ANG 1130, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਗਿਆਨ ਅੰਜਨੁ ਸਤਿਗੁਰ ਤੇ ਹੋਇ ॥

गिआन अंजनु सतिगुर ते होइ ॥

Giaan anjjanu satigur te hoi ||

ਆਤਮਕ ਜੀਵਨ ਦੀ ਸੂਝ ਦੇਣ ਵਾਲਾ ਸੁਰਮਾ ਜਿਸ ਮਨੁੱਖ ਨੂੰ ਗੁਰੂ ਪਾਸੋਂ ਮਿਲ ਗਿਆ,

सतगुरु से ज्ञान अंजन प्राप्त होता है कि

The ointment of spiritual wisdom is obtained from the True Guru.

Guru Amardas ji / Raag Bhairo / / Guru Granth Sahib ji - Ang 1130

ਰਾਮ ਨਾਮੁ ਰਵਿ ਰਹਿਆ ਤਿਹੁ ਲੋਇ ॥੩॥

राम नामु रवि रहिआ तिहु लोइ ॥३॥

Raam naamu ravi rahiaa tihu loi ||3||

ਉਸ ਨੂੰ ਸਾਰੇ ਜਗਤ ਵਿਚ ਪਰਮਾਤਮਾ ਦਾ ਨਾਮ ਹੀ ਵਿਆਪਕ ਦਿੱਸਦਾ ਹੈ ॥੩॥

तीनों लोकों में राम नाम ही व्याप्त है॥३॥

The Lord's Name is pervading the three worlds. ||3||

Guru Amardas ji / Raag Bhairo / / Guru Granth Sahib ji - Ang 1130


ਕਲਿਜੁਗ ਮਹਿ ਹਰਿ ਜੀਉ ਏਕੁ ਹੋਰ ਰੁਤਿ ਨ ਕਾਈ ॥

कलिजुग महि हरि जीउ एकु होर रुति न काई ॥

Kalijug mahi hari jeeu eku hor ruti na kaaee ||

(ਸ਼ਾਸਤ੍ਰਾਂ ਅਨੁਸਾਰ ਭੀ) ਕਲਜੁਗ ਵਿਚ ਸਿਰਫ਼ ਹਰਿ-ਨਾਮ ਸਿਮਰਨ ਦੀ ਹੀ ਰੁੱਤ ਹੈ, ਕਿਸੇ ਹੋਰ ਕਰਮ ਕਾਂਡ ਦੇ ਕਰਨ ਦੀ ਰੁੱਤ ਨਹੀਂ ।

कलियुग में केवल ईश्वर के भजन-संकीर्तन का ही समय है, अन्य कोई उचित समय नहीं।

In Kali Yuga, it is the time for the One Dear Lord; it is not the time for anything else.

Guru Amardas ji / Raag Bhairo / / Guru Granth Sahib ji - Ang 1130

ਨਾਨਕ ਗੁਰਮੁਖਿ ਹਿਰਦੈ ਰਾਮ ਨਾਮੁ ਲੇਹੁ ਜਮਾਈ ॥੪॥੧੦॥

नानक गुरमुखि हिरदै राम नामु लेहु जमाई ॥४॥१०॥

Naanak guramukhi hiradai raam naamu lehu jamaaee ||4||10||

(ਤਾਂ ਤੇ) ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਬੀਜ ਬੀਜ ਲਵੋ ॥੪॥੧੦॥

नानक फुरमाते हैं कि हे भक्तजनो ! गुरु के सान्निध्य में राम नाम हृदय में अवस्थित कर लो॥४॥ १०॥

O Nanak, as Gurmukh, let the Lord's Name grow within your heart. ||4||10||

Guru Amardas ji / Raag Bhairo / / Guru Granth Sahib ji - Ang 1130


ਭੈਰਉ ਮਹਲਾ ੩ ਘਰੁ ੨

भैरउ महला ३ घरु २

Bhairau mahalaa 3 gharu 2

ਰਾਗ ਭੈਰਉ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ।

भैरउ महला ३ घरु २

Bhairao, Third Mehl, Second House:

Guru Amardas ji / Raag Bhairo / / Guru Granth Sahib ji - Ang 1130

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि॥

One Universal Creator God. By The Grace Of The True Guru:

Guru Amardas ji / Raag Bhairo / / Guru Granth Sahib ji - Ang 1130

ਦੁਬਿਧਾ ਮਨਮੁਖ ਰੋਗਿ ਵਿਆਪੇ ਤ੍ਰਿਸਨਾ ਜਲਹਿ ਅਧਿਕਾਈ ॥

दुबिधा मनमुख रोगि विआपे त्रिसना जलहि अधिकाई ॥

Dubidhaa manamukh rogi viaape trisanaa jalahi adhikaaee ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਵਿਤਕਰੇ ਦੇ ਆਤਮਕ ਰੋਗ ਵਿਚ ਜਕੜੇ ਪਏ ਹਨ, ਮਾਇਆ ਦੇ ਲਾਲਚ ਦੀ ਅੱਗ ਵਿਚ ਬਹੁਤ ਸੜਦੇ ਹਨ ।

स्वेच्छाचारी को दुविधा का रोग लगा रहता है और वह अधिकतर तृष्णा की अग्नि में जलता है।

The self-willed manmukhs are afflicted with the disease of duality; they are burnt by the intense fire of desire.

Guru Amardas ji / Raag Bhairo / / Guru Granth Sahib ji - Ang 1130

ਮਰਿ ਮਰਿ ਜੰਮਹਿ ਠਉਰ ਨ ਪਾਵਹਿ ਬਿਰਥਾ ਜਨਮੁ ਗਵਾਈ ॥੧॥

मरि मरि जमहि ठउर न पावहि बिरथा जनमु गवाई ॥१॥

Mari mari jammahi thaur na paavahi birathaa janamu gavaaee ||1||

(ਇਸ ਤਰ੍ਹਾਂ ਹੀ ਆਪਣਾ ਕੀਮਤੀ) ਜਨਮ ਵਿਅਰਥ ਗਵਾ ਕੇ ਜੰਮਣ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਇਸ ਗੇੜ ਵਿਚੋਂ ਉਹਨਾਂ ਨੂੰ ਖੁਲ੍ਹੀਰ ਨਹੀਂ ਮਿਲਦੀ ॥੧॥

वह पुनः पुनः जन्मता-मरता है, कोई ठौर-ठिकाना नहीं पाता और अपना जन्म निरर्थक गंवा देता है॥१॥

They die and die again, and are reborn; they find no place of rest. They waste their lives uselessly. ||1||

Guru Amardas ji / Raag Bhairo / / Guru Granth Sahib ji - Ang 1130


ਮੇਰੇ ਪ੍ਰੀਤਮ ਕਰਿ ਕਿਰਪਾ ਦੇਹੁ ਬੁਝਾਈ ॥

मेरे प्रीतम करि किरपा देहु बुझाई ॥

Mere preetam kari kirapaa dehu bujhaaee ||

ਹੇ ਮੇਰੇ ਪ੍ਰੀਤਮ ਪ੍ਰਭੂ! (ਮੇਰੇ ਉਤੇ) ਮਿਹਰ ਕਰ, (ਮੈਨੂੰ ਆਤਮਕ ਜੀਵਨ ਦੀ) ਸੂਝ ਬਖ਼ਸ਼ ।

मेरे प्रियतम ने कृपा कर समझा दिया है कि

O my Beloved, grant Your Grace, and give me understanding.

Guru Amardas ji / Raag Bhairo / / Guru Granth Sahib ji - Ang 1130

ਹਉਮੈ ਰੋਗੀ ਜਗਤੁ ਉਪਾਇਆ ਬਿਨੁ ਸਬਦੈ ਰੋਗੁ ਨ ਜਾਈ ॥੧॥ ਰਹਾਉ ॥

हउमै रोगी जगतु उपाइआ बिनु सबदै रोगु न जाई ॥१॥ रहाउ ॥

Haumai rogee jagatu upaaiaa binu sabadai rogu na jaaee ||1|| rahaau ||

ਹੇ ਪ੍ਰਭੂ! ਹਉਮੈ ਨੇ ਸਾਰੇ ਜਗਤ ਨੂੰ (ਆਤਮਕ ਤੌਰ ਤੇ) ਰੋਗੀ ਬਣਾ ਰੱਖਿਆ ਹੈ । ਇਹ ਰੋਗ ਗੁਰੂ ਦੇ ਸ਼ਬਦ ਤੋਂ ਬਿਨਾ ਦੂਰ ਨਹੀਂ ਹੋ ਸਕਦਾ ॥੧॥ ਰਹਾਉ ॥

अहम् रोग में जगत उत्पन्न हुआ है और शब्द के बिना रोग निवृत्त नहीं होता।॥१॥ रहाउ॥

The world was created in the disease of egotism; without the Word of the Shabad, the disease is not cured. ||1|| Pause ||

Guru Amardas ji / Raag Bhairo / / Guru Granth Sahib ji - Ang 1130


ਸਿੰਮ੍ਰਿਤਿ ਸਾਸਤ੍ਰ ਪੜਹਿ ਮੁਨਿ ਕੇਤੇ ਬਿਨੁ ਸਬਦੈ ਸੁਰਤਿ ਨ ਪਾਈ ॥

सिम्रिति सासत्र पड़हि मुनि केते बिनु सबदै सुरति न पाई ॥

Simmmriti saasatr pa(rr)ahi muni kete binu sabadai surati na paaee ||

ਅਨੇਕਾਂ ਮੁਨੀ ਲੋਕ ਸਿਮ੍ਰਿਤੀਆਂ ਪੜ੍ਹਦੇ ਹਨ ਸ਼ਾਸਤ੍ਰ ਭੀ ਪੜ੍ਹਦੇ ਹਨ, ਪਰ ਗੁਰੂ ਦੇ ਸ਼ਬਦ ਤੋਂ ਬਿਨਾ ਆਤਮਕ ਜੀਵਨ ਦੀ ਸੂਝ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀ ।

मुनियों ने शास्त्रों एवं स्मृतियों का पठन किया लेकिन शब्द के बिना उन्हें सुरति प्राप्त नहीं हुई।

There are so many silent sages, who read the Simritees and the Shaastras; without the Shabad, they have no clear awareness.

Guru Amardas ji / Raag Bhairo / / Guru Granth Sahib ji - Ang 1130

ਤ੍ਰੈ ਗੁਣ ਸਭੇ ਰੋਗਿ ਵਿਆਪੇ ਮਮਤਾ ਸੁਰਤਿ ਗਵਾਈ ॥੨॥

त्रै गुण सभे रोगि विआपे ममता सुरति गवाई ॥२॥

Trai gu(nn) sabhe rogi viaape mamataa surati gavaaee ||2||

ਸਾਰੇ ਹੀ ਤ੍ਰੈ-ਗੁਣੀ ਜੀਵ ਹਉਮੈ ਦੇ ਰੋਗ ਵਿਚ ਫਸੇ ਪਏ ਹਨ, ਮਮਤਾ ਨੇ ਉਹਨਾਂ ਦੀ ਹੋਸ਼ ਭੁਲਾ ਰੱਖੀ ਹੈ ॥੨॥

माया के तीन गुणों के कारण सब रोगी हो गए और ममत्व के कारण सुरति गंवा दी॥२॥

All those under the influence of the three qualities are afflicted with the disease; through possessiveness, they lose their awareness. ||2||

Guru Amardas ji / Raag Bhairo / / Guru Granth Sahib ji - Ang 1130


ਇਕਿ ਆਪੇ ਕਾਢਿ ਲਏ ਪ੍ਰਭਿ ਆਪੇ ਗੁਰ ਸੇਵਾ ਪ੍ਰਭਿ ਲਾਏ ॥

इकि आपे काढि लए प्रभि आपे गुर सेवा प्रभि लाए ॥

Iki aape kaadhi lae prbhi aape gur sevaa prbhi laae ||

ਪਰ, ਕਈ ਐਸੇ (ਭਾਗਾਂ ਵਾਲੇ) ਹਨ ਜਿਨ੍ਹਾਂ ਨੂੰ ਪ੍ਰਭੂ ਨੇ ਆਪ ਹੀ (ਮਮਤਾ ਵਿਚੋਂ) ਬਚਾ ਰੱਖਿਆ ਹੈ, ਪ੍ਰਭੂ ਨੇ ਉਹਨਾਂ ਨੂੰ ਗੁਰੂ ਦੀ ਸੇਵਾ ਵਿਚ ਲਾ ਰੱਖਿਆ ਹੈ ।

मगर किसी को प्रभु ने स्वयं ही रोग से बचा लिया और गुरु की सेवा में तल्लीन कर दिया।

O God, you save some, and you enjoin others to serve the Guru.

Guru Amardas ji / Raag Bhairo / / Guru Granth Sahib ji - Ang 1130

ਹਰਿ ਕਾ ਨਾਮੁ ਨਿਧਾਨੋ ਪਾਇਆ ਸੁਖੁ ਵਸਿਆ ਮਨਿ ਆਏ ॥੩॥

हरि का नामु निधानो पाइआ सुखु वसिआ मनि आए ॥३॥

Hari kaa naamu nidhaano paaiaa sukhu vasiaa mani aae ||3||

ਉਹਨਾਂ ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲਿਆ ਹੈ, (ਇਸ ਵਾਸਤੇ ਉਹਨਾਂ ਦੇ) ਮਨ ਵਿਚ ਆਤਮਕ ਆਨੰਦ ਆ ਵੱਸਿਆ ਹੈ ॥੩॥

फिर उसने हरिनाम रूपी सुखों का भण्डार पा लिया और उसके मन में सुख आकर बस गया॥३॥

They obtain the treasure of the Name of the Lord; peace comes to abide within their minds. ||3||

Guru Amardas ji / Raag Bhairo / / Guru Granth Sahib ji - Ang 1130


ਚਉਥੀ ਪਦਵੀ ਗੁਰਮੁਖਿ ਵਰਤਹਿ ਤਿਨ ਨਿਜ ਘਰਿ ਵਾਸਾ ਪਾਇਆ ॥

चउथी पदवी गुरमुखि वरतहि तिन निज घरि वासा पाइआ ॥

Chauthee padavee guramukhi varatahi tin nij ghari vaasaa paaiaa ||

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਤਿੰਨਾਂ ਗੁਣਾਂ ਦੇ ਅਸਰ ਤੋਂ ਉਤਲੇ ਆਤਮਕ ਮੰਡਲ ਵਿਚ ਰਹਿ ਕੇ ਜਗਤ ਨਾਲ ਵਰਤਣ-ਵਿਹਾਰ ਰੱਖਦੇ ਹਨ । ਉਹ ਸਦਾ ਪ੍ਰਭੂ-ਚਰਨਾਂ ਵਿਚ ਟਿਕੇ ਰਹਿੰਦੇ ਹਨ ।

गुरु के सान्निध्य में उसे तुरीयावस्था प्राप्त हुई और उसने सच्चे घर में वास पा लिया।

The Gurmukhs dwell in the fourth state; they obtain a dwelling in the home of their own inner being.

Guru Amardas ji / Raag Bhairo / / Guru Granth Sahib ji - Ang 1130

ਪੂਰੈ ਸਤਿਗੁਰਿ ਕਿਰਪਾ ਕੀਨੀ ਵਿਚਹੁ ਆਪੁ ਗਵਾਇਆ ॥੪॥

पूरै सतिगुरि किरपा कीनी विचहु आपु गवाइआ ॥४॥

Poorai satiguri kirapaa keenee vichahu aapu gavaaiaa ||4||

ਪੂਰੇ ਗੁਰੂ ਨੇ ਉਹਨਾਂ ਉਤੇ ਮਿਹਰ ਕੀਤੀ ਹੋਈ ਹੈ, (ਇਸ ਵਾਸਤੇ ਉਹਨਾਂ ਨੇ ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਹੈ ॥੪॥

पूरे सतगुरु ने कृपा कर अन्तर्मन से अहम् भावना निवृत्त कर दी॥४॥

The Perfect True Guru shows His Mercy to them; they eradicate their self-conceit from within. ||4||

Guru Amardas ji / Raag Bhairo / / Guru Granth Sahib ji - Ang 1130


ਏਕਸੁ ਕੀ ਸਿਰਿ ਕਾਰ ਏਕ ਜਿਨਿ ਬ੍ਰਹਮਾ ਬਿਸਨੁ ਰੁਦ੍ਰੁ ਉਪਾਇਆ ॥

एकसु की सिरि कार एक जिनि ब्रहमा बिसनु रुद्रु उपाइआ ॥

Ekasu kee siri kaar ek jini brhamaa bisanu rudru upaaiaa ||

(ਪਰ, ਜੀਵਾਂ ਦੇ ਕੀਹ ਵੱਸ?) ਜਿਸ ਪਰਮਾਤਮਾ ਨੇ ਬ੍ਰਹਮਾ ਵਿਸ਼ਨੂ ਸ਼ਿਵ (ਵਰਗੇ ਵੱਡੇ ਵੱਡੇ ਦੇਵਤੇ) ਪੈਦਾ ਕੀਤੇ, ਉਸੇ ਦਾ ਹੀ ਹੁਕਮ ਹਰੇਕ ਜੀਵ ਦੇ ਸਿਰ ਉੱਤੇ ਚੱਲ ਰਿਹਾ ਹੈ ।

जिसने ब्रह्मा, विष्णु एवं शिव को उत्पन्न किया है, उस एक ईश्वर की सम्पूर्ण सृष्टि पर सत्ता है।

Everyone must serve the One Lord, who created Brahma, Vishnu and Shiva.

Guru Amardas ji / Raag Bhairo / / Guru Granth Sahib ji - Ang 1130

ਨਾਨਕ ਨਿਹਚਲੁ ਸਾਚਾ ਏਕੋ ਨਾ ਓਹੁ ਮਰੈ ਨ ਜਾਇਆ ॥੫॥੧॥੧੧॥

नानक निहचलु साचा एको ना ओहु मरै न जाइआ ॥५॥१॥११॥

Naanak nihachalu saachaa eko naa ohu marai na jaaiaa ||5||1||11||

ਹੇ ਨਾਨਕ! ਸਦਾ ਕਾਇਮ ਰਹਿਣ ਵਾਲਾ ਸਦਾ ਅਟੱਲ ਰਹਿਣ ਵਾਲਾ ਇਕ ਪਰਮਾਤਮਾ ਹੀ ਹੈ, ਉਹ ਨਾਹ ਕਦੇ ਮਰਦਾ ਹੈ ਨਾਹ ਜੰਮਦਾ ਹੈ ॥੫॥੧॥੧੧॥

नानक का कथन है कि एक सत्यस्वरूप परमेश्वर ही निश्चल है और जन्म-मरण से रहित है॥५॥१॥ ११॥

O Nanak, the One True Lord is permanent and stable. He does not die, and He is not born. ||5||1||11||

Guru Amardas ji / Raag Bhairo / / Guru Granth Sahib ji - Ang 1130


ਭੈਰਉ ਮਹਲਾ ੩ ॥

भैरउ महला ३ ॥

Bhairau mahalaa 3 ||

भैरउ महला ३॥

Bhairao, Third Mehl:

Guru Amardas ji / Raag Bhairo / / Guru Granth Sahib ji - Ang 1130

ਮਨਮੁਖਿ ਦੁਬਿਧਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰਾ ॥

मनमुखि दुबिधा सदा है रोगी रोगी सगल संसारा ॥

Manamukhi dubidhaa sadaa hai rogee rogee sagal sanssaaraa ||

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਮੇਰ-ਤੇਰ ਦੇ ਰੋਗ ਵਿਚ ਫਸਿਆ ਰਹਿੰਦਾ ਹੈ, (ਮਨ ਦਾ ਮੁਰੀਦ) ਸਾਰਾ ਜਗਤ ਹੀ ਇਸ ਰੋਗ ਦਾ ਸ਼ਿਕਾਰ ਹੋਇਆ ਰਹਿੰਦਾ ਹੈ ।

मनमुखी जीव सदा दुविधा का रोगी बना रहता है, इस तरह समूचा संसार ही इस रोग का शिकार है।

The self-willed manmukh is afflicted with the disease of duality forever; the entire universe is diseased.

Guru Amardas ji / Raag Bhairo / / Guru Granth Sahib ji - Ang 1130

ਗੁਰਮੁਖਿ ਬੂਝਹਿ ਰੋਗੁ ਗਵਾਵਹਿ ਗੁਰ ਸਬਦੀ ਵੀਚਾਰਾ ॥੧॥

गुरमुखि बूझहि रोगु गवावहि गुर सबदी वीचारा ॥१॥

Guramukhi boojhahi rogu gavaavahi gur sabadee veechaaraa ||1||

ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਸਹੀ ਜੀਵਨ-ਜੁਗਤਿ ਨੂੰ) ਸਮਝ ਲੈਂਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਵਿਚਾਰ ਕਰ ਕੇ ਉਹ (ਇਹ) ਰੋਗ (ਆਪਣੇ ਅੰਦਰੋਂ) ਦੂਰ ਕਰ ਲੈਂਦੇ ਹਨ ॥੧॥

गुरु के सान्निध्य में रहने वाला इस तथ्य को बूझकर रोग निवृत कर देता है और शब्द-गुरु का चिंतन करता है॥१॥

The Gurmukh understands, and is cured of the disease, contemplating the Word of the Guru's Shabad. ||1||

Guru Amardas ji / Raag Bhairo / / Guru Granth Sahib ji - Ang 1130


ਹਰਿ ਜੀਉ ਸਤਸੰਗਤਿ ਮੇਲਾਇ ॥

हरि जीउ सतसंगति मेलाइ ॥

Hari jeeu satasanggati melaai ||

ਹੇ ਪ੍ਰਭੂ ਜੀ! (ਮੈਨੂੰ) ਸਾਧ ਸੰਗਤ ਦਾ ਮੇਲ ਮਿਲਾ ।

ईश्वर ही संतों की संगत में मिलाता है।

O Dear Lord, please let me join the Sat Sangat, the True Congregation.

Guru Amardas ji / Raag Bhairo / / Guru Granth Sahib ji - Ang 1130

ਨਾਨਕ ਤਿਸ ਨੋ ਦੇਇ ਵਡਿਆਈ ਜੋ ਰਾਮ ਨਾਮਿ ਚਿਤੁ ਲਾਇ ॥੧॥ ਰਹਾਉ ॥

नानक तिस नो देइ वडिआई जो राम नामि चितु लाइ ॥१॥ रहाउ ॥

Naanak tis no dei vadiaaee jo raam naami chitu laai ||1|| rahaau ||

ਹੇ ਨਾਨਕ! ਜਿਹੜਾ ਮਨੁੱਖ (ਸਾਧ ਸੰਗਤ ਵਿਚ ਮਿਲ ਕੇ) ਪਰਮਾਤਮਾ ਦੇ ਨਾਮ ਵਿਚ (ਆਪਣਾ) ਚਿੱਤ ਜੋੜਦਾ ਹੈ (ਪਰਮਾਤਮਾ) ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਬਖ਼ਸ਼ਦਾ ਹੈ ॥੧॥ ਰਹਾਉ ॥

हे नानक ! जो राम नाम में ध्यान लगाता है, उसे ही कीर्ति प्रदान करता है॥ १॥ रहाउ॥

O Nanak, the Lord blesses with glorious greatness, those who focus their consciousness on the Lord's Name. ||1|| Pause ||

Guru Amardas ji / Raag Bhairo / / Guru Granth Sahib ji - Ang 1130


ਮਮਤਾ ਕਾਲਿ ਸਭਿ ਰੋਗਿ ਵਿਆਪੇ ਤਿਨ ਜਮ ਕੀ ਹੈ ਸਿਰਿ ਕਾਰਾ ॥

ममता कालि सभि रोगि विआपे तिन जम की है सिरि कारा ॥

Mamataa kaali sabhi rogi viaape tin jam kee hai siri kaaraa ||

ਮਮਤਾ ਵਿਚ ਫਸੇ ਹੋਏ ਜੀਵ ਸਾਰੇ ਆਤਮਕ ਮੌਤ ਦੇ ਰੋਗ ਵਿਚ ਫਸੇ ਰਹਿੰਦੇ ਹਨ, ਉਹਨਾਂ ਦੇ ਸਿਰ ਉਤੇ (ਮਾਨੋ) ਜਮਰਾਜ ਦਾ ਹੁਕਮ ਚੱਲ ਰਿਹਾ ਹੈ ।

ममत्व में लीन रहने से काल एवं सभी रोग सताते हैं और उन पर यम की पीड़ा बनी रहती है।

Death takes all those who are afflicted with the disease of possessiveness. They are subject to the Messenger of Death.

Guru Amardas ji / Raag Bhairo / / Guru Granth Sahib ji - Ang 1130

ਗੁਰਮੁਖਿ ਪ੍ਰਾਣੀ ਜਮੁ ਨੇੜਿ ਨ ਆਵੈ ਜਿਨ ਹਰਿ ਰਾਖਿਆ ਉਰਿ ਧਾਰਾ ॥੨॥

गुरमुखि प्राणी जमु नेड़ि न आवै जिन हरि राखिआ उरि धारा ॥२॥

Guramukhi praa(nn)ee jamu ne(rr)i na aavai jin hari raakhiaa uri dhaaraa ||2||

ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ (ਦੀ ਯਾਦ) ਨੂੰ ਆਪਣੇ ਹਿਰਦੇ ਵਿਚ ਵਸਾ ਰੱਖਿਆ ਹੈ, ਜਮਰਾਜ ਉਹਨਾਂ ਦੇ ਨੇੜੇ ਨਹੀਂ ਢੁਕਦਾ ॥੨॥

जिसने परमात्मा को अपने मन में बसा लिया है, उस गुरमुख प्राणी के निकट यम भी नहीं आता॥२॥

The Messenger of Death does not even approach that mortal who, as Gurmukh, enshrines the Lord within his heart. ||2||

Guru Amardas ji / Raag Bhairo / / Guru Granth Sahib ji - Ang 1130


ਜਿਨ ਹਰਿ ਕਾ ਨਾਮੁ ਨ ਗੁਰਮੁਖਿ ਜਾਤਾ ਸੇ ਜਗ ਮਹਿ ਕਾਹੇ ਆਇਆ ॥

जिन हरि का नामु न गुरमुखि जाता से जग महि काहे आइआ ॥

Jin hari kaa naamu na guramukhi jaataa se jag mahi kaahe aaiaa ||

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਈ, ਉਹਨਾਂ ਦਾ ਜਗਤ ਵਿਚ ਆਉਣਾ ਵਿਅਰਥ ਚਲਾ ਜਾਂਦਾ ਹੈ ।

जिसने गुरु के सान्निध्य में हरिनाम को नहीं समझा, वह जगत में क्यों आया है।

One who does not know the Lord's Name, and who does not become Gurmukh - why did he even come into the world?

Guru Amardas ji / Raag Bhairo / / Guru Granth Sahib ji - Ang 1130

ਗੁਰ ਕੀ ਸੇਵਾ ਕਦੇ ਨ ਕੀਨੀ ਬਿਰਥਾ ਜਨਮੁ ਗਵਾਇਆ ॥੩॥

गुर की सेवा कदे न कीनी बिरथा जनमु गवाइआ ॥३॥

Gur kee sevaa kade na keenee birathaa janamu gavaaiaa ||3||

ਜਿਨ੍ਹਾਂ ਨੇ ਕਦੇ ਭੀ ਗੁਰੂ ਦੀ ਸੇਵਾ ਨਹੀਂ ਕੀਤੀ, ਉਹਨਾਂ ਨੇ ਜੀਵਨ ਅਜਾਈਂ ਹੀ ਗਵਾ ਲਿਆ ॥੩॥

गुरु की सेवा कभी की नहीं, अपना जन्म व्यर्थ ही गंवा दिया॥३॥

He never serves the Guru; he wastes his life uselessly. ||3||

Guru Amardas ji / Raag Bhairo / / Guru Granth Sahib ji - Ang 1130


ਨਾਨਕ ਸੇ ਪੂਰੇ ਵਡਭਾਗੀ ਸਤਿਗੁਰ ਸੇਵਾ ਲਾਏ ॥

नानक से पूरे वडभागी सतिगुर सेवा लाए ॥

Naanak se poore vadabhaagee satigur sevaa laae ||

ਹੇ ਨਾਨਕ! ਉਹ ਮਨੁੱਖ (ਗੁਣਾਂ ਦੇ) ਪੂਰੇ (ਭਾਂਡੇ) ਹਨ, ਵੱਡੇ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ (ਪਰਮਾਤਮਾ ਨੇ) ਗੁਰੂ ਦੀ ਸੇਵਾ ਵਿਚ ਜੋੜ ਦਿੱਤਾ ਹੈ ।

नानक का कथन है कि वही पूर्ण भाग्यशाली हैं, जो सतगुरु की सेवा में तल्लीन रहते हैं,

O Nanak, those whom the True Guru enjoins to His service, have perfect good fortune.

Guru Amardas ji / Raag Bhairo / / Guru Granth Sahib ji - Ang 1130

ਜੋ ਇਛਹਿ ਸੋਈ ਫਲੁ ਪਾਵਹਿ ਗੁਰਬਾਣੀ ਸੁਖੁ ਪਾਏ ॥੪॥੨॥੧੨॥

जो इछहि सोई फलु पावहि गुरबाणी सुखु पाए ॥४॥२॥१२॥

Jo ichhahi soee phalu paavahi gurabaa(nn)ee sukhu paae ||4||2||12||

ਉਹ ਮਨੁੱਖ (ਪਰਮਾਤਮਾ ਪਾਸੋਂ) ਜੋ ਕੁਝ ਮੰਗਦੇ ਹਨ ਉਹੀ ਪ੍ਰਾਪਤ ਕਰ ਲੈਂਦੇ ਹਨ । ਜਿਹੜਾ ਭੀ ਮਨੁੱਖ ਗੁਰੂ ਦੀ ਬਾਣੀ ਦਾ ਆਸਰਾ ਲੈਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ ॥੪॥੨॥੧੨॥

जैसी कामना करते हैं, वैसा ही फल प्राप्त करते हैं और गुरु की वाणी से सुख पाते हैं।॥४॥२॥ १२॥

They obtain the fruits of their desires, and find peace in the Word of the Guru's Bani. ||4||2||12||

Guru Amardas ji / Raag Bhairo / / Guru Granth Sahib ji - Ang 1130


ਭੈਰਉ ਮਹਲਾ ੩ ॥

भैरउ महला ३ ॥

Bhairau mahalaa 3 ||

भैरउ महला ३॥

Bhairao, Third Mehl:

Guru Amardas ji / Raag Bhairo / / Guru Granth Sahib ji - Ang 1130

ਦੁਖ ਵਿਚਿ ਜੰਮੈ ਦੁਖਿ ਮਰੈ ਦੁਖ ਵਿਚਿ ਕਾਰ ਕਮਾਇ ॥

दुख विचि जमै दुखि मरै दुख विचि कार कमाइ ॥

Dukh vichi jammai dukhi marai dukh vichi kaar kamaai ||

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਦੁਖ ਵਿਚ ਜੰਮਦਾ ਹੈ ਦੁਖ ਵਿਚ ਮਰਦਾ ਹੈ ਦੁਖ ਵਿਚ (ਸਾਰੀ ਉਮਰ) ਕਾਰ-ਵਿਹਾਰ ਕਰਦਾ ਹੈ ।

"(मनमर्जी करने वाला) मनुष्य दुख में जन्म लेता है, दुख में ही मृत्यु को प्राप्त होता है और दुखों में ही कामकाज करता है।

In pain he is born, in pain he dies, and in pain he does his deeds.

Guru Amardas ji / Raag Bhairo / / Guru Granth Sahib ji - Ang 1130

ਗਰਭ ਜੋਨੀ ਵਿਚਿ ਕਦੇ ਨ ਨਿਕਲੈ ਬਿਸਟਾ ਮਾਹਿ ਸਮਾਇ ॥੧॥

गरभ जोनी विचि कदे न निकलै बिसटा माहि समाइ ॥१॥

Garabh jonee vichi kade na nikalai bisataa maahi samaai ||1||

ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, (ਜਦ ਤਕ ਉਹ ਮਨ ਦਾ ਮੁਰੀਦ ਹੈ ਤਦ ਤਕ) ਕਦੇ ਭੀ ਉਹ (ਇਸ ਗੇੜ ਵਿਚੋਂ) ਨਿਕਲ ਨਹੀਂ ਸਕਦਾ (ਕਿਉਂਕਿ ਉਹ) ਸਦਾ ਵਿਕਾਰਾਂ ਦੇ ਗੰਦ ਵਿਚ ਜੁੜਿਆ ਰਹਿੰਦਾ ਹੈ ॥੧॥

वह गर्भ योनि में से कभी मुक्त नहीं होता और विष्ठा में ही पड़ा रहता है॥१॥

He is never released from the womb of reincarnation; he rots away in manure. ||1||

Guru Amardas ji / Raag Bhairo / / Guru Granth Sahib ji - Ang 1130


ਧ੍ਰਿਗੁ ਧ੍ਰਿਗੁ ਮਨਮੁਖਿ ਜਨਮੁ ਗਵਾਇਆ ॥

ध्रिगु ध्रिगु मनमुखि जनमु गवाइआ ॥

Dhrigu dhrigu manamukhi janamu gavaaiaa ||

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣਾ ਜੀਵਨ ਗਵਾ ਲੈਂਦਾ ਹੈ, ਉਸ ਨੂੰ (ਲੋਕ ਪਰਲੋਕ ਵਿਚ) ਫਿਟਕਾਰਾਂ ਹੀ ਪੈਂਦੀਆਂ ਹਨ ।

इस प्रकार के मनमुख मनुष्य को धिक्कार है, अपना जीवन उसने व्यर्थ ही गंवा दिया है।

Cursed, cursed is the self-willed manmukh, who wastes his life away.

Guru Amardas ji / Raag Bhairo / / Guru Granth Sahib ji - Ang 1130

ਪੂਰੇ ਗੁਰ ਕੀ ਸੇਵ ਨ ਕੀਨੀ ਹਰਿ ਕਾ ਨਾਮੁ ਨ ਭਾਇਆ ॥੧॥ ਰਹਾਉ ॥

पूरे गुर की सेव न कीनी हरि का नामु न भाइआ ॥१॥ रहाउ ॥

Poore gur kee sev na keenee hari kaa naamu na bhaaiaa ||1|| rahaau ||

(ਉਸ ਨੇ ਸਾਰੀ ਉਮਰ) ਨਾਹ ਪੂਰੇ ਗੁਰੂ ਦਾ ਆਸਰਾ ਲਿਆ ਅਤੇ ਨਾਹ ਹੀ ਪਰਮਾਤਮਾ ਦਾ ਨਾਮ ਉਸ ਨੂੰ ਪਿਆਰਾ ਲੱਗਾ ॥੧॥ ਰਹਾਉ ॥

पूरे गुरु की कभी न सेवा की और न ही परमात्मा का नाम उसे अच्छा लगा॥१॥रहाउ॥

He does not serve the Perfect Guru; he does not love the Name of the Lord. ||1|| Pause ||

Guru Amardas ji / Raag Bhairo / / Guru Granth Sahib ji - Ang 1130


ਗੁਰ ਕਾ ਸਬਦੁ ਸਭਿ ਰੋਗ ਗਵਾਏ ਜਿਸ ਨੋ ਹਰਿ ਜੀਉ ਲਾਏ ॥

गुर का सबदु सभि रोग गवाए जिस नो हरि जीउ लाए ॥

Gur kaa sabadu sabhi rog gavaae jis no hari jeeu laae ||

ਗੁਰੂ ਦਾ ਸ਼ਬਦ ਸਾਰੇ ਰੋਗ ਦੂਰ ਕਰ ਦੇਂਦਾ ਹੈ, (ਪਰ ਗੁਰ-ਸ਼ਬਦ ਵਿਚ ਉਹੀ ਜੁੜਦਾ ਹੈ) ਜਿਸ ਨੂੰ ਪਰਮਾਤਮਾ (ਸਬਦ ਦੀ ਲਗਨ) ਲਾਂਦਾ ਹੈ ।

जिसे ईश्वर लगन में लगाता है, गुरु का शब्द उसके सब रोग दूर कर देता है।

The Word of the Guru's Shabad cures all diseases; he alone is attached to it, whom the Dear Lord attaches.

Guru Amardas ji / Raag Bhairo / / Guru Granth Sahib ji - Ang 1130


Download SGGS PDF Daily Updates ADVERTISE HERE