ANG 1126, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸਾਚ ਸਬਦ ਬਿਨੁ ਕਬਹੁ ਨ ਛੂਟਸਿ ਬਿਰਥਾ ਜਨਮੁ ਭਇਓ ॥੧॥ ਰਹਾਉ ॥

साच सबद बिनु कबहु न छूटसि बिरथा जनमु भइओ ॥१॥ रहाउ ॥

Saach sabad binu kabahu na chhootasi birathaa janamu bhaio ||1|| rahaau ||

ਪਰਮਾਤਮਾ ਦੀ ਸਿਫ਼ਤ-ਸਾਲਾਹ ਤੋਂ ਵਾਂਜਿਆ ਰਹਿ ਕੇ (ਮਾਇਆ ਦੇ ਮੋਹ ਤੋਂ, ਜਮ ਦੇ ਜਾਲ ਤੋਂ) ਤੂੰ ਕਦੇ ਭੀ ਬਚਿਆ ਨਹੀਂ ਰਹਿ ਸਕੇਂਗਾ । ਤੇਰੀ ਜ਼ਿੰਦਗੀ ਵਿਅਰਥ ਹੀ ਚਲੀ ਜਾਇਗੀ ॥੧॥ ਰਹਾਉ ॥

सच्चे शब्द के बिना कभी छुटकारा नहीं हो सकता, यह मनुष्य जन्म निरर्थक जा रहा है॥१॥ रहाउ॥

Without the True Word of the Shabad, you shall never be released, and your life shall be totally useless. ||1|| Pause ||

Guru Nanak Dev ji / Raag Bhairo / / Guru Granth Sahib ji - Ang 1126


ਤਨ ਮਹਿ ਕਾਮੁ ਕ੍ਰੋਧੁ ਹਉ ਮਮਤਾ ਕਠਿਨ ਪੀਰ ਅਤਿ ਭਾਰੀ ॥

तन महि कामु क्रोधु हउ ममता कठिन पीर अति भारी ॥

Tan mahi kaamu krodhu hau mamataa kathin peer ati bhaaree ||

ਹੇ ਪ੍ਰਾਣੀ! ਤੇਰੇ ਸਰੀਰ ਵਿਚ ਕਾਮ (ਜ਼ੋਰ ਪਾ ਰਿਹਾ) ਹੈ, ਕ੍ਰੋਧ (ਪ੍ਰਬਲ) ਹੈ, ਹਉਮੈ ਹੈ, ਮਲਕੀਅਤਾਂ ਦੀ ਤਾਂਘ ਹੈ, ਇਹਨਾਂ ਸਭਨਾਂ ਦੀ ਵੱਡੀ ਔਖੀ ਪੀੜ ਉਠ ਰਹੀ ਹੈ (ਇਹਨਾਂ ਵਿਕਾਰਾਂ ਵਿਚ ਡੁੱਬਣੋਂ ਤੇਰਾ ਬਚਾ ਕਿਵੇਂ ਹੋਵੇ?) ।

शरीर में काम, क्रोध, अहम् व ममत्व अत्यंत भारी दर्द प्रदान करते हैं।

Within the body are sexual desire, anger, egotism and attachment. This pain is so great, and so difficult to endure.

Guru Nanak Dev ji / Raag Bhairo / / Guru Granth Sahib ji - Ang 1126

ਗੁਰਮੁਖਿ ਰਾਮ ਜਪਹੁ ਰਸੁ ਰਸਨਾ ਇਨ ਬਿਧਿ ਤਰੁ ਤੂ ਤਾਰੀ ॥੨॥

गुरमुखि राम जपहु रसु रसना इन बिधि तरु तू तारी ॥२॥

Guramukhi raam japahu rasu rasanaa in bidhi taru too taaree ||2||

ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਭਜਨ ਕਰ, ਜੀਭ ਨਾਲ (ਸਿਮਰਨ ਦਾ) ਸੁਆਦ ਲੈ । ਇਹਨਾਂ ਤਰੀਕਿਆਂ ਨਾਲ (ਇਹਨਾਂ ਵਿਕਾਰਾਂ ਦੇ ਡੂੰਘੇ ਪਾਣੀਆਂ ਵਿਚੋਂ ਸਿਮਰਨ ਦੀ) ਤਾਰੀ ਲਾ ਕੇ ਪਾਰ ਲੰਘ ॥੨॥

गुरु के माध्यम से आनंदपूर्वक जिह्म से ईश्वर का भजन करो; इस तरीके से संसार-सागर को पार किया जा सकता है॥२॥

As Gurmukh, chant the Lord's Name, and savor it with your tongue; in this way, you shall cross over to the other side. ||2||

Guru Nanak Dev ji / Raag Bhairo / / Guru Granth Sahib ji - Ang 1126


ਬਹਰੇ ਕਰਨ ਅਕਲਿ ਭਈ ਹੋਛੀ ਸਬਦ ਸਹਜੁ ਨਹੀ ਬੂਝਿਆ ॥

बहरे करन अकलि भई होछी सबद सहजु नही बूझिआ ॥

Bahare karan akali bhaee hochhee sabad sahaju nahee boojhiaa ||

ਹੇ ਪ੍ਰਾਣੀ! (ਸਿਫ਼ਤ-ਸਾਲਾਹ ਵਲੋਂ) ਤੇਰੇ ਕੰਨ ਬੋਲੇ (ਹੀ ਰਹੇ), ਤੇਰੀ ਮੱਤ ਥੋੜ੍ਹ-ਵਿਤੀ ਹੋ ਗਈ ਹੈ (ਰਤਾ ਰਤਾ ਗੱਲ ਤੇ ਛਿੱਥਾ ਪੈਣ ਦਾ ਤੇਰਾ ਸੁਭਾਉ ਬਣ ਗਿਆ ਹੈ), ਸਿਫ਼ਤ-ਸਾਲਾਹ ਦਾ ਸ਼ਾਂਤ-ਰਸ ਤੂੰ ਸਮਝ ਨਹੀਂ ਸਕਿਆ ।

कान बहरे हो गए हैं, बुद्धि भ्रष्ट हो चुकी है, शब्द के भेद को बूझा नहीं।

Your ears are deaf, and your intellect is worthless, and still, you do not intuitively understand the Word of the Shabad.

Guru Nanak Dev ji / Raag Bhairo / / Guru Granth Sahib ji - Ang 1126

ਜਨਮੁ ਪਦਾਰਥੁ ਮਨਮੁਖਿ ਹਾਰਿਆ ਬਿਨੁ ਗੁਰ ਅੰਧੁ ਨ ਸੂਝਿਆ ॥੩॥

जनमु पदारथु मनमुखि हारिआ बिनु गुर अंधु न सूझिआ ॥३॥

Janamu padaarathu manamukhi haariaa binu gur anddhu na soojhiaa ||3||

ਆਪਣੇ ਮਨ ਦੇ ਪਿੱਛੇ ਲੱਗ ਕੇ ਤੂੰ ਕੀਮਤੀ ਮਨੁੱਖਾ ਜਨਮ ਗਵਾ ਲਿਆ ਹੈ । ਗੁਰੂ ਦੀ ਸਰਨ ਨਾਹ ਆਉਣ ਕਰ ਕੇ ਤੂੰ (ਆਤਮਕ ਜੀਵਨ ਵਲੋਂ) ਅੰਨ੍ਹਾ ਹੀ ਰਿਹਾ, ਤੈਨੂੰ (ਆਤਮਕ ਜੀਵਨ ਦੀ) ਸਮਝ ਨਾਹ ਆਈ ॥੩॥

इस तरह मनमुखी जीव ने अमूल्य जन्म हार दिया है और गुरु के बिना अज्ञानांध जीव को कोई सूझ प्राप्त नहीं होती॥३॥

The self-willed manmukh wastes this priceless human life and loses it. Without the Guru, the blind person cannot see. ||3||

Guru Nanak Dev ji / Raag Bhairo / / Guru Granth Sahib ji - Ang 1126


ਰਹੈ ਉਦਾਸੁ ਆਸ ਨਿਰਾਸਾ ਸਹਜ ਧਿਆਨਿ ਬੈਰਾਗੀ ॥

रहै उदासु आस निरासा सहज धिआनि बैरागी ॥

Rahai udaasu aas niraasaa sahaj dhiaani bairaagee ||

ਉਹ ਮਨੁੱਖ (ਦੁਨੀਆ ਵਿਚ ਵਰਤਦਾ ਹੋਇਆ ਭੀ ਦੁਨੀਆ ਵਲੋਂ) ਉਪਰਾਮ ਰਹਿੰਦਾ ਹੈ, ਆਸਾਂ ਤੋਂ ਨਿਰਲੇਪ ਰਹਿੰਦਾ ਹੈ, ਅਡੋਲਤਾ ਦੀ ਸਮਾਧੀ ਵਿਚ ਟਿਕਿਆ ਰਹਿ ਕੇ ਉਹ (ਦੁਨੀਆ ਤੋਂ) ਨਿਰਮੋਹ ਰਹਿੰਦਾ ਹੈ,

अगर जीवन की आशाओं को छोड़कर निर्लिप्त हुआ जाए और वैराग्यवान होकर सहज स्वाभाविक ईश्वर में ध्यान लगा रहे,

Whoever remains detached and free of desire in the midst of desire - and whoever, unattached, intuitively meditates on the Celestial Lord

Guru Nanak Dev ji / Raag Bhairo / / Guru Granth Sahib ji - Ang 1126

ਪ੍ਰਣਵਤਿ ਨਾਨਕ ਗੁਰਮੁਖਿ ਛੂਟਸਿ ਰਾਮ ਨਾਮਿ ਲਿਵ ਲਾਗੀ ॥੪॥੨॥੩॥

प्रणवति नानक गुरमुखि छूटसि राम नामि लिव लागी ॥४॥२॥३॥

Pr(nn)avati naanak guramukhi chhootasi raam naami liv laagee ||4||2||3||

ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ । (ਹੇ ਪ੍ਰਾਣੀ!) ਨਾਨਕ ਬੇਨਤੀ ਕਰਦਾ ਹੈ (ਤੇ ਤੈਨੂੰ ਸਮਝਾਂਦਾ ਹੈ ਕਿ) ਉਹ ਮਨੁੱਖ (ਵਿਕਾਰਾਂ ਦੀ ਫਾਹੀ ਤੋਂ) ਖ਼ਲਾਸੀ ਪਾ ਲੈਂਦਾ ਹੈ, ਪ੍ਰਭੂ ਦੇ ਨਾਮ ਵਿਚ ਉਸ ਦੀ ਸੁਰਤ ਟਿਕੀ ਰਹਿੰਦੀ ਹੈ ॥੪॥੨॥੩॥

गुरु नानक का फुरमान है कि गुरु के सान्निध्य में राम नाम में लगन लगाने से संसार के बन्धनों से छुटकारा हो जाता है॥४॥२॥३॥

- prays Nanak, as Gurmukh, he is released. He is lovingly attuned to the Naam, the Name of the Lord. ||4|| ||2||3||

Guru Nanak Dev ji / Raag Bhairo / / Guru Granth Sahib ji - Ang 1126


ਭੈਰਉ ਮਹਲਾ ੧ ॥

भैरउ महला १ ॥

Bhairau mahalaa 1 ||

भैरउ महला १॥

Bhairao, First Mehl:

Guru Nanak Dev ji / Raag Bhairo / / Guru Granth Sahib ji - Ang 1126

ਭੂੰਡੀ ਚਾਲ ਚਰਣ ਕਰ ਖਿਸਰੇ ਤੁਚਾ ਦੇਹ ਕੁਮਲਾਨੀ ॥

भूंडी चाल चरण कर खिसरे तुचा देह कुमलानी ॥

Bhoonddee chaal chara(nn) kar khisare tuchaa deh kumalaanee ||

(ਹੇ ਅੰਨ੍ਹੇ ਜੀਵ! ਹੁਣ ਬੁਢੇਪੇ ਵਿਚ) ਤੇਰੀ ਤੋਰ ਬੇ-ਢਬੀ ਹੋ ਚੁਕੀ ਹੈ, ਤੇਰੇ ਪੈਰ ਹੱਥ ਢਿਲਕ ਪਏ ਹਨ, ਤੇਰੇ ਸਰੀਰ ਦੀ ਚਮੜੀ ਉਤੇ ਝੁਰੜੀਆਂ ਪੈ ਰਹੀਆਂ ਹਨ,

चाल खराब एवं हाथ-पैर शिथिल हो गए हैं, शरीर की त्वचा भी कुम्हला चुकी है।

His walk becomes weak and clumsy, his feet and hands shake, and the skin of his body is withered and wrinkled.

Guru Nanak Dev ji / Raag Bhairo / / Guru Granth Sahib ji - Ang 1126

ਨੇਤ੍ਰੀ ਧੁੰਧਿ ਕਰਨ ਭਏ ਬਹਰੇ ਮਨਮੁਖਿ ਨਾਮੁ ਨ ਜਾਨੀ ॥੧॥

नेत्री धुंधि करन भए बहरे मनमुखि नामु न जानी ॥१॥

Netree dhunddhi karan bhae bahare manamukhi naamu na jaanee ||1||

ਤੇਰੀਆਂ ਅੱਖਾਂ ਅੱਗੇ ਹਨੇਰਾ ਹੋਣ ਲੱਗ ਪਿਆ ਹੈ, ਤੇਰੇ ਕੰਨ ਬੋਲੇ ਹੋ ਚੁਕੇ ਹਨ, ਪਰ ਅਜੇ ਭੀ ਆਪਣੇ ਮਨ ਦੇ ਪਿੱਛੇ ਤੁਰ ਕੇ ਤੂੰ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਈ ॥੧॥

ऑखों से धुंधला दिखाई देने लग गया है, कान भी बहरे हो गए हैं, मगर मनमुखी जीव ने प्रभु-नाम की महत्ता को नहीं जाना॥१॥

His eyes are dim, his ears are deaf, and yet, the self-willed manmukh does not know the Naam. ||1||

Guru Nanak Dev ji / Raag Bhairo / / Guru Granth Sahib ji - Ang 1126


ਅੰਧੁਲੇ ਕਿਆ ਪਾਇਆ ਜਗਿ ਆਇ ॥

अंधुले किआ पाइआ जगि आइ ॥

Anddhule kiaa paaiaa jagi aai ||

ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! ਤੂੰ ਜਗਤ ਵਿਚ ਜਨਮ ਲੈ ਕੇ (ਆਤਮਕ ਜੀਵਨ ਦੇ ਅਸਲੀ ਲਾਭ ਵਜੋਂ) ਕੁਝ ਭੀ ਨਾਹ ਖੱਟਿਆ,

अरे अन्धे ! जगत में आकर तूने क्या पाया है,

O blind man, what have you obtained by coming into the world?

Guru Nanak Dev ji / Raag Bhairo / / Guru Granth Sahib ji - Ang 1126

ਰਾਮੁ ਰਿਦੈ ਨਹੀ ਗੁਰ ਕੀ ਸੇਵਾ ਚਾਲੇ ਮੂਲੁ ਗਵਾਇ ॥੧॥ ਰਹਾਉ ॥

रामु रिदै नही गुर की सेवा चाले मूलु गवाइ ॥१॥ रहाउ ॥

Raamu ridai nahee gur kee sevaa chaale moolu gavaai ||1|| rahaau ||

ਸਗੋਂ ਤੂੰ ਮੂਲ ਭੀ ਗਵਾ ਲਿਆ (ਜੇਹੜਾ ਪਹਿਲਾਂ ਕੋਈ ਆਤਮਕ ਜੀਵਨ ਸੀ ਉਹ ਭੀ ਨਾਸ ਕਰ ਲਿਆ, ਕਿਉਂਕਿ) ਤੂੰ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਨਹੀਂ ਵਸਾਇਆ, ਤੇ ਤੂੰ ਗੁਰੂ ਦੀ ਦੱਸੀ ਕਾਰ ਨਹੀਂ ਕੀਤੀ ॥੧॥ ਰਹਾਉ ॥

राम की स्मृति हृदय में नहीं, न ही गुरु की सेवा की, तू अपना मूल गंवाकर भी चलता बन रहा है॥१॥ रहाउ॥

The Lord is not in your heart, and you do not serve the Guru. After wasting your capital, you shall have to depart. ||1|| Pause ||

Guru Nanak Dev ji / Raag Bhairo / / Guru Granth Sahib ji - Ang 1126


ਜਿਹਵਾ ਰੰਗਿ ਨਹੀ ਹਰਿ ਰਾਤੀ ਜਬ ਬੋਲੈ ਤਬ ਫੀਕੇ ॥

जिहवा रंगि नही हरि राती जब बोलै तब फीके ॥

Jihavaa ranggi nahee hari raatee jab bolai tab pheeke ||

(ਹੇ ਅੰਨ੍ਹੇ ਜੀਵ!) ਤੇਰੀ ਜੀਭ ਪ੍ਰਭੂ ਦੀ ਯਾਦ ਦੇ ਪਿਆਰ ਵਿਚ ਨਹੀਂ ਭਿੱਜੀ, ਜਦੋਂ ਭੀ ਬੋਲਦੀ ਹੈ ਫਿੱਕੇ ਬੋਲ ਹੀ ਬੋਲਦੀ ਹੈ ।

तेरी जिव्हा प्रभु के रंग में लीन नहीं हुई, जब भी बोले, तब फीका ही बोले।

Your tongue is not imbued with the Love of the Lord; whatever you say is tasteless and insipid.

Guru Nanak Dev ji / Raag Bhairo / / Guru Granth Sahib ji - Ang 1126

ਸੰਤ ਜਨਾ ਕੀ ਨਿੰਦਾ ਵਿਆਪਸਿ ਪਸੂ ਭਏ ਕਦੇ ਹੋਹਿ ਨ ਨੀਕੇ ॥੨॥

संत जना की निंदा विआपसि पसू भए कदे होहि न नीके ॥२॥

Santt janaa kee ninddaa viaapasi pasoo bhae kade hohi na neeke ||2||

ਤੂੰ ਸਦਾ ਭਲੇ ਬੰਦਿਆਂ ਦੀ ਨਿੰਦਿਆ ਵਿਚ ਰੁੱਝਾ ਰਹਿੰਦਾ ਹੈਂ, ਤੇਰੇ ਸਾਰੇ ਕੰਮ ਪਸ਼ੂਆਂ ਵਾਲੇ ਹੋਏ ਪਏ ਹਨ, (ਇਸੇ ਤਰ੍ਹਾਂ ਰਿਹਾਂ) ਇਹ ਕਦੇ ਭੀ ਚੰਗੇ ਨਹੀਂ ਹੋ ਸਕਣਗੇ ॥੨॥

संतजनों की निंदा करते तुम पशु ही बन गए हो, मगर कभी भले न बन सके॥२॥

You indulge in slander of the Saints; becoming a beast, you shall never be noble. ||2||

Guru Nanak Dev ji / Raag Bhairo / / Guru Granth Sahib ji - Ang 1126


ਅੰਮ੍ਰਿਤ ਕਾ ਰਸੁ ਵਿਰਲੀ ਪਾਇਆ ਸਤਿਗੁਰ ਮੇਲਿ ਮਿਲਾਏ ॥

अम्रित का रसु विरली पाइआ सतिगुर मेलि मिलाए ॥

Ammmrit kaa rasu viralee paaiaa satigur meli milaae ||

(ਪਰ ਜੀਵਾਂ ਦੇ ਭੀ ਕੀਹ ਵੱਸ?) ਆਤਮਕ ਜੀਵਨ ਦੇਣ ਵਾਲੇ ਸ੍ਰ੍ਰੇਸ਼ਟ ਨਾਮ ਦੇ ਜਾਪ ਦਾ ਸੁਆਦ ਉਹਨਾਂ ਵਿਰਲਿਆਂ ਬੰਦਿਆਂ ਨੂੰ ਆਉਂਦਾ ਹੈ ਜਿਨ੍ਹਾਂ ਨੂੰ (ਪਰਮਾਤਮਾ ਆਪ) ਸਤਿਗੁਰੂ ਦੀ ਸੰਗਤ ਵਿਚ ਮਿਲਾਂਦਾ ਹੈ ।

सतगुरु के संपर्क में हरिनाम-अमृत का रस किसी विरले ने ही पाया है।

Only a few obtain the sublime essence of the Ambrosial Amrit, united in Union with the True Guru.

Guru Nanak Dev ji / Raag Bhairo / / Guru Granth Sahib ji - Ang 1126

ਜਬ ਲਗੁ ਸਬਦ ਭੇਦੁ ਨਹੀ ਆਇਆ ਤਬ ਲਗੁ ਕਾਲੁ ਸੰਤਾਏ ॥੩॥

जब लगु सबद भेदु नही आइआ तब लगु कालु संताए ॥३॥

Jab lagu sabad bhedu nahee aaiaa tab lagu kaalu santtaae ||3||

ਮਨੁੱਖ ਨੂੰ ਜਦੋਂ ਤਕ ਸਿਫ਼ਤ-ਸਾਲਾਹ ਦਾ ਰਸ ਨਹੀਂ ਆਉਂਦਾ ਤਦੋਂ ਤਕ (ਇਹ ਅਜੇਹੇ ਕੰਮ ਕਰਦਾ ਰਹਿੰਦਾ ਹੈ ਜਿਨ੍ਹਾਂ ਕਰ ਕੇ) ਇਸ ਨੂੰ ਮੌਤ ਦਾ ਡਰ ਦੁਖੀ ਕਰਦਾ ਰਹਿੰਦਾ ਹੈ ॥੩॥

जब तक शब्द का भेद ज्ञात नहीं होता, तब तक जीव को काल तंग करता रहता है॥३॥

As long as the mortal does not come to understand the mystery of the Shabad, the Word of God, he shall continue to be tormented by death. ||3||

Guru Nanak Dev ji / Raag Bhairo / / Guru Granth Sahib ji - Ang 1126


ਅਨ ਕੋ ਦਰੁ ਘਰੁ ਕਬਹੂ ਨ ਜਾਨਸਿ ਏਕੋ ਦਰੁ ਸਚਿਆਰਾ ॥

अन को दरु घरु कबहू न जानसि एको दरु सचिआरा ॥

An ko daru gharu kabahoo na jaanasi eko daru sachiaaraa ||

ਗੁਰੂ ਦੀ ਕਿਰਪਾ ਨਾਲ ਜੋ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਦਰ ਹੀ ਮੱਲੀ ਰੱਖਦਾ ਹੈ ਤੇ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਦਰਵਾਜ਼ਾ ਕਿਸੇ ਹੋਰ ਦਾ ਘਰ ਨਹੀਂ ਭਾਲਦਾ,

जिसने अन्य घर-द्वार (अर्थात् देवी-देवताओं) को कभी न मानते हुए एक परमेश्वर पर ही अटूट श्रद्धा धारण की है, वही सत्यनिष्ठ है।

Whoever finds the door of the One True Lord, does not know any other house or door.

Guru Nanak Dev ji / Raag Bhairo / / Guru Granth Sahib ji - Ang 1126

ਗੁਰ ਪਰਸਾਦਿ ਪਰਮ ਪਦੁ ਪਾਇਆ ਨਾਨਕੁ ਕਹੈ ਵਿਚਾਰਾ ॥੪॥੩॥੪॥

गुर परसादि परम पदु पाइआ नानकु कहै विचारा ॥४॥३॥४॥

Gur parasaadi param padu paaiaa naanaku kahai vichaaraa ||4||3||4||

ਨਾਨਕ ਇਹ ਵਿਚਾਰ ਦੀ ਗੱਲ ਆਖਦਾ ਹੈ ਕਿ ਉਹ ਮਨੁੱਖ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ ॥੪॥੩॥੪॥

नानक विचार कर कहते हैं कि गुरु की कृपा से उसे परमपद प्राप्त हो गया है॥४॥३॥४॥

By Guru's Grace, I have obtained the supreme status; so says poor Nanak. ||4||3||4||

Guru Nanak Dev ji / Raag Bhairo / / Guru Granth Sahib ji - Ang 1126


ਭੈਰਉ ਮਹਲਾ ੧ ॥

भैरउ महला १ ॥

Bhairau mahalaa 1 ||

भैरउ महला १॥

Bhairao, First Mehl:

Guru Nanak Dev ji / Raag Bhairo / / Guru Granth Sahib ji - Ang 1126

ਸਗਲੀ ਰੈਣਿ ਸੋਵਤ ਗਲਿ ਫਾਹੀ ਦਿਨਸੁ ਜੰਜਾਲਿ ਗਵਾਇਆ ॥

सगली रैणि सोवत गलि फाही दिनसु जंजालि गवाइआ ॥

Sagalee rai(nn)i sovat gali phaahee dinasu janjjaali gavaaiaa ||

ਸਾਰੀ ਰਾਤ ਕਾਮਾਦਿਕ ਵਿਕਾਰਾਂ ਦੀ ਨੀਂਦ ਵਿਚ ਰਹਿੰਦਾ ਹੈਂ, (ਇਹਨਾਂ ਵਿਕਾਰਾਂ ਦੇ ਸੰਸਕਾਰਾਂ ਦੀ) ਫਾਹੀ ਤੇਰੇ ਗਲ ਵਿਚ ਪੈਂਦੀ ਜਾਂਦੀ ਹੈ । ਸਾਰਾ ਦਿਨ ਮਾਇਆ ਕਮਾਣ ਦੇ ਧੰਧੇ ਵਿਚ ਗੁਜ਼ਾਰ ਦੇਂਦਾ ਹੈਂ ।

सारी रात परेशानियों का गले में फदा डालकर सोते रहे और दिन जंजाल में गंवा दिया।

He spends the entire night in sleep; the noose is tied around his neck. His day is wasted in worldly entanglements.

Guru Nanak Dev ji / Raag Bhairo / / Guru Granth Sahib ji - Ang 1126

ਖਿਨੁ ਪਲੁ ਘੜੀ ਨਹੀ ਪ੍ਰਭੁ ਜਾਨਿਆ ਜਿਨਿ ਇਹੁ ਜਗਤੁ ਉਪਾਇਆ ॥੧॥

खिनु पलु घड़ी नही प्रभु जानिआ जिनि इहु जगतु उपाइआ ॥१॥

Khinu palu gha(rr)ee nahee prbhu jaaniaa jini ihu jagatu upaaiaa ||1||

ਇਕ ਖਿਨ ਇਕ ਪਲ ਇਕ ਘੜੀ ਤੂੰ ਉਸ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ ਜਿਸ ਨੇ ਇਹ ਸਾਰਾ ਸੰਸਾਰ ਪੈਦਾ ਕੀਤਾ ਹੈ ॥੧॥

जिसने यह जगत उत्पन्न किया है, उस प्रभु का तुमने क्षण, पल, घड़ी स्मरण ही नहीं किया॥१॥

He does not know God, who created this world, for a moment, for even an instant. ||1||

Guru Nanak Dev ji / Raag Bhairo / / Guru Granth Sahib ji - Ang 1126


ਮਨ ਰੇ ਕਿਉ ਛੂਟਸਿ ਦੁਖੁ ਭਾਰੀ ॥

मन रे किउ छूटसि दुखु भारी ॥

Man re kiu chhootasi dukhu bhaaree ||

ਹੇ ਮਨ! ਤੂੰ ਮਾਇਆ ਦੇ ਮੋਹ ਦਾ ਭਾਰੀ ਦੁੱਖ ਸਹਾਰ ਰਿਹਾ ਹੈਂ (ਜੇ ਤੂੰ ਪ੍ਰਭੂ-ਸਿਮਰਨ ਨਹੀਂ ਕਰਦਾ ਤਾਂ ਇਸ ਦੁੱਖ ਤੋਂ) ਕਿਵੇਂ ਖ਼ਲਾਸੀ ਪਾਏਂਗਾ?

हे मन, फिर भारी दुखों से तेरा कैसे छुटकारा हो सकता है।

O mortal, how will you escape this terrible disaster?

Guru Nanak Dev ji / Raag Bhairo / / Guru Granth Sahib ji - Ang 1126

ਕਿਆ ਲੇ ਆਵਸਿ ਕਿਆ ਲੇ ਜਾਵਸਿ ਰਾਮ ਜਪਹੁ ਗੁਣਕਾਰੀ ॥੧॥ ਰਹਾਉ ॥

किआ ले आवसि किआ ले जावसि राम जपहु गुणकारी ॥१॥ रहाउ ॥

Kiaa le aavasi kiaa le jaavasi raam japahu gu(nn)akaaree ||1|| rahaau ||

(ਦਿਨ ਰਾਤ ਮਾਇਆ ਦੀ ਖ਼ਾਤਰ ਭਟਕ ਰਿਹਾ ਹੈਂ, ਦੱਸ, ਜਦੋਂ ਜੰਮਿਆ ਸੀ) ਕੇਹੜੀ ਮਾਇਆ ਆਪਣੇ ਨਾਲ ਲੈ ਕੇ ਆਇਆ ਸੀ? ਇਥੋਂ ਤੁਰਨ ਲੱਗਾ ਭੀ ਕੋਈ ਚੀਜ਼ ਨਾਲ ਨਹੀਂ ਲੈ ਕੇ ਜਾ ਸਕੇਂਗਾ । ਪਰਮਾਤਮਾ ਦਾ ਨਾਮ ਜਪ, ਇਹੀ ਹੈ ਆਤਮਕ ਜੀਵਨ ਦੇ ਗੁਣ ਪੈਦਾ ਕਰਨ ਵਾਲਾ ॥੧॥ ਰਹਾਉ ॥

तू क्या लेकर आया था और क्या लेकर चला जाएगा, राम का भजन कर ले, यही लाभप्रद है॥ १॥ रहाउ॥

What did you bring with you, and what will you take away? Meditate on the Lord, the Most Worthy and Generous Lord. ||1|| Pause ||

Guru Nanak Dev ji / Raag Bhairo / / Guru Granth Sahib ji - Ang 1126


ਊਂਧਉ ਕਵਲੁ ਮਨਮੁਖ ਮਤਿ ਹੋਛੀ ਮਨਿ ਅੰਧੈ ਸਿਰਿ ਧੰਧਾ ॥

ऊंधउ कवलु मनमुख मति होछी मनि अंधै सिरि धंधा ॥

Undhau kavalu manamukh mati hochhee mani anddhai siri dhanddhaa ||

ਆਪਣੇ ਮਨ ਦੇ ਪਿੱਛੇ ਤੁਰਨ ਦੇ ਕਾਰਨ ਤੇਰਾ ਹਿਰਦਾ-ਕਵਲ ਪ੍ਰਭੂ ਦੀ ਯਾਦ ਵਲੋਂ ਉਲਟਿਆ ਪਿਆ ਹੈ, ਤੇਰੀ ਸਮਝ ਥੋੜ੍ਹ-ਵਿਤੀ ਹੋਈ ਪਈ ਹੈ, (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨ (ਦੀ ਅਗਵਾਈ) ਦੇ ਕਾਰਨ ਤੇਰੇ ਸਿਰ ਉਤੇ ਮਾਇਆ ਦੇ ਜੰਜਾਲਾਂ ਦੀ ਪੰਡ ਬੱਝੀ ਪਈ ਹੈ ।

स्वेच्छाचारी का हृदय कमल औधा पड़ा है, बुद्धि भी ओच्छी हो गई है, मन अन्धा बनकर संसार के धंधों में लिप्त है।

The heart-lotus of the self-willed manmukh is upside-down; his intellect is shallow; his mind is blind, and his head is entangled in worldly affairs.

Guru Nanak Dev ji / Raag Bhairo / / Guru Granth Sahib ji - Ang 1126

ਕਾਲੁ ਬਿਕਾਲੁ ਸਦਾ ਸਿਰਿ ਤੇਰੈ ਬਿਨੁ ਨਾਵੈ ਗਲਿ ਫੰਧਾ ॥੨॥

कालु बिकालु सदा सिरि तेरै बिनु नावै गलि फंधा ॥२॥

Kaalu bikaalu sadaa siri terai binu naavai gali phanddhaa ||2||

ਜਨਮ ਮਰਨ (ਦਾ ਗੇੜ) ਸਦਾ ਤੇਰੇ ਸਿਰ ਉਤੇ ਟਿਕਿਆ ਪਿਆ ਹੈ । ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਤੇਰੇ ਗਲ ਵਿਚ ਮੋਹ ਦੀ ਫਾਹੀ ਪਈ ਹੋਈ ਹੈ ॥੨॥

विकराल काल सदा तेरे सिर पर खड़ा है और हरिनाम बिना गले में फन्दा ही पड़ता है॥२॥

Death and re-birth constantly hang over your head; without the Name, your neck shall be caught in the noose. ||2||

Guru Nanak Dev ji / Raag Bhairo / / Guru Granth Sahib ji - Ang 1126


ਡਗਰੀ ਚਾਲ ਨੇਤ੍ਰ ਫੁਨਿ ਅੰਧੁਲੇ ਸਬਦ ਸੁਰਤਿ ਨਹੀ ਭਾਈ ॥

डगरी चाल नेत्र फुनि अंधुले सबद सुरति नही भाई ॥

Dagaree chaal netr phuni anddhule sabad surati nahee bhaaee ||

ਹੈਂਕੜ-ਭਰੀ ਤੇਰੀ ਚਾਲ ਹੈ, ਤੇਰੀਆਂ ਅੱਖਾਂ ਭੀ (ਵਿਕਾਰਾਂ ਵਿਚ) ਅੰਨ੍ਹੀਆਂ ਹੋਈਆਂ ਪਈਆਂ ਹਨ, ਪਰਮਾਤਮਾ ਦੀ ਸਿਫ਼ਤ-ਸਾਲਾਹ ਵਲ ਧਿਆਨ ਦੇਣਾ ਤੈਨੂੰ ਚੰਗਾ ਨਹੀਂ ਲੱਗਦਾ ।

तेरी चाल विकृत हो गई है, आँखें भी अन्धी हो चुकी हैं मगर सुरति को शब्द अच्छा नहीं लगा।

Your steps are unsteady, and your eyes are blind; you are not aware of the Word of the Shabad, O Sibling of Destiny.

Guru Nanak Dev ji / Raag Bhairo / / Guru Granth Sahib ji - Ang 1126

ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ ਅੰਧੁਲਉ ਧੰਧੁ ਕਮਾਈ ॥੩॥

सासत्र बेद त्रै गुण है माइआ अंधुलउ धंधु कमाई ॥३॥

Saasatr bed trai gu(nn) hai maaiaa anddhulau dhanddhu kamaaee ||3||

ਵੇਦ ਸ਼ਾਸਤ੍ਰ ਪੜ੍ਹਦਾ ਭੀ ਤ੍ਰੈਗੁਣੀ ਮਾਇਆ ਦੇ ਮੋਹ ਵਿਚ ਫਸਿਆ ਪਿਆ ਹੈਂ । ਤੂੰ (ਮੋਹ ਵਿਚ) ਅੰਨ੍ਹਾ ਹੋਇਆ ਪਿਆ ਹੈਂ, ਤੇ ਮਾਇਆ ਦੀ ਖ਼ਾਤਰ ਹੀ ਦੌੜ-ਭੱਜ ਕਰਦਾ ਹੈਂ ॥੩॥

शास्त्र, वेद, तीन गुण मायावी हैं, मगर जीव अन्धा बनकर जगत के धंधों में लिप्त है॥३॥

The Shaastras and the Vedas keep the mortal bound to the three modes of Maya, and so he performs his deeds blindly. ||3||

Guru Nanak Dev ji / Raag Bhairo / / Guru Granth Sahib ji - Ang 1126


ਖੋਇਓ ਮੂਲੁ ਲਾਭੁ ਕਹ ਪਾਵਸਿ ਦੁਰਮਤਿ ਗਿਆਨ ਵਿਹੂਣੇ ॥

खोइओ मूलु लाभु कह पावसि दुरमति गिआन विहूणे ॥

Khoio moolu laabhu kah paavasi duramati giaan vihoo(nn)e ||

ਹੇ ਗਿਆਨ-ਹੀਣ ਜੀਵ! ਭੈੜੀ ਮੱਤੇ ਲੱਗ ਕੇ ਤੂੰ ਉਹ ਅਤਮਕ ਜੀਵਨ ਭੀ ਗਵਾ ਬੈਠਾ ਹੈਂ ਜੋ ਪਹਿਲਾਂ ਤੇਰੇ ਪੱਲੇ ਸੀ (ਇਥੇ ਜਨਮ ਲੈ ਕੇ ਹੋਰ) ਆਤਮਕ ਲਾਭ ਤੂੰ ਕਿਥੋਂ ਖੱਟਣਾ ਸੀ?

हे दुर्मति ज्ञानविहीन ! मूलधन तो खो दिया है, फिर लाभ कैसे प्राप्त हो सकता है।

He loses his capital - how can he earn any profit? The evil-minded person has no spiritual wisdom at all.

Guru Nanak Dev ji / Raag Bhairo / / Guru Granth Sahib ji - Ang 1126

ਸਬਦੁ ਬੀਚਾਰਿ ਰਾਮ ਰਸੁ ਚਾਖਿਆ ਨਾਨਕ ਸਾਚਿ ਪਤੀਣੇ ॥੪॥੪॥੫॥

सबदु बीचारि राम रसु चाखिआ नानक साचि पतीणे ॥४॥४॥५॥

Sabadu beechaari raam rasu chaakhiaa naanak saachi patee(nn)e ||4||4||5||

ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਸਿਫ਼ਤ-ਸਾਲਾਹ ਦੀ ਬਾਣੀ ਨੂੰ ਮਨ ਵਿਚ ਵਸਾ ਕੇ ਪ੍ਰਭੂ-ਨਾਮ (ਦੇ ਸਿਮਰਨ) ਦਾ ਸੁਆਦ ਚੱਖਿਆ, ਉਹ ਉਸ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਮਸਤ ਰਹਿੰਦੇ ਹਨ ॥੪॥੪॥੫॥

गुरु नानक का मत है कि जिसने शब्द का गहन चिंतन कर राम रस को चखा है, वह सत्य से प्रसन्न हो गया।॥४॥४॥५॥

Contemplating the Shabad, he drinks in the sublime essence of the Lord; O Nanak, his faith is confirmed in the Truth. ||4||4||5||

Guru Nanak Dev ji / Raag Bhairo / / Guru Granth Sahib ji - Ang 1126


ਭੈਰਉ ਮਹਲਾ ੧ ॥

भैरउ महला १ ॥

Bhairau mahalaa 1 ||

भैरउ महला १॥

Bhairao, First Mehl:

Guru Nanak Dev ji / Raag Bhairo / / Guru Granth Sahib ji - Ang 1126

ਗੁਰ ਕੈ ਸੰਗਿ ਰਹੈ ਦਿਨੁ ਰਾਤੀ ਰਾਮੁ ਰਸਨਿ ਰੰਗਿ ਰਾਤਾ ॥

गुर कै संगि रहै दिनु राती रामु रसनि रंगि राता ॥

Gur kai sanggi rahai dinu raatee raamu rasani ranggi raataa ||

ਅਜੇਹਾ ਦਾਸ ਦਿਨ ਰਾਤ ਗੁਰੂ ਦੀ ਸੰਗਤ ਵਿਚ ਰਹਿੰਦਾ ਹੈ (ਭਾਵ, ਗੁਰੂ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ), ਪਰਮਾਤਮਾ (ਦੇ ਨਾਮ) ਨੂੰ ਆਪਣੀ ਜੀਭ ਉਤੇ ਰੱਖਦਾ ਹੈ, ਤੇ ਪ੍ਰਭੂ ਦੇ ਪ੍ਰੇਮ ਵਿਚ ਰੰਗਿਆ ਰਹਿੰਦਾ ਹੈ ।

जो दिन-रात गुरु की संगत में रहता है, जिसकी जिव्हा राम के रंग में लीन रहती है,

He remains with the Guru day and night and his tongue savors the savory taste of the Lord's Love.

Guru Nanak Dev ji / Raag Bhairo / / Guru Granth Sahib ji - Ang 1126

ਅਵਰੁ ਨ ਜਾਣਸਿ ਸਬਦੁ ਪਛਾਣਸਿ ਅੰਤਰਿ ਜਾਣਿ ਪਛਾਤਾ ॥੧॥

अवरु न जाणसि सबदु पछाणसि अंतरि जाणि पछाता ॥१॥

Avaru na jaa(nn)asi sabadu pachhaa(nn)asi anttari jaa(nn)i pachhaataa ||1||

ਉਹ ਦਾਸ ਸਦਾ ਸਿਫ਼ਤ-ਸਾਲਾਹ ਨਾਲ ਸਾਂਝ ਪਾਂਦਾ ਹੈ (ਨਿੰਦਿਆ ਆਦਿਕ ਕਿਸੇ) ਹੋਰ (ਬੋਲ) ਨੂੰ ਨਹੀਂ ਜਾਣਦਾ, ਪ੍ਰਭੂ ਨੂੰ ਆਪਣੇ ਅੰਦਰ ਵੱਸਦਾ ਜਾਣ ਕੇ ਉਸ ਨਾਲ ਸਾਂਝ ਪਾਈ ਰੱਖਦਾ ਹੈ ॥੧॥

वह प्रभु-शब्द में निष्ठा रखकर किसी अन्य को नहीं मानता और अन्तर्मन में परम-सत्य को पहचान लेता है॥१॥

He does not know any other; he realizes the Word of the Shabad. He knows and realizes the Lord deep within his own being. ||1||

Guru Nanak Dev ji / Raag Bhairo / / Guru Granth Sahib ji - Ang 1126


ਸੋ ਜਨੁ ਐਸਾ ਮੈ ਮਨਿ ਭਾਵੈ ॥

सो जनु ऐसा मै मनि भावै ॥

So janu aisaa mai mani bhaavai ||

ਮੇਰੇ ਮਨ ਵਿਚ ਤਾਂ (ਪਰਮਾਤਮਾ ਦਾ) ਅਜੇਹਾ ਦਾਸ ਪਿਆਰਾ ਲੱਗਦਾ ਹੈ,

सो ऐसा सज्जन ही मेरे मन को भाता है,

Such a humble person is pleasing to my mind.

Guru Nanak Dev ji / Raag Bhairo / / Guru Granth Sahib ji - Ang 1126

ਆਪੁ ਮਾਰਿ ਅਪਰੰਪਰਿ ਰਾਤਾ ਗੁਰ ਕੀ ਕਾਰ ਕਮਾਵੈ ॥੧॥ ਰਹਾਉ ॥

आपु मारि अपर्मपरि राता गुर की कार कमावै ॥१॥ रहाउ ॥

Aapu maari aparamppari raataa gur kee kaar kamaavai ||1|| rahaau ||

ਜੋ ਆਪਾ-ਭਾਵ (ਸੁਆਰਥ) ਮੁਕਾ ਕੇ ਬੇਅੰਤ ਪ੍ਰਭੂ (ਦੇ ਪਿਆਰ) ਵਿਚ ਮਸਤ ਰਹਿੰਦਾ ਹੈ ਤੇ ਸਤਿਗੁਰੂ ਦੀ ਦੱਸੀ ਕਾਰ ਕਰਦਾ ਹੈ (ਉਹਨਾਂ ਪੂਰਨਿਆਂ ਤੇ ਤੁਰਦਾ ਹੈ ਜੋ ਗੁਰੂ ਨੇ ਪਾ ਦਿੱਤੇ ਹਨ) ॥੧॥ ਰਹਾਉ ॥

वह अहम् को मारकरं प्रभु में लीन रहता है और गुरु की सेवा करता रहता है।॥१॥ रहाउ॥

He conquers his self-conceit, and is imbued with the Infinite Lord. He serves the Guru. ||1|| Pause ||

Guru Nanak Dev ji / Raag Bhairo / / Guru Granth Sahib ji - Ang 1126


ਅੰਤਰਿ ਬਾਹਰਿ ਪੁਰਖੁ ਨਿਰੰਜਨੁ ਆਦਿ ਪੁਰਖੁ ਆਦੇਸੋ ॥

अंतरि बाहरि पुरखु निरंजनु आदि पुरखु आदेसो ॥

Anttari baahari purakhu niranjjanu aadi purakhu aadeso ||

(ਮੈਨੂੰ ਉਹ ਦਾਸ ਪਿਆਰਾ ਲੱਗਦਾ ਹੈ ਜੋ) ਉਸ ਅਕਾਲ ਪੁਰਖ ਨੂੰ (ਸਦਾ) ਨਮਸਕਾਰ ਕਰਦਾ ਹੈ ਜੋ ਸਾਰੇ ਸੰਸਾਰ ਦਾ ਮੁੱਢ ਹੈ ।

अन्तर-बाहर सबमें परमपुरुष परमेश्वर ही व्याप्त है और उस आदिपुरुष को हमारा शत्-शत् प्रणाम है।

Deep within my being, and outside as well, is the Immaculate Lord God. I bow humbly before that Primal Lord God.

Guru Nanak Dev ji / Raag Bhairo / / Guru Granth Sahib ji - Ang 1126

ਘਟ ਘਟ ਅੰਤਰਿ ਸਰਬ ਨਿਰੰਤਰਿ ਰਵਿ ਰਹਿਆ ਸਚੁ ਵੇਸੋ ॥੨॥

घट घट अंतरि सरब निरंतरि रवि रहिआ सचु वेसो ॥२॥

Ghat ghat anttari sarab niranttari ravi rahiaa sachu veso ||2||

(ਉਸ ਦਾਸ ਨੂੰ ਪਰਮਾਤਮਾ) ਅੰਦਰ ਬਾਹਰ ਹਰ ਥਾਂ ਵਿਆਪਕ ਦਿੱਸਦਾ ਹੈ, ਉਸ ਪ੍ਰਭੂ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ । (ਉਸ ਸੇਵਕ ਨੂੰ) ਉਹ ਸਦਾ-ਥਿਰ-ਸਰੂਪ ਪ੍ਰਭੂ ਹਰੇਕ ਸਰੀਰ ਵਿਚ ਇੱਕ-ਰਸ ਸਭ ਜੀਵਾਂ ਦੇ ਅੰਦਰ ਮੌਜੂਦ ਪ੍ਰਤੀਤ ਹੁੰਦਾ ਹੈ ॥੨॥

वह सत्यस्वरूप घट-घट सबमें रमण कर रहा है॥२॥

Deep within each and every heart, and amidst all, the Embodiment of Truth is permeating and pervading. ||2||

Guru Nanak Dev ji / Raag Bhairo / / Guru Granth Sahib ji - Ang 1126



Download SGGS PDF Daily Updates ADVERTISE HERE