Page Ang 1123, Guru Granth Sahib ji, Hindi Punjabi English meanings


Download SGGS PDF Daily Updates

Gurbani LanguageMeanings Translation
ਪੰਜਾਬੀ ਗੁਰਬਾਣੀ ਪੰਜਾਬੀ ਅਰਥ
हिंदी गुरबाणी हिंदी अर्थ
English English
Info (Author Raag Bani Ang Page)

ਰਾਗੁ ਕੇਦਾਰਾ ਬਾਣੀ ਕਬੀਰ ਜੀਉ ਕੀ

रागु केदारा बाणी कबीर जीउ की

Raagu keđaaraa baañee kabeer jeeū kee

ਰਾਗ ਕੇਦਾਰਾ ਵਿੱਚ ਭਗਤ ਕਬੀਰ ਜੀ ਦੀ ਬਾਣੀ ।

रागु केदारा बाणी कबीर जीउ की

Raag Kaydaaraa, The Word Of Kabeer Jee:

Bhagat Kabir ji / Raag Kedara / / Ang 1123

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Īk õamkkaari saŧigur prsaađi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि॥

One Universal Creator God. By The Grace Of The True Guru:

Bhagat Kabir ji / Raag Kedara / / Ang 1123

ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭਿਮਾਨਾ ॥

उसतति निंदा दोऊ बिबरजित तजहु मानु अभिमाना ॥

Ūsaŧaŧi ninđđaa đoǖ bibarajiŧ ŧajahu maanu âbhimaanaa ||

ਕਿਸੇ ਮਨੁੱਖ ਦੀ ਖ਼ੁਸ਼ਾਮਦ ਕਰਨੀ ਜਾਂ ਕਿਸੇ ਦੇ ਐਬ ਫਰੋਲਣੇ-ਇਹ ਦੋਵੇਂ ਕੰਮ ਮਾੜੇ ਹਨ । (ਇਹ ਖ਼ਿਆਲ ਭੀ) ਛੱਡ ਦਿਉ (ਕਿ ਕੋਈ ਤੁਹਾਡਾ) ਆਦਰ (ਕਰਦਾ ਹੈ ਜਾਂ ਕੋਈ) ਆਕੜ (ਵਿਖਾਉਂਦਾ ਹੈ) ।

तारीफ व निंदा दोनों को छोड़ देना चाहिए, मान या अभिमान इसे भी तज दो।

Those who ignore both praise and slander, who reject egotistical pride and conceit,

Bhagat Kabir ji / Raag Kedara / / Ang 1123

ਲੋਹਾ ਕੰਚਨੁ ਸਮ ਕਰਿ ਜਾਨਹਿ ਤੇ ਮੂਰਤਿ ਭਗਵਾਨਾ ॥੧॥

लोहा कंचनु सम करि जानहि ते मूरति भगवाना ॥१॥

Lohaa kancchanu sam kari jaanahi ŧe mooraŧi bhagavaanaa ||1||

ਜੋ ਮਨੁੱਖ ਲੋਹੇ ਤੇ ਸੋਨੇ ਨੂੰ ਇਕੋ ਜਿਹਾ ਜਾਣਦੇ ਹਨ, ਉਹ ਭਗਵਾਨ ਦਾ ਰੂਪ ਹਨ । {ਸੋਨਾ-ਆਦਰ । ਲੋਹਾ-ਨਿਰਾਦਰੀ} ॥੧॥

जो लोहे अथवा स्वर्ण को बराबर समझता है, वही ईश्वर की मूर्ति है॥१॥

Who look alike upon iron and gold - they are the very image of the Lord God. ||1||

Bhagat Kabir ji / Raag Kedara / / Ang 1123


ਤੇਰਾ ਜਨੁ ਏਕੁ ਆਧੁ ਕੋਈ ॥

तेरा जनु एकु आधु कोई ॥

Ŧeraa janu ēku âađhu koëe ||

ਹੇ ਪ੍ਰਭੂ! ਕੋਈ ਵਿਰਲਾ ਮਨੁੱਖ ਤੇਰਾ ਹੋ ਕੇ ਰਹਿੰਦਾ ਹੈ ।

हे परमपिता ! तेरा कोई एकाध ही उपासक है,

Hardly anyone is a humble servant of Yours, O Lord.

Bhagat Kabir ji / Raag Kedara / / Ang 1123

ਕਾਮੁ ਕ੍ਰੋਧੁ ਲੋਭੁ ਮੋਹੁ ਬਿਬਰਜਿਤ ਹਰਿ ਪਦੁ ਚੀਨੑੈ ਸੋਈ ॥੧॥ ਰਹਾਉ ॥

कामु क्रोधु लोभु मोहु बिबरजित हरि पदु चीन्है सोई ॥१॥ रहाउ ॥

Kaamu krođhu lobhu mohu bibarajiŧ hari pađu cheenʱai soëe ||1|| rahaaū ||

(ਜੋ ਤੇਰਾ ਬਣਦਾ ਹੈ) ਉਸ ਨੂੰ ਕਾਮ, ਕ੍ਰੋਧ, ਲੋਭ, ਮੋਹ (ਆਦਿਕ ਵਿਕਾਰ) ਮਾੜੇ ਲੱਗਦੇ ਹਨ । (ਜੋ ਮਨੁੱਖ ਇਹਨਾਂ ਨੂੰ ਤਿਆਗਦਾ ਹੈ) ਉਹੀ ਮਨੁੱਖ ਪ੍ਰਭੂ-ਮਿਲਾਪ ਵਾਲੀ ਅਵਸਥਾ ਨਾਲ ਸਾਂਝ ਪਾਂਦਾ ਹੈ ॥੧॥ ਰਹਾਉ ॥

जो काम, क्रोध, लोभ, मोह को पूर्णरूपेण छोड़कर परमपद को जानता है॥१॥रहाउ॥

Ignoring sexual desire, anger, greed and attachment, such a person becomes aware of the Lord's Feet. ||1|| Pause ||

Bhagat Kabir ji / Raag Kedara / / Ang 1123


ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ॥

रज गुण तम गुण सत गुण कहीऐ इह तेरी सभ माइआ ॥

Raj guñ ŧam guñ saŧ guñ kaheeâi īh ŧeree sabh maaīâa ||

ਕੋਈ ਜੀਵ ਰਜੋ ਗੁਣ ਵਿਚ ਹਨ, ਕੋਈ ਤਮੋ ਗੁਣ ਵਿਚ ਹਨ, ਕੋਈ ਸਤੋ ਗੁਣ ਵਿਚ ਹਨ । ਪਰ (ਜੀਵਾਂ ਦੇ ਕੀਹ ਵੱਸ?) ਇਹ ਸਭ ਕੁਝ, ਹੇ ਪ੍ਰਭੂ! ਤੇਰੀ ਮਾਇਆ ਹੀ ਕਹੀ ਜਾ ਸਕਦੀ ਹੈ ।

जिसे रजोगुण, तमोगुण, सतगुण कहा जाता है, यह सब तेरी माया है।

Raajas, the quality of energy and activity; Taamas, the quality of darkness and inertia; and Satvas, the quality of purity and light, are all called the creations of Maya, Your illusion.

Bhagat Kabir ji / Raag Kedara / / Ang 1123

ਚਉਥੇ ਪਦ ਕਉ ਜੋ ਨਰੁ ਚੀਨੑੈ ਤਿਨੑ ਹੀ ਪਰਮ ਪਦੁ ਪਾਇਆ ॥੨॥

चउथे पद कउ जो नरु चीन्है तिन्ह ही परम पदु पाइआ ॥२॥

Chaūŧhe pađ kaū jo naru cheenʱai ŧinʱ hee param pađu paaīâa ||2||

ਜੋ ਮਨੁੱਖ (ਇਹਨਾਂ ਤੋਂ ਉਤਾਂਹ) ਚੌਥੀ ਅਵਸਥਾ (ਪ੍ਰਭੂ-ਮਿਲਾਪ) ਨਾਲ ਜਾਣ-ਪਛਾਣ ਕਰਦਾ ਹੈ, ਉਸੇ ਨੂੰ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ ॥੨॥

जो पुरुष तीनों गुणों से रहित होकर तुरियावस्था को पहचान जाता है, उसे ही परमपद (मोक्ष) प्राप्त होता है।॥२॥

That man who realizes the fourth state - he alone obtains the supreme state. ||2||

Bhagat Kabir ji / Raag Kedara / / Ang 1123


ਤੀਰਥ ਬਰਤ ਨੇਮ ਸੁਚਿ ਸੰਜਮ ਸਦਾ ਰਹੈ ਨਿਹਕਾਮਾ ॥

तीरथ बरत नेम सुचि संजम सदा रहै निहकामा ॥

Ŧeeraŧh baraŧ nem suchi sanjjam sađaa rahai nihakaamaa ||

ਉਹ ਸਦਾ ਤੀਰਥ ਵਰਤ ਸੁੱਚ ਸੰਜਮ ਆਦਿਕ ਨੇਮਾਂ ਵਲੋਂ ਨਿਸ਼ਕਾਮ ਰਹਿੰਦਾ ਹੈ, (ਭਾਵ, ਇਹਨਾਂ ਕਰਮਾਂ ਦੇ ਕਰਨ ਦੀ ਉਸ ਨੂੰ ਚਾਹ ਨਹੀਂ ਰਹਿੰਦੀ) ।

वह तीर्थ, व्रत, नियम, शुद्धि एवं संयम इत्यादि के फल प्रति सदा निष्काम बना रहता है।

Amidst pilgrimages, fasting, rituals, purification and self-discipline, he remains always without thought of reward.

Bhagat Kabir ji / Raag Kedara / / Ang 1123

ਤ੍ਰਿਸਨਾ ਅਰੁ ਮਾਇਆ ਭ੍ਰਮੁ ਚੂਕਾ ਚਿਤਵਤ ਆਤਮ ਰਾਮਾ ॥੩॥

त्रिसना अरु माइआ भ्रमु चूका चितवत आतम रामा ॥३॥

Ŧrisanaa âru maaīâa bhrmu chookaa chiŧavaŧ âaŧam raamaa ||3||

ਜੋ ਮਨੁੱਖ ਸਦਾ ਸਰਬ-ਵਿਆਪਕ ਪ੍ਰਭੂ ਨੂੰ ਸਿਮਰਦਾ ਹੈ, ਉਸ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਤੇ ਭਟਕਣਾ ਦੂਰ ਹੋ ਜਾਂਦੀ ਹੈ ॥੩॥

उसका तृष्णा और माया का भ्रम समाप्त हो जाता है और अन्तर्मन में प्रभु की स्मृति बनी रहती है।॥३॥

Thirst and desire for Maya and doubt depart, remembering the Lord, the Supreme Soul. ||3||

Bhagat Kabir ji / Raag Kedara / / Ang 1123


ਜਿਹ ਮੰਦਰਿ ਦੀਪਕੁ ਪਰਗਾਸਿਆ ਅੰਧਕਾਰੁ ਤਹ ਨਾਸਾ ॥

जिह मंदरि दीपकु परगासिआ अंधकारु तह नासा ॥

Jih manđđari đeepaku paragaasiâa ânđđhakaaru ŧah naasaa ||

(ਜਿਵੇਂ) ਜਿਸ ਘਰ ਵਿਚ ਦੀਵਾ ਜਗ ਪਏ, ਉੱਥੋਂ ਹਨੇਰਾ ਦੂਰ ਹੋ ਜਾਂਦਾ ਹੈ,

जिस घर में दीपक का आलोक होता है, वहाँ अंधेरा दूर हो जाता है।

When the temple is illuminated by the lamp, its darkness is dispelled.

Bhagat Kabir ji / Raag Kedara / / Ang 1123

ਨਿਰਭਉ ਪੂਰਿ ਰਹੇ ਭ੍ਰਮੁ ਭਾਗਾ ਕਹਿ ਕਬੀਰ ਜਨ ਦਾਸਾ ॥੪॥੧॥

निरभउ पूरि रहे भ्रमु भागा कहि कबीर जन दासा ॥४॥१॥

Nirabhaū poori rahe bhrmu bhaagaa kahi kabeer jan đaasaa ||4||1||

ਪ੍ਰਭੂ ਦਾ ਜਨ, ਪ੍ਰਭੂ ਦਾ ਦਾਸ ਕਬੀਰ ਆਖਦਾ ਹੈ ਤਿਵੇਂ ਹੀ ਜਿਸ ਹਿਰਦੇ ਵਿਚ ਨਿਰਭਉ ਪ੍ਰਭੂ ਪਰਗਟ ਹੋ ਜਾਏ ਉਸ ਦੀ ਭਟਕਣਾ ਮਿਟ ਜਾਂਦੀ ਹੈ ॥੪॥੧॥

कबीर जी कहते हैं, जिस दास के अन्तर्मन में निर्भय प्रभु है, उसका भ्रम समाप्त हो गया है।॥४॥१॥

The Fearless Lord is All-pervading. Doubt has run away, says Kabeer, the Lord's humble slave. ||4||1||

Bhagat Kabir ji / Raag Kedara / / Ang 1123


ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ ॥

किनही बनजिआ कांसी तांबा किनही लउग सुपारी ॥

Kinahee banajiâa kaansee ŧaambaa kinahee laūg supaaree ||

ਕਈ ਲੋਕ ਕੈਂਹ ਤਾਂਬੇ ਆਦਿਕ ਦਾ ਵਣਜ ਕਰਦੇ ਹਨ, ਕਈ ਲੌਂਗ ਸੁਪਾਰੀ ਆਦਿਕ ਵਣਜਦੇ ਹਨ ।

किसी ने कॉसे-तांबे का व्यापार किया तो किसी ने लौंग-सुपारी का व्यवसाय किया।

Some deal in bronze and copper, some in cloves and betel nuts.

Bhagat Kabir ji / Raag Kedara / / Ang 1123

ਸੰਤਹੁ ਬਨਜਿਆ ਨਾਮੁ ਗੋਬਿਦ ਕਾ ਐਸੀ ਖੇਪ ਹਮਾਰੀ ॥੧॥

संतहु बनजिआ नामु गोबिद का ऐसी खेप हमारी ॥१॥

Sanŧŧahu banajiâa naamu gobiđ kaa âisee khep hamaaree ||1||

ਪ੍ਰਭੂ ਦੇ ਸੰਤਾਂ ਨੇ ਪਰਮਾਤਮਾ ਦਾ ਨਾਮ ਵਣਜਿਆ ਹੈ; ਮੈਂ ਭੀ ਇਹੀ ਸੌਦਾ ਲੱਦਿਆ ਹੈ ॥੧॥

हे सज्जनो ! हमने तो हरिनाम का व्यापार किया और यही हमारा सौदा है॥१॥

The Saints deal in the Naam, the Name of the Lord of the Universe. Such is my merchandise as well. ||1||

Bhagat Kabir ji / Raag Kedara / / Ang 1123


ਹਰਿ ਕੇ ਨਾਮ ਕੇ ਬਿਆਪਾਰੀ ॥

हरि के नाम के बिआपारी ॥

Hari ke naam ke biâapaaree ||

ਜੋ ਮਨੁੱਖ ਪ੍ਰਭੂ ਦੇ ਨਾਮ ਦਾ ਵਣਜ ਕਰਦੇ ਹਨ,

हम हरिनाम के व्यापारी हैं,

I am a trader in the Name of the Lord.

Bhagat Kabir ji / Raag Kedara / / Ang 1123

ਹੀਰਾ ਹਾਥਿ ਚੜਿਆ ਨਿਰਮੋਲਕੁ ਛੂਟਿ ਗਈ ਸੰਸਾਰੀ ॥੧॥ ਰਹਾਉ ॥

हीरा हाथि चड़िआ निरमोलकु छूटि गई संसारी ॥१॥ रहाउ ॥

Heeraa haaŧhi chaɍiâa niramolaku chhooti gaëe sanssaaree ||1|| rahaaū ||

ਉਹਨਾਂ ਨੂੰ ਪ੍ਰਭੂ ਦਾ ਨਾਮ-ਰੂਪ ਅਮੋਲਕ ਹੀਰਾ ਲੱਭ ਪੈਂਦਾ ਹੈ । ਤੇ, ਉਹਨਾਂ ਦੀ ਉਹ ਬਿਰਤੀ ਮੁੱਕ ਜਾਂਦੀ ਹੈ, ਜੋ ਸਦਾ ਸੰਸਾਰ ਵਿਚ ਹੀ ਜੋੜੀ ਰੱਖਦੀ ਹੈ ॥੧॥ ਰਹਾਉ ॥

जब से अमूल्य नाम रूपी हीरा हाथ आया है, हमारी सांसारिक लगन छूट गई हैं॥१॥रहाउ॥

The priceless diamond has come into my hands. I have left the world behind. ||1|| Pause ||

Bhagat Kabir ji / Raag Kedara / / Ang 1123


ਸਾਚੇ ਲਾਏ ਤਉ ਸਚ ਲਾਗੇ ਸਾਚੇ ਕੇ ਬਿਉਹਾਰੀ ॥

साचे लाए तउ सच लागे साचे के बिउहारी ॥

Saache laaē ŧaū sach laage saache ke biūhaaree ||

ਸੱਚੇ ਨਾਮ ਦਾ ਵਪਾਰ ਕਰਨ ਵਾਲੇ ਬੰਦੇ ਤਦੋਂ ਹੀ ਸੱਚੇ ਨਾਮ ਵਿਚ ਲੱਗਦੇ ਹਨ, ਜਦੋਂ ਪ੍ਰਭੂ ਆਪ ਉਹਨਾਂ ਨੂੰ ਇਸ ਵਣਜ ਵਿਚ ਲਾਂਦਾ ਹੈ ।

जब सच्चे परमेश्वर ने सत्य-नाम के साथ लगाया तो हम सत्य के व्यापारी बन गए।

When the True Lord attached me, then I was attached to Truth. I am a trader of the True Lord.

Bhagat Kabir ji / Raag Kedara / / Ang 1123

ਸਾਚੀ ਬਸਤੁ ਕੇ ਭਾਰ ਚਲਾਏ ਪਹੁਚੇ ਜਾਇ ਭੰਡਾਰੀ ॥੨॥

साची बसतु के भार चलाए पहुचे जाइ भंडारी ॥२॥

Saachee basaŧu ke bhaar chalaaē pahuche jaaī bhanddaaree ||2||

ਉਹ ਮਨੁੱਖ ਇਸ ਸਦਾ-ਥਿਰ ਰਹਿਣ ਵਾਲੀ ਨਾਮ ਵਸਤ ਦੇ ਲੱਦੇ ਲੱਦ ਤੁਰਦੇ ਹਨ, ਤੇ ਪ੍ਰਭੂ ਦੀ ਹਜ਼ੂਰੀ ਵਿਚ ਜਾ ਅੱਪੜਦੇ ਹਨ ॥੨॥

हमने सच्ची वस्तु के भार लाद लिए हैं और प्रभु-भण्डार तक जा पहुँचे हैं।॥२॥

I have loaded the commodity of Truth; It has reached the Lord, the Treasurer. ||2||

Bhagat Kabir ji / Raag Kedara / / Ang 1123


ਆਪਹਿ ਰਤਨ ਜਵਾਹਰ ਮਾਨਿਕ ਆਪੈ ਹੈ ਪਾਸਾਰੀ ॥

आपहि रतन जवाहर मानिक आपै है पासारी ॥

Âapahi raŧan javaahar maanik âapai hai paasaaree ||

ਪ੍ਰਭੂ ਆਪ ਹੀ ਰਤਨ ਹੈ, ਆਪ ਹੀ ਹੀਰਾ ਹੈ, ਆਪ ਹੀ ਮੋਤੀ ਹੈ, ਉਹ ਆਪ ਹੀ ਇਸ ਦਾ ਹੱਟ ਚਲਾ ਰਿਹਾ ਹੈ;

रत्न, जवाहर एवं माणिक्य प्रभु स्वयं ही है और स्वयं ही इसे फैलाने वाला है।

He Himself is the pearl, the jewel, the ruby; He Himself is the jeweler.

Bhagat Kabir ji / Raag Kedara / / Ang 1123

ਆਪੈ ਦਹ ਦਿਸ ਆਪ ਚਲਾਵੈ ਨਿਹਚਲੁ ਹੈ ਬਿਆਪਾਰੀ ॥੩॥

आपै दह दिस आप चलावै निहचलु है बिआपारी ॥३॥

Âapai đah đis âap chalaavai nihachalu hai biâapaaree ||3||

ਉਹ ਆਪ ਹੀ ਸਦਾ-ਥਿਰ ਰਹਿਣ ਵਾਲਾ ਸੌਦਾਗਰ ਹੈ, ਉਹ ਆਪ ਹੀ ਜੀਵ-ਵਣਜਾਰਿਆਂ ਨੂੰ (ਜਗਤ ਵਿਚ) ਦਸੀਂ ਪਾਸੀਂ ਤੋਰ ਰਿਹਾ ਹੈ ॥੩॥

वह स्वयं ही दस दिशाओं को चलाता है और वह व्यापारी भी निश्चल है॥३॥

He Himself spreads out in the ten directions. The Merchant is Eternal and Unchanging. ||3||

Bhagat Kabir ji / Raag Kedara / / Ang 1123


ਮਨੁ ਕਰਿ ਬੈਲੁ ਸੁਰਤਿ ਕਰਿ ਪੈਡਾ ਗਿਆਨ ਗੋਨਿ ਭਰਿ ਡਾਰੀ ॥

मनु करि बैलु सुरति करि पैडा गिआन गोनि भरि डारी ॥

Manu kari bailu suraŧi kari paidaa giâan goni bhari daaree ||

ਮੈਂ ਆਪਣੇ ਮਨ ਨੂੰ ਬਲਦ ਬਣਾ ਕੇ, (ਪ੍ਰਭੂ-ਚਰਨਾਂ ਵਿਚ ਜੁੜੀ ਆਪਣੀ) ਸੁਰਤ ਦੀ ਰਾਹੀਂ ਜੀਵਨ-ਪੰਧ ਤੁਰ ਕੇ (ਗੁਰੂ ਦੇ ਦੱਸੇ) ਗਿਆਨ ਦੀ ਛੱਟ ਭਰ ਲਈ ਹੈ ।

मन को बैल बनाकर उस पर ज्ञान की गठरी लादकर सुरति को प्रभु-मार्ग पर चला दिया हैं।

My mind is the bull, and meditation is the road; I have filled my packs with spiritual wisdom, and loaded them on the bull.

Bhagat Kabir ji / Raag Kedara / / Ang 1123

ਕਹਤੁ ਕਬੀਰੁ ਸੁਨਹੁ ਰੇ ਸੰਤਹੁ ਨਿਬਹੀ ਖੇਪ ਹਮਾਰੀ ॥੪॥੨॥

कहतु कबीरु सुनहु रे संतहु निबही खेप हमारी ॥४॥२॥

Kahaŧu kabeeru sunahu re sanŧŧahu nibahee khep hamaaree ||4||2||

ਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਮੇਰਾ ਵਣਜਿਆ ਹੋਇਆ ਨਾਮ-ਵੱਖਰ ਬੜਾ ਲਾਹੇ-ਵੰਦਾ ਹੋਇਆ ਹੈ ॥੪॥੨॥

कबीर जी कहते हैं, हे संतजनो ! सुनो, इस प्रकार हमारे सौदे ने हमारा साथ निभाया है॥४॥२॥

Says Kabeer, listen, O Saints: my merchandise has reached its destination! ||4||2||

Bhagat Kabir ji / Raag Kedara / / Ang 1123


ਰੀ ਕਲਵਾਰਿ ਗਵਾਰਿ ਮੂਢ ਮਤਿ ਉਲਟੋ ਪਵਨੁ ਫਿਰਾਵਉ ॥

री कलवारि गवारि मूढ मति उलटो पवनु फिरावउ ॥

Ree kalavaari gavaari moodh maŧi ūlato pavanu phiraavaū ||

ਹੇ (ਮਾਇਆ ਦਾ) ਨਸ਼ਾ ਵੰਡਣ ਵਾਲੀ! ਹੇ ਗੰਵਾਰਨ! ਹੇ ਮੇਰੀ ਮੂਰਖ ਅਕਲ! ਮੈਂ ਤਾਂ (ਨਾਮ-ਅੰਮ੍ਰਿਤ ਦੀ ਮੌਜ ਵਿਚ) ਆਪਣੇ ਵਿੰਗੇ ਜਾਂਦੇ ਚੰਚਲ ਮਨ ਨੂੰ (ਮਾਇਆ ਵਲੋਂ) ਵਰਜ ਰਿਹਾ ਹਾਂ ।

अरी गंवार कलवारी ! हे मूर्ख बुद्धि ! वासना रूपी पवन को सांसारिक प्रपंच की तरफ से हटाओ।

You barbaric brute, with your primitive intellect - reverse your breath and turn it inward.

Bhagat Kabir ji / Raag Kedara / / Ang 1123

ਮਨੁ ਮਤਵਾਰ ਮੇਰ ਸਰ ਭਾਠੀ ਅੰਮ੍ਰਿਤ ਧਾਰ ਚੁਆਵਉ ॥੧॥

मनु मतवार मेर सर भाठी अम्रित धार चुआवउ ॥१॥

Manu maŧavaar mer sar bhaathee âmmmriŧ đhaar chuâavaū ||1||

(ਪ੍ਰਭੂ-ਚਰਨਾਂ ਵਿਚ ਜੁੜੀ) ਸੁਰਤ ਦੀ ਭੱਠੀ ਬਣਾ ਕੇ ਮੈਂ ਜਿਉਂ ਜਿਉਂ (ਨਾਮ-) ਅੰਮ੍ਰਿਤ ਦੀਆਂ ਧਾਰਾਂ ਚੋਂਦਾ ਹਾਂ, ਤਿਉਂ ਤਿਉਂ ਮੇਰਾ ਮਨ (ਉਸ ਵਿਚ) ਮਸਤ ਹੁੰਦਾ ਜਾ ਰਿਹਾ ਹੈ ॥੧॥

मन को दसम द्वार की भट्टी में से अमृतधारा का पान करवा कर मतवाला बना दो॥१॥

Let your mind be intoxicated with the stream of Ambrosial Nectar which trickles down from the furnace of the Tenth Gate. ||1||

Bhagat Kabir ji / Raag Kedara / / Ang 1123


ਬੋਲਹੁ ਭਈਆ ਰਾਮ ਕੀ ਦੁਹਾਈ ॥

बोलहु भईआ राम की दुहाई ॥

Bolahu bhaëeâa raam kee đuhaaëe ||

ਹੇ ਭਾਈ! ਮੁੜ ਮੁੜ ਪ੍ਰਭੂ ਦੇ ਨਾਮ ਦਾ ਜਾਪ ਜਪੋ; ਹੇ ਸੰਤ ਜਨੋ! (ਪ੍ਰਭੂ ਦੇ ਨਾਮ ਦਾ ਜਾਪ-ਰਸ ਅੰਮ੍ਰਿਤ) ਪੀਓ ।

हे भाई ! राम की दुहाई है।

O Siblings of Destiny, call on the Lord.

Bhagat Kabir ji / Raag Kedara / / Ang 1123

ਪੀਵਹੁ ਸੰਤ ਸਦਾ ਮਤਿ ਦੁਰਲਭ ਸਹਜੇ ਪਿਆਸ ਬੁਝਾਈ ॥੧॥ ਰਹਾਉ ॥

पीवहु संत सदा मति दुरलभ सहजे पिआस बुझाई ॥१॥ रहाउ ॥

Peevahu sanŧŧ sađaa maŧi đuralabh sahaje piâas bujhaaëe ||1|| rahaaū ||

ਇਸ ਨਾਮ-ਰਸ ਅੰਮ੍ਰਿਤ ਦੇ ਪੀਣ ਨਾਲ) ਤੁਹਾਡੀ ਮਤ ਸਦਾ ਲਈ ਐਸੀ ਬਣ ਜਾਇਗੀ ਜੋ ਮੁਸ਼ਕਲ ਨਾਲ ਬਣਿਆ ਕਰਦੀ ਹੈ, (ਇਹ ਅੰਮ੍ਰਿਤ) ਸਹਿਜ ਅਵਸਥਾ ਵਿਚ (ਅਪੜਾ ਕੇ, ਮਾਇਆ ਦੀ) ਪਿਆਸ ਬੁਝਾ ਦੇਂਦਾ ਹੈ ॥੧॥ ਰਹਾਉ ॥

संत सदैव इस अमृत का पान करते हैं, जो दुर्लभ है और सहज प्यास बुझा लेते हैं।॥१॥रहाउ॥

O Saints, drink in this wine forever; it is so difficult to obtain, and it quenches your thirst so easily. ||1|| Pause ||

Bhagat Kabir ji / Raag Kedara / / Ang 1123


ਭੈ ਬਿਚਿ ਭਾਉ ਭਾਇ ਕੋਊ ਬੂਝਹਿ ਹਰਿ ਰਸੁ ਪਾਵੈ ਭਾਈ ॥

भै बिचि भाउ भाइ कोऊ बूझहि हरि रसु पावै भाई ॥

Bhai bichi bhaaū bhaaī koǖ boojhahi hari rasu paavai bhaaëe ||

ਹੇ ਭਾਈ! ਜੋ ਜੋ ਮਨੁੱਖ ਇਸ ਹਰਿ-ਨਾਮ ਅੰਮ੍ਰਿਤ ਦਾ ਸੁਆਦ ਚੱਖਦਾ ਹੈ, ਪ੍ਰਭੂ ਦੇ ਡਰ ਵਿਚ ਰਹਿ ਕੇ ਉਸ ਦੇ ਅੰਦਰ ਪ੍ਰਭੂ ਦਾ ਪ੍ਰੇਮ ਪੈਦਾ ਹੁੰਦਾ ਹੈ । ਉਸ ਪ੍ਰੇਮ ਦੀ ਬਰਕਤਿ ਨਾਲ ਉਹ ਵਿਰਲੇ (ਭਾਗਾਂ ਵਾਲੇ) ਬੰਦੇ ਇਹ ਗੱਲ ਸਮਝ ਲੈਂਦੇ ਹਨ,

प्रभु-भय में ही प्रेम भावना है, जो इस तथ्य को बूझता है, वही हरि-रस पाता है।

In the Fear of God, is the Love of God. Only those few who understand His Love obtain the sublime essence of the Lord, O Siblings of Destiny.

Bhagat Kabir ji / Raag Kedara / / Ang 1123

ਜੇਤੇ ਘਟ ਅੰਮ੍ਰਿਤੁ ਸਭ ਹੀ ਮਹਿ ਭਾਵੈ ਤਿਸਹਿ ਪੀਆਈ ॥੨॥

जेते घट अम्रितु सभ ही महि भावै तिसहि पीआई ॥२॥

Jeŧe ghat âmmmriŧu sabh hee mahi bhaavai ŧisahi peeâaëe ||2||

ਕਿ ਜਿਤਨੇ ਭੀ ਜੀਵ ਹਨ, ਉਹਨਾਂ ਸਭਨਾਂ ਦੇ ਅੰਦਰ ਇਹ ਨਾਮ-ਅੰਮ੍ਰਿਤ ਮੌਜੂਦ ਹੈ । ਪਰ, ਜੋ ਜੀਵ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਸੇ ਨੂੰ ਹੀ ਉਹ ਅੰਮ੍ਰਿਤ ਪਿਆਲਦਾ ਹੈ ॥੨॥

जितने भी शरीर रूपी घट हैं, सब में अमृत विद्यमान है, मगर जिसे प्रभु चाहता है, उसे ही पान करवाता है॥२॥

As many hearts as there are - in all of them, is His Ambrosial Nectar; as He pleases, He causes them to drink it in. ||2||

Bhagat Kabir ji / Raag Kedara / / Ang 1123


ਨਗਰੀ ਏਕੈ ਨਉ ਦਰਵਾਜੇ ਧਾਵਤੁ ਬਰਜਿ ਰਹਾਈ ॥

नगरी एकै नउ दरवाजे धावतु बरजि रहाई ॥

Nagaree ēkai naū đaravaaje đhaavaŧu baraji rahaaëe ||

("ਰਾਮ ਕੀ ਦੁਹਾਈ" ਦੀ ਬਰਕਤਿ ਨਾਲ) ਜੋ ਮਨੁੱਖ ਇਸ ਨੌਂ-ਗੋਲਕੀ ਸਰੀਰ ਦੇ ਅੰਦਰ ਹੀ ਭਟਕਦੇ ਮਨ ਨੂੰ ਮਾਇਆ ਵਲੋਂ ਵਰਜ ਕੇ ਰੋਕ ਰੱਖਦਾ ਹੈ,

शरीर रूपी एक नगरी के (ऑखें, कान इत्यादि) नौ द्वार हैं, चंचल मन को नियंत्रण में करो।

There are nine gates to the one city of the body; restrain your mind from escaping through them.

Bhagat Kabir ji / Raag Kedara / / Ang 1123

ਤ੍ਰਿਕੁਟੀ ਛੂਟੈ ਦਸਵਾ ਦਰੁ ਖੂਲ੍ਹ੍ਹੈ ਤਾ ਮਨੁ ਖੀਵਾ ਭਾਈ ॥੩॥

त्रिकुटी छूटै दसवा दरु खूल्है ता मनु खीवा भाई ॥३॥

Ŧrikutee chhootai đasavaa đaru khoolʱai ŧaa manu kheevaa bhaaëe ||3||

ਉਸ ਦੀ ਤ੍ਰਿਊੜੀ ਮੁੱਕ ਜਾਂਦੀ ਹੈ (ਭਾਵ, ਮਾਇਆ ਦੇ ਕਾਰਨ ਪੈਦਾ ਹੋਈ ਖਿੱਝ ਖ਼ਤਮ ਹੋ ਜਾਂਦੀ ਹੈ), ਉਸ ਦੀ ਸੁਰਤ ਪ੍ਰਭੂ-ਚਰਨਾਂ ਵਿਚ ਜੁੜ ਜਾਂਦੀ ਹੈ ਤੇ (ਉਸ ਮਿਲਾਪ ਵਿਚ ਉਸ ਦਾ) ਮਨ ਮਗਨ ਰਹਿੰਦਾ ਹੈ ॥੩॥

हे भाई ! जब तीन गुण छूट जाते हैं तो दसम द्वार खुल जाता है और मन आनंदित हो जाता है॥३॥

When the knot of the three qualities is untied, then the Tenth Gate opens up, and the mind is intoxicated, O Siblings of Destiny. ||3||

Bhagat Kabir ji / Raag Kedara / / Ang 1123


ਅਭੈ ਪਦ ਪੂਰਿ ਤਾਪ ਤਹ ਨਾਸੇ ਕਹਿ ਕਬੀਰ ਬੀਚਾਰੀ ॥

अभै पद पूरि ताप तह नासे कहि कबीर बीचारी ॥

Âbhai pađ poori ŧaap ŧah naase kahi kabeer beechaaree ||

ਹੁਣ ਕਬੀਰ ਇਹ ਗੱਲ ਬੜੇ ਯਕੀਨ ਨਾਲ ਆਖਦਾ ਹੈ ਕਿ ('ਰਾਮ ਕੀ ਦੁਹਾਈ' ਦੀ ਬਰਕਤਿ ਨਾਲ) ਮਨ ਵਿਚ ਉਹ ਹਾਲਤ ਪੈਦਾ ਹੋ ਜਾਂਦੀ ਹੈ ਜਿੱਥੇ ਇਸ ਨੂੰ ਦੁਨੀਆ ਦੇ ਕੋਈ) ਡਰ ਨਹੀਂ ਪੋਂਹਦੇ, ਮਨ ਦੇ ਸਾਰੇ ਕਲੇਸ਼ ਨਾਸ ਹੋ ਜਾਂਦੇ ਹਨ ।

कबीर जी विचार कर कहते हैं कि अभयपद पाने से सब ताप नष्ट हो जाते हैं,

When the mortal fully realizes the state of fearless dignity, then his sufferings vanish; so says Kabeer after careful deliberation.

Bhagat Kabir ji / Raag Kedara / / Ang 1123

ਉਬਟ ਚਲੰਤੇ ਇਹੁ ਮਦੁ ਪਾਇਆ ਜੈਸੇ ਖੋਂਦ ਖੁਮਾਰੀ ॥੪॥੩॥

उबट चलंते इहु मदु पाइआ जैसे खोंद खुमारी ॥४॥३॥

Ūbat chalanŧŧe īhu mađu paaīâa jaise khonđ khumaaree ||4||3||

(ਪਰ ਇਹ ਨਾਮ-ਅੰਮ੍ਰਿਤ ਹਾਸਲ ਕਰਨ ਵਾਲਾ ਰਾਹ, ਔਖਾ ਪਹਾੜੀ ਰਾਹ ਹੈ) ਇਸ ਔਖੇ ਚੜ੍ਹਾਈ ਦੇ ਰਾਹ ਚੜ੍ਹਦਿਆਂ ਹੀ ਇਹ ਨਸ਼ਾ ਪ੍ਰਾਪਤ ਹੁੰਦਾ ਹੈ (ਤੇ ਇਹ ਨਸ਼ਾ ਇਉਂ ਹੈ) ਜਿਵੇਂ ਅੰਗੂਰੀ ਸ਼ਰਾਬ ਦਾ ਨਸ਼ਾ ਹੁੰਦਾ ਹੈ ॥੪॥੩॥

मन को माया की ओर से उलटाने से यह मदिरा प्राप्त होती है, जैसे खाए-पीए पशु की मानिंद खुमारी छाई रहती है॥४॥३॥

Turning away from the world, I have obtained this wine, and I am intoxicated with it. ||4||3||

Bhagat Kabir ji / Raag Kedara / / Ang 1123


ਕਾਮ ਕ੍ਰੋਧ ਤ੍ਰਿਸਨਾ ਕੇ ਲੀਨੇ ਗਤਿ ਨਹੀ ਏਕੈ ਜਾਨੀ ॥

काम क्रोध त्रिसना के लीने गति नही एकै जानी ॥

Kaam krođh ŧrisanaa ke leene gaŧi nahee ēkai jaanee ||

(ਹੇ ਅੰਞਾਣ!) ਕਾਮ, ਕ੍ਰੋਧ, ਤ੍ਰਿਸ਼ਨਾ ਆਦਿਕ ਵਿਚ ਗ੍ਰਸੇ ਰਹਿ ਕੇ ਤੂੰ ਇਹ ਨਹੀਂ ਸਮਝਿਆ ਕਿ ਪ੍ਰਭੂ ਨਾਲ ਮੇਲ ਕਿਵੇਂ ਹੋ ਸਕੇਗਾ ।

काम, क्रोध व तृष्णा में लीन लोगों ने ईश्वर की महिमा को नहीं समझा।

You are engrossed with unsatisfied sexual desire and unresolved anger; you do not know the State of the One Lord.

Bhagat Kabir ji / Raag Kedara / / Ang 1123

ਫੂਟੀ ਆਖੈ ..

फूटी आखै ..

Phootee âakhai ..

..

..

..

Bhagat Kabir ji / Raag Kedara / / Ang 1123


Download SGGS PDF Daily Updates