ANG 1122, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਹਰਿ ਕੇ ਨਾਮ ਕੀ ਮਨ ਰੁਚੈ ॥

हरि के नाम की मन रुचै ॥

Hari ke naam kee man ruchai ||

ਜਿਸ ਮਨੁੱਖ ਦੇ ਮਨ ਨੂੰ ਪਰਮਾਤਮਾ ਦੇ ਨਾਮ ਦੀ ਲਗਨ ਲੱਗ ਜਾਂਦੀ ਹੈ,

मन में हरिनाम की चाहत बनी हो तो

My mind is filled with yearning for the Name of the Lord.

Guru Arjan Dev ji / Raag Kedara / / Guru Granth Sahib ji - Ang 1122

ਕੋਟਿ ਸਾਂਤਿ ਅਨੰਦ ਪੂਰਨ ਜਲਤ ਛਾਤੀ ਬੁਝੈ ॥ ਰਹਾਉ ॥

कोटि सांति अनंद पूरन जलत छाती बुझै ॥ रहाउ ॥

Koti saanti anandd pooran jalat chhaatee bujhai || rahaau ||

ਉਸ ਦੇ ਹਿਰਦੇ ਵਿਚ ਪੂਰਨ ਸ਼ਾਂਤੀ ਆਨੰਦ ਬਣਿਆ ਰਹਿੰਦਾ ਹੈ, ਉਸ ਦੇ ਹਿਰਦੇ ਵਿਚ (ਵਿਕਾਰਾਂ ਦੀ ਪਹਿਲੀ) ਬਲ ਰਹੀ ਅੱਗ ਬੁੱਝ ਜਾਂਦੀ ਹੈ ॥ ਰਹਾਉ ॥

करोड़ों सुख-शान्तियों एवं पूर्ण आनंद की प्राप्ति होती है तथा दिल की जलन बुझ जाती है।॥ रहाउ॥

I am totally filled with tranquility and bliss; the burning desire within has been quenched. || Pause ||

Guru Arjan Dev ji / Raag Kedara / / Guru Granth Sahib ji - Ang 1122


ਸੰਤ ਮਾਰਗਿ ਚਲਤ ਪ੍ਰਾਨੀ ਪਤਿਤ ਉਧਰੇ ਮੁਚੈ ॥

संत मारगि चलत प्रानी पतित उधरे मुचै ॥

Santt maaragi chalat praanee patit udhare muchai ||

ਜਿਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ, (ਉਸ ਦੀ ਸੰਗਤ ਵਿਚ ਰਹਿ ਕੇ) ਅਨੇਕਾਂ ਵਿਕਾਰੀ ਮਨੁੱਖ (ਵਿਕਾਰਾਂ ਤੋਂ) ਬਚ ਜਾਂਦੇ ਹਨ ।

संतों के मार्ग चलने पर पतित प्राणियों का उद्धार हो गया है,"

Walking on the path of the Saints, millions of mortal sinners have been saved.

Guru Arjan Dev ji / Raag Kedara / / Guru Granth Sahib ji - Ang 1122

ਰੇਨੁ ਜਨ ਕੀ ਲਗੀ ਮਸਤਕਿ ਅਨਿਕ ਤੀਰਥ ਸੁਚੈ ॥੧॥

रेनु जन की लगी मसतकि अनिक तीरथ सुचै ॥१॥

Renu jan kee lagee masataki anik teerath suchai ||1||

ਜਿਸ ਮਨੁੱਖ ਦੇ ਮੱਥੇ ਉਤੇ ਪਰਮਾਤਮਾ ਦੇ ਸੇਵਕ ਦੀ ਚਰਨ-ਧੂੜ ਲੱਗਦੀ ਹੈ, (ਉਸ ਦੇ ਅੰਦਰ, ਮਾਨੋ) ਅਨੇਕਾਂ ਤੀਰਥਾਂ (ਦੇ ਇਸ਼ਨਾਨ) ਦੀ ਪਵਿੱਤ੍ਰਤਾ ਹੋ ਜਾਂਦੀ ਹੈ ॥੧॥

(अगर) संतजनों की चरणरज मस्तक पर लग गई तो अनेकों तीर्थ स्नान की शुद्धता का फल मिल जाता है।॥ १॥

One who applies the dust of the feet of the humble to his forehead, is purified, as if he has bathed at countless sacred shrines. ||1||

Guru Arjan Dev ji / Raag Kedara / / Guru Granth Sahib ji - Ang 1122


ਚਰਨ ਕਮਲ ਧਿਆਨ ਭੀਤਰਿ ਘਟਿ ਘਟਹਿ ਸੁਆਮੀ ਸੁਝੈ ॥

चरन कमल धिआन भीतरि घटि घटहि सुआमी सुझै ॥

Charan kamal dhiaan bheetari ghati ghatahi suaamee sujhai ||

ਜਿਸ ਮਨੁੱਖ ਦੀ ਸੁਰਤ ਪ੍ਰਭੂ ਦੇ ਸੋਹਣੇ ਚਰਨਾਂ ਦੇ ਧਿਆਨ ਵਿਚ ਟਿਕੀ ਰਹਿੰਦੀ ਹੈ, ਉਸ ਨੂੰ ਮਾਲਕ-ਪ੍ਰਭੂ ਹਰੇਕ ਸਰੀਰ ਵਿਚ ਵੱਸਦਾ ਦਿੱਸ ਪੈਂਦਾ ਹੈ ।

मन में प्रभु-चरणों का ही ध्यान है और घट-घट में वह स्वामी व्याप्त है।

Meditating on His Lotus Feet deep within, one realizes the Lord and Master in each and every heart.

Guru Arjan Dev ji / Raag Kedara / / Guru Granth Sahib ji - Ang 1122

ਸਰਨਿ ਦੇਵ ਅਪਾਰ ਨਾਨਕ ਬਹੁਰਿ ਜਮੁ ਨਹੀ ਲੁਝੈ ॥੨॥੭॥੧੫॥

सरनि देव अपार नानक बहुरि जमु नही लुझै ॥२॥७॥१५॥

Sarani dev apaar naanak bahuri jamu nahee lujhai ||2||7||15||

ਹੇ ਨਾਨਕ! ਜਿਹੜਾ ਮਨੁੱਖ ਚਾਨਣ-ਰੂਪ ਬੇਅੰਤ ਪ੍ਰਭੂ ਦੀ ਸਰਨ ਵਿਚ ਆ ਜਾਂਦਾ ਹੈ, ਜਮਦੂਤ ਮੁੜ ਉਸ ਨਾਲ ਕੋਈ ਝਗੜਾ ਨਹੀਂ ਪਾਂਦਾ ॥੨॥੭॥੧੫॥

नानक का कथन है कि देवाधिदेव प्रभु की शरण में आने से यम दोबारा दुखी नहीं करते॥ २॥ ७॥ १५॥

In the Sanctuary of the Divine, Infinite Lord, Nanak shall never again be tortured by the Messenger of Death. ||2||7||15||

Guru Arjan Dev ji / Raag Kedara / / Guru Granth Sahib ji - Ang 1122


ਕੇਦਾਰਾ ਛੰਤ ਮਹਲਾ ੫

केदारा छंत महला ५

Kedaaraa chhantt mahalaa 5

ਰਾਗ ਕੇਦਾਰਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' ।

केदारा छंत महला ५

Kaydaaraa Chhant, Fifth Mehl:

Guru Arjan Dev ji / Raag Kedara / Chhant / Guru Granth Sahib ji - Ang 1122

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

वह अद्वितीय परमेश्वर जिसका वाचक ओम् है, केवल (ऑकार स्वरूप) एक है, सतगुरु की कृपा से प्राप्त होता है।

One Universal Creator God. By The Grace Of The True Guru:

Guru Arjan Dev ji / Raag Kedara / Chhant / Guru Granth Sahib ji - Ang 1122

ਮਿਲੁ ਮੇਰੇ ਪ੍ਰੀਤਮ ਪਿਆਰਿਆ ॥ ਰਹਾਉ ॥

मिलु मेरे प्रीतम पिआरिआ ॥ रहाउ ॥

Milu mere preetam piaariaa || rahaau ||

ਹੇ ਮੇਰੇ ਪਿਆਰੇ! ਹੇ ਮੇਰੇ ਪ੍ਰੀਤਮ! (ਮੈਨੂੰ) ਮਿਲ ॥ ਰਹਾਉ ॥

हे मेरे प्रियतम, प्यारे प्रभु ! मुझे आ मिलो॥ रहाउ॥

Please meet me, O my Dear Beloved. || Pause ||

Guru Arjan Dev ji / Raag Kedara / Chhant / Guru Granth Sahib ji - Ang 1122


ਪੂਰਿ ਰਹਿਆ ਸਰਬਤ੍ਰ ਮੈ ਸੋ ਪੁਰਖੁ ਬਿਧਾਤਾ ॥

पूरि रहिआ सरबत्र मै सो पुरखु बिधाता ॥

Poori rahiaa sarabatr mai so purakhu bidhaataa ||

ਉਹ ਸਰਬ-ਵਿਆਪਕ ਸਿਰਜਣਹਾਰ ਸਭ ਥਾਈਂ ਮੌਜੂਦ ਹੈ ।

वह आदिपुरुष विधाता सृष्टि के कण-कण में व्याप्त है।

He is All-pervading amongst all, the Architect of Destiny.

Guru Arjan Dev ji / Raag Kedara / Chhant / Guru Granth Sahib ji - Ang 1122

ਮਾਰਗੁ ਪ੍ਰਭ ਕਾ ਹਰਿ ਕੀਆ ਸੰਤਨ ਸੰਗਿ ਜਾਤਾ ॥

मारगु प्रभ का हरि कीआ संतन संगि जाता ॥

Maaragu prbh kaa hari keeaa santtan sanggi jaataa ||

ਪ੍ਰਭੂ (ਨੂੰ ਮਿਲਣ) ਦਾ ਰਸਤਾ ਪ੍ਰਭੂ ਨੇ ਆਪ ਹੀ ਬਣਾਇਆ ਹੈ (ਉਹ ਰਸਤਾ ਇਹ ਹੈ ਕਿ) ਸੰਤ ਜਨਾਂ ਦੀ ਸੰਗਤ ਵਿਚ ਹੀ ਉਸ ਨਾਲ ਡੂੰਘੀ ਸਾਂਝ ਪੈ ਸਕਦੀ ਹੈ ।

प्रभु को पाने का मार्ग उसने स्वयं ही बनाया है और संतजनों की संगत में ही वह जाना जाता है।

The Lord God has created His Path, which is known in the Society of the Saints.

Guru Arjan Dev ji / Raag Kedara / Chhant / Guru Granth Sahib ji - Ang 1122

ਸੰਤਨ ਸੰਗਿ ਜਾਤਾ ਪੁਰਖੁ ਬਿਧਾਤਾ ਘਟਿ ਘਟਿ ਨਦਰਿ ਨਿਹਾਲਿਆ ॥

संतन संगि जाता पुरखु बिधाता घटि घटि नदरि निहालिआ ॥

Santtan sanggi jaataa purakhu bidhaataa ghati ghati nadari nihaaliaa ||

ਸੰਤ ਜਨਾਂ ਦੀ ਸੰਗਤ ਵਿਚ ਹੀ ਸਿਰਜਣਹਾਰ ਅਕਾਲ ਪੁਰਖ ਨਾਲ ਜਾਣ-ਪਛਾਣ ਹੋ ਸਕਦੀ ਹੈ । (ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਹੀ ਉਸ ਨੂੰ) ਹਰੇਕ ਸਰੀਰ ਵਿਚ ਅੱਖੀਂ ਵੇਖਿਆ ਜਾ ਸਕਦਾ ਹੈ ।

संतजनों के संग ही परमपुरुष विधाता ज्ञात होता है और घट-घट में वही दिखाई देता है।

The Creator Lord, the Architect of Destiny, is known in the Society of the Saints; You are seen in each and every heart.

Guru Arjan Dev ji / Raag Kedara / Chhant / Guru Granth Sahib ji - Ang 1122

ਜੋ ਸਰਨੀ ਆਵੈ ਸਰਬ ਸੁਖ ਪਾਵੈ ਤਿਲੁ ਨਹੀ ਭੰਨੈ ਘਾਲਿਆ ॥

जो सरनी आवै सरब सुख पावै तिलु नही भंनै घालिआ ॥

Jo saranee aavai sarab sukh paavai tilu nahee bhannai ghaaliaa ||

ਜਿਹੜਾ ਮਨੁੱਖ (ਸੰਤ ਜਨਾਂ ਦੀ ਸੰਗਤ ਦੀ ਬਰਕਤਿ ਨਾਲ ਪ੍ਰਭੂ ਦੀ) ਸਰਨ ਆਉਂਦਾ ਹੈ, ਉਹ ਸਾਰੇ ਸੁਖ ਹਾਸਲ ਕਰ ਲੈਂਦਾ ਹੈ । ਪ੍ਰਭੂ ਉਸ ਮਨੁੱਖ ਦੀ ਕੀਤੀ ਹੋਈ ਮਿਹਨਤ ਨੂੰ ਰਤਾ ਭਰ ਭੀ ਨਹੀਂ ਗਵਾਂਦਾ ।

जो शरण में आता है, वह सर्व सुख पाता है और उसकी सेवा निष्फल नहीं होती।

One who comes to His Sanctuary, finds absolute peace; not even a bit of his work goes unnoticed.

Guru Arjan Dev ji / Raag Kedara / Chhant / Guru Granth Sahib ji - Ang 1122

ਹਰਿ ਗੁਣ ਨਿਧਿ ਗਾਏ ਸਹਜ ਸੁਭਾਏ ਪ੍ਰੇਮ ਮਹਾ ਰਸ ਮਾਤਾ ॥

हरि गुण निधि गाए सहज सुभाए प्रेम महा रस माता ॥

Hari gu(nn) nidhi gaae sahaj subhaae prem mahaa ras maataa ||

ਜਿਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਿਆਰ ਨਾਲ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਗੁਣ ਗਾਂਦਾ ਹੈ, ਉਹ ਸਭ ਤੋਂ ਉੱਚੇ ਪ੍ਰੇਮ-ਰਸ ਵਿਚ ਮਸਤ ਰਹਿੰਦਾ ਹੈ ।

जिसने सहज-स्वभाव ईश्वर के गुण गाए हैं, वह प्रेम रूपी महारस में ही मस्त रहता है।

One who sings the Glorious Praises of the Lord, the Treasure of Virtue, is easily, naturally intoxicated with the supreme, sublime essence of divine love.

Guru Arjan Dev ji / Raag Kedara / Chhant / Guru Granth Sahib ji - Ang 1122

ਨਾਨਕ ਦਾਸ ਤੇਰੀ ਸਰਣਾਈ ਤੂ ਪੂਰਨ ਪੁਰਖੁ ਬਿਧਾਤਾ ॥੧॥

नानक दास तेरी सरणाई तू पूरन पुरखु बिधाता ॥१॥

Naanak daas teree sara(nn)aaee too pooran purakhu bidhaataa ||1||

(ਹੇ ਪ੍ਰਭੂ!) ਦਾਸ ਨਾਨਕ ਤੇਰੀ ਸਰਨ ਹੈ । ਤੂੰ ਸਭ ਗੁਣਾਂ ਨਾਲ ਭਰਪੂਰ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ (ਸਾਰੇ ਜਗਤ ਦਾ) ਰਚਨਹਾਰ ਹੈਂ ॥੧॥

हे परमेश्वर ! दास नानक तेरी शरण में है, केवल तू ही पूर्ण परमपुरुष विधाता है॥ १॥

Slave Nanak seeks Your Sanctuary; You are the Perfect Creator Lord, the Architect of Destiny. ||1||

Guru Arjan Dev ji / Raag Kedara / Chhant / Guru Granth Sahib ji - Ang 1122


ਹਰਿ ਪ੍ਰੇਮ ਭਗਤਿ ਜਨ ਬੇਧਿਆ ਸੇ ਆਨ ਕਤ ਜਾਹੀ ॥

हरि प्रेम भगति जन बेधिआ से आन कत जाही ॥

Hari prem bhagati jan bedhiaa se aan kat jaahee ||

ਜਿਹੜੇ ਮਨੁੱਖ ਹਰੀ ਦੀ ਪ੍ਰੇਮਾ-ਭਗਤੀ ਵਿਚ ਵਿੱਝ ਜਾਂਦੇ ਹਨ, ਉਹ (ਹਰੀ ਨੂੰ ਛੱਡ ਕੇ) ਕਿਸੇ ਹੋਰ ਥਾਂ ਨਹੀਂ ਜਾ ਸਕਦੇ ।

भक्त तो प्रभु की प्रेम-भक्ति से बिंध गया है, फिर अन्य कहीं जा सकता है।

The Lord's humble servant is pierced through with loving devotion to Him; where else can he go?

Guru Arjan Dev ji / Raag Kedara / Chhant / Guru Granth Sahib ji - Ang 1122

ਮੀਨੁ ਬਿਛੋਹਾ ਨਾ ਸਹੈ ਜਲ ਬਿਨੁ ਮਰਿ ਪਾਹੀ ॥

मीनु बिछोहा ना सहै जल बिनु मरि पाही ॥

Meenu bichhohaa naa sahai jal binu mari paahee ||

(ਜਿਵੇਂ) ਮੱਛੀ (ਪਾਣੀ ਦਾ) ਵਿਛੋੜਾ ਸਹਾਰ ਨਹੀਂ ਸਕਦੀ, ਪਾਣੀ ਤੋਂ ਬਿਨਾ ਮੱਛੀਆਂ ਮਰ ਜਾਂਦੀਆਂ ਹਨ ।

जिस प्रकार मछली वियोग सह नहीं पाती और जल बिना मर ही जाती है,"

The fish cannot endure separation, and without water, it will die.

Guru Arjan Dev ji / Raag Kedara / Chhant / Guru Granth Sahib ji - Ang 1122

ਹਰਿ ਬਿਨੁ ਕਿਉ ਰਹੀਐ ਦੂਖ ਕਿਨਿ ਸਹੀਐ ਚਾਤ੍ਰਿਕ ਬੂੰਦ ਪਿਆਸਿਆ ॥

हरि बिनु किउ रहीऐ दूख किनि सहीऐ चात्रिक बूंद पिआसिआ ॥

Hari binu kiu raheeai dookh kini saheeai chaatrik boondd piaasiaa ||

(ਜਿਨ੍ਹਾਂ ਦੇ ਮਨ ਪ੍ਰੇਮ-ਭਗਤੀ ਵਿਚ ਵਿੱਝ ਗਏ ਹਨ, ਉਹਨਾਂ ਵਿਚੋਂ ਕਿਸੇ ਪਾਸੋਂ ਭੀ) ਪਰਮਾਤਮਾ (ਦੀ ਯਾਦ) ਤੋਂ ਬਿਨਾ ਰਿਹਾ ਨਹੀਂ ਜਾ ਸਕਦਾ, ਕਿਸੇ ਪਾਸੋਂ ਭੀ ਵਿਛੋੜੇ ਦਾ ਦੁੱਖ ਸਹਾਰਿਆ ਨਹੀਂ ਜਾ ਸਕਦਾ (ਜਿਵੇਂ) ਪਪੀਹਾ ਹਰ ਵੇਲੇ ਸ੍ਵਾਂਤੀ ਬੂੰਦ ਲਈ ਤਰਸਦਾ ਹੈ ।

वैसे ही प्रभु बिना क्योंकर रहा जा सकता है, दुख कैसे सहा जा सकता है, पपीहा बिन बूंद प्यासा ही मर जाता है।

Without the Lord, how can I survive? How can I endure the pain? I am like the rainbird, thirsty for the rain-drop.

Guru Arjan Dev ji / Raag Kedara / Chhant / Guru Granth Sahib ji - Ang 1122

ਕਬ ਰੈਨਿ ਬਿਹਾਵੈ ਚਕਵੀ ਸੁਖੁ ਪਾਵੈ ਸੂਰਜ ਕਿਰਣਿ ਪ੍ਰਗਾਸਿਆ ॥

कब रैनि बिहावै चकवी सुखु पावै सूरज किरणि प्रगासिआ ॥

Kab raini bihaavai chakavee sukhu paavai sooraj kira(nn)i prgaasiaa ||

(ਜਿਵੇਂ) ਜਦ ਤਕ ਰਾਤ ਨਾਹ ਮੁੱਕੇ, ਜਦ ਤਕ ਸੂਰਜ ਦੀ ਕਿਰਨ ਲੋਅ ਨ ਕਰੇ, ਚਕਵੀ ਨੂੰ ਸੁਖ ਨਹੀਂ ਮਿਲ ਸਕਦਾ ।

कब रात्रि व्यतीत होगी, चकवी को सूर्य-किरणों का उजाला होने से परम सुख प्राप्त होता है।

"When will the night pass?," asks the chakvi bird. "I shall find peace only when the rays of the sun shine on me."

Guru Arjan Dev ji / Raag Kedara / Chhant / Guru Granth Sahib ji - Ang 1122

ਹਰਿ ਦਰਸਿ ਮਨੁ ਲਾਗਾ ਦਿਨਸੁ ਸਭਾਗਾ ਅਨਦਿਨੁ ਹਰਿ ਗੁਣ ਗਾਹੀ ॥

हरि दरसि मनु लागा दिनसु सभागा अनदिनु हरि गुण गाही ॥

Hari darasi manu laagaa dinasu sabhaagaa anadinu hari gu(nn) gaahee ||

(ਪ੍ਰਭੂ-ਪ੍ਰੇਮ ਵਿਚ ਵਿੱਝੇ ਹੋਏ ਮਨੁੱਖਾਂ ਲਈ) ਉਹ ਦਿਨ ਭਾਗਾਂ ਵਾਲਾ ਹੁੰਦਾ ਹੈ ਜਦੋਂ ਉਹਨਾਂ ਦਾ ਮਨ ਪ੍ਰਭੂ ਦੇ ਦੀਦਾਰ ਵਿਚ ਜੁੜਦਾ ਹੈ, ਉਹ ਹਰ ਵੇਲੇ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ ।

मन प्रभु-दर्शन की लालसा में लीन है, वह दिन खुशनसीब है, जब रात-दिन ईश्वर का ही गुणानुवाद किया है।

My mind is attached to the Blessed Vision of the Lord. Blessed are the nights and days, when I sing the Glorious Praises of the Lord,

Guru Arjan Dev ji / Raag Kedara / Chhant / Guru Granth Sahib ji - Ang 1122

ਨਾਨਕ ਦਾਸੁ ਕਹੈ ਬੇਨੰਤੀ ਕਤ ਹਰਿ ਬਿਨੁ ਪ੍ਰਾਣ ਟਿਕਾਹੀ ॥੨॥

नानक दासु कहै बेनंती कत हरि बिनु प्राण टिकाही ॥२॥

Naanak daasu kahai benanttee kat hari binu praa(nn) tikaahee ||2||

ਦਾਸ ਨਾਨਕ ਬੇਨਤੀ ਕਰਦਾ ਹੈ (ਕਿ ਜਿਨ੍ਹਾਂ ਦੇ ਮਨ ਪ੍ਰਭੂ-ਪ੍ਰੇਮ ਵਿਚ ਵਿੱਝੇ ਹੋਏ ਹਨ, ਉਹਨਾਂ ਦੇ) ਪ੍ਰਾਣ ਪਰਮਾਤਮਾ ਦੀ ਯਾਦ ਤੋਂ ਬਿਨਾ ਕਿਤੇ ਭੀ ਧੀਰਜ ਨਹੀਂ ਪਾ ਸਕਦੇ ॥੨॥

दास नानक विनती करते हैं कि प्रभु बिन प्राण कैसे टिक सकते हैं।॥२॥

Slave Nanak utters this prayer; without the Lord, how can the breath of life continue to flow through me? ||2||

Guru Arjan Dev ji / Raag Kedara / Chhant / Guru Granth Sahib ji - Ang 1122


ਸਾਸ ਬਿਨਾ ਜਿਉ ਦੇਹੁਰੀ ਕਤ ਸੋਭਾ ਪਾਵੈ ॥

सास बिना जिउ देहुरी कत सोभा पावै ॥

Saas binaa jiu dehuree kat sobhaa paavai ||

ਜਿਵੇਂ ਸਾਹ (ਆਉਣ) ਤੋਂ ਬਿਨਾ ਮਨੁੱਖ ਦਾ ਸਰੀਰ ਕਿਤੇ ਸੋਭਾ ਨਹੀਂ ਪਾ ਸਕਦਾ,

जैसे श्वास बिना शरीर को शोभा प्राप्त नहीं होती,"

Without the breath, how can the body obtain glory and fame?

Guru Arjan Dev ji / Raag Kedara / Chhant / Guru Granth Sahib ji - Ang 1122

ਦਰਸ ਬਿਹੂਨਾ ਸਾਧ ਜਨੁ ਖਿਨੁ ਟਿਕਣੁ ਨ ਆਵੈ ॥

दरस बिहूना साध जनु खिनु टिकणु न आवै ॥

Daras bihoonaa saadh janu khinu tika(nn)u na aavai ||

(ਤਿਵੇਂ ਪਰਮਾਤਮਾ ਦੇ) ਦਰਸਨ ਤੋਂ ਬਿਨਾ ਸਾਧੂ-ਜਨ (ਸੋਭਾ ਨਹੀਂ ਪਾ ਸਕਦਾ) । (ਪ੍ਰਭੂ ਦੇ ਦਰਸਨ ਤੋਂ ਬਿਨਾ ਮਨੁੱਖ ਦਾ ਮਨ) ਇਕ ਖਿਨ ਲਈ ਭੀ ਟਿਕ ਨਹੀਂ ਸਕਦਾ ।

वैसे ही दर्शन विहीन साधुजन पल भर टिक नहीं पाते।

Without the Blessed Vision of the Lord's Darshan, the humble, holy person does not find peace, even for an instant.

Guru Arjan Dev ji / Raag Kedara / Chhant / Guru Granth Sahib ji - Ang 1122

ਹਰਿ ਬਿਨੁ ਜੋ ਰਹਣਾ ਨਰਕੁ ਸੋ ਸਹਣਾ ਚਰਨ ਕਮਲ ਮਨੁ ਬੇਧਿਆ ॥

हरि बिनु जो रहणा नरकु सो सहणा चरन कमल मनु बेधिआ ॥

Hari binu jo raha(nn)aa naraku so saha(nn)aa charan kamal manu bedhiaa ||

ਪਰਮਾਤਮਾ ਦੇ ਨਾਮ ਤੋਂ ਬਿਨਾ ਜੋ ਜੀਊਣ ਹੈ, ਉਹ ਜੀਊਣ ਨਰਕ (ਦਾ ਦੁੱਖ) ਸਹਾਰਨ (ਦੇ ਤੁੱਲ) ਹੈ । ਪਰ ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਵਿੱਛ ਜਾਂਦਾ ਹੈ,

मन प्रभु-चरणों में ही बिंधा हुआ है, अतः प्रभु बिना रहना तो नरक भोगना है।

Those who are without the Lord suffer in hell; my mind is pierced through with the Lord's Feet.

Guru Arjan Dev ji / Raag Kedara / Chhant / Guru Granth Sahib ji - Ang 1122

ਹਰਿ ਰਸਿਕ ਬੈਰਾਗੀ ਨਾਮਿ ਲਿਵ ਲਾਗੀ ਕਤਹੁ ਨ ਜਾਇ ਨਿਖੇਧਿਆ ॥

हरि रसिक बैरागी नामि लिव लागी कतहु न जाइ निखेधिआ ॥

Hari rasik bairaagee naami liv laagee katahu na jaai nikhedhiaa ||

ਉਹ ਪਰਮਾਤਮਾ ਦੇ ਨਾਮ ਦਾ ਰਸੀਆ ਹੋ ਜਾਂਦਾ ਹੈ, ਹਰਿ-ਨਾਮ ਦਾ ਪ੍ਰੇਮੀ ਹੋ ਜਾਂਦਾ ਹੈ, ਹਰਿ-ਨਾਮ ਵਿਚ ਉਸ ਦੀ ਲਗਨ ਲੱਗੀ ਰਹਿੰਦੀ ਹੈ, ਉਸ ਦੀ ਕਿਤੇ ਭੀ ਨਿਰਾਦਰੀ ਨਹੀਂ ਹੁੰਦੀ ।

वैराग्यवान एवं प्रभु का रसिया, जिसकी नाम में लगन लगी रहती है, उसका तिरस्कार नहीं किया जा सकता।

The Lord is both sensual and unattached; lovingly attune yourself to the Naam, the Name of the Lord. No one can ever deny Him.

Guru Arjan Dev ji / Raag Kedara / Chhant / Guru Granth Sahib ji - Ang 1122

ਹਰਿ ਸਿਉ ਜਾਇ ਮਿਲਣਾ ਸਾਧਸੰਗਿ ਰਹਣਾ ਸੋ ਸੁਖੁ ਅੰਕਿ ਨ ਮਾਵੈ ॥

हरि सिउ जाइ मिलणा साधसंगि रहणा सो सुखु अंकि न मावै ॥

Hari siu jaai mila(nn)aa saadhasanggi raha(nn)aa so sukhu ankki na maavai ||

ਸਾਧ ਸੰਗਤ ਵਿਚ ਟਿਕੇ ਰਹਿਣਾ (ਤੇ, ਸਾਧ ਸੰਗਤ ਦੀ ਬਰਕਤਿ ਨਾਲ) ਪ੍ਰਭੂ ਨਾਲ ਮਿਲਾਪ ਹੋ ਜਾਣਾ (ਇਸ ਤੋਂ ਐਸਾ ਆਤਮਕ ਆਨੰਦ ਪੈਦਾ ਹੁੰਦਾ ਹੈ ਕਿ) ਉਹ ਆਨੰਦ ਲੁਕਿਆ ਨਹੀਂ ਰਹਿ ਸਕਦਾ ।

ईश्वर से मिलना, साधु-पुरुषों की संगत में रहने का सच्चा सुख अन्तर में समाया नहीं जा सकता।

Go and meet with the Lord, and dwell in the Saadh Sangat, the Company of the Holy; no one can contain that peace within his being.

Guru Arjan Dev ji / Raag Kedara / Chhant / Guru Granth Sahib ji - Ang 1122

ਹੋਹੁ ਕ੍ਰਿਪਾਲ ਨਾਨਕ ਕੇ ਸੁਆਮੀ ਹਰਿ ਚਰਨਹ ਸੰਗਿ ਸਮਾਵੈ ॥੩॥

होहु क्रिपाल नानक के सुआमी हरि चरनह संगि समावै ॥३॥

Hohu kripaal naanak ke suaamee hari charanah sanggi samaavai ||3||

ਹੇ ਨਾਨਕ ਦੇ ਮਾਲਕ-ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਦਇਆਵਾਨ ਹੁੰਦਾ ਹੈਂ, ਉਹ ਤੇਰੇ ਚਰਨਾਂ ਵਿਚ ਲੀਨ ਰਹਿੰਦਾ ਹੈ ॥੩॥

हे नानक के स्वामी ! कृपालु हो जाओ ताकि तेरे चरणों में लीन रहूँ॥ ३॥

Please be kind to me, O Lord and Master of Nanak, that I may merge in You. ||3||

Guru Arjan Dev ji / Raag Kedara / Chhant / Guru Granth Sahib ji - Ang 1122


ਖੋਜਤ ਖੋਜਤ ਪ੍ਰਭ ਮਿਲੇ ਹਰਿ ਕਰੁਣਾ ਧਾਰੇ ॥

खोजत खोजत प्रभ मिले हरि करुणा धारे ॥

Khojat khojat prbh mile hari karu(nn)aa dhaare ||

(ਪ੍ਰਭੂ ਜੀ ਦੀ) ਭਾਲ ਕਰਦਿਆਂ ਕਰਦਿਆਂ (ਆਖ਼ਰ) ਪ੍ਰਭੂ ਜੀ (ਆਪ ਹੀ) ਦਇਆ ਕਰ ਕੇ (ਮੈਨੂੰ) ਮਿਲ ਪਏ (ਪ੍ਰਭੂ ਦਾ ਮਿਲਾਪ ਪ੍ਰਭੂ ਜੀ ਦੀ ਮਿਹਰ ਨਾਲ ਹੀ ਹੁੰਦਾ ਹੈ) ।

खोजते-खोजते करुणामय प्रभु से साक्षात्कार हुआ है।

Searching and searching, I have met with my Lord God, who has showered me with His Mercy.

Guru Arjan Dev ji / Raag Kedara / Chhant / Guru Granth Sahib ji - Ang 1122

ਨਿਰਗੁਣੁ ਨੀਚੁ ਅਨਾਥੁ ਮੈ ਨਹੀ ਦੋਖ ਬੀਚਾਰੇ ॥

निरगुणु नीचु अनाथु मै नही दोख बीचारे ॥

Niragu(nn)u neechu anaathu mai nahee dokh beechaare ||

ਮੇਰੇ ਵਿਚ ਕੋਈ ਗੁਣ ਨਹੀਂ ਸੀ, ਮੈਂ ਨੀਵੇਂ ਜੀਵਨ ਵਾਲਾ ਸਾਂ, ਮੈਂ ਅਨਾਥ ਸਾਂ । ਪਰ ਪ੍ਰਭੂ ਜੀ ਨੇ ਮੇਰੇ ਔਗੁਣਾਂ ਵਲ ਧਿਆਨ ਨਹੀਂ ਦਿੱਤਾ ।

मैं गुणविहीन, नीच व अनाथ हूँ, पर उसने मेरे दोषों की ओर ध्यान नहीं दिया।

I am unworthy, a lowly orphan, but He does not even consider my faults.

Guru Arjan Dev ji / Raag Kedara / Chhant / Guru Granth Sahib ji - Ang 1122

ਨਹੀ ਦੋਖ ਬੀਚਾਰੇ ਪੂਰਨ ਸੁਖ ਸਾਰੇ ਪਾਵਨ ਬਿਰਦੁ ਬਖਾਨਿਆ ॥

नही दोख बीचारे पूरन सुख सारे पावन बिरदु बखानिआ ॥

Nahee dokh beechaare pooran sukh saare paavan biradu bakhaaniaa ||

ਪ੍ਰਭੂ ਨੇ ਮੇਰੇ ਔਗੁਣ ਨਹੀਂ ਵਿਚਾਰੇ, ਮੈਨੂੰ ਪੂਰਨ ਸੁਖ ਉਸ ਨੇ ਦੇ ਦਿੱਤੇ, (ਤਾਹੀਏਂ ਤਾਂ ਇਹ) ਕਿਹਾ ਜਾਂਦਾ ਹੈ ਕਿ (ਪਤਿਤਾਂ ਨੂੰ) ਪਵਿੱਤਰ ਕਰਨਾ (ਪ੍ਰਭੂ ਦਾ) ਮੁੱਢ-ਕਦੀਮਾਂ ਦਾ ਸੁਭਾਉ ਹੈ ।

उसने दोषों की ओर ध्यान न देकर भी सब सुख प्रदान किए हैं और पावन करना उसका धर्म-स्वभाव माना जाता है।

He does not consider my faults; He has blessed me with Perfect Peace. It is said that it is His Way to purify us.

Guru Arjan Dev ji / Raag Kedara / Chhant / Guru Granth Sahib ji - Ang 1122

ਭਗਤਿ ਵਛਲੁ ਸੁਨਿ ਅੰਚਲੋੁ ਗਹਿਆ ਘਟਿ ਘਟਿ ਪੂਰ ਸਮਾਨਿਆ ॥

भगति वछलु सुनि अंचलो गहिआ घटि घटि पूर समानिआ ॥

Bhagati vachhalu suni ancchalao gahiaa ghati ghati poor samaaniaa ||

ਇਹ ਸੁਣ ਕੇ ਕਿ ਪ੍ਰਭੂ ਭਗਤੀ ਨੂੰ ਪਿਆਰ ਕਰਨ ਵਾਲਾ ਹੈ, ਮੈਂ ਉਸ ਦਾ ਪੱਲਾ ਫੜ ਲਿਆ (ਤੇ ਭਗਤੀ ਦੀ ਦਾਤ ਮੰਗੀ) । ਪ੍ਰਭੂ ਹਰੇਕ ਸਰੀਰ ਵਿਚ ਪੂਰਨ ਤੌਰ ਤੇ ਵਿਆਪਕ ਹੈ ।

यह सुनकर कि वह अपने भक्तों को प्यार करता है, मैंने आँचल को पकड़ लिया है। वह पूरी तरह से हर दिल में प्रवेश कर रहा है।

Hearing that He is the Love of His devotees, I have grasped the hem of His robe. He is totally permeating each and every heart.

Guru Arjan Dev ji / Raag Kedara / Chhant / Guru Granth Sahib ji - Ang 1122

ਸੁਖ ਸਾਗਰੋੁ ਪਾਇਆ ਸਹਜ ਸੁਭਾਇਆ ਜਨਮ ਮਰਨ ਦੁਖ ਹਾਰੇ ॥

सुख सागरो पाइआ सहज सुभाइआ जनम मरन दुख हारे ॥

Sukh saagarao paaiaa sahaj subhaaiaa janam maran dukh haare ||

ਜਦੋਂ ਮੈਂ ਉਸ ਦਾ ਪੱਲਾ ਫੜ ਲਿਆ, ਤਾਂ ਉਹ ਸੁਖਾਂ ਦਾ ਸਮੁੰਦਰ ਪ੍ਰਭੂ ਮੈਨੂੰ ਆਪ-ਮੁਹਾਰਾ ਹੀ ਮਿਲ ਪਿਆ । ਜਨਮ ਤੋਂ ਮਰਨ ਤਕ ਦੇ ਮੇਰੇ ਸਾਰੇ ਹੀ ਦੁੱਖ ਥੱਕ ਗਏ (ਮੁੱਕ ਗਏ) ।

मैंने सहज-स्वभाव सुख-सागर परमेश्वर को पा लिया है, जिससे जन्म-मरण का दुख निवृत्त हो गया है।

I have found the Lord, the Ocean of Peace, with intuitive ease; the pains of birth and death are gone.

Guru Arjan Dev ji / Raag Kedara / Chhant / Guru Granth Sahib ji - Ang 1122

ਕਰੁ ਗਹਿ ਲੀਨੇ ਨਾਨਕ ਦਾਸ ਅਪਨੇ ਰਾਮ ਨਾਮ ਉਰਿ ਹਾਰੇ ॥੪॥੧॥

करु गहि लीने नानक दास अपने राम नाम उरि हारे ॥४॥१॥

Karu gahi leene naanak daas apane raam naam uri haare ||4||1||

ਹੇ ਨਾਨਕ! (ਆਖ-ਹੇ ਭਾਈ!) ਪ੍ਰਭੂ ਆਪਣੇ ਦਾਸਾਂ ਦਾ ਹੱਥ ਫੜ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ । ਪਰਮਾਤਮਾ ਦਾ ਨਾਮ (ਉਹਨਾਂ ਸੇਵਕਾਂ ਦੇ) ਹਿਰਦੇ ਵਿਚ ਹਾਰ ਬਣਿਆ ਰਹਿੰਦਾ ਹੈ ॥੪॥੧॥

नानक का कथन है कि प्रभु ने हाथ थमाकर दास को अपने साथ मिला लिया है, उसने हृदय में राम-नाम की माला धारण कर ली है॥ ४॥ १॥

Taking him by the hand, the Lord has saved Nanak, His slave; He has woven the garland of His Name into his heart. ||4||1||

Guru Arjan Dev ji / Raag Kedara / Chhant / Guru Granth Sahib ji - Ang 1122



Download SGGS PDF Daily Updates ADVERTISE HERE