ANG 1121, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਗੁਨ ਗੋਪਾਲ ਉਚਾਰੁ ਰਸਨਾ ਟੇਵ ਏਹ ਪਰੀ ॥੧॥

गुन गोपाल उचारु रसना टेव एह परी ॥१॥

Gun gopaal uchaaru rasanaa tev eh paree ||1||

ਆਪਣੀ ਜੀਭ ਨਾਲ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾਇਆ ਕਰ । (ਜਿਹੜਾ ਮਨੁੱਖ ਸਦਾ ਹਰਿ-ਗੁਣ ਉਚਾਰਦਾ ਹੈ, ਉਸ ਨੂੰ) ਇਹ ਆਦਤ ਹੀ ਬਣ ਜਾਂਦੀ ਹੈ (ਫਿਰ ਉਹ ਗੁਣ ਉਚਾਰਨ ਤੋਂ ਬਿਨਾ ਰਹਿ ਨਹੀਂ ਸਕਦਾ) ॥੧॥

वैसे ही जिव्हा प्रभु के गुणों का उच्चारण करने में लगी हुई है॥ १॥

My tongue chants the Glorious Praises of the Lord of the World; this has become part of my very nature. ||1||

Guru Arjan Dev ji / Raag Kedara / / Guru Granth Sahib ji - Ang 1121


ਮਹਾ ਨਾਦ ਕੁਰੰਕ ਮੋਹਿਓ ਬੇਧਿ ਤੀਖਨ ਸਰੀ ॥

महा नाद कुरंक मोहिओ बेधि तीखन सरी ॥

Mahaa naad kurankk mohio bedhi teekhan saree ||

(ਪ੍ਰੀਤ ਦਾ ਹੋਰ ਕਾਰਨਾਮਾ ਵੇਖ!) ਹਰਨ (ਘੰਡੇਹੇੜੇ ਦੀ) ਆਵਾਜ਼ ਨਾਲ ਮੋਹਿਆ ਜਾਂਦਾ ਹੈ (ਉਸ ਵਿਚ ਇਤਨਾ ਮਸਤ ਹੁੰਦਾ ਹੈ ਕਿ ਸ਼ਿਕਾਰੀ ਦੇ) ਤ੍ਰਿੱਖੇ ਤੀਰਾਂ ਨਾਲ ਵਿੱਝ ਜਾਂਦਾ ਹੈ ।

जैसे मधुर संगीत की धुन से मोहित होकर मृग तीरों से बिंध जाता है,"

The deer is fascinated by the sound of the bell, and so it is shot with the sharp arrow.

Guru Arjan Dev ji / Raag Kedara / / Guru Granth Sahib ji - Ang 1121

ਪ੍ਰਭ ਚਰਨ ਕਮਲ ਰਸਾਲ ਨਾਨਕ ਗਾਠਿ ਬਾਧਿ ਧਰੀ ॥੨॥੧॥੯॥

प्रभ चरन कमल रसाल नानक गाठि बाधि धरी ॥२॥१॥९॥

Prbh charan kamal rasaal naanak gaathi baadhi dharee ||2||1||9||

(ਇਸੇ ਤਰ੍ਹਾਂ) ਹੇ ਨਾਨਕ! (ਜਿਸ ਮਨੁੱਖ ਨੂੰ) ਪ੍ਰਭੂ ਦੇ ਸੋਹਣੇ ਚਰਨ ਮਿੱਠੇ ਲੱਗਦੇ ਹਨ, (ਉਹ ਮਨੁੱਖ ਇਹਨਾਂ ਚਰਨਾਂ ਨਾਲ ਆਪਣੇ ਮਨ ਦੀ ਪੱਕੀ) ਗੰਢ ਬੰਨ੍ਹ ਲੈਂਦਾ ਹੈ ॥੨॥੧॥੯॥

वैसे ही नानक ने प्रभु चरण-कमल के रस से गांठ बाँध ली हैI॥ २॥ १॥ ९॥

God's Lotus Feet are the Source of Nectar; O Nanak, I am tied to them by a knot. ||2||1||9||

Guru Arjan Dev ji / Raag Kedara / / Guru Granth Sahib ji - Ang 1121


ਕੇਦਾਰਾ ਮਹਲਾ ੫ ॥

केदारा महला ५ ॥

Kedaaraa mahalaa 5 ||

केदारा महला ५॥

Kaydaaraa, Fifth Mehl:

Guru Arjan Dev ji / Raag Kedara / / Guru Granth Sahib ji - Ang 1121

ਪ੍ਰੀਤਮ ਬਸਤ ਰਿਦ ਮਹਿ ਖੋਰ ॥

प्रीतम बसत रिद महि खोर ॥

Preetam basat rid mahi khor ||

ਹੇ ਪ੍ਰੀਤਮ ਪ੍ਰਭੂ! (ਮੇਰੇ) ਹਿਰਦੇ ਵਿਚ ਕੋਰਾ-ਪਨ ਵੱਸ ਰਿਹਾ ਹੈ (ਜੋ ਤੇਰੇ ਚਰਨਾਂ ਨਾਲ ਪਿਆਰ ਬਣਨ ਨਹੀਂ ਦੇਂਦਾ) ।

हे प्रियतम ! मेरे हृदय में अवगुण बस रहे हैं,"

My Beloved dwells in the cave of my heart.

Guru Arjan Dev ji / Raag Kedara / / Guru Granth Sahib ji - Ang 1121

ਭਰਮ ਭੀਤਿ ਨਿਵਾਰਿ ਠਾਕੁਰ ਗਹਿ ਲੇਹੁ ਅਪਨੀ ਓਰ ॥੧॥ ਰਹਾਉ ॥

भरम भीति निवारि ठाकुर गहि लेहु अपनी ओर ॥१॥ रहाउ ॥

Bharam bheeti nivaari thaakur gahi lehu apanee or ||1|| rahaau ||

ਹੇ ਠਾਕੁਰ! (ਮੇਰੇ ਅੰਦਰੋਂ) ਭਟਕਣਾ ਦੀ ਕੰਧ ਦੂਰ ਕਰ (ਇਹ ਕੰਧ ਮੈਨੂੰ ਤੇਰੇ ਨਾਲੋਂ ਪਰੇ ਰੱਖ ਰਹੀ ਹੈ) । (ਮੇਰਾ ਹੱਥ) ਫੜ ਕੇ ਮੈਨੂੰ ਆਪਣੇ ਪਾਸੇ (ਜੋੜ) ਲੈ (ਆਪਣੇ ਚਰਨਾਂ ਵਿਚ ਜੋੜ ਲੈ) ॥੧॥ ਰਹਾਉ ॥

हे मालिक ! भ्रम की दीवार गिराकर अपनी ओर झुका लो॥१॥ रहाउ॥

Shatter the wall of doubt, O my Lord and Master; please grab hold of me, and lift me up towards Yourself. ||1|| Pause ||

Guru Arjan Dev ji / Raag Kedara / / Guru Granth Sahib ji - Ang 1121


ਅਧਿਕ ਗਰਤ ਸੰਸਾਰ ਸਾਗਰ ਕਰਿ ਦਇਆ ਚਾਰਹੁ ਧੋਰ ॥

अधिक गरत संसार सागर करि दइआ चारहु धोर ॥

Adhik garat sanssaar saagar kari daiaa chaarahu dhor ||

ਹੇ ਪ੍ਰੀਤਮ! (ਤੇਰੇ ਇਸ) ਸੰਸਾਰ-ਸਮੁੰਦਰ ਵਿਚ (ਵਿਕਾਰਾਂ ਦੇ) ਅਨੇਕਾਂ ਗੜ੍ਹੇ ਹਨ, ਮਿਹਰ ਕੇ (ਮੈਨੂੰ ਇਹਨਾਂ ਤੋਂ ਬਚਾ ਕੇ) ਕੰਢੇ ਤੇ ਚਾੜ੍ਹ ਲੈ ।

संसार-सागर में बहुत गर्त है, दया कर पार करवा दो।

The world-ocean is so vast and deep; please be kind, lift me up and place me on the shore.

Guru Arjan Dev ji / Raag Kedara / / Guru Granth Sahib ji - Ang 1121

ਸੰਤਸੰਗਿ ਹਰਿ ਚਰਨ ਬੋਹਿਥ ਉਧਰਤੇ ਲੈ ਮੋਰ ॥੧॥

संतसंगि हरि चरन बोहिथ उधरते लै मोर ॥१॥

Santtasanggi hari charan bohith udharate lai mor ||1||

ਹੇ ਹਰੀ! ਸੰਤ ਜਨਾਂ ਦੀ ਸੰਗਤ ਵਿਚ (ਰੱਖ ਕੇ ਮੈਨੂੰ ਆਪਣੇ) ਚਰਨਾਂ ਦੇ ਜਹਾਜ਼ (ਵਿਚ ਚਾੜ੍ਹ ਲੈ), (ਤੇਰੇ ਇਹ ਚਰਨ) ਮੈਨੂੰ ਪਾਰ ਲੰਘਾਣ ਦੇ ਸਮਰਥ ਹਨ ॥੧॥

संतों के संग हरि-चरणों के जहाज़ द्वारा मेरा उद्धार कर लो॥ १॥

In the Society of the Saints, the Lord's Feet are the boat to carry us across. ||1||

Guru Arjan Dev ji / Raag Kedara / / Guru Granth Sahib ji - Ang 1121


ਗਰਭ ਕੁੰਟ ਮਹਿ ਜਿਨਹਿ ਧਾਰਿਓ ਨਹੀ ਬਿਖੈ ਬਨ ਮਹਿ ਹੋਰ ॥

गरभ कुंट महि जिनहि धारिओ नही बिखै बन महि होर ॥

Garabh kuntt mahi jinahi dhaario nahee bikhai ban mahi hor ||

ਜਿਸ ਪਰਮਾਤਮਾ ਨੇ ਮਾਂ ਦੇ ਪੇਟ ਵਿਚ ਬਚਾਈ ਰੱਖਿਆ, ਵਿਸ਼ੇ ਵਿਕਾਰਾਂ ਦੇ ਸਮੁੰਦਰ ਵਿਚ (ਡੁੱਬਦੇ ਨੂੰ ਬਚਾਣ ਵਾਲਾ ਭੀ ਉਸ ਤੋਂ ਬਿਨਾ) ਕੋਈ ਹੋਰ ਨਹੀਂ ਹੈ ।

जिसने गर्भ कुण्ड में से बचाया है, विषय-विकारों में भी अन्य कोई नहीं बचाने वाला।

The One who placed you in the womb of your mother's belly - no one else shall save you in the wilderness of corruption.

Guru Arjan Dev ji / Raag Kedara / / Guru Granth Sahib ji - Ang 1121

ਹਰਿ ਸਕਤ ਸਰਨ ਸਮਰਥ ਨਾਨਕ ਆਨ ਨਹੀ ਨਿਹੋਰ ॥੨॥੨॥੧੦॥

हरि सकत सरन समरथ नानक आन नही निहोर ॥२॥२॥१०॥

Hari sakat saran samarath naanak aan nahee nihor ||2||2||10||

ਹੇ ਨਾਨਕ! ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਸਰਨ ਪਏ ਨੂੰ ਬਚਾ ਸਕਣ ਵਾਲਾ ਹੈ, (ਜਿਹੜਾ ਮਨੁੱਖ ਉਸ ਦੀ ਸਰਨ ਆ ਪੈਂਦਾ ਹੈ, ਉਸ ਨੂੰ) ਕੋਈ ਹੋਰ ਮੁਥਾਜੀ ਨਹੀਂ ਰਹਿ ਜਾਂਦੀ ॥੨॥੨॥੧੦॥

नानक निष्ठापूर्वक मानते हुए कहते हैं कि परमेश्वर की शरण अति प्रबल एवं समर्थ है और उसके सिवा किसी अन्य का कोई सहारा नहीं॥ २॥ २॥ १०॥

The power of the Lord's Sanctuary is all-powerful; Nanak does not rely on any other. ||2||2||10||

Guru Arjan Dev ji / Raag Kedara / / Guru Granth Sahib ji - Ang 1121


ਕੇਦਾਰਾ ਮਹਲਾ ੫ ॥

केदारा महला ५ ॥

Kedaaraa mahalaa 5 ||

केदारा महला ५॥

Kaydaaraa, Fifth Mehl:

Guru Arjan Dev ji / Raag Kedara / / Guru Granth Sahib ji - Ang 1121

ਰਸਨਾ ਰਾਮ ਰਾਮ ਬਖਾਨੁ ॥

रसना राम राम बखानु ॥

Rasanaa raam raam bakhaanu ||

(ਆਪਣੀ) ਜੀਭ ਨਾਲ ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰ,

हे सज्जनो, जिव्हा से राम नाम का जाप करो,"

With your tongue, chant the Name of the Lord.

Guru Arjan Dev ji / Raag Kedara / / Guru Granth Sahib ji - Ang 1121

ਗੁਨ ਗੋੁਪਾਲ ਉਚਾਰੁ ਦਿਨੁ ਰੈਨਿ ਭਏ ਕਲਮਲ ਹਾਨ ॥ ਰਹਾਉ ॥

गुन गोपाल उचारु दिनु रैनि भए कलमल हान ॥ रहाउ ॥

Gun gaopaal uchaaru dinu raini bhae kalamal haan || rahaau ||

ਦਿਨ ਰਾਤ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾਇਆ ਕਰ । (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਸ ਦੇ ਸਾਰੇ) ਪਾਪ ਨਾਸ ਹੋ ਜਾਂਦੇ ਹਨ ॥ ਰਹਾਉ ॥

हरदम ईश्वर का स्तुतिगान करने से पाप-दोष नष्ट हो जाते हैं।॥ रहाउ॥

Chanting the Glorious Praises of the Lord, day and night, your sins shall be eradicated. || Pause ||

Guru Arjan Dev ji / Raag Kedara / / Guru Granth Sahib ji - Ang 1121


ਤਿਆਗਿ ਚਲਨਾ ਸਗਲ ਸੰਪਤ ਕਾਲੁ ਸਿਰ ਪਰਿ ਜਾਨੁ ॥

तिआगि चलना सगल स्मपत कालु सिर परि जानु ॥

Tiaagi chalanaa sagal samppat kaalu sir pari jaanu ||

ਸਾਰਾ ਧਨ-ਪਦਾਰਥ ਛੱਡ ਕੇ (ਆਖ਼ਿਰ ਹਰੇਕ ਪ੍ਰਾਣੀ ਨੇ ਇਥੋਂ) ਚਲੇ ਜਾਣਾ ਹੈ । ਮੌਤ ਨੂੰ (ਸਦਾ ਆਪਣੇ) ਸਿਰ ਉਤੇ (ਖਲੋਤੀ) ਸਮਝ ।

दुनियावी सुख-संपत्ति को निश्चय ही त्याग जाना है; अतः मौत को सिर पर अपरिहार्य मानो।

You shall have to leave behind all your riches when you depart. Death is hanging over your head - know this well!

Guru Arjan Dev ji / Raag Kedara / / Guru Granth Sahib ji - Ang 1121

ਮਿਥਨ ਮੋਹ ਦੁਰੰਤ ਆਸਾ ਝੂਠੁ ਸਰਪਰ ਮਾਨੁ ॥੧॥

मिथन मोह दुरंत आसा झूठु सरपर मानु ॥१॥

Mithan moh durantt aasaa jhoothu sarapar maanu ||1||

ਨਾਸਵੰਤ ਪਦਾਰਥਾਂ ਦਾ ਮੋਹ, ਕਦੇ ਨਾਹ ਮੁੱਕਣ ਵਾਲੀਆਂ ਆਸਾਂ-ਇਹਨਾਂ ਨੂੰ ਨਿਸ਼ਚੇ ਕਰ ਕੇ ਨਾਸਵੰਤ ਮੰਨ ॥੧॥

मिथ्या मोह एवं बुरी आशा को झूठा ही समझना॥१॥

Transitory attachments and evil hopes are false. Surely you must believe this! ||1||

Guru Arjan Dev ji / Raag Kedara / / Guru Granth Sahib ji - Ang 1121


ਸਤਿ ਪੁਰਖ ਅਕਾਲ ਮੂਰਤਿ ਰਿਦੈ ਧਾਰਹੁ ਧਿਆਨੁ ॥

सति पुरख अकाल मूरति रिदै धारहु धिआनु ॥

Sati purakh akaal moorati ridai dhaarahu dhiaanu ||

(ਆਪਣੇ) ਹਿਰਦੇ ਵਿਚ ਉਸ ਪਰਮਾਤਮਾ ਦਾ ਧਿਆਨ ਧਰਿਆ ਕਰ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ ਜਿਹੜਾ ਸਰਬ-ਵਿਆਪਕ ਹੈ ਅਤੇ ਜਿਹੜਾ ਨਾਸ-ਰਹਿਤ ਹੋਂਦ ਵਾਲਾ ਹੈ ।

सत्यपुरुष अकालमूर्ति परमेश्वर का ह्रदय में ध्यान करो।

Within your heart, focus your meditation on the True Primal Being, Akaal Moorat, the Undying Form.

Guru Arjan Dev ji / Raag Kedara / / Guru Granth Sahib ji - Ang 1121

ਨਾਮੁ ਨਿਧਾਨੁ ਲਾਭੁ ਨਾਨਕ ਬਸਤੁ ਇਹ ਪਰਵਾਨੁ ॥੨॥੩॥੧੧॥

नामु निधानु लाभु नानक बसतु इह परवानु ॥२॥३॥११॥

Naamu nidhaanu laabhu naanak basatu ih paravaanu ||2||3||11||

ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦਾ ਨਾਮ (ਹੀ ਅਸਲ) ਖ਼ਜ਼ਾਨਾ ਹੈ (ਅਸਲ) ਖੱਟੀ ਹੈ । ਇਹ ਚੀਜ਼ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੁੰਦੀ ਹੈ ॥੨॥੩॥੧੧॥

नानक का कथन है कि सुखनिधान हरिनाम वस्तु का लाभ प्राप्त करो, यही मान्य है॥ २॥ ३॥ ११॥

Only this profitable merchandise, the treasure of the Naam, O Nanak, shall be accepted. ||2||3||11||

Guru Arjan Dev ji / Raag Kedara / / Guru Granth Sahib ji - Ang 1121


ਕੇਦਾਰਾ ਮਹਲਾ ੫ ॥

केदारा महला ५ ॥

Kedaaraa mahalaa 5 ||

केदारा महला ५॥

Kaydaaraa, Fifth Mehl:

Guru Arjan Dev ji / Raag Kedara / / Guru Granth Sahib ji - Ang 1121

ਹਰਿ ਕੇ ਨਾਮ ਕੋ ਆਧਾਰੁ ॥

हरि के नाम को आधारु ॥

Hari ke naam ko aadhaaru ||

(ਜਿਸ ਮਨੁੱਖ ਨੂੰ ਸਦਾ) ਪਰਮਾਤਮਾ ਦੇ ਨਾਮ ਦਾ ਆਸਰਾ ਰਹਿੰਦਾ ਹੈ,

हरिनाम ही हमारा एकमात्र आसरा है,"

I take only the Support of the Name of the Lord.

Guru Arjan Dev ji / Raag Kedara / / Guru Granth Sahib ji - Ang 1121

ਕਲਿ ਕਲੇਸ ਨ ਕਛੁ ਬਿਆਪੈ ਸੰਤਸੰਗਿ ਬਿਉਹਾਰੁ ॥ ਰਹਾਉ ॥

कलि कलेस न कछु बिआपै संतसंगि बिउहारु ॥ रहाउ ॥

Kali kales na kachhu biaapai santtasanggi biuhaaru || rahaau ||

ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਹਰਿ-ਨਾਮ ਦਾ ਵਣਜ ਕਰਦਾ ਹੈ, (ਦੁਨੀਆ ਦੇ) ਝਗੜੇ ਕਲੇਸ਼ (ਇਹਨਾਂ ਵਿਚੋਂ) ਕੋਈ ਭੀ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ ॥ ਰਹਾਉ ॥

संतों के संग व्यवहार करने से कलह-कलेश बिल्कुल प्रभावित नहीं करते॥ रहाउ॥

Suffering and conflict do not afflict me; I deal only with the Society of the Saints. || Pause ||

Guru Arjan Dev ji / Raag Kedara / / Guru Granth Sahib ji - Ang 1121


ਕਰਿ ਅਨੁਗ੍ਰਹੁ ਆਪਿ ਰਾਖਿਓ ਨਹ ਉਪਜਤਉ ਬੇਕਾਰੁ ॥

करि अनुग्रहु आपि राखिओ नह उपजतउ बेकारु ॥

Kari anugrhu aapi raakhio nah upajatau bekaaru ||

ਪਰਮਾਤਮਾ ਆਪ ਮਿਹਰ ਕਰ ਕੇ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ, ਉਸ ਦੇ ਅੰਦਰ ਕੋਈ ਵਿਕਾਰ ਪੈਦਾ ਨਹੀਂ ਹੁੰਦਾ ।

जिसे प्रभु आप कृपा करके बचाता है, उस पर कोई दुःख-विकार प्रभाव नहीं डालता।

Showering His Mercy on me, the Lord Himself has saved me, and no evil thoughts arise within me.

Guru Arjan Dev ji / Raag Kedara / / Guru Granth Sahib ji - Ang 1121

ਜਿਸੁ ਪਰਾਪਤਿ ਹੋਇ ਸਿਮਰੈ ਤਿਸੁ ਦਹਤ ਨਹ ਸੰਸਾਰੁ ॥੧॥

जिसु परापति होइ सिमरै तिसु दहत नह संसारु ॥१॥

Jisu paraapati hoi simarai tisu dahat nah sanssaaru ||1||

ਜਿਸ ਮਨੁੱਖ ਨੂੰ ਨਾਮ ਦੀ ਦਾਤ ਧੁਰ-ਦਰਗਾਹ ਤੋਂ ਮਿਲਦੀ ਹੈ, ਉਹੀ ਹਰਿ-ਨਾਮ ਸਿਮਰਦਾ ਹੈ, ਫਿਰ ਉਸ (ਦੇ ਆਤਮਕ ਜੀਵਨ) ਨੂੰ ਸੰਸਾਰ (ਭਾਵ, ਸੰਸਾਰ ਦੇ ਵਿਕਾਰਾਂ ਦੀ ਅੱਗ) ਸਾੜ ਨਹੀਂ ਸਕਦੀ ॥੧॥

जिसे ईश्वर का सुमिरन प्राप्त हो जाता है, उसे संसार की जलन या पीड़ा तंग नहीं करती॥१॥

Whoever receives this Grace, contemplates Him in meditation; he is not burned by the fire of the world. ||1||

Guru Arjan Dev ji / Raag Kedara / / Guru Granth Sahib ji - Ang 1121


ਸੁਖ ਮੰਗਲ ਆਨੰਦ ਹਰਿ ਹਰਿ ਪ੍ਰਭ ਚਰਨ ਅੰਮ੍ਰਿਤ ਸਾਰੁ ॥

सुख मंगल आनंद हरि हरि प्रभ चरन अम्रित सारु ॥

Sukh manggal aanandd hari hari prbh charan ammmrit saaru ||

ਹਰੀ ਪ੍ਰਭੂ ਦੇ ਚਰਨ ਆਤਮਕ ਜੀਵਨ ਦੇਣ ਵਾਲੇ ਹਨ, ਇਹਨਾਂ ਨੂੰ ਆਪਣੇ ਹਿਰਦੇ ਵਿਚ ਸੰਭਾਲ, (ਤੇਰੇ ਅੰਦਰ) ਆਤਮਕ ਸੁਖ ਖ਼ੁਸ਼ੀਆਂ ਆਨੰਦ (ਪੈਦਾ ਹੋਣਗੇ) ।

ईश्वर सुखों का कोष एवं आनंदस्रोत है और उसके चरण अमृत समान हैं।

Peace, joy and bliss come from the Lord, Har, Har. God's Feet are sublime and excellent.

Guru Arjan Dev ji / Raag Kedara / / Guru Granth Sahib ji - Ang 1121

ਨਾਨਕ ਦਾਸ ਸਰਨਾਗਤੀ ਤੇਰੇ ਸੰਤਨਾ ਕੀ ਛਾਰੁ ॥੨॥੪॥੧੨॥

नानक दास सरनागती तेरे संतना की छारु ॥२॥४॥१२॥

Naanak daas saranaagatee tere santtanaa kee chhaaru ||2||4||12||

(ਹੇ ਪ੍ਰਭੂ !) ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ, ਤੇਰੇ ਸੰਤ ਜਨਾਂ ਦੀ ਚਰਨ-ਧੂੜ (ਮੰਗਦਾ ਹੈ) ॥੨॥੪॥੧੨॥

हे प्रभु ! दास नानक तेरी शरणागत है और तेरे संतजनों की धूल मात्र है।॥ २॥४॥ १२॥

Slave Nanak seeks Your Sanctuary; he is the dust of the feet of Your Saints. ||2||4||12||

Guru Arjan Dev ji / Raag Kedara / / Guru Granth Sahib ji - Ang 1121


ਕੇਦਾਰਾ ਮਹਲਾ ੫ ॥

केदारा महला ५ ॥

Kedaaraa mahalaa 5 ||

केदारा महला ५॥

Kaydaaraa, Fifth Mehl:

Guru Arjan Dev ji / Raag Kedara / / Guru Granth Sahib ji - Ang 1121

ਹਰਿ ਕੇ ਨਾਮ ਬਿਨੁ ਧ੍ਰਿਗੁ ਸ੍ਰੋਤ ॥

हरि के नाम बिनु ध्रिगु स्रोत ॥

Hari ke naam binu dhrigu srot ||

ਪਰਮਾਤਮਾ ਦਾ ਨਾਮ ਸੁਣਨ ਤੋਂ ਬਿਨਾ (ਮਨੁੱਖ ਦੇ) ਕੰਨ ਫਿਟਕਾਰ-ਜੋਗ ਹਨ (ਕਿਉਂਕਿ ਫਿਰ ਇਹ ਨਿੰਦਾ-ਚੁਗਲੀ ਵਿਚ ਹੀ ਰੁੱਝੇ ਰਹਿੰਦੇ ਹਨ) ।

हरिनाम-संकीर्तन सुने बिना कान धिक्कार योग्य हैं।

Without the Name of the Lord, one's ears are cursed.

Guru Arjan Dev ji / Raag Kedara / / Guru Granth Sahib ji - Ang 1121

ਜੀਵਨ ਰੂਪ ਬਿਸਾਰਿ ਜੀਵਹਿ ਤਿਹ ਕਤ ਜੀਵਨ ਹੋਤ ॥ ਰਹਾਉ ॥

जीवन रूप बिसारि जीवहि तिह कत जीवन होत ॥ रहाउ ॥

Jeevan roop bisaari jeevahi tih kat jeevan hot || rahaau ||

ਜਿਹੜੇ ਮਨੁੱਖ ਸਾਰੇ ਜਗਤ ਦੇ ਜੀਵਨ ਪ੍ਰਭੂ ਨੂੰ ਭੁਲਾ ਕੇ ਜੀਊਂਦੇ ਹਨ (ਜ਼ਿੰਦਗੀ ਦੇ ਦਿਨ ਗੁਜ਼ਾਰਦੇ ਹਨ), ਉਹਨਾਂ ਦਾ ਜੀਊਣ ਕਾਹਦਾ ਹੈ? (ਉਹਨਾਂ ਦੇ ਜੀਊਣ ਨੂੰ ਜੀਊਣਾ ਨਹੀਂ ਕਿਹਾ ਜਾ ਸਕਦਾ) ॥ ਰਹਾਉ ॥

जीवन रूप परमेश्वर को भुलाकर जीने वाले व्यक्तियों का क्या जीना है ?॥ रहाउ॥

Those who forget the Embodiment of Life - what is the point of their lives? || Pause ||

Guru Arjan Dev ji / Raag Kedara / / Guru Granth Sahib ji - Ang 1121


ਖਾਤ ਪੀਤ ਅਨੇਕ ਬਿੰਜਨ ਜੈਸੇ ਭਾਰ ਬਾਹਕ ਖੋਤ ॥

खात पीत अनेक बिंजन जैसे भार बाहक खोत ॥

Khaat peet anek binjjan jaise bhaar baahak khot ||

(ਹਰਿ-ਨਾਮ ਨੂੰ ਵਿਸਾਰ ਕੇ ਜਿਹੜੇ ਮਨੁੱਖ) ਅਨੇਕਾਂ ਚੰਗੇ ਚੰਗੇ ਖਾਣੇ ਖਾਂਦੇ ਪੀਂਦੇ ਹਨ, (ਉਹ ਇਉਂ ਹੀ ਹਨ) ਜਿਵੇਂ ਭਾਰ ਢੋਣ ਵਾਲੇ ਖੋਤੇ ।

वे अनेक प्रकार के व्यंजन खाते-पीते भी जैसे भार ढोने वाले गधे हैं।

One who eats and drinks countless delicacies is no more than a donkey, a beast of burden.

Guru Arjan Dev ji / Raag Kedara / / Guru Granth Sahib ji - Ang 1121

ਆਠ ਪਹਰ ਮਹਾ ਸ੍ਰਮੁ ਪਾਇਆ ਜੈਸੇ ਬਿਰਖ ਜੰਤੀ ਜੋਤ ॥੧॥

आठ पहर महा स्रमु पाइआ जैसे बिरख जंती जोत ॥१॥

Aath pahar mahaa srmu paaiaa jaise birakh janttee jot ||1||

(ਹਰਿ-ਨਾਮ ਨੂੰ ਵਿਸਾਰਨ ਵਾਲੇ) ਅੱਠੇ ਪਹਰ (ਮਾਇਆ ਦੀ ਖ਼ਾਤਰ ਦੌੜ-ਭੱਜ ਕਰਦੇ ਹੋਏ) ਬੜਾ ਥਕੇਵਾਂ ਸਹਾਰਦੇ ਹਨ, ਜਿਵੇਂ ਕੋਈ ਬਲਦ ਕੋਹਲੂ ਅੱਗੇ ਜੋਇਆ ਹੁੰਦਾ ਹੈ ॥੧॥

वे जुते बैल की मानिंद आठ पहर कोल्हू में सख्त मेहनत करते रहते हैं।॥ १॥

Twenty-four hours a day, he endures terrible suffering, like the bull, chained to the oil-press. ||1||

Guru Arjan Dev ji / Raag Kedara / / Guru Granth Sahib ji - Ang 1121


ਤਜਿ ਗੋੁਪਾਲ ਜਿ ਆਨ ਲਾਗੇ ਸੇ ਬਹੁ ਪ੍ਰਕਾਰੀ ਰੋਤ ॥

तजि गोपाल जि आन लागे से बहु प्रकारी रोत ॥

Taji gaopaal ji aan laage se bahu prkaaree rot ||

ਸ੍ਰਿਸ਼ਟੀ ਦੇ ਪਾਲਣਹਾਰ (ਦਾ ਨਾਮ) ਤਿਆਗ ਕੇ ਜਿਹੜੇ ਮਨੁੱਖ ਹੋਰ ਹੋਰ ਆਹਰਾਂ ਵਿਚ ਲੱਗੇ ਰਹਿੰਦੇ ਹਨ, ਉਹ ਕਈ ਤਰੀਕਿਆਂ ਨਾਲ ਦੁਖੀ ਹੁੰਦੇ ਰਹਿੰਦੇ ਹਨ ।

ईश्वर को तजकर जो कर्मकाण्डों में लीन हो जाते हैं, वे बहुत प्रकार से रोते हैं।

Forsaking the Life of the World, and attached to another, they weep and wail in so many ways.

Guru Arjan Dev ji / Raag Kedara / / Guru Granth Sahib ji - Ang 1121

ਕਰ ਜੋਰਿ ਨਾਨਕ ਦਾਨੁ ਮਾਗੈ ਹਰਿ ਰਖਉ ਕੰਠਿ ਪਰੋਤ ॥੨॥੫॥੧੩॥

कर जोरि नानक दानु मागै हरि रखउ कंठि परोत ॥२॥५॥१३॥

Kar jori naanak daanu maagai hari rakhau kantthi parot ||2||5||13||

ਹੇ ਹਰੀ! (ਤੇਰਾ ਦਾਸ) ਨਾਨਕ ਹੱਥ ਜੋੜ ਕੇ (ਤੇਰੇ ਨਾਮ ਦਾ) ਦਾਨ ਮੰਗਦਾ ਹੈ (ਆਪਣਾ ਨਾਮ ਦੇਹ), ਮੈਂ (ਇਸ ਨੂੰ ਆਪਣੇ) ਗਲੇ ਵਿਚ ਪ੍ਰੋ ਕੇ ਰੱਖਾਂ ॥੨॥੫॥੧੩॥

नानक हाथ जोड़कर यही दान माँगता है कि हे प्रभु ! अपने गले से लगाकर रखना॥ २॥५॥ १३॥

With his palms pressed together, Nanak begs for this gift; O Lord, please keep me strung around Your Neck. ||2||5||13||

Guru Arjan Dev ji / Raag Kedara / / Guru Granth Sahib ji - Ang 1121


ਕੇਦਾਰਾ ਮਹਲਾ ੫ ॥

केदारा महला ५ ॥

Kedaaraa mahalaa 5 ||

केदारा महला ५॥

Kaydaaraa, Fifth Mehl:

Guru Arjan Dev ji / Raag Kedara / / Guru Granth Sahib ji - Ang 1121

ਸੰਤਹ ਧੂਰਿ ਲੇ ਮੁਖਿ ਮਲੀ ॥

संतह धूरि ले मुखि मली ॥

Santtah dhoori le mukhi malee ||

ਹੇ ਭਾਈ ! (ਜਿਸ ਮਨੁੱਖ ਨੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਲੈ ਕੇ (ਆਪਣੇ) ਮੱਥੇ ਉੱਤੇ ਮਲ ਲਈ (ਤੇ, ਸੰਤਾਂ ਦੀ ਸੰਗਤ ਵਿਚ ਜਿਸ ਨੇ ਪਰਮਾਤਮਾ ਦੇ ਗੁਣ ਗਾਏ),

अगर संतजनों की चरणरज मुख पर लगाई जाए,"

I take the dust of the feet of the Saints and apply it to my face.

Guru Arjan Dev ji / Raag Kedara / / Guru Granth Sahib ji - Ang 1121

ਗੁਣਾ ਅਚੁਤ ਸਦਾ ਪੂਰਨ ਨਹ ਦੋਖ ਬਿਆਪਹਿ ਕਲੀ ॥ ਰਹਾਉ ॥

गुणा अचुत सदा पूरन नह दोख बिआपहि कली ॥ रहाउ ॥

Gu(nn)aa achut sadaa pooran nah dokh biaapahi kalee || rahaau ||

ਅਬਿਨਾਸ਼ੀ ਤੇ ਸਰਬ-ਵਿਆਪਕ ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾਣ ਦੀ ਬਰਕਤਿ ਨਾਲ ਜਗਤ ਦੇ ਵਿਕਾਰ ਉਸ ਉੱਤੇ ਆਪਣਾ ਜ਼ੋਰ ਨਹੀਂ ਪਾ ਸਕਦੇ ॥ ਰਹਾਉ ॥

सदैव पूर्ण अटल ओंकार का स्तुतिगान किया जाए तो कलियुग के दोष भी नहीं सताते॥ रहाउ॥

Hearing of the Imperishable, Eternally Perfect Lord, pain does not afflict me, even in this Dark Age of Kali Yuga. || Pause ||

Guru Arjan Dev ji / Raag Kedara / / Guru Granth Sahib ji - Ang 1121


ਗੁਰ ਬਚਨਿ ਕਾਰਜ ਸਰਬ ਪੂਰਨ ਈਤ ਊਤ ਨ ਹਲੀ ॥

गुर बचनि कारज सरब पूरन ईत ऊत न हली ॥

Gur bachani kaaraj sarab pooran eet ut na halee ||

(ਜਿਸ ਮਨੁੱਖ ਨੇ ਸੰਤ ਜਨਾਂ ਦੀ ਚਰਨ-ਧੂੜ ਆਪਣੇ ਮੱਥੇ ਤੇ ਲਾਈ) ਗੁਰੂ ਦੇ ਉਪਦੇਸ਼ ਦਾ ਸਦਕਾ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ, ਉਸ ਦਾ ਮਨ ਇਧਰ ਉਧਰ ਨਹੀਂ ਡੋਲਦਾ,

गुरु के वचनानुसार सब कार्य पूर्ण हो जाते हैं और इससे मन इधर-उधर विचलित नहीं होता।

Through the Guru's Word, all affairs are resolved, and the mind is not tossed about here and there.

Guru Arjan Dev ji / Raag Kedara / / Guru Granth Sahib ji - Ang 1121

ਪ੍ਰਭ ਏਕ ਅਨਿਕ ਸਰਬਤ ਪੂਰਨ ਬਿਖੈ ਅਗਨਿ ਨ ਜਲੀ ॥੧॥

प्रभ एक अनिक सरबत पूरन बिखै अगनि न जली ॥१॥

Prbh ek anik sarabat pooran bikhai agani na jalee ||1||

(ਉਸ ਨੂੰ ਇਉਂ ਦਿੱਸ ਪੈਂਦਾ ਹੈ ਕਿ) ਇਕ ਪਰਮਾਤਮਾ ਅਨੇਕਾਂ ਰੂਪਾਂ ਵਿਚ ਸਭ ਥਾਈਂ ਵਿਆਪਕ ਹੈ, ਉਹ ਮਨੁੱਖ ਵਿਕਾਰਾਂ ਦੀ ਅੱਗ ਵਿਚ ਨਹੀਂ ਸੜਦਾ (ਉਸ ਦਾ ਆਤਮਕ ਜੀਵਨ ਵਿਕਾਰਾਂ ਦੀ ਅੱਗ ਵਿਚ ਤਬਾਹ ਨਹੀਂ ਹੁੰਦਾ) ॥੧॥

प्रभु एक ही है, सबमें परिपूर्ण है, उसकी सत्ता को मानने से विकारों की अग्नि नहीं जलाती॥ १॥

Whoever sees the One God to be pervading in all the many beings, does not burn in the fire of corruption. ||1||

Guru Arjan Dev ji / Raag Kedara / / Guru Granth Sahib ji - Ang 1121


ਗਹਿ ਭੁਜਾ ਲੀਨੋ ਦਾਸੁ ਅਪਨੋ ਜੋਤਿ ਜੋਤੀ ਰਲੀ ॥

गहि भुजा लीनो दासु अपनो जोति जोती रली ॥

Gahi bhujaa leeno daasu apano joti jotee ralee ||

ਪ੍ਰਭੂ ਆਪਣੇ ਜਿਸ ਦਾਸ ਨੂੰ (ਉਸ ਦੀ) ਬਾਂਹ ਫੜ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ ।

हे ईश्वर ! बांह पकड़कर दास को अपने संग मिला लो और आत्म-ज्योति को परम-ज्योति में मिला लो।

The Lord grasps His slave by the arm, and his light merges into the Light.

Guru Arjan Dev ji / Raag Kedara / / Guru Granth Sahib ji - Ang 1121

ਪ੍ਰਭ ਚਰਨ ਸਰਨ ਅਨਾਥੁ ਆਇਓ ਨਾਨਕ ਹਰਿ ਸੰਗਿ ਚਲੀ ॥੨॥੬॥੧੪॥

प्रभ चरन सरन अनाथु आइओ नानक हरि संगि चली ॥२॥६॥१४॥

Prbh charan saran anaathu aaio naanak hari sanggi chalee ||2||6||14||

ਹੇ ਨਾਨਕ! ਜਿਹੜਾ ਅਨਾਥ (ਪ੍ਰਾਣੀ ਭੀ) ਪ੍ਰਭੂ ਦੇ ਚਰਨਾਂ ਦੀ ਸਰਨ ਵਿਚ ਆ ਜਾਂਦਾ ਹੈ, ਉਹ ਪ੍ਰਾਣੀ ਪ੍ਰਭੂ ਦੀ ਯਾਦ ਵਿਚ ਹੀ ਜੀਵਨ-ਰਾਹ ਉਤੇ ਤੁਰਦਾ ਹੈ ॥੨॥੬॥੧੪॥

नानक प्रार्थना करते हैं कि हे प्रभु ! यह अनाथ तेरी चरण-शरण में आया है, अपने संग मिला लो॥ २॥ ६॥ १४॥

Nanak, the orphan, has come seeking the Sanctuary of God's Feet; O Lord, he walks with You. ||2||6||14||

Guru Arjan Dev ji / Raag Kedara / / Guru Granth Sahib ji - Ang 1121


ਕੇਦਾਰਾ ਮਹਲਾ ੫ ॥

केदारा महला ५ ॥

Kedaaraa mahalaa 5 ||

केदारा महला ५॥

Kaydaaraa, Fifth Mehl:

Guru Arjan Dev ji / Raag Kedara / / Guru Granth Sahib ji - Ang 1121


Download SGGS PDF Daily Updates ADVERTISE HERE