ANG 1120, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਵਾਰੀ ਫੇਰੀ ਸਦਾ ਘੁਮਾਈ ਕਵਨੁ ਅਨੂਪੁ ਤੇਰੋ ਠਾਉ ॥੧॥

वारी फेरी सदा घुमाई कवनु अनूपु तेरो ठाउ ॥१॥

Vaaree pheree sadaa ghumaaee kavanu anoopu tero thaau ||1||

ਹੇ ਪ੍ਰਭੂ! ਮੈਂ ਤੈਥੋਂ ਵਾਰਨੇ ਜਾਂਦਾ ਹਾਂ, ਤੈਥੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, (ਜਿੱਥੇ ਤੂੰ ਵੱਸਦਾ ਹੈਂ) ਤੇਰਾ (ਉਹ) ਥਾਂ ਬਹੁਤ ਹੀ ਸੋਹਣਾ ਹੈ ॥੧॥

हे प्रभु ! मैं सदैव तुझ पर बलिहारी जाता हूँ, तेरा अनुपम स्थान कैसा है॥ १॥

I am a sacrifice, a sacrifice, forever devoted to You. Your place is incomparably beautiful! ||1||

Guru Arjan Dev ji / Raag Kedara / / Guru Granth Sahib ji - Ang 1120


ਸਰਬ ਪ੍ਰਤਿਪਾਲਹਿ ਸਗਲ ਸਮਾਲਹਿ ਸਗਲਿਆ ਤੇਰੀ ਛਾਉ ॥

सरब प्रतिपालहि सगल समालहि सगलिआ तेरी छाउ ॥

Sarab prtipaalahi sagal samaalahi sagaliaa teree chhaau ||

ਹੇ ਪ੍ਰਭੂ! ਤੂੰ ਸਭ ਜੀਵਾਂ ਦੀ ਪਾਲਣਾ ਕਰਦਾ ਹੈਂ, ਤੂੰ ਸਭ ਦੀ ਸੰਭਾਲ ਕਰਦਾ ਹੈਂ, ਸਭ ਜੀਵਾਂ ਨੂੰ ਤੇਰਾ ਹੀ ਆਸਰਾ ਹੈ ।

तू सब जीवों का पोषक है, सबकी संभाल करता है और उन्हें तेरा ही आसरा है।

You cherish and nurture all; You take care of all, and Your shade covers all.

Guru Arjan Dev ji / Raag Kedara / / Guru Granth Sahib ji - Ang 1120

ਨਾਨਕ ਕੇ ਪ੍ਰਭ ਪੁਰਖ ਬਿਧਾਤੇ ਘਟਿ ਘਟਿ ਤੁਝਹਿ ਦਿਖਾਉ ॥੨॥੨॥੪॥

नानक के प्रभ पुरख बिधाते घटि घटि तुझहि दिखाउ ॥२॥२॥४॥

Naanak ke prbh purakh bidhaate ghati ghati tujhahi dikhaau ||2||2||4||

ਹੇ ਨਾਨਕ ਦੇ ਪ੍ਰਭੂ! ਹੇ ਸਰਬ-ਵਿਆਪਕ ਸਿਰਜਣਹਾਰ! (ਮਿਹਰ ਕਰ) ਮੈਂ ਤੈਨੂੰ ਹੀ ਹਰੇਕ ਸਰੀਰ ਵਿਚ ਵੇਖਦਾ ਰਹਾਂ ॥੨॥੨॥੪॥

हे नानक के प्रभु ! हे परमपुरुष विधाता ! मैं घट-घट तुझे ही देखता रहता हूँ।॥ २॥ २॥ ४॥

You are the Primal Creator, the God of Nanak; I behold You in each and every heart. ||2||2||4||

Guru Arjan Dev ji / Raag Kedara / / Guru Granth Sahib ji - Ang 1120


ਕੇਦਾਰਾ ਮਹਲਾ ੫ ॥

केदारा महला ५ ॥

Kedaaraa mahalaa 5 ||

केदारा महला ५॥

Kaydaaraa, Fifth Mehl:

Guru Arjan Dev ji / Raag Kedara / / Guru Granth Sahib ji - Ang 1120

ਪ੍ਰਿਅ ਕੀ ਪ੍ਰੀਤਿ ਪਿਆਰੀ ॥

प्रिअ की प्रीति पिआरी ॥

Pria kee preeti piaaree ||

ਪਿਆਰੇ ਪ੍ਰਭੂ ਦੀ ਪ੍ਰੀਤ ਮੇਰੇ ਮਨ ਨੂੰ ਖਿੱਚ ਪਾਂਦੀ ਰਹਿੰਦੀ ਹੈ ।

प्रिय प्रभु की प्रीति अत्यंत प्यारी है।

I love the Love of my Beloved.

Guru Arjan Dev ji / Raag Kedara / / Guru Granth Sahib ji - Ang 1120

ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ ॥ ਰਹਾਉ ॥

मगन मनै महि चितवउ आसा नैनहु तार तुहारी ॥ रहाउ ॥

Magan manai mahi chitavau aasaa nainahu taar tuhaaree || rahaau ||

ਹੇ ਪ੍ਰਭੂ! ਆਪਣੇ ਮਨ ਵਿਚ ਹੀ ਮਸਤ (ਰਹਿ ਕੇ) ਮੈਂ (ਤੇਰੇ ਦਰਸਨ ਦੀਆਂ) ਆਸਾਂ ਚਿਤਵਦਾ ਰਹਿੰਦਾ ਹਾਂ, ਮੇਰੀਆਂ ਅੱਖਾਂ ਵਿਚ (ਤੇਰੇ ਹੀ ਦਰਸਨ ਦੀ) ਤਾਂਘ-ਭਰੀ ਉਡੀਕ ਬਣੀ ਰਹਿੰਦੀ ਹੈ ॥ ਰਹਾਉ ॥

हे प्रभु ! मन में मग्न होकर तेरी आशा लगाए रखता हूँ और नयनों से तुझे देखने की तीव्र लालसा लगी हुई है॥ रहाउ॥

My mind is intoxicated with delight, and my consciousness is filled with hope; my eyes are drenched with Your Love. || Pause ||

Guru Arjan Dev ji / Raag Kedara / / Guru Granth Sahib ji - Ang 1120


ਓਇ ਦਿਨ ਪਹਰ ਮੂਰਤ ਪਲ ਕੈਸੇ ਓਇ ਪਲ ਘਰੀ ਕਿਹਾਰੀ ॥

ओइ दिन पहर मूरत पल कैसे ओइ पल घरी किहारी ॥

Oi din pahar moorat pal kaise oi pal gharee kihaaree ||

ਉਹ ਦਿਹਾੜੇ, ਉਹ ਪਹਰ, ਉਹ ਮੁਹੂਰਤ, ਉਹ ਪਲ ਬੜੇ ਹੀ ਭਾਗਾਂ ਵਾਲੇ ਹੁੰਦੇ ਹਨ, ਉਹ ਘੜੀ ਭੀ ਬੜੀ ਭਾਗਾਂ ਵਾਲੀ ਹੁੰਦੀ ਹੈ,

वे दिन, प्रहर, मुहूर्त, पल एवं घड़ी कैंसी होगी,"

Blessed is that day, that hour, minute and second when the heavy, rigid shutters are opened, and desire is quenched.

Guru Arjan Dev ji / Raag Kedara / / Guru Granth Sahib ji - Ang 1120

ਖੂਲੇ ਕਪਟ ਧਪਟ ਬੁਝਿ ਤ੍ਰਿਸਨਾ ਜੀਵਉ ਪੇਖਿ ਦਰਸਾਰੀ ॥੧॥

खूले कपट धपट बुझि त्रिसना जीवउ पेखि दरसारी ॥१॥

Khoole kapat dhapat bujhi trisanaa jeevau pekhi darasaaree ||1||

ਜਦੋਂ (ਮਨੁੱਖ ਦੇ ਅੰਦਰੋਂ) ਮਾਇਆ ਦੀ ਤ੍ਰਿਸ਼ਨਾ ਮਿਟ ਕੇ ਉਸ ਦੇ (ਮਨ ਦੇ ਬੰਦ ਹੋ ਚੁਕੇ) ਕਿਵਾੜ ਝਟਪਟ ਖੁਲ੍ਹ ਜਾਂਦੇ ਹਨ । ਪ੍ਰਭੂ ਦਾ ਦਰਸਨ ਕਰ ਕੇ (ਮੇਰੇ ਅੰਦਰ ਤਾਂ) ਆਤਮਕ ਜੀਵਨ ਪੈਦਾ ਹੁੰਦਾ ਹੈ ॥੧॥

जब तुरंत कपाट खुलकर तृष्णा बुझेगी और दर्शन पाकर जीवन प्राप्त होगा॥ १॥

Seeing the Blessed Vision of Your Darshan, I live. ||1||

Guru Arjan Dev ji / Raag Kedara / / Guru Granth Sahib ji - Ang 1120


ਕਉਨੁ ਸੁ ਜਤਨੁ ਉਪਾਉ ਕਿਨੇਹਾ ਸੇਵਾ ਕਉਨ ਬੀਚਾਰੀ ॥

कउनु सु जतनु उपाउ किनेहा सेवा कउन बीचारी ॥

Kaunu su jatanu upaau kinehaa sevaa kaun beechaaree ||

(ਹੇ ਭਾਈ!) ਮੈਂ ਉਹ ਕਿਹੜਾ ਜਤਨ ਦੱਸਾਂ? ਉਹ ਕਿਹੜਾ ਹੀਲਾ ਦੱਸਾਂ? ਮੈਂ ਉਹ ਕਿਹੜੀ ਸੇਵਾ ਵਿਚਾਰਾਂ (ਜਿਨ੍ਹਾਂ ਦਾ ਸਦਕਾ ਪਿਆਰੇ ਪ੍ਰਭੂ ਦਾ ਦਰਸਨ ਹੋ ਸਕਦਾ ਹੈ) ।

गुरु नानक का कथन है कि वह कौन-सा यत्न, कारगर उपाय है, कैसी सेवा एवं कौन-सा विचार है,"

What is the method, what is the effort, and what is the service, which inspires me to contemplate You?

Guru Arjan Dev ji / Raag Kedara / / Guru Granth Sahib ji - Ang 1120

ਮਾਨੁ ਅਭਿਮਾਨੁ ਮੋਹੁ ਤਜਿ ਨਾਨਕ ਸੰਤਹ ਸੰਗਿ ਉਧਾਰੀ ॥੨॥੩॥੫॥

मानु अभिमानु मोहु तजि नानक संतह संगि उधारी ॥२॥३॥५॥

Maanu abhimaanu mohu taji naanak santtah sanggi udhaaree ||2||3||5||

ਹੇ ਨਾਨਕ! ਸੰਤ ਜਨਾਂ ਦੀ ਸੰਗਤ ਵਿਚ ਮਾਣ ਅਹੰਕਾਰ ਮੋਹ ਤਿਆਗ ਕੇ ਹੀ ਪਾਰ-ਉਤਾਰਾ ਹੁੰਦਾ ਹੈ (ਤੇ ਪ੍ਰਭੂ ਦਾ ਮਿਲਾਪ ਹੁੰਦਾ ਹੈ) ॥੨॥੩॥੫॥

जिससे मान-अभिमान एवं मोह छोड़कर संतों के संग उद्धार हो सकता है॥ २॥३॥५॥

Abandon your egotistical pride and attachment; O Nanak, you shall be saved in the Society of the Saints. ||2||3||5||

Guru Arjan Dev ji / Raag Kedara / / Guru Granth Sahib ji - Ang 1120


ਕੇਦਾਰਾ ਮਹਲਾ ੫ ॥

केदारा महला ५ ॥

Kedaaraa mahalaa 5 ||

केदारा महला ५॥

Kaydaaraa, Fifth Mehl:

Guru Arjan Dev ji / Raag Kedara / / Guru Granth Sahib ji - Ang 1120

ਹਰਿ ਹਰਿ ਹਰਿ ਗੁਨ ਗਾਵਹੁ ॥

हरि हरि हरि गुन गावहु ॥

Hari hari hari gun gaavahu ||

ਸਦਾ ਪਰਮਾਤਮਾ ਦੇ ਗੁਣ ਗਾਂਦੇ ਰਿਹਾ ਕਰੋ ।

हर पल ईश्वर की महिमा गान करो।

Sing the Glorious Praises of the Lord, Har, Har, Har.

Guru Arjan Dev ji / Raag Kedara / / Guru Granth Sahib ji - Ang 1120

ਕਰਹੁ ਕ੍ਰਿਪਾ ਗੋਪਾਲ ਗੋਬਿਦੇ ਅਪਨਾ ਨਾਮੁ ਜਪਾਵਹੁ ॥ ਰਹਾਉ ॥

करहु क्रिपा गोपाल गोबिदे अपना नामु जपावहु ॥ रहाउ ॥

Karahu kripaa gopaal gobide apanaa naamu japaavahu || rahaau ||

ਹੇ ਗੋਪਾਲ! ਹੇ ਗੋਬਿੰਦ! (ਮੇਰੇ ਉਤੇ) ਮਿਹਰ ਕਰ, ਮੈਨੂੰ ਆਪਣਾ ਨਾਮ ਜਪਣ ਵਿਚ ਸਹਾਇਤਾ ਕਰ ॥ ਰਹਾਉ ॥

हे परमेश्वर ! कृपा करो और अपने नाम का ही जाप करवाओ॥ रहाउ॥

Have Mercy on me, O Life of the World, O Lord of the Universe, that I may chant Your Name. || Pause ||

Guru Arjan Dev ji / Raag Kedara / / Guru Granth Sahib ji - Ang 1120


ਕਾਢਿ ਲੀਏ ਪ੍ਰਭ ਆਨ ਬਿਖੈ ਤੇ ਸਾਧਸੰਗਿ ਮਨੁ ਲਾਵਹੁ ॥

काढि लीए प्रभ आन बिखै ते साधसंगि मनु लावहु ॥

Kaadhi leee prbh aan bikhai te saadhasanggi manu laavahu ||

ਹੇ ਪ੍ਰਭੂ! ਤੂੰ ਮਨੁੱਖਾਂ ਦਾ ਮਨ ਸਾਧ ਸੰਗਤ ਵਿਚ ਲਾਂਦਾ ਹੈਂ, ਉਹਨਾਂ ਨੂੰ ਤੂੰ ਹੋਰ ਹੋਰ ਵਿਸ਼ਿਆਂ ਵਿਚੋਂ ਕੱਢ ਲਿਆ ਹੈ ।

प्रभु ने अन्य विषय-विकारों से निकाल लिया है, अब साधु-संगत में मन लीन है।

Please lift me up, God, out of vice and corruption, and attach my mind to the Saadh Sangat, the Company of the Holy.

Guru Arjan Dev ji / Raag Kedara / / Guru Granth Sahib ji - Ang 1120

ਭ੍ਰਮੁ ਭਉ ਮੋਹੁ ਕਟਿਓ ਗੁਰ ਬਚਨੀ ਅਪਨਾ ਦਰਸੁ ਦਿਖਾਵਹੁ ॥੧॥

भ्रमु भउ मोहु कटिओ गुर बचनी अपना दरसु दिखावहु ॥१॥

Bhrmu bhau mohu katio gur bachanee apanaa darasu dikhaavahu ||1||

ਹੇ ਪ੍ਰਭੂ! ਜਿਨ੍ਹਾਂ ਨੂੰ ਤੂੰ ਆਪਣਾ ਦਰਸਨ ਦੇਂਦਾ ਹੈਂ, ਗੁਰੂ ਦੇ ਬਚਨਾਂ ਦੀ ਰਾਹੀਂ ਉਹਨਾਂ ਦਾ ਭਰਮ ਉਹਨਾਂ ਦਾ ਡਰ ਉਹਨਾਂ ਦਾ ਮੋਹ ਕੱਟਿਆ ਜਾਂਦਾ ਹੈ ॥੧॥

गुरु के वचन ने भ्रम-भय और मोह काट दिया है, अपने दर्शन करवा दो॥ १॥

Doubt, fear and attachment are eradicated from that person who follows the Guru's Teachings, and gazes on the Blessed Vision of His Darshan. ||1||

Guru Arjan Dev ji / Raag Kedara / / Guru Granth Sahib ji - Ang 1120


ਸਭ ਕੀ ਰੇਨ ਹੋਇ ਮਨੁ ਮੇਰਾ ਅਹੰਬੁਧਿ ਤਜਾਵਹੁ ॥

सभ की रेन होइ मनु मेरा अह्मबुधि तजावहु ॥

Sabh kee ren hoi manu meraa ahambbudhi tajaavahu ||

ਹੇ ਪ੍ਰਭੂ! (ਮਿਹਰ ਕਰ, ਮੇਰੇ ਅੰਦਰੋਂ) ਹਉਮੈ ਦੂਰ ਕਰਾ, ਮੇਰਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੋਇਆ ਰਹੇ ।

मेरा मन सब की चरणरज बना रहे, अतः मेरी अहम्-बुद्धि नष्ट कर दो।

Let my mind become the dust of all; may I abandon my egotistical intellect.

Guru Arjan Dev ji / Raag Kedara / / Guru Granth Sahib ji - Ang 1120

ਅਪਨੀ ਭਗਤਿ ਦੇਹਿ ਦਇਆਲਾ ਵਡਭਾਗੀ ਨਾਨਕ ਹਰਿ ਪਾਵਹੁ ॥੨॥੪॥੬॥

अपनी भगति देहि दइआला वडभागी नानक हरि पावहु ॥२॥४॥६॥

Apanee bhagati dehi daiaalaa vadabhaagee naanak hari paavahu ||2||4||6||

ਹੇ ਦਇਆਲ ਪ੍ਰਭੂ! (ਮਿਹਰ ਕਰ, ਮੈਨੂੰ) ਆਪਣੀ ਭਗਤੀ (ਦੀ ਦਾਤਿ) ਬਖ਼ਸ਼ । ਹੇ ਨਾਨਕ! ਤੁਸੀਂ ਵੱਡੇ ਭਾਗਾਂ ਨਾਲ (ਹੀ) ਪਰਮਾਤਮਾ ਦਾ ਮਿਲਾਪ ਕਰ ਸਕਦੇ ਹੋ ॥੨॥੪॥੬॥

नानक का कथन है कि हे दयालु परमेश्वर ! जिसे तू अपनी भक्ति प्रदान करता है, ऐसा भाग्यशाली तुझे पा लेता है॥२॥४॥६॥

Please bless me with Your devotional worship, O Merciful Lord; by great good fortune, O Nanak, I have found the Lord. ||2||4||6||

Guru Arjan Dev ji / Raag Kedara / / Guru Granth Sahib ji - Ang 1120


ਕੇਦਾਰਾ ਮਹਲਾ ੫ ॥

केदारा महला ५ ॥

Kedaaraa mahalaa 5 ||

केदारा महला ५॥

Kaydaaraa, Fifth Mehl:

Guru Arjan Dev ji / Raag Kedara / / Guru Granth Sahib ji - Ang 1120

ਹਰਿ ਬਿਨੁ ਜਨਮੁ ਅਕਾਰਥ ਜਾਤ ॥

हरि बिनु जनमु अकारथ जात ॥

Hari binu janamu akaarath jaat ||

ਪਰਮਾਤਮਾ (ਦੇ ਭਜਨ) ਤੋਂ ਬਿਨਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ।

हे जीव ! प्रभु-सिमरन बिना तेरा जीवन व्यर्थ ही जा रहा है।

Without the Lord, life is useless.

Guru Arjan Dev ji / Raag Kedara / / Guru Granth Sahib ji - Ang 1120

ਤਜਿ ਗੋਪਾਲ ਆਨ ਰੰਗਿ ਰਾਚਤ ਮਿਥਿਆ ਪਹਿਰਤ ਖਾਤ ॥ ਰਹਾਉ ॥

तजि गोपाल आन रंगि राचत मिथिआ पहिरत खात ॥ रहाउ ॥

Taji gopaal aan ranggi raachat mithiaa pahirat khaat || rahaau ||

(ਜਿਹੜਾ ਮਨੁੱਖ) ਪਰਮਾਤਮਾ (ਦੀ ਯਾਦ) ਭੁਲਾ ਕੇ ਹੋਰ ਹੋਰ ਰੰਗ ਵਿਚ ਮਸਤ ਰਹਿੰਦਾ ਹੈ, ਉਸ ਦਾ ਪਹਿਨਣਾ ਖਾਣਾ ਸਭ ਕੁਝ ਵਿਅਰਥ ਹੈ ॥ ਰਹਾਉ ॥

ईश्वर की अर्चना को तजकर अन्य रंगों में लीन रहकर तुम्हारा खाना-पहनना भी मात्र झूठा है॥ रहाउ॥

Those who forsake the Lord, and become engrossed in other pleasures - false and useless are the clothes they wear, and the food they eat. || Pause ||

Guru Arjan Dev ji / Raag Kedara / / Guru Granth Sahib ji - Ang 1120


ਧਨੁ ਜੋਬਨੁ ਸੰਪੈ ਸੁਖ ਭੋੁਗਵੈ ਸੰਗਿ ਨ ਨਿਬਹਤ ਮਾਤ ॥

धनु जोबनु स्मपै सुख भोगवै संगि न निबहत मात ॥

Dhanu jobanu samppai sukh bhaogavai sanggi na nibahat maat ||

(ਮਨੁੱਖ ਇਥੇ) ਧਨ ਦੌਲਤ (ਇਕੱਠੀ ਕਰਦਾ ਹੈ), ਜੁਆਨੀ ਸੁਖ ਮਾਣਦਾ ਹੈ (ਪਰ ਇਹਨਾਂ ਵਿਚੋਂ ਕੋਈ ਭੀ ਚੀਜ਼ ਜਗਤ ਤੋਂ ਤੁਰਨ ਵੇਲੇ) ਰਤਾ ਭਰ ਭੀ (ਮਨੁੱਖ ਦੇ) ਨਾਲ ਨਹੀਂ ਜਾਂਦੀ ।

धन-दौलत, यौवन, संपति इत्यादि सुख भोगते रहते हो परन्तु अन्त में ये साथ नहीं निभाते।

The pleasures of wealth, youth, property and comforts will not stay with you, O mother.

Guru Arjan Dev ji / Raag Kedara / / Guru Granth Sahib ji - Ang 1120

ਮ੍ਰਿਗ ਤ੍ਰਿਸਨਾ ਦੇਖਿ ਰਚਿਓ ਬਾਵਰ ਦ੍ਰੁਮ ਛਾਇਆ ਰੰਗਿ ਰਾਤ ॥੧॥

म्रिग त्रिसना देखि रचिओ बावर द्रुम छाइआ रंगि रात ॥१॥

Mrig trisanaa dekhi rachio baavar drum chhaaiaa ranggi raat ||1||

ਝੱਲਾ ਮਨੁੱਖ (ਮਾਇਆ ਦੇ ਇਸ) ਠਗ-ਨੀਰੇ ਨੂੰ ਵੇਖ ਕੇ ਇਸ ਵਿਚ ਮਸਤ ਰਹਿੰਦਾ ਹੈ (ਮਾਨੋ) ਰੁੱਖ ਦੀ ਛਾਂ ਦੀ ਮੌਜ ਵਿਚ ਮਸਤ ਹੈ ॥੧॥

अरे पगले ! मृगतृष्णा को देख कर उसमें ही तू आसक्त है, ये सब सुख-सुविधाएँ जिनमें तू लीन है, यह तो पेड़ की छाया मानिंद अस्थाई हैं।॥ १॥

Seeing the mirage, the madman is entangled in it; he is imbued with pleasures that pass away, like the shade of a tree. ||1||

Guru Arjan Dev ji / Raag Kedara / / Guru Granth Sahib ji - Ang 1120


ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਾਤ ॥

मान मोह महा मद मोहत काम क्रोध कै खात ॥

Maan moh mahaa mad mohat kaam krodh kai khaat ||

ਮਨੁੱਖ (ਦੁਨੀਆ ਦੇ) ਮਾਣ ਮੋਹ ਦੇ ਭਾਰੇ ਨਸ਼ੇ ਵਿਚ ਮੋਹਿਆ ਰਹਿੰਦਾ ਹੈ, ਕਾਮ ਕ੍ਰੋਧ ਦੇ ਟੋਏ ਵਿਚ ਡਿੱਗਾ ਰਹਿੰਦਾ ਹੈ ।

मैं मान-मोह एवं महा मद में मोहित हूँ और काम-क्रोध के गङ्गे में पड़ा हुआ हूँ।

Totally intoxicated with the wine of pride and attachment, he has fallen into the pit of sexual desire and anger.

Guru Arjan Dev ji / Raag Kedara / / Guru Granth Sahib ji - Ang 1120

ਕਰੁ ਗਹਿ ਲੇਹੁ ਦਾਸ ਨਾਨਕ ਕਉ ਪ੍ਰਭ ਜੀਉ ਹੋਇ ਸਹਾਤ ॥੨॥੫॥੭॥

करु गहि लेहु दास नानक कउ प्रभ जीउ होइ सहात ॥२॥५॥७॥

Karu gahi lehu daas naanak kau prbh jeeu hoi sahaat ||2||5||7||

ਹੇ ਪ੍ਰਭੂ ਜੀ! (ਨਾਨਕ ਦਾ) ਸਹਾਈ ਬਣ ਕੇ ਦਾਸ ਨਾਨਕ ਨੂੰ ਹੱਥ ਫੜ ਕੇ (ਇਸ ਟੋਏ ਵਿਚ ਡਿੱਗਣੋਂ) ਬਚਾ ਲੈ ॥੨॥੫॥੭॥

हे प्रभु जी ! दास नानक को बाँह पकड़ा कर इन से निकालने में सहायता करो॥२॥ ५॥ ७॥

O Dear God, please be the Help and Support of servant Nanak; please take me by the hand, and uplift me. ||2||5||7||

Guru Arjan Dev ji / Raag Kedara / / Guru Granth Sahib ji - Ang 1120


ਕੇਦਾਰਾ ਮਹਲਾ ੫ ॥

केदारा महला ५ ॥

Kedaaraa mahalaa 5 ||

केदारा महला ५॥

Kaydaaraa, Fifth Mehl:

Guru Arjan Dev ji / Raag Kedara / / Guru Granth Sahib ji - Ang 1120

ਹਰਿ ਬਿਨੁ ਕੋਇ ਨ ਚਾਲਸਿ ਸਾਥ ॥

हरि बिनु कोइ न चालसि साथ ॥

Hari binu koi na chaalasi saath ||

(ਜਗਤ ਤੋਂ ਤੁਰਨ ਵੇਲੇ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ (ਜੀਵ ਦੇ) ਨਾਲ ਨਹੀਂ ਜਾਂਦਾ ।

प्रभु के सिवा कोई भी अंतकाल साथ नहीं निभाता।

Nothing goes along with the mortal, except for the Lord.

Guru Arjan Dev ji / Raag Kedara / / Guru Granth Sahib ji - Ang 1120

ਦੀਨਾ ਨਾਥ ਕਰੁਣਾਪਤਿ ਸੁਆਮੀ ਅਨਾਥਾ ਕੇ ਨਾਥ ॥ ਰਹਾਉ ॥

दीना नाथ करुणापति सुआमी अनाथा के नाथ ॥ रहाउ ॥

Deenaa naath karu(nn)aapati suaamee anaathaa ke naath || rahaau ||

ਹੇ ਦੀਨਾਂ ਦੇ ਨਾਥ! ਹੇ ਮਿਹਰਾਂ ਦੇ ਸਾਈਂ! ਹੇ ਸੁਆਮੀ! ਹੇ ਅਨਾਥਾਂ ਦੇ ਨਾਥ! (ਤੇਰਾ ਨਾਮ ਹੀ ਅਸਲ ਸਾਥੀ ਹੈ) ॥ ਰਹਾਉ ॥

हे दीनानाथ ! तू करुणापति, सबका स्वामी एवं अनाथों का नाथ है॥ रहाउ॥

He is the Master of the meek, the Lord of Mercy, my Lord and Master, the Master of the masterless. || Pause ||

Guru Arjan Dev ji / Raag Kedara / / Guru Granth Sahib ji - Ang 1120


ਸੁਤ ਸੰਪਤਿ ਬਿਖਿਆ ਰਸ ਭੋੁਗਵਤ ਨਹ ਨਿਬਹਤ ਜਮ ਕੈ ਪਾਥ ॥

सुत स्मपति बिखिआ रस भोगवत नह निबहत जम कै पाथ ॥

Sut samppati bikhiaa ras bhaogavat nah nibahat jam kai paath ||

(ਮਨੁੱਖ ਦੇ ਪਾਸ) ਪੁੱਤਰ (ਹੁੰਦੇ ਹਨ), ਧਨ (ਹੁੰਦਾ ਹੈ), (ਮਨੁੱਖ) ਮਾਇਆ ਦੇ ਅਨੇਕਾਂ ਰਸ ਭੋਗਦਾ ਹੈ, ਪਰ ਜਮਰਾਜ ਦੇ ਰਸਤੇ ਤੁਰਨ ਵੇਲੇ ਕੋਈ ਸਾਥ ਨਹੀਂ ਨਿਬਾਹੁੰਦਾ ।

पुत्र-सम्पति, विकारों के रस भोग यम के मार्ग पर साथ नहीं निभा पाते ।

Children, possessions and the enjoyment of corrupt pleasures do not go along with the mortal on the path of Death.

Guru Arjan Dev ji / Raag Kedara / / Guru Granth Sahib ji - Ang 1120

ਨਾਮੁ ਨਿਧਾਨੁ ਗਾਉ ਗੁਨ ਗੋਬਿੰਦ ਉਧਰੁ ਸਾਗਰ ਕੇ ਖਾਤ ॥੧॥

नामु निधानु गाउ गुन गोबिंद उधरु सागर के खात ॥१॥

Naamu nidhaanu gaau gun gobindd udharu saagar ke khaat ||1||

ਪਰਮਾਤਮਾ ਦਾ ਨਾਮ ਹੀ (ਨਾਲ ਨਿਭਣ ਵਾਲਾ ਅਸਲ) ਖ਼ਜ਼ਾਨਾ ਹੈ । ਗੋਬਿੰਦ ਦੇ ਗੁਣ ਗਾਇਆ ਕਰ, (ਇਸ ਤਰ੍ਹਾਂ ਆਪਣੇ ਆਪ ਨੂੰ) ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਟੋਟੇ (ਵਿਚ ਡਿੱਗਣ) ਤੋਂ ਬਚਾ ਲੈ ॥੧॥

सुखनिधि हरिनाम जपो, उस गोविंद के गुण गाओ, अंततः यही संसार-सागर के गङ्गे से उद्धार करवाता है॥ १॥

Singing the Glorious Praises of the treasure of the Naam, and the Lord of the Universe, the mortal is carried across the deep ocean. ||1||

Guru Arjan Dev ji / Raag Kedara / / Guru Granth Sahib ji - Ang 1120


ਸਰਨਿ ਸਮਰਥ ਅਕਥ ਅਗੋਚਰ ਹਰਿ ਸਿਮਰਤ ਦੁਖ ਲਾਥ ॥

सरनि समरथ अकथ अगोचर हरि सिमरत दुख लाथ ॥

Sarani samarath akath agochar hari simarat dukh laath ||

ਹੇ ਸਮਰਥ! ਹੇ ਅਕੱਥ! ਹੇ ਅਗੋਚਰ! ਹੇ ਹਰੀ! (ਮੈਂ ਤੇਰੀ) ਸਰਨ (ਆਇਆ ਹਾਂ), (ਤੇਰਾ ਨਾਮ) ਸਿਮਰਦਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ ।

शरण देने वाले, पूर्ण समर्थ, अकथनीय, इन्द्रियातीत परमेश्वर का सिमरन करने से दुःख-दर्द निवृत्त हो जाते हैं।

In the Sanctuary of the All-powerful, Indescribable, Unfathomable Lord, meditate in remembrance on Him, and your pains shall vanish.

Guru Arjan Dev ji / Raag Kedara / / Guru Granth Sahib ji - Ang 1120

ਨਾਨਕ ਦੀਨ ਧੂਰਿ ਜਨ ਬਾਂਛਤ ਮਿਲੈ ਲਿਖਤ ਧੁਰਿ ਮਾਥ ॥੨॥੬॥੮॥

नानक दीन धूरि जन बांछत मिलै लिखत धुरि माथ ॥२॥६॥८॥

Naanak deen dhoori jan baanchhat milai likhat dhuri maath ||2||6||8||

ਗਰੀਬ ਨਾਨਕ ਤੇਰੇ ਸੰਤ ਜਨਾਂ ਦੀ ਚਰਨ-ਧੂੜ ਮੰਗਦਾ ਹੈ । ਇਹ ਚਰਨ-ਧੂੜ ਉਸ ਮਨੁੱਖ ਨੂੰ ਮਿਲਦੀ ਹੈ, ਜਿਸ ਦੇ ਮੱਥੇ ਉਤੇ ਧੁਰ-ਦਰਗਾਹ ਤੋਂ ਲਿਖੀ ਹੁੰਦੀ ਹੈ ॥੨॥੬॥੮॥

नानक दीन संतजनों की चरण-धूल की कामना करता है, पर माथे पर भाग्य हो तो ही यह मिलती है॥ २॥ ६॥ ८॥

Nanak longs for the dust of the feet of the Lord's humble servant; he shall obtain it only if such pre-ordained destiny is written on his forehead. ||2||6||8||

Guru Arjan Dev ji / Raag Kedara / / Guru Granth Sahib ji - Ang 1120


ਕੇਦਾਰਾ ਮਹਲਾ ੫ ਘਰੁ ੫

केदारा महला ५ घरु ५

Kedaaraa mahalaa 5 gharu 5

ਰਾਗ ਕੇਦਾਰਾ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ।

केदारा महला ५ घरु ५

Kaydaaraa, Fifth Mehl, Fifth House:

Guru Arjan Dev ji / Raag Kedara / / Guru Granth Sahib ji - Ang 1120

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

वह अद्वितीय परमेश्वर जिसका वाचक ओम् है, केवल (ऑकार स्वरूप) एक है, सतगुरु की कृपा से प्राप्त होता है।

One Universal Creator God. By The Grace Of The True Guru:

Guru Arjan Dev ji / Raag Kedara / / Guru Granth Sahib ji - Ang 1120

ਬਿਸਰਤ ਨਾਹਿ ਮਨ ਤੇ ਹਰੀ ॥

बिसरत नाहि मन ते हरी ॥

Bisarat naahi man te haree ||

(ਜਿਸ ਮਨੁੱਖ ਦੇ) ਮਨ ਤੋਂ ਪਰਮਾਤਮਾ ਨਹੀਂ ਭੁੱਲਦਾ,

मन से ईश्वर कदापि नहीं भूलता,"

I do not forget the Lord in my mind.

Guru Arjan Dev ji / Raag Kedara / / Guru Granth Sahib ji - Ang 1120

ਅਬ ਇਹ ਪ੍ਰੀਤਿ ਮਹਾ ਪ੍ਰਬਲ ਭਈ ਆਨ ਬਿਖੈ ਜਰੀ ॥ ਰਹਾਉ ॥

अब इह प्रीति महा प्रबल भई आन बिखै जरी ॥ रहाउ ॥

Ab ih preeti mahaa prbal bhaee aan bikhai jaree || rahaau ||

ਉਸ ਦੇ ਅੰਦਰ ਆਖ਼ਰ ਇਹ ਪਿਆਰ ਇਤਨਾ ਬਲਵਾਨ ਹੋ ਜਾਂਦਾ ਹੈ ਕਿ ਹੋਰ ਸਾਰੇ ਵਿਸ਼ੇ (ਇਸ ਪ੍ਰੀਤ-ਅਗਨੀ ਵਿਚ) ਸੜ ਜਾਂਦੇ ਹਨ ॥ ਰਹਾਉ ॥

यह प्रेम अब अटूट हो चुका है और अन्य सब विकार दूर हो गए हैं।॥ रहाउ॥

This love has now become very strong; it has burnt away other corruption. || Pause ||

Guru Arjan Dev ji / Raag Kedara / / Guru Granth Sahib ji - Ang 1120


ਬੂੰਦ ਕਹਾ ਤਿਆਗਿ ਚਾਤ੍ਰਿਕ ਮੀਨ ਰਹਤ ਨ ਘਰੀ ॥

बूंद कहा तिआगि चात्रिक मीन रहत न घरी ॥

Boondd kahaa tiaagi chaatrik meen rahat na gharee ||

(ਵੇਖੋ ਪ੍ਰੀਤ ਦੇ ਕਾਰਨਾਮੇ!) ਪਪੀਹਾ (ਸ਼੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਬੂੰਦ ਛੱਡ ਕੇ ਕਿਸੇ ਹੋਰ ਬੂੰਦ ਨਾਲ ਤ੍ਰਿਪਤ ਨਹੀਂ ਹੁੰਦਾ । ਮੱਛੀ (ਦਾ ਪਾਣੀ ਨਾਲ ਇਤਨਾ ਪਿਆਰ ਹੈ ਕਿ ਉਹ ਪਾਣੀ ਤੋਂ ਬਿਨਾ) ਇਕ ਘੜੀ ਭੀ ਜੀਊ ਨਹੀਂ ਸਕਦੀ ।

जिस प्रकार चातक बूंद को छोड़ नहीं सकता, मछली जल बिना घड़ी भी नहीं रहती।

How can the rainbird forsake the rain-drop? The fish cannot survive without water, even for an instant.

Guru Arjan Dev ji / Raag Kedara / / Guru Granth Sahib ji - Ang 1120


Download SGGS PDF Daily Updates ADVERTISE HERE