ANG 1119, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਅੰਤਰ ਕਾ ਅਭਿਮਾਨੁ ਜੋਰੁ ਤੂ ਕਿਛੁ ਕਿਛੁ ਕਿਛੁ ਜਾਨਤਾ ਇਹੁ ਦੂਰਿ ਕਰਹੁ ਆਪਨ ਗਹੁ ਰੇ ॥

अंतर का अभिमानु जोरु तू किछु किछु किछु जानता इहु दूरि करहु आपन गहु रे ॥

Anttar kaa abhimaanu joru too kichhu kichhu kichhu jaanataa ihu doori karahu aapan gahu re ||

ਆਪਣੇ ਅੰਦਰ ਦਾ ਇਹ ਮਾਣ ਹੈਂਕੜ ਦੂਰ ਕਰ ਕਿ ਤੂੰ ਬਹੁਤ ਕੁਝ ਜਾਣਦਾ ਹੈਂ (ਕਿ ਤੂੰ ਬੜਾ ਸਿਆਣਾ ਹੈਂ) । ਆਪਣੇ ਆਪ ਨੂੰ ਵੱਸ ਵਿਚ ਰੱਖ ।

मन का अभिमान जो कुछ तू जानता है, इसे दूर करो और अपने आप को नियंत्रण में रखो।

So you think that the egotistical pride in power which you harbor deep within is everything. Let it go, and restrain your self-conceit.

Guru Ramdas ji / Raag Kedara / / Guru Granth Sahib ji - Ang 1119

ਜਨ ਨਾਨਕ ਕਉ ਹਰਿ ਦਇਆਲ ਹੋਹੁ ਸੁਆਮੀ ਹਰਿ ਸੰਤਨ ਕੀ ਧੂਰਿ ਕਰਿ ਹਰੇ ॥੨॥੧॥੨॥

जन नानक कउ हरि दइआल होहु सुआमी हरि संतन की धूरि करि हरे ॥२॥१॥२॥

Jan naanak kau hari daiaal hohu suaamee hari santtan kee dhoori kari hare ||2||1||2||

ਹੇ ਹਰੀ! ਹੇ ਸੁਆਮੀ! ਦਾਸ ਨਾਨਕ ਉਤੇ ਦਇਆਵਾਨ ਹੋਹੁ । (ਦਾਸ ਨਾਨਕ ਨੂੰ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਾਈ ਰੱਖ ॥੨॥੧॥੨॥

नानक विनती करते हैं कि हे स्वामी ! दयालु होकर हमें संतजनों की चरण-धूल बना॥२॥१॥२॥

Please be kind to servant Nanak, O Lord, my Lord and Master; please make him the dust of the Feet of the Saints. ||2||1||2||

Guru Ramdas ji / Raag Kedara / / Guru Granth Sahib ji - Ang 1119

ਕੇਦਾਰਾ ਮਹਲਾ ੫ ਘਰੁ ੨

केदारा महला ५ घरु २

Kedaaraa mahalaa 5 gharu 2

ਰਾਗ ਕੇਦਾਰਾ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ।

केदारा महला ५ घरु २

Kaydaaraa, Fifth Mehl, Second House:

Guru Arjan Dev ji / Raag Kedara / / Guru Granth Sahib ji - Ang 1119

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

वह अद्वितीय परमेश्वर जिसका वाचक ओम् है, केवल (ऑकार स्वरूप) एक है, सतगुरु की कृपा से प्राप्त होता है।

One Universal Creator God. By The Grace Of The True Guru:

Guru Arjan Dev ji / Raag Kedara / / Guru Granth Sahib ji - Ang 1119

ਮਾਈ ਸੰਤਸੰਗਿ ਜਾਗੀ ॥

माई संतसंगि जागी ॥

Maaee santtasanggi jaagee ||

ਹੇ ਮਾਂ! (ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਸੰਗਤ ਵਿਚ (ਟਿਕ ਕੇ ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦੀ ਹੈ,

हे माँ ! संतों के संग जागृति प्राप्त हुई है,"

O mother, I have awakened in the Society of the Saints.

Guru Arjan Dev ji / Raag Kedara / / Guru Granth Sahib ji - Ang 1119

ਪ੍ਰਿਅ ਰੰਗ ਦੇਖੈ ਜਪਤੀ ਨਾਮੁ ਨਿਧਾਨੀ ॥ ਰਹਾਉ ॥

प्रिअ रंग देखै जपती नामु निधानी ॥ रहाउ ॥

Pria rangg dekhai japatee naamu nidhaanee || rahaau ||

(ਉਹ ਹਰ ਪਾਸੇ) ਪਿਆਰੇ ਪ੍ਰਭੂ ਦੇ ਹੀ (ਕੀਤੇ) ਕੌਤਕ ਵੇਖਦੀ ਹੈ, (ਉਹ ਜੀਵ-ਇਸਤ੍ਰੀ ਪਰਮਾਤਮਾ ਦਾ) ਨਾਮ ਜਪਦੀ ਸੁਖਾਂ ਦੇ ਖ਼ਜ਼ਾਨੇ ਵਾਲੀ ਬਣ ਜਾਂਦੀ ਹੈ ॥ ਰਹਾਉ ॥

प्रिय के रंग देखती सुखनिधि हरिनाम को ही जपती हूँ॥ रहाउ॥

Seeing the Love of my Beloved, I chant His Name, the greatest treasure || Pause ||

Guru Arjan Dev ji / Raag Kedara / / Guru Granth Sahib ji - Ang 1119

ਦਰਸਨ ਪਿਆਸ ਲੋਚਨ ਤਾਰ ਲਾਗੀ ॥

दरसन पिआस लोचन तार लागी ॥

Darasan piaas lochan taar laagee ||

ਹੇ ਮਾਂ! (ਜਿਹੜੀ ਜੀਵ-ਇਸਤ੍ਰੀ ਗੁਰੂ ਦੀ ਸੰਗਤ ਵਿਚ ਟਿਕ ਕੇ ਮਾਇਆ ਦੇ ਮੋਹ ਦੀ ਨੀਂਦ ਤੋਂ ਜਾਗ ਪੈਂਦੀ ਹੈ, ਉਸ ਦੇ ਅੰਦਰ ਪਰਮਾਤਮਾ ਦੇ) ਦਰਸਨ ਦੀ ਤਾਂਘ ਬਣੀ ਰਹਿੰਦੀ ਹੈ (ਦਰਸਨ ਦੀ ਉਡੀਕ ਵਿਚ ਹੀ ਉਸ ਦੀਆਂ) ਅੱਖਾਂ ਦੀ ਤਾਰ ਬੱਝੀ ਰਹਿੰਦੀ ਹੈ ।

प्रभु -दर्शन की लालसा में ऑखें उधर ही लगी हैं एवं

I am so thirsty for the Blessed Vision of His Darshan. my eyes are focused on Him;

Guru Arjan Dev ji / Raag Kedara / / Guru Granth Sahib ji - Ang 1119

ਬਿਸਰੀ ਤਿਆਸ ਬਿਡਾਨੀ ॥੧॥

बिसरी तिआस बिडानी ॥१॥

Bisaree tiaas bidaanee ||1||

ਉਸ ਨੂੰ ਹੋਰ ਹੋਰ ਪਾਸੇ ਦੀ ਪਿਆਸ ਭੁੱਲ ਜਾਂਦੀ ਹੈ ॥੧॥

इसने अन्य चीजों की चाह छोड़ दी है॥१॥

I have forgotten other thirsts. ||1||

Guru Arjan Dev ji / Raag Kedara / / Guru Granth Sahib ji - Ang 1119

ਅਬ ਗੁਰੁ ਪਾਇਓ ਹੈ ਸਹਜ ਸੁਖਦਾਇਕ ਦਰਸਨੁ ਪੇਖਤ ਮਨੁ ਲਪਟਾਨੀ ॥

अब गुरु पाइओ है सहज सुखदाइक दरसनु पेखत मनु लपटानी ॥

Ab guru paaio hai sahaj sukhadaaik darasanu pekhat manu lapataanee ||

ਹੇ ਮਾਂ! (ਮੈਨੂੰ ਭੀ) ਹੁਣ ਆਤਮਕ ਅਡੋਲਤਾ ਦਾ ਆਨੰਦ ਦੇਣ ਵਾਲਾ ਗੁਰੂ ਮਿਲ ਪਿਆ ਹੈ । (ਉਸ ਦਾ) ਦਰਸਨ ਕਰ ਕੇ (ਮੇਰਾ) ਮਨ (ਉਸ ਦੇ ਚਰਨਾਂ ਵਿਚ) ਲਪਟ ਗਿਆ ਹੈ ।

अब गुरु पा लिया है, जो परम सुख प्रदान करने वाला है, उसके दर्शन करते ही मन उसमें लीन हो चुका है।

Now, I have found my Peace-giving Guru with ease; seeing His Darshan, my mind clings to Him.

Guru Arjan Dev ji / Raag Kedara / / Guru Granth Sahib ji - Ang 1119

ਦੇਖਿ ਦਮੋਦਰ ਰਹਸੁ ਮਨਿ ਉਪਜਿਓ ਨਾਨਕ ਪ੍ਰਿਅ ਅੰਮ੍ਰਿਤ ਬਾਨੀ ॥੨॥੧॥

देखि दमोदर रहसु मनि उपजिओ नानक प्रिअ अम्रित बानी ॥२॥१॥

Dekhi damodar rahasu mani upajio naanak pria ammmrit baanee ||2||1||

ਨਾਨਕ ਆਖਦਾ ਹੈ (ਹੇ ਮਾਂ!) ਪਰਮਾਤਮਾ ਦਾ ਦਰਸਨ ਕਰ ਕੇ ਮਨ ਵਿਚ ਹੁਲਾਸ ਪੈਦਾ ਹੋ ਜਾਂਦਾ ਹੈ । ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ॥੨॥੧॥

नानक का कथन है कि प्रभु को देखकर मन में आनंद ही आनंद उत्पन्न हो गया है और उस प्रेिय की अमृत-वाणी ने विभोर कर दिया है॥ २॥ १॥

Seeing my Lord, joy has welled up in my mind; O Nanak, the speech of my Beloved is so sweet! ||2||1||

Guru Arjan Dev ji / Raag Kedara / / Guru Granth Sahib ji - Ang 1119

ਕੇਦਾਰਾ ਮਹਲਾ ੫ ਘਰੁ ੩

केदारा महला ५ घरु ३

Kedaaraa mahalaa 5 gharu 3

ਰਾਗ ਕੇਦਾਰਾ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ।

केदारा महला ५ घरु ३

Kaydaaraa, Fifth Mehl, Third House:

Guru Arjan Dev ji / Raag Kedara / / Guru Granth Sahib ji - Ang 1119

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

वह अद्वितीय परमेश्वर जिसका वाचक ओम् है, केवल (ऑकार स्वरूप) एक है, सतगुरु की कृपा से प्राप्त होता है।

One Universal Creator God. By The Grace Of The True Guru:

Guru Arjan Dev ji / Raag Kedara / / Guru Granth Sahib ji - Ang 1119

ਦੀਨ ਬਿਨਉ ਸੁਨੁ ਦਇਆਲ ॥

दीन बिनउ सुनु दइआल ॥

Deen binau sunu daiaal ||

ਹੇ ਦਇਆਲ ਪ੍ਰਭੂ! ਹੇ ਅਨਾਥਾਂ ਦੇ ਨਾਥ! ਮੇਰੀ ਗਰੀਬ ਦੀ ਬੇਨਤੀ ਸੁਣ-

हे दयासागर ! इस दीन की विनती सुनो;

Please listen to the prayers of the humble, O Merciful Lord.

Guru Arjan Dev ji / Raag Kedara / / Guru Granth Sahib ji - Ang 1119

ਪੰਚ ਦਾਸ ਤੀਨਿ ਦੋਖੀ ਏਕ ਮਨੁ ਅਨਾਥ ਨਾਥ ॥

पंच दास तीनि दोखी एक मनु अनाथ नाथ ॥

Pancch daas teeni dokhee ek manu anaath naath ||

(ਮੇਰਾ ਇਹ) ਇਕ ਮਨ ਹੈ, (ਕਾਮਾਦਿਕ) ਪੰਜਾਂ ਦਾ ਗ਼ੁਲਾਮ (ਬਣਿਆ ਪਿਆ) ਹੈ, ਮਾਇਆ ਦੇ ਤਿੰਨ ਗੁਣ ਇਸ ਦੇ ਵੈਰੀ ਹਨ ।

हे अनाथों के नाथ ! मन केवल एक ही है, मगर पाँच (कामादिक) दास एवं तीन (गुण रूपी) दोषी पीड़ा दे रहे हैं,"

The five thieves and the three dispositions torment my mind.

Guru Arjan Dev ji / Raag Kedara / / Guru Granth Sahib ji - Ang 1119

ਰਾਖੁ ਹੋ ਕਿਰਪਾਲ ॥ ਰਹਾਉ ॥

राखु हो किरपाल ॥ रहाउ ॥

Raakhu ho kirapaal || rahaau ||

ਹੇ ਕਿਰਪਾਲ ਪ੍ਰਭੂ! (ਮੈਨੂੰ ਇਹਨਾਂ ਤੋਂ) ਬਚਾ ਲੈ ॥ ਰਹਾਉ ॥

हे कृपानिधि ! इनसे मुझे बचा लो॥ रहाउ॥

O Merciful Lord, Master of the masterless, please save me from them. || Pause ||

Guru Arjan Dev ji / Raag Kedara / / Guru Granth Sahib ji - Ang 1119

ਅਨਿਕ ਜਤਨ ਗਵਨੁ ਕਰਉ ॥

अनिक जतन गवनु करउ ॥

Anik jatan gavanu karau ||

ਹੇ ਪ੍ਰਭੂ! (ਇਹਨਾਂ ਤੋਂ ਬਚਣ ਲਈ) ਮੈਂ ਕਦੀ ਜਤਨ ਕਰਦਾ ਹਾਂ, ਮੈਂ ਤੀਰਥਾਂ ਤੇ ਜਾਂਦਾ ਹਾਂ,

तीर्थ-यात्रा के मैं अनेक यत्न करता हूँ,"

I make all sorts of efforts and go on pilgrimages;

Guru Arjan Dev ji / Raag Kedara / / Guru Granth Sahib ji - Ang 1119

ਖਟੁ ਕਰਮ ਜੁਗਤਿ ਧਿਆਨੁ ਧਰਉ ॥

खटु करम जुगति धिआनु धरउ ॥

Khatu karam jugati dhiaanu dharau ||

ਮੈਂ ਛੇ (ਰੋਜ਼ਾਨਾ) ਕਰਮਾਂ ਦੀ ਮਰਯਾਦਾ ਨਿਬਾਹੁੰਦਾ ਹਾਂ, ਮੈਂ ਸਮਾਧੀਆਂ ਲਾਂਦਾ ਹਾਂ ।

छः कर्मों की युक्ति में ध्यान लगाता हूँ,"

I perform the six rituals, and meditate in the right way.

Guru Arjan Dev ji / Raag Kedara / / Guru Granth Sahib ji - Ang 1119

ਉਪਾਵ ਸਗਲ ਕਰਿ ਹਾਰਿਓ ਨਹ ਨਹ ਹੁਟਹਿ ਬਿਕਰਾਲ ॥੧॥

उपाव सगल करि हारिओ नह नह हुटहि बिकराल ॥१॥

Upaav sagal kari haario nah nah hutahi bikaraal ||1||

ਹੇ ਪ੍ਰਭੂ! ਮੈਂ ਸਾਰੇ ਹੀਲੇ ਕਰ ਕੇ ਥੱਕ ਗਿਆ ਹਾਂ, ਪਰ ਇਹ ਡਰਾਉਣੇ ਵਿਕਾਰ (ਮੇਰੇ ਉੱਤੇ ਹੱਲੇ ਕਰਨੋਂ) ਥੱਕਦੇ ਨਹੀਂ ਹਨ ॥੧॥

सब उपाय कर हार चुका हूँ, मगर विकराल विकार नहीं छूटते॥१॥

I am so tired of making all these efforts, but the horrible demons still do not leave me. ||1||

Guru Arjan Dev ji / Raag Kedara / / Guru Granth Sahib ji - Ang 1119

ਸਰਣਿ ਬੰਦਨ ਕਰੁਣਾ ਪਤੇ ॥

सरणि बंदन करुणा पते ॥

Sara(nn)i banddan karu(nn)aa pate ||

ਹੇ ਦਇਆ ਦੇ ਮਾਲਕ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰੇ ਦਰ ਤੇ ਸਿਰ ਨਿਵਾਉਂਦਾ ਹਾਂ ।

हे करुणामय ! तेरी शरण में आया हूँ, तेरी वंदना करता हूँ।

I seek Your Sanctuary, and bow to You, O Compassionate Lord.

Guru Arjan Dev ji / Raag Kedara / / Guru Granth Sahib ji - Ang 1119

ਭਵ ਹਰਣ ਹਰਿ ਹਰਿ ਹਰਿ ਹਰੇ ॥

भव हरण हरि हरि हरि हरे ॥

Bhav hara(nn) hari hari hari hare ||

ਹੇ ਜਨਮ ਮਰਨ ਦਾ ਗੇੜ ਦੂਰ ਕਰਨ ਵਾਲੇ ਹਰੀ!

हे श्रीहरि ! सृष्टि के जन्म-मरण के बन्धन तू ही काटनेवाला है,"

You are the Destroyer of fear, O Lord, Har, Har, Har, Har.

Guru Arjan Dev ji / Raag Kedara / / Guru Granth Sahib ji - Ang 1119

ਏਕ ਤੂਹੀ ਦੀਨ ਦਇਆਲ ॥

एक तूही दीन दइआल ॥

Ek toohee deen daiaal ||

ਹੇ ਦੀਨਾਂ ਉਤੇ ਦਇਆ ਕਰਨ ਵਾਲੇ! (ਮੇਰਾ) ਸਿਰਫ਼ ਤੂੰ ਹੀ (ਰਾਖਾ) ਹੈਂ ।

केवल तू ही दीनों पर दया करने वाला है।

You alone are Merciful to the meek.

Guru Arjan Dev ji / Raag Kedara / / Guru Granth Sahib ji - Ang 1119

ਪ੍ਰਭ ਚਰਨ ਨਾਨਕ ਆਸਰੋ ॥

प्रभ चरन नानक आसरो ॥

Prbh charan naanak aasaro ||

ਹੇ ਪ੍ਰਭੂ! ਨਾਨਕ ਨੂੰ ਤੇਰੇ ਹੀ ਚਰਨਾਂ ਦਾ ਆਸਰਾ ਹੈ ।

नानक का कथन है कि हे प्रभु ! तेरे चरणों का ही आसरा है।

Nanak takes the Support of God's Feet.

Guru Arjan Dev ji / Raag Kedara / / Guru Granth Sahib ji - Ang 1119

ਉਧਰੇ ਭ੍ਰਮ ਮੋਹ ਸਾਗਰ ॥

उधरे भ्रम मोह सागर ॥

Udhare bhrm moh saagar ||

ਹੇ ਪ੍ਰਭੂ! (ਅਨੇਕਾਂ ਜੀਵ) ਭਰਮ ਤੇ ਮੋਹ ਦੇ ਸਮੁੰਦਰ (ਵਿਚ ਡੁੱਬਣ) ਤੋਂ ਬਚ ਗਏ,

मेरा भ्रम-मोह के समन्दर से उद्धार

I have been rescued from the ocean of doubt,

Guru Arjan Dev ji / Raag Kedara / / Guru Granth Sahib ji - Ang 1119

ਲਗਿ ਸੰਤਨਾ ਪਗ ਪਾਲ ॥੨॥੧॥੨॥

लगि संतना पग पाल ॥२॥१॥२॥

Lagi santtanaa pag paal ||2||1||2||

ਤੇਰੇ ਸੰਤ ਜਨਾਂ ਦੀ ਚਰਨੀਂ ਲੱਗ ਕੇ, ਤੇਰੇ ਸੰਤ ਜਨਾਂ ਦਾ ਪੱਲਾ ਫੜ ਕੇ ॥੨॥੧॥੨॥

संतजनों के चरणों में लग कर हो पाया है॥२॥१॥२॥

Holding tight to the feet and the robes of the Saints. ||2||1||2||

Guru Arjan Dev ji / Raag Kedara / / Guru Granth Sahib ji - Ang 1119

ਕੇਦਾਰਾ ਮਹਲਾ ੫ ਘਰੁ ੪

केदारा महला ५ घरु ४

Kedaaraa mahalaa 5 gharu 4

ਰਾਗ ਕੇਦਾਰਾ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ।

केदारा महला ५ घरु ४

Kaydaaraa, Fifth Mehl, Fourth House:

Guru Arjan Dev ji / Raag Kedara / / Guru Granth Sahib ji - Ang 1119

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

वह अद्वितीय परमेश्वर जिसका वाचक ओम् है, केवल (ऑकार स्वरूप) एक है, सतगुरु की कृपा से प्राप्त होता है।

One Universal Creator God. By The Grace Of The True Guru:

Guru Arjan Dev ji / Raag Kedara / / Guru Granth Sahib ji - Ang 1119

ਸਰਨੀ ਆਇਓ ਨਾਥ ਨਿਧਾਨ ॥

सरनी आइओ नाथ निधान ॥

Saranee aaio naath nidhaan ||

ਹੇ ਨਾਥ! ਹੇ (ਸਭ ਸੁਖਾਂ ਦੇ) ਖ਼ਜ਼ਾਨੇ! ਮੈਂ ਤੇਰੀ ਸਰਨ ਆਇਆ ਹਾਂ

हे सुखनिधान, स्वामी ! मैं तेरी शरण में आया हूँ।

I have come to Your Sanctuary, O Lord, O Supreme Treasure.

Guru Arjan Dev ji / Raag Kedara / / Guru Granth Sahib ji - Ang 1119

ਨਾਮ ਪ੍ਰੀਤਿ ਲਾਗੀ ਮਨ ਭੀਤਰਿ ਮਾਗਨ ਕਉ ਹਰਿ ਦਾਨ ॥੧॥ ਰਹਾਉ ॥

नाम प्रीति लागी मन भीतरि मागन कउ हरि दान ॥१॥ रहाउ ॥

Naam preeti laagee man bheetari maagan kau hari daan ||1|| rahaau ||

ਮੇਰੇ ਮਨ ਵਿਚ ਤੇਰੇ ਨਾਮ ਦਾ ਪਿਆਰ ਪੈਦਾ ਹੋ ਗਿਆ ਹੈ । ਹੇ ਹਰੀ! ਤੇਰੇ ਨਾਮ ਦਾ ਦਾਨ ਮੰਗਣ ਲਈ (ਮੈਂ ਤੇਰੀ ਸਰਨ ਪਿਆ ਹਾਂ) ॥੧॥ ਰਹਾਉ ॥

मन में तेरे नाम से प्रीति लग चुकी है, तुझसे हरिनाम दान मांगता हूँ॥ १॥ रहाउ॥

Love for the Naam, the Name of the Lord, is enshrined within my mind; I beg for the gift of Your Name. ||1|| Pause ||

Guru Arjan Dev ji / Raag Kedara / / Guru Granth Sahib ji - Ang 1119

ਸੁਖਦਾਈ ਪੂਰਨ ਪਰਮੇਸੁਰ ਕਰਿ ਕਿਰਪਾ ਰਾਖਹੁ ਮਾਨ ॥

सुखदाई पूरन परमेसुर करि किरपा राखहु मान ॥

Sukhadaaee pooran paramesur kari kirapaa raakhahu maan ||

ਹੇ ਸੁਖ ਦਾਤੇ! ਹੇ ਸਰਬ ਗੁਣ ਭਰਪੂਰ! ਹੇ ਸਭ ਤੋਂ ਉੱਚੇ ਮਾਲਕ! ਮਿਹਰ ਕਰ, (ਮੇਰੀ ਸਰਨ ਪਏ ਦੀ) ਲਾਜ ਰੱਖ ।

हे सुखदाता, परिपूर्ण परमेश्वर ! कृपा कर मेरा मान रखो,"

O Perfect Transcendent Lord, Giver of Peace, please grant Your Grace and save my honor.

Guru Arjan Dev ji / Raag Kedara / / Guru Granth Sahib ji - Ang 1119

ਦੇਹੁ ਪ੍ਰੀਤਿ ਸਾਧੂ ਸੰਗਿ ਸੁਆਮੀ ਹਰਿ ਗੁਨ ਰਸਨ ਬਖਾਨ ॥੧॥

देहु प्रीति साधू संगि सुआमी हरि गुन रसन बखान ॥१॥

Dehu preeti saadhoo sanggi suaamee hari gun rasan bakhaan ||1||

ਹੇ ਸੁਆਮੀ! ਗੁਰੂ ਦੀ ਸੰਗਤ ਵਿਚ (ਰੱਖ ਕੇ ਮੈਨੂੰ ਆਪਣਾ) ਪਿਆਰ ਬਖ਼ਸ਼ । ਹੇ ਹਰੀ! ਮੇਰੀ ਜੀਭ ਤੇਰੇ ਗੁਣ ਉਚਾਰਦੀ ਰਹੇ ॥੧॥

हे स्वामी ! साधुजनों के संग प्रीति प्रदान करो, ताकि जिव्हा से मैं तेरे गुणों का बखान करता रहूँ॥१॥

Please bless me with such love, O my Lord and Master, that in the Saadh Sangat, the Company of the Holy, I may chant the Glorious Praises of the Lord with my tongue. ||1||

Guru Arjan Dev ji / Raag Kedara / / Guru Granth Sahib ji - Ang 1119

ਗੋਪਾਲ ਦਇਆਲ ਗੋਬਿਦ ਦਮੋਦਰ ਨਿਰਮਲ ਕਥਾ ਗਿਆਨ ॥

गोपाल दइआल गोबिद दमोदर निरमल कथा गिआन ॥

Gopaal daiaal gobid damodar niramal kathaa giaan ||

ਹੇ ਗੋਪਾਲ! ਹੇ ਦਇਆਲ! ਹੇ ਗੋਬਿੰਦ! ਹੇ ਦਮੋਦਰ! ਮੈਨੂੰ ਆਪਣੀ ਪਵਿੱਤਰ ਸਿਫ਼ਤ-ਸਾਲਾਹ ਦੀ ਸੂਝ (ਬਖ਼ਸ਼) ।

हे गोविन्द, गोपाल, दयालु परमेश्वर ! तेरी ज्ञान कथा अति पावन है।

O Lord of the World, Merciful Lord of the Universe, Your sermon and spiritual wisdom are immaculate and pure.

Guru Arjan Dev ji / Raag Kedara / / Guru Granth Sahib ji - Ang 1119

ਨਾਨਕ ਕਉ ਹਰਿ ਕੈ ਰੰਗਿ ਰਾਗਹੁ ਚਰਨ ਕਮਲ ਸੰਗਿ ਧਿਆਨ ॥੨॥੧॥੩॥

नानक कउ हरि कै रंगि रागहु चरन कमल संगि धिआन ॥२॥१॥३॥

Naanak kau hari kai ranggi raagahu charan kamal sanggi dhiaan ||2||1||3||

ਹੇ ਹਰੀ! ਨਾਨਕ ਨੂੰ ਆਪਣੇ (ਪਿਆਰ-) ਰੰਗ ਵਿਚ ਰੰਗ ਦੇਹ । (ਨਾਨਕ ਦੀ) ਸੁਰਤ ਤੇਰੇ ਸੋਹਣੇ ਚਰਨਾਂ ਵਿਚ ਟਿਕੀ ਰਹੇ ॥੨॥੧॥੩॥

नानक को हरि के रंग में रंग दो ताकि उसका ध्यान तेरे चरण-कमल में लवलीन रहे॥ २॥ १॥ ३॥

Please attune Nanak to Your Love, O Lord, and focus his meditation on Your Lotus Feet. ||2||1||3||

Guru Arjan Dev ji / Raag Kedara / / Guru Granth Sahib ji - Ang 1119

ਕੇਦਾਰਾ ਮਹਲਾ ੫ ॥

केदारा महला ५ ॥

Kedaaraa mahalaa 5 ||

केदारा महला ५॥

Kaydaaraa, Fifth Mehl:

Guru Arjan Dev ji / Raag Kedara / / Guru Granth Sahib ji - Ang 1119

ਹਰਿ ਕੇ ਦਰਸਨ ਕੋ ਮਨਿ ਚਾਉ ॥

हरि के दरसन को मनि चाउ ॥

Hari ke darasan ko mani chaau ||

ਮੇਰੇ ਮਨ ਵਿਚ ਹਰੀ ਦੇ ਦਰਸਨ ਦੀ ਤਾਂਘ ਹੈ ।

मेरे मन में परमात्मा के दर्शन का चाव है,"

My mind yearns for the Blessed Vision of the Lord's Darshan.

Guru Arjan Dev ji / Raag Kedara / / Guru Granth Sahib ji - Ang 1119

ਕਰਿ ਕਿਰਪਾ ਸਤਸੰਗਿ ਮਿਲਾਵਹੁ ਤੁਮ ਦੇਵਹੁ ਅਪਨੋ ਨਾਉ ॥ ਰਹਾਉ ॥

करि किरपा सतसंगि मिलावहु तुम देवहु अपनो नाउ ॥ रहाउ ॥

Kari kirapaa satasanggi milaavahu tum devahu apano naau || rahaau ||

ਹੇ ਹਰੀ! ਮਿਹਰ ਕਰ ਕੇ ਮੈਨੂੰ ਸਾਧ ਸੰਗਤ ਵਿਚ ਮਿਲਾਈ ਰੱਖ, (ਤੇ ਉਥੇ ਰੱਖ ਕੇ) ਮੈਨੂੰ ਆਪਣਾ ਨਾਮ ਬਖ਼ਸ਼ ॥ ਰਹਾਉ ॥

हे परमेश्वर ! कृपा कर सत्संग में मिला दो और तुम अपना नाम दे दो॥ रहाउ॥

Please grant Your Grace, and unite me with the Society of the Saints; please bless me with Your Name. || Pause ||

Guru Arjan Dev ji / Raag Kedara / / Guru Granth Sahib ji - Ang 1119

ਕਰਉ ਸੇਵਾ ਸਤ ਪੁਰਖ ਪਿਆਰੇ ਜਤ ਸੁਨੀਐ ਤਤ ਮਨਿ ਰਹਸਾਉ ॥

करउ सेवा सत पुरख पिआरे जत सुनीऐ तत मनि रहसाउ ॥

Karau sevaa sat purakh piaare jat suneeai tat mani rahasaau ||

ਹੇ ਪਿਆਰੇ ਹਰੀ! (ਮਿਹਰ ਕਰ) ਮੈਂ ਗੁਰਮੁਖਾਂ ਦੀ ਸੇਵਾ ਕਰਦਾ ਰਹਾਂ (ਕਿਉਂਕਿ ਗੁਰਮੁਖਾਂ ਦੀ ਸੰਗਤ ਵਿਚ) ਜਿਥੇ ਭੀ ਤੇਰਾ ਨਾਮ ਸੁਣਿਆ ਜਾਂਦਾ ਹੈ ਉਥੇ ਹੀ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ ।

मैं प्यारे सत्पुरुष की सेवा में तल्लीन रहता हूँ, जब उसका यश सुनता हूँ तो मन में भरपूर आनंद उत्पन्न हो जाता है।

I serve my True Beloved Lord. Wherever I hear His Praise, there my mind is in ecstasy.

Guru Arjan Dev ji / Raag Kedara / / Guru Granth Sahib ji - Ang 1119

Download SGGS PDF Daily Updates ADVERTISE HERE