ANG 1118, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਕੇਦਾਰਾ ਮਹਲਾ ੪ ਘਰੁ ੧

केदारा महला ४ घरु १

Kedaaraa mahalaa 4 gharu 1

ਰਾਗ ਕੇਦਾਰਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ।

केदारा महला ४ घरु १

Kaydaaraa, Fourth Mehl, First House:

Guru Ramdas ji / Raag Kedara / / Guru Granth Sahib ji - Ang 1118

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

वह अद्वितीय परमेश्वर जिसका वाचक ओम् है, केवल (ऑकार स्वरूप) एक है, सतगुरु की कृपा से प्राप्त होता है।

One Universal Creator God. By The Grace Of The True Guru:

Guru Ramdas ji / Raag Kedara / / Guru Granth Sahib ji - Ang 1118

ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ ॥

मेरे मन राम नाम नित गावीऐ रे ॥

Mere man raam naam nit gaaveeai re ||

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ ।

हे मेरे मन ! नित्य राम-नाम का भजन-गान करो;

O my mind, sing continually the Name of the Lord.

Guru Ramdas ji / Raag Kedara / / Guru Granth Sahib ji - Ang 1118

ਅਗਮ ਅਗੋਚਰੁ ਨ ਜਾਈ ਹਰਿ ਲਖਿਆ ਗੁਰੁ ਪੂਰਾ ਮਿਲੈ ਲਖਾਵੀਐ ਰੇ ॥ ਰਹਾਉ ॥

अगम अगोचरु न जाई हरि लखिआ गुरु पूरा मिलै लखावीऐ रे ॥ रहाउ ॥

Agam agocharu na jaaee hari lakhiaa guru pooraa milai lakhaaveeai re || rahaau ||

ਹੇ ਮਨ! ਉਹ ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਮਨੁੱਖ ਦੀ ਆਪਣੀ ਅਕਲ ਨਾਲ ਉਹ) ਸਮਝਿਆ ਨਹੀਂ ਜਾ ਸਕਦਾ । ਜਦੋਂ ਪੂਰਾ ਗੁਰੂ ਮਿਲਦਾ ਹੈ ਤਦੋਂ ਉਸ ਨੂੰ ਸਮਝਿਆ ਜਾ ਸਕਦਾ ਹੈ ॥ ਰਹਾਉ ॥

अपहुँच, मन-वाणी से परे प्रभु को देखा नहीं जा सकता, परन्तु यदि पूरा गुरु मिल जाए तो साक्षात्कार हो जाता है॥ रहाउ॥

The Inaccessible, Unfathomable Lord cannot be seen; meeting with the Perfect Guru, He is seen. || Pause ||

Guru Ramdas ji / Raag Kedara / / Guru Granth Sahib ji - Ang 1118


ਜਿਸੁ ਆਪੇ ਕਿਰਪਾ ਕਰੇ ਮੇਰਾ ਸੁਆਮੀ ਤਿਸੁ ਜਨ ਕਉ ਹਰਿ ਲਿਵ ਲਾਵੀਐ ਰੇ ॥

जिसु आपे किरपा करे मेरा सुआमी तिसु जन कउ हरि लिव लावीऐ रे ॥

Jisu aape kirapaa kare meraa suaamee tisu jan kau hari liv laaveeai re ||

ਹੇ ਮੇਰੇ ਮਨ! ਮੇਰਾ ਮਾਲਕ-ਪ੍ਰਭੂ ਜਿਸ ਮਨੁੱਖ ਉਤੇ ਆਪ ਹੀ ਕਿਰਪਾ ਕਰਦਾ ਹੈ, ਉਸ ਮਨੁੱਖ ਨੂੰ ਪ੍ਰਭੂ (ਆਪਣੇ ਚਰਨਾਂ ਦਾ) ਪਿਆਰ ਲਾਂਦਾ ਹੈ ।

मेरा स्वामी जिस पर अपनी कृपा करता है, उस व्यक्ति को अपनी लगन में लगा देता है।

That person, upon whom my Lord and Master showers His Mercy - the Lord attunes that one to Himself.

Guru Ramdas ji / Raag Kedara / / Guru Granth Sahib ji - Ang 1118

ਸਭੁ ਕੋ ਭਗਤਿ ਕਰੇ ਹਰਿ ਕੇਰੀ ਹਰਿ ਭਾਵੈ ਸੋ ਥਾਇ ਪਾਵੀਐ ਰੇ ॥੧॥

सभु को भगति करे हरि केरी हरि भावै सो थाइ पावीऐ रे ॥१॥

Sabhu ko bhagati kare hari keree hari bhaavai so thaai paaveeai re ||1||

ਹੇ ਮਨ! (ਆਪਣੇ ਵੱਲੋਂ) ਹਰੇਕ ਜੀਵ ਪਰਮਾਤਮਾ ਦੀ ਭਗਤੀ ਕਰਦਾ ਹੈ, ਪਰ ਉਹ ਮਨੁੱਖ (ਉਸ ਦੇ ਦਰ ਤੇ) ਪਰਵਾਨ ਹੁੰਦਾ ਹੈ ਜਿਹੜਾ ਉਸ ਨੂੰ ਪਿਆਰਾ ਲੱਗਦਾ ਹੈ ॥੧॥

वैसे तो हर व्यक्ति प्रभु की भक्ति करता है, मगर प्रभु को भा जाए तो वही सफल होती है।॥ १॥

Everyone worships the Lord, but only that person who is pleasing to the Lord is accepted. ||1||

Guru Ramdas ji / Raag Kedara / / Guru Granth Sahib ji - Ang 1118


ਹਰਿ ਹਰਿ ਨਾਮੁ ਅਮੋਲਕੁ ਹਰਿ ਪਹਿ ਹਰਿ ਦੇਵੈ ਤਾ ਨਾਮੁ ਧਿਆਵੀਐ ਰੇ ॥

हरि हरि नामु अमोलकु हरि पहि हरि देवै ता नामु धिआवीऐ रे ॥

Hari hari naamu amolaku hari pahi hari devai taa naamu dhiaaveeai re ||

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਕਿਸੇ ਦੁਨੀਆਵੀ ਮੁੱਲ ਤੋਂ ਨਹੀਂ ਮਿਲ ਸਕਦਾ, (ਉਸ ਦਾ ਇਹ ਨਾਮ ਉਸ) ਪਰਮਾਤਮਾ ਦੇ (ਆਪਣੇ) ਪਾਸ ਹੈ । ਜਦੋਂ ਪਰਮਾਤਮਾ (ਕਿਸੇ ਨੂੰ ਨਾਮ ਦੀ ਦਾਤਿ) ਦੇਂਦਾ ਹੈ, ਤਦੋਂ ਹੀ ਸਿਮਰਿਆ ਜਾ ਸਕਦਾ ਹੈ ।

हरिनाम अमूल्य है यह भण्डार प्रभु के ही पास है, यदि वह नाम प्रदान करे तो ही उसके नाम का चिंतन किया जाता है।

The Name of the Lord, Har, Har, is priceless. It rests with the Lord. If the Lord bestows it, then we meditate on the Naam.

Guru Ramdas ji / Raag Kedara / / Guru Granth Sahib ji - Ang 1118

ਜਿਸ ਨੋ ਨਾਮੁ ਦੇਇ ਮੇਰਾ ਸੁਆਮੀ ਤਿਸੁ ਲੇਖਾ ਸਭੁ ਛਡਾਵੀਐ ਰੇ ॥੨॥

जिस नो नामु देइ मेरा सुआमी तिसु लेखा सभु छडावीऐ रे ॥२॥

Jis no naamu dei meraa suaamee tisu lekhaa sabhu chhadaaveeai re ||2||

ਹੇ ਮਨ! ਮੇਰਾ ਮਾਲਕ-ਪ੍ਰਭੂ ਜਿਸ ਮਨੁੱਖ ਨੂੰ ਆਪਣਾ ਨਾਮ ਦੇਂਦਾ ਹੈ ਉਸ (ਦੇ ਪਿਛਲੇ ਕੀਤੇ ਕਰਮਾਂ ਦਾ) ਸਾਰਾ ਹਿਸਾਬ ਮੁੱਕ ਜਾਂਦਾ ਹੈ ॥੨॥

जिसे मेरा स्वामी नाम देता है, वह सब बन्धनों से मुक्त हो जाता है।॥२॥

That person, whom my Lord and Master blesses with His Name - his entire account is forgiven. ||2||

Guru Ramdas ji / Raag Kedara / / Guru Granth Sahib ji - Ang 1118


ਹਰਿ ਨਾਮੁ ਅਰਾਧਹਿ ਸੇ ਧੰਨੁ ਜਨ ਕਹੀਅਹਿ ਤਿਨ ਮਸਤਕਿ ਭਾਗੁ ਧੁਰਿ ਲਿਖਿ ਪਾਵੀਐ ਰੇ ॥

हरि नामु अराधहि से धंनु जन कहीअहि तिन मसतकि भागु धुरि लिखि पावीऐ रे ॥

Hari naamu araadhahi se dhannu jan kaheeahi tin masataki bhaagu dhuri likhi paaveeai re ||

ਹੇ ਮੇਰੇ ਮਨ! ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਮਨੁੱਖ ਵੱਡੇ ਭਾਗਾਂ ਵਾਲੇ ਆਖੇ ਜਾਂਦੇ ਹਨ । ਉਹਨਾਂ ਦੇ ਮੱਥੇ ਉੱਤੇ ਧੁਰੋਂ ਪ੍ਰਭੂ ਦੀ ਹਜ਼ੂਰੀ ਤੋਂ ਲਿਖੀ ਚੰਗੀ ਕਿਸਮਤ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ ।

हरिनाम की आराधना करने वाला व्यक्ति धन्य माना जाता है और उसके मस्तक पर प्रारम्भ से ही उत्तम भाग्य लिखा होता है।

Those humble beings who worship and adore the Lord's Name, are said to be blessed. Such is the good destiny written on their foreheads.

Guru Ramdas ji / Raag Kedara / / Guru Granth Sahib ji - Ang 1118

ਤਿਨ ਦੇਖੇ ਮੇਰਾ ਮਨੁ ਬਿਗਸੈ ਜਿਉ ਸੁਤੁ ਮਿਲਿ ਮਾਤ ਗਲਿ ਲਾਵੀਐ ਰੇ ॥੩॥

तिन देखे मेरा मनु बिगसै जिउ सुतु मिलि मात गलि लावीऐ रे ॥३॥

Tin dekhe meraa manu bigasai jiu sutu mili maat gali laaveeai re ||3||

ਉਹਨਾਂ ਦਾ ਦਰਸਨ ਕੀਤਿਆਂ ਮੇਰਾ ਮਨ (ਇਉਂ) ਖ਼ੁਸ਼ ਹੁੰਦਾ ਹੈ, ਜਿਵੇਂ ਪੁੱਤਰ (ਆਪਣੀ) ਮਾਂ ਨੂੰ ਮਿਲ ਕੇ (ਖ਼ੁਸ਼ ਹੁੰਦਾ ਹੈ), ਉਹ ਮਾਂ ਦੇ ਗਲ ਨਾਲ ਚੰਬੜ ਜਾਂਦਾ ਹੈ ॥੩॥

उसे देखकर,मेरा मन यूं खिल जाता है, जैसे पुत्र को मिलकर माता गले से लगा लेती है॥ ३॥

Gazing upon them, my mind blossoms forth, like the mother who meets with her son and hugs him close. ||3||

Guru Ramdas ji / Raag Kedara / / Guru Granth Sahib ji - Ang 1118


ਹਮ ਬਾਰਿਕ ਹਰਿ ਪਿਤਾ ਪ੍ਰਭ ਮੇਰੇ ਮੋ ਕਉ ਦੇਹੁ ਮਤੀ ਜਿਤੁ ਹਰਿ ਪਾਵੀਐ ਰੇ ॥

हम बारिक हरि पिता प्रभ मेरे मो कउ देहु मती जितु हरि पावीऐ रे ॥

Ham baarik hari pitaa prbh mere mo kau dehu matee jitu hari paaveeai re ||

ਹੇ ਮੇਰੇ ਪਿਤਾ ਪ੍ਰਭੂ! ਅਸੀਂ ਜੀਵ ਤੇਰੇ ਬੱਚੇ ਹਾਂ । (ਹੇ ਪ੍ਰਭੂ!) ਮੈਨੂੰ ਅਜਿਹੀ ਮੱਤ ਦੇਹ, ਜਿਸ ਦੀ ਰਾਹੀਂ ਤੇਰਾ ਨਾਮ ਪ੍ਰਾਪਤ ਹੋ ਸਕੇ ।

हम बालक हैं, प्रभु हमारा पिता है। हे प्रभु ! मुझे ऐसा उपदेश दो, जिससे तुझे पाया जा सकता है।

I am a child, and You, O my Lord God, are my Father; please bless me with such understanding, that I may find the Lord.

Guru Ramdas ji / Raag Kedara / / Guru Granth Sahib ji - Ang 1118

ਜਿਉ ਬਛੁਰਾ ਦੇਖਿ ਗਊ ਸੁਖੁ ਮਾਨੈ ਤਿਉ ਨਾਨਕ ਹਰਿ ਗਲਿ ਲਾਵੀਐ ਰੇ ॥੪॥੧॥

जिउ बछुरा देखि गऊ सुखु मानै तिउ नानक हरि गलि लावीऐ रे ॥४॥१॥

Jiu bachhuraa dekhi gau sukhu maanai tiu naanak hari gali laaveeai re ||4||1||

ਹੇ ਨਾਨਕ! ਜਿਵੇਂ ਗਾਂ (ਆਪਣੇ) ਵੱਛੇ ਨੂੰ ਵੇਖ ਕੇ ਖ਼ੁਸ਼ ਹੁੰਦੀ ਹੈ ਤਿਵੇਂ ਉਹ ਵਡਭਾਗੀ ਮਨੁੱਖ ਸੁਖ ਪ੍ਰਤੀਤ ਕਰਦਾ ਹੈ ਜਿਸ ਨੂੰ ਪਰਮਾਤਮਾ ਆਪਣੇ ਗਲ ਨਾਲ ਲਾ ਲੈਂਦਾ ਹੈ ॥੪॥੧॥

नानक का कथन है कि हे ईश्वर ! जैसे बछड़े को देखकर गाय सुख की अनुभूति करती है, वैसे ही गले लगाकर परमसुख प्रदान करो॥ ४॥ १॥

Like the cow, which is happy upon seeing her calf, O Lord, please hug Nanak close in Your Embrace. ||4||1||

Guru Ramdas ji / Raag Kedara / / Guru Granth Sahib ji - Ang 1118


ਕੇਦਾਰਾ ਮਹਲਾ ੪ ਘਰੁ ੧

केदारा महला ४ घरु १

Kedaaraa mahalaa 4 gharu 1

ਰਾਗ ਕੇਦਾਰਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ।

केदारा महला ४ घरु १

Kaydaaraa, Fourth Mehl, First House:

Guru Ramdas ji / Raag Kedara / / Guru Granth Sahib ji - Ang 1118

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

वह अद्वितीय परमेश्वर जिसका वाचक ओम् है, केवल (ऑकार स्वरूप) एक है, सतगुरु की कृपा से प्राप्त होता है।

One Universal Creator God. By The Grace Of The True Guru:

Guru Ramdas ji / Raag Kedara / / Guru Granth Sahib ji - Ang 1118

ਮੇਰੇ ਮਨ ਹਰਿ ਹਰਿ ਗੁਨ ਕਹੁ ਰੇ ॥

मेरे मन हरि हरि गुन कहु रे ॥

Mere man hari hari gun kahu re ||

ਹੇ ਮੇਰੇ ਮਨ! ਪਰਮਾਤਮਾ ਦੇ ਗੁਣ ਗਾਇਆ ਕਰ ।

हे मेरे मन ! परमेश्वर का स्तुतिगान करो;

O my mind, chant the Glorious Praises of the Lord, Har, Har.

Guru Ramdas ji / Raag Kedara / / Guru Granth Sahib ji - Ang 1118

ਸਤਿਗੁਰੂ ਕੇ ਚਰਨ ਧੋਇ ਧੋਇ ਪੂਜਹੁ ਇਨ ਬਿਧਿ ਮੇਰਾ ਹਰਿ ਪ੍ਰਭੁ ਲਹੁ ਰੇ ॥ ਰਹਾਉ ॥

सतिगुरू के चरन धोइ धोइ पूजहु इन बिधि मेरा हरि प्रभु लहु रे ॥ रहाउ ॥

Satiguroo ke charan dhoi dhoi poojahu in bidhi meraa hari prbhu lahu re || rahaau ||

ਗੁਰੂ ਦੇ ਚਰਨ ਧੋ ਧੋ ਕੇ ਪੂਜਿਆ ਕਰ (ਭਾਵ, ਅਹੰਕਾਰ ਛੱਡ ਕੇ ਗੁਰੂ ਦੀ ਸਰਨ ਪਿਆ ਰਹੁ) । ਹੇ ਮਨ! ਇਸ ਤਰੀਕੇ ਨਾਲ ਪਿਆਰੇ ਪ੍ਰਭੂ ਨੂੰ ਲੱਭ ਲੈ ॥ ਰਹਾਉ ॥

गुरु के चरण घो-धोकर पूजो, इस तरीके से मेरे प्रभु को पा लो॥ रहाउ॥

Wash the Feet of the True Guru, and worship them. In this way, you shall find my Lord God. || Pause ||

Guru Ramdas ji / Raag Kedara / / Guru Granth Sahib ji - Ang 1118


ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਬਿਖੈ ਰਸ ਇਨ ਸੰਗਤਿ ਤੇ ਤੂ ਰਹੁ ਰੇ ॥

कामु क्रोधु लोभु मोहु अभिमानु बिखै रस इन संगति ते तू रहु रे ॥

Kaamu krodhu lobhu mohu abhimaanu bikhai ras in sanggati te too rahu re ||

ਹੇ ਮਨ! ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਵਿਸ਼ਿਆਂ ਦੇ ਚਸਕੇ-ਇਹਨਾਂ ਦੇ ਸਾਥ ਤੋਂ ਸਦਾ ਪਰੇ ਟਿਕਿਆ ਰਹੁ ।

काम, क्रोध, लोभ, मोह, अभिमान-इन विकार-रसों की संगत से तुम दूर ही रहना, संतों के संग मिलकर परमेश्वर की गोष्ठी करो।

Sexual desire, anger, greed, attachment, egotism and corrupt pleasures - stay away from these.

Guru Ramdas ji / Raag Kedara / / Guru Granth Sahib ji - Ang 1118

ਮਿਲਿ ਸਤਸੰਗਤਿ ਕੀਜੈ ਹਰਿ ਗੋਸਟਿ ਸਾਧੂ ਸਿਉ ਗੋਸਟਿ ਹਰਿ ਪ੍ਰੇਮ ਰਸਾਇਣੁ ਰਾਮ ਨਾਮੁ ਰਸਾਇਣੁ ਹਰਿ ਰਾਮ ਨਾਮ ਰਾਮ ਰਮਹੁ ਰੇ ॥੧॥

मिलि सतसंगति कीजै हरि गोसटि साधू सिउ गोसटि हरि प्रेम रसाइणु राम नामु रसाइणु हरि राम नाम राम रमहु रे ॥१॥

Mili satasanggati keejai hari gosati saadhoo siu gosati hari prem rasaai(nn)u raam naamu rasaai(nn)u hari raam naam raam ramahu re ||1||

ਹੇ ਮਨ! ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨੀ ਚਾਹੀਦੀ ਹੈ, ਗੁਰਮੁਖਾਂ ਨਾਲ ਮਿਲ ਕੇ ਹਰਿ-ਗੁਣਾਂ ਦੀ ਵਿਚਾਰ ਕਰਨੀ ਚਾਹੀਦੀ ਹੈ । ਹੇ ਮੇਰੇ ਮਨ! ਪਰਮਾਤਮਾ ਦਾ ਪਿਆਰ ਸਭ ਰਸਾਂ ਨਾਲੋਂ ਸ੍ਰੇਸ਼ਟ ਰਸ ਹੈ, ਪਰਮਾਤਮਾ ਦਾ ਨਾਮ ਸਾਰੇ ਰਸਾਂ ਦਾ ਘਰ ਹੈ । ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ ॥੧॥

साधु-पुरुषों के संग गोष्ठी करने से प्रेम-रसायन की लब्धि होती है। राम नाम रसायन पान करो और राम नाम के भजन में ही लीन रहो॥ १॥

Join the Sat Sangat, the True Congregation, and speak with the Holy People about the Lord. The Love of the Lord is the healing remedy; the Name of the Lord is the healing remedy. Chant the Name of the Lord, Raam, Raam. ||1||

Guru Ramdas ji / Raag Kedara / / Guru Granth Sahib ji - Ang 1118



Download SGGS PDF Daily Updates ADVERTISE HERE