ANG 1116, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਬਿਨੁ ਭੈ ਕਿਨੈ ਨ ਪ੍ਰੇਮੁ ਪਾਇਆ ਬਿਨੁ ਭੈ ਪਾਰਿ ਨ ਉਤਰਿਆ ਕੋਈ ॥

बिनु भै किनै न प्रेमु पाइआ बिनु भै पारि न उतरिआ कोई ॥

Binu bhai kinai na premu paaiaa binu bhai paari na utariaa koee ||

ਪਰਮਾਤਮਾ ਦੇ ਡਰ-ਅਦਬ ਤੋਂ ਬਿਨਾ ਕਿਸੇ ਭੀ ਮਨੁੱਖ ਨੇ (ਪਰਮਾਤਮਾ ਦਾ) ਪ੍ਰੇਮ ਪ੍ਰਾਪਤ ਨਹੀਂ ਕੀਤਾ । ਕੋਈ ਭੀ ਮਨੁੱਖ (ਪਰਮਾਤਮਾ ਦੇ) ਡਰ-ਅਦਬ ਤੋਂ ਬਿਨਾ (ਇਸ ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘ ਸਕਿਆ (ਕੋਈ ਭੀ ਵਿਕਾਰਾਂ ਤੋਂ ਬਚ ਨਹੀਂ ਸਕਿਆ) ।

श्रद्धा-भय के बिना किसी ने भी प्रेम नहीं पाया और बिना श्रद्धा-भय के कोई भी पार नहीं हुआ।

Without the Fear of God, His Love is not obtained. Without the Fear of God, no one is carried across to the other side.

Guru Ramdas ji / Raag Tukhari / Chhant / Ang 1116

ਭਉ ਭਾਉ ਪ੍ਰੀਤਿ ਨਾਨਕ ਤਿਸਹਿ ਲਾਗੈ ਜਿਸੁ ਤੂ ਆਪਣੀ ਕਿਰਪਾ ਕਰਹਿ ॥

भउ भाउ प्रीति नानक तिसहि लागै जिसु तू आपणी किरपा करहि ॥

Bhau bhaau preeti naanak tisahi laagai jisu too aapa(nn)ee kirapaa karahi ||

ਹੇ ਨਾਨਕ! ਉਸੇ ਮਨੁੱਖ ਦੇ ਹਿਰਦੇ ਵਿਚ ਤੇਰਾ ਡਰ-ਅਦਬ ਤੇਰਾ ਪ੍ਰੇਮ-ਪਿਆਰ ਪੈਦਾ ਹੁੰਦਾ ਹੈ ਜਿਸ ਉੱਤੇ ਆਪਣੀ ਮਿਹਰ ਕਰਦਾ ਹੈਂ ।

गुरु नानक का कथन है कि हे प्रभु ! भय, श्रद्धा एवं प्रीति उसी के अन्तर्मन में उत्पन्न होती है, जिस पर तू अपनी कृपा करता है।

O Nanak, he alone is blessed with the Fear of God, and God's Love and Affection, whom You, Lord, bless with Your Mercy.

Guru Ramdas ji / Raag Tukhari / Chhant / Ang 1116

ਤੇਰੀ ਭਗਤਿ ਭੰਡਾਰ ਅਸੰਖ ਜਿਸੁ ਤੂ ਦੇਵਹਿ ਮੇਰੇ ਸੁਆਮੀ ਤਿਸੁ ਮਿਲਹਿ ॥੪॥੩॥

तेरी भगति भंडार असंख जिसु तू देवहि मेरे सुआमी तिसु मिलहि ॥४॥३॥

Teree bhagati bhanddaar asankkh jisu too devahi mere suaamee tisu milahi ||4||3||

ਹੇ ਮੇਰੇ ਸੁਆਮੀ! (ਤੇਰੇ ਘਰ ਵਿਚ) ਤੇਰੇ ਭਗਤੀ ਦੇ ਬੇਅੰਤ ਖ਼ਜ਼ਾਨੇ ਭਰੇ ਪਏ ਹਨ, (ਪਰ ਇਹ ਖ਼ਜ਼ਾਨੇ) ਉਸ (ਮਨੁੱਖ) ਨੂੰ ਮਿਲਦੇ ਹਨ ਜਿਸ ਨੂੰ ਤੂੰ (ਆਪ) ਦੇਂਦਾ ਹੈਂ ॥੪॥੩॥

हे मेरे स्वामी ! तेरी भक्ति के भण्डार तो अनगिनत हैं, पर जिसे तू देता है, उसे ही यह मिलता है।॥ ४॥ ३॥

The treasures of devotional worship to You are countless; he alone is blessed with Them, O my Lord and Master, whom You bless. ||4||3||

Guru Ramdas ji / Raag Tukhari / Chhant / Ang 1116


ਤੁਖਾਰੀ ਮਹਲਾ ੪ ॥

तुखारी महला ४ ॥

Tukhaaree mahalaa 4 ||

तुखारी महला ४॥

Tukhaari, Fourth Mehl:

Guru Ramdas ji / Raag Tukhari / Chhant / Ang 1116

ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ॥

नावणु पुरबु अभीचु गुर सतिगुर दरसु भइआ ॥

Naava(nn)u purabu abheechu gur satigur darasu bhaiaa ||

(ਜਿਸ ਮਨੁੱਖ ਨੂੰ) ਗੁਰੂ ਦਾ ਸਤਿਗੁਰੂ ਦਾ ਦਰਸ਼ਨ ਹੋ ਗਿਆ, (ਇਹ ਗੁਰ-ਦਰਸ਼ਨ ਉਸ ਮਨੁੱਖ ਵਾਸਤੇ) ਤੀਰਥ-ਇਸ਼ਨਾਨ ਹੈ, (ਉਸ ਮਨੁੱਖ ਵਾਸਤੇ) ਅਭੀਚ (ਨਛੱਤ੍ਰ ਦਾ) ਪਵਿੱਤਰ ਦਿਹਾੜਾ ਹੈ ।

गुरु का दर्शन हमारे लिए अभिजित् नक्षत्र में (कुरुक्षेत्र तीर्थ) स्नान का पुण्य फल पाना है,"

To receive the Blessed Vision of the Darshan of the Guru, the True Guru, is to truly bathe at the Abhaijit festival.

Guru Ramdas ji / Raag Tukhari / Chhant / Ang 1116

ਦੁਰਮਤਿ ਮੈਲੁ ਹਰੀ ਅਗਿਆਨੁ ਅੰਧੇਰੁ ਗਇਆ ॥

दुरमति मैलु हरी अगिआनु अंधेरु गइआ ॥

Duramati mailu haree agiaanu anddheru gaiaa ||

(ਗੁਰੂ ਦੇ ਦਰਸਨ ਦੀ ਬਰਕਤਿ ਨਾਲ ਉਸ ਮਨੁੱਖ ਦੀ) ਖੋਟੀ ਮੱਤ ਦੀ ਮੈਲ ਕੱਟੀ ਜਾਂਦੀ ਹੈ, (ਉਸ ਮਨੁੱਖ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇਸਮਝੀ ਵਾਲਾ ਹਨੇਰਾ ਦੂਰ ਹੋ ਜਾਂਦਾ ਹੈ ।

इससे दुर्मति की मैल निवृत्त हो गई है और अज्ञान का अंधेरा मिट गया है।

The filth of evil-mindedness is washed off, and the darkness of ignorance is dispelled.

Guru Ramdas ji / Raag Tukhari / Chhant / Ang 1116

ਗੁਰ ਦਰਸੁ ਪਾਇਆ ਅਗਿਆਨੁ ਗਵਾਇਆ ਅੰਤਰਿ ਜੋਤਿ ਪ੍ਰਗਾਸੀ ॥

गुर दरसु पाइआ अगिआनु गवाइआ अंतरि जोति प्रगासी ॥

Gur darasu paaiaa agiaanu gavaaiaa anttari joti prgaasee ||

(ਜਿਸ ਮਨੁੱਖ ਨੇ) ਗੁਰੂ ਦਾ ਦਰਸਨ ਕਰ ਲਿਆ, (ਉਸ ਨੇ ਆਪਣੇ ਅੰਦਰੋਂ) ਅਗਿਆਨ (-ਹਨੇਰਾ) ਦੂਰ ਕਰ ਲਿਆ, ਉਸ ਦੇ ਅੰਦਰ ਪਰਮਾਤਮਾ ਦੀ ਜੋਤਿ ਨੇ ਆਪਣਾ ਪਰਕਾਸ਼ ਕਰ ਦਿੱਤਾ ।

गुरु-दर्शन पाकर अज्ञान दूर हो गया है और अन्तर्मन में ज्योति का प्रकाश हो गया है।

Blessed by the Guru's Darshan, spiritual ignorance is dispelled, and the Divine Light illuminates the inner being.

Guru Ramdas ji / Raag Tukhari / Chhant / Ang 1116

ਜਨਮ ਮਰਣ ਦੁਖ ਖਿਨ ਮਹਿ ਬਿਨਸੇ ਹਰਿ ਪਾਇਆ ਪ੍ਰਭੁ ਅਬਿਨਾਸੀ ॥

जनम मरण दुख खिन महि बिनसे हरि पाइआ प्रभु अबिनासी ॥

Janam mara(nn) dukh khin mahi binase hari paaiaa prbhu abinaasee ||

(ਗੁਰੂ ਦੇ ਦਰਸਨ ਦੀ ਬਰਕਤਿ ਨਾਲ ਉਸ ਮਨੁੱਖ ਨੇ) ਅਬਿਨਾਸ਼ੀ ਪ੍ਰਭੂ (ਦਾ ਮਿਲਾਪ) ਹਾਸਲ ਕਰ ਲਿਆ, ਉਸ ਮਨੁੱਖ ਦੇ ਜਨਮ ਤੋਂ ਮਰਨ ਤਕ ਦੇ ਸਾਰੇ ਦੁੱਖ ਨਾਸ ਹੋ ਗਏ ।

इससे जन्म-मरण का दुख क्षण में विनष्ट हो गया है और अविनाशी प्रभु पा लिया है।

The pains of birth and death vanish in an instant, and the Eternal, Imperishable Lord God is found.

Guru Ramdas ji / Raag Tukhari / Chhant / Ang 1116

ਹਰਿ ਆਪਿ ਕਰਤੈ ਪੁਰਬੁ ਕੀਆ ਸਤਿਗੁਰੂ ਕੁਲਖੇਤਿ ਨਾਵਣਿ ਗਇਆ ॥

हरि आपि करतै पुरबु कीआ सतिगुरू कुलखेति नावणि गइआ ॥

Hari aapi karatai purabu keeaa satiguroo kulakheti naava(nn)i gaiaa ||

ਗੁਰੂ (ਅਮਰਦਾਸ ਅਭੀਚ ਪੁਰਬ ਦੇ) ਤੀਰਥ-ਇਸ਼ਨਾਨ (ਦੇ ਸਮੇ) ਤੇ ਕੁਲਖੇਤ ਤੇ ਗਿਆ, ਹਰੀ ਨੇ ਕਰਤਾਰ ਨੇ ਆਪ (ਗੁਰੂ ਦੇ ਜਾਣ ਦੇ ਇਸ ਉੱਦਮ ਨੂੰ ਉਥੇ ਇਕੱਠੇ ਹੋਏ ਲੋਕਾਂ ਵਾਸਤੇ) ਪਵਿੱਤਰ ਦਿਹਾੜਾ ਬਣਾ ਦਿੱਤਾ ।

ईश्वर ने स्वयं ही इस पर्व का सुनहरी अवसर बनाया, सतगुरु (अमरदास जी) कुरुक्षेत्र तीर्थ स्नान के लिए गए।

The Creator Lord God Himself created the festival, when the True Guru went to bathe at the festival in Kuruk-shaytra.

Guru Ramdas ji / Raag Tukhari / Chhant / Ang 1116

ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ॥੧॥

नावणु पुरबु अभीचु गुर सतिगुर दरसु भइआ ॥१॥

Naava(nn)u purabu abheechu gur satigur darasu bhaiaa ||1||

(ਜਿਸ ਮਨੁੱਖ ਨੂੰ) ਗੁਰੂ ਦਾ ਸਤਿਗੁਰੂ ਦਾ ਦਰਸਨ ਹੋ ਗਿਆ, (ਇਹ ਗੁਰ-ਦਰਸਨ ਉਸ ਮਨੁੱਖ ਵਾਸਤੇ) ਤੀਰਥ-ਇਸ਼ਨਾਨ ਹੈ, (ਉਸ ਮਨੁੱਖ ਵਾਸਤੇ) ਅਭੀਚ (ਨਛੱਤ੍ਰ ਦਾ) ਪਵਿੱਤਰ ਦਿਹਾੜਾ ਹੈ ॥੧॥

वास्तव में गुरु का दर्शन ही अभिजित् नक्षत्र में तीर्थ-स्नान का पुण्य फल है॥ १॥

To receive the Blessed Vision of the Darshan of the Guru, the True Guru, is to truly bathe at the Abhaijit festival. ||1||

Guru Ramdas ji / Raag Tukhari / Chhant / Ang 1116


ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ ॥

मारगि पंथि चले गुर सतिगुर संगि सिखा ॥

Maaragi pantthi chale gur satigur sanggi sikhaa ||

ਅਨੇਕਾਂ ਸਿੱਖ ਗੁਰੂ (ਅਮਰਦਾਸ ਜੀ) ਦੇ ਨਾਲ ਉਸ ਲੰਮੇ ਪੈਂਡੇ ਵਿਚ ਗਏ ।

सतगुरु (अमरदास जी) के संग उनके शिष्य भी मार्ग पर चल पड़े,"

The Sikhs traveled with the Guru, the True Guru, on the path, along the road.

Guru Ramdas ji / Raag Tukhari / Chhant / Ang 1116

ਅਨਦਿਨੁ ਭਗਤਿ ਬਣੀ ਖਿਨੁ ਖਿਨੁ ਨਿਮਖ ਵਿਖਾ ॥

अनदिनु भगति बणी खिनु खिनु निमख विखा ॥

Anadinu bhagati ba(nn)ee khinu khinu nimakh vikhaa ||

ਹਰੇਕ ਖਿਨ, ਨਿਮਖ ਨਿਮਖ, ਕਦਮ ਕਦਮ ਤੇ ਹਰ ਰੋਜ਼ ਪਰਮਾਤਮਾ ਦੀ ਭਗਤੀ (ਦਾ ਅਵਸਰ) ਬਣਿਆ ਰਹਿੰਦਾ ਸੀ ।

पल-पल रास्ते में भक्ति-ज्ञान की गोष्ठी हुई।

Night and day, devotional worship services were held, each and every instant, with each step.

Guru Ramdas ji / Raag Tukhari / Chhant / Ang 1116

ਹਰਿ ਹਰਿ ਭਗਤਿ ਬਣੀ ਪ੍ਰਭ ਕੇਰੀ ਸਭੁ ਲੋਕੁ ਵੇਖਣਿ ਆਇਆ ॥

हरि हरि भगति बणी प्रभ केरी सभु लोकु वेखणि आइआ ॥

Hari hari bhagati ba(nn)ee prbh keree sabhu loku vekha(nn)i aaiaa ||

(ਉਸ ਸਾਰੇ ਪੈਂਡੇ ਵਿਚ) ਸਦਾ ਪਰਮਾਤਮਾ ਦੀ ਭਗਤੀ ਦਾ ਉੱਦਮ ਬਣਿਆ ਰਹਿੰਦਾ ਸੀ, ਬਹੁਤ ਲੁਕਾਈ (ਗੁਰੂ ਦਾ) ਦਰਸਨ ਕਰਨ ਆਉਂਦੀ ਸੀ ।

शिष्यजनों के साथ प्रभु-भक्ति की चर्चा चलती रही और सब लोग उनके दर्शनार्थ आए।

Devotional worship services to the Lord God were held, and all the people came to see the Guru.

Guru Ramdas ji / Raag Tukhari / Chhant / Ang 1116

ਜਿਨ ਦਰਸੁ ਸਤਿਗੁਰ ਗੁਰੂ ਕੀਆ ਤਿਨ ਆਪਿ ਹਰਿ ਮੇਲਾਇਆ ॥

जिन दरसु सतिगुर गुरू कीआ तिन आपि हरि मेलाइआ ॥

Jin darasu satigur guroo keeaa tin aapi hari melaaiaa ||

ਜਿਨ੍ਹਾਂ (ਵਡਭਾਗੀ ਮਨੁੱਖਾਂ) ਨੇ ਗੁਰੂ ਦਾ ਦਰਸਨ ਕੀਤਾ, ਪਰਮਾਤਮਾ ਨੇ ਆਪ ਉਹਨਾਂ ਨੂੰ (ਆਪਣੇ ਚਰਨਾਂ ਵਿਚ) ਜੋੜ ਲਿਆ (ਭਾਵ, ਜਿਹੜੇ ਮਨੁੱਖ ਗੁਰੂ ਦਾ ਦਰਸਨ ਕਰਦੇ ਹਨ, ਉਹਨਾਂ ਨੂੰ ਪਰਮਾਤਮਾ ਆਪਣੇ ਨਾਲ ਮਿਲਾ ਲੈਂਦਾ ਹੈ) ।

जिन्होंने गुरु का दर्शन किया, उनको प्रभु ने स्वयं मिला लिया।

Whoever was blessed with the Darshan of the Guru, the True Guru, the Lord united with Himself.

Guru Ramdas ji / Raag Tukhari / Chhant / Ang 1116

ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ ॥

तीरथ उदमु सतिगुरू कीआ सभ लोक उधरण अरथा ॥

Teerath udamu satiguroo keeaa sabh lok udhara(nn) arathaa ||

(ਤੀਰਥਾਂ ਉਤੇ ਇਕੱਠੀ ਹੋਈ) ਸਾਰੀ ਲੁਕਾਈ ਨੂੰ (ਗ਼ਲਤ ਰਸਤੇ ਤੋਂ) ਬਚਾਣ ਲਈ ਸਤਿਗੁਰੂ ਨੇ ਤੀਰਥਾਂ ਉਤੇ ਜਾਣ ਦਾ ਉੱਦਮ ਕੀਤਾ ਸੀ ।

लोगों का उद्धार करने के लिए सतगुरु (अमरदास जी) ने तीर्थ जाने का कार्य किया।

The True Guru made the pilgrimage to the sacred shrines, for the sake of saving all the people.

Guru Ramdas ji / Raag Tukhari / Chhant / Ang 1116

ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ ॥੨॥

मारगि पंथि चले गुर सतिगुर संगि सिखा ॥२॥

Maaragi pantthi chale gur satigur sanggi sikhaa ||2||

ਸਤਿਗੁਰੂ ਦੇ ਨਾਲ ਅਨੇਕਾਂ ਸਿੱਖ ਉਸ ਲੰਮੇ ਪੈਂਡੇ ਵਿਚ ਗਏ (ਸਨ) ॥੨॥

गुरु के संग उनके शिष्यजन भी रास्ते पर चल पड़े॥ २॥

The Sikhs traveled with the Guru, the True Guru, on the path, along the road. ||2||

Guru Ramdas ji / Raag Tukhari / Chhant / Ang 1116


ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ ॥

प्रथम आए कुलखेति गुर सतिगुर पुरबु होआ ॥

Prtham aae kulakheti gur satigur purabu hoaa ||

ਗੁਰੂ (ਅਮਰਦਾਸ) ਜੀ ਪਹਿਲਾਂ ਕੁਲਖੇਤ (ਕੁਰੂਖੇਤ੍ਰ) ਤੇ ਪਹੁੰਚੇ । (ਉਥੋਂ ਦੇ ਲੋਕਾਂ ਵਾਸਤੇ ਉਹ ਦਿਨ) ਗੁਰੂ ਸਤਿਗੁਰੂ ਨਾਲ ਸੰਬੰਧ ਰੱਖਣ ਵਾਲਾ ਪਵਿੱਤਰ ਦਿਨ ਬਣ ਗਿਆ ।

सतगुरु (अमरदास जी) पहले कुरुक्षेत्र आए, जहां उनके दर्शन का पर्व हो गया।

When the Guru, the True Guru, first arrived at Kuruk-shaytra, it was a very auspicious time.

Guru Ramdas ji / Raag Tukhari / Chhant / Ang 1116

ਖਬਰਿ ਭਈ ਸੰਸਾਰਿ ਆਏ ਤ੍ਰੈ ਲੋਆ ॥

खबरि भई संसारि आए त्रै लोआ ॥

Khabari bhaee sanssaari aae trai loaa ||

ਸੰਸਾਰ ਵਿਚ (ਭਾਵ, ਦੂਰ ਦੂਰ ਤਕ) (ਸਤਿਗੁਰੂ ਜੀ ਦੇ ਕੁਲੇਖਤ ਆਉਣ ਦੀ) ਖ਼ਬਰ ਹੋ ਗਈ, ਬੇਅੰਤ ਲੋਕ (ਦਰਸਨ ਕਰਨ ਲਈ) ਆ ਗਏ ।

संसार में इसकी खबर हो गई और तीनों लोकों के जीव दर्शनार्थ आए।

The news spread throughout the world, and the beings of the three worlds came.

Guru Ramdas ji / Raag Tukhari / Chhant / Ang 1116

ਦੇਖਣਿ ਆਏ ਤੀਨਿ ਲੋਕ ਸੁਰਿ ਨਰ ਮੁਨਿ ਜਨ ਸਭਿ ਆਇਆ ॥

देखणि आए तीनि लोक सुरि नर मुनि जन सभि आइआ ॥

Dekha(nn)i aae teeni lok suri nar muni jan sabhi aaiaa ||

(ਗੁਰੂ ਅਮਰਦਾਸ ਜੀ ਦਾ) ਦਰਸਨ ਕਰਨ ਲਈ ਬਹੁਤ ਲੋਕ ਆ ਪਹੁੰਚੇ । ਦੈਵੀ ਸੁਭਾਵ ਵਾਲੇ ਮਨੁੱਖ, ਰਿਸ਼ੀ ਸੁਭਾਵ ਵਾਲੇ ਮਨੁੱਖ ਬਹੁਤ ਆ ਇਕੱਠੇ ਹੋਏ ।

तीनों लोकों के देवगण, मनुष्य एवं मुनिजन इत्यादि सभी गुरु-दर्शन के लिए आए।

The angelic beings and silent sages from all the three worlds came to see Him.

Guru Ramdas ji / Raag Tukhari / Chhant / Ang 1116

ਜਿਨ ਪਰਸਿਆ ਗੁਰੁ ਸਤਿਗੁਰੂ ਪੂਰਾ ਤਿਨ ਕੇ ਕਿਲਵਿਖ ਨਾਸ ਗਵਾਇਆ ॥

जिन परसिआ गुरु सतिगुरू पूरा तिन के किलविख नास गवाइआ ॥

Jin parasiaa guru satiguroo pooraa tin ke kilavikh naas gavaaiaa ||

ਜਿਨ੍ਹਾਂ (ਵਡਭਾਗੀ ਮਨੁੱਖਾਂ) ਨੇ ਪੂਰੇ ਗੁਰੂ ਸਤਿਗੁਰੂ ਦਾ ਦਰਸਨ ਕੀਤਾ, ਉਹਨਾਂ ਦੇ (ਪਿਛਲੇ ਸਾਰੇ) ਪਾਪ ਨਾਸ ਹੋ ਗਏ ।

जिन्होंने पूरे गुरु के दर्शन व चरण-स्पर्श किए, उनके सब पाप-अपराध नाश हो गए।

Those who are touched by the Guru, the True Guru - all their sins and mistakes were erased and dispelled.

Guru Ramdas ji / Raag Tukhari / Chhant / Ang 1116

ਜੋਗੀ ਦਿਗੰਬਰ ਸੰਨਿਆਸੀ ਖਟੁ ਦਰਸਨ ਕਰਿ ਗਏ ਗੋਸਟਿ ਢੋਆ ॥

जोगी दिग्मबर संनिआसी खटु दरसन करि गए गोसटि ढोआ ॥

Jogee digambbar sanniaasee khatu darasan kari gae gosati dhoaa ||

ਜੋਗੀ, ਨਾਂਗੇ, ਸੰਨਿਆਸੀ (ਸਾਰੇ ਹੀ) ਛੇ ਭੇਖਾਂ ਦੇ ਸਾਧੂ (ਦਰਸਨ ਕਰਨ ਆਏ) । ਕਈ ਕਿਸਮ ਦੀ ਪਰਸਪਰ ਸ਼ੁਭ ਵਿਚਾਰ (ਉਹ ਸਾਧੂ ਲੋਕ ਆਪਣੇ ਵੱਲੋਂ ਗੁਰੂ ਦੇ ਦਰ ਤੇ) ਭੇਟਾ ਪੇਸ਼ ਕਰ ਕੇ ਗਏ ।

योगी, दिगंबर एवं छ: प्रकार के सन्यासियों ने उनके साथ ज्ञान-गोष्ठी की और गुरु (के हरिनाम मंत्र) को माना।

The Yogis, the nudists, the Sannyaasees and those of the six schools of philosophy spoke with Him, and then bowed and departed.

Guru Ramdas ji / Raag Tukhari / Chhant / Ang 1116

ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ ॥੩॥

प्रथम आए कुलखेति गुर सतिगुर पुरबु होआ ॥३॥

Prtham aae kulakheti gur satigur purabu hoaa ||3||

ਗੁਰੂ (ਅਮਰਦਾਸ) ਜੀ ਪਹਿਲਾਂ ਕੁਲਖੇਤ (ਕੁਰੂਖੇਤ੍ਰ) ਤੇ ਪਹੁੰਚੇ । (ਉਥੋਂ ਦੇ ਲੋਕਾਂ ਵਾਸਤੇ ਉਹ ਦਿਨ) ਗੁਰੂ ਸਤਿਗੁਰੂ ਨਾਲ ਸੰਬੰਧ ਰੱਖਣ ਵਾਲਾ ਪਵਿੱਤਰ ਦਿਨ ਬਣ ਗਿਆ ॥੩॥

सतगुरु (अमरदास जी) पहले कुरुक्षेत्र आए, जहां उनका दर्शन-पर्व हो गया॥ ३॥

When the Guru, the True Guru, first arrived at Kuruk-shaytra, it was a very auspicious time. ||3||

Guru Ramdas ji / Raag Tukhari / Chhant / Ang 1116


ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ ॥

दुतीआ जमुन गए गुरि हरि हरि जपनु कीआ ॥

Duteeaa jamun gae guri hari hari japanu keeaa ||

ਫਿਰ (ਗੁਰੂ ਅਮਰਦਾਸ ਜੀ) ਜਮੁਨਾ ਨਦੀ ਤੇ ਪਹੁੰਚੇ । ਸਤਿਗੁਰੂ ਜੀ ਨੇ (ਉਥੇ ਭੀ) ਪਰਮਾਤਮਾ ਦਾ ਨਾਮ ਹੀ ਜਪਿਆ-ਜਪਾਇਆ ।

तदुपरांत गुरु जी यमुना पर गए, जहाँ उन्होंने हरिनाम का जाप किया।

Second, the Guru went to the river Jamunaa, where He chanted the Name of the Lord, Har, Har.

Guru Ramdas ji / Raag Tukhari / Chhant / Ang 1116

ਜਾਗਾਤੀ ਮਿਲੇ ਦੇ ਭੇਟ ਗੁਰ ਪਿਛੈ ਲੰਘਾਇ ਦੀਆ ॥

जागाती मिले दे भेट गुर पिछै लंघाइ दीआ ॥

Jaagaatee mile de bhet gur pichhai langghaai deeaa ||

(ਜਾਤ੍ਰੀਆਂ ਪਾਸੋਂ) ਸਰਕਾਰੀ ਮਸੂਲ ਉਗਰਾਹੁਣ ਵਾਲੇ ਭੀ ਭੇਟਾ ਰੱਖ ਕੇ (ਸਤਿਗੁਰੂ ਜੀ ਨੂੰ) ਮਿਲੇ । ਆਪਣੇ ਆਪ ਨੂੰ ਗੁਰੂ ਦਾ ਸਿੱਖ ਆਖਣ ਵਾਲੇ ਸਭਨਾਂ ਨੂੰ (ਉਹਨਾਂ ਮਸੂਲੀਆਂ ਨੇ ਬਿਨਾ ਮਸੂਲ ਲਏ) ਪਾਰ ਲੰਘਾ ਦਿੱਤਾ ।

वहाँ पर कराधिकारी भेंट-उपहार देकर गुरु जी से मिले और गुरु के शिष्य कहलवाने वाले सब व्यक्ति बिना कर (टैक्स) ही आगे निकल गए।

The tax collectors met the Guru and gave Him offerings; they did not impose the tax on His followers.

Guru Ramdas ji / Raag Tukhari / Chhant / Ang 1116

ਸਭ ਛੁਟੀ ਸਤਿਗੁਰੂ ਪਿਛੈ ਜਿਨਿ ਹਰਿ ਹਰਿ ਨਾਮੁ ਧਿਆਇਆ ॥

सभ छुटी सतिगुरू पिछै जिनि हरि हरि नामु धिआइआ ॥

Sabh chhutee satiguroo pichhai jini hari hari naamu dhiaaiaa ||

ਗੁਰੂ ਦੇ ਪਿੱਛੇ ਤੁਰਨ ਵਾਲੀ ਸਾਰੀ ਲੁਕਾਈ ਮਸੂਲ ਭਰਨ ਤੋਂ ਬਚ ਗਈ । (ਇਸੇ ਤਰ੍ਹਾਂ) ਜਿਸ ਜਿਸ ਨੇ ਪਰਮਾਤਮਾ ਦਾ ਨਾਮ ਸਿਮਰਿਆ,

जिन्होंने सतगुरु के निर्देशानुसार चलकर ईश्वर का भजन किया, वे सभी संसार के बन्धनों से मुक्ति पा गए।

All the True Guru's followers were excused from the tax; they meditated on the Name of the Lord, Har, Har.

Guru Ramdas ji / Raag Tukhari / Chhant / Ang 1116

ਗੁਰ ਬਚਨਿ ਮਾਰਗਿ ਜੋ ਪੰਥਿ ਚਾਲੇ ਤਿਨ ਜਮੁ ਜਾਗਾਤੀ ਨੇੜਿ ਨ ਆਇਆ ॥

गुर बचनि मारगि जो पंथि चाले तिन जमु जागाती नेड़ि न आइआ ॥

Gur bachani maaragi jo pantthi chaale tin jamu jaagaatee ne(rr)i na aaiaa ||

ਜਿਹੜੇ ਮਨੁੱਖ ਗੁਰੂ ਦੇ ਬਚਨ ਉੱਤੇ ਤੁਰਦੇ ਹਨ, ਗੁਰੂ ਦੇ ਦੱਸੇ ਰਸਤੇ ਉਤੇ ਤੁਰਦੇ ਹਨ, ਜਮਰਾਜ ਮਸੂਲੀਆ (ਵੀ) ਉਹਨਾਂ ਦੇ ਨੇੜੇ ਨਹੀਂ ਆਉਂਦਾ । (ਜਿਹੜੀ) ਲੁਕਾਈ ਗੁਰੂ ਦਾ ਆਸਰਾ ਲੈਂਦੀ ਹੈ, (ਜਮਰਾਜ ਮਸੂਲੀਆ ਉਸ ਦੇ ਨੇੜੇ ਨਹੀਂ ਆਉਂਦਾ) ।

गुरु के वचन द्वारा जो सन्मार्ग पर चलते हैं, उन्हें यम रूपी कराधिकारी भी तंग करने नहीं आते।

The Messenger of Death does not even approach those who have walked on the path, and followed the Guru's Teachings.

Guru Ramdas ji / Raag Tukhari / Chhant / Ang 1116

ਸਭ ਗੁਰੂ ਗੁਰੂ ਜਗਤੁ ਬੋਲੈ ਗੁਰ ਕੈ ਨਾਇ ਲਇਐ ਸਭਿ ਛੁਟਕਿ ਗਇਆ ॥

सभ गुरू गुरू जगतु बोलै गुर कै नाइ लइऐ सभि छुटकि गइआ ॥

Sabh guroo guroo jagatu bolai gur kai naai laiai sabhi chhutaki gaiaa ||

ਜੇ ਗੁਰੂ ਦਾ ਨਾਮ ਲਿਆ ਜਾਏ (ਜੇ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਜਪਿਆ ਜਾਏ) ਤਾਂ (ਨਾਮ ਲੈਣ ਵਾਲੇ) ਸਾਰੇ (ਜਮ ਜਾਗਾਤੀ ਦੀ ਧੌਂਸ ਤੋਂ) ਬਚ ਜਾਂਦੇ ਹਨ ।

जगत के सब लोग गुरु का यश गाते हैं, गुरु का नाम जपने से सभी मुक्त हो गए।

All the world said, "Guru! Guru! Guru!" Uttering the Guru's Name, they were all emancipated.

Guru Ramdas ji / Raag Tukhari / Chhant / Ang 1116

ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ ॥੪॥

दुतीआ जमुन गए गुरि हरि हरि जपनु कीआ ॥४॥

Duteeaa jamun gae guri hari hari japanu keeaa ||4||

ਫਿਰ (ਗੁਰੂ ਅਮਰਦਾਸ ਜੀ) ਜਮੁਨਾ ਨਦੀ ਤੇ ਪਹੁੰਚੇ । ਸਤਿਗੁਰੂ ਜੀ ਨੇ (ਉਥੇ ਭੀ) ਪਰਮਾਤਮਾ ਦਾ ਨਾਮ ਹੀ ਜਪਿਆ-ਜਪਾਇਆ ॥੪॥

तदन्तर गुरु जी यमुना पर गए, जहाँ उन्होंने हरिनाम का भजन किया॥४॥

Second, the Guru went to the river Jamunaa, where He chanted the Name of the Lord, Har, Har. ||4||

Guru Ramdas ji / Raag Tukhari / Chhant / Ang 1116


ਤ੍ਰਿਤੀਆ ਆਏ ਸੁਰਸਰੀ ਤਹ ਕਉਤਕੁ ਚਲਤੁ ਭਇਆ ॥

त्रितीआ आए सुरसरी तह कउतकु चलतु भइआ ॥

Triteeaa aae surasaree tah kautaku chalatu bhaiaa ||

(ਦੋ ਤੀਰਥਾਂ ਤੇ ਹੋ ਕੇ ਸਤਿਗੁਰੂ ਅਮਰਦਾਸ ਜੀ) ਤੀਜੇ ਥਾਂ ਗੰਗਾ ਪਹੁੰਚੇ । ਉਥੇ ਇਕ ਅਜਬ ਤਮਾਸ਼ਾ ਹੋਇਆ ।

उसके उपरांत वे गंगा (हरिद्वार) आए और वहाँ पर उन्होंने विचित्र लीला-रची।

Third, He went to the Ganges, and a wonderful drama was played out there.

Guru Ramdas ji / Raag Tukhari / Chhant / Ang 1116

ਸਭ ਮੋਹੀ ਦੇਖਿ ਦਰਸਨੁ ਗੁਰ ਸੰਤ ਕਿਨੈ ਆਢੁ ਨ ਦਾਮੁ ਲਇਆ ॥

सभ मोही देखि दरसनु गुर संत किनै आढु न दामु लइआ ॥

Sabh mohee dekhi darasanu gur santt kinai aadhu na daamu laiaa ||

ਸੰਤ-ਗੁਰੂ (ਅਮਰਦਾਸ ਜੀ) ਦਾ ਦਰਸਨ ਕਰ ਕੇ ਸਾਰੀ ਲੁਕਾਈ ਮਸਤ ਹੋ ਗਈ । ਕਿਸੇ (ਭੀ ਮਸੂਲੀਏ) ਨੇ (ਕਿਸੇ ਭੀ ਜਾਤ੍ਰੂ ਪਾਸੋਂ) ਅੱਧੀ ਕੌਡੀ (ਮਸੂਲ ਭੀ) ਵਸੂਲ ਨਾਹ ਕੀਤਾ ।

संत-गुरु के दर्शन कर सभी मोहित हो गए और किसी ने कौड़ी भर दाम नहीं लिया।

All were fascinated, gazing upon the Blessed Vision of the Saintly Guru's Darshan; no tax at all was imposed upon anyone.

Guru Ramdas ji / Raag Tukhari / Chhant / Ang 1116

ਆਢੁ ਦਾਮੁ ਕਿਛੁ ਪਇਆ ਨ ਬੋਲਕ ਜਾਗਾਤੀਆ ਮੋਹਣ ਮੁੰਦਣਿ ਪਈ ॥

आढु दामु किछु पइआ न बोलक जागातीआ मोहण मुंदणि पई ॥

Aadhu daamu kichhu paiaa na bolak jaagaateeaa moha(nn) mundda(nn)i paee ||

(ਮਸੂਲੀਆਂ ਦੀਆਂ) ਗੋਲਕਾਂ ਵਿਚ ਅੱਧੀ ਕੌਡੀ ਭੀ ਮਸੂਲ ਨਾਹ ਪਿਆ । ਮਸੂਲੀਏ ਇਉਂ ਹੈਰਾਨ ਜਿਹੇ ਹੋ ਕੇ ਬੋਲਣ ਜੋਗੇ ਨਾਹ ਰਹੇ,

धन-दान लेने वाले पुरोहित-पण्डितों की गोलक में कुछ भी नहीं डाला और वे दंग रह गए।

No tax at all was collected, and the mouths of the tax collectors were sealed.

Guru Ramdas ji / Raag Tukhari / Chhant / Ang 1116

ਭਾਈ ਹਮ ਕਰਹ ਕਿਆ ਕਿਸੁ ਪਾਸਿ ਮਾਂਗਹ ਸਭ ਭਾਗਿ ਸਤਿਗੁਰ ਪਿਛੈ ਪਈ ॥

भाई हम करह किआ किसु पासि मांगह सभ भागि सतिगुर पिछै पई ॥

Bhaaee ham karah kiaa kisu paasi maangah sabh bhaagi satigur pichhai paee ||

(ਆਖਣ ਲੱਗੇ)- ਹੇ ਭਾਈ! ਅਸੀਂ (ਹੁਣ) ਕੀਹ ਕਰੀਏ? ਅਸੀਂ ਕਿਸ ਪਾਸੋਂ (ਮਸੂਲ) ਮੰਗੀਏ? ਇਹ ਸਾਰੀ ਹੀ ਲੁਕਾਈ ਭੱਜ ਕੇ ਗੁਰੂ ਦੀ ਸਰਨ ਜਾ ਪਈ ਹੈ (ਤੇ, ਜਿਹੜੇ ਆਪਣੇ ਆਪ ਨੂੰ ਗੁਰੂ ਦਾ ਸਿੱਖ ਦੱਸ ਰਹੇ ਹਨ, ਉਹਨਾਂ ਪਾਸੋਂ ਅਸੀਂ ਮਸੂਲ ਲੈ ਨਹੀਂ ਸਕਦੇ) ।

वे कहने लगे, हे भाई ! हम क्या करें, किससे मांगने का यत्न करें, सभी सतगुरु की शरण में जा रहे हैं।

They said, ""O brothers, what should we do? Who should we ask? Everyone is running after the True Guru.""

Guru Ramdas ji / Raag Tukhari / Chhant / Ang 1116


Download SGGS PDF Daily Updates ADVERTISE HERE