ANG 1115, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਤਿਨ ਕਾ ਜਨਮੁ ਸਫਲਿਓ ਸਭੁ ਕੀਆ ਕਰਤੈ ਜਿਨ ਗੁਰ ਬਚਨੀ ਸਚੁ ਭਾਖਿਆ ॥

तिन का जनमु सफलिओ सभु कीआ करतै जिन गुर बचनी सचु भाखिआ ॥

Tin kaa janamu saphalio sabhu keeaa karatai jin gur bachanee sachu bhaakhiaa ||

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਉਤੇ ਤੁਰ ਕੇ ਸਦਾ-ਥਿਰ ਹਰਿ-ਨਾਮ ਸਿਮਰਿਆ, ਕਰਤਾਰ ਨੇ ਉਹਨਾਂ ਦਾ ਸਾਰਾ ਜਨਮ ਸਫਲ ਕਰ ਦਿੱਤਾ ।

जिन्होंने गुरु के वचनानुसार सत्य बोला है, ईश्वर ने उनका समूचा जीवन सफल कर दिया है।

The Creator makes fruitful the lives of all those who, through the Guru's Word, chant the True Name.

Guru Ramdas ji / Raag Tukhari / Chhant / Guru Granth Sahib ji - Ang 1115

ਤੇ ਧੰਨੁ ਜਨ ਵਡ ਪੁਰਖ ਪੂਰੇ ਜੋ ਗੁਰਮਤਿ ਹਰਿ ਜਪਿ ਭਉ ਬਿਖਮੁ ਤਰੇ ॥

ते धंनु जन वड पुरख पूरे जो गुरमति हरि जपि भउ बिखमु तरे ॥

Te dhannu jan vad purakh poore jo guramati hari japi bhau bikhamu tare ||

ਉਹ ਮਨੁੱਖ ਭਾਗਾਂ ਵਾਲੇ ਹਨ, ਮਹਾ ਪੁਰਖ ਹਨ, ਗੁਣਾਂ ਦੇ ਭਾਂਡੇ ਹਨ, ਜਿਹੜੇ ਗੁਰੂ ਦੀ ਮੱਤ ਉਤੇ ਤੁਰ ਕੇ ਇਸ ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ।

वही व्यक्ति धन्य एवं महापुरुष हैं जो गुरु के उपदेशानुसार प्रभु का जाप कर विषम संसार-सागर से पार उतर गए हैं।

Blessed are those humble beings, those great and perfect people, who follow the Guru's Teachings and meditate on the Lord; they cross over the terrifying and treacherous world-ocean.

Guru Ramdas ji / Raag Tukhari / Chhant / Guru Granth Sahib ji - Ang 1115

ਸੇਵਕ ਜਨ ਸੇਵਹਿ ਤੇ ਪਰਵਾਣੁ ਜਿਨ ਸੇਵਿਆ ਗੁਰਮਤਿ ਹਰੇ ॥੩॥

सेवक जन सेवहि ते परवाणु जिन सेविआ गुरमति हरे ॥३॥

Sevak jan sevahi te paravaa(nn)u jin seviaa guramati hare ||3||

ਪਰਮਾਤਮਾ ਦੇ ਭਗਤ (ਪਰਮਾਤਮਾ ਦੀ) ਸੇਵਾ-ਭਗਤੀ ਕਰਦੇ ਹਨ, ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਆਦਰ-ਸਤਕਾਰ ਕਰਦੇ ਹਨ । ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਉੱਤੇ ਤੁਰ ਕੇ ਪ੍ਰਭੂ ਦੀ ਸੇਵਾ-ਭਗਤੀ ਕੀਤੀ (ਪਰਮਾਤਮਾ ਨੇ ਉਹਨਾਂ ਦੇ ਸਾਰੇ ਪਾਪ ਇਕ ਖਿਨ ਵਿਚ ਹੀ ਦੂਰ ਕਰ ਦਿੱਤੇ) ॥੩॥

जिन्होंने गुरु-मतानुसार प्रभु की उपासना की है, ऐसे सेवक जन ईशोपासना करके प्रभु-दरबार में मान्य हो गए हैं।॥३॥

Those humble servants who serve are accepted. They follow the Guru's Teachings, and serve the Lord. ||3||

Guru Ramdas ji / Raag Tukhari / Chhant / Guru Granth Sahib ji - Ang 1115


ਤੂ ਅੰਤਰਜਾਮੀ ਹਰਿ ਆਪਿ ਜਿਉ ਤੂ ਚਲਾਵਹਿ ਪਿਆਰੇ ਹਉ ਤਿਵੈ ਚਲਾ ॥

तू अंतरजामी हरि आपि जिउ तू चलावहि पिआरे हउ तिवै चला ॥

Too anttarajaamee hari aapi jiu too chalaavahi piaare hau tivai chalaa ||

ਹੇ ਹਰੀ! ਤੂੰ ਆਪ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ । ਹੇ ਪਿਆਰੇ! ਜਿਵੇਂ ਤੂੰ (ਅਸਾਂ ਜੀਵਾਂ ਨੂੰ) ਜੀਵਨ-ਰਾਹ ਉਤੇ ਤੁਰਦਾ ਹੈਂ, ਮੈਂ ਉਸੇ ਤਰ੍ਹਾਂ ਹੀ ਤੁਰਦਾ ਹਾਂ ।

हे श्री हरि ! तू अन्तर्यामी है, जैसे तू चलाता है, वैसे ही हम चलते हैं।

You Yourself, Lord, are the Inner-knower, the Searcher of hearts; as You make me walk, O my Beloved, so do I walk.

Guru Ramdas ji / Raag Tukhari / Chhant / Guru Granth Sahib ji - Ang 1115

ਹਮਰੈ ਹਾਥਿ ਕਿਛੁ ਨਾਹਿ ਜਾ ਤੂ ਮੇਲਹਿ ਤਾ ਹਉ ਆਇ ਮਿਲਾ ॥

हमरै हाथि किछु नाहि जा तू मेलहि ता हउ आइ मिला ॥

Hamarai haathi kichhu naahi jaa too melahi taa hau aai milaa ||

ਹੇ ਹਰੀ! ਅਸਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ । ਜਦੋਂ ਤੂੰ (ਮੈਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈਂ, ਤਦੋਂ (ਹੀ) ਮੈਂ ਆ ਕੇ ਮਿਲਦਾ ਹਾਂ ।

हमारे हाथ कुछ भी नहीं, अगर तू मिला ले तो हम तुझसे मिल जाते हैं।

Nothing is in my hands; when You unite me, then I come to be united.

Guru Ramdas ji / Raag Tukhari / Chhant / Guru Granth Sahib ji - Ang 1115

ਜਿਨ ਕਉ ਤੂ ਹਰਿ ਮੇਲਹਿ ਸੁਆਮੀ ਸਭੁ ਤਿਨ ਕਾ ਲੇਖਾ ਛੁਟਕਿ ਗਇਆ ॥

जिन कउ तू हरि मेलहि सुआमी सभु तिन का लेखा छुटकि गइआ ॥

Jin kau too hari melahi suaamee sabhu tin kaa lekhaa chhutaki gaiaa ||

ਹੇ ਹਰੀ! ਹੇ ਸੁਆਮੀ! ਜਿਨ੍ਹਾਂ ਨੂੰ ਤੂੰ (ਆਪਣੇ ਚਰਨਾਂ ਵਿਚ) ਜੋੜਦਾ ਹੈਂ, ਉਹਨਾਂ ਦੇ (ਪਿਛਲੇ ਕੀਤੇ ਕਰਮਾਂ ਦਾ) ਸਾਰਾ ਲੇਖ ਮੁੱਕ ਜਾਂਦਾ ਹੈ । (ਉਹਨਾਂ ਦੇ ਅੰਦਰੋਂ ਪਿਛਲੇ ਕੀਤੇ ਸਾਰੇ ਮੰਦ ਕਰਮਾਂ ਦੇ ਸੰਸਕਾਰ ਮਿਟ ਜਾਂਦੇ ਹਨ) ।

हे स्वामी ! जिनको तू अपने साथ मिला लेता है, उनका कर्मों का लेख छूट जाता है।

Those whom You unite with Yourself, O my Lord and Master - all their accounts are settled.

Guru Ramdas ji / Raag Tukhari / Chhant / Guru Granth Sahib ji - Ang 1115

ਤਿਨ ਕੀ ਗਣਤ ਨ ਕਰਿਅਹੁ ਕੋ ਭਾਈ ਜੋ ਗੁਰ ਬਚਨੀ ਹਰਿ ਮੇਲਿ ਲਇਆ ॥

तिन की गणत न करिअहु को भाई जो गुर बचनी हरि मेलि लइआ ॥

Tin kee ga(nn)at na kariahu ko bhaaee jo gur bachanee hari meli laiaa ||

ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਗੁਰੂ ਦੇ ਬਚਨਾਂ ਉਤੇ ਤੋਰ ਕੇ (ਆਪਣੇ ਨਾਲ) ਮਿਲਾਂਦਾ ਹੈ, ਕੋਈ ਭੀ ਧਿਰ ਉਹਨਾਂ ਦੇ (ਪਿਛਲੇ ਕਰਮਾਂ ਦੀ) ਵਿਚਾਰ ਨਾਹ ਕਰਿਓ (ਕਿਉਂਕਿ ਉਹਨਾਂ ਦੇ ਅੰਦਰੋਂ ਤਾਂ ਉਹ ਸਾਰੇ ਸੰਸਕਾਰ ਮਿਟ ਜਾਂਦੇ ਹਨ) ।

हे भाई ! उनकी गणना नहीं की जा सकती, जिनको गुरु के वचन द्वारा प्रभु ने मिला लिया है।

No one can go through the accounts of those, O Siblings of Destiny, who through the Word of the Guru's Teachings are united with the Lord.

Guru Ramdas ji / Raag Tukhari / Chhant / Guru Granth Sahib ji - Ang 1115

ਨਾਨਕ ਦਇਆਲੁ ਹੋਆ ਤਿਨ ਊਪਰਿ ਜਿਨ ਗੁਰ ਕਾ ਭਾਣਾ ਮੰਨਿਆ ਭਲਾ ॥

नानक दइआलु होआ तिन ऊपरि जिन गुर का भाणा मंनिआ भला ॥

Naanak daiaalu hoaa tin upari jin gur kaa bhaa(nn)aa manniaa bhalaa ||

ਹੇ ਨਾਨਕ! ਜਿਹੜੇ ਮਨੁੱਖ ਗੁਰੂ ਦੀ ਰਜ਼ਾ ਨੂੰ ਮਿੱਠੀ ਕਰਕੇ ਮੰਨਦੇ ਹਨ, ਪਰਮਾਤਮਾ ਉਹਨਾਂ ਉੱਤੇ ਆਪ ਦਇਆਵਾਨ ਹੁੰਦਾ ਹੈ ।

नानक का फुरमान है कि ईश्वर उन पर ही दयालु हुआ है, जिन्होंने गुरु की रज़ा को भला माना है।

O Nanak, the Lord shows Mercy to those who accept the Guru's Will as good.

Guru Ramdas ji / Raag Tukhari / Chhant / Guru Granth Sahib ji - Ang 1115

ਤੂ ਅੰਤਰਜਾਮੀ ਹਰਿ ਆਪਿ ਜਿਉ ਤੂ ਚਲਾਵਹਿ ਪਿਆਰੇ ਹਉ ਤਿਵੈ ਚਲਾ ॥੪॥੨॥

तू अंतरजामी हरि आपि जिउ तू चलावहि पिआरे हउ तिवै चला ॥४॥२॥

Too anttarajaamee hari aapi jiu too chalaavahi piaare hau tivai chalaa ||4||2||

ਹੇ ਹਰੀ! ਤੂੰ ਆਪ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ । ਹੇ ਪਿਆਰੇ! ਜਿਵੇਂ ਤੂੰ (ਅਸਾਂ ਜੀਵਾਂ ਨੂੰ) ਜੀਵਨ-ਰਾਹ ਉਤੇ ਤੋਰਦਾ ਹੈਂ, ਮੈਂ ਉਸੇ ਤਰ੍ਹਾਂ ਹੀ ਤੁਰਦਾ ਹਾਂ ॥੪॥੨॥

हे हरि ! तू अन्तर्यामी है, जैसे तू चलाता है, वैसे ही हम चलते हैं॥४॥२॥

You Yourself, Lord, are the Inner-knower, the Searcher of hearts; as You make me walk, O my Beloved, so do I walk. ||4||2||

Guru Ramdas ji / Raag Tukhari / Chhant / Guru Granth Sahib ji - Ang 1115


ਤੁਖਾਰੀ ਮਹਲਾ ੪ ॥

तुखारी महला ४ ॥

Tukhaaree mahalaa 4 ||

तुखारी महला ४॥

Tukhaari, Fourth Mehl:

Guru Ramdas ji / Raag Tukhari / Chhant / Guru Granth Sahib ji - Ang 1115

ਤੂ ਜਗਜੀਵਨੁ ਜਗਦੀਸੁ ਸਭ ਕਰਤਾ ਸ੍ਰਿਸਟਿ ਨਾਥੁ ॥

तू जगजीवनु जगदीसु सभ करता स्रिसटि नाथु ॥

Too jagajeevanu jagadeesu sabh karataa srisati naathu ||

ਹੇ ਪ੍ਰਭੂ! ਤੂੰ ਜਗਤ ਦੇ ਜੀਵਾਂ ਨੂੰ ਜ਼ਿੰਦਗੀ ਦੇਣ ਵਾਲਾ ਹੈਂ, ਤੂੰ ਜਗਤ ਦਾ ਮਾਲਕ ਹੈਂ, ਤੂੰ ਸਾਰੀ (ਸ੍ਰਿਸ਼ਟੀ) ਦਾ ਪੈਦਾ ਕਰਨ ਵਾਲਾ ਹੈਂ, ਤੂੰ ਸ੍ਰਿਸ਼ਟੀ ਦਾ ਖਸਮ ਹੈਂ ।

हे जगदीश्वर ! तू जगत का जीवन, सब बनानेवाला एवं सृष्टि का मालिक है।

You are the Life of the World, the Lord of the Universe, our Lord and Master, the Creator of all the Universe.

Guru Ramdas ji / Raag Tukhari / Chhant / Guru Granth Sahib ji - Ang 1115

ਤਿਨ ਤੂ ਧਿਆਇਆ ਮੇਰਾ ਰਾਮੁ ਜਿਨ ਕੈ ਧੁਰਿ ਲੇਖੁ ਮਾਥੁ ॥

तिन तू धिआइआ मेरा रामु जिन कै धुरि लेखु माथु ॥

Tin too dhiaaiaa meraa raamu jin kai dhuri lekhu maathu ||

ਹੇ ਪ੍ਰਭੂ! ਧੁਰ ਦਰਗਾਹ ਤੋਂ ਜਿਨ੍ਹਾਂ ਦੇ ਭਾਗਾਂ ਵਿਚ (ਹਰਿ-ਸਿਮਰਨ ਦੇ ਸੰਸਕਾਰਾਂ ਦਾ) ਲੇਖ ਲਿਖਿਆ ਹੋਇਆ ਹੈ, ਜਿਨ੍ਹਾਂ ਦਾ ਮੱਥਾ ਭਾਗਾਂ ਵਾਲਾ ਹੈ, ਉਹਨਾਂ ਨੇ ਤੈਨੂੰ ਸਿਮਰਿਆ ਹੈ ।

जिनके ललाट पर प्रारम्भ से ही भाग्य लिखा हुआ है, उन भक्तों ने ही तेरी पूजा-अर्चना की है।

They alone meditate on You, O my Lord, who have such destiny recorded on their foreheads.

Guru Ramdas ji / Raag Tukhari / Chhant / Guru Granth Sahib ji - Ang 1115

ਜਿਨ ਕਉ ਧੁਰਿ ਹਰਿ ਲਿਖਿਆ ਸੁਆਮੀ ਤਿਨ ਹਰਿ ਹਰਿ ਨਾਮੁ ਅਰਾਧਿਆ ॥

जिन कउ धुरि हरि लिखिआ सुआमी तिन हरि हरि नामु अराधिआ ॥

Jin kau dhuri hari likhiaa suaamee tin hari hari naamu araadhiaa ||

ਉਹਨਾਂ ਨੇ ਮੇਰੇ ਰਾਮ ਨੂੰ ਸਿਮਰਿਆ ਹੈ, ਮਾਲਕ-ਹਰੀ ਨੇ ਜਿਨ੍ਹਾਂ ਦੇ ਭਾਗਾਂ ਵਿਚੋਂ ਧੁਰੋਂ ਸਿਮਰਨ ਦਾ ਲੇਖ ਲਿਖ ਦਿੱਤਾ ਹੈ, ਉਹ (ਸਦਾ) ਹਰਿ-ਨਾਮ ਦਾ ਸਿਮਰਨ ਕਰਦੇ ਹਨ ।

जिनके भाग्य में शुरु से ही लिखा है, उन्होंने हरिनाम की आराधना की है।

Those who are so pre-destined by their Lord and Master, worship and adore the Name of the Lord, Har, Har.

Guru Ramdas ji / Raag Tukhari / Chhant / Guru Granth Sahib ji - Ang 1115

ਤਿਨ ਕੇ ਪਾਪ ਇਕ ਨਿਮਖ ਸਭਿ ਲਾਥੇ ਜਿਨ ਗੁਰ ਬਚਨੀ ਹਰਿ ਜਾਪਿਆ ॥

तिन के पाप इक निमख सभि लाथे जिन गुर बचनी हरि जापिआ ॥

Tin ke paap ik nimakh sabhi laathe jin gur bachanee hari jaapiaa ||

ਜਿਨ੍ਹਾਂ ਨੇ ਗੁਰੂ ਦੇ ਬਚਨਾਂ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਜਪਿਆ ਹੈ, ਉਹਨਾਂ ਦੇ ਸਾਰੇ ਪਾਪ ਅੱਖ ਝਮਕਣ ਜਿਤਨੇ ਸਮੇ ਵਿਚ ਹੀ ਦੂਰ ਹੋ ਜਾਂਦੇ ਹਨ ।

जिन्होंने गुरु के वचन द्वारा हरि का जाप किया, उनके पाप एक पल में ही दूर हो गए हैं।

All sins are erased in an instant, for those who meditate on the Lord, through the Guru's Teachings.

Guru Ramdas ji / Raag Tukhari / Chhant / Guru Granth Sahib ji - Ang 1115

ਧਨੁ ਧੰਨੁ ਤੇ ਜਨ ਜਿਨ ਹਰਿ ਨਾਮੁ ਜਪਿਆ ਤਿਨ ਦੇਖੇ ਹਉ ਭਇਆ ਸਨਾਥੁ ॥

धनु धंनु ते जन जिन हरि नामु जपिआ तिन देखे हउ भइआ सनाथु ॥

Dhanu dhannu te jan jin hari naamu japiaa tin dekhe hau bhaiaa sanaathu ||

ਉਹ ਮਨੁੱਖ ਭਾਗਾਂ ਵਾਲੇ ਹਨ, ਮੁਬਾਰਿਕ ਹਨ, ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ । ਉਹਨਾਂ ਦਾ ਦਰਸਨ ਕਰ ਕੇ ਮੈਂ (ਭੀ) ਖਸਮ ਵਾਲਾ (ਅਖਵਾਣ ਜੋਗਾ) ਹੋ ਗਿਆ ਹਾਂ (ਕਿਉਂਕਿ ਮੈਂ ਭੀ ਖਸਮ-ਪ੍ਰਭੂ ਦਾ ਨਾਮ ਜਪਣ ਲੱਗ ਪਿਆ ਹਾਂ) ।

जिन्होंने हरिनाम जपा है, वे भक्तजन धन्य हैं, उनके दर्शन पाकर सनाथ बन गया हूँ।

Blessed, blessed are those humble beings who meditate on the Lord's Name. Seeing them, I am uplifted.

Guru Ramdas ji / Raag Tukhari / Chhant / Guru Granth Sahib ji - Ang 1115

ਤੂ ਜਗਜੀਵਨੁ ਜਗਦੀਸੁ ਸਭ ਕਰਤਾ ਸ੍ਰਿਸਟਿ ਨਾਥੁ ॥੧॥

तू जगजीवनु जगदीसु सभ करता स्रिसटि नाथु ॥१॥

Too jagajeevanu jagadeesu sabh karataa srisati naathu ||1||

ਹੇ ਪ੍ਰਭੂ! ਤੂੰ ਜਗਤ ਦੇ ਜੀਵਾਂ ਨੂੰ ਜ਼ਿੰਦਗੀ ਦੇਣ ਵਾਲਾ ਹੈਂ, ਤੂੰ ਜਗਤ ਦਾ ਮਾਲਕ ਹੈਂ, ਤੂੰ ਸਾਰੀ (ਸ੍ਰਿਸ਼ਟੀ) ਦਾ ਪੈਦਾ ਕਰਨ ਵਾਲਾ ਹੈਂ, ਤੂੰ ਸ੍ਰਿਸ਼ਟੀ ਦਾ ਖਸਮ ਹੈਂ ॥੧॥

हे ईश्वर ! तू जगत का जीवन, सब बनानेवाला एवं सृष्टि का स्वामी है॥१॥

You are the Life of the World, the Lord of the Universe, our Lord and Master, the Creator of all the Universe. ||1||

Guru Ramdas ji / Raag Tukhari / Chhant / Guru Granth Sahib ji - Ang 1115


ਤੂ ਜਲਿ ਥਲਿ ਮਹੀਅਲਿ ਭਰਪੂਰਿ ਸਭ ਊਪਰਿ ਸਾਚੁ ਧਣੀ ॥

तू जलि थलि महीअलि भरपूरि सभ ऊपरि साचु धणी ॥

Too jali thali maheeali bharapoori sabh upari saachu dha(nn)ee ||

ਹੇ ਪ੍ਰਭੂ! ਤੂੰ ਜਲ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਵਿਆਪਕ ਹੈਂ, ਤੂੰ ਸਭ ਜੀਵਾਂ ਦੇ ਸਿਰ ਉੱਤੇ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ ।

हे ईश्वर ! तू जल, थल, नभ सब में व्याप्त है, सबसे बड़ा एवं हम सबका मालिक है।

You are totally pervading the water, the land and the sky. O True Lord, You are the Master of all.

Guru Ramdas ji / Raag Tukhari / Chhant / Guru Granth Sahib ji - Ang 1115

ਜਿਨ ਜਪਿਆ ਹਰਿ ਮਨਿ ਚੀਤਿ ਹਰਿ ਜਪਿ ਜਪਿ ਮੁਕਤੁ ਘਣੀ ॥

जिन जपिआ हरि मनि चीति हरि जपि जपि मुकतु घणी ॥

Jin japiaa hari mani cheeti hari japi japi mukatu gha(nn)ee ||

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਆਪਣੇ ਮਨ ਵਿਚ ਆਪਣੇ ਚਿੱਤ ਵਿਚ ਪਰਮਾਤਮਾ ਦਾ ਨਾਮ (ਸਦਾ) ਜਪਿਆ (ਉਹ ਵਿਕਾਰਾਂ ਤੋਂ ਬਚ ਗਏ) ।

जिन्होंने एकाग्रचित होकर हरिनाम जपा, ऐसे कितने ही भक्तजन हरिनाम जप-जपकर मुक्ति पा गए हैं।

Those who meditate on the Lord in their conscious minds - all those who chant and meditate on the Lord are liberated.

Guru Ramdas ji / Raag Tukhari / Chhant / Guru Granth Sahib ji - Ang 1115

ਜਿਨ ਜਪਿਆ ਹਰਿ ਤੇ ਮੁਕਤ ਪ੍ਰਾਣੀ ਤਿਨ ਕੇ ਊਜਲ ਮੁਖ ਹਰਿ ਦੁਆਰਿ ॥

जिन जपिआ हरि ते मुकत प्राणी तिन के ऊजल मुख हरि दुआरि ॥

Jin japiaa hari te mukat praa(nn)ee tin ke ujal mukh hari duaari ||

ਹੇ ਭਾਈ! ਪ੍ਰਭੂ ਦਾ ਨਾਮ ਮੁੜ ਮੁੜ ਜਪ ਕੇ ਬੇਅੰਤ ਲੁਕਾਈ ਮੁਕਤ ਹੋ ਜਾਂਦੀ ਹੈ । ਜਿਹੜੇ ਪ੍ਰਾਣੀ ਪਰਮਾਤਮਾ ਦਾ ਨਾਮ ਜਪਦੇ ਹਨ, ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, ਪਰਮਾਤਮਾ ਦੇ ਦਰ ਤੇ ਉਹਨਾਂ ਦੇ ਮੂੰਹ ਉਜਲੇ ਹੁੰਦੇ ਹਨ (ਪ੍ਰਭੂ-ਦਰ ਤੇ ਉਹ ਆਦਰ-ਸਤਕਾਰ ਪ੍ਰਾਪਤ ਕਰਦੇ ਹਨ) ।

हरिनाम जपने वाले प्राणी संसार के बन्धनों से मुक्त हो गए हैं और प्रभु द्वार में उन्हीं के मुख उज्ज्वल हुए हैं।

Those mortal beings who meditate on the Lord are liberated; their faces are radiant in the Court of the Lord.

Guru Ramdas ji / Raag Tukhari / Chhant / Guru Granth Sahib ji - Ang 1115

ਓਇ ਹਲਤਿ ਪਲਤਿ ਜਨ ਭਏ ਸੁਹੇਲੇ ਹਰਿ ਰਾਖਿ ਲੀਏ ਰਖਨਹਾਰਿ ॥

ओइ हलति पलति जन भए सुहेले हरि राखि लीए रखनहारि ॥

Oi halati palati jan bhae suhele hari raakhi leee rakhanahaari ||

ਉਹ ਬੰਦੇ ਇਸ ਲੋਕ ਵਿਚ ਤੇ ਪਰਲੋਕ ਵਿਚ ਸੁਖੀ ਜੀਵਨ ਵਾਲੇ ਹੋ ਜਾਂਦੇ ਹਨ । ਬਚਾਣ ਦੀ ਸਮਰਥਾ ਵਾਲੇ ਪਰਮਾਤਮਾ ਨੇ ਉਹਨਾਂ ਨੂੰ ਆਪ (ਵਿਕਾਰਾਂ ਤੋਂ) ਬਚਾ ਲਿਆ ਹੁੰਦਾ ਹੈ ।

वे लोक-परलोक में सुखी हुए हैं और ईश्वर ही उनका रखवाला बना है।

Those humble beings are exalted in this world and the next; the Savior Lord saves them.

Guru Ramdas ji / Raag Tukhari / Chhant / Guru Granth Sahib ji - Ang 1115

ਹਰਿ ਸੰਤਸੰਗਤਿ ਜਨ ਸੁਣਹੁ ਭਾਈ ਗੁਰਮੁਖਿ ਹਰਿ ਸੇਵਾ ਸਫਲ ਬਣੀ ॥

हरि संतसंगति जन सुणहु भाई गुरमुखि हरि सेवा सफल बणी ॥

Hari santtasanggati jan su(nn)ahu bhaaee guramukhi hari sevaa saphal ba(nn)ee ||

ਹੇ ਹਰੀ ਦੇ ਸੰਤ ਜਨੋਂ! ਹੇ ਸਾਧ ਸੰਗਤ! ਸੁਣੋ-ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦੀ ਕੀਤੀ ਹੋਈ ਸੇਵਾ-ਭਗਤੀ ਕਾਮਯਾਬ ਹੁੰਦੀ ਹੈ ।

हे भाई जनो ! सुनो, गुरु-संतों की संगति में ही प्रभु की उपासना सफल हुई है।

Listen to the Lord's Name in the Society of the Saints, O humble Siblings of Destiny. The Gurmukh's service to the Lord is fruitful.

Guru Ramdas ji / Raag Tukhari / Chhant / Guru Granth Sahib ji - Ang 1115

ਤੂ ਜਲਿ ਥਲਿ ਮਹੀਅਲਿ ਭਰਪੂਰਿ ਸਭ ਊਪਰਿ ਸਾਚੁ ਧਣੀ ॥੨॥

तू जलि थलि महीअलि भरपूरि सभ ऊपरि साचु धणी ॥२॥

Too jali thali maheeali bharapoori sabh upari saachu dha(nn)ee ||2||

ਹੇ ਪ੍ਰਭੂ! ਤੂੰ ਜਲ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਵਿਆਪਕ ਹੈਂ, ਤੂੰ ਸਭ ਜੀਵਾਂ ਦੇ ਸਿਰ ਉਤੇ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ ॥੨॥

हे मालिक ! एकमात्र तू ही सबसे बड़ा है, जल, थल, नभ सब में तू ही व्याप्त है॥ २॥

You are totally pervading the water, the land and the sky. O True Lord, You are the Master of all. ||2||

Guru Ramdas ji / Raag Tukhari / Chhant / Guru Granth Sahib ji - Ang 1115


ਤੂ ਥਾਨ ਥਨੰਤਰਿ ਹਰਿ ਏਕੁ ਹਰਿ ਏਕੋ ਏਕੁ ਰਵਿਆ ॥

तू थान थनंतरि हरि एकु हरि एको एकु रविआ ॥

Too thaan thananttari hari eku hari eko eku raviaa ||

ਹੇ ਹਰੀ! ਹਰੇਕ ਥਾਂ ਵਿਚ ਇਕ ਤੂੰ ਹੀ ਤੂੰ ਮੌਜੂਦ ਹੈਂ ।

हे प्रभु ! एक तू ही सर्वव्यापक है, केवल तू ही कण-कण में रमण कर रहा है,"

You are the One Lord, the One and Only Lord, pervading all places and interspaces.

Guru Ramdas ji / Raag Tukhari / Chhant / Guru Granth Sahib ji - Ang 1115

ਵਣਿ ਤ੍ਰਿਣਿ ਤ੍ਰਿਭਵਣਿ ਸਭ ਸ੍ਰਿਸਟਿ ਮੁਖਿ ਹਰਿ ਹਰਿ ਨਾਮੁ ਚਵਿਆ ॥

वणि त्रिणि त्रिभवणि सभ स्रिसटि मुखि हरि हरि नामु चविआ ॥

Va(nn)i tri(nn)i tribhava(nn)i sabh srisati mukhi hari hari naamu chaviaa ||

ਹੇ ਪ੍ਰਭੂ! ਜੰਗਲ ਵਿਚ, ਘਾਹ ਦੇ ਤੀਲੇ ਵਿਚ, ਤ੍ਰਿਭਵਣੀ-ਜਗਤ ਵਿਚ-ਹਰ ਥਾਂ ਤੂੰ ਹੀ ਤੂੰ ਵੱਸ ਰਿਹਾ ਹੈਂ । ਸਾਰੀ ਸ੍ਰਿਸ਼ਟੀ (ਭਾਵ, ਸਾਰੀ ਸ੍ਰਿਸ਼ਟੀ ਦੇ ਜੀਵ) ਆਪਣੇ ਮੂੰਹ ਨਾਲ ਹਰਿ-ਨਾਮ ਹੀ ਉਚਾਰ ਰਹੀ ਹੈ ।

वन-वनस्पति, तीनों लोक, समूची सृष्टि हरिनाम जप रही है।

The forests and fields, the three worlds and the entire Universe, chant the Name of the Lord, Har, Har.

Guru Ramdas ji / Raag Tukhari / Chhant / Guru Granth Sahib ji - Ang 1115

ਸਭਿ ਚਵਹਿ ਹਰਿ ਹਰਿ ਨਾਮੁ ਕਰਤੇ ਅਸੰਖ ਅਗਣਤ ਹਰਿ ਧਿਆਵਏ ॥

सभि चवहि हरि हरि नामु करते असंख अगणत हरि धिआवए ॥

Sabhi chavahi hari hari naamu karate asankkh aga(nn)at hari dhiaavae ||

ਅਸੰਖਾਂ ਜੀਵ ਅਣਗਿਣਤ ਜੀਵ ਸਾਰੇ ਹੀ ਕਰਤਾਰ ਦਾ ਨਾਮ ਸਦਾ ਉਚਾਰ ਰਹੇ ਹਨ । (ਸਾਰੀ ਸ੍ਰਿਸ਼ਟੀ) ਹਰੀ ਦਾ ਨਾਮ ਸਿਮਰ ਰਹੀ ਹੈ ।

सभी जीव हरिनाम की स्तुति कर रहे हैं, असंख्य, अनगिनत जीव ईश्वर का भजन करने में तल्लीन हैं।

All chant the Name of the Creator Lord, Har, Har; countless, uncountable beings meditate on the Lord.

Guru Ramdas ji / Raag Tukhari / Chhant / Guru Granth Sahib ji - Ang 1115

ਸੋ ਧੰਨੁ ਧਨੁ ਹਰਿ ਸੰਤੁ ਸਾਧੂ ਜੋ ਹਰਿ ਪ੍ਰਭ ਕਰਤੇ ਭਾਵਏ ॥

सो धंनु धनु हरि संतु साधू जो हरि प्रभ करते भावए ॥

So dhannu dhanu hari santtu saadhoo jo hari prbh karate bhaavae ||

ਹਰੀ ਦਾ ਉਹ ਸੰਤ ਹਰੀ ਦਾ ਉਹ ਸਾਧੂ ਧੰਨ ਹੈ ਧੰਨ ਹੈ, ਜਿਹੜਾ ਹਰਿ-ਪ੍ਰਭੂ ਨੂੰ ਜਿਹੜਾ ਕਰਤਾਰ ਨੂੰ ਪਿਆਰਾ ਲੱਗਦਾ ਹੈ ।

पर वे साधु-संत धन्य हैं, जो कर्ता प्रभु को भा जाते हैं।

Blessed, blessed are those Saints and Holy People of the Lord, who are pleasing to the Creator Lord God.

Guru Ramdas ji / Raag Tukhari / Chhant / Guru Granth Sahib ji - Ang 1115

ਸੋ ਸਫਲੁ ਦਰਸਨੁ ਦੇਹੁ ਕਰਤੇ ਜਿਸੁ ਹਰਿ ਹਿਰਦੈ ਨਾਮੁ ਸਦ ਚਵਿਆ ॥

सो सफलु दरसनु देहु करते जिसु हरि हिरदै नामु सद चविआ ॥

So saphalu darasanu dehu karate jisu hari hiradai naamu sad chaviaa ||

ਹੇ ਕਰਤਾਰ! ਜਿਸ ਦੇ ਹਿਰਦੇ ਵਿਚ (ਤੂੰ ਵੱਸਦਾ ਹੈਂ), ਜੋ ਸਦਾ (ਤੇਰਾ) ਨਾਮ ਉਚਾਰਦਾ ਹੈ, ਉਹ ਮਨੁੱਖ ਕਾਮਯਾਬ (ਜੀਵਨ ਵਾਲਾ) ਹੈ, (ਮੈਨੂੰ ਉਸ ਦਾ) ਦਰਸਨ ਬਖ਼ਸ਼ ।

हे सृष्टिकर्ता ! जिसने हृदय में सदा हरिनामोच्चारण किया है, उस गुरु-संत पुरुष के मुझे सफल दर्शन करवा दो।

O Creator, please bless me with the Fruitful Vision, the Darshan, of those who chant the Lord's Name in their hearts forever.

Guru Ramdas ji / Raag Tukhari / Chhant / Guru Granth Sahib ji - Ang 1115

ਤੂ ਥਾਨ ਥਨੰਤਰਿ ਹਰਿ ਏਕੁ ਹਰਿ ਏਕੋ ਏਕੁ ਰਵਿਆ ॥੩॥

तू थान थनंतरि हरि एकु हरि एको एकु रविआ ॥३॥

Too thaan thananttari hari eku hari eko eku raviaa ||3||

ਹੇ ਹਰੀ! ਹਰੇਕ ਥਾਂ ਵਿਚ ਇਕ ਤੂੰ ਹੀ ਤੂੰ ਮੌਜੂਦ ਹੈਂ ॥੩॥

हे प्रभु ! एक तू ही हर स्थान पर मौजूद है, केवल एक तू ही संसार के कण-कण में रमण कर रहा है॥ ३॥

You are the One Lord, the One and Only Lord, pervading all places and interspaces. ||3||

Guru Ramdas ji / Raag Tukhari / Chhant / Guru Granth Sahib ji - Ang 1115


ਤੇਰੀ ਭਗਤਿ ਭੰਡਾਰ ਅਸੰਖ ਜਿਸੁ ਤੂ ਦੇਵਹਿ ਮੇਰੇ ਸੁਆਮੀ ਤਿਸੁ ਮਿਲਹਿ ॥

तेरी भगति भंडार असंख जिसु तू देवहि मेरे सुआमी तिसु मिलहि ॥

Teree bhagati bhanddaar asankkh jisu too devahi mere suaamee tisu milahi ||

ਹੇ ਮੇਰੇ ਸੁਆਮੀ! (ਤੇਰੇ ਘਰ ਵਿਚ) ਤੇਰੀ ਭਗਤੀ ਦੇ ਬੇਅੰਤ ਖ਼ਜ਼ਾਨੇ ਭਰੇ ਪਏ ਹਨ, (ਪਰ ਇਹ ਖ਼ਜ਼ਾਨੇ) ਉਸ (ਮਨੁੱਖ) ਨੂੰ ਮਿਲਦੇ ਹਨ ਜਿਸ ਨੂੰ ਤੂੰ (ਆਪ) ਦੇਂਦਾ ਹੈਂ ।

तेरी भक्ति के भण्डार तो अनगिनत हैं, हे मेरे स्वामी ! पर जिसे तू देता है, उसे ही मिलता है।

The treasures of devotional worship to You are countless; he alone is blessed with them, O my Lord and Master, whom You bless.

Guru Ramdas ji / Raag Tukhari / Chhant / Guru Granth Sahib ji - Ang 1115

ਜਿਸ ਕੈ ਮਸਤਕਿ ਗੁਰ ਹਾਥੁ ਤਿਸੁ ਹਿਰਦੈ ਹਰਿ ਗੁਣ ਟਿਕਹਿ ॥

जिस कै मसतकि गुर हाथु तिसु हिरदै हरि गुण टिकहि ॥

Jis kai masataki gur haathu tisu hiradai hari gu(nn) tikahi ||

ਜਿਸ (ਮਨੁੱਖ) ਦੇ ਮੱਥੇ ਉਤੇ ਗੁਰੂ ਦਾ ਹੱਥ ਹੋਵੇ, ਉਸ ਦੇ ਹਿਰਦੇ ਵਿਚ ਪਰਮਾਤਮਾ ਦੇ ਗੁਣ ਟਿਕੇ ਰਹਿੰਦੇ ਹਨ ।

जिसके मस्तक पर गुरु का हाथ है, उसके ही हृदय में प्रभु-गुण टिकते हैं।

The Lord's Glorious Virtues abide within the heart of that person, whose forehead the Guru has touched.

Guru Ramdas ji / Raag Tukhari / Chhant / Guru Granth Sahib ji - Ang 1115

ਹਰਿ ਗੁਣ ਹਿਰਦੈ ਟਿਕਹਿ ਤਿਸ ਕੈ ਜਿਸੁ ਅੰਤਰਿ ਭਉ ਭਾਵਨੀ ਹੋਈ ॥

हरि गुण हिरदै टिकहि तिस कै जिसु अंतरि भउ भावनी होई ॥

Hari gu(nn) hiradai tikahi tis kai jisu anttari bhau bhaavanee hoee ||

ਜਿਸ (ਮਨੁੱਖ) ਦੇ ਅੰਦਰ (ਪਰਮਾਤਮਾ ਦਾ) ਡਰ ਅਦਬ ਹੈ (ਪਰਮਾਤਮਾ ਵਾਸਤੇ) ਸਰਧਾ-ਪਿਆਰ ਹੈ, ਉਸ ਦੇ ਹਿਰਦੇ ਵਿਚ ਪਰਮਾਤਮਾ ਦੇ ਗੁਣ ਟਿਕੇ ਰਹਿੰਦੇ ਹਨ ।

उसके ही हृदय में प्रभु-गुण टिकते हैं, जिसके अन्तर्मन में पूर्ण निष्ठा बनी हुई है।

The Glorious Virtues of the Lord dwell in the heart of that person, whose inner being is filled with the Fear of God, and His Love.

Guru Ramdas ji / Raag Tukhari / Chhant / Guru Granth Sahib ji - Ang 1115


Download SGGS PDF Daily Updates ADVERTISE HERE