ANG 1114, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਮੇਰੈ ਅੰਤਰਿ ਹੋਇ ਵਿਗਾਸੁ ਪ੍ਰਿਉ ਪ੍ਰਿਉ ਸਚੁ ਨਿਤ ਚਵਾ ਰਾਮ ॥

मेरै अंतरि होइ विगासु प्रिउ प्रिउ सचु नित चवा राम ॥

Merai anttari hoi vigaasu priu priu sachu nit chavaa raam ||

ਮੇਰੇ ਹਿਰਦੇ ਵਿਚ ਖਿੜਾਉ ਪੈਦਾ ਹੋ ਜਾਂਦਾ ਹੈ । (ਤਾਹੀਏਂ, ਹੇ ਸਖੀ!) ਉਸ ਸਦਾ ਕਾਇਮ ਰਹਿਣ ਵਾਲੇ ਪਿਆਰੇ ਪ੍ਰਭੂ ਦਾ ਨਾਮ ਮੈਂ ਸਦਾ ਉਚਾਰਦੀ ਰਹਿੰਦੀ ਹਾਂ ।

मेरा अन्तर्मन प्रसन्न हो जाए और बाबीहे की तरह प्रिय-प्रिय करता नित्य हरि का नामोच्चारण करता रहे।

My inner being blossoms forth; I continually utter, ""Pri-o! Pri-o! Beloved! Beloved!""

Guru Ramdas ji / Raag Tukhari / Chhant / Guru Granth Sahib ji - Ang 1114

ਪ੍ਰਿਉ ਚਵਾ ਪਿਆਰੇ ਸਬਦਿ ਨਿਸਤਾਰੇ ਬਿਨੁ ਦੇਖੇ ਤ੍ਰਿਪਤਿ ਨ ਆਵਏ ॥

प्रिउ चवा पिआरे सबदि निसतारे बिनु देखे त्रिपति न आवए ॥

Priu chavaa piaare sabadi nisataare binu dekhe tripati na aavae ||

ਹੇ ਸਖੀ! ਮੈਂ ਪਿਆਰੇ ਪ੍ਰੀਤਮ ਦਾ ਨਾਮ (ਸਦਾ) ਉਚਾਰਦੀ ਹਾਂ । ਉਹ ਪ੍ਰੀਤਮ-ਪ੍ਰਭੂ ਗੁਰੂ ਦੇ ਸ਼ਬਦ ਦੀ ਰਾਹੀਂ (ਜੀਵ-ਇਸਤ੍ਰੀ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ । (ਹੇ ਸਖੀ! ਉਸ ਪ੍ਰੀਤਮ ਦਾ) ਦਰਸਨ ਕਰਨ ਤੋਂ ਬਿਨਾ (ਮਾਇਆ ਵਲੋਂ) ਤ੍ਰਿਪਤੀ ਨਹੀਂ ਹੁੰਦੀ ।

मैं प्रिय-प्रिय उच्चारण करता रहूँ, शब्द प्रभु द्वारा मेरा उद्धार हो जाएगा, प्रियतम के दर्शन बिना मन तृप्त नहीं होता।

I speak of my Dear Beloved, and through the Shabad, I am saved. Unless I can see Him, I am not satisfied.

Guru Ramdas ji / Raag Tukhari / Chhant / Guru Granth Sahib ji - Ang 1114

ਸਬਦਿ ਸੀਗਾਰੁ ਹੋਵੈ ਨਿਤ ਕਾਮਣਿ ਹਰਿ ਹਰਿ ਨਾਮੁ ਧਿਆਵਏ ॥

सबदि सीगारु होवै नित कामणि हरि हरि नामु धिआवए ॥

Sabadi seegaaru hovai nit kaama(nn)i hari hari naamu dhiaavae ||

ਹੇ ਸਖੀ! ਗੁਰੂ ਦੇ ਸ਼ਬਦ ਦੀ ਰਾਹੀਂ ਜਿਸ ਜੀਵ-ਇਸਤ੍ਰੀ ਦਾ (ਆਤਮਕ) ਸਿੰਗਾਰ ਬਣਿਆ ਰਹਿੰਦਾ ਹੈ (ਭਾਵ, ਜਿਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ) ਉਹ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦੀ ਰਹਿੰਦੀ ਹੈ ।

यदि जीव रूपी कामिनी शब्द का श्रृंगार करे, तो वह नित्य हरिनाम का ध्यान करती रहेगी।

That soul-bride who is ever adorned with the Shabad, meditates on the Name of the Lord, Har, Har.

Guru Ramdas ji / Raag Tukhari / Chhant / Guru Granth Sahib ji - Ang 1114

ਦਇਆ ਦਾਨੁ ਮੰਗਤ ਜਨ ਦੀਜੈ ਮੈ ਪ੍ਰੀਤਮੁ ਦੇਹੁ ਮਿਲਾਏ ॥

दइआ दानु मंगत जन दीजै मै प्रीतमु देहु मिलाए ॥

Daiaa daanu manggat jan deejai mai preetamu dehu milaae ||

(ਮੈਂ ਗੁਰੂ ਦੇ ਦਰ ਤੇ ਨਿੱਤ ਅਰਦਾਸ ਕਰਦਾ ਹਾਂ-ਹੇ ਗੁਰੂ!) ਦਇਆ ਕਰ, ਮੈਨੂੰ ਆਪਣੇ ਮੰਗਤੇ ਦਾਸ ਨੂੰ ਇਹ ਦਾਨ ਦੇਹ ਕਿ ਮੈਨੂੰ ਪ੍ਰੀਤਮ-ਪ੍ਰਭੂ ਮਿਲਾ ਦੇਹ ।

हे प्रियतम ! मुझ याचक को दया का दान देकर अपने साथ मिला लो।

Please bless this beggar, Your humble servant, with the Gift of Mercy; please unite me with my Beloved.

Guru Ramdas ji / Raag Tukhari / Chhant / Guru Granth Sahib ji - Ang 1114

ਅਨਦਿਨੁ ਗੁਰੁ ਗੋਪਾਲੁ ਧਿਆਈ ਹਮ ਸਤਿਗੁਰ ਵਿਟਹੁ ਘੁਮਾਏ ॥੨॥

अनदिनु गुरु गोपालु धिआई हम सतिगुर विटहु घुमाए ॥२॥

Anadinu guru gopaalu dhiaaee ham satigur vitahu ghumaae ||2||

ਮੈਂ ਹਰ ਵੇਲੇ ਪ੍ਰਭੂ ਦੇ ਰੂਪ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹਾਂ ਅਤੇ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ॥੨॥

दिन-रात गुरु-परमेश्वर का ही भजन किया है, अतः हम सतगुरु पर कुर्बान हैं।॥ २॥

Night and day, I meditate on the Guru, the Lord of the World; I am a sacrifice to the True Guru. ||2||

Guru Ramdas ji / Raag Tukhari / Chhant / Guru Granth Sahib ji - Ang 1114


ਹਮ ਪਾਥਰ ਗੁਰੁ ਨਾਵ ਬਿਖੁ ਭਵਜਲੁ ਤਾਰੀਐ ਰਾਮ ॥

हम पाथर गुरु नाव बिखु भवजलु तारीऐ राम ॥

Ham paathar guru naav bikhu bhavajalu taareeai raam ||

ਹੇ ਪ੍ਰਭੂ! ਅਸੀਂ ਜੀਵ (ਪਾਪਾਂ ਨਾਲ ਭਾਰੇ ਹੋ ਚੁਕੇ) ਪੱਥਰ ਹਾਂ, ਗੁਰੂ ਬੇੜੀ ਹੈ । (ਸਾਨੂੰ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ) ਆਤਮਕ ਮੌਤ ਲਿਆਉਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ ।

हम पत्थर हैं, गुरु नैया है, जो विषम संसार-सागर से पार उतार देता है।

I am a stone in the Boat of the Guru. Please carry me across the terrifying ocean of poison.

Guru Ramdas ji / Raag Tukhari / Chhant / Guru Granth Sahib ji - Ang 1114

ਗੁਰ ਦੇਵਹੁ ਸਬਦੁ ਸੁਭਾਇ ਮੈ ਮੂੜ ਨਿਸਤਾਰੀਐ ਰਾਮ ॥

गुर देवहु सबदु सुभाइ मै मूड़ निसतारीऐ राम ॥

Gur devahu sabadu subhaai mai moo(rr) nisataareeai raam ||

ਹੇ ਪ੍ਰਭੂ! ਆਪਣੇ ਪਿਆਰੇ ਵਿਚ (ਜੋੜ ਕੇ) ਗੁਰੂ ਦਾ ਸ਼ਬਦ ਦੇਹ, ਅਤੇ ਮੈਨੂੰ ਮੂਰਖ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ ।

हे गुरु ! मुझ मूर्ख को सहज-स्वभाव शब्द प्रदान करो, ताकि मेरा उद्धार हो जाए।

O Guru, please, lovingly bless me with the Word of the Shabad. I am such a fool - please save me!

Guru Ramdas ji / Raag Tukhari / Chhant / Guru Granth Sahib ji - Ang 1114

ਹਮ ਮੂੜ ਮੁਗਧ ਕਿਛੁ ਮਿਤਿ ਨਹੀ ਪਾਈ ਤੂ ਅਗੰਮੁ ਵਡ ਜਾਣਿਆ ॥

हम मूड़ मुगध किछु मिति नही पाई तू अगमु वड जाणिआ ॥

Ham moo(rr) mugadh kichhu miti nahee paaee too agammu vad jaa(nn)iaa ||

ਹੇ ਪ੍ਰਭੂ! ਅਸੀਂ ਜੀਵ ਮੂਰਖ ਹਾਂ, ਅਗਿਆਨੀ ਹਾਂ । ਤੂੰ ਕੇਡਾ ਵੱਡਾ ਹੈਂ-ਇਸ ਗੱਲ ਦੀ ਸਮਝ ਸਾਨੂੰ ਨਹੀਂ ਪੈ ਸਕਦੀ । (ਗੁਰੂ ਦੀ ਸਰਨ ਪੈ ਕੇ ਹੁਣ ਇਹ) ਸਮਝਿਆ ਹੈ ਕਿ ਤੂੰ ਅਪਹੁੰਚ ਹੈਂ, ਤੂੰ ਸਭ ਤੋਂ ਵੱਡਾ ਹੈਂ ।

हम मूर्ख तेरे रहस्य का अनुमान नहीं लगा पाए, तू अगम्य एवं बड़ा माना जाता है।

I am a fool and an idiot; I know nothing of Your extent. You are known as Inaccessible and Great.

Guru Ramdas ji / Raag Tukhari / Chhant / Guru Granth Sahib ji - Ang 1114

ਤੂ ਆਪਿ ਦਇਆਲੁ ਦਇਆ ਕਰਿ ਮੇਲਹਿ ਹਮ ਨਿਰਗੁਣੀ ਨਿਮਾਣਿਆ ॥

तू आपि दइआलु दइआ करि मेलहि हम निरगुणी निमाणिआ ॥

Too aapi daiaalu daiaa kari melahi ham niragu(nn)ee nimaa(nn)iaa ||

ਹੇ ਪ੍ਰਭੂ! ਤੂੰ ਦਇਆ ਦਾ ਘਰ ਹੈਂ । ਸਾਨੂੰ ਗੁਣ-ਹੀਨ ਨਿਮਾਣੇ ਜੀਵਾਂ ਨੂੰ ਤੂੰ ਆਪ ਹੀ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾਂਦਾ ਹੈਂ ।

हे दया के घर ! तू स्वयं दयालु है, अतः दया करके अपने साथ मिला लो, हम तो गुणविहीन एवं नाचीज हैं।

You Yourself are Merciful; please, mercifully bless me. I am unworthy and dishonored - please, unite me with Yourself!

Guru Ramdas ji / Raag Tukhari / Chhant / Guru Granth Sahib ji - Ang 1114

ਅਨੇਕ ਜਨਮ ਪਾਪ ਕਰਿ ਭਰਮੇ ਹੁਣਿ ਤਉ ਸਰਣਾਗਤਿ ਆਏ ॥

अनेक जनम पाप करि भरमे हुणि तउ सरणागति आए ॥

Anek janam paap kari bharame hu(nn)i tau sara(nn)aagati aae ||

ਹੇ ਪ੍ਰਭੂ ਜੀ! ਪਾਪ ਕਰ ਕਰ ਕੇ ਅਸੀਂ ਅਨੇਕਾਂ ਜਨਮਾਂ ਵਿਚ ਭਟਕਦੇ ਰਹੇ ਹਾਂ, ਹੁਣ (ਤੇਰੀ ਮਿਹਰ ਨਾਲ) ਤੇਰੀ ਸਰਨ ਆਏ ਹਾਂ ।

अनेक जन्म पाप करते हुए भटकते रहे, परन्तु अब तेरी शरणागत आए हैं।

Through countless lifetimes, I wandered in sin; now, I have come seeking Your Sanctuary.

Guru Ramdas ji / Raag Tukhari / Chhant / Guru Granth Sahib ji - Ang 1114

ਦਇਆ ਕਰਹੁ ਰਖਿ ਲੇਵਹੁ ਹਰਿ ਜੀਉ ਹਮ ਲਾਗਹ ਸਤਿਗੁਰ ਪਾਏ ॥੩॥

दइआ करहु रखि लेवहु हरि जीउ हम लागह सतिगुर पाए ॥३॥

Daiaa karahu rakhi levahu hari jeeu ham laagah satigur paae ||3||

ਹੇ ਹਰੀ ਜੀਉ! ਮਿਹਰ ਕਰੋ, ਰੱਖਿਆ ਕਰੋ ਕਿ ਅਸੀਂ ਗੁਰੂ ਦੀ ਚਰਨੀਂ ਲੱਗੇ ਰਹੀਏ ॥੩॥

हे प्रभु ! दया करके हमें बचा लो, चूंकि हम तो सतगुरु के चरणों में लग गए हैं।॥ ३॥

Take pity on me and save me, Dear Lord; I have grasped the Feet of the True Guru. ||3||

Guru Ramdas ji / Raag Tukhari / Chhant / Guru Granth Sahib ji - Ang 1114


ਗੁਰ ਪਾਰਸ ਹਮ ਲੋਹ ਮਿਲਿ ਕੰਚਨੁ ਹੋਇਆ ਰਾਮ ॥

गुर पारस हम लोह मिलि कंचनु होइआ राम ॥

Gur paaras ham loh mili kancchanu hoiaa raam ||

ਗੁਰੂ ਪਾਸ ਪਾਰਸ ਹੈ ਅਸੀਂ ਜੀਵ ਲੋਹਾ ਹਾਂ, (ਜਿਵੇਂ ਲੋਹਾ ਪਾਰਸ ਨੂੰ) ਮਿਲ ਕੇ ਸੋਨਾ ਹੋ ਜਾਂਦਾ ਹੈ,

गुरु पारस है, जिसके संग मिलकर हम लोहे जैसे स्वर्णयुक्त हो गए हैं।

The Guru is the Philosopher's Stone; by His touch, iron is transformed into gold.

Guru Ramdas ji / Raag Tukhari / Chhant / Guru Granth Sahib ji - Ang 1114

ਜੋਤੀ ਜੋਤਿ ਮਿਲਾਇ ਕਾਇਆ ਗੜੁ ਸੋਹਿਆ ਰਾਮ ॥

जोती जोति मिलाइ काइआ गड़ु सोहिआ राम ॥

Jotee joti milaai kaaiaa ga(rr)u sohiaa raam ||

(ਤਿਵੇਂ ਗੁਰੂ ਦੀ ਰਾਹੀਂ) ਪਰਮਾਤਮਾ ਦੀ ਜੋਤਿ ਵਿਚ (ਆਪਣੀ) ਜਿੰਦ ਮਿਲਾ ਕੇ (ਅਸਾਂ ਜੀਵਾਂ ਦਾ) ਸਰੀਰ-ਕਿਲ੍ਹਾ ਸੁੰਦਰ ਬਣ ਜਾਂਦਾ ਹੈ ।

आत्म-ज्योति को परम-ज्योति से मिलाया गया, यह शरीर रूपी दुर्ग सुन्दर बन गया।

My light merges into the Light, and my body-fortress is so beautiful.

Guru Ramdas ji / Raag Tukhari / Chhant / Guru Granth Sahib ji - Ang 1114

ਕਾਇਆ ਗੜੁ ਸੋਹਿਆ ਮੇਰੈ ਪ੍ਰਭਿ ਮੋਹਿਆ ਕਿਉ ਸਾਸਿ ਗਿਰਾਸਿ ਵਿਸਾਰੀਐ ॥

काइआ गड़ु सोहिआ मेरै प्रभि मोहिआ किउ सासि गिरासि विसारीऐ ॥

Kaaiaa ga(rr)u sohiaa merai prbhi mohiaa kiu saasi giraasi visaareeai ||

(ਜਿਸ ਜੀਵ ਨੂੰ) ਮੇਰੇ ਪ੍ਰਭੂ ਨੇ ਆਪਣੇ ਪ੍ਰੇਮ ਵਿਚ ਜੋੜ ਲਿਆ, ਉਸ ਦਾ ਸਰੀਰ-ਕਿਲ੍ਹਾ ਸੋਹਣਾ ਹੋ ਜਾਂਦਾ ਹੈ, ਉਸ ਪ੍ਰਭੂ ਨੂੰ (ਹਰੇਕ) ਸਾਹ ਦੇ ਨਾਲ (ਹਰੇਕ) ਗਿਰਾਹੀ ਦੇ ਨਾਲ (ਯਾਦ ਰੱਖਣਾ ਚਾਹੀਦਾ ਹੈ, ਉਸ ਨੂੰ) ਕਦੇ ਭੀ ਭੁਲਾਣਾ ਨਹੀਂ ਚਾਹੀਦਾ ।

शरीर रूपी सुन्दर दुर्ग ने प्रभु को मोह लिया है, वह इसमें ही स्थित है, फिर श्वास-ग्रास से उसे कैसे भुलाया जा सकता है।

My body-fortress is so beautiful; I am fascinated by my God. How could I forget Him, for even a breath, or a morsel of food?

Guru Ramdas ji / Raag Tukhari / Chhant / Guru Granth Sahib ji - Ang 1114

ਅਦ੍ਰਿਸਟੁ ਅਗੋਚਰੁ ਪਕੜਿਆ ਗੁਰ ਸਬਦੀ ਹਉ ਸਤਿਗੁਰ ਕੈ ਬਲਿਹਾਰੀਐ ॥

अद्रिसटु अगोचरु पकड़िआ गुर सबदी हउ सतिगुर कै बलिहारीऐ ॥

Adrisatu agocharu paka(rr)iaa gur sabadee hau satigur kai balihaareeai ||

ਮੈਂ ਉਸ ਅਦ੍ਰਿਸ਼ਟ ਅਗੋਚਰ (ਪਰਮਾਤਮਾ ਦੇ ਚਰਨਾਂ) ਨੂੰ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣੇ ਹਿਰਦੇ ਵਿਚ ਵਸਾ ਲਿਆ ਹੈ । ਮੈਂ ਗੁਰੂ ਤੋਂ ਸਦਕੇ ਹਾਂ ।

शब्द-गुरु द्वारा अदृश्य, अगोचर प्रभु को पा लिया है, अतः मैं ऐसे सतगुरु पर कुर्बान हूँ।

I have seized the Unseen and Unfathomable Lord, through the Word of the Guru's Shabad. I am a sacrifice to the True Guru.

Guru Ramdas ji / Raag Tukhari / Chhant / Guru Granth Sahib ji - Ang 1114

ਸਤਿਗੁਰ ਆਗੈ ਸੀਸੁ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ ॥

सतिगुर आगै सीसु भेट देउ जे सतिगुर साचे भावै ॥

Satigur aagai seesu bhet deu je satigur saache bhaavai ||

ਜੇ ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਨੂੰ ਚੰਗਾ ਲੱਗੇ, ਤਾਂ ਮੈਂ ਆਪਣਾ ਸਿਰ ਗੁਰੂ ਦੇ ਅੱਗੇ ਭੇਟ ਧਰ ਦਿਆਂ ।

अगर सच्चा सतगुरु चाहे तो यह शीश भी उसके चरणों में भेंट कर दूँ।

I place my head in offering before the True Guru, if it truly pleases the True Guru.

Guru Ramdas ji / Raag Tukhari / Chhant / Guru Granth Sahib ji - Ang 1114

ਆਪੇ ਦਇਆ ਕਰਹੁ ਪ੍ਰਭ ਦਾਤੇ ਨਾਨਕ ਅੰਕਿ ਸਮਾਵੈ ॥੪॥੧॥

आपे दइआ करहु प्रभ दाते नानक अंकि समावै ॥४॥१॥

Aape daiaa karahu prbh daate naanak ankki samaavai ||4||1||

ਹੇ ਨਾਨਕ! ਹੇ ਦਾਤਾਰ! ਹੇ ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਆਪ ਹੀ ਮਿਹਰ ਕਰਦਾ ਹੈਂ, ਉਹ ਤੇਰੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ ॥੪॥੧॥

नानक की विनती है कि हे दाता प्रभु ! दया करो, ताकि वह तेरी गोद में लवलीन हो जाए॥ ४॥ १॥

Take pity on me, O God, Great Giver, that Nanak may merge in Your Being. ||4||1||

Guru Ramdas ji / Raag Tukhari / Chhant / Guru Granth Sahib ji - Ang 1114


ਤੁਖਾਰੀ ਮਹਲਾ ੪ ॥

तुखारी महला ४ ॥

Tukhaaree mahalaa 4 ||

तुखारी महला ४॥

Tukhaari, Fourth Mehl:

Guru Ramdas ji / Raag Tukhari / Chhant / Guru Granth Sahib ji - Ang 1114

ਹਰਿ ਹਰਿ ਅਗਮ ਅਗਾਧਿ ਅਪਰੰਪਰ ਅਪਰਪਰਾ ॥

हरि हरि अगम अगाधि अपर्मपर अपरपरा ॥

Hari hari agam agaadhi aparamppar aparaparaa ||

ਹੇ ਹਰੀ! ਹੇ ਅਪਹੁੰਚ ਹਰੀ! ਹੇ ਅਥਾਹ ਹਰੀ! ਹੇ ਬੇਅੰਤ ਹਰੀ! ਹੇ ਪਰੇ ਤੋਂ ਪਰੇ ਹਰੀ!

ईश्वर अगम्य, असीम, परे से परे, अपरंपार है।

The Lord, Har, Har, is Inaccessible, Unfathomable, Infinite, the Farthest of the Far.

Guru Ramdas ji / Raag Tukhari / Chhant / Guru Granth Sahib ji - Ang 1114

ਜੋ ਤੁਮ ਧਿਆਵਹਿ ਜਗਦੀਸ ਤੇ ਜਨ ਭਉ ਬਿਖਮੁ ਤਰਾ ॥

जो तुम धिआवहि जगदीस ते जन भउ बिखमु तरा ॥

Jo tum dhiaavahi jagadees te jan bhau bikhamu taraa ||

ਹੇ ਜਗਤ ਦੇ ਮਾਲਕ ਹਰੀ! ਜਿਹੜੇ ਮਨੁੱਖ ਤੇਰਾ ਨਾਮ ਸਿਮਰਦੇ ਹਨ, ਉਹ ਮਨੁੱਖ ਇਸ ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ।

हे जगदीश्वर ! जो जन तुम्हारा ध्यान करते हैं, वे विषम भवसागर से पार उतर जाते हैं।

Those who meditate on You, O Lord of the Universe - those humble beings cross over the terrifying, treacherous world-ocean.

Guru Ramdas ji / Raag Tukhari / Chhant / Guru Granth Sahib ji - Ang 1114

ਬਿਖਮ ਭਉ ਤਿਨ ਤਰਿਆ ਸੁਹੇਲਾ ਜਿਨ ਹਰਿ ਹਰਿ ਨਾਮੁ ਧਿਆਇਆ ॥

बिखम भउ तिन तरिआ सुहेला जिन हरि हरि नामु धिआइआ ॥

Bikham bhau tin tariaa suhelaa jin hari hari naamu dhiaaiaa ||

ਜਿਨ੍ਹਾਂ ਮਨੁੱਖਾਂ ਨੇ (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹ ਮਨੁੱਖ ਇਸ ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਸੌਖੇ ਹੀ ਪਾਰ ਲੰਘ ਜਾਂਦੇ ਹਨ ।

इस विषम संसार-सागर से वही पार हुआ है, जिसने हरिनाम का चिंतन किया है।

Those who meditate on the Name of the Lord, Har, Har, easily cross over the terrifying, treacherous world-ocean.

Guru Ramdas ji / Raag Tukhari / Chhant / Guru Granth Sahib ji - Ang 1114

ਗੁਰ ਵਾਕਿ ਸਤਿਗੁਰ ਜੋ ਭਾਇ ਚਲੇ ਤਿਨ ਹਰਿ ਹਰਿ ਆਪਿ ਮਿਲਾਇਆ ॥

गुर वाकि सतिगुर जो भाइ चले तिन हरि हरि आपि मिलाइआ ॥

Gur vaaki satigur jo bhaai chale tin hari hari aapi milaaiaa ||

ਜਿਹੜੇ ਮਨੁੱਖ ਗੁਰੂ ਸਤਿਗੁਰੂ ਦੀ ਸਿੱਖਿਆ ਉਤੇ ਤੁਰ ਕੇ ਪ੍ਰੇਮ ਦੇ ਆਸਰੇ ਜੀਵਨ ਬਿਤੀਤ ਕਰਦੇ ਰਹੇ, ਉਹਨਾਂ ਨੂੰ ਪਰਮਾਤਮਾ ਨੇ ਆਪ (ਆਪਣੇ ਚਰਨਾਂ ਵਿਚ) ਮਿਲਾ ਲਿਆ ।

जो निष्ठापूर्वक गुरु के वचनानुसार चलता है, उसे प्रभु ने स्वयं ही अपने साथ मिला लिया है।

Those who lovingly walk in harmony with the Word of the Guru, the True Guru - the Lord, Har, Har, unites them with Himself.

Guru Ramdas ji / Raag Tukhari / Chhant / Guru Granth Sahib ji - Ang 1114

ਜੋਤੀ ਜੋਤਿ ਮਿਲਿ ਜੋਤਿ ਸਮਾਣੀ ਹਰਿ ਕ੍ਰਿਪਾ ਕਰਿ ਧਰਣੀਧਰਾ ॥

जोती जोति मिलि जोति समाणी हरि क्रिपा करि धरणीधरा ॥

Jotee joti mili joti samaa(nn)ee hari kripaa kari dhara(nn)eedharaa ||

ਹੇ ਧਰਤੀ ਦੇ ਆਸਰੇ ਹਰੀ! ਜਿਨ੍ਹਾਂ ਉੱਤੇ ਤੂੰ ਕਿਰਪਾ ਕੀਤੀ, ਉਹਨਾਂ ਦੀ ਜਿੰਦ ਤੇਰੀ ਜੋਤਿ ਵਿਚ ਮਿਲ ਕੇ ਤੇਰੀ ਜੋਤਿ ਵਿਚ ਹੀ ਲੀਨ ਹੋਈ ਰਹਿੰਦੀ ਹੈ ।

प्रभु की कृपा हुई तो आत्म-ज्योति परम-ज्योति में विलीन हो गई।

The mortal's light meets the Light of God, and blends with that Divine Light when the Lord, the Support of the Earth, grants His Grace.

Guru Ramdas ji / Raag Tukhari / Chhant / Guru Granth Sahib ji - Ang 1114

ਹਰਿ ਹਰਿ ਅਗਮ ਅਗਾਧਿ ਅਪਰੰਪਰ ਅਪਰਪਰਾ ॥੧॥

हरि हरि अगम अगाधि अपर्मपर अपरपरा ॥१॥

Hari hari agam agaadhi aparamppar aparaparaa ||1||

ਹੇ ਹਰੀ! ਹੇ ਅਪਹੁੰਚ ਹਰੀ! ਹੇ ਅਥਾਹ ਹਰੀ! ਹੇ ਪਰੇ ਤੋਂ ਪਰੇ ਹਰੀ! ਹੇ ਬੇਅੰਤ ਹਰੀ! (ਇਹ ਸਭ ਤੇਰੀ ਕ੍ਰਿਪਾ ਦੁਆਰਾ ਹੀ ਹੋ ਸਕਦਾ ਹੈ) ॥੧॥

वह परमशक्ति ईश्वर अगम्य, अगाध, अनंत एवं अपरंपार है॥ १॥

The Lord, Har, Har, is Inaccessible, Unfathomable, Infinite, the Farthest of the Far. ||1||

Guru Ramdas ji / Raag Tukhari / Chhant / Guru Granth Sahib ji - Ang 1114


ਤੁਮ ਸੁਆਮੀ ਅਗਮ ਅਥਾਹ ਤੂ ਘਟਿ ਘਟਿ ਪੂਰਿ ਰਹਿਆ ॥

तुम सुआमी अगम अथाह तू घटि घटि पूरि रहिआ ॥

Tum suaamee agam athaah too ghati ghati poori rahiaa ||

ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਤੂੰ (ਸਭ ਦਾ) ਮਾਲਕ ਹੈਂ; ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ ।

हे स्वामी ! तुम अगम्य-अथाह हो और संसार के कण-कण में तू ही रमण कर रहा है।

O my Lord and Master, You are Inaccessible and Unfathomable. You are totally pervading and permeating each and every heart.

Guru Ramdas ji / Raag Tukhari / Chhant / Guru Granth Sahib ji - Ang 1114

ਤੂ ਅਲਖ ਅਭੇਉ ਅਗੰਮੁ ਗੁਰ ਸਤਿਗੁਰ ਬਚਨਿ ਲਹਿਆ ॥

तू अलख अभेउ अगमु गुर सतिगुर बचनि लहिआ ॥

Too alakh abheu agammu gur satigur bachani lahiaa ||

ਅਦ੍ਰਿਸ਼ਟ ਅਭੇਵ ਅਤੇ ਅਪਹੁੰਚ ਪ੍ਰਭੂ ਗੁਰੂ ਸਤਿਗੁਰੂ ਦੇ ਬਚਨ ਦੀ ਰਾਹੀਂ ਲੱਭ ਪੈਂਦਾ ਹੈ ।

तू अदृश्य, रहस्यातीत एवं अपहुँच है और गुरु के वचन से तुझे पाया जा सकता है।

You are Unseen, Unknowable and Unfathomable; You are found through the Word of the Guru, the True Guru.

Guru Ramdas ji / Raag Tukhari / Chhant / Guru Granth Sahib ji - Ang 1114

ਧਨੁ ਧੰਨੁ ਤੇ ਜਨ ਪੁਰਖ ਪੂਰੇ ਜਿਨ ਗੁਰ ਸੰਤਸੰਗਤਿ ਮਿਲਿ ਗੁਣ ਰਵੇ ॥

धनु धंनु ते जन पुरख पूरे जिन गुर संतसंगति मिलि गुण रवे ॥

Dhanu dhannu te jan purakh poore jin gur santtasanggati mili gu(nn) rave ||

ਉਹ ਪੂਰਨ ਪੁਰਖ ਭਾਗਾਂ ਵਾਲੇ ਹਨ ਕਿਸਮਤ ਵਾਲੇ ਹਨ, ਜਿਨ੍ਹਾਂ ਨੇ ਗੁਰੂ-ਸੰਤ ਦੀ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਗੁਣ ਯਾਦ ਕੀਤੇ ਹਨ ।

वे लोग धन्य-धन्य एवं पूर्ण पुरुष हैं, जिन्होंने गुरु-संत की संगति में मिलकर प्रभु महिमा का गान किया है।

Blessed, blessed are those humble, powerful and perfect people, who join the Guru's Sangat, the Society of the Saints, and chant His Glorious Praises.

Guru Ramdas ji / Raag Tukhari / Chhant / Guru Granth Sahib ji - Ang 1114

ਬਿਬੇਕ ਬੁਧਿ ਬੀਚਾਰਿ ਗੁਰਮੁਖਿ ਗੁਰ ਸਬਦਿ ਖਿਨੁ ਖਿਨੁ ਹਰਿ ਨਿਤ ਚਵੇ ॥

बिबेक बुधि बीचारि गुरमुखि गुर सबदि खिनु खिनु हरि नित चवे ॥

Bibek budhi beechaari guramukhi gur sabadi khinu khinu hari nit chave ||

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ਅਕਲ ਦੀ ਰਾਹੀਂ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿਚ ਵਸਾ ਕੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਰਮਾਤਮਾ ਦੇ ਗੁਣਾਂ ਨੂੰ ਸਦਾ ਹਰ ਖਿਨ ਸਿਮਰਦੇ ਰਹਿੰਦੇ ਹਨ ।

गुरुमुख के पास विवेक बुद्धि एवं चिंतन-मनन की बात होती है अतः शब्द गुरु द्वारा वह पल-पल प्रभु का ध्यान करता है।

With clear and precise understanding, the Gurmukhs contemplate the Guru's Shabad; each and every instant, they continually speak of the Lord.

Guru Ramdas ji / Raag Tukhari / Chhant / Guru Granth Sahib ji - Ang 1114

ਜਾ ਬਹਹਿ ਗੁਰਮੁਖਿ ਹਰਿ ਨਾਮੁ ਬੋਲਹਿ ਜਾ ਖੜੇ ਗੁਰਮੁਖਿ ਹਰਿ ਹਰਿ ਕਹਿਆ ॥

जा बहहि गुरमुखि हरि नामु बोलहि जा खड़े गुरमुखि हरि हरि कहिआ ॥

Jaa bahahi guramukhi hari naamu bolahi jaa kha(rr)e guramukhi hari hari kahiaa ||

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਜਦੋਂ (ਕਿਤੇ) ਬੈਠਦੇ ਹਨ ਤਾਂ ਪਰਮਾਤਮਾ ਦਾ ਨਾਮ ਉਚਾਰਦੇ ਹਨ, ਜਦੋਂ ਖਲੋਂਦੇ ਹਨ ਤਦੋਂ ਭੀ ਉਹ ਹਰਿ-ਨਾਮ ਹੀ ਉਚਾਰਦੇ ਹਨ (ਭਾਵ, ਗੁਰਮੁਖ ਮਨੁੱਖ ਬੈਠੇ ਖਲੋਤੇ ਹਰ ਵੇਲੇ ਪਰਮਾਤਮਾ ਦਾ ਨਾਮ ਚੇਤੇ ਰੱਖਦੇ ਹਨ) ।

अगर गुरमुख बैठता है तो प्रभु-नाम ही बोलता है और खड़े होकर भी प्रभु के गुण गाता है।

When the Gurmukh sits down, he chants the Lord's Name. When the Gurmukh stands up, he chants the Lord's Name, Har, Har.

Guru Ramdas ji / Raag Tukhari / Chhant / Guru Granth Sahib ji - Ang 1114

ਤੁਮ ਸੁਆਮੀ ਅਗਮ ਅਥਾਹ ਤੂ ਘਟਿ ਘਟਿ ਪੂਰਿ ਰਹਿਆ ॥੨॥

तुम सुआमी अगम अथाह तू घटि घटि पूरि रहिआ ॥२॥

Tum suaamee agam athaah too ghati ghati poori rahiaa ||2||

ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਤੂੰ (ਸਭ ਜੀਵਾਂ ਦਾ) ਮਾਲਕ ਹੈਂ; ਅਤੇ ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ ॥੨॥

हे स्वामी ! तू अगम्य-असीम है और संसार के कण-कण में तू ही व्याप्त है॥२॥

O my Lord and Master, You are Inaccessible and Unfathomable. You are totally pervading and permeating each and every heart. ||2||

Guru Ramdas ji / Raag Tukhari / Chhant / Guru Granth Sahib ji - Ang 1114


ਸੇਵਕ ਜਨ ਸੇਵਹਿ ਤੇ ਪਰਵਾਣੁ ਜਿਨ ਸੇਵਿਆ ਗੁਰਮਤਿ ਹਰੇ ॥

सेवक जन सेवहि ते परवाणु जिन सेविआ गुरमति हरे ॥

Sevak jan sevahi te paravaa(nn)u jin seviaa guramati hare ||

ਪਰਮਾਤਮਾ ਦੇ ਭਗਤ (ਪਰਮਾਤਮਾ ਦੀ) ਸੇਵਾ-ਭਗਤੀ ਕਰਦੇ ਹਨ, ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਆਦਰ-ਸਤਕਾਰ ਹਾਸਲ ਕਰਦੇ ਹਨ । ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਉੱਤੇ ਤੁਰ ਕੇ ਪ੍ਰਭੂ ਦੀ ਸੇਵਾ-ਭਗਤੀ ਕੀਤੀ,

जिन्होंने गुरु-मतानुसार प्रभु की उपासना की है, ऐसे सेवक जन ईशोपासना करके दरबार में मान्य हो गए हैं।

Those humble servants who serve are accepted. They serve the Lord, and follow the Guru's Teachings.

Guru Ramdas ji / Raag Tukhari / Chhant / Guru Granth Sahib ji - Ang 1114

ਤਿਨ ਕੇ ਕੋਟਿ ਸਭਿ ਪਾਪ ਖਿਨੁ ਪਰਹਰਿ ਹਰਿ ਦੂਰਿ ਕਰੇ ॥

तिन के कोटि सभि पाप खिनु परहरि हरि दूरि करे ॥

Tin ke koti sabhi paap khinu parahari hari doori kare ||

ਪਰਮਾਤਮਾ ਨੇ ਉਹਨਾਂ ਦੇ ਸਾਰੇ ਕ੍ਰੋੜਾਂ ਹੀ ਪਾਪ ਇਕ ਖਿਨ ਵਿਚ ਹੀ ਦੂਰ ਕਰ ਦਿੱਤੇ ।

उनके करोड़ों पाप क्षण में प्रभु निवृत कर देता है।

All their millions of sins are taken away in an instant; the Lord takes them far away.

Guru Ramdas ji / Raag Tukhari / Chhant / Guru Granth Sahib ji - Ang 1114

ਤਿਨ ਕੇ ਪਾਪ ਦੋਖ ਸਭਿ ਬਿਨਸੇ ਜਿਨ ਮਨਿ ਚਿਤਿ ਇਕੁ ਅਰਾਧਿਆ ॥

तिन के पाप दोख सभि बिनसे जिन मनि चिति इकु अराधिआ ॥

Tin ke paap dokh sabhi binase jin mani chiti iku araadhiaa ||

ਜਿਨ੍ਹਾਂ ਮਨੁੱਖਾਂ ਨੇ ਆਪਣੇ ਮਨ ਵਿਚ ਆਪਣੇ ਚਿੱਤ ਵਿਚ ਇਕ ਪਰਮਾਤਮਾ ਦਾ ਸਿਮਰਨ ਕੀਤਾ, ਉਹਨਾਂ ਦੇ ਸਾਰੇ ਪਾਪ ਉਹਨਾਂ ਦੇ ਸਾਰੇ ਔਗੁਣ ਨਾਸ ਹੋ ਗਏ ।

जिन्होंने एकाग्रचित होकर ईश्वर की आराधना की है, उनके पाप-दोष सब नष्ट हो गए हैं।

All their sin and blame is washed away. They worship and adore the One Lord with their conscious minds.

Guru Ramdas ji / Raag Tukhari / Chhant / Guru Granth Sahib ji - Ang 1114


Download SGGS PDF Daily Updates ADVERTISE HERE