ANG 1112, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਅਨਦਿਨੁ ਰਤੜੀਏ ਸਹਜਿ ਮਿਲੀਜੈ ॥

अनदिनु रतड़ीए सहजि मिलीजै ॥

Anadinu rata(rr)eee sahaji mileejai ||

ਹੇ ਹਰ ਵੇਲੇ ਪ੍ਰੇਮ-ਰੰਗ ਵਿਚ ਰੰਗੀ ਹੋਈਏ! ਆਤਮਕ ਅਡੋਲਤਾ ਵਿਚ ਟਿਕੇ ਰਹਿਣਾ ਚਾਹੀਦਾ ਹੈ (ਭਾਵ, ਜਿਹੜੀ ਜੀਵ-ਇਸਤ੍ਰੀ ਹਰ ਵੇਲੇ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗੀ ਰਹਿੰਦੀ ਹੈ, ਜਿਹੜੀ ਪ੍ਰਭੂ ਦੀ ਯਾਦ ਵੱਲੋਂ ਕਦੇ ਭੀ ਢਿੱਲ ਨਹੀਂ ਕਰਦੀ, ਜਿਹੜੀ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ, ਉਸ ਜੀਵ-ਇਸਤ੍ਰੀ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਜੋੜਦਾ ਹੈ) ।

नित्य प्रभु-प्रेम में रत रहने वाली सहज-स्वभाव ही मिल जाती है।

Night and day, imbued with His Love, you shall meet with Him with intuitive ease.

Guru Nanak Dev ji / Raag Tukhari / Chhant / Ang 1112

ਸੁਖਿ ਸਹਜਿ ਮਿਲੀਜੈ ਰੋਸੁ ਨ ਕੀਜੈ ਗਰਬੁ ਨਿਵਾਰਿ ਸਮਾਣੀ ॥

सुखि सहजि मिलीजै रोसु न कीजै गरबु निवारि समाणी ॥

Sukhi sahaji mileejai rosu na keejai garabu nivaari samaa(nn)ee ||

ਆਤਮਕ ਅਨੰਦ ਵਿਚ ਆਤਮਕ ਅਡੋਲਤਾ ਵਿਚ ਟਿਕੇ ਰਹਿਣਾ ਚਾਹੀਦਾ ਹੈ, (ਕਿਸੇ ਆਪਣੇ ਉੱਦਮ ਤੇ ਮਾਣ ਕਰ ਕੇ ਇਸ ਗੱਲ ਦਾ) ਗਿਲਾ ਨਹੀਂ ਕਰਨਾ ਚਾਹੀਦਾ (ਕਿ ਮੇਰਾ ਉੱਦਮ ਛੇਤੀ ਸਫਲ ਕਿਉਂ ਨਹੀਂ ਹੁੰਦਾ । ਜਿਹੜੀ ਭੀ ਜੀਵ-ਇਸਤ੍ਰੀ ਪ੍ਰਭੂ ਦਾ ਮਿਲਾਪ ਹਾਸਲ ਕਰਦੀ ਹੈ) ਅਹੰਕਾਰ ਦੂਰ ਕਰ ਕੇ (ਹੀ ਪ੍ਰਭੂ ਵਿਚ) ਲੀਨ ਹੁੰਦੀ ਹੈ ।

सहज-स्वभाव मिलन से ही परम सुख मिलता है, क्रोध मत करो, अहम् का निवारण कर लीन हुआ जा सकता है।

In celestial peace and poise, you shall meet Him; do not harbor anger - subdue your proud self!

Guru Nanak Dev ji / Raag Tukhari / Chhant / Ang 1112

ਸਾਚੈ ਰਾਤੀ ਮਿਲੈ ਮਿਲਾਈ ਮਨਮੁਖਿ ਆਵਣ ਜਾਣੀ ॥

साचै राती मिलै मिलाई मनमुखि आवण जाणी ॥

Saachai raatee milai milaaee manamukhi aava(nn) jaa(nn)ee ||

ਜਿਸ ਨੂੰ ਗੁਰੂ ਮਿਲਾਂਦਾ ਹੈ ਉਹੀ ਮਿਲਦੀ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਪ੍ਰੇਮ ਰੰਗ ਵਿਚ ਰੰਗੀ ਰਹਿੰਦੀ ਹੈ । ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜਨਮ ਮਰਨ ਦੇ ਗੇੜ ਵਿਚ ਪਈ ਰਹਿੰਦੀ ਹੈ ।

गुरु के माध्यम से सत्य में लीन जीव-स्त्री का मिलाप हो जाता है परन्तु स्वेच्छाचारी आवागमन में पड़ी रहती है।

Imbued with Truth, I am united in His Union, while the self-willed manmukhs continue coming and going.

Guru Nanak Dev ji / Raag Tukhari / Chhant / Ang 1112

ਜਬ ਨਾਚੀ ਤਬ ਘੂਘਟੁ ਕੈਸਾ ਮਟੁਕੀ ਫੋੜਿ ਨਿਰਾਰੀ ॥

जब नाची तब घूघटु कैसा मटुकी फोड़ि निरारी ॥

Jab naachee tab ghooghatu kaisaa matukee pho(rr)i niraaree ||

(ਜਿਵੇਂ) ਜਦੋਂ ਕੋਈ ਇਸਤ੍ਰੀ ਨੱਚਣ ਲੱਗ ਪਏ ਤਾਂ ਉਹ ਘੁੰਡ ਨਹੀਂ ਕੱਢਦੀ, (ਤਿਵੇਂ ਜਿਹੜੀ ਜੀਵ-ਇਸਤ੍ਰੀ ਪ੍ਰਭੂ-ਪਿਆਰ ਦੇ ਰਾਹ ਤੇ ਤੁਰਦੀ ਹੈ ਉਹ) ਸਰੀਰ ਦਾ ਮੋਹ ਛੱਡ ਕੇ (ਮਾਇਆ ਤੋਂ) ਨਿਰਲੇਪ ਹੋ ਜਾਂਦੀ ਹੈ ।

अगर लोक-लाज छोड़कर प्रभु-भक्ति में नाचने लग गई तो घूंघट कैसा।

When you dance, what veil covers you? Break the water pot, and be unattached.

Guru Nanak Dev ji / Raag Tukhari / Chhant / Ang 1112

ਨਾਨਕ ਆਪੈ ਆਪੁ ਪਛਾਣੈ ਗੁਰਮੁਖਿ ਤਤੁ ਬੀਚਾਰੀ ॥੪॥੪॥

नानक आपै आपु पछाणै गुरमुखि ततु बीचारी ॥४॥४॥

Naanak aapai aapu pachhaa(nn)ai guramukhi tatu beechaaree ||4||4||

ਹੇ ਨਾਨਕ! ਗੁਰੂ ਦੇ ਦੱਸੇ ਰਾਹ ਉੱਤੇ ਤੁਰਨ ਵਾਲਾ ਮਨੁੱਖ ਸਦਾ ਆਪਣੇ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਹ ਅਸਲ ਜੀਵਨ-ਰਾਹ ਨੂੰ ਆਪਣੇ ਵਿਚਾਰ-ਮੰਡਲ ਵਿਚ ਟਿਕਾਈ ਰੱਖਦਾ ਹੈ ॥੪॥੪॥

गुरु नानक का मत है- सार तत्व यही है कि गुरु के द्वारा जीव को आत्म-स्वरूप की पहचान होती है॥ ४॥ ४॥

O Nanak, realize your own self; as Gurmukh, contemplate the essence of reality. ||4||4||

Guru Nanak Dev ji / Raag Tukhari / Chhant / Ang 1112


ਤੁਖਾਰੀ ਮਹਲਾ ੧ ॥

तुखारी महला १ ॥

Tukhaaree mahalaa 1 ||

तुखारी महला १॥

Tukhaari, First Mehl:

Guru Nanak Dev ji / Raag Tukhari / Chhant / Ang 1112

ਮੇਰੇ ਲਾਲ ਰੰਗੀਲੇ ਹਮ ਲਾਲਨ ਕੇ ਲਾਲੇ ॥

मेरे लाल रंगीले हम लालन के लाले ॥

Mere laal ranggeele ham laalan ke laale ||

ਸੋਹਣੇ ਪ੍ਰਭੂ ਜੀ ਅਨੇਕਾਂ ਕੌਤਕ ਕਰਨ ਵਾਲੇ ਹਨ, ਮੈਂ ਉਸ ਸੋਹਣੇ ਪ੍ਰਭੂ ਦਾ (ਸਦਾ ਲਈ) ਗ਼ੁਲਾਮ ਹਾਂ ।

मेरा प्रियतम प्रभु रंगीला है, हम भी उसी के उपासक हैं।

O my Dear Beloved, I am the slave of Your slaves.

Guru Nanak Dev ji / Raag Tukhari / Chhant / Ang 1112

ਗੁਰਿ ਅਲਖੁ ਲਖਾਇਆ ਅਵਰੁ ਨ ਦੂਜਾ ਭਾਲੇ ॥

गुरि अलखु लखाइआ अवरु न दूजा भाले ॥

Guri alakhu lakhaaiaa avaru na doojaa bhaale ||

(ਜਿਸ ਮਨੁੱਖ ਨੂੰ) ਗੁਰੂ ਨੇ ਅਲੱਖ ਪ੍ਰਭੂ ਦੀ ਸੂਝ ਬਖ਼ਸ਼ ਦਿੱਤੀ, (ਉਹ ਮਨੁੱਖ ਉਸ ਨੂੰ ਛੱਡ ਕੇ) ਕਿਸੇ ਹੋਰ ਦੀ ਭਾਲ ਨਹੀਂ ਕਰਦਾ ।

जब से गुरु ने उस अदृष्ट प्रभु के दर्शन करवाए हैं, उसके सिवा हम किसी अन्य को नहीं ढूंढते।

The Guru has shown me the Invisible Lord, and now, I do not seek any other.

Guru Nanak Dev ji / Raag Tukhari / Chhant / Ang 1112

ਗੁਰਿ ਅਲਖੁ ਲਖਾਇਆ ਜਾ ਤਿਸੁ ਭਾਇਆ ਜਾ ਪ੍ਰਭਿ ਕਿਰਪਾ ਧਾਰੀ ॥

गुरि अलखु लखाइआ जा तिसु भाइआ जा प्रभि किरपा धारी ॥

Guri alakhu lakhaaiaa jaa tisu bhaaiaa jaa prbhi kirapaa dhaaree ||

ਜਦੋਂ ਪ੍ਰਭੂ ਦੀ ਰਜ਼ਾ ਹੋਈ, ਜਦੋਂ ਪ੍ਰਭੂ ਨੇ (ਕਿਸੇ ਜੀਵ ਉਤੇ) ਕਿਰਪਾ ਕੀਤੀ, ਤਦੋਂ ਗੁਰੂ ਨੇ ਉਸ ਨੂੰ ਅਲੱਖ ਪ੍ਰਭੂ ਦਾ ਗਿਆਨ ਦਿੱਤਾ ।

जब प्रभु की इच्छा हुई तो उसने कृपा कर दी और गुरु ने अदृष्ट प्रभु को दिखा दिया।

The Guru showed me the Invisible Lord, when it pleased Him, and when God showered His Blessings.

Guru Nanak Dev ji / Raag Tukhari / Chhant / Ang 1112

ਜਗਜੀਵਨੁ ਦਾਤਾ ਪੁਰਖੁ ਬਿਧਾਤਾ ਸਹਜਿ ਮਿਲੇ ਬਨਵਾਰੀ ॥

जगजीवनु दाता पुरखु बिधाता सहजि मिले बनवारी ॥

Jagajeevanu daataa purakhu bidhaataa sahaji mile banavaaree ||

ਤਦੋਂ ਉਸ ਨੂੰ ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪਰਮਾਤਮਾ ਮਿਲ ਪੈਂਦਾ ਹੈ ਜਿਹੜਾ ਜਗਤ ਦਾ ਸਹਾਰਾ ਹੈ ਜਿਹੜਾ ਸਭ ਦਾਤਾਂ ਦੇਣ ਵਾਲਾ ਹੈ ਜਿਹੜਾ ਸਰਬ-ਵਿਆਪਕ ਹੈ ਅਤੇ ਸਿਰਜਣਹਾਰ ਹੈ ।

संसार का जीवन-दाता परम पुरुष विधाता सहज ही मिल जाता है।

The Life of the World, the Great Giver, the Primal Lord, the Architect of Destiny, the Lord of the woods - I have met Him with intuitive ease.

Guru Nanak Dev ji / Raag Tukhari / Chhant / Ang 1112

ਨਦਰਿ ਕਰਹਿ ਤੂ ਤਾਰਹਿ ਤਰੀਐ ਸਚੁ ਦੇਵਹੁ ਦੀਨ ਦਇਆਲਾ ॥

नदरि करहि तू तारहि तरीऐ सचु देवहु दीन दइआला ॥

Nadari karahi too taarahi tareeai sachu devahu deen daiaalaa ||

ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਜਦੋਂ ਤੂੰ ਆਪਣਾ ਸਦਾ-ਥਿਰ ਨਾਮ ਦੇਂਦਾ ਹੈਂ, ਜਦੋਂ ਤੂੰ ਮਿਹਰ ਦੀ ਨਿਗਾਹ ਕਰਦਾ ਹੈਂ, ਜਦੋਂ ਤੂੰ (ਆਪ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈਂ, ਤਦੋਂ ਹੀ ਪਾਰ ਲੰਘ ਸਕੀਦਾ ਹੈ ।

हे दीनदयाल ! जब तू अपनी कृपा करता है, संसार-सागर से उद्धार हो जाता है, अतः सच्चा नाम प्रदान करो।

Bestow Your Glance of Grace and carry me across, to save me. Please bless me with the Truth, O Lord, Merciful to the meek.

Guru Nanak Dev ji / Raag Tukhari / Chhant / Ang 1112

ਪ੍ਰਣਵਤਿ ਨਾਨਕ ਦਾਸਨਿ ਦਾਸਾ ਤੂ ਸਰਬ ਜੀਆ ਪ੍ਰਤਿਪਾਲਾ ॥੧॥

प्रणवति नानक दासनि दासा तू सरब जीआ प्रतिपाला ॥१॥

Pr(nn)avati naanak daasani daasaa too sarab jeeaa prtipaalaa ||1||

ਤੇਰੇ ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਹੈ ਕਿ ਤੂੰ ਸਾਰੇ ਜੀਵਾਂ ਦੀ ਰੱਖਿਆ ਕਰਨ ਵਾਲਾ ਹੈਂ ॥੧॥

नानक की विनती है कि हम तेरे दासों के भी दास हैं और तू सब जीवों का पोषक है॥ १॥

Prays Nanak, I am the slave of Your slaves. You are the Cherisher of all souls. ||1||

Guru Nanak Dev ji / Raag Tukhari / Chhant / Ang 1112


ਭਰਿਪੁਰਿ ਧਾਰਿ ਰਹੇ ਅਤਿ ਪਿਆਰੇ ॥

भरिपुरि धारि रहे अति पिआरे ॥

Bharipuri dhaari rahe ati piaare ||

ਗੁਰੂ ਦੇ ਸ਼ਬਦ ਦੀ ਰਾਹੀਂ (ਇਹ ਸਮਝ ਪੈਂਦੀ ਹੈ ਕਿ ਸਭ ਜੀਵਾਂ ਨੂੰ) ਬਹੁਤ ਹੀ ਪਿਆਰ ਕਰਨ ਵਾਲਾ ਪਰਮਾਤਮਾ ਸਭ ਵਿਚ ਵਿਆਪਕ ਹੈ,

भरपूर ब्रह्म में वह प्रियतम प्यारा (गुरु) व्याप्त है,"

My Dear Beloved is enshrined throughout the Universe.

Guru Nanak Dev ji / Raag Tukhari / Chhant / Ang 1112

ਸਬਦੇ ਰਵਿ ਰਹਿਆ ਗੁਰ ਰੂਪਿ ਮੁਰਾਰੇ ॥

सबदे रवि रहिआ गुर रूपि मुरारे ॥

Sabade ravi rahiaa gur roopi muraare ||

(ਸਾਰੀ ਸ੍ਰਿਸ਼ਟੀ ਨੂੰ) ਆਸਰਾ ਦੇ ਰਿਹਾ ਹੈ, ਵੱਡੀ ਹਸਤੀ ਵਾਲਾ ਹੈ ਅਤੇ ਸਭ ਜੀਵਾਂ ਵਿਚ ਮੌਜੂਦ ਹੈ ।

गुरु रूप ईश्वर शब्द में ही रमण कर रहा है।

The Shabad is pervading, through the Guru, the Embodiment of the Lord.

Guru Nanak Dev ji / Raag Tukhari / Chhant / Ang 1112

ਗੁਰ ਰੂਪ ਮੁਰਾਰੇ ਤ੍ਰਿਭਵਣ ਧਾਰੇ ਤਾ ਕਾ ਅੰਤੁ ਨ ਪਾਇਆ ॥

गुर रूप मुरारे त्रिभवण धारे ता का अंतु न पाइआ ॥

Gur roop muraare tribhava(nn) dhaare taa kaa anttu na paaiaa ||

ਸਭ ਤੋਂ ਵੱਡੀ ਹਸਤੀ ਵਾਲਾ ਪਰਮਾਤਮਾ ਤਿੰਨਾਂ ਭਵਨਾਂ ਨੂੰ ਸਹਾਰਾ ਦੇ ਰਿਹਾ ਹੈ, (ਕਿਸੇ ਭੀ ਜੀਵ ਨੇ ਅਜੇ ਤਕ) ਉਸ (ਦੇ ਗੁਣਾਂ) ਦਾ ਅੰਤ ਨਹੀਂ ਲੱਭਾ ।

गुरु रूप परमेश्वर तीनों लोकों का आधार है, उसका रहस्य पाया नहीं जा सकता।

The Guru, the Embodiment of the Lord, is enshrined throughout the three worlds; His limits cannot be found.

Guru Nanak Dev ji / Raag Tukhari / Chhant / Ang 1112

ਰੰਗੀ ਜਿਨਸੀ ਜੰਤ ਉਪਾਏ ਨਿਤ ਦੇਵੈ ਚੜੈ ਸਵਾਇਆ ॥

रंगी जिनसी जंत उपाए नित देवै चड़ै सवाइआ ॥

Ranggee jinasee jantt upaae nit devai cha(rr)ai savaaiaa ||

ਉਹ ਪਰਮਾਤਮਾ ਅਨੇਕਾਂ ਰੰਗਾਂ ਦੇ ਅਨੇਕਾਂ ਕਿਸਮਾਂ ਦੇ ਜੀਵ ਪੈਦਾ ਕਰਦਾ ਹੈ, (ਸਭ ਜੀਵਾਂ ਨੂੰ) ਸਦਾ (ਦਾਨ) ਦੇਂਦਾ ਹੈ, ਅਤੇ ਉਸ ਦਾ ਭੰਡਾਰਾ ਸਦਾ ਵਧਦਾ ਹੀ ਰਹਿੰਦਾ ਹੈ ।

उसने कितने ही रंग एवं प्रकार के जीव उत्पन्न किए हैं और नित्य ही बढ़-चढ़कर देता रहता है।

He created the beings of various colors and kinds; His Blessings increase day by day.

Guru Nanak Dev ji / Raag Tukhari / Chhant / Ang 1112

ਅਪਰੰਪਰੁ ਆਪੇ ਥਾਪਿ ਉਥਾਪੇ ਤਿਸੁ ਭਾਵੈ ਸੋ ਹੋਵੈ ॥

अपर्मपरु आपे थापि उथापे तिसु भावै सो होवै ॥

Aparampparu aape thaapi uthaape tisu bhaavai so hovai ||

ਪਰਮਾਤਮਾ ਬਹੁਤ ਬੇਅੰਤ ਹੈ, ਉਹ ਆਪ ਹੀ ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ । (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ ।

अपरंपार प्रभु स्वयं ही बनाता एवं बिगाड़ देता है और जो वह चाहता है, वही होता है।

The Infinite Lord Himself establishes and disestablishes; whatever pleases Him, happens.

Guru Nanak Dev ji / Raag Tukhari / Chhant / Ang 1112

ਨਾਨਕ ਹੀਰਾ ਹੀਰੈ ਬੇਧਿਆ ਗੁਣ ਕੈ ਹਾਰਿ ਪਰੋਵੈ ॥੨॥

नानक हीरा हीरै बेधिआ गुण कै हारि परोवै ॥२॥

Naanak heeraa heerai bedhiaa gu(nn) kai haari parovai ||2||

ਹੇ ਨਾਨਕ! (ਆਖ ਕਿ ਜਿਹੜਾ ਜੀਵ ਉਸ ਪਰਮਾਤਮਾ ਦੇ) ਗੁਣਾਂ ਦੇ ਹਾਰ ਵਿਚ (ਆਪਣੇ ਆਪ ਨੂੰ) ਪ੍ਰੋ ਲੈਂਦਾ ਹੈ ਉਹ ਪਵਿੱਤਰ ਹੋ ਚੁਕਿਆ ਜੀਵਾਤਮਾ ਮਹਾਨ ਉੱਚੇ ਪਰਮਾਤਮਾ ਵਿਚ ਇੱਕ-ਰੂਪ ਹੋ ਜਾਂਦਾ ਹੈ ॥੨॥

गुरु नानक का कथन है कि गुरु गुणों की माला में पिरोकर हीरा बनकर हीरे के साथ विंध जाता है॥ २॥

O Nanak, the diamond of the mind is pierced through by the diamond of spiritual wisdom. The garland of virtue is strung. ||2||

Guru Nanak Dev ji / Raag Tukhari / Chhant / Ang 1112


ਗੁਣ ਗੁਣਹਿ ਸਮਾਣੇ ਮਸਤਕਿ ਨਾਮ ਨੀਸਾਣੋ ॥

गुण गुणहि समाणे मसतकि नाम नीसाणो ॥

Gu(nn) gu(nn)ahi samaa(nn)e masataki naam neesaa(nn)o ||

ਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਗੁਣ ਉਚਾਰ ਕੇ ਉਹਨਾਂ ਗੁਣਾਂ ਵਿਚ ਲੀਨ ਹੋਏ ਰਹਿੰਦੇ ਹਨ ।

गुण गुणों में लीन हुए ललाट पर नाम-स्मरण का भाग्यालेख था।

The virtuous person merges in the Virtuous Lord; his forehead bears the insignia of the Naam, the Name of the Lord.

Guru Nanak Dev ji / Raag Tukhari / Chhant / Ang 1112

ਸਚੁ ਸਾਚਿ ਸਮਾਇਆ ਚੂਕਾ ਆਵਣ ਜਾਣੋ ॥

सचु साचि समाइआ चूका आवण जाणो ॥

Sachu saachi samaaiaa chookaa aava(nn) jaa(nn)o ||

ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਉਚਾਰ ਕੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੋਇਆ ਰਹਿੰਦਾ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ।

जब परम-सत्य में विलीन हो गया तो आवागमन मिट गया।

The true person merges in the True Lord; his comings and goings are over.

Guru Nanak Dev ji / Raag Tukhari / Chhant / Ang 1112

ਸਚੁ ਸਾਚਿ ਪਛਾਤਾ ਸਾਚੈ ਰਾਤਾ ਸਾਚੁ ਮਿਲੈ ਮਨਿ ਭਾਵੈ ॥

सचु साचि पछाता साचै राता साचु मिलै मनि भावै ॥

Sachu saachi pachhaataa saachai raataa saachu milai mani bhaavai ||

ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿਣ ਵਾਲਾ ਮਨੁੱਖ ਸਦਾ-ਕਾਇਮ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ, ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਸ ਨੂੰ ਸਦਾ-ਥਿਰ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ, ਉਸ ਦੇ ਮਨ ਵਿਚ ਉਹ ਪਿਆਰਾ ਲੱਗਦਾ ਰਹਿੰਦਾ ਹੈ ।

सत्य में लीन रहकर सत्य को पहचान लिया, सत्य में मिलन हो जाए तो यही मन को अच्छा लगता है।

The true person realizes the True Lord, and is imbued with Truth. He meets the True Lord, and is pleasing to the Lord's Mind.

Guru Nanak Dev ji / Raag Tukhari / Chhant / Ang 1112

ਸਾਚੇ ਊਪਰਿ ਅਵਰੁ ਨ ਦੀਸੈ ਸਾਚੇ ਸਾਚਿ ਸਮਾਵੈ ॥

साचे ऊपरि अवरु न दीसै साचे साचि समावै ॥

Saache upari avaru na deesai saache saachi samaavai ||

ਉਸ ਮਨੁੱਖ ਨੂੰ ਸਦਾ-ਥਿਰ ਪਰਮਾਤਮਾ ਤੋਂ ਵੱਡਾ ਹੋਰ ਕੋਈ ਨਹੀਂ ਦਿੱਸਦਾ, ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਰਿਹਾ ਹੁੰਦਾ ਹੈ ।

उस सच्चे परमेश्वर के सिवा अन्य कोई दृष्टिमान नहीं होता, सत्यनिष्ठ बनकर सत्य में समाया जा सकता है।

No one else is seen to be above the True Lord; the true person merges in the True Lord.

Guru Nanak Dev ji / Raag Tukhari / Chhant / Ang 1112

ਮੋਹਨਿ ਮੋਹਿ ਲੀਆ ਮਨੁ ਮੇਰਾ ਬੰਧਨ ਖੋਲਿ ਨਿਰਾਰੇ ॥

मोहनि मोहि लीआ मनु मेरा बंधन खोलि निरारे ॥

Mohani mohi leeaa manu meraa banddhan kholi niraare ||

ਉਸ ਮੋਹਨ (ਪ੍ਰਭੂ) ਨੇ ਮੇਰਾ ਮਨ (ਭੀ) ਮੋਹ ਲਿਆ ਹੋਇਆ ਹੈ । ਪ੍ਰਭੂ ਨੇ ਮੇਰੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਕੇ ਮੈਨੂੰ (ਮਾਇਆ ਤੋਂ) ਨਿਰਲੇਪ ਕਰ ਦਿੱਤਾ ਹੈ ।

प्रभु ने मेरा मन मोह लिया है और बन्धनों से छुटकारा हो गया है।

The Fascinating Lord has fascinated my mind; releasing me from bondage, He has set me free.

Guru Nanak Dev ji / Raag Tukhari / Chhant / Ang 1112

ਨਾਨਕ ਜੋਤੀ ਜੋਤਿ ਸਮਾਣੀ ਜਾ ਮਿਲਿਆ ਅਤਿ ਪਿਆਰੇ ॥੩॥

नानक जोती जोति समाणी जा मिलिआ अति पिआरे ॥३॥

Naanak jotee joti samaa(nn)ee jaa miliaa ati piaare ||3||

ਨਾਨਕ ਆਖਦਾ ਹੈ- ਜਦੋਂ (ਕੋਈ ਵਡ-ਭਾਗੀ ਮਨੁੱਖ ਉਸ) ਅੱਤ ਪਿਆਰੇ ਪਰਮਾਤਮਾ ਨੂੰ ਮਿਲ ਪੈਂਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ ॥੩॥

हे नानक ! जब प्यारा प्रभु मिला तो आत्म-ज्योति, परम-ज्योति में विलीन हो गई।॥ ३॥

O Nanak, my light merged into the Light, when I met my most Darling Beloved. ||3||

Guru Nanak Dev ji / Raag Tukhari / Chhant / Ang 1112


ਸਚ ਘਰੁ ਖੋਜਿ ਲਹੇ ਸਾਚਾ ਗੁਰ ਥਾਨੋ ॥

सच घरु खोजि लहे साचा गुर थानो ॥

Sach gharu khoji lahe saachaa gur thaano ||

ਜਿਸ ਮਨੁੱਖ ਨੂੰ ਸਦਾ-ਥਿਰ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ, ਉਹ ਮਨੁੱਖ (ਸਾਧ ਸੰਗਤ ਵਿਚ) ਖੋਜ ਕਰ ਕੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ ।

सच्चा गुरु वह स्थान है, जहाँ से सच्चे घर (प्रभु) की खोज होती है।

By searching, the true home, the place of the True Guru is found.

Guru Nanak Dev ji / Raag Tukhari / Chhant / Ang 1112

ਮਨਮੁਖਿ ਨਹ ਪਾਈਐ ਗੁਰਮੁਖਿ ਗਿਆਨੋ ॥

मनमुखि नह पाईऐ गुरमुखि गिआनो ॥

Manamukhi nah paaeeai guramukhi giaano ||

ਗੁਰੂ ਦੀ ਸਰਨ ਪਿਆਂ ਪਰਮਾਤਮਾ ਨਾਲ ਡੂੰਘੀ ਸਾਂਝ ਪ੍ਰਾਪਤ ਹੁੰਦੀ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ (ਇਹ ਦਾਤਿ) ਨਹੀਂ ਮਿਲਦੀ ।

मन की मर्जी करने से प्राप्ति नहीं होती यदि गुरमुख बना जाए तो ज्ञान की प्राप्ति हो जाती है।

The Gurmukh obtains spiritual wisdom, while the self-willed manmukh does not.

Guru Nanak Dev ji / Raag Tukhari / Chhant / Ang 1112

ਦੇਵੈ ਸਚੁ ਦਾਨੋ ਸੋ ਪਰਵਾਨੋ ਸਦ ਦਾਤਾ ਵਡ ਦਾਣਾ ॥

देवै सचु दानो सो परवानो सद दाता वड दाणा ॥

Devai sachu daano so paravaano sad daataa vad daa(nn)aa ||

(ਗੁਰੂ ਜਿਸ ਮਨੁੱਖ ਨੂੰ) ਸਦਾ ਦਾਤਾਂ ਦੇਣ ਵਾਲੇ ਵੱਡੇ ਸਿਆਣੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ-ਦਾਨ ਦੇਂਦਾ ਹੈ,

ईश्वर सदैव देने वाला है, बड़ा प्रतिभावान् है, सत्य ही देता है और वही स्वीकार होता है।

Whoever the Lord has blessed with the gift of Truth is accepted; the Supremely Wise Lord is forever the Great Giver.

Guru Nanak Dev ji / Raag Tukhari / Chhant / Ang 1112

ਅਮਰੁ ਅਜੋਨੀ ਅਸਥਿਰੁ ਜਾਪੈ ਸਾਚਾ ਮਹਲੁ ਚਿਰਾਣਾ ॥

अमरु अजोनी असथिरु जापै साचा महलु चिराणा ॥

Amaru ajonee asathiru jaapai saachaa mahalu chiraa(nn)aa ||

ਉਹ ਮਨੁੱਖ ਉਸ ਅਮਰ ਅਜੋਨੀ ਅਤੇ ਸਦਾ-ਥਿਰ ਪ੍ਰਭੂ (ਦਾ ਨਾਮ ਸਦਾ) ਜਪਦਾ ਰਹਿੰਦਾ ਹੈ, ਉਸ ਮਨੁੱਖ ਨੂੰ ਪਰਮਾਤਮਾ ਦਾ ਮੁੱਢ ਕਦੀਮਾਂ ਦਾ ਸਦਾ-ਥਿਰ ਟਿਕਾਣਾ ਲੱਭ ਪੈਂਦਾ ਹੈ ।

वह अमर, अयोनि, चिरस्थाई है और उसका सच्चा स्थान सदैव रहने वाला है।

He is known to be Immortal, Unborn and Permanent; the True Mansion of His Presence is everlasting.

Guru Nanak Dev ji / Raag Tukhari / Chhant / Ang 1112

ਦੋਤਿ ਉਚਾਪਤਿ ਲੇਖੁ ਨ ਲਿਖੀਐ ਪ੍ਰਗਟੀ ਜੋਤਿ ਮੁਰਾਰੀ ॥

दोति उचापति लेखु न लिखीऐ प्रगटी जोति मुरारी ॥

Doti uchaapati lekhu na likheeai prgatee joti muraaree ||

(ਜਿਸ ਮਨੁੱਖ ਦੇ ਅੰਦਰ) ਪਰਮਾਤਮਾ ਦੀ ਜੋਤਿ ਪਰਗਟ ਹੋ ਜਾਂਦੀ ਹੈ, ਉਸ ਜੋਤਿ ਦੀ ਬਰਕਤਿ ਨਾਲ ਉਸ ਮਨੁੱਖ ਦਾ ਵਿਕਾਰਾਂ ਦੇ ਕਰਜ਼ੇ ਦਾ ਹਿਸਾਬ ਲਿਖਣਾ ਬੰਦ ਹੋ ਜਾਂਦਾ ਹੈ (ਭਾਵ, ਉਹ ਮਨੁੱਖ ਵਿਕਾਰਾਂ ਵਲੋਂ ਹੱਟ ਜਾਂਦਾ ਹੈ),

यदि परमेश्वर की ज्योति अन्तर्मन में प्रगट हो जाए तो हर रोज़ के कर्मों का लेख नहीं लिखा जाता।

The day-to-day account of deeds is not recorded for that person, who manifests the radiance of the Divine Light of the Lord.

Guru Nanak Dev ji / Raag Tukhari / Chhant / Ang 1112

ਨਾਨਕ ਸਾਚਾ ਸਾਚੈ ਰਾਚਾ ਗੁਰਮੁਖਿ ਤਰੀਐ ਤਾਰੀ ॥੪॥੫॥

नानक साचा साचै राचा गुरमुखि तरीऐ तारी ॥४॥५॥

Naanak saachaa saachai raachaa guramukhi tareeai taaree ||4||5||

ਹੇ ਨਾਨਕ! ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਉਹ ਮਨੁੱਖ ਹਰ ਵੇਲੇ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ । ਗੁਰੂ ਦੀ ਸਰਨ ਪਿਆਂ ਹੀ (ਮਾਇਆ ਦੇ ਮੋਹ ਦੇ ਸਮੁੰਦਰ ਤੋਂ) ਇਹ ਤਾਰੀ ਤਰੀ ਜਾ ਸਕਦੀ ਹੈ ॥੪॥੫॥

हे नानक ! सत्यनिष्ठ जीव परम-सत्य प्रभु की स्मृति में लीन रहता है और ऐसा गुरुमुख भवसागर से पार उतर जाता है॥ ४॥ ५॥

O Nanak, the true person is absorbed in the True Lord; the Gurmukh crosses over to the other side. ||4||5||

Guru Nanak Dev ji / Raag Tukhari / Chhant / Ang 1112


ਤੁਖਾਰੀ ਮਹਲਾ ੧ ॥

तुखारी महला १ ॥

Tukhaaree mahalaa 1 ||

तुखारी महला १॥

Tukhaari, First Mehl:

Guru Nanak Dev ji / Raag Tukhari / Chhant / Ang 1112

ਏ ਮਨ ਮੇਰਿਆ ਤੂ ਸਮਝੁ ਅਚੇਤ ਇਆਣਿਆ ਰਾਮ ॥

ए मन मेरिआ तू समझु अचेत इआणिआ राम ॥

E man meriaa too samajhu achet iaa(nn)iaa raam ||

ਹੇ ਮੇਰੇ ਮਨ! ਹੇ ਮੇਰੇ ਗ਼ਾਫ਼ਿਲ ਮਨ! ਹੇ ਮੇਰੇ ਅੰਞਾਣ ਮਨ! ਤੂੰ ਹੋਸ਼ ਕਰ ।

ऐ मेरे मन ! तू समझ, क्यों नासमझ और अचेत बना हुआ है।

O my ignorant, unconscious mind, reform yourself.

Guru Nanak Dev ji / Raag Tukhari / Chhant / Ang 1112

ਏ ਮਨ ਮੇਰਿਆ ਛਡਿ ਅਵਗਣ ਗੁਣੀ ਸਮਾਣਿਆ ਰਾਮ ॥

ए मन मेरिआ छडि अवगण गुणी समाणिआ राम ॥

E man meriaa chhadi avaga(nn) gu(nn)ee samaa(nn)iaa raam ||

ਹੇ ਮੇਰੇ ਮਨ! ਮੰਦੇ ਕਰਮ ਕਰਨੇ ਛੱਡ ਦੇ, (ਪਰਮਾਤਮਾ ਦੇ) ਗੁਣਾਂ (ਦੀ ਯਾਦ) ਵਿਚ ਲੀਨ ਰਿਹਾ ਕਰ ।

अवगुणों को छोड़कर गुणों में लीन हो जा।

O my mind, leave behind your faults and demerits, and be absorbed in virtue.

Guru Nanak Dev ji / Raag Tukhari / Chhant / Ang 1112

ਬਹੁ ਸਾਦ ਲੁਭਾਣੇ ਕਿਰਤ ਕਮਾਣੇ ਵਿਛੁੜਿਆ ਨਹੀ ਮੇਲਾ ॥

बहु साद लुभाणे किरत कमाणे विछुड़िआ नही मेला ॥

Bahu saad lubhaa(nn)e kirat kamaa(nn)e vichhu(rr)iaa nahee melaa ||

ਹੇ ਮੇਰੇ ਮਨ! ਜਿਹੜੇ ਮਨੁੱਖ ਅਨੇਕਾਂ (ਪਦਾਰਥਾਂ ਦੇ) ਸੁਆਦਾਂ ਵਿਚ ਫਸੇ ਰਹਿੰਦੇ ਹਨ, ਉਹ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਪਰਮਾਤਮਾ ਤੋਂ ਵਿਛੁੜੇ ਰਹਿੰਦੇ ਹਨ । ਇਹਨਾਂ ਸੰਸਕਾਰਾਂ ਦੇ ਕਾਰਨ ਹੀ) ਉਹਨਾਂ ਵਿਛੁੜੇ ਹੋਇਆਂ ਦਾ (ਆਪਣੇ ਆਪ ਪਰਮਾਤਮਾ ਨਾਲ) ਮਿਲਾਪ ਨਹੀਂ ਹੋ ਸਕਦਾ ।

अनेक स्वादों के लोभ में तू कर्म कर रहा है, अतः बिछुड़े हुए का यों मिलन नहीं होता।

You are deluded by so many flavors and pleasures, and you act in such confusion. You are separated, and you will not meet your Lord.

Guru Nanak Dev ji / Raag Tukhari / Chhant / Ang 1112

ਕਿਉ ਦੁਤਰੁ ਤਰੀਐ ਜਮ ਡਰਿ ਮਰੀਐ ਜਮ ਕਾ ਪੰਥੁ ਦੁਹੇਲਾ ॥

किउ दुतरु तरीऐ जम डरि मरीऐ जम का पंथु दुहेला ॥

Kiu dutaru tareeai jam dari mareeai jam kaa pantthu duhelaa ||

ਹੇ ਮੇਰੇ ਮਨ! ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਬਹੁਤ ਔਖਾ ਹੈ, (ਆਪਣੇ ਉੱਦਮ ਨਾਲ) ਪਾਰ ਨਹੀਂ ਲੰਘ ਸਕੀਦਾ । ਜਮਾਂ ਦੇ ਡਰ ਨਾਲ ਸਹਿਮੇ ਰਹੀਦਾ ਹੈ । ਹੇ ਮਨ! ਜਮਾਂ ਵਾਲੇ ਪਾਸੇ ਲੈ ਜਾਣ ਵਾਲਾ ਰਸਤਾ ਬੜਾ ਦੁਖਦਾਈ ਹੈ ।

दुस्तर संसार-सागर में से कैसे पार हुआ जा सकता है, यम का डर मारता रहता है और यम का रास्ता दुखदायी है।

How can the impassible world-ocean be crossed? The fear of the Messenger of Death is deadly. The path of Death is agonizingly painful.

Guru Nanak Dev ji / Raag Tukhari / Chhant / Ang 1112

ਮਨਿ ਰਾਮੁ ਨਹੀ ਜਾਤਾ ਸਾਝ ਪ੍ਰਭਾਤਾ ਅਵਘਟਿ ਰੁਧਾ ਕਿਆ ਕਰੇ ॥

मनि रामु नही जाता साझ प्रभाता अवघटि रुधा किआ करे ॥

Mani raamu nahee jaataa saajh prbhaataa avaghati rudhaa kiaa kare ||

ਹੇ ਮੇਰੇ ਮਨ! ਜਿਸ ਮਨੁੱਖ ਨੇ ਆਪਣੇ ਮਨ ਵਿਚ ਸਵੇਰੇ ਸ਼ਾਮ (ਕਿਸੇ ਭੀ ਵੇਲੇ) ਪਰਮਾਤਮਾ ਨਾਲ ਸਾਂਝ ਨਹੀਂ ਪਾਈ, ਉਹ (ਮਾਇਆ ਦੇ ਮੋਹ ਦੇ) ਔਖੇ ਰਾਹ ਵਿਚ ਫਸ ਜਾਂਦਾ ਹੈ (ਇਸ ਵਿਚੋਂ ਨਿਕਲਣ ਲਈ) ਉਹ ਕੁਝ ਭੀ ਨਹੀਂ ਕਰ ਸਕਦਾ ।

सांझ-सवेरे मन ने राम नाम के भजन की महता को समझा नहीं, यम के मार्ग में क्या कर सकते हो।

The mortal does not know the Lord in the evening, or in the morning; trapped on the treacherous path, what will he do then?

Guru Nanak Dev ji / Raag Tukhari / Chhant / Ang 1112

ਬੰਧਨਿ ਬਾਧਿਆ ਇਨ ਬਿਧਿ ਛੂਟੈ ਗੁਰਮੁਖਿ ਸੇਵੈ ਨਰਹਰੇ ॥੧॥

बंधनि बाधिआ इन बिधि छूटै गुरमुखि सेवै नरहरे ॥१॥

Banddhani baadhiaa in bidhi chhootai guramukhi sevai narahare ||1||

(ਪਰ ਹਾਂ, ਮਾਇਆ ਦੇ ਮੋਹ ਦੀ) ਰੱਸੀ ਨਾਲ ਬੱਝਾ ਹੋਇਆ ਉਹ ਇਸ ਤਰੀਕੇ ਨਾਲ ਖ਼ਲਾਸੀ ਪਾ ਸਕਦਾ ਹੈ ਕਿ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਸਿਮਰਨ ਕਰੇ ॥੧॥

यदि गुरु के माध्यम से प्रभु की उपासना की जाए तो इन कर्म-बन्धनों से छुटकारा हो सकता है॥ १॥

Bound in bondage, he is released only by this method: as Gurmukh, serve the Lord. ||1||

Guru Nanak Dev ji / Raag Tukhari / Chhant / Ang 1112


ਏ ਮਨ ਮੇਰਿਆ ਤੂ ਛੋਡਿ ਆਲ ਜੰਜਾਲਾ ਰਾਮ ॥

ए मन मेरिआ तू छोडि आल जंजाला राम ॥

E man meriaa too chhodi aal janjjaalaa raam ||

ਹੇ ਮੇਰੇ ਮਨ! ਘਰ ਦੇ ਮੋਹ ਦੀਆਂ ਫਾਹੀਆਂ ਛੱਡ ਦੇ ।

ऐ मेरे मन ! सब जंजाल छोड़ दो और

O my mind, abandon your household entanglements.

Guru Nanak Dev ji / Raag Tukhari / Chhant / Ang 1112

ਏ ਮਨ ਮੇਰਿਆ ਹਰਿ ਸੇਵਹੁ ਪੁਰਖੁ ਨਿਰਾਲਾ ਰਾਮ ॥

ए मन मेरिआ हरि सेवहु पुरखु निराला राम ॥

E man meriaa hari sevahu purakhu niraalaa raam ||

ਹੇ ਮੇਰੇ ਮਨ! ਉਸ ਪਰਮਾਤਮਾ ਨੂੰ ਸਿਮਰਦਾ ਰਹੁ, ਜੋ ਸਭਨਾਂ ਵਿਚ ਵਿਆਪਕ ਭੀ ਹੈ ਤੇ ਨਿਰਲੇਪ ਭੀ ਹੈ ।

परमपुरुष निराले प्रभु की उपासना करो।

O my mind, serve the Lord, the Primal, Detached Lord.

Guru Nanak Dev ji / Raag Tukhari / Chhant / Ang 1112


Download SGGS PDF Daily Updates ADVERTISE HERE