Page Ang 1111, Guru Granth Sahib ji, Hindi Punjabi English meanings


Download SGGS PDF Daily Updates

Gurbani LanguageMeanings Translation
ਪੰਜਾਬੀ ਗੁਰਬਾਣੀ ਪੰਜਾਬੀ ਅਰਥ
हिंदी गुरबाणी हिंदी अर्थ
English English
Info (Author Raag Bani Ang Page)

ਨਾਨਕ ਹਉਮੈ ਮਾਰਿ ਪਤੀਣੇ ਤਾਰਾ ਚੜਿਆ ਲੰਮਾ ॥੧॥

नानक हउमै मारि पतीणे तारा चड़िआ लमा ॥१॥

Naanak haūmai maari paŧeeñe ŧaaraa chaɍiâa lammaa ||1||

ਹੇ ਨਾਨਕ! (ਜਿਨ੍ਹਾਂ ਮਨੁੱਖਾਂ ਦੇ ਅੰਦਰ) ਸਰਬ-ਵਿਆਪਕ ਪ੍ਰਭੂ ਦੀ ਜੋਤਿ ਜਗ ਪੈਂਦੀ ਹੈ, ਉਹ (ਆਪਣੇ ਅੰਦਰੋਂ) ਹਉਮੈ ਨੂੰ ਮਾਰ ਕੇ (ਪਰਮਾਤਮਾ ਦੇ ਚਰਨਾਂ ਵਿਚ) ਸਦਾ ਟਿਕੇ ਰਹਿੰਦੇ ਹਨ ॥੧॥

गुरु साहिब फुरमाते हैं कि जो अहम् को मिटाकर प्रसन्न हो जाता है, उसके लिए लम्बा तारा चढ़ा रहता है।॥१॥

O Nanak, killing his ego, he is satisfied; the meteor has shot across the sky. ||1||

Guru Nanak Dev ji / Raag Tukhari / Chhant / Ang 1111


ਗੁਰਮੁਖਿ ਜਾਗਿ ਰਹੇ ਚੂਕੀ ਅਭਿਮਾਨੀ ਰਾਮ ॥

गुरमुखि जागि रहे चूकी अभिमानी राम ॥

Guramukhi jaagi rahe chookee âbhimaanee raam ||

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ, (ਉਹਨਾਂ ਦੇ ਅੰਦਰੋਂ) ਅਹੰਕਾਰ ਵਾਲੀ ਦਸ਼ਾ ਮੁੱਕ ਜਾਂਦੀ ਹੈ ।

गुरुमुख अभिमान को मिटाकर जाग्रत रहते हैं।

The Gurmukhs remain awake and aware; their egotistical pride is eradicated.

Guru Nanak Dev ji / Raag Tukhari / Chhant / Ang 1111

ਅਨਦਿਨੁ ਭੋਰੁ ਭਇਆ ਸਾਚਿ ਸਮਾਨੀ ਰਾਮ ॥

अनदिनु भोरु भइआ साचि समानी राम ॥

Ânađinu bhoru bhaīâa saachi samaanee raam ||

(ਉਹਨਾਂ ਦੇ ਅੰਦਰ) ਹਰ ਵੇਲੇ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋਇਆ ਰਹਿੰਦਾ ਹੈ, (ਉਹਨਾਂ ਦੀ ਸੁਰਤ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਟਿਕੀ ਰਹਿੰਦੀ ਹੈ ।

उनके लिए सत्य का सवेरा बना रहता है और वे परम सत्य प्रभु में विलीन रहते हैं।

Night and day, it is dawn for them; they merge in the True Lord.

Guru Nanak Dev ji / Raag Tukhari / Chhant / Ang 1111

ਸਾਚਿ ਸਮਾਨੀ ਗੁਰਮੁਖਿ ਮਨਿ ਭਾਨੀ ਗੁਰਮੁਖਿ ਸਾਬਤੁ ਜਾਗੇ ॥

साचि समानी गुरमुखि मनि भानी गुरमुखि साबतु जागे ॥

Saachi samaanee guramukhi mani bhaanee guramukhi saabaŧu jaage ||

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੀ ਸੁਰਤ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੀ ਹੈ, (ਉਹਨਾਂ ਨੂੰ ਇਹ ਦਸ਼ਾ ਆਪਣੇ) ਮਨ ਵਿਚ ਪਿਆਰੀ ਲੱਗਦੀ ਹੈ । ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ ਹੀ ਸੁਚੇਤ ਰਹਿੰਦੇ ਹਨ ।

गुरुमुख परम सत्य में लवलीन रहते हैं, यही उनके मन को भाता है और वे सदैव जाग्रत रहते हैं।

The Gurmukhs are merged in the True Lord; they are pleasing to His Mind. The Gurmukhs are intact, safe and sound, awake and awake.

Guru Nanak Dev ji / Raag Tukhari / Chhant / Ang 1111

ਸਾਚੁ ਨਾਮੁ ਅੰਮ੍ਰਿਤੁ ਗੁਰਿ ਦੀਆ ਹਰਿ ਚਰਨੀ ਲਿਵ ਲਾਗੇ ॥

साचु नामु अम्रितु गुरि दीआ हरि चरनी लिव लागे ॥

Saachu naamu âmmmriŧu guri đeeâa hari charanee liv laage ||

ਗੁਰੂ ਨੇ ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਸਦਾ-ਥਿਰ ਹਰਿ-ਨਾਮ ਬਖ਼ਸ਼ਿਆ ਹੁੰਦਾ ਹੈ, ਉਹਨਾਂ ਦੀ ਲਿਵ ਪਰਮਾਤਮਾ ਦੇ ਚਰਨਾਂ ਵਿਚ ਲੱਗੀ ਰਹਿੰਦੀ ਹੈ ।

गुरु उन्हें सच्चा नामामृत देता है और उनकी प्रभु-चरणों में लगन लगी रहती है।

The Guru blesses them with the Ambrosial Nectar of the True Name; they are lovingly attuned to the Lord's Feet.

Guru Nanak Dev ji / Raag Tukhari / Chhant / Ang 1111

ਪ੍ਰਗਟੀ ਜੋਤਿ ਜੋਤਿ ਮਹਿ ਜਾਤਾ ਮਨਮੁਖਿ ਭਰਮਿ ਭੁਲਾਣੀ ॥

प्रगटी जोति जोति महि जाता मनमुखि भरमि भुलाणी ॥

Prgatee joŧi joŧi mahi jaaŧaa manamukhi bharami bhulaañee ||

ਗੁਰਮੁਖਾਂ ਦੇ ਅੰਦਰ ਪਰਮਾਤਮਾ ਦੀ ਜੋਤਿ ਦਾ ਚਾਨਣ ਹੋ ਜਾਂਦਾ ਹੈ, ਉਹ ਹਰੇਕ ਜੀਵ ਵਿਚ ਉਸੇ ਰੱਬੀ ਜੋਤਿ ਨੂੰ ਵੱਸਦੀ ਸਮਝਦੇ ਹਨ । ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਭਟਕਣਾ ਦੇ ਕਾਰਨ ਕੁਰਾਹੇ ਪਈ ਰਹਿੰਦੀ ਹੈ ।

उनके अन्तर्मन में परम-ज्योति प्रगट हो जाती है, वे परम-सत्य को जान लेते हैं, मगर मनमुखी जीव भ्रमों में ही भूले रहते हैं।

The Divine Light is revealed, and in that Light, they achieve realization; the self-willed manmukhs wander in doubt and confusion.

Guru Nanak Dev ji / Raag Tukhari / Chhant / Ang 1111

ਨਾਨਕ ਭੋਰੁ ਭਇਆ ਮਨੁ ਮਾਨਿਆ ਜਾਗਤ ਰੈਣਿ ਵਿਹਾਣੀ ॥੨॥

नानक भोरु भइआ मनु मानिआ जागत रैणि विहाणी ॥२॥

Naanak bhoru bhaīâa manu maaniâa jaagaŧ raiñi vihaañee ||2||

ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋਇਆ ਰਹਿੰਦਾ ਹੈ, ਉਹਨਾਂ ਦਾ ਮਨ (ਉਸ ਚਾਨਣ ਵਿਚ) ਪਰਚਿਆ ਰਹਿੰਦਾ ਹੈ । (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦਿਆਂ ਹੀ ਉਹਨਾਂ ਦੀ ਜੀਵਨ-ਰਾਤ ਬੀਤਦੀ ਹੈ ॥੨॥

गुरु नानक का मत है कि गुरमुख जनों के लिए सत्य का भोर बना रहता है, उनका मन प्रसन्न हो जाता है और उनकी प्रभु-भक्ति में जागते ही जीवन रूपी रात्रि व्यतीत होती है।॥२॥

O Nanak, when the dawn breaks, their minds are satisfied; they pass their life-night awake and aware. ||2||

Guru Nanak Dev ji / Raag Tukhari / Chhant / Ang 1111


ਅਉਗਣ ਵੀਸਰਿਆ ਗੁਣੀ ਘਰੁ ਕੀਆ ਰਾਮ ॥

अउगण वीसरिआ गुणी घरु कीआ राम ॥

Âūgañ veesariâa guñee gharu keeâa raam ||

(ਜਿਸ ਮਨੁੱਖ ਦੇ ਹਿਰਦੇ-ਆਕਾਸ਼ ਵਿਚ 'ਤਾਰਾ ਚੜਿਆ ਲੰਮਾ', ਉਸ ਦੇ ਅੰਦਰੋਂ) ਸਾਰੇ ਔਗੁਣ ਮੁੱਕ ਜਾਂਦੇ ਹਨ, (ਉਸ ਦੇ ਅੰਦਰ) ਗੁਣ ਆਪਣਾ ਟਿਕਾਣਾ ਆ ਬਣਾਂਦੇ ਹਨ ।

जिसके हृदय-घर में गुण बस जाते हैं, उसके अवगुण समाप्त हो जाते हैं।

Forgetting faults and demerits, virtue and merit enter one's home.

Guru Nanak Dev ji / Raag Tukhari / Chhant / Ang 1111

ਏਕੋ ਰਵਿ ਰਹਿਆ ਅਵਰੁ ਨ ਬੀਆ ਰਾਮ ॥

एको रवि रहिआ अवरु न बीआ राम ॥

Ēko ravi rahiâa âvaru na beeâa raam ||

ਉਸ ਮਨੁੱਖ ਨੂੰ ਇਕ ਪਰਮਾਤਮਾ ਹੀ ਹਰ ਥਾਂ ਮੌਜੂਦ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਦਿੱਸਦਾ ।

एक ईश्वर ही सबमें रमण कर रहा है, उसके बिना कोई नहीं।

The One Lord is permeating everywhere; there is no other at all.

Guru Nanak Dev ji / Raag Tukhari / Chhant / Ang 1111

ਰਵਿ ਰਹਿਆ ਸੋਈ ਅਵਰੁ ਨ ਕੋਈ ਮਨ ਹੀ ਤੇ ਮਨੁ ਮਾਨਿਆ ॥

रवि रहिआ सोई अवरु न कोई मन ही ते मनु मानिआ ॥

Ravi rahiâa soëe âvaru na koëe man hee ŧe manu maaniâa ||

(ਜਿਸ ਮਨੁੱਖ ਦੇ ਅੰਦਰ 'ਤਾਰਾ ਚੜਿਆ ਲੰਮਾ', ਉਸ ਨੂੰ) ਹਰ ਥਾਂ ਇਕ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਉਸ ਨੂੰ ਨਹੀਂ ਦਿੱਸਦਾ, ਉਸ ਮਨੁੱਖ ਦਾ ਮਨ ਅੰਤਰ-ਆਤਮੇ (ਹਰਿ-ਨਾਮ ਵਿਚ) ਪਰਚਿਆ ਰਹਿੰਦਾ ਹੈ ।

घट-घट में केवल ईश्वर रमण कर रहा है, अन्य कोई नहीं और मन में मन को प्रसन्नता प्राप्त होती है।

He is All-pervading; there is no other. The mind comes to believe, from the mind.

Guru Nanak Dev ji / Raag Tukhari / Chhant / Ang 1111

ਜਿਨਿ ਜਲ ਥਲ ਤ੍ਰਿਭਵਣ ਘਟੁ ਘਟੁ ਥਾਪਿਆ ਸੋ ਪ੍ਰਭੁ ਗੁਰਮੁਖਿ ਜਾਨਿਆ ॥

जिनि जल थल त्रिभवण घटु घटु थापिआ सो प्रभु गुरमुखि जानिआ ॥

Jini jal ŧhal ŧribhavañ ghatu ghatu ŧhaapiâa so prbhu guramukhi jaaniâa ||

ਜਿਸ (ਪਰਮਾਤਮਾ) ਨੇ ਜਲ ਥਲ ਤਿੰਨੇ ਭਵਨ ਹਰੇਕ ਸਰੀਰ ਬਣਾਇਆ ਹੈ, ਉਹ ਮਨੁੱਖ ਉਸ ਪਰਮਾਤਮਾ ਨਾਲ ਗੁਰੂ ਦੀ ਰਾਹੀਂ ਡੂੰਘੀ ਸਾਂਝ ਬਣਾਈ ਰੱਖਦਾ ਹੈ ।

जिसने जल, थल, तीन लोक, घट-घट बनाया है, वह प्रभु तो गुरु के माध्यम से ही जाना जाता है।

The One who established the water, the land, the three worlds, each and every heart - that God is known by the Gurmukh.

Guru Nanak Dev ji / Raag Tukhari / Chhant / Ang 1111

ਕਰਣ ਕਾਰਣ ਸਮਰਥ ਅਪਾਰਾ ਤ੍ਰਿਬਿਧਿ ਮੇਟਿ ਸਮਾਈ ॥

करण कारण समरथ अपारा त्रिबिधि मेटि समाई ॥

Karañ kaarañ samaraŧh âpaaraa ŧribiđhi meti samaaëe ||

(ਜਿਸ ਮਨੁੱਖ ਦੇ ਹਿਰਦੇ-ਆਕਾਸ਼ ਵਿਚ 'ਤਾਰਾ ਚੜਿਆ ਲੰਮਾ', ਉਹ ਆਪਣੇ ਅੰਦਰੋਂ) ਤ੍ਰਿਗੁਣੀ ਮਾਇਆ ਦਾ ਪ੍ਰਭਾਵ ਮਿਟਾ ਕੇ ਉਸ ਪਰਮਾਤਮਾ ਵਿਚ ਸਮਾਇਆ ਰਹਿੰਦਾ ਹੈ ਜੋ ਸਾਰੇ ਜਗਤ ਦਾ ਮੂਲ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ਅਤੇ ਜੋ ਬੇਅੰਤ ਹੈ ।

सर्वकर्ता परमेश्वर सब कुछ करने योग्य है और उसने त्रिगुणात्मक माया को मिटा दिया है।

The Infinite, All-powerful Lord is the Creator, the Cause of causes; erasing the three-phased Maya, we merge in Him.

Guru Nanak Dev ji / Raag Tukhari / Chhant / Ang 1111

ਨਾਨਕ ਅਵਗਣ ਗੁਣਹ ਸਮਾਣੇ ਐਸੀ ਗੁਰਮਤਿ ਪਾਈ ॥੩॥

नानक अवगण गुणह समाणे ऐसी गुरमति पाई ॥३॥

Naanak âvagañ guñah samaañe âisee guramaŧi paaëe ||3||

ਹੇ ਨਾਨਕ! ਗੁਰੂ ਪਾਸੋਂ ਉਹ ਮਨੁੱਖ ਅਜਿਹੀ ਮੱਤ ਹਾਸਲ ਕਰ ਲੈਂਦਾ ਹੈ ਕਿ ਉਸ ਦੇ ਸਾਰੇ ਔਗੁਣ ਗੁਣਾਂ ਵਿਚ ਸਮਾ ਜਾਂਦੇ ਹਨ ॥੩॥

गुरु नानक फुरमाते हैं कि ऐसी गुरु-शिक्षा प्राप्त की है कि अवगुण गुणों में लीन होकर दूर हो गए हैं।॥ ३॥

O Nanak, then, demerits are dissolved by merits; such are the Guru's Teachings. ||3||

Guru Nanak Dev ji / Raag Tukhari / Chhant / Ang 1111


ਆਵਣ ਜਾਣ ਰਹੇ ਚੂਕਾ ਭੋਲਾ ਰਾਮ ॥

आवण जाण रहे चूका भोला राम ॥

Âavañ jaañ rahe chookaa bholaa raam ||

(ਜਿਨ੍ਹਾਂ ਦੇ ਹਿਰਦੇ-ਆਕਾਸ਼ ਵਿਚ 'ਤਾਰਾ ਚੜਿਆ ਲੰਮਾ', ਉਹਨਾਂ ਦੇ) ਜਨਮ ਮਰਨ ਦੇ ਗੇੜ ਮੁੱਕ ਗਏ, ਉਹਨਾਂ ਦੀ ਕੋਝੀ ਜੀਵਨ-ਚਾਲ ਖ਼ਤਮ ਹੋ ਗਈ ।

आवागमन मिट गया है और सब भ्रम निवृत्त हो गए हैं।

My coming and going in reincarnation have ended; doubt and hesitation are gone.

Guru Nanak Dev ji / Raag Tukhari / Chhant / Ang 1111

ਹਉਮੈ ਮਾਰਿ ਮਿਲੇ ਸਾਚਾ ਚੋਲਾ ਰਾਮ ॥

हउमै मारि मिले साचा चोला राम ॥

Haūmai maari mile saachaa cholaa raam ||

ਉਹ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ (ਪ੍ਰਭੂ-ਚਰਨਾਂ ਵਿਚ) ਜੁੜ ਗਏ, ਉਹਨਾਂ ਦਾ ਸਰੀਰ (ਵਿਕਾਰਾਂ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਹੋ ਗਿਆ ।

अहम्-भाव को मिटाकर मिलन हुआ तो शरीर सफल हो गया।

Conquering my ego, I have met the True Lord, and now I wear the robe of Truth.

Guru Nanak Dev ji / Raag Tukhari / Chhant / Ang 1111

ਹਉਮੈ ਗੁਰਿ ਖੋਈ ਪਰਗਟੁ ਹੋਈ ਚੂਕੇ ਸੋਗ ਸੰਤਾਪੈ ॥

हउमै गुरि खोई परगटु होई चूके सोग संतापै ॥

Haūmai guri khoëe paragatu hoëe chooke sog sanŧŧaapai ||

ਗੁਰੂ ਨੇ ਜਿਸ ਜੀਵ-ਇਸਤ੍ਰੀ ਦੀ ਹਉਮੈ ਦੂਰ ਕਰ ਦਿੱਤੀ, ਉਹ (ਲੋਕ ਪਰਲੋਕ ਵਿਚ) ਸੋਭਾ ਵਾਲੀ ਹੋ ਗਈ, ਉਸ ਦੇ ਸਾਰੇ ਗ਼ਮ ਸਾਰੇ ਦੁੱਖ-ਕਲੇਸ਼ ਮੁੱਕ ਗਏ ।

गुरु ने अहम्-भाव को निवृत किया तो वह प्रगट हो गया और शोक-संताप निवृत्त हो गए।

The Guru has rid me of egotism; my sorrow and suffering are dispelled.

Guru Nanak Dev ji / Raag Tukhari / Chhant / Ang 1111

ਜੋਤੀ ਅੰਦਰਿ ਜੋਤਿ ਸਮਾਣੀ ਆਪੁ ਪਛਾਤਾ ਆਪੈ ॥

जोती अंदरि जोति समाणी आपु पछाता आपै ॥

Joŧee ânđđari joŧi samaañee âapu pachhaaŧaa âapai ||

ਉਸ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ, ਉਹ ਆਪਣੇ ਆਤਮਕ ਜੀਵਨ ਦੀ ਸਦਾ ਪੜਤਾਲ ਕਰਦੀ ਰਹਿੰਦੀ ਹੈ ।

अपने आप को पहचानकर आत्म-ज्योति ब्रह्म-ज्योति में विलीन हो गई।

My might merges into the Light; I realize and understand my own self.

Guru Nanak Dev ji / Raag Tukhari / Chhant / Ang 1111

ਪੇਈਅੜੈ ਘਰਿ ਸਬਦਿ ਪਤੀਣੀ ਸਾਹੁਰੜੈ ਪਿਰ ਭਾਣੀ ॥

पेईअड़ै घरि सबदि पतीणी साहुरड़ै पिर भाणी ॥

Peëeâɍai ghari sabađi paŧeeñee saahuraɍai pir bhaañee ||

ਜਿਹੜੀ ਜੀਵ-ਇਸਤ੍ਰੀ ਇਸ ਲੋਕ ਵਿਚ ਗੁਰੂ ਦੇ ਸ਼ਬਦ ਵਿਚ ਪਰਚੀ ਰਹਿੰਦੀ ਹੈ, ਉਹ ਪਰਲੋਕ ਵਿਚ (ਜਾ ਕੇ) ਪ੍ਰਭੂ-ਪਤੀ ਨੂੰ ਭਾ ਜਾਂਦੀ ਹੈ ।

जीव इहलोक में शब्द-गुरु द्वारा आचरण करता है और परलोक में पति-प्रभु के संग रहता है।

In this world of my parents' home, I am satisfied with the Shabad; at my in-laws' home, in the world beyond, I shall be pleasing to my Husband Lord.

Guru Nanak Dev ji / Raag Tukhari / Chhant / Ang 1111

ਨਾਨਕ ਸਤਿਗੁਰਿ ਮੇਲਿ ਮਿਲਾਈ ਚੂਕੀ ਕਾਣਿ ਲੋਕਾਣੀ ॥੪॥੩॥

नानक सतिगुरि मेलि मिलाई चूकी काणि लोकाणी ॥४॥३॥

Naanak saŧiguri meli milaaëe chookee kaañi lokaañee ||4||3||

ਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ (ਆਪਣੇ ਸ਼ਬਦ ਵਿਚ) ਜੋੜ ਕੇ ਪ੍ਰਭੂ ਨਾਲ ਮਿਲਾ ਦਿੱਤਾ, ਉਸ ਨੂੰ ਦੁਨੀਆ ਦੀ ਮੁਥਾਜੀ ਨਹੀਂ ਰਹਿ ਜਾਂਦੀ ॥੪॥੩॥

गुरु नानक फुरमाते हैं कि सतगुरु ने जिसे प्रभु से मिला दिया है, उसकी संसार से निर्भरता दूर हो गई है॥ ४॥ ३॥

O Nanak, the True Guru has united me in His Union; my dependence on people has ended. ||4||3||

Guru Nanak Dev ji / Raag Tukhari / Chhant / Ang 1111


ਤੁਖਾਰੀ ਮਹਲਾ ੧ ॥

तुखारी महला १ ॥

Ŧukhaaree mahalaa 1 ||

तुखारी महला १॥

Tukhaari, First Mehl:

Guru Nanak Dev ji / Raag Tukhari / Chhant / Ang 1111

ਭੋਲਾਵੜੈ ਭੁਲੀ ਭੁਲਿ ਭੁਲਿ ਪਛੋਤਾਣੀ ॥

भोलावड़ै भुली भुलि भुलि पछोताणी ॥

Bholaavaɍai bhulee bhuli bhuli pachhoŧaañee ||

(ਜਿਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਨਾਮ ਤੋਂ ਵਾਂਜੀ ਰਹਿੰਦੀ ਹੈ, ਉਹ) ਕੋਝੇ ਭੁਲੇਖੇ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝ ਜਾਂਦੀ ਹੈ, ਮੁੜ ਮੁੜ ਗ਼ਲਤੀਆਂ ਕਰ ਕੇ ਪਛੁਤਾਂਦੀ ਰਹਿੰਦੀ ਹੈ ।

जीव-स्त्री भुलावे में भूली रही और बार-बार भूल-भूलकर पछताती है।

Deluded by doubt, misled and confused, the soul-bride later regrets and repents.

Guru Nanak Dev ji / Raag Tukhari / Chhant / Ang 1111

ਪਿਰਿ ਛੋਡਿਅੜੀ ਸੁਤੀ ਪਿਰ ਕੀ ਸਾਰ ਨ ਜਾਣੀ ॥

पिरि छोडिअड़ी सुती पिर की सार न जाणी ॥

Piri chhodiâɍee suŧee pir kee saar na jaañee ||

(ਅਜਿਹੀ ਜੀਵ-ਇਸਤ੍ਰੀ) ਪ੍ਰਭੂ-ਪਤੀ ਦੀ ਕਦਰ ਨਹੀਂ ਸਮਝਦੀ । (ਮਾਇਆ ਦੇ ਮੋਹ ਦੀ ਨੀਂਦ ਵਿਚ) ਗ਼ਾਫ਼ਿਲ ਹੋ ਰਹੀ (ਅਜਿਹੀ ਜੀਵ-ਇਸਤ੍ਰੀ) ਨੂੰ ਪ੍ਰਭੂ-ਪਤੀ ਨੇ ਭੀ ਮਨੋਂ ਲਾਹ ਦਿੱਤਾ ਹੁੰਦਾ ਹੈ ।

पति-प्रभु को छोड़कर मोह-माया में मग्न रही, मगर पति-प्रभु की महत्ता को नहीं जाना।

Abandoning her Husband Lord, she sleeps, and does not appreciate His Worth.

Guru Nanak Dev ji / Raag Tukhari / Chhant / Ang 1111

ਪਿਰਿ ਛੋਡੀ ਸੁਤੀ ਅਵਗਣਿ ਮੁਤੀ ਤਿਸੁ ਧਨ ਵਿਧਣ ਰਾਤੇ ॥

पिरि छोडी सुती अवगणि मुती तिसु धन विधण राते ॥

Piri chhodee suŧee âvagañi muŧee ŧisu đhan viđhañ raaŧe ||

ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੀ ਹੋਈ ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਪਿਆਰ ਕਰਨਾ ਛੱਡ ਦਿੱਤਾ, (ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੀ ਰਹਿਣ ਦੇ ਇਸ) ਔਗੁਣ ਦੇ ਕਾਰਨ ਤਿਆਗ ਦਿੱਤਾ, ਉਸ ਜੀਵ-ਇਸਤ੍ਰੀ ਦੀ ਜ਼ਿੰਦਗੀ ਦੀ ਰਾਤ ਦੁੱਖਦਾਈ ਹੋ ਜਾਂਦੀ ਹੈ (ਉਸ ਦੀ ਸਾਰੀ ਉਮਰ ਦੁੱਖਾਂ ਵਿਚ ਬੀਤਦੀ ਹੈ) ।

प्रियतम को छोड़कर अवगुणों में लीन रही, जिसके फलस्वरूप जीव-स्त्री का जीवन विधवा की तरह बना रहा।

Leaving her Husband Lord, she sleeps, and is plundered by her faults and demerits. The night is so painful for this bride.

Guru Nanak Dev ji / Raag Tukhari / Chhant / Ang 1111

ਕਾਮਿ ਕ੍ਰੋਧਿ ਅਹੰਕਾਰਿ ਵਿਗੁਤੀ ਹਉਮੈ ਲਗੀ ਤਾਤੇ ॥

कामि क्रोधि अहंकारि विगुती हउमै लगी ताते ॥

Kaami krođhi âhankkaari viguŧee haūmai lagee ŧaaŧe ||

ਉਹ ਇਸਤ੍ਰੀ ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ (ਸਦਾ) ਖ਼ੁਆਰ ਹੁੰਦੀ ਰਹਿੰਦੀ ਹੈ, ਉਸ ਨੂੰ ਹਉਮੈ ਚੰਬੜੀ ਰਹਿੰਦੀ ਹੈ ਉਸ ਨੂੰ ਈਰਖਾ ਚੰਬੜੀ ਰਹਿੰਦੀ ਹੈ ।

वह काम, क्रोध, अहंकार में विनष्ट हुई और अहम्-भावना में पड़कर दुख भोगती रही।

Sexual desire, anger and egotism destroy her. She burns in egotism.

Guru Nanak Dev ji / Raag Tukhari / Chhant / Ang 1111

ਉਡਰਿ ਹੰਸੁ ਚਲਿਆ ਫੁਰਮਾਇਆ ਭਸਮੈ ਭਸਮ ਸਮਾਣੀ ॥

उडरि हंसु चलिआ फुरमाइआ भसमै भसम समाणी ॥

Ūdari hanssu chaliâa phuramaaīâa bhasamai bhasam samaañee ||

ਪਰਮਾਤਮਾ ਦੇ ਹੁਕਮ ਅਨੁਸਾਰ ਜੀਵਾਤਮਾ (ਤਾਂ ਆਖ਼ਿਰ ਸਰੀਰ ਨੂੰ ਛੱਡ ਕੇ) ਤੁਰ ਪੈਂਦਾ ਹੈ, ਤੇ, ਸਰੀਰ ਮਿੱਟੀ ਦੀ ਢੇਰੀ ਹੋ ਕੇ ਮਿੱਟੀ ਨਾਲ ਮਿਲ ਜਾਂਦਾ ਹੈ ।

जब मौत का बुलावा आया तो आत्मा रूपी हंस शरीर में से निकल कर उड़ गया और भस्म रूपी शरीर भस्म में ही मिल गया।

When the soul-swan flies away, by the Command of the Lord, her dust mingles with dust.

Guru Nanak Dev ji / Raag Tukhari / Chhant / Ang 1111

ਨਾਨਕ ਸਚੇ ਨਾਮ ਵਿਹੂਣੀ ਭੁਲਿ ਭੁਲਿ ਪਛੋਤਾਣੀ ॥੧॥

नानक सचे नाम विहूणी भुलि भुलि पछोताणी ॥१॥

Naanak sache naam vihooñee bhuli bhuli pachhoŧaañee ||1||

ਪਰ, ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਭੁੱਲੀ ਹੋਈ ਜੀਵ-ਇਸਤ੍ਰੀ ਸਾਰੀ ਉਮਰ ਭੁੱਲਾਂ ਕਰ ਕਰ ਕੇ (ਅਨੇਕਾਂ ਦੁੱਖ ਸਹੇੜ ਕੇ) ਪਛੁਤਾਂਦੀ ਰਹਿੰਦੀ ਹੈ ॥੧॥

गुरु नानक का फुरमान है कि प्रभु-नाम से विहीन जीव-स्त्री भूल-भूल कर पछताती है॥ १॥

O Nanak, without the True Name, she is confused and deluded, and so she regrets and repents. ||1||

Guru Nanak Dev ji / Raag Tukhari / Chhant / Ang 1111


ਸੁਣਿ ਨਾਹ ਪਿਆਰੇ ਇਕ ਬੇਨੰਤੀ ਮੇਰੀ ॥

सुणि नाह पिआरे इक बेनंती मेरी ॥

Suñi naah piâare īk benanŧŧee meree ||

ਹੇ ਪਿਆਰੇ (ਪ੍ਰਭੂ-) ਪਤੀ! ਮੇਰੀ ਇਕ ਬੇਨਤੀ ਸੁਣ-

हे प्यारे प्रभु ! मेरी एक विनती सुनो,"

Please listen, O my Beloved Husband Lord, to my one prayer.

Guru Nanak Dev ji / Raag Tukhari / Chhant / Ang 1111

ਤੂ ਨਿਜ ਘਰਿ ਵਸਿਅੜਾ ਹਉ ਰੁਲਿ ਭਸਮੈ ਢੇਰੀ ॥

तू निज घरि वसिअड़ा हउ रुलि भसमै ढेरी ॥

Ŧoo nij ghari vasiâɍaa haū ruli bhasamai dheree ||

ਤੂੰ ਆਪਣੇ ਘਰ ਵਿਚ ਵੱਸ ਰਿਹਾ ਹੈਂ, ਪਰ ਮੈਂ (ਤੈਥੋਂ ਵਿਛੁੜ ਕੇ ਵਿਕਾਰਾਂ ਵਿਚ) ਖ਼ੁਆਰ ਹੋ ਕੇ ਸੁਆਹ ਦੀ ਢੇਰੀ ਹੋ ਰਹੀ ਹਾਂ ।

तुम तो अपने घर में आनंदपूर्वक रह रहे हो, मगर मैं राख की ढेरी बनकर भटक रही हूँ।

You dwell in the home of the self deep within, while I roll around like a dust-ball.

Guru Nanak Dev ji / Raag Tukhari / Chhant / Ang 1111

ਬਿਨੁ ਅਪਨੇ ਨਾਹੈ ਕੋਇ ਨ ਚਾਹੈ ਕਿਆ ਕਹੀਐ ਕਿਆ ਕੀਜੈ ॥

बिनु अपने नाहै कोइ न चाहै किआ कहीऐ किआ कीजै ॥

Binu âpane naahai koī na chaahai kiâa kaheeâi kiâa keejai ||

ਆਪਣੇ (ਪ੍ਰਭੂ-) ਪਤੀ ਤੋਂ ਬਿਨਾ (ਪ੍ਰਭੂ-ਪਤੀ ਤੋਂ ਵਿਛੁੜੀ ਜੀਵ-ਇਸਤ੍ਰੀ ਨੂੰ) ਕੋਈ ਪਿਆਰ ਨਹੀਂ ਕਰਦਾ । (ਇਸ ਹਾਲਤ ਵਿਚ ਫਿਰ) ਕੀਹ ਆਖਣਾ ਚਾਹੀਦਾ ਹੈ? ਕੀਹ ਕਰਨਾ ਚਾਹੀਦਾ ਹੈ?

निःसंकोच कुछ भी कहा अथवा किया ही क्यों न जाए, मगर अपने प्रियतम के बिना कोई भी हमदर्द नहीं।

Without my Husband Lord, no one likes me at all; what can I say or do now?

Guru Nanak Dev ji / Raag Tukhari / Chhant / Ang 1111

ਅੰਮ੍ਰਿਤ ਨਾਮੁ ਰਸਨ ਰਸੁ ਰਸਨਾ ਗੁਰ ਸਬਦੀ ਰਸੁ ਪੀਜੈ ॥

अम्रित नामु रसन रसु रसना गुर सबदी रसु पीजै ॥

Âmmmriŧ naamu rasan rasu rasanaa gur sabađee rasu peejai ||

(ਹੇ ਜੀਵ-ਇਸਤ੍ਰੀ!) ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ (ਦੁਨੀਆ ਦੇ) ਸਭ ਰਸਾਂ ਤੋਂ ਸ੍ਰੇਸ਼ਟ ਰਸ ਹੈ; ਗੁਰੂ ਦੇ ਸ਼ਬਦ ਦੀ ਰਾਹੀਂ ਇਹ ਨਾਮ-ਰਸ ਜੀਭ ਨਾਲ ਪੀਂਦੇ ਰਹਿਣਾ ਚਾਹੀਦਾ ਹੈ ।

हरिनामामृत रसों का भण्डार है, अतः गुरु-उपदेशानुसार जिव्हा से इस रस का पान करो।

The Ambrosial Naam, the Name of the Lord, is the sweetest nectar of nectars. Through the Word of the Guru's Shabad, with my tongue, I drink in this nectar.

Guru Nanak Dev ji / Raag Tukhari / Chhant / Ang 1111

ਵਿਣੁ ਨਾਵੈ ਕੋ ਸੰਗਿ ਨ ਸਾਥੀ ਆਵੈ ਜਾਇ ਘਨੇਰੀ ॥

विणु नावै को संगि न साथी आवै जाइ घनेरी ॥

Viñu naavai ko sanggi na saaŧhee âavai jaaī ghaneree ||

ਪਰਮਾਤਮਾ ਦੇ ਨਾਮ ਤੋਂ ਬਿਨਾ (ਜਿੰਦ ਦਾ ਹੋਰ) ਕੋਈ ਸੰਗੀ ਨਹੀਂ ਕੋਈ ਸਾਥੀ ਨਹੀਂ । (ਨਾਮ ਤੋਂ ਖੁੰਝ ਕੇ) ਬਹੁਤ ਲੋਕਾਈ ਜਨਮ ਮਰਨ ਦੇ ਗੇੜ ਵਿਚ ਪਈ ਰਹਿੰਦੀ ਹੈ ।

हरिनाम बिना कोई संगी-साथी नहीं, दुनिया में कितने लोग आते-जाते रहते हैं।

Without the Name, no one has any friend or companion; millions come and go in reincarnation.

Guru Nanak Dev ji / Raag Tukhari / Chhant / Ang 1111

ਨਾਨਕ ਲਾਹਾ ਲੈ ਘਰਿ ਜਾਈਐ ਸਾਚੀ ਸਚੁ ਮਤਿ ਤੇਰੀ ॥੨॥

नानक लाहा लै घरि जाईऐ साची सचु मति तेरी ॥२॥

Naanak laahaa lai ghari jaaëeâi saachee sachu maŧi ŧeree ||2||

ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦਾ ਨਾਮ-ਲਾਭ ਖੱਟ ਕੇ ਪ੍ਰਭੂ ਦੀ ਹਜ਼ੂਰੀ ਵਿਚ ਅੱਪੜ ਜਾਈਦਾ ਹੈ । ਪਰਮਾਤਮਾ ਦਾ ਸਦਾ-ਥਿਰ ਨਾਮ (ਜਪਿਆ ਕਰ । ਇਸ ਦੀ ਬਰਕਤ ਨਾਲ) ਤੇਰੀ ਮੱਤ (ਵਿਕਾਰਾਂ ਦੇ ਹੱਲਿਆਂ ਤੋਂ) ਅਡੋਲ ਹੋ ਜਾਇਗੀ ॥੨॥

गुरु नानक का मत है कि हरिनाम रूपी लाभ पाकर सच्चे घर जाना चाहिए क्योंकि यही तेरा, हे सच्चे प्रभु ! सच्चा उपदेश है॥ २॥

Nanak: the profit is earned and the soul returns home. True, true are Your Teachings. ||2||

Guru Nanak Dev ji / Raag Tukhari / Chhant / Ang 1111


ਸਾਜਨ ਦੇਸਿ ਵਿਦੇਸੀਅੜੇ ਸਾਨੇਹੜੇ ਦੇਦੀ ॥

साजन देसि विदेसीअड़े सानेहड़े देदी ॥

Saajan đesi viđeseeâɍe saanehaɍe đeđee ||

ਸੱਜਣ-ਪ੍ਰਭੂ ਜੀ (ਹਰੇਕ ਜੀਵ-ਇਸਤ੍ਰੀ ਦੇ) ਹਿਰਦੇ-ਦੇਸ ਵਿਚ ਵੱਸ ਰਹੇ ਹਨ, (ਪਰ ਨਾਮ-ਹੀਣ ਜੀਵ-ਇਸਤ੍ਰੀ ਦੁੱਖਾਂ ਵਿਚ ਘਿਰ ਕੇ ਉਸ ਨੂੰ) ਪਰਦੇਸ ਵਿਚ ਵੱਸਦਾ ਜਾਣ ਕੇ (ਦੁੱਖਾਂ ਤੋਂ ਬਚਣ ਲਈ) ਤਰਲੇ-ਭਰੇ ਸਨੇਹੇ ਭੇਜਦੀ ਹੈ ।

विदेश गए सज्जन-प्रभु को जीव-स्त्री संदेश भेजती है।

O Friend, You have traveled so far from Your homeland; I send my message of love to You.

Guru Nanak Dev ji / Raag Tukhari / Chhant / Ang 1111

ਸਾਰਿ ਸਮਾਲੇ ਤਿਨ ਸਜਣਾ ਮੁੰਧ ਨੈਣ ਭਰੇਦੀ ॥

सारि समाले तिन सजणा मुंध नैण भरेदी ॥

Saari samaale ŧin sajañaa munđđh naiñ bhaređee ||

(ਨਾਮ ਤੋਂ ਵਾਂਜੀ ਹੋਈ) ਅੰਞਾਣ ਜੀਵ-ਇਸਤ੍ਰੀ (ਸਹੇੜੇ ਹੋਏ ਦੁੱਖਾਂ ਦੇ ਕਾਰਨ) ਰੋਂਦੀ ਹੈ, ਵਿਰਲਾਪ ਕਰਦੀ ਹੈ ਤੇ ਉਸ ਸੱਜਣ-ਪ੍ਰਭੂ ਜੀ ਨੂੰ ਮੁੜ ਮੁੜ ਯਾਦ ਕਰਦੀ ਹੈ ।

नयनों में जल भरकर वह सज्जन का स्मरण करती है।

I cherish and remember that Friend; the eyes of this soul-bride are filled with tears.

Guru Nanak Dev ji / Raag Tukhari / Chhant / Ang 1111

ਮੁੰਧ ਨੈਣ ਭਰੇਦੀ ਗੁਣ ਸਾਰੇਦੀ ਕਿਉ ਪ੍ਰਭ ਮਿਲਾ ਪਿਆਰੇ ॥

मुंध नैण भरेदी गुण सारेदी किउ प्रभ मिला पिआरे ॥

Munđđh naiñ bhaređee guñ saaređee kiū prbh milaa piâare ||

(ਨਾਮ ਤੋਂ ਵਾਂਜੀ ਹੋਈ) ਅੰਞਾਣ ਜੀਵ-ਇਸਤ੍ਰੀ (ਸਹੇੜੇ ਦੁੱਖਾਂ ਦੇ ਕਾਰਨ) ਵਿਰਲਾਪ ਕਰਦੀ ਹੈ, ਪ੍ਰਭੂ-ਪਤੀ ਦੇ ਗੁਣ ਚੇਤੇ ਕਰਦੀ ਹੈ, (ਤੇ, ਤਰਲੇ ਲੈਂਦੀ ਹੈ ਕਿ) ਪਿਆਰੇ ਪ੍ਰਭੂ ਨੂੰ ਕਿਵੇਂ ਮਿਲਾਂ ।

नयनों में जल भरकर उसके गुणों को स्मरण करती हुई यही चाहती है कि प्यारे प्रभु को कैसे मिला जाए।

The eyes of the soul-bride are filled with tears; I dwell upon Your Glorious Virtues. How can I meet my Beloved Lord God?

Guru Nanak Dev ji / Raag Tukhari / Chhant / Ang 1111

ਮਾਰਗੁ ਪੰਥੁ ਨ ਜਾਣਉ ਵਿਖੜਾ ਕਿਉ ਪਾਈਐ ਪਿਰੁ ਪਾਰੇ ॥

मारगु पंथु न जाणउ विखड़ा किउ पाईऐ पिरु पारे ॥

Maaragu panŧŧhu na jaañaū vikhaɍaa kiū paaëeâi piru paare ||

(ਜਿਸ ਦੇਸ ਵਿਚ ਉਹ ਵੱਸਦਾ ਹੈ, ਉਸ ਦਾ) ਰਸਤਾ (ਅਨੇਕਾਂ ਵਿਕਾਰਾਂ ਦੀਆਂ) ਔਕੜਾਂ ਨਾਲ ਭਰਿਆ ਹੋਇਆ ਹੈ, ਮੈਂ ਉਹ ਰਸਤਾ ਜਾਣਦੀ ਭੀ ਨਹੀਂ ਹਾਂ, ਮੈਂ ਉਸ ਪਤੀ ਨੂੰ ਕਿਵੇਂ ਮਿਲਾਂ, ਉਹ ਤਾਂ (ਇਹਨਾਂ ਵਿਕਾਰਾਂ ਦੀਆਂ ਰੁਕਾਵਟਾਂ ਤੋਂ) ਪਾਰਲੇ ਪਾਸੇ ਰਹਿੰਦਾ ਹੈ ।

जाने का रास्ता कठिन है, प्रियतम को कैसे पाया जा सकता है?"

I do not know the treacherous path, the way to You. How can I find You and cross over, O my Husband Lord?

Guru Nanak Dev ji / Raag Tukhari / Chhant / Ang 1111

ਸਤਿਗੁਰ ਸਬਦੀ ਮਿਲੈ ਵਿਛੁੰਨੀ ਤਨੁ ਮਨੁ ਆਗੈ ਰਾਖੈ ॥

सतिगुर सबदी मिलै विछुंनी तनु मनु आगै राखै ॥

Saŧigur sabađee milai vichhunnee ŧanu manu âagai raakhai ||

(ਹੇ ਭਾਈ!) ਜਿਹੜੀ ਵਿਛੁੜੀ ਹੋਈ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਤਨ ਆਪਣਾ ਮਨ ਉਸ ਦੇ ਹਵਾਲੇ ਕਰ ਦੇਂਦੀ ਹੈ, ਉਹ ਉਸ ਨੂੰ ਮਿਲ ਪੈਂਦੀ ਹੈ ।

गुरु के उपदेश द्वारा अगर तन-मन समर्पित कर दे तो बिछुड़ी हुई का प्रभु से मिलन हो जाता है।

Through the Shabad, the Word of the True Guru, the separated soul-bride meets with the Lord; I place my body and mind before You.

Guru Nanak Dev ji / Raag Tukhari / Chhant / Ang 1111

ਨਾਨਕ ਅੰਮ੍ਰਿਤ ਬਿਰਖੁ ਮਹਾ ਰਸ ਫਲਿਆ ਮਿਲਿ ਪ੍ਰੀਤਮ ਰਸੁ ਚਾਖੈ ॥੩॥

नानक अम्रित बिरखु महा रस फलिआ मिलि प्रीतम रसु चाखै ॥३॥

Naanak âmmmriŧ birakhu mahaa ras phaliâa mili preeŧam rasu chaakhai ||3||

ਹੇ ਨਾਨਕ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਇਕ ਐਸਾ ਰੁੱਖ ਹੈ ਜਿਸ ਨੂੰ ਉੱਚੇ ਆਤਮਕ ਗੁਣਾਂ ਦੇ ਫਲ ਲੱਗੇ ਰਹਿੰਦੇ ਹਨ, (ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਤਨ ਮਨ ਭੇਟਾ ਕਰਨ ਵਾਲੀ ਜੀਵ-ਇਸਤ੍ਰੀ) ਪ੍ਰੀਤਮ-ਪ੍ਰਭੂ ਨੂੰ ਮਿਲ ਕੇ (ਉਸ ਰੁੱਖ ਦੇ ਫਲਾਂ ਦਾ) ਸੁਆਦ ਚੱਖਦੀ ਰਹਿੰਦੀ ਹੈ ॥੩॥

गुरु नानक का कथन है कि हरिनाम अमृतमय वृक्ष, महारस एवं फलदायक है और प्रियतम से मिलकर ही वह इस रस को चख पाती है॥ ३॥

O Nanak, the ambrosial tree bears the most delicious fruits; meeting with my Beloved, I taste the sweet essence. ||3||

Guru Nanak Dev ji / Raag Tukhari / Chhant / Ang 1111


ਮਹਲਿ ..

महलि ..

Mahali ..

..

..

..

Guru Nanak Dev ji / Raag Tukhari / Chhant / Ang 1111


Download SGGS PDF Daily Updates