ANG 1110, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਨਾਨਕ ਅਹਿਨਿਸਿ ਰਾਵੈ ਪ੍ਰੀਤਮੁ ਹਰਿ ਵਰੁ ਥਿਰੁ ਸੋਹਾਗੋ ॥੧੭॥੧॥

नानक अहिनिसि रावै प्रीतमु हरि वरु थिरु सोहागो ॥१७॥१॥

Naanak ahinisi raavai preetamu hari varu thiru sohaago ||17||1||

ਹੇ ਨਾਨਕ! ਉਸ ਸੁਭਾਗ ਜੀਵ-ਇਸਤ੍ਰੀ ਨੂੰ ਪ੍ਰੀਤਮ-ਪ੍ਰਭੂ ਦਿਨ ਰਾਤ ਮਿਲਿਆ ਰਹਿੰਦਾ ਹੈ, ਪ੍ਰਭੂ-ਪਤੀ ਉਸ ਦਾ ਸਦਾ ਲਈ ਕਾਇਮ ਰਹਿਣ ਵਾਲਾ ਸੁਹਾਗ ਬਣ ਜਾਂਦਾ ਹੈ ॥੧੭॥੧॥

गुरु नानक का कथन है कि वह दिन-रात प्रियतम-प्रभु के संग रमण करती है और उसका प्रभु रूपी सुहाग अटल है॥ १७॥ १॥

O Nanak, day and night, my Beloved enjoys me; with the Lord as my Husband, my Marriage is Eternal. ||17||1||

Guru Nanak Dev ji / Raag Tukhari / Barah Maah (M: 1) / Guru Granth Sahib ji - Ang 1110


ਤੁਖਾਰੀ ਮਹਲਾ ੧ ॥

तुखारी महला १ ॥

Tukhaaree mahalaa 1 ||

तुखारी महला १॥

Tukhaari, First Mehl:

Guru Nanak Dev ji / Raag Tukhari / Chhant / Guru Granth Sahib ji - Ang 1110

ਪਹਿਲੈ ਪਹਰੈ ਨੈਣ ਸਲੋਨੜੀਏ ਰੈਣਿ ਅੰਧਿਆਰੀ ਰਾਮ ॥

पहिलै पहरै नैण सलोनड़ीए रैणि अंधिआरी राम ॥

Pahilai paharai nai(nn) salona(rr)eee rai(nn)i anddhiaaree raam ||

ਹੇ ਸੋਹਣੇ ਨੇਤ੍ਰਾਂ ਵਾਲੀਏ! (ਹੇ ਜੀਵ-ਇਸਤ੍ਰੀਏ! ਆਤਮਕ ਜੀਵਨ ਦਾ ਰਸਤਾ ਵੇਖਣ ਲਈ ਤੈਨੂੰ ਸੋਹਣੇ ਗਿਆਨ ਨੇਤ੍ਰ ਮਿਲੇ ਸਨ, ਪਰ ਜ਼ਿੰਦਗੀ ਦੀ ਰਾਤ ਦੇ) ਪਹਿਲੇ ਹਿੱਸੇ ਵਿਚ (ਤੇਰੀਆਂ ਉਹਨਾਂ) ਅੱਖਾਂ ਵਾਸਤੇ (ਅਗਿਆਨਤਾ ਦੀ) ਹਨੇਰੀ ਰਾਤ (ਬਣੀ ਰਹਿੰਦੀ ਹੈ) ।

हे सुन्दर नयनों वाली जीव स्त्री ! जीवन रूपी पहले प्रहर में अज्ञान रूपी रात्रि का अंधेरा बना रहता है।

In the first watch of the dark night, O bride of splendored eyes,

Guru Nanak Dev ji / Raag Tukhari / Chhant / Guru Granth Sahib ji - Ang 1110

ਵਖਰੁ ਰਾਖੁ ਮੁਈਏ ਆਵੈ ਵਾਰੀ ਰਾਮ ॥

वखरु राखु मुईए आवै वारी राम ॥

Vakharu raakhu mueee aavai vaaree raam ||

(ਇਸ ਆਤਮਕ ਹਨੇਰੇ ਵਿਚ ਰਹਿ ਕੇ) ਹੇ ਆਤਮਕ ਮੌਤ ਸਹੇੜ ਰਹੀ ਜੀਵ-ਇਸਤ੍ਰੀਏ! (ਹੋਸ਼ ਕਰ, ਆਪਣੇ ਆਤਮਕ ਜੀਵਨ ਦਾ) ਸੌਦਾ ਸਾਂਭ ਕੇ ਰੱਖ, (ਜਿਹੜੀ ਭੀ ਜੀਵ-ਇਸਤ੍ਰੀ ਇਥੇ ਆਉਂਦੀ ਹੈ, ਇਥੋਂ ਚਲੇ ਜਾਣ ਵਾਸਤੇ ਹਰੇਕ ਦੀ) ਵਾਰੀ ਆ ਜਾਂਦੀ ਹੈ ।

जन्म मिला है तो बारी आने पर आखिर मृत्यु को प्राप्त होना है, अतः नाम रूपी सौदा संभाल लो (अर्थात् हरिनाम जप लो)।

Protect your riches; your turn is coming soon.

Guru Nanak Dev ji / Raag Tukhari / Chhant / Guru Granth Sahib ji - Ang 1110

ਵਾਰੀ ਆਵੈ ਕਵਣੁ ਜਗਾਵੈ ਸੂਤੀ ਜਮ ਰਸੁ ਚੂਸਏ ॥

वारी आवै कवणु जगावै सूती जम रसु चूसए ॥

Vaaree aavai kava(nn)u jagaavai sootee jam rasu choosae ||

(ਜ਼ਰੂਰ ਹਰੇਕ ਦੀ) ਵਾਰੀ ਆ ਜਾਂਦੀ ਹੈ । (ਪਰ ਜਿਹੜੀ ਜੀਵ-ਇਸਤ੍ਰੀ ਮਾਇਆ ਦੇ ਮੋਹ ਵਿਚ ਫਸ ਕੇ ਆਤਮਕ ਜੀਵਨ ਵਲੋਂ) ਬੇ-ਪਰਵਾਹ ਹੋਈ ਰਹਿੰਦੀ ਹੈ, ਉਹ ਜਮਾਂ ਨਾਲ ਵਾਹ ਪਾਣ ਵਾਲਾ ਮਾਇਕ ਪਦਾਰਥਾਂ ਦਾ ਰਸ ਚੂਸਦੀ ਰਹਿੰਦੀ ਹੈ? (ਅਜਿਹੀ ਨੂੰ) ਜਗਾਏ ਭੀ ਕੌਣ?

मृत्यु की बारी आने पर कौन जगाता है, सोए हुए मनुष्य का यम सब खत्म कर देता है।

When your turn comes, who will wake you? While you sleep, your juice shall be sucked out by the Messenger of Death.

Guru Nanak Dev ji / Raag Tukhari / Chhant / Guru Granth Sahib ji - Ang 1110

ਰੈਣਿ ਅੰਧੇਰੀ ਕਿਆ ਪਤਿ ਤੇਰੀ ਚੋਰੁ ਪੜੈ ਘਰੁ ਮੂਸਏ ॥

रैणि अंधेरी किआ पति तेरी चोरु पड़ै घरु मूसए ॥

Rai(nn)i anddheree kiaa pati teree choru pa(rr)ai gharu moosae ||

ਹੇ ਸੋਹਣੇ ਨੈਣਾਂ ਵਾਲੀਏ! (ਜੇ ਆਤਮਕ ਜੀਵਨ ਵਲੋਂ ਤੇਰੀਆਂ ਅੱਖਾਂ ਵਾਸਤੇ) ਹਨੇਰੀ ਰਾਤ (ਹੀ ਬਣੀ ਰਹੀ, ਤਾਂ) ਲੋਕ ਪਰਲੋਕ ਵਿਚ ਕਿਤੇ ਭੀ) ਤੈਨੂੰ ਇੱਜ਼ਤ ਨਹੀਂ ਮਿਲੇਗੀ । (ਅਜਿਹੀ ਸੁੱਤੀ ਹੋਈ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਕਾਮਾਦਿਕ ਹਰੇਕ) ਚੋਰ ਸੰਨ੍ਹ ਲਾਈ ਰੱਖਦਾ ਹੈ (ਤੇ, ਉਸ ਦਾ ਹਿਰਦਾ-) ਘਰ ਲੁੱਟ ਲੈਂਦਾ ਹੈ ।

अज्ञान रूपी रात अंधेरी है, तेरी कोई प्रतिष्ठा नहीं, पाँच विकार लूटते रहते हैं।

The night is so dark; what will become of your honor? The thieves will break into your home and rob you.

Guru Nanak Dev ji / Raag Tukhari / Chhant / Guru Granth Sahib ji - Ang 1110

ਰਾਖਣਹਾਰਾ ਅਗਮ ਅਪਾਰਾ ਸੁਣਿ ਬੇਨੰਤੀ ਮੇਰੀਆ ॥

राखणहारा अगम अपारा सुणि बेनंती मेरीआ ॥

Raakha(nn)ahaaraa agam apaaraa su(nn)i benanttee mereeaa ||

ਹੇ ਰੱਖਿਆ ਕਰ ਸਕਣ ਵਾਲੇ ਪ੍ਰਭੂ! ਹੇ ਅਪਹੁੰਚ ਪ੍ਰਭੂ! ਹੇ ਬੇ-ਅੰਤ ਪ੍ਰਭੂ! ਮੇਰੀ ਬੇਨਤੀ ਸੁਣ । (ਮੇਰੀ ਜੀਵਨ-ਰਾਤ ਨੂੰ ਵਿਕਾਰਾਂ ਦਾ ਘੁੱਪ ਹਨੇਰਾ ਦਬਾਈ ਨਾਹ ਰੱਖੇ) ।

मेरी विनती सुनो; अगम्य-अपार परमेश्वर ही रक्षा करने वाला है।

O Saviour Lord, Inaccessible and Infinite, please hear my prayer.

Guru Nanak Dev ji / Raag Tukhari / Chhant / Guru Granth Sahib ji - Ang 1110

ਨਾਨਕ ਮੂਰਖੁ ਕਬਹਿ ਨ ਚੇਤੈ ਕਿਆ ਸੂਝੈ ਰੈਣਿ ਅੰਧੇਰੀਆ ॥੧॥

नानक मूरखु कबहि न चेतै किआ सूझै रैणि अंधेरीआ ॥१॥

Naanak moorakhu kabahi na chetai kiaa soojhai rai(nn)i anddhereeaa ||1||

ਹੇ ਨਾਨਕ! ਮੂਰਖ ਮਨੁੱਖ ਕਦੇ ਭੀ (ਪਰਮਾਤਮਾ ਨੂੰ) ਯਾਦ ਨਹੀਂ ਕਰਦਾ (ਵਿਕਾਰਾਂ ਦੀ ਘੁੱਪ) ਹਨੇਰੀ (ਜੀਵਨ-) ਰਾਤ ਵਿਚ (ਉਸ ਨੂੰ ਆਤਮਕ ਜੀਵਨ ਦਾ ਸਹੀ ਰਸਤਾ) ਸੁੱਝਦਾ ਹੀ ਨਹੀਂ ॥੧॥

गुरु नानक का कथन है कि मूर्ख जीव कभी जाग्रत नहीं होता और उसे अज्ञान रूपी अंधेरे का ज्ञान नहीं होता॥ १॥

O Nanak, the fool never remembers Him; what can he see in the dark of night? ||1||

Guru Nanak Dev ji / Raag Tukhari / Chhant / Guru Granth Sahib ji - Ang 1110


ਦੂਜਾ ਪਹਰੁ ਭਇਆ ਜਾਗੁ ਅਚੇਤੀ ਰਾਮ ॥

दूजा पहरु भइआ जागु अचेती राम ॥

Doojaa paharu bhaiaa jaagu achetee raam ||

ਹੇ ਗ਼ਾਫ਼ਿਲ ਜੀਵ-ਇਸਤ੍ਰੀ! (ਹੁਣ ਤਾਂ ਤੇਰੀ ਜ਼ਿੰਦਗੀ ਦੀ ਰਾਤ ਦਾ) ਦੂਜਾ ਪਹਰ ਲੰਘ ਰਿਹਾ ਹੈ (ਹੁਣ ਤਾਂ ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਸੁਚੇਤ ਹੋ ।

हे नादान ! जाग ले, जीवन का दूसरा प्रहर आ गया है।

The second watch has begun; wake up, you unconscious being!

Guru Nanak Dev ji / Raag Tukhari / Chhant / Guru Granth Sahib ji - Ang 1110

ਵਖਰੁ ਰਾਖੁ ਮੁਈਏ ਖਾਜੈ ਖੇਤੀ ਰਾਮ ॥

वखरु राखु मुईए खाजै खेती राम ॥

Vakharu raakhu mueee khaajai khetee raam ||

ਹੇ ਆਤਮਕ ਮੌਤ ਸਹੇੜ ਰਹੀ ਜੀਵ-ਇਸਤ੍ਰੀਏ! (ਆਪਣੇ ਆਤਮਕ ਜੀਵਨ ਦਾ) ਸੌਦਾ ਸਾਂਭ ਕੇ ਰੱਖ, (ਤੇਰੇ ਆਤਮਕ ਗੁਣਾਂ ਵਾਲੀ) ਫ਼ਸਲ (ਵਿਕਾਰਾਂ ਦੇ ਮੂੰਹ ਆ ਕੇ) ਖਾਧੀ ਜਾ ਰਹੀ ਹੈ ।

नाम रूपी सौदे को बचाकर रख ले, क्योंकि गुणों की खेती तो कामादिक खाते जा रहे हैं।

Protect your riches, O mortal; your farm is being eaten.

Guru Nanak Dev ji / Raag Tukhari / Chhant / Guru Granth Sahib ji - Ang 1110

ਰਾਖਹੁ ਖੇਤੀ ਹਰਿ ਗੁਰ ਹੇਤੀ ਜਾਗਤ ਚੋਰੁ ਨ ਲਾਗੈ ॥

राखहु खेती हरि गुर हेती जागत चोरु न लागै ॥

Raakhahu khetee hari gur hetee jaagat choru na laagai ||

ਹਰੀ ਨਾਲ ਗੁਰੂ ਨਾਲ ਪ੍ਰੇਮ ਪਾ ਕੇ (ਆਪਣੀ ਆਤਮਕ ਗੁਣਾਂ ਵਾਲੀ) ਫ਼ਸਲ ਸਾਂਭ ਕੇ ਰੱਖੋ, (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਿਹਾਂ (ਕਾਮਾਦਿਕ ਕੋਈ ਭੀ) ਚੋਰ (ਆਤਮਕ ਜੀਵਨ ਦੇ ਧਨ ਨੂੰ) ਸੰਨ੍ਹ ਨਹੀਂ ਲਾ ਸਕਦਾ ।

प्रभु से प्रेम लगाकर इस खेती को बचा लो, जाग्रत रहने से कामादिक पशु रूपी चोर नुक्सान नहीं पहुँचा सकते।

Protect your crops, and love the Lord, the Guru. Stay awake and aware, and the thieves shall not rob you.

Guru Nanak Dev ji / Raag Tukhari / Chhant / Guru Granth Sahib ji - Ang 1110

ਜਮ ਮਗਿ ਨ ਜਾਵਹੁ ਨਾ ਦੁਖੁ ਪਾਵਹੁ ਜਮ ਕਾ ਡਰੁ ਭਉ ਭਾਗੈ ॥

जम मगि न जावहु ना दुखु पावहु जम का डरु भउ भागै ॥

Jam magi na jaavahu naa dukhu paavahu jam kaa daru bhau bhaagai ||

(ਵਿਕਾਰਾਂ ਵਿਚ ਫਸ ਕੇ) ਜਮਾਂ ਦੇ ਰਸਤੇ ਉੱਤੇ ਨਾਹ ਤੁਰੋ, ਅਤੇ ਦੁੱਖ ਨਾਹ ਸਹੇੜੋ । (ਵਿਕਾਰਾਂ ਤੋਂ ਬਚੇ ਰਿਹਾਂ) ਜਮਰਾਜ ਦਾ ਡਰ-ਭਉ ਦੂਰ ਹੋ ਜਾਂਦਾ ਹੈ ।

मृत्यु के मार्ग पर मत जाओ, न ही दुख प्राप्त करो; इस प्रकार यम का भय निवृत्त हो जाएगा।

You shall not have to go on the path of Death, and you shall not suffer in pain; your fear and terror of death shall run away.

Guru Nanak Dev ji / Raag Tukhari / Chhant / Guru Granth Sahib ji - Ang 1110

ਰਵਿ ਸਸਿ ਦੀਪਕ ਗੁਰਮਤਿ ਦੁਆਰੈ ਮਨਿ ਸਾਚਾ ਮੁਖਿ ਧਿਆਵਏ ॥

रवि ससि दीपक गुरमति दुआरै मनि साचा मुखि धिआवए ॥

Ravi sasi deepak guramati duaarai mani saachaa mukhi dhiaavae ||

ਜਿਸ ਮਨੁੱਖ ਦੇ ਮਨ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਵੱਸਦਾ ਰਹਿੰਦਾ ਹੈ, ਜਿਹੜਾ ਮਨੁੱਖ ਆਪਣੇ ਮੂੰਹ ਨਾਲ (ਪਰਮਾਤਮਾ ਦਾ ਨਾਮ) ਸਿਮਰਦਾ ਰਹਿੰਦਾ ਹੈ, ਗੁਰੂ ਦੀ ਮੱਤ ਦੀ ਬਰਕਤਿ ਨਾਲ ਉਸ ਦੇ ਹਿਰਦੇ ਵਿਚ ਗਿਆਨ ਅਤੇ ਸ਼ਾਂਤੀ ਦੇ ਦੀਵੇ ਜਗਦੇ ਰਹਿੰਦੇ ਹਨ ।

गुरु-उपदेश द्वारा सूर्य-चांद रूपी ज्ञान के दीपक जग जाएँगे, अतः मन एवं मुख से सच्चे प्रभु का भजन करो।

The lamps of the sun and the moon are lit by the Guru's Teachings, through His Door, meditating on the True Lord, in the mind and with the mouth.

Guru Nanak Dev ji / Raag Tukhari / Chhant / Guru Granth Sahib ji - Ang 1110

ਨਾਨਕ ਮੂਰਖੁ ਅਜਹੁ ਨ ਚੇਤੈ ਕਿਵ ਦੂਜੈ ਸੁਖੁ ਪਾਵਏ ॥੨॥

नानक मूरखु अजहु न चेतै किव दूजै सुखु पावए ॥२॥

Naanak moorakhu ajahu na chetai kiv doojai sukhu paavae ||2||

ਪਰ, ਹੇ ਨਾਨਕ! ਮੂਰਖ ਮਨੁੱਖ ਅਜੇ ਭੀ ਪਰਮਾਤਮਾ ਨੂੰ ਯਾਦ ਨਹੀਂ ਕਰਦਾ (ਜਦੋਂ ਕਿ ਉਸ ਦੀ ਜ਼ਿੰਦਗੀ ਦੀ ਰਾਤ ਦਾ ਦੂਜਾ ਪਹਰ ਬੀਤ ਰਿਹਾ ਹੈ । ਪਰਮਾਤਮਾ ਨੂੰ ਭੁਲਾ ਕੇ) ਹੋਰ ਹੋਰ (ਪਿਆਰ) ਵਿਚ ਮਨੁੱਖ ਕਿਸੇ ਭੀ ਹਾਲਤ ਵਿਚ ਆਤਮਕ ਆਨੰਦ ਨਹੀਂ ਲੱਭ ਸਕਦਾ ॥੨॥

गुरु नानक का कथन है कि हे मूर्ख ! अब तक तो तू सावधान नहीं हुआ, फिर जीवन के अगले हिस्से में कैसे सुख उपलब्ध होगा॥ २॥

O Nanak, the fool still does not remember the Lord. How can he find peace in duality? ||2||

Guru Nanak Dev ji / Raag Tukhari / Chhant / Guru Granth Sahib ji - Ang 1110


ਤੀਜਾ ਪਹਰੁ ਭਇਆ ਨੀਦ ਵਿਆਪੀ ਰਾਮ ॥

तीजा पहरु भइआ नीद विआपी राम ॥

Teejaa paharu bhaiaa need viaapee raam ||

ਜਦੋਂ ਜ਼ਿੰਦਗੀ ਦੀ ਰਾਤ ਦਾ ਤੀਜਾ ਪਹਰ ਭੀ ਲੰਘਦਾ ਜਾ ਰਿਹਾ ਹੈ ਤਦੋਂ ਭੀ ਮਾਇਆ ਦੇ ਮੋਹ ਦੀ ਨੀਂਦ ਜੀਵ ਉਤੇ ਆਪਣਾ ਜ਼ੋਰ ਪਾਈ ਰੱਖਦੀ ਹੈ;

जीवन के तीसरे प्रहर में मोह की नींद बनी रहती है।

The third watch has begun, and sleep has set in.

Guru Nanak Dev ji / Raag Tukhari / Chhant / Guru Granth Sahib ji - Ang 1110

ਮਾਇਆ ਸੁਤ ਦਾਰਾ ਦੂਖਿ ਸੰਤਾਪੀ ਰਾਮ ॥

माइआ सुत दारा दूखि संतापी राम ॥

Maaiaa sut daaraa dookhi santtaapee raam ||

ਮਾਇਆ ਪੁੱਤਰ ਇਸਤ੍ਰੀ ਆਦਿਕ ਕਈ ਕਿਸਮ ਦੇ ਚਿੰਤਾ-ਫ਼ਿਕਰ ਵਿਚ ਮਨੁੱਖ ਦੀ ਜਿੰਦ ਕਲਪਦੀ ਰਹਿੰਦੀ ਹੈ ।

पुत्र-पत्नी के द्वारा माया दुख-संताप प्रदान करती है।

The mortal suffers in pain, from attachment to Maya, children and spouse.

Guru Nanak Dev ji / Raag Tukhari / Chhant / Guru Granth Sahib ji - Ang 1110

ਮਾਇਆ ਸੁਤ ਦਾਰਾ ਜਗਤ ਪਿਆਰਾ ਚੋਗ ਚੁਗੈ ਨਿਤ ਫਾਸੈ ॥

माइआ सुत दारा जगत पिआरा चोग चुगै नित फासै ॥

Maaiaa sut daaraa jagat piaaraa chog chugai nit phaasai ||

ਮਨੁੱਖ ਨੂੰ ਮਾਇਆ ਦਾ ਪਿਆਰ, ਪੁੱਤਰਾਂ ਦਾ ਪਿਆਰ ਇਸਤ੍ਰੀ ਦਾ ਪਿਆਰ, ਦੁਨੀਆ ਦਾ ਪਿਆਰ (ਮੋਹੀ ਰੱਖਦਾ ਹੈ, ਜਿਉਂ ਜਿਉਂ ਮਨੁੱਖ) ਮਾਇਕ ਪਦਾਰਥਾਂ ਦੇ ਭੋਗ ਭੋਗਦਾ ਹੈ ਤਿਉਂ ਤਿਉਂ ਸਦਾ (ਇਹਨਾਂ ਵਿਚ) ਫਸਿਆ ਰਹਿੰਦਾ ਹੈ (ਤੇ ਦੁੱਖ ਪਾਂਦਾ ਹੈ) ।

पुत्र-पत्नी, सांसारिक प्रेम में जीव चोगा चुगता है और नित्य माया-जाल में फँसता है।

Maya, his children, his wife and the world are so dear to him; he bites the bait, and is caught.

Guru Nanak Dev ji / Raag Tukhari / Chhant / Guru Granth Sahib ji - Ang 1110

ਨਾਮੁ ਧਿਆਵੈ ਤਾ ਸੁਖੁ ਪਾਵੈ ਗੁਰਮਤਿ ਕਾਲੁ ਨ ਗ੍ਰਾਸੈ ॥

नामु धिआवै ता सुखु पावै गुरमति कालु न ग्रासै ॥

Naamu dhiaavai taa sukhu paavai guramati kaalu na graasai ||

ਜਦੋਂ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਤਦੋਂ ਆਤਮਕ ਆਨੰਦ ਹਾਸਲ ਕਰਦਾ ਹੈ, ਤੇ ਗੁਰੂ ਦੀ ਮੱਤ ਦੀ ਬਰਕਤਿ ਨਾਲ ਆਤਮਕ ਮੌਤ ਇਸ ਨੂੰ ਆਪਣੇ ਕਾਬੂ ਵਿਚ ਨਹੀਂ ਰੱਖ ਸਕਦੀ ।

यदि हरिनाम का भजन किया जाए तो सुख प्राप्त हो सकता है, गुरु-उपदेशानुसार जीवन बिताने वाले को काल अपना ग्रास नहीं बनाता।

Meditating on the Naam, the Name of the Lord, he shall find peace; following the Guru's Teachings, he shall not be seized by death.

Guru Nanak Dev ji / Raag Tukhari / Chhant / Guru Granth Sahib ji - Ang 1110

ਜੰਮਣੁ ਮਰਣੁ ਕਾਲੁ ਨਹੀ ਛੋਡੈ ਵਿਣੁ ਨਾਵੈ ਸੰਤਾਪੀ ॥

जमणु मरणु कालु नही छोडै विणु नावै संतापी ॥

Jamma(nn)u mara(nn)u kaalu nahee chhodai vi(nn)u naavai santtaapee ||

ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਨੁੱਖ ਦੀ ਜਿੰਦ ਸਦਾ ਕਲਪਦੀ ਹੈ, ਜਨਮ ਮਰਨ ਦਾ ਗੇੜ ਇਸ ਦੀ ਖ਼ਲਾਸੀ ਨਹੀਂ ਕਰਦਾ, ਆਤਮਕ ਮੌਤ ਇਸ ਦੀ ਖ਼ਲਾਸੀ ਨਹੀਂ ਕਰਦੀ ।

हरिनाम बिना जीव दुख-तकलीफ भोगता है, काल उसे छोड़ता नहीं और वह जन्म-मरण में पड़ा रहता है।

He cannot escape from birth, dying and death; without the Name, he suffers.

Guru Nanak Dev ji / Raag Tukhari / Chhant / Guru Granth Sahib ji - Ang 1110

ਨਾਨਕ ਤੀਜੈ ਤ੍ਰਿਬਿਧਿ ਲੋਕਾ ਮਾਇਆ ਮੋਹਿ ਵਿਆਪੀ ॥੩॥

नानक तीजै त्रिबिधि लोका माइआ मोहि विआपी ॥३॥

Naanak teejai tribidhi lokaa maaiaa mohi viaapee ||3||

ਹੇ ਲੋਕੋ! ਜ਼ਿੰਦਗੀ ਦੀ ਰਾਤ ਦਾ ਤੀਜਾ ਪਹਰ ਲੰਘਦਿਆਂ ਭੀ (ਨਾਮ ਤੋਂ ਸੁੰਞੀ ਰਹਿਣ ਕਰਕੇ ਮਨੁੱਖ ਦੀ ਜਿੰਦ) ਹੇ ਨਾਨਕ! ਤ੍ਰਿਗੁਣੀ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ ॥੩॥

गुरु नानक का कथन है कि जीवन के तीसरे प्रहर में लोग त्रिगुणात्मक माया के मोह में व्याप्त रहते हैं।॥ ३॥

O Nanak, in the third watch of the three-phased Maya, the world is engrossed in attachment to Maya. ||3||

Guru Nanak Dev ji / Raag Tukhari / Chhant / Guru Granth Sahib ji - Ang 1110


ਚਉਥਾ ਪਹਰੁ ਭਇਆ ਦਉਤੁ ਬਿਹਾਗੈ ਰਾਮ ॥

चउथा पहरु भइआ दउतु बिहागै राम ॥

Chauthaa paharu bhaiaa dautu bihaagai raam ||

ਜਦੋਂ ਮਨੁੱਖ ਦੀ ਜ਼ਿੰਦਗੀ ਦੀ ਰਾਤ ਦਾ ਚੌਥਾ ਪਹਰ ਬੀਤ ਰਿਹਾ ਹੁੰਦਾ ਹੈ ਤਦੋਂ ਰਾਤ ਤੋਂ ਦਿਨ ਹੋ ਜਾਂਦਾ ਹੈ (ਤਦੋਂ ਕਾਲੇ ਕੇਸਾਂ ਤੋਂ ਧੌਲੇ ਹੋ ਜਾਂਦੇ ਹਨ) ।

जीवन के चौथे प्रहर में सूर्योदय हो गया अर्थात् बुढ़ापा आ गया, जीवन-अवधि समाप्त हो गई।

The fourth watch has begun, and the day is about to dawn.

Guru Nanak Dev ji / Raag Tukhari / Chhant / Guru Granth Sahib ji - Ang 1110

ਤਿਨ ਘਰੁ ਰਾਖਿਅੜਾ ਜੋੁ ਅਨਦਿਨੁ ਜਾਗੈ ਰਾਮ ॥

तिन घरु राखिअड़ा जो अनदिनु जागै राम ॥

Tin gharu raakhia(rr)aa jao anadinu jaagai raam ||

ਪਰ ਆਤਮਕ ਜੀਵਨ ਦੀ ਰਾਸ-ਪੂੰਜੀ ਮਨੁੱਖਾਂ ਨੇ ਹੀ ਬਚਾਈ ਹੁੰਦੀ ਹੈ ਜਿਹੜਾ ਜਿਹੜਾ ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਤੋਂ) ਸੁਚੇਤ ਰਹਿੰਦਾ ਹੈ ।

जो दिन-रात सावधान रहा, उसने अपने घर को बचा लिया।

Those who remain awake and aware, night and day, preserve and protect their homes.

Guru Nanak Dev ji / Raag Tukhari / Chhant / Guru Granth Sahib ji - Ang 1110

ਗੁਰ ਪੂਛਿ ਜਾਗੇ ਨਾਮਿ ਲਾਗੇ ਤਿਨਾ ਰੈਣਿ ਸੁਹੇਲੀਆ ॥

गुर पूछि जागे नामि लागे तिना रैणि सुहेलीआ ॥

Gur poochhi jaage naami laage tinaa rai(nn)i suheleeaa ||

ਜਿਹੜੇ ਮਨੁੱਖ ਗੁਰੂ ਦੀ ਸਿੱਖਿਆ ਲੈ ਕੇ (ਵਿਕਾਰਾਂ ਦੇ ਹੱਲਿਆਂ ਵੱਲੋਂ) ਸੁਚੇਤ ਰਹੇ, ਜਿਹੜੇ ਪਰਮਾਤਮਾ ਦੇ ਨਾਮ ਵਿਚ ਜੁੜੇ ਰਹੇ, ਉਹਨਾਂ ਦੀ ਜ਼ਿੰਦਗੀ ਦੀ ਰਾਤ (ਉਹਨਾਂ ਦੀ ਸਾਰੀ ਉਮਰ) ਸੌਖੀ ਲੰਘਦੀ ਹੈ ।

जो गुरु की सलाहानुसार सावधान होकर हरिनाम का भजन करता है, उसकी जीवन रूपी रात्रि सुखमय हो जाती है।

The night is pleasant and peaceful, for those who remain awake; following the Guru's advice, they focus on the Naam.

Guru Nanak Dev ji / Raag Tukhari / Chhant / Guru Granth Sahib ji - Ang 1110

ਗੁਰ ਸਬਦੁ ਕਮਾਵਹਿ ਜਨਮਿ ਨ ਆਵਹਿ ਤਿਨਾ ਹਰਿ ਪ੍ਰਭੁ ਬੇਲੀਆ ॥

गुर सबदु कमावहि जनमि न आवहि तिना हरि प्रभु बेलीआ ॥

Gur sabadu kamaavahi janami na aavahi tinaa hari prbhu beleeaa ||

ਜਿਹੜੇ ਮਨੁੱਖ ਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਤੀਤ ਕਰਦੇ ਹਨ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੇ (ਵਿਕਾਰਾਂ ਤੋਂ ਬਚਾਣ ਲਈ) ਪਰਮਾਤਮਾ (ਆਪ) ਉਹਨਾਂ ਦਾ ਮਦਦਗਾਰ ਬਣਿਆ ਰਹਿੰਦਾ ਹੈ ।

वह शब्द-गुरु के अनुसार आचरण करता है, जीवन-मृत्यु के बन्धन से छूट जाता है और प्रभु ही उसका सच्चा साथी बनता है।

Those who practice the Word of the Guru's Shabad are not reincarnated again; the Lord God is their Best Friend.

Guru Nanak Dev ji / Raag Tukhari / Chhant / Guru Granth Sahib ji - Ang 1110

ਕਰ ਕੰਪਿ ਚਰਣ ਸਰੀਰੁ ਕੰਪੈ ਨੈਣ ਅੰਧੁਲੇ ਤਨੁ ਭਸਮ ਸੇ ॥

कर क्मपि चरण सरीरु क्मपै नैण अंधुले तनु भसम से ॥

Kar kamppi chara(nn) sareeru kamppai nai(nn) anddhule tanu bhasam se ||

(ਜ਼ਿੰਦਗੀ ਦੀ ਰਾਤ ਦੇ ਚੌਥੇ ਪਹਰ ਵਿਚ ਮਨੁੱਖ ਦੇ) ਹੱਥ ਪੈਰ ਕੰਬਣ ਲੱਗ ਪੈਂਦੇ ਹਨ, ਸਰੀਰ ਕੰਬਣ ਲੱਗ ਪੈਂਦਾ ਹੈ, ਅੱਖਾਂ ਤੋਂ ਘੱਟ ਦਿੱਸਦਾ ਹੈ, ਸਰੀਰ ਸੁਆਹ ਵਰਗਾ (ਰੁੱਖਾ ਜਿਹਾ) ਹੋ ਜਾਂਦਾ ਹੈ ।

अन्यथा इस उम्र में हाथ-पैर थर-थर कांपते हैं, शरीर एवं पैर भी कांपने लग जाते हैं, ऑखों की रोशनी कम हो जाती है और अंततः शरीर भस्म हो जाता है।

The hands shake, the feet and body totter, the vision goes dark, and the body turns to dust.

Guru Nanak Dev ji / Raag Tukhari / Chhant / Guru Granth Sahib ji - Ang 1110

ਨਾਨਕ ਦੁਖੀਆ ਜੁਗ ਚਾਰੇ ਬਿਨੁ ਨਾਮ ਹਰਿ ਕੇ ਮਨਿ ਵਸੇ ॥੪॥

नानक दुखीआ जुग चारे बिनु नाम हरि के मनि वसे ॥४॥

Naanak dukheeaa jug chaare binu naam hari ke mani vase ||4||

ਹੇ ਨਾਨਕ! (ਜਿਹੜਾ ਮਨੁੱਖ ਅਜੇ ਭੀ ਹਰਿ-ਨਾਮ ਨਹੀਂ ਚੇਤੇ ਕਰਦਾ ਹੈ, ਉਸ ਨੂੰ ਭਾਗ-ਹੀਣ ਹੀ ਸਮਝੋ । ਜੁਗ ਕੋਈ ਭੀ ਹੋਵੇ, ਇਹ ਪੱਕਾ ਨਿਯਮ ਜਾਣੋ ਕਿ) ਪਰਮਾਤਮਾ ਦਾ ਨਾਮ ਮਨ ਵਿਚ ਵੱਸਣ ਤੋਂ ਬਿਨਾ ਮਨੁੱਖ ਚੌਹਾਂ ਹੀ ਜੁਗਾਂ ਵਿਚ ਦੁੱਖੀ ਰਹਿੰਦਾ ਹੈ ॥੪॥

गुरु नानक का कथन है कि मन में हरिनाम बसाए बिना चारों युग केवल दुख ही मिलता है॥ ४॥

O Nanak, people are miserable throughout the four ages, if the Name of the Lord does not abide in the mind. ||4||

Guru Nanak Dev ji / Raag Tukhari / Chhant / Guru Granth Sahib ji - Ang 1110


ਖੂਲੀ ਗੰਠਿ ਉਠੋ ਲਿਖਿਆ ਆਇਆ ਰਾਮ ॥

खूली गंठि उठो लिखिआ आइआ राम ॥

Khoolee gantthi utho likhiaa aaiaa raam ||

ਜਦੋਂ ਜੀਵ ਦੀ ਜ਼ਿੰਦਗੀ ਦੇ ਮਿਲੇ ਸੁਆਸਾਂ ਦੀ ਗੰਢ ਖੁਲ੍ਹ ਜਾਂਦੀ ਹੈ (ਸੁਆਸ ਮੁੱਕ ਜਾਂਦੇ ਹਨ), ਤਾਂ ਪਰਮਾਤਮਾ ਵਲੋਂ ਲਿਖਿਆ ਹੁਕਮ ਆ ਜਾਂਦਾ ਹੈ (ਕਿ ਹੇ ਜੀਵ!) ਉੱਠ (ਤੁਰਨ ਲਈ ਤਿਆਰ ਹੋ ਜਾ) ।

इस प्रकार मृत्यु का बुलावा आ गया, कर्मों का हिसाब-किताब हुआ।

The knot has been untied; rise up - the order has come!

Guru Nanak Dev ji / Raag Tukhari / Chhant / Guru Granth Sahib ji - Ang 1110

ਰਸ ਕਸ ਸੁਖ ਠਾਕੇ ਬੰਧਿ ਚਲਾਇਆ ਰਾਮ ॥

रस कस सुख ठाके बंधि चलाइआ राम ॥

Ras kas sukh thaake banddhi chalaaiaa raam ||

ਜੀਵ ਦੇ ਸਾਰੇ ਖਾਣ-ਪੀਣ ਸਾਰੇ ਸੁਖ ਰੋਕ ਲਏ ਜਾਂਦੇ ਹਨ, ਜੀਵ ਨੂੰ ਬੰਨ੍ਹ ਕੇ ਅੱਗੇ ਤੋਰ ਲਿਆ ਜਾਂਦਾ ਹੈ (ਭਾਵ, ਜਾਣਾ ਚਾਹੇ ਜਾਂ ਨਾਹ ਜਾਣਾ ਚਾਹੇ, ਉਸ ਨੂੰ ਜਗਤ ਤੋਂ ਤੋਰ ਲਿਆ ਜਾਂਦਾ ਹੈ) ।

स्वाद एवं सुखों की समाप्ति हुई और मृत्यु ने बांधकर साथ ले लिया।

Pleasures and comforts are gone; like a prisoner, you are driven on.

Guru Nanak Dev ji / Raag Tukhari / Chhant / Guru Granth Sahib ji - Ang 1110

ਬੰਧਿ ਚਲਾਇਆ ਜਾ ਪ੍ਰਭ ਭਾਇਆ ਨਾ ਦੀਸੈ ਨਾ ਸੁਣੀਐ ॥

बंधि चलाइआ जा प्रभ भाइआ ना दीसै ना सुणीऐ ॥

Banddhi chalaaiaa jaa prbh bhaaiaa naa deesai naa su(nn)eeai ||

ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ, ਜੀਵ ਨੂੰ ਇਥੋਂ ਚੁੱਕ ਲਿਆ ਜਾਂਦਾ ਹੈ, (ਫਿਰ) ਨਾਹ ਜੀਵ ਦਾ ਇੱਥੇ ਕੁਝ ਦਿੱਸਦਾ ਹੈ, ਨਾਹ ਕੁਝ ਸੁਣਿਆ ਜਾਂਦਾ ਹੈ ।

जब प्रभु को स्वीकार होता है तो जीव बंधकर चल देता है, यह हुक्म सुनाई एवं दिखाई नहीं देता।

You shall be bound and gagged, when it pleases God; you will not see or hear it coming.

Guru Nanak Dev ji / Raag Tukhari / Chhant / Guru Granth Sahib ji - Ang 1110

ਆਪਣ ਵਾਰੀ ਸਭਸੈ ਆਵੈ ਪਕੀ ਖੇਤੀ ਲੁਣੀਐ ॥

आपण वारी सभसै आवै पकी खेती लुणीऐ ॥

Aapa(nn) vaaree sabhasai aavai pakee khetee lu(nn)eeai ||

ਹਰੇਕ ਜੀਵ ਦੀ ਇਹ ਵਾਰੀ ਆ ਜਾਂਦੀ ਹੈ; (ਜਿਵੇਂ) ਪੱਕਾ ਫ਼ਸਲ (ਆਖ਼ਿਰ) ਕੱਟਿਆ ਹੀ ਜਾਂਦਾ ਹੈ ।

हर जीव अपनी बारी आने पर आ जाते हैं और अपने शुभाशुभ कर्मों का फल भोगते हैं।

Everyone will have their turn; the crop ripens, and then it is cut down.

Guru Nanak Dev ji / Raag Tukhari / Chhant / Guru Granth Sahib ji - Ang 1110

ਘੜੀ ਚਸੇ ਕਾ ਲੇਖਾ ਲੀਜੈ ਬੁਰਾ ਭਲਾ ਸਹੁ ਜੀਆ ॥

घड़ी चसे का लेखा लीजै बुरा भला सहु जीआ ॥

Gha(rr)ee chase kaa lekhaa leejai buraa bhalaa sahu jeeaa ||

ਜੀਵ ਦੇ ਹਰੇਕ ਘੜੀ ਪਲ ਦੇ ਕੀਤੇ ਕਰਮਾਂ ਦਾ ਇਸ ਪਾਸੋਂ ਲੇਖਾ ਮੰਗਿਆ ਜਾਂਦਾ ਹੈ । ਹੇ ਜੀਵ! ਆਪਣੇ ਕੀਤੇ ਚੰਗੇ ਮੰਦੇ ਕੰਮਾਂ ਦਾ ਫਲ ਭੋਗਣਾ ਹੀ ਪੈਂਦਾ ਹੈ ।

फिर घड़ी-पल का कर्मों का हिसाब लिया जाता है और सब जीवों को बुरा-भला सहन करना पड़ता है।

The account is kept for every second, every instant; the soul suffers for the bad and the good.

Guru Nanak Dev ji / Raag Tukhari / Chhant / Guru Granth Sahib ji - Ang 1110

ਨਾਨਕ ਸੁਰਿ ਨਰ ਸਬਦਿ ਮਿਲਾਏ ਤਿਨਿ ਪ੍ਰਭਿ ਕਾਰਣੁ ਕੀਆ ॥੫॥੨॥

नानक सुरि नर सबदि मिलाए तिनि प्रभि कारणु कीआ ॥५॥२॥

Naanak suri nar sabadi milaae tini prbhi kaara(nn)u keeaa ||5||2||

ਹੇ ਨਾਨਕ! ਉਸ ਪਰਮਾਤਮਾ ਨੇ ਅਜਿਹਾ ਸਬਬ ਬਣਾ ਰੱਖਿਆ ਹੈ ਕਿ ਭਲੇ ਮਨੁੱਖਾਂ ਨੂੰ ਗੁਰੂ ਦੇ ਸ਼ਬਦ ਵਿਚ ਜੋੜੀ ਰੱਖਦਾ ਹੈ ॥੫॥੨॥

गुरु नानक का कथन है कि शब्द द्वारा ईश्वर ने स्वयं ही संत-व्यक्तियों को अपने संग विलीन किया है और प्रभु ने स्वयं ही कारण बनाया है॥ ५॥२॥

O Nanak, the angelic beings are united with the Word of the Shabad; this is the way God made it. ||5||2||

Guru Nanak Dev ji / Raag Tukhari / Chhant / Guru Granth Sahib ji - Ang 1110


ਤੁਖਾਰੀ ਮਹਲਾ ੧ ॥

तुखारी महला १ ॥

Tukhaaree mahalaa 1 ||

तुखारी महला १॥

Tukhaari, First Mehl:

Guru Nanak Dev ji / Raag Tukhari / Chhant / Guru Granth Sahib ji - Ang 1110

ਤਾਰਾ ਚੜਿਆ ਲੰਮਾ ਕਿਉ ਨਦਰਿ ਨਿਹਾਲਿਆ ਰਾਮ ॥

तारा चड़िआ लमा किउ नदरि निहालिआ राम ॥

Taaraa cha(rr)iaa lammaa kiu nadari nihaaliaa raam ||

ਵਿਆਪਕ-ਸਰੂਪ ਪਰਮਾਤਮਾ (ਸਾਰੇ ਜਗਤ ਵਿਚ ਆਪਣਾ) ਪਰਕਾਸ਼ ਕਰ ਰਿਹਾ ਹੈ । ਪਰ ਉਸ ਨੂੰ ਅੱਖਾਂ ਨਾਲ ਵੇਖਿਆ ਕਿਵੇਂ ਜਾਏ?

जिस पर परमेश्वर की कृपा-दृष्टि हो जाती है, उसके जीवन रूपी अंधेरे में ज्ञान का लम्बा तारा चढ़ा रहता है।

The meteor shoots across the sky. How can it be seen with the eyes?

Guru Nanak Dev ji / Raag Tukhari / Chhant / Guru Granth Sahib ji - Ang 1110

ਸੇਵਕ ਪੂਰ ਕਰੰਮਾ ਸਤਿਗੁਰਿ ਸਬਦਿ ਦਿਖਾਲਿਆ ਰਾਮ ॥

सेवक पूर करमा सतिगुरि सबदि दिखालिआ राम ॥

Sevak poor karammaa satiguri sabadi dikhaaliaa raam ||

ਗੁਰੂ ਨੇ ਆਪਣੇ ਸ਼ਬਦ ਦੀ ਰਾਹੀਂ (ਜਿਸ ਨੂੰ) ਦਰਸਨ ਕਰਾ ਦਿੱਤਾ, ਉਸ ਸੇਵਕ ਦੇ ਪੂਰੇ ਭਾਗ ਜਾਗ ਪਏ ।

पूर्ण भाग्यशाली सेवक को सतगुरु ने शब्द द्वारा ज्ञान का तारा दिखा दिया है।

The True Guru reveals the Word of the Shabad to His servant who has such perfect karma.

Guru Nanak Dev ji / Raag Tukhari / Chhant / Guru Granth Sahib ji - Ang 1110

ਗੁਰ ਸਬਦਿ ਦਿਖਾਲਿਆ ਸਚੁ ਸਮਾਲਿਆ ਅਹਿਨਿਸਿ ਦੇਖਿ ਬੀਚਾਰਿਆ ॥

गुर सबदि दिखालिआ सचु समालिआ अहिनिसि देखि बीचारिआ ॥

Gur sabadi dikhaaliaa sachu samaaliaa ahinisi dekhi beechaariaa ||

ਜਿਸ ਮਨੁੱਖ ਨੂੰ ਗੁਰੂ ਦੇ ਸ਼ਬਦ ਨੇ (ਸਰਬ-ਵਿਆਪਕ ਪਰਮਾਤਮਾ) ਵਿਖਾਲ ਦਿੱਤਾ, ਉਹ ਸਦਾ-ਥਿਰ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ । ਉਸ ਦਾ ਦਰਸਨ ਕਰ ਕੇ ਉਹ ਮਨੁੱਖ ਦਿਨ ਰਾਤ ਉਸ ਦੇ ਗੁਣਾਂ ਨੂੰ ਆਪਣੇ ਚਿੱਤ ਵਿਚ ਵਸਾਂਦਾ ਹੈ ।

शब्द-गुरु ने ज्ञान का तारा दिखाया तो सत्य को स्मरण कर दिन-रात उसने उसका ही मनन किया।

The Guru reveals the Shabad; dwelling on the True Lord, day and night, he beholds and reflects on God.

Guru Nanak Dev ji / Raag Tukhari / Chhant / Guru Granth Sahib ji - Ang 1110

ਧਾਵਤ ਪੰਚ ਰਹੇ ਘਰੁ ਜਾਣਿਆ ਕਾਮੁ ਕ੍ਰੋਧੁ ਬਿਖੁ ਮਾਰਿਆ ॥

धावत पंच रहे घरु जाणिआ कामु क्रोधु बिखु मारिआ ॥

Dhaavat pancch rahe gharu jaa(nn)iaa kaamu krodhu bikhu maariaa ||

ਉਹ ਮਨੁੱਖ (ਆਪਣੇ ਅਸਲ) ਘਰ ਨੂੰ ਜਾਣ ਲੈਂਦਾ ਹੈ, ਉਸ ਦੇ ਪੰਜੇ ਗਿਆਨ-ਇੰਦ੍ਰੇ (ਵਿਕਾਰਾਂ ਵਲ) ਭਟਕਣ ਤੋਂ ਹਟ ਜਾਂਦੇ ਹਨ, ਉਹ ਮਨੁੱਖ ਆਤਮਕ ਮੌਤ ਲਿਆਉਣ ਵਾਲੇ ਕਾਮ ਨੂੰ ਕ੍ਰੋਧ ਨੂੰ ਮਾਰ ਮੁਕਾਂਦਾ ਹੈ ।

उसके हृदय-घर में से पाँच विकारों का छुटकारा हो गया और काम-क्रोध रूपी विष का अंत हो गया।

The five restless desires are restrained, and he knows the home of his own heart. He conquers sexual desire, anger and corruption.

Guru Nanak Dev ji / Raag Tukhari / Chhant / Guru Granth Sahib ji - Ang 1110

ਅੰਤਰਿ ਜੋਤਿ ਭਈ ਗੁਰ ਸਾਖੀ ਚੀਨੇ ਰਾਮ ਕਰੰਮਾ ॥

अंतरि जोति भई गुर साखी चीने राम करमा ॥

Anttari joti bhaee gur saakhee cheene raam karammaa ||

ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਮਨੁੱਖ ਦੇ ਅੰਦਰ ਰੱਬੀ ਜੋਤਿ ਪਰਗਟ ਹੋ ਜਾਂਦੀ ਹੈ (ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸ ਨੂੰ) ਉਹ ਪਰਮਾਤਮਾ ਦੇ ਕੌਤਕ (ਜਾਣ ਕੇ) ਵੇਖਦਾ ਹੈ ।

गुरु की शिक्षा से अन्तर्मन में सत्य की ज्योति प्रज्वलित हो गई और उसने प्रभु की लीला को पहचान लिया।

His inner being is illuminated, by the Guru's Teachings; He beholds the Lord's play of karma.

Guru Nanak Dev ji / Raag Tukhari / Chhant / Guru Granth Sahib ji - Ang 1110


Download SGGS PDF Daily Updates ADVERTISE HERE