ANG 1108, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ ॥

बन फूले मंझ बारि मै पिरु घरि बाहुड़ै ॥

Ban phoole manjjh baari mai piru ghari baahu(rr)ai ||

(ਇਸ ਮਹੀਨੇ) ਖੁਲ੍ਹੀ ਜੂਹ ਵਿਚ ਬਨਸਪਤੀ ਨੂੰ ਫੁੱਲ ਲੱਗ ਪੈਂਦੇ ਹਨ । (ਮੇਰੇ ਹਿਰਦੇ ਦਾ ਕੌਲ-ਫੁੱਲ ਭੀ ਖਿੜ ਪਏ, ਜੇ) ਮੇਰਾ ਪਤੀ-ਪ੍ਰਭੂ ਹਿਰਦੇ-ਘਰ ਵਿਚ ਆ ਵੱਸੇ ।

अगर प्रियतम घर लौट आए तो मन यूं खिल जाता है जैसे वनों-मरुस्थलों में फल-फूल खिल जाते हैं।

The forest is blossoming in front of my door; if only my Beloved would return to my home!

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਪਿਰੁ ਘਰਿ ਨਹੀ ਆਵੈ ਧਨ ਕਿਉ ਸੁਖੁ ਪਾਵੈ ਬਿਰਹਿ ਬਿਰੋਧ ਤਨੁ ਛੀਜੈ ॥

पिरु घरि नही आवै धन किउ सुखु पावै बिरहि बिरोध तनु छीजै ॥

Piru ghari nahee aavai dhan kiu sukhu paavai birahi birodh tanu chheejai ||

ਜਿਸ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਹਿਰਦੇ-ਘਰ ਵਿਚ ਨਾਹ ਆ ਵੱਸੇ, ਉਸ ਜੀਵ-ਇਸਤ੍ਰੀ ਨੂੰ ਆਤਮਕ ਆਨੰਦ ਨਹੀਂ ਆ ਸਕਦਾ, ਉਸ ਦਾ ਸਰੀਰ (ਪ੍ਰਭੂ ਤੋਂ) ਵਿਛੋੜੇ ਦੇ ਕਾਰਨ (ਕਾਮਾਦਿਕ ਵੈਰੀਆਂ ਦੇ) ਹੱਲਿਆਂ ਨਾਲ ਕਮਜ਼ੋਰ ਹੋ ਜਾਂਦਾ ਹੈ ।

अगर पति-प्रभु घर नहीं आता तो जीव-स्त्री क्योंकर सुख पा सकती है, विरह के दुःख में शरीर टूटने लगता है।

If her Husband Lord does not return home, how can the soul-bride find peace? Her body is wasting away with the sorrow of separation.

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ ॥

कोकिल अ्मबि सुहावी बोलै किउ दुखु अंकि सहीजै ॥

Kokil ambbi suhaavee bolai kiu dukhu ankki saheejai ||

(ਚੇਤਰ ਦੇ ਮਹੀਨੇ) ਕੋਇਲ ਅੰਬ ਦੇ ਰੁੱਖ ਉਤੇ ਮਿੱਠੇ ਬੋਲ ਬੋਲਦੀ ਹੈ (ਵਿਜੋਗਣ ਨੂੰ ਇਹ ਬੋਲ ਮਿੱਠੇ ਨਹੀਂ ਲੱਗਦੇ, ਚੋਭਵੇਂ ਦੁਖਦਾਈ ਲੱਗਦੇ ਹਨ, ਤੇ ਵਿਛੋੜੇ ਦਾ) ਦੁੱਖ ਉਸ ਪਾਸੋਂ ਹਿਰਦੇ ਵਿਚ ਸਹਾਰਿਆ ਨਹੀਂ ਜਾਂਦਾ ।

आम के पेड़ पर कोयल मीठे बोल बोलती है, प्रभु बिन मन का दु:ख और असह्य बन जाता है।

The beautiful song-bird sings, perched on the mango tree; but how can I endure the pain in the depths of my being?

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ ॥

भवरु भवंता फूली डाली किउ जीवा मरु माए ॥

Bhavaru bhavanttaa phoolee daalee kiu jeevaa maru maae ||

ਹੇ ਮਾਂ! ਮੇਰਾ ਮਨ-ਭੌਰਾ (ਅੰਦਰਲੇ ਖਿੜੇ ਹੋਏ ਹਿਰਦੇ-ਕਮਲ ਨੂੰ ਛੱਡ ਕੇ ਦੁਨੀਆ ਦੇ ਰੰਗ-ਤਮਾਸ਼ਿਆਂ ਦੇ) ਫੁੱਲਾਂ ਤੇ ਡਾਲੀਆਂ ਉਤੇ ਭਟਕਦਾ ਫਿਰਦਾ ਹੈ । ਇਹ ਆਤਮਕ ਜੀਵਨ ਨਹੀਂ ਹੈ, ਇਹ ਤਾਂ ਆਤਮਕ ਮੌਤ ਹੈ ।

भँवरा फूलों पर मंडराता रहता है, हे माँ ! प्रभु बिन जीना तो मृत्यु के समान है।

The bumble bee is buzzing around the flowering branches; but how can I survive? I am dying, O my mother!

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਨਾਨਕ ਚੇਤਿ ਸਹਜਿ ਸੁਖੁ ਪਾਵੈ ਜੇ ਹਰਿ ਵਰੁ ਘਰਿ ਧਨ ਪਾਏ ॥੫॥

नानक चेति सहजि सुखु पावै जे हरि वरु घरि धन पाए ॥५॥

Naanak cheti sahaji sukhu paavai je hari varu ghari dhan paae ||5||

ਹੇ ਨਾਨਕ! ਚੇਤਰ ਦੇ ਮਹੀਨੇ ਵਿਚ (ਬਸੰਤ ਦੇ ਮੌਸਮ ਵਿਚ) ਜੀਵ-ਇਸਤ੍ਰੀ ਅਡੋਲ ਅਵਸਥਾ ਵਿਚ ਟਿਕ ਕੇ ਆਤਮਕ ਆਨੰਦ ਮਾਣਦੀ ਹੈ, ਜੇ ਜੀਵ-ਇਸਤ੍ਰੀ (ਆਪਣੇ ਹਿਰਦੇ-) ਘਰ ਵਿਚ ਪ੍ਰਭੂ-ਪਤੀ ਨੂੰ ਲੱਭ ਲਏ ॥੫॥

गुरु नानक का कथन है कि अगर पति-प्रभु को जीव-स्त्री पा ले तो चैत्र माह को सहज-सुख पा सकती है॥ ५॥

O Nanak, in Chayt, peace is easily obtained, if the soul-bride obtains the Lord as her Husband, within the home of her own heart. ||5||

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108


ਵੈਸਾਖੁ ਭਲਾ ਸਾਖਾ ਵੇਸ ਕਰੇ ॥

वैसाखु भला साखा वेस करे ॥

Vaisaakhu bhalaa saakhaa ves kare ||

ਵੈਸਾਖ (ਦਾ ਮਹੀਨਾ ਕੇਹਾ) ਚੰਗਾ ਲੱਗਦਾ ਹੈ! (ਰੁੱਖਾਂ ਦੀਆਂ) ਲਗਰਾਂ (ਸੱਜ-ਵਿਆਹੀਆਂ ਮੁਟਿਆਰਾਂ ਵਾਂਗ ਕੂਲੇ ਕੂਲੇ ਪੱਤਰਾਂ ਦਾ) ਹਾਰ-ਸਿੰਗਾਰ ਕਰਦੀਆਂ ਹਨ ।

वैसाख का महीना भला है, प्रकृति सुन्दर वेष धारण कर लेती है।

Baisakhi is so pleasant; the branches blossom with new leaves.

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ ॥

धन देखै हरि दुआरि आवहु दइआ करे ॥

Dhan dekhai hari duaari aavahu daiaa kare ||

(ਇਹਨਾਂ ਲਗਰਾਂ ਦਾ ਹਾਰ-ਸਿੰਗਾਰ ਵੇਖ ਕੇ ਪਤੀ ਤੋਂ ਵਿਛੁੜੀ ਨਾਰ ਦੇ ਅੰਦਰ ਭੀ ਪਤੀ ਨੂੰ ਮਿਲਣ ਲਈ ਧ੍ਰੂਹ ਪੈਂਦੀ ਹੈ, ਤੇ ਉਹ ਆਪਣੇ ਘਰ ਦੇ ਬੂਹੇ ਵਿਚ ਖਲੋਤੀ ਰਾਹ ਤੱਕਦੀ ਹੈ । ਇਸੇ ਤਰ੍ਹਾਂ ਕੁਦਰਤਿ-ਰਾਣੀ ਦਾ ਸੋਹਜ-ਸਿੰਗਾਰ ਵੇਖ ਕੇ ਉਮਾਹ-ਭਰੀ) ਜੀਵ-ਇਸਤ੍ਰੀ ਆਪਣੇ (ਹਿਰਦੇ-) ਦਰ ਤੇ ਪ੍ਰਭੂ-ਪਤੀ ਦੀ ਉਡੀਕ ਕਰਦੀ ਹੈ (ਤੇ ਆਖਦੀ ਹੈ-ਹੇ ਪ੍ਰਭੂ-ਪਤੀ!) ਮਿਹਰ ਕਰ ਕੇ (ਮੇਰੇ ਹਿਰਦੇ-ਘਰ ਵਿਚ) ਆਓ ।

जीव-स्त्री द्वार पर पति-प्रभु को देखती है और विनय करती है कि दया करके घर आओ।

The soul-bride yearns to see the Lord at her door. Come, O Lord, and take pity on me!

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ ॥

घरि आउ पिआरे दुतर तारे तुधु बिनु अढु न मोलो ॥

Ghari aau piaare dutar taare tudhu binu adhu na molo ||

ਹੇ ਪਿਆਰੇ! (ਮੇਰੇ) ਘਰ ਵਿਚ ਆਓ, ਮੈਨੂੰ ਇਸ ਬਿਖਮ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਾ, ਤੈਥੋਂ ਬਿਨਾ ਮੇਰੀ ਕਦਰ ਅੱਧੀ ਕੌਡੀ ਜਿਤਨੀ ਭੀ ਨਹੀਂ ਹੈ ।

हे प्यारे ! घर चले आओ, तू ही दुस्तर संसार-सागर से पार करवा सकता है और तेरे बिना तो मेरा कौड़ी भर मोल नहीं है।

Please come home, O my Beloved; carry me across the treacherous world-ocean. Without You, I am not worth even a shell.

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ ॥

कीमति कउण करे तुधु भावां देखि दिखावै ढोलो ॥

Keemati kau(nn) kare tudhu bhaavaan dekhi dikhaavai dholo ||

ਪਰ, ਹੇ ਮਿਤ੍ਰ-ਪ੍ਰਭੂ! ਜੇ ਗੁਰੂ ਤੇਰਾ ਦਰਸਨ ਕਰ ਕੇ ਮੈਨੂੰ ਭੀ ਦਰਸਨ ਕਰਾ ਦੇਵੇ, ਤੇ ਜੇ ਮੈਂ ਤੈਨੂੰ ਚੰਗੀ ਲੱਗ ਪਵਾਂ, ਤਾਂ ਕੌਣ ਮੇਰਾ ਮੁੱਲ ਪਾ ਸਕਦਾ ਹੈ?

हे प्रभु ! अगर तुझे भा जाऊँ तो मैं अमूल्य हो जाऊँ, हे प्रियतम ! अपने दर्शन प्रदान करो।

Who can estimate my worth, if I am pleasing to You? I see You, and inspire others to see You, O my Love.

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ ॥

दूरि न जाना अंतरि माना हरि का महलु पछाना ॥

Doori na jaanaa anttari maanaa hari kaa mahalu pachhaanaa ||

ਫਿਰ ਤੂੰ ਮੈਨੂੰ ਕਿਤੇ ਦੂਰ ਨਹੀਂ ਜਾਪੇਂਗਾ, ਮੈਨੂੰ ਯਕੀਨ ਹੋਵੇਗਾ ਕਿ ਤੂੰ ਮੇਰੇ ਅੰਦਰ ਵੱਸ ਰਿਹਾ ਹੈਂ, ਉਸ ਟਿਕਾਣੇ ਦੀ ਮੈਨੂੰ ਪਛਾਣ ਹੋ ਜਾਇਗੀ ਜਿਥੇ ਤੂੰ ਵੱਸਦਾ ਹੈਂ ।

मैं तुझे अपने से दूर न समझू अपितु अंतर्मन में ही अनुभूति करूँ, तेरा महल पहचान लूं।

I know that You are not far away; I believe that You are deep within me, and I realize Your Presence.

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ ॥੬॥

नानक वैसाखीं प्रभु पावै सुरति सबदि मनु माना ॥६॥

Naanak vaisaakheen prbhu paavai surati sabadi manu maanaa ||6||

ਹੇ ਨਾਨਕ! ਵੈਸਾਖ ਵਿਚ (ਕੁਦਰਤਿ-ਰਾਣੀ ਦਾ ਸੋਹਜ-ਸਿੰਗਾਰ ਵੇਖ ਕੇ ਉਹ ਜੀਵ-ਇਸਤ੍ਰੀ) ਪ੍ਰਭੂ-ਪਤੀ (ਦਾ ਮਿਲਾਪ) ਹਾਸਲ ਕਰ ਲੈਂਦੀ ਹੈ ਜਿਸ ਦੀ ਸੁਰਤ ਗੁਰੂ ਦੇ ਸ਼ਬਦ ਵਿਚ ਜੁੜੀ ਰਹਿੰਦੀ ਹੈ, ਜਿਸ ਦਾ ਮਨ (ਸਿਫ਼ਤ-ਸਾਲਾਹ ਵਿਚ ਹੀ) ਗਿੱਝ ਜਾਂਦਾ ਹੈ ॥੬॥

गुरु नानक का कथन है कि वैसाख में प्रभु को वही पाता है, जिसकी सुरति शब्द-गुरु में लगकर मन प्रसन्न हो गया है॥ ६॥

O Nanak, finding God in Baisakhi, the consciousness is filled with the Word of the Shabad, and the mind comes to believe. ||6||

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108


ਮਾਹੁ ਜੇਠੁ ਭਲਾ ਪ੍ਰੀਤਮੁ ਕਿਉ ਬਿਸਰੈ ॥

माहु जेठु भला प्रीतमु किउ बिसरै ॥

Maahu jethu bhalaa preetamu kiu bisarai ||

ਜੇਠ ਮਹੀਨਾ (ਉਹਨਾਂ ਨੂੰ ਹੀ) ਚੰਗਾ ਲੱਗਦਾ ਹੈ ਜਿਨ੍ਹਾਂ ਨੂੰ ਪ੍ਰੀਤਮ-ਕਦੇ ਨਹੀਂ ਵਿੱਸਰਦਾ ।

ज्येष्ठ का महीना भला है, इसमें प्रियतम कैसे विस्मृत हो सकता है।

The month of Jayt'h is so sublime. How could I forget my Beloved?

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ ॥

थल तापहि सर भार सा धन बिनउ करै ॥

Thal taapahi sar bhaar saa dhan binau karai ||

(ਜੇਠ ਵਿਚ ਲੋਆਂ ਪੈਣ ਨਾਲ) ਭੱਠ ਵਾਂਗ ਥਲ ਤਪਣ ਲੱਗ ਪੈਂਦੇ ਹਨ (ਇਸੇ ਤਰ੍ਹਾਂ ਕਾਮਾਦਿਕ ਵਿਕਾਰਾਂ ਦੀ ਅੱਗ ਨਾਲ ਸੰਸਾਰੀ ਜੀਵਾਂ ਦੇ ਹਿਰਦੇ ਤਪਦੇ ਹਨ, ਉਹਨਾਂ ਦੀ ਤਪਸ਼ ਅਨੁਭਵ ਕਰ ਕੇ) ਗੁਰਮੁਖਿ ਜੀਵ-ਇਸਤ੍ਰੀ (ਪ੍ਰਭੂ-ਚਰਨਾਂ ਵਿਚ) ਅਰਦਾਸ ਕਰਦੀ ਹੈ,

भट्टी की मानिंद भूमि तपने लगती है, जीव रूपी नारी विनय करती है।

The earth burns like a furnace, and the soul-bride offers her prayer.

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਧਨ ਬਿਨਉ ਕਰੇਦੀ ਗੁਣ ਸਾਰੇਦੀ ਗੁਣ ਸਾਰੀ ਪ੍ਰਭ ਭਾਵਾ ॥

धन बिनउ करेदी गुण सारेदी गुण सारी प्रभ भावा ॥

Dhan binau karedee gu(nn) saaredee gu(nn) saaree prbh bhaavaa ||

ਉਸ ਪ੍ਰਭੂ ਦੇ ਗੁਣ (ਹਿਰਦੇ ਵਿਚ) ਸੰਭਾਲਦੀ ਹੈ, ਜੋ ਇਸ ਤਪਸ਼ ਤੋਂ ਨਿਰਾਲਾ ਆਪਣੇ ਸਦਾ-ਥਿਰ ਮਹਲ ਵਿਚ ਟਿਕਿਆ ਰਹਿੰਦਾ ਹੈ, ਉਸ ਅੱਗੇ ਜੀਵ-ਇਸਤ੍ਰੀ ਬੇਨਤੀ ਕਰਦੀ ਹੈ-ਹੇ ਪ੍ਰਭੂ! ਮੈਂ ਤੇਰੀ ਸਿਫ਼ਤ-ਸਾਲਾਹ ਕਰਦੀ ਹਾਂ, ਤਾ ਕਿ ਤੈਨੂੰ ਚੰਗੀ ਲੱਗ ਪਵਾਂ ।

गुण गाती है ताकि गुण गाते हुए प्रभु को भा जाए।

The bride offers her prayer, and sings His Glorious Praises; singing His Praises, she becomes pleasing to God.

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਸਾਚੈ ਮਹਲਿ ਰਹੈ ਬੈਰਾਗੀ ਆਵਣ ਦੇਹਿ ਤ ਆਵਾ ॥

साचै महलि रहै बैरागी आवण देहि त आवा ॥

Saachai mahali rahai bairaagee aava(nn) dehi ta aavaa ||

ਸਦਾ ਥਿਰ ਰਹਿਣ ਵਾਲੇ ਮਹਿਲ ਵਿੱਚ ਰਹਿਣ ਵਾਲੇ ਹੇ ਮਾਇਆ ਤੋਂ ਨਿਰਲੇਪ ਪ੍ਰਭੂ! ਤੂੰ ਮੈਨੂੰ ਆਗਿਆ ਦੇਵੇਂ ਮੈਂ ਭੀ ਤੇਰੇ ਮਹਲ ਵਿਚ ਆ ਜਾਵਾਂ (ਤੇ ਬਾਹਰਲੀ ਤਪਸ਼ ਤੋਂ ਬਚ ਸਕਾਂ) ।

वह अलिप्त प्रभु सच्चे महल में रहता है, अगर आने की अनुमति दे तो आ जाऊँ।

The Unattached Lord dwells in His true mansion. If He allows me, then I will come to Him.

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਨਿਮਾਣੀ ਨਿਤਾਣੀ ਹਰਿ ਬਿਨੁ ਕਿਉ ਪਾਵੈ ਸੁਖ ਮਹਲੀ ॥

निमाणी निताणी हरि बिनु किउ पावै सुख महली ॥

Nimaa(nn)ee nitaa(nn)ee hari binu kiu paavai sukh mahalee ||

ਜਿਤਨਾ ਚਿਰ ਜੀਵ-ਇਸਤ੍ਰੀ ਪ੍ਰਭੂ ਤੋਂ ਵੱਖ ਰਹਿ ਕੇ (ਵਿਕਾਰਾਂ ਦੀ ਤਪਸ਼ ਨਾਲ) ਨਿਢਾਲ ਤੇ ਕਮਜ਼ੋਰ ਹੈ, ਉਤਨਾ ਚਿਰ (ਤਪਸ਼ੋਂ ਬਚੇ ਹੋਏ ਪ੍ਰਭੂ ਦੇ) ਮਹਲ ਦਾ ਆਨੰਦ ਨਹੀਂ ਮਾਣ ਸਕਦੀ ।

हे प्रभु ! विनम्र एवं असहाय जीव-स्त्री तेरे बिना महल में कैसे सुख पा सकती है।

The bride is dishonored and powerless; how will she find peace without her Lord?

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਨਾਨਕ ਜੇਠਿ ਜਾਣੈ ਤਿਸੁ ਜੈਸੀ ਕਰਮਿ ਮਿਲੈ ਗੁਣ ਗਹਿਲੀ ॥੭॥

नानक जेठि जाणै तिसु जैसी करमि मिलै गुण गहिली ॥७॥

Naanak jethi jaa(nn)ai tisu jaisee karami milai gu(nn) gahilee ||7||

ਹੇ ਨਾਨਕ! ਜੇਠ (ਦੀ ਸਾੜਦੀ ਲੋ) ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਨੂੰ ਹਿਰਦੇ ਵਿਚ ਵਸਾ ਲੈਣ ਵਾਲੀ ਜੇਹੜੀ ਜੀਵ-ਇਸਤ੍ਰੀ ਪ੍ਰਭੂ ਨਾਲ ਜਾਣ-ਪਛਾਣ ਪਾ ਲੈਂਦੀ ਹੈ, ਉਹ ਉਸ (ਸ਼ਾਂਤ-ਚਿੱਤ ਪ੍ਰਭੂ) ਵਰਗੀ ਹੋ ਜਾਂਦੀ ਹੈ, ਉਸ ਦੀ ਮਿਹਰ ਨਾਲ ਉਸ ਵਿਚ ਇਕ-ਰੂਪ ਹੋ ਜਾਂਦੀ ਹੈ (ਤੇ ਵਿਕਾਰਾਂ ਦੀ ਤਪਸ਼-ਲੋ ਤੋਂ ਬਚੀ ਰਹਿੰਦੀ ਹੈ) ॥੭॥

गुरु नानक का कथन है कि ज्येष्ठ के महीने में प्रभु-कृपा हो जाए तो उस जैसी ही बन जाती है और शुभ-गुणों से गुणवान बन जाती है॥ ७॥

O Nanak, in Jayt'h, she who knows her Lord becomes just like Him; grasping virtue, she meets with the Merciful Lord. ||7||

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108


ਆਸਾੜੁ ਭਲਾ ਸੂਰਜੁ ਗਗਨਿ ਤਪੈ ॥

आसाड़ु भला सूरजु गगनि तपै ॥

Aasaa(rr)u bhalaa sooraju gagani tapai ||

(ਜਦੋਂ) ਹਾੜ ਮਹੀਨਾ ਚੰਗਾ ਜੋਬਨ ਵਿਚ ਹੁੰਦਾ ਹੈ, ਆਕਾਸ਼ ਵਿਚ ਸੂਰਜ ਤਪਦਾ ਹੈ ।

आषाढ़ का महीना भला है, गगन में सूर्य तपता है,"

The month of Aasaarh is good; the sun blazes in the sky.

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਧਰਤੀ ਦੂਖ ਸਹੈ ਸੋਖੈ ਅਗਨਿ ਭਖੈ ॥

धरती दूख सहै सोखै अगनि भखै ॥

Dharatee dookh sahai sokhai agani bhakhai ||

(ਜਿਉਂ ਜਿਉਂ ਸੂਰਜ ਧਰਤੀ ਦੀ ਨਮੀ ਨੂੰ) ਸੁਕਾਂਦਾ ਹੈ, ਧਰਤੀ ਦੁੱਖ ਸਹਾਰਦੀ ਹੈ (ਧਰਤੀ ਦੇ ਜੀਅ-ਜੰਤ ਔਖੇ ਹੁੰਦੇ ਹਨ), ਧਰਤੀ ਅੱਗ (ਵਾਂਗ) ਭਖਦੀ ਹੈ ।

धरती दुख सहन करती है, इतनी गर्मी पड़ती है कि वह जलकर सूख जाती है।

The earth suffers in pain, parched and roasted in the fire.

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ ॥

अगनि रसु सोखै मरीऐ धोखै भी सो किरतु न हारे ॥

Agani rasu sokhai mareeai dhokhai bhee so kiratu na haare ||

(ਸੂਰਜ) ਅੱਗ (ਵਾਂਗ) ਪਾਣੀ ਨੂੰ ਸੁਕਾਂਦਾ ਹੈ, (ਹਰੇਕ ਦੀ ਜਿੰਦ) ਕ੍ਰਾਹ ਕ੍ਰਾਹ ਕੇ ਦੁਖੀ ਹੁੰਦੀ ਹੈ, ਫਿਰ ਭੀ ਸੂਰਜ ਆਪਣਾ ਕਰਤੱਬ ਨਹੀਂ ਛੱਡਦਾ (ਕਰੀ ਜਾਂਦਾ ਹੈ) ।

अग्नि रूपी सूर्य जल को सुखा देता है, खुद तो जलता ही है, मगर अपने काम में हार नहीं मानता।

The fire dries up the moisture, and she dies in agony. But even then, the sun does not grow tired.

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥

रथु फिरै छाइआ धन ताकै टीडु लवै मंझि बारे ॥

Rathu phirai chhaaiaa dhan taakai teedu lavai manjjhi baare ||

(ਸੂਰਜ ਦਾ) ਰਥ ਚੱਕਰ ਲਾਂਦਾ ਹੈ, ਕਮਜ਼ੋਰ ਜਿੰਦ ਕਿਤੇ ਛਾਂ ਦਾ ਆਸਰਾ ਲੈਂਦੀ ਹੈ, ਬੀਂਡਾ ਭੀ ਬਾਹਰ ਜੂਹ ਵਿਚ (ਰੁੱਖ ਦੀ ਛਾਵੇਂ) ਟੀਂ ਟੀਂ ਪਿਆ ਕਰਦਾ ਹੈ (ਹਰੇਕ ਜੀਵ ਤਪਸ਼ ਤੋਂ ਜਾਨ ਲੁਕਾਂਦਾ ਦਿੱਸਦਾ ਹੈ) ।

उसका रथ फिरता रहता है, जीव-स्त्री उसकी गर्मी से बचने के लिए छाया ढूंढती है, टिड्डे सूनी जमीन पर आवाजें निकालते रहते हैं।

His chariot moves on, and the soul-bride seeks shade; the crickets are chirping in the forest.

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ ॥

अवगण बाधि चली दुखु आगै सुखु तिसु साचु समाले ॥

Avaga(nn) baadhi chalee dukhu aagai sukhu tisu saachu samaale ||

(ਅਜੇਹੀ ਮਾਨਸਕ ਤਪਸ਼ ਦਾ) ਦੁੱਖ ਉਸ ਜੀਵ-ਇਸਤ੍ਰੀ ਦੇ ਸਾਹਮਣੇ (ਭਾਵ, ਜੀਵਨ-ਸਫ਼ਰ ਵਿਚ) ਮੌਜੂਦ ਰਹਿੰਦਾ ਹੈ, ਜੋ ਮੰਦੇ ਕਰਮਾਂ (ਦੀ ਪੰਡ ਸਿਰੇ ਉਤੇ) ਬੰਨ੍ਹ ਕੇ ਤੁਰਦੀ ਹੈ । ਆਤਮਕ ਆਨੰਦ ਸਿਰਫ਼ ਉਸ ਨੂੰ ਹੈ ਜੋ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਦੀ ਹੈ ।

जो अवगुणों की गठरी बांधकर चली जाती है, उसे आगे दुख ही प्राप्त होता है, मगर सुख वही पाता है, जो परम-सत्य का चिंतन करता है।

She ties up her bundle of faults and demerits, and suffers in the world hereafter. But dwelling on the True Lord, she finds peace.

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ ॥੮॥

नानक जिस नो इहु मनु दीआ मरणु जीवणु प्रभ नाले ॥८॥

Naanak jis no ihu manu deeaa mara(nn)u jeeva(nn)u prbh naale ||8||

ਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਨੇ ਹਰੀ-ਨਾਮ ਸਿਮਰਨ ਵਾਲਾ ਮਨ ਦਿੱਤਾ ਹੈ, ਪ੍ਰਭੂ ਨਾਲ ਉਸ ਦਾ ਸਦੀਵੀ ਸਾਥ ਬਣ ਜਾਂਦਾ ਹੈ (ਉਸ ਨੂੰ ਹਾੜ ਦੀ ਕਹਰ ਦੀ ਤਪਸ਼ ਵਰਗਾ ਵਿਕਾਰਾਂ ਦਾ ਸੇਕ ਪੋਹ ਨਹੀਂ ਸਕਦਾ) ॥੮॥

गुरु नानक का कथन है कि जिसे यह मन दिया है, उसका जन्म-मरण भी प्रभु के साथ है॥ ८॥

O Nanak, I have given this mind to Him; death and life rest with God. ||8||

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108


ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ ॥

सावणि सरस मना घण वरसहि रुति आए ॥

Saava(nn)i saras manaa gha(nn) varasahi ruti aae ||

(ਹਾੜ ਦੀ ਅੱਤ ਦਰਜੇ ਦੀ ਤਪਸ਼ ਵਿਚ ਘਾਹ ਆਦਿਕ ਸੁੱਕ ਜਾਂਦੇ ਹਨ । ਉਸ ਤਪਸ਼ ਦੇ ਪਿਛੋਂ ਸਾਵਨ ਮਹੀਨੇ ਵਿਚ ਘਟਾਂ ਚੜ੍ਹਦੀਆਂ ਹਨ । ਪਸ਼ੂ ਪੰਛੀ ਮਨੁੱਖ ਤਾਂ ਕਿਤੇ ਰਹੇ, ਸੁੱਕਾ ਹੋਇਆ ਘਾਹ ਭੀ ਹਰਾ ਹੋ ਜਾਂਦਾ ਹੈ । ਉਸ ਦੀ ਹਰਿਆਵਲ ਵੇਖ ਕੇ ਹਰੇਕ ਪ੍ਰਾਣੀ ਬੋਲ ਉਠਦਾ ਹੈ-) ਹੇ ਮੇਰੇ ਮਨ! ਸਾਵਣ ਮਹੀਨੇ ਵਿਚ (ਵਰਖਾ ਦੀ) ਰੁੱਤ ਆ ਗਈ ਹੈ, ਬੱਦਲ ਵਰ੍ਹ ਰਹੇ ਹਨ, ਹੁਣ ਤੂੰ ਭੀ ਹਰਾ ਹੋ (ਤੂੰ ਭੀ ਉਮਾਹ ਵਿਚ ਆ) ।

हे मन ! सावन का मास सरस है, बादलों के बरसने का मौसम आ जाता है।

In Saawan, be happy, O my mind. The rainy season has come, and the clouds have burst into showers.

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਮੈ ਮਨਿ ਤਨਿ ਸਹੁ ਭਾਵੈ ਪਿਰ ਪਰਦੇਸਿ ਸਿਧਾਏ ॥

मै मनि तनि सहु भावै पिर परदेसि सिधाए ॥

Mai mani tani sahu bhaavai pir paradesi sidhaae ||

(ਪਰਦੇਸ ਗਏ ਪਤੀ ਦੀ ਨਾਰ ਦਾ ਹਿਰਦਾ ਕਾਲੀਆਂ ਘਟਾਂ ਨੂੰ ਵੇਖ ਕੇ ਤੜਪ ਉਠਦਾ ਹੈ । ਉਮਾਹ ਪੈਦਾ ਕਰਨ ਵਾਲੇ ਇਹ ਸਾਮਾਨ ਵਿਛੋੜੇ ਵਿਚ ਉਸ ਨੂੰ ਦੁਖਦਾਈ ਪ੍ਰਤੀਤ ਹੁੰਦੇ ਹਨ । ਬਿਰਹੋਂ ਵਿਚ ਉਹ ਇਉਂ ਆਖਦੀ ਹੈ- ਹੇ ਮਾਂ! ਇਹ ਬੱਦਲ ਵੇਖ ਵੇਖ ਕੇ) ਮੈਨੂੰ ਆਪਣਾ ਪਤੀ ਮਨ ਵਿਚ ਰੋਮ ਰੋਮ ਵਿਚ ਪਿਆਰਾ ਲੱਗ ਰਿਹਾ ਹੈ, ਪਰ ਮੇਰੇ ਪਤੀ ਜੀ ਤਾਂ ਪਰਦੇਸ ਗਏ ਹੋਏ ਹਨ ।

मेरे तन-मन को परदेस जाने वाला प्रियतम-प्रभु ही रुचता है।

My mind and body are pleased by my Lord, but my Beloved has gone away.

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਪਿਰੁ ਘਰਿ ਨਹੀ ਆਵੈ ਮਰੀਐ ਹਾਵੈ ਦਾਮਨਿ ਚਮਕਿ ਡਰਾਏ ॥

पिरु घरि नही आवै मरीऐ हावै दामनि चमकि डराए ॥

Piru ghari nahee aavai mareeai haavai daamani chamaki daraae ||

(ਜਿਤਨਾ ਚਿਰ) ਪਤੀ ਘਰ ਵਿਚ ਨਹੀਂ ਆਉਂਦਾ, ਮੈਂ ਹਾਹੁਕਿਆਂ ਨਾਲ ਮਰ ਰਹੀ ਹਾਂ, ਬਿਜਲੀ ਚਮਕ ਕੇ (ਸਗੋਂ) ਮੈਨੂੰ ਡਰਾ ਨਹੀਂ ਹੈ ।

अगर प्रियतम घर नहीं आता तो उसके बिना मरने के समान है और बिजली चमक-चमक कर डराती है।

My Beloved has not come home, and I am dying of the sorrow of separation. The lightning flashes, and I am scared.

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਸੇਜ ਇਕੇਲੀ ਖਰੀ ਦੁਹੇਲੀ ਮਰਣੁ ਭਇਆ ਦੁਖੁ ਮਾਏ ॥

सेज इकेली खरी दुहेली मरणु भइआ दुखु माए ॥

Sej ikelee kharee duhelee mara(nn)u bhaiaa dukhu maae ||

ਹੇ ਮਾਂ! (ਪਤੀ ਦੇ ਵਿਛੋੜੇ ਵਿਚ) ਮੇਰੀ ਸੱਖਣੀ ਸੇਜ ਮੈਨੂੰ ਬਹੁਤ ਦੁਖਦਾਈ ਹੋ ਰਹੀ ਹੈ, (ਪਤੀ ਤੋਂ ਵਿਛੋੜੇ ਦਾ) ਦੁੱਖ ਮੈਨੂੰ ਮੌਤ (ਬਰਾਬਰ) ਹੋ ਗਿਆ ਹੈ ।

हे माँ ! सेज अकेली है, उसके बिना दुखी हूँ और जुदाई का दुख मरने के समान है।

My bed is lonely, and I am suffering in agony. I am dying in pain, O my mother!

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਹਰਿ ਬਿਨੁ ਨੀਦ ਭੂਖ ਕਹੁ ਕੈਸੀ ਕਾਪੜੁ ਤਨਿ ਨ ਸੁਖਾਵਏ ॥

हरि बिनु नीद भूख कहु कैसी कापड़ु तनि न सुखावए ॥

Hari binu need bhookh kahu kaisee kaapa(rr)u tani na sukhaavae ||

(ਜਿਸ ਜੀਵ-ਇਸਤ੍ਰੀ ਦੇ ਅੰਦਰ ਪ੍ਰਭੂ-ਪਤੀ ਦਾ ਪਿਆਰ ਹੈ, ਬਿਰਹਣੀ ਨਾਰ ਵਾਂਗ) ਉਸ ਨੂੰ ਪ੍ਰਭੂ ਦੇ ਮਿਲਾਪ ਤੋਂ ਬਿਨਾ ਨਾਹ ਨੀਂਦ, ਨਾਹ ਭੁੱਖ । ਉਸ ਨੂੰ ਤਾਂ ਕੱਪੜਾ ਭੀ ਸਰੀਰ ਉਤੇ ਨਹੀਂ ਸੁਖਾਂਦਾ (ਸਰੀਰਕ ਸੁਖਾਂ ਦੇ ਕੋਈ ਭੀ ਸਾਧਨ ਉਸ ਦੇ ਮਨ ਨੂੰ ਧ੍ਰੂਹ ਨਹੀਂ ਪਾ ਸਕਦੇ) ।

प्रभु बिना नीद-भूख भी भला कैसी है, शरीर पर कोई वस्त्र भी अच्छा नहीं लगता।

Tell me - without the Lord, how can I sleep, or feel hungry? My clothes give no comfort to my body.

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਨਾਨਕ ਸਾ ਸੋਹਾਗਣਿ ਕੰਤੀ ਪਿਰ ਕੈ ਅੰਕਿ ਸਮਾਵਏ ॥੯॥

नानक सा सोहागणि कंती पिर कै अंकि समावए ॥९॥

Naanak saa sohaaga(nn)i kanttee pir kai ankki samaavae ||9||

ਹੇ ਨਾਨਕ! ਉਹੀ ਭਾਗਾਂ ਵਾਲੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੇ ਪਿਆਰ ਦੀ ਹੱਕਦਾਰ ਹੋ ਸਕਦੀ ਹੈ, ਜੋ ਸਦਾ ਪ੍ਰਭੂ ਦੀ ਯਾਦ ਵਿਚ ਲੀਨ ਰਹਿੰਦੀ ਹੈ ॥੯॥

गुरु नानक का कथन है कि वही सुहागिन है जो पति-प्रभु के संग लीन रहती है॥ ९॥

O Nanak, she alone is a happy soul-bride, who merges in the Being of her Beloved Husband Lord. ||9||

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108


ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ ॥

भादउ भरमि भुली भरि जोबनि पछुताणी ॥

Bhaadau bharami bhulee bhari jobani pachhutaa(nn)ee ||

ਭਾਦਰੋਂ (ਦਾ ਮਹੀਨਾ) ਆ ਗਿਆ ਹੈ । (ਪਰ) ਜੇਹੜੀ ਇਸਤ੍ਰੀ ਭਰ-ਜੋਬਨ ਵਿਚ (ਜੋਬਨ ਦੇ ਮਾਣ ਦੇ) ਭੁਲੇਖੇ ਵਿਚ ਗ਼ਲਤੀ ਖਾ ਗਈ, ਉਸ ਨੂੰ (ਪਤੀ ਦੇ ਵਿਛੋੜੇ ਵਿਚ) ਪਛਤਾਣਾ ਹੀ ਪਿਆ

भादों के महीने में भ्रम में भूली यौवन में मस्त जीव रूपी नारी पछताती है।

In Bhaadon, the young woman is confused by doubt; later, she regrets and repents.

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ ॥

जल थल नीरि भरे बरस रुते रंगु माणी ॥

Jal thal neeri bhare baras rute ranggu maa(nn)ee ||

ਵਰਖਾ ਰੁੱਤ ਵਿਚ ਟੋਏ ਟਿੱਬੇ ਪਾਣੀ ਨਾਲ ਭਰੇ ਹੋਏ ਹਨ, (ਇਸ ਨਜ਼ਾਰੇ ਦਾ) ਰੰਗ ਮਾਣਿਆ ਜਾ ਸਕਦਾ ਹੈ । (ਪਰ ਭਰਮ ਵਿੱਚ ਭੁੱਲੀ ਜੀਵ-ਇਸਤ੍ਰੀ ਨੂੰ ਨੀਰ-ਭਰੇ ਥਾਂ ਚੰਗੇ ਨਾਹ ਲੱਗੇ) ।

आनंदमय बरसात के मौसम में जल-थल पानी से भर जाते हैं,"

The lakes and fields are overflowing with water; the rainy season has come - the time to celebrate!

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ ॥

बरसै निसि काली किउ सुखु बाली दादर मोर लवंते ॥

Barasai nisi kaalee kiu sukhu baalee daadar mor lavantte ||

ਕਾਲੀ ਰਾਤ ਨੂੰ ਮੀਂਹ ਵਰ੍ਹਦਾ ਹੈ, ਡੱਡੂ ਗੁੜੈਂ ਗੁੜੈਂ ਕਰਦੇ ਹਨ, ਮੋਰ ਕੁਹਕਦੇ ਹਨ, (ਪਰ ਪਤੀ ਤੋਂ ਵਿਛੁੜੀ) ਨਾਰ ਨੂੰ (ਇਸ ਸੁਹਾਵਣੇ ਰੰਗ ਤੋਂ) ਆਨੰਦ ਨਹੀਂ ਮਿਲਦਾ ।

काली रात में मेघ बरसते हैं, मेंढक-मोर बोलते हैं, जीव रूपी नारी को भला कैसे सुख हो सकता है।

In the dark of night it rains; how can the young bride find peace? The frogs and peacocks send out their noisy calls.

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ ॥

प्रिउ प्रिउ चवै बबीहा बोले भुइअंगम फिरहि डसंते ॥

Priu priu chavai babeehaa bole bhuianggam phirahi dasantte ||

ਪਪੀਹਾ ਭੀ 'ਪ੍ਰਿਉ ਪ੍ਰਿਉ' ਕਰਦਾ ਹੈ, (ਪਰ) ਉਸ ਨੂੰ ਤਾਂ (ਭਾਦਰੋਂ ਵਿਚ ਇਹੀ ਦਿੱਸਦਾ ਹੈ ਕਿ) ਸੱਪ ਡੰਗਦੇ ਫਿਰਦੇ ਹਨ,

पपीहा प्रिय-प्रिय बोलता है और सांप डंसते रहते हैं।

"Pri-o! Pri-o! Beloved! Beloved!" cries the rainbird, while the snakes slither around, biting.

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ ॥

मछर डंग साइर भर सुभर बिनु हरि किउ सुखु पाईऐ ॥

Machhar dangg saair bhar subhar binu hari kiu sukhu paaeeai ||

ਮੱਛਰ ਡੰਗ ਮਾਰਦੇ ਹਨ । ਚੁਫੇਰੇ ਛੱਪੜ-ਤਲਾਬ (ਮੀਂਹ ਦੇ ਪਾਣੀ ਨਾਲ) ਨਕਾ-ਨਕ ਭਰੇ ਹੋਏ ਹਨ (ਬਿਰਹਣੀ ਨਾਰ ਨੂੰ ਇਸ ਵਿਚ ਕੋਈ ਸੁਹਜ-ਸੁਆਦ ਨਹੀਂ ਦਿੱਸਦਾ) । (ਇਸੇ ਤਰ੍ਹਾਂ ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਤੋਂ ਵਿਛੋੜੇ ਦਾ ਅਹਿਸਾਸ ਹੋ ਜਾਂਦਾ ਹੈ, ਉਸ ਨੂੰ) ਪ੍ਰਭੂ ਦੀ ਯਾਦ ਤੋਂ ਬਿਨਾ (ਹੋਰ ਕਿਸੇ ਰੰਗ-ਤਮਾਸ਼ੇ ਵਿਚ) ਆਤਮਕ ਆਨੰਦ ਨਹੀਂ ਮਿਲਦਾ ।

मच्छर काटते रहते हैं, सरोवर जल से भर जाते हैं, मगर प्रभु के बिना सुख कैसे प्राप्त हो सकता है।

The mosquitoes bite and sting, and the ponds are filled to overflowing; without the Lord, how can she find peace?

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਨਾਨਕ ਪੂਛਿ ਚਲਉ ਗੁਰ ਅਪੁਨੇ ਜਹ ਪ੍ਰਭੁ ਤਹ ਹੀ ਜਾਈਐ ॥੧੦॥

नानक पूछि चलउ गुर अपुने जह प्रभु तह ही जाईऐ ॥१०॥

Naanak poochhi chalau gur apune jah prbhu tah hee jaaeeai ||10||

ਹੇ ਨਾਨਕ! ਮੈਂ ਤਾਂ ਆਪਣੇ ਗੁਰੂ ਦੀ ਸਿੱਖਿਆ ਉਤੇ ਤੁਰ ਕੇ (ਉਸ ਦੇ ਦੱਸੇ ਰਾਹ ਉਤੇ) ਤੁਰਾਂਗੀ, ਜਿਥੇ ਪ੍ਰਭੂ-ਪਤੀ ਮਿਲ ਸਕਦਾ ਹੋਵੇ, ਉਥੇ ਹੀ ਜਾਵਾਂਗੀ ॥੧੦॥

गुरु नानक का कथन है कि अपने गुरु से पूछकर वहाँ चले जाना चाहिए, जहाँ प्रभु है॥ १०॥

O Nanak, I will go and ask my Guru; wherever God is, there I will go. ||10||

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108


ਅਸੁਨਿ ਆਉ ਪਿਰਾ ਸਾ ਧਨ ਝੂਰਿ ਮੁਈ ॥

असुनि आउ पिरा सा धन झूरि मुई ॥

Asuni aau piraa saa dhan jhoori muee ||

(ਭਾਦਰੋਂ ਦੇ ਘੁੰਮੇ ਤੇ ਤ੍ਰਾਟਕੇ ਲੰਘਣ ਤੇ) ਅੱਸੂ (ਦੀ ਮਿੱਠੀ ਰੁੱਤ) ਵਿਚ (ਇਸਤ੍ਰੀ ਦੇ ਦਿਲ ਵਿਚ ਪਤੀ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ । ਤਿਵੇਂ ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਦੇ ਵਿਛੋੜੇ ਵਿਚ ਕਾਮਾਦਿਕ ਵੈਰੀਆਂ ਦੇ ਹੱਲਿਆਂ ਦੇ ਦੁੱਖ ਵੇਖ ਲਏ ਹਨ, ਉਹ ਅਰਦਾਸ ਕਰਦੀ ਹੈ-) ਹੇ ਪ੍ਰਭੂ-ਪਤੀ! (ਮੇਰੇ ਹਿਰਦੇ ਵਿਚ) ਆ ਵੱਸ (ਤੈਥੋਂ ਵਿਛੁੜ ਕੇ) ਮੈਂ ਹਾਹੁਕੇ ਲੈ ਲੈ ਕੇ ਆਤਮਕ ਮੌਤੇ ਮਰ ਰਹੀ ਹਾਂ ।

आश्विन के महीने में हे प्रियतम-प्रभु ! तुम चले आओ, क्योंकि जीव-स्त्री चिंता में मर रही है,"

In Assu, come, my Beloved; the soul-bride is grieving to death.

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਤਾ ਮਿਲੀਐ ਪ੍ਰਭ ਮੇਲੇ ਦੂਜੈ ਭਾਇ ਖੁਈ ॥

ता मिलीऐ प्रभ मेले दूजै भाइ खुई ॥

Taa mileeai prbh mele doojai bhaai khuee ||

ਮਾਇਕ ਪਦਾਰਥਾਂ ਦੇ ਮੋਹ ਵਿਚ ਫਸ ਕੇ ਮੈਂ ਔਝੜੇ ਪਈ ਹੋਈ ਹਾਂ । ਹੇ ਪ੍ਰਭੂ! ਤੈਨੂੰ ਤਦੋਂ ਹੀ ਮਿਲ ਸਕੀਦਾ ਹੈ ਜੇ ਤੂੰ ਆਪ ਮਿਲਾਏਂ ।

अगर प्रभु मिलाप करे तो ही मिलन होता है, अन्यथा द्वैत-भावना में विचलित होती है।

She can only meet Him, when God leads her to meet Him; she is ruined by the love of duality.

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108

ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ ॥

झूठि विगुती ता पिर मुती कुकह काह सि फुले ॥

Jhoothi vigutee taa pir mutee kukah kaah si phule ||

(ਜਦੋਂ ਤੋਂ) ਦੁਨੀਆ ਦੇ ਝੂਠੇ ਮੋਹ ਵਿਚ ਫਸ ਕੇ ਮੈਂ ਖ਼ੁਆਰ ਹੋ ਰਹੀ ਹਾਂ, ਤਦੋਂ ਤੋਂ, ਹੇ ਪਤੀ! ਤੈਥੋਂ ਵਿਛੁੜੀ ਹੋਈ ਹਾਂ । ਪਿਲਛੀ ਤੇ ਕਾਹੀ (ਦੇ ਸੁਫ਼ੈਦ ਬੂਰ ਵਾਂਗ ਮੇਰੇ ਕੇਸ) ਚਿੱਟੇ ਹੋ ਗਏ ਹਨ ।

झुठ में लिप्त रहने के कारण नष्ट हो गई है, तभी प्रियतम ने त्याग दिया है, अब सरकण्डे में भी फूल आ चुके हैं (अर्थात् यौवन समाप्त हो गया और बुढ़ापा आ गया)"

If she is plundered by falsehood, then her Beloved forsakes her. Then, the white flowers of old age blossom in my hair.

Guru Nanak Dev ji / Raag Tukhari / Barah Maah (M: 1) / Guru Granth Sahib ji - Ang 1108


Download SGGS PDF Daily Updates ADVERTISE HERE