ANG 1091, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਭੋਲਤਣਿ ਭੈ ਮਨਿ ਵਸੈ ਹੇਕੈ ਪਾਧਰ ਹੀਡੁ ॥

भोलतणि भै मनि वसै हेकै पाधर हीडु ॥

Bholata(nn)i bhai mani vasai hekai paadhar heedu ||

ਉਹੀ ਇਕ ਹਿਰਦਾ ਸਰਲ ਹੈ ਜਿਸ ਹਿਰਦੇ ਵਿਚ ਭੋਲਾ-ਪਨ ਤੇ (ਰੱਬੀ) ਡਰ ਦੇ ਕਾਰਨ (ਰੱਬ ਆਪ) ਵੱਸਦਾ ਹੈ ।

भोलापन और प्रभु-भय मन में वास करे तो हृदय में से ही एक (प्रभु-मिलन का) रास्ता है।

The Fear of God abides in the mind of the innocent; this is the straight path to the One Lord.

Guru Nanak Dev ji / Raag Maru / Maru ki vaar (M: 3) / Guru Granth Sahib ji - Ang 1091

ਅਤਿ ਡਾਹਪਣਿ ਦੁਖੁ ਘਣੋ ਤੀਨੇ ਥਾਵ ਭਰੀਡੁ ॥੧॥

अति डाहपणि दुखु घणो तीने थाव भरीडु ॥१॥

Ati daahapa(nn)i dukhu gha(nn)o teene thaav bhareedu ||1||

ਪਰ ਸਾੜੇ ਈਰਖਾ ਦੇ ਕਾਰਨ ਬਹੁਤ ਹੀ ਦੁੱਖ ਵਿਆਪਦਾ ਹੈ, ਮਨ ਬਾਣੀ ਤੇ ਸਰੀਰ ਤਿੰਨੇ ਹੀ ਭਰਿਸ਼ਟੇ ਰਹਿੰਦੇ ਹਨ ॥੧॥

अधिक ईष्या-द्वेष करने से बहुत दुख भोगना पड़ता है और इससे मन, तन एवं वाणी तीनों भ्र्ष्ट हो जाते हैं। १॥

Jealousy and envy bring terrible pain, and one is cursed throughout the three worlds. ||1||

Guru Nanak Dev ji / Raag Maru / Maru ki vaar (M: 3) / Guru Granth Sahib ji - Ang 1091

ਮਃ ੧ ॥

मः १ ॥

M:h 1 ||

महला १॥

First Mehl:

Guru Nanak Dev ji / Raag Maru / Maru ki vaar (M: 3) / Guru Granth Sahib ji - Ang 1091

ਮਾਂਦਲੁ ਬੇਦਿ ਸਿ ਬਾਜਣੋ ਘਣੋ ਧੜੀਐ ਜੋਇ ॥

मांदलु बेदि सि बाजणो घणो धड़ीऐ जोइ ॥

Maandalu bedi si baaja(nn)o gha(nn)o dha(rr)eeai joi ||

ਘਣਾ ਧੜਾ (ਭਾਵ, ਬਹੁਤੀ ਲੁਕਾਈ) ਤੱਕਦਾ ਹੈ ਉਸ ਢੋਲ ਨੂੰ (ਜੋ ਢੋਲ) ਵੇਦ ਨੇ ਵਜਾਇਆ {ਭਾਵ, ਕਰਮ ਕਾਂਡ ਦਾ ਰਸਤਾ} ।

जो लोग पक्षपात करते हैं, उनके लिए वेदों में भी अन्ध-भक्ति का ढोल बजता अनुभूत होता है।

The drum of the Vedas vibrates, bringing dispute and divisiveness.

Guru Nanak Dev ji / Raag Maru / Maru ki vaar (M: 3) / Guru Granth Sahib ji - Ang 1091

ਨਾਨਕ ਨਾਮੁ ਸਮਾਲਿ ਤੂ ਬੀਜਉ ਅਵਰੁ ਨ ਕੋਇ ॥੨॥

नानक नामु समालि तू बीजउ अवरु न कोइ ॥२॥

Naanak naamu samaali too beejau avaru na koi ||2||

ਹੇ ਨਾਨਕ! ਤੂੰ 'ਨਾਮ' ਸਿਮਰ, (ਇਸ ਤੋਂ ਛੁਟ) ਹੋਰ ਦੂਜਾ ਕੋਈ (ਸਹੀ ਰਸਤਾ) ਨਹੀਂ ਹੈ ॥੨॥

नानक का कथन है कि हे मानव ! तू ईश्वर का नाम-स्मरण कर, क्योंकि उसके अलावा अन्य कोई नहीं॥ २॥

O Nanak, contemplate the Naam, the Name of the Lord; there is none except Him. ||2||

Guru Nanak Dev ji / Raag Maru / Maru ki vaar (M: 3) / Guru Granth Sahib ji - Ang 1091

ਮਃ ੧ ॥

मः १ ॥

M:h 1 ||

महला १॥

First Mehl:

Guru Nanak Dev ji / Raag Maru / Maru ki vaar (M: 3) / Guru Granth Sahib ji - Ang 1091

ਸਾਗਰੁ ਗੁਣੀ ਅਥਾਹੁ ਕਿਨਿ ਹਾਥਾਲਾ ਦੇਖੀਐ ॥

सागरु गुणी अथाहु किनि हाथाला देखीऐ ॥

Saagaru gu(nn)ee athaahu kini haathaalaa dekheeai ||

(ਇਹ) ਤ੍ਰੈ-ਗੁਣੀ (ਸੰਸਾਰ) (ਮਾਨੋ) ਇਕ ਅੱਤ ਡੂੰਘਾ ਸਮੁੰਦਰ ਹੈ, ਇਸ ਦੀ ਹਾਥ ਕਿਸ ਨੇ ਲੱਭੀ ਹੈ?

तीन गुणों वाला संसार-सागर अथाह है, इसकी गहराई से कौन परिचित है।

The world-ocean of the three qualities is unfathomably deep; how can its bottom be seen?

Guru Nanak Dev ji / Raag Maru / Maru ki vaar (M: 3) / Guru Granth Sahib ji - Ang 1091

ਵਡਾ ਵੇਪਰਵਾਹੁ ਸਤਿਗੁਰੁ ਮਿਲੈ ਤ ਪਾਰਿ ਪਵਾ ॥

वडा वेपरवाहु सतिगुरु मिलै त पारि पवा ॥

Vadaa veparavaahu satiguru milai ta paari pavaa ||

ਜੇ ਸਤਿਗੁਰੂ (ਜੋ ਇਸ ਤ੍ਰਿਗੁਣੀ ਸੰਸਾਰ ਵਲੋਂ) ਬੜਾ ਬੇ-ਪਰਵਾਹ (ਹੈ) ਮਿਲ ਪਏ ਤਾਂ ਮੈਂ ਭੀ ਇਸ ਤੋਂ ਪਾਰ ਲੰਘ ਜਾਵਾਂ ।

यदि बड़ा बेपरवाह सतिगुरु मिल जाए तो इससे पार हो सकता हूँ।

If I meet with the great, self-sufficient True Guru, then I am carried across.

Guru Nanak Dev ji / Raag Maru / Maru ki vaar (M: 3) / Guru Granth Sahib ji - Ang 1091

ਮਝ ਭਰਿ ਦੁਖ ਬਦੁਖ ॥

मझ भरि दुख बदुख ॥

Majh bhari dukh badukh ||

ਇਸ ਸੰਸਾਰ-ਸਮੁੰਦਰ ਦਾ ਵਿਚਲਾ ਹਿੱਸਾ ਦੁੱਖਾਂ ਨਾਲ ਹੀ ਭਰਿਆ ਹੋਇਆ ਹੈ ।

इस संसार-सागर में निरा दुख ही भरा हुआ है।

This ocean is filled up with pain and suffering.

Guru Nanak Dev ji / Raag Maru / Maru ki vaar (M: 3) / Guru Granth Sahib ji - Ang 1091

ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ ॥੩॥

नानक सचे नाम बिनु किसै न लथी भुख ॥३॥

Naanak sache naam binu kisai na lathee bhukh ||3||

ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਕਿਸੇ ਦੀ ਭੀ (ਤ੍ਰਿਗੁਣੀ ਮਾਇਆ ਬਾਰੇ) ਭੁੱਖ ਨਹੀਂ ਉਤਰਦੀ ॥੩॥

हे नानक ! सच्चे नाम के बिना किसी की भी भूख दूर नहीं हुई॥ ३॥

O Nanak, without the True Name, no one's hunger is appeased. ||3||

Guru Nanak Dev ji / Raag Maru / Maru ki vaar (M: 3) / Guru Granth Sahib ji - Ang 1091

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Amardas ji / Raag Maru / Maru ki vaar (M: 3) / Guru Granth Sahib ji - Ang 1091

ਜਿਨੀ ਅੰਦਰੁ ਭਾਲਿਆ ਗੁਰ ਸਬਦਿ ਸੁਹਾਵੈ ॥

जिनी अंदरु भालिआ गुर सबदि सुहावै ॥

Jinee anddaru bhaaliaa gur sabadi suhaavai ||

ਸਤਿਗੁਰੂ ਦੇ ਸੋਹਣੇ ਸ਼ਬਦ ਦੀ ਰਾਹੀਂ ਜਿਨ੍ਹਾਂ ਨੇ ਆਪਣਾ ਮਨ ਖੋਜਿਆ ਹੈ,

जिन्होंने सुन्दर शब्द-गुरु द्वारा हृदय में ही सत्य को खोजा है,

Those who search their inner beings through the Word of the Guru's Shabad are exalted and adorned.

Guru Amardas ji / Raag Maru / Maru ki vaar (M: 3) / Guru Granth Sahib ji - Ang 1091

ਜੋ ਇਛਨਿ ਸੋ ਪਾਇਦੇ ਹਰਿ ਨਾਮੁ ਧਿਆਵੈ ॥

जो इछनि सो पाइदे हरि नामु धिआवै ॥

Jo ichhani so paaide hari naamu dhiaavai ||

ਉਹ ਹਰਿ-ਨਾਮ ਸਿਮਰਦੇ ਹਨ ਤੇ ਮਨ-ਇੱਛਤ ਫਲ ਪਾਂਦੇ ਹਨ ।

परमात्मा के नाम का चिंतन करके उन्होंने मनवांछित फल पा लिया है।

They obtain what they wish for, meditating on the Lord's Name.

Guru Amardas ji / Raag Maru / Maru ki vaar (M: 3) / Guru Granth Sahib ji - Ang 1091

ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ ਸੋ ਹਰਿ ਗੁਣ ਗਾਵੈ ॥

जिस नो क्रिपा करे तिसु गुरु मिलै सो हरि गुण गावै ॥

Jis no kripaa kare tisu guru milai so hari gu(nn) gaavai ||

ਜਿਸ ਮਨੁੱਖ ਉਤੇ ਪ੍ਰਭੂ ਮਿਹਰ ਕਰੇ ਉਸ ਨੂੰ ਗੁਰੂ ਮਿਲਦਾ ਹੈ ਤੇ ਉਹ ਪ੍ਰਭੂ ਦੇ ਗੁਣ ਗਾਂਦਾ ਹੈ ।

जिस पर कृपा करता है, उसे गुरु मिल जाता है और वह प्रभु के गुण गाता रहता है।

One who is blessed by God's Grace, meets with the Guru; he sings the Glorious Praises of the Lord.

Guru Amardas ji / Raag Maru / Maru ki vaar (M: 3) / Guru Granth Sahib ji - Ang 1091

ਧਰਮ ਰਾਇ ਤਿਨ ਕਾ ਮਿਤੁ ਹੈ ਜਮ ਮਗਿ ਨ ਪਾਵੈ ॥

धरम राइ तिन का मितु है जम मगि न पावै ॥

Dharam raai tin kaa mitu hai jam magi na paavai ||

ਧਰਮਰਾਜ ਉਹਨਾਂ ਦਾ ਮਿੱਤਰ ਬਣ ਜਾਂਦਾ ਹੈ ਉਹਨਾਂ ਨੂੰ ਉਹ ਜਮ ਦੇ ਰਾਹ ਤੇ ਨਹੀਂ ਪਾਂਦਾ ।

धर्मराज उसका मित्र बन जाता है और उसे यम-मार्ग में नहीं डालता

The Righteous Judge of Dharma is his friend; he does not have to walk on the Path of Death.

Guru Amardas ji / Raag Maru / Maru ki vaar (M: 3) / Guru Granth Sahib ji - Ang 1091

ਹਰਿ ਨਾਮੁ ਧਿਆਵਹਿ ਦਿਨਸੁ ਰਾਤਿ ਹਰਿ ਨਾਮਿ ਸਮਾਵੈ ॥੧੪॥

हरि नामु धिआवहि दिनसु राति हरि नामि समावै ॥१४॥

Hari naamu dhiaavahi dinasu raati hari naami samaavai ||14||

ਉਹ ਦਿਨ ਰਾਤ ਹਰਿ-ਨਾਮ ਸਿਮਰਦੇ ਹਨ ਤੇ ਹਰਿ-ਨਾਮ ਵਿਚ ਜੁੜੇ ਰਹਿੰਦੇ ਹਨ ॥੧੪॥

यह दिनरात प्रभु नाम का ध्यान करता रहता है और उस में ही समाहित हो जाता है॥१४॥

He meditates on the Lord's Name, day and night; he is absorbed and immersed in the Lord's Name. ||14||

Guru Amardas ji / Raag Maru / Maru ki vaar (M: 3) / Guru Granth Sahib ji - Ang 1091

ਸਲੋਕੁ ਮਃ ੧ ॥

सलोकु मः १ ॥

Saloku M: 1 ||

श्लोक महला १॥

Shalok, First Mehl:

Guru Nanak Dev ji / Raag Maru / Maru ki vaar (M: 3) / Guru Granth Sahib ji - Ang 1091

ਸੁਣੀਐ ਏਕੁ ਵਖਾਣੀਐ ਸੁਰਗਿ ਮਿਰਤਿ ਪਇਆਲਿ ॥

सुणीऐ एकु वखाणीऐ सुरगि मिरति पइआलि ॥

Su(nn)eeai eku vakhaa(nn)eeai suragi mirati paiaali ||

ਇਹੀ ਗੱਲ ਸੁਣੀਦੀ ਹੈ ਤੇ ਬਿਆਨ ਕੀਤੀ ਜਾ ਰਹੀ ਹੈ ਕਿ ਸੁਰਗ ਵਿਚ ਧਰਤੀ ਤੇ ਪਾਤਾਲ ਵਿਚ (ਤਿੰਨਾਂ ਹੀ ਲੋਕਾਂ ਵਿਚ) ਪ੍ਰਭੂ ਇਕ ਆਪ ਹੀ ਆਪ ਹੈ,

स्वर्गलोक, मृत्युलोक तथा पाताल लोक सब में एक ईश्वर का ही नाम यश सुना जाता एवं बखान होता है।

Listen to and speak the Name of the One Lord, who permeates the heavens, this world and the nether regions of the underworld.

Guru Nanak Dev ji / Raag Maru / Maru ki vaar (M: 3) / Guru Granth Sahib ji - Ang 1091

ਹੁਕਮੁ ਨ ਜਾਈ ਮੇਟਿਆ ਜੋ ਲਿਖਿਆ ਸੋ ਨਾਲਿ ॥

हुकमु न जाई मेटिआ जो लिखिआ सो नालि ॥

Hukamu na jaaee metiaa jo likhiaa so naali ||

ਉਸ ਦਾ ਹੁਕਮ ਉਲੰਘਿਆ ਨਹੀਂ ਜਾ ਸਕਦਾ, (ਜੀਆਂ ਦਾ) ਜੋ ਜੋ ਲੇਖ ਉਸ ਨੇ ਲਿਖਿਆ ਹੈ ਉਹੀ (ਹਰੇਕ ਜੀਵ ਨੂੰ) ਤੋਰ ਰਿਹਾ ਹੈ ।

उसका हुक्म मिटाया नहीं जा सकता, जो उसने तकदीर में लिख दिया है, वह जीव के साथ ही रहता है।

The Hukam of His Command cannot be erased; whatever He has written, shall go with the mortal.

Guru Nanak Dev ji / Raag Maru / Maru ki vaar (M: 3) / Guru Granth Sahib ji - Ang 1091

ਕਉਣੁ ਮੂਆ ਕਉਣੁ ਮਾਰਸੀ ਕਉਣੁ ਆਵੈ ਕਉਣੁ ਜਾਇ ॥

कउणु मूआ कउणु मारसी कउणु आवै कउणु जाइ ॥

Kau(nn)u mooaa kau(nn)u maarasee kau(nn)u aavai kau(nn)u jaai ||

(ਸੋ,) ਨਾਹ ਕੋਈ ਮਰਦਾ ਹੈ ਨਾਹ ਕੋਈ ਮਾਰਦਾ ਹੈ, ਨਾਹ ਕੋਈ ਜੰਮਦਾ ਹੈ ਨਾਹ ਕੋਈ ਮਰਦਾ ਹੈ ।

संसार में कौन मरा है, कौन मारता है, जीवन-मृत्यु के चक्र में कौन पड़ता है ?

Who has died, and who kills? Who comes and who goes?

Guru Nanak Dev ji / Raag Maru / Maru ki vaar (M: 3) / Guru Granth Sahib ji - Ang 1091

ਕਉਣੁ ਰਹਸੀ ਨਾਨਕਾ ਕਿਸ ਕੀ ਸੁਰਤਿ ਸਮਾਇ ॥੧॥

कउणु रहसी नानका किस की सुरति समाइ ॥१॥

Kau(nn)u rahasee naanakaa kis kee surati samaai ||1||

ਹੇ ਨਾਨਕ! ਉਹ ਆਪ ਹੀ ਆਨੰਦ ਲੈਣ ਵਾਲਾ ਹੈ, ਉਸ ਦੀ ਆਪਣੀ ਹੀ ਸੁਰਤ (ਆਪਣੇ ਆਪ ਵਿਚ) ਟਿਕੀ ਹੋਈ ਹੈ ॥੧॥

हे नानक ! कौन रहेगा? किस की आत्मा परम-सत्य में विलीन हो जाती है॥ १॥

Who is enraptured, O Nanak, and whose consciousness merges in the Lord? ||1||

Guru Nanak Dev ji / Raag Maru / Maru ki vaar (M: 3) / Guru Granth Sahib ji - Ang 1091

ਮਃ ੧ ॥

मः १ ॥

M:h 1 ||

महला १॥

First Mehl:

Guru Nanak Dev ji / Raag Maru / Maru ki vaar (M: 3) / Guru Granth Sahib ji - Ang 1091

ਹਉ ਮੁਆ ਮੈ ਮਾਰਿਆ ਪਉਣੁ ਵਹੈ ਦਰੀਆਉ ॥

हउ मुआ मै मारिआ पउणु वहै दरीआउ ॥

Hau muaa mai maariaa pau(nn)u vahai dareeaau ||

ਜਿਤਨਾ ਚਿਰ ਜੀਵ 'ਹਉਮੈ' ਦਾ ਮਾਰਿਆ ਹੋਇਆ ਹੈ ਉਸ ਦੇ ਅੰਦਰ ਤ੍ਰਿਸ਼ਨਾ ਦਾ ਦਰਿਆ ਵਹਿੰਦਾ ਰਹਿੰਦਾ ਹੈ ।

अहम्-भावना के कारण ही जीव मृत्यु को प्राप्त हुआ है, उसकी मैं-ममता ने उसे मारा है और उसके प्राण नदिया की तरह बहते हैं अर्थात् प्राणों से ही जीवन चलता है।

In egotism, he dies; possessiveness kills him, and the breath flows out like a river.

Guru Nanak Dev ji / Raag Maru / Maru ki vaar (M: 3) / Guru Granth Sahib ji - Ang 1091

ਤ੍ਰਿਸਨਾ ਥਕੀ ਨਾਨਕਾ ਜਾ ਮਨੁ ਰਤਾ ਨਾਇ ॥

त्रिसना थकी नानका जा मनु रता नाइ ॥

Trisanaa thakee naanakaa jaa manu rataa naai ||

ਪਰ, ਹੇ ਨਾਨਕ! ਜਦੋਂ ਮਨ 'ਨਾਮ' ਵਿਚ ਰੰਗਿਆ ਜਾਂਦਾ ਹੈ ਤਾਂ ਤ੍ਰਿਸ਼ਨਾ ਮੁੱਕ ਜਾਂਦੀ ਹੈ ।

हे नानक ! अगर मन प्रभु-नाम में लीन हो जाए तो तृष्णा मिट जाती है।

Desire is exhausted, O Nanak, only when the mind is imbued with the Name.

Guru Nanak Dev ji / Raag Maru / Maru ki vaar (M: 3) / Guru Granth Sahib ji - Ang 1091

ਲੋਇਣ ਰਤੇ ਲੋਇਣੀ ਕੰਨੀ ਸੁਰਤਿ ਸਮਾਇ ॥

लोइण रते लोइणी कंनी सुरति समाइ ॥

Loi(nn) rate loi(nn)ee kannee surati samaai ||

ਅੱਖਾਂ ਆਪਣੇ ਆਪ ਵਿਚ ਰੱਤੀਆਂ ਜਾਂਦੀਆਂ ਹਨ, (ਨਿੰਦਾ ਆਦਿਕ) ਸੁਣਨ ਦੀ ਤਾਂਘ ਕੰਨਾਂ ਵਿਚ ਹੀ ਲੀਨ ਹੋ ਜਾਂਦੀ ਹੈ ।

आँखें प्रभु-दर्शन में लीन हो जाती हैं और सुरति कानों द्वारा हरि-नाम में समा जाती है।

His eyes are imbued with the eyes of the Lord, and his ears ring with celestial consciousness.

Guru Nanak Dev ji / Raag Maru / Maru ki vaar (M: 3) / Guru Granth Sahib ji - Ang 1091

ਜੀਭ ਰਸਾਇਣਿ ਚੂਨੜੀ ਰਤੀ ਲਾਲ ਲਵਾਇ ॥

जीभ रसाइणि चूनड़ी रती लाल लवाइ ॥

Jeebh rasaai(nn)i choona(rr)ee ratee laal lavaai ||

ਜੀਭ 'ਨਾਮ' ਸਿਮਰ ਕੇ ਨਾਮ-ਰਸੈਣ ਵਿਚ ਰੰਗੀਜ ਕੇ ਸੋਹਣਾ ਲਾਲ ਬਣ ਜਾਂਦੀ ਹੈ ।

जीभ हरि-नाम रूपी औषधि पान करती रहती है और नाम जपकर प्रियतम के प्रेम में लीन रहती है।

His tongue drinks in the sweet nectar, dyed crimson by chanting the Name of the Beloved Lord.

Guru Nanak Dev ji / Raag Maru / Maru ki vaar (M: 3) / Guru Granth Sahib ji - Ang 1091

ਅੰਦਰੁ ਮੁਸਕਿ ਝਕੋਲਿਆ ਕੀਮਤਿ ਕਹੀ ਨ ਜਾਇ ॥੨॥

अंदरु मुसकि झकोलिआ कीमति कही न जाइ ॥२॥

Anddaru musaki jhakoliaa keemati kahee na jaai ||2||

ਮਨ ('ਨਾਮ' ਵਿਚ) ਮਹਕ ਕੇ ਲਪਟਾਂ ਦੇਂਦਾ ਹੈ । (ਐਸੇ ਜੀਵਨ ਵਾਲੇ ਦਾ) ਮੁੱਲ ਨਹੀਂ ਪੈ ਸਕਦਾ ॥੨॥

उसका हृदय नाम से सुगन्धित हो जाता है और उसका मूल्यांकन नहीं किया जा सकता॥ २॥

His inner being is drenched with the Lord's fragrance; his worth cannot be described. ||2||

Guru Nanak Dev ji / Raag Maru / Maru ki vaar (M: 3) / Guru Granth Sahib ji - Ang 1091

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Amardas ji / Raag Maru / Maru ki vaar (M: 3) / Guru Granth Sahib ji - Ang 1091

ਇਸੁ ਜੁਗ ਮਹਿ ਨਾਮੁ ਨਿਧਾਨੁ ਹੈ ਨਾਮੋ ਨਾਲਿ ਚਲੈ ॥

इसु जुग महि नामु निधानु है नामो नालि चलै ॥

Isu jug mahi naamu nidhaanu hai naamo naali chalai ||

ਮਨੁੱਖਾ ਜਨਮ ਵਿਚ (ਜੀਵ ਲਈ ਪਰਮਾਤਮਾ ਦਾ) ਨਾਮ ਹੀ (ਅਸਲ) ਖ਼ਜ਼ਾਨਾ ਹੈ, 'ਨਾਮ' ਹੀ (ਇਥੋਂ ਮਨੁੱਖ ਦੇ) ਨਾਲ ਜਾਂਦਾ ਹੈ,

इस जग में परमात्मा का नाम ही सुखों का भण्डार है और केवल नाम ही साथ जाता है।

In this age, the Naam, the Name of the Lord, is the treasure. Only the Naam goes along in the end.

Guru Amardas ji / Raag Maru / Maru ki vaar (M: 3) / Guru Granth Sahib ji - Ang 1091

ਏਹੁ ਅਖੁਟੁ ਕਦੇ ਨ ਨਿਖੁਟਈ ਖਾਇ ਖਰਚਿਉ ਪਲੈ ॥

एहु अखुटु कदे न निखुटई खाइ खरचिउ पलै ॥

Ehu akhutu kade na nikhutaee khaai kharachiu palai ||

ਇਹ ਨਾਮ-ਖ਼ਜ਼ਾਨਾ ਅਮੁੱਕ ਹੈ ਕਦੇ ਮੁੱਕਦਾ ਨਹੀਂ, ਬੇਸ਼ਕ ਖਾਓ ਖਰਚੋ ਤੇ ਪੱਲੇ ਬੰਨ੍ਹੋ ।

यह नाम-भण्डार अक्षय है और कभी समाप्त नहीं होता, खाने एवं खर्च करने पर भी इसमें वृद्धि ही होती है।

It is inexhaustible; it is never empty, no matter how much one may eat, consume or spend.

Guru Amardas ji / Raag Maru / Maru ki vaar (M: 3) / Guru Granth Sahib ji - Ang 1091

ਹਰਿ ਜਨ ਨੇੜਿ ਨ ਆਵਈ ਜਮਕੰਕਰ ਜਮਕਲੈ ॥

हरि जन नेड़ि न आवई जमकंकर जमकलै ॥

Hari jan ne(rr)i na aavaee jamakankkar jamakalai ||

(ਫਿਰ, ਇਸ ਖ਼ਜ਼ਾਨੇ ਵਾਲੇ) ਭਗਤ ਜਨ ਦੇ ਨੇੜੇ ਜਮਕਾਲ ਜਮਦੂਤ ਭੀ ਨਹੀਂ ਆਉਂਦੇ ।

यमराज के यमदूत भी भक्तजनों के निकट नहीं आते।

The Messenger of Death does not even approach the humble servant of the Lord.

Guru Amardas ji / Raag Maru / Maru ki vaar (M: 3) / Guru Granth Sahib ji - Ang 1091

ਸੇ ਸਾਹ ਸਚੇ ਵਣਜਾਰਿਆ ਜਿਨ ਹਰਿ ਧਨੁ ਪਲੈ ॥

से साह सचे वणजारिआ जिन हरि धनु पलै ॥

Se saah sache va(nn)ajaariaa jin hari dhanu palai ||

ਜਿਨ੍ਹਾਂ ਨੇ ਨਾਮ-ਧਨ ਇਕੱਠਾ ਕੀਤਾ ਹੈ ਉਹੀ ਸੱਚੇ ਸ਼ਾਹ ਹਨ ਉਹੀ ਸੱਚੇ ਵਪਾਰੀ ਹਨ ।

जिनके पास हरि-नाम रूपी धन है, वही सच्चे शाह एवं व्यापारी हैं।

They alone are the true bankers and traders, who have the wealth of the Lord in their laps.

Guru Amardas ji / Raag Maru / Maru ki vaar (M: 3) / Guru Granth Sahib ji - Ang 1091

ਹਰਿ ਕਿਰਪਾ ਤੇ ਹਰਿ ਪਾਈਐ ਜਾ ਆਪਿ ਹਰਿ ਘਲੈ ॥੧੫॥

हरि किरपा ते हरि पाईऐ जा आपि हरि घलै ॥१५॥

Hari kirapaa te hari paaeeai jaa aapi hari ghalai ||15||

ਇਹ ਨਾਮ-ਧਨ ਪਰਮਾਤਮਾ ਦੀ ਮਿਹਰ ਨਾਲ ਮਿਲਦਾ ਹੈ ਜਦੋਂ ਉਹ ਆਪ (ਗੁਰੂ ਨੂੰ ਜਗਤ ਵਿਚ) ਭੇਜਦਾ ਹੈ ॥੧੫॥

परमात्मा को उसकी कृपा से ही पाया जा सकता है, यदि वह स्वयं प्रदान कर दे॥१५॥

By the Lord's Mercy, one finds the Lord, only when the Lord Himself sends for him. ||15||

Guru Amardas ji / Raag Maru / Maru ki vaar (M: 3) / Guru Granth Sahib ji - Ang 1091

ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३॥

Shalok, Third Mehl:

Guru Amardas ji / Raag Maru / Maru ki vaar (M: 3) / Guru Granth Sahib ji - Ang 1091

ਮਨਮੁਖ ਵਾਪਾਰੈ ਸਾਰ ਨ ਜਾਣਨੀ ਬਿਖੁ ਵਿਹਾਝਹਿ ਬਿਖੁ ਸੰਗ੍ਰਹਹਿ ਬਿਖ ਸਿਉ ਧਰਹਿ ਪਿਆਰੁ ॥

मनमुख वापारै सार न जाणनी बिखु विहाझहि बिखु संग्रहहि बिख सिउ धरहि पिआरु ॥

Manamukh vaapaarai saar na jaa(nn)anee bikhu vihaajhahi bikhu sanggrhahi bikh siu dharahi piaaru ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਅਸਲ) ਵਪਾਰ ਦੀ ਕਦਰ ਨਹੀਂ ਜਾਣਦੇ, ਉਹ ਮਾਇਆ ਦਾ ਸੌਦਾ ਕਰਦੇ ਹਨ, ਮਾਇਆ ਜੋੜਦੇ ਹਨ ਤੇ ਮਾਇਆ ਨਾਲ ਹੀ ਪਿਆਰ ਕਰਦੇ ਹਨ;

स्वेच्छाचारी सच्चे व्यापार के महत्व को नहीं जानते, अत: वे विष ही खरीदते, विष ही संचित करते और विष से ही प्रेम करते हैं।

The self-willed manmukh does not appreciate the excellence of trading in Truth. He deals in poison, collects poison, and is in love with poison.

Guru Amardas ji / Raag Maru / Maru ki vaar (M: 3) / Guru Granth Sahib ji - Ang 1091

ਬਾਹਰਹੁ ਪੰਡਿਤ ਸਦਾਇਦੇ ਮਨਹੁ ਮੂਰਖ ਗਾਵਾਰ ॥

बाहरहु पंडित सदाइदे मनहु मूरख गावार ॥

Baaharahu panddit sadaaide manahu moorakh gaavaar ||

ਉਹ ਬਾਹਰੋਂ ਤਾਂ ਵਿਦਵਾਨ ਅਖਵਾਂਦੇ ਹਨ ਪਰ ਅਸਲ ਵਿਚ ਮੂਰਖ ਹਨ ਗੰਵਾਰ ਹਨ,

वे बाहर से तो पण्डित-विद्वान कहलवाते हैं, किन्तु मन से मूर्ख एवं गंवार ही सिद्ध होते हैं।

Outwardly, they call themselves Pandits, religious scholars, but in their minds they are foolish and ignorant.

Guru Amardas ji / Raag Maru / Maru ki vaar (M: 3) / Guru Granth Sahib ji - Ang 1091

ਹਰਿ ਸਿਉ ਚਿਤੁ ਨ ਲਾਇਨੀ ਵਾਦੀ ਧਰਨਿ ਪਿਆਰੁ ॥

हरि सिउ चितु न लाइनी वादी धरनि पिआरु ॥

Hari siu chitu na laainee vaadee dharani piaaru ||

(ਕਿਉਂਕਿ) ਉਹ ਪ੍ਰਭੂ ਨਾਲ ਤਾਂ ਮਨ ਨਹੀਂ ਲਾਂਦੇ (ਵਿੱਦਿਆ ਦੇ ਆਸਰੇ) ਚਰਚਾ ਵਿਚ ਪਿਆਰ ਕਰਦੇ ਹਨ,

ऐसे व्यक्ति परमात्मा की स्मृति में चित नहीं लगाते, मगर वाद-विवाद एवं झगड़ों में इनकी रुचि बनी रहती है।

They do not focus their consciousness on the Lord; they love to engage in arguments.

Guru Amardas ji / Raag Maru / Maru ki vaar (M: 3) / Guru Granth Sahib ji - Ang 1091

ਵਾਦਾ ਕੀਆ ਕਰਨਿ ਕਹਾਣੀਆ ਕੂੜੁ ਬੋਲਿ ਕਰਹਿ ਆਹਾਰੁ ॥

वादा कीआ करनि कहाणीआ कूड़ु बोलि करहि आहारु ॥

Vaadaa keeaa karani kahaa(nn)eeaa koo(rr)u boli karahi aahaaru ||

ਚਰਚਾ ਦੀਆਂ ਹੀ ਨਿੱਤ ਗੱਲਾਂ ਕਰਦੇ ਹਨ; ਤੇ ਰੋਜ਼ੀ ਕਮਾਂਦੇ ਹਨ ਕੂੜ ਬੋਲ ਕੇ ।

वे नित्य ही वाद-विवाद अथवा लड़ाई-झगड़े की कहानियाँ करते रहते हैं और झूठ करते हैं।

They speak to cause arguments, and earn their living by telling lies.

Guru Amardas ji / Raag Maru / Maru ki vaar (M: 3) / Guru Granth Sahib ji - Ang 1091

ਜਗ ਮਹਿ ਰਾਮ ਨਾਮੁ ਹਰਿ ਨਿਰਮਲਾ ਹੋਰੁ ਮੈਲਾ ਸਭੁ ਆਕਾਰੁ ॥

जग महि राम नामु हरि निरमला होरु मैला सभु आकारु ॥

Jag mahi raam naamu hari niramalaa horu mailaa sabhu aakaaru ||

(ਅਸਲ ਗੱਲ ਇਹ ਹੈ ਕਿ) ਨਾਮ ਸਿਮਰਨਾ ਹੀ ਜਗਤ ਵਿਚ (ਪਵਿਤ੍ਰ ਕੰਮ) ਹੈ, ਹੋਰ ਜੋ ਕੁਝ ਦਿੱਸ ਰਿਹਾ ਹੈ (ਇਸ ਦਾ ਆਹਰ) ਮੈਲ ਪੈਦਾ ਕਰਦਾ ਹੈ ।

जगत् में राम नाम ही अत्यंत निर्मल है, अन्य समूचा आकार ही मैला है।

In this world, only the Lord's Name is immaculate and pure. All other objects of creation are polluted.

Guru Amardas ji / Raag Maru / Maru ki vaar (M: 3) / Guru Granth Sahib ji - Ang 1091

ਨਾਨਕ ਨਾਮੁ ਨ ਚੇਤਨੀ ਹੋਇ ਮੈਲੇ ਮਰਹਿ ਗਵਾਰ ॥੧॥

नानक नामु न चेतनी होइ मैले मरहि गवार ॥१॥

Naanak naamu na chetanee hoi maile marahi gavaar ||1||

ਹੇ ਨਾਨਕ! ਜੋ 'ਨਾਮ' ਨਹੀਂ ਸਿਮਰਦੇ ਉਹ ਮੂਰਖ ਨੀਵੇਂ ਜੀਵਨ ਵਾਲੇ ਹੋ ਕੇ ਆਤਮਕ ਮੌਤ ਸਹੇੜਦੇ ਹਨ ॥੧॥

हे नानक ! जो ईश्वर का नाम-स्मरण नहीं करते और ऐसे गंवार मैले होकर ही मरते हैं।

O Nanak, those who do not remember the Naam, the Name of the Lord, are polluted; they die in ignorance. ||1||

Guru Amardas ji / Raag Maru / Maru ki vaar (M: 3) / Guru Granth Sahib ji - Ang 1091

ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Maru / Maru ki vaar (M: 3) / Guru Granth Sahib ji - Ang 1091

ਦੁਖੁ ਲਗਾ ਬਿਨੁ ਸੇਵਿਐ ਹੁਕਮੁ ਮੰਨੇ ਦੁਖੁ ਜਾਇ ॥

दुखु लगा बिनु सेविऐ हुकमु मंने दुखु जाइ ॥

Dukhu lagaa binu seviai hukamu manne dukhu jaai ||

(ਪ੍ਰਭੂ ਦਾ) ਸਿਮਰਨ ਕਰਨ ਤੋਂ ਬਿਨਾ ਮਨੁੱਖ ਨੂੰ ਦੁੱਖ ਵਿਆਪਦਾ ਹੈ, ਜਦੋਂ (ਪ੍ਰਭੂ ਦਾ) ਹੁਕਮ ਮੰਨਦਾ ਹੈ (ਭਾਵ, ਰਜ਼ਾ ਵਿਚ ਤੁਰਦਾ ਹੈ) ਤਾਂ ਦੁੱਖ ਦੂਰ ਹੋ ਜਾਂਦਾ ਹੈ,

ईश्वर की उपासना के बिना दुख ही प्राप्त हुआ है, परन्तु उसका हुक्म मानने से दुख-दर्द दूर हो जाता है।

Without serving the Lord, he suffers in pain; accepting the Hukam of God's Command, pain is gone.

Guru Amardas ji / Raag Maru / Maru ki vaar (M: 3) / Guru Granth Sahib ji - Ang 1091

ਆਪੇ ਦਾਤਾ ਸੁਖੈ ਦਾ ਆਪੇ ਦੇਇ ਸਜਾਇ ॥

आपे दाता सुखै दा आपे देइ सजाइ ॥

Aape daataa sukhai daa aape dei sajaai ||

(ਕਿਉਂਕਿ ਪ੍ਰਭੂ) ਆਪ ਹੀ ਸੁਖ ਦੇਣ ਵਾਲਾ ਹੈ ਤੇ ਆਪ ਹੀ ਸਜ਼ਾ ਦੇਣ ਵਾਲਾ ਹੈ ।

वह स्वयं ही सुख देने वाला है और स्वयं ही जीवों को कर्मो के अनुसार दण्ड देता है।

He Himself is the Giver of peace; He Himself awards punishment.

Guru Amardas ji / Raag Maru / Maru ki vaar (M: 3) / Guru Granth Sahib ji - Ang 1091

ਨਾਨਕ ਏਵੈ ਜਾਣੀਐ ਸਭੁ ਕਿਛੁ ਤਿਸੈ ਰਜਾਇ ॥੨॥

नानक एवै जाणीऐ सभु किछु तिसै रजाइ ॥२॥

Naanak evai jaa(nn)eeai sabhu kichhu tisai rajaai ||2||

ਹੇ ਨਾਨਕ! ਹੁਕਮ ਵਿਚ ਤੁਰਿਆਂ ਹੀ ਇਹ ਸਮਝ ਪੈਂਦੀ ਹੈ ਕਿ ਸਭ ਕੁਝ ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ ॥੨॥

हे नानक ! इस तरह समझ लो कि सबकुछ उसकी रज़ा में हो रहा है॥ २॥

O Nanak, know this well; all that happens is according to His Will. ||2||

Guru Amardas ji / Raag Maru / Maru ki vaar (M: 3) / Guru Granth Sahib ji - Ang 1091

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Amardas ji / Raag Maru / Maru ki vaar (M: 3) / Guru Granth Sahib ji - Ang 1091

ਹਰਿ ਨਾਮ ਬਿਨਾ ਜਗਤੁ ਹੈ ਨਿਰਧਨੁ ਬਿਨੁ ਨਾਵੈ ਤ੍ਰਿਪਤਿ ਨਾਹੀ ॥

हरि नाम बिना जगतु है निरधनु बिनु नावै त्रिपति नाही ॥

Hari naam binaa jagatu hai niradhanu binu naavai tripati naahee ||

ਪ੍ਰਭੂ ਦੇ 'ਨਾਮ' ਤੋਂ ਬਿਨਾ ਜਗਤ ਕੰਗਾਲ ਹੈ (ਕਿਉਂਕਿ ਭਾਵੇਂ ਕਿਤਨੀ ਹੀ ਮਾਇਆ ਜੋੜ ਲਏ) 'ਨਾਮ' ਤੋਂ ਬਿਨਾ ਸੰਤੋਖ ਨਹੀਂ ਆਉਂਦਾ ।

परमेश्वर के नाम बिना समूचा जगत् निर्धन है और नाम के बिना तृप्ति नहीं होती।

Without the Lord's Name the world is poor. Without the Name no one is satisfied.

Guru Amardas ji / Raag Maru / Maru ki vaar (M: 3) / Guru Granth Sahib ji - Ang 1091

ਦੂਜੈ ਭਰਮਿ ਭੁਲਾਇਆ ਹਉਮੈ ਦੁਖੁ ਪਾਹੀ ॥

दूजै भरमि भुलाइआ हउमै दुखु पाही ॥

Doojai bharami bhulaaiaa haumai dukhu paahee ||

ਮਾਇਆ ਦੇ ਮੋਹ ਕਰਕੇ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਹਉਮੈ ਦੇ ਕਾਰਨ ਹੀ ਜੀਵ ਦੁੱਖ ਪਾਂਦੇ ਹਨ ।

जो मनुष्य द्वैतभाव द्वारा भ्रम में भूला रहता है, वह अहंम् के कारण दुख ही पाता है।

He is deluded by duality and doubt. In egotism, he suffers in pain.

Guru Amardas ji / Raag Maru / Maru ki vaar (M: 3) / Guru Granth Sahib ji - Ang 1091

Download SGGS PDF Daily Updates ADVERTISE HERE