ANG 1084, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸਚੁ ਕਮਾਵੈ ਸੋਈ ਕਾਜੀ ॥

सचु कमावै सोई काजी ॥

Sachu kamaavai soee kaajee ||

ਹੇ ਖ਼ੁਦਾ ਦੇ ਬੰਦੇ! ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਅੱਲਾ ਦੀ ਬੰਦਗੀ ਕਰਦਾ ਹੈ ਉਹ ਹੈ (ਅਸਲ) ਕਾਜ਼ੀ ।

सत्य का आचरण अपनाने वाला ही सच्चा काजी हैं।

He alone is a Qazi, who practices the Truth.

Guru Arjan Dev ji / Raag Maru / Solhe / Guru Granth Sahib ji - Ang 1084

ਜੋ ਦਿਲੁ ਸੋਧੈ ਸੋਈ ਹਾਜੀ ॥

जो दिलु सोधै सोई हाजी ॥

Jo dilu sodhai soee haajee ||

ਜਿਹੜਾ ਮਨੁੱਖ ਆਪਣੇ ਦਿਲ ਨੂੰ ਪਵਿੱਤਰ ਰੱਖਣ ਦਾ ਜਤਨ ਕਰਦਾ ਰਹਿੰਦਾ ਹੈ ਉਹੀ ਹੈ (ਅਸਲ) ਹੱਜ ਕਰਨ ਵਾਲਾ ।

जो अपने दिल को शुद्ध कर लेता है, वास्तव में वहीं मक्के का हज्ज़ करने वाला हाजी है।

He alone is a Haji, a pilgrim to Mecca, who purifies his heart.

Guru Arjan Dev ji / Raag Maru / Solhe / Guru Granth Sahib ji - Ang 1084

ਸੋ ਮੁਲਾ ਮਲਊਨ ਨਿਵਾਰੈ ਸੋ ਦਰਵੇਸੁ ਜਿਸੁ ਸਿਫਤਿ ਧਰਾ ॥੬॥

सो मुला मलऊन निवारै सो दरवेसु जिसु सिफति धरा ॥६॥

So mulaa malaun nivaarai so daravesu jisu siphati dharaa ||6||

ਜਿਹੜਾ ਮਨੁੱਖ (ਆਪਣੇ ਅੰਦਰੋਂ) ਵਿਕਾਰਾਂ ਨੂੰ ਦੂਰ ਕਰਦਾ ਹੈ ਉਹ (ਅਸਲ) ਮੁੱਲਾਂ ਹੈ । ਜਿਸ ਮਨੁੱਖ ਨੂੰ ਖ਼ੁਦਾ ਦੀ ਸਿਫ਼ਤ-ਸਾਲਾਹ ਦਾ ਸਹਾਰਾ ਹੈ ਉਹ ਹੈ (ਅਸਲ) ਫ਼ਕੀਰ ॥੬॥

वहीं मुल्ला हैं, जो अपने मन की अहम् रूपी मैल को दूर करता है और दरवेश वहीं कहलाता है,जो अल्लाह की प्रशंसा का सहारा लेता है॥६॥

He alone is a Mullah, who banishes evil; he alone is a saintly dervish, who takes the Support of the Lord's Praise. ||6||

Guru Arjan Dev ji / Raag Maru / Solhe / Guru Granth Sahib ji - Ang 1084

ਸਭੇ ਵਖਤ ਸਭੇ ਕਰਿ ਵੇਲਾ ॥

सभे वखत सभे करि वेला ॥

Sabhe vakhat sabhe kari velaa ||

ਹੇ ਖ਼ੁਦਾ ਦੇ ਬੰਦੇ! ਹਰ ਵਕਤ ਹਰ ਵੇਲੇ ਖ਼ਾਲਕ ਨੂੰ ਮੌਲਾ ਨੂੰ ਆਪਣੇ ਦਿਲ ਵਿਚ ਯਾਦ ਕਰਦਾ ਰਹੁ ।

हर वक्त को बंदगी करने का समय बना लो,"

Always, at every moment,

Guru Arjan Dev ji / Raag Maru / Solhe / Guru Granth Sahib ji - Ang 1084

ਖਾਲਕੁ ਯਾਦਿ ਦਿਲੈ ਮਹਿ ਮਉਲਾ ॥

खालकु यादि दिलै महि मउला ॥

Khaalaku yaadi dilai mahi maulaa ||

ਹਰ ਵੇਲੇ ਖ਼ੁਦਾ ਨੂੰ ਯਾਦ ਕਰਦੇ ਰਹੋ-ਇਹੀ ਹੈ ਤਸਬੀ ।

दुनिया को बनाने वाले उस परवरदगार को हर समय अपने दिल में याद करो।

remember God, the Creator within your heart.

Guru Arjan Dev ji / Raag Maru / Solhe / Guru Granth Sahib ji - Ang 1084

ਤਸਬੀ ਯਾਦਿ ਕਰਹੁ ਦਸ ਮਰਦਨੁ ਸੁੰਨਤਿ ਸੀਲੁ ਬੰਧਾਨਿ ਬਰਾ ॥੭॥

तसबी यादि करहु दस मरदनु सुंनति सीलु बंधानि बरा ॥७॥

Tasabee yaadi karahu das maradanu sunnati seelu banddhaani baraa ||7||

ਉਹ ਖ਼ੁਦਾ ਹੀ ਦਸਾਂ ਇੰਦ੍ਰਿਆਂ ਨੂੰ ਵੱਸ ਵਿਚ ਲਿਆ ਸਕਦਾ ਹੈ । ਹੇ ਖ਼ੁਦਾ ਦੇ ਬੰਦੇ! ਚੰਗਾ ਸੁਭਾਉ ਅਤੇ (ਵਿਕਾਰਾਂ ਵਲੋਂ) ਤਕੜਾ ਪਰਹੇਜ਼ ਹੀ ਸੁੰਨਤਿ (ਸਮਝ) ॥੭॥

खुदा को याद करते रहो, यहीं तस्बीह अर्थात् माला जपना है, दस इन्द्रियों को मार देना ही सुन्नत करवाना है और शील स्वभाव ही सबसे बड़ा नियंत्रण है॥७॥

Let your meditation beads be the subjugation of the ten senses. Let good conduct and self-restraint be your circumcision. ||7||

Guru Arjan Dev ji / Raag Maru / Solhe / Guru Granth Sahib ji - Ang 1084

ਦਿਲ ਮਹਿ ਜਾਨਹੁ ਸਭ ਫਿਲਹਾਲਾ ॥

दिल महि जानहु सभ फिलहाला ॥

Dil mahi jaanahu sabh philahaalaa ||

ਹੇ ਅੱਲਾ ਦੇ ਬੰਦੇ! ਸਾਰੀ ਰਚਨਾ ਨੂੰ ਆਪਣੇ ਦਿਲ ਵਿਚ ਨਾਸਵੰਤ ਜਾਣ ।

अपने दिल में यह बात समझ लो जगत् का सब कुछ थोड़े समय के लिए ही रहने वाला हैं।

You must know in your heart that everything is temporary.

Guru Arjan Dev ji / Raag Maru / Solhe / Guru Granth Sahib ji - Ang 1084

ਖਿਲਖਾਨਾ ਬਿਰਾਦਰ ਹਮੂ ਜੰਜਾਲਾ ॥

खिलखाना बिरादर हमू जंजाला ॥

Khilakhaanaa biraadar hamoo janjjaalaa ||

ਹੇ ਭਾਈ! ਇਹ ਟੱਬਰ-ਟੋਰ (ਦਾ ਮੋਹ) ਸਭ ਫਾਹੀਆਂ (ਵਿਚ ਫਸਾਣ ਵਾਲਾ ਹੀ) ਹੈ ।

है मेरे भाई ! परिवार एवं घरबार जंजाल ही हैं।

Family, household and siblings are all entanglements.

Guru Arjan Dev ji / Raag Maru / Solhe / Guru Granth Sahib ji - Ang 1084

ਮੀਰ ਮਲਕ ਉਮਰੇ ਫਾਨਾਇਆ ਏਕ ਮੁਕਾਮ ਖੁਦਾਇ ਦਰਾ ॥੮॥

मीर मलक उमरे फानाइआ एक मुकाम खुदाइ दरा ॥८॥

Meer malak umare phaanaaiaa ek mukaam khudaai daraa ||8||

ਸ਼ਾਹ, ਪਾਤਿਸ਼ਾਹ, ਅਮੀਰ ਲੋਕ ਸਭ ਨਾਸਵੰਤ ਹਨ । ਸਿਰਫ਼ ਖ਼ੁਦਾ ਦਾ ਦਰ ਹੀ ਸਦਾ ਕਾਇਮ ਰਹਿਣ ਵਾਲਾ ਹੈ ॥੮॥

एक खुदा का दरबार ही सदा अटल रहने वाला मुकाम है और बादशाह, मलिक एवं सरदार फना होने वाले हैं॥ ८॥

Kings, rulers and nobles are mortal and transitory; only God's Gate is the permanent place. ||8||

Guru Arjan Dev ji / Raag Maru / Solhe / Guru Granth Sahib ji - Ang 1084

ਅਵਲਿ ਸਿਫਤਿ ਦੂਜੀ ਸਾਬੂਰੀ ॥

अवलि सिफति दूजी साबूरी ॥

Avali siphati doojee saabooree ||

ਹੇ ਖ਼ੁਦਾ ਦੇ ਬੰਦੇ! (ਤੇਰੀ ਉਮਰ ਦੇ) ਇਹ ਪੰਜ ਵੇਲੇ ਤੇਰੇ ਵਾਸਤੇ ਬੜੇ ਹੀ ਲਾਭਦਾਇਕ ਹੋ ਸਕਦੇ ਹਨ (ਜੇ ਤੂੰ) ਪਹਿਲੇ ਵਕਤ ਵਿਚ ਰੱਬ ਦੀ ਸਿਫ਼ਤ-ਸਾਲਾਹ ਕਰਦਾ ਰਹੇਂ, ਜੇ ਸੰਤੋਖ ਤੇਰੀ ਦੂਜੀ ਨਿਮਾਜ਼ ਹੋਵੇ,

अल्लाह की प्रशंसा पहली नमाज, संतोष रखना दूसरी नमाज,"

First, is the Lord's Praise; second, contentment;

Guru Arjan Dev ji / Raag Maru / Solhe / Guru Granth Sahib ji - Ang 1084

ਤੀਜੈ ਹਲੇਮੀ ਚਉਥੈ ਖੈਰੀ ॥

तीजै हलेमी चउथै खैरी ॥

Teejai halemee chauthai khairee ||

ਨਿਮਾਜ਼ ਦੇ ਤੀਜੇ ਵਕਤ ਵਿਚ ਤੂੰ ਨਿਮ੍ਰਤਾ ਧਾਰਨ ਕਰੇਂ, ਜੇ ਚੌਥੇ ਵਕਤ ਵਿਚ ਤੂੰ ਸਭ ਦਾ ਭਲਾ ਮੰਗੇਂ,

नम्रता धारण करना तीसरे वक्त की नमाज, जरुरतमंदों को दान-पुण्य करना चौथी नमाज और

Third, humility, and fourth, giving to charities.

Guru Arjan Dev ji / Raag Maru / Solhe / Guru Granth Sahib ji - Ang 1084

ਪੰਜਵੈ ਪੰਜੇ ਇਕਤੁ ਮੁਕਾਮੈ ਏਹਿ ਪੰਜਿ ਵਖਤ ਤੇਰੇ ਅਪਰਪਰਾ ॥੯॥

पंजवै पंजे इकतु मुकामै एहि पंजि वखत तेरे अपरपरा ॥९॥

Panjjavai panjje ikatu mukaamai ehi panjji vakhat tere aparaparaa ||9||

ਜੇ ਪੰਜਵੇਂ ਵਕਤ ਵਿਚ ਤੂੰ ਕਾਮਾਦਿਕ ਪੰਜਾਂ ਨੂੰ ਹੀ ਵੱਸ ਵਿਚ ਰੱਖੇਂ (ਤੇਰੀ ਉਮਰ ਦੇ) ਇਹ ਪੰਜ ਵੇਲੇ ਤੇਰੇ ਵਾਸਤੇ ਬੜੇ ਹੀ ਲਾਭਦਾਇਕ ਹੋ ਸਕਦੇ ਹਨ । (ਭਾਵ, ਰੱਬ ਦੀ ਸਿਫ਼ਤ-ਸਾਲਾਹ, ਸੰਤੋਖ, ਨਿਮ੍ਰਤਾ, ਸਭ ਦਾ ਭਲਾ ਮੰਗਣਾ, ਕਾਮਾਦਿਕ ਪੰਜਾਂ ਨੂੰ ਹੀ ਵੱਸ ਵਿਚ ਰੱਖਣਾ-ਇਹ ਪੰਜ ਹਨ ਆਤਮਕ ਜੀਵਨ ਦੀਆਂ ਪੰਜ ਨਿਮਾਜ਼ਾਂ, ਤੇ, ਇਹ ਜੀਵਨ ਨੂੰ ਬਹੁਤ ਉੱਚਾ ਕਰਦੀਆਂ ਹਨ) ॥੯॥

पॉच इन्द्रियों को एक स्थान पर स्थिर करके रखना तेरी पाँचवी नमाज है। तेरी नमाज़ के ये पाँच वक्त ही सबसे उत्तम हैं॥९॥

Fifth is to hold one's desires in restraint. These are the five most sublime daily prayers. ||9||

Guru Arjan Dev ji / Raag Maru / Solhe / Guru Granth Sahib ji - Ang 1084

ਸਗਲੀ ਜਾਨਿ ਕਰਹੁ ਮਉਦੀਫਾ ॥

सगली जानि करहु मउदीफा ॥

Sagalee jaani karahu maudeephaa ||

ਹੇ ਅੱਲਾ ਦੇ ਬੰਦੇ! ਸਾਰੀ ਸ੍ਰਿਸ਼ਟੀ ਵਿਚ ਇਕੋ ਖ਼ੁਦਾ ਨੂੰ ਵੱਸਦਾ ਜਾਣ-ਇਸ ਨੂੰ ਤੂੰ ਆਪਣਾ ਹਰ ਵੇਲੇ ਦਾ ਰੱਬੀ ਸਲਾਮ ਦਾ ਪਾਠ ਬਣਾਈ ਰੱਖ ।

यह समझकर कि खुदा सारी दुनिया में रहता है, इस ज्ञान को वज़ीफा बना अर्थात् अपने मनोरथ पूर्ति का पाठ बना और

Let your daily worship be the knowledge that God is everywhere.

Guru Arjan Dev ji / Raag Maru / Solhe / Guru Granth Sahib ji - Ang 1084

ਬਦ ਅਮਲ ਛੋਡਿ ਕਰਹੁ ਹਥਿ ਕੂਜਾ ॥

बद अमल छोडि करहु हथि कूजा ॥

Bad amal chhodi karahu hathi koojaa ||

ਮੰਦੇ ਕਰਮ ਕਰਨੇ ਛੱਡ ਦੇ-ਇਹ ਪਾਣੀ ਦਾ ਲੋਟਾ ਤੂੰ ਆਪਣੇ ਹੱਥ ਵਿਚ ਫੜ (ਸਰੀਰਕ ਸੁਅੱਛਤਾ ਵਾਸਤੇ) ।

पाप कर्मों के त्याग को हाथ में पकड़ने वाला लोटा बना।

Let renunciation of evil actions be the water-jug you carry.

Guru Arjan Dev ji / Raag Maru / Solhe / Guru Granth Sahib ji - Ang 1084

ਖੁਦਾਇ ਏਕੁ ਬੁਝਿ ਦੇਵਹੁ ਬਾਂਗਾਂ ਬੁਰਗੂ ਬਰਖੁਰਦਾਰ ਖਰਾ ॥੧੦॥

खुदाइ एकु बुझि देवहु बांगां बुरगू बरखुरदार खरा ॥१०॥

Khudaai eku bujhi devahu baangaan buragoo barakhuradaar kharaa ||10||

ਇਹ ਯਕੀਨ ਬਣਾ ਕਿ ਸਾਰੀ ਹੀ ਖ਼ਲਕਤ ਦਾ ਇਕੋ ਖ਼ੁਦਾ ਹੈ-ਇਹ ਸਦਾ ਬਾਂਗ ਦਿਆ ਕਰ । ਹੇ ਫ਼ਕੀਰ ਸਾਈਂ! ਖ਼ੁਦਾ ਦਾ ਚੰਗਾ ਪੁੱਤਰ ਬਣਨ ਦਾ ਜਤਨ ਕਰਿਆ ਕਰ-ਇਹ ਸਿੰਙ ਵਜਾਇਆ ਕਰ ॥੧੦॥

खुदा को एक ही समझकर मस्जिद में नमाज पढ़ने के लिए बाँग दिया कर और उस खुदा का नेक पुत्र बनना ही बिगुल बजाना है। १०॥

Let realization of the One Lord God be your call to prayer; be a good child of God - let this be your trumpet. ||10||

Guru Arjan Dev ji / Raag Maru / Solhe / Guru Granth Sahib ji - Ang 1084

ਹਕੁ ਹਲਾਲੁ ਬਖੋਰਹੁ ਖਾਣਾ ॥

हकु हलालु बखोरहु खाणा ॥

Haku halaalu bakhorahu khaa(nn)aa ||

ਹੇ ਖ਼ੁਦਾ ਦੇ ਬੰਦੇ! ਹੱਕ ਦੀ ਕਮਾਈ ਕਰਿਆ ਕਰ-ਇਹ ਹੈ 'ਹਲਾਲ', ਇਹ, ਖਾਣਾ ਖਾਇਆ ਕਰ ।

हक की कमाई का ही भोजन किया करो,"

Let what is earned righteously be your blessed food.

Guru Arjan Dev ji / Raag Maru / Solhe / Guru Granth Sahib ji - Ang 1084

ਦਿਲ ਦਰੀਆਉ ਧੋਵਹੁ ਮੈਲਾਣਾ ॥

दिल दरीआउ धोवहु मैलाणा ॥

Dil dareeaau dhovahu mailaa(nn)aa ||

(ਦਿਲ ਵਿਚੋਂ ਵਿਤਕਰੇ ਕੱਢ ਕੇ) ਦਿਲ ਨੂੰ ਦਰੀਆ ਬਣਾਣ ਦਾ ਜਤਨ ਕਰ, (ਇਸ ਤਰ੍ਹਾਂ) ਦਿਲ ਦੀ (ਵਿਕਾਰਾਂ ਦੀ) ਮੈਲ ਧੋਇਆ ਕਰ ।

अपने दिल को दरिया की तरह बड़ा बनाओं और मन की मैल साफ कर लो।

Wash away pollution with the river of your heart.

Guru Arjan Dev ji / Raag Maru / Solhe / Guru Granth Sahib ji - Ang 1084

ਪੀਰੁ ਪਛਾਣੈ ਭਿਸਤੀ ਸੋਈ ਅਜਰਾਈਲੁ ਨ ਦੋਜ ਠਰਾ ॥੧੧॥

पीरु पछाणै भिसती सोई अजराईलु न दोज ठरा ॥११॥

Peeru pachhaa(nn)ai bhisatee soee ajaraaeelu na doj tharaa ||11||

ਹੇ ਅੱਲਾ ਦੇ ਬੰਦੇ! ਜਿਹੜਾ ਮਨੁੱਖ ਆਪਣੇ ਗੁਰੂ-ਪੀਰ (ਦੇ ਹੁਕਮ) ਨੂੰ ਪਛਾਣਦਾ ਹੈ, ਉਹ ਬਹਿਸ਼ਤ ਦਾ ਹੱਕਦਾਰ ਬਣ ਜਾਂਦਾ ਹੈ, ਅਜ਼ਰਾਈਲ ਉਸ ਨੂੰ ਦੋਜ਼ਕ ਵਿਚ ਨਹੀਂ ਸੁੱਟਦਾ ॥੧੧॥

अपने पीर को पहचान कर सेवा में लीन रहने वाला ही बिहिश्त में जाने का हकदार हैं और मृत्यु का फरिश्ता (यम) उसे दोजख (नरक) में नहीं डालता॥ ११॥

One who realizes the Prophet attains heaven. Azraa-eel, the Messenger of Death, does not cast him into hell. ||11||

Guru Arjan Dev ji / Raag Maru / Solhe / Guru Granth Sahib ji - Ang 1084

ਕਾਇਆ ਕਿਰਦਾਰ ਅਉਰਤ ਯਕੀਨਾ ॥

काइआ किरदार अउरत यकीना ॥

Kaaiaa kiradaar aurat yakeenaa ||

ਹੇ ਖ਼ੁਦਾ ਦੇ ਬੰਦੇ! ਆਪਣੇ ਇਸ ਸਰੀਰ ਨੂੰ, ਜਿਸ ਦੀ ਰਾਹੀਂ ਸਦਾ ਚੰਗੇ ਮੰਦੇ ਕਰਮ ਕੀਤੇ ਜਾਂਦੇ ਹਨ ਆਪਣੀ ਵਫ਼ਾਦਾਰ ਔਰਤ (ਪਤਿਬ੍ਰਤਾ ਇਸਤ੍ਰੀ) ਬਣਾ,

जिस शरीर द्वारा तू शुभाशुभ कर्म करता है, उसे अपनी विश्वासपात्र औरत बना और

Let good deeds be your body, and faith your bride.

Guru Arjan Dev ji / Raag Maru / Solhe / Guru Granth Sahib ji - Ang 1084

ਰੰਗ ਤਮਾਸੇ ਮਾਣਿ ਹਕੀਨਾ ॥

रंग तमासे माणि हकीना ॥

Rangg tamaase maa(nn)i hakeenaa ||

(ਤੇ, ਵਿਕਾਰਾਂ ਦੇ ਰੰਗ-ਤਮਾਸ਼ੇ ਮਾਣਨ ਦੇ ਥਾਂ, ਇਸ ਪਤਿਬ੍ਰਤਾ ਇਸਤ੍ਰੀ ਦੀ ਰਾਹੀਂ) ਰੱਬੀ ਮਿਲਾਪ ਦੇ ਰੰਗ-ਤਮਾਸ਼ੇ ਮਾਣਿਆ ਕਰ ।

फिर उस द्वारा खुदा को मिलकर रंग-तमाशों का आनंद भोग।

Play and enjoy the Lord's love and delight.

Guru Arjan Dev ji / Raag Maru / Solhe / Guru Granth Sahib ji - Ang 1084

ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥੧੨॥

नापाक पाकु करि हदूरि हदीसा साबत सूरति दसतार सिरा ॥१२॥

Naapaak paaku kari hadoori hadeesaa saabat soorati dasataar siraa ||12||

ਹੇ ਅੱਲਾ ਦੇ ਬੰਦੇ! (ਵਿਕਾਰਾਂ ਵਿਚ) ਮਲੀਨ ਹੋ ਰਹੇ ਮਨ ਨੂੰ ਪਵਿੱਤਰ ਕਰਨ ਦਾ ਜਤਨ ਕਰ-ਇਹੀ ਹੈ ਰੱਬੀ ਮਿਲਾਪ ਪੈਦਾ ਕਰਨ ਵਾਲੀ ਸ਼ਰਹ ਦੀ ਕਿਤਾਬ । (ਸੁੰਨਤਿ, ਲਬਾਂ ਕਟਾਣ ਆਦਿਕ ਸ਼ਰਹ ਨੂੰ ਛੱਡ ਕੇ) ਆਪਣੀ ਸ਼ਕਲ ਨੂੰ ਜਿਉਂ ਕਾ ਤਿਉਂ ਰੱਖ-ਇਹ (ਲੋਕ ਪਰਲੋਕ ਵਿਚ) ਇੱਜ਼ਤ-ਆਦਰ ਪ੍ਰਾਪਤ ਕਰਨ ਦਾ ਵਸੀਲਾ ਬਣ ਜਾਂਦਾ ਹੈ ॥੧੨॥

हे नापाक बंदे ! अपने आपको पवित्र बना। खुदा को साक्षात् समझना ही कुरान की हदीसों को पढ़ना हैं। साबत सूरत रहना ही सिर पर पगड़ी पहनना है॥ १२॥

Purify what is impure, and let the Lord's Presence be your religious tradition. Let your total awareness be the turban on your head. ||12||

Guru Arjan Dev ji / Raag Maru / Solhe / Guru Granth Sahib ji - Ang 1084

ਮੁਸਲਮਾਣੁ ਮੋਮ ਦਿਲਿ ਹੋਵੈ ॥

मुसलमाणु मोम दिलि होवै ॥

Musalamaa(nn)u mom dili hovai ||

ਹੇ ਖ਼ੁਦਾ ਦੇ ਬੰਦੇ! (ਅਸਲ) ਮੁਸਲਮਾਨ ਉਹ ਹੈ ਜੋ ਮੋਮ ਵਰਗੇ ਨਰਮ ਦਿਲ ਵਾਲਾ ਹੁੰਦਾ ਹੈ,

सच्चा मुसलमान वहीं है, जिसका दिल मोम की तरह नरम होता है,"

To be Muslim is to be kind-hearted,

Guru Arjan Dev ji / Raag Maru / Solhe / Guru Granth Sahib ji - Ang 1084

ਅੰਤਰ ਕੀ ਮਲੁ ਦਿਲ ਤੇ ਧੋਵੈ ॥

अंतर की मलु दिल ते धोवै ॥

Anttar kee malu dil te dhovai ||

ਅਤੇ ਜੋ ਆਪਣੇ ਦਿਲ ਤੋਂ ਅੰਦਰਲੀ (ਵਿਕਾਰਾਂ ਦੀ) ਮੈਲ ਧੋ ਦੇਂਦਾ ਹੈ ।

वह अपने अन्तर्मन की मैल को दिल से धो देता है।

And wash away pollution from within the heart.

Guru Arjan Dev ji / Raag Maru / Solhe / Guru Granth Sahib ji - Ang 1084

ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ ॥੧੩॥

दुनीआ रंग न आवै नेड़ै जिउ कुसम पाटु घिउ पाकु हरा ॥१३॥

Duneeaa rangg na aavai ne(rr)ai jiu kusam paatu ghiu paaku haraa ||13||

(ਉਹ ਮੁਸਲਮਾਨ) ਦੁਨੀਆ ਦੇ ਰੰਗ-ਤਮਾਸ਼ਿਆਂ ਦੇ ਨੇੜੇ ਨਹੀਂ ਢੁਕਦਾ (ਜੋ ਇਉਂ ਪਵਿੱਤਰ ਰਹਿੰਦਾ ਹੈ) ਜਿਵੇਂ ਫੁੱਲ ਰੇਸ਼ਮ ਘਿਉ ਅਤੇ ਮ੍ਰਿਗਛਾਲਾ ਪਵਿੱਤਰ (ਰਹਿੰਦੇ ਹਨ) ॥੧੩॥

वह दुनिया के रंग-तमाशों के निकट नहीं आता और यूं पवित्र होता है, जिस प्रकार फूल, रेशम, घी एवं मृग-चरम पाक पवित्र होता है| १३॥

He does not even approach worldly pleasures; he is pure, like flowers, silk, ghee and the deer-skin. ||13||

Guru Arjan Dev ji / Raag Maru / Solhe / Guru Granth Sahib ji - Ang 1084

ਜਾ ਕਉ ਮਿਹਰ ਮਿਹਰ ਮਿਹਰਵਾਨਾ ॥

जा कउ मिहर मिहर मिहरवाना ॥

Jaa kau mihar mihar miharavaanaa ||

ਹੇ ਖ਼ੁਦਾ ਦੇ ਬੰਦੇ! ਜਿਸ ਮਨੁੱਖ ਉੱਤੇ ਮਿਹਰਵਾਨ (ਮੌਲਾ) ਦੀ ਹਰ ਵੇਲੇ ਮਿਹਰ ਰਹਿੰਦੀ ਹੈ,

जिस पर मेहरबान अल्लाह की मेहर होती है,"

One who is blessed with the mercy and compassion of the Merciful Lord,

Guru Arjan Dev ji / Raag Maru / Solhe / Guru Granth Sahib ji - Ang 1084

ਸੋਈ ਮਰਦੁ ਮਰਦੁ ਮਰਦਾਨਾ ॥

सोई मरदु मरदु मरदाना ॥

Soee maradu maradu maradaanaa ||

(ਵਿਕਾਰਾਂ ਦੇ ਟਾਕਰੇ ਤੇ) ਉਹੀ ਮਨੁੱਖ ਸੂਰਮਾ ਮਰਦ (ਸਾਬਤ ਹੁੰਦਾ) ਹੈ ।

वास्तव में वहीं मर्दो में शूरवीर मर्द है।

Is the manliest man among men.

Guru Arjan Dev ji / Raag Maru / Solhe / Guru Granth Sahib ji - Ang 1084

ਸੋਈ ਸੇਖੁ ਮਸਾਇਕੁ ਹਾਜੀ ਸੋ ਬੰਦਾ ਜਿਸੁ ਨਜਰਿ ਨਰਾ ॥੧੪॥

सोई सेखु मसाइकु हाजी सो बंदा जिसु नजरि नरा ॥१४॥

Soee sekhu masaaiku haajee so banddaa jisu najari naraa ||14||

ਉਹੀ ਹੈ (ਅਸਲ) ਸ਼ੇਖ਼ ਮਸਾਇਕ ਤੇ ਹਾਜੀ, ਉਹੀ ਹੈ (ਅਸਲ) ਖ਼ੁਦਾ ਦਾ ਬੰਦਾ ਜਿਸ ਉੱਤੇ ਖ਼ੁਦਾ ਦੀ ਮਿਹਰ ਦੀ ਨਿਗਾਹ ਰਹਿੰਦੀ ਹੈ ॥੧੪॥

जिस पर खुदा की कृपा-दृष्टि है, वहीं शेख, शेखों का पीर, हाजी एवं खुदा का नेक बंदा है॥ १४॥

He alone is a Shaykh, a preacher, a Haji, and he alone is God's slave, who is blessed with God's Grace. ||14||

Guru Arjan Dev ji / Raag Maru / Solhe / Guru Granth Sahib ji - Ang 1084

ਕੁਦਰਤਿ ਕਾਦਰ ਕਰਣ ਕਰੀਮਾ ॥

कुदरति कादर करण करीमा ॥

Kudarati kaadar kara(nn) kareemaa ||

ਹੇ ਨਾਨਕ! ਹੇ ਖ਼ੁਦਾ ਦੇ ਬੰਦੇ! ਕਾਦਰ ਦੀ ਕੁਦਰਤਿ ਨੂੰ, ਬਖ਼ਸ਼ਿੰਦ ਮਾਲਕ ਦੇ ਰਚੇ ਜਗਤ ਨੂੰ,

हे कृपालु, रहमदिल, सच्चे खुदा ! तू कुदरत का रचयिता है,"

The Creator Lord has Creative Power; the Merciful Lord has Mercy.

Guru Arjan Dev ji / Raag Maru / Solhe / Guru Granth Sahib ji - Ang 1084

ਸਿਫਤਿ ਮੁਹਬਤਿ ਅਥਾਹ ਰਹੀਮਾ ॥

सिफति मुहबति अथाह रहीमा ॥

Siphati muhabati athaah raheemaa ||

ਬੇਅੰਤ ਡੂੰਘੇ ਰਹਿਮ-ਦਿਲ ਖ਼ੁਦਾ ਦੀ ਮੁਹੱਬਤ ਤੇ ਸਿਫ਼ਤ-ਸਾਲਾਹ ਨੂੰ,

सब को बनाने वाला है, तेरी स्तुति एवं मुहब्बत अथाह है, तेरा हुक्म भी सत्य है।

The Praises and the Love of the Merciful Lord are unfathomable.

Guru Arjan Dev ji / Raag Maru / Solhe / Guru Granth Sahib ji - Ang 1084

ਹਕੁ ਹੁਕਮੁ ਸਚੁ ਖੁਦਾਇਆ ਬੁਝਿ ਨਾਨਕ ਬੰਦਿ ਖਲਾਸ ਤਰਾ ॥੧੫॥੩॥੧੨॥

हकु हुकमु सचु खुदाइआ बुझि नानक बंदि खलास तरा ॥१५॥३॥१२॥

Haku hukamu sachu khudaaiaa bujhi naanak banddi khalaas taraa ||15||3||12||

ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਹੁਕਮ ਨੂੰ, ਸਦਾ ਕਾਇਮ ਰਹਿਣ ਵਾਲੇ ਖ਼ੁਦਾ ਨੂੰ ਸਮਝ ਕੇ ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਹੋ ਜਾਂਦੀ ਹੈ, ਤੇ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੧੫॥੩॥੧੨॥

हे नानक ! उस खुदा के भेद को बूझने वाला आदमी बन्धनों से मुक्त होकर संसार-सागर से पार हो जाता हैं॥१५॥ ३॥ १२॥

Realize the True Hukam, the Command of the Lord, O Nanak; you shall be released from bondage, and carried across. ||15||3||12||

Guru Arjan Dev ji / Raag Maru / Solhe / Guru Granth Sahib ji - Ang 1084

ਮਾਰੂ ਮਹਲਾ ੫ ॥

मारू महला ५ ॥

Maaroo mahalaa 5 ||

मारू महला ५॥

Maaroo, Fifth Mehl:

Guru Arjan Dev ji / Raag Maru / Solhe / Guru Granth Sahib ji - Ang 1084

ਪਾਰਬ੍ਰਹਮ ਸਭ ਊਚ ਬਿਰਾਜੇ ॥

पारब्रहम सभ ऊच बिराजे ॥

Paarabrham sabh uch biraaje ||

ਪਰਮਾਤਮਾ ਸਭ ਤੋਂ ਉੱਚੇ (ਆਤਮਕ) ਟਿਕਾਣੇ ਉੱਤੇ ਟਿਕਿਆ ਰਹਿੰਦਾ ਹੈ,

परब्रहा सर्वोच्च स्थान पर विराजमान है,"

The Abode of the Supreme Lord God is above all.

Guru Arjan Dev ji / Raag Maru / Solhe / Guru Granth Sahib ji - Ang 1084

ਆਪੇ ਥਾਪਿ ਉਥਾਪੇ ਸਾਜੇ ॥

आपे थापि उथापे साजे ॥

Aape thaapi uthaape saaje ||

ਉਹ ਆਪ ਹੀ (ਸਭ ਨੂੰ) ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ, ਉਹ ਆਪ ਹੀ ਰਚਨਾ ਰਚਦਾ ਹੈ ।

सारी दुनिया को बनाने, मिटाने एवं पुनः स्थापना करने वाला भी वह आप ही हैं।

He Himself establishes, establishes and creates.

Guru Arjan Dev ji / Raag Maru / Solhe / Guru Granth Sahib ji - Ang 1084

ਪ੍ਰਭ ਕੀ ਸਰਣਿ ਗਹਤ ਸੁਖੁ ਪਾਈਐ ਕਿਛੁ ਭਉ ਨ ਵਿਆਪੈ ਬਾਲ ਕਾ ॥੧॥

प्रभ की सरणि गहत सुखु पाईऐ किछु भउ न विआपै बाल का ॥१॥

Prbh kee sara(nn)i gahat sukhu paaeeai kichhu bhau na viaapai baal kaa ||1||

ਉਸ ਪਰਮਾਤਮਾ ਦਾ ਆਸਰਾ ਲਿਆਂ ਆਤਮਕ ਆਨੰਦ ਪ੍ਰਾਪਤ ਹੋਇਆ ਰਹਿੰਦਾ ਹੈ, ਮਾਇਆ ਦੇ ਮੋਹ ਦਾ ਡਰ ਰਤਾ ਵੀ ਆਪਣਾ ਜ਼ੋਰ ਨਹੀਂ ਪਾ ਸਕਦਾ ॥੧॥

उस सर्वोच्च शक्ति प्रभु की शरण लेने से ही सुख प्राप्त होता है और मृत्यु इत्यादि कोई भय व्याप्त नहीं होता॥१॥

Holding tight to the Sanctuary of God, peace is found, and one is not afflicted by the fear of Maya. ||1||

Guru Arjan Dev ji / Raag Maru / Solhe / Guru Granth Sahib ji - Ang 1084

ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥

गरभ अगनि महि जिनहि उबारिआ ॥

Garabh agani mahi jinahi ubaariaa ||

ਜਿਸ ਪਰਮਾਤਮਾ ਨੇ (ਜੀਵ ਨੂੰ) ਮਾਂ ਦੇ ਪੇਟ ਦੀ ਅੱਗ ਵਿਚ ਬਚਾਈ ਰੱਖਿਆ,

जिस निरंकार ने गर्भ-अग्नि में से बचाया है,"

He saved you from the fire of the womb,

Guru Arjan Dev ji / Raag Maru / Solhe / Guru Granth Sahib ji - Ang 1084

ਰਕਤ ਕਿਰਮ ਮਹਿ ਨਹੀ ਸੰਘਾਰਿਆ ॥

रकत किरम महि नही संघारिआ ॥

Rakat kiram mahi nahee sangghaariaa ||

ਜਿਸ ਨੇ ਮਾਂ ਦੀ ਰੱਤ ਦੇ ਕਿਰਮਾਂ ਵਿਚ (ਜੀਵ ਨੂੰ) ਮਰਨ ਨਾਹ ਦਿੱਤਾ,

माँ के रक्त में छोटा-सा कृमि होने के बावजूद भी मिटने नहीं दिया,"

And did not destroy you, when you were an egg in your mother's ovary.

Guru Arjan Dev ji / Raag Maru / Solhe / Guru Granth Sahib ji - Ang 1084

ਅਪਨਾ ਸਿਮਰਨੁ ਦੇ ਪ੍ਰਤਿਪਾਲਿਆ ਓਹੁ ਸਗਲ ਘਟਾ ਕਾ ਮਾਲਕਾ ॥੨॥

अपना सिमरनु दे प्रतिपालिआ ओहु सगल घटा का मालका ॥२॥

Apanaa simaranu de prtipaaliaa ohu sagal ghataa kaa maalakaa ||2||

ਉਸ ਨੇ (ਤਦੋਂ) ਆਪਣੇ (ਨਾਮ ਦਾ) ਸਿਮਰਨ ਦੇ ਕੇ ਰੱਖਿਆ ਕੀਤੀ । ਉਹ ਪ੍ਰਭੂ ਸਾਰੇ ਜੀਵਾਂ ਦਾ ਮਾਲਕ ਹੈ ॥੨॥

जिसने अपना सिमरन देकर पोषण किया है, वह सब शरीरों का मालिक हैं॥२३॥

Blessing you with meditative remembrance upon Himself, He nurtured you and cherished you; He is the Master of all hearts. ||2||

Guru Arjan Dev ji / Raag Maru / Solhe / Guru Granth Sahib ji - Ang 1084

ਚਰਣ ਕਮਲ ਸਰਣਾਈ ਆਇਆ ॥

चरण कमल सरणाई आइआ ॥

Chara(nn) kamal sara(nn)aaee aaiaa ||

ਜਿਹੜਾ ਮਨੁੱਖ ਪ੍ਰਭੂ ਦੇ ਸੋਹਣੇ ਚਰਨਾਂ ਦੀ ਸਰਨ ਵਿਚ ਆ ਜਾਂਦਾ ਹੈ,

मैं तो प्रभु के चरण-कमल की शरण में आया हैं,"

I have come to the Sanctuary of His lotus feet.

Guru Arjan Dev ji / Raag Maru / Solhe / Guru Granth Sahib ji - Ang 1084

ਸਾਧਸੰਗਿ ਹੈ ਹਰਿ ਜਸੁ ਗਾਇਆ ॥

साधसंगि है हरि जसु गाइआ ॥

Saadhasanggi hai hari jasu gaaiaa ||

ਜਿਹੜਾ ਮਨੁੱਖ ਸਾਧ ਸੰਗਤ ਵਿਚ (ਰਹਿ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ,

सज्जन साधुओं के संग ईश्वर का हीं यश गाया है।

In the Saadh Sangat, the Company of the Holy, I sing the Praises of the Lord.

Guru Arjan Dev ji / Raag Maru / Solhe / Guru Granth Sahib ji - Ang 1084

ਜਨਮ ਮਰਣ ਸਭਿ ਦੂਖ ਨਿਵਾਰੇ ਜਪਿ ਹਰਿ ਹਰਿ ਭਉ ਨਹੀ ਕਾਲ ਕਾ ॥੩॥

जनम मरण सभि दूख निवारे जपि हरि हरि भउ नही काल का ॥३॥

Janam mara(nn) sabhi dookh nivaare japi hari hari bhau nahee kaal kaa ||3||

ਪਰਮਾਤਮਾ ਉਸ ਦੇ ਸਾਰੀ ਉਮਰ ਦੇ ਦੁੱਖ ਦੂਰ ਕਰ ਦੇਂਦਾ ਹੈ । ਪਰਮਾਤਮਾ ਦਾ ਨਾਮ ਜਪ ਜਪ ਕੇ ਉਸ ਨੂੰ (ਆਤਮਕ) ਮੌਤ ਦਾ ਡਰ ਨਹੀਂ ਰਹਿ ਜਾਂਦਾ ॥੩॥

परमात्मा का नाम जपने से जन्म-मरण के सभी दुख टूट जाते हैं और मृत्यु का भय भी नहीं रहता॥३॥

I have erased all the pains of birth and death; meditating on the Lord, Har, Har, I have no fear of death. ||3||

Guru Arjan Dev ji / Raag Maru / Solhe / Guru Granth Sahib ji - Ang 1084

ਸਮਰਥ ਅਕਥ ਅਗੋਚਰ ਦੇਵਾ ॥

समरथ अकथ अगोचर देवा ॥

Samarath akath agochar devaa ||

ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਉਸ ਦਾ ਸਰੂਪ ਸਹੀ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਹ ਨੂਰ ਹੀ ਨੂਰ ਹੈ ।

देवाधिदेव सर्वोच्च शक्ति परमेश्वर सर्वकला समर्थ हैं, उसकी लीलाएँ अकथनीय हैं, वह अदृष्ट है।

God is all-powerful, indescribable, unfathomable and divine.

Guru Arjan Dev ji / Raag Maru / Solhe / Guru Granth Sahib ji - Ang 1084

ਜੀਅ ਜੰਤ ਸਭਿ ਤਾ ਕੀ ਸੇਵਾ ॥

जीअ जंत सभि ता की सेवा ॥

Jeea jantt sabhi taa kee sevaa ||

ਸਾਰੇ ਜੀਆ-ਜੰਤਾਂ ਨੂੰ ਉਸੇ ਦਾ ਹੀ ਆਸਰਾ ਹੈ ।

सृष्टि के सब जीव उसकी ही उपासना करते हैं।

All beings and creatures serve Him.

Guru Arjan Dev ji / Raag Maru / Solhe / Guru Granth Sahib ji - Ang 1084

ਅੰਡਜ ਜੇਰਜ ਸੇਤਜ ਉਤਭੁਜ ਬਹੁ ਪਰਕਾਰੀ ਪਾਲਕਾ ॥੪॥

अंडज जेरज सेतज उतभुज बहु परकारी पालका ॥४॥

Anddaj jeraj setaj utabhuj bahu parakaaree paalakaa ||4||

ਅੰਡਜ ਜੇਰਜ ਸੇਤਜ ਉਤਭੁਜ-ਇਹਨਾਂ ਚੌਹਾਂ ਹੀ ਖਾਣੀਆਂ ਦੇ ਜੀਵਾਂ ਨੂੰ ਉਹ ਕਈ ਤਰੀਕਿਆਂ ਨਾਲ ਪਾਲਣ ਵਾਲਾ ਹੈ ॥੪॥

अण्डज, जेरज, स्वदेज एवं उभिज्ज से पैदा होने वाले अनेक प्रकार के सब जीवों का पोषण कर रहा है॥४॥

In so many ways, He cherishes those born from eggs, from the womb, from sweat and from the earth. ||4||

Guru Arjan Dev ji / Raag Maru / Solhe / Guru Granth Sahib ji - Ang 1084

ਤਿਸਹਿ ਪਰਾਪਤਿ ਹੋਇ ਨਿਧਾਨਾ ॥

तिसहि परापति होइ निधाना ॥

Tisahi paraapati hoi nidhaanaa ||

ਉਸ ਉਸ ਮਨੁੱਖ ਨੂੰ ਹੀ (ਨਾਮ ਦਾ) ਖ਼ਜ਼ਾਨਾ ਮਿਲਦਾ ਹੈ,

सुखों का खजाना उसे ही प्राप्त होता है,"

He alone obtains this wealth,

Guru Arjan Dev ji / Raag Maru / Solhe / Guru Granth Sahib ji - Ang 1084

ਰਾਮ ਨਾਮ ਰਸੁ ਅੰਤਰਿ ਮਾਨਾ ॥

राम नाम रसु अंतरि माना ॥

Raam naam rasu anttari maanaa ||

ਉਹੀ ਮਨੁੱਖ ਪਰਮਾਤਮਾ ਦੇ ਨਾਮ ਦਾ ਆਨੰਦ ਆਪਣੇ ਅੰਦਰ ਮਾਣਦੇ ਹਨ,

जो अपने अन्तर्मन में राम नाम का आनंद लेता है।

Who savors and enjoys, deep within his mind, the Name of the Lord.

Guru Arjan Dev ji / Raag Maru / Solhe / Guru Granth Sahib ji - Ang 1084

ਕਰੁ ਗਹਿ ਲੀਨੇ ਅੰਧ ਕੂਪ ਤੇ ਵਿਰਲੇ ਕੇਈ ਸਾਲਕਾ ॥੫॥

करु गहि लीने अंध कूप ते विरले केई सालका ॥५॥

Karu gahi leene anddh koop te virale keee saalakaa ||5||

ਜਿਨ੍ਹਾਂ ਨੂੰ (ਉਹਨਾਂ ਦਾ) ਹੱਥ ਫੜ ਕੇ (ਪਰਮਾਤਮਾ ਮਾਇਆ ਦੇ ਮੋਹ ਦੇ) ਅੰਨ੍ਹੇ ਖੂਹ ਵਿਚੋਂ ਕੱਢ ਲੈਂਦਾ ਹੈ । ਪਰ, ਅਜਿਹੇ ਕੋਈ ਵਿਰਲੇ ਹੀ ਸੰਤ ਹੁੰਦੇ ਹਨ ॥੫॥

उसने स्वयं ही हाथ पकड़कर संसार-सागर रूपी अन्धकूप में से बाहर निकाल लिया है, परन्तु कोई विरला ही ऐसा साधक है॥५॥

Grasping hold of his arm, God lifts him up and pulls him out of the deep, dark pit. Such a devotee of the Lord is very rare. ||5||

Guru Arjan Dev ji / Raag Maru / Solhe / Guru Granth Sahib ji - Ang 1084Download SGGS PDF Daily Updates ADVERTISE HERE