ANG 1083, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਮਿਰਤ ਲੋਕ ਪਇਆਲ ਸਮੀਪਤ ਅਸਥਿਰ ਥਾਨੁ ਜਿਸੁ ਹੈ ਅਭਗਾ ॥੧੨॥

मिरत लोक पइआल समीपत असथिर थानु जिसु है अभगा ॥१२॥

Mirat lok paiaal sameepat asathir thaanu jisu hai abhagaa ||12||

ਮਾਤ ਲੋਕ ਵਿਚ, ਪਤਾਲ ਵਿਚ (ਸਭ ਜੀਵਾਂ ਦੇ) ਨੇੜੇ ਹੈ । ਉਸ ਦਾ ਥਾਂ ਸਦਾ ਕਾਇਮ ਰਹਿਣ ਵਾਲਾ ਹੈ, ਕਦੇ ਟੁੱਟਣ ਵਾਲਾ ਨਹੀਂ ॥੧੨॥

जिसका निवास स्थान सदा अटल है, वह मृत्युलोक, पाताललोक में रहने वाले जीवों के पास ही रहता है॥१२॥

He is near this world and the nether regions of the underworld; His Place is permanent, ever-stable and imperishable. ||12||

Guru Arjan Dev ji / Raag Maru / Solhe / Guru Granth Sahib ji - Ang 1083

ਪਤਿਤ ਪਾਵਨ ਦੁਖ ਭੈ ਭੰਜਨੁ ॥

पतित पावन दुख भै भंजनु ॥

Patit paavan dukh bhai bhanjjanu ||

ਪਰਮਾਤਮਾ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ, (ਜੀਵਾਂ ਦੇ) ਸਾਰੇ ਦੁੱਖ ਸਾਰੇ ਡਰ ਦੂਰ ਕਰਨ ਵਾਲਾ ਹੈ,

वह पतितपावन सारे दुःख-भय नाश करने वाला हैं,"

The Purifier of sinners, the Destroyer of pain and fear.

Guru Arjan Dev ji / Raag Maru / Solhe / Guru Granth Sahib ji - Ang 1083

ਅਹੰਕਾਰ ਨਿਵਾਰਣੁ ਹੈ ਭਵ ਖੰਡਨੁ ॥

अहंकार निवारणु है भव खंडनु ॥

Ahankkaar nivaara(nn)u hai bhav khanddanu ||

ਅਹੰਕਾਰ ਦੂਰ ਕਰਨ ਵਾਲਾ ਹੈ ਅਤੇ ਜਨਮ ਮਰਨ ਦਾ ਗੇੜ ਨਾਸ ਕਰਨ ਵਾਲਾ ਹੈ ।

वही अहंकार का निवारण करने वाला है एवं जीवों के जन्म-मरण के चक्र को मिटाने वाला है।

The Eliminator of egotism, the Eradicator of coming and going.

Guru Arjan Dev ji / Raag Maru / Solhe / Guru Granth Sahib ji - Ang 1083

ਭਗਤੀ ਤੋਖਿਤ ਦੀਨ ਕ੍ਰਿਪਾਲਾ ਗੁਣੇ ਨ ਕਿਤ ਹੀ ਹੈ ਭਿਗਾ ॥੧੩॥

भगती तोखित दीन क्रिपाला गुणे न कित ही है भिगा ॥१३॥

Bhagatee tokhit deen kripaalaa gu(nn)e na kit hee hai bhigaa ||13||

ਦੀਨਾਂ ਉੱਤੇ ਕਿਰਪਾ ਕਰਨ ਵਾਲਾ ਪ੍ਰਭੂ ਭਗਤੀ ਨਾਲ ਖ਼ੁਸ਼ ਹੁੰਦਾ ਹੈ, ਕਿਸੇ ਭੀ ਹੋਰ ਗੁਣ ਨਾਲ ਨਹੀਂ ਪਤੀਜਦਾ ॥੧੩॥

दीनों पर कृपा करने वाला प्रभु भक्ति से ही प्रसन्न होता है और किसी अन्य गुण से वश नहीं होता।१३॥

He is pleased with devotional worship, and merciful to the meek; He cannot be appeased by any other qualities. ||13||

Guru Arjan Dev ji / Raag Maru / Solhe / Guru Granth Sahib ji - Ang 1083

ਨਿਰੰਕਾਰੁ ਅਛਲ ਅਡੋਲੋ ॥

निरंकारु अछल अडोलो ॥

Nirankkaaru achhal adolo ||

ਆਕਾਰ-ਰਹਿਤ ਪਰਮਾਤਮਾ ਨੂੰ ਮਾਇਆ ਛਲ ਨਹੀਂ ਸਕਦੀ, (ਮਾਇਆ ਦੇ ਹੱਲਿਆਂ ਅੱਗੇ) ਉਹ ਡੋਲਣ ਵਾਲਾ ਨਹੀਂ ਹੈ ।

उस निराकार से किसी प्रकार का छल नहीं किया जा सकता, वह सदा अडोल है,"

The Formless Lord is undeceivable and unchanging.

Guru Arjan Dev ji / Raag Maru / Solhe / Guru Granth Sahib ji - Ang 1083

ਜੋਤਿ ਸਰੂਪੀ ਸਭੁ ਜਗੁ ਮਉਲੋ ॥

जोति सरूपी सभु जगु मउलो ॥

Joti saroopee sabhu jagu maulo ||

ਉਹ ਨਿਰਾ ਨੂਰ ਹੀ ਨੂਰ ਹੈ (ਉਸ ਦੇ ਨੂਰ ਨਾਲ) ਸਾਰਾ ਜਗਤ ਖਿੜ ਰਿਹਾ ਹੈ ।

ज्योतिस्वरूप है और उससे ही समूचा जगत् प्रफुल्लित हुआ है।

He is the Embodiment of Light; through Him, the whole world blossoms forth.

Guru Arjan Dev ji / Raag Maru / Solhe / Guru Granth Sahib ji - Ang 1083

ਸੋ ਮਿਲੈ ਜਿਸੁ ਆਪਿ ਮਿਲਾਏ ਆਪਹੁ ਕੋਇ ਨ ਪਾਵੈਗਾ ॥੧੪॥

सो मिलै जिसु आपि मिलाए आपहु कोइ न पावैगा ॥१४॥

So milai jisu aapi milaae aapahu koi na paavaigaa ||14||

(ਉਸ ਪਰਮਾਤਮਾ ਨੂੰ ਉਹੀ ਮਨੁੱਖ (ਹੀ) ਮਿਲ ਸਕਦਾ ਹੈ, ਜਿਸ ਨੂੰ ਉਹ ਆਪ ਮਿਲਾਂਦਾ ਹੈ । (ਉਸ ਦੀ ਮਿਹਰ ਤੋਂ ਬਿਨਾ ਨਿਰੇ) ਆਪਣੇ ਉੱਦਮ ਨਾਲ ਕੋਈ ਭੀ ਮਨੁੱਖ ਉਸ ਨੂੰ ਮਿਲ ਨਹੀਂ ਸਕਦਾ ॥੧੪॥

उस सर्वोच्च शक्ति परमेश्वर से वही मिलता है, जिसे वह स्वयं अपने साथ मिलाता है, अपने आप कोई भी उसे पा नहीं सकता।॥ १४॥

He alone unites with Him, whom He unites with Himself. No one can attain the Lord by himself. ||14||

Guru Arjan Dev ji / Raag Maru / Solhe / Guru Granth Sahib ji - Ang 1083

ਆਪੇ ਗੋਪੀ ਆਪੇ ਕਾਨਾ ॥

आपे गोपी आपे काना ॥

Aape gopee aape kaanaa ||

ਪਰਮਾਤਮਾ ਆਪ ਹੀ ਗੋਪੀਆਂ ਹੈ, ਆਪ ਹੀ ਕ੍ਰਿਸ਼ਨ ਹੈ ।

राधा एवं कृष्ण-कन्हैया स्वयं परमात्मा ही हैं और

He Himself is the milk-maid, and He Himself is Krishna.

Guru Arjan Dev ji / Raag Maru / Solhe / Guru Granth Sahib ji - Ang 1083

ਆਪੇ ਗਊ ਚਰਾਵੈ ਬਾਨਾ ॥

आपे गऊ चरावै बाना ॥

Aape gau charaavai baanaa ||

ਪ੍ਰਭੂ ਆਪ ਹੀ ਗਊਆਂ ਨੂੰ ਬਿੰਦ੍ਰਾਬਨ ਵਿਚ ਚਾਰਦਾ ਹੈ ।

गऊओं को वृंदावन में चराने वाला भी वहीं है।

He Himself grazes the cows in the forest.

Guru Arjan Dev ji / Raag Maru / Solhe / Guru Granth Sahib ji - Ang 1083

ਆਪਿ ਉਪਾਵਹਿ ਆਪਿ ਖਪਾਵਹਿ ਤੁਧੁ ਲੇਪੁ ਨਹੀ ਇਕੁ ਤਿਲੁ ਰੰਗਾ ॥੧੫॥

आपि उपावहि आपि खपावहि तुधु लेपु नही इकु तिलु रंगा ॥१५॥

Aapi upaavahi aapi khapaavahi tudhu lepu nahee iku tilu ranggaa ||15||

ਹੇ ਪ੍ਰਭੂ! ਤੂੰ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈਂ, ਆਪ ਹੀ ਨਾਸ ਕਰਦਾ ਹੈਂ । ਦੁਨੀਆ ਦੇ ਰੰਗ-ਤਮਾਸ਼ਿਆਂ ਦਾ ਤੇਰੇ ਉਤੇ ਰਤਾ ਭੀ ਅਸਰ ਨਹੀਂ ਹੁੰਦਾ ॥੧੫॥

हे परम पिता ! तू स्वयं ही सृष्टि एवं जीवों को उत्पन्न करता और स्वयं ही नाश भी कर देता है, तुझको तिल मात्र भी संसार से कोई लोभ-मोह नहीं॥ १५॥

You Yourself create, and You Yourself destroy. Not even a particle of filth attaches to You. ||15||

Guru Arjan Dev ji / Raag Maru / Solhe / Guru Granth Sahib ji - Ang 1083

ਏਕ ਜੀਹ ਗੁਣ ਕਵਨ ਬਖਾਨੈ ॥

एक जीह गुण कवन बखानै ॥

Ek jeeh gu(nn) kavan bakhaanai ||

ਹੇ ਪ੍ਰਭੂ! (ਮੇਰੀ) ਇੱਕ ਜੀਭ (ਤੇਰੇ) ਕਿਹੜੇ ਕਿਹੜੇ ਗੁਣ ਬਿਆਨ ਕਰ ਸਕਦੀ ਹੈ?

मेरी एक ही जीभ है, यह तेरे कौन-कौन से गुण बयान कर सकती है।

Which of Your Glorious Virtues can I chant with my one tongue?

Guru Arjan Dev ji / Raag Maru / Solhe / Guru Granth Sahib ji - Ang 1083

ਸਹਸ ਫਨੀ ਸੇਖ ਅੰਤੁ ਨ ਜਾਨੈ ॥

सहस फनी सेख अंतु न जानै ॥

Sahas phanee sekh anttu na jaanai ||

ਹਜ਼ਾਰ ਫਣਾਂ ਵਾਲਾ ਸ਼ੇਸ਼ਨਾਗ (ਭੀ) (ਤੇਰੇ ਗੁਣਾਂ ਦਾ) ਅੰਤ ਨਹੀਂ ਜਾਣਦਾ ।

हजार फनों वाला शेषनाग भी तेरा रहस्य नहीं जानता।

Even the thousand-headed serpent does not know Your limit.

Guru Arjan Dev ji / Raag Maru / Solhe / Guru Granth Sahib ji - Ang 1083

ਨਵਤਨ ਨਾਮ ਜਪੈ ਦਿਨੁ ਰਾਤੀ ਇਕੁ ਗੁਣੁ ਨਾਹੀ ਪ੍ਰਭ ਕਹਿ ਸੰਗਾ ॥੧੬॥

नवतन नाम जपै दिनु राती इकु गुणु नाही प्रभ कहि संगा ॥१६॥

Navatan naam japai dinu raatee iku gu(nn)u naahee prbh kahi sanggaa ||16||

ਉਹ ਦਿਨ ਰਾਤ (ਤੇਰੇ) ਨਵੇਂ ਨਵੇਂ ਨਾਮ ਜਪਦਾ ਹੈ, ਪਰ, ਹੇ ਪ੍ਰਭੂ! ਉਹ ਤੇਰਾ ਇੱਕ ਭੀ ਗੁਣ ਬਿਆਨ ਨਹੀਂ ਕਰ ਸਕਦਾ ॥੧੬॥

हे प्रभु ! वह दिन-रात तेरे नए से नए नाम को जपता रहता है किन्तु वह तेरा एक भी गुण वर्णन नहीं कर सकता॥१६॥

One may chant new names for You day and night, but even so, O God, no one can describe even one of Your Glorious Virtues. ||16||

Guru Arjan Dev ji / Raag Maru / Solhe / Guru Granth Sahib ji - Ang 1083

ਓਟ ਗਹੀ ਜਗਤ ਪਿਤ ਸਰਣਾਇਆ ॥

ओट गही जगत पित सरणाइआ ॥

Ot gahee jagat pit sara(nn)aaiaa ||

ਹੇ ਜਗਤ ਦੇ ਪਿਤਾ! ਮੈਂ ਤੇਰੀ ਓਟ ਲਈ ਹੈ, ਮੈਂ ਤੇਰੀ ਸਰਨ ਆਇਆ ਹਾਂ ।

हे जगत् पिता ! मैंने तेरी ओट ली है, तेरी ही शरण में आया हैं।

I have grasped the Support, and entered the Sanctuary of the Lord, the Father of the world.

Guru Arjan Dev ji / Raag Maru / Solhe / Guru Granth Sahib ji - Ang 1083

ਭੈ ਭਇਆਨਕ ਜਮਦੂਤ ਦੁਤਰ ਹੈ ਮਾਇਆ ॥

भै भइआनक जमदूत दुतर है माइआ ॥

Bhai bhaiaanak jamadoot dutar hai maaiaa ||

ਜਮਦੂਤ ਬੜੇ ਡਰਾਉਣੇ ਹਨ, ਬੜੇ ਡਰ ਦੇ ਰਹੇ ਹਨ । ਮਾਇਆ (ਇਕ ਅਜਿਹਾ ਸਮੁੰਦਰ ਹੈ ਜਿਸ) ਵਿਚੋਂ ਪਾਰ ਲੰਘਣਾ ਔਖਾ ਹੈ ।

भयानक यमदूत नित्य भयभीत करते हैं, यह माया ऐसा सागर है, जिस में से पार होना बहुत कठिन है।

The Messenger of Death is terrifying and horrendous, and sea of Maya is impassable.

Guru Arjan Dev ji / Raag Maru / Solhe / Guru Granth Sahib ji - Ang 1083

ਹੋਹੁ ਕ੍ਰਿਪਾਲ ਇਛਾ ਕਰਿ ਰਾਖਹੁ ਸਾਧ ਸੰਤਨ ਕੈ ਸੰਗਿ ਸੰਗਾ ॥੧੭॥

होहु क्रिपाल इछा करि राखहु साध संतन कै संगि संगा ॥१७॥

Hohu kripaal ichhaa kari raakhahu saadh santtan kai sanggi sanggaa ||17||

ਹੇ ਪ੍ਰਭੂ! ਦਇਆਵਾਨ ਹੋਹੁ, ਮੈਨੂੰ ਕਿਰਪਾ ਕਰ ਕੇ ਸਾਧ ਸੰਗਤ ਵਿਚ ਰੱਖ ॥੧੭॥

कृपालु हो जाओ और अपनी इच्छा करके साधु-संतों के ही संग रखो॥ १७॥

Please be merciful, Lord, and save me, if it is Your Will; please lead me to join with the Saadh Sangat, the Company of the Holy. ||17||

Guru Arjan Dev ji / Raag Maru / Solhe / Guru Granth Sahib ji - Ang 1083

ਦ੍ਰਿਸਟਿਮਾਨ ਹੈ ਸਗਲ ਮਿਥੇਨਾ ॥

द्रिसटिमान है सगल मिथेना ॥

Drisatimaan hai sagal mithenaa ||

ਹੇ ਗੋਬਿੰਦ! ਇਹ ਦਿੱਸਦਾ ਪਸਾਰਾ ਸਭ ਨਾਸਵੰਤ ਹੈ ।

यह दृष्टिमान समूचा जगत्-प्रसार झूठा एवं नश्वर हैं।

All that is seen is an illusion.

Guru Arjan Dev ji / Raag Maru / Solhe / Guru Granth Sahib ji - Ang 1083

ਇਕੁ ਮਾਗਉ ਦਾਨੁ ਗੋਬਿਦ ਸੰਤ ਰੇਨਾ ॥

इकु मागउ दानु गोबिद संत रेना ॥

Iku maagau daanu gobid santt renaa ||

ਮੈਂ (ਤੇਰੇ ਪਾਸੋਂ) ਇਕ (ਇਹ) ਦਾਨ ਮੰਗਦਾ ਹਾਂ (ਕਿ ਮੈਨੂੰ) ਸੰਤ ਜਨਾਂ ਦੇ ਚਰਨਾਂ ਦੀ ਧੂੜ (ਮਿਲੇ) ।

हे गोविन्द ! मैं तुझसे संतजनों की चरणरज़ का ही दान माँगता हैं,"

I beg for this one gift, for the dust of the feet of the Saints, O Lord of the Universe.

Guru Arjan Dev ji / Raag Maru / Solhe / Guru Granth Sahib ji - Ang 1083

ਮਸਤਕਿ ਲਾਇ ਪਰਮ ਪਦੁ ਪਾਵਉ ਜਿਸੁ ਪ੍ਰਾਪਤਿ ਸੋ ਪਾਵੈਗਾ ॥੧੮॥

मसतकि लाइ परम पदु पावउ जिसु प्रापति सो पावैगा ॥१८॥

Masataki laai param padu paavau jisu praapati so paavaigaa ||18||

(ਇਹ ਧੂੜ) ਮੈਂ (ਆਪਣੇ) ਮੱਥੇ ਉੱਤੇ ਲਾ ਕੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰਾਂ । ਜਿਸ ਦੇ ਭਾਗਾਂ ਵਿਚ ਤੂੰ ਜਿਸ ਚਰਨ-ਧੂੜ ਦੀ ਪ੍ਰਾਪਤੀ ਲਿਖੀ ਹੈ ਉਹੀ ਹਾਸਲ ਕਰ ਸਕਦਾ ਹੈ ॥੧੮॥

ताकि मैं इसे अपने माथे पर लगाकर परमपद् (मोक्ष) पा सकें, लेकिन जिसके कर्मालेख में इसकी लधि लिखी है, वहीं इसे प्राप्त करेगा॥१८॥

Applying it to my forehead, I obtain the supreme status; he alone obtains it, unto whom You give it. ||18||

Guru Arjan Dev ji / Raag Maru / Solhe / Guru Granth Sahib ji - Ang 1083

ਜਿਨ ਕਉ ਕ੍ਰਿਪਾ ਕਰੀ ਸੁਖਦਾਤੇ ॥

जिन कउ क्रिपा करी सुखदाते ॥

Jin kau kripaa karee sukhadaate ||

ਹੇ ਸੁਖਾਂ ਦੇ ਦੇਣ ਵਾਲੇ! ਜਿਨ੍ਹਾਂ ਉਤੇ ਤੂੰ ਮਿਹਰ ਕਰਦਾ ਹੈਂ,

जिन पर सुखदाता परमेश्वर ने अपनी कृपा की है,"

Those, unto whom the Lord, the Giver of peace, grants His Mercy,

Guru Arjan Dev ji / Raag Maru / Solhe / Guru Granth Sahib ji - Ang 1083

ਤਿਨ ਸਾਧੂ ਚਰਣ ਲੈ ਰਿਦੈ ਪਰਾਤੇ ॥

तिन साधू चरण लै रिदै पराते ॥

Tin saadhoo chara(nn) lai ridai paraate ||

ਉਹ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਪ੍ਰੋ ਲੈਂਦੇ ਹਨ ।

उन्होंने साधुओं की चरणरज को लेकर हृदय में बसा लिया है।

Grasp the feet of the Holy, and weave them into their hearts.

Guru Arjan Dev ji / Raag Maru / Solhe / Guru Granth Sahib ji - Ang 1083

ਸਗਲ ਨਾਮ ਨਿਧਾਨੁ ਤਿਨ ਪਾਇਆ ਅਨਹਦ ਸਬਦ ਮਨਿ ਵਾਜੰਗਾ ॥੧੯॥

सगल नाम निधानु तिन पाइआ अनहद सबद मनि वाजंगा ॥१९॥

Sagal naam nidhaanu tin paaiaa anahad sabad mani vaajanggaa ||19||

ਉਹਨਾਂ ਨੂੰ ਸਾਰੇ ਖ਼ਜ਼ਾਨਿਆਂ ਤੋਂ ਸ੍ਰੇਸ਼ਟ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ । ਉਹਨਾਂ ਦੇ ਮਨ ਵਿਚ (ਮਾਨੋ) ਇਕ-ਰਸ ਵਾਜੇ ਵੱਜਣ ਲੱਗ ਪੈਂਦੇ ਹਨ ॥੧੯॥

प्रभु-नाम सुखों का भण्डार उन्होंने पा लिया है और उनके मन में अनाहद शब्द गूंज रहा है॥१९॥

They obtain all the wealth of the Naam, the Name of the Lord; the unstruck sound current of the Shabad vibrates and resounds within their minds. ||19||

Guru Arjan Dev ji / Raag Maru / Solhe / Guru Granth Sahib ji - Ang 1083

ਕਿਰਤਮ ਨਾਮ ਕਥੇ ਤੇਰੇ ਜਿਹਬਾ ॥

किरतम नाम कथे तेरे जिहबा ॥

Kiratam naam kathe tere jihabaa ||

ਹੇ ਪ੍ਰਭੂ! (ਸਾਡੀ ਜੀਵਾਂ ਦੀ) ਜੀਭ ਤੇਰੇ ਉਹ ਨਾਮ ਉਚਾਰਦੀ ਹੈ ਜੋ ਨਾਮ (ਤੇਰੇ ਗੁਣ ਵੇਖ ਵੇਖ ਕੇ ਜੀਵਾਂ ਨੇ) ਬਣਾਏ ਹੋਏ ਹਨ ।

यह जिव्हा तेरे किए कर्मों के आधार पर सुविख्यात नामों का ही कथन कर रही है,"

With my tongue I chant the Names given to You.

Guru Arjan Dev ji / Raag Maru / Solhe / Guru Granth Sahib ji - Ang 1083

ਸਤਿ ਨਾਮੁ ਤੇਰਾ ਪਰਾ ਪੂਰਬਲਾ ॥

सति नामु तेरा परा पूरबला ॥

Sati naamu teraa paraa poorabalaa ||

ਪਰ 'ਸਤਿਨਾਮੁ' ਤੇਰਾ ਮੁੱਢ-ਕਦੀਮਾਂ ਦਾ ਨਾਮ ਹੈ (ਭਾਵ, ਤੂੰ 'ਹੋਂਦ ਵਾਲਾ' ਹੈਂ, ਤੇਰੀ ਇਹ 'ਹੋਂਦ' ਜਗਤ-ਰਚਨਾ ਤੋਂ ਪਹਿਲਾਂ ਭੀ ਮੌਜੂਦ ਸੀ) ।

परन्तु सृष्टि-रचना से पूर्व ही 'सत्य-नाम' तेरा मूल प्राचीन नाम है।

Sat Naam' is Your perfect, primal Name.

Guru Arjan Dev ji / Raag Maru / Solhe / Guru Granth Sahib ji - Ang 1083

ਕਹੁ ਨਾਨਕ ਭਗਤ ਪਏ ਸਰਣਾਈ ਦੇਹੁ ਦਰਸੁ ਮਨਿ ਰੰਗੁ ਲਗਾ ॥੨੦॥

कहु नानक भगत पए सरणाई देहु दरसु मनि रंगु लगा ॥२०॥

Kahu naanak bhagat pae sara(nn)aaee dehu darasu mani ranggu lagaa ||20||

ਨਾਨਕ ਆਖਦਾ ਹੈ- (ਹੇ ਪ੍ਰਭੂ!) ਤੇਰੇ ਭਗਤ ਤੇਰੀ ਸਰਨ ਪਏ ਰਹਿੰਦੇ ਹਨ, ਤੂੰ ਉਹਨਾਂ ਨੂੰ ਦਰਸਨ ਦੇਂਦਾ ਹੈਂ, ਉਹਨਾਂ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ ॥੨੦॥

नानक की प्रार्थना है कि हे सत्यस्वरूप परमेश्वर ! भक्त तो शरण में पड़ गए हैं, उन्हें दर्शन देकर निहाल करो, क्योंकि उनका मन तेरी लगन में हीं लीन है॥ २०॥

Says Nanak, Your devotees have entered Your Sanctuary. Please bestow the Blessed Vision of Your Darshan; their minds are filled with love for You. ||20||

Guru Arjan Dev ji / Raag Maru / Solhe / Guru Granth Sahib ji - Ang 1083

ਤੇਰੀ ਗਤਿ ਮਿਤਿ ਤੂਹੈ ਜਾਣਹਿ ॥

तेरी गति मिति तूहै जाणहि ॥

Teree gati miti toohai jaa(nn)ahi ||

ਹੇ ਪ੍ਰਭੂ! ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ-ਇਹ ਗੱਲ ਤੂੰ ਆਪ ਹੀ ਜਾਣਦਾ ਹੈਂ ।

तेरी गति एवं विस्तार तू हीं जानता है,"

You alone know Your state and extent.

Guru Arjan Dev ji / Raag Maru / Solhe / Guru Granth Sahib ji - Ang 1083

ਤੂ ਆਪੇ ਕਥਹਿ ਤੈ ਆਪਿ ਵਖਾਣਹਿ ॥

तू आपे कथहि तै आपि वखाणहि ॥

Too aape kathahi tai aapi vakhaa(nn)ahi ||

ਆਪਣੀ 'ਗਤਿ ਮਿਤਿ' ਤੂੰ ਦੱਸ ਸਕਦਾ ਹੈਂ ਤੇ ਆਪ ਹੀ ਬਿਆਨ ਕਰ ਸਕਦਾ ਹੈਂ ।

तू स्वयं ही कथन करता है और स्वयं ही व्याख्या करता है।

You Yourself speak, and You Yourself describe it.

Guru Arjan Dev ji / Raag Maru / Solhe / Guru Granth Sahib ji - Ang 1083

ਨਾਨਕ ਦਾਸੁ ਦਾਸਨ ਕੋ ਕਰੀਅਹੁ ਹਰਿ ਭਾਵੈ ਦਾਸਾ ਰਾਖੁ ਸੰਗਾ ॥੨੧॥੨॥੧੧॥

नानक दासु दासन को करीअहु हरि भावै दासा राखु संगा ॥२१॥२॥११॥

Naanak daasu daasan ko kareeahu hari bhaavai daasaa raakhu sanggaa ||21||2||11||

ਹੇ ਪ੍ਰਭੂ! ਨਾਨਕ ਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ । ਤੇ, ਹੇ ਹਰੀ! ਜੇ ਤੇਰੀ ਮਿਹਰ ਹੋਵੇ ਤਾਂ (ਨਾਨਕ ਨੂੰ) ਆਪਣੇ ਦਾਸਾਂ ਦੀ ਸੰਗਤ ਵਿਚ ਰੱਖ ॥੨੧॥੨॥੧੧॥

नानक की विनती है कि हे हरि ! यदि तुझे स्वीकार हो तो मुझे अपने दासों का दास बनाकर उनके ही संग रखो॥२१॥२॥११॥

Please make Nanak the slave of Your slaves, O Lord; as it pleases Your Will, please keep him with Your slaves. ||21||2||11||

Guru Arjan Dev ji / Raag Maru / Solhe / Guru Granth Sahib ji - Ang 1083

ਮਾਰੂ ਮਹਲਾ ੫ ॥

मारू महला ५ ॥

Maaroo mahalaa 5 ||

मारू महला ५॥

Maaroo, Fifth Mehl:

Guru Arjan Dev ji / Raag Maru / Solhe / Guru Granth Sahib ji - Ang 1083

ਅਲਹ ਅਗਮ ਖੁਦਾਈ ਬੰਦੇ ॥

अलह अगम खुदाई बंदे ॥

Alah agam khudaaee bandde ||

ਹੇ ਅੱਲਾ ਦੇ ਬੰਦੇ! ਹੇ ਅਪਹੁੰਚ ਰੱਬ ਦੇ ਬੰਦੇ! ਹੇ ਖ਼ੁਦਾ ਦੇ ਬੰਦੇ!

अल्लाह अगम्य हैं, हे खुदा के बंदे !"

O slave of the inaccessible Lord God Allah,

Guru Arjan Dev ji / Raag Maru / Solhe / Guru Granth Sahib ji - Ang 1083

ਛੋਡਿ ਖਿਆਲ ਦੁਨੀਆ ਕੇ ਧੰਧੇ ॥

छोडि खिआल दुनीआ के धंधे ॥

Chhodi khiaal duneeaa ke dhanddhe ||

(ਨਿਰੇ) ਦੁਨੀਆ ਵਾਲੇ ਖ਼ਿਆਲ ਛੱਡ ਦੇਹ, (ਨਿਰੇ) ਦੁਨੀਆ ਦੇ ਝੰਬੇਲੇ ਛੱਡ ਦੇਹ ।

दुनिया के काम-धन्धों का ख्याल छोड़ दो;

Forsake thoughts of worldly entanglements.

Guru Arjan Dev ji / Raag Maru / Solhe / Guru Granth Sahib ji - Ang 1083

ਹੋਇ ਪੈ ਖਾਕ ਫਕੀਰ ਮੁਸਾਫਰੁ ਇਹੁ ਦਰਵੇਸੁ ਕਬੂਲੁ ਦਰਾ ॥੧॥

होइ पै खाक फकीर मुसाफरु इहु दरवेसु कबूलु दरा ॥१॥

Hoi pai khaak phakeer musaapharu ihu daravesu kaboolu daraa ||1||

ਰੱਬ ਦੇ ਫ਼ਕੀਰਾਂ ਦੇ ਪੈਰਾਂ ਦੀ ਖ਼ਾਕ ਹੋ ਕੇ (ਦੁਨੀਆ ਵਿਚ) ਮੁਸਾਫ਼ਰ ਬਣਿਆ ਰਹੁ । ਇਹੋ ਜਿਹਾ ਫ਼ਕੀਰ ਰੱਬ ਦੇ ਦਰ ਤੇ ਕਬੂਲ ਹੋ ਜਾਂਦਾ ਹੈ ॥੧॥

फकीरों के पैरों की धूल बनकर एक मुसाफिर बन जा, ऐसा दरवेश ही खुदा के दर पर कबूल होता है॥१॥

Become the dust of the feet of the humble fakeers, and consider yourself a traveler on this journey. O saintly dervish, you shall be approved in the Court of the Lord. ||1||

Guru Arjan Dev ji / Raag Maru / Solhe / Guru Granth Sahib ji - Ang 1083

ਸਚੁ ਨਿਵਾਜ ਯਕੀਨ ਮੁਸਲਾ ॥

सचु निवाज यकीन मुसला ॥

Sachu nivaaj yakeen musalaa ||

ਹੇ ਖ਼ੁਦਾ ਦੇ ਬੰਦੇ! ਸਦਾ ਕਾਇਮ ਰਹਿਣ ਵਾਲੇ ਰੱਬ ਦੇ ਨਾਮ (ਦੀ ਯਾਦ) ਨੂੰ (ਆਪਣੀ) ਨਿਮਾਜ਼ ਬਣਾ । ਰੱਬ ਉਤੇ ਭਰੋਸਾ-ਇਹ ਤੇਰਾ ਮੁਸੱਲਾ ਹੋਵੇ ।

सत्य को अपनी नमाज एवं खुदा में यकीन को मुसल्ला (दरी) बना।

Let Truth be your prayer, and faith your prayer-mat.

Guru Arjan Dev ji / Raag Maru / Solhe / Guru Granth Sahib ji - Ang 1083

ਮਨਸਾ ਮਾਰਿ ਨਿਵਾਰਿਹੁ ਆਸਾ ॥

मनसा मारि निवारिहु आसा ॥

Manasaa maari nivaarihu aasaa ||

ਹੇ ਖ਼ੁਦਾ ਦੇ ਫ਼ਕੀਰ! (ਆਪਣੇ ਅੰਦਰੋਂ) ਮਨ ਦਾ ਫੁਰਨਾ ਮਾਰ ਕੇ ਮੁਕਾ ਦੇਹ-ਇਸ ਨੂੰ ਸੋਟਾ ਬਣਾ ।

अपनी वासनाओं को मारकर आशा को मन से निवृत्त करो।

Subdue your desires, and overcome your hopes.

Guru Arjan Dev ji / Raag Maru / Solhe / Guru Granth Sahib ji - Ang 1083

ਦੇਹ ਮਸੀਤਿ ਮਨੁ ਮਉਲਾਣਾ ਕਲਮ ਖੁਦਾਈ ਪਾਕੁ ਖਰਾ ॥੨॥

देह मसीति मनु मउलाणा कलम खुदाई पाकु खरा ॥२॥

Deh maseeti manu maulaa(nn)aa kalam khudaaee paaku kharaa ||2||

(ਤੇਰਾ ਇਹ) ਸਰੀਰ (ਤੇਰੀ) ਮਸੀਤ ਹੋਵੇ, (ਤੇਰਾ) ਮਨ (ਉਸ ਮਸੀਤ ਵਿਚ) ਮੁੱਲਾਂ (ਬਣਿਆ ਰਹੇ) । (ਇਸ ਮਨ ਨੂੰ ਸਦਾ) ਪਵਿੱਤਰ ਤੇ ਸਾਫ਼ ਰੱਖ-ਇਹ ਤੇਰੇ ਵਾਸਤੇ ਖ਼ੁਦਾਈ ਕਲਮਾ ਹੈ ॥੨॥

अपने शरीर को मस्जिद एवं मन को मौलवी बना लो, पवित्र एवं निर्मल जीवन तेरे लिए खुदा का कलमा पढ़ना है॥२॥

Let your body be the mosque, and your mind the priest. Let true purity be God's Word for you. ||2||

Guru Arjan Dev ji / Raag Maru / Solhe / Guru Granth Sahib ji - Ang 1083

ਸਰਾ ਸਰੀਅਤਿ ਲੇ ਕੰਮਾਵਹੁ ॥

सरा सरीअति ले कमावहु ॥

Saraa sareeati le kammaavahu ||

ਹੇ ਖ਼ੁਦਾ ਦੇ ਬੰਦੇ! (ਖ਼ੁਦਾ ਦਾ ਨਾਮ) ਲੈ ਕੇ ਬੰਦਗੀ ਦੀ ਕਮਾਈ ਕਰਿਆ ਕਰ-ਇਹ ਹੈ ਅਸਲ ਸ਼ਰਹ ਸ਼ਰੀਅਤਿ (ਬਾਹਰਲੀ ਧਾਰਮਿਕ ਰਹਿਣੀ) ।

खुदा का नाम लेकर बंदगी करो,यही नए इस्लामी शरअ अर्थात कानून एवं शरीयत्त शुभ कर्म करना है।

Let your practice be to live the spiritual life.

Guru Arjan Dev ji / Raag Maru / Solhe / Guru Granth Sahib ji - Ang 1083

ਤਰੀਕਤਿ ਤਰਕ ਖੋਜਿ ਟੋਲਾਵਹੁ ॥

तरीकति तरक खोजि टोलावहु ॥

Tareekati tarak khoji tolaavahu ||

ਹੇ ਰੱਬ ਦੇ ਬੰਦੇ! (ਆਪਾ-ਭਾਵ) ਤਿਆਗ ਕੇ (ਆਪਣੇ ਅੰਦਰ-ਵੱਸਦੇ ਰੱਬ ਨੂੰ) ਖੋਜ ਕੇ ਲੱਭ-ਇਹ ਹੈ ਮਨ ਨੂੰ ਸਾਫ਼ ਰੱਖਣ ਦਾ ਤਰੀਕਾ ।

अभिमान को त्याग कर अपने दिल में ही खुदा को ढूँढो, यह करनी ही तेरे लिए तरीकत हैं।

Let your spiritual cleansing be to renounce the world and seek God.

Guru Arjan Dev ji / Raag Maru / Solhe / Guru Granth Sahib ji - Ang 1083

ਮਾਰਫਤਿ ਮਨੁ ਮਾਰਹੁ ਅਬਦਾਲਾ ਮਿਲਹੁ ਹਕੀਕਤਿ ਜਿਤੁ ਫਿਰਿ ਨ ਮਰਾ ॥੩॥

मारफति मनु मारहु अबदाला मिलहु हकीकति जितु फिरि न मरा ॥३॥

Maaraphati manu maarahu abadaalaa milahu hakeekati jitu phiri na maraa ||3||

ਹੇ ਅਬਦਾਲ ਫ਼ਕੀਰ! ਆਪਣੇ ਮਨ ਨੂੰ ਵੱਸ ਵਿਚ ਰੱਖ-ਇਹ ਹੈ ਮਾਰਫ਼ਤਿ (ਆਤਮਕ ਜੀਵਨ ਦੀ ਸੂਝ) । ਰੱਬ ਨਾਲ ਮਿਲਿਆ ਰਹੁ-ਇਹ ਹੈ ਹਕੀਕਤਿ (ਚੌਥਾ ਪਦ) । (ਇਹ ਹਕੀਕਤਿ ਐਸੀ ਹੈ ਕਿ) ਇਸ ਦੀ ਰਾਹੀਂ ਮੁੜ ਆਤਮਕ ਮੌਤ ਨਹੀਂ ਹੁੰਦੀ ॥੩॥

हे अब्दल फकीर ! मार्फत यह है कि अपने मन को मारो अर्थात् अपने वश में करो। खुदा से मिलो, यह हकीकत है, जिससे फिर मृत्यु नहीं होती॥३॥

Let control of the mind be your spiritual wisdom, O holy man; meeting with God, you shall never die again. ||3||

Guru Arjan Dev ji / Raag Maru / Solhe / Guru Granth Sahib ji - Ang 1083

ਕੁਰਾਣੁ ਕਤੇਬ ਦਿਲ ਮਾਹਿ ਕਮਾਹੀ ॥

कुराणु कतेब दिल माहि कमाही ॥

Kuraa(nn)u kateb dil maahi kamaahee ||

ਹੇ ਖ਼ੁਦਾ ਦੇ ਬੰਦੇ! ਆਪਣੇ ਦਿਲ ਵਿਚ ਖ਼ੁਦਾ ਦੇ ਨਾਮ ਦੀ ਯਾਦ ਦੀ ਕਮਾਈ ਕਰਦਾ ਰਹੁ-ਇਹ ਹੈ ਕੁਰਾਨ, ਹੈ ਇਹ ਹੈ ਕਤੇਬਾਂ ਦੀ ਤਾਲੀਮ ।

कुरान, तौरेत, जंबूर इन कर्तबों का पाठ करना यही है कि अपने दिल में खुदा के नाम की कमाई करो।

Practice within your heart the teachings of the Koran and the Bible;

Guru Arjan Dev ji / Raag Maru / Solhe / Guru Granth Sahib ji - Ang 1083

ਦਸ ਅਉਰਾਤ ਰਖਹੁ ਬਦ ਰਾਹੀ ॥

दस अउरात रखहु बद राही ॥

Das auraat rakhahu bad raahee ||

ਹੇ ਖ਼ੁਦਾ ਦੇ ਬੰਦੇ! ਆਪਣੇ ਦਸ ਹੀ ਇੰਦ੍ਰਿਆਂ ਨੂੰ ਭੈੜੇ ਰਸਤੇ ਤੋਂ ਰੋਕ ਰੱਖ ।

अपनी इस औरतों अर्थात् इन्द्रियों को बुराई के राह पर जाने से रोक कर रखों ।

Restrain the ten sensory organs from straying into evil.

Guru Arjan Dev ji / Raag Maru / Solhe / Guru Granth Sahib ji - Ang 1083

ਪੰਚ ਮਰਦ ਸਿਦਕਿ ਲੇ ਬਾਧਹੁ ਖੈਰਿ ਸਬੂਰੀ ਕਬੂਲ ਪਰਾ ॥੪॥

पंच मरद सिदकि ले बाधहु खैरि सबूरी कबूल परा ॥४॥

Pancch marad sidaki le baadhahu khairi sabooree kabool paraa ||4||

ਸਿਦਕ ਦੀ ਮਦਦ ਨਾਲ ਪੰਜ ਕਾਮਾਦਿਕ ਸੂਰਮਿਆਂ ਨੂੰ ਫੜ ਕੇ ਬੰਨ੍ਹ ਰੱਖ । ਸੰਤੋਖ ਦੇ ਖ਼ੈਰ ਦੀ ਬਰਕਤਿ ਨਾਲ ਤੂੰ ਖ਼ੁਦਾ ਦੇ ਦਰ ਤੇ ਕਬੂਲ ਹੋ ਜਾਹਿਂਗਾ ॥੪॥

पाँच मर्दो काम, क्रोध, लोभ, मोह एवं अहंकार को धैर्य से पकड़ कर बाँध लो; संतोष एवं दान द्वारा तू अल्लाह को परवान हो जाएगा॥४॥

Tie up the five demons of desire with faith, charity and contentment, and you shall be acceptable. ||4||

Guru Arjan Dev ji / Raag Maru / Solhe / Guru Granth Sahib ji - Ang 1083

ਮਕਾ ਮਿਹਰ ਰੋਜਾ ਪੈ ਖਾਕਾ ॥

मका मिहर रोजा पै खाका ॥

Makaa mihar rojaa pai khaakaa ||

ਹੇ ਖ਼ੁਦਾ ਦੇ ਬੰਦੇ! (ਦਿਲ ਵਿਚ ਸਭਨਾਂ ਵਾਸਤੇ) ਤਰਸ ਨੂੰ (ਹੱਜ-ਅਸਥਾਨ) ਮੱਕਾ (ਸਮਝ) । (ਸਭ ਦੇ) ਪੈਰਾਂ ਦੀ ਖ਼ਾਕ ਹੋਏ ਰਹਿਣਾ (ਅਸਲ) ਰੋਜ਼ਾ ਹੈ ।

जीवों पर मेहर करना ही मक्के का हज करना है और दरवेशों के पैरों की धूल बन जाना रोजा रखना है।

Let compassion be your Mecca, and the dust of the feet of the holy your fast.

Guru Arjan Dev ji / Raag Maru / Solhe / Guru Granth Sahib ji - Ang 1083

ਭਿਸਤੁ ਪੀਰ ਲਫਜ ਕਮਾਇ ਅੰਦਾਜਾ ॥

भिसतु पीर लफज कमाइ अंदाजा ॥

Bhisatu peer laphaj kamaai anddaajaa ||

ਗੁਰੂ ਦੇ ਬਚਨਾਂ ਉਤੇ ਪੂਰੇ ਤੌਰ ਤੇ ਤੁਰਨਾ-ਇਹ ਹੈ ਬਹਿਸ਼ਤ ।

अपने पीर के वचनों का पूर्णतया पालन करना ही बिहिश्त में जाना है।

Let Paradise be your practice of the Prophet's Word.

Guru Arjan Dev ji / Raag Maru / Solhe / Guru Granth Sahib ji - Ang 1083

ਹੂਰ ਨੂਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ ਹੁਜਰਾ ॥੫॥

हूर नूर मुसकु खुदाइआ बंदगी अलह आला हुजरा ॥५॥

Hoor noor musaku khudaaiaa banddagee alah aalaa hujaraa ||5||

ਖ਼ੁਦਾ ਦੇ ਨੂਰ ਦਾ ਜ਼ਹੂਰ ਹੀ ਹੂਰਾਂ ਹਨ, ਖ਼ੁਦਾ ਦੀ ਬੰਦਗੀ ਹੀ ਕਸਤੂਰੀ ਹੈ । ਖ਼ੁਦਾ ਦੀ ਬੰਦਗੀ ਹੀ ਸਭ ਤੋਂ ਵਧੀਆ ਹੁਜਰਾ ਹੈ (ਜਿੱਥੇ ਮਨ ਵਿਕਾਰਾਂ ਵੱਲੋਂ ਹਟ ਕੇ ਇੱਕ ਟਿਕਾਣੇ ਤੇ ਰਹਿ ਸਕਦਾ ਹੈ) ॥੫॥

नूर रूप अल्लाह का दर्शन करना ही परियों का सुख भोगना है, खुदा की बंदगी ही शरीर पर सुगन्धि लगाना है, यह दुनिया रूपी खुदा का घर ही बंदगी करने के लिए बेहतर स्थान है॥५॥

God is the beauty, the light and the fragrance. Meditation on Allah is the secluded meditation chamber. ||5||

Guru Arjan Dev ji / Raag Maru / Solhe / Guru Granth Sahib ji - Ang 1083

Download SGGS PDF Daily Updates ADVERTISE HERE