Page Ang 1081, Guru Granth Sahib ji, Hindi Punjabi English meanings


Download SGGS PDF Daily Updates

Gurbani LanguageMeanings Translation
ਪੰਜਾਬੀ ਗੁਰਬਾਣੀ ਪੰਜਾਬੀ ਅਰਥ
हिंदी गुरबाणी हिंदी अर्थ
English English
Info (Author Raag Bani Ang Page)

ਕਾਇਆ ਪਾਤ੍ਰੁ ਪ੍ਰਭੁ ਕਰਣੈਹਾਰਾ ॥

काइआ पात्रु प्रभु करणैहारा ॥

Kaaīâa paaŧru prbhu karañaihaaraa ||

ਸਮਰੱਥ ਪ੍ਰਭੂ ਉਸ ਮਨੁੱਖ ਦੇ ਸਰੀਰ ਨੂੰ (ਨਾਮ ਦੀ ਦਾਤ ਹਾਸਲ ਕਰਨ ਲਈ) ਯੋਗ ਭਾਂਡਾ ਬਣਾ ਦੇਂਦਾ ਹੈ,

यह शरीर रूपी पात्र प्रभु ही बनाने वाला है,"

God is the Creator of the body-vessel.

Guru Arjan Dev ji / Raag Maru / Solhe / Ang 1081

ਲਗੀ ਲਾਗਿ ਸੰਤ ਸੰਗਾਰਾ ॥

लगी लागि संत संगारा ॥

Lagee laagi sanŧŧ sanggaaraa ||

ਜਿਸ ਨੂੰ ਸਾਧ ਸੰਗਤ ਵਿਚ ਛੁਹ ਲੱਗ ਜਾਂਦੀ ਹੈ ।

संतों की संगत करने से नाम-स्मरण की लगन लग गई हैं।

In the Society of the Saints, the dye is produced.

Guru Arjan Dev ji / Raag Maru / Solhe / Ang 1081

ਨਿਰਮਲ ਸੋਇ ਬਣੀ ਹਰਿ ਬਾਣੀ ਮਨੁ ਨਾਮਿ ਮਜੀਠੈ ਰੰਗਨਾ ॥੧੫॥

निरमल सोइ बणी हरि बाणी मनु नामि मजीठै रंगना ॥१५॥

Niramal soī bañee hari baañee manu naami majeethai rangganaa ||15||

ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਦੀ ਰਾਹੀਂ ਉਸ ਮਨੁੱਖ ਦੀ ਚੰਗੀ ਸੋਭਾ ਬਣ ਜਾਂਦੀ ਹੈ, ਉਸ ਦਾ ਮਨ ਮਜੀਠ (ਦੇ ਪੱਕੇ ਰੰਗ ਵਰਗੇ) ਨਾਮ-ਰੰਗ ਵਿਚ ਰੰਗਿਆ ਜਾਂਦਾ ਹੈ ॥੧੫॥

हरि की वाणी से मेरी अच्छी शोभा बन गई है और मन नाम रूपी मजीठ रंग में रंग गया है॥ १५॥

Through the Word of the Lord's Bani, one's reputation becomes immaculate, and the mind is colored by the dye of the Naam, the Name of the Lord. ||15||

Guru Arjan Dev ji / Raag Maru / Solhe / Ang 1081


ਸੋਲਹ ਕਲਾ ਸੰਪੂਰਨ ਫਲਿਆ ॥

सोलह कला स्मपूरन फलिआ ॥

Solah kalaa samppooran phaliâa ||

ਉਸ ਮਨੁੱਖ ਦਾ ਜੀਵਨ ਮੁਕੰਮਲ ਤੌਰ ਤੇ ਸਫਲ ਹੋ ਜਾਂਦਾ ਹੈ,

सोलह कला सम्पूर्ण परमेश्वर निराकार रूप से पूर्ण साकार रूप बन गया,"

The sixteen powers, absolute perfection and fruitful rewards are obtained,

Guru Arjan Dev ji / Raag Maru / Solhe / Ang 1081

ਅਨਤ ਕਲਾ ਹੋਇ ਠਾਕੁਰੁ ਚੜਿਆ ॥

अनत कला होइ ठाकुरु चड़िआ ॥

Ânaŧ kalaa hoī thaakuru chaɍiâa ||

ਜਿਸ ਮਨੁੱਖ ਦੇ ਹਿਰਦੇ-ਆਕਾਸ਼ ਵਿਚ ਬੇਅੰਤ ਤਾਕਤਾਂ ਵਾਲਾ ਪ੍ਰਭੂ-ਸੂਰਜ ਚੜ੍ਹ ਪੈਂਦਾ ਹੈ (ਪ੍ਰਭੂ ਪਰਗਟ ਹੋ ਜਾਂਦਾ ਹੈ) ।

सृष्टि को उत्पन्न करके वह अपने बेअंत रूपों में प्रगट हो गया।

When the Lord and Master of infinite power is revealed.

Guru Arjan Dev ji / Raag Maru / Solhe / Ang 1081

ਅਨਦ ਬਿਨੋਦ ਹਰਿ ਨਾਮਿ ਸੁਖ ਨਾਨਕ ਅੰਮ੍ਰਿਤ ਰਸੁ ਹਰਿ ਭੁੰਚਨਾ ॥੧੬॥੨॥੯॥

अनद बिनोद हरि नामि सुख नानक अम्रित रसु हरि भुंचना ॥१६॥२॥९॥

Ânađ binođ hari naami sukh naanak âmmmriŧ rasu hari bhuncchanaa ||16||2||9||

ਹੇ ਨਾਨਕ! ਹਰਿ-ਨਾਮ ਦੀ ਬਰਕਤਿ ਨਾਲ ਉਸ ਮਨੁੱਖ ਦੇ ਅੰਦਰ ਆਨੰਦ ਖ਼ੁਸ਼ੀਆਂ ਤੇ ਸੁਖ ਬਣੇ ਰਹਿੰਦੇ ਹਨ, ਉਹ ਮਨੁੱਖ ਸਦਾ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਮਾਣਦਾ ਰਹਿੰਦਾ ਹੈ ॥੧੬॥੨॥੯॥

हे नानक हरि-नाम का सिमरन करने से ही सुख, आनंद एवं खुशियों की लब्धि होती है, अतः हरिनामामृत का ही पान करना चाहिए।१६॥ २॥ ६॥

The Lord's Name is Nanak's bliss, play and peace; he drinks in the Ambrosial Nectar of the Lord. ||16||2||9||

Guru Arjan Dev ji / Raag Maru / Solhe / Ang 1081


ਮਾਰੂ ਸੋਲਹੇ ਮਹਲਾ ੫

मारू सोलहे महला ५

Maaroo solahe mahalaa 5

ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ) ।

मारू सोलहे महला ५

Maaroo, Solhas, Fifth Mehl:

Guru Arjan Dev ji / Raag Maru / Solhe / Ang 1081

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Īk õamkkaari saŧigur prsaađi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि॥

One Universal Creator God. By The Grace Of The True Guru:

Guru Arjan Dev ji / Raag Maru / Solhe / Ang 1081

ਤੂ ਸਾਹਿਬੁ ਹਉ ਸੇਵਕੁ ਕੀਤਾ ॥

तू साहिबु हउ सेवकु कीता ॥

Ŧoo saahibu haū sevaku keeŧaa ||

ਹੇ ਪ੍ਰਭੂ! ਤੂੰ (ਮੇਰਾ) ਮਾਲਕ ਹੈਂ, ਮੈਂ ਤੇਰਾ (ਪੈਦਾ) ਕੀਤਾ ਹੋਇਆ ਸੇਵਕ ਹਾਂ ।

हे ईश्वर ! तू मेरा मालिक हैं और मैं तेरा सेवक हूँ।

You are my Lord and Master; You have made me Your servant.

Guru Arjan Dev ji / Raag Maru / Solhe / Ang 1081

ਜੀਉ ਪਿੰਡੁ ਸਭੁ ਤੇਰਾ ਦੀਤਾ ॥

जीउ पिंडु सभु तेरा दीता ॥

Jeeū pinddu sabhu ŧeraa đeeŧaa ||

ਇਹ ਜਿੰਦ ਇਹ ਸਰੀਰ ਸਭ ਕੁਝ ਤੇਰਾ ਦਿੱਤਾ ਹੋਇਆ ਹੈ ।

यह आत्मा, शरीर सब तेरा ही दिया हुआ है।

My soul and body are all gifts from You.

Guru Arjan Dev ji / Raag Maru / Solhe / Ang 1081

ਕਰਨ ਕਰਾਵਨ ਸਭੁ ਤੂਹੈ ਤੂਹੈ ਹੈ ਨਾਹੀ ਕਿਛੁ ਅਸਾੜਾ ॥੧॥

करन करावन सभु तूहै तूहै है नाही किछु असाड़ा ॥१॥

Karan karaavan sabhu ŧoohai ŧoohai hai naahee kichhu âsaaɍaa ||1||

ਹੇ ਪ੍ਰਭੂ! (ਜਗਤ ਵਿਚ) ਸਭ ਕੁਝ ਕਰਨ ਵਾਲਾ ਤੂੰ ਹੀ ਹੈਂ (ਜੀਵਾਂ ਪਾਸੋਂ) ਕਰਾਣ ਵਾਲਾ ਭੀ ਤੂੰ ਹੀ ਹੈਂ । ਅਸਾਂ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ ॥੧॥

जग में करने करवाने वाला एक तू ही हैं और हमारा इसमें कोई सहयोग नहीं॥ १॥

You are the Creator, the Cause of causes; nothing belongs to me. ||1||

Guru Arjan Dev ji / Raag Maru / Solhe / Ang 1081


ਤੁਮਹਿ ਪਠਾਏ ਤਾ ਜਗ ਮਹਿ ਆਏ ॥

तुमहि पठाए ता जग महि आए ॥

Ŧumahi pathaaē ŧaa jag mahi âaē ||

ਹੇ ਪ੍ਰਭੂ! ਤੂੰ ਹੀ (ਜੀਵਾਂ ਨੂੰ) ਭੇਜਦਾ ਹੈਂ, ਤਾਂ (ਇਹ) ਜਗਤ ਵਿਚ ਆਉਂਦੇ ਹਨ ।

तूने भेजा तो हम जगत् में आए,"

When You sent me, I came into the world.

Guru Arjan Dev ji / Raag Maru / Solhe / Ang 1081

ਜੋ ਤੁਧੁ ਭਾਣਾ ਸੇ ਕਰਮ ਕਮਾਏ ॥

जो तुधु भाणा से करम कमाए ॥

Jo ŧuđhu bhaañaa se karam kamaaē ||

ਜੋ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਦੇ ਕਰਮ ਜੀਵ ਕਰਦੇ ਹਨ ।

जो तुझे मंजूर हैं, वहीं कर्म करते हैं।

Whatever is pleasing to Your Will, I do.

Guru Arjan Dev ji / Raag Maru / Solhe / Ang 1081

ਤੁਝ ਤੇ ਬਾਹਰਿ ਕਿਛੂ ਨ ਹੋਆ ਤਾ ਭੀ ਨਾਹੀ ਕਿਛੁ ਕਾੜਾ ॥੨॥

तुझ ते बाहरि किछू न होआ ता भी नाही किछु काड़ा ॥२॥

Ŧujh ŧe baahari kichhoo na hoâa ŧaa bhee naahee kichhu kaaɍaa ||2||

ਹੇ ਪ੍ਰਭੂ! ਤੇਰੇ ਹੁਕਮ ਤੋਂ ਬਾਹਰ ਕੁਝ ਭੀ ਨਹੀਂ ਹੋ ਸਕਦਾ । ਇਤਨਾ ਖਲਜਗਨ ਹੁੰਦਿਆਂ ਭੀ ਤੈਨੂੰ ਕੋਈ ਚਿੰਤਾ-ਫ਼ਿਕਰ ਨਹੀਂ ਹੈ ॥੨॥

तेरे हुक्म के बिना कभी कुछ नहीं हुआ, फिर भी हमें कोई चिंता-फिक्र नहीं॥ 2॥

Without You, nothing is done, so I am not anxious at all. ||2||

Guru Arjan Dev ji / Raag Maru / Solhe / Ang 1081


ਊਹਾ ਹੁਕਮੁ ਤੁਮਾਰਾ ਸੁਣੀਐ ॥

ऊहा हुकमु तुमारा सुणीऐ ॥

Ǖhaa hukamu ŧumaaraa suñeeâi ||

ਹੇ ਪ੍ਰਭੂ! ਪਰਲੋਕ ਵਿਚ ਭੀ ਤੇਰਾ (ਹੀ) ਹੁਕਮ (ਚੱਲ ਰਿਹਾ) ਸੁਣਿਆ ਜਾ ਰਿਹਾ ਹੈ,

वहाँ (परलोक में) तेरा हुक्म सुना जाता है और

In the world hereafter, the Hukam of Your Command is heard.

Guru Arjan Dev ji / Raag Maru / Solhe / Ang 1081

ਈਹਾ ਹਰਿ ਜਸੁ ਤੇਰਾ ਭਣੀਐ ॥

ईहा हरि जसु तेरा भणीऐ ॥

Ëehaa hari jasu ŧeraa bhañeeâi ||

ਇਸ ਲੋਕ ਵਿਚ ਭੀ ਤੇਰੀ ਹੀ ਸਿਫ਼ਤ-ਸਾਲਾਹ ਉਚਾਰੀ ਜਾ ਰਹੀ ਹੈ ।

यहाँ (इहलोक में) तेरा हरि-यश गाया जाता हैं।

In this world, I chant Your Praises, Lord.

Guru Arjan Dev ji / Raag Maru / Solhe / Ang 1081

ਆਪੇ ਲੇਖ ਅਲੇਖੈ ਆਪੇ ਤੁਮ ਸਿਉ ਨਾਹੀ ਕਿਛੁ ਝਾੜਾ ॥੩॥

आपे लेख अलेखै आपे तुम सिउ नाही किछु झाड़ा ॥३॥

Âape lekh âlekhai âape ŧum siū naahee kichhu jhaaɍaa ||3||

ਹੇ ਪ੍ਰਭੂ! ਤੂੰ ਆਪ ਹੀ (ਜੀਵਾਂ ਦੇ ਕੀਤੇ ਕਰਮਾਂ ਦੇ) ਲੇਖੇ (ਲਿਖਣ ਵਾਲਾ ਹੈਂ), ਤੂੰ ਆਪ ਹੀ ਲੇਖੇ ਤੋਂ ਬਾਹਰ ਹੈਂ । ਤੇਰੇ ਨਾਲ (ਜੀਵ) ਕੋਈ ਝਗੜਾ ਨਹੀਂ ਪਾ ਸਕਦੇ ॥੩॥

तु स्वयं ही जीवों के कर्मलेख लिखता है और स्वेच्छा से स्वयं ही कर्मलेख मिटा देता है, अतः तुझसे कोई झगड़ा अथवा शिकायत नहीं॥३॥

You Yourself write the account, and You Yourself erase it; no one can argue with You. ||3||

Guru Arjan Dev ji / Raag Maru / Solhe / Ang 1081


ਤੂ ਪਿਤਾ ਸਭਿ ਬਾਰਿਕ ਥਾਰੇ ॥

तू पिता सभि बारिक थारे ॥

Ŧoo piŧaa sabhi baarik ŧhaare ||

ਹੇ ਪ੍ਰਭੂ! ਤੂੰ (ਸਭ ਜੀਵਾਂ ਦਾ) ਪਿਤਾ ਹੈਂ, ਸਾਰੇ (ਜੀਵ) ਤੇਰੇ ਬੱਚੇ ਹਨ ।

तू हमारा पिता है और हम सभी तेरे बच्चे हैं।

You are our father; we are all Your children.

Guru Arjan Dev ji / Raag Maru / Solhe / Ang 1081

ਜਿਉ ਖੇਲਾਵਹਿ ਤਿਉ ਖੇਲਣਹਾਰੇ ॥

जिउ खेलावहि तिउ खेलणहारे ॥

Jiū khelaavahi ŧiū khelañahaare ||

ਜਿਵੇਂ ਤੂੰ (ਇਹਨਾਂ ਬੱਚਿਆਂ ਨੂੰ) ਖਿਡਾਂਦਾ ਹੈਂ, ਤਿਵੇਂ ਹੀ ਇਹ ਖੇਡ ਸਕਦੇ ਹਨ ।

जैसे तू खेलाता है, वैसे ही खेलते हैं।

We play as You cause us to play.

Guru Arjan Dev ji / Raag Maru / Solhe / Ang 1081

ਉਝੜ ਮਾਰਗੁ ਸਭੁ ਤੁਮ ਹੀ ਕੀਨਾ ਚਲੈ ਨਾਹੀ ਕੋ ਵੇਪਾੜਾ ॥੪॥

उझड़ मारगु सभु तुम ही कीना चलै नाही को वेपाड़ा ॥४॥

Ūjhaɍ maaragu sabhu ŧum hee keenaa chalai naahee ko vepaaɍaa ||4||

ਹੇ ਪ੍ਰਭੂ! ਗ਼ਲਤ ਰਸਤਾ ਤੇ ਠੀਕ ਰਸਤਾ ਸਭ ਕੁਝ ਤੂੰ ਆਪ ਹੀ ਬਣਾਇਆ ਹੋਇਆ ਹੈ । ਕੋਈ ਭੀ ਜੀਵ (ਆਪਣੇ ਆਪ) ਗ਼ਲਤ ਰਸਤੇ ਉੱਤੇ ਤੁਰ ਨਹੀਂ ਸਕਦਾ ॥੪॥

कुमार्ग सब तूने ही बनाया है और कोई भी जीव अपने आप कुमार्ग नहीं चलता॥४॥

The wilderness and the path are all made by You. No one can take the wrong path. ||4||

Guru Arjan Dev ji / Raag Maru / Solhe / Ang 1081


ਇਕਿ ਬੈਸਾਇ ਰਖੇ ਗ੍ਰਿਹ ਅੰਤਰਿ ॥

इकि बैसाइ रखे ग्रिह अंतरि ॥

Īki baisaaī rakhe grih ânŧŧari ||

ਹੇ ਪ੍ਰਭੂ! ਕਈ ਜੀਵ ਐਸੇ ਹਨ ਜਿਨ੍ਹਾਂ ਨੂੰ ਤੂੰ ਘਰ ਵਿਚ ਬਿਠਾਲ ਰੱਖਿਆ ਹੈ ।

परमात्मा ने किसी को घर में बैठाकर रखा हुआ है,"

Some remain seated within their homes.

Guru Arjan Dev ji / Raag Maru / Solhe / Ang 1081

ਇਕਿ ਪਠਾਏ ਦੇਸ ਦਿਸੰਤਰਿ ॥

इकि पठाए देस दिसंतरि ॥

Īki pathaaē đes đisanŧŧari ||

ਕਈ ਐਸੇ ਹਨ ਜਿਨ੍ਹਾਂ ਨੂੰ ਤੂੰ ਹੋਰ ਹੋਰ ਦੇਸਾਂ ਵਿਚ ਭੇਜਦਾ ਹੈਂ ।

कई देश-देशान्तर भेज दिए हैं,"

Some wander across the country and through foreign lands.

Guru Arjan Dev ji / Raag Maru / Solhe / Ang 1081

ਇਕ ਹੀ ਕਉ ਘਾਸੁ ਇਕ ਹੀ ਕਉ ਰਾਜਾ ਇਨ ਮਹਿ ਕਹੀਐ ਕਿਆ ਕੂੜਾ ॥੫॥

इक ही कउ घासु इक ही कउ राजा इन महि कहीऐ किआ कूड़ा ॥५॥

Īk hee kaū ghaasu īk hee kaū raajaa īn mahi kaheeâi kiâa kooɍaa ||5||

ਕਈ ਜੀਵਾਂ ਨੂੰ ਤੂੰ ਘਾਹ ਖੋਤਰਨ ਤੇ ਲਾ ਦਿੱਤਾ ਹੈ, ਕਈਆਂ ਨੂੰ ਤੂੰ ਰਾਜੇ ਬਣਾ ਦਿੱਤਾ ਹੈ । ਤੇਰੇ ਇਹਨਾਂ ਕੰਮਾਂ ਵਿਚੋਂ ਕਿਸੇ ਕੰਮ ਨੂੰ ਗ਼ਲਤ ਨਹੀਂ ਆਖਿਆ ਜਾ ਸਕਦਾ ॥੫॥

कोई घास काटने वाला घासी और किसी को उसने राजा बना दिया है, फिर इन में क्या झूठा कहा जा सकता है॥५॥

Some are grass-cutters, and some are kings. Who among these can be called false? ||5||

Guru Arjan Dev ji / Raag Maru / Solhe / Ang 1081


ਕਵਨ ਸੁ ਮੁਕਤੀ ਕਵਨ ਸੁ ਨਰਕਾ ॥

कवन सु मुकती कवन सु नरका ॥

Kavan su mukaŧee kavan su narakaa ||

ਹੇ ਪ੍ਰਭੂ! ਤੇਰੇ ਹੁਕਮ ਤੋਂ ਬਾਹਰ ਨਾਹ ਕੋਈ ਮੁਕਤੀ ਹੈ ਨਾਹ ਕੋਈ ਨਰਕ ਹੈ ।

कौन मुक्ति प्राप्त करता है, कौन नरक भोगता है ?

Who is liberated, and who will land in hell?

Guru Arjan Dev ji / Raag Maru / Solhe / Ang 1081

ਕਵਨੁ ਸੈਸਾਰੀ ਕਵਨੁ ਸੁ ਭਗਤਾ ॥

कवनु सैसारी कवनु सु भगता ॥

Kavanu saisaaree kavanu su bhagaŧaa ||

ਤੇਰੇ ਹੁਕਮ ਤੋਂ ਬਿਨਾ ਨਾਹ ਕੋਈ ਗ੍ਰਿਹਸਤੀ ਹੈ ਨਾਹ ਕੋਈ ਭਗਤ ਬਣ ਸਕਦਾ ਹੈ ।

कौन संसार के कर्मों में पड़ा है, कौन भक्त है ?

Who is worldly, and who is a devotee?

Guru Arjan Dev ji / Raag Maru / Solhe / Ang 1081

ਕਵਨ ਸੁ ਦਾਨਾ ਕਵਨੁ ਸੁ ਹੋਛਾ ਕਵਨ ਸੁ ਸੁਰਤਾ ਕਵਨੁ ਜੜਾ ॥੬॥

कवन सु दाना कवनु सु होछा कवन सु सुरता कवनु जड़ा ॥६॥

Kavan su đaanaa kavanu su hochhaa kavan su suraŧaa kavanu jaɍaa ||6||

ਨਾਹ ਕੋਈ ਵੱਡੇ ਜਿਗਰੇ ਵਾਲਾ ਹੈ ਨਾਹ ਕੋਈ ਹੋਛੇ ਸੁਭਾਉ ਵਾਲਾ ਹੈ । ਤੇਰੇ ਹੁਕਮ ਤੋਂ ਬਿਨਾ ਨਾਹ ਕੋਈ ਉੱਚੀ ਸੂਝ ਵਾਲਾ ਹੈ ਤੇ ਨਾਹ ਕੋਈ ਮੂਰਖ ਹੈ ॥੬॥

कौन चतुर हैं? कौन ओच्छा है? कौन समझदार है? कौन जड़बुद्धि है?॥६॥

Who is wise, and who is shallow? Who is aware, and who is ignorant? ||6||

Guru Arjan Dev ji / Raag Maru / Solhe / Ang 1081


ਹੁਕਮੇ ਮੁਕਤੀ ਹੁਕਮੇ ਨਰਕਾ ॥

हुकमे मुकती हुकमे नरका ॥

Hukame mukaŧee hukame narakaa ||

ਹੇ ਪ੍ਰਭੂ! ਤੇਰੇ ਹੀ ਹੁਕਮ ਵਿਚ (ਕਿਸੇ ਨੂੰ) ਮੁਕਤੀ (ਮਿਲਦੀ) ਹੈ, ਤੇਰੇ ਹੀ ਹੁਕਮ ਵਿਚ (ਕਿਸੇ ਨੂੰ) ਨਰਕ (ਮਿਲਦਾ) ਹੈ ।

वास्तव में परमात्मा के हुक्म से किसी को मुक्ति मिलती हैं अथवा किसी को नरक भोगना पड़ता है।

By the Hukam of the Lord's Command, one is liberated, and by His Hukam, one falls into hell.

Guru Arjan Dev ji / Raag Maru / Solhe / Ang 1081

ਹੁਕਮਿ ਸੈਸਾਰੀ ਹੁਕਮੇ ਭਗਤਾ ॥

हुकमि सैसारी हुकमे भगता ॥

Hukami saisaaree hukame bhagaŧaa ||

ਤੇਰੇ ਹੀ ਹੁਕਮ ਵਿਚ ਕੋਈ ਗ੍ਰਿਹਸਤੀ ਹੈ ਤੇ ਕੋਈ ਭਗਤ ਹੈ ।

उसके हुक्म से कोई संसार के काम में लीन है और हम से कोई भक्त बनकर भक्ति में लीन है।

By His Hukam, one is worldly, and by His Hukam, one is a devotee.

Guru Arjan Dev ji / Raag Maru / Solhe / Ang 1081

ਹੁਕਮੇ ਹੋਛਾ ਹੁਕਮੇ ਦਾਨਾ ਦੂਜਾ ਨਾਹੀ ਅਵਰੁ ਧੜਾ ॥੭॥

हुकमे होछा हुकमे दाना दूजा नाही अवरु धड़ा ॥७॥

Hukame hochhaa hukame đaanaa đoojaa naahee âvaru đhaɍaa ||7||

ਹੇ ਪ੍ਰਭੂ! ਤੇਰੇ ਹੀ ਹੁਕਮ ਵਿਚ ਕੋਈ ਕਾਹਲੇ ਸੁਭਾਉ ਵਾਲਾ ਹੈ ਤੇ ਕੋਈ ਗੰਭੀਰ ਸੁਭਾਉ ਵਾਲਾ ਹੈ । ਤੇਰੇ ਟਾਕਰੇ ਤੇ ਹੋਰ ਕੋਈ ਧੜਾ ਹੈ ਹੀ ਨਹੀਂ ॥੭॥

उसके हुक्म से ही कोई ओच्छा और कोई चतुर बनता है। तुम्हारे बिना अन्य कोई गुट नहीं हैं॥७॥

By His Hukam, one is shallow, and by His Hukam, one is wise. There is no other side except His. ||7||

Guru Arjan Dev ji / Raag Maru / Solhe / Ang 1081


ਸਾਗਰੁ ਕੀਨਾ ਅਤਿ ਤੁਮ ਭਾਰਾ ॥

सागरु कीना अति तुम भारा ॥

Saagaru keenaa âŧi ŧum bhaaraa ||

ਹੇ ਪ੍ਰਭੂ! ਇਹ ਬੇਅੰਤ ਵੱਡਾ ਸੰਸਾਰ-ਸਮੁੰਦਰ ਤੂੰ ਆਪ ਹੀ ਬਣਾਇਆ ਹੈ ।

तूने ही अत्यंत भारी संसार-सागर बनाया है,"

You made the ocean vast and huge.

Guru Arjan Dev ji / Raag Maru / Solhe / Ang 1081

ਇਕਿ ਖੜੇ ਰਸਾਤਲਿ ਕਰਿ ਮਨਮੁਖ ਗਾਵਾਰਾ ॥

इकि खड़े रसातलि करि मनमुख गावारा ॥

Īki khaɍe rasaaŧali kari manamukh gaavaaraa ||

(ਇਥੇ) ਕਈ ਜੀਵਾਂ ਨੂੰ ਮਨ ਦੇ ਮੁਰੀਦ-ਮੂਰਖ ਬਣਾ ਕੇ ਤੂੰ ਆਪ ਹੀ ਨਰਕ ਵਿਚ ਪਾਂਦਾ ਹੈਂ ।

कुछ मनमुखी जीवों को मूर्ख बनाकर उन्हें रसातल में पहुँचा दिया है।

You made some into foolish self-willed manmukhs, and dragged them into hell.

Guru Arjan Dev ji / Raag Maru / Solhe / Ang 1081

ਇਕਨਾ ਪਾਰਿ ਲੰਘਾਵਹਿ ਆਪੇ ਸਤਿਗੁਰੁ ਜਿਨ ਕਾ ਸਚੁ ਬੇੜਾ ॥੮॥

इकना पारि लंघावहि आपे सतिगुरु जिन का सचु बेड़ा ॥८॥

Īkanaa paari langghaavahi âape saŧiguru jin kaa sachu beɍaa ||8||

ਕਈ ਜੀਵਾਂ ਨੂੰ ਤੂੰ ਆਪ ਹੀ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈਂ । ਜਿਨ੍ਹਾਂ ਵਾਸਤੇ ਤੂੰ ਗੁਰੂ ਨੂੰ ਸਦਾ ਕਾਇਮ ਰਹਿਣ ਵਾਲਾ ਜਹਾਜ਼ ਬਣਾ ਦੇਂਦਾ ਹੈਂ ॥੮॥

सतिगुरु जिन जीवों का सच्चा जहाज बन गया है, तूने स्वयं ही उन्हें संसार-सागर से पार करवा दिया है॥८॥

Some are carried across, in the ship of Truth of the True Guru. ||8||

Guru Arjan Dev ji / Raag Maru / Solhe / Ang 1081


ਕਉਤਕੁ ਕਾਲੁ ਇਹੁ ਹੁਕਮਿ ਪਠਾਇਆ ॥

कउतकु कालु इहु हुकमि पठाइआ ॥

Kaūŧaku kaalu īhu hukami pathaaīâa ||

ਇਹ ਕਾਲ (ਮੌਤ, ਜੋ ਪ੍ਰਭੂ ਦਾ ਬਣਾਇਆ ਇਕ) ਖਿਡੌਣਾ (ਹੀ ਹੈ, ਉਸ ਨੇ ਆਪਣੇ) ਹੁਕਮ ਅਨੁਸਾਰ (ਜਗਤ ਵਿਚ) ਭੇਜਿਆ ਹੈ ।

परमात्मा ने एक लीला रची है कि उसने अपने हुक्म से ही काल को जगत में भेजा है।

You issue Your Command for this amazing thing, death.

Guru Arjan Dev ji / Raag Maru / Solhe / Ang 1081

ਜੀਅ ਜੰਤ ਓਪਾਇ ਸਮਾਇਆ ॥

जीअ जंत ओपाइ समाइआ ॥

Jeeâ janŧŧ õpaaī samaaīâa ||

(ਪ੍ਰਭੂ ਆਪ ਹੀ) ਸਾਰੇ ਜੀਵਾਂ ਨੂੰ ਪੈਦਾ ਕਰ ਕੇ ਮੁਕਾ ਦੇਂਦਾ ਹੈ ।

वह जीवों को उत्पन्न करके स्वयं ही मिटा देता है।

You create all beings and creatures, and absorb them back into Yourself.

Guru Arjan Dev ji / Raag Maru / Solhe / Ang 1081

ਵੇਖੈ ਵਿਗਸੈ ਸਭਿ ਰੰਗ ਮਾਣੇ ਰਚਨੁ ਕੀਨਾ ਇਕੁ ਆਖਾੜਾ ॥੯॥

वेखै विगसै सभि रंग माणे रचनु कीना इकु आखाड़ा ॥९॥

Vekhai vigasai sabhi rangg maañe rachanu keenaa īku âakhaaɍaa ||9||

(ਪ੍ਰਭੂ ਆਪ ਹੀ ਇਸ ਤਮਾਸ਼ੇ ਨੂੰ) ਵੇਖ ਰਿਹਾ ਹੈ (ਤੇ ਵੇਖ ਵੇਖ ਕੇ) ਖ਼ੁਸ਼ ਹੋ ਰਿਹਾ ਹੈ, (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਾਰੇ ਰੰਗ ਮਾਣ ਰਿਹਾ ਹੈ । ਇਸ ਜਗਤ-ਰਚਨਾ ਨੂੰ ਉਸ ਨੇ ਇਕ ਅਖਾੜਾ ਬਣਾਇਆ ਹੋਇਆ ਹੈ ॥੯॥

वह स्वयं ही देखता, प्रसन्न होता और सभी रंग-रस भोगता है, यह जगत् रूपी रचना उसने एक अखाड़ा बना रखा हैं॥९॥

You gaze in delight upon the one arena of the world, and enjoy all the pleasures. ||9||

Guru Arjan Dev ji / Raag Maru / Solhe / Ang 1081


ਵਡਾ ਸਾਹਿਬੁ ਵਡੀ ਨਾਈ ॥

वडा साहिबु वडी नाई ॥

Vadaa saahibu vadee naaëe ||

ਉਹ ਮਾਲਕ-ਪ੍ਰਭੂ (ਬਹੁਤ) ਵੱਡਾ ਹੈ, ਉਸ ਦੀ ਵਡਿਆਈ (ਭੀ ਬਹੁਤ) ਵੱਡੀ ਹੈ,

ईश्वर ही सबसे बड़ा है, उसका नाम भी महान् है।

Great is the Lord and Master, and Great is His Name.

Guru Arjan Dev ji / Raag Maru / Solhe / Ang 1081

ਵਡ ਦਾਤਾਰੁ ਵਡੀ ਜਿਸੁ ਜਾਈ ॥

वड दातारु वडी जिसु जाई ॥

Vad đaaŧaaru vadee jisu jaaëe ||

ਉਹ ਬੜਾ ਵੱਡਾ ਦਾਤਾ ਹੈ, ਉਸ ਦੀ ਥਾਂ (ਜਿਥੇ ਉਹ ਰਹਿੰਦਾ ਹੈ ਬਹੁਤ) ਵੱਡੀ ਹੈ ।

वह बहुत बड़ा दाता हैं और उसका निवास स्थान भी सर्वश्रेष्ठ है।

He is the Great Giver; Great is His place.

Guru Arjan Dev ji / Raag Maru / Solhe / Ang 1081

ਅਗਮ ਅਗੋਚਰੁ ਬੇਅੰਤ ਅਤੋਲਾ ਹੈ ਨਾਹੀ ਕਿਛੁ ਆਹਾੜਾ ॥੧੦॥

अगम अगोचरु बेअंत अतोला है नाही किछु आहाड़ा ॥१०॥

Âgam âgocharu beânŧŧ âŧolaa hai naahee kichhu âahaaɍaa ||10||

ਉਹ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਬੇਅੰਤ ਹੈ, ਤੋਲਿਆ ਨਹੀਂ ਜਾ ਸਕਦਾ । ਉਸ ਦੇ ਤੋਲਣ ਲਈ ਕੋਈ ਭੀ ਮਾਪ-ਤੋਲ ਨਹੀਂ ਹੈ ॥੧੦॥

वह जीवों की पहुँच से परे, इन्द्रियातीत, अनंत एवं अतुलनीय है और तोलने के लिए कोई परिमाण नहीं॥१०॥

He is inaccessible and unfathomable, infinite and unweighable. He cannot be measured. ||10||

Guru Arjan Dev ji / Raag Maru / Solhe / Ang 1081


ਕੀਮਤਿ ਕੋਇ ਨ ਜਾਣੈ ਦੂਜਾ ॥

कीमति कोइ न जाणै दूजा ॥

Keemaŧi koī na jaañai đoojaa ||

ਹੋਰ ਕੋਈ ਭੀ ਜੀਵ ਉਸ ਦਾ ਮੁੱਲ ਨਹੀਂ ਪਾ ਸਕਦਾ,

अन्य कोई भी उसकी महत्ता को नहीं जानता,"

No one else knows His value.

Guru Arjan Dev ji / Raag Maru / Solhe / Ang 1081

ਆਪੇ ਆਪਿ ਨਿਰੰਜਨ ਪੂਜਾ ॥

आपे आपि निरंजन पूजा ॥

Âape âapi niranjjan poojaa ||

ਉਹ ਨਿਰਲੇਪ ਪ੍ਰਭੂ ਆਪਣੇ ਬਰਾਬਰ ਦਾ ਆਪ ਹੀ ਹੈ ।

कालिमा से परे प्रभु स्वयं ही अपनी पूजा करता है।

Only You Yourself, O Immaculate Lord, are equal to Yourself.

Guru Arjan Dev ji / Raag Maru / Solhe / Ang 1081

ਆਪਿ ਸੁ ਗਿਆਨੀ ਆਪਿ ਧਿਆਨੀ ਆਪਿ ਸਤਵੰਤਾ ਅਤਿ ਗਾੜਾ ॥੧੧॥

आपि सु गिआनी आपि धिआनी आपि सतवंता अति गाड़ा ॥११॥

Âapi su giâanee âapi đhiâanee âapi saŧavanŧŧaa âŧi gaaɍaa ||11||

ਉਹ ਆਪ ਹੀ ਆਪਣੇ ਆਪ ਨੂੰ ਜਾਣਨ ਵਾਲਾ ਹੈ, ਆਪ ਹੀ ਆਪਣੇ ਆਪ ਵਿਚ ਸਮਾਧੀ ਲਾਣ ਵਾਲਾ ਹੈ । ਉਹ ਬਹੁਤ ਹੀ ਉੱਚੇ ਆਚਰਨ ਵਾਲਾ ਹੈ ॥੧੧॥

वह स्वयं ही ज्ञानवान हैं, स्वयं ही ध्यानशील और स्वयं ही बहुत बड़ा सत्यशील है॥११॥

You Yourself are the spiritual teacher, You Yourself are the One who meditates. You Yourself are the great and immense Being of Truth. ||11||

Guru Arjan Dev ji / Raag Maru / Solhe / Ang 1081


ਕੇਤੜਿਆ ਦਿਨ ਗੁਪਤੁ ਕਹਾਇਆ ॥

केतड़िआ दिन गुपतु कहाइआ ॥

Keŧaɍiâa đin gupaŧu kahaaīâa ||

(ਹੁਣ ਜਗਤ ਬਣਨ ਤੇ ਸਿਆਣੇ) ਆਖਦੇ ਹਨ ਕਿ ਬੇਅੰਤ ਸਮਾ ਉਹ ਗੁਪਤ ਹੀ ਰਿਹਾ,

कितने ही दिन वह गुप्त बना रहा,"

For so many days, You remained invisible.

Guru Arjan Dev ji / Raag Maru / Solhe / Ang 1081

ਕੇਤੜਿਆ ਦਿਨ ਸੁੰਨਿ ਸਮਾਇਆ ॥

केतड़िआ दिन सुंनि समाइआ ॥

Keŧaɍiâa đin sunni samaaīâa ||

ਬੇਅੰਤ ਸਮਾ ਉਹ ਅਫੁਰ ਅਵਸਥਾ ਵਿਚ ਟਿਕਿਆ ਰਿਹਾ ।

कितने ही दिन वह शून्य समाधि में समाया रहा,"

For so many days, You were absorbed in silent absorption.

Guru Arjan Dev ji / Raag Maru / Solhe / Ang 1081

ਕੇਤੜਿਆ ਦਿਨ ਧੁੰਧੂਕਾਰਾ ਆਪੇ ਕਰਤਾ ਪਰਗਟੜਾ ॥੧੨॥

केतड़िआ दिन धुंधूकारा आपे करता परगटड़ा ॥१२॥

Keŧaɍiâa đin đhunđđhookaaraa âape karaŧaa paragataɍaa ||12||

ਬੇਅੰਤ ਸਮਾ ਇਕ ਐਸੀ ਅਵਸਥਾ ਬਣੀ ਰਹੀ ਜੋ ਜੀਵਾਂ ਦੀ ਸਮਝ ਤੋਂ ਪਰੇ ਹੈ । ਫਿਰ ਉਸ ਨੇ ਆਪ ਹੀ ਆਪਣੇ ਆਪ ਨੂੰ (ਜਗਤ-ਰੂਪ ਵਿਚ) ਪਰਗਟ ਕਰ ਲਿਆ ॥੧੨॥

उसने कितने ही दिन घोर अन्धेरा बनाकर रखा, वह रचयिता परमेश्वर फिर स्वयं ही जगत् रूप में प्रगट हो गया॥१२॥

For so many days, there was only pitch darkness, and then the Creator revealed Himself. ||12||

Guru Arjan Dev ji / Raag Maru / Solhe / Ang 1081


ਆਪੇ ਸਕਤੀ ਸਬਲੁ ..

आपे सकती सबलु ..

Âape sakaŧee sabalu ..

ਬਲਵਾਨ ਪਰਮਾਤਮਾ ਆਪ ਹੀ (ਆਪਣੇ ਆਪ ਨੂੰ) ਮਾਇਆ ਅਖਵਾ ਰਿਹਾ ਹੈ ।

सर्वशक्तिमान परमेश्वर स्वयं ही आदि-शक्ति कहलवाया है,"

You Yourself are called the God of Supreme Power.

Guru Arjan Dev ji / Raag Maru / Solhe / Ang 1081


Download SGGS PDF Daily Updates