ANG 1070, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਗੁਰਮੁਖਿ ਨਾਮਿ ਸਮਾਇ ਸਮਾਵੈ ਨਾਨਕ ਨਾਮੁ ਧਿਆਈ ਹੇ ॥੧੨॥

गुरमुखि नामि समाइ समावै नानक नामु धिआई हे ॥१२॥

Guramukhi naami samaai samaavai naanak naamu dhiaaee he ||12||

ਹੇ ਨਾਨਕ! ਗੁਰੂ ਦੀ ਰਾਹੀਂ ਨਾਮ ਵਿਚ ਲੀਨ ਹੋ ਕੇ ਉਹ ਮਨੁੱਖ (ਪਰਮਾਤਮਾ ਵਿਚ) ਲੀਨ ਰਹਿੰਦਾ ਹੈ, ਉਹ ਹਰ ਵੇਲੇ ਹਰਿ-ਨਾਮ ਹੀ ਸਿਮਰਦਾ ਹੈ ॥੧੨॥

गुरुमुख नाम में लीन रहकर परमात्मा में ही विलीन हो जाता है, हे नानक ! वह परमात्मा के नाम का ही मनन करता रहता है।॥ १२॥

The Gurmukh is immersed and absorbed in the Naam; Nanak meditates on the Naam. ||12||

Guru Ramdas ji / Raag Maru / Solhe / Guru Granth Sahib ji - Ang 1070

ਭਗਤਾ ਮੁਖਿ ਅੰਮ੍ਰਿਤ ਹੈ ਬਾਣੀ ॥

भगता मुखि अम्रित है बाणी ॥

Bhagataa mukhi ammmrit hai baa(nn)ee ||

ਭਗਤਾਂ ਦੇ ਮੂੰਹ ਵਿਚ (ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਟਿਕੀ ਰਹਿੰਦੀ ਹੈ ।

भक्तों के मुँह में हर वक्त अमृत-वाणी ही रहती है,"

The Ambrosial Nectar of the Guru's Bani is in the mouth of the devotees.

Guru Ramdas ji / Raag Maru / Solhe / Guru Granth Sahib ji - Ang 1070

ਗੁਰਮੁਖਿ ਹਰਿ ਨਾਮੁ ਆਖਿ ਵਖਾਣੀ ॥

गुरमुखि हरि नामु आखि वखाणी ॥

Guramukhi hari naamu aakhi vakhaa(nn)ee ||

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦਾ ਨਾਮ (ਆਪ) ਉਚਾਰ ਕੇ (ਹੋਰਨਾਂ ਨੂੰ ਭੀ) ਸੁਣਾਂਦਾ ਹੈ ।

गुरु ने अपने मुखारबिंद से हरि-नाम ही कहकर सुनाया है।

The Gurmukhs chant and repeat the Lord's Name.

Guru Ramdas ji / Raag Maru / Solhe / Guru Granth Sahib ji - Ang 1070

ਹਰਿ ਹਰਿ ਕਰਤ ਸਦਾ ਮਨੁ ਬਿਗਸੈ ਹਰਿ ਚਰਣੀ ਮਨੁ ਲਾਈ ਹੇ ॥੧੩॥

हरि हरि करत सदा मनु बिगसै हरि चरणी मनु लाई हे ॥१३॥

Hari hari karat sadaa manu bigasai hari chara(nn)ee manu laaee he ||13||

ਪਰਮਾਤਮਾ ਦਾ ਨਾਮ ਸਿਮਰਦਿਆਂ ਉਸ ਦਾ ਮਨ ਸਦਾ ਖਿੜਿਆ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਆਪਣਾ ਮਨ ਜੋੜੀ ਰੱਖਦਾ ਹੈ ॥੧੩॥

परमात्मा का नाम जपने से मन सदा खिला रहता है, अतः परमात्मा के चरणों में ही मन लगाया है॥ १३॥

Chanting the Name of the Lord, Har, Har, their minds forever blossom forth; they focus their minds on the Lord's Feet. ||13||

Guru Ramdas ji / Raag Maru / Solhe / Guru Granth Sahib ji - Ang 1070

ਹਮ ਮੂਰਖ ਅਗਿਆਨ ਗਿਆਨੁ ਕਿਛੁ ਨਾਹੀ ॥

हम मूरख अगिआन गिआनु किछु नाही ॥

Ham moorakh agiaan giaanu kichhu naahee ||

ਹੇ ਪ੍ਰਭੂ! ਅਸੀਂ ਜੀਵ ਮੂਰਖ ਹਾਂ, ਅੰਞਾਣ ਹਾਂ, ਸਾਨੂੰ ਆਤਮਕ ਜੀਵਨ ਦੀ ਕੁਝ ਭੀ ਸੂਝ ਨਹੀਂ ਹੈ ।

हम मूर्ख एवं अज्ञानी हैं और हमें कुछ भी ज्ञान नहीं है।

I am foolish and ignorant; I have no wisdom at all.

Guru Ramdas ji / Raag Maru / Solhe / Guru Granth Sahib ji - Ang 1070

ਸਤਿਗੁਰ ਤੇ ਸਮਝ ਪੜੀ ਮਨ ਮਾਹੀ ॥

सतिगुर ते समझ पड़ी मन माही ॥

Satigur te samajh pa(rr)ee man maahee ||

ਗੁਰੂ ਪਾਸੋਂ (ਇਹ) ਸਮਝ ਮਨ ਵਿਚ ਪੈਂਦੀ ਹੈ ।

अब मन में सतगुरु से समझ पड़ गई है।

From the True Guru, I have obtained understanding in my mind.

Guru Ramdas ji / Raag Maru / Solhe / Guru Granth Sahib ji - Ang 1070

ਹੋਹੁ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਸਤਿਗੁਰ ਕੀ ਸੇਵਾ ਲਾਈ ਹੇ ॥੧੪॥

होहु दइआलु क्रिपा करि हरि जीउ सतिगुर की सेवा लाई हे ॥१४॥

Hohu daiaalu kripaa kari hari jeeu satigur kee sevaa laaee he ||14||

ਹੇ ਪ੍ਰਭੂ! ਦਇਆਵਾਨ ਹੋ, ਮਿਹਰ ਕਰ, (ਸਾਨੂੰ) ਗੁਰੂ ਦੀ ਸੇਵਾ ਵਿਚ ਲਾਈ ਰੱਖ ॥੧੪॥

हे प्रभु जी ! दयालु हो जाओ और कृपा करके सतगुरु की सेवा में लगाकर रखो॥ १४॥

O Dear Lord, please be kind to me, and grant Your Grace; let me be committed to serving the True Guru. ||14||

Guru Ramdas ji / Raag Maru / Solhe / Guru Granth Sahib ji - Ang 1070

ਜਿਨਿ ਸਤਿਗੁਰੁ ਜਾਤਾ ਤਿਨਿ ਏਕੁ ਪਛਾਤਾ ॥

जिनि सतिगुरु जाता तिनि एकु पछाता ॥

Jini satiguru jaataa tini eku pachhaataa ||

ਜਿਸ ਮਨੁੱਖ ਨੇ ਗੁਰੂ ਨਾਲ ਸਾਂਝ ਪਾ ਲਈ, ਉਸ ਨੇ ਇਕ ਪਰਮਾਤਮਾ ਨੂੰ (ਇਉਂ) ਪਛਾਣ ਲਿਆ,

जिसने सतगुरु को जान लिया है, उसने एक परमेश्वर को भी पहचान लिया है।

Those who know the True Guru realize the One Lord.

Guru Ramdas ji / Raag Maru / Solhe / Guru Granth Sahib ji - Ang 1070

ਸਰਬੇ ਰਵਿ ਰਹਿਆ ਸੁਖਦਾਤਾ ॥

सरबे रवि रहिआ सुखदाता ॥

Sarabe ravi rahiaa sukhadaataa ||

ਕਿ ਉਹ ਸੁਖਦਾਤਾ ਪ੍ਰਭੂ ਸਭਨਾਂ ਵਿਚ ਵੱਸ ਰਿਹਾ ਹੈ ।

जीवों को सुख देने वाला परमेश्वर सर्वव्यापक है।

The Giver of peace is all-pervading, permeating everywhere.

Guru Ramdas ji / Raag Maru / Solhe / Guru Granth Sahib ji - Ang 1070

ਆਤਮੁ ਚੀਨਿ ਪਰਮ ਪਦੁ ਪਾਇਆ ਸੇਵਾ ਸੁਰਤਿ ਸਮਾਈ ਹੇ ॥੧੫॥

आतमु चीनि परम पदु पाइआ सेवा सुरति समाई हे ॥१५॥

Aatamu cheeni param padu paaiaa sevaa surati samaaee he ||15||

ਉਸ ਮਨੁੱਖ ਨੇ ਆਪਣੇ ਜੀਵਨ ਨੂੰ ਪੜਤਾਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲਿਆ । ਉਸ ਦੀ ਸੁਰਤ ਪਰਮਾਤਮਾ ਦੀ ਸੇਵਾ-ਭਗਤੀ ਵਿਚ ਟਿਕੀ ਰਹਿੰਦੀ ਹੈ ॥੧੫॥

जिस जीव ने अपनी आत्म-ज्योति को पहचान कर परम पद पाया है, उसकी सुरति प्रभु-सेवा में ही लीन रहती है॥ १५॥

Understanding my own soul, I have obtained the Supreme Status; my awareness is immersed in selfless service. ||15||

Guru Ramdas ji / Raag Maru / Solhe / Guru Granth Sahib ji - Ang 1070

ਜਿਨ ਕਉ ਆਦਿ ਮਿਲੀ ਵਡਿਆਈ ॥

जिन कउ आदि मिली वडिआई ॥

Jin kau aadi milee vadiaaee ||

ਜਿਨ੍ਹਾਂ ਨੂੰ ਧੁਰ ਦਰਗਾਹ ਤੋਂ ਇੱਜ਼ਤ ਮਿਲਦੀ ਹੈ,

जिन्हें प्रारम्भ से ही बड़ाई मिली है,"

Those who are blessed with glorious greatness by the Primal Lord God

Guru Ramdas ji / Raag Maru / Solhe / Guru Granth Sahib ji - Ang 1070

ਸਤਿਗੁਰੁ ਮਨਿ ਵਸਿਆ ਲਿਵ ਲਾਈ ॥

सतिगुरु मनि वसिआ लिव लाई ॥

Satiguru mani vasiaa liv laaee ||

ਉਹਨਾਂ ਦੇ ਮਨ ਵਿਚ ਗੁਰੂ ਵੱਸਿਆ ਰਹਿੰਦਾ ਹੈ ।

सतगुरु उनके मन में बसा रहता है और उनकी उसमें ही लगन लगी रहती है।

Are lovingly focused on the True Guru, who dwells within their minds.

Guru Ramdas ji / Raag Maru / Solhe / Guru Granth Sahib ji - Ang 1070

ਆਪਿ ਮਿਲਿਆ ਜਗਜੀਵਨੁ ਦਾਤਾ ਨਾਨਕ ਅੰਕਿ ਸਮਾਈ ਹੇ ॥੧੬॥੧॥

आपि मिलिआ जगजीवनु दाता नानक अंकि समाई हे ॥१६॥१॥

Aapi miliaa jagajeevanu daataa naanak ankki samaaee he ||16||1||

ਉਹ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਦੇ ਹਨ । ਹੇ ਨਾਨਕ! ਉਹਨਾਂ ਨੂੰ ਜਗਤ ਦਾ ਸਹਾਰਾ ਦਾਤਾਰ ਆਪ ਆ ਮਿਲਦਾ ਹੈ, ਉਹ ਪ੍ਰਭੂ ਦੀ ਗੋਦ ਵਿਚ (ਪ੍ਰਭੂ-ਚਰਨਾਂ ਵਿਚ) ਸਮਾਏ ਰਹਿੰਦੇ ਹਨ ॥੧੬॥੧॥

हे नानक ! संसार को जीवन देने वाला निरंकार प्रभु स्वयं ही उन्हें मिला है और वे उसके चरणों में ही लीन रहते हैं॥ १६॥ १॥

The Giver of life to the world Himself meets them; O Nanak, they are absorbed in His Being. ||16||1||

Guru Ramdas ji / Raag Maru / Solhe / Guru Granth Sahib ji - Ang 1070

ਮਾਰੂ ਮਹਲਾ ੪ ॥

मारू महला ४ ॥

Maaroo mahalaa 4 ||

मारू महला ४॥

Maaroo, Fourth Mehl:

Guru Ramdas ji / Raag Maru / Solhe / Guru Granth Sahib ji - Ang 1070

ਹਰਿ ਅਗਮ ਅਗੋਚਰੁ ਸਦਾ ਅਬਿਨਾਸੀ ॥

हरि अगम अगोचरु सदा अबिनासी ॥

Hari agam agocharu sadaa abinaasee ||

ਪਰਮਾਤਮਾ ਅਪਹੁੰਚ ਹੈ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਸਦਾ ਹੀ ਨਾਸ ਰਹਿਤ ਹੈ,

मन-वाणी से परे परमेश्वर सदा अनश्वर है,"

The Lord is inaccessible and unfathomable; He is eternal and imperishable.

Guru Ramdas ji / Raag Maru / Solhe / Guru Granth Sahib ji - Ang 1070

ਸਰਬੇ ਰਵਿ ਰਹਿਆ ਘਟ ਵਾਸੀ ॥

सरबे रवि रहिआ घट वासी ॥

Sarabe ravi rahiaa ghat vaasee ||

ਸਭ ਜੀਵਾਂ ਵਿਚ ਵਿਆਪਕ ਹੈ, ਸਭ ਸਰੀਰਾਂ ਵਿਚ ਵੱਸਣ ਵਾਲਾ ਹੈ ।

सर्वव्याप्त सब में रमण कर रहा है।

He dwells in the heart, and is all-pervading, permeating everywhere.

Guru Ramdas ji / Raag Maru / Solhe / Guru Granth Sahib ji - Ang 1070

ਤਿਸੁ ਬਿਨੁ ਅਵਰੁ ਨ ਕੋਈ ਦਾਤਾ ਹਰਿ ਤਿਸਹਿ ਸਰੇਵਹੁ ਪ੍ਰਾਣੀ ਹੇ ॥੧॥

तिसु बिनु अवरु न कोई दाता हरि तिसहि सरेवहु प्राणी हे ॥१॥

Tisu binu avaru na koee daataa hari tisahi sarevahu praa(nn)ee he ||1||

ਉਸ ਤੋਂ ਬਿਨਾ ਹੋਰ ਕੋਈ ਦਾਤਾ ਨਹੀਂ ਹੈ । ਹੇ ਪ੍ਰਾਣੀ! ਉਸੇ ਪਰਮਾਤਮਾ ਦਾ ਸਿਮਰਨ ਕਰਿਆ ਕਰੋ ॥੧॥

उसके अतिरिक्त अन्य कोई देने वाला नहीं है, हे प्राणियो ! सो ऐसे प्रभु की उपासना करते रहो॥ १॥

There is no other Giver except Him; worship the Lord, O mortals. ||1||

Guru Ramdas ji / Raag Maru / Solhe / Guru Granth Sahib ji - Ang 1070

ਜਾ ਕਉ ਰਾਖੈ ਹਰਿ ਰਾਖਣਹਾਰਾ ॥

जा कउ राखै हरि राखणहारा ॥

Jaa kau raakhai hari raakha(nn)ahaaraa ||

ਬਚਾਣ ਦੀ ਸਮਰਥਾ ਵਾਲਾ ਪਰਮਾਤਮਾ ਜਿਸ (ਮਨੁੱਖ) ਦੀ ਰੱਖਿਆ ਕਰਦਾ ਹੈ,

ईश्वर समूचे संसार का रखवाला है,अतः जिसकी भी वह रक्षा करता है,

The one who is saved by the Savior Lord,

Guru Ramdas ji / Raag Maru / Solhe / Guru Granth Sahib ji - Ang 1070

ਤਾ ਕਉ ਕੋਇ ਨ ਸਾਕਸਿ ਮਾਰਾ ॥

ता कउ कोइ न साकसि मारा ॥

Taa kau koi na saakasi maaraa ||

ਉਸ ਨੂੰ ਕੋਈ ਮਾਰ ਨਹੀਂ ਸਕਦਾ ।

उसे कोई भी मार नहीं सकता।

to him no one can kill.

Guru Ramdas ji / Raag Maru / Solhe / Guru Granth Sahib ji - Ang 1070

ਸੋ ਐਸਾ ਹਰਿ ਸੇਵਹੁ ਸੰਤਹੁ ਜਾ ਕੀ ਊਤਮ ਬਾਣੀ ਹੇ ॥੨॥

सो ऐसा हरि सेवहु संतहु जा की ऊतम बाणी हे ॥२॥

So aisaa hari sevahu santtahu jaa kee utam baa(nn)ee he ||2||

ਹੇ ਸੰਤ ਜਨੋ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਿਆ ਕਰੋ । ਉਸ ਦੀ ਸਿਫ਼ਤ-ਸਾਲਾਹ ਦੀ ਬਾਣੀ ਜੀਵਨ ਨੂੰ ਉੱਚਾ ਕਰ ਦੇਂਦੀ ਹੈ ॥੨॥

हे भक्तजनो ! सो ऐसे ईश्वर की अर्चना करो, जिसकी वाणी सबसे उत्तम है।॥ २॥

So serve such a Lord, O Saints, whose Bani is exalted and sublime. ||2||

Guru Ramdas ji / Raag Maru / Solhe / Guru Granth Sahib ji - Ang 1070

ਜਾ ਜਾਪੈ ਕਿਛੁ ਕਿਥਾਊ ਨਾਹੀ ॥

जा जापै किछु किथाऊ नाही ॥

Jaa jaapai kichhu kithaau naahee ||

ਜਦੋਂ ਇਹ ਸਮਝ ਆ ਜਾਂਦੀ ਹੈ ਕਿ ਕਿਤੇ ਭੀ ਕੋਈ ਚੀਜ਼ (ਸਦਾ-ਥਿਰ) ਨਹੀਂ ਹੈ,

जहाँ मालूम होता है कि किसी स्थान पर कुछ भी नहीं है,"

When it seems that a place is empty and void,

Guru Ramdas ji / Raag Maru / Solhe / Guru Granth Sahib ji - Ang 1070

ਤਾ ਕਰਤਾ ਭਰਪੂਰਿ ਸਮਾਹੀ ॥

ता करता भरपूरि समाही ॥

Taa karataa bharapoori samaahee ||

ਤਦੋਂ ਕਰਤਾਰ ਨੂੰ ਹੀ ਹਰ ਥਾਂ ਵਿਆਪਕ ਸਮਝੋ (ਜੋ ਸਦਾ ਕਾਇਮ ਰਹਿਣ ਵਾਲਾ ਹੈ) ।

वहाँ ईश्वर सर्वव्यापी है।

There, the Creator Lord is permeating and pervading.

Guru Ramdas ji / Raag Maru / Solhe / Guru Granth Sahib ji - Ang 1070

ਸੂਕੇ ਤੇ ਫੁਨਿ ਹਰਿਆ ਕੀਤੋਨੁ ਹਰਿ ਧਿਆਵਹੁ ਚੋਜ ਵਿਡਾਣੀ ਹੇ ॥੩॥

सूके ते फुनि हरिआ कीतोनु हरि धिआवहु चोज विडाणी हे ॥३॥

Sooke te phuni hariaa keetonu hari dhiaavahu choj vidaa(nn)ee he ||3||

ਉਹ ਕਰਤਾਰ ਸੁੱਕੇ ਤੋਂ ਹਰਾ ਕਰਨ ਵਾਲਾ ਹੈ । ਉਸ ਹਰੀ ਦਾ ਸਿਮਰਨ ਕਰਦੇ ਰਹੋ, ਉਹ ਅਸਚਰਜ ਕੌਤਕ ਕਰਨ ਵਾਲਾ ਹੈ ॥੩॥

जिसने सूखे को भी पुनः हरा-भरा कर दिया है, जिसकी लीला बड़ी अद्भुत है, सो उस परमेश्वर का भजन करो॥ ३॥

He causes the dried-up branch to blossom forth in greenery again; so meditate on the Lord - wondrous are His ways! ||3||

Guru Ramdas ji / Raag Maru / Solhe / Guru Granth Sahib ji - Ang 1070

ਜੋ ਜੀਆ ਕੀ ਵੇਦਨ ਜਾਣੈ ॥

जो जीआ की वेदन जाणै ॥

Jo jeeaa kee vedan jaa(nn)ai ||

ਹੇ ਭਾਈ! ਜੋ ਸਭ ਜੀਵਾਂ ਦੇ ਦਿਲ ਦੀ ਪੀੜ ਜਾਣਦਾ ਹੈ,

जो सब जीवों का दुख-दर्द जानता है।

The One who knows the anguish of all beings

Guru Ramdas ji / Raag Maru / Solhe / Guru Granth Sahib ji - Ang 1070

ਤਿਸੁ ਸਾਹਿਬ ਕੈ ਹਉ ਕੁਰਬਾਣੈ ॥

तिसु साहिब कै हउ कुरबाणै ॥

Tisu saahib kai hau kurabaa(nn)ai ||

ਮੈਂ ਤਾਂ ਉਸ ਮਾਲਕ ਤੋਂ ਸਦਾ ਸਦਕੇ ਜਾਂਦਾ ਹਾਂ ।

मैं तो उस मालिक पर ही कुर्बान जाता हूँ,"

Unto that Lord and Master, I am a sacrifice.

Guru Ramdas ji / Raag Maru / Solhe / Guru Granth Sahib ji - Ang 1070

ਤਿਸੁ ਆਗੈ ਜਨ ਕਰਿ ਬੇਨੰਤੀ ਜੋ ਸਰਬ ਸੁਖਾ ਕਾ ਦਾਣੀ ਹੇ ॥੪॥

तिसु आगै जन करि बेनंती जो सरब सुखा का दाणी हे ॥४॥

Tisu aagai jan kari benanttee jo sarab sukhaa kaa daa(nn)ee he ||4||

ਹੇ ਭਾਈ! ਉਸ ਪਰਮਾਤਮਾ ਦੀ ਹਜ਼ੂਰੀ ਵਿਚ ਅਰਦਾਸ ਕਰਿਆ ਕਰ, ਜਿਹੜਾ ਸਾਰੇ ਸੁਖਾਂ ਦਾ ਦੇਣ ਵਾਲਾ ਹੈ ॥੪॥

हे भक्तजनो ! उसके समक्ष ही विनती करो जो सर्व सुखों का दाता है।॥४॥

Offer your prayers to the One who is the Giver of all peace and joy. ||4||

Guru Ramdas ji / Raag Maru / Solhe / Guru Granth Sahib ji - Ang 1070

ਜੋ ਜੀਐ ਕੀ ਸਾਰ ਨ ਜਾਣੈ ॥

जो जीऐ की सार न जाणै ॥

Jo jeeai kee saar na jaa(nn)ai ||

ਜਿਹੜਾ ਮਨੁੱਖ (ਕਿਸੇ ਹੋਰ ਦੀ) ਜਿੰਦ ਦਾ ਦੁੱਖ-ਦਰਦ ਨਹੀਂ ਸਮਝ ਸਕਦਾ,

जो दिल की खबर नहीं जानता,"

But one who does not know the state of the soul

Guru Ramdas ji / Raag Maru / Solhe / Guru Granth Sahib ji - Ang 1070

ਤਿਸੁ ਸਿਉ ਕਿਛੁ ਨ ਕਹੀਐ ਅਜਾਣੈ ॥

तिसु सिउ किछु न कहीऐ अजाणै ॥

Tisu siu kichhu na kaheeai ajaa(nn)ai ||

ਉਸ ਮੂਰਖ ਨਾਲ (ਆਪਣੇ ਦੁੱਖ-ਦਰਦ ਦੀ) ਕੋਈ ਗੱਲ ਨਹੀਂ ਕਰਨੀ ਚਾਹੀਦੀ ।

उस नासमझ इन्सान को कुछ भी नहीं कहना चाहिए।

Do not say anything to such an ignorant person.

Guru Ramdas ji / Raag Maru / Solhe / Guru Granth Sahib ji - Ang 1070

ਮੂਰਖ ਸਿਉ ਨਹ ਲੂਝੁ ਪਰਾਣੀ ਹਰਿ ਜਪੀਐ ਪਦੁ ਨਿਰਬਾਣੀ ਹੇ ॥੫॥

मूरख सिउ नह लूझु पराणी हरि जपीऐ पदु निरबाणी हे ॥५॥

Moorakh siu nah loojhu paraa(nn)ee hari japeeai padu nirabaa(nn)ee he ||5||

ਹੇ ਪ੍ਰਾਣੀ! ਉਸ ਮੂਰਖ ਨਾਲ ਕੋਈ ਝੇੜਾ ਨਾਹ ਕਰ । ਸਿਰਫ਼ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਉਹੀ ਵਾਸਨਾ-ਰਹਿਤ ਆਤਮਕ ਦਰਜਾ ਦੇਣ ਵਾਲਾ ਹੈ ॥੫॥

हे प्राणी ! मूर्ख आदमी से कभी झगड़ा मत करो, अपितु भगवान का जाप करते रहना चाहिए, जिससे निर्वाण पद मिलता है।॥५॥

Do not argue with fools, O mortals. Meditate on the Lord, in the state of Nirvaanaa. ||5||

Guru Ramdas ji / Raag Maru / Solhe / Guru Granth Sahib ji - Ang 1070

ਨਾ ਕਰਿ ਚਿੰਤ ਚਿੰਤਾ ਹੈ ਕਰਤੇ ॥

ना करि चिंत चिंता है करते ॥

Naa kari chintt chinttaa hai karate ||

(ਰੋਜ਼ੀ ਦੀ ਖ਼ਾਤਰ) ਚਿੰਤਾ-ਫ਼ਿਕਰ ਨਾਹ ਕਰ, ਇਹ ਫ਼ਿਕਰ ਕਰਤਾਰ ਨੂੰ ਹੈ ।

हे मानव ! किसी बात की चिंता मत करो, कयोंकि परमात्मा को तो सबकी चिंता है।

Don't worry - let the Creator take care of it.

Guru Ramdas ji / Raag Maru / Solhe / Guru Granth Sahib ji - Ang 1070

ਹਰਿ ਦੇਵੈ ਜਲਿ ਥਲਿ ਜੰਤਾ ਸਭਤੈ ॥

हरि देवै जलि थलि जंता सभतै ॥

Hari devai jali thali janttaa sabhatai ||

ਉਹ ਕਰਤਾਰ ਜਲ ਵਿਚ ਧਰਤੀ ਵਿਚ (ਵੱਸਣ ਵਾਲੇ) ਸਭ ਜੀਵਾਂ ਨੂੰ (ਰਿਜ਼ਕ) ਦੇਂਦਾ ਹੈ ।

वह तो समुद्र-पृथ्वी में रहने वाले सब जीवों को आहार देता है।

The Lord gives to all creatures in the water and on the land.

Guru Ramdas ji / Raag Maru / Solhe / Guru Granth Sahib ji - Ang 1070

ਅਚਿੰਤ ਦਾਨੁ ਦੇਇ ਪ੍ਰਭੁ ਮੇਰਾ ਵਿਚਿ ਪਾਥਰ ਕੀਟ ਪਖਾਣੀ ਹੇ ॥੬॥

अचिंत दानु देइ प्रभु मेरा विचि पाथर कीट पखाणी हे ॥६॥

Achintt daanu dei prbhu meraa vichi paathar keet pakhaa(nn)ee he ||6||

ਮੇਰਾ ਪ੍ਰਭੂ ਉਹ ਉਹ ਦਾਤ ਦੇਂਦਾ ਹੈ ਜਿਸ ਦਾ ਸਾਨੂੰ ਚਿੱਤ-ਚੇਤਾ ਭੀ ਨਹੀਂ ਹੁੰਦਾ । ਪੱਥਰਾਂ ਵਿਚ ਵੱਸਣ ਵਾਲੇ ਕੀੜਿਆਂ ਨੂੰ ਭੀ (ਰਿਜ਼ਕ) ਦੇਂਦਾ ਹੈ ॥੬॥

मेरा प्रभु तो पत्थर की चट्टानों में रहने वाले कीटों को भी रिजक देता है॥ ६॥

My God bestows His blessings without being asked, even to worms in soil and stones. ||6||

Guru Ramdas ji / Raag Maru / Solhe / Guru Granth Sahib ji - Ang 1070

ਨਾ ਕਰਿ ਆਸ ਮੀਤ ਸੁਤ ਭਾਈ ॥

ना करि आस मीत सुत भाई ॥

Naa kari aas meet sut bhaaee ||

ਮਿੱਤਰ ਦੀ, ਪੁੱਤਰ ਦੀ, ਭਰਾ ਦੀ-ਕਿਸੇ ਦੀ ਭੀ ਆਸ ਨਾਹ ਕਰ ।

अपने मित्र, पुत्र एवं भाई की भी कोई आशा मत करो और

Do not place your hopes in friends, children and siblings.

Guru Ramdas ji / Raag Maru / Solhe / Guru Granth Sahib ji - Ang 1070

ਨਾ ਕਰਿ ਆਸ ਕਿਸੈ ਸਾਹ ਬਿਉਹਾਰ ਕੀ ਪਰਾਈ ॥

ना करि आस किसै साह बिउहार की पराई ॥

Naa kari aas kisai saah biuhaar kee paraaee ||

ਕਿਸੇ ਸ਼ਾਹ ਦੀ, ਕਿਸੇ ਵਿਹਾਰ ਦੀ-ਕੋਈ ਭੀ ਪਰਾਈ ਆਸ ਨਾਹ ਕਰ ।

न ही किसी साहूकार एवं अपने वाणिज्य-व्यापार की कोई पराई आशा करो।

Do not place your hopes in kings or the business of others.

Guru Ramdas ji / Raag Maru / Solhe / Guru Granth Sahib ji - Ang 1070

ਬਿਨੁ ਹਰਿ ਨਾਵੈ ਕੋ ਬੇਲੀ ਨਾਹੀ ਹਰਿ ਜਪੀਐ ਸਾਰੰਗਪਾਣੀ ਹੇ ॥੭॥

बिनु हरि नावै को बेली नाही हरि जपीऐ सारंगपाणी हे ॥७॥

Binu hari naavai ko belee naahee hari japeeai saaranggapaa(nn)ee he ||7||

ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਮਦਦਗਾਰ ਨਹੀਂ । ਉਸ ਪਰਮਾਤਮਾ ਦਾ ਹੀ ਨਾਮ ਜਪਣਾ ਚਾਹੀਦਾ ਹੈ ॥੭॥

परमात्मा के नाम बिना कोई भी तेरा सच्चा साथी नहीं, सो उसका नाम जपते रहना चाहिए॥ ७॥

Without the Lord's Name, no one will be your helper; so meditate on the Lord, the Lord of the world. ||7||

Guru Ramdas ji / Raag Maru / Solhe / Guru Granth Sahib ji - Ang 1070

ਅਨਦਿਨੁ ਨਾਮੁ ਜਪਹੁ ਬਨਵਾਰੀ ॥

अनदिनु नामु जपहु बनवारी ॥

Anadinu naamu japahu banavaaree ||

ਹਰ ਵੇਲੇ ਪਰਮਾਤਮਾ ਦਾ ਹੀ ਨਾਮ ਜਪਦੇ ਰਹੋ ।

प्रतिदिन परमात्मा का नाम जपते रहो;

Night and day, chant the Naam.

Guru Ramdas ji / Raag Maru / Solhe / Guru Granth Sahib ji - Ang 1070

ਸਭ ਆਸਾ ਮਨਸਾ ਪੂਰੈ ਥਾਰੀ ॥

सभ आसा मनसा पूरै थारी ॥

Sabh aasaa manasaa poorai thaaree ||

ਉਹੀ ਤੇਰੀ ਹਰੇਕ ਆਸ ਪੂਰੀ ਕਰਦਾ ਹੈ, ਤੇਰਾ ਹਰੇਕ ਫੁਰਨਾ ਪੂਰਾ ਕਰਦਾ ਹੈ ।

वह तेरी सब आशाएँ एवं मनोरथ पूरे कर देगा।

All your hopes and desires shall be fulfilled.

Guru Ramdas ji / Raag Maru / Solhe / Guru Granth Sahib ji - Ang 1070

ਜਨ ਨਾਨਕ ਨਾਮੁ ਜਪਹੁ ਭਵ ਖੰਡਨੁ ਸੁਖਿ ਸਹਜੇ ਰੈਣਿ ਵਿਹਾਣੀ ਹੇ ॥੮॥

जन नानक नामु जपहु भव खंडनु सुखि सहजे रैणि विहाणी हे ॥८॥

Jan naanak naamu japahu bhav khanddanu sukhi sahaje rai(nn)i vihaa(nn)ee he ||8||

ਹੇ ਦਾਸ ਨਾਨਕ! ਸਦਾ ਹਰਿ-ਨਾਮ ਜਪਦੇ ਰਹੋ । ਹਰਿ-ਨਾਮ ਜਨਮ ਮਰਨ ਦੇ ਗੇੜ ਦਾ ਨਾਸ ਕਰਨ ਵਾਲਾ ਹੈ । (ਜਿਹੜਾ ਮਨੁੱਖ ਜਪਦਾ ਹੈ ਉਸ ਦੀ) ਉਮਰ-ਰਾਤ ਸੁਖ ਵਿਚ ਆਤਮਕ ਅਡੋਲਤਾ ਵਿਚ ਬੀਤਦੀ ਹੈ ॥੮॥

हे नानक ! जन्म-मरण का चक्र मिटाने वाले प्रभु का नाम जपते रहो; इससे तेरी जीवन रूपी रात्रि सुखमय एवं परमानंद में व्यतीत होगी।॥ ८॥

O servant Nanak, chant the Naam, the Name of the Destroyer of fear, and your life-night shall pass in intuitive peace and poise. ||8||

Guru Ramdas ji / Raag Maru / Solhe / Guru Granth Sahib ji - Ang 1070

ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥

जिनि हरि सेविआ तिनि सुखु पाइआ ॥

Jini hari seviaa tini sukhu paaiaa ||

ਜਿਸ ਮਨੁੱਖ ਨੇ ਪਰਮਾਤਮਾ ਦੀ ਭਗਤੀ ਕੀਤੀ ਉਸ ਨੇ ਸੁਖ ਪ੍ਰਾਪਤ ਕੀਤਾ ।

जिसने भी ईश्वर की उपासना की है, उसने ही सुख पाया है और

Those who serve the Lord find peace.

Guru Ramdas ji / Raag Maru / Solhe / Guru Granth Sahib ji - Ang 1070

ਸਹਜੇ ਹੀ ਹਰਿ ਨਾਮਿ ਸਮਾਇਆ ॥

सहजे ही हरि नामि समाइआ ॥

Sahaje hee hari naami samaaiaa ||

ਉਹ ਬਿਨਾ ਕਿਸੇ (ਤਪ ਆਦਿਕ) ਜਤਨ ਦੇ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ।

वह सहजावस्था में प्रभु-नाम में विलीन हो गया है।

They are intuitively absorbed in the Lord's Name.

Guru Ramdas ji / Raag Maru / Solhe / Guru Granth Sahib ji - Ang 1070

ਜੋ ਸਰਣਿ ਪਰੈ ਤਿਸ ਕੀ ਪਤਿ ਰਾਖੈ ਜਾਇ ਪੂਛਹੁ ਵੇਦ ਪੁਰਾਣੀ ਹੇ ॥੯॥

जो सरणि परै तिस की पति राखै जाइ पूछहु वेद पुराणी हे ॥९॥

Jo sara(nn)i parai tis kee pati raakhai jaai poochhahu ved puraa(nn)ee he ||9||

ਬੇਸ਼ੱਕ ਵੇਦਾਂ ਪੁਰਾਣਾਂ (ਦੇ ਪੜ੍ਹਨ ਵਾਲਿਆਂ) ਪਾਸੋਂ ਜਾ ਕੇ ਪੁੱਛ ਲਵੋ । ਜਿਹੜਾ ਮਨੁੱਖ ਪਰਮਾਤਮਾ ਦੀ ਸਰਨ ਪੈਂਦਾ ਹੈ, ਪਰਮਾਤਮਾ ਉਸ ਦੀ ਲਾਜ ਰੱਖਦਾ ਹੈ ॥੯॥

जो भी उसकी शरण में पड़े हैं, प्रभु ने उनकी लाज रखी है, इस सच्चाई के संदर्भ में वेद-पुराण भी हामी भरते हैं।॥ ९॥

The Lord preserves the honor of those who seek His Sanctuary; go and consult the Vedas and the Puraanas. ||9||

Guru Ramdas ji / Raag Maru / Solhe / Guru Granth Sahib ji - Ang 1070

ਜਿਸੁ ਹਰਿ ਸੇਵਾ ਲਾਏ ਸੋਈ ਜਨੁ ਲਾਗੈ ॥

जिसु हरि सेवा लाए सोई जनु लागै ॥

Jisu hari sevaa laae soee janu laagai ||

ਪਰ, ਉਹੀ ਮਨੁੱਖ ਪਰਮਾਤਮਾ ਦੀ ਭਗਤੀ ਵਿਚ ਲੱਗਦਾ ਹੈ, ਜਿਸ ਨੂੰ ਪਰਮਾਤਮਾ ਆਪ ਲਾਂਦਾ ਹੈ ।

भगवान जिसे अपनी आराधना में लगाता है, वही खुशनसीब उसकी आराधना में तल्लीन होता है।

That humble being is attached to the Lord's service, whom the Lord so attaches.

Guru Ramdas ji / Raag Maru / Solhe / Guru Granth Sahib ji - Ang 1070

ਗੁਰ ਕੈ ਸਬਦਿ ਭਰਮ ਭਉ ਭਾਗੈ ॥

गुर कै सबदि भरम भउ भागै ॥

Gur kai sabadi bharam bhau bhaagai ||

ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਮਨੁੱਖ ਦੀ ਭਟਕਣਾ ਉਸ ਦਾ ਡਰ ਦੂਰ ਹੋ ਜਾਂਦਾ ਹੈ ।

गुरु के उपदेश द्वारा भ्रम एवं भय दूर हो जाता है।

Through the Word of the Guru's Shabad, doubt and fear are dispelled.

Guru Ramdas ji / Raag Maru / Solhe / Guru Granth Sahib ji - Ang 1070

ਵਿਚੇ ਗ੍ਰਿਹ ਸਦਾ ਰਹੈ ਉਦਾਸੀ ਜਿਉ ਕਮਲੁ ਰਹੈ ਵਿਚਿ ਪਾਣੀ ਹੇ ॥੧੦॥

विचे ग्रिह सदा रहै उदासी जिउ कमलु रहै विचि पाणी हे ॥१०॥

Viche grih sadaa rahai udaasee jiu kamalu rahai vichi paa(nn)ee he ||10||

ਜਿਵੇਂ ਕੌਲ ਫੁੱਲ ਪਾਣੀ ਵਿਚ (ਪਾਣੀ ਤੋਂ) ਨਿਰਲੇਪ ਰਹਿੰਦਾ ਹੈ, ਤਿਵੇਂ ਉਹ ਮਨੁੱਖ ਗ੍ਰਿਹਸਤ ਦੇ ਵਿਚ ਹੀ (ਮਾਇਆ ਤੋਂ) ਸਦਾ ਉਪਰਾਮ ਰਹਿੰਦਾ ਹੈ ॥੧੦॥

जैसे पानी में कमल का फूल निर्लिप्त रहता है, वैसे ही ऐसा मनुष्य गृहस्थ में भी माया से सदा विरक्त रहता है॥ १०॥

In his own home, he remains unattached, like the lotus flower in the water. ||10||

Guru Ramdas ji / Raag Maru / Solhe / Guru Granth Sahib ji - Ang 1070

Download SGGS PDF Daily Updates ADVERTISE HERE