ANG 1065, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਹਰਿ ਚੇਤਹਿ ਤਿਨ ਬਲਿਹਾਰੈ ਜਾਉ ॥

हरि चेतहि तिन बलिहारै जाउ ॥

Hari chetahi tin balihaarai jaau ||

ਜਿਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ।

मैं उन पर कुर्बान जाता हूँ, जो परमात्मा को याद करते हैं।

I am a sacrifice to those who remember the Lord.

Guru Amardas ji / Raag Maru / Solhe / Guru Granth Sahib ji - Ang 1065

ਗੁਰ ਕੈ ਸਬਦਿ ਤਿਨ ਮੇਲਿ ਮਿਲਾਉ ॥

गुर कै सबदि तिन मेलि मिलाउ ॥

Gur kai sabadi tin meli milaau ||

ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮੈਂ ਉਹਨਾਂ ਦੀ ਸੰਗਤ ਵਿਚ ਮਿਲਦਾ ਹਾਂ ।

शब्द-गुरु द्वारा ही उनका मिलन हुआ है।

Through the Word of the Guru's Shabad, I unite in Union with the Lord.

Guru Amardas ji / Raag Maru / Solhe / Guru Granth Sahib ji - Ang 1065

ਤਿਨ ਕੀ ਧੂਰਿ ਲਾਈ ਮੁਖਿ ਮਸਤਕਿ ਸਤਸੰਗਤਿ ਬਹਿ ਗੁਣ ਗਾਇਦਾ ॥੨॥

तिन की धूरि लाई मुखि मसतकि सतसंगति बहि गुण गाइदा ॥२॥

Tin kee dhoori laaee mukhi masataki satasanggati bahi gu(nn) gaaidaa ||2||

ਜਿਹੜੇ ਮਨੁੱਖ ਸਾਧ ਸੰਗਤ ਵਿਚ ਬੈਠ ਕੇ ਪਰਮਾਤਮਾ ਦੇ ਗੁਣ ਗਾਂਦੇ ਹਨ, ਮੈਂ ਉਹਨਾਂ (ਦੇ ਚਰਨਾਂ) ਦੀ ਧੂੜ ਆਪਣੇ ਮੂੰਹ ਉਤੇ ਆਪਣੇ ਮੱਥੇ ਉਤੇ ਲਾਂਦਾ ਹਾਂ ॥੨॥

मैंने उनकी चरण-धूलि अपने मुख एवं माथे लगा ली है और सत्संगति में बैठकर भगवान के गुण गाता रहता हूँ॥ २॥

I touch the dust of their feet to my face and forehead; sitting in the Society of the Saints, I sing His Glorious Praises. ||2||

Guru Amardas ji / Raag Maru / Solhe / Guru Granth Sahib ji - Ang 1065

ਹਰਿ ਕੇ ਗੁਣ ਗਾਵਾ ਜੇ ਹਰਿ ਪ੍ਰਭ ਭਾਵਾ ॥

हरि के गुण गावा जे हरि प्रभ भावा ॥

Hari ke gu(nn) gaavaa je hari prbh bhaavaa ||

ਮੈਂ ਪਰਮਾਤਮਾ ਦੇ ਗੁਣ ਤਦੋਂ ਹੀ ਗਾ ਸਕਦਾ ਹਾਂ ਜੇ ਮੈਂ ਉਸ ਨੂੰ ਚੰਗਾ ਲੱਗਾਂ (ਜੇ ਮੇਰੇ ਉਤੇ ਉਸ ਦੀ ਮਿਹਰ ਹੋਵੇ) ।

मैं भगवान के गुण तभी गाता हूँ, यदि मेरे प्रभु को मंजूर है।

I sing the Glorious Praises of the Lord, as I am pleasing to the Lord God.

Guru Amardas ji / Raag Maru / Solhe / Guru Granth Sahib ji - Ang 1065

ਅੰਤਰਿ ਹਰਿ ਨਾਮੁ ਸਬਦਿ ਸੁਹਾਵਾ ॥

अंतरि हरि नामु सबदि सुहावा ॥

Anttari hari naamu sabadi suhaavaa ||

ਜੇ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪਏ, ਤਾਂ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮੇਰਾ ਜੀਵਨ ਸੋਹਣਾ ਬਣ ਜਾਂਦਾ ਹੈ ।

अन्तर्मन में हरि का नाम बस गया है और शब्द से जीवन सुन्दर बन गया है।

With the Lord's Name deep within my inner being, I am adorned with the Word of the Shabad.

Guru Amardas ji / Raag Maru / Solhe / Guru Granth Sahib ji - Ang 1065

ਗੁਰਬਾਣੀ ਚਹੁ ਕੁੰਡੀ ਸੁਣੀਐ ਸਾਚੈ ਨਾਮਿ ਸਮਾਇਦਾ ॥੩॥

गुरबाणी चहु कुंडी सुणीऐ साचै नामि समाइदा ॥३॥

Gurabaa(nn)ee chahu kunddee su(nn)eeai saachai naami samaaidaa ||3||

ਜਿਹੜਾ ਮਨੁੱਖ ਗੁਰੂ ਦੀ ਬਾਣੀ ਵਿਚ ਜੁੜਦਾ ਹੈ, ਉਹ ਸਾਰੇ ਸੰਸਾਰ ਵਿਚ ਪਰਗਟ ਹੋ ਜਾਂਦਾ ਹੈ । ਨਾਮ ਵਿਚ ਲੀਨ ਰਿਹਾਂ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸਮਾਇਆ ਰਹਿੰਦਾ ਹੈ ॥੩॥

चारों दिशाओं में गुरु वाणी की कीर्ति सुनी जा रही है और सत्य-नाम में ही समा रहा हूँ॥ ३॥

The Word of the Guru's Bani is heard throughout the four corners of the world; through it, we merge in the True Name. ||3||

Guru Amardas ji / Raag Maru / Solhe / Guru Granth Sahib ji - Ang 1065

ਸੋ ਜਨੁ ਸਾਚਾ ਜਿ ਅੰਤਰੁ ਭਾਲੇ ॥

सो जनु साचा जि अंतरु भाले ॥

So janu saachaa ji anttaru bhaale ||

ਜਿਹੜਾ ਮਨੁੱਖ ਆਪਣੇ ਹਿਰਦੇ ਨੂੰ ਪੜਤਾਲਦਾ ਰਹਿੰਦਾ ਹੈ, ਉਹ ਮਨੁੱਖ (ਵਿਕਾਰਾਂ ਵਲੋਂ) ਅਡੋਲ ਜੀਵਨ ਵਾਲਾ ਬਣ ਜਾਂਦਾ ਹੈ ।

वही मनुष्य सच्चा है, जो अन्तर्मन में सत्य की खोज करता है।

That humble being is pure, who searches within himself,

Guru Amardas ji / Raag Maru / Solhe / Guru Granth Sahib ji - Ang 1065

ਗੁਰ ਕੈ ਸਬਦਿ ਹਰਿ ਨਦਰਿ ਨਿਹਾਲੇ ॥

गुर कै सबदि हरि नदरि निहाले ॥

Gur kai sabadi hari nadari nihaale ||

ਗੁਰੂ ਦੇ ਸ਼ਬਦ ਵਿਚ ਜੁੜਿਆਂ ਪਰਮਾਤਮਾ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ ।

गुरु के शब्द को पढ़ने, सुनने, गाने वाले को परमात्मा अपनी कृपा-दृष्टि से आनंदित कर देता है।

Through the Word of the Guru's Shabad, sees the Lord with his eyes.

Guru Amardas ji / Raag Maru / Solhe / Guru Granth Sahib ji - Ang 1065

ਗਿਆਨ ਅੰਜਨੁ ਪਾਏ ਗੁਰ ਸਬਦੀ ਨਦਰੀ ਨਦਰਿ ਮਿਲਾਇਦਾ ॥੪॥

गिआन अंजनु पाए गुर सबदी नदरी नदरि मिलाइदा ॥४॥

Giaan anjjanu paae gur sabadee nadaree nadari milaaidaa ||4||

ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਜੀਵਨ ਦੀ ਸੂਝ ਦਾ ਸੁਰਮਾ ਵਰਤਦਾ ਹੈ, ਮਿਹਰ ਦਾ ਮਾਲਕ ਪਰਮਾਤਮਾ ਉਸ ਨੂੰ ਆਪਣੀ ਮਿਹਰ ਨਾਲ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ॥੪॥

जो शब्द-गुरु द्वारा ज्ञान का सुरमा नेत्रों में डालता है, कृपानिधान कृपा कर संग मिला लेता है॥ ४॥

Through the Guru's Shabad, he applies the ointment of spiritual wisdom to his eyes; the Gracious Lord, in His Grace, unites him with Himself. ||4||

Guru Amardas ji / Raag Maru / Solhe / Guru Granth Sahib ji - Ang 1065

ਵਡੈ ਭਾਗਿ ਇਹੁ ਸਰੀਰੁ ਪਾਇਆ ॥

वडै भागि इहु सरीरु पाइआ ॥

Vadai bhaagi ihu sareeru paaiaa ||

ਇਹ ਮਨੁੱਖਾ ਸਰੀਰ ਬੜੀ ਕਿਸਮਤ ਨਾਲ ਮਿਲਦਾ ਹੈ,

अहोभाग्य से यह मानव-शरीर प्राप्त हुआ है और

By great good fortune, I obtained this body;

Guru Amardas ji / Raag Maru / Solhe / Guru Granth Sahib ji - Ang 1065

ਮਾਣਸ ਜਨਮਿ ਸਬਦਿ ਚਿਤੁ ਲਾਇਆ ॥

माणस जनमि सबदि चितु लाइआ ॥

Maa(nn)as janami sabadi chitu laaiaa ||

(ਪਰ ਉਸੇ ਨੂੰ ਹੀ ਮਿਲਿਆ ਜਾਣੋ, ਜਿਸ ਨੇ) ਮਨੁੱਖਾ ਜਨਮ ਵਿਚ (ਆ ਕੇ) ਗੁਰੂ ਦੇ ਸ਼ਬਦ ਵਿਚ ਆਪਣਾ ਮਨ ਜੋੜਿਆ ।

इस मानव-जन्म में शब्द से ही चित्त लगाया है।

In this human life, I have focused my consciousness on the Word of the Shabad.

Guru Amardas ji / Raag Maru / Solhe / Guru Granth Sahib ji - Ang 1065

ਬਿਨੁ ਸਬਦੈ ਸਭੁ ਅੰਧ ਅੰਧੇਰਾ ਗੁਰਮੁਖਿ ਕਿਸਹਿ ਬੁਝਾਇਦਾ ॥੫॥

बिनु सबदै सभु अंध अंधेरा गुरमुखि किसहि बुझाइदा ॥५॥

Binu sabadai sabhu anddh anddheraa guramukhi kisahi bujhaaidaa ||5||

ਕਿਸੇ ਵਿਰਲੇ ਨੂੰ ਹੀ ਗੁਰੂ ਦੀ ਰਾਹੀਂ ਪਰਮਾਤਮਾ ਇਹ ਸਮਝ ਬਖ਼ਸ਼ਦਾ ਹੈ ਕਿ ਗੁਰੂ ਦੇ ਸ਼ਬਦ ਤੋਂ ਬਿਨਾ (ਜੀਵਨ-ਸਫ਼ਰ ਵਿਚ ਮਨੁੱਖ ਵਾਸਤੇ) ਹਰ ਥਾਂ ਘੁੱਪ ਹਨੇਰਾ ਹੈ ॥੫॥

शब्द के बिना सब ओर अंधेरा ही अंधेरा है और किसी गुरुमुख को ही प्रभु यह रहस्य बताता है॥ ५॥

Without the Shabad, everything is enveloped in utter darkness; only the Gurmukh understands. ||5||

Guru Amardas ji / Raag Maru / Solhe / Guru Granth Sahib ji - Ang 1065

ਇਕਿ ਕਿਤੁ ਆਏ ਜਨਮੁ ਗਵਾਏ ॥

इकि कितु आए जनमु गवाए ॥

Iki kitu aae janamu gavaae ||

ਕਈ ਮਨੁੱਖ ਮਨੁੱਖਾ ਜਨਮ ਗਵਾ ਕੇ ਜਗਤ ਵਿਚ ਵਿਅਰਥ ਹੀ ਆਏ (ਜਾਣੋ)

कुछ जीवों ने अपना जन्म व्यर्थ गँवा लिया है, जगत् में किस कार्य आए हैं।

Some merely waste away their lives - why have they even come into the world?

Guru Amardas ji / Raag Maru / Solhe / Guru Granth Sahib ji - Ang 1065

ਮਨਮੁਖ ਲਾਗੇ ਦੂਜੈ ਭਾਏ ॥

मनमुख लागे दूजै भाए ॥

Manamukh laage doojai bhaae ||

ਕਿਉਂਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਬੰਦੇ ਮਾਇਆ ਦੇ ਪਿਆਰ ਵਿਚ ਹੀ ਲੱਗੇ ਰਹੇ ।

मनमुखी द्वैतभाव में ही तल्लीन हैं।

The self-willed manmukhs are attached to the love of duality.

Guru Amardas ji / Raag Maru / Solhe / Guru Granth Sahib ji - Ang 1065

ਏਹ ਵੇਲਾ ਫਿਰਿ ਹਾਥਿ ਨ ਆਵੈ ਪਗਿ ਖਿਸਿਐ ਪਛੁਤਾਇਦਾ ॥੬॥

एह वेला फिरि हाथि न आवै पगि खिसिऐ पछुताइदा ॥६॥

Eh velaa phiri haathi na aavai pagi khisiai pachhutaaidaa ||6||

ਮਨੁੱਖਾ ਜਨਮ ਵਾਲਾ ਇਹ ਸਮਾ ਫਿਰ ਨਹੀਂ ਮਿਲਦਾ (ਇਸ ਨੂੰ ਵਿਕਾਰਾਂ ਵਿਚ ਗਵਾ ਕੇ) ਮੌਤ ਆਉਣ ਤੇ ਮਨੁੱਖ ਪਛੁਤਾਂਦਾ ਹੈ ॥੬॥

तदन्तर यह सुनहरी अवसर पुनः हाथ में नहीं आने वाला, पैर फिसलने पर गिर कर मनुष्य पछताता ही है॥ ६॥

This opportunity shall not into their hands again; their foot slips, and they come to regret and repent. ||6||

Guru Amardas ji / Raag Maru / Solhe / Guru Granth Sahib ji - Ang 1065

ਗੁਰ ਕੈ ਸਬਦਿ ਪਵਿਤ੍ਰੁ ਸਰੀਰਾ ॥

गुर कै सबदि पवित्रु सरीरा ॥

Gur kai sabadi pavitru sareeraa ||

ਗੁਰੂ ਦੇ ਸ਼ਬਦ ਵਿਚ ਜੁੜ ਕੇ (ਜਿਸ ਮਨੁੱਖ ਦਾ) ਸਰੀਰ (ਵਿਕਾਰਾਂ ਵਲੋਂ) ਪਵਿੱਤਰ ਰਹਿੰਦਾ ਹੈ,

गुरु के शब्द द्वारा जिसका शरीर पवित्र हो जाता है,"

Through the Word of the Guru's Shabad, the body is sanctified.

Guru Amardas ji / Raag Maru / Solhe / Guru Granth Sahib ji - Ang 1065

ਤਿਸੁ ਵਿਚਿ ਵਸੈ ਸਚੁ ਗੁਣੀ ਗਹੀਰਾ ॥

तिसु विचि वसै सचु गुणी गहीरा ॥

Tisu vichi vasai sachu gu(nn)ee gaheeraa ||

ਉਸ ਮਨੁੱਖ ਦੇ ਇਸ ਸਰੀਰ ਵਿਚ ਉਹ ਪਰਮਾਤਮਾ ਆ ਵੱਸਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਸਾਰੇ ਗੁਣਾਂ ਦਾ ਮਾਲਕ ਹੈ ਅਤੇ ਜੋ ਵੱਡੇ ਜਿਗਰੇ ਵਾਲਾ ਹੈ ।

उस में ही गुणों का गहरा सागर परमेश्वर आ बसता है।

The True Lord, the ocean of virtue, dwells within it.

Guru Amardas ji / Raag Maru / Solhe / Guru Granth Sahib ji - Ang 1065

ਸਚੋ ਸਚੁ ਵੇਖੈ ਸਭ ਥਾਈ ਸਚੁ ਸੁਣਿ ਮੰਨਿ ਵਸਾਇਦਾ ॥੭॥

सचो सचु वेखै सभ थाई सचु सुणि मंनि वसाइदा ॥७॥

Sacho sachu vekhai sabh thaaee sachu su(nn)i manni vasaaidaa ||7||

ਉਹ ਮਨੁੱਖ (ਫਿਰ) ਹਰ ਥਾਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਹੀ ਵੇਖਦਾ ਹੈ, ਸਦਾ-ਥਿਰ ਹਰਿ-ਨਾਮ ਨੂੰ ਸੁਣ ਕੇ ਆਪਣੇ ਮਨ ਵਿਚ ਵਸਾਈ ਰੱਖਦਾ ਹੈ ॥੭॥

फिर वह सर्वत्र परम-सत्य को ही देखता है और सत्य की महिमा को सुनकर उसे अपने मन में बसाता है॥ ७॥

One who sees the Truest of the True everywhere, hears the Truth, and enshrines it within his mind. ||7||

Guru Amardas ji / Raag Maru / Solhe / Guru Granth Sahib ji - Ang 1065

ਹਉਮੈ ਗਣਤ ਗੁਰ ਸਬਦਿ ਨਿਵਾਰੇ ॥

हउमै गणत गुर सबदि निवारे ॥

Haumai ga(nn)at gur sabadi nivaare ||

ਹਉਮੈ ਦੀਆਂ ਗਿਣਤੀਆਂ (ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਦੂਰ ਕਰ ਸਕਦਾ ਹੈ ।

वह गुरु के शब्द द्वारा अहम् एवं कर्मों की गणना को निवृत्त कर देता है।

Egotism and mental calculations are relieved through the Word of the Guru's Shabad.

Guru Amardas ji / Raag Maru / Solhe / Guru Granth Sahib ji - Ang 1065

ਹਰਿ ਜੀਉ ਹਿਰਦੈ ਰਖਹੁ ਉਰ ਧਾਰੇ ॥

हरि जीउ हिरदै रखहु उर धारे ॥

Hari jeeu hiradai rakhahu ur dhaare ||

(ਤਾਂ ਤੇ, ਗੁਰੂ ਦੇ ਸ਼ਬਦ ਦੀ ਰਾਹੀਂ) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖੋ ।

परमात्मा को अपने हृदय में बसाकर रखो,"

Keep the Dear Lord close, and enshrine Him in your heart.

Guru Amardas ji / Raag Maru / Solhe / Guru Granth Sahib ji - Ang 1065

ਗੁਰ ਕੈ ਸਬਦਿ ਸਦਾ ਸਾਲਾਹੇ ਮਿਲਿ ਸਾਚੇ ਸੁਖੁ ਪਾਇਦਾ ॥੮॥

गुर कै सबदि सदा सालाहे मिलि साचे सुखु पाइदा ॥८॥

Gur kai sabadi sadaa saalaahe mili saache sukhu paaidaa ||8||

ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਆਤਮਕ ਆਨੰਦ ਮਾਣਦਾ ਹੈ ॥੮॥

जो गुरु के शब्द द्वारा सदा स्तुतिगान करता है, वह प्रभु को मिलकर सुख पाता है॥ ८॥

One who praises the Lord forever, through the Guru's Shabad, meets with the True Lord, and finds peace. ||8||

Guru Amardas ji / Raag Maru / Solhe / Guru Granth Sahib ji - Ang 1065

ਸੋ ਚੇਤੇ ਜਿਸੁ ਆਪਿ ਚੇਤਾਏ ॥

सो चेते जिसु आपि चेताए ॥

So chete jisu aapi chetaae ||

ਪਰਮਾਤਮਾ ਦਾ ਨਾਮ ਉਹ ਮਨੁੱਖ (ਹੀ) ਸਿਮਰਦਾ ਹੈ ਜਿਸ ਨੂੰ ਪਰਮਾਤਮਾ ਆਪ ਸਿਮਰਨ ਦੀ ਪ੍ਰੇਰਨਾ ਕਰਦਾ ਹੈ ।

परमात्मा को वही याद करता है, जिसे वह स्वयं याद करवाता है और

He alone remembers the Lord, whom the Lord inspires to remember.

Guru Amardas ji / Raag Maru / Solhe / Guru Granth Sahib ji - Ang 1065

ਗੁਰ ਕੈ ਸਬਦਿ ਵਸੈ ਮਨਿ ਆਏ ॥

गुर कै सबदि वसै मनि आए ॥

Gur kai sabadi vasai mani aae ||

ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਉਸ ਦੇ ਮਨ ਵਿਚ ਵੱਸਦਾ ਹੈ ।

गुरु के शब्द द्वारा वह मन में आकर बस जाता है।

Through the Word of the Guru's Shabad, He comes to dwell in the mind.

Guru Amardas ji / Raag Maru / Solhe / Guru Granth Sahib ji - Ang 1065

ਆਪੇ ਵੇਖੈ ਆਪੇ ਬੂਝੈ ਆਪੈ ਆਪੁ ਸਮਾਇਦਾ ॥੯॥

आपे वेखै आपे बूझै आपै आपु समाइदा ॥९॥

Aape vekhai aape boojhai aapai aapu samaaidaa ||9||

(ਹਰੇਕ ਵਿਚ ਵਿਆਪਕ ਪਰਮਾਤਮਾ) ਆਪ ਹੀ (ਉਸ ਮਨੁੱਖ ਦੇ ਹਰੇਕ ਕੰਮ ਨੂੰ) ਵੇਖਦਾ ਹੈ, ਆਪ ਹੀ (ਉਸ ਦੇ ਦਿਲ ਦੀ) ਸਮਝਦਾ ਹੈ, ਅਤੇ (ਆਪ ਹੀ ਉਸ ਮਨੁੱਖ ਵਿਚ ਵੱਸਦਾ ਹੋਇਆ) ਆਪਣੇ ਆਪ ਨੂੰ ਆਪਣੇ ਆਪੇ ਵਿਚ ਲੀਨ ਕਰਦਾ ਹੈ ॥੯॥

वह स्वयं ही सब देखता है, स्वयं ही बूझता है और अपने आप में ही समाया रहता है॥ ९॥

He Himself sees, and He Himself understands; He merges all into Himself. ||9||

Guru Amardas ji / Raag Maru / Solhe / Guru Granth Sahib ji - Ang 1065

ਜਿਨਿ ਮਨ ਵਿਚਿ ਵਥੁ ਪਾਈ ਸੋਈ ਜਾਣੈ ॥

जिनि मन विचि वथु पाई सोई जाणै ॥

Jini man vichi vathu paaee soee jaa(nn)ai ||

(ਪਰਮਾਤਮਾ ਦੀ ਕਿਰਪਾ ਨਾਲ) ਜਿਸ (ਮਨੁੱਖ) ਨੇ ਪਰਮਾਤਮਾ ਦਾ ਨਾਮ-ਪਦਾਰਥ (ਆਪਣੇ) ਮਨ ਵਿਚ ਲੱਭ ਲਿਆ, ਉਹ ਹੀ (ਉਸ ਦੀ ਕਦਰ) ਸਮਝਦਾ ਹੈ ।

जिसने मन में नाम-रूपी वस्तु डाली है, वही इसके भेद को जानता है।

He alone knows, who has placed the object within his mind.

Guru Amardas ji / Raag Maru / Solhe / Guru Granth Sahib ji - Ang 1065

ਗੁਰ ਕੈ ਸਬਦੇ ਆਪੁ ਪਛਾਣੈ ॥

गुर कै सबदे आपु पछाणै ॥

Gur kai sabade aapu pachhaa(nn)ai ||

ਗੁਰੂ ਦੇ ਸ਼ਬਦ ਦੀ ਰਾਹੀਂ (ਉਹ ਮਨੁੱਖ) ਆਪਣੇ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ ।

गुरु के शब्द द्वारा मनुष्य अपने आप को पहचान लेता है।

Through the Word of the Guru's Shabad, he comes to understand himself.

Guru Amardas ji / Raag Maru / Solhe / Guru Granth Sahib ji - Ang 1065

ਆਪੁ ਪਛਾਣੈ ਸੋਈ ਜਨੁ ਨਿਰਮਲੁ ਬਾਣੀ ਸਬਦੁ ਸੁਣਾਇਦਾ ॥੧੦॥

आपु पछाणै सोई जनु निरमलु बाणी सबदु सुणाइदा ॥१०॥

Aapu pachhaa(nn)ai soee janu niramalu baa(nn)ee sabadu su(nn)aaidaa ||10||

(ਜਿਹੜਾ ਮਨੁੱਖ) ਆਪਣੇ ਜੀਵਨ ਨੂੰ ਪੜਤਾਲਦਾ ਹੈ ਉਹੀ ਮਨੁੱਖ ਜੀਵਨ ਵਾਲਾ ਹੋ ਜਾਂਦਾ ਹੈ, (ਉਹ ਫਿਰ ਹੋਰਨਾਂ ਨੂੰ ਭੀ) ਸਿਫ਼ਤ-ਸਾਲਾਹ ਦੀ ਬਾਣੀ ਗੁਰੂ ਦਾ ਸ਼ਬਦ ਸੁਣਾਂਦਾ ਹੈ ॥੧੦॥

जो अपने आप को पहचानता है, वही व्यक्ति निर्मल है और अन्यों को गुरु की वाणी एवं शब्द ही सुनाता है॥ १०॥

That humble being who understands himself is immaculate. He proclaims the Guru's Bani, and the Word of the Shabad. ||10||

Guru Amardas ji / Raag Maru / Solhe / Guru Granth Sahib ji - Ang 1065

ਏਹ ਕਾਇਆ ਪਵਿਤੁ ਹੈ ਸਰੀਰੁ ॥

एह काइआ पवितु है सरीरु ॥

Eh kaaiaa pavitu hai sareeru ||

ਉਸ ਮਨੁੱਖ ਦਾ ਇਹ ਸਰੀਰ (ਵਿਕਾਰਾਂ ਤੋਂ ਬਚ ਕੇ) ਪਵਿੱਤਰ ਹੋ ਜਾਂਦਾ ਹੈ,

यह शरीर तो ही पवित्र है,

This body is sanctified and purified;

Guru Amardas ji / Raag Maru / Solhe / Guru Granth Sahib ji - Ang 1065

ਗੁਰ ਸਬਦੀ ਚੇਤੈ ਗੁਣੀ ਗਹੀਰੁ ॥

गुर सबदी चेतै गुणी गहीरु ॥

Gur sabadee chetai gu(nn)ee gaheeru ||

ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਗੁਣਾਂ ਦੇ ਮਾਲਕ ਡੂੰਘੇ ਜਿਗਰੇ ਵਾਲੇ ਪਰਮਾਤਮਾ ਨੂੰ ਸਿਮਰਦਾ ਹੈ ।

यदि शब्द-गुरु द्वारा गुणों के गहन सागर परमात्मा का स्मरण करता है।

Through the Word of the Guru's Shabad, it contemplates the Lord, the ocean of virtue.

Guru Amardas ji / Raag Maru / Solhe / Guru Granth Sahib ji - Ang 1065

ਅਨਦਿਨੁ ਗੁਣ ਗਾਵੈ ਰੰਗਿ ਰਾਤਾ ਗੁਣ ਕਹਿ ਗੁਣੀ ਸਮਾਇਦਾ ॥੧੧॥

अनदिनु गुण गावै रंगि राता गुण कहि गुणी समाइदा ॥११॥

Anadinu gu(nn) gaavai ranggi raataa gu(nn) kahi gu(nn)ee samaaidaa ||11||

ਉਹ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੀਜ ਕੇ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਹੈ । ਪਰਮਾਤਮਾ ਦੇ ਗੁਣ ਉਚਾਰ ਕੇ ਉਹ ਗੁਣਾਂ ਦੇ ਮਾਲਕ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ॥੧੧॥

वह प्रतिदिन प्रभु के गुणगान में ही लीन रहता है और गुणों का कथन करके गुणीनिधान में ही समा जाता है॥ ११॥

One who chants the Glorious Praises of the Lord night and day, and remains attuned to His Love, chants His Glorious Virtues, immersed in the Glorious Lord. ||11||

Guru Amardas ji / Raag Maru / Solhe / Guru Granth Sahib ji - Ang 1065

ਏਹੁ ਸਰੀਰੁ ਸਭ ਮੂਲੁ ਹੈ ਮਾਇਆ ॥

एहु सरीरु सभ मूलु है माइआ ॥

Ehu sareeru sabh moolu hai maaiaa ||

ਪਰ ਉਸ ਮਨੁੱਖ ਦਾ ਇਹ ਸਰੀਰ ਨਿਰਾ ਮਾਇਆ ਦੇ ਮੋਹ ਦਾ ਕਾਰਨ ਬਣ ਜਾਂਦਾ ਹੈ,

यह समूचा शरीर मूल माया-रजोगुण, तमोगुण एवं सतोगुण से बना हुआ है और

This body is the source of all Maya;

Guru Amardas ji / Raag Maru / Solhe / Guru Granth Sahib ji - Ang 1065

ਦੂਜੈ ਭਾਇ ਭਰਮਿ ਭੁਲਾਇਆ ॥

दूजै भाइ भरमि भुलाइआ ॥

Doojai bhaai bharami bhulaaiaa ||

ਜਿਹੜਾ ਮਨੁੱਖ (ਪਰਮਾਤਮਾ ਨੂੰ ਛੱਡ ਕੇ) ਹੋਰ ਹੋਰ ਪਿਆਰ ਵਿਚ ਫਸਦਾ ਹੈ, ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ ।

द्वैतभाव के कारण भ्रम में भटका हुआ है।

In love with duality, it is deluded by doubt.

Guru Amardas ji / Raag Maru / Solhe / Guru Granth Sahib ji - Ang 1065

ਹਰਿ ਨ ਚੇਤੈ ਸਦਾ ਦੁਖੁ ਪਾਏ ਬਿਨੁ ਹਰਿ ਚੇਤੇ ਦੁਖੁ ਪਾਇਦਾ ॥੧੨॥

हरि न चेतै सदा दुखु पाए बिनु हरि चेते दुखु पाइदा ॥१२॥

Hari na chetai sadaa dukhu paae binu hari chete dukhu paaidaa ||12||

ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਉਹ ਸਦਾ ਦੁੱਖ ਪਾਂਦਾ ਹੈ, (ਇਹ ਪੱਕੀ ਗੱਲ ਹੈ ਕਿ) ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਦੁੱਖ ਪਾਂਦਾ ਹੈ ॥੧੨॥

यह परमात्मा को याद नहीं करता, अतः सदा दुख पाता है। वास्तव में परमात्मा का स्मरण किए बिना दुःख ही नसीब होता है॥ १२॥

It does not remember the Lord, and suffers in eternal pain. Without remembering the Lord, it suffers in pain. ||12||

Guru Amardas ji / Raag Maru / Solhe / Guru Granth Sahib ji - Ang 1065

ਜਿ ਸਤਿਗੁਰੁ ਸੇਵੇ ਸੋ ਪਰਵਾਣੁ ॥

जि सतिगुरु सेवे सो परवाणु ॥

Ji satiguru seve so paravaa(nn)u ||

ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਲੋਕ ਪਰਲੋਕ ਵਿਚ) ਆਦਰ-ਜੋਗ ਹੋ ਜਾਂਦਾ ਹੈ ।

जो व्यक्ति सतगुरु की सेवा करता है, वही परवान होता है।

One who serves the True Guru is approved and respected.

Guru Amardas ji / Raag Maru / Solhe / Guru Granth Sahib ji - Ang 1065

ਕਾਇਆ ਹੰਸੁ ਨਿਰਮਲੁ ਦਰਿ ਸਚੈ ਜਾਣੁ ॥

काइआ हंसु निरमलु दरि सचै जाणु ॥

Kaaiaa hanssu niramalu dari sachai jaa(nn)u ||

ਉਸ ਦਾ ਸਰੀਰ (ਵਿਕਾਰਾਂ ਵਲੋਂ) ਪਵਿੱਤਰ ਰਹਿੰਦਾ ਹੈ, ਉਸ ਦੀ ਆਤਮਾ ਪਵਿੱਤਰ ਰਹਿੰਦੀ ਹੈ । ਸਦਾ-ਥਿਰ ਪਰਮਾਤਮਾ ਦੇ ਦਰ ਤੇ ਉਹ ਜਾਣੂ-ਪਛਾਣੂ ਹੋ ਜਾਂਦਾ ਹੈ (ਸਤਕਾਰ ਪ੍ਰਾਪਤ ਕਰਦਾ ਹੈ) ।

उसका शरीर एवं आत्मा निर्मल होकर सच्चे प्रभु के द्वार से परिचित हो जाते हैं।

His body and soul-swan are immaculate and pure; in the Court of the Lord, he is known to be true.

Guru Amardas ji / Raag Maru / Solhe / Guru Granth Sahib ji - Ang 1065

ਹਰਿ ਸੇਵੇ ਹਰਿ ਮੰਨਿ ਵਸਾਏ ਸੋਹੈ ਹਰਿ ਗੁਣ ਗਾਇਦਾ ॥੧੩॥

हरि सेवे हरि मंनि वसाए सोहै हरि गुण गाइदा ॥१३॥

Hari seve hari manni vasaae sohai hari gu(nn) gaaidaa ||13||

ਉਹ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਕਰਦਾ ਹੈ, ਪਰਮਾਤਮਾ ਨੂੰ ਮਨ ਵਿਚ ਵਸਾਈ ਰੱਖਦਾ ਹੈ, ਪਰਮਾਤਮਾ ਦੇ ਗੁਣ ਗਾਂਦਾ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੧੩॥

वह परमात्मा की उपासना करता है, परमात्मा को मन में बसता है और उसका गुणगान करता हुआ सुन्दर लगता है॥ १३॥

He serves the Lord, and enshrines the Lord in his mind; he is exalted, singing the Glorious Praises of the Lord. ||13||

Guru Amardas ji / Raag Maru / Solhe / Guru Granth Sahib ji - Ang 1065

ਬਿਨੁ ਭਾਗਾ ਗੁਰੁ ਸੇਵਿਆ ਨ ਜਾਇ ॥

बिनु भागा गुरु सेविआ न जाइ ॥

Binu bhaagaa guru seviaa na jaai ||

ਪਰ, ਕਿਸਮਤ ਤੋਂ ਬਿਨਾ ਗੁਰੂ ਦੀ ਸਰਨ ਨਹੀਂ ਪਿਆ ਜਾ ਸਕਦਾ ।

भाग्य के बिना गुरु की सेवा नहीं की जा सकती और

Without good destiny, no one can serve the True Guru.

Guru Amardas ji / Raag Maru / Solhe / Guru Granth Sahib ji - Ang 1065

ਮਨਮੁਖ ਭੂਲੇ ਮੁਏ ਬਿਲਲਾਇ ॥

मनमुख भूले मुए बिललाइ ॥

Manamukh bhoole mue bilalaai ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪਏ ਰਹਿੰਦੇ ਹਨ, ਬੜੇ ਦੁੱਖੀ ਹੋ ਹੋ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ ।

भूले हुए मनमुखी जीव रोते हुए ही दम तोड़ देते हैं।

The self-willed manmukhs are deluded, and die weeping and wailing.

Guru Amardas ji / Raag Maru / Solhe / Guru Granth Sahib ji - Ang 1065

ਜਿਨ ਕਉ ਨਦਰਿ ਹੋਵੈ ਗੁਰ ਕੇਰੀ ਹਰਿ ਜੀਉ ਆਪਿ ਮਿਲਾਇਦਾ ॥੧੪॥

जिन कउ नदरि होवै गुर केरी हरि जीउ आपि मिलाइदा ॥१४॥

Jin kau nadari hovai gur keree hari jeeu aapi milaaidaa ||14||

ਜਿਨ੍ਹਾਂ ਮਨੁੱਖਾਂ ਉਤੇ ਗੁਰੂ ਦੀ ਮਿਹਰ ਦੀ ਨਿਗਾਹ ਹੁੰਦੀ ਹੈ, ਉਹਨਾਂ ਨੂੰ ਪਰਮਾਤਮਾ ਆਪਣੇ (ਚਰਨਾਂ) ਵਿਚ ਜੋੜ ਲੈਂਦਾ ਹੈ ॥੧੪॥

जिन पर गुरु की कृपा-दृष्टि हो जाती है, उन्हें प्रभु स्वयं ही मिला लेता है॥ १४॥

Those who are blessed by the Guru's Glance of Grace - the Dear Lord unites them with Himself. ||14||

Guru Amardas ji / Raag Maru / Solhe / Guru Granth Sahib ji - Ang 1065

ਕਾਇਆ ਕੋਟੁ ਪਕੇ ਹਟਨਾਲੇ ॥

काइआ कोटु पके हटनाले ॥

Kaaiaa kotu pake hatanaale ||

(ਉਸ ਮਨੁੱਖ ਦਾ) ਸਰੀਰ (ਇਕ ਐਸਾ) ਕਿਲ੍ਹਾ (ਬਣ ਜਾਂਦਾ) ਹੈ (ਜਿਸ ਦੇ) ਬਾਜ਼ਾਰ (ਗਿਆਨ-ਇੰਦ੍ਰੇ ਵਿਕਾਰਾਂ ਦੇ ਮੁਕਾਬਲੇ ਤੇ) ਅਡੋਲ (ਹੋ ਜਾਂਦੇ) ਹਨ,

यह मानव-शरीर एक किला है, जिसमें पक्के बाज़ार बने हुए हैं,"

In the body fortress, are the solidly-constructed markets.

Guru Amardas ji / Raag Maru / Solhe / Guru Granth Sahib ji - Ang 1065

ਗੁਰਮੁਖਿ ਲੇਵੈ ਵਸਤੁ ਸਮਾਲੇ ॥

गुरमुखि लेवै वसतु समाले ॥

Guramukhi levai vasatu samaale ||

ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ (ਆਪਣੇ ਅੰਦਰ) ਨਾਮ-ਪਦਾਰਥ ਸਾਂਭ ਲੈਂਦਾ ਹੈ ।

जहाँ से गुरुमुख नाम रूपी वस्तु खरीद लेता है और नाम-स्मरण करता है।

The Gurmukh purchases the object, and takes care of it.

Guru Amardas ji / Raag Maru / Solhe / Guru Granth Sahib ji - Ang 1065

ਹਰਿ ਕਾ ਨਾਮੁ ਧਿਆਇ ਦਿਨੁ ਰਾਤੀ ਊਤਮ ਪਦਵੀ ਪਾਇਦਾ ॥੧੫॥

हरि का नामु धिआइ दिनु राती ऊतम पदवी पाइदा ॥१५॥

Hari kaa naamu dhiaai dinu raatee utam padavee paaidaa ||15||

ਉਹ ਮਨੁੱਖ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰ ਕੇ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ॥੧੫॥

वह दिन-रात हरि-नाम का भजन करके उत्तम पदवी (तुरीयावस्था) पा लेता है॥ १५॥

Meditating on the Name of the Lord, day and night, he attains the sublime, exalted status. ||15||

Guru Amardas ji / Raag Maru / Solhe / Guru Granth Sahib ji - Ang 1065

ਆਪੇ ਸਚਾ ਹੈ ਸੁਖਦਾਤਾ ॥

आपे सचा है सुखदाता ॥

Aape sachaa hai sukhadaataa ||

ਹੇ ਨਾਨਕ! ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ (ਸਾਰੇ) ਸੁਖ ਦੇਣ ਵਾਲਾ ਹੈ ।

सच्चा परमेश्वर ही सुख प्रदाता है और

The True Lord Himself is the Giver of peace.

Guru Amardas ji / Raag Maru / Solhe / Guru Granth Sahib ji - Ang 1065

ਪੂਰੇ ਗੁਰ ਕੈ ਸਬਦਿ ਪਛਾਤਾ ॥

पूरे गुर कै सबदि पछाता ॥

Poore gur kai sabadi pachhaataa ||

ਪੂਰੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਨਾਲ ਸਾਂਝ ਪਾਈ ਜਾ ਸਕਦੀ ਹੈ ।

इसकी पहचान पूर्ण गुरु के शब्द द्वारा ही होती है।

Through the Shabad of the Perfect Guru, He is realized.

Guru Amardas ji / Raag Maru / Solhe / Guru Granth Sahib ji - Ang 1065

ਨਾਨਕ ਨਾਮੁ ਸਲਾਹੇ ਸਾਚਾ ਪੂਰੈ ਭਾਗਿ ਕੋ ਪਾਇਦਾ ॥੧੬॥੭॥੨੧॥

नानक नामु सलाहे साचा पूरै भागि को पाइदा ॥१६॥७॥२१॥

Naanak naamu salaahe saachaa poorai bhaagi ko paaidaa ||16||7||21||

ਪੂਰੀ ਕਿਸਮਤ ਨਾਲ ਮਨੁੱਖ ਇਹ ਦਾਤ ਪ੍ਰਾਪਤ ਕਰਦਾ ਹੈ ਕਿ ਸਦਾ-ਥਿਰ ਹਰਿ-ਨਾਮ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ॥੧੬॥੭॥੨੧॥

हे नानक ! परमात्मा के नाम का स्तुतिगान कर पूर्ण खुशनसीब ही उसे पाता है॥ १६॥ ७॥ २१॥

Nanak praises the Naam, the True Name of the Lord; through perfect destiny, He is found. ||16||7||21||

Guru Amardas ji / Raag Maru / Solhe / Guru Granth Sahib ji - Ang 1065

Download SGGS PDF Daily Updates ADVERTISE HERE