ANG 1064, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਜਿਸੁ ਭਾਣਾ ਭਾਵੈ ਸੋ ਤੁਝਹਿ ਸਮਾਏ ॥

जिसु भाणा भावै सो तुझहि समाए ॥

Jisu bhaa(nn)aa bhaavai so tujhahi samaae ||

ਜਿਸ ਮਨੁੱਖ ਨੂੰ ਤੇਰਾ ਭਾਣਾ ਭਾ ਜਾਂਦਾ ਹੈ, ਉਹ ਤੇਰੇ (ਚਰਨਾਂ) ਵਿਚ ਲੀਨ ਹੋ ਜਾਂਦਾ ਹੈ ।

जिसे तेरी रज़ा स्वीकार है, वे तुझ में ही विलीन हो जाते हैं।

One who is pleased with Your Will is immersed in You.

Guru Amardas ji / Raag Maru / Solhe / Guru Granth Sahib ji - Ang 1064

ਭਾਣੇ ਵਿਚਿ ਵਡੀ ਵਡਿਆਈ ਭਾਣਾ ਕਿਸਹਿ ਕਰਾਇਦਾ ॥੩॥

भाणे विचि वडी वडिआई भाणा किसहि कराइदा ॥३॥

Bhaa(nn)e vichi vadee vadiaaee bhaa(nn)aa kisahi karaaidaa ||3||

ਪਰਮਾਤਮਾ ਦੀ ਰਜ਼ਾ ਵਿਚ ਰਿਹਾਂ ਬੜੀ ਇੱਜ਼ਤ ਮਿਲਦੀ ਹੈ । ਪਰ ਕਿਸੇ ਵਿਰਲੇ ਨੂੰ ਰਜ਼ਾ ਵਿਚ ਤੋਰਦਾ ਹੈ ॥੩॥

ईश्वरेच्छा में बड़ा बड़प्पन है, लेकिन तू किसी विरले से ही अपनी रज़ा मनवाता है॥ ३॥

Glorious greatness rests in God's Will; rare are those who accept it. ||3||

Guru Amardas ji / Raag Maru / Solhe / Guru Granth Sahib ji - Ang 1064

ਜਾ ਤਿਸੁ ਭਾਵੈ ਤਾ ਗੁਰੂ ਮਿਲਾਏ ॥

जा तिसु भावै ता गुरू मिलाए ॥

Jaa tisu bhaavai taa guroo milaae ||

ਜਦੋਂ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਤਦੋਂ ਉਹ (ਕਿਸੇ ਵਡਭਾਗੀ ਨੂੰ) ਗੁਰੂ ਮਿਲਾਂਦਾ ਹੈ ।

जब परमात्मा को मंजूर हो तो वह गुरु से मिला देता है।

When it pleases His Will, He leads us to meet the Guru.

Guru Amardas ji / Raag Maru / Solhe / Guru Granth Sahib ji - Ang 1064

ਗੁਰਮੁਖਿ ਨਾਮੁ ਪਦਾਰਥੁ ਪਾਏ ॥

गुरमुखि नामु पदारथु पाए ॥

Guramukhi naamu padaarathu paae ||

ਤੇ, ਗੁਰੂ ਦੇ ਸਨਮੁਖ ਹੋਇਆ ਮਨੁੱਖ ਪਰਮਾਤਮਾ ਦਾ ਸ੍ਰੇਸ਼ਟ ਨਾਮ ਪ੍ਰਾਪਤ ਕਰ ਲੈਂਦਾ ਹੈ ।

गुरु के सान्निध्य में नाम-पदार्थ प्राप्त होता है।

The Gurmukh finds the treasure of the Naam, the Name of the Lord.

Guru Amardas ji / Raag Maru / Solhe / Guru Granth Sahib ji - Ang 1064

ਤੁਧੁ ਆਪਣੈ ਭਾਣੈ ਸਭ ਸ੍ਰਿਸਟਿ ਉਪਾਈ ਜਿਸ ਨੋ ਭਾਣਾ ਦੇਹਿ ਤਿਸੁ ਭਾਇਦਾ ॥੪॥

तुधु आपणै भाणै सभ स्रिसटि उपाई जिस नो भाणा देहि तिसु भाइदा ॥४॥

Tudhu aapa(nn)ai bhaa(nn)ai sabh srisati upaaee jis no bhaa(nn)aa dehi tisu bhaaidaa ||4||

ਇਹ ਸਾਰੀ ਸ੍ਰਿਸ਼ਟੀ ਤੂੰ ਆਪਣੀ ਰਜ਼ਾ ਵਿਚ ਪੈਦਾ ਕੀਤੀ ਹੈ । ਜਿਸ ਮਨੁੱਖ ਨੂੰ ਤੂੰ ਆਪਣੀ ਰਜ਼ਾ ਮੰਨਣ ਦੀ ਤਾਕਤ ਦੇਂਦਾ ਹੈਂ, ਉਸ ਨੂੰ ਤੇਰੀ ਰਜ਼ਾ ਪਿਆਰੀ ਲੱਗਦੀ ਹੈ ॥੪॥

हे परमेश्वर ! तूने अपनी इच्छा में समस्त सृष्टि उत्पन्न की है। उस जीव को ही तेरी इच्छा सहर्ष स्वीकार है, जिसे तूं स्वयं इच्छा मानने की शक्ति देता है॥ ४॥

By Your Will, You created the whole Universe; those whom You bless with Your favor are pleased with Your Will. ||4||

Guru Amardas ji / Raag Maru / Solhe / Guru Granth Sahib ji - Ang 1064

ਮਨਮੁਖੁ ਅੰਧੁ ਕਰੇ ਚਤੁਰਾਈ ॥

मनमुखु अंधु करे चतुराई ॥

Manamukhu anddhu kare chaturaaee ||

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਤੇ ਮਾਇਆ ਦੇ ਮੋਹ ਵਿਚ ਅੰਨ੍ਹਾ ਹੋ ਚੁਕਾ ਮਨੁੱਖ (ਆਪਣੇ ਵਲੋਂ ਬਥੇਰੀ) ਸਿਆਣਪ ਕਰਦਾ ਹੈ,

अन्धा मनमुखी जीव चतुराई करता है,"

The blind, self-willed manmukhs practice cleverness.

Guru Amardas ji / Raag Maru / Solhe / Guru Granth Sahib ji - Ang 1064

ਭਾਣਾ ਨ ਮੰਨੇ ਬਹੁਤੁ ਦੁਖੁ ਪਾਈ ॥

भाणा न मंने बहुतु दुखु पाई ॥

Bhaa(nn)aa na manne bahutu dukhu paaee ||

(ਪਰ ਜਦ ਤਕ ਉਹ ਪਰਮਾਤਮਾ ਦੇ) ਕੀਤੇ ਨੂੰ ਮਿੱਠਾ ਕਰ ਕੇ ਨਹੀਂ ਮੰਨਦਾ (ਉਤਨਾ ਚਿਰ ਉਹ) ਬਹੁਤ ਦੁੱਖ ਪਾਂਦਾ ਹੈ ।

वह ईश्वरेच्छा को नहीं मानता, इसलिए बहुत दुखी होता है।

They do not surrender to the Lord's Will, and suffer terrible pain.

Guru Amardas ji / Raag Maru / Solhe / Guru Granth Sahib ji - Ang 1064

ਭਰਮੇ ਭੂਲਾ ਆਵੈ ਜਾਏ ਘਰੁ ਮਹਲੁ ਨ ਕਬਹੂ ਪਾਇਦਾ ॥੫॥

भरमे भूला आवै जाए घरु महलु न कबहू पाइदा ॥५॥

Bharame bhoolaa aavai jaae gharu mahalu na kabahoo paaidaa ||5||

ਮਨ ਦਾ ਮੁਰੀਦ ਮਨੁੱਖ ਭਟਕਣਾ ਦੇ ਕਾਰਨ ਕੁਰਾਹੇ ਪਿਆ ਹੋਇਆ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ, ਉਹ ਕਦੇ ਭੀ (ਇਸ ਤਰ੍ਹਾਂ) ਪਰਮਾਤਮਾ ਦੇ ਚਰਨਾਂ ਵਿਚ ਥਾਂ ਨਹੀਂ ਲੱਭ ਸਕਦਾ ॥੫॥

वह भ्रम में भटक कर आवागमन में पड़ा रहता है और अपने सच्चे घर को कभी प्राप्त नहीं करता॥ ५॥

Deluded by doubt, they come and go in reincarnation; they never find the Mansion of the Lord's Presence. ||5||

Guru Amardas ji / Raag Maru / Solhe / Guru Granth Sahib ji - Ang 1064

ਸਤਿਗੁਰੁ ਮੇਲੇ ਦੇ ਵਡਿਆਈ ॥

सतिगुरु मेले दे वडिआई ॥

Satiguru mele de vadiaaee ||

(ਜਿਸ ਮਨੁੱਖ ਨੂੰ ਪਰਮਾਤਮਾ) ਗੁਰੂ ਮਿਲਾਂਦਾ ਹੈ, (ਉਸ ਨੂੰ ਲੋਕ ਪਰਲੋਕ ਦੀ) ਇੱਜ਼ਤ ਬਖ਼ਸ਼ਦਾ ਹੈ ।

अगर सतिगुरु से मिलन हो जाए तो ही बड़ाई प्रदान करता है,"

The True Guru brings Union, and grants glorious greatness.

Guru Amardas ji / Raag Maru / Solhe / Guru Granth Sahib ji - Ang 1064

ਸਤਿਗੁਰ ਕੀ ਸੇਵਾ ਧੁਰਿ ਫੁਰਮਾਈ ॥

सतिगुर की सेवा धुरि फुरमाई ॥

Satigur kee sevaa dhuri phuramaaee ||

ਗੁਰੂ ਦੀ ਦੱਸੀ ਕਾਰ ਕਰਨ ਦਾ ਹੁਕਮ ਧੁਰੋਂ ਹੀ ਪ੍ਰਭੂ ਨੇ ਦਿੱਤਾ ਹੋਇਆ ਹੈ ।

सतिगुरु की सेवा करना तो ईश्वर के दरबार से ही फुरमान है।

The Primal Lord ordained service to the True Guru.

Guru Amardas ji / Raag Maru / Solhe / Guru Granth Sahib ji - Ang 1064

ਸਤਿਗੁਰ ਸੇਵੇ ਤਾ ਨਾਮੁ ਪਾਏ ਨਾਮੇ ਹੀ ਸੁਖੁ ਪਾਇਦਾ ॥੬॥

सतिगुर सेवे ता नामु पाए नामे ही सुखु पाइदा ॥६॥

Satigur seve taa naamu paae naame hee sukhu paaidaa ||6||

ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤਦੋਂ ਉਹ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ, ਤੇ, ਨਾਮ ਵਿਚ ਜੁੜ ਕੇ ਹੀ ਆਤਮਕ ਆਨੰਦ ਪਾਂਦਾ ਹੈ ॥੬॥

यदि सतिगुरु की सेवा की जाए तो ही हरि-नाम प्राप्त होता है और नाम से ही सुख मिलता है॥ ६॥

Serving the True Guru, the Naam is obtained. Through the Naam, one finds peace. ||6||

Guru Amardas ji / Raag Maru / Solhe / Guru Granth Sahib ji - Ang 1064

ਸਭ ਨਾਵਹੁ ਉਪਜੈ ਨਾਵਹੁ ਛੀਜੈ ॥

सभ नावहु उपजै नावहु छीजै ॥

Sabh naavahu upajai naavahu chheejai ||

ਨਾਮ (ਸਿਮਰਨ) ਤੋਂ ਹਰੇਕ (ਗੁਣ ਮਨੁੱਖ ਦੇ ਅੰਦਰ) ਪੈਦਾ ਹੋ ਜਾਂਦਾ ਹੈ, ਨਾਮ (ਸਿਮਰਨ) ਤੋਂ (ਹਰੇਕ ਔਗੁਣ ਮਨੁੱਖ ਦੇ ਅੰਦਰੋਂ) ਨਾਸ ਹੋ ਜਾਂਦਾ ਹੈ ।

समूचा जगत्-प्रसार नाम से उत्पन्न होता है और नाम से ही नष्ट हो जाता है।

Everything wells up from the Naam, and through the Naam, perishes.

Guru Amardas ji / Raag Maru / Solhe / Guru Granth Sahib ji - Ang 1064

ਗੁਰ ਕਿਰਪਾ ਤੇ ਮਨੁ ਤਨੁ ਭੀਜੈ ॥

गुर किरपा ते मनु तनु भीजै ॥

Gur kirapaa te manu tanu bheejai ||

ਗੁਰੂ ਦੀ ਕਿਰਪਾ ਨਾਲ (ਹੀ ਮਨੁੱਖ ਦਾ) ਮਨ (ਮਨੁੱਖ ਦਾ) ਤਨ (ਨਾਮ-ਰਸ ਵਿਚ) ਭਿੱਜਦਾ ਹੈ ।

गुरु की कृपा से ही मन-तन नाम-रस में भीगता है।

By Guru's Grace, the mind and body are pleased with the Naam.

Guru Amardas ji / Raag Maru / Solhe / Guru Granth Sahib ji - Ang 1064

ਰਸਨਾ ਨਾਮੁ ਧਿਆਏ ਰਸਿ ਭੀਜੈ ਰਸ ਹੀ ਤੇ ਰਸੁ ਪਾਇਦਾ ॥੭॥

रसना नामु धिआए रसि भीजै रस ही ते रसु पाइदा ॥७॥

Rasanaa naamu dhiaae rasi bheejai ras hee te rasu paaidaa ||7||

(ਜਦੋਂ ਮਨੁੱਖ ਆਪਣੀ) ਜੀਭ ਨਾਲ ਹਰਿ-ਨਾਮ ਸਿਮਰਦਾ ਹੈ, ਉਹ ਅਨੰਦ ਵਿਚ ਭਿੱਜ ਜਾਂਦਾ ਹੈ, ਉਸ ਆਨੰਦ ਤੋਂ ਹੀ ਮਨੁੱਖ ਹੋਰ ਆਤਮਕ ਆਨੰਦ ਪ੍ਰਾਪਤ ਕਰਦਾ ਹੈ ॥੭॥

जब रसना नाम का स्तुतिगान करके नाम-रस में भीगती है तो उस नाम-रस से हरि-रस मिलता है॥ ७॥

Meditating on the Naam, the tongue is drenched with the Lord's sublime essence. Through this essence, the Essence is obtained. ||7||

Guru Amardas ji / Raag Maru / Solhe / Guru Granth Sahib ji - Ang 1064

ਮਹਲੈ ਅੰਦਰਿ ਮਹਲੁ ਕੋ ਪਾਏ ॥

महलै अंदरि महलु को पाए ॥

Mahalai anddari mahalu ko paae ||

ਜਿਹੜਾ ਕੋਈ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ) ਸਰੀਰ ਵਿਚ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ,

कोई विरला पुरुष ही शरीर रूपी घर में दसम द्वार को पाता है और

Rare are those who find the Mansion of the Lord's Presence within the mansion of their own body.

Guru Amardas ji / Raag Maru / Solhe / Guru Granth Sahib ji - Ang 1064

ਗੁਰ ਕੈ ਸਬਦਿ ਸਚਿ ਚਿਤੁ ਲਾਏ ॥

गुर कै सबदि सचि चितु लाए ॥

Gur kai sabadi sachi chitu laae ||

ਉਹ ਸਦਾ-ਥਿਰ ਹਰਿ-ਨਾਮ ਵਿਚ ਚਿੱਤ ਜੋੜੀ ਰੱਖਦਾ ਹੈ ।

गुरु के शब्द द्वारा सत्य में चित लगाता है।

Through the Word of the Guru's Shabad, they lovingly focus their consciousness on the True Lord.

Guru Amardas ji / Raag Maru / Solhe / Guru Granth Sahib ji - Ang 1064

ਜਿਸ ਨੋ ਸਚੁ ਦੇਇ ਸੋਈ ਸਚੁ ਪਾਏ ਸਚੇ ਸਚਿ ਮਿਲਾਇਦਾ ॥੮॥

जिस नो सचु देइ सोई सचु पाए सचे सचि मिलाइदा ॥८॥

Jis no sachu dei soee sachu paae sache sachi milaaidaa ||8||

ਪਰ, ਜਿਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਆਪਣਾ ਸਦਾ-ਥਿਰ ਹਰਿ-ਨਾਮ ਦੇਂਦਾ ਹੈ, ਉਹੀ ਇਹ ਹਰਿ-ਨਾਮ ਹਾਸਲ ਕਰਦਾ ਹੈ, ਤੇ, ਉਹ ਹਰ ਵੇਲੇ ਇਸ ਸਦਾ-ਥਿਰ ਹਰਿ-ਨਾਮ ਵਿਚ ਇਕ-ਮਿਕ ਹੋਇਆ ਰਹਿੰਦਾ ਹੈ ॥੮॥

गुरु जिसे सत्य-नाम देता है, वही सत्य को प्राप्त करता है और वह सत्य द्वारा ही परम-सत्य से मिला देता है॥ ८॥

Whoever the Lord blesses with Truth obtains Truth; he merges in Truth, and only Truth. ||8||

Guru Amardas ji / Raag Maru / Solhe / Guru Granth Sahib ji - Ang 1064

ਨਾਮੁ ਵਿਸਾਰਿ ਮਨਿ ਤਨਿ ਦੁਖੁ ਪਾਇਆ ॥

नामु विसारि मनि तनि दुखु पाइआ ॥

Naamu visaari mani tani dukhu paaiaa ||

ਪਰਮਾਤਮਾ ਦਾ ਨਾਮ ਭੁਲਾ ਕੇ ਉਸ ਮਨੁੱਖ ਆਪਣੇ ਮਨ ਵਿਚ ਤਨ ਵਿਚ ਦੁਖ ਹੀ ਪਾਇਆ ਹੈ,

नाम को भुलाकर जीव ने मन-तन में दुख ही पाया है और

Forgetting the Naam, the Name of the Lord, the mind and body suffer in pain.

Guru Amardas ji / Raag Maru / Solhe / Guru Granth Sahib ji - Ang 1064

ਮਾਇਆ ਮੋਹੁ ਸਭੁ ਰੋਗੁ ਕਮਾਇਆ ॥

माइआ मोहु सभु रोगु कमाइआ ॥

Maaiaa mohu sabhu rogu kamaaiaa ||

(ਜਿਸਦੇ ਮਨ ਵਿਚ ਹਰ ਵੇਲੇ) ਮਾਇਆ ਦਾ ਮੋਹ (ਪ੍ਰਬਲ ਹੈ । ਉਸ ਨੇ) ਨਿਰਾ (ਆਤਮਕ) ਰੋਗ ਹੀ ਖੱਟਿਆ ਹੈ ।

माया-मोह में लगकर सब रोग ही कमाया है।

Attached to the love of Maya, he earns nothing but disease.

Guru Amardas ji / Raag Maru / Solhe / Guru Granth Sahib ji - Ang 1064

ਬਿਨੁ ਨਾਵੈ ਮਨੁ ਤਨੁ ਹੈ ਕੁਸਟੀ ਨਰਕੇ ਵਾਸਾ ਪਾਇਦਾ ॥੯॥

बिनु नावै मनु तनु है कुसटी नरके वासा पाइदा ॥९॥

Binu naavai manu tanu hai kusatee narake vaasaa paaidaa ||9||

ਪ੍ਰਭੂ ਦੇ ਨਾਮ ਤੋਂ ਬਿਨਾ (ਮਨੁੱਖ ਦਾ) ਮਨ ਭੀ ਰੋਗੀ, ਤਨ (ਭਾਵ, ਗਿਆਨ-ਇੰਦ੍ਰੇ) ਭੀ ਰੋਗੀ (ਵਿਕਾਰੀ), ਉਹ ਨਰਕ ਵਿਚ ਹੀ ਪਿਆ ਰਹਿੰਦਾ ਹੈ ॥੯॥

नाम के बिना उसका मन-तन कुष्ठी हो गया है, अतः वह नरक में ही वास पाता है॥ ९॥

Without the Name, his mind and body are afflicted with leprosy, and he obtains his home in hell. ||9||

Guru Amardas ji / Raag Maru / Solhe / Guru Granth Sahib ji - Ang 1064

ਨਾਮਿ ਰਤੇ ਤਿਨ ਨਿਰਮਲ ਦੇਹਾ ॥

नामि रते तिन निरमल देहा ॥

Naami rate tin niramal dehaa ||

ਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਸਰੀਰ ਵਿਕਾਰਾਂ ਤੋਂ ਬਚੇ ਰਹਿੰਦੇ ਹਨ,

जो प्रभु-नाम में लीन हैं, उनका ही शरीर निर्मल है।

Those who are imbued with the Naam - their bodies are immaculate and pure.

Guru Amardas ji / Raag Maru / Solhe / Guru Granth Sahib ji - Ang 1064

ਨਿਰਮਲ ਹੰਸਾ ਸਦਾ ਸੁਖੁ ਨੇਹਾ ॥

निरमल हंसा सदा सुखु नेहा ॥

Niramal hanssaa sadaa sukhu nehaa ||

ਉਹਨਾਂ ਦਾ ਆਤਮਾ ਪਵਿੱਤਰ ਰਹਿੰਦਾ ਹੈ, ਉਹ (ਪ੍ਰਭੂ-ਚਰਨਾਂ ਨਾਲ) ਪਿਆਰ (ਜੋੜ ਕੇ) ਸਦਾ ਆਤਮਕ ਆਨੰਦ ਮਾਣਦੇ ਹਨ ।

उनकी निर्मल आत्मा प्रभु-प्रेम द्वारा सदा सुखी रहती है।

Their soul-swan is immaculate, and in the Lord's Love, they find eternal peace.

Guru Amardas ji / Raag Maru / Solhe / Guru Granth Sahib ji - Ang 1064

ਨਾਮੁ ਸਲਾਹਿ ਸਦਾ ਸੁਖੁ ਪਾਇਆ ਨਿਜ ਘਰਿ ਵਾਸਾ ਪਾਇਦਾ ॥੧੦॥

नामु सलाहि सदा सुखु पाइआ निज घरि वासा पाइदा ॥१०॥

Naamu salaahi sadaa sukhu paaiaa nij ghari vaasaa paaidaa ||10||

ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰ ਕੇ ਮਨੁੱਖ ਸਦਾ ਸੁਖ ਪਾਂਦਾ ਹੈ, ਪ੍ਰਭੂ-ਚਰਨਾਂ ਵਿਚ ਉਸ ਦਾ ਨਿਵਾਸ ਬਣਿਆ ਰਹਿੰਦਾ ਹੈ ॥੧੦॥

नाम का स्तुतिगान करके उसने सदा सुख पाया है और वह अपने सच्चे घर में वास पा लेता है॥ १०॥

Praising the Naam, they find eternal peace, and dwell in the home of their own inner being. ||10||

Guru Amardas ji / Raag Maru / Solhe / Guru Granth Sahib ji - Ang 1064

ਸਭੁ ਕੋ ਵਣਜੁ ਕਰੇ ਵਾਪਾਰਾ ॥

सभु को वणजु करे वापारा ॥

Sabhu ko va(nn)aju kare vaapaaraa ||

(ਜਗਤ ਵਿਚ ਆ ਕੇ) ਹਰੇਕ ਜੀਵ ਵਣਜ ਵਾਪਾਰ (ਆਦਿਕ ਕੋਈ ਨਾ ਕੋਈ ਕਾਰ-ਵਿਹਾਰ) ਕਰਦਾ ਹੈ,

सभी जीव जगत् में भिन्न-भिन्न व्यापार करते हैं लेकिन

Everyone deals and trades.

Guru Amardas ji / Raag Maru / Solhe / Guru Granth Sahib ji - Ang 1064

ਵਿਣੁ ਨਾਵੈ ਸਭੁ ਤੋਟਾ ਸੰਸਾਰਾ ॥

विणु नावै सभु तोटा संसारा ॥

Vi(nn)u naavai sabhu totaa sanssaaraa ||

ਪਰ ਪ੍ਰਭੂ ਦੇ ਨਾਮ ਤੋਂ ਸੱਖਣੇ ਰਹਿ ਕੇ ਜਗਤ ਵਿਚ ਨਿਰਾ ਘਾਟਾ (ਹੀ ਘਾਟਾ) ਹੈ,

हरि-नाम के बिना संसार में घाटा ही पड़ता है।

Without the Name, all the world loses.

Guru Amardas ji / Raag Maru / Solhe / Guru Granth Sahib ji - Ang 1064

ਨਾਗੋ ਆਇਆ ਨਾਗੋ ਜਾਸੀ ਵਿਣੁ ਨਾਵੈ ਦੁਖੁ ਪਾਇਦਾ ॥੧੧॥

नागो आइआ नागो जासी विणु नावै दुखु पाइदा ॥११॥

Naago aaiaa naago jaasee vi(nn)u naavai dukhu paaidaa ||11||

(ਕਿਉਂਕਿ ਜਗਤ ਵਿਚ ਜੀਵ) ਨੰਗਾ ਹੀ ਆਉਂਦਾ ਹੈ (ਤੇ ਇਥੋਂ) ਨੰਗਾ ਹੀ ਤੁਰ ਜਾਇਗਾ (ਦੁਨੀਆ ਵਾਲੀ ਕਮਾਈ ਇਥੇ ਹੀ ਰਹਿ ਜਾਇਗੀ) । ਪ੍ਰਭੂ ਦੇ ਨਾਮ ਤੋਂ ਵਾਂਝਿਆ ਹੋਇਆ ਦੁੱਖ ਹੀ ਸਹਾਰਦਾ ਹੈ ॥੧੧॥

प्रत्येक जीव नग्न अर्थात् खाली हाथ ही आया है और नग्न (खाली) ही चला जाएगा। प्रभु नाम के बिना उसे दुख ही मिलता है।११॥

Naked they come, and naked they go; without the Name, they suffer in pain. ||11||

Guru Amardas ji / Raag Maru / Solhe / Guru Granth Sahib ji - Ang 1064

ਜਿਸ ਨੋ ਨਾਮੁ ਦੇਇ ਸੋ ਪਾਏ ॥

जिस नो नामु देइ सो पाए ॥

Jis no naamu dei so paae ||

ਜਿਸ ਮਨੁੱਖ ਨੂੰ ਪਰਮਾਤਮਾ ਆਪਣਾ ਨਾਮ ਦੇਂਦਾ ਹੈ ਉਹ (ਹੀ ਇਹ ਦਾਤਿ) ਹਾਸਲ ਕਰਦਾ ਹੈ ।

जिसे परमात्मा नाम देता है, वही उसे पाता है।

He alone obtains the Naam, unto whom the Lord gives it.

Guru Amardas ji / Raag Maru / Solhe / Guru Granth Sahib ji - Ang 1064

ਗੁਰ ਕੈ ਸਬਦਿ ਹਰਿ ਮੰਨਿ ਵਸਾਏ ॥

गुर कै सबदि हरि मंनि वसाए ॥

Gur kai sabadi hari manni vasaae ||

ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ ।

गुरु के शब्द द्वारा वह प्रभु को मन में बसा लेता है।

Through the Word of the Guru's Shabad, the Lord comes to dwell in the mind.

Guru Amardas ji / Raag Maru / Solhe / Guru Granth Sahib ji - Ang 1064

ਗੁਰ ਕਿਰਪਾ ਤੇ ਨਾਮੁ ਵਸਿਆ ਘਟ ਅੰਤਰਿ ਨਾਮੋ ਨਾਮੁ ਧਿਆਇਦਾ ॥੧੨॥

गुर किरपा ते नामु वसिआ घट अंतरि नामो नामु धिआइदा ॥१२॥

Gur kirapaa te naamu vasiaa ghat anttari naamo naamu dhiaaidaa ||12||

ਗੁਰੂ ਦੀ ਕਿਰਪਾ ਨਾਲ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਉਹ ਹਰ ਵੇਲੇ ਹਰਿ-ਨਾਮ ਹੀ ਸਿਮਰਦਾ ਰਹਿੰਦਾ ਹੈ ॥੧੨॥

गुरु की कृपा से जिसके हृदय में हरि-नाम बस गया है, वह अन्तर्मन में नाम का ही ध्यान करता रहता है।॥ १२॥

By Guru's Grace, the Naam dwells deep within the heart, and one meditates upon the Naam, the Name of the Lord. ||12||

Guru Amardas ji / Raag Maru / Solhe / Guru Granth Sahib ji - Ang 1064

ਨਾਵੈ ਨੋ ਲੋਚੈ ਜੇਤੀ ਸਭ ਆਈ ॥

नावै नो लोचै जेती सभ आई ॥

Naavai no lochai jetee sabh aaee ||

ਜਿਤਨੀ ਭੀ ਲੁਕਾਈ (ਜਗਤ ਵਿਚ) ਪੈਦਾ ਹੁੰਦੀ ਹੈ (ਉਹ ਸਾਰੀ) ਪਰਮਾਤਮਾ ਦਾ ਨਾਮ ਪ੍ਰਾਪਤ ਕਰਨ ਦੀ ਤਾਂਘ ਕਰਦੀ ਹੈ,

जितनी भी समूची सृष्टि पैदा हुई है, वह नाम को पाने की आकांक्षी है।

Everyone who comes into the world, longs for the Name.

Guru Amardas ji / Raag Maru / Solhe / Guru Granth Sahib ji - Ang 1064

ਨਾਉ ਤਿਨਾ ਮਿਲੈ ਧੁਰਿ ਪੁਰਬਿ ਕਮਾਈ ॥

नाउ तिना मिलै धुरि पुरबि कमाई ॥

Naau tinaa milai dhuri purabi kamaaee ||

ਪਰ ਪਰਮਾਤਮਾ ਦਾ ਨਾਮ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਨੇ ਪ੍ਰਭੂ ਦੀ ਰਜ਼ਾ ਅਨੁਸਾਰ ਪਹਿਲੇ ਜਨਮ ਵਿਚ (ਨਾਮ ਜਪਣ ਦੀ) ਕਮਾਈ ਕੀਤੀ ਹੁੰਦੀ ਹੈ ।

लेकिन नाम उन्हें ही मिलता है, जिनके पूर्व जन्म के किए कर्म शुभ थे।

They alone are blessed with the Name, whose past actions were so ordained by the Primal Lord.

Guru Amardas ji / Raag Maru / Solhe / Guru Granth Sahib ji - Ang 1064

ਜਿਨੀ ਨਾਉ ਪਾਇਆ ਸੇ ਵਡਭਾਗੀ ਗੁਰ ਕੈ ਸਬਦਿ ਮਿਲਾਇਦਾ ॥੧੩॥

जिनी नाउ पाइआ से वडभागी गुर कै सबदि मिलाइदा ॥१३॥

Jinee naau paaiaa se vadabhaagee gur kai sabadi milaaidaa ||13||

ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ, ਉਹ ਵੱਡੇ ਭਾਗਾਂ ਵਾਲੇ ਬਣ ਜਾਂਦੇ ਹਨ । (ਅਜਿਹੇ ਵਡਭਾਗੀਆਂ ਨੂੰ ਪਰਮਾਤਮਾ) ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਨਾਲ) ਮਿਲਾ ਲੈਂਦਾ ਹੈ ॥੧੩॥

जिन्होंने नाम पा लिया है, वे खुशनसीब हैं और शब्द-गुरु द्वारा प्रभु ने उन्हें मिला लिया है॥ १३॥

Those who obtain the Name are very fortunate. Through the Word of the Guru's Shabad, they are united with God. ||13||

Guru Amardas ji / Raag Maru / Solhe / Guru Granth Sahib ji - Ang 1064

ਕਾਇਆ ਕੋਟੁ ਅਤਿ ਅਪਾਰਾ ॥

काइआ कोटु अति अपारा ॥

Kaaiaa kotu ati apaaraa ||

(ਮਨੁੱਖ ਦਾ ਇਹ) ਸਰੀਰ ਉਸ ਬਹੁਤ ਬੇਅੰਤ ਪਰਮਾਤਮਾ (ਦੇ ਰਹਿਣ) ਲਈ ਕਿਲ੍ਹਾ ਹੈ ।

मानव शरीर एक बहुत बड़ा किला है,"

Utterly incomparable is the fortress of the body.

Guru Amardas ji / Raag Maru / Solhe / Guru Granth Sahib ji - Ang 1064

ਤਿਸੁ ਵਿਚਿ ਬਹਿ ਪ੍ਰਭੁ ਕਰੇ ਵੀਚਾਰਾ ॥

तिसु विचि बहि प्रभु करे वीचारा ॥

Tisu vichi bahi prbhu kare veechaaraa ||

ਇਸ ਕਿਲ੍ਹੇ ਵਿਚ ਬੈਠ ਕੇ ਪਰਮਾਤਮਾ (ਕਈ ਕਿਸਮ ਦੇ) ਵਿਚਾਰ ਕਰਦਾ ਰਹਿੰਦਾ ਹੈ ।

जिसमें बैठकर प्रभु विचार करता है।

Within it, God sits in contemplation.

Guru Amardas ji / Raag Maru / Solhe / Guru Granth Sahib ji - Ang 1064

ਸਚਾ ਨਿਆਉ ਸਚੋ ਵਾਪਾਰਾ ਨਿਹਚਲੁ ਵਾਸਾ ਪਾਇਦਾ ॥੧੪॥

सचा निआउ सचो वापारा निहचलु वासा पाइदा ॥१४॥

Sachaa niaau sacho vaapaaraa nihachalu vaasaa paaidaa ||14||

ਉਸ ਪਰਮਾਤਮਾ ਦਾ ਨਿਆਂ ਸਦਾ ਕਾਇਮ ਰਹਿਣ ਵਾਲਾ ਹੈ । ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦਾ ਵਾਪਾਰ ਕਰਦਾ ਹੈ, ਉਹ (ਇਸ ਕਿਲ੍ਹੇ ਵਿਚ) ਭਟਕਣਾ ਤੋਂ ਰਹਿਤ ਨਿਵਾਸ ਪ੍ਰਾਪਤ ਕਰੀ ਰੱਖਦਾ ਹੈ ॥੧੪॥

वह सच्चा न्याय एवं सच्चा व्यापार करता है और वह निश्चल वास पाता है॥ १४॥

He administers true justice, and trades in Truth; through Him, one finds the eternal, unchanging dwelling. ||14||

Guru Amardas ji / Raag Maru / Solhe / Guru Granth Sahib ji - Ang 1064

ਅੰਤਰ ਘਰ ਬੰਕੇ ਥਾਨੁ ਸੁਹਾਇਆ ॥

अंतर घर बंके थानु सुहाइआ ॥

Anttar ghar bankke thaanu suhaaiaa ||

(ਨਾਮ ਸਿਮਰਨ ਦੀ ਬਰਕਤਿ ਨਾਲ ਸਰੀਰ ਦੇ ਮਨ ਬੁੱਧੀ ਆਦਿਕ) ਅੰਦਰਲੇ ਘਰ ਸੋਹਣੇ ਬਣੇ ਰਹਿੰਦੇ ਹਨ, ਹਿਰਦਾ-ਥਾਂ ਭੀ ਸੋਹਣਾ ਬਣਿਆ ਰਹਿੰਦਾ ਹੈ ।

शरीर रूपी किले में मन, बुद्धि इत्यादि सुन्दर घर बने हुए हैं और किसी विरले गुरुमुख ने ही यह स्थान पाया है।

Deep within the inner self are glorious homes and beautiful places.

Guru Amardas ji / Raag Maru / Solhe / Guru Granth Sahib ji - Ang 1064

ਗੁਰਮੁਖਿ ਵਿਰਲੈ ਕਿਨੈ ਥਾਨੁ ਪਾਇਆ ॥

गुरमुखि विरलै किनै थानु पाइआ ॥

Guramukhi viralai kinai thaanu paaiaa ||

ਕਿਸੇ ਉਸ ਵਿਰਲੇ ਮਨੁੱਖ ਨੂੰ ਇਹ ਥਾਂ ਪ੍ਰਾਪਤ ਹੁੰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ।

जो सच्चे परमात्मा की प्रशंसा करता है,"

But rare is that person who, as Gurmukh, finds these places.

Guru Amardas ji / Raag Maru / Solhe / Guru Granth Sahib ji - Ang 1064

ਇਤੁ ਸਾਥਿ ਨਿਬਹੈ ਸਾਲਾਹੇ ਸਚੇ ਹਰਿ ਸਚਾ ਮੰਨਿ ਵਸਾਇਦਾ ॥੧੫॥

इतु साथि निबहै सालाहे सचे हरि सचा मंनि वसाइदा ॥१५॥

Itu saathi nibahai saalaahe sache hari sachaa manni vasaaidaa ||15||

ਜਿਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ਤੇ ਸਦਾ-ਥਿਰ ਹਰਿ-ਨਾਮ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ, ਉਸ ਮਨੁੱਖ ਦੀ ਪ੍ਰਭੂ ਨਾਲ ਪ੍ਰੀਤ ਇਸ (ਮਨ ਬੁੱਧੀ ਆਦਿਕ ਵਾਲੇ) ਸਾਥ ਵਿਚ ਤੋੜ ਪੂਰੀ ਉਤਰਦੀ ਹੈ ॥੧੫॥

उस परम-सत्य को मन में बसा लेता है, इस प्रकार प्रभु अंत तक उसका साथ निभाता है॥ १५॥

If one stays in these places, and praises the True Lord, the True Lord comes to dwell in the mind. ||15||

Guru Amardas ji / Raag Maru / Solhe / Guru Granth Sahib ji - Ang 1064

ਮੇਰੈ ਕਰਤੈ ਇਕ ਬਣਤ ਬਣਾਈ ॥

मेरै करतै इक बणत बणाई ॥

Merai karatai ik ba(nn)at ba(nn)aaee ||

ਮੇਰੇ ਕਰਤਾਰ ਨੇ ਇਹ ਇਕ (ਅਜੀਬ) ਵਿਓਂਤ ਬਣਾ ਦਿੱਤੀ ਹੈ,

मेरे परमेश्वर ने एक ऐसी संरचना की है कि

My Creator Lord has formed this formation.

Guru Amardas ji / Raag Maru / Solhe / Guru Granth Sahib ji - Ang 1064

ਇਸੁ ਦੇਹੀ ਵਿਚਿ ਸਭ ਵਥੁ ਪਾਈ ॥

इसु देही विचि सभ वथु पाई ॥

Isu dehee vichi sabh vathu paaee ||

ਕਿ ਉਸ ਨੇ ਮਨੁੱਖ ਦੇ ਸਰੀਰ ਵਿਚ (ਹੀ ਉਸ ਦੇ ਆਤਮਕ ਜੀਵਨ ਦੀ) ਸਾਰੀ ਰਾਸਿ-ਪੂੰਜੀ ਪਾ ਰੱਖੀ ਹੈ ।

शरीर में ही सब वस्तुएँ डाल दी हैं।

He has placed everything within this body.

Guru Amardas ji / Raag Maru / Solhe / Guru Granth Sahib ji - Ang 1064

ਨਾਨਕ ਨਾਮੁ ਵਣਜਹਿ ਰੰਗਿ ਰਾਤੇ ਗੁਰਮੁਖਿ ਕੋ ਨਾਮੁ ਪਾਇਦਾ ॥੧੬॥੬॥੨੦॥

नानक नामु वणजहि रंगि राते गुरमुखि को नामु पाइदा ॥१६॥६॥२०॥

Naanak naamu va(nn)ajahi ranggi raate guramukhi ko naamu paaidaa ||16||6||20||

ਹੇ ਨਾਨਕ! ਜਿਹੜੇ ਮਨੁੱਖ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਨਾਮ ਦਾ ਵਣਜ ਕਰਦੇ ਰਹਿੰਦੇ ਹਨ, ਉਹ ਉਸ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ । ਕੋਈ ਉਹ ਮਨੁੱਖ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਕਰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ॥੧੬॥੬॥੨੦॥

हे नानक ! प्रभु-रंग में लीन रहने वाले नाम का व्यापार करते हैं और कोई गुरुमुख ही नाम (का रहस्य) प्राप्त करता है॥१६॥६॥ २०॥

O Nanak, those who deal in the Naam are imbued with His Love. The Gurmukh obtains the Naam, the Name of the Lord. ||16||6||20||

Guru Amardas ji / Raag Maru / Solhe / Guru Granth Sahib ji - Ang 1064

ਮਾਰੂ ਮਹਲਾ ੩ ॥

मारू महला ३ ॥

Maaroo mahalaa 3 ||

मारू महला ३॥

Maaroo, Third Mehl:

Guru Amardas ji / Raag Maru / Solhe / Guru Granth Sahib ji - Ang 1064

ਕਾਇਆ ਕੰਚਨੁ ਸਬਦੁ ਵੀਚਾਰਾ ॥

काइआ कंचनु सबदु वीचारा ॥

Kaaiaa kancchanu sabadu veechaaraa ||

ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ, (ਸ਼ਬਦ ਦੀ ਬਰਕਤ ਨਾਲ ਵਿਕਾਰਾਂ ਤੋਂ ਬਚ ਸਕਣ ਨਾਲ ਉਸ ਦਾ) ਸਰੀਰ ਸੋਨੇ ਵਰਗਾ ਸੁੱਧ ਹੋ ਜਾਂਦਾ ਹੈ ।

शब्द का चिंतन करने से शरीर सोने जैसा शुद्ध हो जाता है और

Contemplating the Word of the Shabad, the body becomes golden.

Guru Amardas ji / Raag Maru / Solhe / Guru Granth Sahib ji - Ang 1064

ਤਿਥੈ ਹਰਿ ਵਸੈ ਜਿਸ ਦਾ ਅੰਤੁ ਨ ਪਾਰਾਵਾਰਾ ॥

तिथै हरि वसै जिस दा अंतु न पारावारा ॥

Tithai hari vasai jis daa anttu na paaraavaaraa ||

ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਪਰਮਾਤਮਾ ਦੀ ਹਸਤੀ ਦਾ ਪਾਰਲਾ ਉਰਲਾ ਬੰਨਾ ਨਹੀਂ ਲੱਭ ਸਕਦਾ, ਉਹ ਪਰਮਾਤਮਾ ਉਸ (ਮਨੁੱਖ ਦੇ) ਹਿਰਦੇ ਵਿਚ ਆ ਵੱਸਦਾ ਹੈ ।

इसमें ईश्वर वास करता है, जिसका कोई अन्त एवं आर-पार नहीं पाया जा सकता।

The Lord abides there; He has no end or limitation.

Guru Amardas ji / Raag Maru / Solhe / Guru Granth Sahib ji - Ang 1064

ਅਨਦਿਨੁ ਹਰਿ ਸੇਵਿਹੁ ਸਚੀ ਬਾਣੀ ਹਰਿ ਜੀਉ ਸਬਦਿ ਮਿਲਾਇਦਾ ॥੧॥

अनदिनु हरि सेविहु सची बाणी हरि जीउ सबदि मिलाइदा ॥१॥

Anadinu hari sevihu sachee baa(nn)ee hari jeeu sabadi milaaidaa ||1||

ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਰਿਹਾ ਕਰੋ । ਪਰਮਾਤਮਾ ਗੁਰੂ ਦੇ ਸ਼ਬਦ ਵਿਚ ਜੋੜ ਕੇ ਆਪਣੇ ਨਾਲ ਮਿਲਾ ਲੈਂਦਾ ਹੈ ॥੧॥

सच्ची वाणी द्वारा नित्य ईश्वर की आराधना करो, शब्द द्वारा प्रभु जीव को अपने संग मिला लेता है॥ १॥

Night and day, serve the Lord, and chant the True Word of the Guru's Bani. Through the Shabad, meet the Dear Lord. ||1||

Guru Amardas ji / Raag Maru / Solhe / Guru Granth Sahib ji - Ang 1064

Download SGGS PDF Daily Updates ADVERTISE HERE