ANG 1063, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸਤਿਗੁਰਿ ਸੇਵਿਐ ਸਹਜ ਅਨੰਦਾ ॥

सतिगुरि सेविऐ सहज अनंदा ॥

Satiguri seviai sahaj ananddaa ||

ਜੇ ਗੁਰੂ ਦੀ ਸਰਨ ਪੈ ਜਾਈਏ ਤਾਂ ਆਤਮਕ ਅਡੋਲਤਾ ਦਾ ਆਨੰਦ ਮਿਲ ਜਾਂਦਾ ਹੈ ।

सतिगुरु की सेवा करने से सहज ही आनंद मिलता है और

Serving the True Guru, one obtains intuitive bliss.

Guru Amardas ji / Raag Maru / Solhe / Guru Granth Sahib ji - Ang 1063

ਹਿਰਦੈ ਆਇ ਵੁਠਾ ਗੋਵਿੰਦਾ ॥

हिरदै आइ वुठा गोविंदा ॥

Hiradai aai vuthaa govinddaa ||

(ਗੁਰੂ ਦੇ ਸਨਮੁਖ ਹੋਣ ਵਾਲੇ ਮਨੁੱਖ ਦੇ) ਹਿਰਦੇ ਵਿਚ ਗੋਬਿੰਦ-ਪ੍ਰਭੂ ਆ ਵੱਸਦਾ ਹੈ ।

हृदय में प्रभु आकर बस जाता है।

The Lord of the Universe comes to dwell within the heart.

Guru Amardas ji / Raag Maru / Solhe / Guru Granth Sahib ji - Ang 1063

ਸਹਜੇ ਭਗਤਿ ਕਰੇ ਦਿਨੁ ਰਾਤੀ ਆਪੇ ਭਗਤਿ ਕਰਾਇਦਾ ॥੪॥

सहजे भगति करे दिनु राती आपे भगति कराइदा ॥४॥

Sahaje bhagati kare dinu raatee aape bhagati karaaidaa ||4||

ਉਹ ਮਨੁੱਖ ਦਿਨ ਗਤ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ । ਪਰਮਾਤਮਾ ਆਪ ਹੀ (ਆਪਣੀ) ਭਗਤੀ ਕਰਾਂਦਾ ਹੈ ॥੪॥

तब जीव सहज ही दिन-रात भक्ति करता रहता है और प्रभु स्वयं ही भक्ति करवाता है॥ ४॥

He intuitively practices devotional worship day and night; God Himself practices devotional worship. ||4||

Guru Amardas ji / Raag Maru / Solhe / Guru Granth Sahib ji - Ang 1063

ਸਤਿਗੁਰ ਤੇ ਵਿਛੁੜੇ ਤਿਨੀ ਦੁਖੁ ਪਾਇਆ ॥

सतिगुर ते विछुड़े तिनी दुखु पाइआ ॥

Satigur te vichhu(rr)e tinee dukhu paaiaa ||

ਜਿਹੜੇ ਮਨੁੱਖ ਗੁਰੂ (ਦੇ ਚਰਨਾਂ) ਤੋਂ ਵਿਛੁੜੇ ਹੋਏ ਹਨ, ਉਹਨਾਂ ਨੇ (ਆਪਣੇ ਵਾਸਤੇ) ਦੁੱਖ ਹੀ ਦੁੱਖ ਸਹੇੜਿਆ ਹੋਇਆ ਹੈ ।

जो सतिगुरु से बिछुड़ गए हैं, उन्होंने दुख ही पाया है।

Those who are separated from the True Guru, suffer in misery.

Guru Amardas ji / Raag Maru / Solhe / Guru Granth Sahib ji - Ang 1063

ਅਨਦਿਨੁ ਮਾਰੀਅਹਿ ਦੁਖੁ ਸਬਾਇਆ ॥

अनदिनु मारीअहि दुखु सबाइआ ॥

Anadinu maareeahi dukhu sabaaiaa ||

ਉਹ ਹਰ ਵੇਲੇ ਦੁੱਖਾਂ ਦੀਆਂ ਚੋਟਾਂ ਖਾਂਦੇ ਹਨ, ਉਹਨਾਂ ਨੂੰ ਹਰੇਕ ਕਿਸਮ ਦਾ ਦੁੱਖ ਵਾਪਰਿਆ ਰਹਿੰਦਾ ਹੈ ।

उन्हें प्रतिदिन मार पड़ती है और सब दुख उन्हें घेर लेते हैं।

Night and day, they are punished, and they suffer in total agony.

Guru Amardas ji / Raag Maru / Solhe / Guru Granth Sahib ji - Ang 1063

ਮਥੇ ਕਾਲੇ ਮਹਲੁ ਨ ਪਾਵਹਿ ਦੁਖ ਹੀ ਵਿਚਿ ਦੁਖੁ ਪਾਇਦਾ ॥੫॥

मथे काले महलु न पावहि दुख ही विचि दुखु पाइदा ॥५॥

Mathe kaale mahalu na paavahi dukh hee vichi dukhu paaidaa ||5||

(ਵਿਕਾਰਾਂ ਦੀ ਕਾਲਖ਼ ਨਾਲ ਉਹਨਾਂ ਦੇ) ਮੂੰਹ ਕਾਲੇ ਹੋਏ ਰਹਿੰਦੇ ਹਨ (ਉਹਨਾਂ ਦੇ ਮਨ ਮਲੀਨ ਰਹਿੰਦੇ ਹਨ) ਉਹਨਾਂ ਨੂੰ ਪ੍ਰਭੂ-ਚਰਨਾਂ ਵਿਚ ਟਿਕਾਣਾ ਨਹੀਂ ਮਿਲਦਾ । (ਗੁਰੂ-ਚਰਨਾਂ ਤੋਂ ਵਿਛੁੜਿਆ ਹੋਇਆ ਮਨੁੱਖ) ਸਦਾ ਦੁੱਖ ਵਿਚ ਹੀ ਗ੍ਰਸਿਆ ਰਹਿੰਦਾ ਹੈ, ਸਦਾ ਦੁੱਖ ਸਹਾਰਦਾ ਹੈ ॥੫॥

उनका तिरस्कार होता है, उन्हें सच्चा स्थान नहीं मिलता और ऐसे व्यक्ति दुखों में और दुखी होते हैं।॥ ५॥

Their faces are blackened, and they do not obtain the Mansion of the Lord's Presence. They suffer in sorrow and agony. ||5||

Guru Amardas ji / Raag Maru / Solhe / Guru Granth Sahib ji - Ang 1063

ਸਤਿਗੁਰੁ ਸੇਵਹਿ ਸੇ ਵਡਭਾਗੀ ॥

सतिगुरु सेवहि से वडभागी ॥

Satiguru sevahi se vadabhaagee ||

ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਬੜੇ ਭਾਗਾਂ ਵਾਲੇ ਹੋ ਜਾਂਦੇ ਹਨ ।

सतगुरु की सेवा में तल्लीन रहने वाले भाग्यवान् हैं।

Those who serve the True Guru are very fortunate.

Guru Amardas ji / Raag Maru / Solhe / Guru Granth Sahib ji - Ang 1063

ਸਹਜ ਭਾਇ ਸਚੀ ਲਿਵ ਲਾਗੀ ॥

सहज भाइ सची लिव लागी ॥

Sahaj bhaai sachee liv laagee ||

ਕਿਸੇ ਖ਼ਾਸ ਜਤਨ ਤੋਂ ਬਿਨਾ ਹੀ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਉਹਨਾਂ ਦੀ ਲਗਨ ਲੱਗੀ ਰਹਿੰਦੀ ਹੈ ।

सहज-स्वभाव पूर्ण निष्ठा से उनकी परमात्मा में लगन लगी रहती है।

They intuitively enshrine love for the True Lord.

Guru Amardas ji / Raag Maru / Solhe / Guru Granth Sahib ji - Ang 1063

ਸਚੋ ਸਚੁ ਕਮਾਵਹਿ ਸਦ ਹੀ ਸਚੈ ਮੇਲਿ ਮਿਲਾਇਦਾ ॥੬॥

सचो सचु कमावहि सद ही सचै मेलि मिलाइदा ॥६॥

Sacho sachu kamaavahi sad hee sachai meli milaaidaa ||6||

ਉਹ ਮਨੁੱਖ ਸਦਾ ਹੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੇ ਹਨ । (ਗੁਰੂ ਉਹਨਾਂ ਨੂੰ ਆਪਣੇ ਨਾਲ) ਮਿਲਾ ਕੇ ਸਦਾ-ਥਿਰ ਹਰਿ-ਨਾਮ ਵਿਚ ਮਿਲਾ ਦੇਂਦਾ ਹੈ ॥੬॥

वे सदा सत्य का आचरण अपनाते हैं और उन्हें परमात्मा से मिला देता है॥ ६॥

They practice Truth, forever Truth; they are united in Union with the True Lord. ||6||

Guru Amardas ji / Raag Maru / Solhe / Guru Granth Sahib ji - Ang 1063

ਜਿਸ ਨੋ ਸਚਾ ਦੇਇ ਸੁ ਪਾਏ ॥

जिस नो सचा देइ सु पाए ॥

Jis no sachaa dei su paae ||

ਪਰ, ਉਹ ਮਨੁੱਖ (ਹੀ ਸਦਾ-ਥਿਰ ਹਰਿ-ਨਾਮ ਦੀ ਦਾਤਿ) ਪ੍ਰਾਪਤ ਕਰਦਾ ਹੈ ਜਿਸ ਨੂੰ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਦੇਂਦਾ ਹੈ ।

सच्चा प्रभु जिसे सच्चा-नाम देता है, वही इसे प्राप्त करता है।

He alone obtains the Truth, unto whom the True Lord gives it.

Guru Amardas ji / Raag Maru / Solhe / Guru Granth Sahib ji - Ang 1063

ਅੰਤਰਿ ਸਾਚੁ ਭਰਮੁ ਚੁਕਾਏ ॥

अंतरि साचु भरमु चुकाए ॥

Anttari saachu bharamu chukaae ||

ਉਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਹਰਿ-ਨਾਮ ਟਿਕਿਆ ਰਹਿੰਦਾ ਹੈ, (ਨਾਮ ਦੀ ਬਰਕਤਿ ਨਾਲ ਉਹ ਮਨੁੱਖ ਆਪਣੇ ਅੰਦਰੋਂ) ਭਟਕਣਾ ਦੂਰ ਕਰ ਲੈਂਦਾ ਹੈ ।

जिसके मन में सत्य बस जाता है, उसका भ्रम दूर हो जाता है।

His inner being is filled with Truth, and his doubt is dispelled.

Guru Amardas ji / Raag Maru / Solhe / Guru Granth Sahib ji - Ang 1063

ਸਚੁ ਸਚੈ ਕਾ ਆਪੇ ਦਾਤਾ ਜਿਸੁ ਦੇਵੈ ਸੋ ਸਚੁ ਪਾਇਦਾ ॥੭॥

सचु सचै का आपे दाता जिसु देवै सो सचु पाइदा ॥७॥

Sachu sachai kaa aape daataa jisu devai so sachu paaidaa ||7||

ਸਦਾ-ਥਿਰ ਪ੍ਰਭੂ ਆਪਣੇ ਸਦਾ-ਥਿਰ ਨਾਮ ਦੀ ਦਾਤ ਦੇਣ ਵਾਲਾ ਆਪ ਹੀ ਹੈ । ਜਿਸ ਨੂੰ ਦੇਂਦਾ ਹੈ, ਉਹ ਮਨੁੱਖ ਸਦਾ-ਥਿਰ ਨਾਮ ਹਾਸਲ ਕਰ ਲੈਂਦਾ ਹੈ ॥੭॥

परमात्मा स्वयं ही सत्य-नाम का प्रदाता है, जिसे वह देता है, वही सत्य प्राप्त करता है॥ ७॥

The True Lord Himself is the Giver of Truth; he alone obtains the Truth, unto whom He gives it. ||7||

Guru Amardas ji / Raag Maru / Solhe / Guru Granth Sahib ji - Ang 1063

ਆਪੇ ਕਰਤਾ ਸਭਨਾ ਕਾ ਸੋਈ ॥

आपे करता सभना का सोई ॥

Aape karataa sabhanaa kaa soee ||

ਉਹ ਕਰਤਾਰ ਆਪ ਹੀ ਸਭ ਜੀਵਾਂ ਦਾ (ਮਾਲਕ) ਹੈ ।

वह कर्ता-प्रभु स्वयं ही सबका (स्वामी) है,"

He Himself is the Creator of all.

Guru Amardas ji / Raag Maru / Solhe / Guru Granth Sahib ji - Ang 1063

ਜਿਸ ਨੋ ਆਪਿ ਬੁਝਾਏ ਬੂਝੈ ਕੋਈ ॥

जिस नो आपि बुझाए बूझै कोई ॥

Jis no aapi bujhaae boojhai koee ||

ਇਹ ਗੱਲ ਕੋਈ ਉਹ ਮਨੁੱਖ ਹੀ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸਮਝਾਂਦਾ ਹੈ ।

जिसे वह स्वयं सूझ प्रदान करता है, ऐसा कोई विरला पुरुष ही तथ्य को बूझता है।

Only one whom He instructs, understands Him.

Guru Amardas ji / Raag Maru / Solhe / Guru Granth Sahib ji - Ang 1063

ਆਪੇ ਬਖਸੇ ਦੇ ਵਡਿਆਈ ਆਪੇ ਮੇਲਿ ਮਿਲਾਇਦਾ ॥੮॥

आपे बखसे दे वडिआई आपे मेलि मिलाइदा ॥८॥

Aape bakhase de vadiaaee aape meli milaaidaa ||8||

ਕਰਤਾਰ ਆਪ ਹੀ ਬਖ਼ਸ਼ਸ਼ ਕਰਦਾ ਹੈ, ਆਪ ਹੀ ਵਡਿਆਈ ਦੇਂਦਾ ਹੈ, ਆਪ ਹੀ (ਗੁਰੂ ਨਾਲ) ਮਿਲਾ ਕੇ (ਆਪਣੇ ਚਰਨਾਂ ਵਿਚ) ਮਿਲਾਂਦਾ ਹੈ ॥੮॥

वह स्वयं ही कृपा करके बड़ाई प्रदान करता है और अपने साथ मिला लेता है॥ ८॥

He Himself forgives, and grants glorious greatness. He himself unites in His Union. ||8||

Guru Amardas ji / Raag Maru / Solhe / Guru Granth Sahib ji - Ang 1063

ਹਉਮੈ ਕਰਦਿਆ ਜਨਮੁ ਗਵਾਇਆ ॥

हउमै करदिआ जनमु गवाइआ ॥

Haumai karadiaa janamu gavaaiaa ||

ਜਿਹੜਾ ਮਨੁੱਖ 'ਮੈਂ ਵੱਡਾ ਹਾਂ, ਮੈਂ ਵੱਡਾ ਬਣ ਜਾਵਾਂ'-ਇਹਨਾਂ ਹੀ ਸੋਚਾਂ ਵਿਚ ਆਪਣੀ ਜ਼ਿੰਦਗੀ ਵਿਅਰਥ ਗੁਜ਼ਾਰ ਦੇਂਦਾ ਹੈ,

समूचा जीवन तो अभिमान करते हुए जीव ने गंवा लिया और

Acting egotistically, one loses his life.

Guru Amardas ji / Raag Maru / Solhe / Guru Granth Sahib ji - Ang 1063

ਆਗੈ ਮੋਹੁ ਨ ਚੂਕੈ ਮਾਇਆ ॥

आगै मोहु न चूकै माइआ ॥

Aagai mohu na chookai maaiaa ||

ਉਸ ਦੇ ਜੀਵਨ-ਸਫ਼ਰ ਵਿਚ (ਉਸ ਦੇ ਅੰਦਰੋਂ) ਮਾਇਆ ਦਾ ਮੋਹ (ਕਦੇ) ਨਹੀਂ ਮੁੱਕਦਾ ।

आगे भी उसका माया का मोह दूर नहीं होता।

Even in the world hereafter, emotional attachment to Maya does not leave him.

Guru Amardas ji / Raag Maru / Solhe / Guru Granth Sahib ji - Ang 1063

ਅਗੈ ਜਮਕਾਲੁ ਲੇਖਾ ਲੇਵੈ ਜਿਉ ਤਿਲ ਘਾਣੀ ਪੀੜਾਇਦਾ ॥੯॥

अगै जमकालु लेखा लेवै जिउ तिल घाणी पीड़ाइदा ॥९॥

Agai jamakaalu lekhaa levai jiu til ghaa(nn)ee pee(rr)aaidaa ||9||

(ਜਦੋਂ) ਪਰਲੋਕ ਵਿਚ ਧਰਮ ਰਾਜ (ਉਸ ਪਾਸੋਂ ਮਨੁੱਖਾ ਜੀਵਨ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਦਾ ਹੈ (ਤਦੋਂ ਉਹ ਇਉਂ) ਪੀੜਿਆ ਜਾਂਦਾ ਹੈ ਜਿਵੇਂ (ਕੋਲ੍ਹੂ ਵਿਚ ਪਾਈ) ਘਾਣੀ ਦੇ ਤਿਲ ਪੀੜੇ ਜਾਂਦੇ ਹਨ ॥੯॥

आगे परलोक में जब यमराज किए कर्मों का हिसाब लेता है तो दण्ड के रूप में कोल्हू में यूं पीसता है जैसे तेली तिलों को पीसता है॥ ९॥

In the world hereafter, the Messenger of Death calls him to account, and crushes him like sesame seeds in the oil-press. ||9||

Guru Amardas ji / Raag Maru / Solhe / Guru Granth Sahib ji - Ang 1063

ਪੂਰੈ ਭਾਗਿ ਗੁਰ ਸੇਵਾ ਹੋਈ ॥

पूरै भागि गुर सेवा होई ॥

Poorai bhaagi gur sevaa hoee ||

ਗੁਰੂ ਦੀ ਦੱਸੀ (ਨਾਮ-ਸਿਮਰਨ ਦੀ) ਕਾਰ ਵੱਡੀ ਕਿਸਮਤ ਨਾਲ (ਹੀ ਕਿਸੇ ਪਾਸੋਂ) ਹੋ ਸਕਦੀ ਹੈ ।

पूर्ण भाग्य से ही गुरु की सेवा होती है।

By perfect destiny, one serves the Guru.

Guru Amardas ji / Raag Maru / Solhe / Guru Granth Sahib ji - Ang 1063

ਨਦਰਿ ਕਰੇ ਤਾ ਸੇਵੇ ਕੋਈ ॥

नदरि करे ता सेवे कोई ॥

Nadari kare taa seve koee ||

ਜਦੋਂ ਪਰਮਾਤਮਾ ਦੀ ਨਿਗਾਹ ਕਰਦਾ ਹੈ ਤਦੋਂ ਹੀ ਕੋਈ ਮਨੁੱਖ ਕਰ ਸਕਦਾ ਹੈ ।

जब प्रभु अपनी कृपा करता है तब ही कोई सेवा करता है।

If God grants His Grace, then one serves.

Guru Amardas ji / Raag Maru / Solhe / Guru Granth Sahib ji - Ang 1063

ਜਮਕਾਲੁ ਤਿਸੁ ਨੇੜਿ ਨ ਆਵੈ ਮਹਲਿ ਸਚੈ ਸੁਖੁ ਪਾਇਦਾ ॥੧੦॥

जमकालु तिसु नेड़ि न आवै महलि सचै सुखु पाइदा ॥१०॥

Jamakaalu tisu ne(rr)i na aavai mahali sachai sukhu paaidaa ||10||

ਆਤਮਕ ਮੌਤ ਉਸ ਮਨੁੱਖ ਦੇ ਨੇੜੇ ਨਹੀਂ ਆਉਂਦੀ । ਉਹ ਮਨੁੱਖ ਸਦਾ-ਥਿਰ ਪਰਮਾਤਮਾ ਦੇ ਚਰਨਾਂ ਵਿਚ ਜੁੜ ਕੇ ਆਤਮਕ ਆਨੰਦ ਮਾਣਦਾ ਹੈ ॥੧੦॥

यमराज भी उसके निकट नहीं आता और वह सच्चे घर में सुख प्राप्त करता है॥ १०॥

The Messenger of Death cannot even approach him, and in the Mansion of the True Lord's Presence, he finds peace. ||10||

Guru Amardas ji / Raag Maru / Solhe / Guru Granth Sahib ji - Ang 1063

ਤਿਨ ਸੁਖੁ ਪਾਇਆ ਜੋ ਤੁਧੁ ਭਾਏ ॥

तिन सुखु पाइआ जो तुधु भाए ॥

Tin sukhu paaiaa jo tudhu bhaae ||

ਹੇ ਪ੍ਰਭੂ! ਜਿਹੜੇ ਮਨੁੱਖ ਤੈਨੂੰ ਚੰਗੇ ਲੱਗੇ ਉਹਨਾਂ ਨੇ ਹੀ ਆਤਮਕ ਆਨੰਦ ਮਾਣਿਆ ।

हे निरंकार ! उन्होंने ही सुख पाया है, जो तुझे प्रिय हैं।

They alone find peace, who are pleasing to Your Will.

Guru Amardas ji / Raag Maru / Solhe / Guru Granth Sahib ji - Ang 1063

ਪੂਰੈ ਭਾਗਿ ਗੁਰ ਸੇਵਾ ਲਾਏ ॥

पूरै भागि गुर सेवा लाए ॥

Poorai bhaagi gur sevaa laae ||

ਉਹਨਾਂ ਦੀ ਵੱਡੀ ਕਿਸਮਤ ਕਿ ਤੂੰ ਉਹਨਾਂ ਨੂੰ ਗੁਰੂ ਦੀ ਦੱਸੀ ਕਾਰੇ ਲਾਈ ਰਖਿਆ ।

पूर्ण भाग्य से ही तूने उनको गुरु की सेवा में लगाया है।

By perfect destiny, they are attached to the Guru's service.

Guru Amardas ji / Raag Maru / Solhe / Guru Granth Sahib ji - Ang 1063

ਤੇਰੈ ਹਥਿ ਹੈ ਸਭ ਵਡਿਆਈ ਜਿਸੁ ਦੇਵਹਿ ਸੋ ਪਾਇਦਾ ॥੧੧॥

तेरै हथि है सभ वडिआई जिसु देवहि सो पाइदा ॥११॥

Terai hathi hai sabh vadiaaee jisu devahi so paaidaa ||11||

ਸਾਰੀ (ਲੋਕ ਪਰਲੋਕ ਦੀ) ਇੱਜ਼ਤ ਤੇਰੇ ਹੱਥ ਵਿਚ ਹੈ, ਜਿਸ ਨੂੰ ਤੂੰ (ਇਹ ਇੱਜ਼ਤ) ਦੇਂਦਾ ਹੈਂ ਉਹ ਪ੍ਰਾਪਤ ਕਰਦਾ ਹੈ ॥੧੧॥

सब बड़ाई तेरे हाथ में है, जिसे तू देता है, वही इसे पाता है॥ ११॥

All glorious greatness rests in Your Hands; he alone obtains it, unto whom You give it. ||11||

Guru Amardas ji / Raag Maru / Solhe / Guru Granth Sahib ji - Ang 1063

ਅੰਦਰਿ ਪਰਗਾਸੁ ਗੁਰੂ ਤੇ ਪਾਏ ॥

अंदरि परगासु गुरू ते पाए ॥

Anddari paragaasu guroo te paae ||

(ਹੇ ਪ੍ਰਭੂ! ਜਿਸ ਉੱਤੇ ਤੂੰ ਮਿਹਰ ਦੀ ਨਿਗਾਹ ਕਰਦਾ ਹੈਂ, ਉਹ ਮਨੁੱਖ ਆਪਣੇ) ਹਿਰਦੇ ਵਿਚ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰਦਾ ਹੈ,

मन में ज्ञान का प्रकाश गुरु से ही प्राप्त होता है और

Through the Guru, one's inner being is enlightened and illumined.

Guru Amardas ji / Raag Maru / Solhe / Guru Granth Sahib ji - Ang 1063

ਨਾਮੁ ਪਦਾਰਥੁ ਮੰਨਿ ਵਸਾਏ ॥

नामु पदारथु मंनि वसाए ॥

Naamu padaarathu manni vasaae ||

ਉਹ (ਤੇਰਾ) ਸ੍ਰੇਸ਼ਟ ਨਾਮ ਆਪਣੇ ਮਨ ਵਿਚ ਵਸਾਂਦਾ ਹੈ ।

वह मन में नाम पदार्थ बसा देता है।

The wealth of the Naam, the Name of the Lord, comes to dwell in the mind.

Guru Amardas ji / Raag Maru / Solhe / Guru Granth Sahib ji - Ang 1063

ਗਿਆਨ ਰਤਨੁ ਸਦਾ ਘਟਿ ਚਾਨਣੁ ਅਗਿਆਨ ਅੰਧੇਰੁ ਗਵਾਇਦਾ ॥੧੨॥

गिआन रतनु सदा घटि चानणु अगिआन अंधेरु गवाइदा ॥१२॥

Giaan ratanu sadaa ghati chaana(nn)u agiaan anddheru gavaaidaa ||12||

ਉਸ ਦੇ ਹਿਰਦੇ ਵਿਚ ਆਤਮਕ ਜੀਵਨ ਦੀ ਸੂਝ ਦਾ ਸ੍ਰੇਸ਼ਟ ਚਾਨਣ ਹੋ ਜਾਂਦਾ ਹੈ (ਜਿਸ ਦੀ ਬਰਕਤਿ ਨਾਲ ਉਹ ਆਪਣੇ ਅੰਦਰੋਂ) ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ ਦੂਰ ਕਰ ਲੈਂਦਾ ਹੈ ॥੧੨॥

ज्ञान-रत्न से हृदय में सदा प्रकाश होता है और अज्ञानता का अंधेरा मिट जाता है॥ १२॥

The jewel of spiritual wisdom ever illumines the heart, and the darkness of spiritual ignorance is dispelled. ||12||

Guru Amardas ji / Raag Maru / Solhe / Guru Granth Sahib ji - Ang 1063

ਅਗਿਆਨੀ ਅੰਧੇ ਦੂਜੈ ਲਾਗੇ ॥

अगिआनी अंधे दूजै लागे ॥

Agiaanee anddhe doojai laage ||

ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਤੇ ਆਤਮਕ ਜੀਵਨ ਤੋਂ ਬੇ-ਸਮਝ ਮਨੁੱਖ (ਪਰਮਾਤਮਾ ਨੂੰ ਛੱਡ ਕੇ) ਹੋਰ ਹੋਰ ਵਿਚ ਲੱਗੇ ਰਹਿੰਦੇ ਹਨ,

अज्ञानी अंधे द्वैतभाव में लिप्त रहते हैं,"

The blind and ignorant are attached to duality.

Guru Amardas ji / Raag Maru / Solhe / Guru Granth Sahib ji - Ang 1063

ਬਿਨੁ ਪਾਣੀ ਡੁਬਿ ਮੂਏ ਅਭਾਗੇ ॥

बिनु पाणी डुबि मूए अभागे ॥

Binu paa(nn)ee dubi mooe abhaage ||

ਉਹ ਬਦ-ਕਿਸਮਤ ਮਨੁੱਖ ਪਾਣੀ ਤੋਂ ਬਿਨਾ (ਵਿਕਾਰਾਂ ਦੇ ਪਾਣੀ ਵਿਚ) ਡੁੱਬ ਕੇ ਆਤਮਕ ਮੌਤੇ ਮਰ ਜਾਂਦੇ ਹਨ ।

ऐसे अभागे तो पानी के बिना ही डूबकर मर जाते हैं।

The unfortunates are drowned without water, and die.

Guru Amardas ji / Raag Maru / Solhe / Guru Granth Sahib ji - Ang 1063

ਚਲਦਿਆ ਘਰੁ ਦਰੁ ਨਦਰਿ ਨ ਆਵੈ ਜਮ ਦਰਿ ਬਾਧਾ ਦੁਖੁ ਪਾਇਦਾ ॥੧੩॥

चलदिआ घरु दरु नदरि न आवै जम दरि बाधा दुखु पाइदा ॥१३॥

Chaladiaa gharu daru nadari na aavai jam dari baadhaa dukhu paaidaa ||13||

ਜ਼ਿੰਦਗੀ ਦੇ ਸਫ਼ਰ ਵਿਚ ਪਿਆਂ ਆਪਣਾ ਅਸਲੀ ਘਰ-ਬਾਰ ਨਹੀਂ ਦਿੱਸਦਾ । (ਅਜਿਹਾ ਮਨੁੱਖ) ਜਮਰਾਜ ਦੇ ਦਰ ਤੇ ਬੱਝਾ ਹੋਇਆ ਦੁੱਖ ਪਾਂਦਾ ਹੈ ॥੧੩॥

जगत से चलते वक्त उन्हें अपना सच्चा घर द्वार नजर नहीं आता और वे यम के द्वार पर बंधे हुए दुख ही भोगते हैं।॥ १३॥

When they depart from the world, they do not find the Lord's door and home; bound and gagged at Death's door, they suffer in pain. ||13||

Guru Amardas ji / Raag Maru / Solhe / Guru Granth Sahib ji - Ang 1063

ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ॥

बिनु सतिगुर सेवे मुकति न होई ॥

Binu satigur seve mukati na hoee ||

ਗੁਰੂ ਦੀ ਸਰਨ ਪੈਣ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੁੰਦੀ,

सतिगुरु की सेवा किए बिना किसी को मुक्ति प्राप्त नहीं होती,"

Without serving the True Guru, no one finds liberation.

Guru Amardas ji / Raag Maru / Solhe / Guru Granth Sahib ji - Ang 1063

ਗਿਆਨੀ ਧਿਆਨੀ ਪੂਛਹੁ ਕੋਈ ॥

गिआनी धिआनी पूछहु कोई ॥

Giaanee dhiaanee poochhahu koee ||

ਬੇਸ਼ੱਕ ਕੋਈ ਮਨੁੱਖ ਉਹਨਾਂ ਨੂੰ ਪੁੱਛ ਵੇਖੇ ਜੋ ਧਾਰਮਿਕ ਪੁਸਤਕਾਂ ਪੜ੍ਹ ਕੇ ਨਿਰੀ ਕਥਾ-ਵਾਰਤਾ ਚਰਚਾ ਕਰਨ ਵਾਲੇ ਹਨ, ਜਾਂ ਜੋ, ਸਮਾਧੀਆਂ ਲਾਈ ਰੱਖਦੇ ਹਨ ।

चाहे इस संदर्भ में किसी ज्ञानी-ध्यानी से जाकर पूछ लो।

Go ask any spiritual teacher or mediator.

Guru Amardas ji / Raag Maru / Solhe / Guru Granth Sahib ji - Ang 1063

ਸਤਿਗੁਰੁ ਸੇਵੇ ਤਿਸੁ ਮਿਲੈ ਵਡਿਆਈ ਦਰਿ ਸਚੈ ਸੋਭਾ ਪਾਇਦਾ ॥੧੪॥

सतिगुरु सेवे तिसु मिलै वडिआई दरि सचै सोभा पाइदा ॥१४॥

Satiguru seve tisu milai vadiaaee dari sachai sobhaa paaidaa ||14||

ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ, ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਆਦਰ ਪ੍ਰਾਪਤ ਕਰਦਾ ਹੈ ॥੧੪॥

जो सतिगुरु की सेवा करता है, उसे ही कीर्ति प्राप्त होती है और सच्चे दर पर शोभा का पात्र बनता है॥ १४॥

Whoever serves the True Guru is blessed with glorious greatness, and honored in the Court of the True Lord. ||14||

Guru Amardas ji / Raag Maru / Solhe / Guru Granth Sahib ji - Ang 1063

ਸਤਿਗੁਰ ਨੋ ਸੇਵੇ ਤਿਸੁ ਆਪਿ ਮਿਲਾਏ ॥

सतिगुर नो सेवे तिसु आपि मिलाए ॥

Satigur no seve tisu aapi milaae ||

ਜਿਹੜਾ ਮਨੁੱਖ ਗੁਰੂ ਦੀ ਦੱਸੀ ਕਾਰ ਕਰਦਾ ਹੈ, ਉਸ ਨੂੰ ਪਰਮਾਤਮਾ ਆਪ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ।

जो सतिगुरु की सेवा करता है, ईश्वर स्वयं ही उसे मिला लेता है।

One who serves the True Guru, the Lord merges into Himself.

Guru Amardas ji / Raag Maru / Solhe / Guru Granth Sahib ji - Ang 1063

ਮਮਤਾ ਕਾਟਿ ਸਚਿ ਲਿਵ ਲਾਏ ॥

ममता काटि सचि लिव लाए ॥

Mamataa kaati sachi liv laae ||

ਉਹ ਮਨੁੱਖ (ਆਪਣੇ ਅੰਦਰੋਂ) ਮਾਇਕ ਪਦਾਰਥਾਂ ਦੇ ਕਬਜ਼ੇ ਦੀ ਲਾਲਸਾ ਛੱਡ ਕੇ ਸਦਾ-ਥਿਰ ਹਰਿ-ਨਾਮ ਵਿਚ ਸੁਰਤ ਜੋੜੀ ਰੱਖਦਾ ਹੈ ।

ऐसा व्यक्ति ममता को नाश करके सत्य में ही लगन लगाता है।

Cutting away attachment, one lovingly focuses on the True Lord.

Guru Amardas ji / Raag Maru / Solhe / Guru Granth Sahib ji - Ang 1063

ਸਦਾ ਸਚੁ ਵਣਜਹਿ ਵਾਪਾਰੀ ਨਾਮੋ ਲਾਹਾ ਪਾਇਦਾ ॥੧੫॥

सदा सचु वणजहि वापारी नामो लाहा पाइदा ॥१५॥

Sadaa sachu va(nn)ajahi vaapaaree naamo laahaa paaidaa ||15||

ਜਿਹੜੇ ਵਣਜਾਰੇ-ਜੀਵ ਸਦਾ-ਥਿਰ ਹਰਿ-ਨਾਮ ਦਾ ਵਣਜ ਸਦਾ ਕਰਦੇ ਹਨ, ਉਹਨਾਂ ਨੂੰ ਹਰੀ-ਨਾਮ ਦਾ ਲਾਭ ਮਿਲਦਾ ਹੈ ॥੧੫॥

वह व्यापारी सदा सत्य का व्यापार करता रहता है और नाम रूपी लाभ हासिल करता है॥ १५॥

The merchants deal forever in Truth; they earn the profit of the Naam. ||15||

Guru Amardas ji / Raag Maru / Solhe / Guru Granth Sahib ji - Ang 1063

ਆਪੇ ਕਰੇ ਕਰਾਏ ਕਰਤਾ ॥

आपे करे कराए करता ॥

Aape kare karaae karataa ||

ਪਰ, ਕਰਤਾਰ ਆਪ ਹੀ (ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ ।

कर्ता-प्रभु स्वयं ही करता और करवाता है।

The Creator Himself acts, and inspires all to act.

Guru Amardas ji / Raag Maru / Solhe / Guru Granth Sahib ji - Ang 1063

ਸਬਦਿ ਮਰੈ ਸੋਈ ਜਨੁ ਮੁਕਤਾ ॥

सबदि मरै सोई जनु मुकता ॥

Sabadi marai soee janu mukataa ||

(ਉਸ ਦੀ ਮਿਹਰ ਨਾਲ) ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਆਪਾ-ਭਾਵ ਤਿਆਗਦਾ ਹੈ, ਉਹੀ (ਵਿਕਾਰਾਂ ਤੋਂ) ਸੁਤੰਤਰ ਹੋ ਜਾਂਦਾ ਹੈ ।

जो शब्द द्वारा मोह-माया की ओर से मर जाता है, वही मुक्त होता है।

He alone is liberated, who dies in the Word of the Shabad.

Guru Amardas ji / Raag Maru / Solhe / Guru Granth Sahib ji - Ang 1063

ਨਾਨਕ ਨਾਮੁ ਵਸੈ ਮਨ ਅੰਤਰਿ ਨਾਮੋ ਨਾਮੁ ਧਿਆਇਦਾ ॥੧੬॥੫॥੧੯॥

नानक नामु वसै मन अंतरि नामो नामु धिआइदा ॥१६॥५॥१९॥

Naanak naamu vasai man anttari naamo naamu dhiaaidaa ||16||5||19||

ਹੇ ਨਾਨਕ! ਉਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਟਿਕਿਆ ਰਹਿੰਦਾ ਹੈ, ਉਹ ਹਰ ਵੇਲੇ ਪਰਮਾਤਮਾ ਦਾ ਨਾਮ ਹੀ ਸਿਮਰਦਾ ਰਹਿੰਦਾ ਹੈ ॥੧੬॥੫॥੧੯॥

हे नानक ! जिसके मन में परमात्मा का नाम बस जाता है, वह नाम द्वारा नाम का ही मनन करता रहता है।१६॥ ५॥ १६॥

O Nanak, the Naam dwells deep within the mind; meditate on the Naam, the Name of the Lord. ||16||5||19||

Guru Amardas ji / Raag Maru / Solhe / Guru Granth Sahib ji - Ang 1063

ਮਾਰੂ ਮਹਲਾ ੩ ॥

मारू महला ३ ॥

Maaroo mahalaa 3 ||

मारू महला ३॥

Maaroo, Third Mehl:

Guru Amardas ji / Raag Maru / Solhe / Guru Granth Sahib ji - Ang 1063

ਜੋ ਤੁਧੁ ਕਰਣਾ ਸੋ ਕਰਿ ਪਾਇਆ ॥

जो तुधु करणा सो करि पाइआ ॥

Jo tudhu kara(nn)aa so kari paaiaa ||

ਹੇ ਪ੍ਰਭੂ! ਜਿਹੜਾ ਕੰਮ ਤੂੰ ਕਰਨਾ (ਚਾਹੁੰਦਾ) ਹੈਂ, ਉਹ ਕੰਮ ਤੂੰ ਜ਼ਰੂਰ ਕਰ ਦੇਂਦਾ ਹੈਂ,

जो तूने करना है, वही भाग्य में पाया है।

Whatever You do, is done.

Guru Amardas ji / Raag Maru / Solhe / Guru Granth Sahib ji - Ang 1063

ਭਾਣੇ ਵਿਚਿ ਕੋ ਵਿਰਲਾ ਆਇਆ ॥

भाणे विचि को विरला आइआ ॥

Bhaa(nn)e vichi ko viralaa aaiaa ||

(ਇਹ ਪਤਾ ਹੁੰਦਿਆਂ ਭੀ) ਕੋਈ ਵਿਰਲਾ ਮਨੁੱਖ ਤੇਰੀ ਰਜ਼ਾ ਨੂੰ ਮਿੱਠਾ ਕਰ ਕੇ ਮੰਨਦਾ ਹੈ ।

हे ईश्वर ! कोई विरला पुरुष ही तेरी रज़ा में चला है।

How rare are those who walk in harmony with the Lord's Will.

Guru Amardas ji / Raag Maru / Solhe / Guru Granth Sahib ji - Ang 1063

ਭਾਣਾ ਮੰਨੇ ਸੋ ਸੁਖੁ ਪਾਏ ਭਾਣੇ ਵਿਚਿ ਸੁਖੁ ਪਾਇਦਾ ॥੧॥

भाणा मंने सो सुखु पाए भाणे विचि सुखु पाइदा ॥१॥

Bhaa(nn)aa manne so sukhu paae bhaa(nn)e vichi sukhu paaidaa ||1||

ਜਿਹੜਾ ਮਨੁੱਖ ਤੇਰੀ ਰਜ਼ਾ ਨੂੰ ਸਿਰ-ਮੱਥੇ ਤੇ ਮੰਨਦਾ ਹੈ, ਉਹ ਆਤਮਕ ਸੁਖ ਹਾਸਲ ਕਰਦਾ ਹੈ, ਤੇਰੀ ਰਜ਼ਾ ਵਿਚ ਵਿਚ ਰਹਿ ਕੇ ਆਤਮਕ ਆਨੰਦ ਮਾਣਦਾ ਹੈ ॥੧॥

जो तेरी रज़ा को मानता है, वही सुख पाता है। सत्य तो यही है कि प्रभु-रज़ा में ही सुख मिलता है॥ १॥

One who surrenders to the Lord's Will finds peace; he finds peace in the Lord's Will. ||1||

Guru Amardas ji / Raag Maru / Solhe / Guru Granth Sahib ji - Ang 1063

ਗੁਰਮੁਖਿ ਤੇਰਾ ਭਾਣਾ ਭਾਵੈ ॥

गुरमुखि तेरा भाणा भावै ॥

Guramukhi teraa bhaa(nn)aa bhaavai ||

ਹੇ ਪ੍ਰਭੂ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਤੇਰੀ ਰਜ਼ਾ ਚੰਗੀ ਲੱਗਦੀ ਹੈ ।

गुरुमुख को तेरी रज़ा ही भाती है।

Your Will is pleasing to the Gurmukh.

Guru Amardas ji / Raag Maru / Solhe / Guru Granth Sahib ji - Ang 1063

ਸਹਜੇ ਹੀ ਸੁਖੁ ਸਚੁ ਕਮਾਵੈ ॥

सहजे ही सुखु सचु कमावै ॥

Sahaje hee sukhu sachu kamaavai ||

ਉਹ ਆਤਮਕ ਅਡੋਲਤਾ ਵਿਚ ਰਹਿ ਕੇ ਸੁਖ ਪਾਂਦਾ ਹੈ, ਉਹ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਰਹਿੰਦਾ ਹੈ ।

वह सच्चा आचरण अपनाकर सुख ही सुख पाता है।

Practicing Truth, he intuitively finds peace.

Guru Amardas ji / Raag Maru / Solhe / Guru Granth Sahib ji - Ang 1063

ਭਾਣੇ ਨੋ ਲੋਚੈ ਬਹੁਤੇਰੀ ਆਪਣਾ ਭਾਣਾ ਆਪਿ ਮਨਾਇਦਾ ॥੨॥

भाणे नो लोचै बहुतेरी आपणा भाणा आपि मनाइदा ॥२॥

Bhaa(nn)e no lochai bahuteree aapa(nn)aa bhaa(nn)aa aapi manaaidaa ||2||

ਪ੍ਰਭੂ ਦੇ ਕੀਤੇ ਨੂੰ ਮਿੱਠਾ ਮੰਨਣ ਦੀ ਤਾਂਘ ਬਥੇਰੀ ਲੁਕਾਈ ਕਰਦੀ ਹੈ, ਪਰ ਆਪਣੀ ਰਜ਼ਾ ਉਹ ਆਪ ਹੀ (ਕਿਸੇ ਵਿਰਲੇ ਤੋਂ) ਮਨਾਂਦਾ ਹੈ ॥੨॥

बहुत सारे जिज्ञासु तेरी रज़ा को मानना चाहते हैं परन्तु तू स्वयं ही अपनी रज़ा मनवाता है॥ २॥

Many long to walk in harmony with the Lord's Will; He Himself inspires us to surrender to His Will. ||2||

Guru Amardas ji / Raag Maru / Solhe / Guru Granth Sahib ji - Ang 1063

ਤੇਰਾ ਭਾਣਾ ਮੰਨੇ ਸੁ ਮਿਲੈ ਤੁਧੁ ਆਏ ॥

तेरा भाणा मंने सु मिलै तुधु आए ॥

Teraa bhaa(nn)aa manne su milai tudhu aae ||

ਹੇ ਪ੍ਰਭੂ! ਜਿਹੜਾ ਮਨੁੱਖ ਤੇਰੀ ਰਜ਼ਾ ਨੂੰ ਮੰਨਦਾ ਹੈ, ਉਹ ਤੈਨੂੰ ਆ ਮਿਲਦਾ ਹੈ ।

जो तेरी रज़ा को सहर्ष मानते हैं, वे तुझ में ही आकर मिल जाते हैं।

One who surrenders to Your Will, meets with You, Lord.

Guru Amardas ji / Raag Maru / Solhe / Guru Granth Sahib ji - Ang 1063

Download SGGS PDF Daily Updates ADVERTISE HERE