ANG 1062, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਕਰਤਾ ਕਰੇ ਸੁ ਨਿਹਚਉ ਹੋਵੈ ॥

करता करे सु निहचउ होवै ॥

Karataa kare su nihachau hovai ||

(ਉਸ ਮਨੁੱਖ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਜੋ ਕੁਝ ਪਰਮਾਤਮਾ ਕਰਦਾ ਹੈ ਉਹ ਜ਼ਰੂਰ ਹੁੰਦਾ ਹੈ,

जो ईश्वर करता है, वह निश्चय होता है।

Whatever the Creator does, surely comes to pass.

Guru Amardas ji / Raag Maru / Solhe / Guru Granth Sahib ji - Ang 1062

ਗੁਰ ਕੈ ਸਬਦੇ ਹਉਮੈ ਖੋਵੈ ॥

गुर कै सबदे हउमै खोवै ॥

Gur kai sabade haumai khovai ||

ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਹਉਮੈ ਦੂਰ ਕਰ ਲੈਂਦਾ ਹੈ,

मनुष्य गुरु के शब्द द्वारा अभिमान को दूर कर देता है।

Through the Word of the Guru's Shabad, egotism is consumed.

Guru Amardas ji / Raag Maru / Solhe / Guru Granth Sahib ji - Ang 1062

ਗੁਰ ਪਰਸਾਦੀ ਕਿਸੈ ਦੇ ਵਡਿਆਈ ਨਾਮੋ ਨਾਮੁ ਧਿਆਇਦਾ ॥੫॥

गुर परसादी किसै दे वडिआई नामो नामु धिआइदा ॥५॥

Gur parasaadee kisai de vadiaaee naamo naamu dhiaaidaa ||5||

(ਜਿਸ) ਕਿਸੇ (ਵਿਰਲੇ ਮਨੁੱਖ) ਨੂੰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਵਡਿਆਈ ਦੇਂਦਾ ਹੈ । ਉਹ ਮਨੁੱਖ ਹਰ ਵੇਲੇ ਹਰਿ-ਨਾਮ ਹੀ ਸਿਮਰਦਾ ਹੈ ॥੫॥

गुरु-कृपा से जिस किसी को बड़ाई देता है, वह हरि-नाम का ही ध्यान करता है॥ ५॥

By Guru's Grace, some are blessed with glorious greatness; they meditate on the Naam, the Name of the Lord. ||5||

Guru Amardas ji / Raag Maru / Solhe / Guru Granth Sahib ji - Ang 1062

ਗੁਰ ਸੇਵੇ ਜੇਵਡੁ ਹੋਰੁ ਲਾਹਾ ਨਾਹੀ ॥

गुर सेवे जेवडु होरु लाहा नाही ॥

Gur seve jevadu horu laahaa naahee ||

ਗੁਰੂ ਦੀ ਸਰਨ ਪੈਣ ਦੇ ਬਰਾਬਰ (ਜਗਤ ਵਿਚ) ਹੋਰ ਕੋਈ ਲਾਭ ਨਹੀਂ ਹੈ ।

गुरु की सेवा करने जितना बड़ा अन्य कोई लाभ नहीं।

There is no other profit as great as service to the Guru.

Guru Amardas ji / Raag Maru / Solhe / Guru Granth Sahib ji - Ang 1062

ਨਾਮੁ ਮੰਨਿ ਵਸੈ ਨਾਮੋ ਸਾਲਾਹੀ ॥

नामु मंनि वसै नामो सालाही ॥

Naamu manni vasai naamo saalaahee ||

(ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਦੇ) ਮਨ ਵਿਚ (ਪਰਮਾਤਮਾ ਦਾ) ਨਾਮ ਆ ਵੱਸਦਾ ਹੈ, ਉਹ ਹਰ ਵੇਲੇ ਹਰਿ-ਨਾਮ ਦੀ ਸਿਫ਼ਤ ਕਰਦੇ ਹਨ ।

जिसके मन में नाम बस जाता है, वह केवल नाम की ही स्तुति करता है।

The Naam abides within my mind, and I praise the Naam.

Guru Amardas ji / Raag Maru / Solhe / Guru Granth Sahib ji - Ang 1062

ਨਾਮੋ ਨਾਮੁ ਸਦਾ ਸੁਖਦਾਤਾ ਨਾਮੋ ਲਾਹਾ ਪਾਇਦਾ ॥੬॥

नामो नामु सदा सुखदाता नामो लाहा पाइदा ॥६॥

Naamo naamu sadaa sukhadaataa naamo laahaa paaidaa ||6||

ਪਰਮਾਤਮਾ ਦਾ ਨਾਮ ਹੀ ਸਦਾ ਸੁਖ ਦੇਣ ਵਾਲਾ ਹੈ । ਹਰਿ-ਨਾਮ ਹੀ (ਅਸਲ) ਲਾਭ ਮਨੁੱਖ ਖੱਟਦਾ ਹੈ ॥੬॥

केवल नाम ही सदा सुख देने वाला है और वह नाम रूपी लाभ ही प्राप्त करता है।॥ ६॥

The Naam is forever the Giver of peace. Through the Naam, we earn the profit. ||6||

Guru Amardas ji / Raag Maru / Solhe / Guru Granth Sahib ji - Ang 1062

ਬਿਨੁ ਨਾਵੈ ਸਭ ਦੁਖੁ ਸੰਸਾਰਾ ॥

बिनु नावै सभ दुखु संसारा ॥

Binu naavai sabh dukhu sanssaaraa ||

ਹਰਿ-ਨਾਮ ਤੋਂ ਖੁੰਝਿਆਂ ਜਗਤ ਵਿਚ ਹਰ ਪਾਸੇ ਦੁੱਖ ਹੀ ਦੁੱਖ ਹੈ ।

नाम के बिना संसार में सब दुख ही दुख हैं।

Without the Name, all the world suffers in misery.

Guru Amardas ji / Raag Maru / Solhe / Guru Granth Sahib ji - Ang 1062

ਬਹੁ ਕਰਮ ਕਮਾਵਹਿ ਵਧਹਿ ਵਿਕਾਰਾ ॥

बहु करम कमावहि वधहि विकारा ॥

Bahu karam kamaavahi vadhahi vikaaraa ||

(ਜਿਹੜੇ ਮਨੁੱਖ ਨਾਮ ਨੂੰ ਭੁਲਾ ਕੇ ਧਾਰਮਿਕ ਮਿਥੇ ਹੋਏ ਹੋਰ) ਅਨੇਕਾਂ ਕਰਮ ਕਰਦੇ ਹਨ (ਉਹਨਾਂ ਦੇ ਅੰਦਰ ਸਗੋਂ) ਵਿਕਾਰ ਵਧਦੇ ਹਨ ।

जो मनुष्य अनेक धर्म-कर्म करता है, उसके मन के विकार बढ़ जाते हैं।

The more actions one does, the more the corruption increases.

Guru Amardas ji / Raag Maru / Solhe / Guru Granth Sahib ji - Ang 1062

ਨਾਮੁ ਨ ਸੇਵਹਿ ਕਿਉ ਸੁਖੁ ਪਾਈਐ ਬਿਨੁ ਨਾਵੈ ਦੁਖੁ ਪਾਇਦਾ ॥੭॥

नामु न सेवहि किउ सुखु पाईऐ बिनु नावै दुखु पाइदा ॥७॥

Naamu na sevahi kiu sukhu paaeeai binu naavai dukhu paaidaa ||7||

ਜੇ ਮਨੁੱਖ ਨਾਮ ਨਹੀਂ ਸਿਮਰਦੇ ਤਾਂ ਆਤਮਕ ਆਨੰਦ ਕਿਵੇਂ ਮਿਲ ਸਕਦਾ ਹੈ? ਨਾਮ ਤੋਂ ਖੁੰਝ ਕੇ ਮਨੁੱਖ ਦੁੱਖ ਹੀ ਸਹੇੜਦਾ ਹੈ ॥੭॥

हरि-नाम की सेवा किए बिना कैसे सुख प्राप्त हो सकता है नाम के बिना दुख ही मिलता है॥ ७॥

Without serving the Naam, how can anyone find peace? Without the Naam, one suffers in pain. ||7||

Guru Amardas ji / Raag Maru / Solhe / Guru Granth Sahib ji - Ang 1062

ਆਪਿ ਕਰੇ ਤੈ ਆਪਿ ਕਰਾਏ ॥

आपि करे तै आपि कराए ॥

Aapi kare tai aapi karaae ||

ਪਰਮਾਤਮਾ ਆਪ ਹੀ ਸਭ ਕੁਝ ਕਰ ਰਿਹਾ ਹੈ ਅਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ ।

ईश्वर स्वयं ही करता है और स्वयं ही जीव से कर्म करवाता है।

He Himself acts, and inspires all to act.

Guru Amardas ji / Raag Maru / Solhe / Guru Granth Sahib ji - Ang 1062

ਗੁਰ ਪਰਸਾਦੀ ਕਿਸੈ ਬੁਝਾਏ ॥

गुर परसादी किसै बुझाए ॥

Gur parasaadee kisai bujhaae ||

ਗੁਰੂ ਦੀ ਕਿਰਪਾ ਨਾਲ ਕਿਸੇ (ਵਿਰਲੇ) ਨੂੰ ਪਰਮਾਤਮਾ ਇਹ ਸਮਝ ਦੇਂਦਾ ਹੈ ।

गुरु की कृपा से किसी विरले को ही यह भेद समझाता है।

By Guru's Grace, He reveals Himself to a few.

Guru Amardas ji / Raag Maru / Solhe / Guru Granth Sahib ji - Ang 1062

ਗੁਰਮੁਖਿ ਹੋਵਹਿ ਸੇ ਬੰਧਨ ਤੋੜਹਿ ਮੁਕਤੀ ਕੈ ਘਰਿ ਪਾਇਦਾ ॥੮॥

गुरमुखि होवहि से बंधन तोड़हि मुकती कै घरि पाइदा ॥८॥

Guramukhi hovahi se banddhan to(rr)ahi mukatee kai ghari paaidaa ||8||

ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ, ਉਹ (ਆਪਣੇ ਅੰਦਰੋਂ ਮਾਇਆ ਦੇ ਮੋਹ ਦੇ) ਬੰਧਨ ਤੋੜ ਲੈਂਦੇ ਹਨ । ਗੁਰੂ ਉਹਨਾਂ ਨੂੰ ਉਸ ਆਤਮਕ ਟਿਕਾਣੇ ਵਿਚ ਰੱਖਦਾ ਹੈ ਜਿੱਥੇ ਉਹਨਾਂ ਨੂੰ ਵਿਕਾਰਾਂ ਵੱਲੋਂ ਖ਼ਲਾਸੀ ਮਿਲੀ ਰਹਿੰਦੀ ਹੈ ॥੮॥

जो गुरमुख होता है, वह अपने तमाम बन्धन तोड़ देता है और मुक्ति के घर में वास पा लेता है।८॥

One who becomes Gurmukh breaks his bonds, and attains the home of liberation. ||8||

Guru Amardas ji / Raag Maru / Solhe / Guru Granth Sahib ji - Ang 1062

ਗਣਤ ਗਣੈ ਸੋ ਜਲੈ ਸੰਸਾਰਾ ॥

गणत गणै सो जलै संसारा ॥

Ga(nn)at ga(nn)ai so jalai sanssaaraa ||

ਜਿਹੜਾ ਮਨੁੱਖ ਹਰ ਵੇਲੇ ਮਾਇਆ ਦੀਆਂ ਗਿਣਤੀਆਂ ਗਿਣਦਾ ਰਹਿੰਦਾ ਹੈ, ਉਹ ਜਗਤ ਵਿਚ ਸਦਾ (ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਹਿੰਦਾ ਹੈ,

जो कमों का हिसाब-किताब करता है, वह संसार में जलता रहता है।

One who calculates his accounts, burns in the world.

Guru Amardas ji / Raag Maru / Solhe / Guru Granth Sahib ji - Ang 1062

ਸਹਸਾ ਮੂਲਿ ਨ ਚੁਕੈ ਵਿਕਾਰਾ ॥

सहसा मूलि न चुकै विकारा ॥

Sahasaa mooli na chukai vikaaraa ||

ਉਸ ਦਾ ਇਹ ਵਿਅਰਥ ਸਹਮ ਕਦੇ ਭੀ ਨਹੀਂ ਮੁੱਕਦਾ ।

उसके विकार एवं संशय बिल्कुल दूर नहीं होते।

His skepticism and corruption are never dispelled.

Guru Amardas ji / Raag Maru / Solhe / Guru Granth Sahib ji - Ang 1062

ਗੁਰਮੁਖਿ ਹੋਵੈ ਸੁ ਗਣਤ ਚੁਕਾਏ ਸਚੇ ਸਚਿ ਸਮਾਇਦਾ ॥੯॥

गुरमुखि होवै सु गणत चुकाए सचे सचि समाइदा ॥९॥

Guramukhi hovai su ga(nn)at chukaae sache sachi samaaidaa ||9||

ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਦੁਨੀਆ ਵਾਲੇ ਚਿੰਤਾ-ਫ਼ਿਕਰ ਮੁਕਾਈ ਰੱਖਦਾ ਹੈ, ਉਹ ਹਰ ਵੇਲੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ ॥੯॥

जो गुरुमुख होता है, उसका हिसाब-किताब समाप्त हो जाता है और वह परम-सत्य में ही विलीन हो जाता है॥ ९॥

One who becomes Gurmukh abandons his calculations; through Truth, we merge in the True Lord. ||9||

Guru Amardas ji / Raag Maru / Solhe / Guru Granth Sahib ji - Ang 1062

ਜੇ ਸਚੁ ਦੇਇ ਤ ਪਾਏ ਕੋਈ ॥

जे सचु देइ त पाए कोई ॥

Je sachu dei ta paae koee ||

ਪਰ, ਜੇ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਆਪ ਹੀ ਇਹ ਬੇ-ਫ਼ਿਕਰੀ) ਬਖ਼ਸ਼ੇ, ਤਦੋਂ ਹੀ ਕੋਈ ਮਨੁੱਖ ਇਸ ਨੂੰ ਪ੍ਰਾਪਤ ਕਰਦਾ ਹੈ ।

यदि प्रभु सत्य-नाम दे तो ही कोई प्राप्त करता है और

If God grants Truth, then we may attain it.

Guru Amardas ji / Raag Maru / Solhe / Guru Granth Sahib ji - Ang 1062

ਗੁਰ ਪਰਸਾਦੀ ਪਰਗਟੁ ਹੋਈ ॥

गुर परसादी परगटु होई ॥

Gur parasaadee paragatu hoee ||

ਗੁਰੂ ਦੀ ਕਿਰਪਾ ਨਾਲ (ਪ੍ਰਭੂ ਉਸ ਦੇ ਅੰਦਰ) ਪਰਗਟ ਹੋ ਜਾਂਦਾ ਹੈ ।

गुरु की कृपा से प्रगट हो जाता है।

By Guru's Grace, it is revealed.

Guru Amardas ji / Raag Maru / Solhe / Guru Granth Sahib ji - Ang 1062

ਸਚੁ ਨਾਮੁ ਸਾਲਾਹੇ ਰੰਗਿ ਰਾਤਾ ਗੁਰ ਕਿਰਪਾ ਤੇ ਸੁਖੁ ਪਾਇਦਾ ॥੧੦॥

सचु नामु सालाहे रंगि राता गुर किरपा ते सुखु पाइदा ॥१०॥

Sachu naamu saalaahe ranggi raataa gur kirapaa te sukhu paaidaa ||10||

ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਪ੍ਰੇਮ-ਰੰਗ ਵਿਚ ਮਸਤ ਰਹਿ ਕੇ ਸਦਾ-ਥਿਰ ਹਰਿ-ਨਾਮ ਸਿਮਰਦਾ ਹੈ, ਤੇ, ਆਤਮਕ ਆਨੰਦ ਮਾਣਦਾ ਰਹਿੰਦਾ ਹੈ ॥੧੦॥

सच्चे प्रभु-नाम की स्तुति करता हुआ जिज्ञासु उसके रंग में ही रत रहता है और गुरु की कृपा से सुख पाता है॥ १०॥

One who praises the True Name, and remains imbued with the Lord's Love, by Guru's Grace, finds peace. ||10||

Guru Amardas ji / Raag Maru / Solhe / Guru Granth Sahib ji - Ang 1062

ਜਪੁ ਤਪੁ ਸੰਜਮੁ ਨਾਮੁ ਪਿਆਰਾ ॥

जपु तपु संजमु नामु पिआरा ॥

Japu tapu sanjjamu naamu piaaraa ||

ਪਰਮਾਤਮਾ ਦਾ ਮਿੱਠਾ ਨਾਮ (ਜਪਣਾ ਹੀ) ਜਪ ਹੈ ਤਪ ਹੈ ਸੰਜਮ ਹੈ ।

परमात्मा का प्यारा नाम ही जप, तप एवं संयम है और

The Beloved Naam, the Name of the Lord, is chanting, meditation, penance and self-control.

Guru Amardas ji / Raag Maru / Solhe / Guru Granth Sahib ji - Ang 1062

ਕਿਲਵਿਖ ਕਾਟੇ ਕਾਟਣਹਾਰਾ ॥

किलविख काटे काटणहारा ॥

Kilavikh kaate kaata(nn)ahaaraa ||

(ਜਿਹੜਾ ਮਨੁੱਖ ਨਾਮ ਜਪਦਾ ਹੈ ਉਸ ਦੇ ਸਾਰੇ) ਪਾਪ (ਪਾਪ) ਕੱਟਣ ਦੀ ਸਮਰੱਥਾ ਰੱਖਣ ਵਾਲਾ ਪਰਮਾਤਮਾ ਕੱਟ ਦੇਂਦਾ ਹੈ ।

वह सब पापों को काटने वाला है।

God, the Destroyer, destroys sins.

Guru Amardas ji / Raag Maru / Solhe / Guru Granth Sahib ji - Ang 1062

ਹਰਿ ਕੈ ਨਾਮਿ ਤਨੁ ਮਨੁ ਸੀਤਲੁ ਹੋਆ ਸਹਜੇ ਸਹਜਿ ਸਮਾਇਦਾ ॥੧੧॥

हरि कै नामि तनु मनु सीतलु होआ सहजे सहजि समाइदा ॥११॥

Hari kai naami tanu manu seetalu hoaa sahaje sahaji samaaidaa ||11||

ਪਰਮਾਤਮਾ ਦੇ ਨਾਮ ਵਿਚ ਜੁੜਨ ਦੀ ਬਰਕਤਿ ਨਾਲ ਉਸ ਦਾ ਤਨ ਉਸ ਦਾ ਮਨ ਸ਼ਾਂਤ ਰਹਿੰਦਾ ਹੈ, ਉਹ ਸਦਾ ਹੀ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧੧॥

हरि के नाम से तन-मन शीतल हो जाता है और वह सहज ही सहजावस्था में समा जाता है।॥११॥

Through the Name of the Lord, the body and mind are cooled and soothed, and one is intuitively, easily absorbed into the Celestial Lord. ||11||

Guru Amardas ji / Raag Maru / Solhe / Guru Granth Sahib ji - Ang 1062

ਅੰਤਰਿ ਲੋਭੁ ਮਨਿ ਮੈਲੈ ਮਲੁ ਲਾਏ ॥

अंतरि लोभु मनि मैलै मलु लाए ॥

Anttari lobhu mani mailai malu laae ||

ਜਿਸ ਮਨੁੱਖ ਦੇ ਅੰਦਰ (ਮਾਇਆ ਦਾ) ਲਾਲਚ ਟਿਕਿਆ ਰਹਿੰਦਾ ਹੈ (ਉਸ ਦਾ ਮਨ ਹਰ ਵੇਲੇ ਮੈਲਾ ਰਹਿੰਦਾ ਹੈ),

जिसके अन्तर्मन में लोभ है, वह मैले मन को और मलिन कर लेता है।

With greed within them, their minds are filthy, and they spread filth around.

Guru Amardas ji / Raag Maru / Solhe / Guru Granth Sahib ji - Ang 1062

ਮੈਲੇ ਕਰਮ ਕਰੇ ਦੁਖੁ ਪਾਏ ॥

मैले करम करे दुखु पाए ॥

Maile karam kare dukhu paae ||

ਮੈਲੇ ਮਨ ਦੇ ਕਾਰਨ ਉਹ ਮਨੁੱਖ ਲਾਲਚ ਦੀ ਹੋਰ ਮੈਲ (ਆਪਣੇ ਮਨ ਨੂੰ) ਲਾਂਦਾ ਰਹਿੰਦਾ ਹੈ ।

वह मलिन कर्म करके दुख ही प्राप्त करता है।

They do filthy deeds, and suffer in pain.

Guru Amardas ji / Raag Maru / Solhe / Guru Granth Sahib ji - Ang 1062

ਕੂੜੋ ਕੂੜੁ ਕਰੇ ਵਾਪਾਰਾ ਕੂੜੁ ਬੋਲਿ ਦੁਖੁ ਪਾਇਦਾ ॥੧੨॥

कूड़ो कूड़ु करे वापारा कूड़ु बोलि दुखु पाइदा ॥१२॥

Koo(rr)o koo(rr)u kare vaapaaraa koo(rr)u boli dukhu paaidaa ||12||

(ਜਿਉਂ ਜਿਉਂ ਲਾਲਚ ਦੇ ਅਧੀਨ ਉਹ) ਮੈਲੇ ਕਰਮ ਕਰਦਾ ਹੈ, ਉਹ (ਆਤਮਕ) ਦੁੱਖ ਪਾਂਦਾ ਹੈ । ਉਹ ਸਦਾ ਨਾਸਵੰਤ ਪਦਾਰਥਾਂ ਦੇ ਕਮਾਣ ਦਾ ਧੰਧਾ ਹੀ ਕਰਦਾ ਹੈ, ਤੇ ਝੂਠ ਬੋਲ ਬੋਲ ਕੇ ਦੁੱਖ ਸਹਿੰਦਾ ਹੈ ॥੧੨॥

वह झूठ का व्यापार करता है और झूठ बोलकर दुख प्राप्त करता है॥ १२॥

They deal in falsehood, and nothing but falsehood; telling lies, they suffer in pain. ||12||

Guru Amardas ji / Raag Maru / Solhe / Guru Granth Sahib ji - Ang 1062

ਨਿਰਮਲ ਬਾਣੀ ਕੋ ਮੰਨਿ ਵਸਾਏ ॥

निरमल बाणी को मंनि वसाए ॥

Niramal baa(nn)ee ko manni vasaae ||

ਜਿਹੜਾ ਕੋਈ ਮਨੁੱਖ (ਜੀਵਨ ਨੂੰ) ਪਵਿੱਤਰ ਕਰਨ ਵਾਲੀ (ਗੁਰ-) ਬਾਣੀ (ਆਪਣੇ) ਮਨ ਵਿਚ ਵਸਾਂਦਾ ਹੈ,

जो कोई निर्मल वाणी को मन में बसाता है,"

Rare is that person who enshrines the Immaculate Bani of the Guru's Word within his mind.

Guru Amardas ji / Raag Maru / Solhe / Guru Granth Sahib ji - Ang 1062

ਗੁਰ ਪਰਸਾਦੀ ਸਹਸਾ ਜਾਏ ॥

गुर परसादी सहसा जाए ॥

Gur parasaadee sahasaa jaae ||

ਗੁਰੂ ਦੀ ਕਿਰਪਾ ਨਾਲ (ਉਸ ਦਾ) ਸਹਮ ਦੂਰ ਹੋ ਜਾਂਦਾ ਹੈ ।

गुरु की कृपा से उसका संशय दूर हो जाता है।

By Guru's Grace, his skepticism is removed.

Guru Amardas ji / Raag Maru / Solhe / Guru Granth Sahib ji - Ang 1062

ਗੁਰ ਕੈ ਭਾਣੈ ਚਲੈ ਦਿਨੁ ਰਾਤੀ ਨਾਮੁ ਚੇਤਿ ਸੁਖੁ ਪਾਇਦਾ ॥੧੩॥

गुर कै भाणै चलै दिनु राती नामु चेति सुखु पाइदा ॥१३॥

Gur kai bhaa(nn)ai chalai dinu raatee naamu cheti sukhu paaidaa ||13||

ਉਹ ਮਨੁੱਖ ਦਿਨ ਰਾਤ ਗੁਰੂ ਦੇ ਹੁਕਮ ਵਿਚ ਤੁਰਦਾ ਹੈ, ਹਰਿ-ਨਾਮ ਨੂੰ ਸਿਮਰ ਕੇ ਉਹ ਆਤਮਕ ਆਨੰਦ ਮਾਣਦਾ ਹੈ ॥੧੩॥

वह दिन-रात गुरु की रज़ानुसार चलता है और नाम-स्मरण करके सुख प्राप्त करता है॥ १३॥

He walks in harmony with the Guru's Will, day and night; remembering the Naam, the Name of the Lord, he finds peace. ||13||

Guru Amardas ji / Raag Maru / Solhe / Guru Granth Sahib ji - Ang 1062

ਆਪਿ ਸਿਰੰਦਾ ਸਚਾ ਸੋਈ ॥

आपि सिरंदा सचा सोई ॥

Aapi siranddaa sachaa soee ||

ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰਨ ਵਾਲਾ ਹੈ,

वह सच्चा परमेश्वर स्वयं ही स्रष्टा है और

The True Lord Himself is the Creator.

Guru Amardas ji / Raag Maru / Solhe / Guru Granth Sahib ji - Ang 1062

ਆਪਿ ਉਪਾਇ ਖਪਾਏ ਸੋਈ ॥

आपि उपाइ खपाए सोई ॥

Aapi upaai khapaae soee ||

ਆਪ ਪੈਦਾ ਕਰ ਕੇ ਉਹ ਆਪ ਹੀ ਨਾਸ ਕਰਦਾ ਹੈ ।

उत्पन्न एवं नष्ट करने वाला भी वह स्वयं ही है।

He Himself creates and destroys.

Guru Amardas ji / Raag Maru / Solhe / Guru Granth Sahib ji - Ang 1062

ਗੁਰਮੁਖਿ ਹੋਵੈ ਸੁ ਸਦਾ ਸਲਾਹੇ ਮਿਲਿ ਸਾਚੇ ਸੁਖੁ ਪਾਇਦਾ ॥੧੪॥

गुरमुखि होवै सु सदा सलाहे मिलि साचे सुखु पाइदा ॥१४॥

Guramukhi hovai su sadaa salaahe mili saache sukhu paaidaa ||14||

ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਮਿਲ ਕੇ ਉਹ ਆਤਮਕ ਆਨੰਦ ਮਾਣਦਾ ਹੈ ॥੧੪॥

जो गुरुमुख होता है, वह सदा परमात्मा का ध्यान करता है और सत्य से मिलकर सुख प्राप्त करता है॥ १४॥

One who becomes Gurmukh, praises the Lord forever. Meeting the True Lord, he finds peace. ||14||

Guru Amardas ji / Raag Maru / Solhe / Guru Granth Sahib ji - Ang 1062

ਅਨੇਕ ਜਤਨ ਕਰੇ ਇੰਦ੍ਰੀ ਵਸਿ ਨ ਹੋਈ ॥

अनेक जतन करे इंद्री वसि न होई ॥

Anek jatan kare ianddree vasi na hoee ||

(ਗੁਰੂ ਦੀ ਸਰਨ ਤੋਂ ਬਿਨਾ) ਹੋਰ ਅਨੇਕਾਂ ਜਤਨ ਭੀ ਮਨੁੱਖ ਕਰੇ ਤਾਂ ਭੀ ਕਾਮ-ਵਾਸਨਾ ਕਾਬੂ ਵਿਚ ਨਹੀਂ ਆ ਸਕਦੀ ।

यदि कोई अनेक यत्न भी करे तो भी काम-इन्द्रिय उसके वश में नहीं होती एवं

Making countless efforts, sexual desire is not overcome.

Guru Amardas ji / Raag Maru / Solhe / Guru Granth Sahib ji - Ang 1062

ਕਾਮਿ ਕਰੋਧਿ ਜਲੈ ਸਭੁ ਕੋਈ ॥

कामि करोधि जलै सभु कोई ॥

Kaami karodhi jalai sabhu koee ||

(ਧਿਆਨ ਮਾਰ ਕੇ ਵੇਖੋ) ਹਰੇਕ ਜੀਵ ਕਾਮ ਵਿਚ ਕ੍ਰੋਧ ਵਿਚ ਸੜ ਰਿਹਾ ਹੈ ।

प्रत्येक जीव काम-क्रोध में जल रहा है।

Everyone is burning in the fires of sexuality and anger.

Guru Amardas ji / Raag Maru / Solhe / Guru Granth Sahib ji - Ang 1062

ਸਤਿਗੁਰ ਸੇਵੇ ਮਨੁ ਵਸਿ ਆਵੈ ਮਨ ਮਾਰੇ ਮਨਹਿ ਸਮਾਇਦਾ ॥੧੫॥

सतिगुर सेवे मनु वसि आवै मन मारे मनहि समाइदा ॥१५॥

Satigur seve manu vasi aavai man maare manahi samaaidaa ||15||

ਗੁਰੂ ਦੀ ਸਰਨ ਪਿਆਂ ਹੀ ਮਨ ਕਾਬੂ ਵਿਚ ਆਉਂਦਾ ਹੈ । ਜੇ ਮਨ (ਵਿਕਾਰਾਂ ਵਲੋਂ) ਰੋਕ ਲਿਆ ਜਾਏ ਤਾਂ ਮਨੁੱਖ ਅੰਤਰ ਆਤਮੇ ਟਿਕਿਆ ਰਹਿੰਦਾ ਹੈ (ਵਿਕਾਰਾਂ ਵਲ ਨਹੀਂ ਭਟਕਦਾ) ॥੧੫॥

यदि कोई सतिगुरु की सेवा करे तो ही मन उसके वश में आता है और मन को मारने से ही आत्म-ज्योति परम-ज्योति में विलीन होती है॥ १५॥

Serving the True Guru, one brings his mind under control; conquering his mind, he merges in the Mind of God. ||15||

Guru Amardas ji / Raag Maru / Solhe / Guru Granth Sahib ji - Ang 1062

ਮੇਰਾ ਤੇਰਾ ਤੁਧੁ ਆਪੇ ਕੀਆ ॥

मेरा तेरा तुधु आपे कीआ ॥

Meraa teraa tudhu aape keeaa ||

ਹੇ ਪ੍ਰਭੂ! (ਜੀਵਾਂ ਦੇ ਮਨ ਵਿਚ) ਮੇਰ-ਤੇਰ ਤੂੰ ਆਪ ਹੀ ਪੈਦਾ ਕੀਤੀ ਹੈ ।

हे परमात्मा ! जीवों के मन में मेरा-तेरा की भावना तूने ही पैदा की है और

You Yourself created the sense of 'mine' and 'yours.'

Guru Amardas ji / Raag Maru / Solhe / Guru Granth Sahib ji - Ang 1062

ਸਭਿ ਤੇਰੇ ਜੰਤ ਤੇਰੇ ਸਭਿ ਜੀਆ ॥

सभि तेरे जंत तेरे सभि जीआ ॥

Sabhi tere jantt tere sabhi jeeaa ||

ਸਾਰੇ ਜੀਵ ਜੰਤ ਤੇਰੇ ਹੀ ਪੈਦਾ ਕੀਤੇ ਹੋਏ ਹਨ ।

सभी जीव तेरी ही रचना है।

All creatures are Yours; You created all beings.

Guru Amardas ji / Raag Maru / Solhe / Guru Granth Sahib ji - Ang 1062

ਨਾਨਕ ਨਾਮੁ ਸਮਾਲਿ ਸਦਾ ਤੂ ਗੁਰਮਤੀ ਮੰਨਿ ਵਸਾਇਦਾ ॥੧੬॥੪॥੧੮॥

नानक नामु समालि सदा तू गुरमती मंनि वसाइदा ॥१६॥४॥१८॥

Naanak naamu samaali sadaa too guramatee manni vasaaidaa ||16||4||18||

ਹੇ ਨਾਨਕ! ਪਰਮਾਤਮਾ ਦਾ ਨਾਮ ਸਦਾ ਯਾਦ ਕਰਦਾ ਰਹੁ । ਗੁਰੂ ਦੀ ਮੱਤ ਉਤੇ ਤੁਰਿਆਂ (ਪ੍ਰਭੂ ਆਪਣਾ ਨਾਮ ਮਨੁੱਖ ਦੇ) ਮਨ ਵਿਚ ਵਸਾਂਦਾ ਹੈ ॥੧੬॥੪॥੧੮॥

हे नानक ! तू सदा परमात्मा का नाम-स्मरण कर, गुरु-उपदेश द्वारा वह मन में बसता है॥ १६॥ ४॥ १८॥

O Nanak, contemplate the Naam forever; through the Guru's Teachings, the Lord abides in the mind. ||16||4||18||

Guru Amardas ji / Raag Maru / Solhe / Guru Granth Sahib ji - Ang 1062

ਮਾਰੂ ਮਹਲਾ ੩ ॥

मारू महला ३ ॥

Maaroo mahalaa 3 ||

मारू महला ३॥

Maaroo, Third Mehl:

Guru Amardas ji / Raag Maru / Solhe / Guru Granth Sahib ji - Ang 1062

ਹਰਿ ਜੀਉ ਦਾਤਾ ਅਗਮ ਅਥਾਹਾ ॥

हरि जीउ दाता अगम अथाहा ॥

Hari jeeu daataa agam athaahaa ||

ਪਰਮਾਤਮਾ ਸਭ ਪਦਾਰਥ ਦੇਣ ਵਾਲਾ ਹੈ, ਅਪਹੁੰਚ ਹੈ, ਬਹੁਤ ਹੀ ਡੂੰਘਾ (ਮਾਨੋ ਬੇਅੰਤ ਖ਼ਜ਼ਾਨਿਆਂ ਵਾਲਾ ਸਮੁੰਦਰ) ਹੈ ।

परमात्मा संसार का दाता अगम्य-अथाह है,"

The Dear Lord is the Giver, inaccessible and unfathomable.

Guru Amardas ji / Raag Maru / Solhe / Guru Granth Sahib ji - Ang 1062

ਓਸੁ ਤਿਲੁ ਨ ਤਮਾਇ ਵੇਪਰਵਾਹਾ ॥

ओसु तिलु न तमाइ वेपरवाहा ॥

Osu tilu na tamaai veparavaahaa ||

(ਉਹ ਸਭ ਨੂੰ ਦਾਤਾਂ ਦੇਈ ਜਾਂਦਾ ਹੈ, ਪਰ) ਉਸ ਵੇਪਰਵਾਹ ਨੂੰ ਰਤਾ ਭਰ ਭੀ ਕੋਈ ਲਾਲਚ ਨਹੀਂ ਹੈ ।

वह बेपरवाह है और उसे तिल भर भी कोई लोभ नहीं।

He does not have even an iota of greed; He is self-sufficient.

Guru Amardas ji / Raag Maru / Solhe / Guru Granth Sahib ji - Ang 1062

ਤਿਸ ਨੋ ਅਪੜਿ ਨ ਸਕੈ ਕੋਈ ਆਪੇ ਮੇਲਿ ਮਿਲਾਇਦਾ ॥੧॥

तिस नो अपड़ि न सकै कोई आपे मेलि मिलाइदा ॥१॥

Tis no apa(rr)i na sakai koee aape meli milaaidaa ||1||

ਕੋਈ ਜੀਵ (ਆਪਣੇ ਉੱਦਮ ਨਾਲ) ਉਸ ਪਰਮਾਤਮਾ ਤਕ ਪਹੁੰਚ ਨਹੀਂ ਸਕਦਾ । ਉਹ ਆਪ ਹੀ (ਜੀਵ ਨੂੰ ਗੁਰੂ ਨਾਲ) ਮਿਲਾ ਕੇ ਆਪਣੇ ਨਾਲ ਮਿਲਾਂਦਾ ਹੈ ॥੧॥

कोई भी उस तक पहुँच नहीं सकता, वह स्वयं ही अपने साथ मिला लेता है॥ १॥

No one can reach up to Him; He Himself unites in His Union. ||1||

Guru Amardas ji / Raag Maru / Solhe / Guru Granth Sahib ji - Ang 1062

ਜੋ ਕਿਛੁ ਕਰੈ ਸੁ ਨਿਹਚਉ ਹੋਈ ॥

जो किछु करै सु निहचउ होई ॥

Jo kichhu karai su nihachau hoee ||

(ਉਹ ਪਰਮਾਤਮਾ) ਜੋ ਕੁਝ ਕਰਦਾ ਹੈ, ਉਹ ਜ਼ਰੂਰ ਹੁੰਦਾ ਹੈ ।

जो कुछ वह करता है, वह निश्चय होता है।

Whatever He does, surely comes to pass.

Guru Amardas ji / Raag Maru / Solhe / Guru Granth Sahib ji - Ang 1062

ਤਿਸੁ ਬਿਨੁ ਦਾਤਾ ਅਵਰੁ ਨ ਕੋਈ ॥

तिसु बिनु दाता अवरु न कोई ॥

Tisu binu daataa avaru na koee ||

ਉਸ ਤੋਂ ਬਿਨਾ ਕੋਈ ਹੋਰ ਕੁਝ ਦੇਣ-ਜੋਗਾ ਨਹੀਂ ਹੈ ।

उसके सिवा अन्य कोई भी प्रदाता नहीं है,"

There is no other Giver, except for Him.

Guru Amardas ji / Raag Maru / Solhe / Guru Granth Sahib ji - Ang 1062

ਜਿਸ ਨੋ ਨਾਮ ਦਾਨੁ ਕਰੇ ਸੋ ਪਾਏ ਗੁਰ ਸਬਦੀ ਮੇਲਾਇਦਾ ॥੨॥

जिस नो नाम दानु करे सो पाए गुर सबदी मेलाइदा ॥२॥

Jis no naam daanu kare so paae gur sabadee melaaidaa ||2||

ਜਿਸ ਮਨੁੱਖ ਨੂੰ ਪਰਮਾਤਮਾ ਨਾਮਿ ਦੀ ਦਾਤ ਦੇਂਦਾ ਹੈ, ਉਹ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ । (ਉਸ ਨੂੰ) ਗੁਰੂ ਦੇ ਸ਼ਬਦ ਵਿਚ ਜੋੜ ਕੇ (ਆਪਣੇ ਨਾਲ) ਮਿਲਾ ਲੈਂਦਾ ਹੈ ॥੨॥

जिसे वह नाम-दान करता है, वही पाता है और वह शब्द-गुरु द्वारा साथ मिलाता है॥ २॥

Whoever the Lord blesses with His gift, obtains it. Through the Word of the Guru's Shabad, He unites him with Himself. ||2||

Guru Amardas ji / Raag Maru / Solhe / Guru Granth Sahib ji - Ang 1062

ਚਉਦਹ ਭਵਣ ਤੇਰੇ ਹਟਨਾਲੇ ॥

चउदह भवण तेरे हटनाले ॥

Chaudah bhava(nn) tere hatanaale ||

ਹੇ ਪ੍ਰਭੂ! ਇਹ ਚੌਦਾਂ ਲੋਕ ਤੇਰੇ ਬਾਜ਼ਾਰ ਹਨ (ਜਿੱਥੇ ਤੇਰੇ ਪੈਦਾ ਕੀਤੇ ਬੇਅੰਤ ਜੀਵ ਤੇਰੀ ਦੱਸੀ ਕਾਰ ਕਰ ਰਹੇ ਹਨ । ਇਹ ਸਾਰਾ ਜਗਤ ਤੇਰਾ ਹੀ ਸਰੂਪ ਹੈ) ।

हे प्रभु ! चौदह लोक तेरे बाज़ार हैं और

The fourteen worlds are Your markets.

Guru Amardas ji / Raag Maru / Solhe / Guru Granth Sahib ji - Ang 1062

ਸਤਿਗੁਰਿ ਦਿਖਾਏ ਅੰਤਰਿ ਨਾਲੇ ॥

सतिगुरि दिखाए अंतरि नाले ॥

Satiguri dikhaae anttari naale ||

ਜਿਸ ਮਨੁੱਖ ਨੂੰ ਗੁਰੂ ਨੇ ਤੇਰਾ ਇਹ ਸਰਬ-ਵਿਆਪਕ ਸਰੂਪ ਉਸ ਦੇ ਅੰਦਰ ਵੱਸਦਾ ਹੀ ਵਿਖਾ ਦਿੱਤਾ ਹੈ,

सतिगुरु ने ये हृदय में ही दिखा दिए हैं।

The True Guru reveals them, along with one's inner being.

Guru Amardas ji / Raag Maru / Solhe / Guru Granth Sahib ji - Ang 1062

ਨਾਵੈ ਕਾ ਵਾਪਾਰੀ ਹੋਵੈ ਗੁਰ ਸਬਦੀ ਕੋ ਪਾਇਦਾ ॥੩॥

नावै का वापारी होवै गुर सबदी को पाइदा ॥३॥

Naavai kaa vaapaaree hovai gur sabadee ko paaidaa ||3||

ਉਹ ਮਨੁੱਖ ਤੇਰੇ ਨਾਮ ਦਾ ਵਣਜਾਰਾ ਬਣ ਜਾਂਦਾ ਹੈ । (ਇਹ ਦਾਤਿ) ਜਿਹੜਾ ਕੋਈ ਪ੍ਰਾਪਤ ਕਰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪ੍ਰਾਪਤ ਕਰਦਾ ਹੈ) ॥੩॥

जो नाम का व्यापारी होता है, कोई विरला ही गुरु के शब्द द्वारा नाम को पा लेता है॥ ३॥

One who deals in the Name, through the Word of the Guru's Shabad, obtains it. ||3||

Guru Amardas ji / Raag Maru / Solhe / Guru Granth Sahib ji - Ang 1062

Download SGGS PDF Daily Updates ADVERTISE HERE