ANG 1061, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਤਿਸੁ ਵਿਚਿ ਵਰਤੈ ਹੁਕਮੁ ਕਰਾਰਾ ॥

तिसु विचि वरतै हुकमु करारा ॥

Tisu vichi varatai hukamu karaaraa ||

ਇਸ ਵਿਚ ਪਰਮਾਤਮਾ ਦਾ ਕਰੜਾ ਹੁਕਮ ਜਗਤ ਦੀ ਕਾਰ ਚਲਾ ਰਿਹਾ ਹੈ ।

इसमें तेरा ही सख्त हुक्म चल रहा है।

Almighty! Your Command prevails in all of these.

Guru Amardas ji / Raag Maru / Solhe / Guru Granth Sahib ji - Ang 1061

ਹੁਕਮੇ ਸਾਜੇ ਹੁਕਮੇ ਢਾਹੇ ਹੁਕਮੇ ਮੇਲਿ ਮਿਲਾਇਦਾ ॥੫॥

हुकमे साजे हुकमे ढाहे हुकमे मेलि मिलाइदा ॥५॥

Hukame saaje hukame dhaahe hukame meli milaaidaa ||5||

(ਇਸ ਸਾਰੇ ਜਗਤ ਨੂੰ ਪਰਮਾਤਮਾ ਆਪਣੇ) ਹੁਕਮ ਵਿਚ ਪੈਦਾ ਕਰਦਾ ਹੈ, ਹੁਕਮ ਵਿਚ ਹੀ ਢਾਹੁੰਦਾ ਹੈ । ਹੁਕਮ ਅਨੁਸਾਰ ਹੀ (ਜੀਵਾਂ ਨੂੰ ਗੁਰੂ ਨਾਲ) ਮੇਲ ਕੇ (ਆਪਣੇ ਚਰਨਾਂ ਵਿਚ) ਜੋੜਦਾ ਹੈ ॥੫॥

तू हुक्म से ही बनाता एवं तबाह कर देता है और हुक्म से ही मिला लेता है।

By the Hukam of Your Command, You create, and by Your Command, You destroy. By Your Command, You unite in Union. ||5||

Guru Amardas ji / Raag Maru / Solhe / Guru Granth Sahib ji - Ang 1061

ਹੁਕਮੈ ਬੂਝੈ ਸੁ ਹੁਕਮੁ ਸਲਾਹੇ ॥

हुकमै बूझै सु हुकमु सलाहे ॥

Hukamai boojhai su hukamu salaahe ||

(ਹੇ ਪ੍ਰਭੂ!) ਜਿਹੜਾ ਮਨੁੱਖ ਤੇਰੇ ਹੁਕਮ ਨੂੰ ਸਮਝ ਲੈਂਦਾ ਹੈ, ਉਹ ਉਸ ਹੁਕਮ ਦੀ ਸੋਭਾ ਕਰਦਾ ਹੈ ।

जो तेरे हुक्म को समझ लेता है, वह तेरे हुक्म की प्रशंसा करता रहता है

One who realizes Your Command, praises Your Command.

Guru Amardas ji / Raag Maru / Solhe / Guru Granth Sahib ji - Ang 1061

ਅਗਮ ਅਗੋਚਰ ਵੇਪਰਵਾਹੇ ॥

अगम अगोचर वेपरवाहे ॥

Agam agochar veparavaahe ||

ਹੇ ਅਪਹੁੰਚ! ਹੇ ਅਗੋਚਰ! ਹੇ ਵੇ-ਪਰਵਾਹ!

तू अपहुँच, मन वाणी से परे और बे-परवाह है।

You are Inaccessible, Unfathomable and Self-Sufficient.

Guru Amardas ji / Raag Maru / Solhe / Guru Granth Sahib ji - Ang 1061

ਜੇਹੀ ਮਤਿ ਦੇਹਿ ਸੋ ਹੋਵੈ ਤੂ ਆਪੇ ਸਬਦਿ ਬੁਝਾਇਦਾ ॥੬॥

जेही मति देहि सो होवै तू आपे सबदि बुझाइदा ॥६॥

Jehee mati dehi so hovai too aape sabadi bujhaaidaa ||6||

ਤੂੰ ਜਿਹੋ ਜਿਹੀ ਮੱਤ (ਕਿਸੇ ਮਨੁੱਖ ਨੂੰ) ਦੇਂਦਾ ਹੈਂ, ਉਹ ਉਹੋ ਜਿਹਾ ਬਣ ਜਾਂਦਾ ਹੈ । ਤੂੰ ਆਪ ਹੀ ਗੁਰੂ ਦੇ ਸ਼ਬਦ ਵਿਚ (ਮਨੁੱਖ ਨੂੰ ਜੋੜ ਕੇ ਉਸ ਨੂੰ ਆਪਣੇ ਹੁਕਮ ਦੀ) ਸੂਝ ਬਖ਼ਸ਼ਦਾ ਹੈਂ ॥੬॥

तू जीव को जैसी मत देता है, वह वैसा ही हो जाता है और तू शब्द का रहस्य समझा देता है॥ ६॥

As is the understanding You give, so do I become. You Yourself reveal the Shabad. ||6||

Guru Amardas ji / Raag Maru / Solhe / Guru Granth Sahib ji - Ang 1061

ਅਨਦਿਨੁ ਆਰਜਾ ਛਿਜਦੀ ਜਾਏ ॥

अनदिनु आरजा छिजदी जाए ॥

Anadinu aarajaa chhijadee jaae ||

ਹਰ ਰੋਜ਼ ਹਰ ਵੇਲੇ ਮਨੁੱਖ ਦੀ ਉਮਰ ਘਟਦੀ ਜਾਂਦੀ ਹੈ,

प्रतिदिन जीव की आयु घटती जाती है और

Night and day, the days of our lives wear away.

Guru Amardas ji / Raag Maru / Solhe / Guru Granth Sahib ji - Ang 1061

ਰੈਣਿ ਦਿਨਸੁ ਦੁਇ ਸਾਖੀ ਆਏ ॥

रैणि दिनसु दुइ साखी आए ॥

Rai(nn)i dinasu dui saakhee aae ||

ਰਾਤ ਅਤੇ ਦਿਨ ਇਹ ਦੋਵੇਂ ਇਸ ਗੱਲ ਦੇ ਗਵਾਹ ਹਨ (ਜਿਹੜਾ ਦਿਨ ਰਾਤ ਲੰਘ ਜਾਂਦਾ ਹੈ, ਉਹ ਵਾਪਸ ਉਮਰ ਵਿਚ ਨਹੀਂ ਆ ਸਕਦਾ) ।

दिन-रात ही इस बात के साक्षी हैं।

Night and day both bear witness to this loss.

Guru Amardas ji / Raag Maru / Solhe / Guru Granth Sahib ji - Ang 1061

ਮਨਮੁਖੁ ਅੰਧੁ ਨ ਚੇਤੈ ਮੂੜਾ ਸਿਰ ਊਪਰਿ ਕਾਲੁ ਰੂਆਇਦਾ ॥੭॥

मनमुखु अंधु न चेतै मूड़ा सिर ऊपरि कालु रूआइदा ॥७॥

Manamukhu anddhu na chetai moo(rr)aa sir upari kaalu rooaaidaa ||7||

ਪਰ ਮਨ ਦਾ ਮੁਰੀਦ ਤੇ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮੂਰਖ ਮਨੁੱਖ (ਇਸ ਗੱਲ ਨੂੰ) ਚੇਤੇ ਨਹੀਂ ਕਰਦਾ । (ਉਧਰੋਂ) ਮੌਤ (ਦਾ ਨਗਾਰਾ) ਸਿਰ ਉੱਤੇ ਗੱਜਦਾ ਰਹਿੰਦਾ ਹੈ ॥੭॥

यम सिर पर खड़ा उसे रुलाता है किन्तु अन्धा मनमुखी जीव मूर्खता के कारण उसे याद ही नहीं करता॥ ७॥

The blind, foolish, self-willed manmukh is not aware of this; death is hovering over his head. ||7||

Guru Amardas ji / Raag Maru / Solhe / Guru Granth Sahib ji - Ang 1061

ਮਨੁ ਤਨੁ ਸੀਤਲੁ ਗੁਰ ਚਰਣੀ ਲਾਗਾ ॥

मनु तनु सीतलु गुर चरणी लागा ॥

Manu tanu seetalu gur chara(nn)ee laagaa ||

ਜਿਹੜਾ ਮਨੁੱਖ ਗੁਰੂ ਦੀ ਚਰਨੀਂ ਲੱਗਦਾ ਹੈ, ਉਸ ਦਾ ਮਨ ਸ਼ਾਂਤ ਰਹਿੰਦਾ ਹੈ ਉਸ ਦਾ ਤਨ ਸ਼ਾਂਤ ਰਹਿੰਦਾ ਹੈ ।

जो गुरु के चरणों में लग गया है, उसका मन-तन शीतल हो गया है।

The mind and body are cooled and soothed, holding tight to the Guru's Feet.

Guru Amardas ji / Raag Maru / Solhe / Guru Granth Sahib ji - Ang 1061

ਅੰਤਰਿ ਭਰਮੁ ਗਇਆ ਭਉ ਭਾਗਾ ॥

अंतरि भरमु गइआ भउ भागा ॥

Anttari bharamu gaiaa bhau bhaagaa ||

ਉਸ ਦੇ ਅੰਦਰ (ਟਿਕੀ ਹੋਈ) ਭਟਕਣਾ ਦੂਰ ਹੋ ਜਾਂਦੀ ਹੈ, ਉਸ ਦਾ ਹਰੇਕ ਕਿਸਮ ਦਾ ਡਰ ਮੁੱਕ ਜਾਂਦਾ ਹੈ ।

उसके मन से भ्रम दूर हो गया है और मृत्यु का भय भाग गया है।

Doubt is eliminated from within, and fear runs away.

Guru Amardas ji / Raag Maru / Solhe / Guru Granth Sahib ji - Ang 1061

ਸਦਾ ਅਨੰਦੁ ਸਚੇ ਗੁਣ ਗਾਵਹਿ ਸਚੁ ਬਾਣੀ ਬੋਲਾਇਦਾ ॥੮॥

सदा अनंदु सचे गुण गावहि सचु बाणी बोलाइदा ॥८॥

Sadaa ananddu sache gu(nn) gaavahi sachu baa(nn)ee bolaaidaa ||8||

ਜਿਹੜੇ ਮਨੁੱਖ (ਗੁਰੂ ਦੀ ਕਿਰਪਾ ਨਾਲ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਨੂੰ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ । (ਪਰ ਜੀਵ ਦੇ ਵੱਸ ਦੀ ਗੱਲ ਨਹੀਂ) ਇਹ ਸਿਫ਼ਤ-ਸਾਲਾਹ ਦੀ ਬਾਣੀ ਭੀ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਆਪ ਹੀ) ਉਚਾਰਨ ਲਈ ਪ੍ਰੇਰਦਾ ਹੈ ॥੮॥

वह सदा आनंदपूर्वक भगवान् के गुण गाता है और प्रभु स्वयं ही उससे सच्ची वाणी बुलवाता है॥ ८॥

One is in bliss forever, singing the Glorious Praises of the True Lord, and speaking the True Word of His Bani. ||8||

Guru Amardas ji / Raag Maru / Solhe / Guru Granth Sahib ji - Ang 1061

ਜਿਨਿ ਤੂ ਜਾਤਾ ਕਰਮ ਬਿਧਾਤਾ ॥

जिनि तू जाता करम बिधाता ॥

Jini too jaataa karam bidhaataa ||

ਹੇ ਪ੍ਰਭੂ! ਤੂੰ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈਂ । ਜਿਸ (ਮਨੁੱਖ) ਨੇ ਤੇਰੇ ਨਾਲ ਸਾਂਝ ਪਾ ਲਈ,

हे कर्मविधाता ! जिसने तुझे जान लिया है,"

One who knows You as the Architect of Karma,

Guru Amardas ji / Raag Maru / Solhe / Guru Granth Sahib ji - Ang 1061

ਪੂਰੈ ਭਾਗਿ ਗੁਰ ਸਬਦਿ ਪਛਾਤਾ ॥

पूरै भागि गुर सबदि पछाता ॥

Poorai bhaagi gur sabadi pachhaataa ||

ਵੱਡੀ ਕਿਸਮਤ ਨਾਲ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਨੇ ਤੈਨੂੰ (ਹਰ ਥਾਂ ਵੱਸਦਾ) ਪਛਾਣ ਲਿਆ ।

उसने पूर्ण भाग्य से शब्द-गुरु द्वारा पहचान लिया है।

Has the good fortune of perfect destiny, and recognizes the Word of the Guru's Shabad.

Guru Amardas ji / Raag Maru / Solhe / Guru Granth Sahib ji - Ang 1061

ਜਤਿ ਪਤਿ ਸਚੁ ਸਚਾ ਸਚੁ ਸੋਈ ਹਉਮੈ ਮਾਰਿ ਮਿਲਾਇਦਾ ॥੯॥

जति पति सचु सचा सचु सोई हउमै मारि मिलाइदा ॥९॥

Jati pati sachu sachaa sachu soee haumai maari milaaidaa ||9||

ਜਿਸ ਮਨੁੱਖ ਦੀ ਹਉਮੈ ਮਾਰ ਕੇ ਸਦਾ-ਥਿਰ ਪ੍ਰਭੂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਉਸ ਦੀ ਜਾਤਿ ਉਹ ਆਪ ਬਣ ਜਾਂਦਾ ਹੈ, ਉਸ ਦੀ ਕੁਲ ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਬਣ ਜਾਂਦਾ ਹੈ ॥੯॥

यह सच्चा प्रभु ही उसकी जाति-पांति एवं सत्य है और यह सत्यस्वरूप उसके अभिमान को मिटाकर मिला लेता है॥ ६॥

The Lord, the Truest of the True, is his social class and honor. Conquering his ego, he is united with the Lord. ||9||

Guru Amardas ji / Raag Maru / Solhe / Guru Granth Sahib ji - Ang 1061

ਮਨੁ ਕਠੋਰੁ ਦੂਜੈ ਭਾਇ ਲਾਗਾ ॥

मनु कठोरु दूजै भाइ लागा ॥

Manu kathoru doojai bhaai laagaa ||

ਜਿਹੜਾ ਮਨੁੱਖ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਉਸ ਦਾ ਮਨ ਕਠੋਰ ਟਿਕਿਆ ਰਹਿੰਦਾ ਹੈ,

जिसका मन कठोर है, वह द्वैतभाव में ही लीन रहता है।

The stubborn and insensitive mind is attached to the love of duality.

Guru Amardas ji / Raag Maru / Solhe / Guru Granth Sahib ji - Ang 1061

ਭਰਮੇ ਭੂਲਾ ਫਿਰੈ ਅਭਾਗਾ ॥

भरमे भूला फिरै अभागा ॥

Bharame bhoolaa phirai abhaagaa ||

ਉਹ ਮੰਦ-ਭਾਗੀ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ ।

ऐसा दुर्भाग्यशाली जीव भ्रम में ही भटकता रहता है।

Deluded by doubt, the unfortunate wander around in confusion.

Guru Amardas ji / Raag Maru / Solhe / Guru Granth Sahib ji - Ang 1061

ਕਰਮੁ ਹੋਵੈ ਤਾ ਸਤਿਗੁਰੁ ਸੇਵੇ ਸਹਜੇ ਹੀ ਸੁਖੁ ਪਾਇਦਾ ॥੧੦॥

करमु होवै ता सतिगुरु सेवे सहजे ही सुखु पाइदा ॥१०॥

Karamu hovai taa satiguru seve sahaje hee sukhu paaidaa ||10||

ਜਦੋਂ ਉਸ ਉਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ, ਤਦੋਂ ਉਹ ਗੁਰੂ ਦੀ ਸਰਨ ਪੈਂਦਾ ਹੈ, ਤੇ, ਆਤਮਕ ਅਡੋਲਤਾ ਵਿਚ ਟਿਕਿਆ ਰਹਿ ਕੇ ਆਤਮਕ ਆਨੰਦ ਮਾਣਦਾ ਹੈ ॥੧੦॥

यदि उस पर प्रभु-कृपा हो जाए तो वह सतिगुरु की सेवा करता है और सहज ही सुख प्राप्त करता है॥ १०॥

But if they are blessed by God's Grace, they serve the True Guru, and easily obtain peace. ||10||

Guru Amardas ji / Raag Maru / Solhe / Guru Granth Sahib ji - Ang 1061

ਲਖ ਚਉਰਾਸੀਹ ਆਪਿ ਉਪਾਏ ॥

लख चउरासीह आपि उपाए ॥

Lakh chauraaseeh aapi upaae ||

ਚੌਰਾਸੀ ਲੱਖ ਜੂਨਾਂ ਦੇ ਜੀਵ (ਪਰਮਾਤਮਾ ਨੇ) ਆਪ ਪੈਦਾ ਕੀਤੇ ਹਨ,

प्रभु ने स्वयं ही चौरासी लाख योनियों वाले जीव उत्पन्न किए हैं और

He Himself created the 8.4 million species of beings.

Guru Amardas ji / Raag Maru / Solhe / Guru Granth Sahib ji - Ang 1061

ਮਾਨਸ ਜਨਮਿ ਗੁਰ ਭਗਤਿ ਦ੍ਰਿੜਾਏ ॥

मानस जनमि गुर भगति द्रिड़ाए ॥

Maanas janami gur bhagati dri(rr)aae ||

(ਉਸ ਦੀ ਮਿਹਰ ਨਾਲ ਹੀ) ਮਨੁੱਖਾ ਜਨਮ ਵਿਚ ਗੁਰੂ ਜੀਵ ਦੇ ਅੰਦਰ ਪਰਮਾਤਮਾ ਦੀ ਭਗਤੀ ਪੱਕੀ ਕਰਦਾ ਹੈ ।

मानव-जन्म में ही गुरु भक्ति करवाता है।

Only in this human life, is devotional worship to the Guru implanted within.

Guru Amardas ji / Raag Maru / Solhe / Guru Granth Sahib ji - Ang 1061

ਬਿਨੁ ਭਗਤੀ ਬਿਸਟਾ ਵਿਚਿ ਵਾਸਾ ਬਿਸਟਾ ਵਿਚਿ ਫਿਰਿ ਪਾਇਦਾ ॥੧੧॥

बिनु भगती बिसटा विचि वासा बिसटा विचि फिरि पाइदा ॥११॥

Binu bhagatee bisataa vichi vaasaa bisataa vichi phiri paaidaa ||11||

ਭਗਤੀ ਤੋਂ ਬਿਨਾ ਜੀਵ ਦਾ ਨਿਵਾਸ ਵਿਕਾਰਾਂ ਦੇ ਗੰਦ ਵਿਚ ਰਹਿੰਦਾ ਹੈ, ਤੇ, ਮੁੜ ਮੁੜ ਵਿਕਾਰਾਂ ਦੇ ਗੰਦ ਵਿਚ ਹੀ ਪਾਇਆ ਜਾਂਦਾ ਹੈ ॥੧੧॥

भक्ति के बिना जीव विष्ठा में टिका रहता है और पुनः पुनः विष्ठा में ही पड़ता है॥ ११॥

Without devotion, one lives in manure; he falls into manure again and again. ||11||

Guru Amardas ji / Raag Maru / Solhe / Guru Granth Sahib ji - Ang 1061

ਕਰਮੁ ਹੋਵੈ ਗੁਰੁ ਭਗਤਿ ਦ੍ਰਿੜਾਏ ॥

करमु होवै गुरु भगति द्रिड़ाए ॥

Karamu hovai guru bhagati dri(rr)aae ||

ਜਦੋਂ ਪਰਮਾਤਮਾ ਦੀ ਮਿਹਰ ਹੁੰਦੀ ਹੈ, ਗੁਰੂ (ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਭਗਤੀ ਪੱਕੀ ਕਰਦਾ ਹੈ ।

यदि प्रभु-कृपा हो तो वह गुरु भक्ति करवाता है।

If one is blessed with His Grace, devotional worship to the Guru is implanted within.

Guru Amardas ji / Raag Maru / Solhe / Guru Granth Sahib ji - Ang 1061

ਵਿਣੁ ਕਰਮਾ ਕਿਉ ਪਾਇਆ ਜਾਏ ॥

विणु करमा किउ पाइआ जाए ॥

Vi(nn)u karamaa kiu paaiaa jaae ||

ਪ੍ਰਭੂ ਦੀ ਬਖ਼ਸ਼ਸ਼ ਤੋਂ ਬਿਨਾ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ ।

भाग्य के बिना उसे कैसे पाया जा सकता है।

Without God's Grace, how can anyone find Him?

Guru Amardas ji / Raag Maru / Solhe / Guru Granth Sahib ji - Ang 1061

ਆਪੇ ਕਰੇ ਕਰਾਏ ਕਰਤਾ ਜਿਉ ਭਾਵੈ ਤਿਵੈ ਚਲਾਇਦਾ ॥੧੨॥

आपे करे कराए करता जिउ भावै तिवै चलाइदा ॥१२॥

Aape kare karaae karataa jiu bhaavai tivai chalaaidaa ||12||

(ਪਰ ਜੀਵਾਂ ਦੇ ਕੀਹ ਵੱਸ?) ਪਰਮਾਤਮਾ ਆਪ ਹੀ (ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ । ਜਿਵੇਂ ਉਸ ਦੀ ਰਜ਼ਾ ਹੁੰਦੀ ਹੈ, ਤਿਵੇਂ ਜੀਵਾਂ ਨੂੰ ਤੋਰਦਾ ਹੈ ॥੧੨॥

सत्य तो यही है कि ईश्वर स्वयं ही सब करता-करवाता है और जैसे उसे उपयुक्त लगता है, वैसे ही जीव को चलाता है॥ १२॥

The Creator Himself acts, and inspires all to act; as He wills, he leads us on. ||12||

Guru Amardas ji / Raag Maru / Solhe / Guru Granth Sahib ji - Ang 1061

ਸਿਮ੍ਰਿਤਿ ਸਾਸਤ ਅੰਤੁ ਨ ਜਾਣੈ ॥

सिम्रिति सासत अंतु न जाणै ॥

Simriti saasat anttu na jaa(nn)ai ||

ਸਿੰਮ੍ਰਿਤੀਆਂ ਸ਼ਾਸਤ੍ਰਾਂ (ਦੇ ਦੱਸੇ ਕਰਮ-ਕਾਂਡ) ਦੀ ਰਾਹੀਂ ਮਨੁੱਖ (ਪ੍ਰਭੂ ਦੇ ਮਿਲਾਪ ਦਾ) ਭੇਤ ਨਹੀਂ ਜਾਣ ਸਕਦਾ ।

स्मृतियाँ एवं शास्त्र भी भगवान् का रहस्य नहीं जानते।

The Simritees and the Shaastras do not know His limits.

Guru Amardas ji / Raag Maru / Solhe / Guru Granth Sahib ji - Ang 1061

ਮੂਰਖੁ ਅੰਧਾ ਤਤੁ ਨ ਪਛਾਣੈ ॥

मूरखु अंधा ततु न पछाणै ॥

Moorakhu anddhaa tatu na pachhaa(nn)ai ||

(ਕਰਮ-ਕਾਂਡ ਵਿਚ ਹੀ ਫਸਿਆ) ਅੰਨ੍ਹਾ ਮੂਰਖ ਮਨੁੱਖ ਅਸਲੀਅਤ ਨਹੀਂ ਸਮਝ ਸਕਦਾ ।

मूर्ख एवं अन्धा मनुष्य परम तत्व को नहीं पहचानता।

The blind fool does not recognize the essence of reality.

Guru Amardas ji / Raag Maru / Solhe / Guru Granth Sahib ji - Ang 1061

ਆਪੇ ਕਰੇ ਕਰਾਏ ਕਰਤਾ ਆਪੇ ਭਰਮਿ ਭੁਲਾਇਦਾ ॥੧੩॥

आपे करे कराए करता आपे भरमि भुलाइदा ॥१३॥

Aape kare karaae karataa aape bharami bhulaaidaa ||13||

(ਪਰ ਇਸ ਦੇ ਭੀ ਕੀਹ ਵੱਸ?) ਕਰਤਾਰ ਆਪ ਹੀ ਸਭ ਕੁਝ ਕਰਦਾ ਕਰਾਂਦਾ ਹੈ, ਆਪ ਹੀ ਭਟਕਣਾ ਵਿਚ ਪਾ ਕੇ ਕੁਰਾਹੇ ਪਾਈ ਰੱਖਦਾ ਹੈ ॥੧੩॥

करने करवाने वाला स्वयं ईश्वर ही है और स्वयं ही जीव को भ्रम में भटकाता रहता है॥१३॥

The Creator Himself acts, and inspires all to act; He Himself deludes with doubt. ||13||

Guru Amardas ji / Raag Maru / Solhe / Guru Granth Sahib ji - Ang 1061

ਸਭੁ ਕਿਛੁ ਆਪੇ ਆਪਿ ਕਰਾਏ ॥

सभु किछु आपे आपि कराए ॥

Sabhu kichhu aape aapi karaae ||

ਪਰਮਾਤਮਾ ਆਪ ਹੀ ਆਪ (ਜੀਵਾਂ ਪਾਸੋਂ) ਸਭ ਕੁਝ ਕਰਾਂਦਾ ਹੈ,

वह अपने आप ही सब कुछ जीवों से करवाता है और

He Himself causes everything to be done.

Guru Amardas ji / Raag Maru / Solhe / Guru Granth Sahib ji - Ang 1061

ਆਪੇ ਸਿਰਿ ਸਿਰਿ ਧੰਧੈ ਲਾਏ ॥

आपे सिरि सिरि धंधै लाए ॥

Aape siri siri dhanddhai laae ||

ਹਰੇਕ ਜੀਵ ਦੇ ਸਿਰ ਉਤੇ ਲਿਖੇ ਲੇਖ ਅਨੁਸਾਰ ਪ੍ਰਭੂ ਆਪ ਹੀ ਹਰੇਕ ਨੂੰ ਮਾਇਆ ਵਾਲੀ ਦੌੜ-ਭੱਜ ਵਿਚ ਲਾਈ ਰੱਖਦਾ ਹੈ ।

स्वयं ही उन्हें संसार के धंधों में लगाता है।

He Himself joins each and every person to his tasks.

Guru Amardas ji / Raag Maru / Solhe / Guru Granth Sahib ji - Ang 1061

ਆਪੇ ਥਾਪਿ ਉਥਾਪੇ ਵੇਖੈ ਗੁਰਮੁਖਿ ਆਪਿ ਬੁਝਾਇਦਾ ॥੧੪॥

आपे थापि उथापे वेखै गुरमुखि आपि बुझाइदा ॥१४॥

Aape thaapi uthaape vekhai guramukhi aapi bujhaaidaa ||14||

ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ, ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਗੁਰੂ ਦੀ ਸਰਨ ਪਾ ਕੇ ਆਪ ਹੀ (ਸਹੀ ਜੀਵਨ-ਰਾਹ ਦੀ) ਸੋਝੀ ਦੇਂਦਾ ਹੈ ॥੧੪॥

वह स्वयं ही बनाता-बिगाड़ता, देखता रहता है और गुरुमुख को इस तथ्य का ज्ञान बता देता है॥ १४॥

He Himself establishes and disestablishes, and watches over all; He reveals Himself to the Gurmukh. ||14||

Guru Amardas ji / Raag Maru / Solhe / Guru Granth Sahib ji - Ang 1061

ਸਚਾ ਸਾਹਿਬੁ ਗਹਿਰ ਗੰਭੀਰਾ ॥

सचा साहिबु गहिर ग्मभीरा ॥

Sachaa saahibu gahir gambbheeraa ||

ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਅਥਾਹ ਹੈ, ਵੱਡੇ ਜਿਗਰੇ ਵਾਲਾ ਹੈ ।

वह सच्चा मालिक गहन-गम्भीर है,"

The True Lord and Master is profoundly deep and unfathomable.

Guru Amardas ji / Raag Maru / Solhe / Guru Granth Sahib ji - Ang 1061

ਸਦਾ ਸਲਾਹੀ ਤਾ ਮਨੁ ਧੀਰਾ ॥

सदा सलाही ता मनु धीरा ॥

Sadaa salaahee taa manu dheeraa ||

ਜਦੋਂ ਮੈਂ ਸਦਾ ਉਸ ਦੀ ਸਿਫ਼ਤ-ਸਾਲਾਹ ਕਰਦਾ ਹਾਂ, ਤਾਂ ਮੇਰਾ ਮਨ ਧੀਰਜ ਵਾਲਾ ਰਹਿੰਦਾ ਹੈ ।

सदैव उसका स्तुतिगान करने से ही मन को शान्ति प्राप्त होती है।

Praising Him forever, the mind is comforted and consoled.

Guru Amardas ji / Raag Maru / Solhe / Guru Granth Sahib ji - Ang 1061

ਅਗਮ ਅਗੋਚਰੁ ਕੀਮਤਿ ਨਹੀ ਪਾਈ ਗੁਰਮੁਖਿ ਮੰਨਿ ਵਸਾਇਦਾ ॥੧੫॥

अगम अगोचरु कीमति नही पाई गुरमुखि मंनि वसाइदा ॥१५॥

Agam agocharu keemati nahee paaee guramukhi manni vasaaidaa ||15||

ਉਸ ਅਪਹੁੰਚ ਤੇ ਅਗੋਚਰ ਪਰਮਾਤਮਾ ਦਾ ਮੁੱਲ ਨਹੀਂ ਪਾਇਆ ਜਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਉਹ ਮਿਲ ਨਹੀਂ ਸਕਦਾ) । ਗੁਰੂ ਦੀ ਸਰਨ ਪਾ ਕੇ (ਆਪਣਾ ਨਾਮ ਮਨੁੱਖ ਦੇ) ਮਨ ਵਿਚ ਵਸਾਂਦਾ ਹੈ ॥੧੫॥

उस अगम्य, अगोचर की कीमत को किसी ने नहीं जाना और गुरु के सान्निध्य में ही उसे मन में बसाया जाता है॥ १५॥

He is inaccessible and unfathomable; His value cannot be estimated. He dwells in the mind of the Gurmukh. ||15||

Guru Amardas ji / Raag Maru / Solhe / Guru Granth Sahib ji - Ang 1061

ਆਪਿ ਨਿਰਾਲਮੁ ਹੋਰ ਧੰਧੈ ਲੋਈ ॥

आपि निरालमु होर धंधै लोई ॥

Aapi niraalamu hor dhanddhai loee ||

ਪਰਮਾਤਮਾ ਆਪ ਨਿਰਲੇਪ ਹੈ, ਹੋਰ ਸਾਰੀ ਲੁਕਾਈ ਮਾਇਆ ਦੀ ਦੌੜ-ਭੱਜ ਵਿਚ ਖਚਿਤ ਰਹਿੰਦੀ ਹੈ ।

सारी दुनिया धंधों में लगी रहती है किन्तु वह स्वयं अलिप्त है।

He Himself is detached; all others are entangled in their affairs.

Guru Amardas ji / Raag Maru / Solhe / Guru Granth Sahib ji - Ang 1061

ਗੁਰ ਪਰਸਾਦੀ ਬੂਝੈ ਕੋਈ ॥

गुर परसादी बूझै कोई ॥

Gur parasaadee boojhai koee ||

ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਦੀ ਰਾਹੀਂ (ਉਸ ਨਾਲ) ਸਾਂਝ ਪਾਂਦਾ ਹੈ ।

गुरु की कृपा से कोई विरला ही सत्य को बूझता है।

By Guru's Grace, one comes to understand Him.

Guru Amardas ji / Raag Maru / Solhe / Guru Granth Sahib ji - Ang 1061

ਨਾਨਕ ਨਾਮੁ ਵਸੈ ਘਟ ਅੰਤਰਿ ਗੁਰਮਤੀ ਮੇਲਿ ਮਿਲਾਇਦਾ ॥੧੬॥੩॥੧੭॥

नानक नामु वसै घट अंतरि गुरमती मेलि मिलाइदा ॥१६॥३॥१७॥

Naanak naamu vasai ghat anttari guramatee meli milaaidaa ||16||3||17||

ਹੇ ਨਾਨਕ! (ਜਿਸ ਉਤੇ ਗੁਰੂ ਦੀ ਕਿਰਪਾ ਹੁੰਦੀ ਹੈ) ਉਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ । ਗੁਰੂ ਦੀ ਮੱਤ ਵਿਚ ਜੋੜ ਕੇ (ਪ੍ਰਭੂ ਮਨੁੱਖ ਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈ ॥੧੬॥੩॥੧੭॥

हे नानक ! जब परमात्मा का नाम हृदय में बस जाता है तो वह गुरु-मतानुसार अपने साथ मिला लेता है॥ १६॥ ३॥ १७॥

O Nanak, the Naam, the Name of the Lord, comes to dwell deep within the heart; through the Guru's Teachings, one is united in His Union. ||16||3||17||

Guru Amardas ji / Raag Maru / Solhe / Guru Granth Sahib ji - Ang 1061

ਮਾਰੂ ਮਹਲਾ ੩ ॥

मारू महला ३ ॥

Maaroo mahalaa 3 ||

मारू महला ३॥

Maaroo, Third Mehl:

Guru Amardas ji / Raag Maru / Solhe / Guru Granth Sahib ji - Ang 1061

ਜੁਗ ਛਤੀਹ ਕੀਓ ਗੁਬਾਰਾ ॥

जुग छतीह कीओ गुबारा ॥

Jug chhateeh keeo gubaaraa ||

ਹੇ ਪ੍ਰਭੂ! (ਜਗਤ-ਰਚਨਾ ਤੋਂ ਪਹਿਲਾਂ) ਬੇਅੰਤ ਸਮਾ ਤੂੰ ਅਜਿਹੀ ਹਾਲਤ ਬਣਾਈ ਰੱਖੀ ਜੋ ਜੀਵਾਂ ਦੀ ਸਮਝ ਤੋਂ ਪਰੇ ਹੈ ।

छत्तीस युगों तक घोर अंधकार किया हुआ था,"

For thirty-six ages, utter darkness prevailed.

Guru Amardas ji / Raag Maru / Solhe / Guru Granth Sahib ji - Ang 1061

ਤੂ ਆਪੇ ਜਾਣਹਿ ਸਿਰਜਣਹਾਰਾ ॥

तू आपे जाणहि सिरजणहारा ॥

Too aape jaa(nn)ahi siraja(nn)ahaaraa ||

ਹੇ ਸਿਰਜਣਹਾਰ! ਤੂੰ ਆਪ ਹੀ ਜਾਣਦਾ ਹੈਂ (ਕਿ ਉਹ ਹਾਲਤ ਕੀਹ ਸੀ) ।

हे सृजनहार ! तू स्वयं ही इस रहस्य को जानता है।

Only You Yourself know this, O Creator Lord.

Guru Amardas ji / Raag Maru / Solhe / Guru Granth Sahib ji - Ang 1061

ਹੋਰ ਕਿਆ ਕੋ ਕਹੈ ਕਿ ਆਖਿ ਵਖਾਣੈ ਤੂ ਆਪੇ ਕੀਮਤਿ ਪਾਇਦਾ ॥੧॥

होर किआ को कहै कि आखि वखाणै तू आपे कीमति पाइदा ॥१॥

Hor kiaa ko kahai ki aakhi vakhaa(nn)ai too aape keemati paaidaa ||1||

(ਉਸ ਗੁਬਾਰ ਦੀ ਬਾਬਤ) ਕੋਈ ਜੀਵ ਕੁਝ ਭੀ ਨਹੀਂ ਕਹਿ ਸਕਦਾ, ਕੋਈ ਜੀਵ ਆਖ ਕੇ ਕੁਝ ਭੀ ਨਹੀਂ ਬਿਆਨ ਕਰ ਸਕਦਾ । ਤੂੰ ਆਪ ਹੀ ਉਸ ਦੀ ਅਸਲੀਅਤ ਜਾਣਦਾ ਹੈਂ ॥੧॥

अन्य कोई इस बारे में क्या बता सकता है और क्या कहकर बयान करे, तुझे स्वयं इसका महत्व पता है॥ १॥

What can anyone else say? What can anyone explain? Only You Yourself can estimate Your worth. ||1||

Guru Amardas ji / Raag Maru / Solhe / Guru Granth Sahib ji - Ang 1061

ਓਅੰਕਾਰਿ ਸਭ ਸ੍ਰਿਸਟਿ ਉਪਾਈ ॥

ओअंकारि सभ स्रिसटि उपाई ॥

Oamkkaari sabh srisati upaaee ||

ਪਰਮਾਤਮਾ ਨੇ ਆਪ ਸਾਰੀ ਸ੍ਰਿਸ਼ਟੀ ਪੈਦਾ ਕੀਤੀ ।

ऑकार ने समूची सृष्टि उत्पन्न की।

The One Universal Creator created the entire Universe.

Guru Amardas ji / Raag Maru / Solhe / Guru Granth Sahib ji - Ang 1061

ਸਭੁ ਖੇਲੁ ਤਮਾਸਾ ਤੇਰੀ ਵਡਿਆਈ ॥

सभु खेलु तमासा तेरी वडिआई ॥

Sabhu khelu tamaasaa teree vadiaaee ||

ਹੇ ਪ੍ਰਭੂ! (ਤੇਰਾ ਰਚਿਆ ਇਹ ਜਗਤ) ਸਾਰਾ ਤੇਰਾ ਖੇਲ-ਤਮਾਸ਼ਾ ਹੈ, ਤੇਰੀ ਹੀ ਵਡਿਆਈ ਹੈ ।

यह समूचा खेल-तमाशा हे परमेश्वर ! तेरी ही कीर्ति है।

All the plays and dramas are to Your glory and greatness.

Guru Amardas ji / Raag Maru / Solhe / Guru Granth Sahib ji - Ang 1061

ਆਪੇ ਵੇਕ ਕਰੇ ਸਭਿ ਸਾਚਾ ਆਪੇ ਭੰਨਿ ਘੜਾਇਦਾ ॥੨॥

आपे वेक करे सभि साचा आपे भंनि घड़ाइदा ॥२॥

Aape vek kare sabhi saachaa aape bhanni gha(rr)aaidaa ||2||

ਪਰਮਾਤਮਾ ਆਪ ਹੀ ਸਾਰੇ ਜੀਵਾਂ ਨੂੰ ਵਖ ਵਖ ਕਿਸਮ ਦੇ ਬਣਾਂਦਾ ਹੈ, ਆਪ ਹੀ ਨਾਸ ਕਰ ਕੇ ਆਪ ਹੀ ਪੈਦਾ ਕਰਦਾ ਹੈ ॥੨॥

हे परम-सत्य ! तूं स्वयं सवको अलग-अलग करता और स्वयं ही तोड़ता-बनाता है॥ २॥

The True Lord Himself makes all distinctions; He Himself breaks and builds. ||2||

Guru Amardas ji / Raag Maru / Solhe / Guru Granth Sahib ji - Ang 1061

ਬਾਜੀਗਰਿ ਇਕ ਬਾਜੀ ਪਾਈ ॥

बाजीगरि इक बाजी पाई ॥

Baajeegari ik baajee paaee ||

(ਪ੍ਰਭੂ-) ਬਾਜੀਗਰ ਨੇ (ਇਹ ਜਗਤ) ਇਕ ਤਮਾਸ਼ਾ ਰਚਿਆ ਹੋਇਆ ਹੈ ।

बाजीगर परमेश्वर ने एक लीला रची है,"

The Juggler has staged His juggling show.

Guru Amardas ji / Raag Maru / Solhe / Guru Granth Sahib ji - Ang 1061

ਪੂਰੇ ਗੁਰ ਤੇ ਨਦਰੀ ਆਈ ॥

पूरे गुर ते नदरी आई ॥

Poore gur te nadaree aaee ||

ਜਿਸ ਮਨੁੱਖ ਨੂੰ ਪੂਰੇ ਗੁਰੂ ਪਾਸੋਂ ਇਹ ਸਮਝ ਆ ਗਈ,

जिस मनुष्य को पूर्ण गुरु से यह लीला नजर आ गई है,"

Through the Perfect Guru, one comes to behold it.

Guru Amardas ji / Raag Maru / Solhe / Guru Granth Sahib ji - Ang 1061

ਸਦਾ ਅਲਿਪਤੁ ਰਹੈ ਗੁਰ ਸਬਦੀ ਸਾਚੇ ਸਿਉ ਚਿਤੁ ਲਾਇਦਾ ॥੩॥

सदा अलिपतु रहै गुर सबदी साचे सिउ चितु लाइदा ॥३॥

Sadaa alipatu rahai gur sabadee saache siu chitu laaidaa ||3||

ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਇਸ ਜਗਤ-ਤਮਾਸ਼ੇ ਵਿਚ) ਨਿਰਲੇਪ ਰਹਿੰਦਾ ਹੈ, ਉਹ ਮਨੁੱਖ ਸਦਾ-ਥਿਰ ਪਰਮਾਤਮਾ ਨਾਲ ਆਪਣਾ ਮਨ ਜੋੜੀ ਰੱਖਦਾ ਹੈ ॥੩॥

वह सदैव निर्लिप्त रहता है और गुरु के उपदेश द्वारा सत्य में ही मन लगाता है। ३॥

One who remains forever detached in the Word of the Guru's Shabad - his consciousness is attuned to the True Lord. ||3||

Guru Amardas ji / Raag Maru / Solhe / Guru Granth Sahib ji - Ang 1061

ਬਾਜਹਿ ਬਾਜੇ ਧੁਨਿ ਆਕਾਰਾ ॥

बाजहि बाजे धुनि आकारा ॥

Baajahi baaje dhuni aakaaraa ||

ਇਹ ਸਾਰੇ ਦਿੱਸ ਰਹੇ ਸਰੀਰ (ਮਿੱਠੀ ਸੁਰ) ਨਾਲ (ਮਾਨੋ) ਵਾਜੇ ਵੱਜ ਰਹੇ ਹਨ ।

मानव-शरीर में भिन्न-भिन्न ध्वनियों वाले बाजे बज रहे हैं और

The musical instruments of the body vibrate and resound.

Guru Amardas ji / Raag Maru / Solhe / Guru Granth Sahib ji - Ang 1061

ਆਪਿ ਵਜਾਏ ਵਜਾਵਣਹਾਰਾ ॥

आपि वजाए वजावणहारा ॥

Aapi vajaae vajaava(nn)ahaaraa ||

ਵਜਾਣ ਦੀ ਸਮਰਥਾ ਵਾਲਾ ਪ੍ਰਭੂ ਆਪ ਹੀ ਇਹ (ਸਰੀਰ-) ਵਾਜੇ ਵਜਾ ਰਿਹਾ ਹੈ ।

बजाने वाला प्रभु स्वयं ही बजा रहा है।

The Player Himself plays them.

Guru Amardas ji / Raag Maru / Solhe / Guru Granth Sahib ji - Ang 1061

ਘਟਿ ਘਟਿ ਪਉਣੁ ਵਹੈ ਇਕ ਰੰਗੀ ਮਿਲਿ ਪਵਣੈ ਸਭ ਵਜਾਇਦਾ ॥੪॥

घटि घटि पउणु वहै इक रंगी मिलि पवणै सभ वजाइदा ॥४॥

Ghati ghati pau(nn)u vahai ik ranggee mili pava(nn)ai sabh vajaaidaa ||4||

ਹਰੇਕ ਸਰੀਰ ਵਿਚ ਉਸ ਸਦਾ ਇਕ-ਰੰਗ ਰਹਿਣ ਵਾਲੇ ਪਰਮਾਤਮਾ ਦਾ ਬਣਾਇਆ ਹੋਇਆ ਸੁਆਸ ਚੱਲ ਰਿਹਾ ਹੈ, (ਉਸ ਆਪਣੇ ਪੈਦਾ ਕੀਤੇ) ਪਉਣ ਵਿਚ ਮਿਲ ਕੇ ਪਰਮਾਤਮਾ ਇਹ ਸਾਰੇ ਵਾਜੇ ਵਜਾ ਰਿਹਾ ਹੈ ॥੪॥

सब शरीरों में प्राण वायु चल रहा है और प्रभु प्राण वायु से मिलाकर यह सब बाजे बजा रहा है॥ ४॥

The breath flows equally through the hearts of each and every being. Receiving the breath, all the instruments sing. ||4||

Guru Amardas ji / Raag Maru / Solhe / Guru Granth Sahib ji - Ang 1061

Download SGGS PDF Daily Updates ADVERTISE HERE