ANG 1059, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਗੁਰਮੁਖਿ ਹੋਵੈ ਸੁ ਸੋਝੀ ਪਾਏ ॥

गुरमुखि होवै सु सोझी पाए ॥

Guramukhi hovai su sojhee paae ||

ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰ ਲੈਂਦਾ ਹੈ,

जो गुरुमुख होता ज्ञान प्राप्त हो जाता है।

One who becomes Gurmukh understands.

Guru Amardas ji / Raag Maru / Solhe / Guru Granth Sahib ji - Ang 1059

ਹਉਮੈ ਮਾਇਆ ਭਰਮੁ ਗਵਾਏ ॥

हउमै माइआ भरमु गवाए ॥

Haumai maaiaa bharamu gavaae ||

ਉਹ ਆਪਣੇ ਅੰਦਰੋਂ ਹਉਮੈ ਅਤੇ ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦਾ ਹੈ ।

वह मन में से अभिमान, माया एवं भ्रम को दूर कर देता है।

He rids himself of egotism, Maya and doubt.

Guru Amardas ji / Raag Maru / Solhe / Guru Granth Sahib ji - Ang 1059

ਗੁਰ ਕੀ ਪਉੜੀ ਊਤਮ ਊਚੀ ਦਰਿ ਸਚੈ ਹਰਿ ਗੁਣ ਗਾਇਦਾ ॥੭॥

गुर की पउड़ी ऊतम ऊची दरि सचै हरि गुण गाइदा ॥७॥

Gur kee pau(rr)ee utam uchee dari sachai hari gu(nn) gaaidaa ||7||

ਉਹ ਮਨੁੱਖ ਪ੍ਰਭੂ-ਚਰਨਾਂ ਵਿਚ ਸੁਰਤ ਜੋੜ ਕੇ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ । ਇਹੀ ਹੈ ਗੁਰੂ ਦੀ (ਦੱਸੀ ਹੋਈ) ਉੱਚੀ ਤੇ ਉੱਤਮ ਪੌੜੀ (ਜਿਸ ਦੀ ਰਾਹੀਂ ਮਨੁੱਖ ਉੱਚੇ ਆਤਮਕ ਮੰਡਲਾਂ ਵਿਚ ਚੜ੍ਹ ਕੇ ਪ੍ਰਭੂ ਨੂੰ ਜਾ ਮਿਲਦਾ ਹੈ) ॥੭॥

गुरु रूपी सीढ़ी सबसे ऊँची एवं श्रेष्ठ है और गुरु सत्य के दर पर प्रभु के गुण गाता रहता है॥७॥

He ascends the sublime, exalted ladder of the Guru, and he sings the Glorious Praises of the Lord at His True Door. ||7||

Guru Amardas ji / Raag Maru / Solhe / Guru Granth Sahib ji - Ang 1059

ਗੁਰਮੁਖਿ ਸਚੁ ਸੰਜਮੁ ਕਰਣੀ ਸਾਰੁ ॥

गुरमुखि सचु संजमु करणी सारु ॥

Guramukhi sachu sanjjamu kara(nn)ee saaru ||

ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਸਦਾ-ਥਿਰ ਹਰਿ-ਨਾਮ ਸਿਮਰਦਾ ਹੈ-ਇਹੀ ਹੈ ਉਸ ਦਾ ਕਰਨ-ਜੋਗ ਕੰਮ, ਇਹੀ ਹੈ ਉਸ ਦੇ ਵਾਸਤੇ (ਵਿਕਾਰਾਂ ਤੋਂ ਬਚਣ ਲਈ) ਵਧੀਆ ਜੀਵਨ-ਜੁਗਤਿ ।

गुरमुख वह सत्य एवं संयम वाला जीवन-आचरण अपनाता है और

The Gurmukh practices true self-control, and acts in excellence.

Guru Amardas ji / Raag Maru / Solhe / Guru Granth Sahib ji - Ang 1059

ਗੁਰਮੁਖਿ ਪਾਏ ਮੋਖ ਦੁਆਰੁ ॥

गुरमुखि पाए मोख दुआरु ॥

Guramukhi paae mokh duaaru ||

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਵਿਕਾਰਾਂ ਤੋਂ) ਖ਼ਲਾਸੀ ਪਾਣ ਵਾਲਾ (ਇਹ) ਦਰਵਾਜ਼ਾ ਲੱਭ ਲੈਂਦਾ ਹੈ ।

उसे मोक्ष-द्वार प्राप्त हो जाता है

The Gurmukh obtains the gate of salvation.

Guru Amardas ji / Raag Maru / Solhe / Guru Granth Sahib ji - Ang 1059

ਭਾਇ ਭਗਤਿ ਸਦਾ ਰੰਗਿ ਰਾਤਾ ਆਪੁ ਗਵਾਇ ਸਮਾਇਦਾ ॥੮॥

भाइ भगति सदा रंगि राता आपु गवाइ समाइदा ॥८॥

Bhaai bhagati sadaa ranggi raataa aapu gavaai samaaidaa ||8||

ਗੁਰੂ ਦੀ ਸਰਨ ਰਹਿਣ ਵਾਲਾ ਮਨੁੱਖ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਦੀ ਭਗਤੀ ਵਿਚ ਪ੍ਰਭੂ ਦੇ ਨਾਮ-ਰੰਗ ਵਿਚ ਸਦਾ ਰੰਗਿਆ ਰਹਿੰਦਾ ਹੈ, ਉਹ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਕੇ ਪ੍ਰਭੂ ਵਿਚ ਸਮਾਇਆ ਰਹਿੰਦਾ ਹੈ ॥੮॥

प्रेम-भक्ति के रंग में सदा लीन रहता है और अहम् को मिटाकर सत्य में समाहित हो जाता है॥८॥

Through loving devotion, he remains forever imbued with the Lord's Love; eradicating self-conceit, he merges in the Lord. ||8||

Guru Amardas ji / Raag Maru / Solhe / Guru Granth Sahib ji - Ang 1059

ਗੁਰਮੁਖਿ ਹੋਵੈ ਮਨੁ ਖੋਜਿ ਸੁਣਾਏ ॥

गुरमुखि होवै मनु खोजि सुणाए ॥

Guramukhi hovai manu khoji su(nn)aae ||

ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ (ਆਪਣੇ) ਮਨ ਨੂੰ ਖੋਜ ਕੇ (ਇਹ ਨਿਸ਼ਚਾ ਬਣਾਂਦਾ ਹੈ, ਤੇ ਹੋਰਨਾਂ ਨੂੰ ਭੀ ਇਹ) ਸੁਣਾਂਦਾ ਹੈ,

जो गुरुमुख होता है, वह मन को खोजकर नाम के बारे में दूसरों को सुनाता है।

One who becomes Gurmukh examines his own mind, and instructs others.

Guru Amardas ji / Raag Maru / Solhe / Guru Granth Sahib ji - Ang 1059

ਸਚੈ ਨਾਮਿ ਸਦਾ ਲਿਵ ਲਾਏ ॥

सचै नामि सदा लिव लाए ॥

Sachai naami sadaa liv laae ||

ਉਹ ਸਦਾ-ਥਿਰ ਹਰਿ-ਨਾਮ ਵਿਚ ਸਦਾ ਆਪਣੀ ਸੁਰਤ ਜੋੜੀ ਰੱਖੋ,

वह सदा ही सत्य नाम में लगन लगाता है।

He is lovingly attuned to the True Name forever.

Guru Amardas ji / Raag Maru / Solhe / Guru Granth Sahib ji - Ang 1059

ਜੋ ਤਿਸੁ ਭਾਵੈ ਸੋਈ ਕਰਸੀ ਜੋ ਸਚੇ ਮਨਿ ਭਾਇਦਾ ॥੯॥

जो तिसु भावै सोई करसी जो सचे मनि भाइदा ॥९॥

Jo tisu bhaavai soee karasee jo sache mani bhaaidaa ||9||

ਜੋ ਕੁਝ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹੀ ਕੁਝ ਉਹ ਕਰਦਾ ਹੈ, (ਜਗਤ ਵਿਚ ਉਹੀ ਕੁਝ ਉਹ ਹੈ) ਜੋ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਮਨ ਵਿਚ ਭਾ ਜਾਂਦਾ ਹੈ ॥੯॥

जो परमात्मा को मंजूर है, वह वही करता है और जो सच्चे के मन को अच्छा लगता है॥ ९॥

They act in harmony with the Mind of the True Lord. ||9||

Guru Amardas ji / Raag Maru / Solhe / Guru Granth Sahib ji - Ang 1059

ਜਾ ਤਿਸੁ ਭਾਵੈ ਸਤਿਗੁਰੂ ਮਿਲਾਏ ॥

जा तिसु भावै सतिगुरू मिलाए ॥

Jaa tisu bhaavai satiguroo milaae ||

(ਗੁਰਮੁਖਿ ਮਨੁੱਖ ਹੋਰਨਾਂ ਨੂੰ ਭੀ ਇਹੀ ਸੁਣਾਂਦਾ ਹੈ ਕਿ) ਜਦੋਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਤਦੋਂ ਉਹ ਮਨੁੱਖ ਨੂੰ ਗੁਰੂ ਮਿਲਾਂਦਾ ਹੈ,

यदि उसे स्वीकार हो तो वह सतगुरु से मिला देता है।

As it pleases His Will, He unites us with the True Guru.

Guru Amardas ji / Raag Maru / Solhe / Guru Granth Sahib ji - Ang 1059

ਜਾ ਤਿਸੁ ਭਾਵੈ ਤਾ ਮੰਨਿ ਵਸਾਏ ॥

जा तिसु भावै ता मंनि वसाए ॥

Jaa tisu bhaavai taa manni vasaae ||

ਜਦੋਂ ਉਸ ਦੀ ਰਜ਼ਾ ਹੁੰਦੀ ਹੈ ਤਦੋਂ ਉਸ ਦੇ ਮਨ ਵਿਚ (ਆਪਣਾ ਨਾਮ) ਵਸਾਂਦਾ ਹੈ ।

यदि उसे उपयुक्त लगे तो मन में नाम बसा देता है।

As it pleases His Will, He comes to dwell within the mind.

Guru Amardas ji / Raag Maru / Solhe / Guru Granth Sahib ji - Ang 1059

ਆਪਣੈ ਭਾਣੈ ਸਦਾ ਰੰਗਿ ਰਾਤਾ ਭਾਣੈ ਮੰਨਿ ਵਸਾਇਦਾ ॥੧੦॥

आपणै भाणै सदा रंगि राता भाणै मंनि वसाइदा ॥१०॥

Aapa(nn)ai bhaa(nn)ai sadaa ranggi raataa bhaa(nn)ai manni vasaaidaa ||10||

ਜਿਸ ਮਨੁੱਖ ਨੂੰ ਪਰਮਾਤਮਾ ਆਪਣੀ ਰਜ਼ਾ ਵਿਚ ਰੱਖਦਾ ਹੈ, ਉਹ ਮਨੁੱਖ ਸਦਾ ਉਸ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ । (ਗੁਰਮੁਖ ਇਹ ਯਕੀਨ ਬਣਾਂਦਾ ਹੈ ਕਿ) ਪ੍ਰਭੂ ਆਪਣੀ ਰਜ਼ਾ ਅਨੁਸਾਰ ਹੀ (ਆਪਣਾ ਨਾਮ) ਮਨੁੱਖ ਦੇ ਮਨ ਵਿਚ ਵਸਾਂਦਾ ਹੈ ॥੧੦॥

वह स्वेच्छा में सदा ही रंग में लीन रहता है और स्वेच्छा से मन में आ बसता है॥ १०॥

As it pleases His Will, He imbues us with His Love; as it pleases His Will, He comes to dwell in the mind. ||10||

Guru Amardas ji / Raag Maru / Solhe / Guru Granth Sahib ji - Ang 1059

ਮਨਹਠਿ ਕਰਮ ਕਰੇ ਸੋ ਛੀਜੈ ॥

मनहठि करम करे सो छीजै ॥

Manahathi karam kare so chheejai ||

ਜਿਹੜਾ ਮਨੁੱਖ ਮਨ ਦੇ ਹਠ ਨਾਲ (ਹੀ ਮਿਥੇ ਹੋਏ ਧਾਰਮਿਕ) ਕਰਮ ਕਰਦਾ ਹੈ ਉਹ (ਆਤਮਕ ਜੀਵਨ ਵਲੋਂ) ਕਮਜ਼ੋਰ ਹੁੰਦਾ ਜਾਂਦਾ ਹੈ ।

जो व्यक्ति मन के हठ से कर्म करता है, वह बर्बाद हो जाता है।

Those who act stubborn-mindedly are destroyed.

Guru Amardas ji / Raag Maru / Solhe / Guru Granth Sahib ji - Ang 1059

ਬਹੁਤੇ ਭੇਖ ਕਰੇ ਨਹੀ ਭੀਜੈ ॥

बहुते भेख करे नही भीजै ॥

Bahute bhekh kare nahee bheejai ||

(ਅਜਿਹਾ ਮਨੁੱਖ) ਧਾਰਮਿਕ ਪਹਿਰਾਵੇ ਤਾਂ ਬਥੇਰੇ ਕਰਦਾ ਹੈ, ਪਰ (ਇਸ ਤਰ੍ਹਾਂ ਉਸ ਦਾ ਮਨ ਪ੍ਰਭੂ ਦੇ ਪਿਆਰ ਵਿਚ) ਭਿੱਜਦਾ ਨਹੀਂ ਹੈ ।

नेक दिखावे करने से भी उसका मन प्रभु-रंग में नहीं भीगता।

Wearing all sorts of religious robes, they do not please the Lord.

Guru Amardas ji / Raag Maru / Solhe / Guru Granth Sahib ji - Ang 1059

ਬਿਖਿਆ ਰਾਤੇ ਦੁਖੁ ਕਮਾਵਹਿ ਦੁਖੇ ਦੁਖਿ ਸਮਾਇਦਾ ॥੧੧॥

बिखिआ राते दुखु कमावहि दुखे दुखि समाइदा ॥११॥

Bikhiaa raate dukhu kamaavahi dukhe dukhi samaaidaa ||11||

ਮਾਇਆ ਦੇ ਮੋਹ ਵਿਚ ਮਸਤ ਮਨੁੱਖ (ਜਿਹੜੇ ਭੀ ਕਰਮ ਕਰਨ, ਉਹ ਉਹਨਾਂ ਵਿਚੋਂ) ਦੁੱਖ (ਹੀ) ਖੱਟਦੇ ਹਨ । (ਮਾਇਆ ਦੇ ਮੋਹ ਦੇ ਕਾਰਨ ਮਨੁੱਖ) ਹਰ ਵੇਲੇ ਦੁੱਖ ਵਿਚ ਹੀ ਫਸਿਆ ਰਹਿੰਦਾ ਹੈ ॥੧੧॥

वह विषय-विकारों में लीन रहकर दुख ही भोगता है और दुखों में ही समा जाता है॥ ११॥

Tinged by corruption, they earn only pain; they are immersed in pain. ||11||

Guru Amardas ji / Raag Maru / Solhe / Guru Granth Sahib ji - Ang 1059

ਗੁਰਮੁਖਿ ਹੋਵੈ ਸੁ ਸੁਖੁ ਕਮਾਏ ॥

गुरमुखि होवै सु सुखु कमाए ॥

Guramukhi hovai su sukhu kamaae ||

ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਆਪਣੇ ਉੱਦਮਾਂ ਦੀ ਰਾਹੀਂ) ਆਤਮਕ ਆਨੰਦ ਖੱਟਦਾ ਹੈ,

जो गुरुमुख होता है, वह सुख ही हासिल करता है और

One who becomes Gurmukh earns peace.

Guru Amardas ji / Raag Maru / Solhe / Guru Granth Sahib ji - Ang 1059

ਮਰਣ ਜੀਵਣ ਕੀ ਸੋਝੀ ਪਾਏ ॥

मरण जीवण की सोझी पाए ॥

Mara(nn) jeeva(nn) kee sojhee paae ||

ਉਹ ਮਨੁੱਖ ਇਹ ਸਮਝ ਲੈਂਦਾ ਹੈ ਕਿ ਆਤਮਕ ਮੌਤ ਕੀਹ ਹੈ ਤੇ ਆਤਮਕ ਜੀਵਨ ਕੀਹ ਹੈ ।

उसे जीवन-मृत्यु का ज्ञान हो जाता है।

He comes to understand death and birth.

Guru Amardas ji / Raag Maru / Solhe / Guru Granth Sahib ji - Ang 1059

ਮਰਣੁ ਜੀਵਣੁ ਜੋ ਸਮ ਕਰਿ ਜਾਣੈ ਸੋ ਮੇਰੇ ਪ੍ਰਭ ਭਾਇਦਾ ॥੧੨॥

मरणु जीवणु जो सम करि जाणै सो मेरे प्रभ भाइदा ॥१२॥

Mara(nn)u jeeva(nn)u jo sam kari jaa(nn)ai so mere prbh bhaaidaa ||12||

ਜਿਹੜਾ ਮਨੁੱਖ ਮੌਤ ਅਤੇ ਜੀਵਨ ਨੂੰ (ਪਰਮਾਤਮਾ ਦੀ ਰਜ਼ਾ ਵਿਚ ਵਰਤਦਾ ਵੇਖ ਕੇ) ਇਕੋ ਜਿਹਾ ਸਮਝਦਾ ਹੈ (ਨਾਹ ਜੀਵਨ ਦੀ ਲਾਲਸਾ, ਨਾਹ ਮੌਤ ਤੋਂ ਡਰ), ਉਹ ਮਨੁੱਖ ਮੇਰੇ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ॥੧੨॥

जो जीवन-मृत्यु को बराबर समझता , वही जीव मेरे प्रभु को अच्छा लगता है॥ १२॥

One who looks alike upon death and birth, is pleasing to my God. ||12||

Guru Amardas ji / Raag Maru / Solhe / Guru Granth Sahib ji - Ang 1059

ਗੁਰਮੁਖਿ ਮਰਹਿ ਸੁ ਹਹਿ ਪਰਵਾਣੁ ॥

गुरमुखि मरहि सु हहि परवाणु ॥

Guramukhi marahi su hahi paravaa(nn)u ||

ਗੁਰੂ ਦੇ ਸਨਮੁਖ ਹੋ ਕੇ ਜਿਹੜੇ ਮਨੁੱਖ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਦੇ ਹਨ, ਉਹ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ । ਉਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੁੰਦੇ ਹਨ (ਉਹ ਜੰਮਣ ਮਰਨ ਨੂੰ ਪਰਮਾਤਮਾ ਦਾ ਹੁਕਮ ਸਮਝਦੇ ਹਨ) ।

जो गुरुमुख बनकर मृत्यु को प्राप्त होता है, वही ईश्वर को परवान होता है।

The Gurmukh, while remaining dead, is respected and approved.

Guru Amardas ji / Raag Maru / Solhe / Guru Granth Sahib ji - Ang 1059

ਆਵਣ ਜਾਣਾ ਸਬਦੁ ਪਛਾਣੁ ॥

आवण जाणा सबदु पछाणु ॥

Aava(nn) jaa(nn)aa sabadu pachhaa(nn)u ||

ਹੇ ਭਾਈ! ਤੂੰ ਭੀ ਜੰਮਣ ਮਰਨ ਨੂੰ ਪ੍ਰਭੂ ਦਾ ਹੁਕਮ ਹੀ ਸਮਝ ।

वह जन्म एवं मृत्यु को भी ईश्वर का हुक्म ही मानता है।

He realizes that coming and going are according to God's Will.

Guru Amardas ji / Raag Maru / Solhe / Guru Granth Sahib ji - Ang 1059

ਮਰੈ ਨ ਜੰਮੈ ਨਾ ਦੁਖੁ ਪਾਏ ਮਨ ਹੀ ਮਨਹਿ ਸਮਾਇਦਾ ॥੧੩॥

मरै न जमै ना दुखु पाए मन ही मनहि समाइदा ॥१३॥

Marai na jammai naa dukhu paae man hee manahi samaaidaa ||13||

(ਜਿਹੜਾ ਮਨੁੱਖ ਇਉਂ ਯਕੀਨ ਬਣਾਂਦਾ ਹੈ) ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ (ਇਹ) ਦੁੱਖ ਨਹੀਂ ਪਾਂਦਾ, ਉਹ (ਬਾਹਰ ਭਟਕਣ ਦੇ ਥਾਂ) ਸਦਾ ਹੀ ਅੰਤਰ ਆਤਮੇ ਟਿਕਿਆ ਰਹਿੰਦਾ ਹੈ ॥੧੩॥

वह न ही मरता है, न ही जन्म लेता है, न ही दुख प्राप्त करता है, अपितु उसकी ज्योति परम-ज्योति में विलीन हो जाती है॥ १३॥

He does not die, he is not reborn, and he does not suffer in pain; his mind merges in the Mind of God. ||13||

Guru Amardas ji / Raag Maru / Solhe / Guru Granth Sahib ji - Ang 1059

ਸੇ ਵਡਭਾਗੀ ਜਿਨੀ ਸਤਿਗੁਰੁ ਪਾਇਆ ॥

से वडभागी जिनी सतिगुरु पाइआ ॥

Se vadabhaagee jinee satiguru paaiaa ||

ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਗੁਰੂ ਮਿਲ ਪਿਆ ।

वही खुशकिस्मत हैं, जिन्होंने सच्चे गुरु को पाया है।

Very fortunate are those who find the True Guru.

Guru Amardas ji / Raag Maru / Solhe / Guru Granth Sahib ji - Ang 1059

ਹਉਮੈ ਵਿਚਹੁ ਮੋਹੁ ਚੁਕਾਇਆ ॥

हउमै विचहु मोहु चुकाइआ ॥

Haumai vichahu mohu chukaaiaa ||

ਉਹ ਆਪਣੇ ਅੰਦਰੋਂ ਹਉਮੈ ਅਤੇ ਮਾਇਆ ਦਾ ਮੋਹ ਦੂਰ ਕਰ ਲੈਂਦੇ ਹਨ ।

उन्होंने मन में से अभिमान एवं मोह को दूर कर दिया है।

They eradicate egotism and attachment from within.

Guru Amardas ji / Raag Maru / Solhe / Guru Granth Sahib ji - Ang 1059

ਮਨੁ ਨਿਰਮਲੁ ਫਿਰਿ ਮੈਲੁ ਨ ਲਾਗੈ ਦਰਿ ਸਚੈ ਸੋਭਾ ਪਾਇਦਾ ॥੧੪॥

मनु निरमलु फिरि मैलु न लागै दरि सचै सोभा पाइदा ॥१४॥

Manu niramalu phiri mailu na laagai dari sachai sobhaa paaidaa ||14||

ਜਿਸ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਹੈ, ਜਿਸ ਦੇ ਮਨ ਨੂੰ ਮੁੜ ਵਿਕਾਰਾਂ ਦੀ ਮੈਲ ਨਹੀਂ ਲੱਗਦੀ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਆਦਰ ਪਾਂਦਾ ਹੈ ॥੧੪॥

उनका मन निर्मल हो जाता है, फिर उन्हें अहम् की मैल नहीं लगती और वे सच्चे द्वार पर ही शोभा प्राप्त करते हैं॥ १४॥

Their minds are immaculate, and they are never again stained with filth. They are honored at the Door of the True Court. ||14||

Guru Amardas ji / Raag Maru / Solhe / Guru Granth Sahib ji - Ang 1059

ਆਪੇ ਕਰੇ ਕਰਾਏ ਆਪੇ ॥

आपे करे कराए आपे ॥

Aape kare karaae aape ||

ਪ੍ਰਭੂ ਆਪ ਹੀ (ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ ।

करने एवं करवाने वाला स्वयं ईश्वर ही है।

He Himself acts, and inspires all to act.

Guru Amardas ji / Raag Maru / Solhe / Guru Granth Sahib ji - Ang 1059

ਆਪੇ ਵੇਖੈ ਥਾਪਿ ਉਥਾਪੇ ॥

आपे वेखै थापि उथापे ॥

Aape vekhai thaapi uthaape ||

ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਆਪ ਹੀ ਪੈਦਾ ਕਰ ਕੇ ਨਾਸ ਕਰਦਾ ਹੈ ।

वह स्वयं ही देखभाल करता और बनाकर मिटा भी देता है।

He Himself watches over all; He establishes and disestablishes.

Guru Amardas ji / Raag Maru / Solhe / Guru Granth Sahib ji - Ang 1059

ਗੁਰਮੁਖਿ ਸੇਵਾ ਮੇਰੇ ਪ੍ਰਭ ਭਾਵੈ ਸਚੁ ਸੁਣਿ ਲੇਖੈ ਪਾਇਦਾ ॥੧੫॥

गुरमुखि सेवा मेरे प्रभ भावै सचु सुणि लेखै पाइदा ॥१५॥

Guramukhi sevaa mere prbh bhaavai sachu su(nn)i lekhai paaidaa ||15||

ਗੁਰੂ ਦੇ ਸਨਮੁਖ ਹੋ ਕੇ ਕੀਤੀ ਹੋਈ ਸੇਵਾ-ਭਗਤੀ ਪ੍ਰਭੂ ਨੂੰ ਪਿਆਰੀ ਲੱਗਦੀ ਹੈ, (ਜੀਵ ਪਾਸੋਂ) ਹਰਿ-ਨਾਮ ਦਾ ਸਿਮਰਨ ਸੁਣ ਕੇ ਪਰਮਾਤਮਾ (ਉਸ ਦੀ ਇਹ ਮਿਹਨਤ ਪਰਵਾਨ ਕਰਦਾ ਹੈ ॥੧੫॥

गुरुमुख की सेवा ही मेरे प्रभु को अच्छी लगती है और वह सत्य को सुनकर ही उसे परवान कर लेता है॥ १५॥

The service of the Gurmukh is pleasing to my God; one who listens to the Truth is approved. ||15||

Guru Amardas ji / Raag Maru / Solhe / Guru Granth Sahib ji - Ang 1059

ਗੁਰਮੁਖਿ ਸਚੋ ਸਚੁ ਕਮਾਵੈ ॥

गुरमुखि सचो सचु कमावै ॥

Guramukhi sacho sachu kamaavai ||

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਦਾ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ ।

गुरुमुख सच्चा जीवन-आचरण अपनाता है,"

The Gurmukh practices Truth, and only Truth.

Guru Amardas ji / Raag Maru / Solhe / Guru Granth Sahib ji - Ang 1059

ਗੁਰਮੁਖਿ ਨਿਰਮਲੁ ਮੈਲੁ ਨ ਲਾਵੈ ॥

गुरमुखि निरमलु मैलु न लावै ॥

Guramukhi niramalu mailu na laavai ||

ਉਸ ਦਾ ਮਨ ਪਵਿਤਰ ਹੋ ਜਾਂਦਾ ਹੈ, ਉਸ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ ।

वह निर्मल ही रहता है और उसके मन को कोई मैल नहीं लगती।

The Gurmukh is immaculate; no filth attaches to him.

Guru Amardas ji / Raag Maru / Solhe / Guru Granth Sahib ji - Ang 1059

ਨਾਨਕ ਨਾਮਿ ਰਤੇ ਵੀਚਾਰੀ ਨਾਮੇ ਨਾਮਿ ਸਮਾਇਦਾ ॥੧੬॥੧॥੧੫॥

नानक नामि रते वीचारी नामे नामि समाइदा ॥१६॥१॥१५॥

Naanak naami rate veechaaree naame naami samaaidaa ||16||1||15||

ਹੇ ਨਾਨਕ! ਜਿਹੜੇ ਮਨੁੱਖ ਹਰਿ-ਨਾਮ ਵਿਚ ਮਸਤ ਰਹਿੰਦੇ ਹਨ, ਉਹ ਆਤਮਕ ਜੀਵਨ ਦੀ ਸੂਝ ਵਾਲੇ ਹੋ ਜਾਂਦੇ ਹਨ । (ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ) ਸਦਾ ਹਰਿ-ਨਾਮ ਵਿਚ ਹੀ ਲੀਨ ਰਹਿੰਦਾ ਹੈ ॥੧੬॥੧॥੧੫॥

हे नानक ! हरि-नाम में रत चिंतनशील प्रभु-नाम में ही विलीन हो जाता है॥१६॥१॥१५॥

O Nanak, those who contemplate the Naam are imbued with it. They merge in the Naam, the Name of the Lord. ||16||1||15||

Guru Amardas ji / Raag Maru / Solhe / Guru Granth Sahib ji - Ang 1059

ਮਾਰੂ ਮਹਲਾ ੩ ॥

मारू महला ३ ॥

Maaroo mahalaa 3 ||

मारू महला ३॥

Maaroo, Third Mehl:

Guru Amardas ji / Raag Maru / Solhe / Guru Granth Sahib ji - Ang 1059

ਆਪੇ ਸ੍ਰਿਸਟਿ ਹੁਕਮਿ ਸਭ ਸਾਜੀ ॥

आपे स्रिसटि हुकमि सभ साजी ॥

Aape srisati hukami sabh saajee ||

ਪਰਮਾਤਮਾ ਨੇ ਆਪ ਹੀ ਇਹ ਸਾਰੀ ਸ੍ਰਿਸ਼ਟੀ ਆਪਣੇ ਹੁਕਮ ਨਾਲ ਪੈਦਾ ਕੀਤੀ ਹੋਈ ਹੈ ।

ईश्वर ने स्वयं ही अपने हुक्म से समूची सृष्टि का निर्माण किया है और

He Himself fashioned the Universe, through the Hukam of His Command.

Guru Amardas ji / Raag Maru / Solhe / Guru Granth Sahib ji - Ang 1059

ਆਪੇ ਥਾਪਿ ਉਥਾਪਿ ਨਿਵਾਜੀ ॥

आपे थापि उथापि निवाजी ॥

Aape thaapi uthaapi nivaajee ||

ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ (ਆਪ ਹੀ) ਨਾਸ ਕਰਦਾ ਹੈ (ਆਪ ਹੀ ਜੀਵਾਂ ਉਤੇ) ਮਿਹਰ ਕਰਦਾ ਹੈ ।

स्वयं ही सब बनाया एवं नष्ट किया है।

He Himself establishes and disestablishes, and embellishes with grace.

Guru Amardas ji / Raag Maru / Solhe / Guru Granth Sahib ji - Ang 1059

ਆਪੇ ਨਿਆਉ ਕਰੇ ਸਭੁ ਸਾਚਾ ਸਾਚੇ ਸਾਚਿ ਮਿਲਾਇਦਾ ॥੧॥

आपे निआउ करे सभु साचा साचे साचि मिलाइदा ॥१॥

Aape niaau kare sabhu saachaa saache saachi milaaidaa ||1||

ਪ੍ਰਭੂ ਆਪ ਹੀ ਇਹ ਸਾਰਾ ਆਪਣਾ ਅਟੱਲ ਨਿਆਂ ਕਰਦਾ ਹੈ, ਆਪ ਹੀ (ਜੀਵ ਨੂੰ ਆਪਣੇ) ਸਦਾ-ਥਿਰ ਨਾਮ ਵਿਚ ਜੋੜੀ ਰੱਖਦਾ ਹੈ ॥੧॥

वह सत्यस्वरूप सबके साथ न्याय करता है और सत्यवादियों को सत्य से मिला देता है॥ १॥

The True Lord Himself administers all justice; through Truth, we merge in the True Lord. ||1||

Guru Amardas ji / Raag Maru / Solhe / Guru Granth Sahib ji - Ang 1059

ਕਾਇਆ ਕੋਟੁ ਹੈ ਆਕਾਰਾ ॥

काइआ कोटु है आकारा ॥

Kaaiaa kotu hai aakaaraa ||

(ਇਹ ਮਨੁੱਖਾ) ਸਰੀਰ (ਮਾਨੋ ਇਕ) ਕਿਲ੍ਹਾ ਹੈ, ਇਹ ਪਰਮਾਤਮਾ ਦਾ ਦਿੱਸਦਾ-ਸਰੂਪ ਹੈ,

यह शरीर किला आकार है,"

The body takes the form of a fortress.

Guru Amardas ji / Raag Maru / Solhe / Guru Granth Sahib ji - Ang 1059

ਮਾਇਆ ਮੋਹੁ ਪਸਰਿਆ ਪਾਸਾਰਾ ॥

माइआ मोहु पसरिआ पासारा ॥

Maaiaa mohu pasariaa paasaaraa ||

(ਪਰ ਜੇ ਇਸ ਵਿਚ) ਮਾਇਆ ਦਾ ਮੋਹ (ਹੀ ਪ੍ਰਬਲ ਹੈ, ਜੇ ਇਸ ਵਿਚ ਮਾਇਆ ਦੇ ਮੋਹ ਦਾ ਹੀ) ਖਿਲਾਰਾ ਖਿਲਰਿਆ ਹੋਇਆ ਹੈ,

जिसमें माया का मोह फैला हुआ है।

Emotional attachment to Maya has expanded throughout its expanse.

Guru Amardas ji / Raag Maru / Solhe / Guru Granth Sahib ji - Ang 1059

ਬਿਨੁ ਸਬਦੈ ਭਸਮੈ ਕੀ ਢੇਰੀ ਖੇਹੂ ਖੇਹ ਰਲਾਇਦਾ ॥੨॥

बिनु सबदै भसमै की ढेरी खेहू खेह रलाइदा ॥२॥

Binu sabadai bhasamai kee dheree khehoo kheh ralaaidaa ||2||

ਤਾਂ ਪ੍ਰਭੂ ਦੀ ਸਿਫ਼ਤ-ਸਾਲਾਹ ਤੋਂ ਬਿਨਾ (ਇਹ ਸਰੀਰ) ਸੁਆਹ ਦੀ ਢੇਰੀ ਹੀ ਹੈ, (ਮਨੁੱਖ ਹਰਿ-ਨਾਮ ਤੋਂ ਵਾਂਜਿਆ ਰਹਿ ਕੇ ਇਸ ਸਰੀਰ ਨੂੰ) ਮਿੱਟੀ-ਖੇਹ ਵਿਚ ਹੀ ਰੋਲ ਦੇਂਦਾ ਹੈ ॥੨॥

शब्द के बिना यह भस्म की ढेरी है और मिट्टी में ही मिल जाता है।॥ २॥

Without the Word of the Shabad, the body is reduced to a pile of ashes; in the end, dust mingles with dust. ||2||

Guru Amardas ji / Raag Maru / Solhe / Guru Granth Sahib ji - Ang 1059

ਕਾਇਆ ਕੰਚਨ ਕੋਟੁ ਅਪਾਰਾ ॥

काइआ कंचन कोटु अपारा ॥

Kaaiaa kancchan kotu apaaraa ||

ਉਹ (ਮਨੁੱਖਾ) ਸਰੀਰ ਬੇਅੰਤ ਪਰਮਾਤਮਾ ਦੇ ਰਹਿਣ ਵਾਸਤੇ (ਮਾਨੋ) ਸੋਨੇ ਦਾ ਕਿਲ੍ਹਾ ਹੈ,

यह कंचन शरीर अपार किला है,"

The body is the infinite fortress of gold;

Guru Amardas ji / Raag Maru / Solhe / Guru Granth Sahib ji - Ang 1059

ਜਿਸੁ ਵਿਚਿ ਰਵਿਆ ਸਬਦੁ ਅਪਾਰਾ ॥

जिसु विचि रविआ सबदु अपारा ॥

Jisu vichi raviaa sabadu apaaraa ||

ਜਿਸ ਸਰੀਰ ਵਿਚ ਬੇਅੰਤ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਹਰ ਵੇਲੇ ਮੌਜੂਦ ਹੈ ।

जिसमें अपार ब्रह्म-शब्द रमण कर रहा है।

It is permeated by the Infinite Word of the Shabad.

Guru Amardas ji / Raag Maru / Solhe / Guru Granth Sahib ji - Ang 1059

ਗੁਰਮੁਖਿ ਗਾਵੈ ਸਦਾ ਗੁਣ ਸਾਚੇ ਮਿਲਿ ਪ੍ਰੀਤਮ ਸੁਖੁ ਪਾਇਦਾ ॥੩॥

गुरमुखि गावै सदा गुण साचे मिलि प्रीतम सुखु पाइदा ॥३॥

Guramukhi gaavai sadaa gu(nn) saache mili preetam sukhu paaidaa ||3||

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਇਹ ਸਰੀਰ ਦੀ ਰਾਹੀਂ) ਸਦਾ-ਥਿਰ ਪਰਮਾਤਮਾ ਦੇ ਗੁਣ ਸਦਾ ਗਾਂਦਾ ਹੈ, ਉਹ ਪ੍ਰੀਤਮ ਪ੍ਰਭੂ ਨੂੰ ਮਿਲ ਕੇ ਆਤਮਕ ਆਨੰਦ ਮਾਣਦਾ ਹੈ ॥੩॥

गुरुमुख सदा सच्चे प्रभु के गुण गाता रहता है और अपने प्रियतम से मिलकर सुख हासिल करता है।३॥

The Gurmukh sings the Glorious Praises of the True Lord forever; meeting his Beloved, he finds peace. ||3||

Guru Amardas ji / Raag Maru / Solhe / Guru Granth Sahib ji - Ang 1059

ਕਾਇਆ ਹਰਿ ਮੰਦਰੁ ਹਰਿ ਆਪਿ ਸਵਾਰੇ ॥

काइआ हरि मंदरु हरि आपि सवारे ॥

Kaaiaa hari manddaru hari aapi savaare ||

ਇਹ ਮਨੁੱਖਾ ਸਰੀਰ ਪਰਮਾਤਮਾ ਦਾ (ਪਵਿੱਤਰ) ਘਰ ਹੈ, ਪਰਮਾਤਮਾ ਇਸ ਨੂੰ ਆਪ ਹੀ ਸੋਹਣਾ ਬਣਾਂਦਾ ਹੈ,

यह शरीर ही परमात्मा का मन्दिर है और वह स्वयं ही इसे सुन्दर बनाता है।

The body is the temple of the Lord; the Lord Himself embellishes it.

Guru Amardas ji / Raag Maru / Solhe / Guru Granth Sahib ji - Ang 1059

ਤਿਸੁ ਵਿਚਿ ਹਰਿ ਜੀਉ ਵਸੈ ਮੁਰਾਰੇ ॥

तिसु विचि हरि जीउ वसै मुरारे ॥

Tisu vichi hari jeeu vasai muraare ||

ਇਸ ਵਿਚ ਵਿਚਾਰ-ਦੈਂਤਾਂ ਦੇ ਮਾਰਨ ਵਾਲਾ ਪ੍ਰਭੂ ਆਪ ਵੱਸਦਾ ਹੈ ।

इस मन्दिर में परमात्मा ही रहता है।

The Dear Lord dwells within it.

Guru Amardas ji / Raag Maru / Solhe / Guru Granth Sahib ji - Ang 1059

ਗੁਰ ਕੈ ਸਬਦਿ ਵਣਜਨਿ ਵਾਪਾਰੀ ਨਦਰੀ ਆਪਿ ਮਿਲਾਇਦਾ ॥੪॥

गुर कै सबदि वणजनि वापारी नदरी आपि मिलाइदा ॥४॥

Gur kai sabadi va(nn)ajani vaapaaree nadaree aapi milaaidaa ||4||

ਜਿਹੜੇ ਜੀਵ-ਵਣਜਾਰੇ (ਇਸ ਸਰੀਰ ਵਿਚ) ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਦਾ ਵਣਜ ਕਰਦੇ ਹਨ, ਪ੍ਰਭੂ ਮਿਹਰ ਦੀ ਨਿਗਾਹ ਨਾਲ ਉਹਨਾਂ ਨੂੰ (ਆਪਣੇ ਨਾਲ) ਮਿਲਾ ਲੈਂਦਾ ਹੈ ॥੪॥

नाम के व्यापारी गुरु के शब्द द्वारा व्यापार करते हैं और प्रभु कृपा कर उन्हें मिला लेता है॥ ४॥

Through the Word of the Guru's Shabad, the merchants trade, and in His Grace, the Lord merges them with Himself. ||4||

Guru Amardas ji / Raag Maru / Solhe / Guru Granth Sahib ji - Ang 1059

ਸੋ ਸੂਚਾ ਜਿ ਕਰੋਧੁ ਨਿਵਾਰੇ ॥

सो सूचा जि करोधु निवारे ॥

So soochaa ji karodhu nivaare ||

ਜਿਹੜਾ ਮਨੁੱਖ (ਆਪਣੇ ਅੰਦਰੋਂ) ਕ੍ਰੋਧ ਦੂਰ ਕਰ ਲੈਂਦਾ ਹੈ, ਉਹ ਪਵਿੱਤਰ ਹਿਰਦੇ ਵਾਲਾ ਬਣ ਜਾਂਦਾ ਹੈ ।

वही शुद्ध है, जो अपने क्रोध को दूर कर देता है।

He alone is pure, who eradicates anger.

Guru Amardas ji / Raag Maru / Solhe / Guru Granth Sahib ji - Ang 1059

ਸਬਦੇ ਬੂਝੈ ਆਪੁ ਸਵਾਰੇ ॥

सबदे बूझै आपु सवारे ॥

Sabade boojhai aapu savaare ||

ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਤਮਕ ਜੀਵਨ ਨੂੰ) ਸਮਝ ਲੈਂਦਾ ਹੈ, ਤੇ, ਆਪਣੇ ਜੀਵਨ ਨੂੰ ਸੰਵਾਰ ਲੈਂਦਾ ਹੈ ।

वह शब्द द्वारा बूझकर खुद को सुन्दर बना लेता है।

He realizes the Shabad, and reforms himself.

Guru Amardas ji / Raag Maru / Solhe / Guru Granth Sahib ji - Ang 1059

ਆਪੇ ਕਰੇ ਕਰਾਏ ਕਰਤਾ ਆਪੇ ਮੰਨਿ ਵਸਾਇਦਾ ॥੫॥

आपे करे कराए करता आपे मंनि वसाइदा ॥५॥

Aape kare karaae karataa aape manni vasaaidaa ||5||

(ਪਰ, ਇਹ ਉਸ ਦੀ ਆਪਣੀ ਹੀ ਮਿਹਰ ਹੈ) ਪ੍ਰਭੂ ਆਪ ਹੀ (ਜੀਵ ਦੇ ਅੰਦਰ ਬੈਠਾ ਇਹ ਉੱਦਮ) ਕਰਦਾ ਹੈ, (ਜੀਵ ਪਾਸੋਂ) ਕਰਤਾਰ ਆਪ ਹੀ (ਇਹ ਕੰਮ) ਕਰਾਂਦਾ ਹੈ, ਆਪ ਹੀ (ਉਸ ਦੇ) ਮਨ ਵਿਚ (ਆਪਣਾ ਨਾਮ) ਵਸਾਂਦਾ ਹੈ ॥੫॥

दरअसल करने-करवाने वाला स्वयं परमात्मा ही है और स्वयं ही नाम मन में बसा देता है।॥ ५॥

The Creator Himself acts, and inspires all to act; He Himself abides in the mind. ||5||

Guru Amardas ji / Raag Maru / Solhe / Guru Granth Sahib ji - Ang 1059

ਨਿਰਮਲ ਭਗਤਿ ਹੈ ਨਿਰਾਲੀ ॥

निरमल भगति है निराली ॥

Niramal bhagati hai niraalee ||

ਪਰਮਾਤਮਾ ਦੀ ਭਗਤੀ (ਜੀਵਨ ਨੂੰ) ਪਵਿੱਤਰ ਕਰਨ ਵਾਲੀ (ਇਕ) ਅਨੋਖੀ (ਦਾਤਿ) ਹੈ ।

निर्मल भक्ति वेिलक्षण है,"

Pure and unique is devotional worship.

Guru Amardas ji / Raag Maru / Solhe / Guru Granth Sahib ji - Ang 1059

ਮਨੁ ਤਨੁ ਧੋਵਹਿ ਸਬਦਿ ਵੀਚਾਰੀ ॥

मनु तनु धोवहि सबदि वीचारी ॥

Manu tanu dhovahi sabadi veechaaree ||

ਗੁਰੂ ਦੇ ਸ਼ਬਦ ਵਿਚ ਜੁੜ ਕੇ (ਭਗਤੀ ਦੇ ਅੰਮ੍ਰਿਤ ਨਾਲ ਜਿਹੜੇ ਮਨੁੱਖ ਆਪਣਾ) ਮਨ ਤਨ ਧੋਂਦੇ ਹਨ, ਉਹ ਸੁੰਦਰ ਵਿਚਾਰ ਦੇ ਮਾਲਕ ਬਣ ਜਾਂਦੇ ਹਨ ।

इसमें शब्द का मनन करने से मन-तन शुद्ध हो जाता है।

The mind and body are washed clean, contemplating the Shabad.

Guru Amardas ji / Raag Maru / Solhe / Guru Granth Sahib ji - Ang 1059

Download SGGS PDF Daily Updates ADVERTISE HERE