ANG 1049, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਮਾਇਆ ਮੋਹਿ ਸੁਧਿ ਨ ਕਾਈ ॥

माइआ मोहि सुधि न काई ॥

Maaiaa mohi sudhi na kaaee ||

ਮਾਇਆ ਦੇ ਮੋਹ ਦੇ ਕਾਰਨ ਮਨੁੱਖ ਨੂੰ ਰਤਾ ਭਰ ਭੀ (ਇਸ ਗ਼ਲਤੀ ਦੀ) ਸੂਝ ਨਹੀਂ ਹੁੰਦੀ ।

मोह-माया में मस्त जीव को कोई होश नहीं होती।

In love and attachment to Maya, he has no understanding at all.

Guru Amardas ji / Raag Maru / Solhe / Guru Granth Sahib ji - Ang 1049

ਮਨਮੁਖ ਅੰਧੇ ਕਿਛੂ ਨ ਸੂਝੈ ਗੁਰਮਤਿ ਨਾਮੁ ਪ੍ਰਗਾਸੀ ਹੇ ॥੧੪॥

मनमुख अंधे किछू न सूझै गुरमति नामु प्रगासी हे ॥१४॥

Manamukh anddhe kichhoo na soojhai guramati naamu prgaasee he ||14||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਅੰਨ੍ਹੇ ਮਨੁੱਖ ਨੂੰ (ਆਤਮਕ ਜੀਵਨ ਬਾਰੇ) ਕੁਝ ਭੀ ਨਹੀਂ ਸੁੱਝਦਾ । ਜਿਹੜਾ ਮਨੁੱਖ ਗੁਰੂ ਦੀ ਮੱਤ ਲੈਂਦਾ ਹੈ ਉਸ ਦੇ ਅੰਦਰ ਪਰਮਾਤਮਾ ਦਾ ਨਾਮ ਚਮਕ ਪੈਂਦਾ ਹੈ ॥੧੪॥

अन्धे मनमुख को कोई ज्ञान नहीं होता, परन्तु गुरु के उपदेश से ही ह्रदय में नाम का आलोक होता है॥ १४॥

The blind, self-willed manmukh sees nothing; through the Guru's Teachings, the Naam is gloriously revealed. ||14||

Guru Amardas ji / Raag Maru / Solhe / Guru Granth Sahib ji - Ang 1049

ਮਨਮੁਖ ਹਉਮੈ ਮਾਇਆ ਸੂਤੇ ॥

मनमुख हउमै माइआ सूते ॥

Manamukh haumai maaiaa soote ||

ਮਨ ਦੇ ਮੁਰੀਦ ਮਨੁੱਖ ਹਉਮੈ ਵਿਚ ਮਾਇਆ (ਦੇ ਮੋਹ) ਵਿਚ (ਸਹੀ ਜੀਵਨ ਵਲੋਂ) ਗ਼ਾਫ਼ਿਲ ਹੋਏ ਰਹਿੰਦੇ ਹਨ,

मनमुखी जीव अहंकार एवं मोह-माया में ही सोए रहते हैं।

The manmukhs are asleep in egotism and Maya.

Guru Amardas ji / Raag Maru / Solhe / Guru Granth Sahib ji - Ang 1049

ਅਪਣਾ ਘਰੁ ਨ ਸਮਾਲਹਿ ਅੰਤਿ ਵਿਗੂਤੇ ॥

अपणा घरु न समालहि अंति विगूते ॥

Apa(nn)aa gharu na samaalahi antti vigoote ||

(ਵਿਕਾਰਾਂ ਵੱਲੋਂ) ਹੋ ਰਹੇ ਹੱਲਿਆਂ ਤੋਂ ਉਹ ਆਪਣਾ ਹਿਰਦਾ-ਘਰ ਨਹੀਂ ਬਚਾਂਦੇ, ਆਖ਼ਿਰ ਖ਼ੁਆਰ ਹੁੰਦੇ ਹਨ ।

वे कामादिक दूतों से अपने हृदय-घर की संभाल नहीं करते और अंत में ख्वार होते हैं।

They do not watch over their own homes, and are ruined in the end.

Guru Amardas ji / Raag Maru / Solhe / Guru Granth Sahib ji - Ang 1049

ਪਰ ਨਿੰਦਾ ਕਰਹਿ ਬਹੁ ਚਿੰਤਾ ਜਾਲੈ ਦੁਖੇ ਦੁਖਿ ਨਿਵਾਸੀ ਹੇ ॥੧੫॥

पर निंदा करहि बहु चिंता जालै दुखे दुखि निवासी हे ॥१५॥

Par ninddaa karahi bahu chinttaa jaalai dukhe dukhi nivaasee he ||15||

(ਮਨ ਦੇ ਮੁਰੀਦ ਮਨੁੱਖ) ਦੂਜਿਆਂ ਦੀ ਨਿੰਦਾ ਕਰਦੇ ਹਨ (ਆਪਣੇ ਅੰਦਰ ਦੀ) ਚਿੰਤਾ ਉਹਨਾਂ ਨੂੰ ਬਹੁਤ ਸਾੜਦੀ ਰਹਿੰਦੀ ਹੈ, ਉਹ ਸਦਾ ਹੀ ਦੁੱਖਾਂ ਵਿਚ ਪਏ ਰਹਿੰਦੇ ਹਨ ॥੧੫॥

वे पराई निन्दा करते हैं, चिन्ता उन्हें बहुत जलाती है और सदैव दुखी रहते हैं।॥ १५॥

They slander others, and burn in great anxiety; they dwell in pain and suffering. ||15||

Guru Amardas ji / Raag Maru / Solhe / Guru Granth Sahib ji - Ang 1049

ਆਪੇ ਕਰਤੈ ਕਾਰ ਕਰਾਈ ॥

आपे करतै कार कराई ॥

Aape karatai kaar karaaee ||

(ਪਰ, ਮਨਮੁਖਾਂ ਦੇ ਭੀ ਕੀਹ ਵੱਸ?) ਕਰਤਾਰ ਨੇ ਆਪ ਹੀ ਉਹਨਾਂ ਪਾਸੋਂ (ਇਹ ਨਿੰਦਾ ਦੀ) ਕਾਰ ਸਦਾ ਕਰਾਈ ਹੈ ।

ईश्वर स्वयं ही मनमुखों से ऐसा कार्य करवाता है परन्तु

The Creator Himself has created the creation.

Guru Amardas ji / Raag Maru / Solhe / Guru Granth Sahib ji - Ang 1049

ਆਪੇ ਗੁਰਮੁਖਿ ਦੇਇ ਬੁਝਾਈ ॥

आपे गुरमुखि देइ बुझाई ॥

Aape guramukhi dei bujhaaee ||

ਕਰਤਾਰ ਆਪ ਹੀ ਗੁਰੂ ਦੇ ਸਨਮੁਖ ਕਰ ਕੇ ਮਨੁੱਖ ਨੂੰ (ਸਹੀ ਆਤਮਕ ਜੀਵਨ ਦੀ) ਸਮਝ ਬਖ਼ਸਦਾ ਹੈ ।

वह गुरुमुखों को ज्ञान प्रदान कर देता है।

He blesses the Gurmukh with understanding.

Guru Amardas ji / Raag Maru / Solhe / Guru Granth Sahib ji - Ang 1049

ਨਾਨਕ ਨਾਮਿ ਰਤੇ ਮਨੁ ਨਿਰਮਲੁ ਨਾਮੇ ਨਾਮਿ ਨਿਵਾਸੀ ਹੇ ॥੧੬॥੫॥

नानक नामि रते मनु निरमलु नामे नामि निवासी हे ॥१६॥५॥

Naanak naami rate manu niramalu naame naami nivaasee he ||16||5||

ਹੇ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ । ਉਹ ਸਦਾ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦੇ ਹਨ ॥੧੬॥੫॥

हे नानक ! नाम में लीन होने से मन निर्मल हो जाता है और जीव नाम द्वारा नाम-स्मरण में ही लीन रहता है॥ १६॥ ५॥

O Nanak, those who are attuned to the Naam - their minds become immaculate; they dwell in the Naam, and only the Naam. ||16||5||

Guru Amardas ji / Raag Maru / Solhe / Guru Granth Sahib ji - Ang 1049

ਮਾਰੂ ਮਹਲਾ ੩ ॥

मारू महला ३ ॥

Maaroo mahalaa 3 ||

मारू महला ३॥

Maaroo, Third Mehl:

Guru Amardas ji / Raag Maru / Solhe / Guru Granth Sahib ji - Ang 1049

ਏਕੋ ਸੇਵੀ ਸਦਾ ਥਿਰੁ ਸਾਚਾ ॥

एको सेवी सदा थिरु साचा ॥

Eko sevee sadaa thiru saachaa ||

ਮੈਂ ਸਿਰਫ਼ ਉਸ ਪਰਮਾਤਮਾ ਦੀ ਹੀ ਸੇਵਾ-ਭਗਤੀ ਕਰਦਾ ਹਾਂ, ਜੋ ਇਕੋ ਹੀ ਸਦਾ ਕਾਇਮ ਰਹਿਣ ਵਾਲਾ ਹੈ ।

एक ईश्वर की ही उपासना करता हूँ जो सदैव स्थिर एवं शाश्वत है।

I serve the One Lord, who is eternal, stable and True.

Guru Amardas ji / Raag Maru / Solhe / Guru Granth Sahib ji - Ang 1049

ਦੂਜੈ ਲਾਗਾ ਸਭੁ ਜਗੁ ਕਾਚਾ ॥

दूजै लागा सभु जगु काचा ॥

Doojai laagaa sabhu jagu kaachaa ||

ਜਗਤ (ਉਸ ਪ੍ਰਭੂ ਦੀ ਭਗਤੀ ਛੱਡ ਕੇ) ਮਾਇਆ ਦੇ ਮੋਹ ਵਿਚ ਲੱਗਾ ਰਹਿੰਦਾ ਹੈ ਤੇ ਕਮਜ਼ੋਰ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ ।

द्वैतभाव में लीन समूचा जगत् नाशवान है।

Attached to duality, the whole world is false.

Guru Amardas ji / Raag Maru / Solhe / Guru Granth Sahib ji - Ang 1049

ਗੁਰਮਤੀ ਸਦਾ ਸਚੁ ਸਾਲਾਹੀ ਸਾਚੇ ਹੀ ਸਾਚਿ ਪਤੀਜੈ ਹੇ ॥੧॥

गुरमती सदा सचु सालाही साचे ही साचि पतीजै हे ॥१॥

Guramatee sadaa sachu saalaahee saache hee saachi pateejai he ||1||

ਮੈਂ ਗੁਰੂ ਦੀ ਮੱਤ ਦੀ ਬਰਕਤਿ ਨਾਲ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹਾਂ, (ਮੇਰਾ ਮਨ) ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਹੀ ਗਿੱਝਿਆ ਰਹਿੰਦਾ ਹੈ ॥੧॥

गुरु उपदेशानुसार सदा ही सत्य की स्तुति करता हूँ और मन उस परम-सत्य से ही संतुष्ट होता है।॥ १॥

Following the Guru's Teachings, I praise the True Lord forever, pleased with the Truest of the True. ||1||

Guru Amardas ji / Raag Maru / Solhe / Guru Granth Sahib ji - Ang 1049

ਤੇਰੇ ਗੁਣ ਬਹੁਤੇ ਮੈ ਏਕੁ ਨ ਜਾਤਾ ॥

तेरे गुण बहुते मै एकु न जाता ॥

Tere gu(nn) bahute mai eku na jaataa ||

ਹੇ ਪ੍ਰਭੂ! ਤੇਰੇ ਅਨੇਕਾਂ ਹੀ ਗੁਣ (ਉਪਕਾਰ) ਹਨ, ਮੈਂ ਤਾਂ ਤੇਰੇ ਇੱਕ ਉਪਕਾਰ ਨੂੰ ਭੀ ਸਮਝ ਨਹੀਂ ਸਕਿਆ (ਕਦਰ ਨਹੀਂ ਪਾਈ) ।

हे गुणों के सागर ! तेरे गुण बेअंत हैं, किन्तु मैंने तेरे एक गुण को भी नहीं जाना।

Your Glorious Virtues are so many, Lord; I do not know even one.

Guru Amardas ji / Raag Maru / Solhe / Guru Granth Sahib ji - Ang 1049

ਆਪੇ ਲਾਇ ਲਏ ਜਗਜੀਵਨੁ ਦਾਤਾ ॥

आपे लाइ लए जगजीवनु दाता ॥

Aape laai lae jagajeevanu daataa ||

ਜਗਤ ਦਾ ਜੀਵਨ ਦਾਤਾਰ ਪ੍ਰਭੂ ਆਪ ਹੀ (ਮਿਹਰ ਕਰ ਕੇ ਜੀਵ ਨੂੰ ਆਪਣੇ ਚਰਨਾਂ ਵਿਚ) ਜੋੜਦਾ ਹੈ ।

हे जग-जीवन दाता ! तू स्वयं ही अपनी भक्ति में लगा लेता है,"

The Life of the world, the Great Giver, attaches us to himself.

Guru Amardas ji / Raag Maru / Solhe / Guru Granth Sahib ji - Ang 1049

ਆਪੇ ਬਖਸੇ ਦੇ ਵਡਿਆਈ ਗੁਰਮਤਿ ਇਹੁ ਮਨੁ ਭੀਜੈ ਹੇ ॥੨॥

आपे बखसे दे वडिआई गुरमति इहु मनु भीजै हे ॥२॥

Aape bakhase de vadiaaee guramati ihu manu bheejai he ||2||

ਜਿਸ ਮਨੁੱਖ ਉਤੇ ਆਪ ਹੀ ਬਖ਼ਸ਼ਸ਼ ਕਰਦਾ ਹੈ ਉਸ ਨੂੰ (ਨਾਮ ਦੀ) ਵਡਿਆਈ ਦੇਂਦਾ ਹੈ, ਉਸ ਦਾ ਮਨ ਗੁਰੂ ਦੀ ਸਿੱਖਿਆ ਵਿਚ ਭਿੱਜ ਜਾਂਦਾ ਹੈ ॥੨॥

स्वयं ही क्षमा करके बड़ाई प्रदान करता है और गुरु-मत से ही यह मन हरि-रस में भीगता है॥ २॥

He Himself forgives, and bestows glorious greatness. Following the Guru's Teachings, this mind is delighted. ||2||

Guru Amardas ji / Raag Maru / Solhe / Guru Granth Sahib ji - Ang 1049

ਮਾਇਆ ਲਹਰਿ ਸਬਦਿ ਨਿਵਾਰੀ ॥

माइआ लहरि सबदि निवारी ॥

Maaiaa lahari sabadi nivaaree ||

ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮਾਇਆ ਦੀ ਲਹਰ ਦੂਰ ਕਰ ਲਈ,

शब्द द्वारा माया की लहर को दूर कर दिया है और

The Word of the Shabad has subdued the waves of Maya.

Guru Amardas ji / Raag Maru / Solhe / Guru Granth Sahib ji - Ang 1049

ਇਹੁ ਮਨੁ ਨਿਰਮਲੁ ਹਉਮੈ ਮਾਰੀ ॥

इहु मनु निरमलु हउमै मारी ॥

Ihu manu niramalu haumai maaree ||

ਹਉਮੈ ਨੂੰ ਮਾਰ ਕੇ ਉਸ ਦਾ ਇਹ ਮਨ ਪਵਿੱਤਰ ਹੋ ਜਾਂਦਾ ਹੈ ।

अभिमान को मिटाकर यह मन निर्मल हो गया है।

Egotism has been conquered, and this mind has become immaculate.

Guru Amardas ji / Raag Maru / Solhe / Guru Granth Sahib ji - Ang 1049

ਸਹਜੇ ਗੁਣ ਗਾਵੈ ਰੰਗਿ ਰਾਤਾ ਰਸਨਾ ਰਾਮੁ ਰਵੀਜੈ ਹੇ ॥੩॥

सहजे गुण गावै रंगि राता रसना रामु रवीजै हे ॥३॥

Sahaje gu(nn) gaavai ranggi raataa rasanaa raamu raveejai he ||3||

ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਸ ਦੀ ਜੀਭ ਪਰਮਾਤਮਾ ਦਾ ਨਾਮ ਜਪਦੀ ਰਹਿੰਦੀ ਹੈ ॥੩॥

राम के रंग में लीन रसना स्वाभाविक ही गुणगान करती है॥ ३॥

I intuitively sing His Glorious Praises, imbued with the Lord's Love. My tongue chants and savors the Lord's Name. ||3||

Guru Amardas ji / Raag Maru / Solhe / Guru Granth Sahib ji - Ang 1049

ਮੇਰੀ ਮੇਰੀ ਕਰਤ ਵਿਹਾਣੀ ॥

मेरी मेरी करत विहाणी ॥

Meree meree karat vihaa(nn)ee ||

(ਮਨਮੁਖ ਦੀ ਸਾਰੀ ਉਮਰ) 'ਮੇਰੀ ਮਾਇਆ' 'ਮੇਰੀ ਮਾਇਆ' ਕਰਦਿਆਂ ਬੀਤ ਜਾਂਦੀ ਹੈ ।

मैं-मेरी करते हुए सारी आयु व्यतीत हो जाती है,"

Crying out, ""Mine, mine!"" he spends his life.

Guru Amardas ji / Raag Maru / Solhe / Guru Granth Sahib ji - Ang 1049

ਮਨਮੁਖਿ ਨ ਬੂਝੈ ਫਿਰੈ ਇਆਣੀ ॥

मनमुखि न बूझै फिरै इआणी ॥

Manamukhi na boojhai phirai iaa(nn)ee ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਬੇ-ਸਮਝ ਜੀਵ-ਇਸਤ੍ਰੀ (ਸਹੀ ਜੀਵਨ-ਰਾਹ ਨੂੰ) ਨਹੀਂ ਸਮਝਦੀ, (ਮਾਇਆ ਦੀ ਖ਼ਾਤਰ) ਭਟਕਦੀ ਫਿਰਦੀ ਹੈ ।

मनमुखी जीव को ज्ञान नहीं होता और वह अज्ञानता में भटकता रहता है।

The self-willed manmukh does not understand; he wanders around in ignorance.

Guru Amardas ji / Raag Maru / Solhe / Guru Granth Sahib ji - Ang 1049

ਜਮਕਾਲੁ ਘੜੀ ਮੁਹਤੁ ਨਿਹਾਲੇ ਅਨਦਿਨੁ ਆਰਜਾ ਛੀਜੈ ਹੇ ॥੪॥

जमकालु घड़ी मुहतु निहाले अनदिनु आरजा छीजै हे ॥४॥

Jamakaalu gha(rr)ee muhatu nihaale anadinu aarajaa chheejai he ||4||

ਆਤਮਕ ਮੌਤ ਉਸ ਦੀ ਜ਼ਿੰਦਗੀ ਦੀ ਹਰੇਕ ਘੜੀ ਹਰੇਕ ਪਲ ਨੂੰ ਗਹੁ ਨਾਲ ਤੱਕਦੀ ਰਹਿੰਦੀ ਹੈ (ਭਾਵ, ਅਜਿਹੀ ਜੀਵ-ਇਸਤ੍ਰੀ ਸਦਾ ਆਤਮਕ ਮੌਤੇ ਮਰੀ ਰਹਿੰਦੀ ਹੈ) ਉਸ ਦੀ ਉਮਰ ਇਕ ਇਕ ਦਿਨ ਕਰ ਕੇ (ਵਿਅਰਥ ਹੀ) ਘਟਦੀ ਜਾਂਦੀ ਹੈ ॥੪॥

यम उसे हर घड़ी - देखता रहता है और प्रतिदिन उसकी आयु कम होती है॥ ४॥

The Messenger of Death watches over him every moment, every instant; night and day, his life is wasting away. ||4||

Guru Amardas ji / Raag Maru / Solhe / Guru Granth Sahib ji - Ang 1049

ਅੰਤਰਿ ਲੋਭੁ ਕਰੈ ਨਹੀ ਬੂਝੈ ॥

अंतरि लोभु करै नही बूझै ॥

Anttari lobhu karai nahee boojhai ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਆਪਣੇ ਅੰਦਰ ਲੋਭ ਕਰਦੀ ਰਹਿੰਦੀ ਹੈ, ਉਸ ਨੂੰ (ਸਹੀ ਜੀਵਨ-ਰਾਹ) ਨਹੀਂ ਸੁੱਝਦਾ ।

वह मन में लोभ करता है पर इसके फल को नहीं बूझता।

He practices greed within, and does not understand.

Guru Amardas ji / Raag Maru / Solhe / Guru Granth Sahib ji - Ang 1049

ਸਿਰ ਊਪਰਿ ਜਮਕਾਲੁ ਨ ਸੂਝੈ ॥

सिर ऊपरि जमकालु न सूझै ॥

Sir upari jamakaalu na soojhai ||

ਉਸ ਦੇ ਸਿਰ ਉਤੇ ਮੌਤ ਖੜੀ ਰਹਿੰਦੀ ਹੈ, ਪਰ ਉਸ ਨੂੰ ਇਸ ਦੀ ਸਮਝ ਨਹੀਂ ਪੈਂਦੀ ।

यम उसके सिर पर खड़ा है किन्तु उसे कोई सूझ नहीं।

He does not see the Messenger of Death hovering over his head.

Guru Amardas ji / Raag Maru / Solhe / Guru Granth Sahib ji - Ang 1049

ਐਥੈ ਕਮਾਣਾ ਸੁ ਅਗੈ ਆਇਆ ਅੰਤਕਾਲਿ ਕਿਆ ਕੀਜੈ ਹੇ ॥੫॥

ऐथै कमाणा सु अगै आइआ अंतकालि किआ कीजै हे ॥५॥

Aithai kamaa(nn)aa su agai aaiaa anttakaali kiaa keejai he ||5||

ਇਸ ਜੀਵਨ ਵਿਚ ਜੀਵ-ਇਸਤ੍ਰੀ ਜੋ ਕੁਝ ਕਰਮ ਕਮਾਂਦੀ ਹੈ (ਉਸ ਦਾ ਫਲ) ਭੁਗਤਣਾ ਪੈਂਦਾ ਹੈ (ਸਾਰੀ ਉਮਰ ਲੋਭ-ਲਾਲਚ ਵਿਚ ਗਵਾਇਆਂ) ਅੰਤ ਸਮੇ ਕੁਝ ਨਹੀਂ ਕੀਤਾ ਜਾ ਸਕਦਾ ॥੫॥

जो कर्म किया है, वही आगे (परलोक में) आया है, अब वह अंतकाल क्या कर सकता है॥ ५॥

Whatever one does in this world, will come to face him in the hereafter; what can he do at that very last moment? ||5||

Guru Amardas ji / Raag Maru / Solhe / Guru Granth Sahib ji - Ang 1049

ਜੋ ਸਚਿ ਲਾਗੇ ਤਿਨ ਸਾਚੀ ਸੋਇ ॥

जो सचि लागे तिन साची सोइ ॥

Jo sachi laage tin saachee soi ||

ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਦੇ ਹਨ, ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ ।

जो सत्य में लवलीन हो जाते हैं,उनकी ही सच्ची शोभा होती है।

Those who are attached to the Truth are true.

Guru Amardas ji / Raag Maru / Solhe / Guru Granth Sahib ji - Ang 1049

ਦੂਜੈ ਲਾਗੇ ਮਨਮੁਖਿ ਰੋਇ ॥

दूजै लागे मनमुखि रोइ ॥

Doojai laage manamukhi roi ||

ਪਰ ਮਾਇਆ ਦੇ ਮੋਹ ਵਿਚ ਲੱਗ ਕੇ ਮਨ ਦਾ ਮੁਰੀਦ ਜੀਵ ਦੁੱਖੀ ਰਹਿੰਦਾ ਹੈ ।

द्वैतभाव में लीन मनमुखी जीव रोते हैं।

The self-willed manmukhs, attached to duality, weep and wail.

Guru Amardas ji / Raag Maru / Solhe / Guru Granth Sahib ji - Ang 1049

ਦੁਹਾ ਸਿਰਿਆ ਕਾ ਖਸਮੁ ਹੈ ਆਪੇ ਆਪੇ ਗੁਣ ਮਹਿ ਭੀਜੈ ਹੇ ॥੬॥

दुहा सिरिआ का खसमु है आपे आपे गुण महि भीजै हे ॥६॥

Duhaa siriaa kaa khasamu hai aape aape gu(nn) mahi bheejai he ||6||

(ਪਰ ਜੀਵਾਂ ਦੇ ਕੀਹ ਵੱਸ? ਕੋਈ ਨਾਮ ਵਿਚ ਜੁੜਦਾ ਹੈ, ਕੋਈ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ-) ਇਹਨਾਂ ਦੋਹਾਂ ਸਿਰਿਆਂ ਦਾ ਮਾਲਕ ਪਰਮਾਤਮਾ ਆਪ ਹੀ ਹੈ । ਉਹ ਆਪ ਹੀ ਆਪਣੇ ਗੁਣਾਂ ਵਿਚ ਪਤੀਜਦਾ ਹੈ ॥੬॥

ईश्वर स्वयं लोक-परलोक का मालिक है और स्वयं ही गुणों पर प्रसन्न होता है॥ ६॥

He is the Lord and Master of both worlds; He Himself delights in virtue. ||6||

Guru Amardas ji / Raag Maru / Solhe / Guru Granth Sahib ji - Ang 1049

ਗੁਰ ਕੈ ਸਬਦਿ ਸਦਾ ਜਨੁ ਸੋਹੈ ॥

गुर कै सबदि सदा जनु सोहै ॥

Gur kai sabadi sadaa janu sohai ||

ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਜੀਵਨ ਸੋਹਣਾ ਬਣਾਂਦਾ ਹੈ,

गुरु के शब्द द्वारा मनुष्य सदैव शोभा का पात्र बनता है।

Through the Word of the Guru's Shabad, His humble servant is exalted forever.

Guru Amardas ji / Raag Maru / Solhe / Guru Granth Sahib ji - Ang 1049

ਨਾਮ ਰਸਾਇਣਿ ਇਹੁ ਮਨੁ ਮੋਹੈ ॥

नाम रसाइणि इहु मनु मोहै ॥

Naam rasaai(nn)i ihu manu mohai ||

ਉਸ ਦਾ ਇਹ ਮਨ ਸਭ ਤੋਂ ਸ੍ਰੇਸ਼ਟ ਨਾਮ-ਰਸ ਵਿਚ ਮਸਤ ਰਹਿੰਦਾ ਹੈ,

नाम रूपी रसायन का पान करके यह मन मोहित हो जाता है।

This mind is enticed by the Naam, the source of nectar.

Guru Amardas ji / Raag Maru / Solhe / Guru Granth Sahib ji - Ang 1049

ਮਾਇਆ ਮੋਹ ਮੈਲੁ ਪਤੰਗੁ ਨ ਲਾਗੈ ਗੁਰਮਤੀ ਹਰਿ ਨਾਮਿ ਭੀਜੈ ਹੇ ॥੭॥

माइआ मोह मैलु पतंगु न लागै गुरमती हरि नामि भीजै हे ॥७॥

Maaiaa moh mailu patanggu na laagai guramatee hari naami bheejai he ||7||

ਉਸ ਨੂੰ ਮਾਇਆ ਦੇ ਮੋਹ ਦੀ ਮੈਲ ਰਤਾ ਭੀ ਨਹੀਂ ਲੱਗਦੀ, ਗੁਰੂ ਦੀ ਮੱਤ ਦੀ ਬਰਕਤਿ ਨਾਲ (ਉਸ ਦਾ ਮਨ) ਪਰਮਾਤਮਾ ਦੇ ਨਾਮ ਵਿਚ ਭਿੱਜਿਆ ਰਹਿੰਦਾ ਹੈ ॥੭॥

फिर मोह-माया की मैल बिल्कुल नहीं लगती और मन गुरु-मतानुसार हरि नाम में भीग जाता है॥ ७॥

It is not stained at all by the dirt of attachment to Maya; through the Guru's Teachings, it is pleased and saturated with the Lord's Name. ||7||

Guru Amardas ji / Raag Maru / Solhe / Guru Granth Sahib ji - Ang 1049

ਸਭਨਾ ਵਿਚਿ ਵਰਤੈ ਇਕੁ ਸੋਈ ॥

सभना विचि वरतै इकु सोई ॥

Sabhanaa vichi varatai iku soee ||

ਇਕ ਉਹੀ ਪਰਮਾਤਮਾ ਸਭ ਜੀਵਾਂ ਵਿਚ ਮੌਜੂਦ ਹੈ,

सब जीवों में एक ईश्वर ही व्याप्त है और

The One Lord is contained within all.

Guru Amardas ji / Raag Maru / Solhe / Guru Granth Sahib ji - Ang 1049

ਗੁਰ ਪਰਸਾਦੀ ਪਰਗਟੁ ਹੋਈ ॥

गुर परसादी परगटु होई ॥

Gur parasaadee paragatu hoee ||

ਪਰ ਗੁਰੂ ਦੀ ਕਿਰਪਾ ਨਾਲ ਹੀ ਉਹ (ਕਿਸੇ ਵਡਭਾਗੀ ਦੇ ਹਿਰਦੇ ਵਿਚ) ਪਰਗਟ ਹੁੰਦਾ ਹੈ ।

गुरु की कृपा से वह प्रगट हो जाता है।

By Guru's Grace, He is revealed.

Guru Amardas ji / Raag Maru / Solhe / Guru Granth Sahib ji - Ang 1049

ਹਉਮੈ ਮਾਰਿ ਸਦਾ ਸੁਖੁ ਪਾਇਆ ਨਾਇ ਸਾਚੈ ਅੰਮ੍ਰਿਤੁ ਪੀਜੈ ਹੇ ॥੮॥

हउमै मारि सदा सुखु पाइआ नाइ साचै अम्रितु पीजै हे ॥८॥

Haumai maari sadaa sukhu paaiaa naai saachai ammmritu peejai he ||8||

ਉਹ ਮਨੁੱਖ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਸਦਾ ਆਤਮਕ ਆਨੰਦ ਮਾਣਦਾ ਹੈ । ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਤਾ ਜਾ ਸਕਦਾ ਹੈ ॥੮॥

अभिमान को मिटाकर सदैव सुख प्राप्त होता है और सत्य-नाम में लीन रहकर नामामृत का पान होता है॥ ८॥

One who subdues his ego, finds lasting peace; he drinks in the Ambrosial Nectar of the True Name. ||8||

Guru Amardas ji / Raag Maru / Solhe / Guru Granth Sahib ji - Ang 1049

ਕਿਲਬਿਖ ਦੂਖ ਨਿਵਾਰਣਹਾਰਾ ॥

किलबिख दूख निवारणहारा ॥

Kilabikh dookh nivaara(nn)ahaaraa ||

ਜਿਹੜਾ ਪਰਮਾਤਮਾ (ਸਾਰੇ) ਪਾਪ ਅਤੇ ਦੁੱਖ ਦੂਰ ਕਰਨ ਦੇ ਸਮਰੱਥ ਹੈ,

पाप-दुखों का निवारण करने वाला ईश्वर ही है और

God is the Destroyer of sin and pain.

Guru Amardas ji / Raag Maru / Solhe / Guru Granth Sahib ji - Ang 1049

ਗੁਰਮੁਖਿ ਸੇਵਿਆ ਸਬਦਿ ਵੀਚਾਰਾ ॥

गुरमुखि सेविआ सबदि वीचारा ॥

Guramukhi seviaa sabadi veechaaraa ||

ਉਸ ਦੀ ਸੇਵਾ-ਭਗਤੀ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਸ਼ਬਦ ਵਿਚ ਸੁਰਤ ਜੋੜ ਕੇ ਹੀ ਕੀਤੀ ਜਾ ਸਕਦੀ ਹੈ ।

गुरुमुख ने शब्द-चिंतन द्वारा उसकी ही उपासना की है।

The Gurmukh serves Him, and contemplates the Word of the Shabad.

Guru Amardas ji / Raag Maru / Solhe / Guru Granth Sahib ji - Ang 1049

ਸਭੁ ਕਿਛੁ ਆਪੇ ਆਪਿ ਵਰਤੈ ਗੁਰਮੁਖਿ ਤਨੁ ਮਨੁ ਭੀਜੈ ਹੇ ॥੯॥

सभु किछु आपे आपि वरतै गुरमुखि तनु मनु भीजै हे ॥९॥

Sabhu kichhu aape aapi varatai guramukhi tanu manu bheejai he ||9||

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਤਨ ਅਤੇ ਮਨ (ਪਰਮਾਤਮਾ ਦੀ ਭਗਤੀ ਵਿਚ) ਰਸਿਆ ਰਹਿੰਦਾ ਹੈ । (ਗੁਰਮੁਖ ਮਨੁੱਖ ਨੂੰ ਹੀ ਇਹ ਨਿਸਚਾ ਆਉਂਦਾ ਹੈ ਕਿ) ਪਰਮਾਤਮਾ ਸਭ ਕੁਝ ਆਪ ਹੀ ਕਰ ਰਿਹਾ ਹੈ; ਹਰ ਥਾਂ ਆਪ ਹੀ ਮੌਜੂਦ ਹੈ ॥੯॥

वह स्वयं ही सब कुछ कर रहा है और नाम-स्मरण से गुरुमुख का तन-मन भीग जाता है॥ ९॥

He Himself is pervading everything. The Gurmukh's body and mind are saturated and pleased. ||9||

Guru Amardas ji / Raag Maru / Solhe / Guru Granth Sahib ji - Ang 1049

ਮਾਇਆ ਅਗਨਿ ਜਲੈ ਸੰਸਾਰੇ ॥

माइआ अगनि जलै संसारे ॥

Maaiaa agani jalai sanssaare ||

ਮਾਇਆ (ਦੀ ਤ੍ਰਿਸ਼ਨਾ) ਦੀ ਅੱਗ ਜਗਤ ਵਿਚ ਭੜਕ ਰਹੀ ਹੈ,

माया की अग्नि समूचे संसार में जल रही है,"

The world is burning in the fire of Maya.

Guru Amardas ji / Raag Maru / Solhe / Guru Granth Sahib ji - Ang 1049

ਗੁਰਮੁਖਿ ਨਿਵਾਰੈ ਸਬਦਿ ਵੀਚਾਰੇ ॥

गुरमुखि निवारै सबदि वीचारे ॥

Guramukhi nivaarai sabadi veechaare ||

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਗੁਰੂ ਦੇ ਸ਼ਬਦ ਵਿਚ ਸੁਰਤ ਜੋੜ ਕੇ (ਇਸ ਤ੍ਰਿਸ਼ਨਾ-ਅੱਗ ਨੂੰ ਆਪਣੇ ਅੰਦਰੋਂ) ਦੂਰ ਕਰ ਲੈਂਦਾ ਹੈ ।

लेकिन गुरु शब्द के चिंतन द्वारा इसका निवारण कर देता है।

The Gurmukh extinguishes this fire, by contemplating the Shabad.

Guru Amardas ji / Raag Maru / Solhe / Guru Granth Sahib ji - Ang 1049

ਅੰਤਰਿ ਸਾਂਤਿ ਸਦਾ ਸੁਖੁ ਪਾਇਆ ਗੁਰਮਤੀ ਨਾਮੁ ਲੀਜੈ ਹੇ ॥੧੦॥

अंतरि सांति सदा सुखु पाइआ गुरमती नामु लीजै हे ॥१०॥

Anttari saanti sadaa sukhu paaiaa guramatee naamu leejai he ||10||

ਉਸ ਦੇ ਅੰਦਰ ਸਦਾ ਠੰਢ ਬਣੀ ਰਹਿੰਦੀ ਹੈ, ਉਹ ਆਤਮਕ ਆਨੰਦ ਮਾਣਦਾ ਹੈ । ਗੁਰੂ ਦੀ ਮੱਤ ਉੱਤੇ ਤੁਰਿਆਂ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ ॥੧੦॥

जिसने गुरु की शिक्षा द्वारा नाम-स्मरण किया है, उसके मन को ही शान्ति मिली है और सदैव सुख पा लिया है॥ १०॥

Deep within are peace and tranquility, and lasting peace is obtained. Following the Guru's Teachings, one is blessed with the Naam, the Name of the Lord. ||10||

Guru Amardas ji / Raag Maru / Solhe / Guru Granth Sahib ji - Ang 1049

ਇੰਦ੍ਰ ਇੰਦ੍ਰਾਸਣਿ ਬੈਠੇ ਜਮ ਕਾ ਭਉ ਪਾਵਹਿ ॥

इंद्र इंद्रासणि बैठे जम का भउ पावहि ॥

Ianddr ianddraasa(nn)i baithe jam kaa bhau paavahi ||

(ਲੋਕਾਂ ਦੇ ਮਿਥੇ ਹੋਏ ਦੇਵਤਿਆਂ ਦੇ ਰਾਜੇ) ਇੰਦਰ ਵਰਗੇ ਭੀ ਆਪਣੇ ਤਖ਼ਤ ਉੱਤੇ ਬੈਠੇ ਹੋਏ (ਇਸ ਤ੍ਰਿਸ਼ਨਾ ਦੀ ਅੱਗ ਦੇ ਕਾਰਨ) ਆਤਮਕ ਮੌਤ ਦਾ ਸਹਮ ਸਹਾਰ ਰਹੇ ਹਨ ।

अपने सिंहासन पर विराजमान स्वर्गाधिपति देवराज इन्द्र भी यम का भय अनुभव करता है।

Even Indra, seated upon his throne, is caught in the fear of death.

Guru Amardas ji / Raag Maru / Solhe / Guru Granth Sahib ji - Ang 1049

ਜਮੁ ਨ ਛੋਡੈ ਬਹੁ ਕਰਮ ਕਮਾਵਹਿ ॥

जमु न छोडै बहु करम कमावहि ॥

Jamu na chhodai bahu karam kamaavahi ||

(ਜਿਹੜੇ ਲੋਕ ਨਾਮ ਨਹੀਂ ਸਿਮਰਦੇ, ਪਰ ਹੋਰ ਹੋਰ ਮਿਥੇ ਹੋਏ ਅਨੇਕਾਂ ਧਾਰਮਿਕ) ਕਰਮ ਕਰਦੇ ਹਨ, ਆਤਮਕ ਮੌਤ (ਉਹਨਾਂ ਨੂੰ ਭੀ) ਨਹੀਂ ਛੱਡਦੀ ।

अगर कोई अनेक धर्म-कर्म करता है, परन्तु यम उसे भी नहीं छोड़ता।

The Messenger of Death will not spare them, even though they try all sorts of things.

Guru Amardas ji / Raag Maru / Solhe / Guru Granth Sahib ji - Ang 1049

ਸਤਿਗੁਰੁ ਭੇਟੈ ਤਾ ਮੁਕਤਿ ਪਾਈਐ ਹਰਿ ਹਰਿ ਰਸਨਾ ਪੀਜੈ ਹੇ ॥੧੧॥

सतिगुरु भेटै ता मुकति पाईऐ हरि हरि रसना पीजै हे ॥११॥

Satiguru bhetai taa mukati paaeeai hari hari rasanaa peejai he ||11||

ਜਦੋਂ (ਮਨੁੱਖ ਨੂੰ) ਗੁਰੂ ਮਿਲਦਾ ਹੈ, ਤਦੋਂ (ਇਸ ਆਤਮਕ ਮੌਤ ਤੋਂ) ਖ਼ਲਾਸੀ ਮਿਲਦੀ ਹੈ । (ਗੁਰੂ ਦੀ ਰਾਹੀਂ ਹੀ) ਜੀਭ ਨਾਲ ਹਰਿ-ਨਾਮ-ਰਸ ਪੀਤਾ ਜਾ ਸਕਦਾ ਹੈ ॥੧੧॥

जीव को मुक्ति तभी मिलती है, जब उसकी सतगुरु से भेंट होती है और जिव्हा हरिनामामृत का पान करती है॥ ११॥

When one meets with the True Guru, one is liberated, drinking in and savoring the sublime essence of the Lord, Har, Har. ||11||

Guru Amardas ji / Raag Maru / Solhe / Guru Granth Sahib ji - Ang 1049

ਮਨਮੁਖਿ ਅੰਤਰਿ ਭਗਤਿ ਨ ਹੋਈ ॥

मनमुखि अंतरि भगति न होई ॥

Manamukhi anttari bhagati na hoee ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਪੈਦਾ ਨਹੀਂ ਹੋ ਸਕਦੀ ।

मनमुखी जीव के मन में प्रभु-भक्ति उत्पन्न नहीं होती मगर

There is no devotion within the self-willed manmukh.

Guru Amardas ji / Raag Maru / Solhe / Guru Granth Sahib ji - Ang 1049

ਗੁਰਮੁਖਿ ਭਗਤਿ ਸਾਂਤਿ ਸੁਖੁ ਹੋਈ ॥

गुरमुखि भगति सांति सुखु होई ॥

Guramukhi bhagati saanti sukhu hoee ||

ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਦੇ ਅੰਦਰ ਪਰਮਾਤਮਾ ਦੀ ਯਾਦ ਹੈ, ਉਸ ਦੇ ਅੰਦਰ ਠੰਢ ਹੈ, ਉਸ ਦੇ ਅੰਦਰ ਆਤਮਕ ਆਨੰਦ ਹੈ ।

गुरुमुख को भक्ति से शान्ति एवं सुख उत्पन्न हो जाता है।

Through devotional worship, the Gurmukh obtains peace and tranquility.

Guru Amardas ji / Raag Maru / Solhe / Guru Granth Sahib ji - Ang 1049

ਪਵਿਤ੍ਰ ਪਾਵਨ ਸਦਾ ਹੈ ਬਾਣੀ ਗੁਰਮਤਿ ਅੰਤਰੁ ਭੀਜੈ ਹੇ ॥੧੨॥

पवित्र पावन सदा है बाणी गुरमति अंतरु भीजै हे ॥१२॥

Pavitr paavan sadaa hai baa(nn)ee guramati anttaru bheejai he ||12||

ਗੁਰੂ ਦੀ ਬਾਣੀ ਸਦਾ ਮਨੁੱਖ ਦੇ ਮਨ ਨੂੰ ਪਵਿੱਤਰ ਕਰਨ ਦੇ ਸਮਰੱਥ ਹੈ । ਗੁਰੂ ਦੀ ਮੱਤ ਉਤੇ ਤੁਰਿਆਂ ਹੀ ਹਿਰਦਾ ਪਤੀਜਦਾ ਹੈ ॥੧੨॥

वाणी सदैव पवित्र एवं पावन है और गुरु उपदेशानुसार हृदय भीग जाता है॥ १२॥

Forever pure and sanctified is the Word of the Guru's Bani; following the Guru's Teachings, one's inner being is drenched in it. ||12||

Guru Amardas ji / Raag Maru / Solhe / Guru Granth Sahib ji - Ang 1049

ਬ੍ਰਹਮਾ ਬਿਸਨੁ ਮਹੇਸੁ ਵੀਚਾਰੀ ॥

ब्रहमा बिसनु महेसु वीचारी ॥

Brhamaa bisanu mahesu veechaaree ||

ਵਿਚਾਰ ਕੇ ਵੇਖ ਲਵੋ-ਬ੍ਰਹਮਾ ਹੋਵੇ, ਵਿਸ਼ਨੂ ਹੋਵੇ, ਸ਼ਿਵ ਹੋਵੇ-

ब्रह्मा, विष्णु एवं महेश भी माया के तीन गुणों में बँधे हुए हैं और

I have considered Brahma, Vishnu and Shiva.

Guru Amardas ji / Raag Maru / Solhe / Guru Granth Sahib ji - Ang 1049

ਤ੍ਰੈ ਗੁਣ ਬਧਕ ਮੁਕਤਿ ਨਿਰਾਰੀ ॥

त्रै गुण बधक मुकति निरारी ॥

Trai gu(nn) badhak mukati niraaree ||

(ਕੋਈ ਭੀ ਹੋਵੇ, ਜਿਹੜੇ ਪ੍ਰਾਣੀ) ਮਾਇਆ ਦੇ ਤਿੰਨ ਗੁਣਾਂ ਵਿਚ ਬੱਝੇ ਪਏ ਹਨ (ਆਤਮਕ ਮੌਤ ਤੋਂ) ਖ਼ਲਾਸੀ (ਉਹਨਾਂ ਤੋਂ) ਲਾਂਭੇ ਰਹਿ ਜਾਂਦੀ ਹੈ ।

मुक्ति उनसे निराली रहती है।

They are bound by the three qualities - the three gunas; they are far away from liberation.

Guru Amardas ji / Raag Maru / Solhe / Guru Granth Sahib ji - Ang 1049

Download SGGS PDF Daily Updates ADVERTISE HERE