Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਏਕੋ ਅਮਰੁ ਏਕਾ ਪਤਿਸਾਹੀ ਜੁਗੁ ਜੁਗੁ ਸਿਰਿ ਕਾਰ ਬਣਾਈ ਹੇ ॥੧॥
एको अमरु एका पतिसाही जुगु जुगु सिरि कार बणाई हे ॥१॥
Eko amaru ekaa patisaahee jugu jugu siri kaar ba(nn)aaee he ||1||
ਉਸੇ ਦਾ ਹੀ (ਜਗਤ ਵਿਚ) ਹੁਕਮ ਚੱਲ ਰਿਹਾ ਹੈ, ਉਸੇ ਦਾ ਹੀ (ਜਗਤ ਵਿਚ) ਰਾਜ ਹੈ । ਹਰੇਕ ਜੁਗ ਵਿਚ ਹਰੇਕ ਜੀਵ ਦੇ ਸਿਰ ਉਤੇ ਉਹੀ ਪਰਮਾਤਮਾ ਕਰਨ-ਜੋਗ ਕਾਰ ਮੁਕਰਰ ਕਰਦਾ ਆ ਰਿਹਾ ਹੈ ॥੧॥
केवल उसका ही हुक्म सब पर चलता है, एक उसकी ही बादशाहत है और युग-युगांतरों से सब उसकी मर्जी से ही हो रहा है॥ १॥
There is only One Command, and there is only One Supreme King. In each and every age, He links each to their tasks. ||1||
Guru Amardas ji / Raag Maru / Solhe / Guru Granth Sahib ji - Ang 1046
ਸੋ ਜਨੁ ਨਿਰਮਲੁ ਜਿਨਿ ਆਪੁ ਪਛਾਤਾ ॥
सो जनु निरमलु जिनि आपु पछाता ॥
So janu niramalu jini aapu pachhaataa ||
ਜਿਸ ਮਨੁੱਖ ਨੇ ਆਪਣੇ ਆਤਮਕ ਜੀਵਨ ਨੂੰ ਪੜਤਾਲਣਾ ਸ਼ੁਰੂ ਕਰ ਦਿੱਤਾ, ਉਹ ਮਨੁੱਖ ਪਵਿੱਤਰ ਜੀਵਨ ਵਾਲਾ ਬਣ ਗਿਆ;
वही जीव निर्मल है, जिसने आप को पहचान लिया है और
That humble being is immaculate, who knows his own self.
Guru Amardas ji / Raag Maru / Solhe / Guru Granth Sahib ji - Ang 1046
ਆਪੇ ਆਇ ਮਿਲਿਆ ਸੁਖਦਾਤਾ ॥
आपे आइ मिलिआ सुखदाता ॥
Aape aai miliaa sukhadaataa ||
ਸਾਰੇ ਸੁਖ ਦੇਣ ਵਾਲਾ ਪਰਮਾਤਮਾ ਆਪ ਹੀ ਉਸ ਮਨੁੱਖ ਨੂੰ ਆ ਮਿਲਦਾ ਹੈ ।
सुख देने वाला ईश्वर स्वयं ही उसे आ मिला है।
The Lord, the Giver of peace, Himself comes and meets him.
Guru Amardas ji / Raag Maru / Solhe / Guru Granth Sahib ji - Ang 1046
ਰਸਨਾ ਸਬਦਿ ਰਤੀ ਗੁਣ ਗਾਵੈ ਦਰਿ ਸਾਚੈ ਪਤਿ ਪਾਈ ਹੇ ॥੨॥
रसना सबदि रती गुण गावै दरि साचै पति पाई हे ॥२॥
Rasanaa sabadi ratee gu(nn) gaavai dari saachai pati paaee he ||2||
ਗੁਰੂ ਦੇ ਸ਼ਬਦ ਵਿਚ ਰੱਤੀ ਹੋਈ ਉਸ ਮਨੁੱਖ ਦੀ ਜੀਭ ਸਦਾ ਪਰਾਮਤਮਾ ਦੇ ਗੁਣ ਗਾਂਦੀ ਰਹਿੰਦੀ ਹੈ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਇੱਜ਼ਤ ਪ੍ਰਾਪਤ ਕਰਦਾ ਹੈ ॥੨॥
उसकी जीभ शब्द में लीन रहकर उसका ही गुणगान करती है और सत्य के द्वार पर शोभा प्राप्त करती है॥ २॥
His tongue is imbued with the Shabad, and he sings the Glorious Praises of the Lord; he is honored in the Court of the True Lord. ||2||
Guru Amardas ji / Raag Maru / Solhe / Guru Granth Sahib ji - Ang 1046
ਗੁਰਮੁਖਿ ਨਾਮਿ ਮਿਲੈ ਵਡਿਆਈ ॥
गुरमुखि नामि मिलै वडिआई ॥
Guramukhi naami milai vadiaaee ||
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹਰਿ-ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਵਿਚ) ਨਾਮਣਾ ਖੱਟਦਾ ਹੈ ।
गुरुमुख को नाम-स्मरण से बड़ाई मिलती है लेकिन
The Gurmukh is blessed with the glorious greatness of the Naam.
Guru Amardas ji / Raag Maru / Solhe / Guru Granth Sahib ji - Ang 1046
ਮਨਮੁਖਿ ਨਿੰਦਕਿ ਪਤਿ ਗਵਾਈ ॥
मनमुखि निंदकि पति गवाई ॥
Manamukhi ninddaki pati gavaaee ||
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨਿੰਦਕ ਮਨੁੱਖ ਨੇ (ਸਭ ਥਾਈਂ ਆਪਣੀ) ਇੱਜ਼ਤ ਗਵਾ ਲਈ ।
निंदक मनमुखी जीव अपनी प्रतिष्ठा गॅवा देता है।
The self-willed manmukh, the slanderer, loses his honor.
Guru Amardas ji / Raag Maru / Solhe / Guru Granth Sahib ji - Ang 1046
ਨਾਮਿ ਰਤੇ ਪਰਮ ਹੰਸ ਬੈਰਾਗੀ ਨਿਜ ਘਰਿ ਤਾੜੀ ਲਾਈ ਹੇ ॥੩॥
नामि रते परम हंस बैरागी निज घरि ताड़ी लाई हे ॥३॥
Naami rate param hanss bairaagee nij ghari taa(rr)ee laaee he ||3||
ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿਣ ਵਾਲੇ ਮਨੁੱਖ ਪਰਮ ਹੰਸ ਹਨ, (ਅਸਲ) ਬੈਰਾਗੀ ਹਨ, ਉਹ ਹਰ ਵੇਲੇ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦੇ ਹਨ ॥੩॥
नाम में लीन वैराग्यवान पुरुष परमहंस है और उसने अपने सच्चे घर में ही समाधि लगाई है॥ ३॥
Attuned to the Naam, the supreme soul-swans remain detached; in the home of the self, they remain absorbed in deep meditative trance. ||3||
Guru Amardas ji / Raag Maru / Solhe / Guru Granth Sahib ji - Ang 1046
ਸਬਦਿ ਮਰੈ ਸੋਈ ਜਨੁ ਪੂਰਾ ॥
सबदि मरै सोई जनु पूरा ॥
Sabadi marai soee janu pooraa ||
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਵਿਕਾਰਾਂ ਦੀ ਮਾਰ ਤੋਂ ਬਚਿਆ ਰਹਿੰਦਾ ਹੈ, (ਵਿਕਾਰਾਂ ਦਾ ਪ੍ਰਭਾਵ ਆਪਣੇ ਉੱਤੇ ਨਹੀਂ ਪੈਣ ਦੇਂਦਾ, ਵਿਕਾਰਾਂ ਦੇ ਭਾ ਦਾ ਮਰਿਆ ਹੋਇਆ ਹੈ), ਉਹੀ ਮਨੁੱਖ ਪੂਰਨ ਹੈ ।
वही आदमी पूर्ण है, जो शब्द द्वारा अपने अहम् को मिटा देता है,"
That humble being who dies in the Shabad is perfect.
Guru Amardas ji / Raag Maru / Solhe / Guru Granth Sahib ji - Ang 1046
ਸਤਿਗੁਰੁ ਆਖਿ ਸੁਣਾਏ ਸੂਰਾ ॥
सतिगुरु आखि सुणाए सूरा ॥
Satiguru aakhi su(nn)aae sooraa ||
(ਇਹ ਗੱਲ ਵਿਕਾਰਾਂ ਦਾ ਟਾਕਰਾ ਸਫਲਤਾ ਨਾਲ ਕਰਨ ਵਾਲੇ) ਸੂਰਮੇ ਗੁਰੂ ਨੇ ਆਖ ਕੇ (ਹਰੇਕ ਪ੍ਰਾਣੀ ਨੂੰ) ਸੁਣਾ ਦਿੱਤੀ ਹੈ ।
शूरवीर सतिगुरु यही सत्य कहकर सुनाता है।
The brave, heroic True Guru chants and proclaims this.
Guru Amardas ji / Raag Maru / Solhe / Guru Granth Sahib ji - Ang 1046
ਕਾਇਆ ਅੰਦਰਿ ਅੰਮ੍ਰਿਤ ਸਰੁ ਸਾਚਾ ਮਨੁ ਪੀਵੈ ਭਾਇ ਸੁਭਾਈ ਹੇ ॥੪॥
काइआ अंदरि अम्रित सरु साचा मनु पीवै भाइ सुभाई हे ॥४॥
Kaaiaa anddari ammmrit saru saachaa manu peevai bhaai subhaaee he ||4||
ਉਸ ਮਨੁੱਖ ਦੇ ਸਰੀਰ ਦੇ ਵਿਚ ਹੀ ਸਦਾ-ਥਿਰ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਚਸ਼ਮਾ ਹੈ (ਜਿਸ ਵਿਚੋਂ) ਉਸ ਦਾ ਮਨ ਬੜੇ ਪ੍ਰੇਮ-ਪਿਆਰ ਨਾਲ (ਨਾਮ-ਜਲ) ਪੀਂਦਾ ਰਹਿੰਦਾ ਹੈ ॥੪॥
शरीर में नामामृतु का सच्चा सरोवर है और मन बड़े प्रेम एवं श्रद्धा से इसका पान करता है।॥ ४॥
Deep within the body is the true pool of Ambrosial Nectar; the mind drinks it in with loving devotion. ||4||
Guru Amardas ji / Raag Maru / Solhe / Guru Granth Sahib ji - Ang 1046
ਪੜਿ ਪੰਡਿਤੁ ਅਵਰਾ ਸਮਝਾਏ ॥
पड़ि पंडितु अवरा समझाए ॥
Pa(rr)i pandditu avaraa samajhaae ||
ਪੰਡਿਤ (ਧਰਮ ਪੁਸਤਕਾਂ) ਪੜ੍ਹ ਕੇ ਹੋਰਨਾਂ ਨੂੰ ਮੱਤਾਂ ਦੇਂਦਾ ਹੈ,
पण्डित धर्म-ग्रंथों का अध्ययन करके दूसरों को समझाता रहता है किन्तु
The Pandit, the religious scholar, reads and instructs others,
Guru Amardas ji / Raag Maru / Solhe / Guru Granth Sahib ji - Ang 1046
ਘਰ ਜਲਤੇ ਕੀ ਖਬਰਿ ਨ ਪਾਏ ॥
घर जलते की खबरि न पाए ॥
Ghar jalate kee khabari na paae ||
ਪਰ (ਮਾਇਆ ਦੀ ਤ੍ਰਿਸ਼ਨਾ-ਅੱਗ ਨਾਲ ਆਪਣਾ ਹਿਰਦਾ-) ਘਰ ਸੜ ਰਹੇ ਦਾ ਉਸ ਨੂੰ ਪਤਾ ਹੀ ਨਹੀਂ ਲੱਗਦਾ ।
तृष्णाग्नि में जल रहे अपने हृदय-घर का उसे कोई ज्ञान नहीं होता।
But he does not realize that his own home is on fire.
Guru Amardas ji / Raag Maru / Solhe / Guru Granth Sahib ji - Ang 1046
ਬਿਨੁ ਸਤਿਗੁਰ ਸੇਵੇ ਨਾਮੁ ਨ ਪਾਈਐ ਪੜਿ ਥਾਕੇ ਸਾਂਤਿ ਨ ਆਈ ਹੇ ॥੫॥
बिनु सतिगुर सेवे नामु न पाईऐ पड़ि थाके सांति न आई हे ॥५॥
Binu satigur seve naamu na paaeeai pa(rr)i thaake saanti na aaee he ||5||
ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦਾ ਨਾਮ ਨਹੀਂ ਮਿਲਦਾ (ਨਾਮ ਤੋਂ ਬਿਨਾ ਹਿਰਦੇ ਵਿਚ ਠੰਢ ਨਹੀਂ ਪੈ ਸਕਦੀ) । ਪੰਡਿਤ ਲੋਕ (ਹੋਰਨਾਂ ਨੂੰ ਉਪਦੇਸ਼ ਕਰਨ ਲਈ ਧਰਮ ਪੁਸਤਕ) ਪੜ੍ਹ ਪੜ੍ਹ ਕੇ ਥੱਕ ਗਏ, ਉਹਨਾਂ ਦੇ ਅੰਦਰ ਸ਼ਾਂਤੀ ਪੈਦਾ ਨਾਹ ਹੋਈ ॥੫॥
सतगुरु की सेवा बिना नाम प्राप्त नहीं हो सकता, कुछ व्यक्ति ग्रंथों का अध्ययन करके थक गए हैं लेकिन उनके मन को शान्ति प्राप्त नहीं हुई॥ ५॥
Without serving the True Guru, the Naam is not obtained. You can read until you are exhausted, but you shall not find peace and tranquility. ||5||
Guru Amardas ji / Raag Maru / Solhe / Guru Granth Sahib ji - Ang 1046
ਇਕਿ ਭਸਮ ਲਗਾਇ ਫਿਰਹਿ ਭੇਖਧਾਰੀ ॥
इकि भसम लगाइ फिरहि भेखधारी ॥
Iki bhasam lagaai phirahi bhekhadhaaree ||
ਕਈ ਐਸੇ ਹਨ ਜੋ ਸਾਧੂਆਂ ਵਾਲਾ ਬਾਣਾ ਪਾ ਕੇ (ਪਿੰਡੇ ਉਤੇ) ਸੁਆਹ ਮਲ ਕੇ ਤੁਰੇ ਫਿਰਦੇ ਹਨ ।
कुछ वेषधारी साधु शरीर पर भस्म लगाकर इधर-उधर घूमते रहते हैं,"
Some smear their bodies with ashes, and wander around in religious disguises.
Guru Amardas ji / Raag Maru / Solhe / Guru Granth Sahib ji - Ang 1046
ਬਿਨੁ ਸਬਦੈ ਹਉਮੈ ਕਿਨਿ ਮਾਰੀ ॥
बिनु सबदै हउमै किनि मारी ॥
Binu sabadai haumai kini maaree ||
ਪਰ ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਭੀ ਮਨੁੱਖ ਹਉਮੈ ਨੂੰ ਮੁਕਾ ਨਹੀਂ ਸਕਿਆ ।
लेकिन शब्द के बिना किसने अपने अहंकार को समाप्त किया है।
Without the Word of the Shabad, who has ever subdued egotism?
Guru Amardas ji / Raag Maru / Solhe / Guru Granth Sahib ji - Ang 1046
ਅਨਦਿਨੁ ਜਲਤ ਰਹਹਿ ਦਿਨੁ ਰਾਤੀ ਭਰਮਿ ਭੇਖਿ ਭਰਮਾਈ ਹੇ ॥੬॥
अनदिनु जलत रहहि दिनु राती भरमि भेखि भरमाई हे ॥६॥
Anadinu jalat rahahi dinu raatee bharami bhekhi bharamaaee he ||6||
(ਸਾਧ-ਬਾਣੇ ਵਿਚ ਹੁੰਦਿਆਂ ਭੀ) ਉਹ ਹਰ ਵੇਲੇ ਦਿਨ ਰਾਤ (ਤ੍ਰਿਸ਼ਨਾ ਦੀ ਅੱਗ ਵਿਚ) ਸੜਦੇ ਰਹਿੰਦੇ ਹਨ, ਉਹ ਭਰਮ ਵਿਚ ਭੇਖ ਦੇ ਭੁਲੇਖੇ ਵਿਚ ਭਟਕਦੇ ਫਿਰਦੇ ਹਨ ॥੬॥
वे प्रतिदिन तृष्णाग्नि में जलते रहते हैं और दिन-रात वेष बनाकर भ्रम में भटकते रहते हैं।॥ ६॥
Night and day, they continue burning, day and night; they are deluded and confused by their doubt and religious costumes. ||6||
Guru Amardas ji / Raag Maru / Solhe / Guru Granth Sahib ji - Ang 1046
ਇਕਿ ਗ੍ਰਿਹ ਕੁਟੰਬ ਮਹਿ ਸਦਾ ਉਦਾਸੀ ॥
इकि ग्रिह कुट्मब महि सदा उदासी ॥
Iki grih kutambb mahi sadaa udaasee ||
ਪਰ, ਕਈ ਐਸੇ ਹਨ ਜੋ ਗ੍ਰਿਹਸਤ ਵਿਚ ਪਰਵਾਰ ਵਿਚ (ਰਹਿੰਦੇ ਹੋਏ ਹੀ) ਸਦਾ ਨਿਰਮੋਹ ਹਨ,
कुछ लोग अपने घर परिवार में रहकर भी विरक्त रहते हैं और
Some, in the midst of their household and family, remain always unattached.
Guru Amardas ji / Raag Maru / Solhe / Guru Granth Sahib ji - Ang 1046
ਸਬਦਿ ਮੁਏ ਹਰਿ ਨਾਮਿ ਨਿਵਾਸੀ ॥
सबदि मुए हरि नामि निवासी ॥
Sabadi mue hari naami nivaasee ||
ਉਹ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਾਇਆ ਦੇ ਮੋਹ ਵਲੋਂ ਮਰੇ ਹੋਏ ਹਨ, ਉਹ ਸਦਾ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ ।
शब्द द्वारा अभिमान को मिटाकर नाम में निवास करते है
They die in the Shabad, and dwell in the Lord's Name.
Guru Amardas ji / Raag Maru / Solhe / Guru Granth Sahib ji - Ang 1046
ਅਨਦਿਨੁ ਸਦਾ ਰਹਹਿ ਰੰਗਿ ਰਾਤੇ ਭੈ ਭਾਇ ਭਗਤਿ ਚਿਤੁ ਲਾਈ ਹੇ ॥੭॥
अनदिनु सदा रहहि रंगि राते भै भाइ भगति चितु लाई हे ॥७॥
Anadinu sadaa rahahi ranggi raate bhai bhaai bhagati chitu laaee he ||7||
ਉਹ ਹਰ ਵੇਲੇ ਸਦਾ ਹੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ; ਪ੍ਰਭੂ ਦੇ ਅਦਬ ਤੇ ਪਿਆਰ ਦਾ ਸਦਕਾ ਉਹ ਪ੍ਰਭੂ ਦੀ ਭਗਤੀ ਵਿਚ ਚਿੱਤ ਜੋੜੀ ਰੱਖਦੇ ਹਨ ॥੭॥
वे रात-दिन परमात्मा का नाम-स्मरण करते लीन रहते हैं और ईश्वर की अर्चना एवं भक्ति में चित्त लगाते हैं॥ ७॥
Night and day, they remain forever attuned to His Love; they focus their consciousness on loving devotion and the Fear of God. ||7||
Guru Amardas ji / Raag Maru / Solhe / Guru Granth Sahib ji - Ang 1046
ਮਨਮੁਖੁ ਨਿੰਦਾ ਕਰਿ ਕਰਿ ਵਿਗੁਤਾ ॥
मनमुखु निंदा करि करि विगुता ॥
Manamukhu ninddaa kari kari vigutaa ||
ਮਨ ਦਾ ਮੁਰੀਦ ਮਨੁੱਖ (ਦੂਜਿਆਂ ਦੀ) ਨਿੰਦਾ ਕਰ ਕਰ ਕੇ ਦੁੱਖੀ ਹੁੰਦਾ ਰਹਿੰਦਾ ਹੈ,
मनमुख पराई निन्दा कर-करके समय व्यतीत करता है
The self-willed manmukh indulges in slander, and is ruined.
Guru Amardas ji / Raag Maru / Solhe / Guru Granth Sahib ji - Ang 1046
ਅੰਤਰਿ ਲੋਭੁ ਭਉਕੈ ਜਿਸੁ ਕੁਤਾ ॥
अंतरि लोभु भउकै जिसु कुता ॥
Anttari lobhu bhaukai jisu kutaa ||
ਉਸ ਦੇ ਅੰਦਰ ਲੋਭ ਜ਼ੋਰ ਪਾਈ ਰੱਖਦਾ ਹੈ, ਜਿਵੇਂ ਕੁੱਤਾ (ਨਿੱਤ) ਭੌਂਕਦਾ ਰਹਿੰਦਾ ਹੈ ।
उसके मन में लोभ रूपी कुत्ता भौंकता रहता है,"
The dog of greed barks within him.
Guru Amardas ji / Raag Maru / Solhe / Guru Granth Sahib ji - Ang 1046
ਜਮਕਾਲੁ ਤਿਸੁ ਕਦੇ ਨ ਛੋਡੈ ਅੰਤਿ ਗਇਆ ਪਛੁਤਾਈ ਹੇ ॥੮॥
जमकालु तिसु कदे न छोडै अंति गइआ पछुताई हे ॥८॥
Jamakaalu tisu kade na chhodai antti gaiaa pachhutaaee he ||8||
ਆਤਮਕ ਮੌਤ ਅਜਿਹੇ ਮਨੁੱਖ ਦੀ ਕਦੇ ਖ਼ਲਾਸੀ ਨਹੀਂ ਕਰਦੀ, ਅਖ਼ੀਰ ਮਰਨ ਵੇਲੇ ਭੀ ਉਹ ਇਥੋਂ ਹੱਥ ਮਲਦਾ ਹੀ ਜਾਂਦਾ ਹੈ ॥੮॥
यम उसे कभी नहीं छोड़ता और अन्त में वह पछताता हुआ इस दुनिया से जाता है॥ ८॥
The Messenger of Death never leaves him, and in the end, he leaves, regretting and repenting. ||8||
Guru Amardas ji / Raag Maru / Solhe / Guru Granth Sahib ji - Ang 1046
ਸਚੈ ਸਬਦਿ ਸਚੀ ਪਤਿ ਹੋਈ ॥
सचै सबदि सची पति होई ॥
Sachai sabadi sachee pati hoee ||
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੁੜਿਆਂ ਸਦਾ ਕਾਇਮ ਰਹਿਣ ਵਾਲੀ ਇੱਜ਼ਤ ਮਿਲ ਜਾਂਦੀ ਹੈ,
सच से ही सच्चे शब्द की प्राप्ती होती है परन्तु
Through the True Word of the Shabad, true honor is obtained.
Guru Amardas ji / Raag Maru / Solhe / Guru Granth Sahib ji - Ang 1046
ਬਿਨੁ ਨਾਵੈ ਮੁਕਤਿ ਨ ਪਾਵੈ ਕੋਈ ॥
बिनु नावै मुकति न पावै कोई ॥
Binu naavai mukati na paavai koee ||
ਤੇ, ਨਾਮ (ਜਪਣ) ਤੋਂ ਬਿਨਾ ਕੋਈ ਮਨੁੱਖ (ਲੋਭ ਆਦਿਕ ਵਿਕਾਰਾਂ ਤੋਂ) ਖ਼ਲਾਸੀ ਨਹੀਂ ਪਾ ਸਕਦਾ ।
नाम के बिना कोई भी मुक्ति प्राप्त नहीं कर सकता।
Without the Name, no one attains liberation.
Guru Amardas ji / Raag Maru / Solhe / Guru Granth Sahib ji - Ang 1046
ਬਿਨੁ ਸਤਿਗੁਰ ਕੋ ਨਾਉ ਨ ਪਾਏ ਪ੍ਰਭਿ ਐਸੀ ਬਣਤ ਬਣਾਈ ਹੇ ॥੯॥
बिनु सतिगुर को नाउ न पाए प्रभि ऐसी बणत बणाई हे ॥९॥
Binu satigur ko naau na paae prbhi aisee ba(nn)at ba(nn)aaee he ||9||
ਪ੍ਰਭੂ ਨੇ ਅਜਿਹੀ ਮਰਯਾਦਾ ਬਣਾ ਰੱਖੀ ਹੈ ਕਿ ਗੁਰੂ (ਦੀ ਸਰਨ ਪੈਣ) ਤੋਂ ਬਿਨਾ ਕੋਈ ਮਨੁੱਖ ਪ੍ਰਭੂ ਦਾ ਨਾਮ ਪ੍ਰਾਪਤ ਨਹੀਂ ਕਰ ਸਕਦਾ ॥੯॥
प्रभु ने ऐसी विधि बनाई है कि सतिगुरु के बिना कोई भी नाम प्राप्त नहीं कर सकता॥ ९॥
Without the True Guru, no one finds the Name. Such is the making which God has made. ||9||
Guru Amardas ji / Raag Maru / Solhe / Guru Granth Sahib ji - Ang 1046
ਇਕਿ ਸਿਧ ਸਾਧਿਕ ਬਹੁਤੁ ਵੀਚਾਰੀ ॥
इकि सिध साधिक बहुतु वीचारी ॥
Iki sidh saadhik bahutu veechaaree ||
ਕਈ (ਐਸੇ ਹਨ ਜੋ) ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ (ਅਖਵਾਂਦੇ) ਹਨ, ਕਈ (ਅਜੇ) ਜੋਗ-ਸਾਧਨ ਕਰ ਰਹੇ ਹਨ, ਕਈ ਚਰਚਾ (ਆਦਿਕ) ਕਰਨ ਵਾਲੇ ਹਨ ।
कई सिद्ध, साधक एवं बहुत सारे चिंतक हैं,"
Some are Siddhas and seekers, and great contemplators.
Guru Amardas ji / Raag Maru / Solhe / Guru Granth Sahib ji - Ang 1046
ਇਕਿ ਅਹਿਨਿਸਿ ਨਾਮਿ ਰਤੇ ਨਿਰੰਕਾਰੀ ॥
इकि अहिनिसि नामि रते निरंकारी ॥
Iki ahinisi naami rate nirankkaaree ||
ਕਈ ਦਿਨ ਰਾਤ ਨਿਰੰਕਾਰ ਦੇ ਨਾਮ ਵਿਚ ਰੰਗੇ ਰਹਿੰਦੇ ਹਨ ।
कई दिन-रात निरंकार के नाम में लीन रहते हैं,"
Some remain imbued with the Naam, the Name of the Formless Lord, day and night.
Guru Amardas ji / Raag Maru / Solhe / Guru Granth Sahib ji - Ang 1046
ਜਿਸ ਨੋ ਆਪਿ ਮਿਲਾਏ ਸੋ ਬੂਝੈ ਭਗਤਿ ਭਾਇ ਭਉ ਜਾਈ ਹੇ ॥੧੦॥
जिस नो आपि मिलाए सो बूझै भगति भाइ भउ जाई हे ॥१०॥
Jis no aapi milaae so boojhai bhagati bhaai bhau jaaee he ||10||
ਜਿਸ ਮਨੁੱਖ ਨੂੰ ਪਰਮਾਤਮਾ ਆਪ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਉਹ (ਸਹੀ ਜੀਵਨ-ਰਾਹ) ਸਮਝ ਲੈਂਦਾ ਹੈ । ਪ੍ਰਭੂ ਦੀ ਭਗਤੀ ਤੇ ਪ੍ਰਭੂ-ਪ੍ਰੇਮ ਦੀ ਬਰਕਤਿ ਨਾਲ (ਉਸ ਦੇ ਅੰਦਰੋਂ) ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ ॥੧੦॥
मगर जिसे स्वयं मिलाता है वही सत्य को बूझता है और भाव-भक्ति द्वारा उसका भय दूर हो जाता है॥ १०॥
He alone understands, whom the Lord unites with Himself; through loving devotional worship, fear is dispelled. ||10||
Guru Amardas ji / Raag Maru / Solhe / Guru Granth Sahib ji - Ang 1046
ਇਸਨਾਨੁ ਦਾਨੁ ਕਰਹਿ ਨਹੀ ਬੂਝਹਿ ॥
इसनानु दानु करहि नही बूझहि ॥
Isanaanu daanu karahi nahee boojhahi ||
ਅਨੇਕਾਂ ਪ੍ਰਾਣੀ ਤੀਰਥਾਂ ਦੇ ਇਸ਼ਨਾਨ ਕਰਦੇ ਹਨ, ਦਾਨ ਕਰਦੇ ਹਨ (ਪਰ ਇਹਨਾਂ ਕਰਮਾਂ ਨਾਲ ਉਹ ਸਹੀ ਜੀਵਨ-ਰਾਹ) ਨਹੀਂ ਸਮਝ ਸਕਦੇ ।
कुछ तीर्थ-स्नान एवं दान-पुण्य करते हैं लेकिन प्रभु का रहस्य नहीं समझते।
Some take cleansing baths and give donations to charities, but they do not understand.
Guru Amardas ji / Raag Maru / Solhe / Guru Granth Sahib ji - Ang 1046
ਇਕਿ ਮਨੂਆ ਮਾਰਿ ਮਨੈ ਸਿਉ ਲੂਝਹਿ ॥
इकि मनूआ मारि मनै सिउ लूझहि ॥
Iki manooaa maari manai siu loojhahi ||
ਕਈ ਐਸੇ ਹਨ ਜੋ ਆਪਣੇ ਮਨ ਨੂੰ (ਵਿਕਾਰਾਂ ਵਲੋਂ) ਮਾਰ ਕੇ ਸਦਾ ਮਨ ਨਾਲ ਹੀ ਜੰਗ ਕਰਦੇ ਰਹਿੰਦੇ ਹਨ ।
कई व्यक्ति ऐसे भी हैं, जो मन को मार कर मन से ही उलझाते रहते हैं।
Some struggle with their minds, and conquer and subdue their minds.
Guru Amardas ji / Raag Maru / Solhe / Guru Granth Sahib ji - Ang 1046
ਸਾਚੈ ਸਬਦਿ ਰਤੇ ਇਕ ਰੰਗੀ ਸਾਚੈ ਸਬਦਿ ਮਿਲਾਈ ਹੇ ॥੧੧॥
साचै सबदि रते इक रंगी साचै सबदि मिलाई हे ॥११॥
Saachai sabadi rate ik ranggee saachai sabadi milaaee he ||11||
ਉਹ ਇਕ ਪ੍ਰਭੂ ਦੇ ਪ੍ਰੇਮ-ਰੰਗ ਵਾਲੇ ਬੰਦੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਹੀ ਰੱਤੇ ਰਹਿੰਦੇ ਹਨ । ਗੁਰੂ ਦੇ ਸ਼ਬਦ ਦੀ ਰਾਹੀਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਉਹਨਾਂ ਦਾ ਮੇਲ ਹੋਇਆ ਰਹਿੰਦਾ ਹੈ ॥੧੧॥
कई परमात्मा के रंग लीन रहते हैं और उनका मिलाप हो जाता है॥ ११॥
Some are imbued with love for the True Word of the Shabad; they merge with the True Shabad. ||11||
Guru Amardas ji / Raag Maru / Solhe / Guru Granth Sahib ji - Ang 1046
ਆਪੇ ਸਿਰਜੇ ਦੇ ਵਡਿਆਈ ॥
आपे सिरजे दे वडिआई ॥
Aape siraje de vadiaaee ||
(ਪਰ, ਜੀਵਾਂ ਦੇ ਵੱਸ ਦੀ ਗੱਲ ਨਹੀਂ) । ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈ, ਆਪ ਹੀ ਇੱਜ਼ਤ ਦੇਂਦਾ ਹੈ;
वह स्वयं ही जीवों को पैदा करके बड़ाई है और
He Himself creates and bestows glorious greatness.
Guru Amardas ji / Raag Maru / Solhe / Guru Granth Sahib ji - Ang 1046
ਆਪੇ ਭਾਣੈ ਦੇਇ ਮਿਲਾਈ ॥
आपे भाणै देइ मिलाई ॥
Aape bhaa(nn)ai dei milaaee ||
ਆਪ ਹੀ ਆਪਣੀ ਰਜ਼ਾ ਅਨੁਸਾਰ (ਜੀਵਾਂ ਨੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ ।
स्वेच्छा से मिला लेता है।
By the Pleasure of His Will, He bestows union.
Guru Amardas ji / Raag Maru / Solhe / Guru Granth Sahib ji - Ang 1046
ਆਪੇ ਨਦਰਿ ਕਰੇ ਮਨਿ ਵਸਿਆ ਮੇਰੈ ਪ੍ਰਭਿ ਇਉ ਫੁਰਮਾਈ ਹੇ ॥੧੨॥
आपे नदरि करे मनि वसिआ मेरै प्रभि इउ फुरमाई हे ॥१२॥
Aape nadari kare mani vasiaa merai prbhi iu phuramaaee he ||12||
ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ ਤੇ ਜੀਵ ਦੇ ਮਨ ਵਿਚ ਆ ਵੱਸਦਾ ਹੈ-ਪ੍ਰਭੂ ਨੇ ਇਹੋ ਜਿਹਾ ਹੀ ਹੁਕਮ ਵਰਤਾਇਆ ਹੋਇਆ ਹੈ ॥੧੨॥
वह स्वयं ही कृपा-दृष्टि करके मन में आ बसता है, मेरे प्रभु ने यही फुरमाया है॥ १२॥
Bestowing His Grace, He comes to dwell in the mind; such is the Command ordained by my God. ||12||
Guru Amardas ji / Raag Maru / Solhe / Guru Granth Sahib ji - Ang 1046
ਸਤਿਗੁਰੁ ਸੇਵਹਿ ਸੇ ਜਨ ਸਾਚੇ ॥
सतिगुरु सेवहि से जन साचे ॥
Satiguru sevahi se jan saache ||
ਜਿਹੜੇ ਮਨੁੱਖ ਗੁਰੂ ਦਾ ਦਰ ਮੱਲਦੇ ਹਨ, ਉਹ ਮਨੁੱਖ ਟਿਕਵੇਂ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ।
सतिगुरु की सेवा करने वाले ही सच्चे हैं।
Those humble beings who serve the True Guru are true.
Guru Amardas ji / Raag Maru / Solhe / Guru Granth Sahib ji - Ang 1046
ਮਨਮੁਖ ਸੇਵਿ ਨ ਜਾਣਨਿ ਕਾਚੇ ॥
मनमुख सेवि न जाणनि काचे ॥
Manamukh sevi na jaa(nn)ani kaache ||
ਪਰ ਮਨ ਦੇ ਮੁਰੀਦ ਗੁਰੂ ਦਾ ਦਰ ਮੱਲਣਾ ਨਹੀਂ ਜਾਣਦੇ, ਉਹ ਕਮਜ਼ੋਰ ਜੀਵਨ ਵਾਲੇ ਰਹਿ ਜਾਂਦੇ ਹਨ ।
मनमुख सेवा का महत्व जानते, अतः कच्चे हैं।
The false, self-willed manmukhs do not know how to serve the Guru.
Guru Amardas ji / Raag Maru / Solhe / Guru Granth Sahib ji - Ang 1046
ਆਪੇ ਕਰਤਾ ਕਰਿ ਕਰਿ ਵੇਖੈ ਜਿਉ ਭਾਵੈ ਤਿਉ ਲਾਈ ਹੇ ॥੧੩॥
आपे करता करि करि वेखै जिउ भावै तिउ लाई हे ॥१३॥
Aape karataa kari kari vekhai jiu bhaavai tiu laaee he ||13||
(ਪਰ, ਜੀਵਾਂ ਦੇ ਕੀਹ ਵੱਸ?) ਕਰਤਾਰ ਆਪ ਹੀ ਇਹ ਕੌਤਕ ਕਰ ਕਰ ਕੇ ਵੇਖ ਰਿਹਾ ਹੈ । ਜਿਵੇਂ ਉਸ ਨੂੰ ਚੰਗਾ ਲੱਗਦਾ ਹੈ, ਉਹ ਤਿਵੇਂ ਹੀ ਜੀਵਾਂ ਨੂੰ ਕਾਰੇ ਲਾ ਰਿਹਾ ਹੈ ॥੧੩॥
ईश्वर स्वयं ही लीला कर-करके देखता रहता है और जैसे उसे अच्छा लगता है, वैसे ही दुनिया को लगाता है॥ १३॥
The Creator Himself creates the creation and watches over it; he attaches all according to the Pleasure of His Will. ||13||
Guru Amardas ji / Raag Maru / Solhe / Guru Granth Sahib ji - Ang 1046
ਜੁਗਿ ਜੁਗਿ ਸਾਚਾ ਏਕੋ ਦਾਤਾ ॥
जुगि जुगि साचा एको दाता ॥
Jugi jugi saachaa eko daataa ||
ਹਰੇਕ ਜੁਗ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ (ਨਾਮ ਦੀ ਦਾਤਿ) ਦੇਣ ਵਾਲਾ ਹੈ ।
युग-युगांतर एक सच्चा दाता ईश्वर ही है
In each and every age, the True Lord is the one and only Giver.
Guru Amardas ji / Raag Maru / Solhe / Guru Granth Sahib ji - Ang 1046
ਪੂਰੈ ਭਾਗਿ ਗੁਰ ਸਬਦੁ ਪਛਾਤਾ ॥
पूरै भागि गुर सबदु पछाता ॥
Poorai bhaagi gur sabadu pachhaataa ||
(ਜਿਸ ਨੂੰ ਇਹ ਦਾਤ ਦੇਂਦਾ ਹੈ ਉਹ ਮਨੁੱਖ) ਵੱਡੀ ਕਿਸਮਤ ਨਾਲ ਗੁਰੂ ਦੇ ਸ਼ਬਦ (ਦੀ ਕਦਰ) ਨੂੰ ਸਮਝ ਲੈਂਦਾ ਹੈ ।
पूर्ण भाग्य से शब्द-गुरु द्वारा ही उसकी पहचान होती है।
Through perfect destiny, one realizes the Word of the Guru's Shabad.
Guru Amardas ji / Raag Maru / Solhe / Guru Granth Sahib ji - Ang 1046
ਸਬਦਿ ਮਿਲੇ ਸੇ ਵਿਛੁੜੇ ਨਾਹੀ ਨਦਰੀ ਸਹਜਿ ਮਿਲਾਈ ਹੇ ॥੧੪॥
सबदि मिले से विछुड़े नाही नदरी सहजि मिलाई हे ॥१४॥
Sabadi mile se vichhu(rr)e naahee nadaree sahaji milaaee he ||14||
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਲੀਨ ਹੋ ਜਾਂਦੇ ਹਨ ਉਹ ਉਥੋਂ ਫਿਰ ਵਿੱਛੁੜਦੇ ਨਹੀਂ । ਪ੍ਰਭੂ ਉਹਨਾਂ ਨੂੰ ਆਪਣੀ ਮਿਹਰ ਦੀ ਨਿਗਾਹ ਨਾਲ ਆਤਮਕ ਅਡੋਲਤਾ ਵਿਚ ਮਿਲਾਈ ਰੱਖਦਾ ਹੈ ॥੧੪॥
जो ईश्वर से मिल जाता है, वह फिर बिछड़ता नहीं और प्रभु-कृपा से सहज ही मिलाप होता है॥ १४॥
Those who are immersed in the Shabad are not separated again. By His Grace, they are intuitively immersed in the Lord. ||14||
Guru Amardas ji / Raag Maru / Solhe / Guru Granth Sahib ji - Ang 1046
ਹਉਮੈ ਮਾਇਆ ਮੈਲੁ ਕਮਾਇਆ ॥
हउमै माइआ मैलु कमाइआ ॥
Haumai maaiaa mailu kamaaiaa ||
ਜਿਹੜੇ ਮਨੁੱਖ ਮਾਇਆ ਦੀ ਹਉਮੈ ਦੇ ਕਾਰਨ ਵਿਕਾਰਾਂ ਦੀ ਮੈਲ ਹੀ ਇਕੱਠੀ ਕਰਦੇ ਹਨ,
अहम् एवं माया में लिप्त मलिन कर्म ही करता है और
Acting in egotism, they are stained with the filth of Maya.
Guru Amardas ji / Raag Maru / Solhe / Guru Granth Sahib ji - Ang 1046
ਮਰਿ ਮਰਿ ਜੰਮਹਿ ਦੂਜਾ ਭਾਇਆ ॥
मरि मरि जमहि दूजा भाइआ ॥
Mari mari jammahi doojaa bhaaiaa ||
ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਉਹਨਾਂ ਨੂੰ ਉਹ ਦੂਜਾ ਪਾਸਾ ਹੀ ਪਿਆਰਾ ਲੱਗਦਾ ਹੈ ।
दैतभाव में मर-मर कर जन्मता रहता है।
They die and die again, only to be reborn in the love of duality.
Guru Amardas ji / Raag Maru / Solhe / Guru Granth Sahib ji - Ang 1046
ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ਮਨਿ ਦੇਖਹੁ ਲਿਵ ਲਾਈ ਹੇ ॥੧੫॥
बिनु सतिगुर सेवे मुकति न होई मनि देखहु लिव लाई हे ॥१५॥
Binu satigur seve mukati na hoee mani dekhahu liv laaee he ||15||
ਪਰ ਤੁਸੀਂ ਬੇ-ਸ਼ੱਕ ਆਪਣੇ ਮਨ ਵਿਚ ਡੂੰਘੀ ਵਿਚਾਰ ਕਰ ਕੇ ਵੇਖ ਲਵੋ, ਗੁਰੂ ਦੀ ਸਰਨ ਪੈਣ ਤੋਂ ਬਿਨਾ (ਵਿਕਾਰਾਂ ਦੀ ਮੈਲ ਤੋਂ) ਖ਼ਲਾਸੀ ਨਹੀਂ ਹੋ ਸਕਦੀ ॥੧੫॥
अपने मन में ध्यान देख लो, सतिगुरु की सेवा के बिना मुक्ति प्राप्त नहीं होती॥ १५॥
Without serving the True Guru, no one finds liberation. O mind, tune into this, and see. ||15||
Guru Amardas ji / Raag Maru / Solhe / Guru Granth Sahib ji - Ang 1046