Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਗਿਆਨੀ ਧਿਆਨੀ ਆਖਿ ਸੁਣਾਏ ॥
गिआनी धिआनी आखि सुणाए ॥
Giaanee dhiaanee aakhi su(nn)aae ||
ਸਿਆਣੇ ਮਨੁੱਖ ਤੇ ਸਮਾਧੀਆਂ ਲਾਣ ਵਾਲੇ ਭੀ (ਇਹੀ ਗੱਲ) ਆਖ ਕੇ ਸੁਣਾ ਗਏ ਹਨ ।
ज्ञानी-ध्यानी भी कहकर यही बात सुनाते हैं।
The spiritual teachers and meditators proclaim this.
Guru Amardas ji / Raag Maru / Solhe / Guru Granth Sahib ji - Ang 1045
ਸਭਨਾ ਰਿਜਕੁ ਸਮਾਹੇ ਆਪੇ ਕੀਮਤਿ ਹੋਰ ਨ ਹੋਈ ਹੇ ॥੨॥
सभना रिजकु समाहे आपे कीमति होर न होई हे ॥२॥
Sabhanaa rijaku samaahe aape keemati hor na hoee he ||2||
ਉਹ ਪਰਮਾਤਮਾ ਆਪ ਹੀ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ । ਉਸ ਪਰਮਾਤਮਾ ਦੇ ਬਰਾਬਰ ਦੀ ਹੋਰ ਕੋਈ ਹਸਤੀ ਨਹੀਂ ਹੈ ॥੨॥
वह सब जीवों को भोजन देता है और अपनी महिमा स्वयं ही जानता है, कोई अन्य उसकी कीर्ति नहीं बता सकता॥ २॥
He Himself nourishes all; no one else can estimate His value. ||2||
Guru Amardas ji / Raag Maru / Solhe / Guru Granth Sahib ji - Ang 1045
ਮਾਇਆ ਮੋਹੁ ਅੰਧੁ ਅੰਧਾਰਾ ॥
माइआ मोहु अंधु अंधारा ॥
Maaiaa mohu anddhu anddhaaraa ||
(ਜਗਤ ਵਿਚ ਹਰ ਥਾਂ) ਮਾਇਆ ਦਾ ਮੋਹ (ਭੀ ਪ੍ਰਬਲ) ਹੈ, (ਮੋਹ ਦੇ ਕਾਰਨ ਜਗਤ) ਘੁੱਪ ਹਨੇਰਾ ਬਣਿਆ ਪਿਆ ਹੈ ।
मोह-माया का घोर अन्धेरा है और
Love and attachment to Maya are utter darkness.
Guru Amardas ji / Raag Maru / Solhe / Guru Granth Sahib ji - Ang 1045
ਹਉਮੈ ਮੇਰਾ ਪਸਰਿਆ ਪਾਸਾਰਾ ॥
हउमै मेरा पसरिआ पासारा ॥
Haumai meraa pasariaa paasaaraa ||
(ਹਰ ਪਾਸੇ) ਹਉਮੈ ਤੇ ਮਮਤਾ ਦਾ ਖਿਲਾਰਾ ਖਿਲਰਿਆ ਹੋਇਆ ਹੈ ।
अभिमान एवं अपनत्व हर जगह फैला हुआ है।
Egotism and possessiveness have spread throughout the expanse of the universe.
Guru Amardas ji / Raag Maru / Solhe / Guru Granth Sahib ji - Ang 1045
ਅਨਦਿਨੁ ਜਲਤ ਰਹੈ ਦਿਨੁ ਰਾਤੀ ਗੁਰ ਬਿਨੁ ਸਾਂਤਿ ਨ ਹੋਈ ਹੇ ॥੩॥
अनदिनु जलत रहै दिनु राती गुर बिनु सांति न होई हे ॥३॥
Anadinu jalat rahai dinu raatee gur binu saanti na hoee he ||3||
ਜਗਤ ਹਰ ਵੇਲੇ ਦਿਨ ਰਾਤ (ਤ੍ਰਿਸ਼ਨਾ ਦੀ ਅੱਗ ਵਿਚ) ਸੜ ਰਿਹਾ ਹੈ । ਗੁਰੂ ਦੀ ਸਰਨ ਤੋਂ ਬਿਨਾ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ ॥੩॥
मनुष्य दिन-रात तृष्णाग्नि में जल रहे हैं और गुरु के बिना उन्हें शान्ति प्राप्त नहीं होती॥ ३॥
Night and day, they burn, day and night; without the Guru, there is no peace or tranquility. ||3||
Guru Amardas ji / Raag Maru / Solhe / Guru Granth Sahib ji - Ang 1045
ਆਪੇ ਜੋੜਿ ਵਿਛੋੜੇ ਆਪੇ ॥
आपे जोड़ि विछोड़े आपे ॥
Aape jo(rr)i vichho(rr)e aape ||
ਪਰਮਾਤਮਾ ਆਪ ਹੀ (ਜੀਵਾਂ ਨੂੰ) ਜੋੜ ਕੇ (ਇਥੇ ਪਰਵਾਰਾਂ ਵਿਚ ਇਕੱਠੇ ਕਰ ਕੇ) ਆਪ ਹੀ (ਇਹਨਾਂ ਨੂੰ ਆਪੋ ਵਿਚੋਂ) ਵਿਛੋੜ ਦੇਂਦਾ ਹੈ ।
संयोग एवं वियोग बनाने वाला वही है और
He Himself unites, and He Himself separates.
Guru Amardas ji / Raag Maru / Solhe / Guru Granth Sahib ji - Ang 1045
ਆਪੇ ਥਾਪਿ ਉਥਾਪੇ ਆਪੇ ॥
आपे थापि उथापे आपे ॥
Aape thaapi uthaape aape ||
ਆਪ ਹੀ ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ ।
स्वयं ही पैदा एवं नष्ट कर देता है।
He Himself establishes, and He Himself disestablishes.
Guru Amardas ji / Raag Maru / Solhe / Guru Granth Sahib ji - Ang 1045
ਸਚਾ ਹੁਕਮੁ ਸਚਾ ਪਾਸਾਰਾ ਹੋਰਨਿ ਹੁਕਮੁ ਨ ਹੋਈ ਹੇ ॥੪॥
सचा हुकमु सचा पासारा होरनि हुकमु न होई हे ॥४॥
Sachaa hukamu sachaa paasaaraa horani hukamu na hoee he ||4||
ਪਰਮਾਤਮਾ ਦਾ ਹੁਕਮ ਅਟੱਲ ਹੈ, (ਉਸ ਦੇ ਹੁਕਮ ਵਿਚ ਪੈਦਾ ਹੋਇਆ ਇਹ) ਜਗਤ-ਪਸਾਰਾ ਭੀ ਸਚ-ਮੁਚ ਹੋਂਦ ਵਾਲਾ ਹੈ । ਕਿਸੇ ਹੋਰ ਪਾਸੋਂ (ਅਜਿਹਾ) ਹੁਕਮ ਨਹੀਂ ਚਲਾਇਆ ਜਾ ਸਕਦਾ ॥੪॥
उसका हुक्म अटल है और उसका जगत्-प्रसार भी सत्य है, उसके अतिरिक्त कोई अन्य हुक्म नहीं कर सकता॥ ४॥
True is the Hukam of His Command, and True is the expanse of His universe. No one else can issue any Command. ||4||
Guru Amardas ji / Raag Maru / Solhe / Guru Granth Sahib ji - Ang 1045
ਆਪੇ ਲਾਇ ਲਏ ਸੋ ਲਾਗੈ ॥
आपे लाइ लए सो लागै ॥
Aape laai lae so laagai ||
ਜਿਸ ਮਨੁੱਖ ਨੂੰ ਪਰਮਾਤਮਾ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ, ਉਹ ਮਨੁੱਖ (ਪ੍ਰਭੂ ਦੀ ਭਗਤੀ ਵਿਚ) ਲੱਗਦਾ ਹੈ ।
भक्ति में वही लगता है, जिसे वह लगा लेता है।
He alone is attached to the Lord, whom the Lord attaches to Himself.
Guru Amardas ji / Raag Maru / Solhe / Guru Granth Sahib ji - Ang 1045
ਗੁਰ ਪਰਸਾਦੀ ਜਮ ਕਾ ਭਉ ਭਾਗੈ ॥
गुर परसादी जम का भउ भागै ॥
Gur parasaadee jam kaa bhau bhaagai ||
ਗੁਰੂ ਦੀ ਕਿਰਪਾ ਨਾਲ (ਉਸ ਦੇ ਅੰਦਰੋਂ) ਮੌਤ ਦਾ ਡਰ ਦੂਰ ਹੋ ਜਾਂਦਾ ਹੈ ।
गुरु की कृपा से यम का भय दूर हो जाता है।
By Guru's Grace, the fear of death runs away.
Guru Amardas ji / Raag Maru / Solhe / Guru Granth Sahib ji - Ang 1045
ਅੰਤਰਿ ਸਬਦੁ ਸਦਾ ਸੁਖਦਾਤਾ ਗੁਰਮੁਖਿ ਬੂਝੈ ਕੋਈ ਹੇ ॥੫॥
अंतरि सबदु सदा सुखदाता गुरमुखि बूझै कोई हे ॥५॥
Anttari sabadu sadaa sukhadaataa guramukhi boojhai koee he ||5||
ਉਸ ਦੇ ਅੰਦਰ ਸਦਾ ਆਤਮਕ ਆਨੰਦ ਦੇਣ ਵਾਲਾ ਗੁਰ-ਸ਼ਬਦ ਵੱਸਿਆ ਰਹਿੰਦਾ ਹੈ । ਗੁਰੂ ਦੇ ਸਨਮੁਖ ਰਹਿਣ ਵਾਲਾ ਹੀ ਕੋਈ ਮਨੁੱਖ (ਇਸ ਭੇਤ ਨੂੰ) ਸਮਝਦਾ ਹੈ ॥੫॥
अन्तर्मन में शब्द विद्यमान है, जो सदा सुख देने वाला है, कोई गुरुमुख ही इस भेद को समझता है॥ ५॥
The Shabad, the Giver of peace, dwells forever deep within the nucleus of the self. One who is Gurmukh understands. ||5||
Guru Amardas ji / Raag Maru / Solhe / Guru Granth Sahib ji - Ang 1045
ਆਪੇ ਮੇਲੇ ਮੇਲਿ ਮਿਲਾਏ ॥
आपे मेले मेलि मिलाए ॥
Aape mele meli milaae ||
ਪਰਮਾਤਮਾ ਆਪ ਹੀ (ਪੂਰਬਲੇ ਲਿਖੇ ਅਨੁਸਾਰ ਜੀਵ ਨੂੰ ਗੁਰੂ-ਚਰਨਾਂ ਵਿਚ) ਜੋੜ ਕੇ (ਆਪਣੇ ਨਾਲ) ਮਿਲਾਂਦਾ ਹੈ ।
वह स्वयं ही गुरु से मिलाकर अपने साथ मिला लेता है,"
God Himself unites those united in His Union.
Guru Amardas ji / Raag Maru / Solhe / Guru Granth Sahib ji - Ang 1045
ਪੁਰਬਿ ਲਿਖਿਆ ਸੋ ਮੇਟਣਾ ਨ ਜਾਏ ॥
पुरबि लिखिआ सो मेटणा न जाए ॥
Purabi likhiaa so meta(nn)aa na jaae ||
ਪੂਰਬਲੇ ਕੀਤੇ ਕਰਮਾਂ ਅਨੁਸਾਰ ਜੋ ਲੇਖ (ਮੱਥੇ ਤੇ) ਲਿਖਿਆ ਜਾਂਦਾ ਹੈ, ਉਹ (ਜੀਵ ਪਾਸੋਂ) ਮਿਟਾਇਆ ਨਹੀਂ ਜਾ ਸਕਦਾ ।
पूर्व से ही लिखा हुआ कर्मालेख मिटाया नहीं जा सकता।
Whatever is pre-ordained by destiny, cannot be erased.
Guru Amardas ji / Raag Maru / Solhe / Guru Granth Sahib ji - Ang 1045
ਅਨਦਿਨੁ ਭਗਤਿ ਕਰੇ ਦਿਨੁ ਰਾਤੀ ਗੁਰਮੁਖਿ ਸੇਵਾ ਹੋਈ ਹੇ ॥੬॥
अनदिनु भगति करे दिनु राती गुरमुखि सेवा होई हे ॥६॥
Anadinu bhagati kare dinu raatee guramukhi sevaa hoee he ||6||
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦੀ ਭਗਤੀ ਕਰਦਾ ਹੈ, ਗੁਰੂ ਦੀ ਸਰਨ ਪਿਆਂ ਹੀ ਭਗਤੀ ਹੋ ਸਕਦੀ ਹੈ ॥੬॥
वह दिन-रात भक्ति करता है और गुरु के सान्निध्य में ही सेवा होती है॥ ६॥
Night and day, His devotees worship Him, day and night; one who becomes Gurmukh serves Him. ||6||
Guru Amardas ji / Raag Maru / Solhe / Guru Granth Sahib ji - Ang 1045
ਸਤਿਗੁਰੁ ਸੇਵਿ ਸਦਾ ਸੁਖੁ ਜਾਤਾ ॥
सतिगुरु सेवि सदा सुखु जाता ॥
Satiguru sevi sadaa sukhu jaataa ||
ਗੁਰੂ ਦੀ ਸਰਨ ਪੈ ਕੇ ਸਦਾ ਆਤਮਕ ਆਨੰਦ ਮਾਣਿਆ ਜਾ ਸਕਦਾ ਹੈ,
सतगुरु की सेवा में सदैव सुख माना है और
Serving the True Guru, lasting peace is experienced.
Guru Amardas ji / Raag Maru / Solhe / Guru Granth Sahib ji - Ang 1045
ਆਪੇ ਆਇ ਮਿਲਿਆ ਸਭਨਾ ਕਾ ਦਾਤਾ ॥
आपे आइ मिलिआ सभना का दाता ॥
Aape aai miliaa sabhanaa kaa daataa ||
ਸਭਨਾਂ ਨੂੰ ਦਾਤਾਂ ਦੇਣ ਵਾਲਾ ਪ੍ਰਭੂ ਭੀ (ਗੁਰੂ ਦੀ ਸਰਨ ਪਿਆਂ) ਆਪ ਹੀ ਆ ਮਿਲਦਾ ਹੈ ।
सबका दाता स्वयं ही आ मिला है।
He Himself, the Giver of all, has come and met me.
Guru Amardas ji / Raag Maru / Solhe / Guru Granth Sahib ji - Ang 1045
ਹਉਮੈ ਮਾਰਿ ਤ੍ਰਿਸਨਾ ਅਗਨਿ ਨਿਵਾਰੀ ਸਬਦੁ ਚੀਨਿ ਸੁਖੁ ਹੋਈ ਹੇ ॥੭॥
हउमै मारि त्रिसना अगनि निवारी सबदु चीनि सुखु होई हे ॥७॥
Haumai maari trisanaa agani nivaaree sabadu cheeni sukhu hoee he ||7||
(ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਆਪਣੇ ਅੰਦਰੋਂ) ਹਉਮੈ ਮਾਰ ਕੇ ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ । ਗੁਰੂ ਦੇ ਸ਼ਬਦ ਨੂੰ ਪਛਾਣਿਆਂ ਹੀ ਸੁਖ ਮਿਲ ਸਕਦਾ ਹੈ ॥੭॥
अहंकार को मिटाकर तृष्णाग्नि का निवारण हुआ है और शब्द के रहस्य को पहचान कर सुख प्राप्त हुआ है॥ ७॥
Subduing egotism, the fire of thirst has been extinguished; contemplating the Word of the Shabad, peace is found. ||7||
Guru Amardas ji / Raag Maru / Solhe / Guru Granth Sahib ji - Ang 1045
ਕਾਇਆ ਕੁਟੰਬੁ ਮੋਹੁ ਨ ਬੂਝੈ ॥
काइआ कुट्मबु मोहु न बूझै ॥
Kaaiaa kutambbu mohu na boojhai ||
(ਜਿਸ ਮਨੁੱਖ ਨੂੰ) ਸਰੀਰ ਦਾ ਮੋਹ (ਗ੍ਰਸ ਰਿਹਾ ਹੈ) ਪਰਵਾਰ (ਦਾ ਮੋਹ ਗ੍ਰਸ ਰਿਹਾ ਹੈ) (ਉਹ ਮਨੁੱਖ ਆਤਮਕ ਜੀਵਨ ਦੀ ਖੇਡ ਨੂੰ) ਨਹੀਂ ਸਮਝਦਾ ।
मनुष्य परिवार के मोह के कारण सत्य को नहीं बूझता,"
One who is attached to his body and family, does not understand.
Guru Amardas ji / Raag Maru / Solhe / Guru Granth Sahib ji - Ang 1045
ਗੁਰਮੁਖਿ ਹੋਵੈ ਤ ਆਖੀ ਸੂਝੈ ॥
गुरमुखि होवै त आखी सूझै ॥
Guramukhi hovai ta aakhee soojhai ||
ਜੇ ਮਨੁੱਖ ਗੁਰੂ ਦੀ ਸਰਨ ਪੈ ਜਾਏ, ਤਾਂ ਇਸ ਨੂੰ ਇਹਨਾਂ ਅੱਖਾਂ ਨਾਲ ਸਭ ਕੁਝ ਦਿੱਸ ਪੈਂਦਾ ਹੈ ।
यदि वह गुरुमुख बन जाए तो उसे सूझ हो जाती है।
But one who becomes Gurmukh, sees the Lord with his eyes.
Guru Amardas ji / Raag Maru / Solhe / Guru Granth Sahib ji - Ang 1045
ਅਨਦਿਨੁ ਨਾਮੁ ਰਵੈ ਦਿਨੁ ਰਾਤੀ ਮਿਲਿ ਪ੍ਰੀਤਮ ਸੁਖੁ ਹੋਈ ਹੇ ॥੮॥
अनदिनु नामु रवै दिनु राती मिलि प्रीतम सुखु होई हे ॥८॥
Anadinu naamu ravai dinu raatee mili preetam sukhu hoee he ||8||
ਉਹ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦਾ ਹੈ, ਪ੍ਰੀਤਮ ਪ੍ਰਭੂ ਨੂੰ ਮਿਲ ਕੇ ਉਸ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੮॥
जो मनुष्य दिन-रात नाम-सिमरण करता है, उसे प्रियतम-प्रभु से मिलकर ही सुख प्राप्त होता है॥ ८॥
Night and day, he chants the Naam, day and night; meeting with his Beloved, he finds peace. ||8||
Guru Amardas ji / Raag Maru / Solhe / Guru Granth Sahib ji - Ang 1045
ਮਨਮੁਖ ਧਾਤੁ ਦੂਜੈ ਹੈ ਲਾਗਾ ॥
मनमुख धातु दूजै है लागा ॥
Manamukh dhaatu doojai hai laagaa ||
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਮਾਇਆ (ਗ੍ਰਸੀ ਰੱਖਦੀ ਹੈ, ਉਹ ਮਨੁੱਖ) ਮਾਇਆ (ਦੇ ਆਹਰ) ਵਿਚ ਰੁੱਝਾ ਰਹਿੰਦਾ ਹੈ ।
मनमुख द्वैतभाव में लीन रहता है,"
The self-willed manmukh wanders distracted, attached to duality.
Guru Amardas ji / Raag Maru / Solhe / Guru Granth Sahib ji - Ang 1045
ਜਨਮਤ ਕੀ ਨ ਮੂਓ ਆਭਾਗਾ ॥
जनमत की न मूओ आभागा ॥
Janamat kee na mooo aabhaagaa ||
ਪਰ ਉਹ ਬਦ-ਨਸੀਬ ਜੰਮਦਾ ਹੀ ਕਿਉਂ ਨ ਮਰ ਗਿਆ?
वह बदनसीब जन्म लेते ही मर क्यों न गया।
That unfortunate wretch - why didn't he just die as soon as he was born?
Guru Amardas ji / Raag Maru / Solhe / Guru Granth Sahib ji - Ang 1045
ਆਵਤ ਜਾਤ ਬਿਰਥਾ ਜਨਮੁ ਗਵਾਇਆ ਬਿਨੁ ਗੁਰ ਮੁਕਤਿ ਨ ਹੋਈ ਹੇ ॥੯॥
आवत जात बिरथा जनमु गवाइआ बिनु गुर मुकति न होई हे ॥९॥
Aavat jaat birathaa janamu gavaaiaa binu gur mukati na hoee he ||9||
ਉਹ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਵਿਅਰਥ ਜਨਮ ਗਵਾ ਜਾਂਦਾ ਹੈ । ਗੁਰੂ ਤੋਂ ਬਿਨਾ (ਇਸ ਗੇੜ ਵਿਚੋਂ) ਖ਼ਲਾਸੀ ਨਹੀਂ ਹੁੰਦੀ ॥੯॥
आवागमन में उसने अपना जन्म व्यर्थ गँवा दिया, गुरु के बिना उसे मुक्ति नहीं मिलती॥ ९॥
Coming and going, he wastes away his life in vain. Without the Guru, liberation is not obtained. ||9||
Guru Amardas ji / Raag Maru / Solhe / Guru Granth Sahib ji - Ang 1045
ਕਾਇਆ ਕੁਸੁਧ ਹਉਮੈ ਮਲੁ ਲਾਈ ॥
काइआ कुसुध हउमै मलु लाई ॥
Kaaiaa kusudh haumai malu laaee ||
ਉਹ ਸਰੀਰ ਅਪਵਿੱਤਰ ਹੈ ਜਿਸ ਨੂੰ ਹਉਮੈ ਦੀ ਮੈਲ ਲੱਗੀ ਹੋਈ ਹੈ ।
मन को अहम् की मैल लगा ली, जिससे शरीर अशुद्ध हो गया।
That body which is stained with the filth of egotism is false and impure.
Guru Amardas ji / Raag Maru / Solhe / Guru Granth Sahib ji - Ang 1045
ਜੇ ਸਉ ਧੋਵਹਿ ਤਾ ਮੈਲੁ ਨ ਜਾਈ ॥
जे सउ धोवहि ता मैलु न जाई ॥
Je sau dhovahi taa mailu na jaaee ||
ਜੇ (ਅਜੇਹੇ ਸਰੀਰ ਨੂੰ ਤੀਰਥ ਆਦਿਕਾਂ ਉਤੇ ਲੋਕ) ਸੌ ਵਾਰੀ ਭੀ ਧੋਂਦੇ ਰਹਿਣ, ਤਾਂ ਭੀ ਇਹ ਮੈਲ ਦੂਰ ਨਹੀਂ ਹੁੰਦੀ ।
यदि शरीर को सौ बार भी धोए तो भी यह मैल दूर नहीं होती,
It may be washed a hundred times, but its filth is still not removed.
Guru Amardas ji / Raag Maru / Solhe / Guru Granth Sahib ji - Ang 1045
ਸਬਦਿ ਧੋਪੈ ਤਾ ਹਛੀ ਹੋਵੈ ਫਿਰਿ ਮੈਲੀ ਮੂਲਿ ਨ ਹੋਈ ਹੇ ॥੧੦॥
सबदि धोपै ता हछी होवै फिरि मैली मूलि न होई हे ॥१०॥
Sabadi dhopai taa hachhee hovai phiri mailee mooli na hoee he ||10||
(ਜੇ ਮਨੁੱਖ ਦਾ ਹਿਰਦਾ) ਗੁਰੂ ਦੇ ਸ਼ਬਦ ਨਾਲ ਧੋਤਾ ਜਾਏ, ਤਾਂ ਸਰੀਰ ਪਵਿੱਤਰ ਹੋ ਜਾਂਦਾ ਹੈ, ਮੁੜ ਸਰੀਰ (ਹਉਮੈ ਦੀ ਮੈਲ ਨਾਲ) ਕਦੇ ਗੰਦਾ ਨਹੀਂ ਹੁੰਦਾ ॥੧੦॥
शब्द द्वारा धोने से ही शरीर शुद्ध होता है और फिर यह बिल्कुल मैला नहीं होता।॥ १०॥
But if it is washed with the Word of the Shabad, then it is truly cleansed, and it shall never be soiled again. ||10||
Guru Amardas ji / Raag Maru / Solhe / Guru Granth Sahib ji - Ang 1045
ਪੰਚ ਦੂਤ ਕਾਇਆ ਸੰਘਾਰਹਿ ॥
पंच दूत काइआ संघारहि ॥
Pancch doot kaaiaa sangghaarahi ||
ਕਾਮਾਦਿਕ ਪੰਜੇ ਵੈਰੀ ਉਹਨਾਂ ਦੇ ਸਰੀਰ ਨੂੰ ਗਾਲਦੇ ਰਹਿੰਦੇ ਹਨ,
काम, क्रोध, लोभ, मोह एवं अहंकार रूपी पाँच दूत शरीर को नाश कर देते हैं।
The five demons destroy the body.
Guru Amardas ji / Raag Maru / Solhe / Guru Granth Sahib ji - Ang 1045
ਮਰਿ ਮਰਿ ਜੰਮਹਿ ਸਬਦੁ ਨ ਵੀਚਾਰਹਿ ॥
मरि मरि जमहि सबदु न वीचारहि ॥
Mari mari jammahi sabadu na veechaarahi ||
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਨਹੀਂ ਵਸਾਂਦੇ । ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ।
जीव शब्द का चिंतन नहीं करता, अतः बार-बार जन्मता-मरता रहता है,"
He dies and dies again, only to be reincarnated; he does not contemplate the Shabad.
Guru Amardas ji / Raag Maru / Solhe / Guru Granth Sahib ji - Ang 1045
ਅੰਤਰਿ ਮਾਇਆ ਮੋਹ ਗੁਬਾਰਾ ਜਿਉ ਸੁਪਨੈ ਸੁਧਿ ਨ ਹੋਈ ਹੇ ॥੧੧॥
अंतरि माइआ मोह गुबारा जिउ सुपनै सुधि न होई हे ॥११॥
Anttari maaiaa moh gubaaraa jiu supanai sudhi na hoee he ||11||
ਉਹਨਾਂ ਦੇ ਅੰਦਰ ਮਾਇਆ ਦੇ ਮੋਹ ਦਾ ਹਨੇਰਾ ਪਿਆ ਰਹਿੰਦਾ ਹੈ, ਉਹਨਾਂ ਨੂੰ ਆਪਣੇ ਆਪ ਦੀ ਸੋਝੀ ਨਹੀਂ ਹੁੰਦੀ, ਉਹ ਇਉਂ ਹਨ ਜਿਵੇਂ ਸੁਪਨੇ ਵਿਚ ਹਨ ॥੧੧॥
उसके अन्तर्मन में मोह-माया का अन्धेरा ऐसे होता है, जिस तरह सपने में होश नहीं होती॥ ११॥
The darkness of emotional attachment to Maya is within his inner being; as if in a dream, he does not understand. ||11||
Guru Amardas ji / Raag Maru / Solhe / Guru Granth Sahib ji - Ang 1045
ਇਕਿ ਪੰਚਾ ਮਾਰਿ ਸਬਦਿ ਹੈ ਲਾਗੇ ॥
इकि पंचा मारि सबदि है लागे ॥
Iki pancchaa maari sabadi hai laage ||
ਉਹ ਮਨੁੱਖ ਕਾਮਾਦਿਕ ਪੰਜਾਂ ਨੂੰ ਮਾਰ ਕੇ ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦੇ ਹਨ;
कुछ व्यक्ति कामादिक पाँच दूतों को मार कर शब्द में तल्लीन हो गए हैं,"
Some conquer the five demons, by being attached to the Shabad.
Guru Amardas ji / Raag Maru / Solhe / Guru Granth Sahib ji - Ang 1045
ਸਤਿਗੁਰੁ ਆਇ ਮਿਲਿਆ ਵਡਭਾਗੇ ॥
सतिगुरु आइ मिलिआ वडभागे ॥
Satiguru aai miliaa vadabhaage ||
ਜਿਨ੍ਹਾਂ ਵੱਡੇ ਭਾਗਾਂ ਵਾਲਿਆਂ ਨੂੰ ਗੁਰੂ ਆ ਮਿਲਿਆ ਹੈ ।
उन खुशकिस्मत जीवों को सतिगुरु मिल गया है।
They are blessed and very fortunate; the True Guru comes to meet them.
Guru Amardas ji / Raag Maru / Solhe / Guru Granth Sahib ji - Ang 1045
ਅੰਤਰਿ ਸਾਚੁ ਰਵਹਿ ਰੰਗਿ ਰਾਤੇ ਸਹਜਿ ਸਮਾਵੈ ਸੋਈ ਹੇ ॥੧੨॥
अंतरि साचु रवहि रंगि राते सहजि समावै सोई हे ॥१२॥
Anttari saachu ravahi ranggi raate sahaji samaavai soee he ||12||
ਆਪਣੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਨੂੰ ਯਾਦ ਕਰਦੇ ਰਹਿੰਦੇ ਹਨ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ । (ਜਿਹੜਾ ਮਨੁੱਖ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ) ਉਹੀ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧੨॥
जिनके अन्तर्मन में सत्य रमण करता है, उसके प्रेम में लीन रहते हैं, वे सहज ही समाए रहते हैं।॥ १२॥
Within the nucleus of their inner being, they dwell upon the Truth; attuned to the Lord's Love, they intuitively merge in Him. ||12||
Guru Amardas ji / Raag Maru / Solhe / Guru Granth Sahib ji - Ang 1045
ਗੁਰ ਕੀ ਚਾਲ ਗੁਰੂ ਤੇ ਜਾਪੈ ॥
गुर की चाल गुरू ते जापै ॥
Gur kee chaal guroo te jaapai ||
ਗੁਰੂ ਵਾਲੀ ਜੀਵਨ-ਜੁਗਤਿ ਗੁਰੂ ਪਾਸੋਂ ਹੀ ਸਿੱਖੀ ਜਾ ਸਕਦੀ ਹੈ ।
गुरु की (भक्ति वाली) युक्ति का ज्ञान गुरु से ही होता है और
The Guru's Way is known through the Guru.
Guru Amardas ji / Raag Maru / Solhe / Guru Granth Sahib ji - Ang 1045
ਪੂਰਾ ਸੇਵਕੁ ਸਬਦਿ ਸਿਞਾਪੈ ॥
पूरा सेवकु सबदि सिञापै ॥
Pooraa sevaku sabadi si(ny)aapai ||
ਗੁਰੂ ਦੇ ਸ਼ਬਦ ਵਿਚ ਜੁੜਿਆ ਹੋਇਆ ਮਨੁੱਖ ਹੀ ਪੂਰਨ ਸੇਵਕ ਸਿੰਞਾਣਿਆ ਜਾਂਦਾ ਹੈ;
पूर्ण सेवक को ही शब्द की पहचान होती है।
His perfect servant attains realization through the Shabad.
Guru Amardas ji / Raag Maru / Solhe / Guru Granth Sahib ji - Ang 1045
ਸਦਾ ਸਬਦੁ ਰਵੈ ਘਟ ਅੰਤਰਿ ਰਸਨਾ ਰਸੁ ਚਾਖੈ ਸਚੁ ਸੋਈ ਹੇ ॥੧੩॥
सदा सबदु रवै घट अंतरि रसना रसु चाखै सचु सोई हे ॥१३॥
Sadaa sabadu ravai ghat anttari rasanaa rasu chaakhai sachu soee he ||13||
ਉਹੀ ਮਨੁੱਖ ਆਪਣੀ ਜੀਭ ਨਾਲ ਸਦਾ-ਥਿਰ ਨਾਮ-ਰਸ ਚੱਖਦਾ ਰਹਿੰਦਾ ਹੈ ਅਤੇ ਆਪਣੇ ਹਿਰਦੇ ਵਿਚ ਗੁਰੂ ਦਾ ਸ਼ਬਦ ਸਦਾ ਵਸਾਈ ਰੱਖਦਾ ਹੈ ॥੧੩॥
उसके हृदय में सदैव ही शब्द रमण करता है और वह अपनी रसना से सत्य का स्वाद चखता रहता है।॥१३॥
Deep within his heart, he dwells forever upon the Shabad; he tastes the sublime essence of the True Lord with his tongue. ||13||
Guru Amardas ji / Raag Maru / Solhe / Guru Granth Sahib ji - Ang 1045
ਹਉਮੈ ਮਾਰੇ ਸਬਦਿ ਨਿਵਾਰੇ ॥
हउमै मारे सबदि निवारे ॥
Haumai maare sabadi nivaare ||
(ਪੂਰਨ ਸੇਵਕ) ਗੁਰੂ ਦੇ ਸ਼ਬਦ ਦੀ ਰਾਹੀਂ ਆਪਣੀ ਹਉਮੈ ਮਾਰ ਮੁਕਾਂਦਾ ਹੈ, ਆਪਾ-ਭਾਵ ਦੂਰ ਕਰ ਦੇਂਦਾ ਹੈ,
वह ब्रह्म-शब्द द्वारा अहम् को मिटाकर मन से दूर कर देता है और
Egotism is conquered and subdued by the Shabad.
Guru Amardas ji / Raag Maru / Solhe / Guru Granth Sahib ji - Ang 1045
ਹਰਿ ਕਾ ਨਾਮੁ ਰਖੈ ਉਰਿ ਧਾਰੇ ॥
हरि का नामु रखै उरि धारे ॥
Hari kaa naamu rakhai uri dhaare ||
ਅਤੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ ।
परमात्मा का नाम हृदय में धारण करके रखता है।
I have enshrined the Name of the Lord within my heart.
Guru Amardas ji / Raag Maru / Solhe / Guru Granth Sahib ji - Ang 1045
ਏਕਸੁ ਬਿਨੁ ਹਉ ਹੋਰੁ ਨ ਜਾਣਾ ਸਹਜੇ ਹੋਇ ਸੁ ਹੋਈ ਹੇ ॥੧੪॥
एकसु बिनु हउ होरु न जाणा सहजे होइ सु होई हे ॥१४॥
Ekasu binu hau horu na jaa(nn)aa sahaje hoi su hoee he ||14||
(ਪੂਰਨ ਸੇਵਕ ਇਹੀ ਯਕੀਨ ਰੱਖਦਾ ਹੈ-) ਇਕ ਪਰਮਾਤਮਾ ਤੋਂ ਬਿਨਾ ਮੈਂ ਹੋਰ ਕਿਸੇ ਨੂੰ (ਉਸ ਵਰਗਾ) ਨਹੀਂ ਸਮਝਦਾ, ਜੋ ਕੁਝ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ ਉਹੀ ਠੀਕ ਹੋ ਰਿਹਾ ਹੈ ॥੧੪॥
एक परमात्मा के बिना किसी को नहीं जाना और जो कुछ सहज-स्वभाव होता है, वह ठीक होता है।॥ १४॥
Other than the One Lord, I know nothing at all. Whatever will be, will automatically be. ||14||
Guru Amardas ji / Raag Maru / Solhe / Guru Granth Sahib ji - Ang 1045
ਬਿਨੁ ਸਤਿਗੁਰ ਸਹਜੁ ਕਿਨੈ ਨਹੀ ਪਾਇਆ ॥
बिनु सतिगुर सहजु किनै नही पाइआ ॥
Binu satigur sahaju kinai nahee paaiaa ||
ਗੁਰੂ ਦੀ ਸਰਨ ਤੋਂ ਬਿਨਾ ਕਿਸੇ ਮਨੁੱਖ ਨੇ ਆਤਮਕ ਅਡੋਲਤਾ ਪ੍ਰਾਪਤ ਨਹੀਂ ਕੀਤੀ ।
सतगुरु के बिना किसी को भी सहजावस्था प्राप्त नहीं हुई।
Without the True Guru, no one obtains intuitive wisdom.
Guru Amardas ji / Raag Maru / Solhe / Guru Granth Sahib ji - Ang 1045
ਗੁਰਮੁਖਿ ਬੂਝੈ ਸਚਿ ਸਮਾਇਆ ॥
गुरमुखि बूझै सचि समाइआ ॥
Guramukhi boojhai sachi samaaiaa ||
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ ਇਸ ਨੂੰ ਸਮਝਦਾ ਹੈ ਅਤੇ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ।
जो गुरु के सान्निध्य में इस तथ्य को बूझ लेता है, सत्य में ही समा जाता है।
The Gurmukh understands, and is immersed in the True Lord.
Guru Amardas ji / Raag Maru / Solhe / Guru Granth Sahib ji - Ang 1045
ਸਚਾ ਸੇਵਿ ਸਬਦਿ ਸਚ ਰਾਤੇ ਹਉਮੈ ਸਬਦੇ ਖੋਈ ਹੇ ॥੧੫॥
सचा सेवि सबदि सच राते हउमै सबदे खोई हे ॥१५॥
Sachaa sevi sabadi sach raate haumai sabade khoee he ||15||
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਰੱਤੇ ਹੋਏ ਮਨੁੱਖ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਉਮੈ ਦੂਰ ਕਰ ਲੈਂਦੇ ਹਨ ॥੧੫॥
सत्य की उपासना करके वह शब्द द्वारा सत्य में लीन रहता है शब्द द्वारा अपने अहम् को दूर कर देता है॥ १५॥
He serves the True Lord, and is attuned to the True Shabad. The Shabad banishes egotism. ||15||
Guru Amardas ji / Raag Maru / Solhe / Guru Granth Sahib ji - Ang 1045
ਆਪੇ ਗੁਣਦਾਤਾ ਬੀਚਾਰੀ ॥
आपे गुणदाता बीचारी ॥
Aape gu(nn)adaataa beechaaree ||
ਹੇ ਪ੍ਰਭੂ! ਤੂੰ ਆਪ ਹੀ (ਯੋਗ ਪਾਤ੍ਰ) ਵਿਚਾਰ ਕੇ (ਜੀਵਾਂ ਨੂੰ ਆਪਣੇ) ਗੁਣਾਂ ਦੀ ਦਾਤ ਦੇਣ ਵਾਲਾ ਹੈਂ;
गुण दाता प्रभु स्वयं ही विचार करता है
He Himself is the Giver of virtue, the Contemplative Lord.
Guru Amardas ji / Raag Maru / Solhe / Guru Granth Sahib ji - Ang 1045
ਗੁਰਮੁਖਿ ਦੇਵਹਿ ਪਕੀ ਸਾਰੀ ॥
गुरमुखि देवहि पकी सारी ॥
Guramukhi devahi pakee saaree ||
ਜਿਨ੍ਹਾਂ ਨੂੰ ਤੂੰ ਗੁਰੂ ਦੀ ਰਾਹੀਂ (ਆਪਣੇ ਗੁਣਾਂ ਦੀ ਦਾਤਿ) ਦੇਂਦਾ ਹੈਂ ਉਹ ਇਸ ਜੀਵਨ-ਖੇਡ ਵਿਚ ਪੁੱਗ ਜਾਂਦੇ ਹਨ ।
गुरुमुख को सच्चा जीवन जीने की सूझ देता है।
The Gurmukh is given the winning dice.
Guru Amardas ji / Raag Maru / Solhe / Guru Granth Sahib ji - Ang 1045
ਨਾਨਕ ਨਾਮਿ ਸਮਾਵਹਿ ਸਾਚੈ ਸਾਚੇ ਤੇ ਪਤਿ ਹੋਈ ਹੇ ॥੧੬॥੨॥
नानक नामि समावहि साचै साचे ते पति होई हे ॥१६॥२॥
Naanak naami samaavahi saachai saache te pati hoee he ||16||2||
ਹੇ ਨਾਨਕ! ਉਹ ਮਨੁੱਖ ਨਾਮ ਵਿਚ ਲੀਨ ਰਹਿੰਦੇ ਹਨ, ਸਦਾ-ਥਿਰ ਪ੍ਰਭੂ ਤੋਂ ਹੀ ਉਹਨਾਂ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ ॥੧੬॥੨॥
हे नानक ! वह सच्चे प्रभु-नाम में लीन रहता है और सत्य-नाम द्वारा ही उसे शोभा प्राप्त होती है।॥१६॥२॥
O Nanak, immersed in the Naam, the Name of the Lord, one becomes true; from the True Lord, honor is obtained. ||16||2||
Guru Amardas ji / Raag Maru / Solhe / Guru Granth Sahib ji - Ang 1045
ਮਾਰੂ ਮਹਲਾ ੩ ॥
मारू महला ३ ॥
Maaroo mahalaa 3 ||
मारू महला ३॥
Maaroo, Third Mehl:
Guru Amardas ji / Raag Maru / Solhe / Guru Granth Sahib ji - Ang 1045
ਜਗਜੀਵਨੁ ਸਾਚਾ ਏਕੋ ਦਾਤਾ ॥
जगजीवनु साचा एको दाता ॥
Jagajeevanu saachaa eko daataa ||
ਜਿਹੜਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਅਤੇ (ਸਾਰੇ) ਜਗਤ ਦਾ ਸਹਾਰਾ ਹੈ, ਉਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ।
जगत् को जीवन देने वाला शाश्वत स्वरूप एक (परमेश्वर) ही दाता है।
One True Lord is the Life of the World, the Great Giver.
Guru Amardas ji / Raag Maru / Solhe / Guru Granth Sahib ji - Ang 1045
ਗੁਰ ਸੇਵਾ ਤੇ ਸਬਦਿ ਪਛਾਤਾ ॥
गुर सेवा ते सबदि पछाता ॥
Gur sevaa te sabadi pachhaataa ||
ਗੁਰੂ ਦੀ ਸਰਨ ਪਿਆਂ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਉਸ ਨਾਲ ਡੂੰਘੀ ਸਾਂਝ ਪੈ ਸਕਦੀ ਹੈ ।
गुरु की सेवा व शब्द से ही पहचान होती है।
Serving the Guru, through the Word of the Shabad, He is realized.
Guru Amardas ji / Raag Maru / Solhe / Guru Granth Sahib ji - Ang 1045