Page Ang 1044, Guru Granth Sahib ji, Hindi Punjabi English meanings


Download SGGS PDF Daily Updates

Gurbani LanguageMeanings Translation
ਪੰਜਾਬੀ ਗੁਰਬਾਣੀ ਪੰਜਾਬੀ ਅਰਥ
हिंदी गुरबाणी हिंदी अर्थ
English English
Info (Author Raag Bani Ang Page)

.. ਸੋ ਪਾਏ ਆਪੇ ਮੇਲਿ ਮਿਲਾਈ ਹੇ ॥੨॥

.. सो पाए आपे मेलि मिलाई हे ॥२॥

.. so paaē âape meli milaaëe he ||2||

.. ਜਿਸ ਜੀਵ ਉਤੇ ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ, ਉਹੀ, ਇਹ ਸੂਝ ਪ੍ਰਾਪਤ ਕਰਦਾ ਹੈ ਕਿ ਪ੍ਰਭੂ ਆਪ ਹੀ (ਗੁਰੂ ਨਾਲ) ਮਿਲਾ ਕੇ (ਆਪਣੇ ਚਰਨਾਂ ਵਿਚ) ਮਿਲਾਂਦਾ ਹੈ ॥੨॥

.. जिस पर ईश्वर अपनी कृपा-दृष्टि करता है, वही उसे पा लेता है और वह स्वयं ही साथ मिला लेता है॥ २॥

.. He alone attains the Lord, unto whom He grants His Grace. He Himself unites in His Union. ||2||

Guru Amardas ji / Raag Maru / Solhe / Ang 1044


ਆਪੇ ਮੇਲੇ ਦੇ ਵਡਿਆਈ ॥

आपे मेले दे वडिआई ॥

Âape mele đe vadiâaëe ||

ਪ੍ਰਭੂ ਆਪ ਹੀ (ਮਨੁੱਖ ਨੂੰ ਗੁਰੂ ਨਾਲ) ਮਿਲਾਂਦਾ ਹੈ ਤੇ ਇੱਜ਼ਤ ਬਖ਼ਸ਼ਦਾ ਹੈ ।

वह स्वयं ही जीव को मिलाकर बड़ाई प्रदान करता है और

Uniting with Himself, He bestows glorious greatness.

Guru Amardas ji / Raag Maru / Solhe / Ang 1044

ਗੁਰ ਪਰਸਾਦੀ ਕੀਮਤਿ ਪਾਈ ॥

गुर परसादी कीमति पाई ॥

Gur parasaađee keemaŧi paaëe ||

ਗੁਰੂ ਦੀ ਕਿਰਪਾ ਨਾਲ (ਉਹ ਮਨੁੱਖ ਇਸ ਮਨੁੱਖਾ ਜਨਮ ਦੀ) ਕਦਰ ਸਮਝਦਾ ਹੈ ।

गुरु की अनुकंपा से ही सही कीमत आंक पाता है।

By Guru's Grace, one comes to know the Lord's worth.

Guru Amardas ji / Raag Maru / Solhe / Ang 1044

ਮਨਮੁਖਿ ਬਹੁਤੁ ਫਿਰੈ ਬਿਲਲਾਦੀ ਦੂਜੈ ਭਾਇ ਖੁਆਈ ਹੇ ॥੩॥

मनमुखि बहुतु फिरै बिललादी दूजै भाइ खुआई हे ॥३॥

Manamukhi bahuŧu phirai bilalaađee đoojai bhaaī khuâaëe he ||3||

ਮਨ ਦੀ ਮੁਰੀਦ ਲੁਕਾਈ ਮਾਇਆ ਦੇ ਪਿਆਰ ਦੇ ਕਾਰਨ (ਸਹੀ ਜੀਵਨ-ਰਾਹ ਤੋਂ) ਖੁੰਝੀ ਹੋਈ ਬਹੁਤ ਵਿਲਕਦੀ ਫਿਰਦੀ ਹੈ ॥੩॥

मनमुखी जीव बहुत भटकता, रोता-चिल्लाता एवं द्वैतभाव में तंग होता है॥ ३॥

The self-willed manmukh wanders everywhere, weeping and wailing; he is utterly ruined by the love of duality. ||3||

Guru Amardas ji / Raag Maru / Solhe / Ang 1044


ਹਉਮੈ ਮਾਇਆ ਵਿਚੇ ਪਾਈ ॥

हउमै माइआ विचे पाई ॥

Haūmai maaīâa viche paaëe ||

(ਇਹ ਸ੍ਰਿਸ਼ਟੀ ਪੈਦਾ ਕਰ ਕੇ ਪ੍ਰਭੂ ਨੇ ਆਪ ਹੀ) ਇਸ ਦੇ ਵਿਚ ਹੀ ਹਉਮੈ ਤੇ ਮਾਇਆ ਪੈਦਾ ਕਰ ਦਿੱਤੀ ਹੈ ।

अहम् एवं माया में लिप्त होकर

Egotism was instilled into the illusion of Maya.

Guru Amardas ji / Raag Maru / Solhe / Ang 1044

ਮਨਮੁਖ ਭੂਲੇ ਪਤਿ ਗਵਾਈ ॥

मनमुख भूले पति गवाई ॥

Manamukh bhoole paŧi gavaaëe ||

ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ ਨੇ (ਹਉਮੈ ਮਾਇਆ ਦੇ ਕਾਰਨ) ਕੁਰਾਹੇ ਪੈ ਕੇ ਆਪਣੀ ਇੱਜ਼ਤ ਗਵਾ ਲਈ ਹੈ ।

मनमुखी जीव पथभ्रष्ट हुआ है और अपनी प्रतिष्ठा गवां दी है।

The self-willed manmukh is deluded, and loses his honor.

Guru Amardas ji / Raag Maru / Solhe / Ang 1044

ਗੁਰਮੁਖਿ ਹੋਵੈ ਸੋ ਨਾਇ ਰਾਚੈ ਸਾਚੈ ਰਹਿਆ ਸਮਾਈ ਹੇ ॥੪॥

गुरमुखि होवै सो नाइ राचै साचै रहिआ समाई हे ॥४॥

Guramukhi hovai so naaī raachai saachai rahiâa samaaëe he ||4||

ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰਦਾ ਹੈ (ਤੇ ਨਾਮ ਦੀ ਬਰਕਤਿ ਨਾਲ ਉਹ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੪॥

जो गुरुमुख होता है, वह नाम में ही लीन रहता है और सत्य में ही समाया रहता है॥ ४॥

But one who becomes Gurmukh is absorbed in the Name; he remains immersed in the True Lord. ||4||

Guru Amardas ji / Raag Maru / Solhe / Ang 1044


ਗੁਰ ਤੇ ਗਿਆਨੁ ਨਾਮ ਰਤਨੁ ਪਾਇਆ ॥

गुर ते गिआनु नाम रतनु पाइआ ॥

Gur ŧe giâanu naam raŧanu paaīâa ||

ਜਿਹੜਾ ਮਨੁੱਖ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਅਤੇ ਪਰਮਾਤਮਾ ਦਾ ਕੀਮਤੀ ਨਾਮ ਹਾਸਲ ਕਰ ਲੈਂਦਾ ਹੈ,

जिसने गुरु से ज्ञान एवं नाम रूपी रत्न पा लिया है,

Spiritual wisdom is obtained from the Guru, along with the jewel of the Naam, the Name of the Lord.

Guru Amardas ji / Raag Maru / Solhe / Ang 1044

ਮਨਸਾ ਮਾਰਿ ਮਨ ਮਾਹਿ ਸਮਾਇਆ ॥

मनसा मारि मन माहि समाइआ ॥

Manasaa maari man maahi samaaīâa ||

ਉਹ ਆਪਣੇ ਮਨ ਦੇ ਫੁਰਨੇ ਨੂੰ ਮਾਰ ਕੇ ਅੰਤਰ-ਆਤਮੇ ਹੀ ਲੀਨ ਰਹਿੰਦਾ ਹੈ ।

वह अपनी वासनाओं को मिटाकर मन में ही स्थिर रहता है।

Desires are subdued, and one remains immersed in the mind.

Guru Amardas ji / Raag Maru / Solhe / Ang 1044

ਆਪੇ ਖੇਲ ਕਰੇ ਸਭਿ ਕਰਤਾ ਆਪੇ ਦੇਇ ਬੁਝਾਈ ਹੇ ॥੫॥

आपे खेल करे सभि करता आपे देइ बुझाई हे ॥५॥

Âape khel kare sabhi karaŧaa âape đeī bujhaaëe he ||5||

ਉਸ ਨੂੰ ਪਰਮਾਤਮਾ ਆਪ ਹੀ ਇਹ ਸਮਝ ਬਖ਼ਸ਼ ਦੇਂਦਾ ਹੈ ਕਿ ਸਾਰੇ ਖੇਲ ਪਰਮਾਤਮਾ ਆਪ ਹੀ ਕਰ ਰਿਹਾ ਹੈ ॥੫॥

परमात्मा स्वयं ही सारी लीला करता है और स्वयं ही ज्ञान प्रदान करता है॥ ५॥

The Creator Himself stages all His plays; He Himself bestows understanding. ||5||

Guru Amardas ji / Raag Maru / Solhe / Ang 1044


ਸਤਿਗੁਰੁ ਸੇਵੇ ਆਪੁ ਗਵਾਏ ॥

सतिगुरु सेवे आपु गवाए ॥

Saŧiguru seve âapu gavaaē ||

ਜਿਹੜਾ ਮਨੁੱਖ ਆਪਾ-ਭਾਵ ਦੂਰ ਕਰ ਕੇ ਗੁਰੂ ਦੀ ਸਰਨ ਪੈਂਦਾ ਹੈ,

जो अहम् मिटाकर सतगुरु की सेवा करता है,

One who serves the True Guru eradicates self-conceit.

Guru Amardas ji / Raag Maru / Solhe / Ang 1044

ਮਿਲਿ ਪ੍ਰੀਤਮ ਸਬਦਿ ਸੁਖੁ ਪਾਏ ॥

मिलि प्रीतम सबदि सुखु पाए ॥

Mili preeŧam sabađi sukhu paaē ||

ਉਹ ਮਨੁੱਖ ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਆਨੰਦ ਮਾਣਦਾ ਹੈ ।

वह प्रियतम प्रभु से मिलकर शब्द द्वारा सुख प्राप्त करता है।

Meeting with his Beloved, he finds peace through the Word of the Shabad.

Guru Amardas ji / Raag Maru / Solhe / Ang 1044

ਅੰਤਰਿ ਪਿਆਰੁ ਭਗਤੀ ਰਾਤਾ ਸਹਜਿ ਮਤੇ ਬਣਿ ਆਈ ਹੇ ॥੬॥

अंतरि पिआरु भगती राता सहजि मते बणि आई हे ॥६॥

Ânŧŧari piâaru bhagaŧee raaŧaa sahaji maŧe bañi âaëe he ||6||

ਉਸ ਦੇ ਅੰਦਰ ਪਰਮਾਤਮਾ ਦਾ ਪਿਆਰ ਬਣਿਆ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦੀ ਭਗਤੀ ਵਿਚ ਰੰਗਿਆ ਰਹਿੰਦਾ ਹੈ । ਆਤਮਕ ਅਡੋਲਤਾ ਵਾਲੀ ਬੁੱਧੀ ਦੇ ਕਾਰਨ ਪ੍ਰਭੂ ਨਾਲ ਉਸ ਦੀ ਪ੍ਰਤੀਤ ਬਣੀ ਰਹਿੰਦੀ ਹੈ ॥੬॥

मन में प्रेम धारण कर वह भक्ति में लीन रहता है और सहज ही उसकी प्रभु से प्रीति बनी रहती है। ६॥

Deep within his inner being, he is imbued with loving devotion; intuitively, he becomes one with the Lord. ||6||

Guru Amardas ji / Raag Maru / Solhe / Ang 1044


ਦੂਖ ਨਿਵਾਰਣੁ ਗੁਰ ਤੇ ਜਾਤਾ ॥

दूख निवारणु गुर ते जाता ॥

Đookh nivaarañu gur ŧe jaaŧaa ||

ਗੁਰੂ ਦੀ ਰਾਹੀਂ ਜਿਸ ਮਨੁੱਖ ਨੇ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ,

दुख का निवारण करने वाला परमेश्वर तो गुरु से ही जाना जाता है,

The Destroyer of pain is known through the Guru.

Guru Amardas ji / Raag Maru / Solhe / Ang 1044

ਆਪਿ ਮਿਲਿਆ ਜਗਜੀਵਨੁ ਦਾਤਾ ॥

आपि मिलिआ जगजीवनु दाता ॥

Âapi miliâa jagajeevanu đaaŧaa ||

ਸਭ ਦਾਤਾਂ ਦੇਣ ਵਾਲਾ ਤੇ ਜਗਤ ਦਾ ਆਸਰਾ ਪ੍ਰਭੂ ਆਪ ਉਸ ਨੂੰ ਆ ਮਿਲਿਆ ।

फिर जीवनदाता प्रभु स्वयं ही मिल जाता है।

The Great Giver, the Life of the world, Himself has met me.

Guru Amardas ji / Raag Maru / Solhe / Ang 1044

ਜਿਸ ਨੋ ਲਾਏ ਸੋਈ ਬੂਝੈ ਭਉ ਭਰਮੁ ਸਰੀਰਹੁ ਜਾਈ ਹੇ ॥੭॥

जिस नो लाए सोई बूझै भउ भरमु सरीरहु जाई हे ॥७॥

Jis no laaē soëe boojhai bhaū bharamu sareerahu jaaëe he ||7||

ਉਹੀ ਮਨੁੱਖ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰਦਾ ਹੈ, ਜਿਸ ਨੂੰ ਪ੍ਰਭੂ ਆਪ ਭਗਤੀ ਵਿਚ ਜੋੜਦਾ ਹੈ । ਉਸ ਮਨੁੱਖ ਦੇ ਅੰਦਰੋਂ ਹਰੇਕ ਕਿਸਮ ਦਾ ਡਰ ਹਰੇਕ ਭਰਮ ਦੂਰ ਹੋ ਜਾਂਦਾ ਹੈ ॥੭॥

जिसे वह भक्ति में लगाता है, वही इस तथ्य को बूझता है और उसके शरीर में से भय एवं भ्रम दूर हो जाता है॥ ७॥

He alone understands, whom the Lord joins with Himself. Fear and doubt are taken away from his body. ||7||

Guru Amardas ji / Raag Maru / Solhe / Ang 1044


ਆਪੇ ਗੁਰਮੁਖਿ ਆਪੇ ਦੇਵੈ ॥

आपे गुरमुखि आपे देवै ॥

Âape guramukhi âape đevai ||

ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਗੁਰੂ ਦੇ ਸਨਮੁਖ ਰੱਖਦਾ ਹੈ ਜਿਸ ਨੂੰ ਆਪ ਹੀ ਭਗਤੀ ਦੀ ਦਾਤ ਦੇਂਦਾ ਹੈ, ਉਹ ਮਨੁੱਖ ਗੁਰੂ ਦੀ ਸਰਨ ਪਿਆ ਰਹਿੰਦਾ ਹੈ ।

वह स्वयं ही गुरु की संगति में नाम प्रदान करता है और

He Himself is the Gurmukh, and He Himself bestows His blessings.

Guru Amardas ji / Raag Maru / Solhe / Ang 1044

ਸਚੈ ਸਬਦਿ ਸਤਿਗੁਰੁ ਸੇਵੈ ॥

सचै सबदि सतिगुरु सेवै ॥

Sachai sabađi saŧiguru sevai ||

ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜਿਆ ਰਹਿੰਦਾ ਹੈ ।

जीव सच्चे शब्द द्वारा सतिगुरु की सेवा करता है।

Through the True Word of the Shabad, serve the True Guru.

Guru Amardas ji / Raag Maru / Solhe / Ang 1044

ਜਰਾ ਜਮੁ ਤਿਸੁ ਜੋਹਿ ਨ ਸਾਕੈ ਸਾਚੇ ਸਿਉ ਬਣਿ ਆਈ ਹੇ ॥੮॥

जरा जमु तिसु जोहि न साकै साचे सिउ बणि आई हे ॥८॥

Jaraa jamu ŧisu johi na saakai saache siū bañi âaëe he ||8||

ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਉਸ ਦੀ ਅਜਿਹੀ ਪ੍ਰੀਤ ਬਣ ਜਾਂਦੀ ਹੈ ਕਿ ਉਸ ਪ੍ਰੀਤ ਨੂੰ ਨਾਹ ਬੁਢੇਪਾ ਤੇ ਨਾਹ ਹੀ ਆਤਮਕ ਮੌਤ ਤੱਕ ਸਕਦੇ ਹਨ (ਭਾਵ, ਨਾਹ ਉਹ ਪ੍ਰੀਤ ਕਦੇ ਕਮਜ਼ੋਰ ਹੁੰਦੀ ਹੈ ਤੇ ਨਾਹ ਹੀ ਉਥੇ ਵਿਕਾਰਾਂ ਨੂੰ ਆਉਣ ਦਾ ਮੌਕਾ ਮਿਲਦਾ ਹੈ) ॥੮॥

जिसकी प्रभु से प्रीति हो गई है, बुढ़ापा एवं मृत्यु उसे बिल्कुल स्पर्श नहीं करते॥ ८॥

Old age and death cannot even touch one who is in harmony with the True Lord. ||8||

Guru Amardas ji / Raag Maru / Solhe / Ang 1044


ਤ੍ਰਿਸਨਾ ਅਗਨਿ ਜਲੈ ਸੰਸਾਰਾ ॥

त्रिसना अगनि जलै संसारा ॥

Ŧrisanaa âgani jalai sanssaaraa ||

ਜਗਤ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ ਸੜ ਰਿਹਾ ਹੈ,

संसार तृष्णा की अग्नि में जल रहा है और

The world is burning up in the fire of desire.

Guru Amardas ji / Raag Maru / Solhe / Ang 1044

ਜਲਿ ਜਲਿ ਖਪੈ ਬਹੁਤੁ ਵਿਕਾਰਾ ॥

जलि जलि खपै बहुतु विकारा ॥

Jali jali khapai bahuŧu vikaaraa ||

ਵਿਕਾਰਾਂ ਵਿਚ ਸੜ ਸੜ ਕੇ ਬਹੁਤ ਦੁੱਖੀ ਹੋ ਰਿਹਾ ਹੈ ।

जल-जलकर अनेक विकारों में दुखी हो रहा है।

It burns and burns, and is destroyed in all its corruption.

Guru Amardas ji / Raag Maru / Solhe / Ang 1044

ਮਨਮੁਖੁ ਠਉਰ ਨ ਪਾਏ ਕਬਹੂ ਸਤਿਗੁਰ ਬੂਝ ਬੁਝਾਈ ਹੇ ॥੯॥

मनमुखु ठउर न पाए कबहू सतिगुर बूझ बुझाई हे ॥९॥

Manamukhu thaūr na paaē kabahoo saŧigur boojh bujhaaëe he ||9||

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਸ ਅੱਗ ਤੋਂ ਬਚਾਉ ਦਾ) ਥਾਂ ਕਦੇ ਭੀ ਨਹੀਂ ਲੱਭ ਸਕਦਾ । (ਉਹੀ ਮਨੁੱਖ ਬਚਾਉ ਦਾ ਥਾਂ ਲੱਭਦਾ ਹੈ ਜਿਸ ਨੂੰ) ਗੁਰੂ ਆਤਮਕ ਜੀਵਨ ਦੀ ਸੂਝ ਬਖ਼ਸ਼ਦਾ ਹੈ ॥੯॥

सतगुरु ने यही ज्ञान प्रदान किया है कि स्वेच्छाचारी जीव को कभी ठिकाना नहीं मिलता। ९॥

The self-willed manmukh finds no place of rest anywhere. The True Guru has imparted this understanding. ||9||

Guru Amardas ji / Raag Maru / Solhe / Ang 1044


ਸਤਿਗੁਰੁ ਸੇਵਨਿ ਸੇ ਵਡਭਾਗੀ ॥

सतिगुरु सेवनि से वडभागी ॥

Saŧiguru sevani se vadabhaagee ||

ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ, ਜਿਹੜੇ ਗੁਰੂ ਦੀ ਸਰਨ ਪੈਂਦੇ ਹਨ,

सतगुरु की सेवा में लीन रहने वाले भाग्यशाली हैं और

Those who serve the True Guru are very fortunate.

Guru Amardas ji / Raag Maru / Solhe / Ang 1044

ਸਾਚੈ ਨਾਮਿ ਸਦਾ ਲਿਵ ਲਾਗੀ ॥

साचै नामि सदा लिव लागी ॥

Saachai naami sađaa liv laagee ||

ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਉਹਨਾਂ ਦੀ ਸੁਰਤ ਸਦਾ ਜੁੜੀ ਰਹਿੰਦੀ ਹੈ ।

उनकी सदैव सत्य-नाम में लगन लगी रहती है।

They remain lovingly focused on the True Name forever.

Guru Amardas ji / Raag Maru / Solhe / Ang 1044

ਅੰਤਰਿ ਨਾਮੁ ਰਵਿਆ ਨਿਹਕੇਵਲੁ ਤ੍ਰਿਸਨਾ ਸਬਦਿ ਬੁਝਾਈ ਹੇ ॥੧੦॥

अंतरि नामु रविआ निहकेवलु त्रिसना सबदि बुझाई हे ॥१०॥

Ânŧŧari naamu raviâa nihakevalu ŧrisanaa sabađi bujhaaëe he ||10||

ਉਹਨਾਂ ਦੇ ਅੰਦਰ ਪਰਮਾਤਮਾ ਦਾ ਪਵਿੱਤਰ ਕਰਨ ਵਾਲਾ ਨਾਮ ਸਦਾ ਟਿਕਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ (ਉਹਨਾਂ ਨੇ ਆਪਣੇ ਅੰਦਰੋਂ) ਤ੍ਰਿਸ਼ਨਾ (ਦੀ ਅੱਗ) ਬੁਝਾ ਲਈ ਹੁੰਦੀ ਹੈ ॥੧੦॥

उनके अन्तर्मन में वासना-रहित नाम ही समाया रहता है और शब्द ने उनकी तृष्णा बुझा दी है॥ १०॥

The Immaculate Naam, the Name of the Lord, permeates the nucleus of their inner being; through the Shabad, their desires are quenched. ||10||

Guru Amardas ji / Raag Maru / Solhe / Ang 1044


ਸਚਾ ਸਬਦੁ ਸਚੀ ਹੈ ਬਾਣੀ ॥

सचा सबदु सची है बाणी ॥

Sachaa sabađu sachee hai baañee ||

ਸਦਾ-ਥਿਰ ਪਦਾਰਥ ਗੁਰ-ਸ਼ਬਦ ਹੀ ਹੈ, ਸਦਾ-ਥਿਰ ਵਸਤ ਸਿਫ਼ਤ-ਸਾਲਾਹ ਦੀ ਬਾਣੀ ਹੀ ਹੈ ।

शब्द सत्य है और वाणी भी सत्य है,

True is the Word of the Shabad, and True is the Bani of His Word.

Guru Amardas ji / Raag Maru / Solhe / Ang 1044

ਗੁਰਮੁਖਿ ਵਿਰਲੈ ਕਿਨੈ ਪਛਾਣੀ ॥

गुरमुखि विरलै किनै पछाणी ॥

Guramukhi viralai kinai pachhaañee ||

ਗੁਰੂ ਦੇ ਸਨਮੁਖ ਰਹਿਣ ਵਾਲੇ ਕਿਸੇ ਵਿਰਲੇ ਮਨੁੱਖ ਨੇ ਇਹ ਗੱਲ ਸਮਝੀ ਹੈ ।

किसी विरले गुरुमुख ने इस तथ्य की पहचान की है।

How rare is that Gurmukh who realizes this.

Guru Amardas ji / Raag Maru / Solhe / Ang 1044

ਸਚੈ ਸਬਦਿ ਰਤੇ ਬੈਰਾਗੀ ਆਵਣੁ ਜਾਣੁ ਰਹਾਈ ਹੇ ॥੧੧॥

सचै सबदि रते बैरागी आवणु जाणु रहाई हे ॥११॥

Sachai sabađi raŧe bairaagee âavañu jaañu rahaaëe he ||11||

ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਰੰਗੇ ਰਹਿੰਦੇ ਹਨ, ਉਹ ਮਾਇਆ ਤੋਂ ਉਪਰਾਮ ਰਹਿੰਦੇ ਹਨ, ਉਹਨਾਂ ਦਾ ਜੰਮਣ ਮਰਨ (ਦਾ ਗੇੜ) ਮੁੱਕ ਜਾਂਦਾ ਹੈ ॥੧੧॥

जो वैराग्यवान ब्रह्मा-शब्द में लीन रहते हैं, उनका जन्म-मरण छूट जाता है। ११॥

Those who are imbued with the True Shabad are detached. Their comings and goings in reincarnation are ended. ||11||

Guru Amardas ji / Raag Maru / Solhe / Ang 1044


ਸਬਦੁ ਬੁਝੈ ਸੋ ਮੈਲੁ ਚੁਕਾਏ ॥

सबदु बुझै सो मैलु चुकाए ॥

Sabađu bujhai so mailu chukaaē ||

ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਸਮਝ ਲੈਂਦਾ ਹੈ (ਭਾਵ, ਆਪਣੀ ਬੁੱਧੀ ਦਾ ਹਿੱਸਾ ਬਣਾ ਲੈਂਦਾ ਹੈ) ਉਹ (ਆਪਣੇ ਅੰਦਰੋਂ ਵਿਕਾਰਾਂ ਦੀ) ਮੈਲ ਦੂਰ ਕਰ ਲੈਂਦਾ ਹੈ ।

जो शब्द के भेद को समझ लेता है, उसकी मन की मैल दूर हो जाती है और

One who realizes the Shabad is cleansed of impurities.

Guru Amardas ji / Raag Maru / Solhe / Ang 1044

ਨਿਰਮਲ ਨਾਮੁ ਵਸੈ ਮਨਿ ਆਏ ॥

निरमल नामु वसै मनि आए ॥

Niramal naamu vasai mani âaē ||

ਪਰਮਾਤਮਾ ਦਾ ਪਵਿੱਤਰ ਨਾਮ ਉਸ ਦੇ ਮਨ ਵਿਚ ਆ ਵੱਸਦਾ ਹੈ ।

उसके मन में निर्मल नाम का वास हो जाता है।

The Immaculate Naam abides within his mind.

Guru Amardas ji / Raag Maru / Solhe / Ang 1044

ਸਤਿਗੁਰੁ ਅਪਣਾ ਸਦ ਹੀ ਸੇਵਹਿ ਹਉਮੈ ਵਿਚਹੁ ਜਾਈ ਹੇ ॥੧੨॥

सतिगुरु अपणा सद ही सेवहि हउमै विचहु जाई हे ॥१२॥

Saŧiguru âpañaa sađ hee sevahi haūmai vichahu jaaëe he ||12||

ਜਿਹੜੇ ਮਨੁੱਖ ਸਦਾ ਆਪਣੇ ਗੁਰੂ ਦੀ ਸਰਨ ਪਏ ਰਹਿੰਦੇ ਹਨ, ਉਹਨਾਂ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ॥੧੨॥

जो सदैव अपने सतगुरु की सेवा करते हैं, उनके मन में से अभिमान दूर हो जाता है॥ १२॥

He serves his True Guru forever, and egotism is eradicated from within. ||12||

Guru Amardas ji / Raag Maru / Solhe / Ang 1044


ਗੁਰ ਤੇ ਬੂਝੈ ਤਾ ਦਰੁ ਸੂਝੈ ॥

गुर ते बूझै ता दरु सूझै ॥

Gur ŧe boojhai ŧaa đaru soojhai ||

ਜਦੋਂ ਮਨੁੱਖ ਗੁਰੂ ਪਾਸੋਂ (ਸਹੀ ਜੀਵਨ-ਰਾਹ ਦਾ ਉਪਦੇਸ਼) ਸਮਝ ਲੈਂਦਾ ਹੈ, ਤਦੋਂ ਉਸ ਨੂੰ ਪਰਮਾਤਮਾ ਦਾ ਦਰ ਦਿੱਸ ਪੈਂਦਾ ਹੈ (ਭਾਵ, ਉਸ ਨੂੰ ਇਹ ਦਿੱਸ ਪੈਂਦਾ ਹੈ ਕਿ ਹਰਿ-ਨਾਮ ਹੀ ਪ੍ਰਭੂ-ਮਿਲਾਪ ਦਾ ਵਸੀਲਾ ਹੈ) ।

जब जीव गुरु से ज्ञान प्राप्त करता है तो ही उसे सत्य के दर की सूझ होती है किन्तु

If one comes to understand, through the Guru, then he comes to know the Lord's Door.

Guru Amardas ji / Raag Maru / Solhe / Ang 1044

ਨਾਮ ਵਿਹੂਣਾ ਕਥਿ ਕਥਿ ਲੂਝੈ ॥

नाम विहूणा कथि कथि लूझै ॥

Naam vihooñaa kaŧhi kaŧhi loojhai ||

ਪਰ ਜਿਹੜਾ ਮਨੁੱਖ ਨਾਮ ਤੋਂ ਸੱਖਣਾ ਹੈ ਉਹ (ਹੋਰਨਾਂ ਨੂੰ) ਵਖਿਆਨ ਕਰ ਕਰ ਕੇ (ਆਪ ਅੰਦਰੋਂ ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਹਿੰਦਾ ਹੈ ।

नामविहीन व्यर्थ बातें कर-करके उलझता रहता है।

But without the Naam, one babbles and argues in vain.

Guru Amardas ji / Raag Maru / Solhe / Ang 1044

ਸਤਿਗੁਰ ਸੇਵੇ ਕੀ ਵਡਿਆਈ ਤ੍ਰਿਸਨਾ ਭੂਖ ਗਵਾਈ ਹੇ ॥੧੩॥

सतिगुर सेवे की वडिआई त्रिसना भूख गवाई हे ॥१३॥

Saŧigur seve kee vadiâaëe ŧrisanaa bhookh gavaaëe he ||13||

ਗੁਰੂ ਦੀ ਸਰਨ ਪੈਣ ਦੀ ਬਰਕਤਿ ਇਹ ਹੈ ਕਿ ਮਨੁੱਖ (ਆਪਣੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ (ਮਾਇਆ ਦੀ) ਭੁੱਖ ਦੂਰ ਕਰ ਲੈਂਦਾ ਹੈ ॥੧੩॥

सतगुरु की सेवा करने की यह बड़ाई है कि इसने तृष्णा भूख मिटा दी है॥ १३॥

The glory of serving the True Guru is that it eradicates hunger and thirst. ||13||

Guru Amardas ji / Raag Maru / Solhe / Ang 1044


ਆਪੇ ਆਪਿ ਮਿਲੈ ਤਾ ਬੂਝੈ ॥

आपे आपि मिलै ता बूझै ॥

Âape âapi milai ŧaa boojhai ||

ਪਰ, (ਜੀਵਾਂ ਦੇ ਕੀਹ ਵੱਸ?) ਪਰਮਾਤਮਾ ਆਪ ਹੀ ਜੀਵ ਨੂੰ ਮਿਲ ਪਏ, ਤਦੋਂ ਹੀ ਉਹ (ਸਹੀ ਜੀਵਨ-ਰਾਹ ਨੂੰ) ਸਮਝਦਾ ਹੈ ।

जब ईश्वर स्वयं मिलता है तो ही ज्ञान होता है।

When the Lord unites them with Himself, then they come to understand.

Guru Amardas ji / Raag Maru / Solhe / Ang 1044

ਗਿਆਨ ਵਿਹੂਣਾ ਕਿਛੂ ਨ ਸੂਝੈ ॥

गिआन विहूणा किछू न सूझै ॥

Giâan vihooñaa kichhoo na soojhai ||

ਆਤਮਕ ਜੀਵਨ ਦੀ ਸੂਝ ਤੋਂ ਬਿਨਾ ਮਨੁੱਖ ਨੂੰ (ਮਾਇਆ ਦੀ ਤ੍ਰਿਸ਼ਨਾ ਭੁੱਖ ਤੋਂ ਬਿਨਾ ਹੋਰ) ਕੁਝ ਨਹੀਂ ਸੁੱਝਦਾ ।

लेकिन ज्ञानविहीन को कोई सूझ नहीं होती।

Without spiritual wisdom, they understand nothing at all.

Guru Amardas ji / Raag Maru / Solhe / Ang 1044

ਗੁਰ ਕੀ ਦਾਤਿ ਸਦਾ ਮਨ ਅੰਤਰਿ ਬਾਣੀ ਸਬਦਿ ਵਜਾਈ ਹੇ ॥੧੪॥

गुर की दाति सदा मन अंतरि बाणी सबदि वजाई हे ॥१४॥

Gur kee đaaŧi sađaa man ânŧŧari baañee sabađi vajaaëe he ||14||

ਜਿਸ ਮਨੁੱਖ ਦੇ ਮਨ ਵਿਚ ਗੁਰੂ ਦੀ ਬਖ਼ਸ਼ੀ (ਆਤਮਕ ਜੀਵਨ ਦੀ ਸੂਝ ਦੀ) ਦਾਤ ਸਦਾ ਵੱਸਦੀ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਪ੍ਰਭਾਵ ਆਪਣੇ ਅੰਦਰ ਬਣਾਈ ਰੱਖਦਾ ਹੈ (ਜਿਵੇਂ ਵੱਜ ਰਹੇ ਵਾਜਿਆਂ ਦੇ ਕਾਰਨ ਕੋਈ ਹੋਰ ਨਿੱਕੀ-ਮੋਟੀ ਆਵਾਜ਼ ਨਹੀਂ ਸੁਣੀ ਜਾਂਦੀ) ॥੧੪॥

जिसकें मन में गुरु की बख्शिश है, वह वाणी द्वारा शब्द ही जपता रहता है॥ १४॥

One whose mind is filled with the Guru's gift forever - his inner being resounds with the Shabad, and the Word of the Guru's Bani. ||14||

Guru Amardas ji / Raag Maru / Solhe / Ang 1044


ਜੋ ਧੁਰਿ ਲਿਖਿਆ ਸੁ ਕਰਮ ਕਮਾਇਆ ॥

जो धुरि लिखिआ सु करम कमाइआ ॥

Jo đhuri likhiâa su karam kamaaīâa ||

(ਸਾਰੀ ਖੇਡ ਪਰਮਾਤਮਾ ਦੀ ਰਜ਼ਾ ਵਿਚ ਹੋ ਰਹੀ ਹੈ) ਧੁਰ ਦਰਗਾਹ ਤੋਂ (ਰਜ਼ਾ ਅਨੁਸਾਰ ਜੀਵ ਦੇ ਮੱਥੇ ਉਤੇ ਜੋ ਲੇਖ) ਲਿਖਿਆ ਜਾਂਦਾ ਹੈ, ਉਹੀ ਕਰਮ ਜੀਵ ਕਮਾਂਦਾ ਰਹਿੰਦਾ ਹੈ ।

जो प्रारम्भ से लिखा है, जीव वही कर्म करता है।

He acts according to his pre-ordained destiny.

Guru Amardas ji / Raag Maru / Solhe / Ang 1044

ਕੋਇ ਨ ਮੇਟੈ ਧੁਰਿ ਫੁਰਮਾਇਆ ॥

कोइ न मेटै धुरि फुरमाइआ ॥

Koī na metai đhuri phuramaaīâa ||

ਧੁਰੋਂ ਹੋਏ ਹੁਕਮ ਨੂੰ ਕੋਈ ਜੀਵ ਮਿਟਾ ਨਹੀਂ ਸਕਦਾ ।

भाग्यालेख को कोई टाल नहीं सकता।

No one can erase the Command of the Primal Lord.

Guru Amardas ji / Raag Maru / Solhe / Ang 1044

ਸਤਸੰਗਤਿ ਮਹਿ ਤਿਨ ਹੀ ਵਾਸਾ ਜਿਨ ਕਉ ਧੁਰਿ ਲਿਖਿ ਪਾਈ ਹੇ ॥੧੫॥

सतसंगति महि तिन ही वासा जिन कउ धुरि लिखि पाई हे ॥१५॥

Saŧasanggaŧi mahi ŧin hee vaasaa jin kaū đhuri likhi paaëe he ||15||

ਸਾਧ ਸੰਗਤ ਵਿਚ ਉਹਨਾਂ ਮਨੁੱਖਾਂ ਨੂੰ ਹੀ ਬਹਿਣ ਦਾ ਅਵਸਰ ਮਿਲਦਾ ਹੈ, ਜਿਨ੍ਹਾਂ ਦੇ ਮੱਥੇ ਉੱਤੇ ਧੁਰੋਂ ਲਿਖ ਕੇ ਇਹ ਬਖ਼ਸ਼ਸ਼ ਸੌਂਪੀ ਜਾਂਦੀ ਹੈ ॥੧੫॥

जिनकी तकदीर में लिखा होता है, सत्संगति में उनका ही निवास होता है॥ १५॥

They alone dwell in the Sat Sangat, the True Congregation, who have such pre-ordained destiny. ||15||

Guru Amardas ji / Raag Maru / Solhe / Ang 1044


ਅਪਣੀ ਨਦਰਿ ਕਰੇ ਸੋ ਪਾਏ ॥

अपणी नदरि करे सो पाए ॥

Âpañee nađari kare so paaē ||

(ਸਾਧ ਸੰਗਤ ਵਿਚ ਟਿਕਣ ਦੀ ਦਾਤਿ) ਉਹ ਮਨੁੱਖ ਹਾਸਲ ਕਰਦਾ ਹੈ, ਜਿਸ ਉੱਤੇ ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ ।

जिस पर अपनी कृपा-दृष्टि करता है, वही उसे प्राप्त करता है और

He alone finds the Lord, unto whom He grants His Grace.

Guru Amardas ji / Raag Maru / Solhe / Ang 1044

ਸਚੈ ਸਬਦਿ ਤਾੜੀ ਚਿਤੁ ਲਾਏ ॥

सचै सबदि ताड़ी चितु लाए ॥

Sachai sabađi ŧaaɍee chiŧu laaē ||

ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਆਪਣਾ ਮਨ ਜੋੜਦਾ ਹੈ-ਇਹੀ ਹੈ (ਉਸ ਦੀ ਜੋਗੀਆਂ ਵਾਲੀ) ਸਮਾਧੀ ।

वह समाधिस्थ सच्चे शब्द में ही चित लगाता है।

He links his consciousness to the deep meditative state of the True Shabad.

Guru Amardas ji / Raag Maru / Solhe / Ang 1044

ਨਾਨਕ ਦਾਸੁ ਕਹੈ ਬੇਨੰਤੀ ਭੀਖਿਆ ਨਾਮੁ ਦਰਿ ਪਾਈ ਹੇ ॥੧੬॥੧॥

नानक दासु कहै बेनंती भीखिआ नामु दरि पाई हे ॥१६॥१॥

Naanak đaasu kahai benanŧŧee bheekhiâa naamu đari paaëe he ||16||1||

(ਪ੍ਰਭੂ ਦਾ) ਦਾਸ ਨਾਨਕ ਬੇਨਤੀ ਕਰਦਾ ਹੈ (ਕਿ ਉਹ ਮਨੁੱਖ ਪ੍ਰਭੂ ਦੇ) ਦਰ ਤੇ (ਹਾਜ਼ਰ ਰਹਿ ਕੇ) ਪ੍ਰਭੂ ਦਾ ਨਾਮ-ਭਿੱਛਿਆ ਪ੍ਰਾਪਤ ਕਰ ਲੈਂਦਾ ਹੈ ॥੧੬॥੧॥

दास नानक विनती करता है कि नाम रूपी भिक्षा प्रभु के द्वार से प्राप्त हुई है॥ १६॥ १॥

Nanak, Your slave, offers this humble prayer; I stand at Your Door, begging for Your Name. ||16||1||

Guru Amardas ji / Raag Maru / Solhe / Ang 1044


ਮਾਰੂ ਮਹਲਾ ੩ ॥

मारू महला ३ ॥

Maaroo mahalaa 3 ||

मारू महला ३॥

Maaroo, Third Mehl:

Guru Amardas ji / Raag Maru / Solhe / Ang 1044

ਏਕੋ ਏਕੁ ਵਰਤੈ ਸਭੁ ਸੋਈ ॥

एको एकु वरतै सभु सोई ॥

Ēko ēku varaŧai sabhu soëe ||

ਸਿਰਫ਼ ਇਕ ਉਹ ਪਰਮਾਤਮਾ ਹੀ ਹਰ ਥਾਂ ਮੌਜੂਦ ਹੈ ।

एक अनन्तशक्ति (परमेश्वर) सर्वव्यापक है,"

The One and only Lord is pervading and permeating everywhere.

Guru Amardas ji / Raag Maru / Solhe / Ang 1044

ਗੁਰਮੁਖਿ ਵਿਰਲਾ ਬੂਝੈ ਕੋਈ ॥

गुरमुखि विरला बूझै कोई ॥

Guramukhi viralaa boojhai koëe ||

ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ (ਇਸ ਭੇਤ ਨੂੰ) ਸਮਝਦਾ ਹੈ,

इस रहस्य को कोई विरला गुरुमुख ही बूझता है।

How rare is that person, who as Gurmukh, understands this.

Guru Amardas ji / Raag Maru / Solhe / Ang 1044

ਏਕੋ ਰਵਿ ਰਹਿਆ ਸਭ ਅੰਤਰਿ ਤਿਸੁ ਬਿਨੁ ਅਵਰੁ ਨ ਕੋਈ ਹੇ ॥੧॥

एको रवि रहिआ सभ अंतरि तिसु बिनु अवरु न कोई हे ॥१॥

Ēko ravi rahiâa sabh ânŧŧari ŧisu binu âvaru na koëe he ||1||

ਕਿ ਸਭ ਜੀਵਾਂ ਦੇ ਅੰਦਰ ਇਕ ਪਰਮਾਤਮਾ ਹੀ ਵਿਆਪਕ ਹੈ, ਉਸ (ਪਰਾਮਤਮਾ) ਤੋਂ ਬਿਨਾ ਹੋਰ ਕੋਈ ਦੂਜਾ ਨਹੀਂ ॥੧॥

एक वही सब जीवों में समाया हुआ है, उसके अतिरिक्त अन्य कोई नहीं॥ १॥

The One Lord is permeating and pervading, deep within the nucleus of all. Without Him, there is no other at all. ||1||

Guru Amardas ji / Raag Maru / Solhe / Ang 1044


ਲਖ ਚਉਰਾਸੀਹ ..

लख चउरासीह ..

Lakh chaūraaseeh ..

(ਉਸ ਪਰਮਾਤਮਾ ਨੇ ਹੀ) ਚੌਰਾਸੀ ਲੱਖ ਜੂਨਾਂ ਦੇ ਜੀਵ ਪੈਦਾ ਕੀਤੇ ਹਨ ।

उसने चौरासी लाख जीव पैदा किए हैं,"

He created the 8.4 millions species of beings.

Guru Amardas ji / Raag Maru / Solhe / Ang 1044


Download SGGS PDF Daily Updates