ANG 1038, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸਾਮ ਵੇਦੁ ਰਿਗੁ ਜੁਜਰੁ ਅਥਰਬਣੁ ॥

साम वेदु रिगु जुजरु अथरबणु ॥

Saam vedu rigu jujaru atharaba(nn)u ||

ਸਾਮ ਰਿਗ ਜਜੁਰ ਅਥਰਬਣ-ਇਹ ਚਾਰੇ ਵੇਦ ਪ੍ਰਭੂ ਦੇ ਨਿਰੋਲ ਆਪਣੇ ਆਪੇ ਤੋਂ ਹੀ ਪ੍ਰਗਟੇ ।

ऋगवेद, सामवेद, यजुर्वेद एवं अथर्ववेद-"

The Saam Veda, the Rig Veda, the Jujar Veda and the At'harva Veda

Guru Nanak Dev ji / Raag Maru / Solhe / Guru Granth Sahib ji - Ang 1038

ਬ੍ਰਹਮੇ ਮੁਖਿ ਮਾਇਆ ਹੈ ਤ੍ਰੈ ਗੁਣ ॥

ब्रहमे मुखि माइआ है त्रै गुण ॥

Brhame mukhi maaiaa hai trai gu(nn) ||

ਬ੍ਰਹਮਾ ਦੀ ਰਾਹੀਂ (ਵੇਦ ਬਣੇ), ਮਾਇਆ ਦੇ ਤਿੰਨੇ ਗੁਣ ਭੀ ਉਸ ਦੇ ਆਪੇ ਤੋਂ ਹੀ ਪੈਦਾ ਹੋਏ ।

ब्रह्मा के मुख से निकले त्रिगुणात्मक माया रूपी ही हैं।

Form the mouth of Brahma; they speak of the three gunas, the three qualities of Maya.

Guru Nanak Dev ji / Raag Maru / Solhe / Guru Granth Sahib ji - Ang 1038

ਤਾ ਕੀ ਕੀਮਤਿ ਕਹਿ ਨ ਸਕੈ ਕੋ ਤਿਉ ਬੋਲੇ ਜਿਉ ਬੋਲਾਇਦਾ ॥੯॥

ता की कीमति कहि न सकै को तिउ बोले जिउ बोलाइदा ॥९॥

Taa kee keemati kahi na sakai ko tiu bole jiu bolaaidaa ||9||

ਕੋਈ ਜੀਵ ਉਸ ਪਰਮਾਤਮਾ ਦਾ ਮੁੱਲ ਨਹੀਂ ਪਾ ਸਕਦਾ । ਜੀਵ ਉਸੇ ਤਰ੍ਹਾਂ ਹੀ ਬੋਲ ਸਕਦਾ ਹੈ ਜਿਵੇਂ ਪ੍ਰਭੂ ਆਪ ਪ੍ਰੇਰਨਾ ਕਰਦਾ ਹੈ ॥੯॥

प्रभु महिमा की सही कीमत कोई नहीं ऑक सकता, जीव वैसे ही बोलता है, जैसे वह बुलाता है॥ ९॥

None of them can describe His worth. We speak as He inspires us to speak. ||9||

Guru Nanak Dev ji / Raag Maru / Solhe / Guru Granth Sahib ji - Ang 1038

ਸੁੰਨਹੁ ਸਪਤ ਪਾਤਾਲ ਉਪਾਏ ॥

सुंनहु सपत पाताल उपाए ॥

Sunnahu sapat paataal upaae ||

ਪ੍ਰਭੂ ਨੇ ਨਿਰੋਲ ਆਪਣੇ ਆਪੇ ਤੋਂ ਹੀ ਸੱਤ ਪਾਤਾਲ (ਤੇ ਸੱਤ ਆਕਾਸ਼) ਪੈਦਾ ਕੀਤੇ,

शून्य से ही सात पाताल उत्पन्न किए,

From the Primal Void, He created the seven nether regions.

Guru Nanak Dev ji / Raag Maru / Solhe / Guru Granth Sahib ji - Ang 1038

ਸੁੰਨਹੁ ਭਵਣ ਰਖੇ ਲਿਵ ਲਾਏ ॥

सुंनहु भवण रखे लिव लाए ॥

Sunnahu bhava(nn) rakhe liv laae ||

ਨਿਰੋਲ ਆਪਣੇ ਆਪੇ ਤੋਂ ਹੀ ਤਿੰਨੇ ਭਵਨ ਬਣਾ ਕੇ ਪੂਰੇ ਧਿਆਨ ਨਾਲ ਉਹਨਾਂ ਦੀ ਸੰਭਾਲ ਕਰਦਾ ਹੈ ।

शून्य में ही विश्व को उत्पन्न किया और सब ईश्वर में ही ध्यान लगाते हैं।

From the Primal Void, He established this world to lovingly dwell upon Him.

Guru Nanak Dev ji / Raag Maru / Solhe / Guru Granth Sahib ji - Ang 1038

ਆਪੇ ਕਾਰਣੁ ਕੀਆ ਅਪਰੰਪਰਿ ਸਭੁ ਤੇਰੋ ਕੀਆ ਕਮਾਇਦਾ ॥੧੦॥

आपे कारणु कीआ अपर्मपरि सभु तेरो कीआ कमाइदा ॥१०॥

Aape kaara(nn)u keeaa aparamppari sabhu tero keeaa kamaaidaa ||10||

ਉਸ ਪਰਮਾਤਮਾ ਨੇ ਜਿਸ ਤੋਂ ਪਰੇ ਹੋਰ ਕੁਝ ਭੀ ਨਹੀਂ ਹੈ ਆਪ ਹੀ ਜਗਤ-ਰਚਨਾ ਦਾ ਮੁੱਢ ਬਣਾਇਆ । ਹੇ ਪ੍ਰਭੂ! ਹਰੇਕ ਜੀਵ ਤੇਰਾ ਹੀ ਪ੍ਰੇਰਿਆ ਹੋਇਆ ਕਰਮ ਕਰਦਾ ਹੈ ॥੧੦॥

हे परमेश्वर ! तूने स्वयं यह जगत्-प्रसार किया है और सब जीव वही करते हैं, जो तू करवाता है॥ १०॥

The Infinite Lord Himself created the creation. Everyone acts as You make them act, Lord. ||10||

Guru Nanak Dev ji / Raag Maru / Solhe / Guru Granth Sahib ji - Ang 1038

ਰਜ ਤਮ ਸਤ ਕਲ ਤੇਰੀ ਛਾਇਆ ॥

रज तम सत कल तेरी छाइआ ॥

Raj tam sat kal teree chhaaiaa ||

(ਮਾਇਆ ਦੇ ਤਿੰਨ ਗੁਣ) ਰਜੋ ਤਮੋ ਤੇ ਸਤੋ (ਹੇ ਪ੍ਰਭੂ!) ਤੇਰੀ ਹੀ ਤਾਕਤ ਦੇ ਆਸਰੇ ਬਣੇ ।

रजोगुण, तमोगुण एवं सतोगुण की शक्ति तेरी ही छाया है।

Your Power is diffused through the three gunas: raajas, taamas and satva.

Guru Nanak Dev ji / Raag Maru / Solhe / Guru Granth Sahib ji - Ang 1038

ਜਨਮ ਮਰਣ ਹਉਮੈ ਦੁਖੁ ਪਾਇਆ ॥

जनम मरण हउमै दुखु पाइआ ॥

Janam mara(nn) haumai dukhu paaiaa ||

ਜੀਵਾਂ ਵਾਸਤੇ ਜੰਮਣਾ ਤੇ ਮਰਨਾ ਤੂੰ ਆਪ ਹੀ ਪੈਦਾ ਕੀਤਾ, ਹਉਮੈ ਦਾ ਦੁੱਖ ਭੀ ਤੂੰ ਆਪ ਹੀ (ਜੀਵਾਂ ਦੇ ਅੰਦਰ) ਪਾ ਦਿੱਤਾ ਹੈ ।

तूने जीव में अभिमान का दुख डाला हुआ है जो जन्म-मरण का कारण है।

Through egotism, they suffer the pains of birth and death.

Guru Nanak Dev ji / Raag Maru / Solhe / Guru Granth Sahib ji - Ang 1038

ਜਿਸ ਨੋ ਕ੍ਰਿਪਾ ਕਰੇ ਹਰਿ ਗੁਰਮੁਖਿ ਗੁਣਿ ਚਉਥੈ ਮੁਕਤਿ ਕਰਾਇਦਾ ॥੧੧॥

जिस नो क्रिपा करे हरि गुरमुखि गुणि चउथै मुकति कराइदा ॥११॥

Jis no kripaa kare hari guramukhi gu(nn)i chauthai mukati karaaidaa ||11||

ਪਰਮਾਤਮਾ ਜਿਸ ਜੀਵ ਉਤੇ ਮੇਹਰ ਕਰਦਾ ਹੈ ਉਸ ਨੂੰ ਗੁਰੂ ਦੀ ਸਰਨ ਪਾ ਕੇ (ਤਿੰਨਾਂ ਗੁਣਾਂ ਤੋਂ ਉਤਾਂਹ) ਚੌਥੀ ਅਵਸਥਾ ਵਿਚ ਅਪੜਾਂਦਾ ਹੈ ਤੇ (ਮਾਇਆ ਦੇ ਮੋਹ ਤੋਂ) ਮੁਕਤੀ ਦੇਂਦਾ ਹੈ ॥੧੧॥

जिस पर परमात्मा कृपा करता है, वह गुरु के सान्निध्य में चौथे गुण को ग्रहण करके मुक्ति पा लेता है॥ ११॥

Those blessed by His Grace become Gurmukh; they attain the fourth state, and are liberated. ||11||

Guru Nanak Dev ji / Raag Maru / Solhe / Guru Granth Sahib ji - Ang 1038

ਸੁੰਨਹੁ ਉਪਜੇ ਦਸ ਅਵਤਾਰਾ ॥

सुंनहु उपजे दस अवतारा ॥

Sunnahu upaje das avataaraa ||

ਪ੍ਰਭੂ ਦੇ ਨਿਰੋਲ ਆਪਣੇ ਆਪੇ ਤੋਂ ਹੀ (ਵਿਸ਼ਨੂ ਦੇ) ਦਸ ਅਵਤਾਰ ਪੈਦਾ ਹੋਏ ।

शून्य से दस अवतार उत्पन्न हुए,

From the Primal Void, the ten incarnations welled up.

Guru Nanak Dev ji / Raag Maru / Solhe / Guru Granth Sahib ji - Ang 1038

ਸ੍ਰਿਸਟਿ ਉਪਾਇ ਕੀਆ ਪਾਸਾਰਾ ॥

स्रिसटि उपाइ कीआ पासारा ॥

Srisati upaai keeaa paasaaraa ||

(ਨਿਰੋਲ ਆਪਣੇ ਆਪੇ ਤੋਂ ਹੀ ਪਰਮਾਤਮਾ ਨੇ) ਸ੍ਰਿਸ਼ਟੀ ਪੈਦਾ ਕਰ ਕੇ ਇਹ ਜਗਤ-ਖਿਲਾਰਾ ਖਿਲਾਰਿਆ ।

सृष्टि को उत्पन्न करके समूचा प्रसार किया।

Creating the Universe, He made the expanse.

Guru Nanak Dev ji / Raag Maru / Solhe / Guru Granth Sahib ji - Ang 1038

ਦੇਵ ਦਾਨਵ ਗਣ ਗੰਧਰਬ ਸਾਜੇ ਸਭਿ ਲਿਖਿਆ ਕਰਮ ਕਮਾਇਦਾ ॥੧੨॥

देव दानव गण गंधरब साजे सभि लिखिआ करम कमाइदा ॥१२॥

Dev daanav ga(nn) ganddharab saaje sabhi likhiaa karam kamaaidaa ||12||

ਦੇਵਤੇ, ਦੈਂਤ, ਸ਼ਿਵ ਜੀ ਦੇ ਗਣ, (ਦੇਵਤਿਆਂ ਦੇ ਰਾਗੀ) ਗੰਧਰਬ-ਇਹ ਸਾਰੇ ਹੀ ਪਰਮਾਤਮਾ ਨੇ ਨਿਰੋਲ ਆਪਣੇ ਆਪੇ ਤੋਂ ਪੈਦਾ ਕੀਤੇ । ਸਭ ਜੀਵ ਧੁਰੋਂ ਪ੍ਰਭੂ ਦੇ ਹੁਕਮ ਵਿਚ ਹੀ ਆਪਣੇ ਕੀਤੇ ਕਰਮਾਂ ਦੇ ਲਿਖੇ ਸੰਸਕਾਰਾਂ ਅਨੁਸਾਰ ਕਰਮ ਕਮਾ ਰਹੇ ਹਨ ॥੧੨॥

उसने देव, दानव, गण एवं गंधर्व की रचना की और सभी जीव भाग्यानुसार ही कर्म करते हैं।॥ १२॥

He fashioned the demi-gods and demons, the heavenly heralds and celestial musicians; everyone acts according to their past karma. ||12||

Guru Nanak Dev ji / Raag Maru / Solhe / Guru Granth Sahib ji - Ang 1038

ਗੁਰਮੁਖਿ ਸਮਝੈ ਰੋਗੁ ਨ ਹੋਈ ॥

गुरमुखि समझै रोगु न होई ॥

Guramukhi samajhai rogu na hoee ||

ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦੀ ਇਸ ਬੇਅੰਤ ਕਲਾ ਨੂੰ) ਸਮਝਦਾ ਹੈ (ਉਹ ਉਸ ਦੀ ਯਾਦ ਤੋਂ ਨਹੀਂ ਖੁੰਝਦਾ, ਤੇ) ਉਸ ਨੂੰ ਕੋਈ ਰੋਗ (ਵਿਕਾਰ) ਪੋਹ ਨਹੀਂ ਸਕਦਾ ।

गुरु के सान्निध्य में जो इस तथ्य को समझ लेता है, उसे कोई रोग नहीं लगता।

The Gurmukh understands, and does not suffer the disease.

Guru Nanak Dev ji / Raag Maru / Solhe / Guru Granth Sahib ji - Ang 1038

ਇਹ ਗੁਰ ਕੀ ਪਉੜੀ ਜਾਣੈ ਜਨੁ ਕੋਈ ॥

इह गुर की पउड़ी जाणै जनु कोई ॥

Ih gur kee pau(rr)ee jaa(nn)ai janu koee ||

ਪਰ ਕੋਈ ਵਿਰਲਾ ਬੰਦਾ ਗੁਰੂ ਦੀ ਦੱਸੀ ਹੋਈ ਇਸ (ਸਿਮਰਨ ਦੀ) ਪੌੜੀ (ਦਾ ਭੇਤ) ਸਮਝਦਾ ਹੈ ।

कोई विरला ही गुरु के मार्ग को जानता है।

How rare are those who understand this ladder of the Guru.

Guru Nanak Dev ji / Raag Maru / Solhe / Guru Granth Sahib ji - Ang 1038

ਜੁਗਹ ਜੁਗੰਤਰਿ ਮੁਕਤਿ ਪਰਾਇਣ ਸੋ ਮੁਕਤਿ ਭਇਆ ਪਤਿ ਪਾਇਦਾ ॥੧੩॥

जुगह जुगंतरि मुकति पराइण सो मुकति भइआ पति पाइदा ॥१३॥

Jugah juganttari mukati paraai(nn) so mukati bhaiaa pati paaidaa ||13||

ਜੁਗਾਂ ਜੁਗਾਂ ਤੋਂ ਹੀ (ਗੁਰੂ ਦੀ ਇਹ ਪੌੜੀ ਜੀਵਾਂ ਦੀ) ਮੁਕਤੀ ਦਾ ਵਸੀਲਾ ਬਣੀ ਆ ਰਹੀ ਹੈ । (ਜੇਹੜਾ ਮਨੁੱਖ ਸਿਮਰਨ ਦੀ ਇਸ ਪੌੜੀ ਦਾ ਆਸਰਾ ਲੈਂਦਾ ਹੈ) ਉਹ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ ਤੇ ਪ੍ਰਭੂ ਦੀ ਦਰਗਾਹ ਵਿਚ ਇੱਜ਼ਤ ਪਾਂਦਾ ਹੈ ॥੧੩॥

यह मार्ग युग-युगान्तरों से मुक्ति पाने का साधन है, जो बन्धनों से मुक्ति प्राप्त कर गया है, उसे प्रभु के द्वार पर शोभा मिली है॥ १३॥

Throughout the ages, they are dedicated to liberation, and so they become liberated; thus they are honored. ||13||

Guru Nanak Dev ji / Raag Maru / Solhe / Guru Granth Sahib ji - Ang 1038

ਪੰਚ ਤਤੁ ਸੁੰਨਹੁ ਪਰਗਾਸਾ ॥

पंच ततु सुंनहु परगासा ॥

Pancch tatu sunnahu paragaasaa ||

ਪੰਜਾਂ ਤੱਤਾਂ ਤੋਂ ਬਣਿਆ ਇਹ ਮਾਨੁਖੀ ਸਰੀਰ ਨਿਰੋਲ ਪ੍ਰਭੂ ਦੇ ਆਪਣੇ ਆਪੇ ਤੋਂ ਹੀ ਪਰਗਟ ਹੋਇਆ ।

शून्य से ही पंच तत्वों का प्रकाश हुआ और

From the Primal Void, the five elements became manifest.

Guru Nanak Dev ji / Raag Maru / Solhe / Guru Granth Sahib ji - Ang 1038

ਦੇਹ ਸੰਜੋਗੀ ਕਰਮ ਅਭਿਆਸਾ ॥

देह संजोगी करम अभिआसा ॥

Deh sanjjogee karam abhiaasaa ||

ਇਸ ਸਰੀਰ ਦੇ ਸੰਜੋਗ ਕਰਕੇ ਜੀਵ ਕਰਮਾਂ ਵਿਚ ਰੁੱਝ ਪੈਂਦਾ ਹੈ ।

इन तत्वों के संयोग से देह बनकर कमों का अभ्यास करती है।

They joined to form the body, which engages in actions.

Guru Nanak Dev ji / Raag Maru / Solhe / Guru Granth Sahib ji - Ang 1038

ਬੁਰਾ ਭਲਾ ਦੁਇ ਮਸਤਕਿ ਲੀਖੇ ਪਾਪੁ ਪੁੰਨੁ ਬੀਜਾਇਦਾ ॥੧੪॥

बुरा भला दुइ मसतकि लीखे पापु पुंनु बीजाइदा ॥१४॥

Buraa bhalaa dui masataki leekhe paapu punnu beejaaidaa ||14||

ਪ੍ਰਭੂ ਦੇ ਹੁਕਮ ਅਨੁਸਾਰ ਹੀ ਜੀਵ ਦੇ ਕੀਤੇ ਚੰਗੇ ਤੇ ਮੰਦੇ ਕਰਮਾਂ ਦੇ ਸੰਸਕਾਰ ਉਸ ਦੇ ਮੱਥੇ ਤੇ ਲਿਖੇ ਜਾਂਦੇ ਹਨ, ਇਸ ਤਰ੍ਹਾਂ ਜੀਵ ਪਾਪ ਤੇ ਪੁੰਨ (ਦੇ ਬੀਜ) ਬੀਜਦਾ ਹੈ (ਤੇ ਉਹਨਾਂ ਦਾ ਫਲ ਭੋਗਦਾ ਹੈ) ॥੧੪॥

बुरा भला दोनों प्रकार के कर्म माथे पर लिखे हुए हैं और जीव पाप-पुण्य बोता है॥ १४॥

Both bad and good are written on the forehead, the seeds of vice and virtue. ||14||

Guru Nanak Dev ji / Raag Maru / Solhe / Guru Granth Sahib ji - Ang 1038

ਊਤਮ ਸਤਿਗੁਰ ਪੁਰਖ ਨਿਰਾਲੇ ॥

ऊतम सतिगुर पुरख निराले ॥

Utam satigur purakh niraale ||

ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਸਤਿਗੁਰੂ ਦੇ (ਸਨਮੁਖ ਰਹਿਣ ਵਾਲੇ) ਮਨੁੱਖ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ ।

सतिगुरु उत्तम पुरुष एवं निराला है,

The True Guru, the Primal Being, is sublime and detached.

Guru Nanak Dev ji / Raag Maru / Solhe / Guru Granth Sahib ji - Ang 1038

ਸਬਦਿ ਰਤੇ ਹਰਿ ਰਸਿ ਮਤਵਾਲੇ ॥

सबदि रते हरि रसि मतवाले ॥

Sabadi rate hari rasi matavaale ||

ਸਤਿਗੁਰੂ ਪੁਰਖ ਦੇ ਸ਼ਬਦ ਵਿਚ ਰੱਤੇ ਹੋਏ ਪ੍ਰਭੂ ਦੇ ਨਾਮ-ਰਸ ਵਿਚ ਮਸਤ ਰਹਿੰਦੇ ਹਨ ।

जो शब्द में रत रहकर हरि-रस में मतवाला बना रहता है।

Attuned to the Word of the Shabad, He is intoxicated with the sublime essence of the Lord.

Guru Nanak Dev ji / Raag Maru / Solhe / Guru Granth Sahib ji - Ang 1038

ਰਿਧਿ ਬੁਧਿ ਸਿਧਿ ਗਿਆਨੁ ਗੁਰੂ ਤੇ ਪਾਈਐ ਪੂਰੈ ਭਾਗਿ ਮਿਲਾਇਦਾ ॥੧੫॥

रिधि बुधि सिधि गिआनु गुरू ते पाईऐ पूरै भागि मिलाइदा ॥१५॥

Ridhi budhi sidhi giaanu guroo te paaeeai poorai bhaagi milaaidaa ||15||

ਆਤਮਕ ਤਾਕਤਾਂ ਉੱਚੀ ਅਕਲ ਤੇ ਪਰਮਾਤਮਾ ਨਾਲ ਡੂੰਘੀ ਸਾਂਝ (ਦੀ ਦਾਤਿ) ਗੁਰੂ ਤੋਂ ਹੀ ਮਿਲਦੀ ਹੈ । ਚੰਗੇ ਭਾਗਾਂ ਨਾਲ ਗੁਰੂ (ਸਰਨ ਆਏ ਜੀਵ ਨੂੰ ਪ੍ਰਭੂ-ਚਰਨਾਂ ਵਿਚ) ਜੋੜ ਦੇਂਦਾ ਹੈ ॥੧੫॥

ऋद्धियां, सिद्धियां, बुद्धि एवं ज्ञान गुरु से ही प्राप्त होते हैं और पूर्ण भाग्य से ही (गुरु से) निलाप होता है॥ १५॥

Riches, intellect, miraculous spiritual powers and spiritual wisdom are obtained from the Guru; through perfect destiny, they are received. ||15||

Guru Nanak Dev ji / Raag Maru / Solhe / Guru Granth Sahib ji - Ang 1038

ਇਸੁ ਮਨ ਮਾਇਆ ਕਉ ਨੇਹੁ ਘਨੇਰਾ ॥

इसु मन माइआ कउ नेहु घनेरा ॥

Isu man maaiaa kau nehu ghaneraa ||

ਹੇ ਗਿਆਨਵਾਨ ਪੁਰਸ਼ੋ! ਇਸ ਮਨ ਨੂੰ ਮਾਇਆ ਦਾ ਬਹੁਤ ਮੋਹ ਚੰਬੜਿਆ ਰਹਿੰਦਾ ਹੈ;

इस मन को माया से बहुत प्रेम लगा हुआ है।

This mind is so in love with Maya.

Guru Nanak Dev ji / Raag Maru / Solhe / Guru Granth Sahib ji - Ang 1038

ਕੋਈ ਬੂਝਹੁ ਗਿਆਨੀ ਕਰਹੁ ਨਿਬੇਰਾ ॥

कोई बूझहु गिआनी करहु निबेरा ॥

Koee boojhahu giaanee karahu niberaa ||

(ਇਸ ਦੇ ਰਾਜ਼ ਨੂੰ) ਸਮਝੋ ਤੇ ਇਸ ਮੋਹ ਨੂੰ ਖ਼ਤਮ ਕਰੋ ।

चाहे ज्ञानी पुरुषों से बूझकर इस तथ्य का कोई निर्णय कर लो।

Only a few are spiritually wise enough to understand and know this.

Guru Nanak Dev ji / Raag Maru / Solhe / Guru Granth Sahib ji - Ang 1038

ਆਸਾ ਮਨਸਾ ਹਉਮੈ ਸਹਸਾ ਨਰੁ ਲੋਭੀ ਕੂੜੁ ਕਮਾਇਦਾ ॥੧੬॥

आसा मनसा हउमै सहसा नरु लोभी कूड़ु कमाइदा ॥१६॥

Aasaa manasaa haumai sahasaa naru lobhee koo(rr)u kamaaidaa ||16||

ਜੇਹੜਾ ਮਨੁੱਖ ਲੋਭ ਦੇ ਪ੍ਰਭਾਵ ਹੇਠ ਨਿੱਤ ਮਾਇਆ ਦੇ ਮੋਹ ਦਾ ਧੰਧਾ ਹੀ ਕਰਦਾ ਰਹਿੰਦਾ ਹੈ ਉਸ ਨੂੰ (ਦੁਨੀਆ ਦੀਆਂ) ਆਸਾਂ ਕਾਮਨਾਂ ਹਉਮੈ ਸਹਮ (ਆਦਿਕ) ਚੰਬੜੇ ਰਹਿੰਦੇ ਹਨ ॥੧੬॥

लोभी आदमी झूठ में ही लिप्त रहता है और उसे आशा, तृष्णा, अभिमान एवं सन्देह का रोग लगा रहता है। १६॥

In hope and desire, egotism and skepticism, the greedy man acts falsely. ||16||

Guru Nanak Dev ji / Raag Maru / Solhe / Guru Granth Sahib ji - Ang 1038

ਸਤਿਗੁਰ ਤੇ ਪਾਏ ਵੀਚਾਰਾ ॥

सतिगुर ते पाए वीचारा ॥

Satigur te paae veechaaraa ||

ਜੇਹੜਾ ਮਨੁੱਖ ਗੁਰੂ ਪਾਸੋਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ (ਦੀ ਦਾਤਿ) ਪ੍ਰਾਪਤ ਕਰ ਲੈਂਦਾ ਹੈ,

जो व्यक्ति सतगुरु से ज्ञान पा लेता है,

From the True Guru, contemplative meditation is obtained.

Guru Nanak Dev ji / Raag Maru / Solhe / Guru Granth Sahib ji - Ang 1038

ਸੁੰਨ ਸਮਾਧਿ ਸਚੇ ਘਰ ਬਾਰਾ ॥

सुंन समाधि सचे घर बारा ॥

Sunn samaadhi sache ghar baaraa ||

ਉਹ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਟਿਕਿਆ ਰਹਿੰਦਾ ਹੈ, ਉਸ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ ।

वह शून्य समाधि द्वारा सच्चे प्रभु में निवास पा लेता है।

And then, one dwells with the True Lord in His celestial home, the Primal State of Absorption in Deepest Samaadhi.

Guru Nanak Dev ji / Raag Maru / Solhe / Guru Granth Sahib ji - Ang 1038

ਨਾਨਕ ਨਿਰਮਲ ਨਾਦੁ ਸਬਦ ਧੁਨਿ ਸਚੁ ਰਾਮੈ ਨਾਮਿ ਸਮਾਇਦਾ ॥੧੭॥੫॥੧੭॥

नानक निरमल नादु सबद धुनि सचु रामै नामि समाइदा ॥१७॥५॥१७॥

Naanak niramal naadu sabad dhuni sachu raamai naami samaaidaa ||17||5||17||

ਹੇ ਨਾਨਕ! ਉਸ ਮਨੁੱਖ ਦੇ ਅੰਦਰ ਸਦਾ-ਥਿਰ ਪ੍ਰਭੂ ਵੱਸਿਆ ਰਹਿੰਦਾ ਹੈ ਸਿਫ਼ਤ-ਸਾਲਾਹ ਦੀ ਰੌ ਬਣੀ ਰਹਿੰਦੀ ਹੈ ਜੀਵਨ ਨੂੰ ਪਵਿੱਤ੍ਰ ਕਰਨ ਵਾਲਾ ਰਾਗ (ਜਿਹਾ) ਹੁੰਦਾ ਰਹਿੰਦਾ ਹੈ । ਉਹ ਮਨੁੱਖ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧੭॥੫॥੧੭॥

हे नानक ! फिर मन में शब्द की ध्वनि से निर्मल नाद सुनाई देता है और वह सच्चे राम नाम में समा जाता है॥ १७॥ ५॥ १७॥

O Nanak, the immaculate sound current of the Naad, and the Music of the Shabad resound; one merges into the True Name of the Lord. ||17||5||17||

Guru Nanak Dev ji / Raag Maru / Solhe / Guru Granth Sahib ji - Ang 1038

ਮਾਰੂ ਮਹਲਾ ੧ ॥

मारू महला १ ॥

Maaroo mahalaa 1 ||

मारू महला १॥

Maaroo, First Mehl:

Guru Nanak Dev ji / Raag Maru / Solhe / Guru Granth Sahib ji - Ang 1038

ਜਹ ਦੇਖਾ ਤਹ ਦੀਨ ਦਇਆਲਾ ॥

जह देखा तह दीन दइआला ॥

Jah dekhaa tah deen daiaalaa ||

ਮੈਂ ਜਿਧਰ ਵੇਖਦਾ ਹਾਂ ਉਧਰ ਹੀ ਮੈਨੂੰ ਦੀਨਾਂ ਉਤੇ ਦਇਆ ਕਰਨ ਵਾਲਾ ਪਰਮਾਤਮਾ ਦਿੱਸਦਾ ਹੈ ।

जहाँ देखता हूँ, वहाँ दीनदयाल है।

Wherever I look, I see the Lord, merciful to the meek.

Guru Nanak Dev ji / Raag Maru / Solhe / Guru Granth Sahib ji - Ang 1038

ਆਇ ਨ ਜਾਈ ਪ੍ਰਭੁ ਕਿਰਪਾਲਾ ॥

आइ न जाई प्रभु किरपाला ॥

Aai na jaaee prbhu kirapaalaa ||

ਉਹ ਕਿਰਪਾ ਦਾ ਸੋਮਾ ਪ੍ਰਭੂ ਨਾਹ ਜੰਮਦਾ ਹੈ ਨਾਹ ਮਰਦਾ ਹੈ ।

वह कृपालु प्रभु न आता है, न जाता है।

God is compassionate; He does not come or go in reincarnation.

Guru Nanak Dev ji / Raag Maru / Solhe / Guru Granth Sahib ji - Ang 1038

ਜੀਆ ਅੰਦਰਿ ਜੁਗਤਿ ਸਮਾਈ ਰਹਿਓ ਨਿਰਾਲਮੁ ਰਾਇਆ ॥੧॥

जीआ अंदरि जुगति समाई रहिओ निरालमु राइआ ॥१॥

Jeeaa anddari jugati samaaee rahio niraalamu raaiaa ||1||

ਸਭ ਜੀਵਾਂ ਦੇ ਅੰਦਰ (ਉਸੇ ਦੀ ਸਿਖਾਈ ਹੋਈ) ਜੀਵਨ-ਜਾਚ ਗੁਪਤ ਵਰਤ ਰਹੀ ਹੈ (ਭਾਵ, ਹਰੇਕ ਜੀਵ ਉਸੇ ਪਰਮਾਤਮਾ ਦੇ ਆਸਰੇ ਜਿਊ ਰਿਹਾ ਹੈ, ਪਰ) ਉਹ ਪਾਤਿਸ਼ਾਹ ਆਪ ਹੋਰ ਆਸਰਿਆਂ ਤੋਂ ਬੇ-ਮੁਥਾਜ ਰਹਿੰਦਾ ਹੈ ॥੧॥

जीवों में जीने की युक्ति समाई हुई है, लेकिन परमात्मा निर्लिप्त रहता है॥ १॥

He pervades all beings in His mysterious way; the Sovereign Lord remains detached. ||1||

Guru Nanak Dev ji / Raag Maru / Solhe / Guru Granth Sahib ji - Ang 1038

ਜਗੁ ਤਿਸ ਕੀ ਛਾਇਆ ਜਿਸੁ ਬਾਪੁ ਨ ਮਾਇਆ ॥

जगु तिस की छाइआ जिसु बापु न माइआ ॥

Jagu tis kee chhaaiaa jisu baapu na maaiaa ||

(ਅਸਲ ਸਦਾ ਟਿਕੀ ਰਹਿਣ ਵਾਲੀ ਹਸਤੀ ਤਾਂ ਪਰਮਾਤਮਾ ਆਪ ਹੈ) ਜਗਤ ਉਸ ਪਰਮਾਤਮਾ ਦਾ ਪਰਛਾਵਾਂ ਹੈ (ਜਦੋਂ ਚਾਹੇ ਆਪਣੇ ਇਸ ਪਰਛਾਵੇਂ ਨੂੰ ਆਪਣੇ ਆਪ ਵਿਚ ਹੀ ਗੁੰਮ ਕਰ ਲੈਂਦਾ ਹੈ) । ਉਹ ਪਰਮਾਤਮਾ ਦਾ ਨਾਹ ਕੋਈ ਪਿਉ ਨਾਹ ਮਾਂ,

यह जग स्वयंभू ईश्वर की छाया है, जिसका कोई बाप एवं माँ नहीं,

The world is a reflection of Him; He has no father or mother.

Guru Nanak Dev ji / Raag Maru / Solhe / Guru Granth Sahib ji - Ang 1038

ਨਾ ਤਿਸੁ ਭੈਣ ਨ ਭਰਾਉ ਕਮਾਇਆ ॥

ना तिसु भैण न भराउ कमाइआ ॥

Naa tisu bhai(nn) na bharaau kamaaiaa ||

ਨਾਹ ਕੋਈ ਭੈਣ ਨਾਹ ਭਾਈ ਤੇ ਨਾਹ ਕੋਈ ਸੇਵਕ ।

न उसकी कोई बहिन है और न ही उसने कोई भाई बनाया।

He has not acquired any sister or brother.

Guru Nanak Dev ji / Raag Maru / Solhe / Guru Granth Sahib ji - Ang 1038

ਨਾ ਤਿਸੁ ਓਪਤਿ ਖਪਤਿ ਕੁਲ ਜਾਤੀ ਓਹੁ ਅਜਰਾਵਰੁ ਮਨਿ ਭਾਇਆ ॥੨॥

ना तिसु ओपति खपति कुल जाती ओहु अजरावरु मनि भाइआ ॥२॥

Naa tisu opati khapati kul jaatee ohu ajaraavaru mani bhaaiaa ||2||

ਨਾਹ ਉਸ ਨੂੰ ਜਨਮ ਤੇ ਨਾਹ ਮੌਤ, ਨਾਹ ਉਸ ਦੀ ਕੋਈ ਕੁਲ ਤੇ ਨਾਹ ਜਾਤਿ । ਉਸ ਨੂੰ ਬੁਢੇਪਾ ਨਹੀਂ ਵਿਆਪ ਸਕਦਾ, ਉਹ ਮਹਾਨ ਸ੍ਰੇਸ਼ਟ ਹਸਤੀ ਹੈ (ਜਗਤ ਦੇ ਸਭ ਜੀਵਾਂ ਦੇ) ਮਨ ਵਿਚ ਉਹੀ ਪਿਆਰਾ ਲੱਗਦਾ ਹੈ ॥੨॥

न उसका जन्म होता है, न ही वह मृत्यु को प्राप्त होता है, उसकी कोई कुल-जाति भी नहीं है, अतः वह अजर-अमर ईश्वर ही मन को भाया है॥ २॥

There is no creation or destruction for Him; He has no ancestry or social status. The Ageless Lord is pleasing to my mind. ||2||

Guru Nanak Dev ji / Raag Maru / Solhe / Guru Granth Sahib ji - Ang 1038

ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ ॥

तू अकाल पुरखु नाही सिरि काला ॥

Too akaal purakhu naahee siri kaalaa ||

ਹੇ ਪ੍ਰਭੂ! ਤੂੰ ਸਭ ਜੀਵਾਂ ਵਿਚ ਵਿਆਪਕ ਹੋ ਕੇ ਭੀ ਮੌਤ-ਰਹਿਤ ਹੈਂ, ਤੇਰੇ ਸਿਰ ਉਤੇ ਮੌਤ ਸਵਾਰ ਨਹੀਂ ਹੋ ਸਕਦੀ ।

हे परमेश्वर ! तू कालातीत है, तेरे सिर पर काल का कोई भय नहीं।

You are the Deathless Primal Being. Death does not hover over Your head.

Guru Nanak Dev ji / Raag Maru / Solhe / Guru Granth Sahib ji - Ang 1038

ਤੂ ਪੁਰਖੁ ਅਲੇਖ ਅਗੰਮ ਨਿਰਾਲਾ ॥

तू पुरखु अलेख अगम निराला ॥

Too purakhu alekh agamm niraalaa ||

ਤੂੰ ਸਰਬ-ਵਿਆਪਕ ਹੈਂ, ਅਲੇਖ ਹੈਂ, ਅਪਹੁੰਚ ਅਤੇ (ਮਾਇਆ ਦੇ ਪ੍ਰਭਾਵ ਤੋਂ) ਨਿਰਲੇਪ ਹੈਂ ।

तू परमपुरुष है, कर्मों के लेखे से रहित है, जीवों की पहुँच से परे एवं जग से निराला है।

You are the unseen inaccessible and detached Primal Lord.

Guru Nanak Dev ji / Raag Maru / Solhe / Guru Granth Sahib ji - Ang 1038

ਸਤ ਸੰਤੋਖਿ ਸਬਦਿ ਅਤਿ ਸੀਤਲੁ ਸਹਜ ਭਾਇ ਲਿਵ ਲਾਇਆ ॥੩॥

सत संतोखि सबदि अति सीतलु सहज भाइ लिव लाइआ ॥३॥

Sat santtokhi sabadi ati seetalu sahaj bhaai liv laaiaa ||3||

ਜਿਸ ਮਨੁੱਖ ਨੇ ਸੇਵਾ ਸੰਤੋਖ (ਵਾਲੇ ਜੀਵਨ) ਵਿਚ (ਰਹਿ ਕੇ) ਗੁਰੂ ਦੇ ਸ਼ਬਦ (ਜੁੜ ਕੇ) ਪੂਰਨ ਅਡੋਲ ਆਤਮਕ ਅਵਸਥਾ ਵਿਚ (ਟਿਕ ਕੇ) ਤੇਰੇ ਚਰਨਾਂ ਵਿਚ ਸੁਰਤ ਜੋੜੀ ਹੈ ਉਸ ਦਾ ਹਿਰਦਾ ਠੰਡਾ-ਠਾਰ ਹੋ ਜਾਂਦਾ ਹੈ ॥੩॥

जिसने श्रद्धा-भावना से ध्यान लगाया है, शब्द द्वारा उसके मन में सत्य, संतोष एवं शान्ति पैदा हो गई है। ३॥

You are true and content; the Word of Your Shabad is cool and soothing. Through it, we are lovingly, intuitively attuned to You. ||3||

Guru Nanak Dev ji / Raag Maru / Solhe / Guru Granth Sahib ji - Ang 1038

ਤ੍ਰੈ ਵਰਤਾਇ ਚਉਥੈ ਘਰਿ ਵਾਸਾ ॥

त्रै वरताइ चउथै घरि वासा ॥

Trai varataai chauthai ghari vaasaa ||

ਮਾਇਆ ਦੇ ਤਿੰਨ ਗੁਣਾਂ ਦਾ ਪਸਾਰਾ ਪਸਾਰ ਕੇ ਪਰਮਾਤਮਾ ਆਪ (ਇਹਨਾਂ ਤੋਂ ਉਤਾਂਹ) ਚੌਥੇ ਘਰ ਵਿਚ ਟਿਕਿਆ ਰਹਿੰਦਾ ਹੈ (ਜਿਥੇ ਤਿੰਨ ਗੁਣਾਂ ਦੀ ਪਹੁੰਚ ਨਹੀਂ ਹੋ ਸਕਦੀ) ।

संसार में त्रिगुणों का प्रसार करके तू तुरीयावस्था में रहता है,

The three qualities are pervasive; the Lord dwells in His home, the fourth state.

Guru Nanak Dev ji / Raag Maru / Solhe / Guru Granth Sahib ji - Ang 1038

ਕਾਲ ਬਿਕਾਲ ਕੀਏ ਇਕ ਗ੍ਰਾਸਾ ॥

काल बिकाल कीए इक ग्रासा ॥

Kaal bikaal keee ik graasaa ||

ਜਨਮ ਤੇ ਮਰਨ ਉਸ ਨੇ ਇਕ ਗਿਰਾਹੀ ਕਰ ਲਏ ਹੋਏ ਹਨ (ਉਸ ਨੂੰ ਨਾਹ ਜਨਮ ਹੈ ਨਾਹ ਮੌਤ) ।

तूने विकराल काल को ग्रास बना लिया।

He has made death and birth into a bite of food.

Guru Nanak Dev ji / Raag Maru / Solhe / Guru Granth Sahib ji - Ang 1038

ਨਿਰਮਲ ਜੋਤਿ ਸਰਬ ਜਗਜੀਵਨੁ ਗੁਰਿ ਅਨਹਦ ਸਬਦਿ ਦਿਖਾਇਆ ॥੪॥

निरमल जोति सरब जगजीवनु गुरि अनहद सबदि दिखाइआ ॥४॥

Niramal joti sarab jagajeevanu guri anahad sabadi dikhaaiaa ||4||

ਸਾਰੇ ਜੀਵਾਂ ਵਿਚ ਪਰਮਾਤਮਾ ਦੀ ਪਵਿੱਤ੍ਰ ਜੋਤਿ (ਚਾਨਣ ਕਰ ਰਹੀ ਹੈ), ਉਹ ਜਗਤ ਦੀ ਜ਼ਿੰਦਗੀ ਦਾ ਸਹਾਰਾ ਹੈ । ਜਿਸ ਮਨੁੱਖ ਨੂੰ ਗੁਰੂ ਨੇ ਇਕ-ਰਸ ਆਪਣੇ ਸ਼ਬਦ ਵਿਚ ਜੋੜਿਆ ਹੈ ਉਸ ਨੂੰ ਉਸ (ਜਗਜੀਵਨ) ਦਾ ਦੀਦਾਰ ਕਰਾ ਦਿੱਤਾ ਹੈ ॥੪॥

हे संसार के जीवनदाता ! तेरी निर्मल ज्योति सब में व्याप्त है और गुरु ने अनहद शब्द द्वारा तेरा दर्शन करवा दिया है॥ ४॥

The immaculate Light is the Life of the whole world. The Guru reveals the unstruck melody of the Shabad. ||4||

Guru Nanak Dev ji / Raag Maru / Solhe / Guru Granth Sahib ji - Ang 1038

ਊਤਮ ਜਨ ਸੰਤ ਭਲੇ ਹਰਿ ਪਿਆਰੇ ॥

ऊतम जन संत भले हरि पिआरे ॥

Utam jan santt bhale hari piaare ||

ਜੇਹੜੇ ਬੰਦੇ ਪਰਮਾਤਮਾ ਦੇ ਪਿਆਰੇ ਹਨ ਉਹ ਸ੍ਰੇਸ਼ਟ ਜੀਵਨ ਵਾਲੇ ਹਨ ਉਹ ਸੰਤ ਹਨ ਉਹ ਭਲੇ ਹਨ,

हे प्यारे प्रभु ! तेरे संतजन भले एवं उत्तम हैं,

Sublime and good are those humble Saints, the Beloveds of the Lord.

Guru Nanak Dev ji / Raag Maru / Solhe / Guru Granth Sahib ji - Ang 1038

ਹਰਿ ਰਸ ਮਾਤੇ ਪਾਰਿ ਉਤਾਰੇ ॥

हरि रस माते पारि उतारे ॥

Hari ras maate paari utaare ||

ਉਹ ਪਰਮਾਤਮਾ ਦੇ ਨਾਮ-ਰਸ ਵਿਚ ਮਸਤ ਰਹਿੰਦੇ ਹਨ, ਪਰਮਾਤਮਾ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ।

वे हरि रस में मस्त होकर पार हो गए हैं।

They are intoxicated with the sublime essence of the Lord, and are carried across to the other side.

Guru Nanak Dev ji / Raag Maru / Solhe / Guru Granth Sahib ji - Ang 1038

ਨਾਨਕ ਰੇਣ ਸੰਤ ਜਨ ਸੰਗਤਿ ਹਰਿ ਗੁਰ ਪਰਸਾਦੀ ਪਾਇਆ ॥੫॥

नानक रेण संत जन संगति हरि गुर परसादी पाइआ ॥५॥

Naanak re(nn) santt jan sanggati hari gur parasaadee paaiaa ||5||

ਹੇ ਨਾਨਕ! ਉਹਨਾਂ ਸੰਤ ਜਨਾਂ ਦੀ ਸੰਗਤ ਕਰ ਉਹਨਾਂ ਦੇ ਚਰਨਾਂ ਦੀ ਧੂੜ ਲੈ, ਉਹਨਾਂ ਨੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਨੂੰ ਲੱਭ ਲਿਆ ਹੈ ॥੫॥

नानक तो उन संतजनों की चरणरज बन चुका है और गुरु की कृपा से उनकी संगति में ईश्वर को पाया है॥ ५॥

Nanak is the dust of the Society of the Saints; by Guru's Grace, he finds the Lord. ||5||

Guru Nanak Dev ji / Raag Maru / Solhe / Guru Granth Sahib ji - Ang 1038

ਤੂ ਅੰਤਰਜਾਮੀ ਜੀਅ ਸਭਿ ਤੇਰੇ ॥

तू अंतरजामी जीअ सभि तेरे ॥

Too anttarajaamee jeea sabhi tere ||

ਹੇ ਪ੍ਰਭੂ! ਸਾਰੇ ਜੀਵ ਤੇਰੇ (ਹੀ ਪੈਦਾ ਕੀਤੇ ਹੋਏ) ਹਨ, ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ ।

तू अन्तर्यामी है, सभी जीव तेरी रचना हैं।

You are the Inner-knower, the Searcher of hearts. All beings belong to You.

Guru Nanak Dev ji / Raag Maru / Solhe / Guru Granth Sahib ji - Ang 1038

Download SGGS PDF Daily Updates ADVERTISE HERE