ANG 1037, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਗੁਰਮੁਖਿ ਹੋਇ ਸੁ ਹੁਕਮੁ ਪਛਾਣੈ ਮਾਨੈ ਹੁਕਮੁ ਸਮਾਇਦਾ ॥੯॥

गुरमुखि होइ सु हुकमु पछाणै मानै हुकमु समाइदा ॥९॥

Guramukhi hoi su hukamu pachhaa(nn)ai maanai hukamu samaaidaa ||9||

ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਤੇ ਜੇਹੜਾ ਰਜ਼ਾ ਨੂੰ (ਸਿਰ-ਮੱਥੇ ਤੇ) ਮੰਨਦਾ ਹੈ ਉਹ (ਰਜ਼ਾ ਦੇ ਮਾਲਕ ਵਿਚ ਹੀ) ਲੀਨ ਹੋ ਜਾਂਦਾ ਹੈ ॥੯॥

जो गुरुमुख होता है, वही ईश्वर के हुक्म को पहचानता और मानकर उसके हुक्म में ही समा जाता है।॥ ९॥

One who becomes Gurmukh realizes the Hukam of His command; surrendering to His Command, one merges in the Lord. ||9||

Guru Nanak Dev ji / Raag Maru / Solhe / Guru Granth Sahib ji - Ang 1037

ਹੁਕਮੇ ਆਇਆ ਹੁਕਮਿ ਸਮਾਇਆ ॥

हुकमे आइआ हुकमि समाइआ ॥

Hukame aaiaa hukami samaaiaa ||

(ਰਜ਼ਾ ਨੂੰ ਮੰਨ ਲੈਣ ਵਾਲੇ ਬੰਦੇ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਜੀਵ ਪਰਮਾਤਮਾ ਦੇ ਹੁਕਮ ਅਨੁਸਾਰ (ਜਗਤ ਵਿਚ) ਆਉਂਦਾ ਹੈ ਹੁਕਮ ਅਨੁਸਾਰ ਸਮਾ ਜਾਂਦਾ ਹੈ (ਜਗਤ ਤੋਂ ਚਲਾ ਜਾਂਦਾ ਹੈ) ।

प्रत्येक जीव ईश्वर के हुक्म से ही पैदा हुआ है और हुक्म से ही उसमें विलीन हो गया है।

By His Command we come, and by His command we merge into Him again.

Guru Nanak Dev ji / Raag Maru / Solhe / Guru Granth Sahib ji - Ang 1037

ਹੁਕਮੇ ਦੀਸੈ ਜਗਤੁ ਉਪਾਇਆ ॥

हुकमे दीसै जगतु उपाइआ ॥

Hukame deesai jagatu upaaiaa ||

ਉਸ ਨੂੰ ਇਹ ਦਿੱਸਦਾ ਹੈ ਕਿ ਸਾਰਾ ਜਗਤ ਹੁਕਮ ਵਿਚ ਹੀ ਪੈਦਾ ਹੁੰਦਾ ਹੈ ।

समूचा दृष्टिमान जगत् उसके हुक्म से ही उत्पन्न हुआ है।

By His Command, the world was formed.

Guru Nanak Dev ji / Raag Maru / Solhe / Guru Granth Sahib ji - Ang 1037

ਹੁਕਮੇ ਸੁਰਗੁ ਮਛੁ ਪਇਆਲਾ ਹੁਕਮੇ ਕਲਾ ਰਹਾਇਦਾ ॥੧੦॥

हुकमे सुरगु मछु पइआला हुकमे कला रहाइदा ॥१०॥

Hukame suragu machhu paiaalaa hukame kalaa rahaaidaa ||10||

ਪ੍ਰਭੂ ਦੇ ਹੁਕਮ ਅਨੁਸਾਰ ਹੀ ਸੁਰਗ-ਲੋਕ ਮਾਤ-ਲੋਕ ਤੇ ਪਤਾਲ-ਲੋਕ ਬਣਦਾ ਹੈ, ਪ੍ਰਭੂ ਆਪਣੇ ਹੁਕਮ ਵਿਚ ਹੀ ਆਪਣੀ ਸੱਤਿਆ ਨਾਲ ਇਸ (ਜਗਤ) ਨੂੰ ਆਸਰਾ ਦੇਈ ਰੱਖਦਾ ਹੈ ॥੧੦॥

उसके हुक्म में स्वर्गलोक, मृत्युलोक एवं पाताललोक की रचना हुई और हुक्म से ही उसने इनमें शक्ति स्थित की॥ १०॥

By His Command, the heavens, this world and the nether regions were created; by His Command, His Power supports them. ||10||

Guru Nanak Dev ji / Raag Maru / Solhe / Guru Granth Sahib ji - Ang 1037

ਹੁਕਮੇ ਧਰਤੀ ਧਉਲ ਸਿਰਿ ਭਾਰੰ ॥

हुकमे धरती धउल सिरि भारं ॥

Hukame dharatee dhaul siri bhaarann ||

ਪ੍ਰਭੂ ਦੇ ਹੁਕਮ ਵਿਚ ਹੀ ਧਰਤੀ ਬਣੀ ਜਿਸ ਦਾ ਡਰ ਬਲਦ ਦੇ ਸਿਰ ਉਤੇ (ਸਮਝਿਆ ਜਾਂਦਾ ਹੈ) ।

ईश्वर के हुक्म में ही धर्म रूपी बेल ने सिर पर धरती का भार उठाया हुआ है।

The Hukam of His Command is the mythical bull which supports the burden of the earth on its head.

Guru Nanak Dev ji / Raag Maru / Solhe / Guru Granth Sahib ji - Ang 1037

ਹੁਕਮੇ ਪਉਣ ਪਾਣੀ ਗੈਣਾਰੰ ॥

हुकमे पउण पाणी गैणारं ॥

Hukame pau(nn) paa(nn)ee gai(nn)aarann ||

ਹੁਕਮ ਵਿਚ ਹੀ ਹਵਾ ਪਾਣੀ (ਆਦਿਕ ਤੱਤ ਬਣੇ) ਤੇ ਆਕਾਸ਼ ਬਣਿਆ ।

उसके हुक्म से ही पवन एवं पानी कार्यशील हैं।

By His Hukam, air, water and fire came into being.

Guru Nanak Dev ji / Raag Maru / Solhe / Guru Granth Sahib ji - Ang 1037

ਹੁਕਮੇ ਸਿਵ ਸਕਤੀ ਘਰਿ ਵਾਸਾ ਹੁਕਮੇ ਖੇਲ ਖੇਲਾਇਦਾ ॥੧੧॥

हुकमे सिव सकती घरि वासा हुकमे खेल खेलाइदा ॥११॥

Hukame siv sakatee ghari vaasaa hukame khel khelaaidaa ||11||

ਪ੍ਰਭੂ ਦੇ ਹੁਕਮ ਅਨੁਸਾਰ ਹੀ ਜੀਵਾਤਮਾ ਦਾ ਮਾਇਆ ਦੇ ਘਰ ਵਿਚ ਵਾਸ ਹੋਇਆ । ਪ੍ਰਭੂ ਆਪਣੇ ਹੁਕਮ ਵਿਚ ਹੀ (ਜਗਤ ਦੇ ਸਾਰੇ) ਕੌਤਕ ਵਰਤਾ ਰਿਹਾ ਹੈ ॥੧੧॥

उसके हुक्म में ही शिव (जीव) ने शक्ति (माया) के घर में वास किया हुआ है और हुक्म में ही जीवन रूपो खेल खेलाता है॥ ११॥

By His Hukam, one dwells in the house of matter and energy - Shiva and Shakti. By His Hukam, He plays His plays. ||11||

Guru Nanak Dev ji / Raag Maru / Solhe / Guru Granth Sahib ji - Ang 1037

ਹੁਕਮੇ ਆਡਾਣੇ ਆਗਾਸੀ ॥

हुकमे आडाणे आगासी ॥

Hukame aadaa(nn)e aagaasee ||

ਪ੍ਰਭੂ ਦੇ ਹੁਕਮ ਵਿਚ ਹੀ ਆਕਾਸ਼ ਤਣੇ ਗਏ,

हुक्म में आकाश का प्रसार है,

By the Hukam of His command, the sky is spread above.

Guru Nanak Dev ji / Raag Maru / Solhe / Guru Granth Sahib ji - Ang 1037

ਹੁਕਮੇ ਜਲ ਥਲ ਤ੍ਰਿਭਵਣ ਵਾਸੀ ॥

हुकमे जल थल त्रिभवण वासी ॥

Hukame jal thal tribhava(nn) vaasee ||

ਹੁਕਮ ਵਿਚ ਹੀ ਪਾਣੀ ਧਰਤੀ ਤਿੰਨੇ ਭਵਨ ਬਣੇ ਜਿਨ੍ਹਾਂ ਵਿਚ ਉਹ ਆਪ ਹੀ ਵਿਆਪਕ ਹੈ ।

उसके हुक्म में ही तीनों लोकों के वासी जीव जल एवं थल में रहते हैं।

By His Hukam, His creatures dwell in the water, on the land and throughout the three worlds.

Guru Nanak Dev ji / Raag Maru / Solhe / Guru Granth Sahib ji - Ang 1037

ਹੁਕਮੇ ਸਾਸ ਗਿਰਾਸ ਸਦਾ ਫੁਨਿ ਹੁਕਮੇ ਦੇਖਿ ਦਿਖਾਇਦਾ ॥੧੨॥

हुकमे सास गिरास सदा फुनि हुकमे देखि दिखाइदा ॥१२॥

Hukame saas giraas sadaa phuni hukame dekhi dikhaaidaa ||12||

ਪ੍ਰਭੂ ਆਪਣੇ ਹੁਕਮ ਅਨੁਸਾਰ ਹੀ ਜੀਵਾਂ ਨੂੰ ਸਾਹ ਦੇਂਦਾ ਹੈ ਤੇ ਸਦਾ ਰਿਜ਼ਕ ਦੇਂਦਾ ਹੈ । ਪ੍ਰਭੂ ਆਪਣੀ ਰਜ਼ਾ ਵਿਚ ਹੀ ਜੀਵਾਂ ਦੀ ਸੰਭਾਲ ਕਰ ਕੇ ਸਭ ਨੂੰ ਵੇਖਣ ਦੀ ਤਾਕਤ ਦੇਂਦਾ ਹੈ ॥੧੨॥

उसके हुक्म में ही जीव सॉस-ग्रास लेता है और पुनः हुक्म में ही देखता एवं दिखाता है॥ १२॥

By His Hukam, we draw our breath and receive our food; by His Hukam, He watches over us, and inspires us to see. ||12||

Guru Nanak Dev ji / Raag Maru / Solhe / Guru Granth Sahib ji - Ang 1037

ਹੁਕਮਿ ਉਪਾਏ ਦਸ ਅਉਤਾਰਾ ॥

हुकमि उपाए दस अउतारा ॥

Hukami upaae das autaaraa ||

ਪ੍ਰਭੂ ਨੇ ਆਪਣੇ ਹੁਕਮ ਵਿਚ ਹੀ (ਵਿਸ਼ਨੂ ਦੇ) ਦਸ ਅਵਤਾਰ ਪੈਦਾ ਕੀਤੇ,

ईश्वर के हुक्म के अन्तर्गत ही दस अवतार (मच्छ, कच्छ, वाराह, नृसिंह, वामन, राम, कृष्ण, परशुराम इत्यादि) पैदा हुए और

By His Hukam, He created His ten incarnations,

Guru Nanak Dev ji / Raag Maru / Solhe / Guru Granth Sahib ji - Ang 1037

ਦੇਵ ਦਾਨਵ ਅਗਣਤ ਅਪਾਰਾ ॥

देव दानव अगणत अपारा ॥

Dev daanav aga(nn)at apaaraa ||

ਅਣਗਿਣਤ ਤੇ ਬੇਅੰਤ ਦੇਵਤੇ ਬਣਾਏ ਤੇ ਦੈਂਤ ਬਣਾਏ ।

हुक्म में ही असंख्य देव-दानव उत्पन्न किए।

And the uncounted and infinite gods and devils.

Guru Nanak Dev ji / Raag Maru / Solhe / Guru Granth Sahib ji - Ang 1037

ਮਾਨੈ ਹੁਕਮੁ ਸੁ ਦਰਗਹ ਪੈਝੈ ਸਾਚਿ ਮਿਲਾਇ ਸਮਾਇਦਾ ॥੧੩॥

मानै हुकमु सु दरगह पैझै साचि मिलाइ समाइदा ॥१३॥

Maanai hukamu su daragah paijhai saachi milaai samaaidaa ||13||

ਜੇਹੜਾ ਜੀਵ ਪ੍ਰਭੂ ਦੇ ਹੁਕਮ ਨੂੰ ਮੰਨ ਲੈਂਦਾ ਹੈ ਉਹ ਉਸ ਦੀ ਦਰਗਾਹ ਵਿਚ ਆਦਰ ਪਾਂਦਾ ਹੈ । ਪ੍ਰਭੂ ਉਸ ਨੂੰ ਆਪਣੇ ਸਦਾ-ਥਿਰ ਨਾਮ ਵਿਚ ਜੋੜ ਕੇ ਆਪਣੇ (ਚਰਨਾਂ) ਵਿਚ ਲੀਨ ਕਰ ਲੈਂਦਾ ਹੈ ॥੧੩॥

जो उसके हुक्म को मानता है वही उसके दरबार में शोभा का पात्र बनता है और परम-सत्य में ही विलीन हो जाता है॥ १३॥

Whoever obeys the Hukam of His Command, is robed with honor in the Court of the Lord; united with the Truth, He merges in the Lord. ||13||

Guru Nanak Dev ji / Raag Maru / Solhe / Guru Granth Sahib ji - Ang 1037

ਹੁਕਮੇ ਜੁਗ ਛਤੀਹ ਗੁਦਾਰੇ ॥

हुकमे जुग छतीह गुदारे ॥

Hukame jug chhateeh gudaare ||

ਪ੍ਰਭੂ ਨੇ ਆਪਣੇ ਹੁਕਮ ਅਨੁਸਾਰ ਹੀ ('ਧੁੰਧੂਕਾਰਾਂ' ਦੇ) ਛੱਤੀ ਜੁਗ ਗੁਜ਼ਾਰ ਦਿੱਤੇ,

हुक्म में ही ईश्वर ने छत्तीस युग शून्य समाधि में व्यतीत कर दिए।

By the Hukam of His Command, the thirty-six ages passed.

Guru Nanak Dev ji / Raag Maru / Solhe / Guru Granth Sahib ji - Ang 1037

ਹੁਕਮੇ ਸਿਧ ਸਾਧਿਕ ਵੀਚਾਰੇ ॥

हुकमे सिध साधिक वीचारे ॥

Hukame sidh saadhik veechaare ||

ਆਪਣੇ ਹੁਕਮ ਵਿਚ ਹੀ ਉਹ ਸਿੱਧ ਸਾਧਿਕ ਤੇ ਵਿਚਾਰਵਾਨ ਪੈਦਾ ਕਰ ਦੇਂਦਾ ਹੈ ।

चिंतनशील सिध-साधक उसके हुक्म से ही पैदा हुए हैं।

By His Hukam, the Siddhas and seekers contemplate Him.

Guru Nanak Dev ji / Raag Maru / Solhe / Guru Granth Sahib ji - Ang 1037

ਆਪਿ ਨਾਥੁ ਨਥੀਂ ਸਭ ਜਾ ਕੀ ਬਖਸੇ ਮੁਕਤਿ ਕਰਾਇਦਾ ॥੧੪॥

आपि नाथु नथीं सभ जा की बखसे मुकति कराइदा ॥१४॥

Aapi naathu natheen sabh jaa kee bakhase mukati karaaidaa ||14||

ਸਾਰੀ ਸ੍ਰਿਸ਼ਟੀ ਦਾ ਉਹ ਆਪ ਹੀ ਖਸਮ ਹੈ, ਸਾਰੀ ਸ੍ਰਿਸ਼ਟੀ ਉਸੇ ਦੇ ਹੁਕਮ ਵਿਚ ਬੱਝੀ ਹੋਈ ਹੈ । ਜਿਸ ਜੀਵ ਉਤੇ ਉਹ ਮੇਹਰ ਕਰਦਾ ਹੈ ਉਸ ਨੂੰ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦੇ ਦੇਂਦਾ ਹੈ ॥੧੪॥

वह सृष्टि का मालिक है और सब उसके नियंत्रण में है। जिस पर कृपा करता है, उसे मुक्त कर देता है॥ १४॥

The Lord Himself has brought all under His control. Whoever He forgives, is liberated. ||14||

Guru Nanak Dev ji / Raag Maru / Solhe / Guru Granth Sahib ji - Ang 1037

ਕਾਇਆ ਕੋਟੁ ਗੜੈ ਮਹਿ ਰਾਜਾ ॥

काइआ कोटु गड़ै महि राजा ॥

Kaaiaa kotu ga(rr)ai mahi raajaa ||

(ਪ੍ਰਭੂ ਦੇ ਹੁਕਮ ਵਿਚ ਹੀ) ਸਰੀਰ ਕਿਲ੍ਹਾ ਬਣਿਆ ਹੈ, ਇਸ ਕਿਲ੍ਹੇ ਵਿਚ ਆਪ ਹੀ ਰਾਜਾ ਹੈ ।

शरीर रूपी किले में मन राजा है।

There is king in the strong fortress of the body,

Guru Nanak Dev ji / Raag Maru / Solhe / Guru Granth Sahib ji - Ang 1037

ਨੇਬ ਖਵਾਸ ਭਲਾ ਦਰਵਾਜਾ ॥

नेब खवास भला दरवाजा ॥

Neb khavaas bhalaa daravaajaa ||

ਇਸ ਨੂੰ (ਮੂੰਹ) ਸੋਹਣਾ ਦਰਵਾਜ਼ਾ ਲੱਗਾ ਹੋਇਆ ਹੈ । ਕਰਮ ਇੰਦ੍ਰੇ ਤੇ ਗਿਆਨ ਇੰਦ੍ਰੇ ਉਸ ਦੇ ਦਰਬਾਰੀ ਹਨ ।

कर्मन्द्रियाँ एवं ज्ञानेन्द्रियाँ इसके नायब एवं खास सेवक हैं और मुंह इसका दरवाजा है।

with its beautiful doors and special assistants and ministers.

Guru Nanak Dev ji / Raag Maru / Solhe / Guru Granth Sahib ji - Ang 1037

ਮਿਥਿਆ ਲੋਭੁ ਨਾਹੀ ਘਰਿ ਵਾਸਾ ਲਬਿ ਪਾਪਿ ਪਛੁਤਾਇਦਾ ॥੧੫॥

मिथिआ लोभु नाही घरि वासा लबि पापि पछुताइदा ॥१५॥

Mithiaa lobhu naahee ghari vaasaa labi paapi pachhutaaidaa ||15||

ਪਰ ਝੂਠਾ ਲੋਭ (ਚੌਕੀਦਾਰ ਹੋਣ ਕਰਕੇ) ਜੀਵ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਅੱਪੜਨਾ ਨਹੀਂ ਮਿਲਦਾ । ਲੋਭ ਦੇ ਕਾਰਨ ਪਾਪ ਦੇ ਕਾਰਨ ਜੀਵ ਪਛੁਤਾਂਦਾ ਰਹਿੰਦਾ ਹੈ ॥੧੫॥

किन्तु मिथ्या लोभ के कारण जीव को सच्चे घर में वास नहीं मिलता और लालच, पाप के कारण पछताता है॥ १५॥

Those gripped by falsehood and greed do not dwell in the celestial home; engrossed in greed and sin, they come to regret and repent. ||15||

Guru Nanak Dev ji / Raag Maru / Solhe / Guru Granth Sahib ji - Ang 1037

ਸਤੁ ਸੰਤੋਖੁ ਨਗਰ ਮਹਿ ਕਾਰੀ ॥

सतु संतोखु नगर महि कारी ॥

Satu santtokhu nagar mahi kaaree ||

ਜਿਸ ਸਰੀਰ-ਨਗਰ ਵਿਚ ਸੇਵਾ, ਸੰਤੋਖ, ਕਾਰਿੰਦੇ ਹਨ ।

सत्य एवं संतोष भी शरीर रूपी नगर में अधिकारी हैं,

Truth and contentment govern this body-village.

Guru Nanak Dev ji / Raag Maru / Solhe / Guru Granth Sahib ji - Ang 1037

ਜਤੁ ਸਤੁ ਸੰਜਮੁ ਸਰਣਿ ਮੁਰਾਰੀ ॥

जतु सतु संजमु सरणि मुरारी ॥

Jatu satu sanjjamu sara(nn)i muraaree ||

ਜਤ, ਉੱਚਾ ਆਚਰਨ ਤੇ ਸੰਜਮ ਸਹਿਤ (ਉਸ ਵਿਚ ਵੱਸਦਾ ਜੀਵ) ਪਰਮਾਤਮਾ ਦੀ ਸਰਨ ਵਿਚ ਟਿਕਿਆ ਰਹਿੰਦਾ ਹੈ ।

जो यतीत्व, सदाचार एवं संयम द्वारा मन रूपी राजा को ईश्वर की शरण में जाने के लिए प्रेरित करते हैं।

Chastity, truth and self-control are in the Sanctuary of the Lord.

Guru Nanak Dev ji / Raag Maru / Solhe / Guru Granth Sahib ji - Ang 1037

ਨਾਨਕ ਸਹਜਿ ਮਿਲੈ ਜਗਜੀਵਨੁ ਗੁਰ ਸਬਦੀ ਪਤਿ ਪਾਇਦਾ ॥੧੬॥੪॥੧੬॥

नानक सहजि मिलै जगजीवनु गुर सबदी पति पाइदा ॥१६॥४॥१६॥

Naanak sahaji milai jagajeevanu gur sabadee pati paaidaa ||16||4||16||

ਹੇ ਨਾਨਕ! ਅਡੋਲ ਆਤਮਕ ਅਵਸਥਾ ਵਿਚ ਟਿਕੇ ਉਸ ਜੀਵ ਨੂੰ ਜਗਤ ਦਾ ਜੀਵਨ ਪ੍ਰਭੂ ਮਿਲ ਪੈਂਦਾ ਹੈ । ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਪਾਂਦਾ ਹੈ ॥੧੬॥੪॥੧੬॥

हे नानक ! ईश्वर सहज स्वभाव ही मिलता है और शब्द-गुरु द्वारा ही जीव को सम्मान प्राप्त होता है॥१६॥४॥१६॥

O Nanak, one intuitively meets the Lord, the Life of the World; the Word of the Guru's Shabad brings honor. ||16||4||16||

Guru Nanak Dev ji / Raag Maru / Solhe / Guru Granth Sahib ji - Ang 1037

ਮਾਰੂ ਮਹਲਾ ੧ ॥

मारू महला १ ॥

Maaroo mahalaa 1 ||

मारू महला १॥

Maaroo, First Mehl:

Guru Nanak Dev ji / Raag Maru / Solhe / Guru Granth Sahib ji - Ang 1037

ਸੁੰਨ ਕਲਾ ਅਪਰੰਪਰਿ ਧਾਰੀ ॥

सुंन कला अपर्मपरि धारी ॥

Sunn kalaa aparamppari dhaaree ||

ਉਸ ਪਰਮਾਤਮਾ ਨੇ, ਜਿਸ ਤੋਂ ਪਰੇ ਹੋਰ ਕੁਝ ਭੀ ਨਹੀਂ ਤੇ ਜੋ ਨਿਰੋਲ ਆਪ ਹੀ ਆਪ ਹੈ, ਆਪਣੀ ਤਾਕਤ ਆਪ ਹੀ ਬਣਾਈ ਹੋਈ ਹੈ ।

ईश्वर ने सर्वप्रथम शून्य समाधि धारण की थी,

In the Primal Void, the Infinite Lord assumed His Power.

Guru Nanak Dev ji / Raag Maru / Solhe / Guru Granth Sahib ji - Ang 1037

ਆਪਿ ਨਿਰਾਲਮੁ ਅਪਰ ਅਪਾਰੀ ॥

आपि निरालमु अपर अपारी ॥

Aapi niraalamu apar apaaree ||

ਉਹ ਅਪਰ ਤੇ ਅਪਾਰ ਪ੍ਰਭੂ ਆਪਣੇ ਸਹਾਰੇ ਆਪ ਹੀ ਹੈ (ਉਸ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ ਪੈਂਦੀ) ।

वह अपरंपार स्वयं निर्लिप्त था।

He Himself is unattached, infinite and incomparable.

Guru Nanak Dev ji / Raag Maru / Solhe / Guru Granth Sahib ji - Ang 1037

ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ ॥੧॥

आपे कुदरति करि करि देखै सुंनहु सुंनु उपाइदा ॥१॥

Aape kudarati kari kari dekhai sunnahu sunnu upaaidaa ||1||

ਉਹ ਪਰਮਾਤਮਾ ਨਿਰੋਲ ਉਹ ਹਾਲਤ ਭੀ ਆਪ ਹੀ ਪੈਦਾ ਕਰਦਾ ਹੈ ਜਦੋਂ ਉਸ ਦੇ ਆਪਣੇ ਆਪੇ ਤੋਂ ਬਿਨਾ ਹੋਰ ਕੁਝ ਭੀ ਨਹੀਂ ਹੁੰਦਾ, ਤੇ ਆਪ ਹੀ ਆਪਣੀ ਕੁਦਰਤਿ ਰਚ ਕੇ ਵੇਖਦਾ ਹੈ ॥੧॥

वह स्वयं ही कुदरत को उत्पन्न कर करके देखता है और शून्य समाधि में शून्य से सब उत्पन्न करता है॥ १॥

He Himself exercised His Creative Power, and He gazes upon His creation; from the Primal Void, He formed the Void. ||1||

Guru Nanak Dev ji / Raag Maru / Solhe / Guru Granth Sahib ji - Ang 1037

ਪਉਣੁ ਪਾਣੀ ਸੁੰਨੈ ਤੇ ਸਾਜੇ ॥

पउणु पाणी सुंनै ते साजे ॥

Pau(nn)u paa(nn)ee sunnai te saaje ||

ਹਵਾ ਪਾਣੀ (ਆਦਿਕ ਤੱਤ) ਉਹ ਨਿਰੋਲ ਆਪਣੇ ਆਪੇ ਤੋਂ ਪੈਦਾ ਕਰਦਾ ਹੈ ।

शून्य से उसने पवन-पानी का निर्माण किया,

From this Primal Void, He fashioned air and water.

Guru Nanak Dev ji / Raag Maru / Solhe / Guru Granth Sahib ji - Ang 1037

ਸ੍ਰਿਸਟਿ ਉਪਾਇ ਕਾਇਆ ਗੜ ਰਾਜੇ ॥

स्रिसटि उपाइ काइआ गड़ राजे ॥

Srisati upaai kaaiaa ga(rr) raaje ||

ਸ੍ਰਿਸ਼ਟੀ ਪੈਦਾ ਕਰ ਕੇ (ਆਪਣੇ ਆਪੇ ਤੋਂ ਹੀ) ਸਰੀਰ ਤੇ ਸਰੀਰ-ਕਿਲ੍ਹਿਆਂ ਦੇ ਰਾਜੇ (ਜੀਵ) ਪੈਦਾ ਕਰਦਾ ਹੈ ।

सृष्टि उत्पन्न करके शरीर रूपी किले में मन रूपी राजा को पैदा किया।

He created the universe, and the king in the fortress of the body.

Guru Nanak Dev ji / Raag Maru / Solhe / Guru Granth Sahib ji - Ang 1037

ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ ॥੨॥

अगनि पाणी जीउ जोति तुमारी सुंने कला रहाइदा ॥२॥

Agani paa(nn)ee jeeu joti tumaaree sunne kalaa rahaaidaa ||2||

ਹੇ ਪ੍ਰਭੂ! ਅੱਗ ਪਾਣੀ ਆਦਿਕ ਤੱਤਾਂ ਦੇ ਬਣੇ ਸਰੀਰ ਵਿਚ ਜੀਵਾਤਮਾ ਤੇਰੀ ਹੀ ਜੋਤਿ ਹੈ । ਤੂੰ ਨਿਰੋਲ ਆਪਣੇ ਆਪੇ ਵਿਚ ਆਪਣੀ ਸ਼ਕਤੀ ਟਿਕਾਈ ਰੱਖਦਾ ਹੈਂ ॥੨॥

हे ईश्वर ! अग्नि, पानी एवं जीव में तुम्हारी ही ज्योति है और समूची शक्ति शून्य में ही स्थिर की हुई है । २॥

Your Light pervades fire, water and souls; Your Power rests in the Primal Void. ||2||

Guru Nanak Dev ji / Raag Maru / Solhe / Guru Granth Sahib ji - Ang 1037

ਸੁੰਨਹੁ ਬ੍ਰਹਮਾ ਬਿਸਨੁ ਮਹੇਸੁ ਉਪਾਏ ॥

सुंनहु ब्रहमा बिसनु महेसु उपाए ॥

Sunnahu brhamaa bisanu mahesu upaae ||

ਬ੍ਰਹਮਾ ਵਿਸ਼ਨੂ ਸ਼ਿਵ ਨਿਰੋਲ ਆਪਣੇ ਆਪੇ ਤੋਂ ਹੀ ਪਰਮਾਤਮਾ ਨੇ ਪੈਦਾ ਕੀਤੇ ।

शून्य से ही ब्रह्मा, विष्णु, महेश उत्पन्न किए,

From this Primal Void, Brahma, Vishnu and Shiva issued forth.

Guru Nanak Dev ji / Raag Maru / Solhe / Guru Granth Sahib ji - Ang 1037

ਸੁੰਨੇ ਵਰਤੇ ਜੁਗ ਸਬਾਏ ॥

सुंने वरते जुग सबाए ॥

Sunne varate jug sabaae ||

ਸਾਰੇ ਅਨੇਕਾਂ ਜੁਗ ਨਿਰੋਲ ਉਸ ਦੇ ਆਪਣੇ ਆਪੇ ਵਿਚ ਹੀ ਬੀਤਦੇ ਗਏ ।

सभी युग शून्य में ही बीत गए।

This Primal Void is pervasive throughout all the ages.

Guru Nanak Dev ji / Raag Maru / Solhe / Guru Granth Sahib ji - Ang 1037

ਇਸੁ ਪਦ ਵੀਚਾਰੇ ਸੋ ਜਨੁ ਪੂਰਾ ਤਿਸੁ ਮਿਲੀਐ ਭਰਮੁ ਚੁਕਾਇਦਾ ॥੩॥

इसु पद वीचारे सो जनु पूरा तिसु मिलीऐ भरमु चुकाइदा ॥३॥

Isu pad veechaare so janu pooraa tisu mileeai bharamu chukaaidaa ||3||

ਜੇਹੜਾ ਮਨੁੱਖ ਇਸ (ਹੈਰਾਨ ਕਰਨ ਵਾਲੀ) ਹਾਲਤ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ ਉਹ (ਹੋਰ ਹੋਰ ਆਸਰੇ ਭਾਲਣ ਦੀ) ਉਕਾਈ ਨਹੀਂ ਖਾਂਦਾ । ਅਜੇਹੇ ਪੂਰਨ ਮਨੁੱਖ ਦੀ ਸੰਗਤ ਕਰਨੀ ਚਾਹੀਦੀ ਹੈ ਉਹ ਹੋਰਨਾਂ ਦੀ ਭਟਕਣਾ ਭੀ ਦੂਰ ਕਰ ਦੇਂਦਾ ਹੈ ॥੩॥

इस पद को जो व्यक्ति विचार लेता है, वही पूर्ण ज्ञानी है और उससे मिलकर भ्रम दूर हो जाता है।॥ ३॥

That humble being who contemplates this state is perfect; meeting with him, doubt is dispelled. ||3||

Guru Nanak Dev ji / Raag Maru / Solhe / Guru Granth Sahib ji - Ang 1037

ਸੁੰਨਹੁ ਸਪਤ ਸਰੋਵਰ ਥਾਪੇ ॥

सुंनहु सपत सरोवर थापे ॥

Sunnahu sapat sarovar thaape ||

ਪਰਮਾਤਮਾ ਨੇ (ਜੀਵਾਂ ਦੇ ਪੰਜ ਗਿਆਨ ਇੰਦ੍ਰੇ ਮਨ ਤੇ ਬੱਧ-ਇਹ) ਸੱਤ ਸਰੋਵਰ ਭੀ ਨਿਰੋਲ ਆਪਣੇ ਆਪੇ ਤੋਂ ਬਣਾਏ ਹਨ ।

शून्य में ही परमेश्वर ने सात सरोवर (पाँच ज्ञानेन्द्रियाँ, मन-बुद्धि) बनाए,"

From this Primal Void, the seven seas were established.

Guru Nanak Dev ji / Raag Maru / Solhe / Guru Granth Sahib ji - Ang 1037

ਜਿਨਿ ਸਾਜੇ ਵੀਚਾਰੇ ਆਪੇ ॥

जिनि साजे वीचारे आपे ॥

Jini saaje veechaare aape ||

ਜਿਸ ਪਰਮਾਤਮਾ ਨੇ ਜੀਵ ਪੈਦਾ ਕੀਤੇ ਹਨ ਉਹ ਆਪ ਹੀ ਉਹਨਾਂ ਨੂੰ ਆਪਣੇ ਸੋਚ-ਮੰਡਲ ਵਿਚ ਰੱਖਦਾ ਹੈ ।

जिसने इसे बनाया है, वह स्वयं ही इनका विचार करता है।

The One who created them, Himself contemplates them.

Guru Nanak Dev ji / Raag Maru / Solhe / Guru Granth Sahib ji - Ang 1037

ਤਿਤੁ ਸਤ ਸਰਿ ਮਨੂਆ ਗੁਰਮੁਖਿ ਨਾਵੈ ਫਿਰਿ ਬਾਹੁੜਿ ਜੋਨਿ ਨ ਪਾਇਦਾ ॥੪॥

तितु सत सरि मनूआ गुरमुखि नावै फिरि बाहुड़ि जोनि न पाइदा ॥४॥

Titu sat sari manooaa guramukhi naavai phiri baahu(rr)i joni na paaidaa ||4||

ਜਿਸ ਮਨੁੱਖ ਦਾ ਮਨ ਗੁਰੂ ਦੀ ਸਰਨ ਪੈ ਕੇ ਉਸ ਸ਼ਾਂਤੀ ਦੇ ਸਰ (ਪ੍ਰਭੂ) ਵਿਚ ਇਸ਼ਨਾਨ ਕਰਦਾ ਹੈ, ਉਹ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਪੈਂਦਾ ॥੪॥

जिस गुरुमुख का मन इन सात सरोवरों में स्नान करता है, वह पुनः योनि-चक्र में नहीं पड़ता॥ ४॥

That human being who becomes Gurmukh, who bathes in the pool of Truth, is not cast into the womb of reincarnation again. ||4||

Guru Nanak Dev ji / Raag Maru / Solhe / Guru Granth Sahib ji - Ang 1037

ਸੁੰਨਹੁ ਚੰਦੁ ਸੂਰਜੁ ਗੈਣਾਰੇ ॥

सुंनहु चंदु सूरजु गैणारे ॥

Sunnahu chanddu sooraju gai(nn)aare ||

ਚੰਦ ਸੂਰਜ ਆਕਾਸ਼ ਭੀ ਪ੍ਰਭੂ ਦੇ ਨਿਰੋਲ ਆਪਣੇ ਹੀ ਆਪੇ ਤੋਂ ਬਣੇ ।

शून्य से ही उसने चाँद, सूर्य एवं गगन बनाए और

From this Primal Void, came the moon, the sun and the earth.

Guru Nanak Dev ji / Raag Maru / Solhe / Guru Granth Sahib ji - Ang 1037

ਤਿਸ ਕੀ ਜੋਤਿ ਤ੍ਰਿਭਵਣ ਸਾਰੇ ॥

तिस की जोति त्रिभवण सारे ॥

Tis kee joti tribhava(nn) saare ||

ਉਸ ਦੀ ਆਪਣੀ ਹੀ ਜੋਤਿ ਸਾਰੇ ਤਿੰਨਾਂ ਭਵਨਾਂ ਵਿਚ ਪਸਰ ਰਹੀ ਹੈ ।

उसकी ज्योति तीनों लोकों में फैली हुई है।

His Light pervades all the three worlds.

Guru Nanak Dev ji / Raag Maru / Solhe / Guru Granth Sahib ji - Ang 1037

ਸੁੰਨੇ ਅਲਖ ਅਪਾਰ ਨਿਰਾਲਮੁ ਸੁੰਨੇ ਤਾੜੀ ਲਾਇਦਾ ॥੫॥

सुंने अलख अपार निरालमु सुंने ताड़ी लाइदा ॥५॥

Sunne alakh apaar niraalamu sunne taa(rr)ee laaidaa ||5||

ਉਹ ਅਦ੍ਰਿਸ਼ਟ ਤੇ ਬੇਅੰਤ ਪਰਮਾਤਮਾ ਨਿਰੋਲ ਆਪਣੇ ਆਪੇ ਵਿਚ ਕਿਸੇ ਹੋਰ ਆਸਰੇ ਤੋਂ ਬੇ-ਮੁਥਾਜ ਰਹਿੰਦਾ ਹੈ, ਤੇ ਆਪਣੇ ਹੀ ਆਪੇ ਵਿਚ ਮਸਤ ਰਹਿੰਦਾ ਹੈ ॥੫॥

अलख, अपार निर्लिप्त परमात्मा स्वयं भी शून्य में ही समाया हुआ है और शून्य में ही समाधि लगाता है॥ ५॥

The Lord of this Primal Void is unseen, infinite and immaculate; He is absorbed in the Primal Trance of Deep Meditation. ||5||

Guru Nanak Dev ji / Raag Maru / Solhe / Guru Granth Sahib ji - Ang 1037

ਸੁੰਨਹੁ ਧਰਤਿ ਅਕਾਸੁ ਉਪਾਏ ॥

सुंनहु धरति अकासु उपाए ॥

Sunnahu dharati akaasu upaae ||

ਪਰਮਾਤਮਾ ਨੇ ਧਰਤੀ ਆਕਾਸ਼ ਨਿਰੋਲ ਆਪਣੇ ਆਪੇ ਤੋਂ ਹੀ ਪੈਦਾ ਕੀਤੇ ।

शून्य से ही धरती एवं आकाश उत्पन्न किए और

From this Primal Void, the earth and the Akaashic Ethers were created.

Guru Nanak Dev ji / Raag Maru / Solhe / Guru Granth Sahib ji - Ang 1037

ਬਿਨੁ ਥੰਮਾ ਰਾਖੇ ਸਚੁ ਕਲ ਪਾਏ ॥

बिनु थमा राखे सचु कल पाए ॥

Binu thammaa raakhe sachu kal paae ||

ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪਣੀ ਤਾਕਤ ਦੇ ਸਹਾਰੇ ਹੀ ਬਿਨਾ ਕਿਸੇ ਹੋਰ ਥੰਮ੍ਹਾਂ ਦੇ ਟਿਕਾਈ ਰੱਖਦਾ ਹੈ ।

बिना स्तम्भ के अपनी सत्य की शक्ति से स्थित किया हुआ है।

He supports them without any visible support, by exercising His True Power.

Guru Nanak Dev ji / Raag Maru / Solhe / Guru Granth Sahib ji - Ang 1037

ਤ੍ਰਿਭਵਣ ਸਾਜਿ ਮੇਖੁਲੀ ਮਾਇਆ ਆਪਿ ਉਪਾਇ ਖਪਾਇਦਾ ॥੬॥

त्रिभवण साजि मेखुली माइआ आपि उपाइ खपाइदा ॥६॥

Tribhava(nn) saaji mekhulee maaiaa aapi upaai khapaaidaa ||6||

ਤਿੰਨੇ ਭਵਨ ਪੈਦਾ ਕਰ ਕੇ ਪਰਮਾਤਮਾ ਆਪ ਹੀ ਇਹਨਾਂ ਨੂੰ ਮਾਇਆ ਦੀ ਤੜਾਗੀ (ਵਿਚ ਬੰਨ੍ਹੀ ਰੱਖਦਾ ਹੈ) । ਆਪ ਹੀ ਪੈਦਾ ਕਰਦਾ ਹੈ ਆਪ ਹੀ ਨਾਸ ਕਰਦਾ ਹੈ ॥੬॥

उसने तीनों लोकों की रचना करके उन्हें माया रूपी रस्सी से बांध रखा है और वह स्वयं ही पैदा करके नष्ट भी कर देता है॥ ६॥

He fashioned the three worlds, and the rope of Maya; He Himself creates and destroys. ||6||

Guru Nanak Dev ji / Raag Maru / Solhe / Guru Granth Sahib ji - Ang 1037

ਸੁੰਨਹੁ ਖਾਣੀ ਸੁੰਨਹੁ ਬਾਣੀ ॥

सुंनहु खाणी सुंनहु बाणी ॥

Sunnahu khaa(nn)ee sunnahu baa(nn)ee ||

ਪ੍ਰਭੂ ਨਿਰੋਲ ਆਪਣੇ ਆਪੇ ਤੋਂ ਹੀ ਜੀਵ-ਉਤਪੱਤੀ ਦੀਆਂ ਚਾਰ ਖਾਣੀਆਂ ਬਣਾਂਦਾ ਹੈ ਤੇ ਜੀਵਾਂ ਦੀਆਂ ਬਾਣੀਆਂ ਰਚਦਾ ਹੈ ।

शून्य से ही जीवों की उत्पत्ति के चारों स्रोत अस्तित्व में आए और शून्य से ही चारों वाणियों आई।

From this Primal Void, came the four sources of creation, and the power of speech.

Guru Nanak Dev ji / Raag Maru / Solhe / Guru Granth Sahib ji - Ang 1037

ਸੁੰਨਹੁ ਉਪਜੀ ਸੁੰਨਿ ਸਮਾਣੀ ॥

सुंनहु उपजी सुंनि समाणी ॥

Sunnahu upajee sunni samaa(nn)ee ||

ਉਸ ਦੇ ਨਿਰੋਲ ਆਪਣੇ ਆਪੇ ਤੋਂ ਹੀ ਸ੍ਰਿਸ਼ਟੀ ਪੈਦਾ ਹੁੰਦੀ ਹੈ ਤੇ ਉਸ ਦੇ ਆਪੇ ਵਿਚ ਹੀ ਸਮਾ ਜਾਂਦੀ ਹੈ ।

ये सब शून्य से उत्पन्न होकर शून्य में ही विलीन हो गए।

They were created from the Void, and they will merge into the Void.

Guru Nanak Dev ji / Raag Maru / Solhe / Guru Granth Sahib ji - Ang 1037

ਉਤਭੁਜੁ ਚਲਤੁ ਕੀਆ ਸਿਰਿ ਕਰਤੈ ਬਿਸਮਾਦੁ ਸਬਦਿ ਦੇਖਾਇਦਾ ॥੭॥

उतभुजु चलतु कीआ सिरि करतै बिसमादु सबदि देखाइदा ॥७॥

Utabhuju chalatu keeaa siri karatai bisamaadu sabadi dekhaaidaa ||7||

ਸਭ ਤੋਂ ਪਹਿਲਾਂ ਕਰਤਾਰ ਨੇ ਜਗਤ-ਰਚਨਾ ਦਾ ਕੁਝ ਅਜੇਹਾ ਕੌਤਕ ਹੀ ਰਚਿਆ ਜਿਵੇਂ ਧਰਤੀ ਵਿਚ ਬਨਸਪਤੀ ਆਪਣੇ ਆਪ ਉੱਗ ਪੈਂਦੀ ਹੈ । ਆਪਣੇ ਹੁਕਮ ਨਾਲ ਹੀ ਇਹ ਹੈਰਾਨ ਕਰਨ ਵਾਲਾ ਤਮਾਸ਼ਾ ਵਿਖਾ ਦੇਂਦਾ ਹੈ ॥੭॥

करतार ने अपने शब्द द्वारा वनस्पति की रचना करके एक बड़ी अद्भुत लीला कर दिखाई है॥ ७॥

The Supreme Creator created the play of Nature; through the Word of His Shabad, He stages His Wondrous Show. ||7||

Guru Nanak Dev ji / Raag Maru / Solhe / Guru Granth Sahib ji - Ang 1037

ਸੁੰਨਹੁ ਰਾਤਿ ਦਿਨਸੁ ਦੁਇ ਕੀਏ ॥

सुंनहु राति दिनसु दुइ कीए ॥

Sunnahu raati dinasu dui keee ||

ਨਿਰੋਲ ਆਪਣੇ ਆਪੇ ਤੋਂ ਹੀ ਪਰਮਾਤਮਾ ਨੇ ਦੋਵੇਂ ਦਿਨ ਤੇ ਰਾਤ ਬਣਾ ਦਿੱਤੇ ।

दिन और रात दोनों ही उसने शून्य से उत्पन्न किए और

From this Primal Void, He made both night and day;

Guru Nanak Dev ji / Raag Maru / Solhe / Guru Granth Sahib ji - Ang 1037

ਓਪਤਿ ਖਪਤਿ ਸੁਖਾ ਦੁਖ ਦੀਏ ॥

ओपति खपति सुखा दुख दीए ॥

Opati khapati sukhaa dukh deee ||

ਆਪ ਹੀ ਜੀਵਾਂ ਨੂੰ ਜਨਮ ਤੇ ਮਰਨ, ਸੁਖ ਤੇ ਦੁਖ ਦੇਂਦਾ ਹੈ ।

इसी से जीवों को जन्म-मरण, दुख-सुख दिए हैं।

Creation and destruction, pleasure and pain.

Guru Nanak Dev ji / Raag Maru / Solhe / Guru Granth Sahib ji - Ang 1037

ਸੁਖ ਦੁਖ ਹੀ ਤੇ ਅਮਰੁ ਅਤੀਤਾ ਗੁਰਮੁਖਿ ਨਿਜ ਘਰੁ ਪਾਇਦਾ ॥੮॥

सुख दुख ही ते अमरु अतीता गुरमुखि निज घरु पाइदा ॥८॥

Sukh dukh hee te amaru ateetaa guramukhi nij gharu paaidaa ||8||

ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਸੁਖਾਂ ਦੁਖਾਂ ਤੋਂ ਨਿਰਲੇਪ ਹੋ ਜਾਂਦਾ ਹੈ ਉਹ ਅਟੱਲ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ, ਉਹ ਉਸ ਘਰ ਨੂੰ ਲੱਭ ਲੈਂਦਾ ਹੈ ਜੇਹੜਾ ਸਦਾ ਉਸ ਦਾ ਆਪਣਾ ਬਣਿਆ ਰਹਿੰਦਾ ਹੈ (ਭਾਵ, ਉਹ ਸਦਾ ਲਈ ਪ੍ਰਭੂ-ਚਰਨਾਂ ਵਿਚ ਜੁੜ ਜਾਂਦਾ ਹੈ) ॥੮॥

गुरुमुख सुख-दुख से रहित होकर अमर हो गया और उसने अपने सच्चे घर में स्थान पा लिया॥ ८॥

The Gurmukh is immortal, untouched by pleasure and pain. He obtains the home of his own inner being. ||8||

Guru Nanak Dev ji / Raag Maru / Solhe / Guru Granth Sahib ji - Ang 1037Download SGGS PDF Daily Updates ADVERTISE HERE