ANG 1034, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਅਨਹਦੁ ਵਾਜੈ ਭ੍ਰਮੁ ਭਉ ਭਾਜੈ ॥

अनहदु वाजै भ्रमु भउ भाजै ॥

Anahadu vaajai bhrmu bhau bhaajai ||

(ਉਸ ਗੁਰਮੁਖ ਦੇ ਹਿਰਦੇ ਵਿਚ) ਇਕ-ਰਸ (ਸਿਫ਼ਤ-ਸਾਲਾਹ ਦਾ ਵਾਜਾ ਵੱਜਦਾ ਰਹਿੰਦਾ ਹੈ, (ਉਸ ਦੇ ਅੰਦਰੋਂ) ਭਟਕਣਾ ਤੇ ਡਰ-ਸਹਿਮ ਦੂਰ ਹੋ ਜਾਂਦਾ ਹੈ ।

जब अनहद शब्द बजता है तो मन में से भ्रम-भय दूर हो जाते हैं।

When the unstruck sound current resounds, doubt and fear run away.

Guru Nanak Dev ji / Raag Maru Dakhni / Solhe / Guru Granth Sahib ji - Ang 1034

ਸਗਲ ਬਿਆਪਿ ਰਹਿਆ ਪ੍ਰਭੁ ਛਾਜੈ ॥

सगल बिआपि रहिआ प्रभु छाजै ॥

Sagal biaapi rahiaa prbhu chhaajai ||

(ਉਸ ਨੂੰ ਪਰਤੱਖ ਦਿੱਸ ਪੈਂਦਾ ਹੈ ਕਿ) ਪਰਮਾਤਮਾ ਸਾਰੇ ਸੰਸਾਰ ਵਿਚ ਮੌਜੂਦ ਹੈ ਤੇ ਸਭ ਉਤੇ (ਆਪਣੀ ਰੱਖਿਆ ਦੀ) ਛਾਂ ਕਰ ਰਿਹਾ ਹੈ ।

प्रभु सब जीवों में व्याप्त हो रहा है और सब पर अपनी छाया कर रहा है।

God is all-pervading, giving shade to all.

Guru Nanak Dev ji / Raag Maru Dakhni / Solhe / Guru Granth Sahib ji - Ang 1034

ਸਭ ਤੇਰੀ ਤੂ ਗੁਰਮੁਖਿ ਜਾਤਾ ਦਰਿ ਸੋਹੈ ਗੁਣ ਗਾਇਦਾ ॥੧੦॥

सभ तेरी तू गुरमुखि जाता दरि सोहै गुण गाइदा ॥१०॥

Sabh teree too guramukhi jaataa dari sohai gu(nn) gaaidaa ||10||

ਹੇ ਪ੍ਰਭੂ! ਇਹ ਸਾਰੀ ਰਚਨਾ ਤੇਰੀ ਹੈ (ਤੇ ਤੂੰ ਹੀ ਇਸ ਦੀ ਰਾਖੀ ਕਰਨ ਵਾਲਾ ਹੈਂ)-('ਸਫਲ ਬਿਰਖ' ਗੁਰੂ ਤੋਂ ਨਾਮ-ਫਲ ਪ੍ਰਾਪਤ ਕਰਨ ਵਾਲਾ) ਗੁਰਮੁਖ ਇਹ ਗੱਲ ਸਮਝ ਲੈਂਦਾ ਹੈ, ਉਹ ਗੁਰਮੁਖ ਤੇਰੇ ਗੁਣ ਗਾਂਦਾ ਹੈ ਤੇ ਤੇਰੇ ਦਰ ਤੇ ਸੋਭਾ ਪਾਂਦਾ ਹੈ ॥੧੦॥

हे ईश्वर ! सारी दुनिया तेरी ही बनाई हुई है, तू गुरु के भाध्यम से ही जाना जाता है और तेरे द्वार पर गुणगान करने वाला ही शोभा का पात्र बनता है॥ १०॥

All belong to You; to the Gurmukhs, You are known. Singing Your Praises, they look beautiful in Your Court. ||10||

Guru Nanak Dev ji / Raag Maru Dakhni / Solhe / Guru Granth Sahib ji - Ang 1034

ਆਦਿ ਨਿਰੰਜਨੁ ਨਿਰਮਲੁ ਸੋਈ ॥

आदि निरंजनु निरमलु सोई ॥

Aadi niranjjanu niramalu soee ||

ਉਸ ਗੁਰਮੁਖ ਨੇ ਜਾਣ ਲਿਆ ਹੈ ਕਿ ਉਹ ਪਵਿੱਤ੍ਰ-ਸਰੂਪ ਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਦਾ ਮੁੱਢ ਹੈ ਤੇ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ ।

जगत् का आदि, निरंजन, निर्मल वही है,

He is the Primal Lord, immaculate and pure.

Guru Nanak Dev ji / Raag Maru Dakhni / Solhe / Guru Granth Sahib ji - Ang 1034

ਅਵਰੁ ਨ ਜਾਣਾ ਦੂਜਾ ਕੋਈ ॥

अवरु न जाणा दूजा कोई ॥

Avaru na jaa(nn)aa doojaa koee ||

ਉਸ ਵਰਗਾ ਦੂਜਾ ਹੋਰ ਕੋਈ ਨਹੀਂ ਹੈ ।

उसके अलावा मैं किसी दूसरे को बड़ा नहीं मानता।

I know of no other at all.

Guru Nanak Dev ji / Raag Maru Dakhni / Solhe / Guru Granth Sahib ji - Ang 1034

ਏਕੰਕਾਰੁ ਵਸੈ ਮਨਿ ਭਾਵੈ ਹਉਮੈ ਗਰਬੁ ਗਵਾਇਦਾ ॥੧੧॥

एकंकारु वसै मनि भावै हउमै गरबु गवाइदा ॥११॥

Ekankkaaru vasai mani bhaavai haumai garabu gavaaidaa ||11||

ਉਸ ਗੁਰਮੁਖ ਦੇ ਮਨ ਵਿਚ ਉਹੀ ਇੱਕ ਅਕਾਲ ਪੁਰਖ ਵੱਸਦਾ ਹੈ ਤੇ ਮਨ ਵਿਚ ਪਿਆਰਾ ਲੱਗਦਾ ਹੈ (ਇਸ ਦੀ ਬਰਕਤਿ ਨਾਲ ਉਹ ਆਪਣੇ ਅੰਦਰੋਂ) ਹਉਮੈ ਅਹੰਕਾਰ ਦੂਰ ਕਰ ਲੈਂਦਾ ਹੈ ॥੧੧॥

जब ऑकार मन में बस जाता है तो वही मन को भाता है और अभिमान एवं घमण्ड को दूर कर देता है॥ ११॥

The One Universal Creator Lord dwells within, and is pleasing to the mind of those who banish egotism and pride. ||11||

Guru Nanak Dev ji / Raag Maru Dakhni / Solhe / Guru Granth Sahib ji - Ang 1034

ਅੰਮ੍ਰਿਤੁ ਪੀਆ ਸਤਿਗੁਰਿ ਦੀਆ ॥

अम्रितु पीआ सतिगुरि दीआ ॥

Ammmritu peeaa satiguri deeaa ||

ਜਿਸ ਗੁਰਮੁਖ ਨੂੰ ਸਤਿਗੁਰੂ ਨੇ ਨਾਮ-ਅੰਮ੍ਰਿਤ ਦਿੱਤਾ ਤੇ ਉਸ ਨੇ ਲੈ ਕੇ ਪੀਤਾ ।

जो नामामृत पान किया है, मुझे सतगुरु ने दिया है।

I drink in the Ambrosial Nectar, given by the True Guru.

Guru Nanak Dev ji / Raag Maru Dakhni / Solhe / Guru Granth Sahib ji - Ang 1034

ਅਵਰੁ ਨ ਜਾਣਾ ਦੂਆ ਤੀਆ ॥

अवरु न जाणा दूआ तीआ ॥

Avaru na jaa(nn)aa dooaa teeaa ||

ਉਸ ਨੂੰ ਜਗਤ ਵਿਚ ਕਿਤੇ ਭੀ ਪਰਮਾਤਮਾ ਤੋਂ ਬਿਨਾ ਹੋਰ ਕੋਈ ਦੂਜਾ ਤੀਜਾ ਨਹੀਂ ਦਿੱਸਦਾ, (ਉਸ ਦੇ ਅੰਦਰ ਕੋਈ ਮੇਰ-ਤੇਰ ਨਹੀਂ ਰਹਿ ਜਾਂਦੀ) ।

अब किसी दूसरे-तीसरे को मैं नहीं जानता।

I do not know any other second or third.

Guru Nanak Dev ji / Raag Maru Dakhni / Solhe / Guru Granth Sahib ji - Ang 1034

ਏਕੋ ਏਕੁ ਸੁ ਅਪਰ ਪਰੰਪਰੁ ਪਰਖਿ ਖਜਾਨੈ ਪਾਇਦਾ ॥੧੨॥

एको एकु सु अपर पर्मपरु परखि खजानै पाइदा ॥१२॥

Eko eku su apar parampparu parakhi khajaanai paaidaa ||12||

(ਉਸ ਗੁਰਮੁਖ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਹਰ ਥਾਂ) ਇਕੋ ਇਕ ਅਪਰ ਅਪਾਰ ਪਰਮਾਤਮਾ ਆਪ ਹੀ ਹੈ, ਉਹ ਆਪ ਹੀ ਜੀਵਾਂ ਦੇ ਕਰਮਾਂ ਨੂੰ) ਪਰਖ ਕੇ (ਤੇ ਪਸੰਦ ਕਰ ਕੇ ਉਹਨਾਂ ਨੂੰ) ਆਪਣੇ ਖ਼ਜ਼ਾਨੇ ਵਿਚ ਰਲਾ ਲੈਂਦਾ ਹੈ ॥੧੨॥

ईश्वर एक ही है, सबसे बड़ा एवं अपरंपार है, वह स्वयं ही जीवों को परखकर अपने कोष में मिला लेता है॥ १२॥

He is the One, Unique, Infinite and Endless Lord; He evaluates all beings and places some in His treasury. ||12||

Guru Nanak Dev ji / Raag Maru Dakhni / Solhe / Guru Granth Sahib ji - Ang 1034

ਗਿਆਨੁ ਧਿਆਨੁ ਸਚੁ ਗਹਿਰ ਗੰਭੀਰਾ ॥

गिआनु धिआनु सचु गहिर ग्मभीरा ॥

Giaanu dhiaanu sachu gahir gambbheeraa ||

ਹੇ ਡੂੰਘੇ ਤੇ ਵੱਡੇ ਜਿਗਰੇ ਵਾਲੇ! ਤੇਰੇ ਨਾਲ ਜਾਣ-ਪਛਾਣ ਪਾਣੀ ਤੇ ਤੇਰੇ ਚਰਨਾਂ ਵਿਚ ਜੁੜਨਾ ਹੀ ਸਦਾ-ਥਿਰ ਰਹਿਣ ਵਾਲਾ (ਉੱਦਮ) ਹੈ ।

हे सत्यस्वरूप ! तू गहन-गंभीर है, मुझे ज्ञान-ध्यान प्रदान करो,

Spiritual wisdom and meditation on the True Lord are deep and profound.

Guru Nanak Dev ji / Raag Maru Dakhni / Solhe / Guru Granth Sahib ji - Ang 1034

ਕੋਇ ਨ ਜਾਣੈ ਤੇਰਾ ਚੀਰਾ ॥

कोइ न जाणै तेरा चीरा ॥

Koi na jaa(nn)ai teraa cheeraa ||

(ਤੂੰ ਇਕ ਐਸਾ ਬੇਅੰਤ ਸਮੁੰਦਰ ਹੈਂ ਕਿ) ਤੇਰਾ ਖਿਲਾਰ ਕੋਈ ਸਮਝ ਨਹੀਂ ਸਕਦਾ ।

तेरा रहस्य कोई नहीं जानता।

No one knows Your expanse.

Guru Nanak Dev ji / Raag Maru Dakhni / Solhe / Guru Granth Sahib ji - Ang 1034

ਜੇਤੀ ਹੈ ਤੇਤੀ ਤੁਧੁ ਜਾਚੈ ਕਰਮਿ ਮਿਲੈ ਸੋ ਪਾਇਦਾ ॥੧੩॥

जेती है तेती तुधु जाचै करमि मिलै सो पाइदा ॥१३॥

Jetee hai tetee tudhu jaachai karami milai so paaidaa ||13||

ਜਿਤਨੀ ਭੀ ਸ੍ਰਿਸ਼ਟੀ ਹੈ ਇਹ ਸਾਰੀ ਦੀ ਸਾਰੀ ਤੈਥੋਂ ਹੀ (ਹਰੇਕ ਪਦਾਰਥ) ਮੰਗਦੀ ਹੈ । ਉਹ ਹੀ ਜੀਵ ਕੁਝ ਪ੍ਰਾਪਤ ਕਰਦਾ ਹੈ ਜਿਸ ਨੂੰ ਤੇਰੀ ਬਖ਼ਸ਼ਸ਼ ਨਾਲ ਕੁਝ ਮਿਲਦਾ ਹੈ ॥੧੩॥

जितनी भी यह दुनिया है, सब तुझसे ही माँगती है परन्तु जिस पर कृपा करता है वही पाता है। १३॥

All that are, beg from You; You are attained only by Your Grace. ||13||

Guru Nanak Dev ji / Raag Maru Dakhni / Solhe / Guru Granth Sahib ji - Ang 1034

ਕਰਮੁ ਧਰਮੁ ਸਚੁ ਹਾਥਿ ਤੁਮਾਰੈ ॥

करमु धरमु सचु हाथि तुमारै ॥

Karamu dharamu sachu haathi tumaarai ||

(ਲੋਕ ਆਪੋ ਆਪਣੀ ਸਮਝ ਅਨੁਸਾਰ ਧਾਰਮਿਕ ਮਿਥੇ ਕਰਮ ਕਰਦੇ ਹਨ, ਪਰ) ਤੇਰੇ ਸਦਾ-ਥਿਰ ਨਾਮ ਦਾ ਸਿਮਰਨ ਹੀ ਅਸਲ ਕਰਮ ਹੈ ਅਸਲ ਧਰਮ ਹੈ ।

धर्म-कर्म सब तेरे हाथ में है,

You hold karma and Dharma in Your hands, O True Lord.

Guru Nanak Dev ji / Raag Maru Dakhni / Solhe / Guru Granth Sahib ji - Ang 1034

ਵੇਪਰਵਾਹ ਅਖੁਟ ਭੰਡਾਰੈ ॥

वेपरवाह अखुट भंडारै ॥

Veparavaah akhut bhanddaarai ||

ਹੇ ਬੇ-ਪਰਵਾਹ ਪ੍ਰਭੂ! ਇਹ ਨਾਮ ਤੇਰੇ ਕਦੇ ਨਾਹ ਮੁੱਕਣ ਵਾਲੇ ਖ਼ਜ਼ਾਨੇ ਵਿਚ ਮੌਜੂਦ ਹੈ ।

तू बेपरवाह है और तेरा भण्डार कभी कम नहीं होता।

O Independent Lord, Your treasures are inexhaustible.

Guru Nanak Dev ji / Raag Maru Dakhni / Solhe / Guru Granth Sahib ji - Ang 1034

ਤੂ ਦਇਆਲੁ ਕਿਰਪਾਲੁ ਸਦਾ ਪ੍ਰਭੁ ਆਪੇ ਮੇਲਿ ਮਿਲਾਇਦਾ ॥੧੪॥

तू दइआलु किरपालु सदा प्रभु आपे मेलि मिलाइदा ॥१४॥

Too daiaalu kirapaalu sadaa prbhu aape meli milaaidaa ||14||

ਹੇ ਪ੍ਰਭੂ! ਤੂੰ ਸਦਾ ਦਇਆ ਦਾ ਕਿਰਪਾ ਦਾ ਘਰ ਹੈ, ਸਭ ਦਾ ਮਾਲਕ (ਪ੍ਰਭੂ) ਹੈਂ, ਤੂੰ ਆਪ ਹੀ (ਆਪਣੇ ਖ਼ਜ਼ਾਨੇ ਵਿਚੋਂ ਇਹ ਦਾਤ ਦੇ ਕੇ) ਆਪਣੀ ਸੰਗਤ ਵਿਚ ਮਿਲਾ ਲੈਂਦਾ ਹੈ ॥੧੪॥

हे प्रभु ! तू बड़ा दयालु एवं सदैव कृपा करने वाला है और स्वयं ही मिलाता है॥ १४॥

You are forever kind and compassionate, God. You unite in Your Union. ||14||

Guru Nanak Dev ji / Raag Maru Dakhni / Solhe / Guru Granth Sahib ji - Ang 1034

ਆਪੇ ਦੇਖਿ ਦਿਖਾਵੈ ਆਪੇ ॥

आपे देखि दिखावै आपे ॥

Aape dekhi dikhaavai aape ||

ਪ੍ਰਭੂ ਆਪ ਹੀ (ਜੀਵਾਂ ਦੀ) ਸੰਭਾਲ ਕਰ ਕੇ ਆਪ ਹੀ (ਜੀਵਾਂ ਨੂੰ) ਆਪਣਾ ਦਰਸ਼ਨ ਕਰਾਂਦਾ ਹੈ ।

वह स्वयं ही देखता-दिखाता है

You Yourself see, and cause Yourself to be seen.

Guru Nanak Dev ji / Raag Maru Dakhni / Solhe / Guru Granth Sahib ji - Ang 1034

ਆਪੇ ਥਾਪਿ ਉਥਾਪੇ ਆਪੇ ॥

आपे थापि उथापे आपे ॥

Aape thaapi uthaape aape ||

ਆਪ ਹੀ ਪੈਦਾ ਕਰਦਾ ਹੈ ਆਪ ਨਾਸ ਕਰਦਾ ਹੈ ।

और स्वयं ही बनाता-बिगाड़ता है,

You Yourself establish, and You Yourself disestablish.

Guru Nanak Dev ji / Raag Maru Dakhni / Solhe / Guru Granth Sahib ji - Ang 1034

ਆਪੇ ਜੋੜਿ ਵਿਛੋੜੇ ਕਰਤਾ ਆਪੇ ਮਾਰਿ ਜੀਵਾਇਦਾ ॥੧੫॥

आपे जोड़ि विछोड़े करता आपे मारि जीवाइदा ॥१५॥

Aape jo(rr)i vichho(rr)e karataa aape maari jeevaaidaa ||15||

ਕਰਤਾਰ ਆਪ ਹੀ (ਆਪਣੇ ਚਰਨਾਂ ਵਿਚ) ਜੋੜਦਾ ਹੈ, ਆਪ ਹੀ (ਚਰਨਾਂ ਤੋਂ) ਵਿਛੋੜਦਾ ਹੈ, ਆਪ ਹੀ (ਕਿਸੇ ਨੂੰ) ਆਤਮਕ ਮੌਤੇ ਮਾਰਦਾ ਹੈ, ਆਪ ਹੀ ਆਤਮਕ ਜੀਵਨ ਦੇਂਦਾ ਹੈ ॥੧੫॥

संयोग-वियोग एवं मारने-जिंदा रखने वाला ईश्वर ही है॥ १५॥

The Creator Himself unites and separates; He Himself kills and rejuvenates. ||15||

Guru Nanak Dev ji / Raag Maru Dakhni / Solhe / Guru Granth Sahib ji - Ang 1034

ਜੇਤੀ ਹੈ ਤੇਤੀ ਤੁਧੁ ਅੰਦਰਿ ॥

जेती है तेती तुधु अंदरि ॥

Jetee hai tetee tudhu anddari ||

ਇਹ ਜਿਤਨੀ ਭੀ ਸ੍ਰਿਸ਼ਟੀ ਹੈ ਸਾਰੀ ਦੀ ਸਾਰੀ ਤੇਰੇ ਹੁਕਮ ਦੇ ਅੰਦਰ ਚੱਲ ਰਹੀ ਹੈ ।

यह जितनी भी दुनिया है, तेरे विराट रूप शरीर में वसती है!

As much as there is, is contained within You.

Guru Nanak Dev ji / Raag Maru Dakhni / Solhe / Guru Granth Sahib ji - Ang 1034

ਦੇਖਹਿ ਆਪਿ ਬੈਸਿ ਬਿਜ ਮੰਦਰਿ ॥

देखहि आपि बैसि बिज मंदरि ॥

Dekhahi aapi baisi bij manddari ||

ਤੂੰ ਆਪਣੇ ਸਦਾ-ਥਿਰ ਮਹਿਲ ਵਿਚ ਬੈਠ ਕੇ ਆਪ ਹੀ ਸਭ ਦੀ ਸੰਭਾਲ ਕਰ ਰਿਹਾ ਹੈਂ ।

तू स्वयं अपने मन्दिर में बैठकर रचना को देखता रहता है।

You gaze upon Your creation, sitting within Your royal palace.

Guru Nanak Dev ji / Raag Maru Dakhni / Solhe / Guru Granth Sahib ji - Ang 1034

ਨਾਨਕੁ ਸਾਚੁ ਕਹੈ ਬੇਨੰਤੀ ਹਰਿ ਦਰਸਨਿ ਸੁਖੁ ਪਾਇਦਾ ॥੧੬॥੧॥੧੩॥

नानकु साचु कहै बेनंती हरि दरसनि सुखु पाइदा ॥१६॥१॥१३॥

Naanaku saachu kahai benanttee hari darasani sukhu paaidaa ||16||1||13||

ਹੇ ਹਰੀ! ਤੇਰਾ ਦਾਸ ਨਾਨਕ ਤੇਰਾ ਸਦਾ-ਥਿਰ ਨਾਮ ਸਿਮਰਦਾ ਹੈ (ਤੇਰੇ ਦੀਦਾਰ ਵਾਸਤੇ ਤੇਰੇ ਦਰ ਤੇ) ਬੇਨਤੀ ਕਰਦਾ ਹੈ (ਜਿਸ ਨੂੰ ਤੇਰਾ ਦੀਦਾਰ ਨਸੀਬ ਹੁੰਦਾ ਹੈ, ਉਹ ਉਸ) ਦੀਦਾਰ ਦੀ ਬਰਕਤਿ ਨਾਲ ਆਤਮਕ ਆਨੰਦ ਪ੍ਰਾਪਤ ਕਰਦਾ ਹੈ ॥੧੬॥੧॥੧੩॥

नानक विनयपूर्वक सत्य ही कहता है कि ईश्वर के दर्शन से ही सुख उपलब्ध होता है॥ १६॥ १॥ १३॥

Nanak offers this true prayer; gazing upon the Blessed Vision of the Lord's Darshan, I have found peace. ||16||1||13||

Guru Nanak Dev ji / Raag Maru Dakhni / Solhe / Guru Granth Sahib ji - Ang 1034

ਮਾਰੂ ਮਹਲਾ ੧ ॥

मारू महला १ ॥

Maaroo mahalaa 1 ||

मारू महला १॥

Maaroo, First Mehl:

Guru Nanak Dev ji / Raag Maru / Solhe / Guru Granth Sahib ji - Ang 1034

ਦਰਸਨੁ ਪਾਵਾ ਜੇ ਤੁਧੁ ਭਾਵਾ ॥

दरसनु पावा जे तुधु भावा ॥

Darasanu paavaa je tudhu bhaavaa ||

ਹੇ ਸਦਾ-ਥਿਰ ਪ੍ਰਭੂ! ਜੇ ਮੈਂ ਤੈਨੂੰ ਚੰਗਾ ਲੱਗਾਂ, ਤਾਂ ਹੀ ਤੇਰਾ ਦਰਸਨ ਕਰ ਸਕਦਾ ਹਾਂ,

हे परमात्मा ! तेरे दर्शन तो ही कर सकता हूँ.

If I am pleasing to You, Lord, then I obtain the Blessed Vision of Your Darshan.

Guru Nanak Dev ji / Raag Maru / Solhe / Guru Granth Sahib ji - Ang 1034

ਭਾਇ ਭਗਤਿ ਸਾਚੇ ਗੁਣ ਗਾਵਾ ॥

भाइ भगति साचे गुण गावा ॥

Bhaai bhagati saache gu(nn) gaavaa ||

ਤੇ ਤੇਰੇ ਪ੍ਰੇਮ ਵਿਚ (ਜੁੜ ਕੇ) ਤੇਰੀ ਭਗਤੀ (ਕਰ ਸਕਦਾ ਹਾਂ, ਤੇ) ਤੇਰੇ ਗੁਣ ਗਾ ਸਕਦਾ ਹਾਂ ।

अगर तु चाहता है तेरी भक्ति तेरे ही गुण गाता रहूँ।

In loving devotional worship, O True Lord, I sing Your Glorious Praises.

Guru Nanak Dev ji / Raag Maru / Solhe / Guru Granth Sahib ji - Ang 1034

ਤੁਧੁ ਭਾਣੇ ਤੂ ਭਾਵਹਿ ਕਰਤੇ ਆਪੇ ਰਸਨ ਰਸਾਇਦਾ ॥੧॥

तुधु भाणे तू भावहि करते आपे रसन रसाइदा ॥१॥

Tudhu bhaa(nn)e too bhaavahi karate aape rasan rasaaidaa ||1||

ਹੇ ਕਰਤਾਰ! ਜੇਹੜੇ ਬੰਦੇ ਤੈਨੂੰ ਪਿਆਰੇ ਲੱਗਦੇ ਹਨ ਤੂੰ ਉਹਨਾਂ ਨੂੰ ਪਿਆਰਾ ਲੱਗਦਾ ਹੈਂ । ਤੂੰ ਆਪ ਹੀ ਉਹਨਾਂ ਦੀ ਜੀਭ ਵਿਚ (ਆਪਣੇ ਨਾਮ ਦਾ) ਰਸ ਪੈਦਾ ਕਰਦਾ ਹੈਂ ॥੧॥

हे रचयिता ! तेरी इच्छा से ही तू हमें भाता है और तू ही हमारी जीभ में मिठास डालता है॥ १॥

By Your Will, O Creator Lord, You have become pleasing to me, and so sweet to my tongue. ||1||

Guru Nanak Dev ji / Raag Maru / Solhe / Guru Granth Sahib ji - Ang 1034

ਸੋਹਨਿ ਭਗਤ ਪ੍ਰਭੂ ਦਰਬਾਰੇ ॥

सोहनि भगत प्रभू दरबारे ॥

Sohani bhagat prbhoo darabaare ||

ਹੇ ਪ੍ਰਭੂ! ਤੇਰੇ ਭਗਤ ਤੇਰੇ ਦਰਬਾਰ ਵਿਚ ਸੋਹਣੇ ਲੱਗਦੇ ਹਨ ।

भक्तगण प्रभु के दरबार में ही सुन्दर लगते हैं।

The devotees look beautiful in the Darbaar, the Court of God.

Guru Nanak Dev ji / Raag Maru / Solhe / Guru Granth Sahib ji - Ang 1034

ਮੁਕਤੁ ਭਏ ਹਰਿ ਦਾਸ ਤੁਮਾਰੇ ॥

मुकतु भए हरि दास तुमारे ॥

Mukatu bhae hari daas tumaare ||

ਹੇ ਹਰੀ! ਤੇਰੇ ਦਾਸ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋ ਜਾਂਦੇ ਹਨ ।

हे ईश्वर ! तेरे दास बन्धनों से मुक्त हो गए हैं।

Your slaves, Lord, are liberated.

Guru Nanak Dev ji / Raag Maru / Solhe / Guru Granth Sahib ji - Ang 1034

ਆਪੁ ਗਵਾਇ ਤੇਰੈ ਰੰਗਿ ਰਾਤੇ ਅਨਦਿਨੁ ਨਾਮੁ ਧਿਆਇਦਾ ॥੨॥

आपु गवाइ तेरै रंगि राते अनदिनु नामु धिआइदा ॥२॥

Aapu gavaai terai ranggi raate anadinu naamu dhiaaidaa ||2||

ਉਹ ਆਪਾ-ਭਾਵ ਮਿਟਾ ਕੇ ਤੇਰੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਤੇ ਹਰ ਰੋਜ਼ (ਭਾਵ, ਹਰ ਵੇਲੇ) ਤੇਰਾ ਨਾਮ ਸਿਮਰਦੇ ਹਨ ॥੨॥

वे अपना अहम् मिटाकर तेरे रंग में लीन रहते हैं और दिन-रात तेरे नाम का ध्यान करते रहते हैं।॥ २॥

Eradicating self-conceit, they are attuned to Your Love; night and day, they meditate on the Naam, the Name of the Lord. ||2||

Guru Nanak Dev ji / Raag Maru / Solhe / Guru Granth Sahib ji - Ang 1034

ਈਸਰੁ ਬ੍ਰਹਮਾ ਦੇਵੀ ਦੇਵਾ ॥

ईसरु ब्रहमा देवी देवा ॥

Eesaru brhamaa devee devaa ||

ਸ਼ਿਵ, ਬ੍ਰਹਮਾ, ਅਨੇਕਾਂ ਦੇਵੀਆਂ ਤੇ ਦੇਵਤੇ,

शिवशंकर, ब्रह्मा, देवी-देवता,

Shiva, Brahma, gods and goddesses,

Guru Nanak Dev ji / Raag Maru / Solhe / Guru Granth Sahib ji - Ang 1034

ਇੰਦ੍ਰ ਤਪੇ ਮੁਨਿ ਤੇਰੀ ਸੇਵਾ ॥

इंद्र तपे मुनि तेरी सेवा ॥

Ianddr tape muni teree sevaa ||

ਇੰਦਰ ਦੇਵਤਾ, ਤਪੀ ਲੋਕ, ਰਿਸ਼ੀ ਮੁਨੀ-ਇਹ ਸਭ ਤੇਰੀ ਹੀ ਸੇਵਾ-ਭਗਤੀ ਕਰਦੇ ਹਨ (ਭਾਵ, ਭਾਵੇਂ ਇਹ ਕਿਤਨੇ ਹੀ ਵੱਡੇ ਮਿਥੇ ਜਾਣ, ਪਰ ਤੇਰੇ ਸਾਹਮਣੇ ਇਹ ਤੇਰੇ ਸਾਧਾਰਨ ਸੇਵਕ ਹਨ) ।

देवराज इन्द्र, तपस्वी एवं मुनि सब तेरी उपासना में लीन रहते हैं।

Indra, ascetics and silent sages serve You.

Guru Nanak Dev ji / Raag Maru / Solhe / Guru Granth Sahib ji - Ang 1034

ਜਤੀ ਸਤੀ ਕੇਤੇ ਬਨਵਾਸੀ ਅੰਤੁ ਨ ਕੋਈ ਪਾਇਦਾ ॥੩॥

जती सती केते बनवासी अंतु न कोई पाइदा ॥३॥

Jatee satee kete banavaasee anttu na koee paaidaa ||3||

ਅਨੇਕਾਂ ਜਤਧਾਰੀ, ਅਨੇਕਾਂ ਉੱਚ-ਆਚਰਨੀ, ਤੇ ਅਨੇਕਾਂ ਹੀ ਬਨਾਂ ਵਿਚ ਰਹਿਣ ਵਾਲੇ ਤਿਆਗੀ (ਤੇਰੇ ਗੁਣ ਗਾਂਦੇ ਹਨ, ਪਰ ਤੇਰੇ ਗੁਣਾਂ ਦਾ) ਕੋਈ ਭੀ ਅੰਤ ਨਹੀਂ ਲੱਭ ਸਕਦਾ ॥੩॥

ब्रह्मचारी-संन्यासी वनों में रहते हैं, परन्तु कोई भी तेरा रहस्य नहीं पा सका।॥ ३॥

Celibates, givers of charity and the many forest-dwellers have not found the Lord's limits. ||3||

Guru Nanak Dev ji / Raag Maru / Solhe / Guru Granth Sahib ji - Ang 1034

ਵਿਣੁ ਜਾਣਾਏ ਕੋਇ ਨ ਜਾਣੈ ॥

विणु जाणाए कोइ न जाणै ॥

Vi(nn)u jaa(nn)aae koi na jaa(nn)ai ||

ਜਦ ਤਕ ਪਰਮਾਤਮਾ ਆਪ ਸੂਝ ਨਾਹ ਬਖ਼ਸ਼ੇ ਕੋਈ ਜੀਵ (ਪਰਮਾਤਮਾ ਦੀ ਭਗਤੀ ਕਰਨ ਦੀ) ਸੂਝ ਪ੍ਰਾਪਤ ਨਹੀਂ ਕਰ ਸਕਦਾ ।

बिना जानकारी कोई भी तुझे जान नहीं सकता।

No one knows You, unless You let them know You.

Guru Nanak Dev ji / Raag Maru / Solhe / Guru Granth Sahib ji - Ang 1034

ਜੋ ਕਿਛੁ ਕਰੇ ਸੁ ਆਪਣ ਭਾਣੈ ॥

जो किछु करे सु आपण भाणै ॥

Jo kichhu kare su aapa(nn) bhaa(nn)ai ||

ਪਰਮਾਤਮਾ ਜੋ ਕੁਝ ਕਰਦਾ ਹੈ ਆਪਣੀ ਰਜ਼ਾ ਵਿਚ (ਆਪਣੀ ਮਰਜ਼ੀ ਨਾਲ) ਕਰਦਾ ਹੈ ।

जो कुछ भी तू करता है, अपनी मर्जी से ही करता है।

Whatever is done, is by Your Will.

Guru Nanak Dev ji / Raag Maru / Solhe / Guru Granth Sahib ji - Ang 1034

ਲਖ ਚਉਰਾਸੀਹ ਜੀਅ ਉਪਾਏ ਭਾਣੈ ਸਾਹ ਲਵਾਇਦਾ ॥੪॥

लख चउरासीह जीअ उपाए भाणै साह लवाइदा ॥४॥

Lakh chauraaseeh jeea upaae bhaa(nn)ai saah lavaaidaa ||4||

ਪਰਮਾਤਮਾ ਨੇ ਚੁਰਾਸੀ ਲੱਖ ਜੂਨਾਂ ਦੇ ਜੀਵ ਪੈਦਾ ਕੀਤੇ ਹਨ, ਉਹ ਆਪਣੀ ਮਰਜ਼ੀ ਨਾਲ ਹੀ ਇਹਨਾਂ ਜੀਵਾਂ ਨੂੰ ਸਾਹ ਲੈਣ ਦੇਂਦਾ ਹੈ (ਇਹਨਾਂ ਨੂੰ ਜਿਵਾਲੀ ਰੱਖਦਾ ਹੈ) ॥੪॥

तूने चौरासी लाख योनियों के जीव पैदा किए हैं परन्तु अपनी मर्जी से उन्हें साँस लेने देता है॥ ४॥

You created the 8.4 million species of beings; by Your Will, they draw their breath. ||4||

Guru Nanak Dev ji / Raag Maru / Solhe / Guru Granth Sahib ji - Ang 1034

ਜੋ ਤਿਸੁ ਭਾਵੈ ਸੋ ਨਿਹਚਉ ਹੋਵੈ ॥

जो तिसु भावै सो निहचउ होवै ॥

Jo tisu bhaavai so nihachau hovai ||

(ਜਗਤ ਵਿਚ) ਜ਼ਰੂਰ ਉਹੀ ਕੁਝ ਹੁੰਦਾ ਹੈ ਜੋ ਉਸ ਕਰਤਾਰ ਨੂੰ ਚੰਗਾ ਲਗਦਾ ਹੈ ।

जो उसे मंजूर है, वह निश्चय होता है।

Whatever is pleasing to Your Will, undoubtedly comes to pass.

Guru Nanak Dev ji / Raag Maru / Solhe / Guru Granth Sahib ji - Ang 1034

ਮਨਮੁਖੁ ਆਪੁ ਗਣਾਏ ਰੋਵੈ ॥

मनमुखु आपु गणाए रोवै ॥

Manamukhu aapu ga(nn)aae rovai ||

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਸ ਅਸਲੀਅਤ ਨੂੰ ਨਹੀਂ ਸਮਝਦਾ, ਉਹ) ਆਪਣੇ ਆਪ ਨੂੰ ਵੱਡਾ ਜਤਾਂਦਾ ਹੈ (ਤੇ ਹਉਮੈ ਵਿਚ ਹੀ) ਦੁਖੀ ਭੀ ਹੁੰਦਾ ਹੈ ।

स्वेच्छाचारी खुद को बड़ा मानता है रोता रहता है।

The self-willed manmukh shows off, and comes to grief.

Guru Nanak Dev ji / Raag Maru / Solhe / Guru Granth Sahib ji - Ang 1034

ਨਾਵਹੁ ਭੁਲਾ ਠਉਰ ਨ ਪਾਏ ਆਇ ਜਾਇ ਦੁਖੁ ਪਾਇਦਾ ॥੫॥

नावहु भुला ठउर न पाए आइ जाइ दुखु पाइदा ॥५॥

Naavahu bhulaa thaur na paae aai jaai dukhu paaidaa ||5||

ਪਰਮਾਤਮਾ ਦੇ ਨਾਮ ਤੋਂ ਖੁੰਝਾ ਹੋਇਆ (ਮਨਮੁਖ) ਕਿਤੇ ਆਤਮਕ ਸ਼ਾਂਤੀ ਦਾ ਟਿਕਾਣਾ ਨਹੀਂ ਲੱਭ ਸਕਦਾ, ਜੰਮਦਾ ਤੇ ਮਰਦਾ ਹੈ, ਜੰਮਦਾ ਤੇ ਮਰਦਾ ਹੈ, ਤੇ (ਇਸ ਗੇੜ ਵਿਚ ਹੀ) ਦੁੱਖ ਪਾਂਦਾ ਹੈ ॥੫॥

वह नाम को भुलाकर कहीं भी ठिकाना प्राप्त नहीं करता और जन्म-मरण के चक्र में दुख प्राप्त करता है॥ ५॥

Forgetting the Name, he finds no place of rest; coming and going in reincarnation, he suffers in pain. ||5||

Guru Nanak Dev ji / Raag Maru / Solhe / Guru Granth Sahib ji - Ang 1034

ਨਿਰਮਲ ਕਾਇਆ ਊਜਲ ਹੰਸਾ ॥

निरमल काइआ ऊजल हंसा ॥

Niramal kaaiaa ujal hanssaa ||

ਉਹ ਸਰੀਰ ਪਵਿੱਤ੍ਰ ਹੈ ਜਿਸ ਵਿਚ ਪਵਿੱਤ੍ਰ (ਜੀਵਨ ਵਾਲਾ) ਜੀਵਾਤਮਾ ਵੱਸਦਾ ਹੈ,

यह काया निर्मल है, आत्मा भी उज्ज्वल है और

Pure is the body, and immaculate is the swan-soul;

Guru Nanak Dev ji / Raag Maru / Solhe / Guru Granth Sahib ji - Ang 1034

ਤਿਸੁ ਵਿਚਿ ਨਾਮੁ ਨਿਰੰਜਨ ਅੰਸਾ ॥

तिसु विचि नामु निरंजन अंसा ॥

Tisu vichi naamu niranjjan anssaa ||

(ਕਿਉਂਕਿ) ਉਸ (ਸਰੀਰ) ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, (ਉਹ ਜੀਵਾਤਮਾ ਸਹੀ ਅਰਥਾਂ ਵਿਚ) ਮਾਇਆ-ਰਹਿਤ ਪ੍ਰਭੂ ਦਾ ਅੰਸ ਹੈ ।

इस में ही निरंजन नाम का अंश है।

Within it is the immaculate essence of the Naam.

Guru Nanak Dev ji / Raag Maru / Solhe / Guru Granth Sahib ji - Ang 1034

ਸਗਲੇ ਦੂਖ ਅੰਮ੍ਰਿਤੁ ਕਰਿ ਪੀਵੈ ਬਾਹੁੜਿ ਦੂਖੁ ਨ ਪਾਇਦਾ ॥੬॥

सगले दूख अम्रितु करि पीवै बाहुड़ि दूखु न पाइदा ॥६॥

Sagale dookh ammmritu kari peevai baahu(rr)i dookhu na paaidaa ||6||

ਪ੍ਰਭੂ ਦੇ ਨਾਮ-ਅੰਮ੍ਰਿਤ ਦੀ ਬਰਕਤਿ ਨਾਲ ਉਹ ਮਨੁੱਖ ਆਪਣੇ ਸਾਰੇ ਦੁੱਖ ਮੁਕਾ ਲੈਂਦਾ ਹੈ, ਤੇ ਮੁੜ ਉਹ ਕਦੇ ਦੁੱਖ ਨਹੀਂ ਪਾਂਦਾ ॥੬॥

जो सभी दुखों को अमृत समान समझकर पान कर जाता है, वह कभी दुखी नहीं होता।॥ ६॥

Such a being drinks in all his pains like Ambrosial Nectar; he never suffers sorrow again. ||6||

Guru Nanak Dev ji / Raag Maru / Solhe / Guru Granth Sahib ji - Ang 1034

ਬਹੁ ਸਾਦਹੁ ਦੂਖੁ ਪਰਾਪਤਿ ਹੋਵੈ ॥

बहु सादहु दूखु परापति होवै ॥

Bahu saadahu dookhu paraapati hovai ||

ਬਹੁਤੇ (ਭੋਗਾਂ ਦੇ) ਸੁਆਦਾਂ ਤੋਂ ਦੁੱਖ ਹੀ ਮਿਲਦਾ ਹੈ,

अधिक स्वादों से दुख ही प्राप्त होता है और

For his excessive indulgences, he receives only pain;

Guru Nanak Dev ji / Raag Maru / Solhe / Guru Granth Sahib ji - Ang 1034

ਭੋਗਹੁ ਰੋਗ ਸੁ ਅੰਤਿ ਵਿਗੋਵੈ ॥

भोगहु रोग सु अंति विगोवै ॥

Bhogahu rog su antti vigovai ||

(ਕਿਉਂਕਿ) ਭੋਗਾਂ ਤੋਂ (ਆਖ਼ਿਰ) ਰੋਗ ਪੈਦਾ ਹੁੰਦੇ ਹਨ ਤੇ ਮਨੁੱਖ ਅੰਤ ਨੂੰ ਖ਼ੁਆਰ ਹੁੰਦਾ ਹੈ ।

भोग-विलास करने से अनेक रोग पैदा हो जाते हैं, इस प्रकार अन्त में प्राणी ख्वार होता है।

From his enjoyments, he contracts diseases, and in the end, he wastes away.

Guru Nanak Dev ji / Raag Maru / Solhe / Guru Granth Sahib ji - Ang 1034

ਹਰਖਹੁ ਸੋਗੁ ਨ ਮਿਟਈ ਕਬਹੂ ਵਿਣੁ ਭਾਣੇ ਭਰਮਾਇਦਾ ॥੭॥

हरखहु सोगु न मिटई कबहू विणु भाणे भरमाइदा ॥७॥

Harakhahu sogu na mitaee kabahoo vi(nn)u bhaa(nn)e bharamaaidaa ||7||

(ਮਾਇਆ ਦੀਆਂ) ਖ਼ੁਸ਼ੀਆਂ ਤੋਂ ਭੀ ਚਿੰਤਾ ਹੀ ਪੈਦਾ ਹੁੰਦੀ ਹੈ ਜੋ) ਕਦੇ ਮਿਟਦੀ ਹੀ ਨਹੀਂ । ਪਰਮਾਤਮਾ ਦੀ ਰਜ਼ਾ ਵਿਚ ਤੁਰਨ ਤੋਂ ਬਿਨਾ ਮਨੁੱਖ ਭਟਕਣਾ ਵਿਚ ਪਿਆ ਰਹਿੰਦਾ ਹੈ ॥੭॥

खुशी से पैदा हुई चिन्ता कभी मिटती नहीं और ईश्वरेच्छा को न मानने से जीव भटकता रहता है।॥ ७॥

His pleasure can never erase his pain; without accepting the Lord's Will, he wanders lost and confused. ||7||

Guru Nanak Dev ji / Raag Maru / Solhe / Guru Granth Sahib ji - Ang 1034

ਗਿਆਨ ਵਿਹੂਣੀ ਭਵੈ ਸਬਾਈ ॥

गिआन विहूणी भवै सबाई ॥

Giaan vihoo(nn)ee bhavai sabaaee ||

ਇਸ ਗੱਲ ਦੀ ਸਮਝ (ਕਿ ਪਰਮਾਤਮਾ ਸਾਰੇ ਥਾਵਾਂ ਤੇ ਵਿਆਪਕ ਹੈ) ਤੋਂ ਵਾਂਜੀ ਰਹਿ ਕੇ ਸਾਰੀ ਲੁਕਾਈ ਭਟਕ ਰਹੀ ਹੈ ।

ज्ञानविहीन सारी दुनिया भटकती रहती है।

Without spiritual wisdom, they all just wander around.

Guru Nanak Dev ji / Raag Maru / Solhe / Guru Granth Sahib ji - Ang 1034

ਸਾਚਾ ਰਵਿ ਰਹਿਆ ਲਿਵ ਲਾਈ ॥

साचा रवि रहिआ लिव लाई ॥

Saachaa ravi rahiaa liv laaee ||

ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਗੁਪਤ ਵਿਆਪਕ ਹੈ ।

परमात्मा सर्वव्यापक है परन्तु इस बात की सूझ उसमें ध्यान लगाने से ही होती है।

The True Lord is pervading and permeating everywhere, lovingly engaged.

Guru Nanak Dev ji / Raag Maru / Solhe / Guru Granth Sahib ji - Ang 1034

ਨਿਰਭਉ ਸਬਦੁ ਗੁਰੂ ਸਚੁ ਜਾਤਾ ਜੋਤੀ ਜੋਤਿ ਮਿਲਾਇਦਾ ॥੮॥

निरभउ सबदु गुरू सचु जाता जोती जोति मिलाइदा ॥८॥

Nirabhau sabadu guroo sachu jaataa jotee joti milaaidaa ||8||

ਜਿਸ ਮਨੁੱਖ ਨੇ ਗੁਰੂ ਦਾ ਸ਼ਬਦ, ਜੋ ਨਿਰਭੈਤਾ ਦੇਣ ਵਾਲਾ ਹੈ, ਆਪਣੇ ਹਿਰਦੇ ਵਿਚ ਵਸਾਇਆ ਹੈ ਉਸ ਨੇ ਸਦਾ-ਥਿਰ ਪ੍ਰਭੂ ਨੂੰ ਸਾਰੀ ਸ੍ਰਿਸ਼ਟੀ ਵਿਚ ਵੱਸਦਾ ਪਛਾਣ ਲਿਆ ਹੈ । ਗੁਰੂ ਦਾ ਸ਼ਬਦ ਉਸ ਦੀ ਸੁਰਤ ਨੂੰ ਪਰਮਾਤਮਾ ਦੀ ਜੋਤਿ ਵਿਚ ਮਿਲਾ ਦੇਂਦਾ ਹੈ ॥੮॥

जिसने निर्भय होकर शब्द-गुरु को सत्य स्वीकार कर लिया है, उसकी ज्योति परम-ज्योति में विलीन हो गई है॥ ८॥

The Fearless Lord is known through the Shabad, the Word of the True Guru; one's light merges into the Light. ||8||

Guru Nanak Dev ji / Raag Maru / Solhe / Guru Granth Sahib ji - Ang 1034

ਅਟਲੁ ਅਡੋਲੁ ਅਤੋਲੁ ਮੁਰਾਰੇ ॥

अटलु अडोलु अतोलु मुरारे ॥

Atalu adolu atolu muraare ||

ਮੁਰ (ਆਦਿਕ ਦੈਂਤਾਂ) ਦਾ ਵੈਰੀ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ । ਮਾਇਆ ਦੇ ਮੋਹ ਵਿਚ ਕਦੇ ਡੋਲਣ ਵਾਲਾ ਨਹੀਂ, ਉਸ ਦਾ ਸਰੂਪ ਕਦੇ ਤੋਲਿਆ ਮਿਣਿਆ ਨਹੀਂ ਜਾ ਸਕਦਾ ।

ईश्वर अटल, अडोल एवं अतुलनीय है।

He is the eternal, unchanging, immeasurable Lord.

Guru Nanak Dev ji / Raag Maru / Solhe / Guru Granth Sahib ji - Ang 1034

ਖਿਨ ਮਹਿ ਢਾਹੇ ਫੇਰਿ ਉਸਾਰੇ ॥

खिन महि ढाहे फेरि उसारे ॥

Khin mahi dhaahe pheri usaare ||

ਉਹ (ਆਪਣੇ ਰਚੇ ਹੋਏ ਜਗਤ ਨੂੰ) ਇਕ ਖਿਨ ਵਿਚ ਢਾਹ ਸਕਦਾ ਹੈ ਤੇ ਮੁੜ ਪੈਦਾ ਕਰ ਸਕਦਾ ਹੈ ।

वह क्षण में ही नष्ट कर देता है और फिर बना भी देता है।

In an instant, He destroys, and then reconstructs.

Guru Nanak Dev ji / Raag Maru / Solhe / Guru Granth Sahib ji - Ang 1034

ਰੂਪੁ ਨ ਰੇਖਿਆ ਮਿਤਿ ਨਹੀ ਕੀਮਤਿ ਸਬਦਿ ਭੇਦਿ ਪਤੀਆਇਦਾ ॥੯॥

रूपु न रेखिआ मिति नही कीमति सबदि भेदि पतीआइदा ॥९॥

Roopu na rekhiaa miti nahee keemati sabadi bhedi pateeaaidaa ||9||

ਉਸ ਦਾ ਕੋਈ ਖ਼ਾਸ ਰੂਪ ਨਹੀਂ ਦੱਸਿਆ ਜਾ ਸਕਦਾ ਹੈ, ਉਸ ਦੇ ਕੋਈ ਖ਼ਾਸ ਚਿਹਨ ਚੱਕ੍ਰ ਨਹੀਂ ਦੱਸੇ ਜਾ ਸਕਦੇ, ਉਹ ਕੇਡਾ ਵੱਡਾ ਹੈ ਤੇ ਕਿਹੋ ਜੇਹਾ ਹੈ-ਇਹ ਭੀ ਨਹੀਂ ਦੱਸਿਆ ਜਾ ਸਕਦਾ । ਜੇਹੜਾ ਮਨੁੱਖ (ਆਪਣੇ ਮਨ ਨੂੰ ਗੁਰੂ ਦੇ) ਸ਼ਬਦ ਵਿਚ ਵਿੰਨ੍ਹ ਲੈਂਦਾ ਹੈ ਉਹ ਉਸ ਪਰਮਾਤਮਾ (ਦੀ ਯਾਦ) ਵਿਚ ਪਤੀਜ ਜਾਂਦਾ ਹੈ ॥੯॥

उसकी कोई रूप-रेखा एवं विस्तार नहीं, उसका मूल्यांकन नहीं किया जा सकता और शब्द द्वारा भेद पाकर ही जीव संतुष्ट होता है।९॥

He has no form or shape, no limit or value. Pierced by the Shabad, one is satisfied. ||9||

Guru Nanak Dev ji / Raag Maru / Solhe / Guru Granth Sahib ji - Ang 1034Download SGGS PDF Daily Updates ADVERTISE HERE