ANG 1033, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸਭੁ ਕੋ ਬੋਲੈ ਆਪਣ ਭਾਣੈ ॥

सभु को बोलै आपण भाणै ॥

Sabhu ko bolai aapa(nn) bhaa(nn)ai ||

ਹਰੇਕ ਮਨੁੱਖ ਪ੍ਰਭੂ ਤੋਂ ਬਿਨਾ ਹੋਰ ਆਸਰੇ ਦੀ ਝਾਕ ਵਿਚ ਆਪਣੇ ਸੁਆਰਥ ਦੇ ਸੁਭਾਵ ਵਿਚ ਹੀ (ਸਭ ਬਚਨ) ਬੋਲਦਾ ਹੈ,

हर कोई अपनी इच्छा से ही बोलता है

Everyone speaks as they please.

Guru Nanak Dev ji / Raag Maru / Solhe / Guru Granth Sahib ji - Ang 1033

ਮਨਮੁਖੁ ਦੂਜੈ ਬੋਲਿ ਨ ਜਾਣੈ ॥

मनमुखु दूजै बोलि न जाणै ॥

Manamukhu doojai boli na jaa(nn)ai ||

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ (ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਬੋਲ) ਬੋਲਣਾ ਨਹੀਂ ਜਾਣਦਾ ।

और स्वेछाचारी द्वैतभाव के कारन बोलना ही नहीं जनता।

The self-willed manmukh, in duality, does not know how to speak.

Guru Nanak Dev ji / Raag Maru / Solhe / Guru Granth Sahib ji - Ang 1033

ਅੰਧੁਲੇ ਕੀ ਮਤਿ ਅੰਧਲੀ ਬੋਲੀ ਆਇ ਗਇਆ ਦੁਖੁ ਤਾਹਾ ਹੇ ॥੧੧॥

अंधुले की मति अंधली बोली आइ गइआ दुखु ताहा हे ॥११॥

Anddhule kee mati anddhalee bolee aai gaiaa dukhu taahaa he ||11||

ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖ ਦੀ ਅਕਲ ਅੰਨ੍ਹੀ ਤੇ ਬੋਲੀ ਹੋ ਜਾਂਦੀ ਹੈ (ਉਸ ਨੂੰ ਨਾਹ ਕਿਤੇ ਪਰਮਾਤਮਾ ਦਿੱਸਦਾ ਹੈ, ਨਾਹ ਹੀ ਉਸ ਦੀ ਸਿਫ਼ਤ-ਸਾਲਾਹ ਉਹ ਸੁਣਦਾ ਹੈ) । ਉਸ ਨੂੰ ਜਨਮ ਮਰਨ ਦੇ ਗੇੜ ਦਾ ਦੁੱਖ ਵਾਪਰਦਾ ਰਹਿੰਦਾ ਹੈ ॥੧੧॥

अंधे की बुद्धि एवं बोली अंधी है है इसीलिए वह जन्म-मरण का दु:ख भोगता है॥ ११॥

The blind person has a blind and deaf intellect; coming and going in reincarnation, he suffers in pain. ||11||

Guru Nanak Dev ji / Raag Maru / Solhe / Guru Granth Sahib ji - Ang 1033

ਦੁਖ ਮਹਿ ਜਨਮੈ ਦੁਖ ਮਹਿ ਮਰਣਾ ॥

दुख महि जनमै दुख महि मरणा ॥

Dukh mahi janamai dukh mahi mara(nn)aa ||

ਮਨਮੁਖ ਮਨੁੱਖ ਦੁੱਖਾਂ ਵਿਚ ਗ੍ਰਸਿਆ ਜੰਮਦਾ ਹੈ (ਸਾਰੀ ਉਮਰ ਦੁੱਖ ਸਹੇੜ ਸਹੇੜ ਕੇ) ਦੁੱਖਾਂ ਵਿਚ ਹੀ ਮਰਦਾ ਹੈ ।

वह दुख में जन्म लेता और दुख में ही मृत्यु को प्राप्त होता है।

In pain he is born, and in pain he dies.

Guru Nanak Dev ji / Raag Maru / Solhe / Guru Granth Sahib ji - Ang 1033

ਦੂਖੁ ਨ ਮਿਟੈ ਬਿਨੁ ਗੁਰ ਕੀ ਸਰਣਾ ॥

दूखु न मिटै बिनु गुर की सरणा ॥

Dookhu na mitai binu gur kee sara(nn)aa ||

ਗੁਰੂ ਦੀ ਸਰਨ ਪੈਣ ਤੋਂ ਬਿਨਾ (ਇਹ ਜਨਮਾਂ ਜਨਮਾਂਤਰਾਂ ਦਾ ਲੰਮਾ) ਦੁੱਖ ਮਿਟ ਨਹੀਂ ਸਕਦਾ ।

गुरु की शरण के बिना उसका दुःख नहीं मिटता

His pain is not relieved, without seeking the Sanctuary of the Guru.

Guru Nanak Dev ji / Raag Maru / Solhe / Guru Granth Sahib ji - Ang 1033

ਦੂਖੀ ਉਪਜੈ ਦੂਖੀ ਬਿਨਸੈ ਕਿਆ ਲੈ ਆਇਆ ਕਿਆ ਲੈ ਜਾਹਾ ਹੇ ॥੧੨॥

दूखी उपजै दूखी बिनसै किआ लै आइआ किआ लै जाहा हे ॥१२॥

Dookhee upajai dookhee binasai kiaa lai aaiaa kiaa lai jaahaa he ||12||

ਦੁੱਖਾਂ ਵਿਚ ਜੰਮਦਾ ਤੇ ਦੁੱਖਾਂ ਵਿਚ ਹੀ ਮਰਦਾ ਹੈ, ਸੁਚੱਜਾ ਆਤਮਕ ਜੀਵਨ ਨਾਹ ਹੀ ਲੈ ਕੇ ਇਥੇ ਆਉਂਦਾ ਹੈ, ਨਾਹ ਹੀ ਇਥੋਂ ਲੈ ਕੇ ਜਾਂਦਾ ਹੈ ॥੧੨॥

वह दुःख में ही पैदा होता है और दुख में ही नष्ट हो जाता है, वह क्या लेकर आया और क्या लेकर जाता है॥ १२॥

In pain he is created, and in pain he perishes. What has he brought with himself? And what will he take away? ||12||

Guru Nanak Dev ji / Raag Maru / Solhe / Guru Granth Sahib ji - Ang 1033

ਸਚੀ ਕਰਣੀ ਗੁਰ ਕੀ ਸਿਰਕਾਰਾ ॥

सची करणी गुर की सिरकारा ॥

Sachee kara(nn)ee gur kee sirakaaraa ||

ਗੁਰੂ ਦੀ ਅਗਵਾਈ ਵਿਚ ਤੁਰਨਾ ਹੀ ਸਹੀ ਜੀਵਨ-ਰਸਤਾ ਹੈ,

जो कार्य गुरु ने जीव को सौंपा है, वही कार्य सत्यशील है,

True are the actions of those who are under the Guru's influence.

Guru Nanak Dev ji / Raag Maru / Solhe / Guru Granth Sahib ji - Ang 1033

ਆਵਣੁ ਜਾਣੁ ਨਹੀ ਜਮ ਧਾਰਾ ॥

आवणु जाणु नही जम धारा ॥

Aava(nn)u jaa(nn)u nahee jam dhaaraa ||

ਇਸ ਤਰ੍ਹਾਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਆਤਮਕ ਮੌਤ ਦਾ ਰਸਤਾ ਭੀ ਨਹੀਂ ਫੜੀਦਾ ।

इससे जन्म-मरण नहीं होता और न ही यम के कानून की कोई धारा लागू होती है।

They do not come and go in reincarnation, and they are not subject to the laws of Death.

Guru Nanak Dev ji / Raag Maru / Solhe / Guru Granth Sahib ji - Ang 1033

ਡਾਲ ਛੋਡਿ ਤਤੁ ਮੂਲੁ ਪਰਾਤਾ ਮਨਿ ਸਾਚਾ ਓਮਾਹਾ ਹੇ ॥੧੩॥

डाल छोडि ततु मूलु पराता मनि साचा ओमाहा हे ॥१३॥

Daal chhodi tatu moolu paraataa mani saachaa omaahaa he ||13||

ਜੇਹੜਾ ਮਨੁੱਖ (ਗੁਰੂ ਦੀ ਅਗਵਾਈ ਵਿਚ) ਟਾਹਣੀਆਂ ਛੱਡ ਕੇ ਮੂਲ ਨੂੰ ਪਛਾਣਦਾ ਹੈ (ਪ੍ਰਭੂ ਦੀ ਰਚੀ ਮਾਇਆ ਦਾ ਮੋਹ ਛੱਡ ਕੇ ਸਿਰਜਣਹਾਰ ਪ੍ਰਭੂ ਨਾਲ ਜਾਣ-ਪਛਾਣ ਪਾਂਦਾ ਹੈ) ਉਸ ਦੇ ਮਨ ਵਿਚ ਸਦਾ-ਥਿਰ ਰਹਿਣ ਵਾਲਾ ਉਤਸ਼ਾਹ ਪੈਦਾ ਹੁੰਦਾ ਹੈ ॥੧੩॥

वह जगत् रूपी पेड़ की डालियों अर्थात् देवी-देवताओं को छोड़कर मूल परमात्मा के चरणों में आ गया है और उसके मन में मिलन के लिए सच्ची उमंग पैदा हो गई है॥ १३॥

Whoever abandons the branches, and clings to the true root, enjoys true ecstasy within his mind. ||13||

Guru Nanak Dev ji / Raag Maru / Solhe / Guru Granth Sahib ji - Ang 1033

ਹਰਿ ਕੇ ਲੋਗ ਨਹੀ ਜਮੁ ਮਾਰੈ ॥

हरि के लोग नही जमु मारै ॥

Hari ke log nahee jamu maarai ||

ਜੇਹੜੇ ਬੰਦੇ ਪਰਮਾਤਮਾ ਦੇ ਸੇਵਕ ਬਣਦੇ ਹਨ ਉਹਨਾਂ ਨੂੰ ਜਮ ਨਹੀਂ ਮਾਰ ਸਕਦਾ (ਆਤਮਕ ਮੌਤ ਨਹੀਂ ਮਾਰ ਸਕਦੀ),

ईश्वर के उपासक को यम नहीं मारता और

Death cannot strike down the people of the Lord.

Guru Nanak Dev ji / Raag Maru / Solhe / Guru Granth Sahib ji - Ang 1033

ਨਾ ਦੁਖੁ ਦੇਖਹਿ ਪੰਥਿ ਕਰਾਰੈ ॥

ना दुखु देखहि पंथि करारै ॥

Naa dukhu dekhahi pantthi karaarai ||

ਉਹ (ਆਤਮਕ ਮੌਤ ਦੇ) ਕਰੜੇ ਰਸਤੇ ਤੇ (ਨਹੀਂ ਪੈਂਦੇ ਤੇ) ਦੁੱਖ ਨਹੀਂ ਵੇਖਦੇ ।

न ही वह भयानक मार्ग के दुख को देखता है।

They do not see pain on the most difficult path.

Guru Nanak Dev ji / Raag Maru / Solhe / Guru Granth Sahib ji - Ang 1033

ਰਾਮ ਨਾਮੁ ਘਟ ਅੰਤਰਿ ਪੂਜਾ ਅਵਰੁ ਨ ਦੂਜਾ ਕਾਹਾ ਹੇ ॥੧੪॥

राम नामु घट अंतरि पूजा अवरु न दूजा काहा हे ॥१४॥

Raam naamu ghat anttari poojaa avaru na doojaa kaahaa he ||14||

ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ (ਉਹ ਅੰਤਰ ਆਤਮੇ ਪਰਮਾਤਮਾ ਦੀ) ਭਗਤੀ ਕਰਦੇ ਹਨ । ਉਹਨਾਂ ਨੂੰ (ਮਾਇਆ ਦਾ) ਕੋਈ ਹੋਰ ਬਖੇੜਾ ਨਹੀਂ ਵਾਪਰਦਾ ॥੧੪॥

वह अपने हृदय में राम-नाम की पूजा करता रहता है और उसे अन्य कोई झंझट नहीं पड़ता॥ १४॥

Deep within the nucleus of their hearts, they worship and adore the Lord's Name; there is nothing else at all for them. ||14||

Guru Nanak Dev ji / Raag Maru / Solhe / Guru Granth Sahib ji - Ang 1033

ਓੜੁ ਨ ਕਥਨੈ ਸਿਫਤਿ ਸਜਾਈ ॥

ओड़ु न कथनै सिफति सजाई ॥

O(rr)u na kathanai siphati sajaaee ||

ਹੇ ਪ੍ਰਭੂ! (ਤੇਰੇ ਭਗਤ) ਤੇਰੀਆਂ ਸੋਹਣੀਆਂ ਸਿਫ਼ਤਾਂ ਕਰਦੇ ਰਹਿੰਦੇ ਹਨ ਉਹਨਾਂ ਦੇ ਇਸ ਉੱਦਮ ਦਾ ਖ਼ਾਤਮਾ ਨਹੀਂ ਹੁੰਦਾ ।

हे ईश्वर ! तेरी स्तुति करने का कोई अंत नहीं है,

There is no end to the Lord's sermon and Praise.

Guru Nanak Dev ji / Raag Maru / Solhe / Guru Granth Sahib ji - Ang 1033

ਜਿਉ ਤੁਧੁ ਭਾਵਹਿ ਰਹਹਿ ਰਜਾਈ ॥

जिउ तुधु भावहि रहहि रजाई ॥

Jiu tudhu bhaavahi rahahi rajaaee ||

(ਉਹ) ਜਿਵੇਂ ਤੈਨੂੰ ਚੰਗੇ ਲੱਗਦੇ ਹਨ ਤੇਰੀ ਰਜ਼ਾ ਵਿਚ ਰਹਿੰਦੇ ਹਨ ।

जैसे तुझे उपयुक्त लगता है, वैसे ही तेरी इच्छा में रहते हैं,

As it pleases You, I remain under Your Will.

Guru Nanak Dev ji / Raag Maru / Solhe / Guru Granth Sahib ji - Ang 1033

ਦਰਗਹ ਪੈਧੇ ਜਾਨਿ ਸੁਹੇਲੇ ਹੁਕਮਿ ਸਚੇ ਪਾਤਿਸਾਹਾ ਹੇ ॥੧੫॥

दरगह पैधे जानि सुहेले हुकमि सचे पातिसाहा हे ॥१५॥

Daragah paidhe jaani suhele hukami sache paatisaahaa he ||15||

ਹੇ ਸਦਾ-ਥਿਰ ਰਹਿਣ ਵਾਲੇ ਪਾਤਿਸ਼ਾਹ! ਤੇਰੇ ਹੁਕਮ ਅਨੁਸਾਰ ਉਹ ਤੇਰੀ ਹਜ਼ੂਰੀ ਵਿਚ ਇੱਜ਼ਤ ਨਾਲ ਸੌਖੇ ਪਹੁੰਚਦੇ ਹਨ ॥੧੫॥

सच्चे प्रभु के हुक्म से सहज ही दरंबार में सुख की अनुभूति होती है॥ १५॥

I am embellished with robes of honor in the Court of the Lord, by the Order of the True King. ||15||

Guru Nanak Dev ji / Raag Maru / Solhe / Guru Granth Sahib ji - Ang 1033

ਕਿਆ ਕਹੀਐ ਗੁਣ ਕਥਹਿ ਘਨੇਰੇ ॥

किआ कहीऐ गुण कथहि घनेरे ॥

Kiaa kaheeai gu(nn) kathahi ghanere ||

ਹੇ ਪ੍ਰਭੂ! ਅਨੇਕਾਂ ਹੀ ਜੀਵ ਤੇਰੇ ਗੁਣ ਕਥਨ ਕਰਦੇ ਹਨ, ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ।

सभी गुण कथन करते हैं, मगर ईश्वर के गुणों के बारे में क्या कहा जाए;"

How can I chant Your uncounted glories?

Guru Nanak Dev ji / Raag Maru / Solhe / Guru Granth Sahib ji - Ang 1033

ਅੰਤੁ ਨ ਪਾਵਹਿ ਵਡੇ ਵਡੇਰੇ ॥

अंतु न पावहि वडे वडेरे ॥

Anttu na paavahi vade vadere ||

(ਦੁਨੀਆ ਵਿਚ) ਵੱਡੇ ਵੱਡੇ (ਦੇਵਤੇ ਆਦਿਕ ਅਖਵਾਣ ਵਾਲੇ ਭੀ) ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ ।

जब बड़े-बड़े देवी-देवता भी अन्त नहीं पा सके।

Even the greatest of the great do not know Your limits.

Guru Nanak Dev ji / Raag Maru / Solhe / Guru Granth Sahib ji - Ang 1033

ਨਾਨਕ ਸਾਚੁ ਮਿਲੈ ਪਤਿ ਰਾਖਹੁ ਤੂ ਸਿਰਿ ਸਾਹਾ ਪਾਤਿਸਾਹਾ ਹੇ ॥੧੬॥੬॥੧੨॥

नानक साचु मिलै पति राखहु तू सिरि साहा पातिसाहा हे ॥१६॥६॥१२॥

Naanak saachu milai pati raakhahu too siri saahaa paatisaahaa he ||16||6||12||

ਹੇ ਪ੍ਰਭੂ! ਤੂੰ ਪਾਤਿਸ਼ਾਹਾਂ ਦੇ ਸਿਰ ਤੇ ਭੀ ਪਾਤਿਸ਼ਾਹ ਹੈਂ (ਮੇਰੀ ਅਰਦਾਸ ਹੈ) ਮੈਨੂੰ ਨਾਨਕ ਨੂੰ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਮਿਲ ਜਾਏ, ਮੇਰੀ ਲਾਜ ਰੱਖ ॥੧੬॥੬॥੧੨॥

नानक प्रार्थना करते हैं कि हे ईश्वर ! सत्य से मिलाकर हमारी लाज रखो, केवल तू ही बादशाहों का भी बादशाह है॥ १६॥ ६॥ १२॥

Please bless Nanak with the Truth, and preserve his honor; You are the supreme emperor above the heads of kings. ||16||6||12||

Guru Nanak Dev ji / Raag Maru / Solhe / Guru Granth Sahib ji - Ang 1033

ਮਾਰੂ ਮਹਲਾ ੧ ਦਖਣੀ ॥

मारू महला १ दखणी ॥

Maaroo mahalaa 1 dakha(nn)ee ||

मारू महला १॥

Maaroo, First Mehl, Dakhanee:

Guru Nanak Dev ji / Raag Maru Dakhni / Solhe / Guru Granth Sahib ji - Ang 1033

ਕਾਇਆ ਨਗਰੁ ਨਗਰ ਗੜ ਅੰਦਰਿ ॥

काइआ नगरु नगर गड़ अंदरि ॥

Kaaiaa nagaru nagar ga(rr) anddari ||

(ਲੋਕ ਆਪਣੇ ਵੱਸਣ ਵਾਸਤੇ ਸ਼ਹਿਰ ਵਸਾਂਦੇ ਹਨ ਤੇ ਰਾਖੀ ਵਾਸਤੇ ਕਿਲ੍ਹੇ ਬਣਾਂਦੇ ਹਨ, ਇਹਨਾਂ) ਸ਼ਹਿਰਾਂ ਤੇ ਕਿਲ੍ਹਿਆਂ (ਦੀ ਗਿਣਤੀ) ਵਿਚ (ਮਨੁੱਖਾ) ਸਰੀਰ ਭੀ ਇਕ ਸ਼ਹਿਰ ਹੈ ।

नगर-किले में से मानव-शरीर भी एक नगर ही है और

Deep within the body-village is the fortress.

Guru Nanak Dev ji / Raag Maru Dakhni / Solhe / Guru Granth Sahib ji - Ang 1033

ਸਾਚਾ ਵਾਸਾ ਪੁਰਿ ਗਗਨੰਦਰਿ ॥

साचा वासा पुरि गगनंदरि ॥

Saachaa vaasaa puri gagananddari ||

(ਇਹ ਸ਼ਹਿਰ ਪਰਮਾਤਮਾ ਨੇ ਆਪਣੇ ਵੱਸਣ ਲਈ ਵਸਾਇਆ ਹੈ), ਇਸ ਸ਼ਹਿਰ ਵਿਚ ਇਸ ਦੇ ਦਸਮ ਦੁਆਰ ਵਿਚ ਪ੍ਰਭੂ ਸਦਾ-ਥਿਰ ਨਿਵਾਸ ਹੈ ।

गगनंतर पुरी अर्थात् दसम द्वार में सत्यस्वरूप ईश्वर का निवास है।

The dwelling of the True Lord is within the city of the Tenth Gate.

Guru Nanak Dev ji / Raag Maru Dakhni / Solhe / Guru Granth Sahib ji - Ang 1033

ਅਸਥਿਰੁ ਥਾਨੁ ਸਦਾ ਨਿਰਮਾਇਲੁ ਆਪੇ ਆਪੁ ਉਪਾਇਦਾ ॥੧॥

असथिरु थानु सदा निरमाइलु आपे आपु उपाइदा ॥१॥

Asathiru thaanu sadaa niramaailu aape aapu upaaidaa ||1||

ਉਹ ਪਰਮਾਤਮਾ ਪਵਿਤ੍ਰ-ਸਰੂਪ ਹੈ, ਉਸ ਦਾ ਟਿਕਾਣਾ ਸਦਾ ਕਾਇਮ ਰਹਿਣ ਵਾਲਾ ਹੈ, ਉਹ ਆਪ ਹੀ ਆਪਣੇ ਆਪ ਨੂੰ (ਸਰੀਰਾਂ ਦੇ ਰੂਪ ਵਿਚ) ਪਰਗਟ ਕਰਦਾ ਹੈ ॥੧॥

यह दसम द्वार रूपी स्थिर स्थान सदैव निर्मल रहता है और वह स्वयं अपने आपको उत्पन्न करता है॥ १॥

This place is permanent and forever immaculate. He Himself created it. ||1||

Guru Nanak Dev ji / Raag Maru Dakhni / Solhe / Guru Granth Sahib ji - Ang 1033

ਅੰਦਰਿ ਕੋਟ ਛਜੇ ਹਟਨਾਲੇ ॥

अंदरि कोट छजे हटनाले ॥

Anddari kot chhaje hatanaale ||

ਇਸ (ਸਰੀਰ-) ਕਿਲ੍ਹੇ ਦੇ ਅੰਦਰ ਹੀ, ਮਾਨੋ, ਛੱਜੇ ਤੇ ਬਾਜ਼ਾਰ ਹਨ,

इस किले में छज्जे और बाजार हैं।

Within the fortress are balconies and bazaars.

Guru Nanak Dev ji / Raag Maru Dakhni / Solhe / Guru Granth Sahib ji - Ang 1033

ਆਪੇ ਲੇਵੈ ਵਸਤੁ ਸਮਾਲੇ ॥

आपे लेवै वसतु समाले ॥

Aape levai vasatu samaale ||

ਜਿਨ੍ਹਾਂ ਵਿਚ ਪ੍ਰਭੂ ਆਪ ਹੀ ਸੌਦਾ ਖ਼ਰੀਦਦਾ ਹੈ ਤੇ ਸਾਂਭਦਾ ਹੈ ।

वह स्वयं ही वस्तु लेता और उसकी संभाल करता है।

He Himself takes care of His merchandise.

Guru Nanak Dev ji / Raag Maru Dakhni / Solhe / Guru Granth Sahib ji - Ang 1033

ਬਜਰ ਕਪਾਟ ਜੜੇ ਜੜਿ ਜਾਣੈ ਗੁਰ ਸਬਦੀ ਖੋਲਾਇਦਾ ॥੨॥

बजर कपाट जड़े जड़ि जाणै गुर सबदी खोलाइदा ॥२॥

Bajar kapaat ja(rr)e ja(rr)i jaa(nn)ai gur sabadee kholaaidaa ||2||

(ਮਾਇਆ ਦੇ ਮੋਹ ਦੇ) ਕਰੜੇ ਕਵਾੜ ਭੀ ਅੰਦਰ ਜੜੇ ਪਏ ਹਨ, ਪਰਮਾਤਮਾ ਆਪ ਹੀ ਇਹ ਕਵਾੜ ਬੰਦ ਕਰਨੇ ਜਾਣਦਾ ਹੈ ਤੇ ਆਪ ਹੀ ਗੁਰੂ ਦੇ ਸ਼ਬਦ ਵਿਚ (ਜੀਵ ਨੂੰ ਜੋੜ ਕੇ ਕਵਾੜ) ਖੁਲ੍ਹਾ ਦੇਂਦਾ ਹੈ ॥੨॥

इस किले को वज कपाट जड़े हुए हैं, जिनको वह खुद ही जड़ित करना जानता है और इन कपाटों को शब्दगुरु द्वारा ही खोलता है॥ २॥

The hard and heavy doors of the Tenth Gate are closed and locked. Through the Word of the Guru's Shabad, they are thrown open. ||2||

Guru Nanak Dev ji / Raag Maru Dakhni / Solhe / Guru Granth Sahib ji - Ang 1033

ਭੀਤਰਿ ਕੋਟ ਗੁਫਾ ਘਰ ਜਾਈ ॥

भीतरि कोट गुफा घर जाई ॥

Bheetari kot guphaa ghar jaaee ||

ਇਸ (ਸਰੀਰ) ਕਿਲ੍ਹੇ ਗੁਫ਼ਾ ਵਿਚ ਪਰਮਾਤਮਾ ਦੀ ਰਿਹੈਸ਼ ਦਾ ਥਾਂ ਹੈ ।

शरीर रूपी किले में दसम द्वार रूपी गुफा है, जहाँ परम-सत्य का घर है।

Within the fortress is the cave, the home of the self.

Guru Nanak Dev ji / Raag Maru Dakhni / Solhe / Guru Granth Sahib ji - Ang 1033

ਨਉ ਘਰ ਥਾਪੇ ਹੁਕਮਿ ਰਜਾਈ ॥

नउ घर थापे हुकमि रजाई ॥

Nau ghar thaape hukami rajaaee ||

ਰਜ਼ਾ ਦੇ ਮਾਲਕ ਪ੍ਰਭੂ ਨੇ ਆਪਣੇ ਹੁਕਮ ਵਿਚ ਹੀ (ਇਸ ਕਿਲ੍ਹੇ ਵਿਚ) ਨੌ ਘਰ ਬਣਾ ਦਿੱਤੇ ਹਨ (ਜੋ ਪਰੱਤਖ ਦਿਸਦੇ ਹਨ) ।

उसने हुक्म से ही शरीर रूपी नगर में ऑख, नाक, कान, इत्यादि नौ घर बनाए हुए हैं।

He established the nine gates of this house, by His Command and His Will.

Guru Nanak Dev ji / Raag Maru Dakhni / Solhe / Guru Granth Sahib ji - Ang 1033

ਦਸਵੈ ਪੁਰਖੁ ਅਲੇਖੁ ਅਪਾਰੀ ਆਪੇ ਅਲਖੁ ਲਖਾਇਦਾ ॥੩॥

दसवै पुरखु अलेखु अपारी आपे अलखु लखाइदा ॥३॥

Dasavai purakhu alekhu apaaree aape alakhu lakhaaidaa ||3||

ਦਸਵੇਂ ਘਰ ਵਿਚ (ਜੋ ਗੁਪਤ ਹੈ) ਸਰਬ-ਵਿਆਪਕ ਲੇਖੇ ਤੋਂ ਰਹਿਤ ਤੇ ਬੇਅੰਤ ਪ੍ਰਭੂ ਆਪ ਵੱਸਦਾ ਹੈ । ਉਹ ਅਦ੍ਰਿਸ਼ਟ ਪ੍ਰਭੂ ਆਪ ਹੀ ਆਪਣੇ ਆਪ ਦਾ ਦਰਸ਼ਨ ਕਰਾਂਦਾ ਹੈ ॥੩॥

दसम द्वार में अपरंपार, अलक्ष्य ईश्वर स्वयं रहता है और अदृश्य स्वयं ही अपने आपको प्रगट करता है॥ ३॥

In the Tenth Gate, the Primal Lord, the unknowable and infinite dwells; the unseen Lord reveals Himself. ||3||

Guru Nanak Dev ji / Raag Maru Dakhni / Solhe / Guru Granth Sahib ji - Ang 1033

ਪਉਣ ਪਾਣੀ ਅਗਨੀ ਇਕ ਵਾਸਾ ॥

पउण पाणी अगनी इक वासा ॥

Pau(nn) paa(nn)ee aganee ik vaasaa ||

(ਇਸ ਸਰੀਰ ਵਿਚ ਉਸ ਨੇ) ਹਵਾ, ਪਾਣੀ, ਅੱਗ (ਆਦਿਕ ਤੱਤਾਂ) ਨੂੰ ਇਕੱਠੇ ਵਸਾ ਦਿੱਤਾ ਹੈ ।

पवन, पानी, अग्नि इत्यादि पंच तत्वों से बने हुए शरीर रूपी नगर में प्रभु ने ही वास किया हुआ है और

Within the body of air, water and fire, the One Lord dwells.

Guru Nanak Dev ji / Raag Maru Dakhni / Solhe / Guru Granth Sahib ji - Ang 1033

ਆਪੇ ਕੀਤੋ ਖੇਲੁ ਤਮਾਸਾ ॥

आपे कीतो खेलु तमासा ॥

Aape keeto khelu tamaasaa ||

(ਜਗਤ-ਰਚਨਾ ਦਾ) ਖੇਲ ਤੇ ਤਮਾਸ਼ਾ ਉਸ ਨੇ ਆਪ ਹੀ ਰਚਿਆ ਹੋਇਆ ਹੈ ।

समूचा खेल-तमाशा उसने स्वयं ही बनाया है।

He Himself stages His wondrous dramas and plays.

Guru Nanak Dev ji / Raag Maru Dakhni / Solhe / Guru Granth Sahib ji - Ang 1033

ਬਲਦੀ ਜਲਿ ਨਿਵਰੈ ਕਿਰਪਾ ਤੇ ਆਪੇ ਜਲ ਨਿਧਿ ਪਾਇਦਾ ॥੪॥

बलदी जलि निवरै किरपा ते आपे जल निधि पाइदा ॥४॥

Baladee jali nivarai kirapaa te aape jal nidhi paaidaa ||4||

ਜੇਹੜੀ ਬਲਦੀ ਅੱਗ ਉਸ ਦੀ ਕਿਰਪਾ ਦੀ ਰਾਹੀਂ ਪਾਣੀ ਨਾਲ ਬੁੱਝ ਜਾਂਦੀ ਹੈ ਉਹ ਅੱਗ (ਬੜਵਾ ਅਗਨੀ) ਉਸ ਨੇ ਸਮੁੰਦਰ ਵਿਚ ਟਿਕਾ ਰੱਖੀ ਹੈ ॥੪॥

जो जलती हुई अग्नि पानी से बुझ जाती है, वह स्वयं ही अग्नि (बड़वाग्नि) समुद्र में डाल देता है॥ ४॥

By His Grace, water puts out the burning fire; He Himself stores it up in the watery ocean. ||4||

Guru Nanak Dev ji / Raag Maru Dakhni / Solhe / Guru Granth Sahib ji - Ang 1033

ਧਰਤਿ ਉਪਾਇ ਧਰੀ ਧਰਮ ਸਾਲਾ ॥

धरति उपाइ धरी धरम साला ॥

Dharati upaai dharee dharam saalaa ||

ਧਰਤੀ ਪੈਦਾ ਕਰ ਕੇ ਪਰਮਾਤਮਾ ਨੇ ਇਸ ਨੂੰ ਧਰਮ ਕਮਾਣ ਲਈ ਥਾਂ ਬਣਾ ਦਿੱਤਾ ਹੈ ।

धरती को उत्पन्न करके उसने जीवों को धर्म करने के लिए धर्मशाला बना दी है।

Creating the earth, He established it as the home of Dharma.

Guru Nanak Dev ji / Raag Maru Dakhni / Solhe / Guru Granth Sahib ji - Ang 1033

ਉਤਪਤਿ ਪਰਲਉ ਆਪਿ ਨਿਰਾਲਾ ॥

उतपति परलउ आपि निराला ॥

Utapati paralau aapi niraalaa ||

ਜਗਤ ਦੀ ਉਤਪੱਤੀ ਤੇ ਪਰਲੋ ਕਰਨ ਵਾਲਾ ਆਪ ਹੀ ਹੈ, ਪਰ ਆਪ ਇਸ ਉਤਪੱਤੀ ਪਰਲੋ ਤੋਂ ਨਿਰਲੇਪ ਰਹਿੰਦਾ ਹੈ ।

जगत् की उत्पति एवं प्रलय होता रहता है किन्तु वह स्वयं निराला ही रहता है।

Creating and destroying, He remains unattached.

Guru Nanak Dev ji / Raag Maru Dakhni / Solhe / Guru Granth Sahib ji - Ang 1033

ਪਵਣੈ ਖੇਲੁ ਕੀਆ ਸਭ ਥਾਈ ਕਲਾ ਖਿੰਚਿ ਢਾਹਾਇਦਾ ॥੫॥

पवणै खेलु कीआ सभ थाई कला खिंचि ढाहाइदा ॥५॥

Pava(nn)ai khelu keeaa sabh thaaee kalaa khincchi dhaahaaidaa ||5||

ਹਰ ਥਾਂ (ਭਾਵ, ਸਭ ਜੀਵਾਂ ਵਿਚ) ਉਸ ਨੇ ਸੁਆਸਾਂ ਦੀ ਖੇਡ ਰਚੀ ਹੋਈ ਹੈ (ਭਾਵ, ਸੁਆਸਾਂ ਦੇ ਆਸਰੇ ਜੀਵ ਜਿਊਂਦੇ ਰੱਖੇ ਹੋਏ ਹਨ), ਆਪ ਹੀ (ਇਹ ਸੁਆਸਾਂ ਦੀ) ਤਾਕਤ ਖਿੱਚ ਕੇ (ਕੱਢ ਕੇ ਸਰੀਰਾਂ ਦੀ ਖੇਡ ਨੂੰ) ਢਾਹ ਦੇਂਦਾ ਹੈ ॥੫॥

उसने हर जगह पवन (प्राणों) का खेल रचा है और स्वयं ही अपनी शक्ति को खींचकर प्राणों का खेल नष्ट कर देता है॥ ५॥

He stages the play of the breath everywhere. Withdrawing His power, He lets the beings crumble. ||5||

Guru Nanak Dev ji / Raag Maru Dakhni / Solhe / Guru Granth Sahib ji - Ang 1033

ਭਾਰ ਅਠਾਰਹ ਮਾਲਣਿ ਤੇਰੀ ॥

भार अठारह मालणि तेरी ॥

Bhaar athaarah maala(nn)i teree ||

ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਦੀ ਬਨਸਪਤੀ (ਤੇਰੇ ਅੱਗੇ ਫੁੱਲ ਭੇਟਾ ਕਰਨ ਵਾਲੀ) ਤੇਰੀ ਮਾਲਣ ਹੈ,

हे ईश्वर ! अठारह भार वाली यह वनस्पति तेरी मालिन है,"

Your gardener is the vast vegetation of nature.

Guru Nanak Dev ji / Raag Maru Dakhni / Solhe / Guru Granth Sahib ji - Ang 1033

ਚਉਰੁ ਢੁਲੈ ਪਵਣੈ ਲੈ ਫੇਰੀ ॥

चउरु ढुलै पवणै लै फेरी ॥

Chauru dhulai pava(nn)ai lai pheree ||

(ਜੇਹੜੀ ਹਵਾ) ਫੇਰੀਆਂ ਲੈਂਦੀ ਹੈ (ਭਾਵ, ਹਰ ਪਾਸੇ ਚੱਲਦੀ ਹੈ, ਉਸ) ਹਵਾ ਦਾ (ਮਾਨੋ) ਚਉਰ (ਤੇਰੇ ਉਤੇ) ਝੁਲ ਰਿਹਾ ਹੈ ।

पवन का चक्कर तुझ पर चॅवर झूल रहा है।

The wind blowing around is the chauree, the fly-brush, waving over You.

Guru Nanak Dev ji / Raag Maru Dakhni / Solhe / Guru Granth Sahib ji - Ang 1033

ਚੰਦੁ ਸੂਰਜੁ ਦੁਇ ਦੀਪਕ ਰਾਖੇ ਸਸਿ ਘਰਿ ਸੂਰੁ ਸਮਾਇਦਾ ॥੬॥

चंदु सूरजु दुइ दीपक राखे ससि घरि सूरु समाइदा ॥६॥

Chanddu sooraju dui deepak raakhe sasi ghari sooru samaaidaa ||6||

(ਆਪਣੇ ਜਗਤ-ਮਹੱਲ ਵਿਚ) ਤੂੰ ਆਪ ਹੀ ਚੰਦ ਅਤੇ ਸੂਰਜ (ਮਾਨੋ) ਦੋ ਦੀਵੇ (ਜਗਾ) ਰੱਖੇ ਹਨ, ਚੰਦ੍ਰਮਾ ਦੇ ਘਰ ਵਿਚ ਸੂਰਜ ਸਮਾਇਆ ਹੋਇਆ ਹੈ (ਸੂਰਜ ਦੀਆਂ ਕਿਰਨਾਂ ਚੰਦ੍ਰਮਾ ਵਿਚ ਪੈ ਕੇ ਚੰਦ੍ਰਮਾ ਨੂੰ ਰੌਸ਼ਨੀ ਦੇ ਰਹੀਆਂ ਹਨ) ॥੬॥

सूर्य एवं चाँद रूपी दो दीपक आलोकित किए हुए हैं और चाँद के घर में सूर्य समा जाता है अर्थात् सूर्य से ही चन्द्रमा को प्रकाश मिलता है॥ ६॥

The Lord placed the two lamps, the sun and the moon; the sun merges in the house of the moon. ||6||

Guru Nanak Dev ji / Raag Maru Dakhni / Solhe / Guru Granth Sahib ji - Ang 1033

ਪੰਖੀ ਪੰਚ ਉਡਰਿ ਨਹੀ ਧਾਵਹਿ ॥

पंखी पंच उडरि नही धावहि ॥

Pankkhee pancch udari nahee dhaavahi ||

ਉਹਨਾਂ ਦੇ (ਗਿਆਨ-ਇੰਦ੍ਰੇ) ਪੰਛੀ ਉੱਡ ਕੇ ਬਾਹਰ (ਵਿਕਾਰਾਂ ਵਲ) ਦੌੜਦੇ ਨਹੀਂ ਫਿਰਦੇ,

गुरुमुख रूपी पेड़ से ज्ञानेन्द्रियों रूपी पक्षी उड़कर नहीं जाते।

The five birds do not fly wild.

Guru Nanak Dev ji / Raag Maru Dakhni / Solhe / Guru Granth Sahib ji - Ang 1033

ਸਫਲਿਓ ਬਿਰਖੁ ਅੰਮ੍ਰਿਤ ਫਲੁ ਪਾਵਹਿ ॥

सफलिओ बिरखु अम्रित फलु पावहि ॥

Saphalio birakhu ammmrit phalu paavahi ||

(ਜੇਹੜੇ) ਗੁਰਮੁਖ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰਦੇ ਹਨ । ਗੁਰੂ (ਮਾਨੋ ਅਜਿਹਾ) ਫਲ ਦੇਣ ਵਾਲਾ ਰੁੱਖ ਹੈ ।

शरीर रूपी पेड़ सुन्दर नाम रूपी फल से भरपूर है और वे पक्षी यह अमृतमयी फल पाते हैं।

The tree of life is fruitful, bearing the fruit of Ambrosial Nectar.

Guru Nanak Dev ji / Raag Maru Dakhni / Solhe / Guru Granth Sahib ji - Ang 1033

ਗੁਰਮੁਖਿ ਸਹਜਿ ਰਵੈ ਗੁਣ ਗਾਵੈ ਹਰਿ ਰਸੁ ਚੋਗ ਚੁਗਾਇਦਾ ॥੭॥

गुरमुखि सहजि रवै गुण गावै हरि रसु चोग चुगाइदा ॥७॥

Guramukhi sahaji ravai gu(nn) gaavai hari rasu chog chugaaidaa ||7||

ਗੁਰੂ ਦੇ ਸਨਮੁਖ ਰਹਿਣ ਵਾਲਾ ਜੀਵ-ਪੰਛੀ ਆਤਮਕ ਅਡੋਲਤਾ ਵਿਚ ਰਹਿ ਕੇ ਨਾਮ ਸਿਮਰਦਾ ਹੈ ਤੇ ਪ੍ਰਭੂ ਦੇ ਗੁਣ ਗਾਂਦਾ ਹੈ । ਪ੍ਰਭੂ ਆਪ ਹੀ ਉਸ ਨੂੰ ਆਪਣਾ ਨਾਮ-ਰਸ (ਰੂਪ) ਚੋਗ ਚੁਗਾਂਦਾ ਹੈ ॥੭॥

गुरुमुख सहज ही गुणगान करते हैं और ज्ञानेन्द्रियाँ रूपी पक्षियों को हरि-नाम रूपी चोगा चुगाते रहते हैं।॥ ७॥

The Gurmukh intuitively sings the Glorious Praises of the Lord; he eats the food of the Lord's sublime essence. ||7||

Guru Nanak Dev ji / Raag Maru Dakhni / Solhe / Guru Granth Sahib ji - Ang 1033

ਝਿਲਮਿਲਿ ਝਿਲਕੈ ਚੰਦੁ ਨ ਤਾਰਾ ॥

झिलमिलि झिलकै चंदु न तारा ॥

Jhilamili jhilakai chanddu na taaraa ||

('ਸਫਲ ਬਿਰਖ' ਗੁਰੂ ਪਾਸੋਂ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰਨ ਵਾਲੇ ਗੁਰਮੁਖ ਦੇ ਅੰਦਰ ਆਤਮ-ਪਰਕਾਸ਼ ਪੈਦਾ ਹੁੰਦਾ ਹੈ ਜੋ) ਐਸਾ ਝਿਲਮਿਲ ਝਿਲਮਿਲ ਕਰ ਕੇ ਚਮਕਾਰੇ ਮਾਰਦਾ ਹੈ ਕਿ ਉਸ ਦੀ ਚਮਕ ਤਕ ਨਾਹ ਚੰਦ, ਨਾਹ ਕੋਈ ਤਾਰਾ,

मन में सत्य की ज्योति चमक रही है।

The dazzling light glitters, although neither the moon nor the stars are shining;

Guru Nanak Dev ji / Raag Maru Dakhni / Solhe / Guru Granth Sahib ji - Ang 1033

ਸੂਰਜ ਕਿਰਣਿ ਨ ਬਿਜੁਲਿ ਗੈਣਾਰਾ ॥

सूरज किरणि न बिजुलि गैणारा ॥

Sooraj kira(nn)i na bijuli gai(nn)aaraa ||

ਨਾਹ ਸੂਰਜ ਦੀ ਕਿਰਣ, ਅਤੇ ਨਾਹ ਹੀ ਆਕਾਸ਼ ਦੀ ਬਿਜਲੀ ਪਹੁੰਚ ਸਕਦੀ ਹੈ (ਬਰਾਬਰੀ ਕਰ ਸਕਦੀ ਹੈ) ।

न चन्द्रमा है, न कोई तारा है, न सूर्य की किरणे हैं और न आसमान वाली बिजली है।

Neither the sun's rays nor the lightning flashes across the sky.

Guru Nanak Dev ji / Raag Maru Dakhni / Solhe / Guru Granth Sahib ji - Ang 1033

ਅਕਥੀ ਕਥਉ ਚਿਹਨੁ ਨਹੀ ਕੋਈ ਪੂਰਿ ਰਹਿਆ ਮਨਿ ਭਾਇਦਾ ॥੮॥

अकथी कथउ चिहनु नही कोई पूरि रहिआ मनि भाइदा ॥८॥

Akathee kathau chihanu nahee koee poori rahiaa mani bhaaidaa ||8||

(ਮੈਂ ਉਸ ਪਰਕਾਸ਼ ਦਾ) ਬਿਆਨ ਤਾਂ ਕਰ ਰਿਹਾ ਹਾਂ (ਪਰ ਉਹ ਪਰਕਾਸ਼) ਬਿਆਨ ਤੋਂ ਬਾਹਰ ਹੈ ਉਸ ਦਾ ਕੋਈ ਨਿਸ਼ਾਨ ਨਹੀਂ ਦਿੱਤਾ ਜਾ ਸਕਦਾ । (ਜਿਸ ਮਨੁੱਖ ਦੇ ਅੰਦਰ ਉਹ ਪਰਕਾਸ਼ ਆਪਣਾ) ਜ਼ਹੂਰ ਕਰਦਾ ਹੈ ਉਸ ਦੇ ਮਨ ਵਿਚ ਉਹ ਬੜਾ ਪਿਆਰਾ ਲੱਗਦਾ ਹੈ ॥੮॥

मैं अकथनीय अवस्था का कथन कर रहा हूँ, जिसका कोई चक्र-चिन्ह नहीं और मन भवन प्रभु सब में समां रहा है॥ ८॥

I describe the indescribable state, which has no sign, where the all-pervading Lord is still pleasing to the mind. ||8||

Guru Nanak Dev ji / Raag Maru Dakhni / Solhe / Guru Granth Sahib ji - Ang 1033

ਪਸਰੀ ਕਿਰਣਿ ਜੋਤਿ ਉਜਿਆਲਾ ॥

पसरी किरणि जोति उजिआला ॥

Pasaree kira(nn)i joti ujiaalaa ||

(ਜਿਸ ਗੁਰਮੁਖ ਦੇ ਅੰਦਰ 'ਸਫਲ ਬਿਰਖ' ਗੁਰੂ ਦੀ ਮੇਹਰ ਨਾਲ) ਰੱਬੀ ਜੋਤਿ ਦੀ ਕਿਰਣ ਪਰਕਾਸ਼ਦੀ ਹੈ ਉਸ ਦੇ ਅੰਦਰ (ਆਤਮਕ) ਚਾਨਣ ਹੋ ਜਾਂਦਾ ਹੈ ।

किरणों का प्रसार होने से सर्वत्र उजाला हो गया।

The rays of Divine Light have spread out their brilliant radiance.

Guru Nanak Dev ji / Raag Maru Dakhni / Solhe / Guru Granth Sahib ji - Ang 1033

ਕਰਿ ਕਰਿ ਦੇਖੈ ਆਪਿ ਦਇਆਲਾ ॥

करि करि देखै आपि दइआला ॥

Kari kari dekhai aapi daiaalaa ||

ਦਇਆ ਦਾ ਸੋਮਾ ਪ੍ਰਭੂ ਆਪ ਹੀ ਇਹ ਕੌਤਕ ਕਰ ਕਰ ਕੇ ਵੇਖਦਾ ਹੈ ।

दयालु परमेश्वर स्वयं उत्पन्न करके देखता रहता है।

Having created the creation, the Merciful Lord Himself gazes upon it.

Guru Nanak Dev ji / Raag Maru Dakhni / Solhe / Guru Granth Sahib ji - Ang 1033

ਅਨਹਦ ਰੁਣ ਝੁਣਕਾਰੁ ਸਦਾ ਧੁਨਿ ਨਿਰਭਉ ਕੈ ਘਰਿ ਵਾਇਦਾ ॥੯॥

अनहद रुण झुणकारु सदा धुनि निरभउ कै घरि वाइदा ॥९॥

Anahad ru(nn) jhu(nn)akaaru sadaa dhuni nirabhau kai ghari vaaidaa ||9||

(ਉਸ ਗੁਰਮੁਖ ਦੇ ਅੰਦਰ, ਮਾਨੋ) ਇਕ-ਰਸ ਮਿੱਠੀ ਮਿੱਠੀ ਸੁਰ ਵਾਲਾ ਗੀਤ ਚੱਲ ਪੈਂਦਾ ਹੈ ਜਿਸ ਦੀ ਧੁਨਿ ਸਦਾ (ਉਸ ਦੇ ਅੰਦਰ ਜਾਰੀ ਰਹਿੰਦੀ ਹੈ) । (ਉਹ ਗੁਰਮੁਖ ਆਪਣੇ ਅੰਦਰ, ਮਾਨੋ, ਐਸਾ ਸਾਜ਼) ਵਜਾਣ ਲੱਗ ਪੈਂਦਾ ਹੈ (ਜਿਸ ਦੀ ਬਰਕਤਿ ਨਾਲ) ਉਹ ਨਿਡਰਤਾ ਦੇ ਆਤਮਕ ਟਿਕਾਣੇ ਵਿਚ (ਟਿਕ ਜਾਂਦਾ ਹੈ) ॥੯॥

सुरीली ध्वनि वाला अनहद शब्द सदैव निर्भय प्रभु के द्वार रूपी घर में बजता रहता है॥ ९॥

The sweet, melodious, unstruck sound current vibrates continuously in the home of the fearless Lord. ||9||

Guru Nanak Dev ji / Raag Maru Dakhni / Solhe / Guru Granth Sahib ji - Ang 1033

Download SGGS PDF Daily Updates ADVERTISE HERE