Page Ang 1032, Guru Granth Sahib ji, Hindi Punjabi English meanings


Download SGGS PDF Daily Updates

Gurbani LanguageMeanings Translation
ਪੰਜਾਬੀ ਗੁਰਬਾਣੀ ਪੰਜਾਬੀ ਅਰਥ
हिंदी गुरबाणी हिंदी अर्थ
English English
Info (Author Raag Bani Ang Page)

.. ਇਉ ਸਲਲੈ ਸਲਲ ਮਿਲਾਤਾ ਹੇ ॥੧੨॥

.. इउ सललै सलल मिलाता हे ॥१२॥

.. īū salalai salal milaaŧaa he ||12||

.. (ਸਤਿਗੁਰੂ) ਮੇਹਰ ਕਰ ਕੇ ਪਰਮਾਤਮਾ ਦਾ ਨਾਮ ਬਖ਼ਸ਼ਦਾ ਹੈ, ਇਸ ਤਰ੍ਹਾਂ (ਜੀਵ ਪਰਮਾਤਮਾ ਦੇ ਚਰਨਾਂ ਵਿਚ ਇਉਂ ਮਿਲ ਜਾਂਦਾ ਹੈ, ਜਿਵੇਂ) ਪਾਣੀ ਵਿਚ ਪਾਣੀ ਰਲ ਜਾਂਦਾ ਹੈ ॥੧੨॥

.. गुरु कृपा करके राम नाम देता है और परमात्मा से यूँ मिलाता है, जैसे जल जल में मिलकर एक रूप हो जाता है॥ १२॥

.. He grants His Grace, and bestows the Lord's Name. He merges with Him, like water with water. ||12||

Guru Nanak Dev ji / Raag Maru / Solhe / Ang 1032


ਭੂਲੇ ਸਿਖ ਗੁਰੂ ਸਮਝਾਏ ॥

भूले सिख गुरू समझाए ॥

Bhoole sikh guroo samajhaaē ||

ਭੁੱਲੇ ਹੋਏ ਬੰਦੇ ਨੂੰ ਸਿੱਖਿਆ ਦੇ ਕੇ ਗੁਰੂ (ਸਹੀ ਜੀਵਨ-ਰਾਹ ਦੀ) ਸਮਝ ਬਖ਼ਸ਼ਦਾ ਹੈ,

अगर शिष्य से भूल हो जाए तो गुरु उसे समझा देता है,

The Guru instructs His wandering Sikhs;

Guru Nanak Dev ji / Raag Maru / Solhe / Ang 1032

ਉਝੜਿ ਜਾਦੇ ਮਾਰਗਿ ਪਾਏ ॥

उझड़ि जादे मारगि पाए ॥

Ūjhaɍi jaađe maaragi paaē ||

ਕੁਰਾਹੇ ਜਾਂਦੇ ਨੂੰ (ਠੀਕ) ਰਾਹ ਤੇ ਪਾਂਦਾ ਹੈ ।

अगर वह गलत रास्ते पर जाता है तो उसे सच्चा मार्ग प्रदान करता है।

If they go astray, He sets them on the right path.

Guru Nanak Dev ji / Raag Maru / Solhe / Ang 1032

ਤਿਸੁ ਗੁਰ ਸੇਵਿ ਸਦਾ ਦਿਨੁ ਰਾਤੀ ਦੁਖ ਭੰਜਨ ਸੰਗਿ ਸਖਾਤਾ ਹੇ ॥੧੩॥

तिसु गुर सेवि सदा दिनु राती दुख भंजन संगि सखाता हे ॥१३॥

Ŧisu gur sevi sađaa đinu raaŧee đukh bhanjjan sanggi sakhaaŧaa he ||13||

(ਤੂੰ) ਦਿਨ ਰਾਤ ਉਸ ਗੁਰੂ ਦੀ ਦੱਸੀ ਹੋਈ ਕਾਰ ਕਰ । ਗੁਰੂ ਦੁੱਖਾਂ ਦੇ ਨਾਸ ਕਰਨ ਵਾਲੇ ਪਰਮਾਤਮਾ ਦੇ ਚਰਨਾਂ ਵਿਚ ਜੋੜ ਕੇ ਪ੍ਰਭੂ ਨਾਲ ਮਿਤ੍ਰਤਾ ਬਣਾ ਦੇਂਦਾ ਹੈ ॥੧੩॥

उस गुरु की सदैव सेवा करो, जो सब दुख मिटाने वाला, सच्चा साथी एवं शुभचिन्तक है॥ १३॥

So serve the Guru, forever, day and night; He is the Destroyer of pain - He is with you as your companion. ||13||

Guru Nanak Dev ji / Raag Maru / Solhe / Ang 1032


ਗੁਰ ਕੀ ਭਗਤਿ ਕਰਹਿ ਕਿਆ ਪ੍ਰਾਣੀ ॥

गुर की भगति करहि किआ प्राणी ॥

Gur kee bhagaŧi karahi kiâa praañee ||

(ਸੰਸਾਰੀ ਜੀਵ) ਗੁਰੂ ਦੀ ਭਗਤੀ ਦੀ ਕੀਹ ਕਦਰ ਜਾਣ ਸਕਦੇ ਹਨ?

साधारण प्राणी गुरु की भक्ति क्या कर सकता है?

O mortal being, what devotional worship have you performed to the Guru?

Guru Nanak Dev ji / Raag Maru / Solhe / Ang 1032

ਬ੍ਰਹਮੈ ਇੰਦ੍ਰਿ ਮਹੇਸਿ ਨ ਜਾਣੀ ॥

ब्रहमै इंद्रि महेसि न जाणी ॥

Brhamai īanđđri mahesi na jaañee ||

ਬ੍ਰਹਮਾ ਨੇ, ਇੰਦਰ ਨੇ, ਸ਼ਿਵ ਨੇ (ਭੀ ਇਹ ਕਦਰ) ਨਾਹ ਸਮਝੀ ।

जब ब्रह्मा, विष्णु एवं शिवशंकर ने भेद को नहीं समझा।

Even Brahma, Indra and Shiva do not know it.

Guru Nanak Dev ji / Raag Maru / Solhe / Ang 1032

ਸਤਿਗੁਰੁ ਅਲਖੁ ਕਹਹੁ ਕਿਉ ਲਖੀਐ ਜਿਸੁ ਬਖਸੇ ਤਿਸਹਿ ਪਛਾਤਾ ਹੇ ॥੧੪॥

सतिगुरु अलखु कहहु किउ लखीऐ जिसु बखसे तिसहि पछाता हे ॥१४॥

Saŧiguru âlakhu kahahu kiū lakheeâi jisu bakhase ŧisahi pachhaaŧaa he ||14||

ਗੁਰੂ ਅਲੱਖ (-ਪ੍ਰਭੂ ਦਾ ਰੂਪ) ਹੈ, ਉਸ ਨੂੰ ਸਮਝਿਆ ਨਹੀਂ ਜਾ ਸਕਦਾ । ਗੁਰੂ ਜਿਸ ਉਤੇ ਮੇਹਰ ਕਰਦਾ ਹੈ ਉਹੀ (ਗੁਰੂ ਦੀ) ਪਛਾਣ ਕਰਦਾ ਹੈ ॥੧੪॥

सतगुरु अदृष्ट है, बताओ उसे कैसे जाना जा सकता है, जिस पर कृपा करता है, उसने उसे पहचान लिया है॥ १४॥

Tell me, how can the unknowable True Guru be known? He alone attains this realization, whom the Lord forgives. ||14||

Guru Nanak Dev ji / Raag Maru / Solhe / Ang 1032


ਅੰਤਰਿ ਪ੍ਰੇਮੁ ਪਰਾਪਤਿ ਦਰਸਨੁ ॥

अंतरि प्रेमु परापति दरसनु ॥

Ânŧŧari premu paraapaŧi đarasanu ||

ਜਿਸ ਮਨੁੱਖ ਦੇ ਹਿਰਦੇ ਵਿਚ (ਗੁਰੂ ਦਾ) ਪ੍ਰੇਮ ਹੈ ਉਸ ਨੂੰ (ਪਰਮਾਤਮਾ ਦਾ) ਦੀਦਾਰ ਪ੍ਰਾਪਤ ਹੁੰਦਾ ਹੈ ।

जिसके मन में प्रेम होता है, उसे दर्शन प्राप्त हो जाते हैं।

One who has love within, obtains the Blessed Vision of His Darshan.

Guru Nanak Dev ji / Raag Maru / Solhe / Ang 1032

ਗੁਰਬਾਣੀ ਸਿਉ ਪ੍ਰੀਤਿ ਸੁ ਪਰਸਨੁ ॥

गुरबाणी सिउ प्रीति सु परसनु ॥

Gurabaañee siū preeŧi su parasanu ||

ਜਿਸ ਦੀ ਪ੍ਰੀਤ ਗੁਰੂ ਦੀ ਬਾਣੀ ਨਾਲ ਬਣ ਗਈ ਉਸ ਨੂੰ ਪ੍ਰਭੂ-ਚਰਨਾਂ ਦੀ ਛੁਹ ਮਿਲ ਜਾਂਦੀ ਹੈ ।

जिसकी गुरु की वाणी से प्रीति होती है, वही चरणों का स्पर्श पाता है।

One who enshrines love for the Word of the Guru's Bani, meets with Him.

Guru Nanak Dev ji / Raag Maru / Solhe / Ang 1032

ਅਹਿਨਿਸਿ ਨਿਰਮਲ ਜੋਤਿ ਸਬਾਈ ਘਟਿ ਦੀਪਕੁ ਗੁਰਮੁਖਿ ਜਾਤਾ ਹੇ ॥੧੫॥

अहिनिसि निरमल जोति सबाई घटि दीपकु गुरमुखि जाता हे ॥१५॥

Âhinisi niramal joŧi sabaaëe ghati đeepaku guramukhi jaaŧaa he ||15||

ਉਸ ਨੂੰ ਸਾਰੀ ਹੀ ਲੋਕਾਈ ਵਿਚ ਪ੍ਰਭੂ ਦੀ ਪਵਿਤ੍ਰ ਜੋਤਿ ਵਿਆਪਕ ਦਿੱਸਦੀ ਹੈ, ਗੁਰੂ ਦੀ ਸਰਨ ਪੈ ਕੇ ਉਸ ਨੂੰ ਆਪਣੇ ਹਿਰਦੇ ਵਿਚ ਦਿਨ ਰਾਤ (ਗਿਆਨ ਦਾ) ਦੀਵਾ (ਜਗਦਾ) ਦਿੱਸਦਾ ਹੈ ॥੧੫॥

परमात्मा की निर्मल ज्योति सब में दिन-रात आलोकित है और गुरुमुख ने यह ज्योति रूपी दीपक ह्रदय में जान लिया है॥ १५॥

Day and night, the Gurmukh sees the immaculate Divine Light everywhere; this lamp illuminates his heart. ||15||

Guru Nanak Dev ji / Raag Maru / Solhe / Ang 1032


ਭੋਜਨ ਗਿਆਨੁ ਮਹਾ ਰਸੁ ਮੀਠਾ ॥

भोजन गिआनु महा रसु मीठा ॥

Bhojan giâanu mahaa rasu meethaa ||

(ਗੁਰੂ ਦੀ ਰਾਹੀਂ ਮਿਲਿਆ ਪਰਮਾਤਮਾ ਦਾ) ਗਿਆਨ ਇਕ ਐਸੀ (ਆਤਮਕ) ਖ਼ੁਰਾਕ ਹੈ ਜੋ ਮਿੱਠੀ ਹੈ ਤੇ ਬਹੁਤ ਹੀ ਸੁਆਦਲੀ ਹੈ ।

ज्ञान रूपी भोजन बहुत ही मीठा रस है,

The food of spiritual wisdom is the supremely sweet essence.

Guru Nanak Dev ji / Raag Maru / Solhe / Ang 1032

ਜਿਨਿ ਚਾਖਿਆ ਤਿਨਿ ਦਰਸਨੁ ਡੀਠਾ ॥

जिनि चाखिआ तिनि दरसनु डीठा ॥

Jini chaakhiâa ŧini đarasanu deethaa ||

ਜਿਸ ਨੇ ਇਹ ਸੁਆਦ ਚੱਖਿਆ ਹੈ ਉਸ ਨੇ ਪਰਮਾਤਮਾ ਦਾ ਦੀਦਾਰ ਕਰ ਲਿਆ ਹੈ ।

जिसने इसे चख लिया है, उसने दर्शन कर लिए हैं।

Whoever tastes it, sees the Blessed Vision of the Lord's Darshan.

Guru Nanak Dev ji / Raag Maru / Solhe / Ang 1032

ਦਰਸਨੁ ਦੇਖਿ ਮਿਲੇ ਬੈਰਾਗੀ ਮਨੁ ਮਨਸਾ ਮਾਰਿ ਸਮਾਤਾ ਹੇ ॥੧੬॥

दरसनु देखि मिले बैरागी मनु मनसा मारि समाता हे ॥१६॥

Đarasanu đekhi mile bairaagee manu manasaa maari samaaŧaa he ||16||

ਜੇਹੜੇ ਪ੍ਰੇਮੀ (ਗੁਰੂ ਦੀ ਰਾਹੀਂ ਪਰਮਾਤਮਾ ਦਾ) ਦਰਸਨ ਕਰ ਕੇ ਉਸ ਦੇ ਚਰਨਾਂ ਵਿਚ ਜੁੜਦੇ ਹਨ, ਉਹਨਾਂ ਦਾ ਮਨ (ਆਪਣੀਆਂ) ਕਾਮਨਾਂ ਨੂੰ ਮਾਰ ਕੇ (ਸਦਾ ਲਈ ਪਰਮਾਤਮਾ ਦੀ ਯਾਦ ਵਿਚ) ਲੀਨ ਹੋ ਜਾਂਦਾ ਹੈ ॥੧੬॥

वैरागी पुरुष प्रभु-दर्शन करके उससे ही मिल जाता है और अपनी इच्छाओं को त्याग कर सत्य में विलीन हो जाता है।१६ ।

Beholding His Darshan, the unattached one meets the Lord; subduing the mind's desires, he merges into the Lord. ||16||

Guru Nanak Dev ji / Raag Maru / Solhe / Ang 1032


ਸਤਿਗੁਰੁ ਸੇਵਹਿ ਸੇ ਪਰਧਾਨਾ ॥

सतिगुरु सेवहि से परधाना ॥

Saŧiguru sevahi se parađhaanaa ||

ਜੇਹੜੇ ਮਨੁੱਖ ਸਤਿਗੁਰੂ ਦੀ ਦੱਸੀ ਸੇਵਾ ਕਰਦੇ ਹਨ ਉਹ ਹਰ ਥਾਂ ਆਦਰ ਪਾਂਦੇ ਹਨ,

सतगुरु की उपासना करने वाले ही सर्वश्रेष्ठ हैं और

Those who serve the True Guru are supreme and famous.

Guru Nanak Dev ji / Raag Maru / Solhe / Ang 1032

ਤਿਨ ਘਟ ਘਟ ਅੰਤਰਿ ਬ੍ਰਹਮੁ ਪਛਾਨਾ ॥

तिन घट घट अंतरि ब्रहमु पछाना ॥

Ŧin ghat ghat ânŧŧari brhamu pachhaanaa ||

ਉਹ ਹਰੇਕ ਸਰੀਰ ਦੇ ਅੰਦਰ ਪਰਮਾਤਮਾ ਨੂੰ ਵੱਸਦਾ ਪਛਾਣ ਲੈਂਦੇ ਹਨ ।

उन्होंने घट-घट में ब्रह् को पहचान लिया है।

Deep within each and every heart, they recognize God.

Guru Nanak Dev ji / Raag Maru / Solhe / Ang 1032

ਨਾਨਕ ਹਰਿ ਜਸੁ ਹਰਿ ਜਨ ਕੀ ਸੰਗਤਿ ਦੀਜੈ ਜਿਨ ਸਤਿਗੁਰੁ ਹਰਿ ਪ੍ਰਭੁ ਜਾਤਾ ਹੇ ॥੧੭॥੫॥੧੧॥

नानक हरि जसु हरि जन की संगति दीजै जिन सतिगुरु हरि प्रभु जाता हे ॥१७॥५॥११॥

Naanak hari jasu hari jan kee sanggaŧi đeejai jin saŧiguru hari prbhu jaaŧaa he ||17||5||11||

(ਨਾਨਕ ਦੀ ਅਰਦਾਸਿ ਹੈ ਕਿ) ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਨੂੰ ਪਰਮਾਤਮਾ ਦਾ ਰੂਪ ਸਮਝ ਲਿਆ ਹੈ ਉਹਨਾਂ ਹਰੀ ਦੇ ਜਨਾਂ ਦੀ ਸੰਗਤਿ ਨਾਨਕ ਨੂੰ ਭੀ ਮਿਲ ਜਾਏ (ਉਹਨਾਂ ਦੀ ਸੰਗਤ ਵਿਚ ਹੀ ਰਹਿ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਦਾਤ ਮਿਲਦੀ ਹੈ ॥੧੭॥੫॥੧੧॥

नानक का कथन है कि जिन्होंने सतगुरु-प्रभु को जान लिया है, मुझे हरि यश एवं उन भक्तजनों की संगतेि प्रदान करो॥ १७॥ ५॥ ११॥

Please bless Nanak with the Lord's Praises, and the Sangat, the Congregation of the Lord's humble servants; through the True Guru, they know their Lord God. ||17||5||11||

Guru Nanak Dev ji / Raag Maru / Solhe / Ang 1032


ਮਾਰੂ ਮਹਲਾ ੧ ॥

मारू महला १ ॥

Maaroo mahalaa 1 ||

मारू महला १॥

Maaroo, First Mehl:

Guru Nanak Dev ji / Raag Maru / Solhe / Ang 1032

ਸਾਚੇ ਸਾਹਿਬ ਸਿਰਜਣਹਾਰੇ ॥

साचे साहिब सिरजणहारे ॥

Saache saahib sirajañahaare ||

ਹੇ ਸਦਾ-ਥਿਰ ਰਹਿਣ ਵਾਲੇ ਮਾਲਕ! ਹੇ ਜਗਤ ਦੇ ਰਚਣਹਾਰ!

परम-सत्य परमेश्वर ही सृजनहार है,

The True Lord is the Creator of the Universe.

Guru Nanak Dev ji / Raag Maru / Solhe / Ang 1032

ਜਿਨਿ ਧਰ ਚਕ੍ਰ ਧਰੇ ਵੀਚਾਰੇ ॥

जिनि धर चक्र धरे वीचारे ॥

Jini đhar chakr đhare veechaare ||

ਜਿਸ ਤੈਂ ਨੇ ਧਰਤੀ ਦੇ ਚੱਕਰ ਬਣਾਏ ਹਨ, ਤੂੰ ਆਪ ਹੀ ਸੋਚ-ਵਿਚਾਰ ਕੇ (ਆਪੋ ਆਪਣੇ ਥਾਂ) ਟਿਕਾਏ ਹਨ ।

जिसने सोच-विचार कर चक्राकार पृथ्वी को धारण किया हुआ है।

He established and contemplates the worldly sphere.

Guru Nanak Dev ji / Raag Maru / Solhe / Ang 1032

ਆਪੇ ਕਰਤਾ ਕਰਿ ਕਰਿ ਵੇਖੈ ਸਾਚਾ ਵੇਪਰਵਾਹਾ ਹੇ ॥੧॥

आपे करता करि करि वेखै साचा वेपरवाहा हे ॥१॥

Âape karaŧaa kari kari vekhai saachaa veparavaahaa he ||1||

ਕਰਤਾਰ ਆਪ ਹੀ ਜਗਤ ਰਚ ਰਚ ਕੇ ਸੰਭਾਲ ਕਰਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ, (ਜਗਤ ਦਾ ਇਤਨਾ ਖਿਲਾਰਾ ਹੁੰਦਿਆਂ ਭੀ) ਉਹ ਬੇ-ਫ਼ਿਕਰ ਹੈ ॥੧॥

वह स्वयं ही रचना करके देखरेख करता है, लेकिन सच्चा प्रभु फिर भी बेपरवाह है॥ १॥

He Himself created the creation, and beholds it; He is True and independent. ||1||

Guru Nanak Dev ji / Raag Maru / Solhe / Ang 1032


ਵੇਕੀ ਵੇਕੀ ਜੰਤ ਉਪਾਏ ॥

वेकी वेकी जंत उपाए ॥

Vekee vekee janŧŧ ūpaaē ||

ਪਰਮਾਤਮਾ ਨੇ ਰੰਗਾ ਰੰਗ ਦੇ ਜੀਵ ਪੈਦਾ ਕਰ ਦਿੱਤੇ ਹਨ । ਕੋਈ ਗੁਰਮੁਖ ਬਣਾ ਦਿੱਤੇ ਹਨ ਕੋਈ ਮਨਮੁਖ ਬਣਾ ਦਿੱਤੇ ਹਨ ।

उसने भिन्न-भिन्न प्रकार के जीव पैदा किए हैं,

He created the beings of different kinds.

Guru Nanak Dev ji / Raag Maru / Solhe / Ang 1032

ਦੁਇ ਪੰਦੀ ਦੁਇ ਰਾਹ ਚਲਾਏ ॥

दुइ पंदी दुइ राह चलाए ॥

Đuī panđđee đuī raah chalaaē ||

ਗੁਰਮੁਖਤਾ ਤੇ ਮਨਮੁਖਤਾ-ਇਹ ਦੋਵੇਂ ਰਸਤੇ ਤੋਰ ਦਿੱਤੇ ਹਨ ।

उसने गुरुमुख एवं मनमुख दो प्रकार के जीव पैदा करके अच्छाई एवं बुराई रूपी दो मार्ग चलाए हैं।

The two travelers have set out in two directions.

Guru Nanak Dev ji / Raag Maru / Solhe / Ang 1032

ਗੁਰ ਪੂਰੇ ਵਿਣੁ ਮੁਕਤਿ ਨ ਹੋਈ ਸਚੁ ਨਾਮੁ ਜਪਿ ਲਾਹਾ ਹੇ ॥੨॥

गुर पूरे विणु मुकति न होई सचु नामु जपि लाहा हे ॥२॥

Gur poore viñu mukaŧi na hoëe sachu naamu japi laahaa he ||2||

ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ (ਮੰਦੇ ਰਸਤੇ ਵਲੋਂ) ਖ਼ਲਾਸੀ ਨਹੀਂ ਹੁੰਦੀ । (ਗੁਰੂ ਦੀ ਰਾਹੀਂ) ਸਦਾ-ਥਿਰ ਨਾਮ ਜਪ ਕੇ ਹੀ (ਮਨੁੱਖਾ ਜੀਵਨ ਵਿਚ ਆਤਮਕ) ਲਾਭ ਖੱਟ ਸਕੀਦਾ ਹੈ ॥੨॥

पूर्ण गुरु के बिना किसी की मुक्ति नहीं होती, ईश्वर का नाम जपने से ही लाभ होता है।॥ २॥

Without the Perfect Guru, no one is liberated. Chanting the True Name, one profits. ||2||

Guru Nanak Dev ji / Raag Maru / Solhe / Ang 1032


ਪੜਹਿ ਮਨਮੁਖ ਪਰੁ ਬਿਧਿ ਨਹੀ ਜਾਨਾ ॥

पड़हि मनमुख परु बिधि नही जाना ॥

Paɍahi manamukh paru biđhi nahee jaanaa ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਮਜ਼ਹਬੀ ਕਿਤਾਬਾਂ) ਪੜ੍ਹਦੇ ਹਨ,

मनमुख पाठ तो करता है किन्तु विधि को नहीं जानता।

The self-willed manmukhs read and study, but they do not know the way.

Guru Nanak Dev ji / Raag Maru / Solhe / Ang 1032

ਨਾਮੁ ਨ ਬੂਝਹਿ ਭਰਮਿ ਭੁਲਾਨਾ ॥

नामु न बूझहि भरमि भुलाना ॥

Naamu na boojhahi bharami bhulaanaa ||

ਪਰ ਉਹ (ਉਸ ਪੜ੍ਹੇ ਹੋਏ ਉਤੇ ਅਮਲ ਕਰਨ ਦੀ) ਜਾਚ ਨਹੀਂ ਸਿੱਖਦੇ । ਉਹ ਪਰਮਾਤਮਾ ਦੇ ਨਾਮ ਦੀ (ਕਦਰ) ਨਹੀਂ ਸਮਝਦੇ, (ਮਾਇਆ ਦੀ) ਭਟਕਣਾ ਵਿਚ (ਪੈ ਕੇ) ਕੁਰਾਹੇ ਪਏ ਰਹਿੰਦੇ ਹਨ ।

वह नाम के रहस्य को नहीं बूझता अपितु भ्रम में ही भटकता है।

They do not understand the Naam, the Name of the Lord; they wander, deluded by doubt.

Guru Nanak Dev ji / Raag Maru / Solhe / Ang 1032

ਲੈ ਕੈ ਵਢੀ ਦੇਨਿ ਉਗਾਹੀ ਦੁਰਮਤਿ ਕਾ ਗਲਿ ਫਾਹਾ ਹੇ ॥੩॥

लै कै वढी देनि उगाही दुरमति का गलि फाहा हे ॥३॥

Lai kai vadhee đeni ūgaahee đuramaŧi kaa gali phaahaa he ||3||

ਰਿਸ਼ਵਤ ਲੈ ਕੇ (ਝੂਠੀਆਂ) ਗਵਾਹੀਆਂ ਦੇ ਦੇਂਦੇ ਹਨ, ਭੈੜੀ ਮੱਤ ਦੀ ਫਾਹੀ ਉਹਨਾਂ ਦੇ ਗਲ ਵਿਚ ਪਈ ਰਹਿੰਦੀ ਹੈ ॥੩॥

जो लोग रिश्वत लेकर झूठी गवाही देते हैं, उनके गले में दुर्मति की फॉसी पड़ जाती है अर्थात् उनकी बुद्धि खोटी हो जाती है। ३॥

They take bribes, and give false testimony; the noose of evil-mindedness is around their necks. ||3||

Guru Nanak Dev ji / Raag Maru / Solhe / Ang 1032


ਸਿਮ੍ਰਿਤਿ ਸਾਸਤ੍ਰ ਪੜਹਿ ਪੁਰਾਣਾ ॥

सिम्रिति सासत्र पड़हि पुराणा ॥

Simriŧi saasaŧr paɍahi puraañaa ||

(ਪੰਡਿਤ ਲੋਕ ਭੀ) ਸਿੰਮ੍ਰਿਤੀਆਂ ਸ਼ਾਸਤ੍ਰ ਪੁਰਾਣ ਪੜ੍ਹਦੇ ਹਨ,

कुछ व्यक्ति स्मृतियाँ, शास्त्र एवं पुराण पढ़ते रहते हैं,

They read the Simritees, the Shaastras and the Puraanas;

Guru Nanak Dev ji / Raag Maru / Solhe / Ang 1032

ਵਾਦੁ ਵਖਾਣਹਿ ਤਤੁ ਨ ਜਾਣਾ ॥

वादु वखाणहि ततु न जाणा ॥

Vaađu vakhaañahi ŧaŧu na jaañaa ||

(ਪਰ) ਚਰਚਾ (ਹੀ) ਕਰਦੇ ਹਨ, ਅਸਲੀਅਤ ਨਹੀਂ ਸਮਝਦੇ ।

वे वाद-विवाद करते हैं परन्तु सत्यशील तत्व को नहीं समझते।

They argue and debate, but do not know the essence of reality.

Guru Nanak Dev ji / Raag Maru / Solhe / Ang 1032

ਵਿਣੁ ਗੁਰ ਪੂਰੇ ਤਤੁ ਨ ਪਾਈਐ ਸਚ ਸੂਚੇ ਸਚੁ ਰਾਹਾ ਹੇ ॥੪॥

विणु गुर पूरे ततु न पाईऐ सच सूचे सचु राहा हे ॥४॥

Viñu gur poore ŧaŧu na paaëeâi sach sooche sachu raahaa he ||4||

ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ ਅਸਲੀਅਤ ਲੱਭ ਹੀ ਨਹੀਂ ਸਕਦੀ । ਜੇਹੜੇ ਬੰਦੇ ਸਦਾ-ਥਿਰ (ਨਾਮ ਸਿਮਰਦੇ ਹਨ) ਉਹ ਪਵਿਤ੍ਰ ਜੀਵਨ ਵਾਲੇ ਬਣ ਜਾਂਦੇ ਹਨ, ਉਹ ਸਹੀ ਜੀਵਨ-ਰਸਤਾ ਫੜ ਲੈਂਦੇ ਹਨ ॥੪॥

पूर्ण गुरु के बिना परम तत्व की प्राप्ति नहीं होती, सत्यशील सत्य के मार्ग पर ही चलते हैं।॥ ४॥

Without the Perfect Guru, the essence of reality is not obtained. The true and pure beings walk the Path of Truth. ||4||

Guru Nanak Dev ji / Raag Maru / Solhe / Ang 1032


ਸਭ ਸਾਲਾਹੇ ਸੁਣਿ ਸੁਣਿ ਆਖੈ ॥

सभ सालाहे सुणि सुणि आखै ॥

Sabh saalaahe suñi suñi âakhai ||

(ਜ਼ਬਾਨੀ ਜ਼ਬਾਨੀ ਤਾਂ) ਸਾਰੀ ਲੁਕਾਈ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੀ ਹੈ (ਦੂਜਿਆਂ ਪਾਸੋਂ) ਸੁਣ ਸੁਣ ਕੇ (ਪ੍ਰਭੂ ਦੀਆਂ ਵਡਿਆਈਆਂ) ਆਖਦੀ ਹੈ ।

सभी लोग स्तुति करते हैं और सुन-सुनकर गुण सुनाते रहते हैं।

All praise God and listen, and listen and speak.

Guru Nanak Dev ji / Raag Maru / Solhe / Ang 1032

ਆਪੇ ਦਾਨਾ ਸਚੁ ਪਰਾਖੈ ॥

आपे दाना सचु पराखै ॥

Âape đaanaa sachu paraakhai ||

ਪਰ ਸਦਾ-ਥਿਰ ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ (ਹਰੇਕ ਦੀ ਕੀਤੀ ਭਗਤੀ ਨੂੰ) ਉਹ ਆਪ ਹੀ ਪਰਖਦਾ ਹੈ ।

वह चतुर एवं सच्चा प्रभु स्वयं ही उनकी परख करता है।

He Himself is wise, and He Himself judges the Truth.

Guru Nanak Dev ji / Raag Maru / Solhe / Ang 1032

ਜਿਨ ਕਉ ਨਦਰਿ ਕਰੇ ਪ੍ਰਭੁ ਅਪਨੀ ਗੁਰਮੁਖਿ ਸਬਦੁ ਸਲਾਹਾ ਹੇ ॥੫॥

जिन कउ नदरि करे प्रभु अपनी गुरमुखि सबदु सलाहा हे ॥५॥

Jin kaū nađari kare prbhu âpanee guramukhi sabađu salaahaa he ||5||

ਜਿਨ੍ਹਾਂ ਉਤੇ ਪ੍ਰਭੂ ਆਪਣੀ ਮੇਹਰ ਦੀ ਨਜ਼ਰ ਕਰਦਾ ਹੈ, ਉਹ ਗੁਰੂ ਦੀ ਸਰਨ ਪੈ ਕੇ ਸ਼ਬਦ ਨੂੰ (ਹਿਰਦੇ ਵਿਚ ਵਸਾਂਦੇ ਹਨ) ਸਿਫ਼ਤ-ਸਾਲਾਹ ਨੂੰ (ਹਿਰਦੇ ਵਿਚ ਵਸਾਂਦੇ ਹਨ) ॥੫॥

जिन पर प्रभु अपनी कृपा-दृष्टि करता है, वह गुरु के सान्निध्य में शब्द की स्तुति करता रहता है। ५॥

Those whom God blesses with His Glance of Grace become Gurmukh, and praise the Word of the Shabad. ||5||

Guru Nanak Dev ji / Raag Maru / Solhe / Ang 1032


ਸੁਣਿ ਸੁਣਿ ਆਖੈ ਕੇਤੀ ਬਾਣੀ ॥

सुणि सुणि आखै केती बाणी ॥

Suñi suñi âakhai keŧee baañee ||

(ਦੂਜਿਆਂ ਪਾਸੋਂ) ਸੁਣ ਸੁਣ ਕੇ ਬੇਅੰਤ ਲੁਕਾਈ ਸਿਫ਼ਤ-ਸਾਲਾਹ ਦੀ ਬਾਣੀ ਭੀ ਬੋਲਦੀ ਹੈ ।

सुन-सुनकर कितनी ही दुनिया बोलती रहती है लेकिन

Many listen and listen, and speak the Guru's Bani.

Guru Nanak Dev ji / Raag Maru / Solhe / Ang 1032

ਸੁਣਿ ਕਹੀਐ ਕੋ ਅੰਤੁ ਨ ਜਾਣੀ ॥

सुणि कहीऐ को अंतु न जाणी ॥

Suñi kaheeâi ko ânŧŧu na jaañee ||

ਸੁਣ ਸੁਣ ਕੇ ਪ੍ਰਭੂ ਦੇ ਗੁਣਾਂ ਦਾ ਕਥਨ ਕਰ ਲਈਦਾ ਹੈ, ਪਰ ਕੋਈ ਜੀਵ ਉਸ ਦੇ ਗੁਣਾਂ ਦਾ ਅੰਤ ਨਹੀਂ ਜਾਣਦਾ ।

सुनने एवं बोलने से कोई भी ईश्वर का रहस्य नहीं जान सका।

Listening and speaking, no one knows His limits.

Guru Nanak Dev ji / Raag Maru / Solhe / Ang 1032

ਜਾ ਕਉ ਅਲਖੁ ਲਖਾਏ ਆਪੇ ਅਕਥ ਕਥਾ ਬੁਧਿ ਤਾਹਾ ਹੇ ॥੬॥

जा कउ अलखु लखाए आपे अकथ कथा बुधि ताहा हे ॥६॥

Jaa kaū âlakhu lakhaaē âape âkaŧh kaŧhaa buđhi ŧaahaa he ||6||

ਜਿਸ ਮਨੁੱਖ ਨੂੰ ਉਹ ਅਦ੍ਰਿਸ਼ਟ ਪ੍ਰਭੂ ਆਪਣਾ ਆਪਾ ਵਿਖਾਂਦਾ ਹੈ, ਉਸ ਮਨੁੱਖ ਨੂੰ ਉਹ ਬੁੱਧੀ ਪ੍ਰਾਪਤ ਹੋ ਜਾਂਦੀ ਹੈ ਜਿਸ ਨਾਲ ਉਹ ਉਸ ਅਕੱਥ ਪ੍ਰਭੂ ਦੀਆਂ ਕਥਾ-ਕਹਾਣੀਆਂ ਕਰਦਾ ਰਹਿੰਦਾ ਹੈ ॥੬॥

अलख प्रभु जिसे अपना आप प्रगट कर देता है, उसे ही अकथनीय कथा करने की बुद्धि प्राप्त होती है॥ ६॥

He alone is wise, unto whom the unseen Lord reveals Himself; he speaks the Unspoken Speech. ||6||

Guru Nanak Dev ji / Raag Maru / Solhe / Ang 1032


ਜਨਮੇ ਕਉ ਵਾਜਹਿ ਵਾਧਾਏ ॥

जनमे कउ वाजहि वाधाए ॥

Janame kaū vaajahi vaađhaaē ||

(ਜਦੋਂ ਕੋਈ ਜੀਵ ਜੰਮਦਾ ਹੈ ਤਾਂ ਉਸ ਦੇ) ਜੰਮਣ ਤੇ ਵਾਜੇ ਵੱਜਦੇ ਹਨ, ਵਧਾਈਆਂ ਮਿਲਦੀਆਂ ਹਨ,

किसी जीव के जन्म लेने पर घर में खुशी का माहौल बन जाता है,

At birth, the congratulations pour in;

Guru Nanak Dev ji / Raag Maru / Solhe / Ang 1032

ਸੋਹਿਲੜੇ ਅਗਿਆਨੀ ਗਾਏ ॥

सोहिलड़े अगिआनी गाए ॥

Sohilaɍe âgiâanee gaaē ||

ਗਿਆਨ ਤੋਂ ਸੱਖਣੇ ਲੋਕ ਖ਼ੁਸ਼ੀ ਦੇ ਗੀਤ ਗਾਂਦੇ ਹਨ ।

परिवार को शुभकामनाएँ मिलती हैं और ज्ञानहीन संबंधी मिलकर मंगलगान करते हैं।

The ignorant sing songs of joy.

Guru Nanak Dev ji / Raag Maru / Solhe / Ang 1032

ਜੋ ਜਨਮੈ ਤਿਸੁ ਸਰਪਰ ਮਰਣਾ ਕਿਰਤੁ ਪਇਆ ਸਿਰਿ ਸਾਹਾ ਹੇ ॥੭॥

जो जनमै तिसु सरपर मरणा किरतु पइआ सिरि साहा हे ॥७॥

Jo janamai ŧisu sarapar marañaa kiraŧu paīâa siri saahaa he ||7||

ਪਰ ਜੇਹੜਾ ਜੀਵ ਜੰਮਦਾ ਹੈ ਉਸ ਨੇ ਮਰਨਾ ਭੀ ਜ਼ਰੂਰ ਹੈ । ਹਰੇਕ ਜੀਵ ਦੇ ਕੀਤੇ ਕਰਮਾਂ ਅਨੁਸਾਰ (ਮੌਤ ਦਾ) ਮੁਹੂਰਤ ਉਸ ਦੇ ਮੱਥੇ ਤੇ ਲਿਖਿਆ ਜਾਂਦਾ ਹੈ ॥੭॥

जिसने जन्म लिया है, उसकी मृत्यु अटल है जैसे कर्म है, वैसे ही मृत्यु का दिन तय है॥ ७॥

Whoever is born, is sure to die, according to the destiny of past deeds inscribed upon his head by the Sovereign Lord King. ||7||

Guru Nanak Dev ji / Raag Maru / Solhe / Ang 1032


ਸੰਜੋਗੁ ਵਿਜੋਗੁ ਮੇਰੈ ਪ੍ਰਭਿ ਕੀਏ ॥

संजोगु विजोगु मेरै प्रभि कीए ॥

Sanjjogu vijogu merai prbhi keeē ||

(ਜੰਮ ਕੇ ਪਰਵਾਰ ਵਿਚ) ਮਿਲਣਾ ਤੇ (ਮਰ ਕੇ ਪਰਵਾਰ ਤੋਂ) ਵਿਛੁੜਨਾ-ਇਹ ਖੇਡ ਪਰਮਾਤਮਾ ਨੇ ਬਣਾ ਦਿੱਤੀ ਹੈ ।

जीव का परिवार से संयोग एवं वियोग मेरे प्रभु ने ही बनाया हुआ है और

Union and separation were created by my God.

Guru Nanak Dev ji / Raag Maru / Solhe / Ang 1032

ਸ੍ਰਿਸਟਿ ਉਪਾਇ ਦੁਖਾ ਸੁਖ ਦੀਏ ॥

स्रिसटि उपाइ दुखा सुख दीए ॥

Srisati ūpaaī đukhaa sukh đeeē ||

ਜਗਤ ਪੈਦਾ ਕਰ ਕੇ ਦੁੱਖ ਸੁਖ ਭੀ ਉਸੇ ਨੇ ਹੀ ਦਿੱਤੇ ਹਨ ।

सृष्टि को पैदा करके दुख-सुख भी दिए हुए हैं,

Creating the Universe, He gave it pain and pleasure.

Guru Nanak Dev ji / Raag Maru / Solhe / Ang 1032

ਦੁਖ ਸੁਖ ਹੀ ਤੇ ਭਏ ਨਿਰਾਲੇ ਗੁਰਮੁਖਿ ਸੀਲੁ ਸਨਾਹਾ ਹੇ ॥੮॥

दुख सुख ही ते भए निराले गुरमुखि सीलु सनाहा हे ॥८॥

Đukh sukh hee ŧe bhaē niraale guramukhi seelu sanaahaa he ||8||

ਜੇਹੜੇ ਬੰਦੇ ਗੁਰੂ ਦੀ ਸਰਨ ਪੈ ਕੇ ਮਿੱਠੇ ਸੁਭਾਵ ਦਾ ਸੰਜੋਅ ਪਹਿਨਦੇ ਹਨ ਉਹ ਦੁੱਖ ਸੁਖ ਤੋਂ ਨਿਰਲੇਪ ਰਹਿੰਦੇ ਹਨ ॥੮॥

जिन गुरुमुखों ने सहनशीलता का कवच धारण कर लिया है, वे दुख-सुख से निर्लिप्त रहते हैं।॥ ८॥

The Gurmukhs remain unaffected by pain and pleasure; they wear the armor of humility. ||8||

Guru Nanak Dev ji / Raag Maru / Solhe / Ang 1032


ਨੀਕੇ ਸਾਚੇ ਕੇ ਵਾਪਾਰੀ ॥

नीके साचे के वापारी ॥

Neeke saache ke vaapaaree ||

ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਵਿਹਾਝਣ ਵਾਲੇ ਬੰਦੇ ਚੰਗੇ ਜੀਵਨ ਵਾਲੇ ਹੁੰਦੇ ਹਨ ।

सत्य के व्यापारी ही भले हैं,

The noble people are traders in Truth.

Guru Nanak Dev ji / Raag Maru / Solhe / Ang 1032

ਸਚੁ ਸਉਦਾ ਲੈ ਗੁਰ ਵੀਚਾਰੀ ॥

सचु सउदा लै गुर वीचारी ॥

Sachu saūđaa lai gur veechaaree ||

ਗੁਰੂ ਦੀ ਦੱਸੀ ਵਿਚਾਰ ਤੇ ਤੁਰ ਕੇ ਇਥੋਂ ਸਦਾ-ਥਿਰ ਰਹਿਣ ਵਾਲਾ ਸੌਦਾ ਲੈ ਕੇ ਜਾਂਦੇ ਹਨ ।

वे गुरु से विचार करके सच्चा सौदा खरीदते हैं।

They purchase the true merchandise, contemplating the Guru.

Guru Nanak Dev ji / Raag Maru / Solhe / Ang 1032

ਸਚਾ ਵਖਰੁ ਜਿਸੁ ਧਨੁ ਪਲੈ ਸਬਦਿ ਸਚੈ ਓਮਾਹਾ ਹੇ ॥੯॥

सचा वखरु जिसु धनु पलै सबदि सचै ओमाहा हे ॥९॥

Sachaa vakharu jisu đhanu palai sabađi sachai õmaahaa he ||9||

ਜਿਸ ਮਨੁੱਖ ਦੇ ਪੱਲੇ ਸਦਾ-ਥਿਰ ਰਹਿਣ ਵਾਲਾ ਸੌਦਾ ਹੈ ਧਨ ਹੈ ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਆਤਮਕ ਉਤਸ਼ਾਹ ਪ੍ਰਾਪਤ ਕਰਦੇ ਹਨ ॥੯॥

जिसके पास सच्चा सौदा एवं नाम-धन होता है, उसके मन में सच्चे शब्द द्वारा स्तुतिगान करने से उत्साह उत्पन्न हो जाता है।॥ ९॥

One who has the wealth of the true commodity in his lap, is blessed with the rapture of the True Shabad. ||9||

Guru Nanak Dev ji / Raag Maru / Solhe / Ang 1032


ਕਾਚੀ ਸਉਦੀ ਤੋਟਾ ਆਵੈ ॥

काची सउदी तोटा आवै ॥

Kaachee saūđee ŧotaa âavai ||

ਨਿਰੇ ਮਾਇਆ ਵਾਲੇ ਹੋਛੇ ਵਣਜ ਕੀਤਿਆਂ (ਆਤਮਕ ਜੀਵਨ ਵਿਚ) ਘਾਟਾ ਪੈਂਦਾ ਹੈ ।

झूठ का सौदा करने में नुक्सान ही होता है।

The false dealings lead only to loss.

Guru Nanak Dev ji / Raag Maru / Solhe / Ang 1032

ਗੁਰਮੁਖਿ ਵਣਜੁ ਕਰੇ ਪ੍ਰਭ ਭਾਵੈ ॥

गुरमुखि वणजु करे प्रभ भावै ॥

Guramukhi vañaju kare prbh bhaavai ||

ਗੁਰੂ ਦੇ ਸਨਮੁਖ ਰਹਿਣ ਵਾਲਾ ਬੰਦਾ ਉਹ (ਆਤਮਕ) ਵਪਾਰ ਕਰਦਾ ਹੈ ਜੋ ਪ੍ਰਭੂ ਨੂੰ ਪਸੰਦ ਆਉਂਦਾ ਹੈ ।

प्रभु को वही मनुष्य भाता है, जो गुरमुख सच्चा व्यापार करता है।

The trades of the Gurmukh are pleasing to God.

Guru Nanak Dev ji / Raag Maru / Solhe / Ang 1032

ਪੂੰਜੀ ਸਾਬਤੁ ਰਾਸਿ ਸਲਾਮਤਿ ..

पूंजी साबतु रासि सलामति ..

Poonjjee saabaŧu raasi salaamaŧi ..

ਉਸ ਦਾ ਸਰਮਾਇਆ ਉਸ ਦੀ ਰਾਸਿ-ਪੂੰਜੀ ਅਮਨ-ਅਮਾਨ ਰਹਿੰਦੀ ਹੈ, ਆਤਮਕ ਮੌਤ ਦੀ ਫਾਹੀ ਉਸ ਦੇ ਗਲ ਤੋਂ ਕੱਟੀ ਜਾਂਦੀ ਹੈ ॥੧੦॥

उसकी पूँजी सुरक्षित रहती है, उसकी राशि भी ठीक-ठाक रहती है और उसका यम का फन्दा कट जाता है॥ १०॥

His stock is safe, and his capital is safe and sound. The noose of Death is cut away from around his neck. ||10||

Guru Nanak Dev ji / Raag Maru / Solhe / Ang 1032


Download SGGS PDF Daily Updates