ANG 1028, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸਤਿਗੁਰੁ ਦਾਤਾ ਮੁਕਤਿ ਕਰਾਏ ॥

सतिगुरु दाता मुकति कराए ॥

Satiguru daataa mukati karaae ||

(ਪਰਮਾਤਮਾ ਦੀ ਮੇਹਰ ਨਾਲ ਮਿਲਿਆ ਹੋਇਆ) ਸਤਿਗੁਰੂ ਆਤਮਕ ਜੀਵਨ ਦੇ ਗੁਣਾਂ ਦੀ ਦਾਤ ਕਰਦਾ ਹੈ, ਵਿਕਾਰਾਂ ਤੋਂ ਬਚਾਂਦਾ ਹੈ,

सतिगुरु ही दाता है, वही जीव की मुक्ति करवाता है।

The True Guru, the Giver, grants liberation;

Guru Nanak Dev ji / Raag Maru / Solhe / Guru Granth Sahib ji - Ang 1028

ਸਭਿ ਰੋਗ ਗਵਾਏ ਅੰਮ੍ਰਿਤ ਰਸੁ ਪਾਏ ॥

सभि रोग गवाए अम्रित रसु पाए ॥

Sabhi rog gavaae ammmrit rasu paae ||

ਸਾਡੇ ਹਿਰਦੇ ਵਿਚ ਨਾਮ-ਅੰਮ੍ਰਿਤ ਦਾ ਰਸ ਪਾ ਕੇ ਸਾਡੇ ਰੋਗ ਦੂਰ ਕਰਦਾ ਹੈ ।

वह मुँह में नामामृत डाल कर सभी रोग दूर कर देता है।

All diseases are eradicated, and one is blessed with the Ambrosial Nectar.

Guru Nanak Dev ji / Raag Maru / Solhe / Guru Granth Sahib ji - Ang 1028

ਜਮੁ ਜਾਗਾਤਿ ਨਾਹੀ ਕਰੁ ਲਾਗੈ ਜਿਸੁ ਅਗਨਿ ਬੁਝੀ ਠਰੁ ਸੀਨਾ ਹੇ ॥੫॥

जमु जागाति नाही करु लागै जिसु अगनि बुझी ठरु सीना हे ॥५॥

Jamu jaagaati naahee karu laagai jisu agani bujhee tharu seenaa he ||5||

(ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਦੀ ਤ੍ਰਿਸ਼ਨਾ-ਅੱਗ ਬੁੱਝ ਜਾਂਦੀ ਹੈ ਜਿਸ ਦੀ ਛਾਤੀ (ਨਾਮ ਦੀ ਠੰਢ ਨਾਲ) ਠੰਢੀ-ਠਾਰ ਹੋ ਜਾਂਦੀ ਹੈ, ਜਮ ਮਸੂਲੀਆ ਉਸ ਦੇ ਨੇੜੇ ਨਹੀਂ ਢੁਕਦਾ, ਉਸ ਨੂੰ (ਜਮ ਦਾ) ਮਸੂਲ ਨਹੀਂ ਦੇਣਾ ਪੈਂਦਾ (ਕਿਉਂਕਿ ਉਸ ਨੇ ਗੁਰੂ ਦੀ ਕਿਰਪਾ ਨਾਲ ਸਿਮਰਨ ਤੋਂ ਬਿਨਾ ਕੋਈ ਹੋਰ ਮਾਇਕ ਵੱਖਰ ਆਪਣੇ ਜੀਵਨ-ਬੇੜੇ ਵਿਚ ਲੱਦਿਆ ਹੀ ਨਹੀਂ) ॥੫॥

जिसकी तृष्णाग्नि बुझ गई है, सीना शीतल हो गया है, यम रूपी अधिकारी उस पर कोई कर (टैक्स) नहीं लगाता॥ ५॥

Death, the tax collector, does not impose any tax on one whose inner fire has been put out, whose heart is cool and tranquil. ||5||

Guru Nanak Dev ji / Raag Maru / Solhe / Guru Granth Sahib ji - Ang 1028

ਕਾਇਆ ਹੰਸ ਪ੍ਰੀਤਿ ਬਹੁ ਧਾਰੀ ॥

काइआ हंस प्रीति बहु धारी ॥

Kaaiaa hanss preeti bahu dhaaree ||

???ਇਹ ਕਾਂਇਆਂ (ਮਾਨੋ) ਇਕ ਸੁੰਦਰ ਇਸਤ੍ਰੀ ਹੈ (ਪਰ ਜਗਤ ਵਿਚ ਆ ਕੇ) ਪੰਛੀ ਜੀਵਾਤਮਾ ਕਾਇਆ-ਨਾਰ ਨਾਲ ਬੜੀ ਪ੍ਰੀਤ ਬਣਾ ਲੈਂਦਾ ਹੈ ।

आत्मा रूपी हंस काया से बहुत प्रेम लगा लेता है।

The body has developed a great love for the soul-swan.

Guru Nanak Dev ji / Raag Maru / Solhe / Guru Granth Sahib ji - Ang 1028

ਓਹੁ ਜੋਗੀ ਪੁਰਖੁ ਓਹ ਸੁੰਦਰਿ ਨਾਰੀ ॥

ओहु जोगी पुरखु ओह सुंदरि नारी ॥

Ohu jogee purakhu oh sunddari naaree ||

ਇਹ ਜੀਵਾਤਮਾ (ਮਾਨੋ) ਇਕ ਜੋਗੀ ਹੈ (ਜੋ ਜੋਗੀ ਵਾਲੀ ਫੇਰੀ ਪਾ ਕੇ ਜਗਤ ਤੋਂ ਚਲਾ ਜਾਂਦਾ ਹੈ) ਇਹ ਕਾਂਇਆਂ (ਮਾਨੋ) ਇਕ ਸੁੰਦਰ ਇਸਤ੍ਰੀ ਹੈ (ਪਰ ਜਗਤ ਵਿਚ ਆ ਕੇ) ਪੰਛੀ ਜੀਵਾਤਮਾ ਕਾਇਆ-ਨਾਰ ਨਾਲ ਬੜੀ ਪ੍ਰੀਤ ਬਣਾ ਲੈਂਦਾ ਹੈ ।

आत्मा एक योगी पुरुष के समान है और यह काया एक सुन्दर नारी की तरह है।

He is a Yogi, and she is a beautiful woman.

Guru Nanak Dev ji / Raag Maru / Solhe / Guru Granth Sahib ji - Ang 1028

ਅਹਿਨਿਸਿ ਭੋਗੈ ਚੋਜ ਬਿਨੋਦੀ ਉਠਿ ਚਲਤੈ ਮਤਾ ਨ ਕੀਨਾ ਹੇ ॥੬॥

अहिनिसि भोगै चोज बिनोदी उठि चलतै मता न कीना हे ॥६॥

Ahinisi bhogai choj binodee uthi chalatai mataa na keenaa he ||6||

ਰੰਗ-ਰਲੀਆਂ ਵਿਚ ਮਸਤ ਜੋਗੀ-ਜੀਵਤਮਾ ਦਿਨ ਰਾਤ ਕਾਂਇਆਂ ਨੂੰ ਭੋਗਦਾ ਹੈ (ਦਰਗਾਹੋਂ ਸੱਦਾ ਆਉਣ ਤੇ) ਤੁਰਨ ਵੇਲੇ (ਜੋਗੀ-ਜੀਵ ਕਾਇਆ-ਨਾਰ ਨਾਲ) ਸਲਾਹ ਭੀ ਨਹੀਂ ਕਰਦਾ ॥੬॥

आत्मा रूपी योग्री काया रूपी नारी को दिन-रात भोगता रहता है, उससे बड़ा आनंद-विनोद करता है किन्तु संसार से जाते वक्त उससे कोई सलाह-मशविरा नहीं करता॥ ६॥

Day and night, he enjoys her with delight, and then he arises and departs without consulting her. ||6||

Guru Nanak Dev ji / Raag Maru / Solhe / Guru Granth Sahib ji - Ang 1028

ਸ੍ਰਿਸਟਿ ਉਪਾਇ ਰਹੇ ਪ੍ਰਭ ਛਾਜੈ ॥

स्रिसटि उपाइ रहे प्रभ छाजै ॥

Srisati upaai rahe prbh chhaajai ||

ਜਗਤ ਪੈਦਾ ਕਰ ਕੇ ਪ੍ਰਭੂ ਸਭ ਜੀਵਾਂ ਦੀ ਰੱਖਿਆ ਕਰਦਾ ਹੈ,

सृष्टि को पैदा करके प्रभु इसमें व्याप्त हो रहा है और

Creating the Universe, God remains diffused throughout it.

Guru Nanak Dev ji / Raag Maru / Solhe / Guru Granth Sahib ji - Ang 1028

ਪਉਣ ਪਾਣੀ ਬੈਸੰਤਰੁ ਗਾਜੈ ॥

पउण पाणी बैसंतरु गाजै ॥

Pau(nn) paa(nn)ee baisanttaru gaajai ||

ਹਵਾ ਪਾਣੀ ਅੱਗ (ਆਦਿਕ ਸਭ ਤੱਤਾਂ ਤੋਂ ਸਰੀਰ ਰਚ ਕੇ ਸਭ ਦੇ ਅੰਦਰ) ਪਰਗਟ ਰਹਿੰਦਾ ਹੈ,

वह पवन, पानी एवं अग्नि के रूप में प्रगट हो रहा है।

In the wind, water and fire, He vibrates and resounds.

Guru Nanak Dev ji / Raag Maru / Solhe / Guru Granth Sahib ji - Ang 1028

ਮਨੂਆ ਡੋਲੈ ਦੂਤ ਸੰਗਤਿ ਮਿਲਿ ਸੋ ਪਾਏ ਜੋ ਕਿਛੁ ਕੀਨਾ ਹੇ ॥੭॥

मनूआ डोलै दूत संगति मिलि सो पाए जो किछु कीना हे ॥७॥

Manooaa dolai doot sanggati mili so paae jo kichhu keenaa he ||7||

(ਪਰ ਉਸ ਰੱਖਣਹਾਰ ਪ੍ਰਭੂ ਨੂੰ ਭੁਲਾ ਕੇ) ਮੂਰਖ ਮਨ ਕਾਮਾਦਿਕ ਵੈਰੀਆਂ ਦੀ ਸੰਗਤ ਵਿਚ ਰਲ ਕੇ ਭਟਕਦਾ ਹੈ, ਤੇ ਆਪਣੇ ਕੀਤੇ ਦਾ ਫਲ ਪਾਂਦਾ ਰਹਿੰਦਾ ਹੈ ॥੭॥

परन्तु कामादिक दूतों की संगत में मिलकर मनुष्य का मन डगमगाता रहता है और अपने किए कमों का ही फल प्राप्त करता है॥ ७॥

The mind wavers, keeping company with evil passions; one obtains the rewards of his own actions. ||7||

Guru Nanak Dev ji / Raag Maru / Solhe / Guru Granth Sahib ji - Ang 1028

ਨਾਮੁ ਵਿਸਾਰਿ ਦੋਖ ਦੁਖ ਸਹੀਐ ॥

नामु विसारि दोख दुख सहीऐ ॥

Naamu visaari dokh dukh saheeai ||

ਪਰਮਾਤਮਾ ਦਾ ਨਾਮ ਭੁਲਾ ਕੇ ਦੋਖਾਂ (ਵਿਕਾਰਾਂ) ਵਿਚ ਫਸ ਜਾਈਦਾ ਹੈ ਦੁੱਖ ਸਹਾਰਨੇ ਪੈਂਦੇ ਹਨ ।

वह परमात्मा के नाम को भुलाकर किए दोष के दुख सहन करता रहता है।

Forgetting the Naam, one suffers the misery of his evil ways.

Guru Nanak Dev ji / Raag Maru / Solhe / Guru Granth Sahib ji - Ang 1028

ਹੁਕਮੁ ਭਇਆ ਚਲਣਾ ਕਿਉ ਰਹੀਐ ॥

हुकमु भइआ चलणा किउ रहीऐ ॥

Hukamu bhaiaa chala(nn)aa kiu raheeai ||

ਜਦੋਂ ਪ੍ਰਭੂ ਦਾ ਹੁਕਮ (ਸੱਦਾ) ਆਉਂਦਾ ਹੈ, ਇਥੋਂ ਤੁਰਨਾ ਪੈ ਜਾਂਦਾ ਹੈ, ਫਿਰ ਇਥੇ ਰਹਿ ਸਕੀਦਾ ਹੀ ਨਹੀਂ ।

जब ईश्वर का हुक्म हो गया तो फिर जीव यहाँ चलने से कैसे रह सकता है।

When the order to depart is issued, how can he remain here?

Guru Nanak Dev ji / Raag Maru / Solhe / Guru Granth Sahib ji - Ang 1028

ਨਰਕ ਕੂਪ ਮਹਿ ਗੋਤੇ ਖਾਵੈ ਜਿਉ ਜਲ ਤੇ ਬਾਹਰਿ ਮੀਨਾ ਹੇ ॥੮॥

नरक कूप महि गोते खावै जिउ जल ते बाहरि मीना हे ॥८॥

Narak koop mahi gote khaavai jiu jal te baahari meenaa he ||8||

(ਪਰਮਾਤਮਾ ਦੀ ਯਾਦ ਤੋਂ ਖੁੰਝ ਕੇ ਸਾਰੀ ਉਮਰ) ਨਰਕਾਂ ਦੇ ਖੂਹ ਵਿਚ ਗੋਤੇ ਖਾਂਦਾ ਰਹਿੰਦਾ ਹੈ (ਇਉਂ ਤੜਫਦਾ ਰਹਿੰਦਾ ਹੈ) ਜਿਵੇਂ ਪਾਣੀ ਤੋਂ ਬਾਹਰ ਨਿਕਲ ਕੇ ਮੱਛੀ (ਤੜਫਦੀ ਹੈ) ॥੮॥

जैसे जल से विहीन मछली तड़पती है, वैसे ही जीव यमपुरी में जाकर नरक-कुण्ड में गोते खाता है॥ ८॥

He falls into the pit of hell, and suffers like a fish out of water. ||8||

Guru Nanak Dev ji / Raag Maru / Solhe / Guru Granth Sahib ji - Ang 1028

ਚਉਰਾਸੀਹ ਨਰਕ ਸਾਕਤੁ ਭੋਗਾਈਐ ॥

चउरासीह नरक साकतु भोगाईऐ ॥

Chauraaseeh narak saakatu bhogaaeeai ||

ਮਾਇਆ-ਵੇੜ੍ਹਿਆ ਜੀਵ (ਪਰਮਾਤਮਾ ਨੂੰ ਭੁਲਾ ਕੇ) ਚੁਰਾਸੀ ਲੱਖ ਜੂਨਾਂ ਦੇ ਗੇੜ ਦੇ ਦੁੱਖ ਭੋਗਦਾ ਹੈ ।

शाक्त मनुष्य चौरासी लाख योनि-चक्र का नरक भोगता है।

The faithless cynic has to endure 8.4 million hellish incarnations.

Guru Nanak Dev ji / Raag Maru / Solhe / Guru Granth Sahib ji - Ang 1028

ਜੈਸਾ ਕੀਚੈ ਤੈਸੋ ਪਾਈਐ ॥

जैसा कीचै तैसो पाईऐ ॥

Jaisaa keechai taiso paaeeai ||

(ਸਿਰਜਣਹਾਰ ਦੀ ਰਜ਼ਾ ਦਾ ਨਿਯਮ ਹੀ ਐਸਾ ਹੈ ਕਿ) ਜਿਹੋ ਜਿਹਾ ਕਰਮ ਕਰੀਦਾ ਹੈ ਤਿਹੋ ਜਿਹਾ ਫਲ ਭੋਗੀਦਾ ਹੈ ।

वह जैसा कर्म करता है, वैसा ही फल प्राप्त करता है।

As he acts, so does he suffer.

Guru Nanak Dev ji / Raag Maru / Solhe / Guru Granth Sahib ji - Ang 1028

ਸਤਿਗੁਰ ਬਾਝਹੁ ਮੁਕਤਿ ਨ ਹੋਈ ਕਿਰਤਿ ਬਾਧਾ ਗ੍ਰਸਿ ਦੀਨਾ ਹੇ ॥੯॥

सतिगुर बाझहु मुकति न होई किरति बाधा ग्रसि दीना हे ॥९॥

Satigur baajhahu mukati na hoee kirati baadhaa grsi deenaa he ||9||

ਗੁਰੂ ਦੀ ਸਰਨ ਪੈਣ ਤੋਂ ਬਿਨਾ (ਚੁਰਾਸੀ ਦੇ ਗੇੜ ਵਿਚੋਂ) ਖ਼ਲਾਸੀ ਨਹੀਂ ਹੁੰਦੀ, ਆਪਣੇ ਕੀਤੇ ਕਰਮਾਂ ਦਾ ਬੱਝਾ ਜੀਵ ਉਸ ਗੇੜ ਵਿਚ ਫਸਿਆ ਰਹਿੰਦਾ ਹੈ ॥੯॥

गुरु के बिना उसकी मुक्ति नहीं होती, कमों में बँधा होने के कारण यम उसे जकड़ लेता है॥ ९॥

Without the True Guru, there is no liberation. Bound and gagged by his own actions, he is helpless. ||9||

Guru Nanak Dev ji / Raag Maru / Solhe / Guru Granth Sahib ji - Ang 1028

ਖੰਡੇ ਧਾਰ ਗਲੀ ਅਤਿ ਭੀੜੀ ॥

खंडे धार गली अति भीड़ी ॥

Khandde dhaar galee ati bhee(rr)ee ||

(ਇਸ ਵਿਕਾਰ-ਭਰੇ ਜਗਤ ਵਿਚ ਸਹੀ ਇਨਸਾਨੀ ਜੀਵਨ ਦਾ ਰਸਤਾ, ਮਾਨੋ,) ਇਕ ਬੜੀ ਹੀ ਤੰਗ ਗਲੀ (ਵਿਚੋਂ ਦੀ ਲੰਘਦਾ ਹੈ ਜਿਥੇ ਬੜਾ ਹੀ ਸੰਕੋਚ ਕਰ ਕੇ ਤੁਰਨਾ ਪੈਂਦਾ) ਹੈ (ਉਹ ਰਸਤਾ, ਮਾਨੋ,) ਖੰਡੇ ਦੀ ਧਾਰ (ਵਰਗਾ ਤ੍ਰਿੱਖਾ) ਹੈ (ਜਿਸ ਉਤੋਂ ਲੰਘਦਿਆਂ ਰਤਾ ਭਰ ਭੀ ਡੋਲਿਆਂ ਵਿਕਾਰਾਂ ਦੇ ਸਮੁੰਦਰ ਵਿਚ ਡਿੱਗ ਪਈਦਾ ਹੈ) ।

यम के मार्ग में उसे ऐसी गली में से गुजरना पड़ता है जो तलवार की धार की तरह बहुत ही तंग एवं संकुचित है।

This path is very narrow, like the sharp edge of a sword.

Guru Nanak Dev ji / Raag Maru / Solhe / Guru Granth Sahib ji - Ang 1028

ਲੇਖਾ ਲੀਜੈ ਤਿਲ ਜਿਉ ਪੀੜੀ ॥

लेखा लीजै तिल जिउ पीड़ी ॥

Lekhaa leejai til jiu pee(rr)ee ||

ਕੀਤੇ ਕਰਮਾਂ ਦਾ ਹਿਸਾਬ ਭੀ ਮੁਕਾਣਾ ਪੈਂਦਾ ਹੈ (ਭਾਵ, ਜਦ ਤਕ ਮਨ ਵਿਚ ਵਿਕਾਰਾਂ ਦੇ ਸੰਸਕਾਰ ਮੌਜੂਦ ਹਨ, ਤਦ ਤਕ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ) ਜਿਵੇਂ ਤਿਲਾਂ ਨੂੰ (ਕੋਲ੍ਹੂ ਵਿਚ) ਪੀੜਿਆਂ ਹੀ ਤੇਲ ਨਿਕਲਦਾ ਹੈ (ਤਿਵੇਂ ਦੁੱਖ ਦੇ ਕੋਲ੍ਹੂ ਵਿਚ ਪੈ ਕੇ ਵਿਕਾਰਾਂ ਤੋਂ ਖ਼ਲਾਸੀ ਮਿਲਦੀ ਹੈ) ।

जैसे तिलों को कोल्हू में पिराया जाता है, वैसे ही कर्मों का हिसाब लिया जाता है।

When his account is read, he shall be crushed like the sesame seed in the mill.

Guru Nanak Dev ji / Raag Maru / Solhe / Guru Granth Sahib ji - Ang 1028

ਮਾਤ ਪਿਤਾ ਕਲਤ੍ਰ ਸੁਤ ਬੇਲੀ ਨਾਹੀ ਬਿਨੁ ਹਰਿ ਰਸ ਮੁਕਤਿ ਨ ਕੀਨਾ ਹੇ ॥੧੦॥

मात पिता कलत्र सुत बेली नाही बिनु हरि रस मुकति न कीना हे ॥१०॥

Maat pitaa kalatr sut belee naahee binu hari ras mukati na keenaa he ||10||

ਇਸ ਦੁੱਖ ਵਿਚ ਮਾਂ ਪਿਉ ਵਹੁਟੀ ਪੁੱਤਰ ਕੋਈ ਭੀ ਸਹਾਈ ਨਹੀਂ ਹੋ ਸਕਦਾ । ਪਰਮਾਤਮਾ ਦੇ ਨਾਮ-ਰਸ ਦੀ ਪ੍ਰਾਪਤੀ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੁੰਦੀ ॥੧੦॥

वहाँ माता-पिता, पत्नी-पुत्र, मित्र कोई भी साथ नहीं होता, हरि-नाम रूपी रस का पान किए बिना मुक्ति नहीं मिलती॥ १०॥

Mother, father, spouse and child - none is anyone's friend in the end. Without the Lord's Love, no one is liberated. ||10||

Guru Nanak Dev ji / Raag Maru / Solhe / Guru Granth Sahib ji - Ang 1028

ਮੀਤ ਸਖੇ ਕੇਤੇ ਜਗ ਮਾਹੀ ॥

मीत सखे केते जग माही ॥

Meet sakhe kete jag maahee ||

ਜਗਤ ਵਿਚ (ਭਾਵੇਂ) ਅਨੇਕਾਂ ਹੀ ਮਿੱਤਰ ਸਾਥੀ (ਬਣਾ ਲਈਏ),

जग में चाहे कितने ही एवं साथी हों लेकिन

You may have many friends and companions in the world,

Guru Nanak Dev ji / Raag Maru / Solhe / Guru Granth Sahib ji - Ang 1028

ਬਿਨੁ ਗੁਰ ਪਰਮੇਸਰ ਕੋਈ ਨਾਹੀ ॥

बिनु गुर परमेसर कोई नाही ॥

Binu gur paramesar koee naahee ||

ਪਰ ਗੁਰੂ ਤੋਂ ਬਿਨਾ ਪਰਮਾਤਮਾ ਤੋਂ ਬਿਨਾ (ਵਿਕਾਰਾਂ ਦੇ ਸਮੁੰਦਰ ਵਿਚ ਡੁੱਬਦੇ ਜੀਵ ਦਾ) ਕੋਈ ਮਦਦਗਾਰ ਨਹੀਂ ਬਣਦਾ ।

गुरु-परमेश्वर के बिना अंतकाल कोई भी मददगार नहीं होता।

But without the Guru, the Transcendent Lord Incarnate, there is no one at all.

Guru Nanak Dev ji / Raag Maru / Solhe / Guru Granth Sahib ji - Ang 1028

ਗੁਰ ਕੀ ਸੇਵਾ ਮੁਕਤਿ ਪਰਾਇਣਿ ਅਨਦਿਨੁ ਕੀਰਤਨੁ ਕੀਨਾ ਹੇ ॥੧੧॥

गुर की सेवा मुकति पराइणि अनदिनु कीरतनु कीना हे ॥११॥

Gur kee sevaa mukati paraai(nn)i anadinu keeratanu keenaa he ||11||

ਗੁਰੂ ਦੀ ਦੱਸੀ ਸੇਵਾ ਹੀ (ਵਿਕਾਰਾਂ ਤੋਂ) ਖ਼ਲਾਸੀ ਦਾ ਆਸਰਾ ਬਣਦਾ ਹੈ । (ਜੇਹੜਾ ਬੰਦਾ) ਹਰ ਵੇਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ (ਉਹ ਵਿਕਾਰਾਂ ਤੋਂ ਸੁਤੰਤਰ ਹੋ ਜਾਂਦਾ ਹੈ) ॥੧੧॥

गुरु की सेवा ही मुक्ति का साधन है और साथ ही जिसने रात-दिन परमात्मा का संकीर्तन किया है॥ ११॥

Service to the Guru is the way to liberation. Night and day, sing the Kirtan of the Lord's Praises. ||11||

Guru Nanak Dev ji / Raag Maru / Solhe / Guru Granth Sahib ji - Ang 1028

ਕੂੜੁ ਛੋਡਿ ਸਾਚੇ ਕਉ ਧਾਵਹੁ ॥

कूड़ु छोडि साचे कउ धावहु ॥

Koo(rr)u chhodi saache kau dhaavahu ||

ਮਾਇਆ ਦਾ ਮੋਹ ਛੱਡ ਕੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਮਿਲਣ ਦਾ ਉੱਦਮ ਕਰੋ ।

झूठ को छोड़कर सत्य को पाने का प्रयास करो और

Abandon falsehood, and pursue the Truth,

Guru Nanak Dev ji / Raag Maru / Solhe / Guru Granth Sahib ji - Ang 1028

ਜੋ ਇਛਹੁ ਸੋਈ ਫਲੁ ਪਾਵਹੁ ॥

जो इछहु सोई फलु पावहु ॥

Jo ichhahu soee phalu paavahu ||

(ਮਾਇਆ ਵਲੋਂ ਭੀ ਤਰਸੇਵਾਂ ਨਹੀਂ ਰਹੇਗਾ), ਜੋ ਕੁਝ (ਪ੍ਰਭੂ-ਦਰ ਤੋਂ) ਮੰਗੋਗੇ ਉਹੀ ਮਿਲ ਜਾਇਗਾ ।

इस प्रकार मनवांछित फल पा लो।

And you shall obtain the fruits of your desires.

Guru Nanak Dev ji / Raag Maru / Solhe / Guru Granth Sahib ji - Ang 1028

ਸਾਚ ਵਖਰ ਕੇ ਵਾਪਾਰੀ ਵਿਰਲੇ ਲੈ ਲਾਹਾ ਸਉਦਾ ਕੀਨਾ ਹੇ ॥੧੨॥

साच वखर के वापारी विरले लै लाहा सउदा कीना हे ॥१२॥

Saach vakhar ke vaapaaree virale lai laahaa saudaa keenaa he ||12||

(ਪਰ ਮਾਇਆ ਇਤਨੀ ਪ੍ਰਬਲ ਹੈ ਕਿ) ਸਦਾ ਕਾਇਮ-ਰਹਿਣ ਵਾਲੇ ਨਾਮ-ਵੱਖਰ ਦੇ ਵਣਜਣ ਵਾਲੇ (ਜਗਤ ਵਿਚ) ਕੋਈ ਵਿਰਲੇ ਹੀ ਹੁੰਦੇ ਹਨ । ਜੇਹੜਾ ਮਨੁੱਖ ਇਹ ਵਣਜ ਕਰਦਾ ਹੈ ਉਹ (ਉੱਚੀ ਆਤਮਕ ਅਵਸਥਾ ਦਾ) ਲਾਭ ਖੱਟ ਲੈਂਦਾ ਹੈ ॥੧੨॥

जग में सत्य-नाम रूपी सौदे के व्यापारी विरले ही हैं, जिन्होंने नाम रूपी मुनाफा प्राप्त करके यह सौदा किया है॥ १२॥

Very few are those who trade in the merchandise of Truth. Those who deal in it, obtain the true profit. ||12||

Guru Nanak Dev ji / Raag Maru / Solhe / Guru Granth Sahib ji - Ang 1028

ਹਰਿ ਹਰਿ ਨਾਮੁ ਵਖਰੁ ਲੈ ਚਲਹੁ ॥

हरि हरि नामु वखरु लै चलहु ॥

Hari hari naamu vakharu lai chalahu ||

ਪਰਮਾਤਮਾ ਦੇ ਨਾਮ ਦਾ ਸੌਦਾ (ਇਥੋਂ) ਖ਼ਰੀਦ ਕੇ ਤੁਰੋ,

हरि-नाम रूपी सौदा साथ लेकर जाओ और

Depart with the merchandise of the Name of the Lord, Har, Har,

Guru Nanak Dev ji / Raag Maru / Solhe / Guru Granth Sahib ji - Ang 1028

ਦਰਸਨੁ ਪਾਵਹੁ ਸਹਜਿ ਮਹਲਹੁ ॥

दरसनु पावहु सहजि महलहु ॥

Darasanu paavahu sahaji mahalahu ||

ਪਰਮਾਤਮਾ ਦਾ ਦਰਸ਼ਨ ਪਾਵੋਗੇ, ਉਸ ਦੀ ਦਰਗਾਹ ਤੋਂ (ਉਹ ਦਾਤ ਮਿਲੇਗੀ ਜਿਸ ਦੀ ਬਰਕਤਿ ਨਾਲ) ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹੋਗੇ ।

सहज ही सत्य के धाम पर पहुँचकर ईश्वर के दर्शन हासिल कर लो।

And you shall intuitively obtain the Blessed Vision of His Darshan, in the Mansion of His Presence.

Guru Nanak Dev ji / Raag Maru / Solhe / Guru Granth Sahib ji - Ang 1028

ਗੁਰਮੁਖਿ ਖੋਜਿ ਲਹਹਿ ਜਨ ਪੂਰੇ ਇਉ ਸਮਦਰਸੀ ਚੀਨਾ ਹੇ ॥੧੩॥

गुरमुखि खोजि लहहि जन पूरे इउ समदरसी चीना हे ॥१३॥

Guramukhi khoji lahahi jan poore iu samadarasee cheenaa he ||13||

ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਬੰਦੇ (ਆਤਮਕ ਗੁਣਾਂ ਵਿਚ) ਪੂਰਨ (ਹੋ ਕੇ ਪ੍ਰਭੂ ਦਾ ਨਾਮ-ਵੱਖਰ) ਹਾਸਲ ਕਰ ਲੈਂਦੇ ਹਨ, ਤੇ ਇਸ ਤਰ੍ਹਾਂ ਸਭ ਨਾਲ ਪਿਆਰ ਕਰਨ ਵਾਲੇ ਪਰਮਾਤਮਾ ਨੂੰ (ਆਪਣੇ ਅੰਦਰ ਵੱਸਦਾ ਹੀ) ਪਛਾਣ ਲੈਂਦੇ ਹਨ ॥੧੩॥

गुरमुख पूर्ण पुरुषों ने परम-सत्य को खोज लिया है और उस निरंकार को समदर्शी के रूप में पहचान लिया है॥ १३॥

The Gurmukhs search for Him and find Him; they are the perfect humble beings. In this way, they see Him, who looks upon all alike. ||13||

Guru Nanak Dev ji / Raag Maru / Solhe / Guru Granth Sahib ji - Ang 1028

ਪ੍ਰਭ ਬੇਅੰਤ ਗੁਰਮਤਿ ਕੋ ਪਾਵਹਿ ॥

प्रभ बेअंत गुरमति को पावहि ॥

Prbh beantt guramati ko paavahi ||

ਕੋਈ ਵਿਰਲੇ (ਭਾਗਾਂ ਵਾਲੇ) ਬੰਦੇ ਗੁਰੂ ਦੀ ਮੱਤ ਲੈ ਕੇ ਬੇਅੰਤ ਗੁਣਾਂ ਦੇ ਮਾਲਕ ਪਰਮਾਤਮਾ ਨੂੰ ਲੱਭ ਲੈਂਦੇ ਹਨ,

कोई विरला ही गुरु मतानुसार बेअन्त प्रभु को प्राप्त करता है,

God is endless; following the Guru's Teachings, some find Him.

Guru Nanak Dev ji / Raag Maru / Solhe / Guru Granth Sahib ji - Ang 1028

ਗੁਰ ਕੈ ਸਬਦਿ ਮਨ ਕਉ ਸਮਝਾਵਹਿ ॥

गुर कै सबदि मन कउ समझावहि ॥

Gur kai sabadi man kau samajhaavahi ||

ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ) ਮਨ ਨੂੰ (ਵਿਕਾਰਾਂ ਵਲ ਦੌੜਨ ਤੋਂ ਹਟਣ ਲਈ) ਸਮਝਾਂਦੇ ਹਨ ।

वह गुरु के शब्द द्वारा मन को समझाता है।

Through the Word of the Guru's Shabad, they instruct their minds.

Guru Nanak Dev ji / Raag Maru / Solhe / Guru Granth Sahib ji - Ang 1028

ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਮਾਨਹੁ ਇਉ ਆਤਮ ਰਾਮੈ ਲੀਨਾ ਹੇ ॥੧੪॥

सतिगुर की बाणी सति सति करि मानहु इउ आतम रामै लीना हे ॥१४॥

Satigur kee baa(nn)ee sati sati kari maanahu iu aatam raamai leenaa he ||14||

ਸਤਿਗੁਰੂ ਦੀ ਬਾਣੀ ਵਿਚ ਪੂਰਨ ਸਰਧਾ ਬਣਾਵੋ । ਇਸ ਤਰ੍ਹਾਂ (ਭਾਵ, ਗੁਰੂ ਦੀ ਬਾਣੀ ਵਿਚ ਸਰਧਾ ਬਣਾਇਆਂ) ਸਰਬ-ਵਿਆਪਕ ਪਰਮਾਤਮਾ ਵਿਚ ਲੀਨ ਹੋ ਜਾਈਦਾ ਹੈ (ਤੇ ਵਿਕਾਰਾਂ ਵਲ ਦੀ ਭਟਕਣਾ ਮੁੱਕ ਜਾਂਦੀ ਹੈ) ॥੧੪॥

सतगुरु की वाणी को सत्य मानो, इस प्रकार ईश्वर में लीन हुआ जा सकता है॥ १४॥

Accept as True, Perfectly True, the Word of the True Guru's Bani. In this way, you shall merge in the Lord, the Supreme Soul. ||14||

Guru Nanak Dev ji / Raag Maru / Solhe / Guru Granth Sahib ji - Ang 1028

ਨਾਰਦ ਸਾਰਦ ਸੇਵਕ ਤੇਰੇ ॥

नारद सारद सेवक तेरे ॥

Naarad saarad sevak tere ||

ਹੇ ਪ੍ਰਭੂ! ਨਾਰਦ (ਆਦਿਕ ਵੱਡੇ ਵੱਡੇ ਰਿਸ਼ੀ) ਤੇ ਸਾਰਦਾ (ਵਰਗੀਆਂ ਬੇਅੰਤ ਦੇਵੀਆਂ) ਸਭ ਤੇਰੇ (ਹੀ ਦਰ ਦੇ) ਸੇਵਕ ਹਨ,

हे ईश्वर ! देवर्षि नारद एवं विद्या की देवी सरस्वती तेरे ही उपासक हैं,

Naarad and Saraswati are Your servants.

Guru Nanak Dev ji / Raag Maru / Solhe / Guru Granth Sahib ji - Ang 1028

ਤ੍ਰਿਭਵਣਿ ਸੇਵਕ ਵਡਹੁ ਵਡੇਰੇ ॥

त्रिभवणि सेवक वडहु वडेरे ॥

Tribhava(nn)i sevak vadahu vadere ||

ਇਸ ਤ੍ਰਿਭਵਨੀ ਸੰਸਾਰ ਵਿਚ ਵੱਡੇ ਤੋਂ ਵੱਡੇ ਅਖਵਾਣ ਵਾਲੇ ਭੀ ਤੇਰੇ ਦਰ ਦੇ ਸੇਵਕ ਹਨ ।

आकाश, पाताल एवं पृथ्वी इन तीनों लोकों में बड़े-बड़े संत महात्मा, देवी-देवता इत्यादि तेरी उपासना में लीन हैं।

Your servants are the greatest of the great, throughout the three worlds.

Guru Nanak Dev ji / Raag Maru / Solhe / Guru Granth Sahib ji - Ang 1028

ਸਭ ਤੇਰੀ ਕੁਦਰਤਿ ਤੂ ਸਿਰਿ ਸਿਰਿ ਦਾਤਾ ਸਭੁ ਤੇਰੋ ਕਾਰਣੁ ਕੀਨਾ ਹੇ ॥੧੫॥

सभ तेरी कुदरति तू सिरि सिरि दाता सभु तेरो कारणु कीना हे ॥१५॥

Sabh teree kudarati too siri siri daataa sabhu tero kaara(nn)u keenaa he ||15||

ਇਹ ਸਾਰੀ ਰਚਨਾ ਤੇਰੀ ਹੀ ਰਚੀ ਹੋਈ ਹੈ, ਇਹ ਸਾਰਾ ਸੰਸਾਰ ਤੇਰਾ ਹੀ ਬਣਾਇਆ ਹੋਇਆ ਹੈ । ਤੂੰ ਹਰੇਕ ਜੀਵ ਦੇ ਸਿਰ ਉਤੇ ਰਾਜ਼ਕ ਹੈਂ ॥੧੫॥

यह सारी कुदरत तेरी ही रचना है, तू सबका दाता है और सब तेरी मर्जी से हो रहा है॥ १५॥

Your creative power permeates all; You are the Great Giver of all. You created the whole creation. ||15||

Guru Nanak Dev ji / Raag Maru / Solhe / Guru Granth Sahib ji - Ang 1028

ਇਕਿ ਦਰਿ ਸੇਵਹਿ ਦਰਦੁ ਵਞਾਏ ॥

इकि दरि सेवहि दरदु वञाए ॥

Iki dari sevahi daradu va(ny)aae ||

ਅਨੇਕਾਂ ਹੀ ਜੀਵ (ਤੇਰੇ ਨਾਮ ਦੀ ਬਰਕਤਿ ਨਾਲ ਆਪਣਾ) ਦੁੱਖ ਦਰਦ ਦੂਰ ਕਰ ਕੇ ਤੇਰੇ ਦਰ ਤੇ ਤੇਰੀ ਸੇਵਾ-ਭਗਤੀ ਕਰਦੇ ਹਨ ।

कई जीव तेरे दर पर तेरी स्तुति करते हुए अपना दुख-दर्द दूर कर रहे हैं।

Some serve at Your Door, and their sufferings are dispelled.

Guru Nanak Dev ji / Raag Maru / Solhe / Guru Granth Sahib ji - Ang 1028

ਓਇ ਦਰਗਹ ਪੈਧੇ ਸਤਿਗੁਰੂ ਛਡਾਏ ॥

ओइ दरगह पैधे सतिगुरू छडाए ॥

Oi daragah paidhe satiguroo chhadaae ||

ਜਿਨ੍ਹਾਂ ਨੂੰ ਸਤਿਗੁਰੂ (ਵਿਕਾਰਾਂ ਦੇ ਪੰਜੇ ਤੋਂ) ਛੁਡਾ ਲੈਂਦਾ ਹੈ ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਵਿਚ ਆਦਰ-ਸਤਕਾਰ ਮਿਲਦਾ ਹੈ ।

सतगुरु उन्हें बन्धनों से मुक्त करवाता है और वे सत्य के दरबार में सत्कृत होते हैं।

They are robed with honor in the Court of the Lord, and emancipated by the True Guru.

Guru Nanak Dev ji / Raag Maru / Solhe / Guru Granth Sahib ji - Ang 1028

ਹਉਮੈ ਬੰਧਨ ਸਤਿਗੁਰਿ ਤੋੜੇ ਚਿਤੁ ਚੰਚਲੁ ਚਲਣਿ ਨ ਦੀਨਾ ਹੇ ॥੧੬॥

हउमै बंधन सतिगुरि तोड़े चितु चंचलु चलणि न दीना हे ॥१६॥

Haumai banddhan satiguri to(rr)e chitu chancchalu chala(nn)i na deenaa he ||16||

ਜਿਨ੍ਹਾਂ (ਵਡ-ਭਾਗੀਆਂ) ਦੇ ਹਉਮੈ ਦੇ ਬੰਧਨ ਸਤਿਗੁਰੂ ਨੇ ਤੋੜ ਦਿੱਤੇ, ਉਹਨਾਂ ਦੇ ਚੰਚਲ ਮਨ ਨੂੰ ਗੁਰੂ ਨੇ (ਵਿਕਾਰਾਂ ਵਲ) ਭਟਕਣ ਨਹੀਂ ਦਿੱਤਾ ॥੧੬॥

सतगुरु उनके अहम् के बन्धनों को तोड़ देता है और उनका चंचल मन इधर-उधर नहीं भटकता॥ १६॥

The True Guru breaks the bonds of egotism, and restrains the fickle consciousness. ||16||

Guru Nanak Dev ji / Raag Maru / Solhe / Guru Granth Sahib ji - Ang 1028

ਸਤਿਗੁਰ ਮਿਲਹੁ ਚੀਨਹੁ ਬਿਧਿ ਸਾਈ ॥

सतिगुर मिलहु चीनहु बिधि साई ॥

Satigur milahu cheenahu bidhi saaee ||

ਤੁਸੀਂ ਗੁਰੂ ਨੂੰ ਮਿਲੋ, ਤੇ (ਗੁਰੂ ਪਾਸੋਂ) ਉਹ ਢੰਗ ਸਿੱਖ ਲਵੋ,

सतगुरु से मिलो और उससे ऐसी विधि पहचान लो,

Meet the True Guru, and search for the way,

Guru Nanak Dev ji / Raag Maru / Solhe / Guru Granth Sahib ji - Ang 1028

ਜਿਤੁ ਪ੍ਰਭੁ ਪਾਵਹੁ ਗਣਤ ਨ ਕਾਈ ॥

जितु प्रभु पावहु गणत न काई ॥

Jitu prbhu paavahu ga(nn)at na kaaee ||

ਜਿਸ ਦੀ ਸਹਾਇਤਾ ਨਾਲ ਪਰਮਾਤਮਾ ਨੂੰ ਮਿਲ ਸਕੋ, ਤੇ ਕਰਮਾਂ ਦਾ ਲੇਖਾ ਭੀ ਕੋਈ ਨਾਹ ਰਹਿ ਜਾਏ ।

जिससे प्रभु प्राप्त हो जाए और कमों का हिसाब-किताब मिट जाए।

By which you may find God, and not have to answer for your account.

Guru Nanak Dev ji / Raag Maru / Solhe / Guru Granth Sahib ji - Ang 1028

ਹਉਮੈ ਮਾਰਿ ਕਰਹੁ ਗੁਰ ਸੇਵਾ ਜਨ ਨਾਨਕ ਹਰਿ ਰੰਗਿ ਭੀਨਾ ਹੇ ॥੧੭॥੨॥੮॥

हउमै मारि करहु गुर सेवा जन नानक हरि रंगि भीना हे ॥१७॥२॥८॥

Haumai maari karahu gur sevaa jan naanak hari ranggi bheenaa he ||17||2||8||

ਆਪਣੀ ਹਉਮੈ ਮਾਰ ਕੇ ਗੁਰੂ ਦੀ ਦੱਸੀ ਸੇਵਾ ਕਰੋ । ਹੇ ਦਾਸ ਨਾਨਕ! (ਜੇਹੜਾ ਮਨੁੱਖ ਗੁਰੂ ਦੀ ਦੱਸੀ ਕਾਰ ਕਰਦਾ ਹੈ) ਉਹ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਭਿੱਜ ਜਾਂਦਾ ਹੈ ॥੧੭॥੨॥੮॥

अपने अहम् को मिटाकर गुरु की सेवा करो; नानक तो परमात्मा के प्रेम-रंग में भीग गया है॥ १७॥ २॥ ८॥

Subdue your egotism, and serve the Guru; O servant Nanak, you shall be drenched with the Lord's Love. ||17||2||8||

Guru Nanak Dev ji / Raag Maru / Solhe / Guru Granth Sahib ji - Ang 1028

ਮਾਰੂ ਮਹਲਾ ੧ ॥

मारू महला १ ॥

Maaroo mahalaa 1 ||

मारू महला १॥

Maaroo, First Mehl:

Guru Nanak Dev ji / Raag Maru / Solhe / Guru Granth Sahib ji - Ang 1028

ਅਸੁਰ ਸਘਾਰਣ ਰਾਮੁ ਹਮਾਰਾ ॥

असुर सघारण रामु हमारा ॥

Asur saghaara(nn) raamu hamaaraa ||

ਸਾਡਾ ਪਰਮਾਤਮਾ (ਸਾਡੇ ਮਨਾਂ ਵਿਚੋਂ ਕਾਮਾਦਿਕ) ਦੈਂਤਾਂ ਦਾ ਨਾਸ ਕਰਨ ਦੇ ਸਮਰੱਥ ਹੈ ।

ईश्वर पाप रूपी असुरों का संहार करने वाला है;

My Lord is the Destroyer of demons.

Guru Nanak Dev ji / Raag Maru / Solhe / Guru Granth Sahib ji - Ang 1028

ਘਟਿ ਘਟਿ ਰਮਈਆ ਰਾਮੁ ਪਿਆਰਾ ॥

घटि घटि रमईआ रामु पिआरा ॥

Ghati ghati ramaeeaa raamu piaaraa ||

ਉਹ ਪਿਆਰਾ ਸੋਹਣਾ ਰਾਮ ਹਰੇਕ ਸਰੀਰ ਵਿਚ ਵੱਸਦਾ ਹੈ ।

वह प्यारा प्रभु सब जीवों में समाया हुआ है।

My Beloved Lord is pervading each and every heart.

Guru Nanak Dev ji / Raag Maru / Solhe / Guru Granth Sahib ji - Ang 1028

ਨਾਲੇ ਅਲਖੁ ਨ ਲਖੀਐ ਮੂਲੇ ਗੁਰਮੁਖਿ ਲਿਖੁ ਵੀਚਾਰਾ ਹੇ ॥੧॥

नाले अलखु न लखीऐ मूले गुरमुखि लिखु वीचारा हे ॥१॥

Naale alakhu na lakheeai moole guramukhi likhu veechaaraa he ||1||

ਹਰ ਵੇਲੇ ਸਾਡੇ ਅੰਦਰ ਮੌਜੂਦ ਹੈ, ਫਿਰ ਭੀ ਉਹ ਅਲੱਖ ਹੈ, ਉਸ ਦਾ ਸਰੂਪ ਉੱਕਾ ਹੀ ਬਿਆਨ ਨਹੀਂ ਕੀਤਾ ਜਾ ਸਕਦਾ । ਗੁਰੂ ਦੀ ਸਰਨ ਪੈ ਕੇ ਉਸ ਦੇ ਗੁਣਾਂ ਦੀ ਵਿਚਾਰ (ਆਪਣੇ ਹਿਰਦੇ ਵਿਚ) ਪ੍ਰੋ ਲਵੋ ॥੧॥

वह अदृष्ट रूप में साथ ही है, मगर उसके दर्शन एवं सूझ बिल्कुल नहीं होती और गुरु के सान्निध्य में चिंतन से ही प्राप्ति होती है॥ १॥

The unseen Lord is always with us, but He is not seen at all. The Gurmukh contemplates the record. ||1||

Guru Nanak Dev ji / Raag Maru / Solhe / Guru Granth Sahib ji - Ang 1028

ਗੁਰਮੁਖਿ ਸਾਧੂ ਸਰਣਿ ਤੁਮਾਰੀ ॥

गुरमुखि साधू सरणि तुमारी ॥

Guramukhi saadhoo sara(nn)i tumaaree ||

ਹੇ ਪ੍ਰਭੂ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਤੇਰੀ ਸਰਨ ਪੈਂਦੇ ਹਨ ਉਹ ਆਪਣੇ ਮਨ ਨੂੰ ਸਾਧ ਲੈਂਦੇ ਹਨ (ਵਿਕਾਰਾਂ ਵਲੋਂ ਰੋਕ ਲੈਂਦੇ ਹਨ) ।

जो साधु गुरुमुख तेरी शरण में आया है,

The Holy Gurmukh seeks Your Sanctuary.

Guru Nanak Dev ji / Raag Maru / Solhe / Guru Granth Sahib ji - Ang 1028

Download SGGS PDF Daily Updates ADVERTISE HERE