ANG 1024, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਗੁਰਮੁਖਿ ਵਿਰਲਾ ਚੀਨੈ ਕੋਈ ॥

गुरमुखि विरला चीनै कोई ॥

Guramukhi viralaa cheenai koee ||

ਪਰ ਜੇਹੜਾ ਕੋਈ ਵਿਰਲਾ ਬੰਦਾ ਗੁਰੂ ਦੀ ਸਰਨ ਪੈਂਦਾ ਹੈ ਉਹ (ਜੀਵਨ ਦੇ ਸਹੀ ਰਾਹ ਨੂੰ) ਪਛਾਣਦਾ ਹੈ ।

कोई विरला गुरुमुख ही रहस्य को पहचानता था।

Only a few, as Gurmukh, remembered the Lord.

Guru Nanak Dev ji / Raag Maru / Solhe / Guru Granth Sahib ji - Ang 1024

ਦੁਇ ਪਗ ਧਰਮੁ ਧਰੇ ਧਰਣੀਧਰ ਗੁਰਮੁਖਿ ਸਾਚੁ ਤਿਥਾਈ ਹੇ ॥੮॥

दुइ पग धरमु धरे धरणीधर गुरमुखि साचु तिथाई हे ॥८॥

Dui pag dharamu dhare dhara(nn)eedhar guramukhi saachu tithaaee he ||8||

ਉਹ ਉਸੇ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਜਿਥੇ ਸਦਾ-ਥਿਰ ਪ੍ਰਭੂ ਉਸ ਦੇ ਅੰਦਰ ਪ੍ਰਤੱਖ ਵੱਸਦਾ ਹੈ । (ਨਹੀਂ ਤਾਂ ਦੁਆਪੁਰ ਵਾਲੇ) ਮਨੁੱਖ ਦੇ ਹਿਰਦੇ ਵਿਚ ਧਰਤੀ ਦਾ ਆਸਰਾ ਧਰਮ ਸਿਰਫ਼ ਦੋ ਪੈਰ ਟਿਕਾਂਦਾ ਹੈ (ਭਾਵ, ਉਨ੍ਹਾਂ ਦੇ ਅੰਦਰ ਦੈਵੀ ਸੰਪਤਾ ਤੇ ਆਸੁਰੀ ਸੰਪਤਾ ਇਕੋ ਜਿਹੀ ਹੋ ਗਈ) ॥੮॥

पृथ्वी को धारण कृरने वाला अब धर्म रूपी बैल दो पैरों पर खड़ा था और गुरु से ही सत्य की प्राप्ति होती थी।८ ।

Dharmic faith, which upholds and supports the earth, had only two feet; Truth was revealed to the Gurmukhs. ||8||

Guru Nanak Dev ji / Raag Maru / Solhe / Guru Granth Sahib ji - Ang 1024

ਰਾਜੇ ਧਰਮੁ ਕਰਹਿ ਪਰਥਾਏ ॥

राजे धरमु करहि परथाए ॥

Raaje dharamu karahi parathaae ||

ਰਾਜੇ ਲੋਕ ਕਿਸੇ ਗ਼ਰਜ਼ ਦੀ ਖ਼ਾਤਰ ਧਰਮ ਕਮਾਂਦੇ ਹਨ,

बड़े-बड़े राजा अपने किसी मनोरथ के लिए धर्म-कर्म कर रहे थे,

The kings acted righteously only out of self-interest.

Guru Nanak Dev ji / Raag Maru / Solhe / Guru Granth Sahib ji - Ang 1024

ਆਸਾ ਬੰਧੇ ਦਾਨੁ ਕਰਾਏ ॥

आसा बंधे दानु कराए ॥

Aasaa banddhe daanu karaae ||

ਦੁਨੀਆਵੀ ਆਸਾਂ ਦੇ ਬੱਝੇ ਹੋਏ ਦਾਨ-ਪੁੰਨ ਕਰਦੇ ਹਨ (ਇਹ ਸਭ ਕੁਝ ਉਸ ਲਕ-ਟੁੱਟੀ ਦਇਆ ਦੇ ਕਾਰਨ ਹੀ ਕਰਦੇ ਹਨ, ਇਹ ਲੋਕ ਤੇ ਪਰਲੋਕ ਦੋਹਾਂ ਦੇ ਸੁਖ ਹੀ ਭਾਲਦੇ ਹਨ) ।

वे किसी आशा में बँधकर दान-पुण्य करते थे।

Tied to hopes of reward, they gave to charities.

Guru Nanak Dev ji / Raag Maru / Solhe / Guru Granth Sahib ji - Ang 1024

ਰਾਮ ਨਾਮ ਬਿਨੁ ਮੁਕਤਿ ਨ ਹੋਈ ਥਾਕੇ ਕਰਮ ਕਮਾਈ ਹੇ ॥੯॥

राम नाम बिनु मुकति न होई थाके करम कमाई हे ॥९॥

Raam naam binu mukati na hoee thaake karam kamaaee he ||9||

(ਦਾਨ-ਪੁੰਨ ਆਦਿਕ ਦੇ) ਕਰਮ ਕਰ ਕੇ ਥੱਕ ਜਾਂਦੇ ਹਨ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਦੁਨੀਆ ਦੇ ਸੁਖਾਂ ਦੀਆਂ ਆਸਾਂ ਤੋਂ) ਉਹਨਾਂ ਨੂੰ ਖ਼ਲਾਸੀ ਨਹੀਂ ਮਿਲਦੀ (ਇਸ ਵਾਸਤੇ ਆਤਮਕ ਆਨੰਦ ਨਹੀਂ ਮਿਲਦਾ) ॥੯॥

वे अनेक धर्म-कर्म करके थक गए लेकिन राम-नाम के बिना मुक्ति प्राप्त नहीं होती॥ ६॥

Without the Lord's Name, liberation did not come, although they grew weary of performing rituals. ||9||

Guru Nanak Dev ji / Raag Maru / Solhe / Guru Granth Sahib ji - Ang 1024

ਕਰਮ ਧਰਮ ਕਰਿ ਮੁਕਤਿ ਮੰਗਾਹੀ ॥

करम धरम करि मुकति मंगाही ॥

Karam dharam kari mukati manggaahee ||

(ਦੁਆਪੁਰ ਵਾਲੇ ਮਨੁੱਖ ਦਾਨ-ਪੁੰਨ ਤੀਰਥ ਆਦਿਕ) ਕਰਮ ਕਰ ਕੇ ਮੁਕਤੀ ਮੰਗਦੇ ਹਨ ।

लोग धर्म-कर्म करके मुक्ति की कामना कर रहे थे

Practicing religious rituals, they sought liberation,

Guru Nanak Dev ji / Raag Maru / Solhe / Guru Granth Sahib ji - Ang 1024

ਮੁਕਤਿ ਪਦਾਰਥੁ ਸਬਦਿ ਸਲਾਹੀ ॥

मुकति पदारथु सबदि सलाही ॥

Mukati padaarathu sabadi salaahee ||

ਪਰ ਮੁਕਤੀ ਦੇਣ ਵਾਲਾ ਨਾਮ-ਪਦਾਰਥ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਹੀ ਮਿਲਦਾ ਹੈ ।

किन्तु ब्रह्म-शब्द की स्तुति से ही मुक्ति मिलती है।

But the treasure of liberation comes only by praising the Shabad.

Guru Nanak Dev ji / Raag Maru / Solhe / Guru Granth Sahib ji - Ang 1024

ਬਿਨੁ ਗੁਰ ਸਬਦੈ ਮੁਕਤਿ ਨ ਹੋਈ ਪਰਪੰਚੁ ਕਰਿ ਭਰਮਾਈ ਹੇ ॥੧੦॥

बिनु गुर सबदै मुकति न होई परपंचु करि भरमाई हे ॥१०॥

Binu gur sabadai mukati na hoee parapancchu kari bharamaaee he ||10||

(ਇਹ ਪੱਕੀ ਗੱਲ ਹੈ ਕਿ ਸਮੇ ਦਾ ਨਾਮ ਚਾਹੇ ਸਤਜੁਗ ਰੱਖ ਲਵੋ ਚਾਹੇ ਤ੍ਰੇਤਾ ਤੇ ਚਾਹੇ ਦੁਆਪੁਰ) ਗੁਰੂ ਦੇ ਸ਼ਬਦ ਤੋਂ ਬਿਨਾ ਮੁਕਤੀ ਨਹੀਂ ਮਿਲ ਸਕਦੀ । ਪਰ ਸਿਰਜਣਹਾਰ ਨੇ ਇਹ ਜਗਤ-ਰਚਨਾ ਕਰ ਕੇ (ਦੁਆਪੁਰ ਵਾਲੇ) ਜੀਵਾਂ ਨੂੰ ਅਜਬ ਭੁਲੇਖੇ ਵਿਚ ਪਾਇਆ ਹੋਇਆ ਹੈ ॥੧੦॥

लोग दुनिया के परपंच में अकारथ ही भटक रहे थे, पर शब्द गुरु के बिना मुक्ति नहीं मिलती॥ १०॥

Without the Word of the Guru's Shabad, liberation is not obtained; practicing hypocrisy, they wander around confused. ||10||

Guru Nanak Dev ji / Raag Maru / Solhe / Guru Granth Sahib ji - Ang 1024

ਮਾਇਆ ਮਮਤਾ ਛੋਡੀ ਨ ਜਾਈ ॥

माइआ ममता छोडी न जाई ॥

Maaiaa mamataa chhodee na jaaee ||

(ਸਮਾ ਕੋਈ ਭੀ ਹੋਵੇ) ਮਾਇਆ ਦੀ ਅਪਣੱਤ ਛੱਡੀ ਨਹੀਂ ਜਾ ਸਕਦੀ ।

जीवों से माया ममता छोड़ी नहीं जाती थी,

Love and attachment to Maya cannot be abandoned.

Guru Nanak Dev ji / Raag Maru / Solhe / Guru Granth Sahib ji - Ang 1024

ਸੇ ਛੂਟੇ ਸਚੁ ਕਾਰ ਕਮਾਈ ॥

से छूटे सचु कार कमाई ॥

Se chhoote sachu kaar kamaaee ||

ਸਿਰਫ਼ ਉਹੀ ਬੰਦੇ (ਇਸ ਮਮਤਾ ਦੇ ਪੰਜੇ ਵਿਚੋਂ) ਖ਼ਲਾਸੀ ਪਾਂਦੇ ਹਨ ਜੇਹੜੇ ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਕਾਰ ਕਰਦੇ ਹਨ,

लेकिन जिन्होंने सत्य की साधना की, वे बन्धनों से छूट गए।

They alone find release, who practice deeds of Truth.

Guru Nanak Dev ji / Raag Maru / Solhe / Guru Granth Sahib ji - Ang 1024

ਅਹਿਨਿਸਿ ਭਗਤਿ ਰਤੇ ਵੀਚਾਰੀ ਠਾਕੁਰ ਸਿਉ ਬਣਿ ਆਈ ਹੇ ॥੧੧॥

अहिनिसि भगति रते वीचारी ठाकुर सिउ बणि आई हे ॥११॥

Ahinisi bhagati rate veechaaree thaakur siu ba(nn)i aaee he ||11||

ਜੇਹੜੇ ਦਿਨ ਰਾਤ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗੇ ਰਹਿੰਦੇ ਹਨ, ਜੇਹੜੇ ਉਸ ਦੇ ਗੁਣਾਂ ਦੀ ਵਿਚਾਰ ਕਰਦੇ ਹਨ ਤੇ (ਇਸ ਤਰ੍ਹਾਂ) ਜਿਨ੍ਹਾਂ ਦੀ ਪ੍ਰੀਤ ਮਾਲਕ-ਪ੍ਰਭੂ ਨਾਲ ਬਣੀ ਰਹਿੰਦੀ ਹੈ ॥੧੧॥

महापुरुष रात-दिन भगवान की भक्ति में लीन थे और उनकी ठाकुर जी से अटूट प्रीति बनी हुई थी॥ ११॥

Day and night, the devotees remain imbued with contemplative meditation; they become just like their Lord and Master. ||11||

Guru Nanak Dev ji / Raag Maru / Solhe / Guru Granth Sahib ji - Ang 1024

ਇਕਿ ਜਪ ਤਪ ਕਰਿ ਕਰਿ ਤੀਰਥ ਨਾਵਹਿ ॥

इकि जप तप करि करि तीरथ नावहि ॥

Iki jap tap kari kari teerath naavahi ||

ਹੇ ਪ੍ਰਭੂ! ਅਨੇਕਾਂ ਬੰਦੇ ਐਸੇ ਹਨ ਜੋ ਜਪ ਕਰਦੇ ਹਨ ਤਪ ਤਾਪਦੇ ਹਨ ਤੀਰਥਾਂ ਤੇ ਜਾਂਦੇ ਹਨ (ਤੇ ਇਸ ਤਰ੍ਹਾਂ ਇਸ ਲੋਕ ਵਿਚ ਤੇ ਪਰਲੋਕ ਵਿਚ ਇੱਜ਼ਤ ਹਾਸਲ ਕਰਨੀ ਚਾਹੁੰਦੇ ਹਨ) ।

कोई मंत्रों के जप व तपस्या में लीन थे तो कोई तीर्थों में स्नान कर रहे थे।

Some chant and practice intensive meditation, and take cleansing baths at sacred shrines of pilgrimage.

Guru Nanak Dev ji / Raag Maru / Solhe / Guru Granth Sahib ji - Ang 1024

ਜਿਉ ਤੁਧੁ ਭਾਵੈ ਤਿਵੈ ਚਲਾਵਹਿ ॥

जिउ तुधु भावै तिवै चलावहि ॥

Jiu tudhu bhaavai tivai chalaavahi ||

(ਪਰ ਹੇ ਪ੍ਰਭੂ! ਉਹਨਾਂ ਦੇ ਭੀ ਕੀਹ ਵੱਸ?) ਜਿਵੇਂ ਤੇਰੀ ਰਜ਼ਾ ਹੈ ਤੂੰ ਉਹਨਾਂ ਨੂੰ ਇਸ ਰਾਹੇ ਤੋਰ ਰਿਹਾ ਹੈਂ ।

हे परमात्मा ! जैसा तुझे मंजूर है, तू वैसे ही जीवों को चलाता है।

They walk as You will them to walk.

Guru Nanak Dev ji / Raag Maru / Solhe / Guru Granth Sahib ji - Ang 1024

ਹਠਿ ਨਿਗ੍ਰਹਿ ਅਪਤੀਜੁ ਨ ਭੀਜੈ ਬਿਨੁ ਹਰਿ ਗੁਰ ਕਿਨਿ ਪਤਿ ਪਾਈ ਹੇ ॥੧੨॥

हठि निग्रहि अपतीजु न भीजै बिनु हरि गुर किनि पति पाई हे ॥१२॥

Hathi nigrhi apateeju na bheejai binu hari gur kini pati paaee he ||12||

(ਉਹ ਵਿਚਾਰੇ ਨਹੀਂ ਸਮਝਦੇ ਕਿ) ਧੱਕੇ ਨਾਲ ਇੰਦ੍ਰਿਆਂ ਨੂੰ ਵੱਸ ਕਰਨ ਦਾ ਜਤਨ ਕੀਤਿਆਂ ਇਹ ਕਦੇ ਨ ਪਤੀਜਣ ਵਾਲਾ ਮਨ ਤੇਰੇ ਨਾਮ-ਰਸ ਵਿਚ ਗਿੱਝ ਨਹੀਂ ਸਕਦਾ । ਗੁਰੂ ਦੀ ਸਰਨ ਤੋਂ ਬਿਨਾ ਕਿਸੇ ਨੇ ਕਦੇ ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਨਹੀਂ ਪ੍ਰਾਪਤ ਕੀਤੀ (ਸਮੇ ਤੇ ਜੁਗ ਦਾ ਨਾਮ ਚਾਹੇ ਕੁਝ ਪਿਆ ਹੋਵੇ) ॥੧੨॥

हठ-योग व इन्द्रियों को संयमित करने से मन आनंदित नहीं होता। गुरु (के ज्ञान) परमेश्वर (की स्तुति) के बिना किसी को भी सत्य के दरबार में यश नहीं मिला।॥ १२॥

By stubborn rituals of self-suppression, the Lord is not pleased. No one has ever obtained honor, without the Lord, without the Guru. ||12||

Guru Nanak Dev ji / Raag Maru / Solhe / Guru Granth Sahib ji - Ang 1024

ਕਲੀ ਕਾਲ ਮਹਿ ਇਕ ਕਲ ਰਾਖੀ ॥

कली काल महि इक कल राखी ॥

Kalee kaal mahi ik kal raakhee ||

(ਜੇ ਧਰਮ-ਸੱਤਿਆ ਦੇ ਚਾਰ ਹਿੱਸੇ ਕਰ ਦਿੱਤੇ ਜਾਣ ਤੇ ਜੇ ਕਿਸੇ ਮਨੁੱਖ ਦੇ ਅੰਦਰ) ਧਰਮ ਦੀ ਇਕੋ ਸਤਿਆ ਰਹਿ ਜਾਏ ਤਾਂ ਉਹ ਮਨੁੱਖ, ਮਾਨੋ, ਕਲਿਜੁਗ ਵਿਚ ਵੱਸਦਾ ਹੈ,

कलयुग में धर्म (रूपी बैल) की एक ही कला रह गई,

In the Iron Age, the Dark Age of Kali Yuga, only one power remains.

Guru Nanak Dev ji / Raag Maru / Solhe / Guru Granth Sahib ji - Ang 1024

ਬਿਨੁ ਗੁਰ ਪੂਰੇ ਕਿਨੈ ਨ ਭਾਖੀ ॥

बिनु गुर पूरे किनै न भाखी ॥

Binu gur poore kinai na bhaakhee ||

ਪਰ ਪੂਰੇ ਗੁਰੂ ਤੋਂ ਬਿਨਾ ਕਦੇ ਕਿਸੇ ਨੇ ਇਹ ਗੱਲ ਨਹੀਂ ਸਮਝਾਈ ।

पूर्ण गुरु के बिना किसी ने भी सत्य की बात नहीं की है।

Without the Perfect Guru, no one has even described it.

Guru Nanak Dev ji / Raag Maru / Solhe / Guru Granth Sahib ji - Ang 1024

ਮਨਮੁਖਿ ਕੂੜੁ ਵਰਤੈ ਵਰਤਾਰਾ ਬਿਨੁ ਸਤਿਗੁਰ ਭਰਮੁ ਨ ਜਾਈ ਹੇ ॥੧੩॥

मनमुखि कूड़ु वरतै वरतारा बिनु सतिगुर भरमु न जाई हे ॥१३॥

Manamukhi koo(rr)u varatai varataaraa binu satigur bharamu na jaaee he ||13||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਸ ਮਨੁੱਖ ਦੇ ਅੰਦਰ ਮਾਇਆ ਦਾ ਮੋਹ ਹੀ ਆਪਣਾ ਜ਼ੋਰ ਪਾਈ ਰੱਖਦਾ ਹੈ (ਉਸ ਦੇ ਅੰਦਰ ਸਦਾ ਮਾਇਆ ਦੀ ਭਟਕਣਾ ਬਣੀ ਰਹਿੰਦੀ ਹੈ) ਸਤਿਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਦੀ ਇਹ ਭਟਕਣਾ ਦੂਰ ਨਹੀਂ ਹੁੰਦੀ ॥੧੩॥

मनमुखी जीवों का यही आचरण है की उनमे झूठ का विचरण ही रहा है पर सतगुरु के बिना भ्रम दूर नहीं होता॥ १३॥

The self-willed manmukhs have staged the show of falsehood. Without the True Guru, doubt does not depart. ||13||

Guru Nanak Dev ji / Raag Maru / Solhe / Guru Granth Sahib ji - Ang 1024

ਸਤਿਗੁਰੁ ਵੇਪਰਵਾਹੁ ਸਿਰੰਦਾ ॥

सतिगुरु वेपरवाहु सिरंदा ॥

Satiguru veparavaahu siranddaa ||

ਸਤਿਗੁਰੂ ਸਿਰਜਣਹਾਰ ਦਾ ਰੂਪ ਹੈ, ਗੁਰੂ ਦੁਨੀਆ ਦੀਆਂ ਗ਼ਰਜ਼ਾਂ ਤੋਂ ਬਹੁਤ ਉੱਚਾ ਹੈ,

सतगुरु परमेश्वर बे-परवाह एवं स्रष्टा है

The True Guru is the Creator Lord, independent and carefree.

Guru Nanak Dev ji / Raag Maru / Solhe / Guru Granth Sahib ji - Ang 1024

ਨਾ ਜਮ ਕਾਣਿ ਨ ਛੰਦਾ ਬੰਦਾ ॥

ना जम काणि न छंदा बंदा ॥

Naa jam kaa(nn)i na chhanddaa banddaa ||

ਗੁਰੂ ਨੂੰ ਜਮ ਦਾ ਡਰ ਨਹੀਂ, ਗੁਰੂ ਨੂੰ ਦੁਨੀਆ ਦੇ ਬੰਦਿਆਂ ਦੀ ਮੁਥਾਜੀ ਨਹੀਂ ।

न उसे कोई यम का भय है और न ही लोगों पर निर्भर है,

He does not fear death, and He is not dependent on mortal men.

Guru Nanak Dev ji / Raag Maru / Solhe / Guru Granth Sahib ji - Ang 1024

ਜੋ ਤਿਸੁ ਸੇਵੇ ਸੋ ਅਬਿਨਾਸੀ ਨਾ ਤਿਸੁ ਕਾਲੁ ਸੰਤਾਈ ਹੇ ॥੧੪॥

जो तिसु सेवे सो अबिनासी ना तिसु कालु संताई हे ॥१४॥

Jo tisu seve so abinaasee naa tisu kaalu santtaaee he ||14||

ਜੇਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਉਹ ਨਾਸ-ਰਹਿਤ ਹੋ ਜਾਂਦਾ ਹੈ (ਉਸ ਨੂੰ ਕਦੇ ਆਤਮਕ ਮੌਤ ਨਹੀਂ ਆਉਂਦੀ) ਮੌਤ ਦਾ ਡਰ ਉਸ ਨੂੰ ਕਦੇ ਨਹੀਂ ਸਤਾਂਦਾ ॥੧੪॥

जो उसकी भक्ति करता है, वह काल भी दुखी नहीं करता॥ १४॥

Whoever serves Him becomes immortal and imperishable, and will not be tortured by death. ||14||

Guru Nanak Dev ji / Raag Maru / Solhe / Guru Granth Sahib ji - Ang 1024

ਗੁਰ ਮਹਿ ਆਪੁ ਰਖਿਆ ਕਰਤਾਰੇ ॥

गुर महि आपु रखिआ करतारे ॥

Gur mahi aapu rakhiaa karataare ||

ਕਰਤਾਰ ਨੇ ਆਪਣਾ ਆਪ ਗੁਰੂ ਵਿਚ ਲੁਕਾ ਰੱਖਿਆ ਹੈ,

परमेश्वर ने खुद को गुरु के हृदय में प्रगट किया हुआ है

The Creator Lord has enshrined Himself within the Guru.

Guru Nanak Dev ji / Raag Maru / Solhe / Guru Granth Sahib ji - Ang 1024

ਗੁਰਮੁਖਿ ਕੋਟਿ ਅਸੰਖ ਉਧਾਰੇ ॥

गुरमुखि कोटि असंख उधारे ॥

Guramukhi koti asankkh udhaare ||

ਉਹ ਕਰਤਾਰ ਗੁਰੂ ਦੀ ਰਾਹੀਂ ਕ੍ਰੋੜਾਂ ਤੇ ਅਸੰਖਾਂ ਜੀਵਾਂ ਨੂੰ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚਾ ਲੈਂਦਾ ਹੈ ।

गुरु के नाम-मंत्र से करोड़ों असंख्य जीवों का उद्धार हुआ है।

The Gurmukh saves countless millions.

Guru Nanak Dev ji / Raag Maru / Solhe / Guru Granth Sahib ji - Ang 1024

ਸਰਬ ਜੀਆ ਜਗਜੀਵਨੁ ਦਾਤਾ ਨਿਰਭਉ ਮੈਲੁ ਨ ਕਾਈ ਹੇ ॥੧੫॥

सरब जीआ जगजीवनु दाता निरभउ मैलु न काई हे ॥१५॥

Sarab jeeaa jagajeevanu daataa nirabhau mailu na kaaee he ||15||

ਉਹ ਜਗਤ ਦੀ ਜ਼ਿੰਦਗੀ ਦਾ ਆਸਰਾ ਹੈ ਉਹ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ, ਉਸ ਨੂੰ ਕਿਸੇ ਦਾ ਡਰ ਨਹੀਂ, ਉਸ ਨੂੰ (ਮਾਇਆ-ਮੋਹ ਆਦਿਕ ਦੀ) ਕੋਈ ਮੈਲ ਨਹੀਂ ਲੱਗ ਸਕਦੀ ॥੧੫॥

जग का जीवन परमेश्वर सब जीवों को देने वाला है, वह निर्भय एवं पवित्र-पावन है॥ १५॥

The Life of the World is the Great Giver of all beings. The Fearless Lord has no filth at all. ||15||

Guru Nanak Dev ji / Raag Maru / Solhe / Guru Granth Sahib ji - Ang 1024

ਸਗਲੇ ਜਾਚਹਿ ਗੁਰ ਭੰਡਾਰੀ ॥

सगले जाचहि गुर भंडारी ॥

Sagale jaachahi gur bhanddaaree ||

ਸਾਰੇ ਜੀਵ ਗੁਰੂ ਦੇ ਖ਼ਜ਼ਾਨੇ ਵਿਚੋਂ (ਉਸ ਪ੍ਰਭੂ ਦਾ ਨਾਮ) ਮੰਗਦੇ ਹਨ,

सब जीव गुरु भण्डारी से ही माँगते हैं,

Everyone begs from the Guru, God's Treasurer.

Guru Nanak Dev ji / Raag Maru / Solhe / Guru Granth Sahib ji - Ang 1024

ਆਪਿ ਨਿਰੰਜਨੁ ਅਲਖ ਅਪਾਰੀ ॥

आपि निरंजनु अलख अपारी ॥

Aapi niranjjanu alakh apaaree ||

ਜੋ ਆਪ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ ਜੋ ਅਲੱਖ ਹੈ ਤੇ ਬੇਅੰਤ ਹੈ ।

वह स्वयं मायातीत, अलक्ष्य व अपरंपार है।

He Himself is the immaculate, unknowable, infinite Lord.

Guru Nanak Dev ji / Raag Maru / Solhe / Guru Granth Sahib ji - Ang 1024

ਨਾਨਕੁ ਸਾਚੁ ਕਹੈ ਪ੍ਰਭ ਜਾਚੈ ਮੈ ਦੀਜੈ ਸਾਚੁ ਰਜਾਈ ਹੇ ॥੧੬॥੪॥

नानकु साचु कहै प्रभ जाचै मै दीजै साचु रजाई हे ॥१६॥४॥

Naanaku saachu kahai prbh jaachai mai deejai saachu rajaaee he ||16||4||

ਹੇ ਰਜ਼ਾ ਦੇ ਮਾਲਕ ਪ੍ਰਭੂ! ਨਾਨਕ (ਭੀ ਗੁਰੂ ਦੇ ਦਰ ਤੇ ਪੈ ਕੇ) ਤੇਰਾ ਸਦਾ-ਥਿਰ ਨਾਮ ਸਿਮਰਦਾ ਹੈ ਤੇ ਮੰਗਦਾ ਹੈ ਕਿ ਮੈਨੂੰ ਆਪਣੇ ਸਦਾ-ਥਿਰ ਰਹਿਣ ਵਾਲੇ ਨਾਮ ਦੀ ਦਾਤ ਦੇਹ ॥੧੬॥੪॥

नानक सत्य कहता है और प्रभु से यही माँगता है कि मुझे अपनी रज़ा में रखकर सत्य का दान दीजिए॥ १६॥ ४॥

Nanak speaks the Truth; he begs from God. Please bless me with the Truth, by Your Will. ||16||4||

Guru Nanak Dev ji / Raag Maru / Solhe / Guru Granth Sahib ji - Ang 1024

ਮਾਰੂ ਮਹਲਾ ੧ ॥

मारू महला १ ॥

Maaroo mahalaa 1 ||

मारू महला १॥

Maaroo, First Mehl:

Guru Nanak Dev ji / Raag Maru / Solhe / Guru Granth Sahib ji - Ang 1024

ਸਾਚੈ ਮੇਲੇ ਸਬਦਿ ਮਿਲਾਏ ॥

साचै मेले सबदि मिलाए ॥

Saachai mele sabadi milaae ||

ਸਦਾ-ਥਿਰ ਪ੍ਰਭੂ ਨੇ ਜਿਨ੍ਹਾਂ ਬੰਦਿਆਂ ਨੂੰ (ਆਪਣੇ ਚਰਨਾਂ ਵਿਚ) ਮਿਲਾਇਆ ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਵਿਚ ਜੋੜਿਆ,

परमात्मा ने शब्द गुरु द्वारा ही अपने संग मिलाया है,

The True Lord unites with those who are united with the Word of the Shabad.

Guru Nanak Dev ji / Raag Maru / Solhe / Guru Granth Sahib ji - Ang 1024

ਜਾ ਤਿਸੁ ਭਾਣਾ ਸਹਜਿ ਸਮਾਏ ॥

जा तिसु भाणा सहजि समाए ॥

Jaa tisu bhaa(nn)aa sahaji samaae ||

ਤਾਂ ਜਦੋਂ ਉਸ ਨੂੰ ਚੰਗਾ ਲੱਗਾ, ਉਹ ਬੰਦੇ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਗਏ ।

जब उसे मंजूर हुआ तो वे सहज स्वभाव सत्य में समा गए।

When it pleases Him, we intuitively merge with Him.

Guru Nanak Dev ji / Raag Maru / Solhe / Guru Granth Sahib ji - Ang 1024

ਤ੍ਰਿਭਵਣ ਜੋਤਿ ਧਰੀ ਪਰਮੇਸਰਿ ਅਵਰੁ ਨ ਦੂਜਾ ਭਾਈ ਹੇ ॥੧॥

त्रिभवण जोति धरी परमेसरि अवरु न दूजा भाई हे ॥१॥

Tribhava(nn) joti dharee paramesari avaru na doojaa bhaaee he ||1||

ਪਰਮੇਸਰ ਨੇ ਆਪਣੀ ਜੋਤਿ ਤਿੰਨਾਂ ਭਵਨਾਂ ਵਿਚ ਟਿਕਾ ਰੱਖੀ ਹੈ; ਹੇ ਭਾਈ! ਕੋਈ ਹੋਰ ਉਸ ਪ੍ਰਭੂ ਵਰਗਾ ਨਹੀਂ ਹੈ ॥੧॥

तीनों लोकों में परमेश्वर ने अपनी ज्योति स्थापित की हुई है, उस जैसा बड़ा अन्य कोई नहीं है। १॥

The Light of the Transcendent Lord pervades the three worlds; there is no other at all, O Siblings of Destiny. ||1||

Guru Nanak Dev ji / Raag Maru / Solhe / Guru Granth Sahib ji - Ang 1024

ਜਿਸ ਕੇ ਚਾਕਰ ਤਿਸ ਕੀ ਸੇਵਾ ॥

जिस के चाकर तिस की सेवा ॥

Jis ke chaakar tis kee sevaa ||

ਜਦੋਂ ਉਸ ਪ੍ਰਭੂ ਦੇ ਸੇਵਕ ਬਣ ਕੇ ਉਸ ਦੀ ਸੇਵਾ-ਭਗਤੀ ਕਰਦੇ ਹਨ,

जिसके हम सेवक हैं, उसकी ही भक्ति में लीन रहते हैं।

I am His servant; I serve Him.

Guru Nanak Dev ji / Raag Maru / Solhe / Guru Granth Sahib ji - Ang 1024

ਸਬਦਿ ਪਤੀਜੈ ਅਲਖ ਅਭੇਵਾ ॥

सबदि पतीजै अलख अभेवा ॥

Sabadi pateejai alakh abhevaa ||

ਜਦੋਂ (ਭਗਤ ਜਨ) ਗੁਰੂ ਦੇ ਸ਼ਬਦ ਵਿਚ ਜੁੜਦੇ ਹਨ, ਤਾਂ ਉਹ ਅਲੱਖ ਅਤੇ ਅਭੇਵ ਪ੍ਰਭੂ (ਉਹਨਾਂ ਦੀ ਇਸ ਘਾਲ ਤੇ) ਪ੍ਰਸੰਨ ਹੁੰਦਾ ਹੈ ।

वह अलख अभेद्य शब्द की स्तुति से ही प्रसन्न होता है।

He is unknowable and mysterious; He is pleased by the Shabad.

Guru Nanak Dev ji / Raag Maru / Solhe / Guru Granth Sahib ji - Ang 1024

ਭਗਤਾ ਕਾ ਗੁਣਕਾਰੀ ਕਰਤਾ ਬਖਸਿ ਲਏ ਵਡਿਆਈ ਹੇ ॥੨॥

भगता का गुणकारी करता बखसि लए वडिआई हे ॥२॥

Bhagataa kaa gu(nn)akaaree karataa bakhasi lae vadiaaee he ||2||

ਕਰਤਾਰ ਆਪਣੇ ਭਗਤਾਂ ਵਿਚ ਆਤਮਕ ਗੁਣ ਪੈਦਾ ਕਰਦਾ ਹੈ, ਆਪ ਉਹਨਾਂ ਉਤੇ ਬਖ਼ਸ਼ਸ਼ ਕਰਦਾ ਹੈ ਉਹਨਾਂ ਨੂੰ ਵਡਿਆਈ ਦੇਂਦਾ ਹੈ ॥੨॥

वह भक्तजनों का कल्याण करने वाला है, यह उसका बड़प्पन है कि शरण में आए जीवों को क्षमा कर देता है॥ २॥

The Creator is the Benefactor of His devotees. He forgives them - such is His greatness. ||2||

Guru Nanak Dev ji / Raag Maru / Solhe / Guru Granth Sahib ji - Ang 1024

ਦੇਦੇ ਤੋਟਿ ਨ ਆਵੈ ਸਾਚੇ ॥

देदे तोटि न आवै साचे ॥

Dede toti na aavai saache ||

(ਜੀਵਾਂ ਨੂੰ ਦਾਤਾਂ) ਦੇ ਦੇ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ (ਭੰਡਾਰਿਆਂ ਵਿਚ) ਘਾਟਾ ਨਹੀਂ ਪੈਂਦਾ,

जीवों को देते देते उस सच्चे के घर में कोई कमी नहीं आती,

The True Lord gives and gives; His blessings never run short.

Guru Nanak Dev ji / Raag Maru / Solhe / Guru Granth Sahib ji - Ang 1024

ਲੈ ਲੈ ਮੁਕਰਿ ਪਉਦੇ ਕਾਚੇ ॥

लै लै मुकरि पउदे काचे ॥

Lai lai mukari paude kaache ||

ਪਰ ਥੋੜ੍ਹ-ਵਿਤੇ ਜੀਵ ਦਾਤਾਂ ਲੈ ਲੈ ਕੇ (ਭੀ) ਮੁੱਕਰ ਜਾਂਦੇ ਹਨ,

परन्तु झुठे एहसान-फरामोश ले लेकर भी मुकर जाते हैं।

The false ones receive, and then deny having received.

Guru Nanak Dev ji / Raag Maru / Solhe / Guru Granth Sahib ji - Ang 1024

ਮੂਲੁ ਨ ਬੂਝਹਿ ਸਾਚਿ ਨ ਰੀਝਹਿ ਦੂਜੈ ਭਰਮਿ ਭੁਲਾਈ ਹੇ ॥੩॥

मूलु न बूझहि साचि न रीझहि दूजै भरमि भुलाई हे ॥३॥

Moolu na boojhahi saachi na reejhahi doojai bharami bhulaaee he ||3||

(ਆਪਣੇ ਜੀਵਨ ਦੇ) ਮੂਲ-ਪ੍ਰਭੂ (ਦੇ ਖੁਲ੍ਹ-ਦਿਲੇ ਸੁਭਾਉ) ਨੂੰ ਨਹੀਂ ਸਮਝਦੇ । ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਨ ਲਈ ਜੀਵਾਂ ਨੂੰ ਰੀਝ ਪੈਦਾ ਨਹੀਂ ਹੁੰਦੀ, ਪ੍ਰਭੂ ਤੋਂ ਬਿਨਾ ਹੋਰ ਆਸਰੇ ਦੀ ਝਾਕ ਵਿਚ ਭਟਕ ਕੇ ਕੁਰਾਹੇ ਪਏ ਰਹਿੰਦੇ ਹਨ ॥੩॥

वे अपने मूल को पहचानते नहीं, सत्य में उनकी कोई लगन नहीं लगती, इसलिए दैतभाव व भ्रम के कारण भटकते रहते हैं।॥ ३॥

They do not understand their origins, they are not pleased with the Truth, and so they wander in duality and doubt. ||3||

Guru Nanak Dev ji / Raag Maru / Solhe / Guru Granth Sahib ji - Ang 1024

ਗੁਰਮੁਖਿ ਜਾਗਿ ਰਹੇ ਦਿਨ ਰਾਤੀ ॥

गुरमुखि जागि रहे दिन राती ॥

Guramukhi jaagi rahe din raatee ||

ਜੇਹੜੇ ਬੰਦੇ ਗੁਰੂ ਦੀ ਸਰਨ ਪੈਂਦੇ ਹਨ ਉਹ ਹਰ ਵੇਲੇ ਮਾਇਆ ਦੇ ਮੋਹ ਵਲੋਂ ਸੁਚੇਤ ਰਹਿੰਦੇ ਹਨ ।

गुरुमुख दिन-रात माया की ओर से जाग्रत रहते हैं,

The Gurmukhs remain awake and aware, day and night.

Guru Nanak Dev ji / Raag Maru / Solhe / Guru Granth Sahib ji - Ang 1024

ਸਾਚੇ ਕੀ ਲਿਵ ਗੁਰਮਤਿ ਜਾਤੀ ॥

साचे की लिव गुरमति जाती ॥

Saache kee liv guramati jaatee ||

ਗੁਰੂ ਦੀ ਸਿੱਖਿਆ ਲੈ ਕੇ ਉਹ ਸਦਾ-ਥਿਰ ਪ੍ਰਭੂ ਦੀ ਲਗਨ (ਦਾ ਆਨੰਦ) ਪਛਾਣ ਲੈਂਦੇ ਹਨ ।

वे गुरु-मतानुसार सत्य में ध्यान लगाने की विधि को समझ लेते हैं।

Following the Guru's Teachings, they know the Love of the True Lord.

Guru Nanak Dev ji / Raag Maru / Solhe / Guru Granth Sahib ji - Ang 1024

ਮਨਮੁਖ ਸੋਇ ਰਹੇ ਸੇ ਲੂਟੇ ਗੁਰਮੁਖਿ ਸਾਬਤੁ ਭਾਈ ਹੇ ॥੪॥

मनमुख सोइ रहे से लूटे गुरमुखि साबतु भाई हे ॥४॥

Manamukh soi rahe se loote guramukhi saabatu bhaaee he ||4||

ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਆਪਣੇ ਆਤਮਕ ਜੀਵਨ ਦੀ ਪੂੰਜੀ ਨੂੰ (ਮਾਇਆ ਦੇ ਹੱਲਿਆਂ ਤੋਂ) ਬਚਾ ਕੇ ਰੱਖਦੇ ਹਨ । ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੇ ਮੋਹ ਵਿਚ ਗ਼ਾਫ਼ਿਲ ਟਿਕੇ ਰਹਿੰਦੇ ਹਨ, ਤੇ ਆਤਮਕ ਗੁਣਾਂ ਦਾ ਸਰਮਾਇਆ ਲੁਟਾ ਬੈਠਦੇ ਹਨ ॥੪॥

मगर मनमुख जीव अज्ञान की निद्रा में पड़े रहते हैं, इसलिए कामादिक विकार उनके शुभ गुणों को लूट लेते हैं। गुरुमुख अपने गुणों की पूँजी को बचाकर रखते हैं।॥ ४॥

The self-willed manmukhs remain asleep, and are plundered. The Gurmukhs remain safe and sound, O Siblings of Destiny. ||4||

Guru Nanak Dev ji / Raag Maru / Solhe / Guru Granth Sahib ji - Ang 1024

ਕੂੜੇ ਆਵੈ ਕੂੜੇ ਜਾਵੈ ॥

कूड़े आवै कूड़े जावै ॥

Koo(rr)e aavai koo(rr)e jaavai ||

ਉਹ ਜੀਵ-ਇਸਤ੍ਰੀ ਮਾਇਆ ਦੇ ਮੋਹ ਵਿਚ ਗ੍ਰਸੀ ਹੀ ਜੰਮਦੀ ਹੈ, ਮਾਇਆ ਦੇ ਮੋਹ ਵਿਚ ਫਸੀ ਹੀ ਦੁਨੀਆ ਤੋਂ ਚਲੀ ਜਾਂਦੀ ਹੈ,

झूठे व्यक्ति जन्म-मरण के चक्र में पड़े रहते हैं।

The false come, and the false go;

Guru Nanak Dev ji / Raag Maru / Solhe / Guru Granth Sahib ji - Ang 1024

ਕੂੜੇ ਰਾਤੀ ਕੂੜੁ ਕਮਾਵੈ ॥

कूड़े राती कूड़ु कमावै ॥

Koo(rr)e raatee koo(rr)u kamaavai ||

ਜੇਹੜੀ ਮਾਇਆ ਦੇ ਮੋਹ ਦੇ ਰੰਗ ਵਿਚ ਰੰਗੀ ਰਹਿੰਦੀ ਹੈ । ਉਹ ਇਥੇ ਸਦਾ ਮਾਇਆ ਦੇ ਮੋਹ ਦਾ ਹੀ ਵਣਜ ਕਰਦੀ ਹੈ ।

वे झूठ में रत रहकर झूठे काम ही करते रहते हैं।

Imbued with falsehood, they practice only falsehood.

Guru Nanak Dev ji / Raag Maru / Solhe / Guru Granth Sahib ji - Ang 1024

ਸਬਦਿ ਮਿਲੇ ਸੇ ਦਰਗਹ ਪੈਧੇ ਗੁਰਮੁਖਿ ਸੁਰਤਿ ਸਮਾਈ ਹੇ ॥੫॥

सबदि मिले से दरगह पैधे गुरमुखि सुरति समाई हे ॥५॥

Sabadi mile se daragah paidhe guramukhi surati samaaee he ||5||

ਜੇਹੜੇ ਬੰਦੇ ਗੁਰੂ ਦੇ ਸ਼ਬਦ ਵਿਚ ਜੁੜੇ ਰਹਿੰਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ । ਗੁਰੂ ਦੀ ਸਰਨ ਪੈਣ ਵਾਲੇ ਬੰਦਿਆਂ ਦੀ ਸੁਰਤ (ਪ੍ਰਭੂ ਦੀ ਯਾਦ ਵਿਚ) ਟਿਕੀ ਰਹਿੰਦੀ ਹੈ ॥੫॥

जो शब्द की स्तुति में लीन रहते हैं, उन्हें ही सच्चे दरबार में शोभा हासिल होती है और गुरु के माध्यम से उनका सत्य में ही ध्यान लगा रहता है।॥ ५॥

Those who are imbued with the Shabad are robed in honor in the Court of the Lord; the Gurmukhs focus their consciousness on Him. ||5||

Guru Nanak Dev ji / Raag Maru / Solhe / Guru Granth Sahib ji - Ang 1024

ਕੂੜਿ ਮੁਠੀ ਠਗੀ ਠਗਵਾੜੀ ॥

कूड़ि मुठी ठगी ठगवाड़ी ॥

Koo(rr)i muthee thagee thagavaa(rr)ee ||

ਜੇਹੜੀ ਜੀਵ-ਇਸਤ੍ਰੀ ਮਾਇਆ ਦੀ ਤ੍ਰਿਸ਼ਨਾ ਵਿਚ ਮੋਹੀ ਰਹਿੰਦੀ ਹੈ ਉਸ ਦੇ ਆਤਮਕ ਜੀਵਨ ਦੀ ਬਗ਼ੀਚੀ ਨੂੰ ਕਾਮਾਦਿਕ ਠੱਗ ਠੱਗ ਲੈਂਦੇ ਹਨ,

झूठ में रत जीव रूपी नारी की जीवन-रूपी वाटिका को कामादिक ठगों ने ऐसे उजाड़ दिया है,

The false are cheated, and robbed by the robbers.

Guru Nanak Dev ji / Raag Maru / Solhe / Guru Granth Sahib ji - Ang 1024

ਜਿਉ ਵਾੜੀ ਓਜਾੜਿ ਉਜਾੜੀ ॥

जिउ वाड़ी ओजाड़ि उजाड़ी ॥

Jiu vaa(rr)ee ojaa(rr)i ujaa(rr)ee ||

ਜਿਵੇਂ ਕੋਈ ਫੁਲਵਾੜੀ ਕਿਤੇ ਉਜਾੜ ਵਿਚ (ਨਿਖਸਮੀ ਹੋਣ ਕਰਕੇ) ਉੱਜੜ ਜਾਂਦੀ ਹੈ ।

जैसे उजाड़ में लगी हुई वाटिका को पशु उजाड़ देते हैं।

The garden is laid waste, like the rough wilderness.

Guru Nanak Dev ji / Raag Maru / Solhe / Guru Granth Sahib ji - Ang 1024

ਨਾਮ ਬਿਨਾ ਕਿਛੁ ਸਾਦਿ ਨ ਲਾਗੈ ਹਰਿ ਬਿਸਰਿਐ ਦੁਖੁ ਪਾਈ ਹੇ ॥੬॥

नाम बिना किछु सादि न लागै हरि बिसरिऐ दुखु पाई हे ॥६॥

Naam binaa kichhu saadi na laagai hari bisariai dukhu paaee he ||6||

(ਭਾਵੇਂ ਉਹ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ, ਫਿਰ ਭੀ) ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਖਿੱਚ ਸੁਆਦਲੀ ਨਹੀਂ ਲੱਗ ਸਕਦੀ, ਪ੍ਰਭੂ ਦਾ ਨਾਮ ਭੁੱਲਣ ਕਰਕੇ ਉਹ ਸਦਾ ਦੁੱਖ ਹੀ ਪਾਂਦੀ ਹੈ ॥੬॥

हरि-नाम के बिना जीवन में कुछ स्वादिष्ट नहीं लगता, भगवान को भूलने से दुख ही प्राप्त होता है। ६॥

Without the Naam, the Name of the Lord, nothing tastes sweet; forgetting the Lord, they suffer in sorrow. ||6||

Guru Nanak Dev ji / Raag Maru / Solhe / Guru Granth Sahib ji - Ang 1024

ਭੋਜਨੁ ਸਾਚੁ ਮਿਲੈ ਆਘਾਈ ॥

भोजनु साचु मिलै आघाई ॥

Bhojanu saachu milai aaghaaee ||

ਜਿਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦਾ ਨਾਮ (ਆਤਮਕ ਜ਼ਿੰਦਗੀ ਵਾਸਤੇ) ਭੋਜਨ ਮਿਲਦਾ ਹੈ, ਉਹ (ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ ।

यदि सत्य-नाम रूपी भोजन मिल जाए तो मन तृप्त हो जाता है।

Receiving the food of Truth, one is satisfied.

Guru Nanak Dev ji / Raag Maru / Solhe / Guru Granth Sahib ji - Ang 1024

ਨਾਮ ਰਤਨੁ ਸਾਚੀ ਵਡਿਆਈ ॥

नाम रतनु साची वडिआई ॥

Naam ratanu saachee vadiaaee ||

ਜਿਸ ਨੂੰ ਪਰਮਾਤਮਾ ਦਾ ਨਾਮ-ਰਤਨ ਲੱਭ ਪੈਂਦਾ ਹੈ, ਉਸ ਨੂੰ (ਲੋਕ ਪਰਲੋਕ ਵਿਚ) ਸਦਾ-ਥਿਰ ਰਹਿਣ ਵਾਲੀ ਇੱਜ਼ਤ ਮਿਲਦੀ ਹੈ ।

जिसे अमूल्य नाम-रत्न मिल जाता है, उसे ही यश प्राप्त होता है।

True is the glorious greatness of the jewel of the Name.

Guru Nanak Dev ji / Raag Maru / Solhe / Guru Granth Sahib ji - Ang 1024

ਚੀਨੈ ਆਪੁ ਪਛਾਣੈ ਸੋਈ ਜੋਤੀ ਜੋਤਿ ਮਿਲਾਈ ਹੇ ॥੭॥

चीनै आपु पछाणै सोई जोती जोति मिलाई हे ॥७॥

Cheenai aapu pachhaa(nn)ai soee jotee joti milaaee he ||7||

ਜੇਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਹੀ (ਆਪਣੇ ਜੀਵਨ-ਮਨੋਰਥ ਨੂੰ) ਪਛਾਣਦਾ ਹੈ, ਉਸ ਦੀ ਸੁਰਤ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੭॥

जो आत्म-स्वरूप को पहचान लेता है, उसे सत्य की पहचान हो जाती है और फिर उसकी ज्योति परम-ज्योति में विलीन हो जाती है॥ ७॥

One who understands his own self, realizes the Lord. His light merges into the Light. ||7||

Guru Nanak Dev ji / Raag Maru / Solhe / Guru Granth Sahib ji - Ang 1024

Download SGGS PDF Daily Updates ADVERTISE HERE