Page Ang 1020, Guru Granth Sahib ji, Hindi Punjabi English meanings


Download SGGS PDF Daily Updates

Gurbani LanguageMeanings Translation
ਪੰਜਾਬੀ ਗੁਰਬਾਣੀ ਪੰਜਾਬੀ ਅਰਥ
हिंदी गुरबाणी हिंदी अर्थ
English English
Info (Author Raag Bani Ang Page)

ਦੋਜਕਿ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆ ॥੨॥

दोजकि पाए सिरजणहारै लेखा मंगै बाणीआ ॥२॥

Đojaki paaē sirajañahaarai lekhaa manggai baañeeâa ||2||

(ਇਹ ਯਕੀਨ ਜਾਣੋ ਕਿ ਅਜਿਹਾਂ ਨੂੰ) ਸਿਰਜਣਹਾਰ ਨੇ ਦੋਜ਼ਕ ਵਿਚ ਪਾ ਰੱਖਿਆ ਹੈ, ਉਹਨਾਂ ਪਾਸੋਂ ਧਰਮਰਾਜ (ਉਹਨਾਂ ਦੇ ਕੀਤੇ ਕਰਮਾਂ ਦਾ) ਲੇਖਾ ਮੰਗਦਾ ਹੈ ॥੨॥

सृजनहार उन्हें नरक में धकेल देता है और यमराज रूपी बानिया उनसे कर्मो का हिसाब-किताब माँगता है॥ २॥

They are consigned to hell by the Creator Lord, and the Accountant calls them to give their account. ||2||

Guru Arjan Dev ji / Raag Maru / Anjuliya / Ang 1020


ਸੰਗਿ ਨ ਕੋਈ ਭਈਆ ਬੇਬਾ ॥

संगि न कोई भईआ बेबा ॥

Sanggi na koëe bhaëeâa bebaa ||

(ਜਗਤ ਤੋਂ ਕੂਚ ਕਰਨ ਵੇਲੇ) ਨਾਹ ਕੋਈ ਭਰਾ ਨਾਹ ਕੋਈ ਭੈਣ ਕੋਈ ਭੀ ਜੀਵ ਦੇ ਨਾਲ ਨਹੀਂ ਜਾਂਦਾ ।

अन्त में बहिन भाई कोई भी साथी नहीं बनता।

No brothers or sisters can go with them.

Guru Arjan Dev ji / Raag Maru / Anjuliya / Ang 1020

ਮਾਲੁ ਜੋਬਨੁ ਧਨੁ ਛੋਡਿ ਵਞੇਸਾ ॥

मालु जोबनु धनु छोडि वञेसा ॥

Maalu jobanu đhanu chhodi vaņesaa ||

ਮਾਲ, ਧਨ, ਜਵਾਨੀ-ਹਰੇਕ ਜੀਵ ਜ਼ਰੂਰ ਛੱਡ ਕੇ ਇੱਥੋਂ ਚਲਾ ਜਾਇਗਾ ।

वह अपना माल, यौवन एवं धन इत्यादि सबकुछ छोड़कर चल देता है।

Leaving behind their property, youth and wealth, they march off.

Guru Arjan Dev ji / Raag Maru / Anjuliya / Ang 1020

ਕਰਣ ਕਰੀਮ ਨ ਜਾਤੋ ਕਰਤਾ ਤਿਲ ਪੀੜੇ ਜਿਉ ਘਾਣੀਆ ॥੩॥

करण करीम न जातो करता तिल पीड़े जिउ घाणीआ ॥३॥

Karañ kareem na jaaŧo karaŧaa ŧil peeɍe jiū ghaañeeâa ||3||

ਜਿਨ੍ਹਾਂ ਮਨੁੱਖਾਂ ਨੇ ਜਗਤ ਰਚਨਹਾਰ ਬਖ਼ਸ਼ਿੰਦਾ ਪ੍ਰਭੂ ਨਾਲ ਡੂੰਘੀ ਸਾਂਝ ਨਹੀਂ ਪਾਈ, ਉਹ (ਦੁੱਖਾਂ ਵਿਚ) ਇਉਂ ਪੀੜੇ ਜਾਂਦੇ ਹਨ ਜਿਵੇਂ ਤਿਲਾਂ ਦੀ ਘਾਣੀ ॥੩॥

जो कृपालु, पैदा करने वाले, सर्व समर्थ परमात्मा को नहीं जानता, उसे यम तिल की तरह कोल्हु में पीसता है॥ ३॥

They do not know the kind and compassionate Lord; they shall be crushed like sesame seeds in the oil-press. ||3||

Guru Arjan Dev ji / Raag Maru / Anjuliya / Ang 1020


ਖੁਸਿ ਖੁਸਿ ਲੈਦਾ ਵਸਤੁ ਪਰਾਈ ॥

खुसि खुसि लैदा वसतु पराई ॥

Khusi khusi laiđaa vasaŧu paraaëe ||

ਤੂੰ ਪਰਾਇਆ ਮਾਲ-ਧਨ ਖੋਹ ਖੋਹ ਕੇ ਇਕੱਠਾ ਕਰਦਾ ਰਹਿੰਦਾ ਹੈਂ,

जीव खुशी-खुशी पराई वस्तु को लेता है,

You happily, cheerfully steal the possessions of others,

Guru Arjan Dev ji / Raag Maru / Anjuliya / Ang 1020

ਵੇਖੈ ਸੁਣੇ ਤੇਰੈ ਨਾਲਿ ਖੁਦਾਈ ॥

वेखै सुणे तेरै नालि खुदाई ॥

Vekhai suñe ŧerai naali khuđaaëe ||

ਤੇਰੇ ਨਾਲ ਵੱਸਦਾ ਰੱਬ (ਤੇਰੀ ਹਰੇਕ ਕਰਤੂਤ ਨੂੰ) ਵੇਖਦਾ ਹੈ (ਤੇਰੇ ਹਰੇਕ ਬੋਲ ਨੂੰ) ਸੁਣਦਾ ਹੈ ।

लेकिन देखने, सुनने वाला खुदा उसके साथ ही है।

But the Lord God is with you, watching and listening.

Guru Arjan Dev ji / Raag Maru / Anjuliya / Ang 1020

ਦੁਨੀਆ ਲਬਿ ਪਇਆ ਖਾਤ ਅੰਦਰਿ ਅਗਲੀ ਗਲ ਨ ਜਾਣੀਆ ॥੪॥

दुनीआ लबि पइआ खात अंदरि अगली गल न जाणीआ ॥४॥

Đuneeâa labi paīâa khaaŧ ânđđari âgalee gal na jaañeeâa ||4||

ਤੂੰ ਦੁਨੀਆ (ਦੇ ਸੁਆਦਾਂ) ਦੇ ਚਸਕੇ ਵਿਚ ਫਸਿਆ ਪਿਆ ਹੈਂ (ਮਾਨੋ ਡੂੰਘੇ) ਟੋਏ ਵਿਚ ਡਿੱਗਾ ਹੋਇਆ ਹੈਂ । ਅਗਾਂਹ ਵਾਪਰਨ ਵਾਲੀ ਗੱਲ ਨੂੰ ਤੂੰ ਸਮਝਦਾ ਹੀ ਨਹੀਂ ॥੪॥

दुनिया के लालच में पड़ कर वह पापों के गड्ढे में गिर गया है और परलोक में होने वाली बात को नहीं जाना॥ ४॥

Through worldly greed, you have fallen into the pit; you know nothing of the future. ||4||

Guru Arjan Dev ji / Raag Maru / Anjuliya / Ang 1020


ਜਮਿ ਜਮਿ ਮਰੈ ਮਰੈ ਫਿਰਿ ਜੰਮੈ ॥

जमि जमि मरै मरै फिरि जमै ॥

Jami jami marai marai phiri jammai ||

(ਮਾਇਆ ਦੇ ਮੋਹ ਵਿਚ) ਇਹ ਜੀਵ ਮੁੜ ਮੁੜ ਜੰਮ ਕੇ (ਮੁੜ ਮੁੜ) ਮਰਦਾ ਹੈ, ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ ।

इस प्रकार मूर्ख जीव जन्म ले-लेकर मरता है, वह बार-बार मरता एवं जन्मता रहता है।

You shall be born and born again, and die and die again, only to be reincarnated again.

Guru Arjan Dev ji / Raag Maru / Anjuliya / Ang 1020

ਬਹੁਤੁ ਸਜਾਇ ਪਇਆ ਦੇਸਿ ਲੰਮੈ ॥

बहुतु सजाइ पइआ देसि लमै ॥

Bahuŧu sajaaī paīâa đesi lammai ||

ਇਸ ਨੂੰ ਬਹੁਤ ਸਜ਼ਾ ਮਿਲਦੀ ਹੈ, ਇਹ (ਜਨਮ ਮਰਨ ਦੇ ਗੇੜ ਦੇ) ਲੰਮੇ ਪੈਂਡੇ ਵਿਚ ਪੈ ਜਾਂਦਾ ਹੈ ।

वह आवागमन के लम्बे चक्र में बहुत दण्ड प्राप्त करता है।

You shall suffer terrible punishment, on your way to the land beyond.

Guru Arjan Dev ji / Raag Maru / Anjuliya / Ang 1020

ਜਿਨਿ ਕੀਤਾ ਤਿਸੈ ਨ ਜਾਣੀ ਅੰਧਾ ਤਾ ਦੁਖੁ ਸਹੈ ਪਰਾਣੀਆ ॥੫॥

जिनि कीता तिसै न जाणी अंधा ता दुखु सहै पराणीआ ॥५॥

Jini keeŧaa ŧisai na jaañee ânđđhaa ŧaa đukhu sahai paraañeeâa ||5||

ਜਦੋਂ ਮਨੁੱਖ (ਮਾਇਆ ਦੇ ਮੋਹ ਵਿਚ) ਅੰਨ੍ਹਾ (ਹੋ ਕੇ) ਉਸ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ ਜਿਸ ਨੇ ਇਸ ਨੂੰ ਪੈਦਾ ਕੀਤਾ ਹੈ, ਤਦੋਂ ਇਹ (ਜਨਮ ਮਰਨ ਦੇ ਗੇੜ ਦਾ) ਦੁੱਖ ਸਹਿੰਦਾ ਹੈ ॥੫॥

जिसने पैदा किया है, अन्धा प्राणी उस परमेश्वर को नहीं जानता और बहुत दुख सहन करता है॥ ५॥

The mortal does not know the One who created him; he is blind, and so he shall suffer. ||5||

Guru Arjan Dev ji / Raag Maru / Anjuliya / Ang 1020


ਖਾਲਕ ਥਾਵਹੁ ਭੁਲਾ ਮੁਠਾ ॥

खालक थावहु भुला मुठा ॥

Khaalak ŧhaavahu bhulaa muthaa ||

ਉਹ ਮਨੁੱਖ ਸਿਰਜਣਹਾਰ ਵੱਲੋਂ ਖੁੰਝਿਆ ਰਹਿੰਦਾ ਹੈ, ਉਹ ਆਪਣੇ ਆਤਮਕ ਜੀਵਨ ਦਾ ਸਰਮਾਇਆ ਲੁਟਾ ਬੈਠਦਾ ਹੈ;

परमात्मा को भुलाकर जीव लुट गया है।

Forgetting the Creator Lord, he is ruined.

Guru Arjan Dev ji / Raag Maru / Anjuliya / Ang 1020

ਦੁਨੀਆ ਖੇਲੁ ਬੁਰਾ ਰੁਠ ਤੁਠਾ ॥

दुनीआ खेलु बुरा रुठ तुठा ॥

Đuneeâa khelu buraa ruth ŧuthaa ||

ਇਹ ਜਗਤ-ਤਮਾਸ਼ਾ ਉਸ ਨੂੰ ਬੁਰਾ (ਖ਼ੁਆਰ ਕਰਦਾ ਹੈ), ਕਦੇ (ਮਾਇਆ ਗੁਆਚਣ ਤੇ ਇਹ) ਘਬਰਾ ਜਾਂਦਾ ਹੈ, ਕਦੇ ਮਾਇਆ ਮਿਲਣ ਤੇ) ਇਹ ਖ਼ੁਸ਼ ਹੋ ਹੋ ਬਹਿੰਦਾ ਹੈ ।

यह दुनिया रूपी खेल तमाशा बहुत बुरा है क्योंकि माया के प्रभाव से जीव कभी रूठता और कभी प्रसन्न होता है।

The drama of the world is bad; it brings sadness and then happiness.

Guru Arjan Dev ji / Raag Maru / Anjuliya / Ang 1020

ਸਿਦਕੁ ਸਬੂਰੀ ਸੰਤੁ ਨ ਮਿਲਿਓ ਵਤੈ ਆਪਣ ਭਾਣੀਆ ॥੬॥

सिदकु सबूरी संतु न मिलिओ वतै आपण भाणीआ ॥६॥

Siđaku sabooree sanŧŧu na miliõ vaŧai âapañ bhaañeeâa ||6||

ਜਿਸ ਮਨੁੱਖ ਨੂੰ ਗੁਰੂ ਨਹੀਂ ਮਿਲਦਾ, ਉਹ ਆਪਣੇ ਮਨ ਦਾ ਮੁਰੀਦ ਹੋ ਕੇ ਭਟਕਦਾ ਫਿਰਦਾ ਹੈ । ਉਸ ਦੇ ਅੰਦਰ ਮਾਇਆ ਵਲੋਂ ਨਾਹ ਸ਼ਾਂਤੀ ਹੈ ਨਾਹ ਸਬਰ ॥੬॥

उसे कोई सत्यनिष्ठ संतोषी संत नहीं मिलता इसलिए वह अपनी इच्छानुसार चलता है॥ ६॥

One who does not meet the Saint does not have faith or contentment; he wanders just as he pleases. ||6||

Guru Arjan Dev ji / Raag Maru / Anjuliya / Ang 1020


ਮਉਲਾ ਖੇਲ ਕਰੇ ਸਭਿ ਆਪੇ ॥

मउला खेल करे सभि आपे ॥

Maūlaa khel kare sabhi âape ||

(ਪਰ, ਜੀਵਾਂ ਦੇ ਕੀਹ ਵੱਸ?) ਪਰਮਾਤਮਾ ਆਪ ਹੀ ਸਾਰੇ ਖੇਲ ਕਰ ਰਿਹਾ ਹੈ ।

अल्लाह मौला खुद ही सब खेल करता है।

The Lord Himself stages all this drama.

Guru Arjan Dev ji / Raag Maru / Anjuliya / Ang 1020

ਇਕਿ ਕਢੇ ਇਕਿ ਲਹਰਿ ਵਿਆਪੇ ॥

इकि कढे इकि लहरि विआपे ॥

Īki kadhe īki lahari viâape ||

ਕਈ ਐਸੇ ਹਨ ਜਿਹੜੇ ਮਾਇਆ ਦੇ ਮੋਹ ਦੀਆਂ ਲਹਿਰਾਂ ਵਿਚ ਫਸੇ ਹੋਏ ਹਨ, ਕਈ ਐਸੇ ਹਨ ਜਿਨ੍ਹਾਂ ਨੂੰ ਉਸ ਨੇ ਇਹਨਾਂ ਲਹਿਰਾਂ ਵਿਚੋਂ ਕੱਢ ਲਿਆ ਹੈ ।

किसी को मुक्ति प्रदान करता है और कोई संसार-सागर की लहरों में फंस जाता है।

Some, he lifts up, and some he throws into the waves.

Guru Arjan Dev ji / Raag Maru / Anjuliya / Ang 1020

ਜਿਉ ਨਚਾਏ ਤਿਉ ਤਿਉ ਨਚਨਿ ਸਿਰਿ ਸਿਰਿ ਕਿਰਤ ਵਿਹਾਣੀਆ ॥੭॥

जिउ नचाए तिउ तिउ नचनि सिरि सिरि किरत विहाणीआ ॥७॥

Jiū nachaaē ŧiū ŧiū nachani siri siri kiraŧ vihaañeeâa ||7||

ਪਰਮਾਤਮਾ ਜਿਵੇਂ ਜਿਵੇਂ ਜੀਵਾਂ ਨੂੰ (ਮਾਇਆ ਦੇ ਹੱਥਾਂ ਤੇ) ਨਚਾਂਦਾ ਹੈ; ਤਿਵੇਂ ਤਿਵੇਂ ਜੀਵ ਨੱਚਦੇ ਹਨ । ਹਰੇਕ ਜੀਵ ਦੇ ਸਿਰ ਉੱਤੇ (ਉਸ ਦੇ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੀ) ਕਮਾਈ ਅਸਰ ਪਾ ਰਹੀ ਹੈ ॥੭॥

जैसे-जैसे वह नचाता है, वैसे ही वे नाचते हैं, प्रत्येक जीव के साथ उसके मुकद्दर अनुसार बीत रही है॥ ७॥

As He makes them dance, so do they dance. Everyone lives their lives according to their past actions. ||7||

Guru Arjan Dev ji / Raag Maru / Anjuliya / Ang 1020


ਮਿਹਰ ਕਰੇ ਤਾ ਖਸਮੁ ਧਿਆਈ ॥

मिहर करे ता खसमु धिआई ॥

Mihar kare ŧaa khasamu đhiâaëe ||

ਪਰਮਾਤਮਾ ਆਪ ਮਿਹਰ ਕਰੇ, ਤਾਂ ਹੀ ਮੈਂ ਉਸ ਖਸਮ-ਪ੍ਰਭੂ ਨੂੰ ਸਿਮਰ ਸਕਦਾ ਹਾਂ ।

यदि मालिक मेहर कर दे तो ही जीव ध्यान करता है और

When the Lord and Master grants His Grace, then we meditate on Him.

Guru Arjan Dev ji / Raag Maru / Anjuliya / Ang 1020

ਸੰਤਾ ਸੰਗਤਿ ਨਰਕਿ ਨ ਪਾਈ ॥

संता संगति नरकि न पाई ॥

Sanŧŧaa sanggaŧi naraki na paaëe ||

(ਜਿਹੜਾ ਮਨੁੱਖ ਸਿਮਰਦਾ ਹੈ) ਉਹ ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਨਰਕ ਵਿਚ ਨਹੀਂ ਪੈਂਦਾ ।

संतों की संगति में रहने से नरक में नहीं जाना पड़ता।

In the Society of the Saints, one is not consigned to hell.

Guru Arjan Dev ji / Raag Maru / Anjuliya / Ang 1020

ਅੰਮ੍ਰਿਤ ਨਾਮ ਦਾਨੁ ਨਾਨਕ ਕਉ ਗੁਣ ਗੀਤਾ ਨਿਤ ਵਖਾਣੀਆ ॥੮॥੨॥੮॥੧੨॥੨੦॥

अम्रित नाम दानु नानक कउ गुण गीता नित वखाणीआ ॥८॥२॥८॥१२॥२०॥

Âmmmriŧ naam đaanu naanak kaū guñ geeŧaa niŧ vakhaañeeâa ||8||2||8||12||20||

ਹੇ ਪ੍ਰਭੂ! ਨਾਨਕ ਨੂੰ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ-ਦਾਨ ਦੇਹ, (ਤਾ ਕਿ ਮੈਂ ਨਾਨਕ) ਤੇਰੀ ਸਿਫ਼ਤ-ਸਾਲਾਹ ਦੇ ਗੀਤ ਸਦਾ ਗਾਂਦਾ ਰਹਾਂ ॥੮॥੨॥੮॥੧੨॥੨੦॥

नानक कहते हैं कि हे परमात्मा ! यदि नामामृत का दान मिल जाए तो नित्य तेरे गुणों के गीत गाता रहूँ॥ ८॥ २॥ ८॥ १२॥ २०॥

Please bless Nanak with the gift of the Ambrosial Naam, the Name of the Lord; he continually sings the songs of Your Glories. ||8||2||8||12||20||

Guru Arjan Dev ji / Raag Maru / Anjuliya / Ang 1020


ਮਾਰੂ ਸੋਲਹੇ ਮਹਲਾ ੧

मारू सोलहे महला १

Maaroo solahe mahalaa 1

ਰਾਗ ਮਾਰੂ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ) ।

मारू सोलहे महला १

Maaroo, Solahas, First Mehl:

Guru Nanak Dev ji / Raag Maru / Solhe / Ang 1020

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Īk õamkkaari saŧigur prsaađi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि॥

One Universal Creator God. By The Grace Of The True Guru:

Guru Nanak Dev ji / Raag Maru / Solhe / Ang 1020

ਸਾਚਾ ਸਚੁ ਸੋਈ ਅਵਰੁ ਨ ਕੋਈ ॥

साचा सचु सोई अवरु न कोई ॥

Saachaa sachu soëe âvaru na koëe ||

ਉਹ ਪਰਮਾਤਮਾ ਹੀ ਸਦਾ-ਥਿਰ ਰਹਿਣ ਵਾਲਾ ਹੈ, ਸਦਾ ਅਟੱਲ ਰਹਿਣ ਵਾਲਾ ਹੈ । ਕੋਈ ਹੋਰ ਉਸ ਵਰਗਾ ਨਹੀਂ ਹੈ ।

केवल ईश्वर ही सत्य है, अन्य कोई नहीं।

The True Lord is True; there is no other at all.

Guru Nanak Dev ji / Raag Maru / Solhe / Ang 1020

ਜਿਨਿ ਸਿਰਜੀ ਤਿਨ ਹੀ ਫੁਨਿ ਗੋਈ ॥

जिनि सिरजी तिन ही फुनि गोई ॥

Jini sirajee ŧin hee phuni goëe ||

ਜਿਸ (ਪ੍ਰਭੂ) ਨੇ (ਇਹ ਰਚਨਾ) ਰਚੀ ਹੈ ਉਸੇ ਨੇ ਹੀ ਮੁੜ ਨਾਸ ਕੀਤਾ ਹੈ (ਉਹੀ ਇਸ ਨੂੰ ਨਾਸ ਕਰਨ ਵਾਲਾ ਹੈ) ।

जिसने यह दुनिया बनाई है, उसने ही इसे नाश किया है।

He who created, shall in the end destroy.

Guru Nanak Dev ji / Raag Maru / Solhe / Ang 1020

ਜਿਉ ਭਾਵੈ ਤਿਉ ਰਾਖਹੁ ਰਹਣਾ ਤੁਮ ਸਿਉ ਕਿਆ ਮੁਕਰਾਈ ਹੇ ॥੧॥

जिउ भावै तिउ राखहु रहणा तुम सिउ किआ मुकराई हे ॥१॥

Jiū bhaavai ŧiū raakhahu rahañaa ŧum siū kiâa mukaraaëe he ||1||

ਹੇ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਸਾਨੂੰ ਜੀਵਾਂ ਨੂੰ ਤੂੰ ਰੱਖਦਾ ਹੈਂ, ਤਿਵੇਂ ਹੀ ਅਸੀਂ ਰਹਿ ਸਕਦੇ ਹਾਂ । ਅਸੀਂ ਜੀਵ ਤੇਰੇ (ਹੁਕਮ) ਅੱਗੇ ਕੋਈ ਨਹਿ-ਨੁੱਕਰ ਨਹੀਂ ਕਰ ਸਕਦੇ ॥੧॥

हे परमेश्वर ! जैसे तुझे मंजूर है, वैसे ही सबने रहना है और तेरे आगे कोई बहाना नहीं चल सकता॥ १॥

As it pleases You, so You keep me, and so I remain; what excuse could I offer to You? ||1||

Guru Nanak Dev ji / Raag Maru / Solhe / Ang 1020


ਆਪਿ ਉਪਾਏ ਆਪਿ ਖਪਾਏ ॥

आपि उपाए आपि खपाए ॥

Âapi ūpaaē âapi khapaaē ||

ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈ ਆਪ ਹੀ ਮਾਰਦਾ ਹੈ ।

वह स्वयं ही पैदा करता है और स्वयं ही नष्ट कर देता है,

You Yourself create, and You Yourself destroy.

Guru Nanak Dev ji / Raag Maru / Solhe / Ang 1020

ਆਪੇ ਸਿਰਿ ਸਿਰਿ ਧੰਧੈ ਲਾਏ ॥

आपे सिरि सिरि धंधै लाए ॥

Âape siri siri đhanđđhai laaē ||

ਆਪ ਹੀ ਹਰੇਕ ਜੀਵ ਨੂੰ ਉਸ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਦੁਨੀਆ ਦੇ ਧੰਧੇ ਵਿਚ ਲਾਂਦਾ ਹੈ ।

स्वयं ही जीवों को भिन्न-भिन्न कार्यों में लगाता है।

You yourself link each and every person to their tasks.

Guru Nanak Dev ji / Raag Maru / Solhe / Ang 1020

ਆਪੇ ਵੀਚਾਰੀ ਗੁਣਕਾਰੀ ਆਪੇ ਮਾਰਗਿ ਲਾਈ ਹੇ ॥੨॥

आपे वीचारी गुणकारी आपे मारगि लाई हे ॥२॥

Âape veechaaree guñakaaree âape maaragi laaëe he ||2||

ਪ੍ਰਭੂ ਆਪ ਹੀ ਜੀਵਾਂ ਦੇ ਕਰਮਾਂ ਨੂੰ ਵਿਚਾਰਨ ਵਾਲਾ ਹੈ, ਆਪ ਹੀ (ਜੀਵਾਂ ਦੇ ਅੰਦਰ) ਗੁਣ ਪੈਦਾ ਕਰਨ ਵਾਲਾ ਹੈ, ਆਪ ਹੀ (ਜੀਵਾਂ ਨੂੰ) ਸਹੀ ਜੀਵਨ-ਰਸਤੇ ਉਤੇ ਲਾਂਦਾ ਹੈ ॥੨॥

वह गुणों का सागर स्वयं ही विचार करता है और स्वयं ही सन्मार्ग लगाता है॥ २॥

You contemplate Yourself, You Yourself make us worthy; You Yourself place us on the Path. ||2||

Guru Nanak Dev ji / Raag Maru / Solhe / Ang 1020


ਆਪੇ ਦਾਨਾ ਆਪੇ ਬੀਨਾ ॥

आपे दाना आपे बीना ॥

Âape đaanaa âape beenaa ||

ਪਰਮਾਤਮਾ ਆਪ ਹੀ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ,

वह स्वयं ही चतुर है और स्वयं ही देखने वाला है।

You Yourself are all-wise, You Yourself are all-knowing.

Guru Nanak Dev ji / Raag Maru / Solhe / Ang 1020

ਆਪੇ ਆਪੁ ਉਪਾਇ ਪਤੀਨਾ ॥

आपे आपु उपाइ पतीना ॥

Âape âapu ūpaaī paŧeenaa ||

ਆਪ ਹੀ ਜੀਵਾਂ ਦੇ ਕੀਤੇ ਕਰਮਾਂ ਨੂੰ ਵੇਖਣ ਵਾਲਾ ਹੈ । ਪ੍ਰਭੂ ਆਪ ਹੀ ਆਪਣੇ ਆਪ ਨੂੰ (ਸ੍ਰਿਸ਼ਟੀ ਦੇ ਰੂਪ ਵਿਚ) ਪਰਗਟ ਕਰ ਕੇ (ਆਪ ਹੀ ਇਸ ਨੂੰ ਵੇਖ ਵੇਖ ਕੇ) ਖ਼ੁਸ਼ ਹੋ ਰਿਹਾ ਹੈ ।

वह स्वयं ही सगुण रूप पैदा करके प्रसन्न होता है।

You Yourself created the Universe, and You are pleased.

Guru Nanak Dev ji / Raag Maru / Solhe / Ang 1020

ਆਪੇ ਪਉਣੁ ਪਾਣੀ ਬੈਸੰਤਰੁ ਆਪੇ ਮੇਲਿ ਮਿਲਾਈ ਹੇ ॥੩॥

आपे पउणु पाणी बैसंतरु आपे मेलि मिलाई हे ॥३॥

Âape paūñu paañee baisanŧŧaru âape meli milaaëe he ||3||

ਪਰਮਾਤਮਾ ਆਪ ਹੀ (ਆਪਣੇ ਆਪ ਤੋਂ) ਹਵਾ ਪਾਣੀ ਅੱਗ (ਆਦਿਕ ਤੱਤ ਪੈਦਾ ਕਰਨ ਵਾਲਾ) ਹੈ, ਪ੍ਰਭੂ ਨੇ ਆਪ ਹੀ (ਇਹਨਾਂ ਤੱਤਾਂ ਨੂੰ) ਇਕੱਠਾ ਕਰ ਕੇ ਜਗਤ-ਰਚਨਾ ਕੀਤੀ ਹੈ ॥੩॥

पवन, पानी एवं अग्नि भी वह स्वयं ही है और स्वयं ही मिलाता है॥ ३॥

You Yourself are the air, water and fire; You Yourself unite in Union. ||3||

Guru Nanak Dev ji / Raag Maru / Solhe / Ang 1020


ਆਪੇ ਸਸਿ ਸੂਰਾ ਪੂਰੋ ਪੂਰਾ ॥

आपे ससि सूरा पूरो पूरा ॥

Âape sasi sooraa pooro pooraa ||

ਹਰ ਥਾਂ ਚਾਨਣ ਦੇਣ ਵਾਲਾ ਪਰਮਾਤਮਾ ਆਪ ਹੀ ਸੂਰਜ ਹੈ ਆਪ ਹੀ ਚੰਦ੍ਰਮਾ ਹੈ,

वह स्वयं ही चाँद एवं सूरज है, और सर्वकला सम्पूर्ण है।

You Yourself are the moon, the sun, the most perfect of the perfect.

Guru Nanak Dev ji / Raag Maru / Solhe / Ang 1020

ਆਪੇ ਗਿਆਨਿ ਧਿਆਨਿ ਗੁਰੁ ਸੂਰਾ ॥

आपे गिआनि धिआनि गुरु सूरा ॥

Âape giâani đhiâani guru sooraa ||

ਪ੍ਰਭੂ ਆਪ ਹੀ ਗਿਆਨ ਦਾ ਮਾਲਕ ਤੇ ਸੁਰਤ ਦਾ ਮਾਲਕ ਸੂਰਮਾ ਗੁਰੂ ਹੈ ।

ज्ञान-ध्यान में लीन रहने वाला शूरवीर गुरु भी वही है।

You Yourself are spiritual wisdom, meditation, and the Guru, the Warrior Hero.

Guru Nanak Dev ji / Raag Maru / Solhe / Ang 1020

ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੇ ਸਿਉ ਲਿਵ ਲਾਈ ਹੇ ॥੪॥

कालु जालु जमु जोहि न साकै साचे सिउ लिव लाई हे ॥४॥

Kaalu jaalu jamu johi na saakai saache siū liv laaëe he ||4||

ਜਿਸ ਭੀ ਜੀਵ ਨੇ ਉਸ ਸਦਾ-ਥਿਰ ਪ੍ਰਭੂ ਨਾਲ ਪ੍ਰੇਮ-ਲਗਨ ਲਾਈ ਹੈ ਜਮ-ਰਾਜ ਉਸ ਵਲ ਤੱਕ ਭੀ ਨਹੀਂ ਸਕਦਾ ॥੪॥

जिसने परमसत्य ईश्वर में ध्यान लगाया है, उसे मृत्यु एवं यम-जाल भी प्रभावित नहीं करता॥ ४॥

The Messenger of Death, and his noose of death, cannot touch one, who is lovingly focused on You, O True Lord. ||4||

Guru Nanak Dev ji / Raag Maru / Solhe / Ang 1020


ਆਪੇ ਪੁਰਖੁ ਆਪੇ ਹੀ ਨਾਰੀ ॥

आपे पुरखु आपे ही नारी ॥

Âape purakhu âape hee naaree ||

(ਹਰੇਕ) ਮਰਦ ਭੀ ਪ੍ਰਭੂ ਆਪ ਹੀ ਹੈ ਤੇ (ਹਰੇਕ) ਇਸਤ੍ਰੀ ਭੀ ਆਪ ਹੀ ਹੈ,

पुरुष एवं नारी के रूप में स्वयं ही है,

You Yourself are the male, and You Yourself are the female.

Guru Nanak Dev ji / Raag Maru / Solhe / Ang 1020

ਆਪੇ ਪਾਸਾ ਆਪੇ ਸਾਰੀ ॥

आपे पासा आपे सारी ॥

Âape paasaa âape saaree ||

ਪ੍ਰਭੂ ਆਪ ਹੀ (ਇਹ ਜਗਤ-ਰੂਪ) ਚਉਪੜ (ਦੀ ਖੇਡ) ਹੈ ਤੇ ਆਪ ਹੀ (ਚਉਪੜ ਦੀਆਂ ਜੀਵ-) ਨਰਦਾਂ ਹੈ ।

वह स्वयं चौपड़ का खेल एवं स्वयं ही गोटियां है।

You Yourself are the chess-board, and You Yourself are the chessman.

Guru Nanak Dev ji / Raag Maru / Solhe / Ang 1020

ਆਪੇ ਪਿੜ ਬਾਧੀ ਜਗੁ ਖੇਲੈ ਆਪੇ ਕੀਮਤਿ ਪਾਈ ਹੇ ॥੫॥

आपे पिड़ बाधी जगु खेलै आपे कीमति पाई हे ॥५॥

Âape piɍ baađhee jagu khelai âape keemaŧi paaëe he ||5||

ਪਰਮਾਤਮਾ ਨੇ ਆਪ ਹੀ ਇਹ ਜਗਤ (ਚਉਪੜ ਦੀ ਖੇਡ-ਰੂਪ) ਪਿੜ ਤਿਆਰ ਕੀਤਾ ਹੈ, ਆਪ ਹੀ ਇਸ ਖੇਡ ਨੂੰ ਪਰਖ ਰਿਹਾ ਹੈ ॥੫॥

परमात्मा ने स्वयं ही यह धरती रूपी अखाड़ा बनाया है, जिसमें समूचा जगत्-खेल रहा है और स्वयं जीव रूपी खिलाड़ियों को शुभाशुभ कर्म का फल देता है॥ ५॥

You Yourself staged the drama in the arena of the world, and You Yourself evaluate the players. ||5||

Guru Nanak Dev ji / Raag Maru / Solhe / Ang 1020


ਆਪੇ ਭਵਰੁ ਫੁਲੁ ਫਲੁ ਤਰਵਰੁ ॥

आपे भवरु फुलु फलु तरवरु ॥

Âape bhavaru phulu phalu ŧaravaru ||

(ਹੇ ਪ੍ਰਭੂ!) ਤੂੰ ਆਪ ਹੀ ਭੌਰਾ ਹੈਂ, ਆਪ ਹੀ ਫੁੱਲ ਹੈਂ, ਤੂੰ ਆਪ ਹੀ ਫਲ ਹੈਂ, ਤੇ ਆਪ ਹੀ ਰੁੱਖ ਹੈਂ ।

भेंवरा, फल-फूल, वृक्ष,

You Yourself are the bumble bee, the flower, the fruit and the tree.

Guru Nanak Dev ji / Raag Maru / Solhe / Ang 1020

ਆਪੇ ਜਲੁ ਥਲੁ ਸਾਗਰੁ ਸਰਵਰੁ ॥

आपे जलु थलु सागरु सरवरु ॥

Âape jalu ŧhalu saagaru saravaru ||

ਤੂੰ ਆਪ ਹੀ ਪਾਣੀ ਹੈਂ, ਆਪ ਹੀ ਸੁੱਕੀ ਧਰਤੀ ਹੈਂ, ਤੂੰ ਆਪ ਹੀ ਸਮੁੰਦਰ ਹੈਂ ਆਪ ਹੀ ਤਲਾਬ ਹੈਂ ।

जल, भूमि, सागर एवं सरोवर सब उसका ही रूप है।

You Yourself are the water, the desert, the ocean and the pool.

Guru Nanak Dev ji / Raag Maru / Solhe / Ang 1020

ਆਪੇ ਮਛੁ ਕਛੁ ਕਰਣੀਕਰੁ ਤੇਰਾ ਰੂਪੁ ਨ ਲਖਣਾ ਜਾਈ ਹੇ ॥੬॥

आपे मछु कछु करणीकरु तेरा रूपु न लखणा जाई हे ॥६॥

Âape machhu kachhu karañeekaru ŧeraa roopu na lakhañaa jaaëe he ||6||

ਤੂੰ ਆਪ ਹੀ ਮੱਛ ਹੈਂ ਆਪ ਹੀ ਕੱਛੂ ਹੈਂ । (ਹੇ ਪ੍ਰਭੂ!) ਤੇਰਾ ਸਹੀ ਸਰੂਪ ਕੀਹ ਹੈ-ਇਹ ਬਿਆਨ ਨਹੀਂ ਕੀਤਾ ਜਾ ਸਕਦਾ । ਤੂੰ ਆਪ ਹੀ (ਆਪਣੇ ਆਪ ਤੋਂ) ਸਾਰੀ ਰਚਨਾ ਰਚਣ ਵਾਲਾ ਹੈਂ ॥੬॥

हे परमेश्वर ! तेरा रूप जाना नहीं जा सकता, तू ही मत्स्यावतार, कच्छपावतार और सारी रचना रचने वाला है॥ ६॥

You Yourself are the great fish, the tortoise, the Cause of causes; Your form cannot be known. ||6||

Guru Nanak Dev ji / Raag Maru / Solhe / Ang 1020


ਆਪੇ ਦਿਨਸੁ ਆਪੇ ਹੀ ਰੈਣੀ ॥

आपे दिनसु आपे ही रैणी ॥

Âape đinasu âape hee raiñee ||

ਪਰਮਾਤਮਾ ਆਪ ਹੀ ਦਿਨ ਹੈ ਆਪ ਹੀ ਰਾਤ ਹੈ,

दिनं एवं रात वही है और

You Yourself are the day, and You Yourself are the night.

Guru Nanak Dev ji / Raag Maru / Solhe / Ang 1020

ਆਪਿ ਪਤੀਜੈ ਗੁਰ ਕੀ ਬੈਣੀ ॥

आपि पतीजै गुर की बैणी ॥

Âapi paŧeejai gur kee baiñee ||

ਉਹ ਆਪ ਹੀ ਗੁਰੂ ਦੇ ਬਚਨਾਂ ਦੀ ਰਾਹੀਂ ਖ਼ੁਸ਼ ਹੋ ਰਿਹਾ ਹੈ ।

वह स्वयं ही गुरु के वचनों अर्थात् वाणी से प्रसन्न होता है।

You Yourself are pleased by the Word of the Guru's Bani.

Guru Nanak Dev ji / Raag Maru / Solhe / Ang 1020

ਆਦਿ ਜੁਗਾਦਿ ਅਨਾਹਦਿ ਅਨਦਿਨੁ ਘਟਿ ਘਟਿ ਸਬਦੁ ਰਜਾਈ ਹੇ ॥੭॥

आदि जुगादि अनाहदि अनदिनु घटि घटि सबदु रजाई हे ॥७॥

Âađi jugaađi ânaahađi ânađinu ghati ghati sabađu rajaaëe he ||7||

ਸਾਰੇ ਜਗਤ ਦਾ ਮੂਲ ਹੈ, ਜੁਗਾਂ ਦੇ ਭੀ ਆਦਿ ਤੋਂ ਹੈ, ਉਸ ਦਾ ਕਦੇ ਨਾਸ ਨਹੀਂ ਹੋ ਸਕਦਾ, ਹਰ ਵੇਲੇ ਹਰੇਕ ਸਰੀਰ ਵਿਚ ਉਸੇ ਰਜ਼ਾ ਦੇ ਮਾਲਕ ਦੀ ਜੀਵਨ-ਰੌ ਰੁਮਕ ਰਹੀ ਹੈ ॥੭॥

उसकी मर्जी से युगों-युगान्तरों से दिन-रात घट-घट में उसका अनाहत शब्द गूंज रहा है॥ ७॥

From the very beginning, and throughout the ages, the unstruck sound current resounds, night and day; in each and every heart, the Word of the Shabad, echoes Your Will. ||7||

Guru Nanak Dev ji / Raag Maru / Solhe / Ang 1020


ਆਪੇ ਰਤਨੁ ਅਨੂਪੁ ਅਮੋਲੋ ॥

आपे रतनु अनूपु अमोलो ॥

Âape raŧanu ânoopu âmolo ||

ਪ੍ਰਭੂ ਆਪ ਹੀ ਇਕ ਐਸਾ ਰਤਨ ਹੈ ਜਿਸ ਵਰਗਾ ਹੋਰ ਕੋਈ ਨਹੀਂ ਤੇ ਜਿਸ ਦਾ ਮੁੱਲ ਨਹੀਂ ਪੈ ਸਕਦਾ ।

वह स्वयं ही अनुपम अमूल्य नाम रूपी रत्न है।

You Yourself are the jewel, incomparably beautiful and priceless.

Guru Nanak Dev ji / Raag Maru / Solhe / Ang 1020

ਆਪੇ ਪਰਖੇ ਪੂਰਾ ਤੋਲੋ ॥

आपे परखे पूरा तोलो ॥

Âape parakhe pooraa ŧolo ||

ਪ੍ਰਭੂ ਆਪ ਹੀ ਉਸ ਰਤਨ ਨੂੰ ਪਰਖਦਾ ਹੈ, ਤੇ ਠੀਕ ਤਰ੍ਹਾਂ ਤੋਲਦਾ ਹੈ ।

वह स्वयं ही बुरे-भले को परखता है और स्वयं ही पूरा तोलता है।

You Yourself are the Assessor, the Perfect Weigher.

Guru Nanak Dev ji / Raag Maru / Solhe / Ang 1020


Download SGGS PDF Daily Updates