Page Ang 102, Guru Granth Sahib ji, Hindi Punjabi English meanings


Download SGGS PDF Daily Updates

Gurbani LanguageMeanings Translation
ਪੰਜਾਬੀ ਗੁਰਬਾਣੀ ਪੰਜਾਬੀ ਅਰਥ
हिंदी गुरबाणी हिंदी अर्थ
English English
Info (Author Raag Bani Ang Page)

ਠਾਕੁਰ ਕੇ ਸੇਵਕ ਹਰਿ ਰੰਗ ਮਾਣਹਿ ॥

ठाकुर के सेवक हरि रंग माणहि ॥

Thaakur ke sevak hari rangg maañahi ||

(ਹੇ ਭਾਈ)! ਪਾਲਣਹਾਰ ਪ੍ਰਭੂ ਦੇ ਸੇਵਕ ਪ੍ਰਭੂ ਦੇ ਮਿਲਾਪ ਦੇ ਆਤਮਕ ਅਨੰਦ ਮਾਣਦੇ ਹਨ ।

परमात्मा के सेवक ईश्वर की प्रीति का आनन्द भोगते हैं।

The servant of the Lord and Master enjoys the Love and Affection of the Lord.

Guru Arjan Dev ji / Raag Majh / / Ang 102

ਜੋ ਕਿਛੁ ਠਾਕੁਰ ਕਾ ਸੋ ਸੇਵਕ ਕਾ ਸੇਵਕੁ ਠਾਕੁਰ ਹੀ ਸੰਗਿ ਜਾਹਰੁ ਜੀਉ ॥੩॥

जो किछु ठाकुर का सो सेवक का सेवकु ठाकुर ही संगि जाहरु जीउ ॥३॥

Jo kichhu thaakur kaa so sevak kaa sevaku thaakur hee sanggi jaaharu jeeū ||3||

ਪਾਲਣਹਾਰ ਪ੍ਰਭੂ ਦਾ ਆਪਾ ਉਸ ਦੇ ਸੇਵਕ ਦਾ ਆਪਾ ਬਣ ਜਾਂਦਾ ਹੈ (ਠਾਕੁਰ ਤੇ ਸੇਵਕ ਦੇ ਆਤਮਕ ਜੀਵਨ ਵਿਚ ਕੋਈ ਫ਼ਰਕ ਨਹੀਂ ਰਹਿ ਜਾਂਦਾ) । ਠਾਕੁਰ ਦੇ ਚਰਨਾਂ ਵਿਚ ਜੁੜਿਆ ਰਹਿ ਕੇ ਸੇਵਕ (ਲੋਕ ਪਰਲੋਕ ਵਿਚ) ਪਰਗਟ ਹੋ ਜਾਂਦਾ ਹੈ ॥੩॥

जो कुछ परमात्मा का है, वही उसके सेवक का है। सेवक अपने परमात्मा की संगति में जगत् में लोकप्रिय होता है। ॥३॥

That which belongs to the Lord and Master, belongs to His servant. The servant becomes distinguished in association with his Lord and Master. ||3||

Guru Arjan Dev ji / Raag Majh / / Ang 102


ਅਪੁਨੈ ਠਾਕੁਰਿ ਜੋ ਪਹਿਰਾਇਆ ॥

अपुनै ठाकुरि जो पहिराइआ ॥

Âpunai thaakuri jo pahiraaīâa ||

ਜਿਸ (ਸੇਵਕ) ਨੂੰ ਪਿਆਰੇ ਠਾਕੁਰ-ਪ੍ਰਭੂ ਨੇ (ਸੇਵਾ ਭਗਤੀ ਦਾ) ਸਿਰੋਪਾ ਬਖ਼ਸ਼ਿਆ ਹੈ,

जिसको उसका परमात्मा प्रतिष्ठा की पोशाक पहनाता है,

He, whom the Lord and Master dresses in the robes of honor,

Guru Arjan Dev ji / Raag Majh / / Ang 102

ਬਹੁਰਿ ਨ ਲੇਖਾ ਪੁਛਿ ਬੁਲਾਇਆ ॥

बहुरि न लेखा पुछि बुलाइआ ॥

Bahuri na lekhaa puchhi bulaaīâa ||

ਉਸ ਨੂੰ ਮੁੜ (ਉਸ ਦੇ ਕਰਮਾਂ ਦਾ) ਲੇਖਾ ਨਹੀਂ ਪੁੱਛਿਆ (ਲੇਖਾ ਪੁੱਛਣ ਵਾਸਤੇ) ਨਹੀਂ ਸੱਦਿਆ (ਭਾਵ, ਉਹ ਸੇਵਕ ਮੰਦੇ ਕਰਮਾਂ ਵਲ ਪੈਂਦਾ ਹੀ ਨਹੀਂ) ।

उसे फिर बुलाकर उसके कर्मों का लेखा नहीं पूछता।

Is not called to answer for his account any longer.

Guru Arjan Dev ji / Raag Majh / / Ang 102

ਤਿਸੁ ਸੇਵਕ ਕੈ ਨਾਨਕ ਕੁਰਬਾਣੀ ਸੋ ਗਹਿਰ ਗਭੀਰਾ ਗਉਹਰੁ ਜੀਉ ॥੪॥੧੮॥੨੫॥

तिसु सेवक कै नानक कुरबाणी सो गहिर गभीरा गउहरु जीउ ॥४॥१८॥२५॥

Ŧisu sevak kai naanak kurabaañee so gahir gabheeraa gaūharu jeeū ||4||18||25||

ਹੇ ਨਾਨਕ! (ਆਖ-) ਮੈਂ ਉਸ ਸੇਵਕ ਤੋਂ ਸਦਕੇ ਜਾਂਦਾ ਹਾਂ । ਉਹ ਸੇਵਕ ਡੂੰਘੇ ਸੁਭਾਉ ਵਾਲਾ ਵੱਡੇ ਜਿਗਰੇ ਵਾਲਾ ਤੇ ਉੱਚੇ ਅਮੋਲਕ ਜੀਵਨ ਵਾਲਾ ਹੋ ਜਾਂਦਾ ਹੈ ॥੪॥੧੮॥੨੫॥

हे नानक ! मैं उस सेवक पर सदैव कुर्बान हूँ जो प्रभु की तरह अथाह, गंभीर एवं अमूल्य मोती बन जाता है।॥४॥१८॥२५॥

Nanak is a sacrifice to that servant. He is the pearl of the deep and unfathomable Ocean of God. ||4||18||25||

Guru Arjan Dev ji / Raag Majh / / Ang 102


ਮਾਝ ਮਹਲਾ ੫ ॥

माझ महला ५ ॥

Maajh mahalaa 5 ||

माझ महला ५ ॥

Maajh, Fifth Mehl:

Guru Arjan Dev ji / Raag Majh / / Ang 102

ਸਭ ਕਿਛੁ ਘਰ ਮਹਿ ਬਾਹਰਿ ਨਾਹੀ ॥

सभ किछु घर महि बाहरि नाही ॥

Sabh kichhu ghar mahi baahari naahee ||

ਸਾਰਾ ਆਤਮਕ ਸੁਖ ਹਿਰਦੇ ਵਿਚ ਟਿਕੇ ਰਹਿਣ ਵਿਚ ਹੈ, ਬਾਹਰ ਭਟਕਣ ਵਿਚ ਨਹੀਂ ਮਿਲਦਾ ।

सब कुछ शरीर रूपी घर में ही है और शरीर से बाहर कुछ भी नहीं है।

Everything is within the home of the self; there is nothing beyond.

Guru Arjan Dev ji / Raag Majh / / Ang 102

ਬਾਹਰਿ ਟੋਲੈ ਸੋ ਭਰਮਿ ਭੁਲਾਹੀ ॥

बाहरि टोलै सो भरमि भुलाही ॥

Baahari tolai so bharami bhulaahee ||

ਜੇਹੜਾ ਮਨੁੱਖ ਬਾਹਰ ਸੁੱਖ ਦੀ ਭਾਲ ਕਰਦਾ ਹੈ (ਉਹ ਸੁਖ ਨਹੀਂ ਲੱਭ ਸਕਦਾ) ਅਜੇਹੇ ਬੰਦੇ ਤਾਂ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ

जो व्यक्ति भगवान को हृदय से बाहर ढूंढता है, वह भ्रम में पड़कर भटकता रहता है।

One who searches outside is deluded by doubt.

Guru Arjan Dev ji / Raag Majh / / Ang 102

ਗੁਰ ਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ ॥੧॥

गुर परसादी जिनी अंतरि पाइआ सो अंतरि बाहरि सुहेला जीउ ॥१॥

Gur parasaađee jinee ânŧŧari paaīâa so ânŧŧari baahari suhelaa jeeū ||1||

ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੇ ਆਪਣੇ ਹਿਰਦੇ ਵਿਚ ਹੀ ਟਿਕ ਕੇ ਪਰਮਾਤਮਾ ਨੂੰ ਲੱਭ ਲਿਆ ਹੈ, ਉਹ ਅੰਤਰ ਆਤਮੇ ਸਿਮਰਨ ਕਰਦੇ ਹੋਏ ਭੀ ਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਦੇ ਹੋਏ ਭੀ ਸਦਾ ਸੁਖੀ ਰਹਿੰਦੇ ਹਨ ॥੧॥

गुरु की दया से जिसने भगवान को हृदय में पाया है, वह अन्दर एवं बाहर से सुखी है॥ १॥

By Guru's Grace, one who has found the Lord within is happy, inwardly and outwardly. ||1||

Guru Arjan Dev ji / Raag Majh / / Ang 102


ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ॥

झिमि झिमि वरसै अम्रित धारा ॥

Jhimi jhimi varasai âmmmriŧ đhaaraa ||

(ਜਿਵੇਂ ਮਠੀ ਮਠੀ ਵਰਖਾ ਹੁੰਦੀ ਹੈ ਤੇ ਉਹ ਧਰਤੀ ਵਿਚ ਸਿੰਜਰਦੀ ਜਾਂਦੀ ਹੈ ਤਿਵੇਂ ਜਦੋਂ) ਆਤਮਕ ਅਡੋਲਤਾ ਦੀ ਹਾਲਤ ਵਿਚ ਨਾਮ-ਅੰਮ੍ਰਿਤ ਦੀ ਧਾਰ ਸਹਜੇ ਸਹਜੇ ਵਰ੍ਹਦੀ ਹੈ,

उसके अन्दर नाम रूपी अमृत की धारा रिमझिम कर बरसती है।

Slowly, gently, drop by drop, the stream of nectar trickles down within.

Guru Arjan Dev ji / Raag Majh / / Ang 102

ਮਨੁ ਪੀਵੈ ਸੁਨਿ ਸਬਦੁ ਬੀਚਾਰਾ ॥

मनु पीवै सुनि सबदु बीचारा ॥

Manu peevai suni sabađu beechaaraa ||

ਤਦੋਂ ਮਨੁੱਖ ਦਾ ਮਨ ਗੁਰੂ ਦਾ ਸ਼ਬਦ ਸੁਣ ਕੇ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਸੁਣ ਕੇ ਉਸ ਅੰਮ੍ਰਿਤ ਧਾਰ ਨੂੰ ਪੀਂਦਾ ਜਾਂਦਾ ਹੈ (ਆਪਣੇ ਅੰਦਰ ਟਿਕਾਈ ਜਾਂਦਾ ਹੈ)

मन उस नाम रूपी अमृत का पान करता है।

The mind drinks it in, hearing and reflecting on the Word of the Shabad.

Guru Arjan Dev ji / Raag Majh / / Ang 102

ਅਨਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰਿ ਕੇਲਾ ਜੀਉ ॥੨॥

अनद बिनोद करे दिन राती सदा सदा हरि केला जीउ ॥२॥

Ânađ binođ kare đin raaŧee sađaa sađaa hari kelaa jeeū ||2||

(ਉਸ ਅਵਸਥਾ ਵਿਚ ਮਨ) ਹਰ ਵੇਲੇ ਆਤਮਕ ਆਨੰਦ ਮਾਣਦਾ ਹੈ, ਸਦਾ ਪਰਮਾਤਮਾ ਦੇ ਮਿਲਾਪ ਦਾ ਸੁਖ ਲੈਂਦਾ ਹੈ ॥੨॥

अनहद शब्द को सुनकर मन उस बारे चिन्तन करता है। मेरा मन दिन-रात आनंद प्राप्त करता है और भगवान के साथ विलास करता है॥२॥

It enjoys bliss and ecstasy day and night, and plays with the Lord forever and ever. ||2||

Guru Arjan Dev ji / Raag Majh / / Ang 102


ਜਨਮ ਜਨਮ ਕਾ ਵਿਛੁੜਿਆ ਮਿਲਿਆ ॥

जनम जनम का विछुड़िआ मिलिआ ॥

Janam janam kaa vichhuɍiâa miliâa ||

(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਜਨਮਾਂ ਜਨਮਾਂਤਰਾਂ ਦਾ ਵਿੱਛੁੜਿਆ ਹੋਇਆ ਜੀਵ ਪ੍ਰਭੂ ਚਰਨਾਂ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ ।

मैं भगवान से जन्म-जन्मांतरों का बिछुड़ा हुआ उससे मिल गया हूँ।

I have now been united with the Lord after having been separated and cut off from Him for so many lifetimes;

Guru Arjan Dev ji / Raag Majh / / Ang 102

ਸਾਧ ਕ੍ਰਿਪਾ ਤੇ ਸੂਕਾ ਹਰਿਆ ॥

साध क्रिपा ते सूका हरिआ ॥

Saađh kripaa ŧe sookaa hariâa ||

ਮਨੁੱਖ ਦਾ ਰੁੱਖਾ ਹੋ ਚੁੱਕਾ ਮਨ ਗੁਰੂ ਦੀ ਕਿਰਪਾ ਨਾਲ ਪਿਆਰ ਰਸ ਨਾਲ ਤਰ ਹੋ ਜਾਂਦਾ ਹੈ ।

साधु की कृपा से मेरा मुरझाया हुआ मन प्रफुल्लित हो गया है।

By the Grace of the Holy Saint, the dried-up branches have blossomed forth again in their greenery.

Guru Arjan Dev ji / Raag Majh / / Ang 102

ਸੁਮਤਿ ਪਾਏ ਨਾਮੁ ਧਿਆਏ ਗੁਰਮੁਖਿ ਹੋਏ ਮੇਲਾ ਜੀਉ ॥੩॥

सुमति पाए नामु धिआए गुरमुखि होए मेला जीउ ॥३॥

Sumaŧi paaē naamu đhiâaē guramukhi hoē melaa jeeū ||3||

ਗੁਰੂ ਪਾਸੋਂ ਜਦੋਂ ਮਨੁੱਖ ਸ੍ਰੇਸ਼ਟ ਮਤਿ ਲੈਂਦਾ ਹੈ, ਤਾਂ ਪਰਮਾਤਮਾ ਦਾ ਨਾਮ ਸਿਮਰਦਾ ਹੈ । ਗੁਰੂ ਦੀ ਸਰਨ ਪਿਆਂ ਜੀਵ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ॥੩॥

गुरु से सुमति प्राप्त करके नाम-सिमरन करने से मेरा भगवान से मिलाप हो गया है ॥३ ॥

I have obtained this sublime understanding, and I meditate on the Naam; as Gurmukh, I have met the Lord. ||3||

Guru Arjan Dev ji / Raag Majh / / Ang 102


ਜਲ ਤਰੰਗੁ ਜਿਉ ਜਲਹਿ ਸਮਾਇਆ ॥

जल तरंगु जिउ जलहि समाइआ ॥

Jal ŧaranggu jiū jalahi samaaīâa ||

ਜਿਵੇਂ (ਨਦੀ ਆਦਿਕ ਦੇ) ਪਾਣੀ ਦੀ ਲਹਿਰ (ਉਸ ਨਦੀ ਵਿਚੋਂ ਉੱਭਰ ਕੇ ਮੁੜ ਉਸ) ਪਾਣੀ ਵਿਚ ਹੀ ਰਲ ਜਾਂਦੀ ਹੈ,

जिस तरह जल की लहरें जल में मिल जाती हैं,

As the waves of water merge again with the water,

Guru Arjan Dev ji / Raag Majh / / Ang 102

ਤਿਉ ਜੋਤੀ ਸੰਗਿ ਜੋਤਿ ਮਿਲਾਇਆ ॥

तिउ जोती संगि जोति मिलाइआ ॥

Ŧiū joŧee sanggi joŧi milaaīâa ||

ਤਿਵੇਂ (ਗੁਰੂ ਦੀ ਸਰਨ ਪੈ ਕੇ ਸਿਮਰਨ ਕਰਨ ਨਾਲ ਮਨੁੱਖ ਦੀ) ਸੁਰਤ (ਜੋਤਿ) ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ।

इसी तरह मेरी ज्योति परमात्मा की ज्योति में मिल गई है।

So does my light merge again into the Light.

Guru Arjan Dev ji / Raag Majh / / Ang 102

ਕਹੁ ਨਾਨਕ ਭ੍ਰਮ ਕਟੇ ਕਿਵਾੜਾ ਬਹੁੜਿ ਨ ਹੋਈਐ ਜਉਲਾ ਜੀਉ ॥੪॥੧੯॥੨੬॥

कहु नानक भ्रम कटे किवाड़ा बहुड़ि न होईऐ जउला जीउ ॥४॥१९॥२६॥

Kahu naanak bhrm kate kivaaɍaa bahuɍi na hoëeâi jaūlaa jeeū ||4||19||26||

ਨਾਨਕ ਆਖਦਾ ਹੈ- (ਗੁਰੂ ਦੇ ਸਨਮੁਖ ਹੋ ਕੇ ਸਿਮਰਨ ਕੀਤਿਆਂ ਮਨੁੱਖ ਦੇ) ਭਟਕਣਾ ਰੂਪ ਤਖ਼ਤੇ (ਜਿਨ੍ਹਾਂ ਦੀ ਕੈਦ ਵਿਚ ਇਹ ਬੰਦ ਪਿਆ ਰਹਿੰਦਾ ਹੈ) ਖੁਲ੍ਹ ਜਾਂਦੇ ਹਨ, ਤੇ ਮੁੜ ਮਨੁੱਖ ਮਾਇਆ ਦੇ ਪਿੱਛੇ ਦੌੜ ਭੱਜ ਕਰਨ ਵਾਲੇ ਸੁਭਾਵ ਦਾ ਨਹੀਂ ਰਹਿੰਦਾ ॥੪॥੧੯॥੨੬॥

हे नानक ! भगवान ने भ्रम रूपी किवाड़ काट दिए हैं और अब मेरा मन पुनः माया के पीछे नहीं भटकता ॥४॥१६॥२६॥

Says Nanak, the veil of illusion has been cut away, and I shall not go out wandering any more. ||4||19||26||

Guru Arjan Dev ji / Raag Majh / / Ang 102


ਮਾਝ ਮਹਲਾ ੫ ॥

माझ महला ५ ॥

Maajh mahalaa 5 ||

माझ महला ५ ॥

Maajh, Fifth Mehl:

Guru Arjan Dev ji / Raag Majh / / Ang 102

ਤਿਸੁ ਕੁਰਬਾਣੀ ਜਿਨਿ ਤੂੰ ਸੁਣਿਆ ॥

तिसु कुरबाणी जिनि तूं सुणिआ ॥

Ŧisu kurabaañee jini ŧoonn suñiâa ||

(ਹੇ ਪ੍ਰਭੂ!) ਜਿਸ ਮਨੁੱਖ ਨੇ ਤੇਰਾ ਨਾਮ ਸੁਣਿਆ ਹੈ (ਜੋ ਸਦਾ ਤੇਰੀ ਸਿਫ਼ਤ-ਸਾਲਾਹ ਸੁਣਦਾ ਹੈ), ਮੈਂ ਉਸ ਤੋਂ ਸਦਕੇ ਜਾਂਦਾ ਹਾਂ ।

हे ईश्वर ! मैं उस महापुरुष पर कुर्बान जाता हूँ, जिसने तेरा नाम श्रवण किया है।

I am a sacrifice to those who have heard of You.

Guru Arjan Dev ji / Raag Majh / / Ang 102

ਤਿਸੁ ਬਲਿਹਾਰੀ ਜਿਨਿ ਰਸਨਾ ਭਣਿਆ ॥

तिसु बलिहारी जिनि रसना भणिआ ॥

Ŧisu balihaaree jini rasanaa bhañiâa ||

ਜਿਸ ਮਨੁੱਖ ਨੇ ਆਪਣੀ ਜੀਭ ਨਾਲ ਤੇਰਾ ਨਾਮ ਉਚਾਰਿਆ ਹੈ (ਜੋ ਤੇਰੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ), ਉਸ ਤੋਂ ਮੈਂ ਵਾਰਨੇ ਜਾਂਦਾ ਹਾਂ ।

जिसने अपनी जिव्हा से तेरे नाम का उच्चारण किया है, मैं उस महापुरुष पर कुर्बान जाता हूँ।

I am a sacrifice to those whose tongues speak of You.

Guru Arjan Dev ji / Raag Majh / / Ang 102

ਵਾਰਿ ਵਾਰਿ ਜਾਈ ਤਿਸੁ ਵਿਟਹੁ ਜੋ ਮਨਿ ਤਨਿ ਤੁਧੁ ਆਰਾਧੇ ਜੀਉ ॥੧॥

वारि वारि जाई तिसु विटहु जो मनि तनि तुधु आराधे जीउ ॥१॥

Vaari vaari jaaëe ŧisu vitahu jo mani ŧani ŧuđhu âaraađhe jeeū ||1||

(ਹੇ ਪ੍ਰਭੂ!) ਮੈਂ ਉਸ ਮਨੁੱਖ ਤੋਂ (ਮੁੜ ਮੁੜ) ਕੁਰਬਾਨ ਜਾਂਦਾ ਹਾਂ, ਜੋ ਆਪਣੇ ਮਨ ਨਾਲ ਆਪਣੇ ਸਰੀਰ ਨਾਲ ਤੈਨੂੰ ਯਾਦ ਕਰਦਾ ਰਹਿੰਦਾ ਹੈ ॥੧॥

हे प्रभु! जो प्राणी मन-तन से तेरी आराधना करता है, मैं सदैव ही तन-मन से उस पर न्यौछावर हूँ॥१॥

Again and again, I am a sacrifice to those who meditate on You with mind and body. ||1||

Guru Arjan Dev ji / Raag Majh / / Ang 102


ਤਿਸੁ ਚਰਣ ਪਖਾਲੀ ਜੋ ਤੇਰੈ ਮਾਰਗਿ ਚਾਲੈ ॥

तिसु चरण पखाली जो तेरै मारगि चालै ॥

Ŧisu charañ pakhaalee jo ŧerai maaragi chaalai ||

(ਹੇ ਪ੍ਰਭੂ!) ਜੇਹੜਾ ਮਨੁੱਖ ਤੇਰੇ (ਮਿਲਾਪ ਦੇ) ਰਾਹ ਤੇ ਤੁਰਦਾ ਹੈ, ਮੈਂ ਉਸ ਦੇ ਪੈਰ ਧੋਂਦਾ ਰਹਾਂ ।

मैं उस व्यक्ति के चरण धोता हूँ जो तेरे मार्ग पर चलता है।

I wash the feet of those who walk upon Your Path.

Guru Arjan Dev ji / Raag Majh / / Ang 102

ਨੈਨ ਨਿਹਾਲੀ ਤਿਸੁ ਪੁਰਖ ਦਇਆਲੈ ॥

नैन निहाली तिसु पुरख दइआलै ॥

Nain nihaalee ŧisu purakh đaīâalai ||

(ਹੇ ਭਾਈ!) ਦਇਆ ਦੇ ਸੋਮੇ ਉਸ ਅਕਾਲ ਪੁਰਖ ਨੂੰ ਮੈਂ ਆਪਣੀਆਂ ਅੱਖਾਂ ਨਾਲ ਵੇਖਣਾ ਚਹੁੰਦਾ ਹਾਂ ।

मैं उस दयालु महापुरुष के नयनों से दर्शन करता हूँ।

With my eyes, I long to behold those kind people.

Guru Arjan Dev ji / Raag Majh / / Ang 102

ਮਨੁ ਦੇਵਾ ਤਿਸੁ ਅਪੁਨੇ ਸਾਜਨ ਜਿਨਿ ਗੁਰ ਮਿਲਿ ਸੋ ਪ੍ਰਭੁ ਲਾਧੇ ਜੀਉ ॥੨॥

मनु देवा तिसु अपुने साजन जिनि गुर मिलि सो प्रभु लाधे जीउ ॥२॥

Manu đevaa ŧisu âpune saajan jini gur mili so prbhu laađhe jeeū ||2||

(ਇਸ ਵਾਸਤੇ) ਮੈਂ ਆਪਣਾ ਮਨ ਆਪਣੇ ਉਸ ਸੱਜਣ ਦੇ ਹਵਾਲੇ ਕਰਨ ਨੂੰ ਤਿਆਰ ਹਾਂ ਜਿਸ ਨੇ ਗੁਰੂ ਨੂੰ ਮਿਲ ਕੇ ਉਸ ਪ੍ਰਭੂ ਨੂੰ ਲੱਭ ਲਿਆ ਹੈ ॥੨॥

मैं अपना मन अपने उस मित्र को अर्पण करता हूँ, जिसने गुरु से मिलकर उस प्रभु को ढूंढ लिया है॥२॥

I offer my mind to those friends, who have met the Guru and found God. ||2||

Guru Arjan Dev ji / Raag Majh / / Ang 102


ਸੇ ਵਡਭਾਗੀ ਜਿਨਿ ਤੁਮ ਜਾਣੇ ॥

से वडभागी जिनि तुम जाणे ॥

Se vadabhaagee jini ŧum jaañe ||

(ਹੇ ਪ੍ਰਭੂ!) ਜਿਸ ਜਿਸ ਮਨੁੱਖ ਨੇ ਤੇਰੇ ਨਾਲ ਸਾਂਝ ਪਾ ਲਈ ਹੈ, ਉਹ (ਸਭ) ਭਾਗਾਂ ਵਾਲੇ ਹਨ ।

हे भगवान ! वे मनुष्य बड़े भाग्यशाली हैं, जिन्होंने तुझे समझ लिया है।

Very fortunate are those who know You.

Guru Arjan Dev ji / Raag Majh / / Ang 102

ਸਭ ਕੈ ਮਧੇ ਅਲਿਪਤ ਨਿਰਬਾਣੇ ॥

सभ कै मधे अलिपत निरबाणे ॥

Sabh kai mađhe âlipaŧ nirabaañe ||

(ਹੇ ਭਾਈ!) ਪਰਮਾਤਮਾ ਸਭ ਜੀਵਾਂ ਦੇ ਅੰਦਰ ਵੱਸਦਾ ਹੈ (ਫਿਰ ਭੀ ਉਹ) ਨਿਰਲੇਪ ਹੈ ਤੇ ਵਾਸਨਾ-ਰਹਿਤ ਹੈ ।

वे पुरुष सबके मध्य निर्लिप्त और निर्विकार हैं।

In the midst of all, they remain detached and balanced in Nirvaanaa.

Guru Arjan Dev ji / Raag Majh / / Ang 102

ਸਾਧ ਕੈ ਸੰਗਿ ਉਨਿ ਭਉਜਲੁ ਤਰਿਆ ਸਗਲ ਦੂਤ ਉਨਿ ਸਾਧੇ ਜੀਉ ॥੩॥

साध कै संगि उनि भउजलु तरिआ सगल दूत उनि साधे जीउ ॥३॥

Saađh kai sanggi ūni bhaūjalu ŧariâa sagal đooŧ ūni saađhe jeeū ||3||

(ਜਿਸ ਮਨੁੱਖ ਨੇ ਉਸ ਨਾਲ ਸਾਂਝ ਪਾਈ ਹੈ) ਸਾਧ ਸੰਗਤਿ ਵਿਚ ਰਹਿ ਕੇ ਉਸ ਨੇ ਸੰਸਾਰ-ਸਮੁੰਦਰ ਤਰ ਲਿਆ ਹੈ, ਉਸ ਨੇ (ਕਾਮਾਦਿਕ) ਸਾਰੇ ਵਿਕਾਰ ਆਪਣੇ ਵੱਸ ਵਿਚ ਕਰ ਲਏ ਹਨ ॥੩॥

संतों की संगति करके वे भवसागर से पार हो जाते हैं और काम आदि सकल दूत वश में कर लिए हैं।॥३॥

In the Saadh Sangat, the Company of the Holy, they cross over the terrifying world-ocean, and conquer all their evil passions. ||3||

Guru Arjan Dev ji / Raag Majh / / Ang 102


ਤਿਨ ਕੀ ਸਰਣਿ ਪਰਿਆ ਮਨੁ ਮੇਰਾ ॥

तिन की सरणि परिआ मनु मेरा ॥

Ŧin kee sarañi pariâa manu meraa ||

(ਹੇ ਭਾਈ!) ਮੇਰਾ ਮਨ ਉਹਨਾਂ ਦੀ ਸਰਨ ਪੈਂਦਾ ਹੈ,

मेरा मन उनकी शरण में आ गया है,"

My mind has entered their Sanctuary.

Guru Arjan Dev ji / Raag Majh / / Ang 102

ਮਾਣੁ ਤਾਣੁ ਤਜਿ ਮੋਹੁ ਅੰਧੇਰਾ ॥

माणु ताणु तजि मोहु अंधेरा ॥

Maañu ŧaañu ŧaji mohu ânđđheraa ||

(ਜਿਨ੍ਹਾਂ ਨੇ ਦੁਨੀਆ ਵਾਲਾ) ਮਾਣ ਛੱਡ ਕੇ (ਦੁਨੀਆ ਵਾਲਾ) ਤਾਣ ਛੱਡ ਕੇ (ਜੀਵਨ-ਰਾਹ ਵਿਚ) ਹਨੇਰਾ (ਪੈਦਾ ਕਰਨ ਵਾਲਾ ਮਾਇਆ ਦਾ) ਮੋਹ ਛੱਡ ਕੇ (ਸਾਰੇ ਦੂਤ ਵੱਸ ਕਰ ਲਏ ਹਨ । )

और अहंकार, बल एवं अँधेरा पैदा करने वाले मोह को त्याग दिया है ।

I have renounced my pride in my own strength, and the darkness of emotional attachment.

Guru Arjan Dev ji / Raag Majh / / Ang 102

ਨਾਮੁ ਦਾਨੁ ਦੀਜੈ ਨਾਨਕ ਕਉ ਤਿਸੁ ਪ੍ਰਭ ਅਗਮ ਅਗਾਧੇ ਜੀਉ ॥੪॥੨੦॥੨੭॥

नामु दानु दीजै नानक कउ तिसु प्रभ अगम अगाधे जीउ ॥४॥२०॥२७॥

Naamu đaanu đeejai naanak kaū ŧisu prbh âgam âgaađhe jeeū ||4||20||27||

(ਉਹਨਾਂ ਅੱਗੇ ਅਰਦਾਸ ਕਰਦਾ ਹੈ ਕਿ) ਮੈਨੂੰ ਨਾਨਕ ਨੂੰ (ਭੀ) ਉਸ ਅਪਹੁੰਚ ਅਥਾਹ ਪ੍ਰਭੂ ਦਾ ਨਾਮ ਦਾਨ (ਵਜੋਂ) ਦੇਹੋ ॥੪॥੨੦॥੨੭॥

हे प्रभु! नानक को अगम्य, अगोचर परमात्मा के नाम का दान प्रदान कीजिए॥४॥२० ॥२७ ॥

Please bless Nanak with the Gift of the Naam, the Name of the Inaccessible and Unfathomable God. ||4||20||27||

Guru Arjan Dev ji / Raag Majh / / Ang 102


ਮਾਝ ਮਹਲਾ ੫ ॥

माझ महला ५ ॥

Maajh mahalaa 5 ||

माझ महला ५ ॥

Maajh, Fifth Mehl:

Guru Arjan Dev ji / Raag Majh / / Ang 102

ਤੂੰ ਪੇਡੁ ਸਾਖ ਤੇਰੀ ਫੂਲੀ ॥

तूं पेडु साख तेरी फूली ॥

Ŧoonn pedu saakh ŧeree phoolee ||

ਹੇ ਪ੍ਰਭੂ! ਤੂੰ (ਮਾਨੋ, ਇਕ) ਰੁੱਖ ਹੈਂ (ਇਹ ਸੰਸਾਰ ਤੈਂ-ਰੁੱਖ ਤੋਂ) ਫੁੱਟੀਆਂ ਹੋਈਆਂ ਤੇਰੀਆਂ ਟਾਹਣੀਆਂ ਹਨ ।

हे पूज्य परमेश्वर ! तू एक पेड़ है और यह सृष्टि तेरी प्रफुल्लित हुई शाखा है।

You are the tree; Your branches have blossomed forth.

Guru Arjan Dev ji / Raag Majh / / Ang 102

ਤੂੰ ਸੂਖਮੁ ਹੋਆ ਅਸਥੂਲੀ ॥

तूं सूखमु होआ असथूली ॥

Ŧoonn sookhamu hoâa âsaŧhoolee ||

ਹੇ ਪ੍ਰਭੂ! ਤੂੰ ਅਦ੍ਰਿਸ਼ਟ ਹੈਂ (ਆਪਣੇ ਅਦ੍ਰਿਸ਼ਟ ਰੂਪ ਤੋਂ) ਦਿੱਸਦਾ ਜਗਤ ਬਣਿਆ ਹੈਂ ।

तू सूक्ष्म रूप से स्थूल रूप में बदल गया है।

From the very small and subtle, You have become huge and manifest.

Guru Arjan Dev ji / Raag Majh / / Ang 102

ਤੂੰ ਜਲਨਿਧਿ ਤੂੰ ਫੇਨੁ ਬੁਦਬੁਦਾ ਤੁਧੁ ਬਿਨੁ ਅਵਰੁ ਨ ਭਾਲੀਐ ਜੀਉ ॥੧॥

तूं जलनिधि तूं फेनु बुदबुदा तुधु बिनु अवरु न भालीऐ जीउ ॥१॥

Ŧoonn jalaniđhi ŧoonn phenu buđabuđaa ŧuđhu binu âvaru na bhaaleeâi jeeū ||1||

ਹੇ ਪ੍ਰਭੂ! ਤੂੰ (ਮਾਨੋ, ਇਕ) ਸਮੁੰਦਰ ਹੈਂ (ਇਹ ਸਾਰਾ ਜਗਤ ਪਸਾਰਾ, ਮਾਨੋ) ਝੱਗ ਤੇ ਬੁਲਬੁਲਾ (ਭੀ) ਤੂੰ ਆਪ ਹੀ ਹੈਂ । ਤੈਥੋਂ ਬਿਨਾ ਹੋਰ ਕੁਝ ਭੀ ਨਹੀਂ ਦਿਸਦਾ ॥੧॥

तू जल का सागर है और तू ही इसकी झाग से पैदा हुआ बुलबुला है। तेरे अलावा जगत् में मुझे अन्य कोई दिखाई नहीं देता॥१॥

You are the Ocean of Water, and You are the foam and the bubbles on its surface. I cannot see any other except You, Lord. ||1||

Guru Arjan Dev ji / Raag Majh / / Ang 102


ਤੂੰ ਸੂਤੁ ਮਣੀਏ ਭੀ ਤੂੰਹੈ ॥

तूं सूतु मणीए भी तूंहै ॥

Ŧoonn sooŧu mañeeē bhee ŧoonhhai ||

(ਇਹ ਸਾਰਾ ਜਗਤ-ਪਸਾਰਾ ਤੈਥੋਂ ਬਣਿਆ ਤੇਰਾ ਹੀ ਸਰੂਪ, ਮਾਨੋ, ਇਕ ਮਾਲਾ ਹੈ । ਉਸ ਮਾਲਾ ਦਾ) ਧਾਗਾ ਤੂੰ ਆਪ ਹੈਂ, ਮਣਕੇ ਭੀ ਤੂੰ ਹੈਂ,

हे ईश्वर ! देहि रूपी माला के लिए तुम ही प्राण रूपी सूत हो।

You are the thread, and You are also the beads.

Guru Arjan Dev ji / Raag Majh / / Ang 102

ਤੂੰ ਗੰਠੀ ਮੇਰੁ ਸਿਰਿ ਤੂੰਹੈ ॥

तूं गंठी मेरु सिरि तूंहै ॥

Ŧoonn gantthee meru siri ŧoonhhai ||

(ਮਣਕਿਆਂ ਉੱਤੇ) ਗੰਢ ਭੀ ਤੂੰ ਹੀ ਹੈਂ, (ਸਭ ਮਣਕਿਆਂ ਦੇ) ਸਿਰ ਉੱਤੇ ਮੇਰੂ-ਮਣਕਾ ਭੀ ਤੂੰ ਹੀ ਹੈਂ ।

उस माला की गांठ भी तुम हो और सब मनकों के ऊपर मेरु मनका भी तुम ही हो।

You are the knot, and You are the primary bead of the maalaa.

Guru Arjan Dev ji / Raag Majh / / Ang 102

ਆਦਿ ਮਧਿ ਅੰਤਿ ਪ੍ਰਭੁ ਸੋਈ ਅਵਰੁ ਨ ਕੋਇ ਦਿਖਾਲੀਐ ਜੀਉ ॥੨॥

आदि मधि अंति प्रभु सोई अवरु न कोइ दिखालीऐ जीउ ॥२॥

Âađi mađhi ânŧŧi prbhu soëe âvaru na koī đikhaaleeâi jeeū ||2||

(ਹੇ ਭਾਈ!) (ਜਗਤ-ਰਚਨਾ ਦੇ) ਸ਼ੁਰੂ ਵਿਚ ਮੱਧ ਵਿਚ ਤੇ ਅੰਤ ਵਿਚ ਪ੍ਰਭੂ ਆਪ ਹੀ ਆਪ ਹੈ । ਉਸ ਤੋਂ ਬਿਨਾ ਹੋਰ ਕੋਈ ਨਹੀਂ ਦਿੱਸਦਾ ॥੨॥

जगत् के आदि, मध्य और अंत में वही परमेश्वर है, तुझ से अलग कोई दृष्टिगोचर नहीं होता ॥२॥

In the beginning, in the middle and in the end, there is God. I cannot see any other except You, Lord. ||2||

Guru Arjan Dev ji / Raag Majh / / Ang 102


ਤੂੰ ਨਿਰਗੁਣੁ ਸਰਗੁਣੁ ਸੁਖਦਾਤਾ ॥

तूं निरगुणु सरगुणु सुखदाता ॥

Ŧoonn niraguñu saraguñu sukhađaaŧaa ||

ਹੇ ਪ੍ਰਭੂ! ਤੂੰ (ਆਪਣੀ ਰਚੀ ਮਾਇਆ ਦੇ) ਤਿੰਨ ਗੁਣਾਂ ਤੋਂ ਪਰੇ ਹੈਂ, ਤਿੰਨਾਂ ਗੁਣਾਂ ਤੋਂ ਬਣਿਆ ਜਗਤ ਪਸਾਰਾ ਵੀ ਤੂੰ ਆਪ ਹੀ ਹੈਂ, ਸਭ ਜੀਵਾਂ ਨੂੰ ਸੁਖ ਦੇਣ ਵਾਲਾ ਭੀ ਤੂੰ ਹੀ ਹੈਂ ।

हे सुखदाता परमेश्वर ! तू ही निर्गुण एवं तू ही सगुण है।

You transcend all qualities, and You possess the supreme qualities. You are the Giver of peace.

Guru Arjan Dev ji / Raag Majh / / Ang 102

ਤੂੰ ਨਿਰਬਾਣੁ ਰਸੀਆ ਰੰਗਿ ਰਾਤਾ ॥

तूं निरबाणु रसीआ रंगि राता ॥

Ŧoonn nirabaañu raseeâa ranggi raaŧaa ||

ਤੂੰ ਵਾਸਨਾ ਰਹਿਤ ਹੈਂ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਰਸਾਂ ਦੇ ਭੋਗਣ ਵਾਲਾ ਭੀ ਹੈਂ ਤੇ ਰਸਾਂ ਦੇ ਪਿਆਰ ਵਿਚ ਮਸਤ ਭੀ ਹੈਂ ।

तू स्वयं ही निर्लेप, आनंदकारी और समस्त रंगों में अनुरक्त है।

You are detached in Nirvaanaa, and You are the Enjoyer, imbued with love.

Guru Arjan Dev ji / Raag Majh / / Ang 102

ਅਪਣੇ ਕਰਤਬ ਆਪੇ ਜਾਣਹਿ ਆਪੇ ਤੁਧੁ ਸਮਾਲੀਐ ਜੀਉ ॥੩॥

अपणे करतब आपे जाणहि आपे तुधु समालीऐ जीउ ॥३॥

Âpañe karaŧab âape jaañahi âape ŧuđhu samaaleeâi jeeū ||3||

ਹੇ ਪ੍ਰਭੂ! ਇਹ ਆਪਣੇ ਖੇਡ-ਤਮਾਸ਼ੇ ਤੂੰ ਆਪ ਹੀ ਜਾਣਦਾ ਹੈਂ । ਤੂੰ ਆਪ ਹੀ ਸਾਰੀ ਸੰਭਾਲ ਭੀ ਕਰ ਰਿਹਾ ਹੈਂ ॥੩॥

हे प्रभु ! अपनी कला में तुम स्वयं ही दक्ष हो और तुम स्वयं ही अपना सिमरन करते हो। ॥२१॥

You Yourself know Your Own Ways; You dwell upon Yourself. ||3||

Guru Arjan Dev ji / Raag Majh / / Ang 102


ਤੂੰ ਠਾਕੁਰੁ ਸੇਵਕੁ ਫੁਨਿ ਆਪੇ ॥

तूं ठाकुरु सेवकु फुनि आपे ॥

Ŧoonn thaakuru sevaku phuni âape ||

ਹੇ ਪ੍ਰਭੂ! ਮਾਲਕ ਭੀ ਤੂੰ ਹੈਂ ਤੇ ਸੇਵਕ ਭੀ ਤੂੰ ਆਪ ਹੀ ਹੈਂ ।

तुम ठाकुर हो और फिर तुम स्वयं ही सेवक।

You are the Master, and then again, You are the servant.

Guru Arjan Dev ji / Raag Majh / / Ang 102

ਤੂੰ ਗੁਪਤੁ ਪਰਗਟੁ ਪ੍ਰਭ ਆਪੇ ॥

तूं गुपतु परगटु प्रभ आपे ॥

Ŧoonn gupaŧu paragatu prbh âape ||

ਹੇ ਪ੍ਰਭੂ! (ਸਾਰੇ ਸੰਸਾਰ ਵਿਚ) ਤੂੰ ਲੁਕਿਆ ਹੋਇਆ ਭੀ ਹੈਂ ਤੇ (ਸੰਸਾਰ-ਰੂਪ ਹੋ ਕੇ) ਤੂੰ ਪ੍ਰਤੱਖ ਭੀ ਦਿੱਸ ਰਿਹਾ ਹੈਂ ।

हे पारब्रह्म ! तू स्वयं ही गुप्त भी है और तू ही प्रगट भी है।

O God, You Yourself are the Manifest and the Unmanifest.

Guru Arjan Dev ji / Raag Majh / / Ang 102

ਨਾਨਕ ਦਾਸੁ ਸਦਾ ਗੁਣ ਗਾਵੈ ਇਕ ਭੋਰੀ ਨਦਰਿ ਨਿਹਾਲੀਐ ..

नानक दासु सदा गुण गावै इक भोरी नदरि निहालीऐ ..

Naanak đaasu sađaa guñ gaavai īk bhoree nađari nihaaleeâi ..

ਹੇ ਨਾਨਕ! (ਆਖ-ਤੇਰਾ ਇਹ) ਦਾਸ ਸਦਾ ਤੇਰੇ ਗੁਣ ਗਾਂਦਾ ਹੈ । ਰਤਾ ਕੁ ਸਮਾ ਹੀ (ਇਸ ਦਾਸ ਵਲ) ਮਿਹਰ ਦੀ ਨਿਗਾਹ ਨਾਲ ਵੇਖ ॥੪॥੨੧॥੨੮॥

सेवक नानक सदैव ही प्रभु का यशोगान करता है। कृपया, बस एक पल के लिए, उसे अपनी दया दृष्टि से देख आशीर्वाद दें ॥४ ॥२१॥२८ ॥

Slave Nanak sings Your Glorious Praises forever. Please, just for a moment, bless him with Your Glance of Grace. ||4||21||28||

Guru Arjan Dev ji / Raag Majh / / Ang 102


Download SGGS PDF Daily Updates