ANG 1016, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਕਲਰ ਖੇਤੀ ਤਰਵਰ ਕੰਠੇ ਬਾਗਾ ਪਹਿਰਹਿ ਕਜਲੁ ਝਰੈ ॥

कलर खेती तरवर कंठे बागा पहिरहि कजलु झरै ॥

Kalar khetee taravar kantthe baagaa pahirahi kajalu jharai ||

ਕੱਲਰ ਵਿਚ ਖੇਤੀ ਬੀਜ ਕੇ ਫ਼ਸਲ ਦੀ ਆਸ ਵਿਅਰਥ ਹੈ, ਦਰਿਆ ਕੰਢੇ ਉੱਗੇ ਹੋਏ ਰੁੱਖਾਂ ਨੂੰ ਆਸਰਾ ਬਨਾਣਾ ਭੁੱਲ ਹੈ, ਜਿਥੇ ਕਾਲਖ ਉਡ ਉਡ ਕੇ ਪੈਂਦੀ ਹੋਵੇ ਉਥੇ ਜੇਹੜੇ ਬੰਦੇ ਚਿੱਟੇ ਕੱਪੜੇ ਪਹਿਨਦੇ ਹਨ (ਤੇ ਉਹਨਾਂ ਉਤੇ ਕਾਲਖ ਨਾਹ ਲੱਗਣ ਦੀ ਆਸ ਰੱਖਦੇ ਹਨ ਉਹ ਭੁੱਲੇ ਹੋਏ ਹਨ) ।

नाम के बिना मनुष्य का जीवन यू व्यर्थ है, जैसे बंजर भूमि में बोई फसल है, दरिया के तट पर पेड़ हैं और वहाँ सफेद वस्त्र धारण किए हुए हैं जहाँ कालिमा उड़-उड़कर वस्त्रों पर पड़ती हो।

He is like the crop planted in the salty soil, or the tree growing on the river bank, or the white clothes sprinkled with dirt.

Guru Nanak Dev ji / Raag Maru / Ashtpadiyan / Ang 1016

ਏਹੁ ਸੰਸਾਰੁ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਬਿ ਜਰੈ ॥੬॥

एहु संसारु तिसै की कोठी जो पैसै सो गरबि जरै ॥६॥

Ehu sanssaaru tisai kee kothee jo paisai so garabi jarai ||6||

(ਇਸ ਤਰ੍ਹਾਂ) ਇਹ ਜਗਤ ਤ੍ਰਿਸ਼ਨਾ ਦੀ ਕੋਠੀ ਹੈ ਇਸ ਵਿਚ ਜੇਹੜਾ ਫਸ ਜਾਂਦਾ ਹੈ (ਉਹ ਨਿਕਲ ਨਹੀਂ ਸਕਦਾ) ਉਹ ਅਹੰਕਾਰ ਵਿਚ (ਗ਼ਰਕ ਹੁੰਦਾ ਹੈ, ਉਸ ਦਾ ਆਤਮਕ ਜੀਵਨ ਤ੍ਰਿਸ਼ਨਾ-ਅੱਗ ਵਿਚ) ਸੜ ਜਾਂਦਾ ਹੈ ॥੬॥

यह संसार तृष्णा का घर है, जो इसके भीतर प्रवेश करता है, वह गर्व में जल जाता है। ६ ।

This world is the house of desire; whoever enters it, is burnt down by egotistical pride. ||6||

Guru Nanak Dev ji / Raag Maru / Ashtpadiyan / Ang 1016


ਰਯਤਿ ਰਾਜੇ ਕਹਾ ਸਬਾਏ ਦੁਹੁ ਅੰਤਰਿ ਸੋ ਜਾਸੀ ॥

रयति राजे कहा सबाए दुहु अंतरि सो जासी ॥

Rayati raaje kahaa sabaae duhu anttari so jaasee ||

ਰਾਜੇ ਤੇ (ਰਾਜਿਆਂ ਦੀ) ਪਰਜਾ-ਇਹ ਸਭ ਕਿੱਥੇ ਹਨ? (ਸਭ ਆਪੋ ਆਪਣੀ ਵਾਰੀ ਕੂਚ ਕਰ ਜਾਂਦੇ ਹਨ) । ਇਸ ਦੁਨੀਆ ਵਿਚ ਜੋ ਜੰਮਦਾ ਹੈ ਉਹ ਅੰਤ ਇਥੋਂ ਚਲਾ ਜਾਂਦਾ ਹੈ) ਪਰ ਮਾਇਆ ਦੀ ਤ੍ਰਿਸ਼ਨਾ ਵਿਚ ਫਸ ਕੇ ਜਨਮ ਮਰਨ ਦਾ ਗੇੜ ਭੀ ਸਹੇੜ ਲੈਂਦਾ ਹੈ) ।

राजा और प्रजा सभी कहाँ हैं ? जो भी राजा-प्रजा इन दोनों की श्रेणी में हैं, वे नाशवान हैं।

Where are all the kings and their subjects? Those who are immersed in duality are destroyed.

Guru Nanak Dev ji / Raag Maru / Ashtpadiyan / Ang 1016

ਕਹਤ ਨਾਨਕੁ ਗੁਰ ਸਚੇ ਕੀ ਪਉੜੀ ਰਹਸੀ ਅਲਖੁ ਨਿਵਾਸੀ ॥੭॥੩॥੧੧॥

कहत नानकु गुर सचे की पउड़ी रहसी अलखु निवासी ॥७॥३॥११॥

Kahat naanaku gur sache kee pau(rr)ee rahasee alakhu nivaasee ||7||3||11||

ਨਾਨਕ ਆਖਦਾ ਹੈ ਕਿ ਜੇਹੜਾ ਮਨੁੱਖ ਅਭੁੱਲ ਗੁਰੂ ਦੀ ਪਉੜੀ ਦਾ ਆਸਰਾ ਲੈਂਦਾ ਹੈ (ਭਾਵ, ਜੋ ਨਾਮ ਸਿਮਰਦਾ ਹੈ, ਤੇ ਸਿਮਰਨ ਦੀ ਪਉੜੀ ਦੀ ਰਾਹੀਂ) ਅਲੱਖ ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ ਉਹ ਅਟੱਲ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ ॥੭॥੩॥੧੧॥

नानक कहते हैं कि जो सच्चे गुरु की नाम रूपी सीढ़ी पा लेता है, वह प्रभु-चरणों में ही रहता है।॥ ७॥ ३॥ ११॥

Says Nanak, these are the steps of the ladder, of the Teachings of the True Guru; only the Unseen Lord shall remain. ||7||3||11||

Guru Nanak Dev ji / Raag Maru / Ashtpadiyan / Ang 1016


ਮਾਰੂ ਮਹਲਾ ੩ ਘਰੁ ੫ ਅਸਟਪਦੀ

मारू महला ३ घरु ५ असटपदी

Maaroo mahalaa 3 gharu 5 asatapadee

ਰਾਗ ਮਾਰੂ, ਘਰ ੫ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ ।

मारू महला ३ घरु ५ असटपदी

Maaroo, Third Mehl, Fifth House, Ashtapadees:

Guru Amardas ji / Raag Maru / Ashtpadiyan / Ang 1016

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि॥

One Universal Creator God. By The Grace Of The True Guru:

Guru Amardas ji / Raag Maru / Ashtpadiyan / Ang 1016

ਜਿਸ ਨੋ ਪ੍ਰੇਮੁ ਮੰਨਿ ਵਸਾਏ ॥

जिस नो प्रेमु मंनि वसाए ॥

Jis no premu manni vasaae ||

(ਪਰਮਾਤਮਾ) ਜਿਸ ਮਨੁੱਖ ਦੇ ਮਨ ਵਿਚ (ਆਪਣਾ) ਪਿਆਰ ਵਸਾਂਦਾ ਹੈ,

जिसके मन में प्रेम बसा देता है,

One whose mind is filled with the Lord's Love

Guru Amardas ji / Raag Maru / Ashtpadiyan / Ang 1016

ਸਾਚੈ ਸਬਦਿ ਸਹਜਿ ਸੁਭਾਏ ॥

साचै सबदि सहजि सुभाए ॥

Saachai sabadi sahaji subhaae ||

ਉਹ ਮਨੁੱਖ ਪ੍ਰਭੂ ਦੀ ਸਦਾ-ਥਿਰ ਸਿਫ਼ਤ-ਸਾਲਾਹ ਦੀ ਬਾਣੀ ਵਿਚ (ਜੁੜਿਆ ਰਹਿੰਦਾ ਹੈ), ਆਤਮਕ ਅਡੋਲਤਾ ਵਿਚ (ਟਿਕਿਆ ਰਹਿੰਦਾ ਹੈ) ਪ੍ਰਭੂ-ਪਿਆਰ ਵਿਚ (ਲੀਨ ਰਹਿੰਦਾ ਹੈ) (ਪ੍ਰੇਮ ਦੀ ਚੋਭ ਦਾ ਇਹੀ ਇਲਾਜ ਹੈ) ।

वह सहज ही सच्चे शब्द में समाया रहता है।

Is intuitively exalted by the True Word of the Shabad.

Guru Amardas ji / Raag Maru / Ashtpadiyan / Ang 1016

ਏਹਾ ਵੇਦਨ ਸੋਈ ਜਾਣੈ ਅਵਰੁ ਕਿ ਜਾਣੈ ਕਾਰੀ ਜੀਉ ॥੧॥

एहा वेदन सोई जाणै अवरु कि जाणै कारी जीउ ॥१॥

Ehaa vedan soee jaa(nn)ai avaru ki jaa(nn)ai kaaree jeeu ||1||

ਉਹੀ ਮਨੁੱਖ ਇਸ ਚੋਭ ਨੂੰ ਸਮਝਦਾ ਹੈ, ਕੋਈ ਹੋਰ ਮਨੁੱਖ (ਜਿਸ ਦੇ ਅੰਦਰ ਇਹ ਚੋਭ ਨਹੀਂ ਹੈ, ਇਸ ਚੋਭ ਦਾ) ਇਲਾਜ ਨਹੀਂ ਜਾਣਦਾ ॥੧॥

यह प्रेम-वेदना वही (ईश्वर) जानता है, अन्य कोई इसका उपचार नहीं जानता॥ १॥

He alone knows the pain of this love; what does anyone else know about its cure? ||1||

Guru Amardas ji / Raag Maru / Ashtpadiyan / Ang 1016


ਆਪੇ ਮੇਲੇ ਆਪਿ ਮਿਲਾਏ ॥

आपे मेले आपि मिलाए ॥

Aape mele aapi milaae ||

ਪਰਮਾਤਮਾ ਆਪ (ਜੀਵ ਨੂੰ ਆਪਣੇ ਚਰਨਾਂ ਨਾਲ) ਜੋੜਦਾ ਹੈ, ਆਪ ਹੀ ਮਿਲਾਂਦਾ ਹੈ ।

ईश्वंर स्वयं ही संगति में मिलाकर साथ मिला लेता है और

He Himself unites in His Union.

Guru Amardas ji / Raag Maru / Ashtpadiyan / Ang 1016

ਆਪਣਾ ਪਿਆਰੁ ਆਪੇ ਲਾਏ ॥

आपणा पिआरु आपे लाए ॥

Aapa(nn)aa piaaru aape laae ||

(ਜੀਵ ਦੇ ਹਿਰਦੇ ਵਿਚ) ਆਪਣਾ ਪਿਆਰ ਪਰਮਾਤਮਾ ਆਪ ਹੀ ਪੈਦਾ ਕਰਦਾ ਹੈ ।

स्वयं ही अपना प्रेम लगाता है।

He Himself inspires us with His Love.

Guru Amardas ji / Raag Maru / Ashtpadiyan / Ang 1016

ਪ੍ਰੇਮ ਕੀ ਸਾਰ ਸੋਈ ਜਾਣੈ ਜਿਸ ਨੋ ਨਦਰਿ ਤੁਮਾਰੀ ਜੀਉ ॥੧॥ ਰਹਾਉ ॥

प्रेम की सार सोई जाणै जिस नो नदरि तुमारी जीउ ॥१॥ रहाउ ॥

Prem kee saar soee jaa(nn)ai jis no nadari tumaaree jeeu ||1|| rahaau ||

ਹੇ ਪ੍ਰਭੂ! (ਤੇਰੇ) ਪਿਆਰ ਦੀ ਕਦਰ (ਭੀ) ਉਹੀ ਜੀਵ ਜਾਣ ਸਕਦਾ ਹੈ, ਜਿਸ ਉਤੇ ਤੇਰੀ ਮਿਹਰ ਦੀ ਨਿਗਾਹ ਹੁੰਦੀ ਹੈ ॥੧॥ ਰਹਾਉ ॥

हे परमेश्वर ! प्रेम की कद्र वही जानता है, जिस पर तुम्हारी कृपा-दृष्टि हो जाती है॥ १॥ रहाउ॥

He alone appreciates the value of Your Love, upon whom You shower Your Grace, O Lord. ||1|| Pause ||

Guru Amardas ji / Raag Maru / Ashtpadiyan / Ang 1016


ਦਿਬ ਦ੍ਰਿਸਟਿ ਜਾਗੈ ਭਰਮੁ ਚੁਕਾਏ ॥

दिब द्रिसटि जागै भरमु चुकाए ॥

Dib drisati jaagai bharamu chukaae ||

(ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਆਪਣਾ ਪਿਆਰ ਵਸਾਂਦਾ ਹੈ ਉਸ ਦੇ ਅੰਦਰ) ਆਤਮਕ ਜੀਵਨ ਦਾ ਚਾਨਣ ਦੇਣ ਵਾਲੀ ਨਿਗਾਹ ਜਾਗ ਪੈਂਦੀ ਹੈ (ਅਤੇ ਉਹ ਨਿਗਾਹ ਉਸ ਦੀ) ਭਟਕਣਾ ਦੂਰ ਕਰ ਦੇਂਦੀ ਹੈ ।

उसके भीतर दिव्य-दृष्टि उदित होने से सब भ्रम निवृत्त हो जाते हैं और

One whose spiritual vision is awakened - his doubt is driven out.

Guru Amardas ji / Raag Maru / Ashtpadiyan / Ang 1016

ਗੁਰ ਪਰਸਾਦਿ ਪਰਮ ਪਦੁ ਪਾਏ ॥

गुर परसादि परम पदु पाए ॥

Gur parasaadi param padu paae ||

ਗੁਰੂ ਦੀ ਕਿਰਪਾ ਨਾਲ (ਉਹ ਮਨੁੱਖ) ਸਭ ਤੋਂ ਉੱਚਾ ਆਤਮਕ ਜੀਵਨ ਦਾ ਦਰਜਾ ਪ੍ਰਾਪਤ ਕਰ ਲੈਂਦਾ ਹੈ ।

गुरु की कृपा से मोक्ष प्राप्त होता है।

By Guru's Grace, he obtains the supreme status.

Guru Amardas ji / Raag Maru / Ashtpadiyan / Ang 1016

ਸੋ ਜੋਗੀ ਇਹ ਜੁਗਤਿ ਪਛਾਣੈ ਗੁਰ ਕੈ ਸਬਦਿ ਬੀਚਾਰੀ ਜੀਉ ॥੨॥

सो जोगी इह जुगति पछाणै गुर कै सबदि बीचारी जीउ ॥२॥

So jogee ih jugati pachhaa(nn)ai gur kai sabadi beechaaree jeeu ||2||

(ਜਿਹੜਾ ਮਨੁੱਖ) ਇਸ ਜੁਗਤਿ ਨੂੰ ਸਮਝ ਲੈਂਦਾ ਹੈ ਉਹ (ਸਹੀ ਅਰਥਾਂ ਵਿਚ) ਜੋਗੀ ਹੈ; ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਉੱਚੇ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ ॥੨॥

जो गुरु के शब्द का चिंतन करता है, वही योगी इस युक्ति को पहचान लेता है॥ २॥

He alone is a Yogi, who understands this way, and contemplates the Word of the Guru's Shabad. ||2||

Guru Amardas ji / Raag Maru / Ashtpadiyan / Ang 1016


ਸੰਜੋਗੀ ਧਨ ਪਿਰ ਮੇਲਾ ਹੋਵੈ ॥

संजोगी धन पिर मेला होवै ॥

Sanjjogee dhan pir melaa hovai ||

ਚੰਗੇ ਭਾਗਾਂ ਨਾਲ ਜਿਸ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ,

संयोग से ही जीव-स्त्री एवं पति-परमेश्वर का मिलन होता है।

By good destiny, the soul-bride is united with her Husband Lord.

Guru Amardas ji / Raag Maru / Ashtpadiyan / Ang 1016

ਗੁਰਮਤਿ ਵਿਚਹੁ ਦੁਰਮਤਿ ਖੋਵੈ ॥

गुरमति विचहु दुरमति खोवै ॥

Guramati vichahu duramati khovai ||

ਉਹ ਗੁਰੂ ਦੀ ਮੱਤ ਉੱਤੇ ਤੁਰ ਕੇ ਆਪਣੇ ਅੰਦਰੋਂ ਖੋਟੀ ਮੱਤ ਨਾਸ ਕਰ ਦੇਂਦੀ ਹੈ,

गुरु-मतानुसार जीव-स्त्री अन्तर्मन में से दुर्मति को दूर कर देती है और

Following the Guru's Teachings, she eradicates her evil-mindedness from within.

Guru Amardas ji / Raag Maru / Ashtpadiyan / Ang 1016

ਰੰਗ ਸਿਉ ਨਿਤ ਰਲੀਆ ਮਾਣੈ ਅਪਣੇ ਕੰਤ ਪਿਆਰੀ ਜੀਉ ॥੩॥

रंग सिउ नित रलीआ माणै अपणे कंत पिआरी जीउ ॥३॥

Rangg siu nit raleeaa maa(nn)ai apa(nn)e kantt piaaree jeeu ||3||

ਉਹ ਪ੍ਰੇਮ ਦਾ ਸਦਕਾ ਪ੍ਰਭੂ ਪਤੀ ਨਾਲ ਆਤਮਕ ਮਿਲਾਪ ਦਾ ਆਨੰਦ ਮਾਣਦੀ ਹੈ, ਉਹ ਆਪਣੇ ਪ੍ਰਭੂ-ਪਤੀ ਦੀ ਲਾਡਲੀ ਬਣ ਜਾਂਦੀ ਹੈ ॥੩॥

बड़े प्रेम से पति-प्रभु के संग रंगरलियाँ मनाती रहती है॥ ३॥

With love, she continually enjoys pleasure with Him; she becomes the beloved of her Husband Lord. ||3||

Guru Amardas ji / Raag Maru / Ashtpadiyan / Ang 1016


ਸਤਿਗੁਰ ਬਾਝਹੁ ਵੈਦੁ ਨ ਕੋਈ ॥

सतिगुर बाझहु वैदु न कोई ॥

Satigur baajhahu vaidu na koee ||

(ਪ੍ਰੇਮ ਦੀ ਚੋਭ ਦਾ ਇਲਾਜ ਕਰਨ ਵਾਲਾ) ਹਕੀਮ ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਹੈ ।

सतगुरु के बिना कोई वैद्य नहीं है और

Other than the True Guru, there is no physician.

Guru Amardas ji / Raag Maru / Ashtpadiyan / Ang 1016

ਆਪੇ ਆਪਿ ਨਿਰੰਜਨੁ ਸੋਈ ॥

आपे आपि निरंजनु सोई ॥

Aape aapi niranjjanu soee ||

(ਜਿਸ ਦਾ ਇਲਾਜ ਗੁਰੂ ਕਰ ਦੇਂਦਾ ਹੈ, ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਉਹ ਨਿਰਲੇਪ ਪਰਮਾਤਮਾ ਆਪ ਹੀ ਆਪ (ਹਰ ਥਾਂ ਮੌਜੂਦ ਹੈ) ।

वह स्वयं पावन स्वरुप है।

He Himself is the Immaculate Lord.

Guru Amardas ji / Raag Maru / Ashtpadiyan / Ang 1016

ਸਤਿਗੁਰ ਮਿਲਿਐ ਮਰੈ ਮੰਦਾ ਹੋਵੈ ਗਿਆਨ ਬੀਚਾਰੀ ਜੀਉ ॥੪॥

सतिगुर मिलिऐ मरै मंदा होवै गिआन बीचारी जीउ ॥४॥

Satigur miliai marai manddaa hovai giaan beechaaree jeeu ||4||

ਜੇ ਗੁਰੂ ਮਿਲ ਪਏ ਤਾਂ (ਮਨੁੱਖ ਦੇ ਅੰਦਰੋਂ) ਭੈੜ ਮਿਟ ਜਾਂਦਾ ਹੈ, ਮਨੁੱਖ ਉੱਚੇ ਆਤਮਕ ਜੀਵਨ ਦੀ ਵਿਚਾਰ ਕਰਨ ਜੋਗਾ ਹੋ ਜਾਂਦਾ ਹੈ ॥੪॥

यदि सतगुरु मिल जाए तो मन में से बुरा आचरण मिट जाता है और जीव ज्ञान का विचारवान् बन जाता है।॥ ४॥

Meeting with the True Guru, evil is conquered, and spiritual wisdom is contemplated. ||4||

Guru Amardas ji / Raag Maru / Ashtpadiyan / Ang 1016


ਏਹੁ ਸਬਦੁ ਸਾਰੁ ਜਿਸ ਨੋ ਲਾਏ ॥

एहु सबदु सारु जिस नो लाए ॥

Ehu sabadu saaru jis no laae ||

ਹੇ ਭਾਈ ! ਗੁਰੂ ਦਾ ਇਹ ਸ੍ਰੇਸ਼ਟ ਸ਼ਬਦ ਜਿਸ ਦੇ ਹਿਰਦੇ ਵਿਚ ਪਰਮਾਤਮਾ ਵਸਾ ਦੇਂਦਾ ਹੈ,

जिसे शब्द गुरु में प्रवृत्त कर देता है,

One who is committed to this most sublime Shabad

Guru Amardas ji / Raag Maru / Ashtpadiyan / Ang 1016

ਗੁਰਮੁਖਿ ਤ੍ਰਿਸਨਾ ਭੁਖ ਗਵਾਏ ॥

गुरमुखि त्रिसना भुख गवाए ॥

Guramukhi trisanaa bhukh gavaae ||

(ਉਸ ਨੂੰ) ਗੁਰੂ ਦੀ ਸਰਨ ਪਾ ਕੇ (ਉਸ ਦੇ ਅੰਦਰੋਂ) ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁੱਖ ਦੂਰ ਕਰ ਦੇਂਦਾ ਹੈ ।

वह गुरुमुख बनकर तृष्णा की भूख को दूर कर देता है।

Becomes Gurmukh, and is rid of thirst and hunger.

Guru Amardas ji / Raag Maru / Ashtpadiyan / Ang 1016

ਆਪਣ ਲੀਆ ਕਿਛੂ ਨ ਪਾਈਐ ਕਰਿ ਕਿਰਪਾ ਕਲ ਧਾਰੀ ਜੀਉ ॥੫॥

आपण लीआ किछू न पाईऐ करि किरपा कल धारी जीउ ॥५॥

Aapa(nn) leeaa kichhoo na paaeeai kari kirapaa kal dhaaree jeeu ||5||

ਆਪਣੀ ਅਕਲ ਦੇ ਜ਼ੋਰ (ਆਤਮਕ ਜੀਵਨ ਦਾ) ਕੁਝ ਭੀ ਹਾਸਲ ਨਹੀਂ ਕਰ ਸਕੀਦਾ । ਪਰਮਾਤਮਾ ਆਪ ਹੀ ਮਿਹਰ ਕਰ ਕੇ ਇਹ ਸੱਤਾ (ਮਨੁੱਖ ਦੇ ਅੰਦਰ) ਪਾਂਦਾ ਹੈ ॥੫॥

भगवान की कृपा से ही कल्याण होता है, अन्यथा अपने आप करने से कुछ भी हासिल नहीं होता॥ ५॥

By one's own efforts, nothing can be accomplished; the Lord, in His Mercy, bestows power. ||5||

Guru Amardas ji / Raag Maru / Ashtpadiyan / Ang 1016


ਅਗਮ ਨਿਗਮੁ ਸਤਿਗੁਰੂ ਦਿਖਾਇਆ ॥

अगम निगमु सतिगुरू दिखाइआ ॥

Agam nigamu satiguroo dikhaaiaa ||

(ਹੇ ਜੋਗੀ! ਇਹ ਨਿਸ਼ਚਾ ਕਿ (ਆਪਣ... ਧਾਰੀ ਜੀਉ)-ਇਹੀ ਹੈ ਸਾਡੇ ਵਾਸਤੇ 'ਅਗਮ ਨਿਗਮੁ',

जब सतगुरु ने वेदों शास्त्रों का रहस्य बतलाया तो

The True Guru has revealed the essence of the Shaastras and the Vedas.

Guru Amardas ji / Raag Maru / Ashtpadiyan / Ang 1016

ਕਰਿ ਕਿਰਪਾ ਅਪਨੈ ਘਰਿ ਆਇਆ ॥

करि किरपा अपनै घरि आइआ ॥

Kari kirapaa apanai ghari aaiaa ||

ਪ੍ਰਭੂ ਨੇ ਕਿਰਪਾ ਕਰ ਕੇ ਗੁਰੂ ਦੀ ਰਾਹੀਂ (ਜਿਸ ਮਨੁੱਖ ਨੂੰ ਇਹ) 'ਅਗਮ ਨਿਗਮੁ' ਵਿਖਾ ਦਿੱਤਾ, ਉਹ ਮਨੁੱਖ ਆਪਣੇ ਅਸਲ ਘਰ ਵਿਚ ਆ ਟਿਕਦਾ ਹੈ ।

जीव प्रभु की कृपा से अपने सच्चे घर में आ गया।

In His Mercy, He has come into the home of my self.

Guru Amardas ji / Raag Maru / Ashtpadiyan / Ang 1016

ਅੰਜਨ ਮਾਹਿ ਨਿਰੰਜਨੁ ਜਾਤਾ ਜਿਨ ਕਉ ਨਦਰਿ ਤੁਮਾਰੀ ਜੀਉ ॥੬॥

अंजन माहि निरंजनु जाता जिन कउ नदरि तुमारी जीउ ॥६॥

Anjjan maahi niranjjanu jaataa jin kau nadari tumaaree jeeu ||6||

ਹੇ ਪ੍ਰਭੂ! ਜਿਨ੍ਹਾਂ ਉੱਤੇ ਤੇਰੀ ਮਿਹਰ ਦੀ ਨਿਗਾਹ ਹੁੰਦੀ ਹੈ, ਉਹ ਮਨੁੱਖ ਇਸ ਮਾਇਆ ਦੇ ਪਸਾਰੇ ਵਿਚ ਤੈਨੂੰ ਨਿਰਲੇਪ ਨੂੰ ਵੱਸਦਾ ਪਛਾਣ ਲੈਂਦੇ ਹਨ ॥੬॥

हे ईश्वर ! जिन पर तुम्हारी कृपा-दृष्टि हो गई है, उसने कालिमायुक्त जगत् में रहते हुए परम-सत्य को पहचान लिया है॥ ६॥

In the midst of Maya, the Immaculate Lord is known, by those upon whom You bestow Your Grace. ||6||

Guru Amardas ji / Raag Maru / Ashtpadiyan / Ang 1016


ਗੁਰਮੁਖਿ ਹੋਵੈ ਸੋ ਤਤੁ ਪਾਏ ॥

गुरमुखि होवै सो ततु पाए ॥

Guramukhi hovai so tatu paae ||

ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ (ਇਹ) ਅਸਲੀਅਤ ਲੱਭ ਲੈਂਦਾ ਹੈ,

जो गुरुमुख बन जाता है, वह तत्व-ज्ञान को प्राप्त कर लेता है और

One who becomes Gurmukh, obtains the essence of reality;

Guru Amardas ji / Raag Maru / Ashtpadiyan / Ang 1016

ਆਪਣਾ ਆਪੁ ਵਿਚਹੁ ਗਵਾਏ ॥

आपणा आपु विचहु गवाए ॥

Aapa(nn)aa aapu vichahu gavaae ||

ਉਹ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਦੇਂਦਾ ਹੈ ।

अपने मन में से आत्माभिमान को मिटा देता है।

he eradicates his self-conceit from within.

Guru Amardas ji / Raag Maru / Ashtpadiyan / Ang 1016

ਸਤਿਗੁਰ ਬਾਝਹੁ ਸਭੁ ਧੰਧੁ ਕਮਾਵੈ ਵੇਖਹੁ ਮਨਿ ਵੀਚਾਰੀ ਜੀਉ ॥੭॥

सतिगुर बाझहु सभु धंधु कमावै वेखहु मनि वीचारी जीउ ॥७॥

Satigur baajhahu sabhu dhanddhu kamaavai vekhahu mani veechaaree jeeu ||7||

ਆਪਣੇ ਮਨ ਵਿਚ ਵਿਚਾਰ ਕਰ ਕੇ ਵੇਖ ਲੈ ਕਿ ਗੁਰੂ ਦੀ ਸਰਨ ਪੈਣ ਤੋਂ ਬਿਨਾ ਹਰੇਕ ਜੀਵ ਮਾਇਆ ਦੇ ਮੋਹ ਵਿਚ ਫਸਾਣ ਵਾਲੀ ਦੌੜ-ਭੱਜ ਹੀ ਕਰ ਰਿਹਾ ਹੈ ॥੭॥

अपने मन में विचार कर देख लो, सतगुरु की शरण बिना सभी लोग दुनिया के धंधों में ही ग्रस्त हैं॥ ७॥

Without the True Guru, all are entangled in worldly affairs; consider this in your mind, and see. ||7||

Guru Amardas ji / Raag Maru / Ashtpadiyan / Ang 1016


ਇਕਿ ਭ੍ਰਮਿ ਭੂਲੇ ਫਿਰਹਿ ਅਹੰਕਾਰੀ ॥

इकि भ्रमि भूले फिरहि अहंकारी ॥

Iki bhrmi bhoole phirahi ahankkaaree ||

ਕਈ ਐਸੇ ਹਨ ਜੋ ਭੁਲੇਖੇ ਵਿਚ ਪੈ ਕੇ ਕੁਰਾਹੇ ਪਏ ਹੋਏ (ਆਪਣੇ ਇਸ ਗ਼ਲਤ ਤਿਆਗ ਤੇ ਹੀ) ਮਾਣ ਕਰਦੇ ਫਿਰਦੇ ਹਨ ।

कुछ अहंकारी व्यक्ति भ्रम में भटकते रहते हैं और

Some are deluded by doubt; they strut around egotistically.

Guru Amardas ji / Raag Maru / Ashtpadiyan / Ang 1016

ਇਕਨਾ ਗੁਰਮੁਖਿ ਹਉਮੈ ਮਾਰੀ ॥

इकना गुरमुखि हउमै मारी ॥

Ikanaa guramukhi haumai maaree ||

ਕਈ ਐਸੇ ਹਨ ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਲਈ ਹੈ ।

किसी ने गुरुमुख बनकर अहम् को मिटा दिया है।

Some, as Gurmukh, subdue their egotism.

Guru Amardas ji / Raag Maru / Ashtpadiyan / Ang 1016

ਸਚੈ ਸਬਦਿ ਰਤੇ ਬੈਰਾਗੀ ਹੋਰਿ ਭਰਮਿ ਭੁਲੇ ਗਾਵਾਰੀ ਜੀਉ ॥੮॥

सचै सबदि रते बैरागी होरि भरमि भुले गावारी जीउ ॥८॥

Sachai sabadi rate bairaagee hori bharami bhule gaavaaree jeeu ||8||

ਅਸਲ ਬੈਰਾਗੀ ਉਹ ਹਨ ਜਿਹੜੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਰੰਗੇ ਹੋਏ ਹਨ, ਬਾਕੀ ਦੇ ਮੂਰਖ (ਆਪਣੇ ਤਿਆਗ ਦੇ) ਭੁਲੇਖੇ ਵਿਚ ਕੁਰਾਹੇ ਪਏ ਹੋਏ ਹਨ ॥੮॥

वैरागी सच्चे शब्द में ही प्रवृत्त रहते हैं लेकिन अन्य मूर्ख लोग भ्रम में ही भटकते रहते हैं।॥ ८॥

Attuned to the True Word of the Shabad, they remain detached from the world. The other ignorant fools wander, confused and deluded by doubt. ||8||

Guru Amardas ji / Raag Maru / Ashtpadiyan / Ang 1016


ਗੁਰਮੁਖਿ ਜਿਨੀ ਨਾਮੁ ਨ ਪਾਇਆ ॥

गुरमुखि जिनी नामु न पाइआ ॥

Guramukhi jinee naamu na paaiaa ||

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਕੀਤਾ,

जिसने गुरु के सान्निध्य में नाम प्राप्त नहीं किया,

Those who have not become Gurmukh, and who have not found the Naam, the Name of the Lord

Guru Amardas ji / Raag Maru / Ashtpadiyan / Ang 1016

ਮਨਮੁਖਿ ਬਿਰਥਾ ਜਨਮੁ ਗਵਾਇਆ ॥

मनमुखि बिरथा जनमु गवाइआ ॥

Manamukhi birathaa janamu gavaaiaa ||

ਉਹਨਾਂ ਮਨ ਦੇ ਮੁਰੀਦਾਂ ਨੇ ਆਪਣੀ ਜ਼ਿੰਦਗੀ ਵਿਅਰਥ ਗਵਾ ਲਈ ਹੈ ।

उस मनमुख ने जीवन व्यर्थ ही गंवा दिया है।

Those self-willed manmukhs waste their lives uselessly.

Guru Amardas ji / Raag Maru / Ashtpadiyan / Ang 1016

ਅਗੈ ਵਿਣੁ ਨਾਵੈ ਕੋ ਬੇਲੀ ਨਾਹੀ ਬੂਝੈ ਗੁਰ ਬੀਚਾਰੀ ਜੀਉ ॥੯॥

अगै विणु नावै को बेली नाही बूझै गुर बीचारी जीउ ॥९॥

Agai vi(nn)u naavai ko belee naahee boojhai gur beechaaree jeeu ||9||

ਪਰਲੋਕ ਵਿਚ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਸਹਾਈ ਨਹੀਂ ਹੈ । ਪਰ ਇਸ ਗੱਲ ਨੂੰ ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ ਹੀ (ਕੋਈ ਵਿਰਲਾ ਮਨੁੱਖ) ਸਮਝਦਾ ਹੈ ॥੯॥

आगे परलोक में नाम के बिना कोई भी साथी नहीं होता लेकिन इसकी सूझ गुरु-उपदेश से ही होती है।॥ ९॥

In the world hereafter, nothing except the Name will be of any assistance; this is understood by contemplating the Guru. ||9||

Guru Amardas ji / Raag Maru / Ashtpadiyan / Ang 1016


ਅੰਮ੍ਰਿਤ ਨਾਮੁ ਸਦਾ ਸੁਖਦਾਤਾ ॥

अम्रित नामु सदा सुखदाता ॥

Ammmrit naamu sadaa sukhadaataa ||

ਹੇ ਨਾਨਕ! ਤੇਰਾ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਅਨੰਦ ਦੇਣ ਵਾਲਾ ਹੈ ।

हरि का नामामृत सदैव सुख देने वाला है और चारों

The Ambrosial Naam is the Giver of peace forever.

Guru Amardas ji / Raag Maru / Ashtpadiyan / Ang 1016

ਗੁਰਿ ਪੂਰੈ ਜੁਗ ਚਾਰੇ ਜਾਤਾ ॥

गुरि पूरै जुग चारे जाता ॥

Guri poorai jug chaare jaataa ||

ਸਦਾ ਤੋਂ ਪੂਰੇ ਗੁਰੂ ਦੀ ਰਾਹੀਂ ਹੀ (ਤੇਰੇ ਇਸ ਨਾਮ ਨਾਲ) ਸਾਂਝ ਪੈਂਦੀ ਆ ਰਹੀ ਹੈ ।

युगों में पूर्ण गुरु द्वारा इस तथ्य की सूझ हो सकती है।

Throughout the four ages, it is known through the Perfect Guru.

Guru Amardas ji / Raag Maru / Ashtpadiyan / Ang 1016

ਜਿਸੁ ਤੂ ਦੇਵਹਿ ਸੋਈ ਪਾਏ ਨਾਨਕ ਤਤੁ ਬੀਚਾਰੀ ਜੀਉ ॥੧੦॥੧॥

जिसु तू देवहि सोई पाए नानक ततु बीचारी जीउ ॥१०॥१॥

Jisu too devahi soee paae naanak tatu beechaaree jeeu ||10||1||

ਹੇ ਪ੍ਰਭੂ! ਉਹੀ ਮਨੁੱਖ ਤੇਰਾ ਨਾਮ ਪ੍ਰਾਪਤ ਕਰਦਾ ਹੈ ਜਿਸ ਨੂੰ ਤੂੰ ਆਪ (ਇਹ ਦਾਤਿ) ਦੇਂਦਾ ਹੈਂ । ਉਹੀ ਮਨੁੱਖ ਅਸਲ ਜੀਵਨ-ਭੇਦ ਨੂੰ ਸਮਝਣ ਜੋਗਾ ਹੁੰਦਾ ਹੈ ॥੧੦॥੧॥

नानक कहते हैं कि हे प्रभु ! जिसे तू देता है, वही तेरा नाम प्राप्त करता है, मैंने तो यही ज्ञान चिंतन किया है॥ १०॥ १॥

He alone receives it, unto whom You bestow it; this is the essence of reality which Nanak has realized. ||10||1||

Guru Amardas ji / Raag Maru / Ashtpadiyan / Ang 1016



Download SGGS PDF Daily Updates ADVERTISE HERE