ANG 1013, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਅੰਤਰਿ ਅਗਨਿ ਨ ਗੁਰ ਬਿਨੁ ਬੂਝੈ ਬਾਹਰਿ ਪੂਅਰ ਤਾਪੈ ॥

अंतरि अगनि न गुर बिनु बूझै बाहरि पूअर तापै ॥

Anttari agani na gur binu boojhai baahari pooar taapai ||

(ਆਪਣੇ ਵਲੋਂ ਤਿਆਗੀ ਬਣੇ ਹੋਏ ਮਨਮੁਖ ਦੇ) ਮਨ ਵਿਚ ਤ੍ਰਿਸ਼ਨਾ ਦੀ (ਬਲਦੀ) ਅੱਗ ਗੁਰੂ ਤੋਂ ਬਿਨਾ ਬੁੱਝਦੀ ਨਹੀਂ, ਪਰ ਬਾਹਰ ਧੂਣੀਆਂ ਤਪਾਂਦਾ ਹੈ ।

गुरु के बिना उसके अन्तर्मन में से तृष्णाग्नि नहीं बुझती किन्तु बाहर वह धूनेियों तापता है।

Without the Guru, the fire within is not quenched; and outside, the fire still burns.

Guru Nanak Dev ji / Raag Maru / Ashtpadiyan / Guru Granth Sahib ji - Ang 1013

ਗੁਰ ਸੇਵਾ ਬਿਨੁ ਭਗਤਿ ਨ ਹੋਵੀ ਕਿਉ ਕਰਿ ਚੀਨਸਿ ਆਪੈ ॥

गुर सेवा बिनु भगति न होवी किउ करि चीनसि आपै ॥

Gur sevaa binu bhagati na hovee kiu kari cheenasi aapai ||

ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਪਰਮਾਤਮਾ ਦੀ ਭਗਤੀ ਹੋ ਨਹੀਂ ਸਕਦੀ (ਇਹ ਮਨਮੁਖ) ਆਪਣੇ ਆਤਮਕ ਜੀਵਨ ਨੂੰ ਕਿਵੇਂ ਪਛਾਣੇ?

गुरु की सेवा के बिना भक्ति नहीं होती फिर वह अन्तरात्मा को कैसे पहचान सकता है।

Without serving the Guru, there is no devotional worship. How can anyone, by himself, know the Lord?

Guru Nanak Dev ji / Raag Maru / Ashtpadiyan / Guru Granth Sahib ji - Ang 1013

ਨਿੰਦਾ ਕਰਿ ਕਰਿ ਨਰਕ ਨਿਵਾਸੀ ਅੰਤਰਿ ਆਤਮ ਜਾਪੈ ॥

निंदा करि करि नरक निवासी अंतरि आतम जापै ॥

Ninddaa kari kari narak nivaasee anttari aatam jaapai ||

ਉਂਞ ਅੰਤਰ ਆਤਮੇ ਇਸ ਨੂੰ ਸੁੱਝਦਾ ਹੈ ਕਿ (ਕਿਰਤੀ ਗ੍ਰਿਹਸਤੀਆਂ ਦੀ) ਨਿੰਦਿਆ ਕਰ ਕਰ ਕੇ ਨਰਕੀ ਜੀਵਨ ਬਿਤੀਤ ਕਰ ਰਿਹਾ ਹੈ ।

अन्तरात्मा में ऐसे लगता है कि वह पराई निंदा कर-करके नरक में पड़ गया है।

Slandering others, one lives in hell; within him is hazy darkness.

Guru Nanak Dev ji / Raag Maru / Ashtpadiyan / Guru Granth Sahib ji - Ang 1013

ਅਠਸਠਿ ਤੀਰਥ ਭਰਮਿ ਵਿਗੂਚਹਿ ਕਿਉ ਮਲੁ ਧੋਪੈ ਪਾਪੈ ॥੩॥

अठसठि तीरथ भरमि विगूचहि किउ मलु धोपै पापै ॥३॥

Athasathi teerath bharami vigoochahi kiu malu dhopai paapai ||3||

ਅਠਾਹਠ ਤੀਰਥਾਂ ਉਤੇ ਭੌਂ ਕੇ ਭੀ (ਮਨਮੁਖ ਤਿਆਗੀ) ਖ਼ੁਆਰ ਹੀ ਹੁੰਦੇ ਹਨ, (ਤੀਰਥਾਂ ਤੇ ਜਾਣ ਨਾਲ) ਪਾਪਾਂ ਦੀ ਮੈਲ ਕਿਵੇਂ ਧੁਪ ਸਕਦੀ ਹੈ? ॥੩॥

अड़सठ तीर्थों पर भटक कर भ्रम में ही ख्वार होता है, उसके पापों की मैल कैसे उतर सकती है॥ ३॥

Wandering to the sixty-eight sacred shrines of pilgrimage, he is ruined. How can the filth of sin be washed away? ||3||

Guru Nanak Dev ji / Raag Maru / Ashtpadiyan / Guru Granth Sahib ji - Ang 1013


ਛਾਣੀ ਖਾਕੁ ਬਿਭੂਤ ਚੜਾਈ ਮਾਇਆ ਕਾ ਮਗੁ ਜੋਹੈ ॥

छाणी खाकु बिभूत चड़ाई माइआ का मगु जोहै ॥

Chhaa(nn)ee khaaku bibhoot cha(rr)aaee maaiaa kaa magu johai ||

(ਲੋਕ-ਵਿਖਾਵੇ ਲਈ) ਸੁਆਹ ਛਾਣਦਾ ਹੈ ਤੇ ਉਹ ਸੁਆਹ ਆਪਣੇ ਪਿੰਡੇ ਉਤੇ ਮਲ ਲੈਂਦਾ ਹੈ, ਪਰ (ਅੰਤਰ ਆਤਮੇ) ਮਾਇਆ ਦਾ ਰਸਤਾ ਤੱਕਦਾ ਰਹਿੰਦਾ ਹੈ (ਕਿ ਕੋਈ ਗ੍ਰਿਹਸਤੀ ਦਾਨੀ ਆ ਕੇ ਮਾਇਆ ਭੇਟ ਕਰੇ) ।

वह खाक छानकर शरीर पर विभूति लगा लेता है किन्तु माया का मार्ग देखता रहता है।

He sifts through the dust, and applies ashes to his body, but he is searching for the path of Maya's wealth.

Guru Nanak Dev ji / Raag Maru / Ashtpadiyan / Guru Granth Sahib ji - Ang 1013

ਅੰਤਰਿ ਬਾਹਰਿ ਏਕੁ ਨ ਜਾਣੈ ਸਾਚੁ ਕਹੇ ਤੇ ਛੋਹੈ ॥

अंतरि बाहरि एकु न जाणै साचु कहे ते छोहै ॥

Anttari baahari eku na jaa(nn)ai saachu kahe te chhohai ||

(ਬਾਹਰੋਂ ਹੋਰ ਤੇ ਅੰਦਰੋਂ ਹੋਰ ਹੋਣ ਕਰਕੇ) ਆਪਣੇ ਅੰਦਰ ਤੇ ਬਾਹਰ ਜਗਤ ਵਿਚ ਇਕ ਪਰਮਾਤਮਾ ਨੂੰ (ਵਿਆਪਕ) ਨਹੀਂ ਸਮਝ ਸਕਦਾ, (ਜੇ) ਇਹ ਸੱਚਾ ਵਾਕ ਉਸ ਨੂੰ ਆਖੀਏ ਤਾਂ ਖਿੱਝਦਾ ਹੈ ।

वह अन्दर बाहर ईश्वर को नहीं जानता परन्तु सच्चाई बताने पर क्रोधित होता है।

Inwardly and outwardly, he does not know the One Lord; if someone tells him the Truth, he grows angry.

Guru Nanak Dev ji / Raag Maru / Ashtpadiyan / Guru Granth Sahib ji - Ang 1013

ਪਾਠੁ ਪੜੈ ਮੁਖਿ ਝੂਠੋ ਬੋਲੈ ਨਿਗੁਰੇ ਕੀ ਮਤਿ ਓਹੈ ॥

पाठु पड़ै मुखि झूठो बोलै निगुरे की मति ओहै ॥

Paathu pa(rr)ai mukhi jhootho bolai nigure kee mati ohai ||

(ਧਰਮ-ਪੁਸਤਕਾਂ ਦਾ) ਪਾਠ ਪੜ੍ਹਦਾ (ਤਾਂ) ਹੈ ਪਰ ਮੂੰਹੋਂ ਝੂਠ ਹੀ ਬੋਲਦਾ ਹੈ, ਗੁਰੂ-ਹੀਣ ਹੋਣ ਕਰਕੇ ਉਸ ਦੀ ਮੱਤ ਉਹ ਪਹਿਲੇ ਵਰਗੀ ਹੀ ਰਹਿੰਦੀ ਹੈ (ਭਾਵ, ਜ਼ਾਹਰਾ ਤਿਆਗ ਨਾਲ ਉਸ ਦੇ ਆਤਮਕ ਜੀਵਨ ਵਿਚ ਕੋਈ ਫ਼ਰਕ ਨਹੀਂ ਪੈਂਦਾ) ।

उस निगुरे की मति ऐसी है कि वह पाठ भी पढ़ता है किन्तु मुँह से झूठ ही बोलता रहता है।

He reads the scriptures, but tells lies; such is the intellect of one who has no guru.

Guru Nanak Dev ji / Raag Maru / Ashtpadiyan / Guru Granth Sahib ji - Ang 1013

ਨਾਮੁ ਨ ਜਪਈ ਕਿਉ ਸੁਖੁ ਪਾਵੈ ਬਿਨੁ ਨਾਵੈ ਕਿਉ ਸੋਹੈ ॥੪॥

नामु न जपई किउ सुखु पावै बिनु नावै किउ सोहै ॥४॥

Naamu na japaee kiu sukhu paavai binu naavai kiu sohai ||4||

ਜਦ ਤਕ ਪਰਮਾਤਮਾ ਦਾ ਨਾਮ ਨਹੀਂ ਜਪਦਾ ਤਦ ਤਕ ਆਤਮਕ ਆਨੰਦ ਨਹੀਂ ਮਿਲਦਾ, ਪ੍ਰਭੂ-ਨਾਮ ਤੋਂ ਬਿਨਾ ਜੀਵਨ ਸੁਚੱਜਾ ਨਹੀਂ ਬਣ ਸਕਦਾ ॥੪॥

वह प्रभु नाम का जाप नहीं करता तो फिर भला सुख कैसे पा सकता है, नाम विहीन कैसे सुन्दर लग सकता है॥ ४॥

Without chanting the Naam, how can he find peace? Without the Name, how can he look good? ||4||

Guru Nanak Dev ji / Raag Maru / Ashtpadiyan / Guru Granth Sahib ji - Ang 1013


ਮੂੰਡੁ ਮੁਡਾਇ ਜਟਾ ਸਿਖ ਬਾਧੀ ਮੋਨਿ ਰਹੈ ਅਭਿਮਾਨਾ ॥

मूंडु मुडाइ जटा सिख बाधी मोनि रहै अभिमाना ॥

Moonddu mudaai jataa sikh baadhee moni rahai abhimaanaa ||

ਕੋਈ ਸਿਰ ਮੁਨਾ ਲੈਂਦਾ ਹੈ, ਕੋਈ ਜਟਾਂ ਦਾ ਜੂੜਾ ਬੰਨ੍ਹ ਲੈਂਦਾ ਹੈ, ਤੇ ਮੋਨ ਧਾਰ ਕੇ ਬੈਠ ਜਾਂਦਾ ਹੈ (ਇਸ ਸਾਰੇ ਭੇਖ ਦਾ) ਮਾਣ (ਭੀ ਕਰਦਾ ਹੈ) ।

किसी ने अपना सिर मुंडवा लिया है, किसी ने अपने सिर पर जटा को बाँध लिया है, कोई मौनी बनकर रहता है, परन्तु मन में अभिमान बना रहता है।

Some shave their heads, some keep their hair in matted tangles; some keep it in braids, while some keep silent, filled with egotistical pride.

Guru Nanak Dev ji / Raag Maru / Ashtpadiyan / Guru Granth Sahib ji - Ang 1013

ਮਨੂਆ ਡੋਲੈ ਦਹ ਦਿਸ ਧਾਵੈ ਬਿਨੁ ਰਤ ਆਤਮ ਗਿਆਨਾ ॥

मनूआ डोलै दह दिस धावै बिनु रत आतम गिआना ॥

Manooaa dolai dah dis dhaavai binu rat aatam giaanaa ||

ਪਰ ਆਤਮਕ ਤੌਰ ਤੇ ਪ੍ਰਭੂ ਨਾਲ ਡੂੰਘੀ ਸਾਂਝ ਦੇ ਰੰਗ ਵਿਚ ਰੰਗੇ ਜਾਣ ਤੋਂ ਬਿਨਾ ਉਸ ਦਾ ਮਨ ਡੋਲਦਾ ਰਹਿੰਦਾ ਹੈ, ਤੇ (ਮਾਇਆ ਦੀ ਤ੍ਰਿਸ਼ਨਾ ਵਿਚ ਹੀ) ਦਸੀਂ ਪਾਸੀਂ ਦੌੜਦਾ ਫਿਰਦਾ ਹੈ ।

आत्म-ज्ञान में रंगे बिना मन विचलित होता है और दसों दिशाओं में भटकता है।

Their minds waver and wander in ten directions, without loving devotion and enlightenment of the soul.

Guru Nanak Dev ji / Raag Maru / Ashtpadiyan / Guru Granth Sahib ji - Ang 1013

ਅੰਮ੍ਰਿਤੁ ਛੋਡਿ ਮਹਾ ਬਿਖੁ ਪੀਵੈ ਮਾਇਆ ਕਾ ਦੇਵਾਨਾ ॥

अम्रितु छोडि महा बिखु पीवै माइआ का देवाना ॥

Ammmritu chhodi mahaa bikhu peevai maaiaa kaa devaanaa ||

(ਅੰਤਰ ਆਤਮੇ) ਮਾਇਆ ਦਾ ਪ੍ਰੇਮੀ (ਰਹਿਣ ਕਰਕੇ) ਪਰਮਾਤਮਾ ਦਾ ਨਾਮ-ਅੰਮ੍ਰਿਤ ਛੱਡ ਦੇਂਦਾ ਹੈ ਤੇ (ਤ੍ਰਿਸ਼ਨਾ ਦਾ ਉਹ) ਜ਼ਹਿਰ ਪੀਂਦਾ ਰਹਿੰਦਾ ਹੈ (ਜੋ ਇਸ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ) ।

वह माया का दीवाना नामामृत को छोड़कर महाघातक माया रूपी विष पान करता रहता है।

They abandon the Ambrosial Nectar, and drink the deadly poison, driven mad by Maya.

Guru Nanak Dev ji / Raag Maru / Ashtpadiyan / Guru Granth Sahib ji - Ang 1013

ਕਿਰਤੁ ਨ ਮਿਟਈ ਹੁਕਮੁ ਨ ਬੂਝੈ ਪਸੂਆ ਮਾਹਿ ਸਮਾਨਾ ॥੫॥

किरतु न मिटई हुकमु न बूझै पसूआ माहि समाना ॥५॥

Kiratu na mitaee hukamu na boojhai pasooaa maahi samaanaa ||5||

(ਪਰ ਇਸ ਮਨਮੁਖ ਦੇ ਕੀਹ ਵੱਸ?) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਅੰਦਰੋਂ) ਮੁੱਕਦਾ ਨਹੀਂ, (ਉਹਨਾਂ ਸੰਸਕਾਰਾਂ ਦੇ ਅਸਰ ਹੇਠ ਜੀਵ) ਪਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝ ਸਕਦਾ, (ਇਸ ਤਰ੍ਹਾਂ, ਤਿਆਗੀ ਬਣ ਕੇ ਭੀ) ਪਸ਼ੂ-ਸੁਭਾਵ ਵਿਚ ਟਿਕਿਆ ਰਹਿੰਦਾ ਹੈ ॥੫॥

उसका कर्म नहीं मिटता, न ही ईश्वरेच्छा को बूझता है और पशु समान ही माना जाता है॥ ५॥

Past actions cannot be erased; without understanding the Hukam of the Lord's Command, they become beasts. ||5||

Guru Nanak Dev ji / Raag Maru / Ashtpadiyan / Guru Granth Sahib ji - Ang 1013


ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ ॥

हाथ कमंडलु कापड़ीआ मनि त्रिसना उपजी भारी ॥

Haath kamanddalu kaapa(rr)eeaa mani trisanaa upajee bhaaree ||

(ਮਨਮੁਖ ਮਨੁੱਖ ਤਿਆਗੀ ਬਣ ਕੇ) ਹੱਥ ਵਿਚ ਚਿੱਪੀ ਫੜ ਲੈਂਦਾ ਹੈ, ਲੀਰਾਂ ਦਾ ਚੋਲਾ ਪਹਿਨ ਲੈਂਦਾ ਹੈ, ਪਰ ਮਨ ਵਿਚ ਮਾਇਆ ਦੀ ਭਾਰੀ ਤ੍ਰਿਸ਼ਨਾ ਪੈਦਾ ਹੋਈ ਰਹਿੰਦੀ ਹੈ ।

कोई कापड़िया साधु बन गया है, हाथ में उसने कमण्डल पकड़ लिया है किन्तु मन में भारी तृष्णा पैदा हो गई है।

With bowl in hand, wearing his patched coat, great desires well up in his mind.

Guru Nanak Dev ji / Raag Maru / Ashtpadiyan / Guru Granth Sahib ji - Ang 1013

ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ ਚਿਤੁ ਲਾਇਆ ਪਰ ਨਾਰੀ ॥

इसत्री तजि करि कामि विआपिआ चितु लाइआ पर नारी ॥

Isatree taji kari kaami viaapiaa chitu laaiaa par naaree ||

(ਆਪਣੇ ਵਲੋਂ ਤਿਆਗੀ ਬਣ ਕੇ) ਆਪਣੀ ਇਸਤ੍ਰੀ ਛੱਡ ਕੇ ਆਏ ਨੂੰ ਕਾਮ-ਵਾਸਨਾ ਨੇ ਆ ਦਬਾਇਆ, ਤਾਂ ਪਰਾਈ ਨਾਰ ਨਾਲ ਚਿੱਤ ਜੋੜਦਾ ਹੈ ।

अपनी स्त्री को छोड़कर कामवासना में फंस गया और पराई नारी में चित लगा लिया।

Abandoning his own wife, he is engrossed in sexual desire; his thoughts are on the wives of others.

Guru Nanak Dev ji / Raag Maru / Ashtpadiyan / Guru Granth Sahib ji - Ang 1013

ਸਿਖ ਕਰੇ ਕਰਿ ਸਬਦੁ ਨ ਚੀਨੈ ਲੰਪਟੁ ਹੈ ਬਾਜਾਰੀ ॥

सिख करे करि सबदु न चीनै ल्मपटु है बाजारी ॥

Sikh kare kari sabadu na cheenai lamppatu hai baajaaree ||

ਚੇਲੇ ਬਣਾਂਦਾ ਹੈ, ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ, ਕਾਮ-ਵਾਸਨਾ ਵਿਚ ਗ੍ਰਸਿਆ ਹੋਇਆ ਹੈ, ਤੇ (ਇਸ ਤਰ੍ਹਾਂ ਸੰਨਿਆਸੀ ਬਣਨ ਦੇ ਥਾਂ ਲੋਕਾਂ ਦੀਆਂ ਨਜ਼ਰਾਂ ਵਿਚ) ਮਸਖ਼ਰਾ ਬਣਿਆ ਹੋਇਆ ਹੈ ।

वह लोगों को शिक्षा तो देता है परन्तु खुद ब्रह्म-शब्द को नहीं पहचानता और ऐसा लम्पट बाजारी बन जाता है।

He teaches and preaches, but does not contemplate the Shabad; he is bought and sold on the street.

Guru Nanak Dev ji / Raag Maru / Ashtpadiyan / Guru Granth Sahib ji - Ang 1013

ਅੰਤਰਿ ਬਿਖੁ ਬਾਹਰਿ ਨਿਭਰਾਤੀ ਤਾ ਜਮੁ ਕਰੇ ਖੁਆਰੀ ॥੬॥

अंतरि बिखु बाहरि निभराती ता जमु करे खुआरी ॥६॥

Anttari bikhu baahari nibharaatee taa jamu kare khuaaree ||6||

(ਮਨਮੁਖ ਦੇ) ਅੰਦਰ (ਆਤਮਕ ਮੌਤ ਲਿਆਉਣ ਵਾਲੀ ਤ੍ਰਿਸ਼ਨਾ ਦਾ) ਜ਼ਹਿਰ ਹੈ, ਬਾਹਰ (ਲੋਕਾਂ ਨੂੰ ਵਿਖਾਣ ਵਾਸਤੇ) ਸ਼ਾਂਤੀ ਧਾਰਨ ਕੀਤੀ ਹੋਈ ਹੈ । (ਅਜੇਹੇ ਪਖੰਡੀ ਨੂੰ) ਆਤਮਕ ਮੌਤ-ਖ਼ੁਆਰ ਕਰਦੀ ਹੈ ॥੬॥

मन में तो तृष्णा रूपी विष है पर बाहर से शान्ति धारण की हुई है अतः यम उसे ख्यार करता है॥ ६॥

With poison within, he pretends to be free of doubt; he is ruined and humiliated by the Messenger of Death. ||6||

Guru Nanak Dev ji / Raag Maru / Ashtpadiyan / Guru Granth Sahib ji - Ang 1013


ਸੋ ਸੰਨਿਆਸੀ ਜੋ ਸਤਿਗੁਰ ਸੇਵੈ ਵਿਚਹੁ ਆਪੁ ਗਵਾਏ ॥

सो संनिआसी जो सतिगुर सेवै विचहु आपु गवाए ॥

So sanniaasee jo satigur sevai vichahu aapu gavaae ||

ਅਸਲ ਸੰਨਿਆਸੀ ਉਹ ਹੈ ਜੋ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਤੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ ।

वास्तव में वही संन्यासी है, जो सतगुरु की सेवा करता है और मन से अभिमान को मिटा देता है।

He alone is a Sannyaasi, who serves the True Guru, and removes his self-conceit from within.

Guru Nanak Dev ji / Raag Maru / Ashtpadiyan / Guru Granth Sahib ji - Ang 1013

ਛਾਦਨ ਭੋਜਨ ਕੀ ਆਸ ਨ ਕਰਈ ਅਚਿੰਤੁ ਮਿਲੈ ਸੋ ਪਾਏ ॥

छादन भोजन की आस न करई अचिंतु मिलै सो पाए ॥

Chhaadan bhojan kee aas na karaee achinttu milai so paae ||

(ਲੋਕਾਂ ਪਾਸੋਂ) ਕੱਪੜੇ ਤੇ ਭੋਜਨ ਦੀ ਆਸ ਬਣਾਈ ਨਹੀਂ ਰੱਖਦਾ, ਸਹਿਜ ਸੁਭਾਇ ਜੋ ਮਿਲ ਜਾਂਦਾ ਹੈ ਉਹ ਲੈ ਲੈਂਦਾ ਹੈ ।

वह वस्त्र-भोजन की आशा नहीं करता पर जो कुछ उसे बिना सोचे ही मिल जाता है, उसे ले लेता है।

He does not ask for clothes or food; without asking, he accepts whatever he receives.

Guru Nanak Dev ji / Raag Maru / Ashtpadiyan / Guru Granth Sahib ji - Ang 1013

ਬਕੈ ਨ ਬੋਲੈ ਖਿਮਾ ਧਨੁ ਸੰਗ੍ਰਹੈ ਤਾਮਸੁ ਨਾਮਿ ਜਲਾਏ ॥

बकै न बोलै खिमा धनु संग्रहै तामसु नामि जलाए ॥

Bakai na bolai khimaa dhanu sanggrhai taamasu naami jalaae ||

ਬਹੁਤ ਵਧ-ਘਟ ਬੋਲ ਨਹੀਂ ਬੋਲਦਾ ਰਹਿੰਦਾ, ਦੂਜਿਆਂ ਦੀ ਵਧੀਕੀ ਨੂੰ ਸਹਾਰਨ ਦਾ ਸੁਭਾਉ-ਰੂਪ ਧਨ ਆਪਣੇ ਅੰਦਰ ਇਕੱਠਾ ਕਰਦਾ ਹੈ, ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਅੰਦਰੋਂ ਕ੍ਰੋਧ ਸਾੜ ਦੇਂਦਾ ਹੈ ।

वह व्यर्थ बकवास एवं बातें नहीं करता, वह क्षमा रूपी धन संचित करता है और नाम से अपने क्रोध को जला देता है।

He does not speak empty words; he gathers in the wealth of tolerance, and burns away his anger with the Naam.

Guru Nanak Dev ji / Raag Maru / Ashtpadiyan / Guru Granth Sahib ji - Ang 1013

ਧਨੁ ਗਿਰਹੀ ਸੰਨਿਆਸੀ ਜੋਗੀ ਜਿ ਹਰਿ ਚਰਣੀ ਚਿਤੁ ਲਾਏ ॥੭॥

धनु गिरही संनिआसी जोगी जि हरि चरणी चितु लाए ॥७॥

Dhanu girahee sanniaasee jogee ji hari chara(nn)ee chitu laae ||7||

ਜੇਹੜਾ ਮਨੁੱਖ ਸਦਾ ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜੀ ਰੱਖਦਾ ਹੈ, ਉਹ ਭਾਗਾਂ ਵਾਲਾ ਹੈ ਚਾਹੇ ਉਹ ਗ੍ਰਿਹਸਤੀ ਹੈ ਚਾਹੇ ਸੰਨਿਆਸੀ ਹੈ ਚਾਹੇ ਜੋਗੀ ਹੈ ॥੭॥

जो भगवान के चरणों में मन लगाता है, वह गृहस्थी, संन्यासी एवं योगी प्रशंसा का पात्र है॥ ७॥

Blessed is such a householder, Sannyaasi and Yogi, who focuses his consciousness on the Lord's feet. ||7||

Guru Nanak Dev ji / Raag Maru / Ashtpadiyan / Guru Granth Sahib ji - Ang 1013


ਆਸ ਨਿਰਾਸ ਰਹੈ ਸੰਨਿਆਸੀ ਏਕਸੁ ਸਿਉ ਲਿਵ ਲਾਏ ॥

आस निरास रहै संनिआसी एकसु सिउ लिव लाए ॥

Aas niraas rahai sanniaasee ekasu siu liv laae ||

ਅਸਲ ਸੰਨਿਆਸੀ ਉਹ ਹੈ ਜੋ ਮਾਇਕ ਆਸਾਂ ਵਲੋਂ ਨਿਰਾਸ ਰਹਿੰਦਾ ਹੈ ਤੇ ਇਕ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ ।

संन्यासी वही है जो जीवन की आशाओं को छोड़ कर विरक्त रहता है और एक ईश्वर में ध्यान लगाता है।

Amidst hope, the Sannyaasi remains unmoved by hope; he remains lovingly focused on the One Lord.

Guru Nanak Dev ji / Raag Maru / Ashtpadiyan / Guru Granth Sahib ji - Ang 1013

ਹਰਿ ਰਸੁ ਪੀਵੈ ਤਾ ਸਾਤਿ ਆਵੈ ਨਿਜ ਘਰਿ ਤਾੜੀ ਲਾਏ ॥

हरि रसु पीवै ता साति आवै निज घरि ताड़ी लाए ॥

Hari rasu peevai taa saati aavai nij ghari taa(rr)ee laae ||

ਜਦੋਂ ਮਨੁੱਖ ਪਰਮਾਤਮਾ ਦਾ ਨਾਮ-ਰਸ ਪੀਂਦਾ ਹੈ ਤੇ ਅੰਤਰ ਆਤਮੇ ਪ੍ਰਭੂ-ਚਰਨਾਂ ਵਿਚ ਜੁੜਦਾ ਹੈ ਤਦੋਂ ਇਸ ਦੇ ਅੰਦਰ ਸ਼ਾਂਤੀ ਪੈਦਾ ਹੁੰਦੀ ਹੈ ।

जब वह हरिनामामृत का पान करता है तो ही उसे शान्ति प्राप्त होती है और अपने सच्चे घर में समाधि लगाता है।

He drinks in the sublime essence of the Lord, and so finds peace and tranquility; in the home of his own being, he remains absorbed in the deep trance of meditation.

Guru Nanak Dev ji / Raag Maru / Ashtpadiyan / Guru Granth Sahib ji - Ang 1013

ਮਨੂਆ ਨ ਡੋਲੈ ਗੁਰਮੁਖਿ ਬੂਝੈ ਧਾਵਤੁ ਵਰਜਿ ਰਹਾਏ ॥

मनूआ न डोलै गुरमुखि बूझै धावतु वरजि रहाए ॥

Manooaa na dolai guramukhi boojhai dhaavatu varaji rahaae ||

ਜਦੋਂ ਮਨੁੱਖ ਗੁਰੂ ਦੀ ਸਰਨ ਪੈ ਕੇ (ਸਹੀ ਜੀਵਨ-ਰਾਹ) ਸਮਝਦਾ ਹੈ ਉਸ ਦਾ ਮਨ ਮਾਇਆ ਦੀ ਤ੍ਰਿਸ਼ਨਾ ਵਿਚ ਡੋਲਦਾ ਨਹੀਂ, ਮਾਇਆ ਪਿੱਛੇ ਦੌੜਦੇ ਮਨ ਨੂੰ ਉਹ ਰੋਕ ਕੇ ਰੱਖਦਾ ਹੈ ।

गुरमुख बनकर वह सच्चाई को बूझ लेता है, जिससे उसका मन नहीं डोलता और चंचल मन को काबू कर लेता है।

His mind does not waver; as Gurmukh, he understands. He restrains it from wandering out.

Guru Nanak Dev ji / Raag Maru / Ashtpadiyan / Guru Granth Sahib ji - Ang 1013

ਗ੍ਰਿਹੁ ਸਰੀਰੁ ਗੁਰਮਤੀ ਖੋਜੇ ਨਾਮੁ ਪਦਾਰਥੁ ਪਾਏ ॥੮॥

ग्रिहु सरीरु गुरमती खोजे नामु पदारथु पाए ॥८॥

Grihu sareeru guramatee khoje naamu padaarathu paae ||8||

ਗੁਰੂ ਦੀ ਸਿੱਖਿਆ ਲੈ ਕੇ (ਜੰਗਲ ਭਾਲਣ ਦੇ ਥਾਂ) ਸਰੀਰ-ਘਰ ਨੂੰ ਖੋਜਦਾ ਹੈ ਤੇ ਪਰਮਾਤਮਾ ਦਾ ਨਾਮ-ਸਰਮਾਇਆ ਪ੍ਰਾਪਤ ਕਰ ਲੈਂਦਾ ਹੈ ॥੮॥

वह गुरु-मत द्वारा अपने शरीर-घर को खोजता है और नाम रूपी पदार्थ को पा लेता है॥ ८॥

Following the Guru's Teachings, he searches the home of his body, and obtains the wealth of the Naam. ||8||

Guru Nanak Dev ji / Raag Maru / Ashtpadiyan / Guru Granth Sahib ji - Ang 1013


ਬ੍ਰਹਮਾ ਬਿਸਨੁ ਮਹੇਸੁ ਸਰੇਸਟ ਨਾਮਿ ਰਤੇ ਵੀਚਾਰੀ ॥

ब्रहमा बिसनु महेसु सरेसट नामि रते वीचारी ॥

Brhamaa bisanu mahesu saresat naami rate veechaaree ||

ਬ੍ਰਹਮਾ ਹੋਵੇ, ਵਿਸ਼ਨੂੰ ਹੋਵੇ, ਸ਼ਿਵ ਹੋਵੇ, ਉਹੀ ਸਭ ਤੋਂ ਉੱਤਮ ਹਨ ਜੋ ਪ੍ਰਭੂ ਦੇ ਨਾਮ ਵਿਚ ਰੰਗੀਜ ਕੇ ਸੁੰਦਰ ਵਿਚਾਰ ਦੇ ਮਾਲਕ ਬਣ ਗਏ ।

ब्रह्मा, विष्णु एवं शिवशंकर जैसे सर्वश्रेष्ठ देवते नाम का चिंतन करने में ही रत रहते हैं।

Brahma, Vishnu and Shiva are exalted, imbued with contemplative meditation on the Naam.

Guru Nanak Dev ji / Raag Maru / Ashtpadiyan / Guru Granth Sahib ji - Ang 1013

ਖਾਣੀ ਬਾਣੀ ਗਗਨ ਪਤਾਲੀ ਜੰਤਾ ਜੋਤਿ ਤੁਮਾਰੀ ॥

खाणी बाणी गगन पताली जंता जोति तुमारी ॥

Khaa(nn)ee baa(nn)ee gagan pataalee janttaa joti tumaaree ||

ਹੇ ਪ੍ਰਭੂ! (ਭਾਵੇਂ) ਚੌਹਾਂ ਖਾਣੀਆਂ ਦੇ ਜੀਵਾਂ ਵਿਚ ਤੇ ਉਹਨਾਂ ਦੀਆਂ ਬੋਲੀਆਂ ਵਿਚ, ਪਾਤਾਲ ਆਕਾਸ਼ ਵਿਚ ਸਭ ਜੀਵਾਂ ਦੇ ਅੰਦਰ ਤੇਰੀ ਹੀ ਜੋਤਿ ਹੈ ।

हे अखिलेश्वर ! चारों स्रोतों, चारों वाणियों, आकाश, पाताल, सब में तेरी ही ज्योति व्याप्त है।

The sources of creation, speech, the heavens and the underworld, all beings and creatures, are infused with Your Light.

Guru Nanak Dev ji / Raag Maru / Ashtpadiyan / Guru Granth Sahib ji - Ang 1013

ਸਭਿ ਸੁਖ ਮੁਕਤਿ ਨਾਮ ਧੁਨਿ ਬਾਣੀ ਸਚੁ ਨਾਮੁ ਉਰ ਧਾਰੀ ॥

सभि सुख मुकति नाम धुनि बाणी सचु नामु उर धारी ॥

Sabhi sukh mukati naam dhuni baa(nn)ee sachu naamu ur dhaaree ||

ਪਰ ਜਿਨ੍ਹਾਂ ਨੇ ਤੇਰੇ ਸਦਾ-ਥਿਰ ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾਇਆ ਹੈ ਜਿਨ੍ਹਾਂ ਦੇ ਅੰਦਰ ਤੇਰੇ ਨਾਮ ਦੀ ਰੌ ਜਾਰੀ ਹੈ ਜਿਨ੍ਹਾਂ ਦੀ ਸੁਰਤ ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਹੈ ਉਹਨਾਂ ਨੂੰ ਹੀ ਸਾਰੇ ਸੁਖ ਹਨ ਉਹਨਾਂ ਨੂੰ ਹੀ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਮਿਲਦੀ ਹੈ ।

सर्व सुख एवं मुक्ति हरिनामोच्चारण में ही है, अतः सच्चा नाम हृदय में बसा लिया है।

All comforts and liberation are found in the Naam, and the vibrations of the Guru's Bani; I have enshrined the True Name within my heart.

Guru Nanak Dev ji / Raag Maru / Ashtpadiyan / Guru Granth Sahib ji - Ang 1013

ਨਾਮ ਬਿਨਾ ਨਹੀ ਛੂਟਸਿ ਨਾਨਕ ਸਾਚੀ ਤਰੁ ਤੂ ਤਾਰੀ ॥੯॥੭॥

नाम बिना नही छूटसि नानक साची तरु तू तारी ॥९॥७॥

Naam binaa nahee chhootasi naanak saachee taru too taaree ||9||7||

ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਜੀਵ ਮਾਇਆ ਦੇ ਮੋਹ ਤੋਂ ਬਚ ਨਹੀਂ ਸਕਦਾ, ਤੂੰ ਭੀ ਇਹੀ ਤਾਰੀ ਤਰ ਜਿਸ ਨਾਲ ਕਦੇ ਡੁੱਬਣ ਦਾ ਖ਼ਤਰਾ ਨਹੀਂ ਹੋਵੇਗਾ ॥੯॥੭॥

हे नानक ! ईश्वर के नाम बिना किसी का छुटकारा नहीं होता, सच्चे नाम से ही संसार-सागर से पार हुआ जा सकता है॥ ६॥ ७॥

Without the Naam, no one is saved; O Nanak, with the Truth, cross over to the other side. ||9||7||

Guru Nanak Dev ji / Raag Maru / Ashtpadiyan / Guru Granth Sahib ji - Ang 1013


ਮਾਰੂ ਮਹਲਾ ੧ ॥

मारू महला १ ॥

Maaroo mahalaa 1 ||

मारू महला १॥

Maaroo, First Mehl:

Guru Nanak Dev ji / Raag Maru / Ashtpadiyan / Guru Granth Sahib ji - Ang 1013

ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ ॥

मात पिता संजोगि उपाए रकतु बिंदु मिलि पिंडु करे ॥

Maat pitaa sanjjogi upaae rakatu binddu mili pinddu kare ||

ਮਾਂ ਤੇ ਪਿਉ ਦੇ (ਸਰੀਰਕ) ਸੰਜੋਗ ਦੀ ਰਾਹੀਂ ਪਰਮਾਤਮਾ ਜੀਵ ਪੈਦਾ ਕਰਦਾ ਹੈ, ਮਾਂ ਦਾ ਲਹੂ ਤੇ ਪਿਉ ਦਾ ਵੀਰਜ ਮਿਲਣ ਤੇ ਪਰਮਾਤਮਾ (ਜੀਵ ਦਾ) ਸਰੀਰ ਬਣਾਂਦਾ ਹੈ ।

माता-पिता के संयोग द्वारा रक्त एवं वीर्य के मिलन से शरीर बना था।

Through the union of mother and father, the fetus is formed. The egg and sperm join together to make the body.

Guru Nanak Dev ji / Raag Maru / Ashtpadiyan / Guru Granth Sahib ji - Ang 1013

ਅੰਤਰਿ ਗਰਭ ਉਰਧਿ ਲਿਵ ਲਾਗੀ ਸੋ ਪ੍ਰਭੁ ਸਾਰੇ ਦਾਤਿ ਕਰੇ ॥੧॥

अंतरि गरभ उरधि लिव लागी सो प्रभु सारे दाति करे ॥१॥

Anttari garabh uradhi liv laagee so prbhu saare daati kare ||1||

ਮਾਂ ਦੇ ਪੇਟ ਵਿਚ ਉਲਟੇ ਪਏ ਹੋਏ ਦੀ ਲਗਨ ਪ੍ਰਭੂ-ਚਰਨਾਂ ਵਿਚ ਲੱਗੀ ਰਹਿੰਦੀ ਹੈ । ਉਹ ਪਰਮਾਤਮਾ ਇਸ ਦੀ ਹਰ ਤਰ੍ਹਾਂ ਸੰਭਾਲ ਕਰਦਾ ਹੈ (ਤੇ ਲੋੜ ਅਨੁਸਾਰ ਪਦਾਰਥ) ਦੇਂਦਾ ਹੈ ॥੧॥

माँ के गर्भ में उलटे पड़े जीव की सत्य में लगन लगी हुई थी, वह परमात्मा ही देखभाल करता एवं देता है॥ १॥

Upside-down within the womb, it lovingly dwells on the Lord; God provides for it, and gives it nourishment there. ||1||

Guru Nanak Dev ji / Raag Maru / Ashtpadiyan / Guru Granth Sahib ji - Ang 1013


ਸੰਸਾਰੁ ਭਵਜਲੁ ਕਿਉ ਤਰੈ ॥

संसारु भवजलु किउ तरै ॥

Sanssaaru bhavajalu kiu tarai ||

(ਪਰਮਾਤਮਾ ਦੇ ਨਾਮ ਤੋਂ ਬਿਨਾ) ਸੰਸਾਰੀ ਜੀਵ ਸੰਸਾਰ-ਸਮੁੰਦਰ ਤੋਂ ਕਿਸੇ ਹਾਲਤ ਵਿਚ ਪਾਰ ਨਹੀਂ ਲੰਘ ਸਕਦਾ,

संसार रूपी सागर से कैसे पार हुआ जा सकता है?

How can he cross over the terrifying world-ocean?

Guru Nanak Dev ji / Raag Maru / Ashtpadiyan / Guru Granth Sahib ji - Ang 1013

ਗੁਰਮੁਖਿ ਨਾਮੁ ਨਿਰੰਜਨੁ ਪਾਈਐ ਅਫਰਿਓ ਭਾਰੁ ਅਫਾਰੁ ਟਰੈ ॥੧॥ ਰਹਾਉ ॥

गुरमुखि नामु निरंजनु पाईऐ अफरिओ भारु अफारु टरै ॥१॥ रहाउ ॥

Guramukhi naamu niranjjanu paaeeai aphario bhaaru aphaaru tarai ||1|| rahaau ||

ਕਿਉਂਕਿ ਜੀਵ ਮਾਇਆ ਆਦਿਕ ਦੇ ਅਹੰਕਾਰ ਨਾਲ ਆਫਰਿਆ ਰਹਿੰਦਾ ਹੈ । ਪਰਮਾਤਮਾ ਦਾ ਨਾਮ, ਜਿਸ ਉਤੇ ਮਾਇਆ-ਕਾਲਖ ਦਾ ਪ੍ਰਭਾਵ ਨਹੀਂ ਪੈ ਸਕਦਾ, ਗੁਰੂ ਦੀ ਸਰਨ ਪਿਆਂ ਮਿਲਦਾ ਹੈ, (ਜਿਸ ਮਨੁੱਖ ਨੂੰ ਨਾਮ ਪ੍ਰਾਪਤ ਹੁੰਦਾ ਹੈ) ਉਸ ਦਾ (ਅਹੰਕਾਰ ਆਦਿਕ ਦਾ) ਅਸਹਿ ਭਾਰ ਦੂਰ ਹੋ ਜਾਂਦਾ ਹੈ (ਇਹ ਅਹੰਕਾਰ ਆਦਿਕ ਹੀ ਭਾਰ ਬਣ ਕੇ ਜੀਵ ਨੂੰ ਸੰਸਾਰ-ਸਮੁੰਦਰ ਵਿਚ ਡੋਬਿਆ ਕਰਦਾ ਹੈ) ॥੧॥ ਰਹਾਉ ॥

यदि गुरु के सान्निध्य में पावन-नाम प्राप्त हो जाए तो अभिमानी जीव का पापों का भार दूर हो जाता है।॥ १॥ रहाउ॥

The Gurmukh obtains the Immaculate Naam, the Name of the Lord; the unbearable load of sins is removed. ||1|| Pause ||

Guru Nanak Dev ji / Raag Maru / Ashtpadiyan / Guru Granth Sahib ji - Ang 1013


ਤੇ ਗੁਣ ਵਿਸਰਿ ਗਏ ਅਪਰਾਧੀ ਮੈ ਬਉਰਾ ਕਿਆ ਕਰਉ ਹਰੇ ॥

ते गुण विसरि गए अपराधी मै बउरा किआ करउ हरे ॥

Te gu(nn) visari gae aparaadhee mai bauraa kiaa karau hare ||

ਹੇ ਹਰੀ! ਮੈਨੂੰ ਗੁਨਹਗਾਰ ਨੂੰ ਤੇਰੇ ਉਹ ਉਪਕਾਰ ਭੁੱਲ ਗਏ ਹਨ, ਮੈਂ (ਮਾਇਆ ਦੇ ਮੋਹ ਵਿਚ) ਝੱਲਾ ਹੋਇਆ ਪਿਆ ਹਾਂ (ਤੇਰਾ ਸਿਮਰਨ ਕਰਨ ਤੋਂ) ਬੇ-ਵੱਸ ਹਾਂ ।

हे ईश्वर ! मैं बावला क्या करूँ ? मुझ अपराधी को तेरे सब उपकार भूल गए हैं।

I have forgotten Your Virtues, Lord; I am insane - what can I do now?

Guru Nanak Dev ji / Raag Maru / Ashtpadiyan / Guru Granth Sahib ji - Ang 1013

ਤੂ ਦਾਤਾ ਦਇਆਲੁ ਸਭੈ ਸਿਰਿ ਅਹਿਨਿਸਿ ਦਾਤਿ ਸਮਾਰਿ ਕਰੇ ॥੨॥

तू दाता दइआलु सभै सिरि अहिनिसि दाति समारि करे ॥२॥

Too daataa daiaalu sabhai siri ahinisi daati samaari kare ||2||

ਪਰ ਤੂੰ ਦਇਆ ਦਾ ਸੋਮਾ ਹੈਂ, ਹਰੇਕ ਜੀਵ ਦੇ ਸਿਰ ਤੇ (ਰਾਖਾ) ਹੈਂ, ਤੇ ਸਭ ਨੂੰ ਦਾਤਾਂ ਦੇਂਦਾ ਹੈਂ । ਦਇਆਲ ਪ੍ਰਭੂ ਦਿਨ ਰਾਤ (ਜੀਵਾਂ ਦੀ) ਸੰਭਾਲ ਕਰਦਾ ਹੈ ਤੇ ਦਾਤਾਂ ਦੇਂਦਾ ਹੈ ॥੨॥

तू दयालु दाता है और दिन-रात देते हुए देखभाल करता है॥ २॥

You are the Merciful Giver, above the heads of all. Day and night, You give gifts, and take care of all. ||2||

Guru Nanak Dev ji / Raag Maru / Ashtpadiyan / Guru Granth Sahib ji - Ang 1013


ਚਾਰਿ ਪਦਾਰਥ ਲੈ ਜਗਿ ਜਨਮਿਆ ਸਿਵ ਸਕਤੀ ਘਰਿ ਵਾਸੁ ਧਰੇ ॥

चारि पदारथ लै जगि जनमिआ सिव सकती घरि वासु धरे ॥

Chaari padaarath lai jagi janamiaa siv sakatee ghari vaasu dhare ||

(ਜੀਵ ਪਰਮਾਤਮਾ ਪਾਸੋਂ) ਚਾਰੇ ਹੀ ਪਦਾਰਥ ਲੈ ਕੇ ਜਗਤ ਵਿਚ ਜੰਮਿਆ ਹੈ (ਫਿਰ ਭੀ ਪ੍ਰਭੂ ਦੀ ਬਖ਼ਸ਼ਸ਼ ਭੁਲਾ ਕੇ ਸਦਾ) ਪਰਮਾਤਮਾ ਦੀ ਪੈਦਾ ਕੀਤੀ ਮਾਇਆ ਦੇ ਘਰ ਵਿਚ ਨਿਵਾਸ ਰੱਖਦਾ ਹੈ ।

मानव ने धर्म, अर्थ, काम एवं मोक्ष की इच्छा लेकर जन्म लिया था, पर जीव रूपी शिव ने माया रूपी शक्ति के घर में वास कर लिया।

One is born to achieve the four great objectives of life. The spirit has taken up its home in the material world.

Guru Nanak Dev ji / Raag Maru / Ashtpadiyan / Guru Granth Sahib ji - Ang 1013


Download SGGS PDF Daily Updates ADVERTISE HERE