ANG 1010, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਧੰਧੈ ਧਾਵਤ ਜਗੁ ਬਾਧਿਆ ਨਾ ਬੂਝੈ ਵੀਚਾਰੁ ॥

धंधै धावत जगु बाधिआ ना बूझै वीचारु ॥

Dhanddhai dhaavat jagu baadhiaa naa boojhai veechaaru ||

ਦੁਨੀਆ ਦੇ ਕਾਰ-ਵਿਹਾਰ ਵਿਚ ਦੌੜ-ਭੱਜ ਕਰਦਾ ਕਰਦਾ ਮਨੁੱਖ ਮਾਇਆ ਦੇ ਮੋਹ ਵਿਚ ਬੱਝ ਜਾਂਦਾ ਹੈ, ਉਹ (ਇਸ ਵਿਚੋਂ ਨਿਕਲਣ ਦੀ ਕੋਈ) ਸੋਚ ਸੋਚ ਹੀ ਨਹੀਂ ਸਕਦਾ ।

माया ने संसारी धंधों में व्यस्त जगत् को बन्धनों में बाँध लिया है परन्तु यह सत्य-विचार को नहीं बूझता।

The world is chasing after worldly affairs; caught and bound, it does not understand contemplative meditation.

Guru Nanak Dev ji / Raag Maru / Ashtpadiyan / Ang 1010

ਜੰਮਣ ਮਰਣੁ ਵਿਸਾਰਿਆ ਮਨਮੁਖ ਮੁਗਧੁ ਗਵਾਰੁ ॥

जमण मरणु विसारिआ मनमुख मुगधु गवारु ॥

Jamma(nn) mara(nn)u visaariaa manamukh mugadhu gavaaru ||

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਅਜੇਹਾ ਮੂਰਖ ਤੇ ਬੁੱਧੂ ਬਣ ਜਾਂਦਾ ਹੈ ਕਿ ਉਹ ਜਨਮ ਮਰਨ ਦਾ ਗੇੜ ਭੁਲਾ ਹੀ ਬੈਠਦਾ ਹੈ ।

मनमुखी जीव जन्म-मरण को भुलाकर मूर्ख एवं गंवार बना हुआ है।

The foolish, ignorant, self-willed manmukh has forgotten birth and death.

Guru Nanak Dev ji / Raag Maru / Ashtpadiyan / Ang 1010

ਗੁਰਿ ਰਾਖੇ ਸੇ ਉਬਰੇ ਸਚਾ ਸਬਦੁ ਵੀਚਾਰਿ ॥੭॥

गुरि राखे से उबरे सचा सबदु वीचारि ॥७॥

Guri raakhe se ubare sachaa sabadu veechaari ||7||

ਜਿਨ੍ਹਾਂ ਦੀ ਰੱਖਿਆ ਗੁਰੂ ਨੇ ਕੀਤੀ, ਉਹ ਸੱਚੇ ਸ਼ਬਦ ਨੂੰ ਸੋਚ-ਮੰਡਲ ਵਿਚ ਵਸਾ ਕੇ (ਮੋਹ ਦੀ ਜੇਵੜੀ ਵਿਚੋਂ) ਬਚ ਨਿਕਲੇ ॥੭॥

जिन्होंने सच्चे शब्द का चिंतन किया है, गुरु ने उनकी रक्षा की है और उनका छुटकारा हो गया है॥ ७॥

Those whom the Guru has protected are saved, contemplating the True Word of the Shabad. ||7||

Guru Nanak Dev ji / Raag Maru / Ashtpadiyan / Ang 1010


ਸੂਹਟੁ ਪਿੰਜਰਿ ਪ੍ਰੇਮ ਕੈ ਬੋਲੈ ਬੋਲਣਹਾਰੁ ॥

सूहटु पिंजरि प्रेम कै बोलै बोलणहारु ॥

Soohatu pinjjari prem kai bolai bola(nn)ahaaru ||

(ਤੋਤਾ ਆਪਣੇ ਮਾਲਕ ਦੇ ਪਿੰਜਰੇ ਵਿਚ ਪੈ ਕੇ ਉਹੀ ਬੋਲੀ ਬੋਲਦਾ ਹੈ ਜੋ ਮਾਲਕ ਸਿਖਾਂਦਾ ਹੈ, ਮਾਲਕ ਉਹ ਬੋਲੀ ਸੁਣ ਕੇ ਤੋਤੇ ਉਤੇ ਖ਼ੁਸ਼ ਹੁੰਦਾ ਹੈ) ਜੇਹੜਾ ਜੀਵ-ਤੋਤਾ ਪ੍ਰਭੂ ਦੇ ਪ੍ਰੇਮ ਦੇ ਪਿੰਜਰੇ ਵਿਚ ਪੈ ਕੇ ਉਹ ਬੋਲ ਬੋਲਦਾ ਹੈ ਜੋ ਇਸ ਦੇ ਅੰਦਰ ਬੋਲਣਹਾਰ ਪ੍ਰਭੂ ਨੂੰ ਪਸੰਦ ਹੈ,

शरीर रूपी पिंजरे में बैठा जीव रूपी तोता प्रभु-प्रेम के वही बोल-बोलता है, जो बोल गुरु बोलता है।

In the cage of divine love, the parrot, speaks.

Guru Nanak Dev ji / Raag Maru / Ashtpadiyan / Ang 1010

ਸਚੁ ਚੁਗੈ ਅੰਮ੍ਰਿਤੁ ਪੀਐ ਉਡੈ ਤ ਏਕਾ ਵਾਰ ॥

सचु चुगै अम्रितु पीऐ उडै त एका वार ॥

Sachu chugai ammmritu peeai udai ta ekaa vaar ||

ਤਾਂ ਉਹ ਜੀਵ-ਤੋਤਾ ਸਦਾ-ਥਿਰ ਨਾਮ ਦੀ ਚੋਗ ਚੁਗਦਾ ਹੈ ਨਾਮ-ਅੰਮ੍ਰਿਤ ਪੀਂਦਾ ਹੈ । (ਸਰੀਰ-ਪਿੰਜਰੇ ਨੂੰ ਸਦਾ ਲਈ) ਇਕੋ ਵਾਰੀ ਹੀ ਤਿਆਗ ਜਾਂਦਾ ਹੈ (ਮੁੜ ਮੁੜ ਜਨਮ ਮਰਨ ਵਿਚ ਨਹੀਂ ਪੈਦਾ) ।

वह नाम रूपी सच्चा चोगा चुगता है और नामामृत पान करता है। वह शरीर रूपी पिंजरे में से एक बार ही उड़ता है अर्थात् जन्म-मरण के चक्र से छूट जाता है।

It pecks at the Truth, and drinks in the Ambrosial Nectar; it flies away, only once.

Guru Nanak Dev ji / Raag Maru / Ashtpadiyan / Ang 1010

ਗੁਰਿ ਮਿਲਿਐ ਖਸਮੁ ਪਛਾਣੀਐ ਕਹੁ ਨਾਨਕ ਮੋਖ ਦੁਆਰੁ ॥੮॥੨॥

गुरि मिलिऐ खसमु पछाणीऐ कहु नानक मोख दुआरु ॥८॥२॥

Guri miliai khasamu pachhaa(nn)eeai kahu naanak mokh duaaru ||8||2||

ਨਾਨਕ ਆਖਦਾ ਹੈ- ਜੇ ਗੁਰੂ ਮਿਲ ਪਏ ਤਾਂ ਖਸਮ-ਪਰਮਾਤਮਾ ਨਾਲ ਡੂੰਘੀ ਸਾਂਝ ਪੈ ਜਾਂਦੀ ਹੈ, ਤੇ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਦਰਵਾਜ਼ਾ ਲੱਭ ਪੈਂਦਾ ਹੈ ॥੮॥੨॥

हे नानक ! यदि गुरु मिल जाए तो परमात्मा की पहचान हो जाती है और मोक्ष उपलब्ध हो जाता है॥ ८॥ २॥

Meeting with the Guru, one recognizes his Lord and Master; says Nanak, he finds the gate of liberation. ||8||2||

Guru Nanak Dev ji / Raag Maru / Ashtpadiyan / Ang 1010


ਮਾਰੂ ਮਹਲਾ ੧ ॥

मारू महला १ ॥

Maaroo mahalaa 1 ||

मारू महला १॥

Maaroo, First Mehl:

Guru Nanak Dev ji / Raag Maru / Ashtpadiyan / Ang 1010

ਸਬਦਿ ਮਰੈ ਤਾ ਮਾਰਿ ਮਰੁ ਭਾਗੋ ਕਿਸੁ ਪਹਿ ਜਾਉ ॥

सबदि मरै ता मारि मरु भागो किसु पहि जाउ ॥

Sabadi marai taa maari maru bhaago kisu pahi jaau ||

(ਜਦੋਂ ਮਨੁੱਖ ਗੁਰੂ ਦੇ) ਸ਼ਬਦ ਵਿਚ (ਜੁੜ ਕੇ) ਆਪਾ-ਭਾਵ ਤੋਂ ਮਰਦਾ ਹੈ ਤਦੋਂ ਉਹ ਮੌਤ ਦੇ ਡਰ ਨੂੰ ਮਾਰ ਲੈਂਦਾ ਹੈ । (ਉਂਞ ਮੌਤ ਤੋਂ) ਭੱਜ ਕੇ ਮੈਂ ਕਿਸ ਦੇ ਪਾਸ ਜਾ ਸਕਦਾ ਹਾਂ?

शब्द से मृत्यु को मारो; मृत्यु से भागकर किधर जाओगे ?

One who dies in the Word of the Shabad conquers death; otherwise, where can you run?

Guru Nanak Dev ji / Raag Maru / Ashtpadiyan / Ang 1010

ਜਿਸ ਕੈ ਡਰਿ ਭੈ ਭਾਗੀਐ ਅੰਮ੍ਰਿਤੁ ਤਾ ਕੋ ਨਾਉ ॥

जिस कै डरि भै भागीऐ अम्रितु ता को नाउ ॥

Jis kai dari bhai bhaageeai ammmritu taa ko naau ||

ਜਿਸ ਪਰਮਾਤਮਾ ਦੇ ਡਰ ਵਿਚ ਰਿਹਾਂ ਅਦਬ ਵਿਚ ਰਿਹਾਂ (ਮੌਤ ਦੇ ਡਰ ਤੋਂ) ਬਚ ਸਕੀਦਾ ਹੈ (ਉਸ ਦਾ ਨਾਮ ਜਪਣਾ ਚਾਹੀਦਾ ਹੈ), ਉਸ ਦਾ ਨਾਮ ਅਟੱਲ ਆਤਮਕ ਜੀਵਨ ਦੇਣ ਵਾਲਾ ਹੈ ।

जिसके डर से सब भय भाग जाते हैं, उसका नाम अमृत है।

Through the Fear of God, fear runs away; His Name is Ambrosial Nectar.

Guru Nanak Dev ji / Raag Maru / Ashtpadiyan / Ang 1010

ਮਾਰਹਿ ਰਾਖਹਿ ਏਕੁ ਤੂ ਬੀਜਉ ਨਾਹੀ ਥਾਉ ॥੧॥

मारहि राखहि एकु तू बीजउ नाही थाउ ॥१॥

Maarahi raakhahi eku too beejau naahee thaau ||1||

ਹੇ ਪ੍ਰਭੂ! ਤੂੰ ਆਪ ਹੀ ਮਾਰਦਾ ਹੈਂ ਤੂੰ ਆਪ ਹੀ ਰੱਖਿਆ ਕਰਦਾ ਹੈਂ । ਤੈਥੋਂ ਬਿਨਾ ਹੋਰ ਕੋਈ ਥਾਂ ਨਹੀਂ (ਜੋ ਮਾਰ ਸਕੇ ਜਾਂ ਮੌਤ ਤੋਂ ਬਚਾ ਸਕੇ) ॥੧॥

हे ईश्वर ! मारने-बचाने वाला केवल तू ही है, तेरे अलावा अन्य कोई नहीं है॥ १॥

You alone kill and protect; except for You, there is no place at all. ||1||

Guru Nanak Dev ji / Raag Maru / Ashtpadiyan / Ang 1010


ਬਾਬਾ ਮੈ ਕੁਚੀਲੁ ਕਾਚਉ ਮਤਿਹੀਨ ॥

बाबा मै कुचीलु काचउ मतिहीन ॥

Baabaa mai kucheelu kaachau matiheen ||

ਹੇ ਪ੍ਰਭੂ! (ਤੇਰੇ ਨਾਮ ਤੋਂ ਬਿਨਾ) ਮੈਂ ਗੰਦਾ ਹਾਂ, ਕਮਜ਼ੋਰ-ਦਿਲ ਹਾਂ, ਅਕਲ ਤੋਂ ਸੱਖਣਾ ਹਾਂ ।

हे बाबा ! मैं मैला, झूठा एवं मतिहीन हूँ,

O Baba, I am filthy, shallow and totally without understanding.

Guru Nanak Dev ji / Raag Maru / Ashtpadiyan / Ang 1010

ਨਾਮ ਬਿਨਾ ਕੋ ਕਛੁ ਨਹੀ ਗੁਰਿ ਪੂਰੈ ਪੂਰੀ ਮਤਿ ਕੀਨ ॥੧॥ ਰਹਾਉ ॥

नाम बिना को कछु नही गुरि पूरै पूरी मति कीन ॥१॥ रहाउ ॥

Naam binaa ko kachhu nahee guri poorai pooree mati keen ||1|| rahaau ||

ਤੇਰੇ ਨਾਮ ਤੋਂ ਬਿਨਾ ਕੋਈ ਭੀ ਜੀਵ ਕਾਸੇ ਜੋਗਾ ਨਹੀਂ ਹੈ (ਅਕਲੋਂ ਖ਼ਾਲੀ ਹੈ) । (ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ) ਪੂਰੇ ਗੁਰੂ ਨੇ ਉਸ ਨੂੰ ਉਹ ਮੱਤ ਦੇ ਦਿੱਤੀ ਜਿਸ ਨਾਲ ਉਹ ਜੀਵਨ-ਸਫ਼ਰ ਵਿਚ ਉਕਾਈ ਨਾਹ ਖਾਏ ॥੧॥ ਰਹਾਉ ॥

पूर्ण गुरु ने यह पूर्ण उपदेश दिया है कि नाम के बिना कुछ भी नहीं॥ १॥ रहाउ॥

Without the Naam, no one is anything; the Perfect Guru has made my intellect perfect. ||1|| Pause ||

Guru Nanak Dev ji / Raag Maru / Ashtpadiyan / Ang 1010


ਅਵਗਣਿ ਸੁਭਰ ਗੁਣ ਨਹੀ ਬਿਨੁ ਗੁਣ ਕਿਉ ਘਰਿ ਜਾਉ ॥

अवगणि सुभर गुण नही बिनु गुण किउ घरि जाउ ॥

Avaga(nn)i subhar gu(nn) nahee binu gu(nn) kiu ghari jaau ||

(ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਮੈਂ ਔਗੁਣ ਨਾਲ ਨਕਾ-ਨਕ ਭਰ ਜਾਂਦਾ ਹਾਂ, ਮੇਰੇ ਵਿਚ ਗੁਣ ਨਹੀਂ ਪੈਦਾ ਹੁੰਦੇ, ਤੇ ਗੁਣਾਂ ਤੋਂ ਬਿਨਾ ਮੈਂ (ਪਰਮਾਤਮਾ ਦੇ) ਦੇਸ ਵਿਚ ਕਿਵੇਂ ਪਹੁੰਚ ਸਕਦਾ ਹਾਂ?

मैं अवगुणों से भरा हुआ हूँ, मुझमें कोई शुभ गुण नहीं है, गुणों के बिना भला सच्चे घर कैसे जा सकता हूँ।

I am full of faults, and I have no virtue at all. Without virtues, how can I go home?

Guru Nanak Dev ji / Raag Maru / Ashtpadiyan / Ang 1010

ਸਹਜਿ ਸਬਦਿ ਸੁਖੁ ਊਪਜੈ ਬਿਨੁ ਭਾਗਾ ਧਨੁ ਨਾਹਿ ॥

सहजि सबदि सुखु ऊपजै बिनु भागा धनु नाहि ॥

Sahaji sabadi sukhu upajai binu bhaagaa dhanu naahi ||

ਜੇਹੜਾ ਮਨੁੱਖ ਅਡੋਲ ਆਤਮਕ ਅਵਸਥਾ ਵਿਚ ਟਿਕਦਾ ਹੈ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ, ਪਰ ਇਹ ਨਾਮ-ਧਨ ਕਿਸਮਤ ਤੋਂ ਬਿਨਾ ਨਹੀਂ ਮਿਲਦਾ ।

सहजावस्था में शब्द द्वारा मन में सुख उत्पन्न होता है, परन्तु भाग्य के बिना सच्चा धन प्राप्त नहीं होता।

Through the Word of the Shabad, intuitive peace wells up; without good destiny, the wealth is not obtained.

Guru Nanak Dev ji / Raag Maru / Ashtpadiyan / Ang 1010

ਜਿਨ ਕੈ ਨਾਮੁ ਨ ਮਨਿ ਵਸੈ ਸੇ ਬਾਧੇ ਦੂਖ ਸਹਾਹਿ ॥੨॥

जिन कै नामु न मनि वसै से बाधे दूख सहाहि ॥२॥

Jin kai naamu na mani vasai se baadhe dookh sahaahi ||2||

ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹ ਔਗੁਣਾਂ ਦੇ ਬੱਧੇ ਹੋਏ ਦੁੱਖ ਸਹਾਰਦੇ ਹਨ ॥੨॥

जिनके मन में नाम अवस्थित नहीं होता, वे यम द्वार में बंधे हुए कष्ट भोगते रहते हैं।॥ २॥

Those whose minds are not filled with the Naam are bound and gagged, and suffer in pain. ||2||

Guru Nanak Dev ji / Raag Maru / Ashtpadiyan / Ang 1010


ਜਿਨੀ ਨਾਮੁ ਵਿਸਾਰਿਆ ਸੇ ਕਿਤੁ ਆਏ ਸੰਸਾਰਿ ॥

जिनी नामु विसारिआ से कितु आए संसारि ॥

Jinee naamu visaariaa se kitu aae sanssaari ||

ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਉਹ ਸੰਸਾਰ ਵਿਚ ਕਾਹਦੇ ਲਈ ਆਏ?

जिन्होंने प्रभु-नाम को विस्मृत कर दिया है, वे क्योंकर दुनिया में आए हैं,

Those who have forgotten the Naam - why have they even come into the world?

Guru Nanak Dev ji / Raag Maru / Ashtpadiyan / Ang 1010

ਆਗੈ ਪਾਛੈ ਸੁਖੁ ਨਹੀ ਗਾਡੇ ਲਾਦੇ ਛਾਰੁ ॥

आगै पाछै सुखु नही गाडे लादे छारु ॥

Aagai paachhai sukhu nahee gaade laade chhaaru ||

ਉਹਨਾਂ ਨੂੰ ਨਾਹ ਪਰਲੋਕ ਵਿਚ ਸੁਖ, ਨਾਹ ਇਸ ਲੋਕ ਵਿਚ ਸੁਖ, ਉਹ ਤਾਂ ਸੁਆਹ ਦੇ ਲੱਦੇ ਹੋਏ ਗੱਡੇ ਹਨ (ਉਹਨਾਂ ਦੇ ਸਰੀਰ ਵਿਕਾਰਾਂ ਨਾਲ ਭਰੇ ਹੋਏ ਹਨ) ।

उन्हें लोक-परलोक कहीं भी सुख उपलब्ध नहीं होता, उन्होंने अपने ठेले पाप रूपी राख से लाद लिए हैं।

Here and hereafter, they do not find any peace; they have loaded their carts with ashes.

Guru Nanak Dev ji / Raag Maru / Ashtpadiyan / Ang 1010

ਵਿਛੁੜਿਆ ਮੇਲਾ ਨਹੀ ਦੂਖੁ ਘਣੋ ਜਮ ਦੁਆਰਿ ॥੩॥

विछुड़िआ मेला नही दूखु घणो जम दुआरि ॥३॥

Vichhu(rr)iaa melaa nahee dookhu gha(nn)o jam duaari ||3||

ਉਹ ਪਰਮਾਤਮਾ ਤੋਂ ਵਿਛੁੜੇ ਹੋਏ ਹਨ, ਪਰਮਾਤਮਾ ਨਾਲ ਉਹਨਾਂ ਨੂੰ ਮਿਲਾਪ ਨਸੀਬ ਨਹੀਂ ਹੁੰਦਾ, ਉਹ ਜਮਰਾਜ ਦੇ ਡਰ ਤੇ ਡਾਢਾ ਦੁੱਖ ਸਹਾਰਦੇ ਹਨ ॥੩॥

जिसका सत्य से वियोग हो जाए उसका पुनः मिलाप नहीं होता और वह यम के द्वार पर बहुत दुख भोगता है॥ ३॥

Those who are separated, do not meet with the Lord; they suffer in terrible pain at Death's Door. ||3||

Guru Nanak Dev ji / Raag Maru / Ashtpadiyan / Ang 1010


ਅਗੈ ਕਿਆ ਜਾਣਾ ਨਾਹਿ ਮੈ ਭੂਲੇ ਤੂ ਸਮਝਾਇ ॥

अगै किआ जाणा नाहि मै भूले तू समझाइ ॥

Agai kiaa jaa(nn)aa naahi mai bhoole too samajhaai ||

ਹੇ ਪ੍ਰਭੂ! ਮੈਨੂੰ ਇਹ ਸਮਝ ਨਹੀਂ ਕਿ ਤੇਰੇ ਨਾਮ ਤੋਂ ਖੁੰਝ ਕੇ ਜੀਵਨ-ਸਫ਼ਰ ਵਿਚ ਮੇਰੇ ਨਾਲ ਕਿਹੀ ਵਾਪਰੇਗੀ ।

हे ईश्वर ! मैं नहीं जानता कि आगे मेरे साथ क्या होगा ? मुझ भूले हुए को तू ही सूझ प्रदान कर।

I do not know what will happen in the world hereafter; I am so confused - please teach me, Lord!

Guru Nanak Dev ji / Raag Maru / Ashtpadiyan / Ang 1010

ਭੂਲੇ ਮਾਰਗੁ ਜੋ ਦਸੇ ਤਿਸ ਕੈ ਲਾਗਉ ਪਾਇ ॥

भूले मारगु जो दसे तिस कै लागउ पाइ ॥

Bhoole maaragu jo dase tis kai laagau paai ||

ਮੈਨੂੰ ਭੁੱਲੇ ਹੋਏ ਨੂੰ, ਹੇ ਪ੍ਰਭੂ! ਤੂੰ ਆਪ ਅਕਲ ਦੇਹ । ਮੈਨੂੰ ਕੁਰਾਹੇ ਪਏ ਹੋਏ ਨੂੰ ਜੇਹੜਾ ਕੋਈ ਰਸਤਾ ਦੱਸੇਗਾ, ਮੈਂ ਉਸ ਦੇ ਪੈਰੀਂ ਲੱਗਾਂਗਾ ।

मुझ भूले हुए को जो सन्मार्ग बताएगा, मैं उसके चरणों में लग जाऊँगा।

I am confused; I would fall at the feet of one who shows me the Way.

Guru Nanak Dev ji / Raag Maru / Ashtpadiyan / Ang 1010

ਗੁਰ ਬਿਨੁ ਦਾਤਾ ਕੋ ਨਹੀ ਕੀਮਤਿ ਕਹਣੁ ਨ ਜਾਇ ॥੪॥

गुर बिनु दाता को नही कीमति कहणु न जाइ ॥४॥

Gur binu daataa ko nahee keemati kaha(nn)u na jaai ||4||

(ਸਹੀ ਰਸਤੇ ਦੀ) ਦਾਤ ਦੇਣ ਵਾਲਾ ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਹੈ, ਗੁਰੂ ਦੀ ਬਖ਼ਸ਼ੀ ਇਸ ਦਾਤ ਦਾ ਮੁੱਲ ਪਾਇਆ ਨਹੀਂ ਜਾ ਸਕਦਾ ॥੪॥

गुरु के बिना अन्य कोई दाता नहीं और उसकी कीमत ऑकी नहीं जा सकती।॥ ४॥

Without the Guru, there is no giver at all; His value cannot be described. ||4||

Guru Nanak Dev ji / Raag Maru / Ashtpadiyan / Ang 1010


ਸਾਜਨੁ ਦੇਖਾ ਤਾ ਗਲਿ ਮਿਲਾ ਸਾਚੁ ਪਠਾਇਓ ਲੇਖੁ ॥

साजनु देखा ता गलि मिला साचु पठाइओ लेखु ॥

Saajanu dekhaa taa gali milaa saachu pathaaio lekhu ||

(ਗੁਰੂ ਦੀ ਸਰਨ ਪੈ ਕੇ) ਮੈਂ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰ ਰਹੀ ਹਾਂ, ਇਹ ਸਿਮਰਨ-ਰੂਪ ਚਿੱਠੀ ਮੈਂ (ਪ੍ਰਭੂ-ਪਤੀ ਨੂੰ) ਭੇਜੀ ਹੈ, ਜਦੋਂ ਉਸ ਸੱਜਣ-ਪ੍ਰਭੂ ਦਾ ਮੈਂ ਦਰਸਨ ਕਰਾਂਗੀ ਤਾਂ ਮੈਂ ਉਸ ਦੇ ਗਲ ਨਾਲ ਲੱਗ ਜਾਵਾਂਗੀ ।

यदि मैं अपने साजन के दर्शन कर लूं तो उसे आलिंगन होकर मिलूंगा, उस सच्चे ने भाग्य में लिखा है।

If I see my friend, then I will embrace Him; I have sent Him the letter of Truth.

Guru Nanak Dev ji / Raag Maru / Ashtpadiyan / Ang 1010

ਮੁਖਿ ਧਿਮਾਣੈ ਧਨ ਖੜੀ ਗੁਰਮੁਖਿ ਆਖੀ ਦੇਖੁ ॥

मुखि धिमाणै धन खड़ी गुरमुखि आखी देखु ॥

Mukhi dhimaa(nn)ai dhan kha(rr)ee guramukhi aakhee dekhu ||

(ਪ੍ਰਭੂ ਦੀ ਯਾਦ ਤੋਂ ਖੁੰਝ ਕੇ) ਹੇ ਨਿਮੋ-ਝੂਣ ਖਲੋਤੀ ਜੀਵ-ਇਸਤ੍ਰੀ! ਤੂੰ ਭੀ ਗੁਰੂ ਦੀ ਸਰਨ ਪਉ, ਤੇ ਆਪਣੀ ਅੱਖੀਂ ਉਸ ਦਾ ਦਰਸ਼ਨ ਕਰ ਲੈ ।

हे जीव-स्त्री ! तू मुँह लटका कर क्यों खड़ी है, गुरु के माध्यम से पति-प्रभु को अपनी ऑखों से देख।

His soul-bride stands waiting expectantly; as Gurmukh, I see Him with my eyes.

Guru Nanak Dev ji / Raag Maru / Ashtpadiyan / Ang 1010

ਤੁਧੁ ਭਾਵੈ ਤੂ ਮਨਿ ਵਸਹਿ ਨਦਰੀ ਕਰਮਿ ਵਿਸੇਖੁ ॥੫॥

तुधु भावै तू मनि वसहि नदरी करमि विसेखु ॥५॥

Tudhu bhaavai too mani vasahi nadaree karami visekhu ||5||

(ਪਰ, ਹੇ ਪ੍ਰਭੂ! ਸਾਡੇ ਜੀਵਾਂ ਦੇ ਕੀਹ ਵੱਸ?) ਜੇ ਤੈਨੂੰ ਚੰਗਾ ਲੱਗੇ ਤਾਂ ਤੂੰ ਜੀਵਾਂ ਦੇ ਮਨ ਵਿਚ ਆ ਪਰਗਟਦਾ ਹੈਂ, ਤੇਰੀ ਮੇਹਰ ਦੀ ਨਿਗਾਹ ਨਾਲ ਤੇਰੀ ਬਖ਼ਸ਼ਸ਼ ਨਾਲ ਤੇਰੇ ਦਰਸਨ ਦੀ ਵਡਿਆਈ ਮਿਲਦੀ ਹੈ ॥੫॥

हे प्रभु! यदि तुझे उपयुक्त लगे तो मन में आ बसता है और तेरी कृपा-दृष्टि हो जाती है॥ ५॥

By the Pleasure of Your Will, You abide in my mind, and bless me with Your Glance of Grace. ||5||

Guru Nanak Dev ji / Raag Maru / Ashtpadiyan / Ang 1010


ਭੂਖ ਪਿਆਸੋ ਜੇ ਭਵੈ ਕਿਆ ਤਿਸੁ ਮਾਗਉ ਦੇਇ ॥

भूख पिआसो जे भवै किआ तिसु मागउ देइ ॥

Bhookh piaaso je bhavai kiaa tisu maagau dei ||

ਜੇ ਕੋਈ ਮਨੁੱਖ ਆਪ ਹੀ (ਮਾਇਆ ਦੇ ਮੋਹ ਵਿਚ) ਭੁੱਖਾ ਤਿਹਾਇਆ ਭਟਕ ਰਿਹਾ ਹੋਵੇ, ਮੈਂ ਉਸ ਪਾਸੋਂ ਕੀਹ (ਨਾਮ ਦੀ ਦਾਤਿ) ਮੰਗ ਸਕਦਾ ਹਾਂ? ਉਹ ਮੈਨੂੰ ਕੀਹ ਦੇ ਸਕਦਾ ਹੈ?

जो स्वयं भूखा-प्यासा भटकता रहता है, उससे क्या माँगा जाए जो वह दे सकता है।

One who is wandering hungry and thirsty - what can he give, and what can anyone ask from him?

Guru Nanak Dev ji / Raag Maru / Ashtpadiyan / Ang 1010

ਬੀਜਉ ਸੂਝੈ ਕੋ ਨਹੀ ਮਨਿ ਤਨਿ ਪੂਰਨੁ ਦੇਇ ॥

बीजउ सूझै को नही मनि तनि पूरनु देइ ॥

Beejau soojhai ko nahee mani tani pooranu dei ||

ਮੈਨੂੰ ਤਾਂ ਹੋਰ ਕੋਈ (ਦਾਤਾ) ਨਹੀਂ ਸੁੱਝਦਾ, (ਹਾਂ,) ਉਹੀ ਪਰਮਾਤਮਾ ਦੇ ਸਕਦਾ ਹੈ ਜੋ ਜੀਵਾਂ ਦੇ ਮਨ ਵਿਚ ਤਨ ਵਿਚ ਭਰਪੂਰ ਹੈ ।

मन-तन में बसने वाले पूर्ण परमेश्वर के अलावा अन्य कोई नहीं सूझ रहा, वही सबकुछ देता है।

I cannot conceive of any other, who can bless my mind and body with perfection.

Guru Nanak Dev ji / Raag Maru / Ashtpadiyan / Ang 1010

ਜਿਨਿ ਕੀਆ ਤਿਨਿ ਦੇਖਿਆ ਆਪਿ ਵਡਾਈ ਦੇਇ ॥੬॥

जिनि कीआ तिनि देखिआ आपि वडाई देइ ॥६॥

Jini keeaa tini dekhiaa aapi vadaaee dei ||6||

ਜਿਸ ਪਰਮਾਤਮਾ ਨੇ ਇਹ ਜਗਤ ਰਚਿਆ ਹੈ ਉਸ ਨੇ ਆਪ ਹੀ ਇਸ ਦੀ ਸੰਭਾਲ ਭੀ ਕਰਨੀ ਹੈ । ਉਹ ਆਪ ਹੀ ਆਪਣੇ (ਨਾਮ ਦੀ ਦਾਤ ਦੀ) ਵਡਿਆਈ ਦੇਂਦਾ ਹੈ ॥੬॥

जिसने बनाया है, उसने ही देखरेख की है, वह स्वयं ही बड़ाई देता है॥ ६॥

The One who created me takes care of me; He Himself blesses me with glory. ||6||

Guru Nanak Dev ji / Raag Maru / Ashtpadiyan / Ang 1010


ਨਗਰੀ ਨਾਇਕੁ ਨਵਤਨੋ ਬਾਲਕੁ ਲੀਲ ਅਨੂਪੁ ॥

नगरी नाइकु नवतनो बालकु लील अनूपु ॥

Nagaree naaiku navatano baalaku leel anoopu ||

ਪਰਮਾਤਮਾ ਇਹਨਾਂ ਸਰੀਰਾਂ ਦਾ ਮਾਲਕ ਹੈ, (ਜੀਵਾਂ ਨੂੰ ਪਿਆਰ ਕਰਨ ਵਿਚ ਉਹ ਹਰ ਵੇਲੇ) ਨਵਾਂ ਹੈ, ਬਾਲਕ (ਵਾਂਗ ਉਹ ਨਿਰਵੈਰ) ਹੈ, ਉਹ ਅਨੋਖੇ ਕੌਤਕ ਕਰਨਹਾਰ ਹੈ ।

काया रूपी नगरी का स्वामी नवनूतन है और उसकी जगत् रूपी अद्भुत लीला बाल-लीला के समान है।

In the body-village is my Lord and Master, whose body is ever-new, Innocent and child-like, incomparably playful.

Guru Nanak Dev ji / Raag Maru / Ashtpadiyan / Ang 1010

ਨਾਰਿ ਨ ਪੁਰਖੁ ਨ ਪੰਖਣੂ ਸਾਚਉ ਚਤੁਰੁ ਸਰੂਪੁ ॥

नारि न पुरखु न पंखणू साचउ चतुरु सरूपु ॥

Naari na purakhu na pankkha(nn)oo saachau chaturu saroopu ||

ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, ਅਕਲ ਦਾ ਪੁੰਜ ਹੈ, (ਇਸਤ੍ਰੀ ਮਰਦ ਪੰਛੀ ਆਦਿਕ ਸਭਨਾਂ ਵਿਚ ਮੌਜੂਦ ਹੈ) ਪਰ ਉਹ ਕੋਈ ਖ਼ਾਸ ਇਸਤ੍ਰੀ ਨਹੀਂ, ਕੋਈ ਖ਼ਾਸ ਮਰਦ ਨਹੀਂ, ਕੋਈ ਖ਼ਾਸ ਪੰਛੀ ਨਹੀਂ ।

वह सच्चा परमात्मा बड़ा चतुर एवं अति सुन्दर है, वह न नारी है, न पुरुष है और न कोई पक्षी है।

He is neither a woman, nor a man, nor a bird; the True Lord is so wise and beautiful.

Guru Nanak Dev ji / Raag Maru / Ashtpadiyan / Ang 1010

ਜੋ ਤਿਸੁ ਭਾਵੈ ਸੋ ਥੀਐ ਤੂ ਦੀਪਕੁ ਤੂ ਧੂਪੁ ॥੭॥

जो तिसु भावै सो थीऐ तू दीपकु तू धूपु ॥७॥

Jo tisu bhaavai so theeai too deepaku too dhoopu ||7||

ਜਗਤ ਵਿਚ ਉਹੀ ਕੁਝ ਹੋ ਰਿਹਾ ਹੈ ਜੋ ਉਸ ਨੂੰ ਭਾਉਂਦਾ ਹੈ । ਹੇ ਪ੍ਰਭੂ! ਤੂੰ ਸਭ ਜੀਵਾਂ ਨੂੰ ਚਾਨਣ (ਗਿਆਨ) ਦੇਣ ਵਾਲਾ ਹੈਂ, ਤੂੰ ਸਭ ਨੂੰ ਸੁਗੰਧੀ (ਮਿੱਠਾ ਸੁਭਾਉ) ਦੇਣ ਵਾਲਾ ਹੈਂ ॥੭॥

जो उसे मंजूर है, वही होता है। हे परमेश्वर ! तू ही सूर्य रूपी दीपक है और तू ही चन्दन रूपी सुगन्धि है॥ ७॥

Whatever pleases Him, happens; You are the lamp, and You are the incense. ||7||

Guru Nanak Dev ji / Raag Maru / Ashtpadiyan / Ang 1010


ਗੀਤ ਸਾਦ ਚਾਖੇ ਸੁਣੇ ਬਾਦ ਸਾਦ ਤਨਿ ਰੋਗੁ ॥

गीत साद चाखे सुणे बाद साद तनि रोगु ॥

Geet saad chaakhe su(nn)e baad saad tani rogu ||

ਦੁਨੀਆ ਦੇ ਗੀਤ ਸੁਣ ਵੇਖੇ ਹਨ, ਸੁਆਦ ਚੱਖ ਵੇਖੇ ਹਨ; ਇਹ ਗੀਤ ਤੇ ਸੁਆਦ ਸਰੀਰ ਵਿਚ ਰੋਗ ਹੀ ਪੈਦਾ ਕਰਦੇ ਹਨ ।

जिन्होंने बेकार के गीत सुने हैं, पदार्थों के स्वाद चखे हैं, इन व्यर्थ स्वादों ने उनके मन में रोग पैदा कर दिया है।

He hears the songs and tastes the flavors, but these flavors are useless and insipid, and bring only disease to the body.

Guru Nanak Dev ji / Raag Maru / Ashtpadiyan / Ang 1010

ਸਚੁ ਭਾਵੈ ਸਾਚਉ ਚਵੈ ਛੂਟੈ ਸੋਗ ਵਿਜੋਗੁ ॥

सचु भावै साचउ चवै छूटै सोग विजोगु ॥

Sachu bhaavai saachau chavai chhootai sog vijogu ||

ਜਿਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਪਿਆਰਾ ਲੱਗਦਾ ਹੈ ਜੋ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਦਾ (ਪ੍ਰਭੂ ਨਾਲੋਂ) ਵਿਛੋੜਾ ਮੁੱਕ ਜਾਂਦਾ ਹੈ, ਉਸ ਦੀ ਚਿੰਤਾ ਦੂਰ ਹੋ ਜਾਂਦੀ ਹੈ ।

जो सत्य से प्रेम करता है, सदा सत्य बोलता है, उसके सब शोक-वियोग मिट जाते हैं।

One who loves the Truth and speaks the Truth, escapes from the sorrow of separation.

Guru Nanak Dev ji / Raag Maru / Ashtpadiyan / Ang 1010

ਨਾਨਕ ਨਾਮੁ ਨ ਵੀਸਰੈ ਜੋ ਤਿਸੁ ਭਾਵੈ ਸੁ ਹੋਗੁ ॥੮॥੩॥

नानक नामु न वीसरै जो तिसु भावै सु होगु ॥८॥३॥

Naanak naamu na veesarai jo tisu bhaavai su hogu ||8||3||

ਹੇ ਨਾਨਕ! ਜਿਸ ਮਨੁੱਖ ਨੂੰ ਪ੍ਰਭੂ ਦਾ ਨਾਮ ਨਹੀਂ ਭੁੱਲਦਾ, ਉਸ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ ਜਗਤ ਵਿਚ ਉਹੀ ਕੁਝ ਹੁੰਦਾ ਹੈ ਜੋ ਪ੍ਰਭੂ ਨੂੰ ਪਸੰਦ ਆਉਂਦਾ ਹੈ ॥੮॥੩॥

हे नानक ! परमात्मा का नाम कभी विस्मृत न हो; जो उसे मंजूर है, वही होगा।॥ ८॥ ३॥

Nanak does not forget the Naam; whatever happens is by the Lord's Will. ||8||3||

Guru Nanak Dev ji / Raag Maru / Ashtpadiyan / Ang 1010


ਮਾਰੂ ਮਹਲਾ ੧ ॥

मारू महला १ ॥

Maaroo mahalaa 1 ||

मारू महला १॥

Maaroo, First Mehl:

Guru Nanak Dev ji / Raag Maru / Ashtpadiyan / Ang 1010

ਸਾਚੀ ਕਾਰ ਕਮਾਵਣੀ ਹੋਰਿ ਲਾਲਚ ਬਾਦਿ ॥

साची कार कमावणी होरि लालच बादि ॥

Saachee kaar kamaava(nn)ee hori laalach baadi ||

(ਪ੍ਰਭੂ-ਮਾਲਕ ਦਾ ਗ਼ੁਲਾਮ) ਸਦਾ-ਥਿਰ ਪ੍ਰਭੂ ਦੀ ਭਗਤੀ ਦੀ ਕਾਰ ਕਰਦਾ ਹੈ, (ਨਾਮ-ਸਿਮਰਨ ਤੋਂ ਬਿਨਾ) ਬਾਕੀ ਦੇ ਲਾਲਚ ਉਸ ਨੂੰ ਵਿਅਰਥ (ਦਿੱਸਦੇ) ਹਨ ।

सच्चा कार्य करना चाहिए, क्योंकि अन्य सब लालच बेकार हैं।

Practice Truth - other greed and attachments are useless.

Guru Nanak Dev ji / Raag Maru / Ashtpadiyan / Ang 1010

ਇਹੁ ਮਨੁ ਸਾਚੈ ਮੋਹਿਆ ਜਿਹਵਾ ਸਚਿ ਸਾਦਿ ॥

इहु मनु साचै मोहिआ जिहवा सचि सादि ॥

Ihu manu saachai mohiaa jihavaa sachi saadi ||

ਸਦਾ-ਥਿਰ ਪ੍ਰਭੂ ਨੇ ਆਪਣੇ ਸੇਵਕ ਦਾ ਮਨ ਪ੍ਰੇਮ-ਵੱਸ ਕੀਤਾ ਹੋਇਆ ਹੈ (ਇਸ ਵਾਸਤੇ ਸੇਵਕ ਦੀ) ਜੀਭ ਸਦਾ-ਥਿਰ ਨਾਮ-ਸਿਮਰਨ ਦੇ ਸੁਆਦ ਵਿਚ (ਮਗਨ ਰਹਿੰਦੀ) ਹੈ ।

यह मन सत्य ने मोह लिया है और जिह्म सत्य के स्वाद में ही लीन रहती है।

The True Lord has fascinated this mind, and my tongue enjoys the taste of Truth.

Guru Nanak Dev ji / Raag Maru / Ashtpadiyan / Ang 1010

ਬਿਨੁ ਨਾਵੈ ਕੋ ਰਸੁ ਨਹੀ ਹੋਰਿ ਚਲਹਿ ਬਿਖੁ ਲਾਦਿ ॥੧॥

बिनु नावै को रसु नही होरि चलहि बिखु लादि ॥१॥

Binu naavai ko rasu nahee hori chalahi bikhu laadi ||1||

(ਸੇਵਕ ਨੂੰ) ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਰਸ (ਖਿੱਚੀ) ਨਹੀਂ (ਪਾਂਦਾ) । (ਸੇਵਕ ਨੂੰ ਨਿਸ਼ਚਾ ਹੈ ਕਿ ਨਾਮ-ਰਸ ਤੋਂ ਵਾਂਜੇ ਰਹਿਣ ਵਾਲੇ) ਬੰਦੇ ਉਹ ਚੀਜ਼ ਇਕੱਠੀ ਕਰ ਕੇ ਲੈ ਜਾਂਦੇ ਹਨ ਜੋ ਆਤਮਕ ਜੀਵਨ ਲਈ ਜ਼ਹਿਰ ਹੈ ॥੧॥

प्रभु-नाम के बिना कोई आनंद नहीं, ज्ञानहीन लोग विकार रूपी विष लादकर जगत् से चले जाते हैं।॥ १॥

Without the Name, there is no juice; the others depart, loaded with poison. ||1||

Guru Nanak Dev ji / Raag Maru / Ashtpadiyan / Ang 1010


ਐਸਾ ਲਾਲਾ ਮੇਰੇ ਲਾਲ ਕੋ ਸੁਣਿ ਖਸਮ ਹਮਾਰੇ ॥

ऐसा लाला मेरे लाल को सुणि खसम हमारे ॥

Aisaa laalaa mere laal ko su(nn)i khasam hamaare ||

ਹੇ ਮੇਰੇ ਖਸਮ! ਹੇ ਪਿਆਰੇ ਲਾਲ! (ਮੇਰੀ ਅਰਜ਼ੋਈ) ਸੁਣ । ਮੈਂ ਆਪਣੇ ਲਾਲ ਦਾ (ਭਾਵ, ਤੇਰਾ) ਅਜੇਹਾ ਸੇਵਕ-ਗ਼ੁਲਾਮ ਹਾਂ,

हे मेरे मालिक ! मेरी विनती सुनो; मैं तेरा ऐसा आज्ञाकारी गुलाम हूँ,

I am such a slave of Yours, O my Beloved Lord and Master.

Guru Nanak Dev ji / Raag Maru / Ashtpadiyan / Ang 1010

ਜਿਉ ਫੁਰਮਾਵਹਿ ਤਿਉ ਚਲਾ ਸਚੁ ਲਾਲ ਪਿਆਰੇ ॥੧॥ ਰਹਾਉ ॥

जिउ फुरमावहि तिउ चला सचु लाल पिआरे ॥१॥ रहाउ ॥

Jiu phuramaavahi tiu chalaa sachu laal piaare ||1|| rahaau ||

ਕਿ ਜਿਵੇਂ ਹੁਕਮ ਕਰਦਾ ਹੈਂ, ਮੈਂ ਤਿਵੇਂ ਹੀ (ਜੀਵਨ-ਰਾਹ ਤੇ) ਤੁਰਦਾ ਹਾਂ । ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ॥੧॥ ਰਹਾਉ ॥

तू जैसे हुक्म करता है, वैसे ही पालन करता हूँ॥ १॥ रहाउ॥

I walk in harmony with Your Command, O my True, Sweet Beloved. ||1|| Pause ||

Guru Nanak Dev ji / Raag Maru / Ashtpadiyan / Ang 1010


ਅਨਦਿਨੁ ਲਾਲੇ ਚਾਕਰੀ ਗੋਲੇ ਸਿਰਿ ਮੀਰਾ ॥

अनदिनु लाले चाकरी गोले सिरि मीरा ॥

Anadinu laale chaakaree gole siri meeraa ||

ਸੇਵਕ ਨੇ ਹਰ ਰੋਜ਼ (ਹਰ ਵੇਲੇ) ਪਰਮਾਤਮਾ ਦੀ ਭਗਤੀ ਦੀ ਸੇਵਾ ਹੀ ਸੰਭਾਲੀ ਹੋਈ ਹੈ, ਸੇਵਕ ਨੂੰ ਆਪਣੇ ਸਿਰ ਉਤੇ ਮਾਲਕ-ਪ੍ਰਭੂ (ਖੜਾ ਦਿੱਸਦਾ) ਹੈ ।

तेरा ही आदेश है और इस गुलाम ने दिन-रात तेरी ही चाकरी करनी है।

Night and day, the slave works for his overlord.

Guru Nanak Dev ji / Raag Maru / Ashtpadiyan / Ang 1010

ਗੁਰ ਬਚਨੀ ਮਨੁ ਵੇਚਿਆ ਸਬਦਿ ਮਨੁ ਧੀਰਾ ॥

गुर बचनी मनु वेचिआ सबदि मनु धीरा ॥

Gur bachanee manu vechiaa sabadi manu dheeraa ||

ਸੇਵਕ ਨੇ ਆਪਣਾ ਮਨ ਗੁਰੂ ਦੇ ਬਚਨਾਂ ਤੋਂ ਵੇਚ ਦਿੱਤਾ ਹੈ, ਗੁਰੂ ਦੇ ਸ਼ਬਦ ਵਿਚ (ਟਿਕ ਕੇ) ਸੇਵਕ ਦਾ ਮਨ ਧੀਰਜ ਫੜਦਾ ਹੈ ।

मैंने गुरु के वचनों द्वारा अपना मन उसे बेच दिया है, शब्द गुरु द्वारा मन को धैर्य हो गया है।

I have sold my mind for the Word of the Guru's Shabad; my mind is comforted and consoled by the Shabad.

Guru Nanak Dev ji / Raag Maru / Ashtpadiyan / Ang 1010


Download SGGS PDF Daily Updates ADVERTISE HERE