Chet (March 2021) Sangrand Hukamnama SGPC, Sri Darbar Sahib Harmandir Sahib Amritsar

Chet month Hukamnama from Sri Darbar Sahib, Sachkhand Sri Harimandir Sahib, Golden Temple Amritsar, in Punjabi Hindi English with meanings translation, as per official SGPC calendar Hukamnama. Also contains detailed Hukamnama info like Page, Ang, SGG Line#, Raag, Bani, Author.

Chet Sangrand Date:
14-Mar-2021 (Samvat 553 Nanakshahi)

Chet month (Birthday/from-to):
14-Mar-2021 to 12-Apr-2021

Sangrand Hukamnama PDF & Audio mp3

Daily Updates ਚੇਤ ਮਹੀਨਾ (ਸੰਗਰਾਂਦ ਹੁਕਮਨਾਮਾ) (ਪੰਜਾਬੀ + ਵਿਆਖਿਆ / ਅਰਥ) चेत महीना (संक्रांति/संग्रांद हुकमनामा) (हिंदी + अर्थ) Chet month (Sangrand hukamnama) in English with meanings


ਚੇਤ ਮਹੀਨਾ (ਸੰਗਰਾਂਦ ਹੁਕਮਨਾਮਾ) (ਪੰਜਾਬੀ + ਵਿਆਖਿਆ / ਅਰਥ)

(ਅੰਗ 133 - ਗੁਰੂ ਗ੍ਰੰਥ ਸਾਹਿਬ ਜੀ)
(ਗੁਰੂ ਅਰਜਨ ਦੇਵ ਜੀ / ਰਾਗ ਮਾਝ)
ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥ ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥ ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ ॥ ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ ॥ ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ॥ ਜਿਤੁ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ ॥ ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ ॥ ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ ॥ ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ ॥ ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ ॥੧॥
ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ ॥ ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ ॥ ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ ॥ ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ ॥ ਸੋ ਪ੍ਰਭੁ ਚਿਤਿ ਨ ਆਵਈ ਕਿਤੜਾ ਦੁਖੁ ਗਣਾ ॥ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ ॥ ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ ॥ ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ ॥੨॥

(ਅਰਥ / ਵਿਆਖਿਆ)
(ਅੰਗ 133 - ਗੁਰੂ ਗ੍ਰੰਥ ਸਾਹਿਬ ਜੀ)
(ਗੁਰੂ ਅਰਜਨ ਦੇਵ ਜੀ / ਰਾਗ ਮਾਝ)
ਹੇ ਪ੍ਰਭੂ! ਅਸੀਂ ਆਪਣੇ ਕਰਮਾਂ ਦੀ ਕਮਾਈ ਅਨੁਸਾਰ (ਤੈਥੋਂ) ਵਿੱਛੁੜੇ ਹੋਏ ਹਾਂ (ਤੈਨੂੰ ਵਿਸਾਰੀ ਬੈਠੇ ਹਾਂ), ਮਿਹਰ ਕਰ ਕੇ ਸਾਨੂੰ ਆਪਣੇ ਨਾਲ ਮਿਲਾਵੋ । (ਮਾਇਆ ਦੇ ਮੋਹ ਵਿਚ ਫਸ ਕੇ) ਚੁਫੇਰੇ ਹਰ ਪਾਸੇ (ਸੁਖਾਂ ਦੀ ਖ਼ਾਤਰ) ਭਟਕਦੇ ਰਹੇ ਹਾਂ, ਹੁਣ, ਹੇ ਪ੍ਰਭੂ! ਥੱਕ ਕੇ ਤੇਰੀ ਸਰਨ ਆਏ ਹਾਂ । (ਜਿਵੇਂ) ਦੁੱਧ ਤੋਂ ਸੱਖਣੀ ਗਾਂ ਕਿਸੇ ਕੰਮ ਨਹੀਂ ਆਉਂਦੀ, (ਜਿਵੇਂ) ਪਾਣੀ ਤੋਂ ਬਿਨਾ ਖੇਤੀ ਸੁੱਕ ਜਾਂਦੀ ਹੈ (ਫ਼ਸਲ ਨਹੀਂ ਪੱਕਦੀ, ਤੇ ਉਸ ਖੇਤੀ ਵਿਚੋਂ) ਧਨ ਦੀ ਕਮਾਈ ਨਹੀਂ ਹੋ ਸਕਦੀ, (ਤਿਵੇਂ ਪ੍ਰਭੂ ਦੇ ਨਾਮ ਤੋਂ ਬਿਨਾ ਸਾਡਾ ਜੀਵਨ ਵਿਅਰਥ ਚਲਾ ਜਾਂਦਾ ਹੈ) । ਸੱਜਣ ਖਸਮ-ਪ੍ਰਭੂ ਨੂੰ ਮਿਲਣ ਤੋਂ ਬਿਨਾ ਕਿਸੇ ਹੋਰ ਥਾਂ ਸੁਖ ਭੀ ਨਹੀਂ ਮਿਲਦਾ । (ਸੁਖ ਮਿਲੇ ਭੀ ਕਿਵੇਂ?) ਜਿਸ ਹਿਰਦੇ-ਘਰ ਵਿਚ ਪਤੀ ਪ੍ਰਭੂ ਨਾ ਆ ਵੱਸੇ, ਉਸ ਦੇ ਭਾ ਦੇ (ਵੱਸਦੇ) ਪਿੰਡ ਤੇ ਸ਼ਹਰ ਤੱਪਦੀ ਭੱਠੀ ਵਰਗੇ ਹੁੰਦੇ ਹਨ । (ਇਸਤ੍ਰੀ ਨੂੰ ਪਤੀ ਤੋਂ ਬਿਨਾ) ਸਰੀਰ ਦੇ ਸਾਰੇ ਸ਼ਿੰਗਾਰ ਪਾਨਾਂ ਦੇ ਬੀੜੇ ਤੇ ਹੋਰ ਰਸ (ਆਪਣੇ) ਸਰੀਰ ਸਮੇਤ ਹੀ ਵਿਅਰਥ ਦਿੱਸਦੇ ਹਨ, (ਤਿਵੇਂ) ਮਾਲਕ ਖਸਮ-ਪ੍ਰਭੂ (ਦੀ ਯਾਦ) ਤੋਂ ਬਿਨਾ ਸਾਰੇ ਸੱਜਣ ਮਿਤ੍ਰ ਜਿੰਦ ਦੇ ਵੈਰੀ ਹੋ ਢੁਕਦੇ ਹਨ । (ਤਾਹੀਏਂ) ਨਾਨਕ ਦੀ ਬੇਨਤੀ ਹੈ ਕਿ (ਹੇ ਪ੍ਰਭੂ!) ਕਿਰਪਾ ਕਰ ਕੇ ਆਪਣੇ ਨਾਮ ਦੀ ਦਾਤ ਬਖ਼ਸ਼ । ਹੇ ਹਰੀ! ਆਪਣੇ ਚਰਨਾਂ ਵਿਚ (ਮੈਨੂੰ) ਜੋੜੀ ਰੱਖ, (ਹੋਰ ਸਾਰੇ ਆਸਰੇ-ਪਰਨੇ ਨਾਸਵੰਤ ਹਨ) ਇਕ ਤੇਰਾ ਘਰ ਸਦਾ ਅਟੱਲ ਰਹਿਣ ਵਾਲਾ ਹੈ ॥੧॥
ਚੇਤ ਵਿਚ (ਬਸੰਤ ਰੁੱਤ ਆਉਂਦੀ ਹੈ, ਹਰ ਪਾਸੇ ਖਿੜੀ ਫੁਲਵਾੜੀ ਮਨ ਨੂੰ ਆਨੰਦ ਦੇਂਦੀ ਹੈ, ਜੇ) ਪਰਮਾਤਮਾ ਨੂੰ ਸਿਮਰੀਏ (ਤਾਂ ਸਿਮਰਨ ਦੀ ਬਰਕਤਿ ਨਾਲ) ਬਹੁਤ ਆਤਮਕ ਆਨੰਦ ਹੋ ਸਕਦਾ ਹੈ । ਪਰ ਜੀਭ ਨਾਲ ਪ੍ਰਭੂ ਦਾ ਨਾਮ ਜਪਣ ਦੀ ਦਾਤ ਸੰਤ ਜਨਾਂ ਨੂੰ ਮਿਲ ਕੇ ਹੀ ਪ੍ਰਾਪਤ ਹੁੰਦੀ ਹੈ । ਉਸੇ ਬੰਦੇ ਨੂੰ ਜਗਤ ਵਿਚ ਜੰਮਿਆ ਜਾਣੋ (ਉਸੇ ਦਾ ਜਨਮ ਸਫਲਾ ਸਮਝੋ) ਜਿਸ ਨੇ (ਸਿਮਰਨ ਦੀ ਸਹਾਇਤਾ ਨਾਲ) ਆਪਣੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ । (ਕਿਉਂਕਿ) ਪਰਮਾਤਮਾ ਦੀ ਯਾਦ ਤੋਂ ਬਿਨਾ ਇਕ ਖਿਨ ਮਾਤ੍ਰ ਸਮਾ ਗੁਜ਼ਾਰਿਆਂ ਭੀ ਜ਼ਿੰਦਗੀ ਵਿਅਰਥ ਬੀਤਦੀ ਜਾਣੋ । ਜੇਹੜਾ ਪ੍ਰਭੂ ਪਾਣੀ ਵਿਚ ਧਰਤੀ ਵਿਚ ਅਕਾਸ਼ ਵਿਚ ਜੰਗਲਾਂ ਵਿਚ ਹਰ ਥਾਂ ਵਿਅਪਕ ਹੈ, ਜੇ ਐਸਾ ਪ੍ਰਭੂ ਕਿਸੇ ਮਨੁੱਖ ਦੇ ਹਿਰਦੇ ਵਿਚ ਨਾਹ ਵੱਸੇ, ਤਾਂ ਉਸ ਮਨੁੱਖ ਦਾ (ਮਾਨਸਕ) ਦੁੱਖ ਬਿਆਨ ਨਹੀਂ ਹੋ ਸਕਦਾ । (ਪਰ) ਜਿਨ੍ਹਾਂ ਬੰਦਿਆਂ ਨੇ ਉਸ (ਸਰਬ ਵਿਆਪਕ) ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਉਹਨਾਂ ਦਾ ਬੜਾ ਭਾਗ ਜਾਗ ਪੈਂਦਾ ਹੈ । ਨਾਨਕ ਦਾ ਮਨ (ਭੀ ਹਰੀ ਦੇ ਦੀਦਾਰ ਨੂੰ ਤਾਂਘਦਾ ਹੈ, ਨਾਨਕ ਦੇ ਮਨ ਵਿਚ ਹਰੀ-ਦਰਸਨ ਦੀ ਪਿਆਸ ਹੈ । ਜੇਹੜਾ ਮਨੁੱਖ ਮੈਨੂੰ ਹਰੀ ਦਾ ਮਿਲਾਪ ਕਰਾ ਦੇਵੇ ਮੈਂ ਉਸ ਦੀ ਚਰਨੀਂ ਲੱਗਾਂਗਾ ॥੨॥

(ਅੰਗ 1107 - ਗੁਰੂ ਗ੍ਰੰਥ ਸਾਹਿਬ ਜੀ)
(ਗੁਰੂ ਨਾਨਕ ਦੇਵ ਜੀ / ਰਾਗ ਤੁਖਾਰੀ)
ਤੁਖਾਰੀ ਛੰਤ ਮਹਲਾ ੧ ਬਾਰਹ ਮਾਹਾ
ੴ ਸਤਿਗੁਰ ਪ੍ਰਸਾਦਿ ॥
ਤੂ ਸੁਣਿ ਕਿਰਤ ਕਰੰਮਾ ਪੁਰਬਿ ਕਮਾਇਆ ॥ ਸਿਰਿ ਸਿਰਿ ਸੁਖ ਸਹੰਮਾ ਦੇਹਿ ਸੁ ਤੂ ਭਲਾ ॥ ਹਰਿ ਰਚਨਾ ਤੇਰੀ ਕਿਆ ਗਤਿ ਮੇਰੀ ਹਰਿ ਬਿਨੁ ਘੜੀ ਨ ਜੀਵਾ ॥ ਪ੍ਰਿਅ ਬਾਝੁ ਦੁਹੇਲੀ ਕੋਇ ਨ ਬੇਲੀ ਗੁਰਮੁਖਿ ਅੰਮ੍ਰਿਤੁ ਪੀਵਾਂ ॥ ਰਚਨਾ ਰਾਚਿ ਰਹੇ ਨਿਰੰਕਾਰੀ ਪ੍ਰਭ ਮਨਿ ਕਰਮ ਸੁਕਰਮਾ ॥ ਨਾਨਕ ਪੰਥੁ ਨਿਹਾਲੇ ਸਾ ਧਨ ਤੂ ਸੁਣਿ ਆਤਮ ਰਾਮਾ ॥੧॥
ਬਾਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆ ॥ ਸਾ ਧਨ ਸਭਿ ਰਸ ਚੋਲੈ ਅੰਕਿ ਸਮਾਣੀਆ ॥ ਹਰਿ ਅੰਕਿ ਸਮਾਣੀ ਜਾ ਪ੍ਰਭ ਭਾਣੀ ਸਾ ਸੋਹਾਗਣਿ ਨਾਰੇ ॥ ਨਵ ਘਰ ਥਾਪਿ ਮਹਲ ਘਰੁ ਊਚਉ ਨਿਜ ਘਰਿ ਵਾਸੁ ਮੁਰਾਰੇ ॥ ਸਭ ਤੇਰੀ ਤੂ ਮੇਰਾ ਪ੍ਰੀਤਮੁ ਨਿਸਿ ਬਾਸੁਰ ਰੰਗਿ ਰਾਵੈ ॥ ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ ਕੋਕਿਲ ਸਬਦਿ ਸੁਹਾਵੈ ॥੨॥
ਤੂ ਸੁਣਿ ਹਰਿ ਰਸ ਭਿੰਨੇ ਪ੍ਰੀਤਮ ਆਪਣੇ ॥ ਮਨਿ ਤਨਿ ਰਵਤ ਰਵੰਨੇ ਘੜੀ ਨ ਬੀਸਰੈ ॥ ਕਿਉ ਘੜੀ ਬਿਸਾਰੀ ਹਉ ਬਲਿਹਾਰੀ ਹਉ ਜੀਵਾ ਗੁਣ ਗਾਏ ॥ ਨਾ ਕੋਈ ਮੇਰਾ ਹਉ ਕਿਸੁ ਕੇਰਾ ਹਰਿ ਬਿਨੁ ਰਹਣੁ ਨ ਜਾਏ ॥ ਓਟ ਗਹੀ ਹਰਿ ਚਰਣ ਨਿਵਾਸੇ ਭਏ ਪਵਿਤ੍ਰ ਸਰੀਰਾ ॥ ਨਾਨਕ ਦ੍ਰਿਸਟਿ ਦੀਰਘ ਸੁਖੁ ਪਾਵੈ ਗੁਰ ਸਬਦੀ ਮਨੁ ਧੀਰਾ ॥੩॥
ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ॥ ਸਾਜਨ ਮਿਲੇ ਸਹਜਿ ਸੁਭਾਇ ਹਰਿ ਸਿਉ ਪ੍ਰੀਤਿ ਬਣੀ ॥ ਹਰਿ ਮੰਦਰਿ ਆਵੈ ਜਾ ਪ੍ਰਭ ਭਾਵੈ ਧਨ ਊਭੀ ਗੁਣ ਸਾਰੀ ॥ ਘਰਿ ਘਰਿ ਕੰਤੁ ਰਵੈ ਸੋਹਾਗਣਿ ਹਉ ਕਿਉ ਕੰਤਿ ਵਿਸਾਰੀ ॥ ਉਨਵਿ ਘਨ ਛਾਏ ਬਰਸੁ ਸੁਭਾਏ ਮਨਿ ਤਨਿ ਪ੍ਰੇਮੁ ਸੁਖਾਵੈ ॥ ਨਾਨਕ ਵਰਸੈ ਅੰਮ੍ਰਿਤ ਬਾਣੀ ਕਰਿ ਕਿਰਪਾ ਘਰਿ ਆਵੈ ॥੪॥
ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥ ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ ॥ ਪਿਰੁ ਘਰਿ ਨਹੀ ਆਵੈ ਧਨ ਕਿਉ ਸੁਖੁ ਪਾਵੈ ਬਿਰਹਿ ਬਿਰੋਧ ਤਨੁ ਛੀਜੈ ॥ ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ ॥ ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ ॥ ਨਾਨਕ ਚੇਤਿ ਸਹਜਿ ਸੁਖੁ ਪਾਵੈ ਜੇ ਹਰਿ ਵਰੁ ਘਰਿ ਧਨ ਪਾਏ ॥੫॥

(ਅਰਥ / ਵਿਆਖਿਆ)
(ਅੰਗ 1107 - ਗੁਰੂ ਗ੍ਰੰਥ ਸਾਹਿਬ ਜੀ)
(ਗੁਰੂ ਨਾਨਕ ਦੇਵ ਜੀ / ਰਾਗ ਤੁਖਾਰੀ)
ਰਾਗ ਤੁਖਾਰੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਬਾਰਹ ਮਾਹਾ ਛੰਤ' ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।
ਹੇ ਹਰੀ! (ਮੇਰੀ ਬੇਨਤੀ) ਸੁਣ । ਪੂਰਬਲੇ ਕਮਾਏ ਕੀਤੇ ਕਰਮਾਂ ਅਨੁਸਾਰ- ਹਰੇਕ ਜੀਵ ਦੇ ਸਿਰ ਉਤੇ ਜੋ ਸੁਖ ਤੇ ਦੁੱਖ (ਝੱਲਣ ਲਈ) ਤੂੰ ਦੇਂਦਾ ਹੈਂ ਉਹੀ ਠੀਕ ਹੈ । ਹੇ ਹਰੀ! ਮੈਂ ਤੇਰੀ ਰਚੀ ਮਾਇਆ ਵਿਚ (ਰੁੱਝਾ ਪਿਆ) ਹਾਂ । ਮੇਰਾ ਕੀਹ ਹਾਲ ਹੋਵੇਗਾ? ਤੈਥੋਂ ਬਿਨਾ (ਤੇਰੀ ਯਾਦ ਤੋਂ ਬਿਨਾ) ਇਕ ਘੜੀ ਭੀ ਜੀਊਣਾ ਇਹ ਕੇਹੀ ਜ਼ਿੰਦਗੀ ਹੈ? ਹੇ ਪਿਆਰੇ! ਤੇਰੇ ਬਿਨਾ ਮੈਂ ਦੁੱਖੀ ਹਾਂ, (ਇਸ ਦੁੱਖ ਵਿਚੋਂ ਕੱਢਣ ਵਾਸਤੇ) ਕੋਈ ਮਦਦਗਾਰ ਨਹੀਂ ਹੈ । (ਮੇਹਰ ਕਰ ਕਿ) ਗੁਰੂ ਦੀ ਸਰਨ ਪੈ ਕੇ ਮੈਂ ਤੇਰਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਰਹਾਂ । ਅਸੀਂ ਜੀਵ ਨਿਰੰਕਾਰ ਦੀ ਰਚੀ ਮਾਇਆ ਵਿਚ ਹੀ ਫਸੇ ਪਏ ਹਾਂ (ਇਹ ਕਾਹਦਾ ਜੀਵਨ ਹੈ?), ਪ੍ਰਭੂ ਨੂੰ ਮਨ ਵਿਚ ਵਸਾਣਾ ਹੀ ਸਭ ਕੰਮਾਂ ਤੋਂ ਸ੍ਰੇਸ਼ਟ ਕੰਮ ਹੈ (ਇਹੀ ਹੈ ਮਨੁੱਖ ਵਾਸਤੇ ਜੀਵਨ-ਮਨੋਰਥ) । ਹੇ ਨਾਨਕ! ਹੇ ਸਰਬ ਵਿਆਪਕ ਪਰਮਾਤਮਾ! ਤੂੰ (ਜੀਵ-ਇਸਤ੍ਰੀ ਦੀ ਅਰਜ਼ੋਈ) ਸੁਣ (ਤੇ ਉਸ ਨੂੰ ਆਪਣਾ ਦਰਸਨ ਦੇਹ), ਜੀਵ-ਇਸਤ੍ਰੀ ਤੇਰਾ ਰਾਹ ਤੱਕ ਰਹੀ ਹੈ ॥੧॥
(ਜਿਵੇਂ) ਪਪੀਹਾ 'ਪ੍ਰਿਉ ਪ੍ਰਿਉ' ਬੋਲਦਾ ਹੈ ਜਿਵੇਂ ਕੋਇਲ ('ਕੂ ਕੂ' ਦੀ ਮਿੱਠੀ) ਬੋਲੀ ਬੋਲਦੀ ਹੈ, (ਤਿਵੇਂ ਜੇਹੜੀ ਜੀਵ-ਇਸਤ੍ਰੀ ਵੈਰਾਗ ਵਿਚ ਆ ਕੇ ਮਿੱਠੀ ਸੁਰ ਨਾਲ ਪ੍ਰਭੂ-ਪਤੀ ਨੂੰ ਯਾਦ ਕਰਦੀ ਹੈ, ਉਹ) ਜੀਵ-ਇਸਤ੍ਰੀ (ਪ੍ਰਭੂ-ਮਿਲਾਪ ਦੇ) ਸਾਰੇ ਆਨੰਦ ਮਾਣਦੀ ਹੈ, ਤੇ ਉਸ ਦੇ ਚਰਨਾਂ ਵਿਚ ਟਿਕੀ ਰਹਿੰਦੀ ਹੈ । ਜਦੋਂ ਉਹ ਪ੍ਰਭੂ ਨੂੰ ਚੰਗੀ ਲੱਗ ਪੈਂਦੀ ਹੈ, (ਤਾਂ ਉਸ ਦੀ ਮਿਹਰ ਨਾਲ) ਉਸ ਦੇ ਚਰਨਾਂ ਵਿਚ ਜੁੜੀ ਰਹਿੰਦੀ ਹੈ, ਉਹੀ ਜੀਵ-ਇਸਤ੍ਰੀ ਚੰਗੇ ਭਾਗਾਂ ਵਾਲੀ ਹੈ । ਉਹ ਆਪਣੇ ਸਰੀਰ ਨੂੰ (ਸਰੀਰਕ ਇੰਦ੍ਰਿਆਂ ਨੂੰ) ਜੁਗਤੀ ਵਿਚ ਰੱਖ ਕੇ ਪ੍ਰਭੂ ਦੇ ਆਪਣੇ ਸਰੂਪ ਵਿਚ ਟਿਕ ਜਾਂਦੀ ਹੈ, ਤੇ (ਮਾਇਕ ਪਦਾਰਥਾਂ ਦੇ ਮੋਹ ਤੋਂ ਉੱਠ ਕੇ) ਪ੍ਰਭੂ ਦਾ ਉੱਚਾ ਟਿਕਾਣਾ ਮੱਲ ਲੈਂਦੀ ਹੈ । ਉਹ ਜੀਵ-ਇਸਤ੍ਰੀ ਪ੍ਰਭੂ ਦੇ ਪਿਆਰ ਵਿਚ ਰੰਗੀਜ ਕੇ ਦਿਨ ਰਾਤ ਉਸ ਨੂੰ ਸਿਮਰਦੀ ਹੈ, ਤੇ ਆਖਦੀ ਹੈ-ਇਹ ਸਾਰੀ ਸ੍ਰਿਸ਼ਟੀ ਤੇਰੀ ਰਚੀ ਹੋਈ ਹੈ, ਤੂੰ ਹੀ ਮੇਰਾ ਪਿਆਰਾ ਖਸਮ-ਸਾਈਂ ਹੈਂ । ਹੇ ਨਾਨਕ! ਜਿਵੇਂ ਪਪੀਹਾ ਪ੍ਰਿਉ ਪ੍ਰਿਉ ਬੋਲਦਾ ਹੈ ਜਿਵੇਂ ਕੋਇਲ ਮਿੱਠਾ ਬੋਲ ਬੋਲਦੀ ਹੈ, ਤਿਵੇਂ ਉਹ ਜੀਵ-ਇਸਤ੍ਰੀ ਗੁਰ-ਸ਼ਬਦ ਦੀ ਰਾਹੀਂ (ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ) ਸੋਹਣੀ ਲੱਗਦੀ ਹੈ ॥੨॥
ਹੇ ਮੇਰੇ ਪ੍ਰੀਤਮ! ਹੇ ਰਸ-ਭਿੰਨੇ ਹਰੀ! ਤੂੰ (ਮੇਰੀ ਅਰਜ਼ੋਈ) ਸੁਣ, ਹੇ ਮੇਰੇ ਮਨ ਤਨ ਵਿਚ ਰਮੇ ਹੋਏ ਪ੍ਰਭੂ! (ਮੇਰਾ ਮਨ ਤੈਨੂੰ) ਇਕ ਘੜੀ ਵਾਸਤੇ ਭੀ ਭੁਲਾ ਨਹੀਂ ਸਕਦਾ । ਮੈਂ ਇਕ ਘੜੀ ਭਰ ਭੀ ਤੈਨੂੰ ਵਿਸਾਰ ਨਹੀਂ ਸਕਦਾ, ਮੈਂ ਤੈਥੋਂ (ਸਦਾ) ਸਦਕੇ ਹਾਂ, ਤੇਰੀ ਸਿਫ਼ਤ-ਸਾਲਾਹ ਕਰ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ । (ਪਰਮਾਤਮਾ ਤੋਂ ਬਿਨਾ ਤੋੜ ਨਿਭਣ ਵਾਲਾ) ਨਾ ਕੋਈ ਮੇਰਾ (ਸਦਾ ਦਾ) ਸਾਥੀ ਹੈ ਨਾਹ ਹੀ ਮੈਂ ਕਿਸੇ ਦਾ (ਸਦਾ ਦਾ) ਸਾਥੀ ਹਾਂ, ਪਰਮਾਤਮਾ ਦੀ ਯਾਦ ਤੋਂ ਬਿਨਾ ਮੇਰਾ ਮਨ ਧੀਰਜ ਨਹੀਂ ਫੜਦਾ । ਜਿਸ ਮਨੁੱਖ ਨੇ ਪਰਮਾਤਮਾ ਦਾ ਆਸਰਾ ਲਿਆ ਹੈ, ਜਿਸ ਦੇ ਹਿਰਦੇ ਵਿਚ ਪ੍ਰਭੂ ਦੇ ਚਰਨ ਵੱਸ ਪਏ ਹਨ, ਉਸ ਦਾ ਸਰੀਰ ਪਵਿੱਤ੍ਰ ਹੋ ਜਾਂਦਾ ਹੈ । ਹੇ ਨਾਨਕ! ਉਹ ਮਨੁੱਖ ਲੰਮੇ ਜਿਗਰੇ ਵਾਲਾ ਹੋ ਜਾਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਮਨ ਧੀਰਜ ਵਾਲਾ ਬਣ ਜਾਂਦਾ ਹੈ ॥੩॥
(ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ), ਪ੍ਰਭੂ ਦੀ ਸਿਫ਼ਤ-ਸਾਲਾਹ ਦੀਆਂ ਸੁਹਾਵਣੀਆਂ ਬੂੰਦਾਂ ਦੀ ਧਾਰ ਵਰ੍ਹਦੀ ਹੈ, ਉਸ ਅਡੋਲ ਅਵਸਥਾ ਵਿਚ ਟਿਕੀ ਹੋਈ ਨੂੰ ਪ੍ਰੇਮ ਵਿਚ ਟਿਕੀ ਹੋਈ ਨੂੰ ਸੱਜਣ ਪ੍ਰਭੂ ਆ ਮਿਲਦਾ ਹੈ, ਪ੍ਰਭੂ ਨਾਲ ਉਸ ਦੀ ਪ੍ਰੀਤ ਬਣ ਜਾਂਦੀ ਹੈ । (ਉਸ ਜੀਵ-ਇਸਤ੍ਰੀ ਦਾ ਹਿਰਦਾ ਪ੍ਰਭੂ-ਦੇਵ ਦੇ ਟਿਕਣ ਲਈ ਮੰਦਰ ਬਣ ਜਾਂਦਾ ਹੈ) ਜਦੋਂ ਪ੍ਰਭੂ ਨੂੰ ਚੰਗਾ ਲੱਗਦਾ ਹੈ, ਉਹ ਉਸ ਜੀਵ-ਇਸਤ੍ਰੀ ਦੇ ਹਿਰਦੇ-ਮੰਦਰ ਵਿਚ ਆ ਟਿਕਦਾ ਹੈ, ਉਹ ਜੀਵ-ਇਸਤ੍ਰੀ ਉਤਾਵਲੀ ਹੋ ਹੋ ਕੇ ਉਸ ਦੇ ਗੁਣ ਗਾਂਦੀ ਹੈ, (ਤੇ ਆਖਦੀ ਹੈ-) ਹਰੇਕ ਭਾਗਾਂ ਵਾਲੀ ਦੇ ਹਿਰਦੇ-ਘਰ ਵਿਚ ਪ੍ਰਭੂ-ਪਤੀ ਰਲੀਆਂ ਮਾਣਦਾ ਹੈ, ਪ੍ਰਭੂ-ਪਤੀ ਨੇ ਮੈਨੂੰ ਕਿਉਂ ਭੁਲਾ ਦਿੱਤਾ ਹੈ? (ਉਹ ਤਰਲੇ ਲੈ ਲੈ ਕੇ ਗੁਰੂ ਅੱਗੇ ਇਉਂ ਅਰਦਾਸ ਕਰਦੀ ਹੈ-) ਹੇ ਲਿਫ਼ ਕੇ ਘਟ ਬੰਨ੍ਹ ਕੇ ਆਏ ਬੱਦਲ! ਪ੍ਰੇਮ ਨਾਲ ਵਰ੍ਹ (ਹੇ ਤਰਸ ਕਰ ਕੇ ਆਏ ਗੁਰੂ ਪਾਤਿਸ਼ਾਹ! ਪ੍ਰੇਮ ਨਾਲ ਮੇਰੇ ਅੰਦਰ ਸਿਫ਼ਤ-ਸਾਲਾਹ ਦੀ ਵਰਖਾ ਕਰ), ਪ੍ਰਭੂ ਦਾ ਪਿਆਰ ਮੇਰੇ ਮਨ ਵਿਚ, ਮੇਰੇ ਤਨ ਵਿਚ ਆਨੰਦ ਪੈਦਾ ਕਰਦਾ ਹੈ । ਹੇ ਨਾਨਕ! ਜਿਸ (ਸੁਭਾਗ) ਹਿਰਦੇ-ਘਰ ਵਿਚ ਸਿਫ਼ਤ-ਸਾਲਾਹ ਦੀ ਬਾਣੀ ਦੀ ਵਰਖਾ ਹੁੰਦੀ ਹੈ, ਪ੍ਰਭੂ ਕਿਰਪਾ ਧਾਰ ਕੇ ਆਪ ਉਥੇ ਆ ਟਿਕਦਾ ਹੈ ॥੪॥
ਚੇਤ (ਦਾ ਮਹੀਨਾ) ਚੰਗਾ ਲੱਗਦਾ ਹੈ, (ਚੇਤ ਵਿਚ) ਬਸੰਤ (ਦਾ ਮੌਸਮ ਭੀ) ਪਿਆਰਾ ਲੱਗਦਾ ਹੈ, ਤੇ (ਫੁੱਲਾਂ ਉਤੇ ਬੈਠੇ ਹੋਏ) ਭਵਰ ਸੋਹਣੇ ਲੱਗਦੇ ਹਨ । (ਇਸ ਮਹੀਨੇ) ਖੁਲ੍ਹੀ ਜੂਹ ਵਿਚ ਬਨਸਪਤੀ ਨੂੰ ਫੁੱਲ ਲੱਗ ਪੈਂਦੇ ਹਨ । (ਮੇਰੇ ਹਿਰਦੇ ਦਾ ਕੌਲ-ਫੁੱਲ ਭੀ ਖਿੜ ਪਏ, ਜੇ) ਮੇਰਾ ਪਤੀ-ਪ੍ਰਭੂ ਹਿਰਦੇ-ਘਰ ਵਿਚ ਆ ਵੱਸੇ । ਜਿਸ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਹਿਰਦੇ-ਘਰ ਵਿਚ ਨਾਹ ਆ ਵੱਸੇ, ਉਸ ਜੀਵ-ਇਸਤ੍ਰੀ ਨੂੰ ਆਤਮਕ ਆਨੰਦ ਨਹੀਂ ਆ ਸਕਦਾ, ਉਸ ਦਾ ਸਰੀਰ (ਪ੍ਰਭੂ ਤੋਂ) ਵਿਛੋੜੇ ਦੇ ਕਾਰਨ (ਕਾਮਾਦਿਕ ਵੈਰੀਆਂ ਦੇ) ਹੱਲਿਆਂ ਨਾਲ ਕਮਜ਼ੋਰ ਹੋ ਜਾਂਦਾ ਹੈ । (ਚੇਤਰ ਦੇ ਮਹੀਨੇ) ਕੋਇਲ ਅੰਬ ਦੇ ਰੁੱਖ ਉਤੇ ਮਿੱਠੇ ਬੋਲ ਬੋਲਦੀ ਹੈ (ਵਿਜੋਗਣ ਨੂੰ ਇਹ ਬੋਲ ਮਿੱਠੇ ਨਹੀਂ ਲੱਗਦੇ, ਚੋਭਵੇਂ ਦੁਖਦਾਈ ਲੱਗਦੇ ਹਨ, ਤੇ ਵਿਛੋੜੇ ਦਾ) ਦੁੱਖ ਉਸ ਪਾਸੋਂ ਹਿਰਦੇ ਵਿਚ ਸਹਾਰਿਆ ਨਹੀਂ ਜਾਂਦਾ । ਹੇ ਮਾਂ! ਮੇਰਾ ਮਨ-ਭੌਰਾ (ਅੰਦਰਲੇ ਖਿੜੇ ਹੋਏ ਹਿਰਦੇ-ਕਮਲ ਨੂੰ ਛੱਡ ਕੇ ਦੁਨੀਆ ਦੇ ਰੰਗ-ਤਮਾਸ਼ਿਆਂ ਦੇ) ਫੁੱਲਾਂ ਤੇ ਡਾਲੀਆਂ ਉਤੇ ਭਟਕਦਾ ਫਿਰਦਾ ਹੈ । ਇਹ ਆਤਮਕ ਜੀਵਨ ਨਹੀਂ ਹੈ, ਇਹ ਤਾਂ ਆਤਮਕ ਮੌਤ ਹੈ । ਹੇ ਨਾਨਕ! ਚੇਤਰ ਦੇ ਮਹੀਨੇ ਵਿਚ (ਬਸੰਤ ਦੇ ਮੌਸਮ ਵਿਚ) ਜੀਵ-ਇਸਤ੍ਰੀ ਅਡੋਲ ਅਵਸਥਾ ਵਿਚ ਟਿਕ ਕੇ ਆਤਮਕ ਆਨੰਦ ਮਾਣਦੀ ਹੈ, ਜੇ ਜੀਵ-ਇਸਤ੍ਰੀ (ਆਪਣੇ ਹਿਰਦੇ-) ਘਰ ਵਿਚ ਪ੍ਰਭੂ-ਪਤੀ ਨੂੰ ਲੱਭ ਲਏ ॥੫॥
Goto Top Daily Updates All Hukamnamas Punjabi/Sikh Festivals Gurbani in Hindi Punjabi Eng Live Kirtan/Ragi Duty List

चेत महीना (संक्रांति/संग्रांद हुकमनामा) (हिंदी + अर्थ)

(अंग 133 - गुरु ग्रंथ साहिब जी)
(गुरू अर्जन देव जी / राग माझ)
बारह माहा मांझ महला ५ घरु ४
ੴ सतिगुर प्रसादि ॥
किरति करम के वीछुड़े करि किरपा मेलहु राम ॥ चारि कुंट दह दिस भ्रमे थकि आए प्रभ की साम ॥ धेनु दुधै ते बाहरी कितै न आवै काम ॥ जल बिनु साख कुमलावती उपजहि नाही दाम ॥ हरि नाह न मिलीऐ साजनै कत पाईऐ बिसराम ॥ जितु घरि हरि कंतु न प्रगटई भठि नगर से ग्राम ॥ स्रब सीगार त्मबोल रस सणु देही सभ खाम ॥ प्रभ सुआमी कंत विहूणीआ मीत सजण सभि जाम ॥ नानक की बेनंतीआ करि किरपा दीजै नामु ॥ हरि मेलहु सुआमी संगि प्रभ जिस का निहचल धाम ॥१॥
चेति गोविंदु अराधीऐ होवै अनंदु घणा ॥ संत जना मिलि पाईऐ रसना नामु भणा ॥ जिनि पाइआ प्रभु आपणा आए तिसहि गणा ॥ इकु खिनु तिसु बिनु जीवणा बिरथा जनमु जणा ॥ जलि थलि महीअलि पूरिआ रविआ विचि वणा ॥ सो प्रभु चिति न आवई कितड़ा दुखु गणा ॥ जिनी राविआ सो प्रभू तिंना भागु मणा ॥ हरि दरसन कंउ मनु लोचदा नानक पिआस मना ॥ चेति मिलाए सो प्रभू तिस कै पाइ लगा ॥२॥

(अर्थ)
(अंग 133 - गुरु ग्रंथ साहिब जी)
(गुरू अर्जन देव जी / राग माझ)
बारह माहा मांझ महला ५ घरु ४
ईश्वर एक है, जिसे सतगुरु की कृपा से पाया जा सकता है।
हे मेरे राम ! पूर्व जन्म के कृत-कर्मों के अनुसार लिखी किस्मत के कारण हम तुझसे बिछुड़ गए हैं, अतः कृपा करके हमें अपने साथ मिला लो। हे प्रभु ! चारों ही कोनों उत्तर, दक्षिण, पूर्व, पश्चिम एवं दसों दिशाओं में भटकने के पश्चात थककर हम तेरी शरण में आए हैं। दूध न देने वाली गाय किसी भी कार्य नहीं आती। जल के बिना फसल मुरझा जाती है और उससे दाम बटोरने हेतु अनाज पैदा नहीं होता। यदि हम प्रभु-पति अपने मित्र से न मिलें तो हम किस तरह विश्राम पा सकते हैं ? वह घर, गांव एवं नगर जहाँ पर हरि प्रभु प्रत्यक्ष नहीं होता, अग्निकुण्ड के तुल्य है। समूह हार-श्रृंगार, पान एवं रस सहित शरीर के सभी अंग व्यर्थ हैं। प्रभु-परमेश्वर के बिना सभी मित्र एवं सखा यमदूत के तुल्य हैं। नानक की विनती है कि हे प्रभु ! अपनी कृपा करके मुझे अपना नाम प्रदान कीजिए। हे सतिगुरु ! मुझे मेरे स्वामी प्रभु से मिला दो, जिसका धाम (वैकुण्ठ) सदैव अटल है॥ १॥
यदि चैत्र के महीने में गोविन्द का सिमरन किया जाए तो बड़ा आनन्द प्राप्त होता है। संतजनों से मिलकर जिव्हा से नाम का जाप करने से हरि-प्रभु पाया जाता है। जिन्होंने हरि-प्रभु को प्राप्त कर लिया है, उनका ही जगत् में जन्म लेना सफल है। प्रभु को एक क्षण भर के लिए भी स्मरण न करने से मनुष्य के तमाम जन्म को ही व्यर्थ गया समझो। परमेश्वर जल, थल, एवं गगन में सर्वत्र विद्यमानहै और वनों में भी मौजूद है। यदि ऐसा प्रभु मुझे स्मरण न हो तो कैसे बताऊं कि मुझे कितना दुःख होता है ? जिन्होंने उस पारब्रह्म-प्रभु को स्मरण किया है, वे बड़े भाग्यवान हैं। हे नानक ! मेरा मन हरि के दर्शन करने हेतु अभिलाषी है और मेरे मन में उसके दर्शनों की तीव्र लालसा बनी हुई है। मैं उसके चरण स्पर्श करता हूँ जो मुझे चैत्र के महीने में उस ईश्वर से मिला दे॥ २॥

(अंग 1107 - गुरु ग्रंथ साहिब जी)
(गुरू नानक देव जी / राग तुखारी)
तुखारी छंत महला १ बारह माहा
ੴ सतिगुर प्रसादि ॥
तू सुणि किरत करमा पुरबि कमाइआ ॥ सिरि सिरि सुख सहमा देहि सु तू भला ॥ हरि रचना तेरी किआ गति मेरी हरि बिनु घड़ी न जीवा ॥ प्रिअ बाझु दुहेली कोइ न बेली गुरमुखि अम्रितु पीवां ॥ रचना राचि रहे निरंकारी प्रभ मनि करम सुकरमा ॥ नानक पंथु निहाले सा धन तू सुणि आतम रामा ॥१॥
बाबीहा प्रिउ बोले कोकिल बाणीआ ॥ सा धन सभि रस चोलै अंकि समाणीआ ॥ हरि अंकि समाणी जा प्रभ भाणी सा सोहागणि नारे ॥ नव घर थापि महल घरु ऊचउ निज घरि वासु मुरारे ॥ सभ तेरी तू मेरा प्रीतमु निसि बासुर रंगि रावै ॥ नानक प्रिउ प्रिउ चवै बबीहा कोकिल सबदि सुहावै ॥२॥
तू सुणि हरि रस भिंने प्रीतम आपणे ॥ मनि तनि रवत रवंने घड़ी न बीसरै ॥ किउ घड़ी बिसारी हउ बलिहारी हउ जीवा गुण गाए ॥ ना कोई मेरा हउ किसु केरा हरि बिनु रहणु न जाए ॥ ओट गही हरि चरण निवासे भए पवित्र सरीरा ॥ नानक द्रिसटि दीरघ सुखु पावै गुर सबदी मनु धीरा ॥३॥
बरसै अम्रित धार बूंद सुहावणी ॥ साजन मिले सहजि सुभाइ हरि सिउ प्रीति बणी ॥ हरि मंदरि आवै जा प्रभ भावै धन ऊभी गुण सारी ॥ घरि घरि कंतु रवै सोहागणि हउ किउ कंति विसारी ॥ उनवि घन छाए बरसु सुभाए मनि तनि प्रेमु सुखावै ॥ नानक वरसै अम्रित बाणी करि किरपा घरि आवै ॥४॥
चेतु बसंतु भला भवर सुहावड़े ॥ बन फूले मंझ बारि मै पिरु घरि बाहुड़ै ॥ पिरु घरि नही आवै धन किउ सुखु पावै बिरहि बिरोध तनु छीजै ॥ कोकिल अ्मबि सुहावी बोलै किउ दुखु अंकि सहीजै ॥ भवरु भवंता फूली डाली किउ जीवा मरु माए ॥ नानक चेति सहजि सुखु पावै जे हरि वरु घरि धन पाए ॥५॥

(अर्थ)
(अंग 1107 - गुरु ग्रंथ साहिब जी)
(गुरू नानक देव जी / राग तुखारी)
तुखारी छंत महला १ बारह माहा
वह अद्वितीय परमेश्वर जिसका वाचक ओम् है, केवल (ऑकार स्वरूप) एक है, सतगुरु की कृपा से प्राप्त होता है।
हे ईश्वर ! तुम सुनो, हर जीव अपने पूर्व (शुभाशुभ) कर्मानुसार सुख-दुःख पा रहा जो तुम देते हो, सब भला ही है। जब सब रचना तेरी है तो इसमें मेरी कोई गति नहीं, घड़ी भर जीना असंभव है। प्रियतम बिना जीव-स्त्री दुखी है, कोई उसका साथी नहीं गुरु के माध्यम से ही वह अमृतपान कर सकती है। हम सब निराकार की रचना में रचे हुए हैं प्रभु को मन में बसा लेना ही शुभ कर्म है। गुरु नानक का कथन है कि हे प्रभु ! जीव-स्त्री तेरा रास्ता निहार रही है॥१॥
"(मन रूपी) चातक प्रिय-प्रिय बोलता है, (जीभ रूपी) कोयल मीठे बोल बोलती है। प्रभु में अनुरक्त जीव-स्त्री सभी आनंद-रस प्राप्त करती है। प्रभु में अनुरक्त भी वही जीव-स्त्री है, जो उसे अच्छी लगती है और वही सुहागिन नारी है। नौ द्वार बनाकर शरीर के ऊँचे महल (दसम द्वार) में प्रभु का निवास है। हे प्रभु ! सब तेरा है, तू मेरा प्रियतम है, मैं दिन-रात तेरे रंग में लीन रहती हूँ। गुरु नानक का कथन है कि (मन रूपी) चातक प्रिय-प्रिय गाता है, (जीभ रूपी) कोयल मीठे बोलों में उसके गुण गाती है॥ २॥
हे प्रभु ! तुम सुनो, अपने प्रियतम के आनंद में भीगी एवं मन-तन में भी उसके गुणों में लीन जीव-स्त्री पल भर भी विस्मृत नहीं करती। वह पल भर भी कैसे भुला सकती है, तुझ पर कुर्बान है और तेरे गुण गाकर जीवन पा रही है। "(जीव-स्त्री की विनती है कि) हे प्रभु ! तेरे सिवा मेरा कोई नहीं, तेरे अलावा कौन हमदर्द है, तेरे बिना जिया नहीं जा सकता। प्रभु-चरणों का आसरा लिया तो शरीर पावन हो गया। गुरु नानक का कथन है कि उसकी दीर्घ-दृष्टि से सुख की अनुभूति होती है और गुरु-उपदेश से मन को संतोष प्राप्त होता है।॥ ३॥
सुहवनी बूंद की अमृत धारा बरस रही है," हरि से प्रीत बनी तो सहज-स्वभाव वह सज्जन-प्रभु मिल गया। जब प्रभु चाहता है तो वह मन-मंदिर में आ बसता है, तब जीव-स्त्री उसके गुणगान में ही लीन रहती है। हर सुहागिन के हृदय-घर में पति-प्रभु रमण कर रहा है, तो प्रियतम ने मुझे क्यों विस्मृत किया हुआ है। बादल छा कर बरस रहे हैं और मन-तन में उसकी स्मृति व प्रेम की सुखद अनुभूति हो रही है। गुरु नानक का कथन है कि जब पति-प्रभु कृपा करके हृदय-घर में बस जाता है तो अमृतवाणी बरसने लगती है॥ ४॥
चैत्र माह को वसंत ऋतु खिली होती है, फूलों पर मंडराते भेंवरे सुहावने लगते हैं। अगर प्रियतम घर लौट आए तो मन यूं खिल जाता है जैसे वनों-मरुस्थलों में फल-फूल खिल जाते हैं। अगर पति-प्रभु घर नहीं आता तो जीव-स्त्री क्योंकर सुख पा सकती है, विरह के दुःख में शरीर टूटने लगता है। आम के पेड़ पर कोयल मीठे बोल बोलती है, प्रभु बिन मन का दु:ख और असह्य बन जाता है। भँवरा फूलों पर मंडराता रहता है, हे माँ ! प्रभु बिन जीना तो मृत्यु के समान है। गुरु नानक का कथन है कि अगर पति-प्रभु को जीव-स्त्री पा ले तो चैत्र माह को सहज-सुख पा सकती है॥ ५॥
Goto Top Daily Updates All Hukamnamas Punjabi/Sikh Festivals Gurbani in Hindi Punjabi Eng Live Kirtan/Ragi Duty List

Chet month (Sangrand hukamnama) in English with meanings

(Ang 133 - Guru Granth Sahib ji)
(Guru Arjan Dev ji / Raag Majh)
Baarah maahaa maanjh mahalaa 5 gharu 4
Īk õamkkaari saŧigur prsaađi ||
Kiraŧi karam ke veechhuɍe kari kirapaa melahu raam || Chaari kuntt đah đis bhrme ŧhaki âaē prbh kee saam || Đhenu đuđhai ŧe baaharee kiŧai na âavai kaam || Jal binu saakh kumalaavaŧee ūpajahi naahee đaam || Hari naah na mileeâi saajanai kaŧ paaëeâi bisaraam || Jiŧu ghari hari kanŧŧu na prgataëe bhathi nagar se graam || Srb seegaar ŧambbol ras sañu đehee sabh khaam || Prbh suâamee kanŧŧ vihooñeeâa meeŧ sajañ sabhi jaam || Naanak kee benanŧŧeeâa kari kirapaa đeejai naamu || Hari melahu suâamee sanggi prbh jis kaa nihachal đhaam ||1||
Cheŧi govinđđu âraađheeâi hovai ânanđđu ghañaa || Sanŧŧ janaa mili paaëeâi rasanaa naamu bhañaa || Jini paaīâa prbhu âapañaa âaē ŧisahi gañaa || Īku khinu ŧisu binu jeevañaa biraŧhaa janamu jañaa || Jali ŧhali maheeâli pooriâa raviâa vichi vañaa || So prbhu chiŧi na âavaëe kiŧaɍaa đukhu gañaa || Jinee raaviâa so prbhoo ŧinnaa bhaagu mañaa || Hari đarasan kannū manu lochađaa naanak piâas manaa || Cheŧi milaaē so prbhoo ŧis kai paaī lagaa ||2||

(Meaning)
(Ang 133 - Guru Granth Sahib ji)
(Guru Arjan Dev ji / Raag Majh)
Baarah Maahaa ~ The Twelve Months: Maajh, Fifth Mehl, Fourth House:
One Universal Creator God. By The Grace Of The True Guru:
By the actions we have committed, we are separated from You. Please show Your Mercy, and unite us with Yourself, Lord. We have grown weary of wandering to the four corners of the earth and in the ten directions. We have come to Your Sanctuary, God. Without milk, a cow serves no purpose. Without water, the crop withers, and it will not bring a good price. If we do not meet the Lord, our Friend, how can we find our place of rest? Those homes, those hearts, in which the Husband Lord is not manifest-those towns and villages are like burning furnaces. All decorations, the chewing of betel to sweeten the breath, and the body itself, are all useless and vain. Without God, our Husband, our Lord and Master, all friends and companions are like the Messenger of Death. This is Nanak's prayer: "Please show Your Mercy, and bestow Your Name. O my Lord and Master, please unite me with Yourself, O God, in the Eternal Mansion of Your Presence"". ||1||
In the month of Chayt, by meditating on the Lord of the Universe, a deep and profound joy arises. Meeting with the humble Saints, the Lord is found, as we chant His Name with our tongues. Those who have found God-blessed is their coming into this world. Those who live without Him, for even an instant-their lives are rendered useless. The Lord is totally pervading the water, the land, and all space. He is contained in the forests as well. Those who do not remember God-how much pain must they suffer! Those who dwell upon their God have great good fortune. My mind yearns for the Blessed Vision of the Lord's Darshan. O Nanak, my mind is so thirsty! I touch the feet of one who unites me with God in the month of Chayt. ||2||

(Ang 1107 - Guru Granth Sahib ji)
(Guru Nanak Dev ji / Raag Tukhari)
Ŧukhaaree chhanŧŧ mahalaa 1 baarah maahaa
Īk õamkkaari saŧigur prsaađi ||
Ŧoo suñi kiraŧ karammaa purabi kamaaīâa || Siri siri sukh sahammaa đehi su ŧoo bhalaa || Hari rachanaa ŧeree kiâa gaŧi meree hari binu ghaɍee na jeevaa || Priâ baajhu đuhelee koī na belee guramukhi âmmmriŧu peevaan || Rachanaa raachi rahe nirankkaaree prbh mani karam sukaramaa || Naanak panŧŧhu nihaale saa đhan ŧoo suñi âaŧam raamaa ||1||
Baabeehaa priū bole kokil baañeeâa || Saa đhan sabhi ras cholai ânkki samaañeeâa || Hari ânkki samaañee jaa prbh bhaañee saa sohaagañi naare || Nav ghar ŧhaapi mahal gharu ǖchaū nij ghari vaasu muraare || Sabh ŧeree ŧoo meraa preeŧamu nisi baasur ranggi raavai || Naanak priū priū chavai babeehaa kokil sabađi suhaavai ||2||
Ŧoo suñi hari ras bhinne preeŧam âapañe || Mani ŧani ravaŧ ravanne ghaɍee na beesarai || Kiū ghaɍee bisaaree haū balihaaree haū jeevaa guñ gaaē || Naa koëe meraa haū kisu keraa hari binu rahañu na jaaē || Õt gahee hari charañ nivaase bhaē paviŧr sareeraa || Naanak đrisati đeeragh sukhu paavai gur sabađee manu đheeraa ||3||
Barasai âmmmriŧ đhaar boonđđ suhaavañee || Saajan mile sahaji subhaaī hari siū preeŧi bañee || Hari manđđari âavai jaa prbh bhaavai đhan ǖbhee guñ saaree || Ghari ghari kanŧŧu ravai sohaagañi haū kiū kanŧŧi visaaree || Ūnavi ghan chhaaē barasu subhaaē mani ŧani premu sukhaavai || Naanak varasai âmmmriŧ baañee kari kirapaa ghari âavai ||4||
Cheŧu basanŧŧu bhalaa bhavar suhaavaɍe || Ban phoole manjjh baari mai piru ghari baahuɍai || Piru ghari nahee âavai đhan kiū sukhu paavai birahi birođh ŧanu chheejai || Kokil âmbbi suhaavee bolai kiū đukhu ânkki saheejai || Bhavaru bhavanŧŧaa phoolee daalee kiū jeevaa maru maaē || Naanak cheŧi sahaji sukhu paavai je hari varu ghari đhan paaē ||5||

(Meaning)
(Ang 1107 - Guru Granth Sahib ji)
(Guru Nanak Dev ji / Raag Tukhari)
Tukhaari Chhant, First Mehl, Baarah Maahaa ~ The Twelve Months:
One Universal Creator God. By The Grace Of The True Guru:
Listen: according to the karma of their past actions, Each and every person experiences happiness or sorrow; whatever You give, Lord, is good. O Lord, the Created Universe is Yours; what is my condition? Without the Lord, I cannot survive, even for an instant. Without my Beloved, I am miserable; I have no friend at all. As Gurmukh, I drink in the Ambrosial Nectar. The Formless Lord is contained in His Creation. To obey God is the best course of action. O Nanak, the soul-bride is gazing upon Your Path; please listen, O Supreme Soul. ||1||
The rainbird cries out, "Pri-o! Beloved!", and the song-bird sings the Lord's Bani. The soul-bride enjoys all the pleasures, and merges in the Being of her Beloved. She merges into the Being of her Beloved, when she becomes pleasing to God; she is the happy, blessed soul-bride. Establishing the nine houses, and the Royal Mansion of the Tenth Gate above them, the Lord dwells in that home deep within the self. All are Yours, You are my Beloved; night and day, I celebrate Your Love. O Nanak, the rainbird cries out, ""Pri-o! Pri-o! Beloved! Beloved!"" The song-bird is embellished with the Word of the Shabad. ||2||
Please listen, O my Beloved Lord - I am drenched with Your Love. My mind and body are absorbed in dwelling on You; I cannot forget You, even for an instant. How could I forget You, even for an instant? I am a sacrifice to You; singing Your Glorious Praises, I live. No one is mine; unto whom do I belong? Without the Lord, I cannot survive. I have grasped the Support of the Lord's Feet; dwelling there, my body has become immaculate. O Nanak, I have obtained profound insight, and found peace; my mind is comforted by the Word of the Guru's Shabad. ||3||
The Ambrosial Nectar rains down on us! Its drops are so delightful! Meeting the Guru, the Best Friend, with intuitive ease, the mortal falls in love with the Lord. The Lord comes into the temple of the body, when it pleases God's Will; the soul-bride rises up, and sings His Glorious Praises. In each and every home, the Husband Lord ravishes and enjoys the happy soul-brides; so why has He forgotten me? The sky is overcast with heavy, low-hanging clouds; the rain is delightful, and my Beloved's Love is pleasing to my mind and body. O Nanak, the Ambrosial Nectar of Gurbani rains down; the Lord, in His Grace, has come into the home of my heart. ||4||
In the month of Chayt, the lovely spring has come, and the bumble bees hum with joy. The forest is blossoming in front of my door; if only my Beloved would return to my home! If her Husband Lord does not return home, how can the soul-bride find peace? Her body is wasting away with the sorrow of separation. The beautiful song-bird sings, perched on the mango tree; but how can I endure the pain in the depths of my being? The bumble bee is buzzing around the flowering branches; but how can I survive? I am dying, O my mother! O Nanak, in Chayt, peace is easily obtained, if the soul-bride obtains the Lord as her Husband, within the home of her own heart. ||5||
Goto Top Daily Updates All Hukamnamas Punjabi/Sikh Festivals Gurbani in Hindi Punjabi Eng Live Kirtan/Ragi Duty List