Pt 2 - ਅਕਾਲ ਉਸਤਤ (ਪਾਤਿਸਾਹੀ 10), Part 2 - Akal Ustat (Patshahi 10) Path in Punjabi Gurbani online


100+ ਗੁਰਬਾਣੀ ਪਾਠ (ਪੰਜਾਬੀ) ਸੁੰਦਰ ਗੁਟਕਾ ਸਾਹਿਬ (Download PDF) Daily Updates


ਜਿਹ ਕਾਲ ਬਿਆਲ ਕਟਿਓ ਨ ਅੰਗ ॥ ਅੱਛੈ ਸਰੂਪ ਅਖੈ ਅਭੰਗ ॥ ਜਿਹ ਨੇਤ ਨੇਤ ਉਚਰੰਤ ਬੇਦ ॥ ਜਿਹ ਅਲਖ ਰੂਪ ਕੱਥਤ ਕਤੇਬ ॥੭॥੧੨੭॥

ਜਿਹ ਅਲਖ ਰੂਪ ਆਸਨ ਅਡੋਲ ॥ ਜਿਹ ਅਮਿਤ ਤੇਜ ਅਛੈ ਅਤੋਲ ॥ ਜਿਹ ਧਿਆਨ ਕਾਜ ਮੁਨਿ ਜਨ ਅਨੰਤ ॥ ਕਈ ਕਲਪ ਜੋਗ ਸਾਧਤ ਦੁਰੰਤ ॥੮॥੧੨੮॥

ਤਨ ਸੀਤ ਘਾਮ ਬਰਖਾ ਸਹੰਤ ॥ ਕਈ ਕਲਪ ਏਕ ਆਸਨ ਬਿਤੰਤ ॥ ਕਈ ਜਤਨ ਜੋਗ ਬਿੱਦਿਆ ਬਿਚਾਰਿ ॥ ਸਾਧੰਤ ਤਦਪਿ ਪਾਵਤ ਨ ਪਾਰ ॥੯॥੧੨੯॥

ਕਈ ਉਰਧ ਬਾਹ ਦੇਸਨ ਭ੍ਰਮੰਤ ॥ ਕਈ ਉਰਧ ਮਧ ਪਾਵਕ ਝੁਲੰਤ ॥ ਕਈ ਸਿੰਮਿ੍ਰਿਤ ਸਾਸਤ੍ਰ ਉਚਰੰਤ ਬੇਦ ॥ ਕਈ ਕੋਕ ਕਾਬਿ ਕੱਥਤ ਕਤੇਬ ॥੧੦॥੧੩੦॥

ਕਈ ਅਗਨ ਹੋਤ੍ਰ ਕਈ ਪਉਨ ਅਹਾਰ ॥ ਕਈ ਕਰਤ ਕੋਟ ਮ੍ਰਿਤ ਕੋ ਅਹਾਰ ॥ ਕਈ ਕਰਤ ਸਾਕ ਪੈ ਪਤ੍ਰ ਭੱਛ ॥ ਨਹੀ ਤਦਪਿ ਦੇਵ ਹੋਵਤ ਪ੍ਰੱਤਛ ॥੧੧॥੧੩੧॥

ਕਈ ਗੀਤ ਗਾਨ ਗੰਧਰਬ ਰੀਤ ॥ ਕਈ ਬੇਦ ਸਾਸਤ੍ਰ ਬਿਦਿਆ ਪ੍ਰਤੀਤ ॥ ਕਹੂੰ ਬੇਦ ਰੀਤਿ ਜੱਗ ਆਦਿ ਕਰਮ ॥ ਕਹੂੰ ਅਗਨ ਹੋਤ੍ਰ ਕਹੂੰ ਤੀਰਥ ਧਰਮ ॥੧੨॥੧੩੨॥

ਕਈ ਦੇਸ ਦੇਸ ਭਾਖਾ ਰਟੰਤ ॥ ਕਈ ਦੇਸ ਦੇਸ ਬਿਦਿਆ ਪੜ੍ਹੰਤ ॥ ਕਈ ਕਰਤ ਭਾਂਤ ਭਾਂਤਨ ਬਿਚਾਰ ॥ ਨਹੀ ਨੈਕੁ ਤਾਸੁ ਪਾਯਤ ਨ ਪਾਰ ॥੧੩॥੧੩੩॥

ਕਈ ਤੀਰਥ ਤੀਰਥ ਭਰਮਤ ਸੁ ਭਰਮ ॥ ਕਈ ਅਗਨ ਹੋਤ੍ਰ ਕਈ ਦੇਵ ਕਰਮ ॥ ਕਈ ਕਰਤ ਬੀਰ ਬਿਦਿਆ ਬਿਚਾਰ ॥ ਨਹੀਂ ਤਦਪ ਤਾਸੁ ਪਾਯਤ ਨ ਪਾਰ ॥੧੪॥੧੩੪॥

ਕਹੂੰ ਰਾਜ ਰੀਤ ਕਹੂੰ ਜੋਗ ਧਰਮ ॥ ਕਈ ਸਿੰਮ੍ਰਿਤਿ ਸਾਸਤ੍ਰ ਉਚਰਤ ਸੁ ਕਰਮ ॥ ਨਿਉਲੀ ਆਦਿ ਕਰਮ ਕਹੂੰ ਹਸਤ ਦਾਨ ॥ ਕਹੂੰ ਅਸ੍ਵਮੇਧ ਮਖ ਕੋ ਬਖਾਨ ॥੧੫॥੧੩੫॥

ਕਹੂੰ ਕਰਤ ਬ੍ਰਹਮ ਬਿਦਿਆ ਬਿਚਾਰ ॥ ਕਹੂੰ ਜੋਗ ਰੀਤ ਕਹੂੰ ਬ੍ਰਿੱਧ ਚਾਰ ॥ ਕਹੂੰ ਕਰਤ ਜੱਛ ਗੰਧ੍ਰਬ ਗਾਨ ॥ ਕਹੂੰ ਧੂਪ ਦੀਪ ਕਹੂੰ ਅਰਘ ਦਾਨ ॥੧੬॥੧੩੬॥

ਕਹੂੰ ਪਿਤ੍ਰ ਕਰਮ ਕਹੂੰ ਬੇਦ ਰੀਤ ॥ ਕਹੂੰ ਨ੍ਰਿਤ ਨਾਚ ਕਹੂੰ ਗਾਨ ਗੀਤ ॥ ਕਹੂੰ ਕਰਤ ਸਾਸਤ੍ਰ ਸਿੰਮ੍ਰਿਤ ਉਚਾਰ ॥ ਕਈ ਭਜਤ ਏਕ ਪਗ ਨਿਰਾਧਾਰ ॥੧੭॥੧੩੭॥

ਕਈ ਨੇਹ ਦੇਹ ਕਈ ਗੇਹ ਵਾਸ ॥ ਕਈ ਭ੍ਰਮਤ ਦੇਸ ਦੇਸਨ ਉਦਾਸ ॥ ਕਈ ਜਲ ਨਿਵਾਸ ਕਈ ਅਗਨਿ ਤਾਪ ॥ ਕਈ ਜਪਤ ਉਰਧ ਲਟਕੰਤ ਜਾਪ ॥੧੮॥੧੩੮॥

ਕਈ ਕਰਤ ਜੋਗ ਕਲਪੰ ਪ੍ਰਜੰਤ ॥ ਨਹੀ ਤਦਪਿ ਤਾਸ ਪਾਯਤ ਨ ਅੰਤ ॥ ਕਈ ਕਰਤ ਕੋਟ ਬਿੱਦਿਆ ਬਿਚਾਰ ॥ ਨਹੀ ਤਦਪਿ ਦਿਸਟਿ ਦੇਖੇ ਮੁਰਾਰ ॥੧੯॥੧੩੯॥

ਬਿਨ ਭਗਤਿ ਸਕਤਿ ਨਹੀ ਪਰਤ ਪਾਨ ॥ ਬਹੁ ਕਰਤ ਹੋਮ ਅਰੁ ਜੱਗ ਦਾਨ ॥ ਬਿਨੁ ਏਕ ਨਾਮੁ ਇਕ ਚਿੱਤ ਲੀਨ ॥ ਫੋਕਟੋ ਸਰਬ ਧਰਮਾ ਬਿਹੀਨ ॥੨੦॥੧੪੦॥

ਤ੍ਵ ਪ੍ਰਸਾਦਿ ॥ ਤੋਟਕ ਛੰਦ ॥

ਜਯ ਜੰਪਤ ਜੁੱਗਣ ਜੂਹ ਜੁਅੰ ॥ ਭੈ ਕੰਪਹਿ ਮੇਰੁ ਪਯਾਲ ਭੁਅੰ ॥ ਤਪ ਤਾਪਸ ਸਰਬ ਜਲੇ ਰੁ ਥਲੰ ॥ ਧੰਨਿ ਉਚਰਤ ਇੰਦ੍ਰ ਕੁਬੇਰ ਬਲੰ ॥੧॥੧੪੧॥

ਅਨਖੇਦ ਸਰੂਪ ਅਭੇਦ ਅਭਿਅੰ ॥ ਅਨਖੰਡ ਅਭੂਤ ਅਛੇਦ ਅਛਿਅੰ ॥ ਅਨਕਾਲ ਅਪਾਲ ਦਇਆਲ ਸੁਅੰ ॥ ਜਿਹ ਠਟੀਅੰ ਮੇਰ ਆਕਾਸ ਭੁਅੰ ॥੨॥੧੪੨॥

ਅਨਖੰਡ ਅਮੰਡ ਪ੍ਰਚੰਡ ਨਰੰ ॥ ਜਿਹ ਰਚੀਅੰ ਦੇਵ ਅਦੇਵ ਬਰੰ ॥ ਸਭ ਕੀਨੀ ਦੀਨ ਜਮੀਨੁ ਜਮਾਂ ॥ ਜਿਹ ਰਚੀਅੰ ਸਰਬ ਮਕੀਨੁ ਮਕਾਂ ॥੩॥੧੪੩॥

ਜਿਹ ਰਾਗ ਨ ਰੂਪ ਨ ਰੇਖ ਰੁਖੰ ॥ ਜਿਹ ਤਾਪ ਨ ਸ੍ਰਾਪ ਨ ਸੋਕ ਸੁਖੰ ॥ ਜਿਹ ਰੋਗ ਨ ਸੋਗ ਨ ਭੋਗ ਭੁਯੰ ॥ ਜਿਹ ਖੇਦ ਨ ਭੇਦ ਨ ਛੇਦ ਛਯੰ ॥੪॥੧੪੪॥

ਜਿਹ ਜਾਤਿ ਨ ਪਾਤਿ ਨ ਮਾਤ ਪਿਤੰ ॥ ਜਿਹ ਰਚੀਅੰ ਛਤ੍ਰੀ ਛਤ੍ਰ ਛਿਤੰ ॥ ਜਿਹ ਰਾਗ ਨ ਰੇਖ ਨ ਰੋਗ ਭਣੰ ॥ ਜਿਹ ਦ੍ਵੈਖ ਨ ਦਾਗ ਨ ਦੋਖ ਗਣੰ ॥੫॥੧੪੫॥

ਜਿਹ ਅੰਡਹਿ ਤੇ ਬ੍ਰਹਿਮੰਡ ਰਚਿਓ ॥ ਦਿਸ ਚਾਰ ਕਰੀ ਨਵ ਖੰਡ ਸਚਿਓ ॥ ਰਜ ਤਾਮਸ ਤੇਜ ਅਤੇਜ ਕੀਓ ॥ ਅਨਭਉ ਪਦ ਆਪ ਪ੍ਰਚੰਡ ਲੀਓ ॥੬॥੧੪੬॥

ਸ੍ਰਿਅ ਸਿੰਧੁਰ ਬਿੰਧ ਨਗਿੰਧ ਨਗੰ ॥ ਸ੍ਰਿਅ ਜੱਛ ਗੰਧਰਬ ਫਣਿੰਦ ਭੁਜੰ ॥ ਰਚ ਦੇਵ ਅਦੇਵ ਅਭੇਵ ਨਰੰ ॥ ਨਰਪਾਲ ਨ੍ਰਿਪਾਲ ਕਰਾਲ ਤ੍ਰਿਗੰ ॥੭॥੧੪੭॥

ਕਈ ਕੀਟ ਪਤੰਗ ਭੁਜੰਗ ਨਰੰ ॥ ਰਚਿ ਅੰਡਜ ਸੇਤਜ ਉੱਤਭੁਜੰ ॥ ਕੀਏ ਦੇਵ ਅਦੇਵ ਸਰਾਧ ਪਿਤੰ ॥ ਅਨਖੰਡ ਪ੍ਰਤਾਪ ਪ੍ਰਚੰਡ ਗਤੰ ॥੮॥੧੪੮॥

ਪ੍ਰਭ ਜਾਤਿ ਨ ਪਾਤਿ ਨ ਜੋਤਿ ਜੁਤੰ ॥ ਜਿਹ ਤਾਤ ਨ ਮਾਤ ਨ ਭ੍ਰਾਤ ਸੁਤੰ ॥ ਜਿਹ ਰੋਗ ਨ ਸੋਗ ਨ ਭੋਗ ਭੁਅੰ ॥ ਜਿਹ ਜੰਪਹਿ ਕਿੰਨਰ ਜੱਛ ਜੁਅੰ ॥੯॥੧੪੯॥

ਨਰ ਨਾਰਿ ਨਿਪੁੰਸਕ ਜਾਹਿ ਕੀਏ ॥ ਗਣ ਕਿੰਨਰ ਜੱਛ ਭੁਜੰਗ ਦੀਏ ॥ ਗਜਿ ਬਾਜਿ ਰਥਾਦਿਕ ਪਾਂਤਿ ਗਣੰ ॥ ਭਵ ਭੂਤ ਭਵਿੱਖ ਭਵਾਨ ਤੁਅੰ ॥੧੦॥੧੫੦॥

ਜਿਹ ਅੰਡਜ ਸੇਤਜ ਜੇਰਰਜੰ ॥ ਰਚਿ ਭੂਮ ਅਕਾਸ ਪਤਾਲ ਜਲੰ ॥ ਰਚਿ ਪਾਵਕ ਪਉਣ ਪ੍ਰਚੰਡ ਬਲੀ ॥ ਬਨ ਜਾਸੁ ਕੀਓ ਫਲ ਫੂਲ ਕਲੀ ॥੧੧॥੧੫੧॥

ਭੂਅ ਮੇਰ ਅਕਾਸ ਨਿਵਾਸ ਛਿਤੰ ॥ ਰਚਿ ਰੋਜ ਇਕਾਦਸ ਚੰਦ੍ਰ ਬ੍ਰਿਤੰ ॥ ਦੁਤਿ ਚੰਦ ਦਿਨੀ ਸਹਿ ਦੀਪ ਦਈ ॥ ਜਿਹ ਪਾਵਕ ਪੌਨ ਪ੍ਰਚੰਡ ਮਈ ॥੧੨॥੧੫੨॥

ਜਿਹ ਖੰਡ ਅਖੰਡ ਪ੍ਰਚੰਡ ਕੀਏ ॥ ਜਿਹ ਛਤ੍ਰ ਉਪਾਇ ਛਿਪਾਇ ਦੀਏ ॥ ਜਿਹ ਲੋਕ ਚਤੁਰ ਦਸ ਚਾਰ ਰਚੇ ॥ ਗਣ ਗੰਧ੍ਰਬ ਦੇਵ ਅਦੇਵ ਸਚੇ ॥੧੩॥੧੫੩॥

ਅਨਧੂਤ ਅਭੂਤ ਅਛੂਤ ਮਤੰ ॥ ਅਨਗਾਧ ਅਬ੍ਯਾਧ ਅਨਾਦਿ ਗਤੰ ॥ ਅਨਖੇਦ ਅਭੇਦ ਅਛੇਦ ਨਰੰ ॥ ਜਿਹ ਚਾਰ ਚਤ੍ਰ ਦਿਸ ਚਕ੍ਰ ਫਿਰੰ ॥੧੪॥੧੫੪॥

ਜਿਹ ਰਾਗ ਨ ਰੰਗ ਨ ਰੇਖ ਰੁਗੰ ॥ ਜਿਹ ਸੋਗ ਨ ਭੋਗ ਨ ਜੋਗ ਜੁਗੰ ॥ ਭੂਅ ਭੰਜਨ ਗੰਜਨ ਆਦਿ ਸਿਰੰ ॥ ਜਿਹ ਬੰਦਤ ਦੇਵ ਅਦੇਵ ਨਰੰ ॥੧੫॥੧੫੫॥

ਗਣ ਕਿੰਨਰ ਜੱਛ ਭੁਜੰਗ ਰਚੇ ॥ ਮਣਿ ਮਾਣਿਕ ਮੋਤੀ ਲਾਲ ਸੁਚੇ ॥ ਅਨਭੰਜ ਪ੍ਰਭਾ ਅਨਗੰਜ ਬ੍ਰਿਤੰ ॥ ਜਿਹ ਪਾਰ ਨ ਪਾਵਤ ਪੂਰ ਮਤੰ ॥੧੬॥੧੫੬॥

ਅਨਖੰਡ ਸਰੂਪ ਅਡੰਡ ਪ੍ਰਭਾ ॥ ਜੈ ਜੰਪਤ ਬੇਦ ਪੁਰਾਨ ਸਭਾ ॥ ਜਿਹ ਬੇਦ ਕਤੇਬ ਅਨੰਤ ਕਹੈ ॥ ਜਿਹ ਭੂਤ ਅਭੂਤ ਨ ਭੇਦ ਲਹੈ ॥੧੭॥੧੫੭॥

ਜਿਹ ਬੇਦ ਪੁਰਾਨ ਕਤੇਬ ਜਪੈ ॥ ਸੁਤਸਿੰਧੁ ਅਧੋ ਮੁਖ ਤਾਪ ਤਪੈ ॥ ਕਈ ਕਲਪਨ ਲੌ ਤਪ ਤਾਪ ਕਰੈ ॥ ਨਹੀ ਨੈਕੁ ਕ੍ਰਿਪਾ ਨਿਧਿ ਪਾਨ ਪਰੈ ॥੧੮॥੧੫੮॥

ਜਿਹ ਫੋਕਟ ਧਰਮ ਸਭੈ ਤਜਿ ਹੈ ॥ ਇਕ ਚਿੱਤ ਕ੍ਰਿਪਾ ਨਿਧਿ ਕੋ ਜਪਿ ਹੈਂ ॥ ਤੇਊ ਯਾ ਭਵ ਸਾਗਰ ਕੋ ਤਰ ਹੈਂ ॥ ਭਵ ਭੂਲ ਨ ਦੇਹਿ ਪੁਨਰ ਧਰ ਹੈਂ ॥੧੯॥੧੫੯॥

ਇਕ ਨਾਮ ਬਿਨਾ ਨਹੀ ਕੋਟ ਬ੍ਰਤੀ ॥ ਇਮ ਬੇਦ ਉਚਾਰਤ ਸਾਰਸੁਤੀ ॥ ਜੋਊ ਵਾ ਰਸ ਕੇ ਚਸਕੇ ਰਸ ਹੈਂ ॥ ਤੇਊ ਭੂਲ ਨ ਕਾਲ ਫੰਧਾ ਫਸਿ ਹੈਂ ॥੨੦॥੧੬੦॥

ਤ੍ਵ ਪ੍ਰਸਾਦਿ ॥ ਨਰਾਜ ਛੰਦ ॥

ਅਗੰਜ ਆਦਿ ਦੇਵ ਹੈਂ ਅਭੰਜ ਭੰਜ ਜਾਨੀਐਂ ॥ ਅਭੂਤ ਭੂਤ ਹੈਂ ਸਦਾ ਅਗੰਜ ਗੰਜ ਮਾਨੀਐਂ ॥ ਅਦੇਵ ਦੇਵ ਹੈਂ ਸਦਾ ਅਭੇਵ ਭੇਵ ਨਾਥ ਹੈਂ ॥ ਸਮਸਤ ਸਿੱਧ ਬ੍ਰਿਧਿ ਦਾ ਸਦੀਵ ਸਰਬ ਸਾਥ ਹੈਂ ॥੧॥੧੬੧॥

ਅਨਾਥ ਨਾਥ ਨਾਥ ਹੈਂ ਅਭੰਜ ਭੰਜ ਹੈਂ ਸਦਾ ॥ ਅਗੰਜ ਗੰਜ ਗੰਜ ਹੈਂ ਸਦੀਵ ਸਿੱਧ ਬ੍ਰਿਧਿ ਦਾ ॥ ਅਨੂਪ ਰੂਪ ਸਰੂਪ ਹੈਂ ਅਛਿੱਜ ਤੇਜ ਮਾਨੀਐਂ ॥ ਸਦੀਵ ਸਿੱਧ ਬੁਧਿ ਦਾ ਪ੍ਰਤਾਪ ਪੱਤ੍ਰ ਜਾਨੀਐਂ ॥੨॥੧੬੨॥

ਨ ਰਾਗ ਰੰਗ ਰੂਪ ਹੈਂ ਨ ਰੋਗ ਰਾਗ ਰੇਖ ਹੈਂ ॥ ਅਦੋਖ ਅਦਾਗ ਅਦੱਗ ਹੈਂ ਅਭੂਤ ਅਭ੍ਰਮ ਅਭੇਖ ਹੈਂ ॥ ਨ ਤਾਤ ਮਾਤ ਜਾਤ ਹੈਂ ਨ ਪਾਤਿ ਚਿਹਨ ਬਰਨ ਹੈਂ ॥ ਅਦੇਖ ਅਸੇਖ ਅਭੇਖ ਹੈਂ ਸਦੀਵ ਬਿੱਸੁ ਭਰਨ ਹੈਂ ॥੩॥੧੬੩॥

ਬਿਸ੍ਵੰਭਰ ਬਿਸੁਨਾਥ ਹੈਂ ਬਿਸੇਖ ਬਿਸ੍ਵ ਭਰਨ ਹੈਂ ॥ ਜਿਮੀ ਜਮਾਨ ਕੇ ਬਿਖੈ ਸਦੀਵ ਕਰਮ ਭਰਮ ਹੈਂ ॥ ਅਦ੍ਵੈਖ ਹੈਂ ਅਭੇਖ ਹੈਂ ਅਲੇਖ ਨਾਥ ਜਾਨੀਐਂ ॥ ਸਦੀਵ ਸਰਬ ਠਉਰ ਮੈ ਬਿਸੇਖ ਆਨ ਮਾਨੀਐਂ ॥੪॥੧੬੪॥

ਨ ਜੰਤ੍ਰ ਮੈ ਨ ਤੰਤ੍ਰ ਮੈ ਨ ਮੰਤ੍ਰ ਬਸਿ ਆਵਈ ॥ ਪੁਰਾਨ ਔ ਕੁਰਾਨ ਨੇਤਿ ਨੇਤਿ ਕੈ ਬਤਾਵਈ ॥ ਨ ਕਰਮ ਮੈ ਨ ਧਰਮ ਮੈ ਨ ਭਰਮ ਮੈ ਬਤਾਈਐ ॥ ਅਗੰਜ ਆਦਿ ਦੇਵ ਹੈ ਕਹੋ ਸੁ ਕੈਸ ਪਾਈਐ ॥੫॥੧੬੫॥

ਜਿਮੀ ਜਮਾਨ ਕੇ ਬਿਖੈ ਸਮਸਤਿ ਏਕ ਜੋਤਿ ਹੈ ॥ ਨ ਘਾਟਿ ਹੈ ਨ ਬਾਢਿ ਹੈ ਨ ਘਾਟਿ ਬਾਢਿ ਹੋਤ ਹੈ ॥ ਨ ਹਾਨ ਹੈ ਨ ਬਾਨ ਹੈ ਸਮਾਨ ਰੂਪ ਜਾਨੀਐ ॥ ਮਕੀਨ ਔ ਮਕਾਨ ਅਪ੍ਰਮਾਨ ਤੇਜ ਮਾਨੀਐ ॥੬॥੧੬੬॥

ਨ ਦੇਹ ਹੈ ਨ ਗੇਹ ਹੈ ਨ ਜਾਤਿ ਹੈ ਨ ਪਾਤਿ ਹੈ ॥ ਨ ਮੰਤ੍ਰ ਹੈ ਨ ਮਿਤ੍ਰ ਹੈ ਨ ਤਾਤ ਹੈ ਨ ਮਾਤ ਹੈ ॥ ਨ ਅੰਗ ਹੈ ਨ ਰੰਗ ਹੈ ਨ ਸੰਗ ਸਾਥ ਨੇਹ ਹੈ ॥ ਨ ਦੋਖ ਹੈ ਨ ਦਾਗ ਹੈ ਨ ਦ੍ਵੈਖ ਹੈ ਨ ਦੇਹ ਹੈ ॥੭॥੧੬੭॥

ਨ ਸਿੰਘ ਹੈ ਨ ਸ੍ਯਾਰ ਹੈ ਨ ਰਾਉ ਹੈ ਨ ਰੰਕ ਹੈ ॥ ਨ ਮਾਨ ਹੈ ਨ ਮਉਤ ਹੈ ਨ ਸਾਕ ਹੈ ਨ ਸੰਕ ਹੈ ॥ ਨ ਜੱਛ ਹੈ ਨ ਗੰਧ੍ਰਬ ਹੈ ਨ ਨਰੁ ਹੈ ਨ ਨਾਰ ਹੈ ॥ ਨ ਚੋਰ ਹੈ ਨ ਸਾਹੁ ਹੈ ਨ ਸਾਹ ਕੋ ਕੁਮਾਰ ਹੈ ॥੮॥੧੬੮॥

ਨ ਨੇਹ ਹੈ ਨ ਗੇਹ ਹੈ ਨ ਦੇਹ ਕੋ ਬਨਾਉ ਹੈ ॥ ਨ ਛਲ ਹੈ ਨ ਛਿੱਦ੍ਰ ਹੈ ਨ ਛਲ ਕੋ ਮਿਲਾਉ ਹੈ ॥ ਨ ਤੰਤ੍ਰ ਹੈ ਨ ਮੰਤ੍ਰ ਹੈ ਨ ਜੰਤ੍ਰ ਕੋ ਸਰੂਪ ਹੈ ॥ ਨ ਰਾਗ ਹੈ ਨ ਰੰਗ ਹੈ ਨ ਰੇਖ ਹੈ ਨ ਰੂਪ ਹੈ ॥੯॥੧੬੯॥

ਨ ਜੰਤ੍ਰ ਹੈ ਨ ਮੰਤ੍ਰ ਹੈ ਨ ਤੰਤ੍ਰ ਕੋ ਬਨਾਉ ਹੈ ॥ ਨ ਛਲ ਹੈ ਨ ਛਿੱਦ੍ਰ ਹੈ ਨ ਛਾਇਆ ਕੋ ਮਿਲਾਉ ਹੈ ॥ ਨ ਰਾਗ ਹੈ ਨ ਰੰਗ ਹੈ ਨ ਰੂਪ ਹੈ ਨ ਰੇਖ ਹੈ ॥ ਨ ਕਰਮ ਹੈ ਨ ਧਰਮ ਹੈ ਅਜਨਮ ਹੈ ਅਭੇਖ ਹੈ ॥੧੦॥੧੭੦॥

ਨ ਤਾਤ ਹੈ ਨ ਮਾਤ ਹੈ ਅਖ੍ਯਾਲ ਅਖੰਡ ਰੂਪ ਹੈ ॥ ਅਛੇਦ ਹੈ ਅਭੇਦ ਹੈ ਨ ਰੰਕ ਹੈ ਨ ਭੂਪ ਹੈ ॥ ਪਰੇ ਹੈ ਪਵਿਤ੍ਰ ਹੈ ਪੁਨੀਤ ਹੈ ਪੁਰਾਨ ਹੈ ॥ ਅਗੰਜ ਹੈ ਅਭੰਜ ਹੈ ਕਰੀਮ ਹੈ ਕੁਰਾਨ ਹੈ ॥੧੧॥੧੭੧॥

ਅਕਾਲ ਹੈ ਅਪਾਲ ਹੈ ਖਿਆਲ ਹੈ ਅਖੰਡ ਹੈ ॥ ਨ ਰੋਗ ਹੈ ਨ ਸੋਗ ਹੈ ਨ ਭੇਦ ਹੈ ਨ ਭੰਡ ਹੈ ॥ ਨ ਅੰਗ ਹੈ ਨ ਰੰਗ ਹੈ ਨ ਸੰਗ ਹੈ ਨ ਸਾਥ ਹੈ ॥ ਪ੍ਰਿਆ ਹੈ ਪਵਿਤ੍ਰ ਹੈ ਪੁਨੀਤ ਹੈ ਪ੍ਰਮਾਥ ਹੈ ॥੧੨॥੧੭੨॥

ਨ ਸੀਤ ਹੈ ਨ ਸੋਕ ਹੈ ਨ ਘ੍ਰਾਮ ਹੈ ਨ ਘਾਮ ਹੈ ॥ ਨ ਲੋਭ ਹੈ ਨ ਮੋਹ ਹੈ ਨ ਕ੍ਰੋਧ ਹੈ ਨ ਕਾਮ ਹੈ ॥ ਨ ਦੇਵ ਹੈ ਨ ਦੈਤ ਹੈ ਨ ਨਰ ਕੋ ਸਰੂਪ ਹੈ ॥ ਨ ਛਲ ਹੈ ਨ ਛਿਦ੍ਰ ਹੈ ਨ ਛਿਦ੍ਰ ਕੀ ਬਿਭੂਤਿ ਹੈ ॥੧੩॥੧੭੩॥

ਨ ਕਾਮ ਹੈ ਨ ਕ੍ਰੋਧ ਹੈ ਨ ਲੋਭ ਹੈ ਨ ਮੋਹ ਹੈ ॥ ਨ ਦ੍ਵੈਖ ਹੈ ਨ ਭੇਖ ਹੈ ਨ ਦੁਈ ਹੈ ਨ ਦ੍ਰੋਹ ਹੈ ॥ ਨ ਕਾਲ ਹੈ ਨ ਬਾਲ ਹੈ ਸਦੀਵ ਦਿਆਲ ਰੂਪ ਹੈ ॥ ਅਗੰਜ ਹੈ ਅਭੰਜ ਹੈ ਅਭਰਮ ਹੈ ਅਭੂਤ ਹੈ ॥੧੪॥੧੭੪॥

ਅਛੇਦ ਛੇਦ ਹੈ ਸਦਾ ਅਗੰਜ ਗੰਜ ਗੰਜ ਹੈ ॥ ਅਭੂਤ ਭੇਖ ਹੈ ਬਲੀ ਅਰੂਪ ਰਾਗ ਰੰਗ ਹੈ ॥ ਨ ਦ੍ਵੈਖ ਹੈ ਨ ਭੇਖ ਹੈ ਨ ਕਾਮ ਕ੍ਰੋਧ ਕਰਮ ਹੈ ॥ ਨ ਜਾਤ ਹੈ ਨ ਪਾਤ ਹੈ ਨ ਚਿੱਤ੍ਰ ਚਿਹਨ ਬਰਨ ਹੈ ॥੧੫॥੧੭੫॥

ਬਿਅੰਤ ਹੈ ਅਨੰਤ ਹੈ ਅਨੰਤ ਤੇਜ ਜਾਨੀਐ ॥ ਅਭੂਮ ਅਭਿੱਜ ਹੈ ਸਦਾ ਅਛਿੱਜ ਤੇਜ ਮਾਨੀਐ ॥ ਨ ਆਧ ਹੈ ਨ ਬਿਆਧ ਹੈ ਅਗਾਧ ਰੂਪ ਲੇਖੀਐ ॥ ਅਦੋਖ ਹੈ ਅਦਾਗ ਹੈ ਅਛੈ ਪ੍ਰਤਾਪ ਪੇਖੀਐ ॥੧੬॥੧੭੬॥

ਨ ਕਰਮ ਹੈ ਨ ਭਰਮ ਹੈ ਨ ਧਰਮ ਕੋ ਪ੍ਰਭਾਉ ਹੈ ॥ ਨ ਜੰਤ੍ਰ ਹੈ ਨ ਤੰਤ੍ਰ ਹੈ ਨ ਮੰਤ੍ਰ ਕੋ ਰਲਾਉ ਹੈ ॥ ਨ ਛਲ ਹੈ ਨ ਛਿਦ੍ਰ ਹੈ ਨ ਛਿਦ੍ਰ ਕੇ ਸਰੂਪ ਹੈ ॥ ਅਭੰਗ ਹੈ ਅਨੰਗ ਹੈ ਅਗੰਜ ਸੀ ਬਿਭੂਤ ਹੈ ॥੧੭॥੧੭੭॥

ਨ ਕਾਮ ਹੈ ਨ ਕ੍ਰੋਧ ਹੈ ਨ ਲੋਭ ਮੋਹ ਕਾਰ ਹੈ ॥ ਨ ਆਧ ਹੈ ਨ ਗਾਧ ਹੈ ਨ ਬਿਆਧ ਕੋ ਬਿਚਾਰ ਹੈ ॥ ਨ ਰੰਗ ਰਾਗ ਰੂਪ ਹੈ ਨ ਰੂਪ ਰੇਖ ਰਾਰ ਹੈ ॥ ਨ ਹਾਉ ਹੈ ਨ ਭਾਉ ਹੈ ਨ ਦਾਉ ਕੋ ਪ੍ਰਕਾਰ ਹੈ ॥੧੮॥੧੭੮॥

ਗਜਾਧਪੀ ਨਰਾਧਪੀ ਕਰੰਤ ਸੇਵ ਹੈ ਸਦਾ ॥ ਸਿਤਸੁਤੀ ਤਪਸਪਤੀ ਬਨਸਪਤੀ ਜਪਸ ਸਦਾ ॥ ਅਗਸਤ ਆਦਿ ਜੇ ਬਡੇ ਤਪਸਪਤੀ ਬਿਸੇਖੀਐ ॥ ਬਿਅੰਤ ਬਿਅੰਤ ਬਿਅੰਤ ਕੋ ਕਰੰਤ ਪਾਠ ਪੇਖੀਐ ॥੧੯॥੧੭੯॥

ਅਗਾਧ ਆਦਿ ਦੇਵਕੀ ਅਨਾਦ ਬਾਤ ਮਾਨੀਐ ॥ ਨ ਜਾਤ ਪਾਤ ਮੰਤ੍ਰ ਮਿੱਤ੍ਰ ਸੱਤ੍ਰ ਸਨੇਹ ਜਾਨੀਐ ॥ ਸਦੀਵ ਸਰਬ ਲੋਕ ਕੋ ਕ੍ਰਿਪਾਲ ਖਿਆਲ ਮੈ ਰਹੈ ॥ ਤੁਰੰਤ ਦ੍ਰੋਹ ਦੇਹ ਕੇ ਅਨੰਤ ਭਾਂਤਿ ਸੋ ਦਹੈ ॥੨੦॥੧੮੦॥

ਤ੍ਵ ਪ੍ਰਸਾਦਿ ॥ ਰੂਆਲ ਛੰਦ ॥

ਰੂਪ ਰਾਗ ਨ ਰੇਖ ਰੰਗ ਨ ਜਨਮ ਮਰਨ ਬਿਹੀਨ ॥ ਆਦਿ ਨਾਥ ਅਗਾਧ ਪੁਰਖ ਸੁ ਧਰਮ ਕਰਮ ਪ੍ਰਬੀਨ ॥ ਜੰਤ੍ਰ ਮੰਤ੍ਰ ਨ ਤੰਤ੍ਰ ਜਾ ਕੋ ਆਦਿ ਪੁਰਖ ਅਪਾਰ ॥ ਹਸਤ ਕੀਟ ਬਿਖੈ ਬਸੈ ਸਭ ਠਉਰ ਮੈ ਨਿਰਧਾਰ ॥੧॥੧੮੧॥

ਜਾਤਿ ਪਾਤਿ ਨ ਤਾਤ ਜਾ ਕੋ ਮੰਤ੍ਰ ਮਾਤ ਨ ਮਿੱਤ੍ਰ ॥ ਸਰਬ ਠਉਰ ਬਿਖੈ ਰਮਿਓ ਜਿਹ ਚਕ੍ਰ ਚਿਹਨ ਨ ਚਿਤ੍ਰ ॥ ਆਦਿ ਦੇਵ ਉਦਾਰ ਮੂਰਤਿ ਅਗਾਧ ਨਾਥ ਅਨੰਤ ॥ ਆਦਿ ਅੰਤਿ ਨ ਜਾਨੀਐ ਅਬਿਖਾਦ ਦੇਵ ਦੁਰੰਤ ॥੨॥੧੮੨॥

ਦੇਵ ਭੇਵ ਨ ਜਾਨਹੀ ਜਿਹ ਮਰਮ ਬੇਦ ਕਤੇਬ ॥ ਸਨਕ ਔ ਸਨਕੇਸ ਨੰਦਨ ਪਾਵਹੀ ਨ ਹਸੇਬ ॥ ਜੱਛ ਕਿੰਨਰ ਮੱਛ ਮਾਨਸ ਮੁਰਗ ਉਰਗ ਅਪਾਰ ॥ ਨੇਤਿ ਨੇਤਿ ਪੁਕਾਰ ਹੀ ਸਿਵ ਸਕ੍ਰ ਔ ਮੁਖਚਾਰ ॥੩॥੧੮੩॥

ਸਰਬ ਸਪਤ ਪਤਾਰ ਕੇ ਤਰ ਜਾਪ ਹੀ ਜਿਹ ਜਾਪ ॥ ਆਦਿ ਦੇਵ ਅਗਾਧਿ ਤੇਜ ਅਨਾਦ ਮੂਰਤਿ ਅਤਾਪ ॥ ਜੰਤ੍ਰ ਮੰਤ੍ਰ ਨ ਆਵਈ ਕਰ ਤੰਤ੍ਰ ਮੰਤ੍ਰ ਨ ਕੀਨ ॥ ਸਰਬ ਠਉਰ ਰਹਿਓ ਬਿਰਾਜ ਧਿਰਾਜ ਰਾਜ ਪ੍ਰਬੀਨ ॥੪॥੧੮੪॥

ਜੱਛ ਗੰਧ੍ਰਬ ਦੇਵ ਦਾਨੋ ਨ ਬ੍ਰਹਮ ਛੱਤ੍ਰੀਅਨ ਮਾਹਿ ॥ ਬੈਸਨੰ ਕੇ ਬਿਖੈ ਬਿਰਾਜੈ ਸੂਦ੍ਰ ਭੀ ਵਹ ਨਾਹਿ ॥ ਗੂੜ ਗਉਡ ਨ ਭੀਲ ਭੀਕਰ ਬ੍ਰਹਮ ਸੇਖ ਸਰੂਪ ॥ ਰਾਤਿ ਦਿਵਸ ਨ ਮੱਧ ਉਰਧ ਨ ਭੂਮ ਅਕਾਸ ਅਨੂਪ ॥੫॥੧੮੫॥

ਜਾਤਿ ਜਨਮ ਨ ਕਾਲ ਕਰਮ ਨ ਧਰਮ ਕਰਮ ਬਿਹੀਨ ॥ ਤੀਰਥ ਜਾਤ੍ਰ ਨ ਦੇਵ ਪੂਜਾ ਗੋਰ ਕੇ ਨ ਅਧੀਨ ॥ ਸਰਬ ਸਪਤ ਪਤਾਰ ਕੇ ਤਰ ਜਾਨੀਐ ਜਿਹ ਜੋਤ ॥ ਸੇਸ ਨਾਮ ਸਹੰਸ੍ਰ ਫਨ ਨਹਿ ਨੇਤ ਪੂਰਨ ਹੋਤ ॥੬॥੧੮੬॥

ਸੋਧਿ ਸੋਧਿ ਹਟੇ ਸਭੈ ਸੁਰ ਬਿਰੋਧ ਦਾਨਵ ਸਰਬ ॥ ਗਾਇ ਗਾਇ ਹਟੇ ਗੰਧ੍ਰਬ ਗਵਾਇ ਕਿੰਨਰ ਗਰਬ ॥ ਪੜ੍ਹਤ ਪੜ੍ਹਤ ਥਕੇ ਮਹਾ ਕਬਿ ਗੜ੍ਹਤ ਗਾੜ੍ਹ ਅਨੰਤ ॥ ਹਾਰਿ ਹਾਰਿ ਕਹਿਓ ਸਭੂ ਮਿਲਿ ਨਾਮ ਨਾਮ ਦੁਰੰਤ ॥੭॥੧੮੭॥

ਬੇਦ ਭੇਦ ਨ ਪਾਇਓ ਲਖਿਓ ਨ ਸੇਬ ਕਤੇਬ ॥ ਦੇਵ ਦਾਨੋ ਮੂੜ ਮਾਨੋ ਜਛ ਨ ਜਾਨੈ ਜੇਬ ॥ ਭੂਤ ਭੱਬ ਭਵਾਨ ਭੂਪਤ ਆਦਿ ਨਾਥ ਅਨਾਥ ॥ ਅਗਨਿ ਬਾਇ ਜਲੇ ਥਲੇ ਮਹਿ ਸਰਬ ਠਉਰ ਨਿਵਾਸ ॥੮॥੧੮੮॥

ਦੇਹ ਗੇਹ ਨ ਨੇਹ ਸਨੇਹ ਅਬੇਹ ਨਾਥ ਅਜੀਤ ॥ ਸਰਬ ਗੰਜਨ ਸਰਬ ਭੰਜਨ ਸਰਬ ਤੇ ਅਨਭੀਤ ॥ ਸਰਬ ਕਰਤਾ ਸਰਬ ਹਰਤਾ ਸਰਬ ਦ੍ਯਾਲ ਅਦ੍ਵੇਖ ॥ ਚੱਕ੍ਰ ਚਿਹਨ ਨ ਬਰਨ ਜਾ ਕੋ ਜਾਤਿ ਪਾਤਿ ਨ ਭੇਖ ॥੯॥੧੮੯॥

ਰੂਪ ਰੇਖ ਨ ਰੰਗ ਜਾ ਕੋ ਰਾਗ ਰੂਪ ਨ ਰੰਗ ॥ ਸਰਬ ਲਾਇਕ ਸਰਬ ਘਾਇਕ ਸਰਬ ਤੇ ਅਨਭੰਗ ॥ ਸਰਬ ਦਾਤਾ ਸਰਬ ਗ੍ਯਾਤਾ ਸਰਬ ਕੋ ਪ੍ਰਤਿਪਾਲ ॥ ਦੀਨ ਬੰਧੁ ਦਯਾਲ ਸੁਆਮੀ ਆਦਿ ਦੇਵ ਅਪਾਲ ॥੧੦॥੧੯੦॥

ਦੀਨ ਬੰਧੁ ਪ੍ਰਬੀਨ ਸ੍ਰੀ ਪਤਿ ਸਰਬ ਕੋ ਕਰਤਾਰ ॥ ਬਰਨ ਚਿਹਨ ਨ ਚੱਕ੍ਰ ਜਾ ਕੋ ਚੱਕ੍ਰ ਚਿਹਨ ਅਕਾਰ ॥ ਜਾਤਿ ਪਾਤਿ ਨ ਗੋਤ੍ਰ ਗਾਥਾ ਰੂਪ ਰੇਖ ਨ ਬਰਨ ॥ ਸਰਬ ਦਾਤਾ ਸਰਬ ਗਯਾਤਾ ਸਰਬ ਭੂਅ ਕੋ ਭਰਨ ॥੧੧॥੧੯੧॥

ਦੁਸਟ ਗੰਜਨ ਸੱਤ੍ਰ ਭੰਜਨ ਪਰਮ ਪੁਰਖ ਪ੍ਰਮਾਥ ॥ ਦੁਸਟ ਹਰਤਾ ਸ੍ਰਿਸਟ ਕਰਤਾ ਜਗਤ ਮੈ ਜਿਹ ਗਾਥ ॥ ਭੂਤ ਭਬਿ ਭਵਿੱਖ ਭਵਾਨ ਪ੍ਰਮਾਨ ਦੇਵ ਅਗੰਜ ॥ ਆਦਿ ਅੰਤ ਅਨਾਦਿ ਸ੍ਰੀ ਪਤਿ ਪਰਮ ਪੁਰਖ ਅਭੰਜ ॥੧੨॥੧੯੨॥

ਧਰਮ ਕੇ ਅਨਕਰਮ ਜੇਤਕ ਕੀਨ ਤਉਨ ਪਸਾਰ ॥ ਦੇਵ ਅਦੇਵ ਗੰਧ੍ਰਬ ਕਿੰਨਰ ਮੱਛ ਕੱਛ ਅਪਾਰ ॥ ਭੂਮ ਅਕਾਸ ਜਲੇ ਥਲੇ ਮਹਿ ਮਾਨੀਐ ਜਿਹ ਨਾਮ ॥ ਦੁਸਟ ਹਰਤਾ ਪੁਸਟ ਕਰਤਾ ਸ੍ਰਿਸਟਿ ਹਰਤਾ ਕਾਮ ॥੧੩॥੧੯੩॥

ਦੁਸਟ ਹਰਨਾ ਸ੍ਰਿਸਟ ਕਰਨਾ ਦਿਆਲ ਲਾਲ ਗੋਬਿੰਦ ॥ ਮਿੱਤ੍ਰ ਪਾਲਕ ਸੱਤ੍ਰ ਘਾਲਕ ਦੀਨ ਦ੍ਯਾਲ ਮੁਕੰਦ ॥ ਅਘੌ ਦੰਡਣ ਦੁਸਟ ਖੰਡਣ ਕਾਲ ਹੂੰ ਕੇ ਕਾਲ ॥ ਦੁਸਟ ਹਰਣੰ ਪੁਸਟ ਕਰਣੰ ਸਰਬ ਕੇ ਪ੍ਰਤਿਪਾਲ ॥੧੪॥੧੯੪॥

ਸਰਬ ਕਰਤਾ ਸਰਬ ਹਰਤਾ ਸਰਬ ਤੇ ਅਨਕਾਮ ॥ ਸਰਬ ਖੰਡਣ ਸਰਬ ਦੰਡਣ ਸਰਬ ਕੇ ਨਿਜ ਭਾਮ ॥ ਸਰਬ ਭੁਗਤਾ ਸਰਬ ਜੁਗਤਾ ਸਰਬ ਕਰਮ ਪ੍ਰਬੀਨ ॥ ਸਰਬ ਖੰਡਣ ਸਰਬ ਦੰਡਣ ਸਰਬ ਕਰਮ ਅਧੀਨ ॥੧੫॥੧੯੫॥

ਸਰਬ ਸਿੰਮ੍ਰਿਤਨ ਸਰਬ ਸਾਸਤ੍ਰਨ ਸਰਬ ਬੇਦ ਬਿਚਾਰ ॥ ਦੁਸਟ ਹਰਤਾ ਬਿਸ੍ਵ ਭਰਤਾ ਆਦਿ ਰੂਪ ਅਪਾਰ ॥ ਦੁਸਟ ਦੰਡਣ ਪੁਸਟ ਖੰਡਣ ਆਦਿ ਦੇਵ ਅਖੰਡ ॥ ਭੂਮ ਅਕਾਸ ਜਲੇ ਥਲੇ ਮਹਿ ਜਪਤ ਜਾਪ ਅਮੰਡ ॥੧੬॥੧੯੬॥

ਸ੍ਰਿਸਟਾਚਾਰ ਬਿਚਾਰ ਜੇਤੇ ਜਾਨੀਐ ਸਬਚਾਰ ॥ ਆਦਿ ਦੇਵ ਅਪਾਰ ਸ੍ਰੀ ਪਤਿ ਦੁਸਟ ਪੁਸਟ ਪ੍ਰਹਾਰ ॥ ਅੰਨ ਦਾਤਾ ਗਿਆਨ ਗਿਆਤਾ ਸਰਬ ਮਾਨ ਮਹਿੰਦ੍ਰ ॥ ਬੇਦ ਬਿਆਸ ਕਰੇ ਕਈ ਦਿਨ ਕੋਟਿ ਇੰਦ੍ਰ ਉਪਿੰਦ੍ਰ ॥੧੭॥੧੯੭॥

ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਬਿਚਾਰ ॥ ਬੇਦ ਭੇਵ ਨ ਪਾਵਈ ਸਿਵ ਰੁਦ੍ਰ ਔਰ ਮੁਖਚਾਰ ॥ ਕੋਟਿ ਇੰਦ੍ਰ ਉਪਿੰਦ੍ਰ ਬਿਆਸ ਸਨਕ ਸਨਤ ਕੁਮਾਰ ॥ ਗਾਇ ਗਾਇ ਥਕੇ ਸਭੈ ਗੁਨ ਚੱਕ੍ਰਤ ਭੇ ਮੁਖਚਾਰ ॥੧੮॥੧੯੮॥

ਆਦਿ ਅੰਤ ਨ ਮਧ ਜਾ ਕੋ ਭੂਤ ਭੱਬ ਭਵਾਨ ॥ ਸਤਿ ਦੁਆਪਰ ਤ੍ਰਿਤੀਆ ਕਲਿਜੁਗ ਚਤ੍ਰ ਕਾਲ ਪ੍ਰਧਾਨ ॥ ਧਿਆਇ ਧਿਆਇ ਥਕੇ ਮਹਾ ਮੁਨਿ ਗਾਇ ਗੰਧ੍ਰਬ ਅਪਾਰ ॥ ਹਾਰਿ ਹਾਰਿ ਥਕੇ ਸਭੈ ਨਹੀਂ ਪਾਈਐ ਤਿਹ ਪਾਰ ॥੧੯॥੧੯੯॥

ਨਾਰਦ ਆਦਿਕ ਬੇਦ ਬਿਆਸਕ ਮੁਨਿ ਮਹਾਨ ਅਨੰਤ ॥ ਧਿਆਇ ਧਿਆਇ ਥਕੇ ਸਭੈ ਕਰ ਕੋਟਿ ਕਸਟ ਦੁਰੰਤ ॥ ਗਾਇ ਗਾਇ ਥਕੇ ਗੰਧ੍ਰਬ ਨਾਚ ਅਪੱਛਰ ਅਪਾਰ ॥ ਸੋਧਿ ਸੋਧਿ ਥਕੇ ਮਹਾ ਸੁਰ ਪਾਇਓ ਨਹਿ ਪਾਰ ॥੨੦॥੨੦੦॥

ਤ੍ਵ ਪ੍ਰਸਾਦਿ ॥ ਦੋਹਰਾ ॥

ਏਕ ਸਮੈ ਸ੍ਰੀ ਆਤਮਾ ਉਚਰਿਓ ਮਤਿ ਸਿਉ ਬੈਨ ॥ ਸਬ ਪ੍ਰਤਾਪ ਜਗਦੀਸ ਕੋ ਕਹੋ ਸਕਲ ਬਿਧਿ ਤੈਨ ॥੧॥੨੦੧॥

ਕੋ ਆਤਮਾ ਸਰੂਪ ਹੈ ਕਹਾ ਸ੍ਰਿਸਟਿ ਕੋ ਬਿਚਾਰ ॥ ਕਉਨ ਧਰਮ ਕੋ ਕਰਮ ਹੈ ਕਹੋ ਸਕਲ ਬਿਸਥਾਰ ॥੨॥੨੦੨॥

ਦੋਹਰਾ ॥ ਕਹ ਜੀਤਬ ਕਹ ਮਰਨ ਹੈ ਕਵਨ ਸੁਰਗ ਕਹ ਨਰਕ ॥ ਕੋ ਸੁਘੜਾ ਕੋ ਮੂੜਤਾ ਕਹਾ ਤਰਕ ਅਵਤਰਕ ॥੩॥੨੦੩॥

ਦੋਹਰਾ ॥ ਕੋ ਨਿੰਦਾ ਜਸ ਹੈ ਕਵਨ ਕਵਨ ਪਾਪ ਕਹ ਧਰਮ ॥ ਕਵਨ ਜੋਗ ਕੋ ਭੋਗ ਹੈ ਕਵਨ ਕਰਮ ਅਪਕਰਮ ॥੪॥੨੦੪॥

ਦੋਹਰਾ ॥ ਕਹੋ ਸੁ ਸ੍ਰਮ ਕਾ ਸੋ ਕਹੈ ਦਮ ਕੋ ਕਹਾ ਕਹੰਤ ॥ ਕੋ ਸੂਰਾ ਦਾਤਾ ਕਵਨ ਕਹੋ ਤੰਤ ਕੋ ਮੰਤ ॥੫॥੨੦੫॥

ਦੋਹਰਾ ॥ ਕਹਾ ਰੰਕ ਰਾਜਾ ਕਵਨ ਹਰਖ ਸੋਗ ਹੈ ਕਵਨ ॥ ਕੋ ਰੋਗੀ ਰਾਗੀ ਕਵਨ ਕਹੋ ਤੱਤ ਮੁਹਿ ਤਵਨ ॥੬॥੨੦੬॥

ਦੋਹਰਾ ॥ ਕਵਨ ਰਿਸਟ ਕੋ ਪੁਸਟ ਹੈ ਕਹਾ ਸ੍ਰਿਸਟ ਕੋ ਚਾਰ ॥ ਕਵਨ ਸ੍ਰਿਸਟ ਕੋ ਭ੍ਰਿਸਟ ਹੈ ਕਹੋ ਸਕਲ ਬਿਸਥਾਰ ॥੭॥੨੦੭॥

ਦੋਹਰਾ ॥ ਕਹਾ ਭਰਮ ਕੋ ਕਰਮ ਹੈ ਕਹਾ ਭਰਮ ਕੋ ਨਾਸ ॥ ਕਹਾ ਚਿਤਨ ਕੀ ਚੇਸਟਾ ਕਹਾ ਅਚੇਤ ਪ੍ਰਕਾਸ ॥੮॥੨੦੮॥

ਦੋਹਰਾ ॥ ਕਹਾ ਨੇਮ ਸੰਜਮ ਕਹਾ ਕਹਾ ਗਿਆਨ ਅਗਿਆਨ ॥ ਕੋ ਰੋਗੀ ਸੋਗੀ ਕਵਨ ਕਹਾ ਧਰਮ ਕੀ ਹਾਨ ॥੯॥੨੦੯॥

ਦੋਹਰਾ ॥ ਕੋ ਸੂਰਾ ਸੁੰਦਰ ਕਵਨ ਕਹਾ ਜੋਗ ਕੋ ਸਾਰ ॥ ਕੋ ਦਾਤਾ ਗਿਆਨੀ ਕਵਨ ਕਹੋ ਬਿਚਾਰ ਅਬਿਚਾਰ ॥੧੦॥੨੧੦॥

ਤ੍ਵ ਪ੍ਰਸਾਦਿ ॥ ਦੀਰਘ ਤ੍ਰਿਭੰਗੀ ਛੰਦ ॥

ਦੁਰਜਨ ਦਲ ਦੰਡਣ ਅਸੁਰ ਬਿਹੰਡਣ ਦੁਸਟ ਨਿਕੰਦਣਿ ਆਦਿ ਬ੍ਰਿਤੇ ॥ ਚਛਰਾਸੁਰ ਮਾਰਣਿ ਪਤਿਤ ਉਧਾਰਣਿ ਨਰਕ ਨਿਵਾਰਣਿ ਗੂੜ੍ਹ ਗਤੇ ॥ ਅਛੈ ਅਖੰਡੇ ਤੇਜ ਪ੍ਰਚੰਡੇ ਖੰਡ ਉਦੰਡੇ ਅਲਖ ਮਤੇ ॥ ਜੈ ਜੈ ਹੋਸੀ ਮਹਿਖਾਸੁਰ ਮਰਦਨ ਰੰਮ ਕਪਰਦਨ ਛੱਤ੍ਰ ਛਿਤੇ ॥੧॥੨੧੧॥

ਆਸੁਰਿ ਬਿਹੰਡਣਿ ਦੁਸਟ ਨਿਕੰਦਣਿ ਪੁਸਟ ਉਦੰਡਣਿ ਰੂਪ ਅਤੇ ॥ ਚੰਡਾਸੁਰ ਚੰਡਣਿ ਮੁੰਡ ਬਿਹੰਡਣਿ ਧੂਮ੍ਰ ਬਿਧੁੰਸਣਿ ਮਹਿਖ ਮਤੇ ॥ ਦਾਨਵੀਂ ਪ੍ਰਹਾਰਣਿ ਨਰਕ ਨਿਵਾਰਣਿ ਅਧਿਮ ਉਧਾਰਣਿ ਉਰਧ ਅਧੇ ॥ ਜੈ ਜੈ ਹੋਸੀ ਮਹਿਖਾਸੁਰ ਮਰਦਨ ਰੰਮ ਕਪਰਦਨ ਆਦਿ ਬ੍ਰਿਤੇ ॥੨॥੨੧੨॥

ਡਾਵਰੂ ਡਵੰਕੈ ਬਬਰ ਬਵੰਕੈ ਭੁਜਾ ਫਰੰਕੈ ਤੇਜ ਬਰੰ ॥ ਲੰਕੁੜੀਆ ਫਾਧੈ ਆਯੁਧ ਬਾਂਧੈ ਸੈਨ ਬਿਮਰਦਨ ਕਾਲ ਅਸੁਰੰ ॥ ਅਸਟਾਯੁਧ ਚਮਕੈ ਭੂਖਣ ਦਮਕੈ ਅਤਿਸਿਤ ਝਮਕੈ ਫੁੰਕ ਫਣੰ ॥ ਜੈ ਜੈ ਹੋਸੀ ਮਹਿਖਾਸੁਰ ਮਰਦਨ ਰੰਮ ਕਪਰਦਨ ਦੈਤ ਜਿਣੰ ॥੩॥੨੧੩॥

ਚੰਡਾਸੁਰ ਚੰਡਣ ਮੁੰਡ ਬਿਮੁੰਡਣ ਖੰਡ ਅਖੰਡਣ ਖੂਨ ਖਿਤੇ ॥ ਦਾਮਨੀ ਦਮੰਕਣਿ ਧੁਜਾ ਫਰੰਕਣਿ ਫਣੀ ਫੁੰਕਾਰਣਿ ਜੋਧ ਜਿਤੇ ॥ ਸਰ ਧਾਰ ਬਿਬਰਖਣਿ ਦੁਸਟ ਪ੍ਰਕਰਖਣਿ ਪੁਸਟ ਪ੍ਰਹਰਖਣਿ ਦੁਸ਼ਟ ਮਥੇ ॥ ਜੈ ਜੈ ਹੋਸੀ ਮਹਿਖਾਸੁਰ ਮਰਦਨ ਭੂਮ ਅਕਾਸ ਤਲ ਉਰਧ ਅਧੇ ॥੪॥੨੧੪॥

ਦਾਮਨੀ ਪ੍ਰਹਾਸਨਿ ਸੁ ਛਬਿ ਨਿਵਾਸਨਿ ਸ੍ਰਿਸਟਿ ਪ੍ਰਕਾਸਨਿ ਗੂੜ੍ਹ ਗਤੇ ॥ ਰਕਤਾਸੁਰ ਆਚਨ ਜੁਧ ਪ੍ਰਮਾਚਨ ਨ੍ਰਿਦੈ ਨਰਾਚਨ ਧਰਮ ਬ੍ਰਿਤੇ ॥ ਸ੍ਰੋਣੰਤ ਅਚਿੰਤੀ ਅਨਲ ਬਿਵੰਤੀ ਜੋਗ ਜਯੰਤੀ ਖੜਗ ਧਰੇ ॥ ਜੈ ਜੈ ਹੋਸੀ ਮਹਿਖਾਸੁਰ ਮਰਦਨ ਪਾਪ ਬਿਨਾਸਨ ਧਰਮ ਕਰੇ ॥੫॥੨੧੫॥

ਅਘ ਓਘ ਨਿਵਾਰਣਿ ਦੁਸਟ ਪ੍ਰਜਾਰਣਿ ਸ੍ਰਿਸਟਿ ਉਬਾਰਣਿ ਸੱੁਧ ਮਤੇ ॥ ਫਣੀਅਰ ਫੁੰਕਾਰਣਿ ਬਾਘ ਬੁਕਾਰਣਿ ਸਸਤ੍ਰ ਪ੍ਰਹਾਰਣਿ ਸਾਧ ਮਤੇ ॥ ਸੈਹਥੀ ਸਨਾਹਨਿ ਅਸਟ ਪ੍ਰਬਾਹਨਿ ਬੋਲ ਨਿਬਾਹਨਿ ਤੇਜ ਅਤੁਲੰ ॥ ਜੈ ਜੈ ਹੋਸੀ ਮਹਿਖਾਸੁਰ ਮਰਦਨ ਭੂਮਿ ਅਕਾਸ ਪਤਾਲ ਜਲੰ ॥੬॥੨੧੬॥

ਚਾਚਰ ਚਮਕਾਰਨ ਚਿਛੁਰ ਹਾਰਨ ਧੂਮ ਧੁਕਾਰਨ ਦ੍ਰਪ ਮਥੇ ॥ ਦਾੜ੍ਹੀ ਪ੍ਰਦੰਤੇ ਜੋਗ ਜਯੰਤੇ ਮਨੁਜ ਮਥੰਤੇ ਗੂੜ੍ਹ ਕਥੇ ॥ ਕਰਮ ਪ੍ਰਣਾਸਣਿ ਚੰਦ ਪ੍ਰਕਾਸਣਿ ਸੂਰਜ ਪ੍ਰਤੇਜਣਿ ਅਸਟ ਭੁਜੇ ॥ ਜੈ ਜੈ ਹੋਸੀ ਮਹਿਖਾਸੁਰ ਮਰਦਨ ਭਰਮ ਬਿਨਾਸਨ ਧਰਮ ਧੁਜੇ ॥੭॥੨੧੭॥

ਘੁੰਘਰੂ ਘਮੰਕਣਿ ਸਸਤ੍ਰ ਝਮੰਕਣਿ ਫਣੀਅਰ ਫੁੰਕਾਰਣਿ ਧਰਮ ਧੁਜੇ ॥ ਅਸ ਟਾਟ ਪ੍ਰਹਾਸਨ ਸ੍ਰਿਸਟਿ ਨਿਵਾਸਨ ਦੁਸਟ ਪ੍ਰਨਾਸਨ ਚੱਕ੍ਰ ਗਤੇ ॥ ਕੇਸਰੀ ਪ੍ਰਵਾਹੇ ਸੱੁਧ ਸਨਾਹੇ ਅਗਮ ਅਥਾਹੇ ਏਕ ਬ੍ਰਿਤੇ ॥ ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦਿ ਕੁਮਾਰਿ ਅਗਾਧ ਬ੍ਰਿਤੇ ॥੮॥੨੧੮॥

ਸੁਰ ਨਰ ਮੁਨਿ ਬੰਦਨ ਦੁਸਟਿ ਨਿਕੰਦਨਿ ਭ੍ਰਿਸਟਿ ਬਿਨਾਸਨ ਮ੍ਰਿਤ ਮਥੇ ॥ ਕਾਵਰੂ ਕੁਮਾਰੇ ਅਧਮ ਉਧਾਰੇ ਨਰਕ ਨਿਵਾਰੇ ਆਦਿ ਕਥੇ ॥ ਕਿੰਕਣੀ ਪ੍ਰਸੋਹਣਿ ਸੁਰ ਨਰ ਮੋਹਣਿ ਸਿੰਘਾਰੋਹਣਿ ਬਿਤਲ ਤਲੇ ॥ ਜੈ ਜੈ ਹੋਸੀ ਸਭ ਠੌਰ ਨਿਵਾਸਨ ਬਾਇ ਪਤਾਲ ਅਕਾਸ ਅਨਲੇ ॥੯॥੨੧੯॥

ਸੰਕਟੀ ਨਿਵਾਰਨਿ ਅਧਮ ਉਧਾਰਨਿ ਤੇਜ ਪ੍ਰਕਰਖਣਿ ਤੁੰਦ ਤਬੇ ॥ ਦੁਖ ਦੋਖ ਦਹੰਤੀ ਜ੍ਵਾਲ ਜਯੰਤੀ ਆਦਿ ਅਨਾਦਿ ਅਗਾਧਿ ਅਛੇ ॥ ਸੁਧਤਾ ਸਮਰਪਣਿ ਤਰਕ ਬਿਤਰਕਣਿ ਤਪਤ ਪ੍ਰਤਾਪਣਿ ਜਪਤ ਜਿਵੇ ॥ ਜੈ ਜੈ ਹੋਸੀ ਸਸਤ੍ਰ ਪ੍ਰਕਰਖਣਿ ਆਦਿ ਅਨੀਲ ਅਗਾਧ ਅਭੇ ॥੧੦॥੨੨੦॥

ਚੰਚਲਾ ਚਖੰਗੀ ਅਲਕ ਭੁਜੰਗੀ ਤੁੰਦ ਤੁਰੰਗਣਿ ਤਿੱਛ ਸਰੇ ॥ ਕਰ ਕਸਾ ਕੁਠਾਰੇ ਨਰਕ ਨਿਵਾਰੇ ਅਧਮ ਉਧਾਰੇ ਤੂਰ ਭੁਜੇ ॥ ਦਾਮਨੀ ਦਮੰਕੇ ਕੇਹਰ ਲੰਕੇ ਆਦਿ ਅਤੰਕੇ ਕ੍ਰੂਰ ਕਥੇ ॥ ਜੈ ਜੈ ਹੋਸੀ ਰਕਤਾਸੁਰ ਖੰਡਣਿ ਸੁੰਭ ਚਕ੍ਰਤਨਿ ਸੁੰਭ ਮਥੇ ॥੧੧॥੨੨੧॥

ਬਾਰਜ ਬਿਲੋਚਨਿ ਬ੍ਰਿਤਨ ਬਿਮੋਚਨਿ ਸੋਚ ਬਿਸੋਚਨਿ ਕਉਚ ਕਸੇ ॥ ਦਾਮਨੀ ਪ੍ਰਹਾਸੇ ਸੁਕ ਸਰ ਨਾਸੇ ਸ ੁਬ੍ਰਿਤ ਸੁਬਾਸੇ ਦੁਸਟ ਗ੍ਰਸੇ ॥ ਚੰਚਲਾ ਪ੍ਰਅੰਗੀ ਬੇਦ ਪ੍ਰਸੰਗੀ ਤੇਜ ਤੁਰੰਗੀ ਖੰਡ ਅਸੁਰੰ ॥ ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦਿ ਅਨਾਦਿ ਅਗਾਧ ਉਰਧੰ ॥੧੨॥੨੨੨॥

ਘੰਟਕਾ ਬਿਰਾਜੈ ਰੁਣ ਝੁਣ ਬਾਜੈ ਭ੍ਰਮ ਭੈ ਭਾਜੈ ਸੁਨਤ ਸੁਰੰ ॥ ਕੋਕਲ ਸੁਨ ਲਾਜੈ ਕਿਲਬਿਖ ਭਾਜੈ ਸੁਖ ਉਪਰਾਜੈ ਮਧ ਉਰੰ ॥ ਦੁਰਜਨ ਦਲ ਦੱਝੈ ਮਨ ਤਨ ਰਿੱਝੈ ਸਭੈ ਨ ਭੱਜੈ ਰੋਹ ਰਣੰ ॥ ਜੈ ਜੈ ਹੋਸੀ ਮਹਿਖਾਸੁਰ ਮਰਦਨ ਚੰਡ ਚਕ੍ਰਤਨ ਆਦਿ ਗੁਰੰ ॥੧੩॥੨੨੩॥

ਚਾਚਰੀ ਪ੍ਰਜੋਧਨ ਦੁਸਟ ਬਿਰੋਧਨ ਰੋਸ ਅਰੋਧਨ ਕ੍ਰੂਰ ਬ੍ਰਿਤੇ ॥ ਧੂਮ੍ਰਾਛ ਬਿਧੁੰਸਨ ਪ੍ਰਲੈ ਪ੍ਰਜੁੰਸਨ ਜਗ ਬਿਧੁੰਸਨ ਸੁਧ ਮਤੇ ॥ ਜਾਲਪਾ ਜਯੰਤੀ ਸਤ੍ਰ ਮਥੰਤੀ ਦੁਸਟ ਪ੍ਰਦਾਹਨ ਗਾੜ੍ਹ ਮਤੇ ॥ ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦਿ ਜੁਗਾਦਿ ਅਗਾਧਿ ਗਤੇ ॥੧੪॥੨੨੪॥

ਖਤ੍ਰੀਆਣਿ ਖਤੰਗੀ ਅਭੈ ਅਭੰਗੀ ਆਦਿ ਅਨੰਗੀ ਅਗਾਧਿ ਗਤੇ ॥ ਬ੍ਰਿੜਲਾਛ ਬਿਹੰਡਣਿ ਚੱਛਰ ਦੰਡਣਿ ਤੇਜ ਪ੍ਰਚੰਡਣਿ ਆਦਿ ਬ੍ਰਿਤੇ ॥ ਸੁਰ ਨਰ ਪ੍ਰਤਿਪਾਰਣਿ ਪਤਿਤ ਉਧਾਰਣਿ ਦੁਸਟ ਨਿਵਾਰਣਿ ਦੋਖ ਹਰੇ ॥ ਜੈ ਜੈ ਹੋਸੀ ਮਹਿਖਾਸੁਰ ਮਰਦਨਿ ਬਿਸ੍ਵ ਬਿਧੁੰਸਨਿ ਸ੍ਰਿਸਟਿ ਕਰੇ ॥੧੫॥੨੨੫॥

ਦਾਮਨੀ ਪ੍ਰਕਾਸੇ ਉਨਤਨ ਨਾਸੇ ਜੋਤਿ ਪ੍ਰਕਾਸੇ ਅਤੁਲ ਬਲੇ ॥ ਦਾਨਵੀ ਪ੍ਰਕਰਖਣਿ ਸਰ ਵਰ ਵਰਖਣਿ ਦੁਸਟ ਪ੍ਰਧਰਖਣਿ ਬਿਤਲ ਤਲੇ ॥ ਅਸਟਾਇਧ ਬਾਹਣਿ ਬੋਲ ਨਿਬਾਹਣਿ ਸੰਤ ਪਨਾਹਣਿ ਗੂੜ੍ਹ ਗਤੇ ॥ ਜੈ ਜੈ ਹੋਸੀ ਮਹਿਖਾਸੁਰ ਮਰਦਨਿ ਆਦਿ ਅਨਾਦਿ ਅਗਾਧਿ ਬ੍ਰਿਤੇ ॥੧੬॥੨੨੬॥

ਦੁਖ ਦੋਖ ਪੱ੍ਰਭਛਣਿ ਸੇਵਕ ਰੱਛਣਿ ਸੰਤ ਪ੍ਰੱਤਛਣਿ ਸੁੱਧ ਸਰੇ ॥ ਸਾਰੰਗ ਸਨਾਹੇ ਦੁਸਟ ਪ੍ਰਦਾਹੇ ਅਰਿ ਦਲ ਗਾਹੇ ਦੋਖ ਹਰੇ ॥ ਗੰਜਨ ਗੁਮਾਨੇ ਅਤੁਲ ਪ੍ਰਵਾਨੇ ਸੰਤ ਜਮਾਨੇ ਆਦਿ ਅੰਤੇ ॥ ਜੈ ਜੈ ਹੋਸੀ ਮਹਿਖਾਸੁਰ ਮਰਦਨ ਸਾਧ ਪ੍ਰਦੱਛਣ ਦੁਸਟ ਹੰਤੇ ॥੧੭॥੨੨੭॥

ਕਾਰਣ ਕਰੀਲੀ ਗਰਬ ਗਹੀਲੀ ਜੋਤਿ ਜਤੀਲੀ ਤੁੰਦ ਮਤੇ ॥ ਅਸਟਾਇਧ ਚਮਕਣਿ ਸਸਤ੍ਰ ਝਮਕਣਿ ਦਾਮਨਿ ਦਮਕਣਿ ਆਦਿ ਬ੍ਰਿਤੇ ॥ ਡੁਕਡੁਕੀ ਦਮੰਕੈ ਬਾਘ ਬਬੰਕੈ ਭੁਜਾ ਫਰੰਕੈ ਸੱੁਧ ਗਤੇ ॥ ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦਿ ਜੁਗਾਦਿ ਅਨਾਦਿ ਮਤੇ ॥੧੮॥੨੨੮॥

ਚੱਛਰਾਸੁਰ ਮਾਰਣਿ ਨਰਕ ਨਿਵਾਰਣਿ ਪਤਿਤ ਉਧਾਰਣਿ ਏਕ ਭਟੇ ॥ ਪਾਪਾਨ ਬਿਹੰਡਣਿ ਦੁਸਟ ਪ੍ਰਚੰਡਣਿ ਖੰਡ ਅਖੰਡਣਿ ਕਾਲ ਕਟੇ ॥ ਚੰਦ੍ਰਾਨਨ ਚਾਰੈ ਨਰਕ ਨਿਵਾਰੈ ਪਤਿਤ ਉਧਾਰੈ ਮੁੰਡ ਮਥੇ ॥ ਜੈ ਜੈ ਹੋਸੀ ਮਹਿਖਾਸੁਰ ਮਰਦਨ ਧੂਮ੍ਰ ਬਿਧੁੰਸਨਿ ਆਦਿ ਕਥੇ ॥੧੯॥੨੨੯॥

ਰਕਤਾਸੁਰ ਮਰਦਨ ਚੰਡ ਚਕਰਦਨ ਦਾਨਵ ਅਰਦਨ ਬਿੜਾਲ ਬਧੇ ॥ ਸਰ ਧਾਰ ਬਿਬਰਖਣ ਦੁਰਜਨ ਧਰਖਣ ਅਤੁਲ ਅਮਰਖਣ ਧਰਮ ਧੁਜੇ ॥ ਧੂਮ੍ਰਾਛ ਬਿਧੁੰਸਨਿ ਸ੍ਰੋਣਤ ਚੁੰਸਨ ਸੁੰਭ ਨਪਾਤ ਨਿਸੁੰਭ ਮਥੇ ॥ ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦਿ ਅਨੀਲ ਅਗਾਧ ਕਥੇ ॥੨੦॥੨੩੦॥

ਤ੍ਵ ਪ੍ਰਸਾਦਿ ॥ ਪਾਧੜੀ ਛੰਦ ॥

ਤੁਮ ਕਹੋ ਦੇਵ ਸਰਬੰ ਬਿਚਾਰ ॥ ਜਿਮ ਕੀਓ ਆਪਿ ਕਰਤੇ ਪਸਾਰ ॥ ਜੱਦਪਿ ਅਭੂਤ ਅਨਭੈ ਅਨੰਤ ॥ ਤਉ ਕਹੋ ਜਥਾ ਮਤ ਤ੍ਰੈਣ ਤੰਤ ॥੧॥੨੩੧॥

ਕਰਤਾ ਕਰੀਮ ਕਾਦਰ ਕ੍ਰਿਪਾਲ ॥ ਅਦ੍ਵੈ ਅਭੂਤ ਅਨਭੈ ਦਿਆਲ ॥ ਦਾਤਾ ਦੁਰੰਤ ਦੁਖ ਦੋਖ ਰਹਤ ॥ ਜਿਹ ਨੇਤਿ ਨੇਤਿ ਸਭ ਬੇਦ ਕਹਤ ॥੨॥੨੩੨॥

ਕਈ ਊਚ ਨੀਚ ਕੀਨੋ ਬਨਾਉ ॥ ਸਭ ਵਾਰ ਪਾਰ ਜਾ ਕੋ ਪ੍ਰਭਾਉ ॥ ਸਭ ਜੀਵ ਜੰਤ ਜਾਨੰਤ ਜਾਹਿ ॥ ਮਨ ਮੂੜ ਕਿਉ ਨ ਸੇਵੰਤ ਤਾਹਿ ॥੩॥੨੩੩॥

ਕਈ ਮੂੜ੍ਹ ਪਾਤ੍ਰ ਪੂਜਾ ਕਰੰਤ ॥ ਕਈ ਸਿੱਧ ਸਾਧੁ ਸੂਰਜ ਸਿਵੰਤ ॥ ਕਈ ਪਲਟ ਸੂਰਜ ਸਿਜਦਾ ਕਰਾਇ ॥ ਪ੍ਰਭ ਏਕ ਰੂਪ ਦ੍ਵੈ ਕੈ ਲਖਾਇ ॥੪॥੨੩੪॥

ਅਨਛਿੱਜ ਤੇਜ ਅਨਭੈ ਪ੍ਰਕਾਸ ॥ ਦਾਤਾ ਦੁਰੰਤ ਅਦ੍ਵੈ ਅਨਾਸ ॥ ਸਭ ਰੋਗ ਸੋਗ ਤੇ ਰਹਤ ਰੂਪ ॥ ਅਨਭੈ ਅਕਾਲ ਅਛੈ ਸਰੂਪ ॥੫॥੨੩੫॥

ਕਰੁਣਾ ਨਿਧਾਨ ਕਾਮਲ ਕ੍ਰਿਪਾਲ ॥ ਦੂਖ ਦੋਖ ਹਰਤ ਦਾਤਾ ਦਿਆਲ ॥ ਅੰਜਨ ਬਿਹੀਨ ਅਨਭੰਜ ਨਾਥ ॥ ਜਲ ਥਲ ਪ੍ਰਭਾਉ ਸਰਬਤ੍ਰ ਸਾਥ ॥੬॥੨੩੬॥

ਜਿਹ ਜਾਤ ਪਾਤ ਨਹੀ ਭੇਦ ਭਰਮ ॥ ਜਿਹ ਰੰਗ ਰੂਪ ਨਹੀ ਏਕ ਧਰਮ ॥ ਜਿਹ ਸਤ੍ਰੁ ਮਿਤ੍ਰ ਦੋਊ ਏਕ ਸਾਰ ॥ ਅੱਛੈ ਸਰੂਪ ਅਬਿਚਲ ਅਪਾਰ ॥੭॥੨੩੭॥

ਜਾਨੀ ਨ ਜਾਇ ਜਿਹ ਰੂਪ ਰੇਖ ॥ ਕਹਿ ਬਾਸੁ ਤਾਸੁ ਕਹਿ ਕਉਨੁ ਭੇਖ ॥ ਕਹਿ ਨਾਮ ਤਾਸ ਹੈ ਕਵਨ ਜਾਤ ॥ ਜਿਹ ਸਤ੍ਰੁ ਮਿਤ੍ਰ ਨਹੀ ਪੁਤ੍ਰ ਭ੍ਰਾਤ ॥੮॥੨੩੮॥

ਕਰੁਣਾ ਨਿਧਾਨ ਕਾਰਣ ਸਰੂਪ ॥ ਜਿਹ ਚਕ੍ਰ ਚਿਹਨ ਨਹੀ ਰੰਗ ਰੂਪ ॥ ਜਿਹ ਖੇਦ ਭੇਦ ਨਹੀ ਕਰਮ ਕਾਲ ॥ ਸਭ ਜੀਵ ਜੰਤ ਕੀ ਕਰਤ ਪਾਲ ॥੯॥੨੩੯॥

ਉਰਧੰ ਬਿਰਹਤ ਸੁਧੰ ਸਰੂਪ ॥ ਬੱੁਧੰ ਅਪਾਲ ਜੱੁਧੰ ਅਨੂਪ ॥ ਜਿਹ ਰੂਪ ਰੇਖ ਨਹੀ ਰੰਗ ਰਾਗ ॥ ਅਨਛਿੱਜ ਤੇਜ ਅਨਭਿੱਜ ਅਦਾਗ ॥੧੦॥੨੪੦॥

ਜਲ ਥਲ ਮਹੀਪ ਬਨ ਤਨ ਦੁਰੰਤ ॥ ਜਿਹ ਨੇਤਿ ਨੇਤਿ ਨਿਸ ਦਿਨ ਉਚਰੰਤ ॥ ਪਾਇਓ ਨ ਜਾਇ ਜਿਹ ਪੈਰ ਪਾਰ ॥ ਦੀਨਾਨ ਦੋਖ ਦਹਿਤਾ ਉਦਾਰ ॥੧੧॥੨੪੧॥

ਕਈ ਕੋਟ ਇੰਦ੍ਰ ਜਿਹ ਪਾਨਿਹਾਰ ॥ ਕਈ ਕੋਟਿ ਰੱਦ੍ਰ ਜੁਗੀਆ ਦੁਆਰ ॥ ਕਈ ਬੇਦ ਬਿਆਸ ਬ੍ਰਹਮਾ ਅਨੰਤ ॥ ਜਿਹ ਨੇਤ ਨੇਤ ਨਿਸ ਦਿਨ ਉਚਰੰਤ ॥੧੨॥੨੪੨॥

ਤ੍ਵ ਪ੍ਰਸਾਦਿ ॥ ਸ੍ਵੱਯੇ ॥

ਦੀਨਨ ਕੀ ਪ੍ਰਤਿਪਾਲ ਕਰੈ ਨਿਤ ਸੰਤ ਉਬਾਰਿ ਗਨੀਮਨ ਗਾਰੈ ॥ ਪੱਛ ਪਸੂ ਨਗ ਨਾਗ ਨਰਾਧਪ ਸਰਬ ਸਮੈ ਸਭ ਕੋ ਪ੍ਰਤਿਪਾਰੈ ॥ ਪੋਖਤ ਹੈ ਜਲ ਮੈ ਥਲ ਮੈ ਪਲ ਮੈ ਕਲਿ ਕੇ ਨਹੀਂ ਕਰਮ ਬਿਚਾਰੈ ॥ ਦੀਨ ਦਇਆਲ ਦਇਆ ਨਿਧਿ ਦੋਖਨ ਦੇਖਤ ਹੈ ਪਰੁ ਦੇਤ ਨ ਹਾਰੈ ॥੧॥੨੪੩॥

ਦਾਹਤ ਹੈ ਦੁਖ ਦੋਖਨ ਕੌ ਦਲ ਦੁੱਜਨ ਕੇ ਪਲ ਮੈ ਦਲ ਡਾਰੈ ॥ ਖੰਡ ਅਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ॥ ਪਾਰ ਨ ਪਾਇ ਸਕੈ ਪਦਮਾ ਪਤਿ ਬੇਦ ਕਤੇਬ ਅਭੇਦ ਉਚਾਰੈ ॥ ਰੋਜੀ ਹੀ ਰਾਜ ਬਿਲੋਕਤ ਰਾਜਕ ਰੋਖ ਰੂਹਾਨ ਕੀ ਰੋਜੀ ਨ ਟਾਰੈ ॥੨॥੨੪੪॥

ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿੱਖ ਭਵਾਨ ਬਨਾਏ ॥ ਦੇਵ ਅਦੇਵ ਖਪੇ ਅਹੰਮੇਵ ਨ ਭੇਵ ਲਖਿਓ ਭ੍ਰਮ ਸਿਉ ਭਰਮਾਏ ॥ ਬੇਦ ਪੁਰਾਨ ਕਤੇਬ ਕੁਰਾਨ ਹਸੇਬ ਥਕੇ ਕਰ ਹਾਥ ਨ ਆਏ ॥ ਪੂਰਨ ਪ੍ਰੇਮ ਪ੍ਰਭਾਉ ਬਿਨਾ ਪਤਿ ਸਿਉ ਕਿਨ ਸ੍ਰੀ ਪਦਮਾ ਪਤਿ ਪਾਏ ॥੩॥੨੪੫॥

ਆਦਿ ਅਨੰਤ ਅਗਾਧ ਅਦ੍ਵੈਖ ਸੁ ਭੂਤ ਭਵਿੱਖ ਭਵਾਨ ਅਭੈ ਹੈ ॥ ਅੰਤਿ ਬਿਹੀਨ ਅਨਾਤਮ ਆਪ ਅਦਾਗ ਅਦੋਖ ਅਛਿੱਦ੍ਰ ਅਛੈ ਹੈ ॥ ਲੋਗਨ ਕੇ ਕਰਤਾ ਹਰਤਾ ਜਲ ਮੈ ਥਲ ਮੈ ਭਰਤਾ ਪ੍ਰਭ ਵੈ ਹੈ ॥ ਦੀਨ ਦਇਆਲ ਦਇਆ ਕਰ ਸ੍ਰੀ ਪਤਿ ਸੁੰਦਰ ਸ੍ਰੀ ਪਦਮਾ ਪਤਿ ਏਹੈ ॥੪॥੨੪੬॥

ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਗ ਨ ਭੋਗ ਨ ਭੈ ਹੈ ॥ ਦੇਹ ਬਿਹੀਨ ਸਨੇਹ ਸਭੋ ਤਨ ਨੇਹ ਬਿਰਕਤ ਅਗੇਹ ਅਛੈ ਹੈ ॥ ਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦੈ ਹੈ ॥ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤਿ ਲੈਹੈ ॥੫॥੨੪੭॥

ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤਿ ਬਚਾਵੈ ॥ ਸੱਤ੍ਰ ਅਨੇਕ ਚਲਾਵਤ ਘਾਵ ਤਊ ਤਨ ਏਕੁ ਨ ਲਾਗਨ ਪਾਵੈ ॥ ਰਾਖਤ ਹੈ ਅਪਨੋ ਕਰੁ ਦੈ ਕਰ ਪਾਪ ਸੰਬੂਹ ਨ ਭੇਟਨ ਪਾਵੈ ॥ ਔਰ ਕੀ ਬਾਤ ਕਹਾ ਕਹ ਤੋ ਸੌਂ ਸੁ ਪੇਟ ਹੀ ਕੇ ਪਟ ਬੀਚ ਬਚਾਵੈ ॥੬॥੨੪੮॥

ਜੱਛ ਭੁਜੰਗ ਸੁ ਦਾਨਵ ਦੇਵ ਅਭੇਵ ਤੁਮੈ ਸਭ ਹੀ ਕਰਿ ਧਿਆਵੈਂ ॥ ਭੂਮਿ ਅਕਾਸ ਪਤਾਲ ਰਸਾਤਲ ਜੱਛ ਭੁਜੰਗ ਸਭੈ ਸਿਰ ਨਿਆਵੈਂ ॥ ਪਾਇ ਸਕੈ ਨਹੀ ਪਾਰ ਪ੍ਰਭਾ ਹੂ ਕੋ ਨੇਤ ਹੀ ਨੇਤਹ ਬੇਦ ਬਤਾਵੈਂ ॥ ਖੋਜ ਥਕੇ ਸਭ ਹੀ ਖੁਜੀਆ ਸੁਰ ਹਾਰ ਪਰੇ ਹਰਿ ਹਾਥ ਨ ਆਵੈ ॥੭॥੨੪੯॥

ਨਾਰਦ ਸੇ ਚਤੁਰਾਨਨ ਸੇ ਰੁਮਨਾ ਰਿਖ ਸੇ ਸਭ ਹੂੰ ਮਿਲਿ ਗਾਇਓ ॥ ਬੇਦ ਕਤੇਬ ਨ ਭੇਦ ਲਖਿਓ ਸਭ ਹਾਰ ਪਰੇ ਹਰਿ ਹਾਥਿ ਨ ਆਇਓ ॥ ਪਾਇ ਸਕੈ ਨਹੀ ਪਾਰ ਉਮਾਪਤਿ ਸਿੱਧ ਸਨਾਥ ਸਨੰਤਨ ਧਿਆਇਓ ॥ ਧਿਆਨ ਧਰੋ ਤਿਹ ਕੋ ਮਨ ਮੈਂ ਜਿਹ ਕੋ ਅਮਿਤੋਜਿ ਸਭੈ ਜਗੁ ਛਾਇਓ ॥੮॥੨੫੦॥

ਬੇਦ ਪੁਰਾਨ ਕਤੇਬ ਕੁਰਾਨ ਅਭੇਦ ਨ੍ਰਿਪਾਨ ਸਭੈ ਪਚ ਹਾਰੇ ॥ ਭੇਦ ਨ ਪਾਇ ਸਕਿਓ ਅਨਭੇਦ ਕੋ ਖੇਦਤ ਹੈ ਅਨਛੇਦ ਪੁਕਾਰੇ ॥ ਰਾਗ ਨ ਰੂਪ ਨ ਰੇਖ ਨ ਰੰਗ ਨ ਸਾਕ ਨ ਸੋਗ ਨ ਸੰਗਿ ਤਿਹਾਰੇ ॥ ਆਦਿ ਅਨਾਦਿ ਅਗਾਧ ਅਭੇਖ ਅਦ੍ਵੈਖ ਜਪਿਓ ਤਿਨ ਹੀ ਕੁਲ ਤਾਰੇ ॥੯॥੨੫੧॥

ਤੀਰਥ ਕੋਟ ਕੀਏ ਇਸਨਾਨ ਦੀਏ ਬਹੁ ਦਾਨ ਮਹਾ ਬ੍ਰਤ ਧਾਰੇ ॥ ਦੇਸ ਫਿਰਿਓ ਕਰ ਭੇਸ ਤਪੋਧਨ ਕੇਸ ਧਰੇ ਨ ਮਿਲੇ ਹਰਿ ਪਿਆਰੇ ॥ ਆਸਨ ਕੋਟ ਕਰੇ ਅਸਟਾਂਗ ਧਰੇ ਬਹੁ ਨਿਆਸ ਕਰੇ ਮੁਖ ਕਾਰੇ ॥ ਦੀਨ ਦਇਆਲ ਅਕਾਲ ਭਜੇ ਬਿਨੁ ਅੰਤ ਕੋ ਅੰਤ ਕੇ ਧਾਮ ਸਿਧਾਰੇ ॥੧੦॥੨੫੨॥

ਤ੍ਵ ਪ੍ਰਸਾਦਿ ॥ ਕਬਿੱਤ ॥

ਅਤ੍ਰ ਕੇ ਚਲੱਯਾ ਛਿਤ ਛਤ੍ਰ ਕੇ ਧਰੱਯਾ ਛਤ੍ਰ ਧਾਰੀਓ ਕੇ ਛਲੱਯਾ ਮਹਾ ਸਤ੍ਰਨ ਕੇ ਸਾਲ ਹੈਂ ॥ ਦਾਨ ਕੇ ਦਿਵੱਯਾ ਮਹਾ ਮਾਨ ਕੇ ਬਢੱਯਾ ਅਵਸਾਨ ਕੇ ਦਿਵੱਯਾ ਹੈਂ ਕਟੱਯਾ ਜਮ ਜਾਲ ਹੈਂ ॥ ਜੁੱਧ ਕੇ ਜਿਤੱਯਾ ਔ ਬਿਰੱੁਧ ਕੇ ਮਿਟੱਯਾ ਮਹਾਂ ਬੱੁਧਿ ਕੇ ਦਿਵੱਯਾ ਮਹਾਂ ਮਾਨਹੂੰ ਕੇ ਮਾਨ ਹੈਂ ॥ ਗਿਆਨ ਹੂੰ ਕੇ ਗਿਆਤਾ ਮਹਾਂ ਬੁੱਧਿਤਾ ਕੇ ਦਾਤਾ ਦੇਵ ਕਾਲ ਹੂੰ ਕੇ ਕਾਲ ਮਹਾ ਕਾਲ ਹੂੰ ਕੇ ਕਾਲ ਹੈਂ ॥੧॥੨੫੩॥

ਪੂਰਬੀ ਨ ਪਾਰ ਪਾਵੈਂ ਹਿੰਗੁਲਾ ਹਿਮਾਲੈ ਧਿਆਵੈਂ ਗੋਰ ਗਰਦੇਜੀ ਗੁਨ ਗਾਵੈਂ ਤੇਰੇ ਨਾਮ ਹੈਂ ॥ ਜੋਗੀ ਜੋਗ ਸਾਧੈ ਪਉਨ ਸਾਧਨਾ ਕਿਤੇਕ ਬਾਧੈ ਆਰਬ ਕੇ ਆਰਬੀ ਅਰਾਧੈਂ ਤੇਰੇ ਨਾਮ ਹੈਂ ॥ ਫਰਾ ਕੇ ਫਿਰੰਗੀ ਮਾਨੈਂ ਕੰਧਾਰੀ ਕੁਰੇਸੀ ਜਾਨੈਂ ਪਛਮ ਕੇ ਪੱਛਮੀ ਪਛਾਨੈਂ ਨਿਜ ਕਾਮ ਹੈਂ ॥ ਮਰਹਟਾ ਮਘੇਲੇ ਤੇਰੀ ਮਨ ਸੋਂ ਤਪਸਿਆ ਕਰੈ ਦ੍ਰਿੜਵੈ ਤਿਲੰਗੀ ਪਹਚਾਨੇ ਧਰਮ ਧਾਮ ਹੈਂ ॥੨॥੨੫੪॥

ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾਵਾਲੀ ਦਿਲੀ ਕੇ ਦਿਲਵਾਲੀ ਤੇਰੀ ਆਗਿਆ ਮੈ ਚਲਤ ਹੈਂ ॥ ਰੋਹ ਕੇ ਰੁਹੇਲੇ ਮਾਘ ਦੇਸ ਕੇ ਮਘੇਲੇ ਬੀਰ ਬੰਗਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈਂ ॥ ਗੋਖਾ ਗੁਨ ਗਾਵੈ ਚੀਨ ਮਚੀਨ ਕੇ ਸੀਸ ਨ੍ਯਾਵੈ ਤਿੱਬਤੀ ਧਿਆਇ ਦੋਖ ਦੇਹ ਕੋ ਦਲਤ ਹੈਂ ॥ ਜਿਨੈ ਤੋਹਿ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ ਸਰਬ ਧਨ ਧਾਮ ਫਲ ਫੂਲ ਸੋਂ ਫਲਤ ਹੈਂ ॥੩॥੨੫੫॥


100+ ਗੁਰਬਾਣੀ ਪਾਠ (ਪੰਜਾਬੀ) ਸੁੰਦਰ ਗੁਟਕਾ ਸਾਹਿਬ (Download PDF) Daily Updates